ਰਈਆ, 30 ਨਵੰਬਰ (ਸ਼ਰਨਬੀਰ ਸਿੰਘ ਕੰਗ)-ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਅਜੇ ਤੱਕ ਉਮੀਦਵਾਰ ਨਾ ਐਲਾਨੇ ਜਾਣ ਨੂੰ ਲੈ ਕੇ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਵਲੋਂ ਅੱਜ ਦੁਸਹਿਰਾ ਗਰਾਊਾਡ ਮੱਧ (ਰਈਆ) ਵਿਖੇ ਵਿਸ਼ਾਲ ਇਕੱਠ ਕੀਤਾ ਗਿਆ ਜੋ ਰੈਲੀ ਦਾ ਰੂਪ ਧਾਰਨ ਕਰ ਗਿਆ | ਅਕਾਲੀ ਆਗੂਆਂ ਦੇ ਸੱਦੇ 'ਤੇ ਇਸ ਇਕੱਠ 'ਚ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸਰਪੰਚਾਂ, ਸਾਬਕਾ ਸਰਪੰਚਾਂ, ਸਾਬਕਾ ਸੰਮਤੀ ਮੈਂਬਰਾਂ, ਮੁਹਤਬਰਾਂ ਅਤੇ ਵਰਕਰਾਂ ਦੇ ਇਕੱਠ ਦੀ ਹਾਜ਼ਰੀ 'ਚ ਸੰਬੋਧਨ ਕਰਦਿਆਂ ਗੁਰਵਿੰਦਰਪਾਲ ਸਿੰਘ ਰਈਆ, ਬਲਾਕ ਸੰਮਤੀ ਦੀ ਸਾਬਕਾ ਚੇਅਰਪਰਸਨ ਨਿਰਮਲਜੀਤ ਕੌਰ, ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ, ਯੂਥ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਮੀਆਂਵਿੰਡ, ਜਥੇਦਾਰ ਪ੍ਰਭਜੋਤ ਸਿੰਘ ਨਾਗੋਕੇ, ਰਈਆ ਸ਼ਹਿਰੀ ਦੇ ਪ੍ਰਧਾਨ ਕਿਰਪਾਲ ਸਿੰਘ ਖ਼ਾਲਸਾ, ਵਪਾਰ ਸੈੱਲ ਰਈਆ ਦੇ ਪ੍ਰਧਾਨ ਬਲਵਿੰਦਰ ਸਿੰਘ, ਬਾਬਾ ਬਕਾਲਾ ਸਾਹਿਬ ਵਪਾਰ ਸੈੱਲ ਦੇ ਪ੍ਰਧਾਨ ਹਰਜਿੰਦਰ ਸਿੰਘ ਗੋਲਣ, ਚੇਅਰਮੈਨ ਹਰਿੰਦਰ ਸਿੰਘ ਬੱਬੂ, ਸਰਪੰਚ ਮਨਜਿੰਦਰ ਸਿੰਘ ਕਾਜੀਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਸਿੱਖ ਸਟੂਡੈਂਟ ਫੈੱਡਰੇਸ਼ਨ ਮਹਿਤਾ ਦੇ ਸਕੱਤਰ ਜਨਰਲ ਲਖਬੀਰ ਸਿੰਘ ਵਡਾਲਾ, ਸਰਪੰਚ ਉਂਕਾਰ ਸਿੰਘ ਖਾਸੀ, ਸਰਪੰਚ ਮੇਜਰ ਸਿੰਘ ਧਿਆਨਪੁਰ, ਜਥੇਦਾਰ ਗੁਰਚਰਨ ਸਿੰਘ ਵੈਰੋਵਾਲ, ਜਥੇਦਾਰ ਸੁਖਦੇਵ ਸਿੰਘ ਦਾਰਾਪੁਰ, ਸਰਪੰਚ ਅਵਤਾਰ ਸਿੰਘ ਨਰੋਤਮਪੁਰ, ਜਥੇਦਾਰ ਸੁਖਦੇਵ ਸਿੰਘ ਸਰਾਂ, ਜਥੇਦਾਰ ਪੂਰਨ ਸਿੰਘ ਸਠਿਆਲਾ ਆਦਿ ਵਲੋਂ ਪਾਰਟੀ ਹਾਈਕਮਾਨ ਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਬੇਨਤੀ ਕਰਦਿਆਂ ਕਿਹਾ ਕਿ ਤੁਸੀਂ 2 ਸਾਲ ਪਹਿਲਾਂ ਇਸ ਹਲਕੇ ਦੇ ਇੰਚਾਰਜ ਮਲਕੀਤ ਸਿੰਘ ਏ. ਆਰ. ਨੂੰ ਹਲਕਾ ਜੰਡਿਆਲਾ ਦੀ ਅਤੇ ਮਨਜੀਤ ਸਿੰਘ ਮੰਨਾ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੀ ਵਾਗਡੋਰ ਫੜਾਈ ਸੀ ਤੇ ਤੁਹਾਡੇ ਹੁਕਮਾਂ ਅਨੁਸਾਰ ਅਸੀਂ ਮੰਨਾ ਮੀਆਂਵਿੰਡ ਦੀ ਅਗਵਾਈ ਹੇਠ ਹਲਕੇ 'ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੀ | ਪਾਰਟੀ ਦੇ ਹੁਕਮਾਂ ਅਨੁਸਾਰ ਜਿੱਥੇ ਵੀ ਦੂਰ ਨੇੜੇ ਪਾਰਟੀ ਦੀ ਰੈਲੀ, ਰੋਸ ਮੁਜ਼ਾਹਰੇ ਜਾਂ ਵਿਰੋਧੀ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਾ ਹੁੰਦਾ ਸੀ, ਅਸੀਂ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਹੈ | ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਤੋਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ ਪਾਰਟੀ ਉਨ੍ਹਾਂ ਦਾ ਹਲਕਾ ਬਦਲਣ ਲਈ ਸੋਚ ਰਹੀ ਹੈ |
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਉਸ ਨੇ ਆਪਣੇ ਵਰਕਰਾਂ ਨਾਲ ਕਦੇ ਬੇਇਨਸਾਫ਼ੀ ਨਹੀਂ ਕੀਤੀ | ਉਨ੍ਹਾਂ ਪਾਰਟੀ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਮਨਜੀਤ ਸਿੰਘ ਮੀਆਂਵਿੰਡ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨਿਆ ਜਾਵੇ ਤਾਂ ਜੋ ਵਰਕਰਾਂ 'ਚ ਮਿਹਨਤ ਕਰਨ ਦਾ ਹੌਂਸਲਾ ਬਣਿਆ ਰਹੇ | ਇਸ ਮੌਕੇ ਮੰਨਾ ਨੇ ਕਿਹਾ ਕਿ ਉਹ ਧੰਨਵਾਦੀ ਹਨ ਆਪਣੇ ਵਰਕਰਾਂ ਦੇ ਜੋ ਉਨ੍ਹਾਂ ਨੂੰ ਏਨਾ ਪਿਆਰ ਦੇ ਰਹੇ ਹਨ | ਇੱਥੇ ਦੱਸਣਯੋਗ ਹੈ ਕਿ ਮੰਨਾ ਮੀਆਂਵਿੰਡ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸਰਪੰਚ, 'ਆਪ' ਦੇ ਆਗੂ ਅਤੇ ਸੈਂਕੜਿਆਂ ਦੀ ਗਿਣਤੀ 'ਚ ਕਾਂਗਰਸੀ ਪਰਿਵਾਰ ਅਕਾਲੀ ਦਲ ਵਿਚ ਸ਼ਾਮਿਲ ਹੋ ਚੁੱਕੇ ਹਨ ਤੇ ਕਈ ਆਉਣ ਵਾਲੇ ਥੋੜੇ ਦਿਨਾਂ ਵਿਚ ਸ਼ਾਮਿਲ ਹੋਣ ਜਾ ਰਹੇ ਹਨ | ਇਸ ਮੌਕੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਕੌਰ, ਕੁਲਦੀਪ ਸਿੰਘ ਸਠਿਆਲਾ, ਹਰਪ੍ਰੀਤ ਕੌਰ ਵਡਾਲਾ, ਸੁਖਵਿੰਦਰ ਕੌਰ ਲਾਲੀ, ਪਲਵਿੰਦਰ ਸਿੰਘ ਮੀਆਂਵਿੰਡ, ਗੁਰਇਕਬਾਲ ਸਿੰਘ ਪਿੰਡੀਆਂ, ਦੀਪ ਸਿੰਘ ਤਖਤੂਚੱਕ, ਸਲਵਿੰਦਰ ਸਿੰਘ ਢੋਟਾ ਸਾਰੇ ਸੰਮਤੀ ਮੈਂਬਰ, ਸਰਤਾਜ ਸਿੰਘ ਸਠਿਆਲਾ, ਅੰਗਰੇਜ ਸਿੰਘ ਖਿਲਚੀਆਂ, ਕੁਲਦੀਪ ਸਿੰਘ ਕਾਕਾ ਤਿੰਨੇ ਯੂਥ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਬਲਜੀਤ ਕੌਰ ਬੁਤਾਲਾ, ਐੱਸ. ਸੀ. ਵਿੰਗ ਦੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਵਡਾਲਾ, ਜ਼ਿਲ੍ਹਾ ਜਰਨਲ ਸਕੱਤਰ ਗੁਰਮੀਤ ਕੌਰ ਬੱਲ, ਸਰਪੰਚ ਸੁਰਜੀਤ ਸਿੰਘ ਭਲੋਜਲਾ, ਨੇਤਰਪਾਲ ਸਿੰਘ ਭਲਾਈਪੁਰ, ਮਨਜਿੰਦਰ ਸਿੰਘ ਏਕਲਗੱਡਾ, ਮੁਖਤਾਰ ਸਿੰਘ ਯੋਧੇ, ਗੁਰਨਾਮ ਸਿੰਘ ਬਦੇਸ਼ੇ, ਅਮਰੀਕ ਸਿੰਘ ਦੇਲਾਂਵਾਲ, ਤਰਲੋਕ ਸਿੰਘ ਜਵੰਦਪੁਰ, ਸਵਰਨ ਸਿੰਘ ਚੱਕ, ਅਜੈਬ ਸਿੰਘ ਸਰਲੀ, ਪਰਮਿੰਦਰ ਸਿੰਘ ਫਾਜਲਪੁਰ, ਦਲਬੀਰ ਸਿੰਘ ਨਾਗੋਕੇ, ਬਲਵਿੰਦਰ ਸਿੰਘ ਸੰਘਰ, ਹਰਜਿੰਦਰ ਸਿੰਘ ਖੱਖ, ਗੁਰਦੇਵ ਸਿੰਘ ਜਲਾਲਾਬਾਦ ਖੁਰਦ, ਬਲਜੀਤ ਸਿੰਘ ਬਿੱਟੂ ਅਨਾਇਤਪੁਰ, ਪੂਰਨ ਸਿੰਘ ਸੇਰੋਂ, ਜਗਤਾਰ ਸਿੰਘ ਥਾਣੇਵਾਲ, ਇੰਦਰਪਾਲ ਸਿੰਘ ਰਜਾਦੇਵਾਲ, ਪਰਮਜੀਤ ਸਿੰਘ ਸਰਾਂ, ਅਜੈਬ ਸਿੰਘ ਭੈੈੈਣੀ, ਅਵਤਾਰ ਸਿੰਘ ਵਜੀਰ ਭੁੱਲਰ, ਅੰਮਿ੍ਤਪਾਲ ਸਿੰਘ ਨਿੱਝਰ, ਸੁਖਬੀਰ ਸਿੰਘ ਨਰੋਤਮਪੁਰ, ਯੋਧ ਸਿੰਘ ਬਾਣੀਆਂ, ਮਨਜੀਤ ਕੌਰ ਲੋਹਗੜ੍ਹ, ਗੁਰਜਿੰਦਰ ਸਿੰਘ ਭੋਰਸ਼ੀ, ਜਸਪਾਲ ਸਿੰਘ ਨਿਰੰਜਨਪੁਰ ਸਾਰੇ ਸਾਬਕਾ ਸਰਪੰਚ, ਜਥੇਦਾਰ ਰਾਮ ਸਿੰਘ ਬੂਲੇਨੰਗਲ, ਬਲਦੇਵ ਸਿੰਘ ਬੱਬਾ ਭਲੋਜਲਾ, ਗੋਲਡੀ ਭੱਠੇਵਾਲਾ, ਯੋਧਾ ਛਾਪਿਆਂਵਾਲੀ, ਜੁਗਰਾਜ ਸਿੰਘ ਧੂਲਕਾ, ਬਾਊ ਧੂਲਕਾ, ਜਸਵਿੰਦਰ ਸਿੰਘ ਝਾੜੂਨੰਗਲ, ਰਈਆ ਦੇ ਸਮੂਹ ਸਾਬਕਾ ਕੌਂਸਲਰ, ਦਿਲਬਾਗ ਸਿੰਘ ਕੰਮੋਕੇ ਆਦਿ ਸਮੇਤ ਹਜ਼ਾਰਾਂ ਦੀ ਗਿਣਤੀ 'ਚ ਹਲਕੇ ਦੇ ਲੋਕ ਹਾਜ਼ਰ ਸਨ |
ਛੇਹਰਟਾ, 30 ਨਵੰਬਰ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਚੌਕੀ ਟਾਊਨ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਡਾਕਟਰ ਹੇਤ ਰਾਮ ਕਾਲੋਨੀ ਨਰਾਇਣਗੜ੍ਹ ਵਿਖੇ ਪੈਨਿਅਲ ਚਰਚ 'ਚ ਪਾਸਟਰ ਅਤੇ ਪ੍ਰਭੂ ਯਿਸ਼ੂ ਮਸੀਹ ਨੂੰ ਗਾਲੀ-ਗਲੋਚ ਕਰਨ ਅਤੇ ਚਰਚ ਬੰਦ ਕਰਵਾਉਣ ਨੂੰ ਲੈ ਕੇ ਹੋਏ ...
ਅੰਮਿ੍ਤਸਰ, 30 ਨਵੰਬਰ (ਗਗਨਦੀਪ ਸ਼ਰਮਾ)-ਛਾਉਣੀ ਪੁਲਿਸ ਵਲੋਂ ਮਹਿਲਾ ਡਾਕਟਰ ਦੇ ਬੈਂਕ ਖਾਤੇ 'ਚੋਂ ਧੋਖੇ ਨਾਲ 67 ਹਜ਼ਾਰ ਤੋਂ ਵਧੇਰੇ ਰਕਮ ਕਢਵਾਉਣ ਦੇ ਦੋਸ਼ਾਂ ਹੇਠ ਪਰਚਾ ਦਰਜ ਕੀਤਾ ਗਿਆ ਹੈ | ਪੁਤਲੀਘਰ ਦੇ ਇਕ ਨਿੱਜੀ ਹਸਪਤਾਲ 'ਚ ਚਮੜੀ ਰੋਗਾਂ ਦੇ ਮਾਹਿਰ ਡਾਕਟਰ ...
ਸੁਲਤਾਨਵਿੰਡ, 30 ਨਵੰਬਰ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਪਲਾਟ ਲੱਖਾ ਸਿੰਘ ਸੜਕ ਵਿਖੇ ਪੁਲਿਸ ਵਲੋਂ ਲਈ ਜਾ ਰਹੀ ਤਲਾਸ਼ੀ ਦੌਰਾਨ ਇਕ ਲਵਾਰਿਸ ਕਾਰ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ...
ਅੰਮਿ੍ਤਸਰ, 30 ਨਵੰਬਰ (ਗਗਨਦੀਪ ਸ਼ਰਮਾ)-ਜ਼ਿਲ੍ਹੇ 'ਚ ਕੋਰੋਨਾ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਜਦਕਿ 4 ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ | ਹੁਣ ਇੱਥੇ ਕੇਵਲ 6 ਮਰੀਜ਼ ਇਸ ਬਿਮਾਰੀ ਤੋਂ ਪੀੜਤ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ | ਅੰਮਿ੍ਤਸਰ 'ਚ ਹੁਣ ਤੱਕ ਕੋਰੋਨਾ ...
ਅੰਮਿ੍ਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇ. ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਤਿੰਨ ਕਾਲੇ ਖੇਤੀ ਕਾਨੂੰਨ ਰਾਜ ਸਭਾ ਤੇ ਲੋਕ ਸਭਾ ਵਿਚ ਵਾਪਸ ਲੈਣ ਸੰਬੰਧੀ ਬੀਤੇ ਦਿਨ ਬਿੱਲ ਪੇਸ਼ ਹੋਣ ਉਪਰੰਤ ਪ੍ਰਵਾਨਗੀ ਦੀ ਮੋਹਰ ਲੱਗ ...
ਚੱਬਾ, 30 ਨਵੰਬਰ (ਜੱਸਾ ਅਨਜਾਣ)-ਮਾਪੇ ਆਪਣੇ ਪੁੱਤਰਾਂ ਨੂੰ ਵਿਦੇਸ਼ ਦੀ ਧਰਤੀ 'ਤੇ ਸੈੱਟ ਕਰਨ ਲਈ ਸਟੱਡੀ ਬੇਸ 'ਤੇ ਜਾਂ ਰੋਜ਼ੀ ਰੋਟੀ ਲਈ ਭੇਜ ਕੇ ਬੜਾ ਮਾਣ ਫਖ਼ਰ ਮਹਿਸੂਸ ਕਰਦੇ ਹਨ ਪਰ ਜਦੋਂ ਸੜਕ ਹਾਦਸਿਆਂ 'ਚ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ ਦੀ ਖਬਰ ਸੁਣਦੇ ਹਾਂ ...
ਕੱਥੂਨੰਗਲ, 30 ਨਵੰਬਰ (ਦਲਵਿੰਦਰ ਸਿੰਘ ਰੰਧਾਵਾ)-ਵਿਧਾਨ ਸਭਾ ਚੋਣਾਂ 2022 ਲਈ ਹਲਕਾ ਮਜੀਠਾ ਤੋਂ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਹਲਕਾ ਮਜੀਠਾ ਤੋਂ ਚੌਥੀ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਗਿਆ, ਜਿਸ ...
ਅੰਮਿ੍ਤਸਰ, 30 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਮਨਦੀਪ ਸਿੰਘ ਉੱਪਲ ਵਲੋਂ ਜਹਾਜਗੜ੍ਹ ਇਲਾਕੇ ਦਾ ਦੌਰਾ ਕਰਕੇ ਟਰੱਕ ਸਟੈਂਡ ਸਕੀਮ ਦਾ ਜਾਇਜ਼ਾ ਲਿਆ | ਇਸ ਦੌਰਾਨ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ਿਆਂ ਅਤੇ ਵਿਕਾਸ ਕਾਰਜਾਂ ...
ਅੰਮਿ੍ਤਸਰ, 30 ਨਵੰਬਰ (ਗਗਨਦੀਪ ਸ਼ਰਮਾ)-ਅੰਮਿ੍ਤਸਰ ਬੱਸ ਅੱਡੇ ਨੇੜੇ ਸਥਿਤ ਇਕ ਨਿੱਜੀ ਹੋਟਲ 'ਚ ਨੌਜਵਾਨ ਦੀ ਭੇਦਭਰੇ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੀ ਪਹਿਚਾਣ ਕੇਸ਼ਵ ਸੋਈ ਵਾਸੀ ਮਜੀਠਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ ਜੋ ਕਿ ਅੰਮਿ੍ਤਸਰ ਕੈਮਿਸਟ ...
ਵੇਰਕਾ, 30 ਨਵੰਬਰ (ਪਰਮਜੀਤ ਸਿੰਘ ਬੱਗਾ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵਿਵਾਦਿਤ ਤਿੰਨੇਂ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਐਲਾਨ ਨਾਲ ਕਿਸਾਨੀ ਸੰਘਰਸ਼ ਨੂੰ ਮਿਲੀ ਫਤਹਿਯਾਬੀ ਉਪਰੰਤ ਬੀਤੀ 8 ਜੂਨ ਤੋਂ ਮਿਸ਼ਨ ਕਿਸਾਨ ਫਤਹਿਯਾਬੀ ਲਈ ਆਰੰਭੀ ਗਈ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਆਮ ਆਦਮੀ ਪਾਰਟੀ ਦੇ ਐੱਸ. ਸੀ. ਵਿੰਗ ਪ੍ਰਧਾਨ ਡਾ. ਇੰਦਰ ਪਾਲ ਵਲੋਂ ਨਗਰ ਨਿਗਮ ਦੇ ਨਵ ਨਿਯੁਕਤ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਕੋਲ ਮੰਗ ...
ਚੱਬਾ, 30 ਨਵੰਬਰ (ਜੱਸਾ ਅਨਜਾਣ)-ਅਟਾਰੀ ਹਲਕੇ ਤੋਂ ਕਾਂਗਰਸ ਦੀ ਸੀਟ ਦੇ ਦਾਅਵੇਦਾਰ ਅਜੈਪਾਲ ਸਿੰਘ ਰੰਧਾਵਾ ਨੇ ਅੱਜ ਵੱਖ-ਵੱਖ ਪਿੰਡਾਂ 'ਚ ਆਪਣੀਆਂ ਚੋਣ ਸਰਗਰਮੀਆਂ ਨੂੰ ਤੇਜ਼ ਕਰਦਿਆਂ ਵਰਕਰਾਂ ਨਾਲ ਨੁੱਕਰ ਮੀਟਿੰਗਾਂ ਕੀਤੀਆਂ | ਇਸੇ ਤਹਿਤ ਅੱਜ ਨੌਜਵਾਨ ਕਾਂਗਰਸੀ ...
ਅੰਮਿ੍ਤਸਰ, 30 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੀ. ਐੱਚ. ਡੀ. ਚੈਂਬਰ ਆਫ਼ ਇੰਡਸਟਰੀ ਐਂਡ ਕਮਰਸ ਵਲੋਂ ਸਥਾਨਕ ਰਣਜੀਤ ਐਵੇਨਿਊ ਵਿਖੇ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਪੱਧਰ ਦੇ ਵਪਾਰਕ ਮੇਲੇ ਪਾਈਟੈਕਸ-2021 ਦੀਆਂ ਤਿਆਰੀਆਂ ਦਾ ਅੱਜ ...
ਅੰਮਿ੍ਤਸਰ, 30 ਨਵੰਬਰ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਕਾਂਗਰਸੀ ਮੰਤਰੀਆਂ ਅਤੇ ਕਈ ਵਿਧਾਇਕਾਂ ਦੇ ਡੇਰਾ ਸਿਰਸਾ ਦੇ ਨਾਮ ਚਰਚਾ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਦੋਸ਼ ਲਾਉਂਦਿਆਂ ਸ੍ਰੀ ...
ਅੰਮਿ੍ਤਸਰ, 30 ਨਵੰਬਰ (ਸੁਰਿੰਦਰ ਕੋਛੜ)-ਸੰਯੁਕਤ ਰਾਸ਼ਟਰ ਤੇ ਤਾਲਿਬਾਨ ਸਰਕਾਰ ਦੇ ਇਸ਼ਾਰੇ 'ਤੇ ਪਾਕਿਸਤਾਨ ਵਲੋਂ ਭਾਰਤ ਤੋਂ ਅਫ਼ਗਾਨਿਸਤਾਨ ਨੂੰ ਸਹਾਇਤਾ ਵਜੋਂ 5 ਲੱਖ ਕੁਇੰਟਲ ਕਣਕ ਅਤੇ ਜੀਵਨ ਰੱਖਿਅਕ ਦਵਾਈਆਂ ਭੇਜਣ ਹਿਤ ਰਸਤਾ ਦੇਣ ਲਈ ਕੀਤੇ ਐਲਾਨ ਦੇ ਬਾਅਦ ਹੁਣ ...
ਅਟਾਰੀ, 30 ਨਵੰਬਰ (ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ 55 ਹਿੰਦੂ ਸਿੰਧੀ ਯਾਤਰੀ ਵਤਨ ਰਵਾਨਾ ਹੋ ਗਏ | ਪਰਿਵਾਰਾਂ ਦੇ ਮੁਖੀ ਕਾਹਨ ਜੀ ਨੇ ਗੱਲਬਾਤ ਕਰਦੇ ਦੱਸਿਆ ਕਿ ਉਹ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਰਹਿਣ ਵਾਲੇ ਹਨ | ਉਸ ਦੇ ...
ਅੰਮਿ੍ਤਸਰ, 30 ਨਵੰਬਰ (ਗਗਨਦੀਪ ਸ਼ਰਮਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਜ਼ੋਨ 'ਏ' ਖੇਤਰੀ ਯੁਵਕ ਮੇਲੇ 'ਚ ਸ਼ਹਿਜ਼ਾਦਾਨੰਦ ਕਾਲਜ ਗਰੀਨ ਐਵੇਨਿਊ ਅੰਮਿ੍ਤਸਰ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਕਾਲਜ ਦੇ ਵਿਦਿਆਰਥੀਆਂ ਨੇ ਬੀ ਡਵੀਜ਼ਨ 'ਚ ਦੂਸਰਾ ਸਥਾਨ ...
ਅੰਮਿ੍ਤਸਰ, 30 ਨਵੰਬਰ (ਜੱਸ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸ੍ਰੀ ਗੁਰੂ ਨਾਨਕ ਅਵਤਾਰ ਪੁਰਬ ਕਮੇਟੀ ਵਲੋਂ ਕਰਵਾਏ ਗਏ ਸ਼ਬਦ ਗਾਇਨ ਮੁਕਾਬਲੇ 'ਚ ਭਾਗ ਲੈਂਦਿਆਂ ਸ਼ਾਨਦਾਰ ਸਥਾਨ ...
ਅੰਮਿ੍ਤਸਰ, 30 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ. ਟੀ. ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਹੋਏ ਫ਼ੈਸਲਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ...
ਅੰਮਿ੍ਤਸਰ, 30 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਨਗਰ ਸੁਧਾਰ ਟਰੱਸਟ ਵਲੋਂ ਅੱਜ ਚੇਅਰਮੈਨ ਦਮਨਦੀਪ ਸਿੰਘ ਉਪਲ ਦੀ ਪ੍ਰਧਾਨਗੀ ਹੇਠ ਟਰੱਸਟ ਹਾਊਸ ਦੀ ਮੀਟਿੰਗ ਕੀਤੀ ਗਈ, ਜਿਸ 'ਚ ਗੁਰੂ ਨਗਰੀ ਅੰਮਿ੍ਤਸਰ ਦੇ ਵੱਖ-ਵੱਖ ਵਿਕਾਸ ਕਾਰਜਾਂ ਸਬੰਧੀ ਏਜੰਡਾ ਪੇਸ਼ ਕੀਤਾ ...
ਅੰਮਿ੍ਤਸਰ, 30 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਆਗੂਆਂ ਹਰਜਿੰਦਰ ਪਾਲ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਰਿਆੜ, ਰਣਜੀਤ ਸਿੰਘ ਬਾਠ, ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਸੀ. ਪੀ. ਐੱਫ. ਈ. ਯੂ. ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਵਲੋਂ ...
ਅੰਮਿ੍ਤਸਰ, 30 ਨਵੰਬਰ (ਹਰਮਿੰਦਰ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸੱਤਾ ਦਾ ਸਿਹਤ ਮੰਤਰੀ ਦੇ ਤੌਰ 'ਤੇ ਸੁੱਖ ਲੈਣ ਵਾਲੀ ਭਾਜਪਾ ਆਗੂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਟਿੱਪਣੀ ਕਰਦੇ ...
ਜੰਡਿਆਲਾ ਗੁਰੂ, 30 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)-ਆਮ ਆਦਮੀ ਪਾਰਟੀ ਵਲੋਂ ਇਕ ਮੌਕਾ ਕੇਜਰੀਵਾਲ ਨੂੰ ਮੁਹਿੰਮ ਤਹਿਤ ਪਾਰਟੀ ਦੇ ਦਫਤਰ ਦਾਖਲਾ ਵਿਖੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਭਜਨ ਸਿੰਘ ਈ. ਟੀ. ਓ. ਦੀ ਅਗਵਾਈ ਹੇਠ ਜਨ ਸਭਾ ਕਰਵਾਈ ਗਈ, ਜਿਸ 'ਚ ਨਿਹਾਲ ਸਿੰਘ ...
ਅੰਮਿ੍ਤਸਰ, 30 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮÏਕੇ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਪੋਸਟ ਗ੍ਰੈਜੂਏਟ ਹਿੰਦੀ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਰਾਜੇਸ਼ ਕੁਮਾਰ ਅਤੇ ਵਿਭਾਗ ਦੇ ਮੁਖੀ ਡਾ. ਕਿਰਨ ਖੰਨਾ ਦੇ ...
ਅੰਮਿ੍ਤਸਰ, 30 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਦੱਖਣੀ ਦੇ ਤੇਜ ਨਗਰ ਇਲਾਕੇ 'ਚ ਆਮ ਆਦਮੀ ਪਾਰਟੀ ਵਲੋਂ ਹਲਕਾ ਇੰਚਾਰਜ ਡਾ. ਇੰਦਰਬੀਰ ਸਿੰਘ ਨਿੱਜਰ ਦੇ ਯਤਨਾਂ ਸਦਕਾ ਪ੍ਰਭਾਵਸ਼ਾਲੀ ਜਨ ਸਭਾ ਕਰਵਾਈ ਗਈ, ਜਿਸ 'ਚ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਅਤੇ ਸਾਬਕਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX