ਬਟਾਲਾ, 30 ਨਵੰਬਰ (ਕਾਹਲੋਂ)-ਸ਼ਹਿਰੀ ਗਰੀਬ ਬੇਘਰੇ ਮਜ਼ਦੂਰ ਕਿਰਾਏਦਾਰ ਟਰੇਡ ਯੂਨੀਅਨ ਆਫ਼ ਪੰਜਾਬ ਵਲੋਂ ਇਕ ਰੋਸ ਰੈਲੀ ਸਤੀ ਲਕਸ਼ਮੀ ਦੇਵੀ ਵੀਰ ਹਕੀਕਤ ਰਾਏ ਸਮਾਧ ਪਾਰਕ ਵਿਖੇ ਲਖਵਿੰਦਰ ਕÏਰ ਸ਼ੁਕਰਪੁਰਾ ਸੀਨੀਅਰ ਵਾਰਡ ਪ੍ਰਧਾਨ, ਮਮਤਾ ਰਾਣੀ ਚੰਦਰ ਨਗਰ ਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਕਪਤਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਯੂਨੀਅਨ ਪੰਜਾਬ ਦੇ ਪ੍ਰਧਾਨ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਕਿ ਕਿਹਾ ਕਿ ਇਹ ਇਤਿਹਾਸ ਵਿਚ ਸਭ ਤੋਂ ਫ਼ੇਲ ਸਰਕਾਰ ਹੈ ਤੇ ਚਰਨਜੀਤ ਸਿੰਘ ਚੰਨੀ ਝੂਠੇ ਮੁੱਖ ਮੰਤਰੀ ਹਨ | ਉਨ੍ਹਾਂ ਕਿਹਾ ਕਿ ਸਾਡੀ ਕੋਈ ਸੁਣਵਾਈ ਨਹੀਂ | ਇਸ ਮੌਕੇ ਮੁੱਖ ਮੰਤਰੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਜਲਦੀ ਯੂਨੀਅਨ ਮਿਲੇਗੀ ਤੇ ਆਪਣੀਆਂ ਹੱਕੀ ਮੰਗਾਂ ਨੂੰ ਉਨ੍ਹਾਂ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਸਾਥੀ ਜਸਬੀਰ ਸਿੰਘ, ਬਚਨੋ ਦੇਵੀ, ਪਰਮੀਤ ਕÏਰ, ਸੁਨੀਤਾ, ਸੰਦੀਪ ਕÏਰ, ਸੁਖਵਿੰਦਰ ਕÏਰ, ਸੋਨੀਆ, ਕਿਰਨ ਰਾਣੀ, ਵੀਨਾ, ਰਾਜਬੀਰ ਕÏਰ, ਰਮਾ ਰੇਖਾ, ਰਾਜਵਿੰਦਰ ਕÏਰ, ਮਨਜੀਤ ਕÏਰ, ਸੁਰਿੰਦਰਪਾਲ, ਪਰਮਜੀਤ ਸਿੰਘ, ਹਰਦੀਪ ਸਿੰਘ, ਕਲਵੰਤ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਅਜੇ ਕੁਮਾਰ, ਸੁਰਿੰਦਰ ਕੁਮਾਰ, ਗੁਰਵਿੰਦਰ ਕÏਰ ਆਦਿ ਮੈਂਬਰ ਹਾਜ਼ਰ ਸਨ |
ਗੁਰਦਾਸਪੁਰ, 30 ਨਵੰਬਰ (ਆਰਿਫ਼)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕਿਸਾਨ ਮੋਰਚੇ ਦੇ 426ਵੇਂ ਦਿਨ ਚੱਲ ਰਹੀ ਭੁੱਖ ਹੜਤਾਲ ਵਿਚ ਅੱਜ ਕੁੱਲ ਹਿੰਦ ਕਿਸਾਨ ਸਭਾ ਸਾਂਬਰ ਵਲੋਂ ਬਲਬੀਰ ਸਿੰਘ ਕੱਤੋਵਾਲ, ਗੁਰਚਰਨ ਸਿੰਘ ਵਾਲੀਆ, ਉਂਕਾਰ ਸਿੰਘ, ਤਰਲੋਕ ਸਿੰਘ, ਸੁਭਾਸ਼ ...
ਬਟਾਲਾ, 30 ਨਵੰਬਰ (ਕਾਹਲੋਂ)-ਬਿਜਲੀ ਮੁਲਾਜ਼ਮਾਂ ਦੀ ਸਿਰਮÏਰ ਜਥੇਬੰਦੀ ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਹੁਣ ਪਾਵਰਕਾਮ ਟਰਾਂਸਕੋ) ਪੰਜਾਬ ਕੇਸਰੀ ਝੰਡਾ ਜਥੇਬੰਦੀ (ਚਾਹਲ) ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਦਾ ਜਨਰਲ ਇਜਲਾਸ 1 ...
ਊਧਨਵਾਲ, 30 ਨਵੰਬਰ (ਪਰਗਟ ਸਿੰਘ)-ਪਿੰਡ ਮਧਰਾ ਦੇ ਕਿਸਾਨ ਸੁਖਵਿੰਦਰ ਸਿੰਘ (47) ਪੁੱਤਰ ਚਰਨ ਸਿੰਘ ਜੋ ਕਿ ਬੀਤੇ ਦਿਨੀਂ ਸਿੰਘੂ ਬਾਰਡਰ ਦਿੱਲੀ ਕਿਸਾਨੀ ਸੰਘਰਸ਼ ਵਿਚ ਆਪਣਾ 12-13 ਦਿਨ ਦਾ ਯੋਗਦਾਨ ਪਾਉਣ ਤੋਂ ਬਾਅਦ 25 ਨਵੰਬਰ ਨੂੰ ਵਾਪਸ ਪਿੰਡ ਪਰਤਿਆ, ਜਿਸ ਦੀ ਅਚਾਨਕ ਸਿਹਤ ...
ਬਟਾਲਾ, 30 ਨਵੰਬਰ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਅਕਾਲੀ ਦਲ ਵਲੋਂ ਟਿਕਟ ਦੀ ਦਾਅਵੇਦਾਰੀ ਜਿਤਾਉਂਦਿਆਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਇਸੇ ਤਹਿਤ ਸ: ਸੰਧੂ ਵਲੋਂ ਆਪਣੇ ...
ਬਟਾਲਾ, 30 ਨਵੰਬਰ (ਕਾਹਲੋਂ)-ਬਟਾਲਾ ਸ਼ਹਿਰ ਦੇ ਵਿਕਾਸ ਲਈ ਕੈਬਨਿਟ ਮੰਤਰੀ ਸ: ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾਂ ਸਦਕਾ 42.40 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ | ਇਹ ਜਾਣਕਾਰੀ ਦਿੰਦਿਆਂ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਨੇ ਕਿਹਾ ਕਿ ...
ਤਲਵੰਡੀ ਰਾਮਾਂ/ਡੇਰਾ ਬਾਬਾ ਨਾਨਕ 30 ਨਵੰਬਰ (ਖਹਿਰਾ, ਰੰਧਾਵਾ)-ਹਲਕੇ ਡੇਰਾ ਬਾਬਾ ਨਾਨਕ 'ਚ ਪੈਂਦੇ ਪਿੰਡ ਸਮਰਾਏ-2 ਦੀ 82 ਸਾਲਾ ਮਾਤਾ ਜੋ 28 ਨਵੰਬਰ ਤੋਂ ਦਿਨ ਦੇ ਕਰੀਬ 12 ਵਜੇ ਤੋਂ ਘਰੋਂ ਲਾਪਤਾ ਹੋ ਗਈ ਸੀ, ਦੀ ਅੱਧ ਸੜੀ ਲਾਸ਼ ਅੱਜ ਮਾਲੇਵਾਲ ਤੋਂ ਹਰਦੋਰਵਾਲ ਨੂੰ ਜਾਂਦੇ ...
ਗੁਰਦਾਸਪੁਰ, 30 ਨਵੰਬਰ (ਪੰਕਜ ਸ਼ਰਮਾ)-ਅੰਮਿ੍ਤ ਕੀਰਤਨ ਟਰੱਸਟ ਵਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ 'ਗੁਰੂ ਦਾ ਲਾਡਲਾ' ਮੁਕਾਬਲੇ ਵਿਚੋਂ ਗੁਰਦਾਸਪੁਰ ਦੇ ਨੌਜਵਾਨ ਅਜੇਪਾਲ ਸਿੰਘ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਸਬੰਧੀ 'ਅਜੀਤ' ਉਪ ...
ਦੀਨਾਨਗਰ, 30 ਨਵੰਬਰ (ਸੰਧੂ, ਸੋਢੀ)-ਗੁਰੂ ਨਾਨਕ ਨਗਰੀ ਦੀਨਾਨਗਰ ਵਿਖੇ ਦੋ ਨੌਜਵਾਨਾਂ ਵਲੋਂ ਇਕ ਘਰ ਵਿਚ ਦਾਖ਼ਲ ਹੋ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਸਮੇਤ ਘਰ ਵਿਚ ਗੱਦਿਆਂ ਨੰੂ ਅੱਗ ਲਗਾ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ...
ਧਾਰੀਵਾਲ, 30 ਨਵੰਬਰ (ਜੇਮਸ ਨਾਹਰ)-ਅਕਾਲੀ ਦਲ ਦੇ ਸੀਨੀਅਰ ਨੇਤਾ ਗੁਰਇਕਬਾਲ ਸਿੰਘ ਮਾਹਲ ਨੂੰ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦਾ ਸਾਂਝਾ ਉਮੀਦਵਾਰ ਨਿਯੁਕਤ ਹੋਣ 'ਤੇ ਅਕਾਲੀ ਦਲ ਦੇ ਵਰਕਰਾਂ ਨੇ ਗੁਰਇਕਬਾਲ ਸਿੰਘ ਮਾਹਲ ਨੂੰ ਗੁਲਦਸਤਾ ਭੇਟ ...
ਬਟਾਲਾ, 30 ਨਵੰਬਰ (ਕਾਹਲੋਂ)-ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂ ਰੁਪਿੰਦਰ ਸਿੰਘ ਸ਼ਾਮਪੁਰਾ ਦੀ ਸਪੁੱਤਰੀ ਬੀਬਾ ਸਰਗੁਨ ਕੌਰ ਦਾ ਆਨੰਦ ਕਾਰਜ ਯੋਗਰਾਜ ਸਿੰਘ ਕਾਹਲੋਂ ਪੁੱਤਰ ਗੁਰਭਿੰਦਰ ਸਿੰਘ ਸ਼ਾਹ ਨਾਲ ਪੂਰਨ ਗੁਰ ਮਰਿਯਾਦਾ, ਸਾਦੇ ਢੰਗ ਨਾਲ ਅਲੋਕਿਕ ਮਾਹੌਲ ਵਿਚ ...
ਧਾਰੀਵਾਲ, 30 ਨਵੰਬਰ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ (ਕ੍ਰਿਸਮਸ-ਡੇ) ਨੂੰ ਸਮਰਪਿਤ ਸ਼ੋਭਾ ਯਾਤਰਾ ਇਸ ਵਾਰ ਵੀ ਪ੍ਰਭੂ ਯਿਸੂ ਮਸੀਹ ਜੀ ਦੀ ਅਪਾਰ ਕਿਰਪਾ ਸਦਕਾ ਸੈਂਕੜੇ ਸੰਗਤਾਂ ਅਤੇ ਸੂਬੇ ਭਰ ਦੇ ਪਾਸਟਰ ਸਾਹਿਬਾਨਾਂ ਦੀ ਅਗਵਾਈ ਵਿਚ ਬੜੀ ਧੂਮ-ਧਾਮ, ...
ਜੈਂਤੀਪੁਰ, 30 ਨਵੰਬਰ (ਬਲਜੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸਾ. ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਪਾਰਟੀ ਪ੍ਰਤੀ ਸ਼ਾਲਾਘਾਯੋਗ ਪੰਥਕ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਲਜਿੰਦਰ ਸਿੰਘ ਬੱਜੂਮਾਨ ...
ਘੁਮਾਣ, 30 ਨਵੰਬਰ (ਬੰਮਰਾਹ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਰਾਜਨਬੀਰ ਸਿੰਘ ਘੁਮਾਣ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਟਿਕਟ ਮਿਲਣ ਉਪਰਤ ਪੰਜਾਬ ਦੇ ਸਾਬਕਾ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਦੀ ਰਿਹਾਇਸ਼ 'ਤੇ ਪੁੱਜ ਕੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ | ...
ਕੋਟਲੀ ਸੂਰਤ ਮੱਲ੍ਹੀ, 30 ਨਵੰਬਰ (ਕੁਲਦੀਪ ਸਿੰਘ ਨਾਗਰਾ)-ਪਾਕਿਸਤਾਨ ਸਥਿਤ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਸੰਗਤਾਂ ਦੀ ਸਹੂਲਤ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਰੀਡੋਰ ਡੇਰਾ ਬਾਬਾ ਨਾਨਕ ਵਿਖੇ ...
ਧਾਰੀਵਾਲ, 30 ਨਵੰਬਰ (ਜੇਮਸ ਨਾਹਰ)-ਸ਼੍ਰੋਮਣੀ ਅਕਾਲੀ-ਬਸਪਾ ਗੱਠਜੋੜ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਤੇ ਕੌਮੀ ਜਥੇਬੰਦਕ ਸਕੱਤਰ ਸ: ਗੁਰਇਕਬਾਲ ਸਿੰਘ ਮਾਹਲ ਨੂੰ ਆਪਣਾ ਉਮੀਦਵਾਰ ਨਿਯੁਕਤ ਕੀਤਾ ਹੈ, ਜਿਸ 'ਤੇ ...
ਗੁਰਦਾਸਪੁਰ, 30 ਨਵੰਬਰ (ਆਰਿਫ਼)-ਜ਼ਿਲ੍ਹਾ ਗੁਰਦਾਸਪੁਰ ਦੀ ਮਸ਼ਹੂਰ ਆਈ.ਏ.ਈ ਗਲੋਬਲ ਇੰਡੀਆ ਇਮੀਗਰੇਸ਼ਨ ਵਲੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਸੁਪਨਿਆਂ ਨੰੂ ਪੂਰਾ ਕਰਦਿਆਂ ਇਕ ਹੋਰ ਪਤੀ-ਪਤਨੀ ਦਾ ਯੂ.ਕੇ ਦਾ ਸਪਾਊਸ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ | ਇਸ ...
ਕਾਹਨੂੰਵਾਨ, 30 ਨਵੰਬਰ (ਜਸਪਾਲ ਸਿੰਘ ਸੰਧੂ)-ਨਜ਼ਦੀਕ ਪੈਂਦੇ ਪਿੰਡ ਬਲੱਗਣ ਵਿਚ ਪਿਛਲੇ ਦਿਨੀਂ ਕਿਸਾਨ ਆਗੂ ਅਨੂਪ ਸਿੰੰਘ ਬਲੱਗਣ ਦੇ ਪਿਤਾ ਜੋਗਿੰਦਰ ਸਿੰਘ ਬਲੱਗਣ ਦਾ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...
ਕੋਟਲੀ ਸੂਰਤ ਮੱਲ੍ਹੀ, 30 ਨਵੰਬਰ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਦੇ ਪਿੰਡ ਸਾਹਸਮਸ ਤੇ ਦਰਗਾਬਾਦ ਤੋਂ ਬੀਤੀ ਰਾਤ ਟਿਊਬਵੈਲ ਮੋਟਰਾਂ ਦੇ ਟਰਾਂਸਫਾਰਮਰ 'ਚੋਂ ਤੇਲ ਚੋਰੀ ਹੋਣ ਕਰਕੇ ਕਈ ਕਿਸਾਨਾਂ ਦੀਆਂ ਟਿਊਬਵੈਲ ਮੋਟਰਾਂ ਦੀ ਬਿਜਲੀ ...
ਬਟਾਲਾ, 30 ਨਵੰਬਰ (ਕਾਹਲੋਂ)-ਪੰਜਾਬ ਦੇ ਮੱੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਘੱਟ ਗਿਣਤੀਆ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਦੇ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ | ਮੁੱਖ ਮੰਤਰੀ ਵਲੋਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰ ਨੂੰ ਆਦੇਸ ਦਿੱਤੇ ਗਏ ...
ਧਾਰੀਵਾਲ, 30 ਨਵੰਬਰ (ਜੇਮਸ ਨਾਹਰ)-ਗੁਰਇਕਬਾਲ ਸਿੰਘ ਮਾਹਲ ਨੂੰ ਹਲਕਾ ਕਾਦੀਆਂ ਤੋਂ ਅਕਾਲੀ ਦਲ-ਬਸਪਾ ਦਾ ਸਾਂਝਾ ਉਮੀਦਵਾਰ ਐਲਾਨਣ ਲਈ ਅਸੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਅਤੇ ਜ਼ਿਲ੍ਹਾ ਪ੍ਰਧਾਨ ਸ: ਗੁਰਬਚਨ ਸਿੰਘ ...
ਧਾਰੀਵਾਲ, 30 ਨਵੰਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਕੌਮੀ ਜਥੇਬੰਦਕ ਸਕੱਤਰ ਅਤੇ ਪੀ.ਏ.ਸੀ. ਮੈਂਬਰ ਗੁਰਇਕਬਾਲ ਸਿੰਘ ਮਾਹਲ ਨੂੰ ਅਕਾਲੀ ਦਲ-ਬਸਪਾ ਗੱਠਜੋੜ ਦਾ ਸਾਂਝਾ ਉਮੀਦਵਾਰ ਐਲਾਨਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ...
ਬਟਾਲਾ, 30 ਨਵੰਬਰ (ਕਾਹਲੋਂ)-ਡਿਵਾਈਨ ਵਿਲ ਪਬਲਿਕ ਸਕੂਲ ਵਿਖੇ ਮੈਡਮ ਕੁਲਬੀਰ ਕੌਰ ਦੀ ਨਿਗਰਾਨੀ ਹੇਠ ਸੰਵਿਧਾਨ ਦਿਵਸ ਮਨਾਇਆ ਗਿਆ | ਇਸ ਮੌਕੇ ਮੈਡਮ ਮਨਦੀਪ ਕੌਰ ਬੋਪਾਰਾਏ ਵਲੋਂ ਬੱਚਿਆਂ ਨੂੰ ਡਾ. ਬੀ.ਆਰ. ਅੰਬੇਦਕਰ ਬਾਰੇ ਦੱਸਿਆ ਜੋ ਭਾਰਤੀ ਸੰਵਿਧਾਨ ਦੇ ਪਿਤਾ ਵਜੋਂ ...
ਬਟਾਲਾ, 30 ਨਵੰਬਰ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਪਿੰਡ ਕੋਟ ਸੰਤੋਖ ਰਾਏ ਵਿਖੇ ਵਜ਼ੀਰ ਸਿੰਘ ਲਾਲੀ ਉਪ ਚੇਅਰਮੈਨ ਪੰਜਾਬ ਇੰਡਸਟਰੀਅਲ ਕਾਰਪੋਰੇਸ਼ਨ ਪੰਜਾਬ ਅਤੇ ਬੱਬਾ ਸਰਪੰਚ ਕੋਟ ਸੰਤੋਖ ਰਾਏ ਦੇ ਵਿਸ਼ੇਸ਼ ਪ੍ਰਬੰਧਾਂ ਹੇਠ ਮੀਟਿੰਗ ਹੋਈ, ਜਿਸ 'ਚ ਇਲਾਕੇ ...
ਵਡਾਲਾ ਗ੍ਰੰਥੀਆਂ, 30 ਨਵੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਇਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਫਲਾਹੀ ਸਾਹਿਬ ਦੇ ਮੁੱਖ ਪ੍ਰਬੰਧਕ ਰਹੇ ਸੱਚਖੰਡ ਵਾਸੀ ਬਾਬਾ ਹਜੂਰਾ ਸਿੰਘ ਜੀ ਦੀ ਪਹਿਲੀ ਬਰਸੀ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ...
ਘੁਮਾਣ, 30 ਨਵੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸੀਨੀਅਰ ਅਕਾਲੀ ਆਗੂ ਰਾਜਵਿੰਦਰ ਸਿੰਘ ਰਾਜੂ ਬੱਲੜਵਾਲ ਸਮੇਤ ਹਲਕੇ ਦੇ ਕਈ ਆਗੂਆਂ ਨੇ ਰਾਜਨਬੀਰ ਸਿੰਘ ਘੁਮਾਣ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਟਿਕਟ ਮਿਲਣ 'ਤੇ ਵਧਾਈ ਦਿੱਤੀ | ਇਸ ਮੌਕੇ ਆਗੂਆਂ ਨੇ ...
ਗੁਰਦਾਸਪੁਰ, 30 ਨਵੰਬਰ (ਆਰਿਫ਼)-ਪੰਜਾਬ ਭਰ ਵਿਚੋਂ ਸਭ ਤੋਂ ਵੱਧ ਆਸਟ੍ਰੇਲੀਆ ਦੇ ਵੀਜ਼ੇ ਲਗਾਉਣ ਦਾ ਮਾਣ ਹਾਸਲ ਕਰਨ ਵਾਲੀ ਗੁਰਦਾਸਪੁਰ ਦੀ ਨੰਬਰ ਇਕ ਅਤੇ ਆਸਟ੍ਰੇਲੀਆ ਦੀ ਮੰਨੀ ਪ੍ਰਮੰਨੀ ਸੰਸਥਾ ਔਜੀ ਹੱਬ ਇਮੀਗਰੇਸ਼ਨ ਵਲੋਂ ਹੁਣ ਤੱਕ ਵੱਡੀ ਗਿਣਤੀ ਵਿਚ ...
ਪੰਜਗਰਾਈਆਂ, 30 ਨਵੰਬਰ (ਬਲਵਿੰਦਰ ਸਿੰਘ)-ਪਿੰਡ ਚਾਹਲ ਕਲਾਂ ਦੇ ਸਰਪੰਚ ਬਿਕਰਮਜੀਤ ਸਿੰਘ ਬਿੱਕਾ ਚਾਹਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮÏਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦੇਣ ਅਤੇ ਤਿੰਨੋਂ ਖੇਤੀ ਕਾਨੂੰਨਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX