ਮੋਰਿੰਡਾ, 30 ਨਵੰਬਰ (ਕੰਗ) - ਅੱਜ ਗੁਰਦੁਆਰਾ ਸ਼ਹੀਦਗੰਜ ਮੋਰਿੰਡਾ ਵਿਖੇ ਵੇਰਕਾ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਦੀ ਅਗਵਾਈ ਹੇਠ ਦੁੱਧ ਉਤਪਾਦਕਾਂ ਵਲੋਂ ਪੈੱ੍ਰਸ ਮਿਲਣੀ ਕੀਤੀ ਗਈ ਜਿਸ 'ਚ ਦੁੱਧ ਉਤਪਾਦਕਾਂ ਵਲੋਂ ਮਿਲਕ ਪਲਾਂਟ ਮੋਹਾਲੀ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਗਏ | ਇਸ ਮੌਕੇ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਸਾਲ 2009 ਵਿਚ ਮਿਲਕ ਪਲਾਂਟ ਮੋਹਾਲੀ ਵਲੋਂ ਦੁੱਧ ਉਤਪਾਦਕਾਂ ਅਤੇ ਮਿਲਕ ਪਲਾਂਟ ਨੂੰ ਫ਼ਾਇਦਾ ਕਰਨ ਲਈ ਮਠਿਆਈਆਂ ਬਣਾ ਕੇ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਨਾਲ ਹਰ ਸਾਲ ਮਿਲਕ ਪਲਾਂਟ ਮੋਹਾਲੀ ਨੂੰ ਵੱਡਾ ਮੁਨਾਫ਼ਾ ਹੁੰਦਾ ਰਿਹਾ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮਿਲਕ ਪਲਾਂਟ ਮੋਹਾਲੀ ਦੀ ਬਿਹਤਰੀ ਲਈ ਬੋਰਡ ਆਫ਼ ਡਾਇਰੈਕਟਰਜ਼ ਵਲੋਂ ਲਿਆ ਗਿਆ ਸੀ | ਇਸ ਤੋਂ ਬਾਅਦ ਸ੍ਰੀ ਚਲਾਕੀ ਨੇ ਕਿਹਾ ਕਿ ਜਦੋਂ ਤੋਂ ਇਹ ਠੇਕਾ ਚੰਡੀਗੜ੍ਹ ਸਵੀਟਸ ਨੂੰ ਦਿੱਤਾ ਗਿਆ ਹੈ ਉਦੋਂ ਤੋਂ ਹੀ ਇੱਕ ਤਾਂ ਵੇਰਕਾ ਦੀ ਮਠਿਆਈ ਦਾ ਭਾਅ 100 ਤੋਂ ਲੈ ਕੇ 150 ਰੁਪਏ ਤੱਕ ਵਧਾ ਦਿੱਤਾ ਗਿਆ, ਦੂਜੇ ਇਸ ਦੀ ਗੁਣਵੱਤਾ ਵਿੱਚ ਵੀ ਬਹੁਤ ਗਿਰਾਵਟ ਆਈ ਹੈ | ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਮੋਹਾਲੀ ਵਲੋਂ ਪਿਛਲੇ ਦਿਨੀਂ ਫੀਡ ਦਾ ਭਾਅ 100 ਰੁਪਏ ਪ੍ਰਤੀ ਕਵਿੰਟਲ ਵਧਾਇਆ ਹੈ ਤੇ ਦੇਸੀ ਘਿਉ ਵਿਚ ਵੀ 10 ਰੁਪਏ ਪ੍ਰਤੀ ਕਿੱਲੋ ਵਾਧਾ ਕੀਤਾ ਗਿਆ ਹੈ | ਇਸੇ ਸੰਬੰਧ ਵਿੱਚ ਜਦੋਂ ਜੀ.ਐੱਮ. ਮੋਹਾਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਿਲਕ ਪਲਾਂਟ ਮੋਹਾਲੀ ਵਲੋਂ ਜੋ ਚੰਡੀਗੜ੍ਹ ਸਵੀਟਸ ਦੀ ਫ਼ਰਮ ਨੂੰ ਮਠਿਆਈ ਬਣਾਉਣ ਦਾ ਠੇਕਾ ਦਿੱਤਾ ਹੈ, ਉਹ ਮਿਲਕਫੈੱਡ ਪੰਜਾਬ ਵਲੋਂ ਹੀ ਦਿੱਤਾ ਗਿਆ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਅਮਰਾਲੀ, ਸੁਖਦੀਪ ਸਿੰਘ ਭੰਗੂ, ਰੇਸ਼ਮ ਸਿੰਘ ਬਡਾਲੀ, ਕੁਲਵਿੰਦਰ ਸਿੰਘ ਉਧਮਪੁਰ, ਬਲਵਿੰਦਰ ਸਿੰਘ ਕਾਂਝਲਾ, ਸਤਨਾਮ ਸਿੰਘ ਆਦਿ ਹਾਜ਼ਰ ਸਨ |
ਸ੍ਰੀ ਚਮਕੌਰ ਸਾਹਿਬ, 30 ਨਵੰਬਰ (ਜਗਮੋਹਣ ਸਿੰਘ ਨਾਰੰਗ) - ਨੇੜਲੇ ਪਿੰਡ ਕੰਧੋਲਾ ਟੱਪਰੀਆਂ ਦੀ ਜੰਮਪਲ ਨੀਲਮ ਰਾਣਾ ਪੁੱਤਰੀ ਚੌਧਰੀ ਜਰਨੈਲ ਸਿੰਘ ਇੰਡੀਅਨ ਨੇਵੀ ਵਿਚ ਸਬ ਲੈਫ਼ਟੀਨੈਂਟ ਦਾ ਪਦ ਹਾਸਲ ਕਰਰਕੇ ਆਪਣੇ ਮਾਪਿਆਂ ਅਤੇ ਖੇਤਰ ਨਾਂਅ ਰੌਸ਼ਨ ਕੀਤਾ ਹੈ | ਇਸ ...
ਨੰਗਲ, 30 ਨਵੰਬਰ (ਪ੍ਰੀਤਮ ਸਿੰਘ ਬਰਾਰੀ) - ਆਮ ਆਦਮੀ ਪਾਰਟੀ ਵਿਚ ਲੋਕਲ ਆਗੂ ਨੂੰ ਹੀ ਆਗਾਮੀ ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਬਣਾਏ ਜਾਣ ਦੀ ਵਰਕਰਾਂ ਵਲੋਂ ਅੱਜ ਮੰਗ ਕਰ ਦਿੱਤੀ ਗਈ | ਸਥਾਨਕ ਮੇਨ ਮਾਰਕੀਟ ਨੰਗਲ ਵਿਖੇ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰਾਂ ...
ਮੋਰਿੰਡਾ, 30 ਨਵੰਬਰ (ਕੰਗ) - ਐਨ.ਐਚ.ਐਮ. ਮੈਡੀਕਲ ਅਤੇ ਪੈਰਾ-ਮੈਡੀਕਲ ਵਲੰਟੀਅਰਜ਼ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ-ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਅਤੇ ਸੂਬਾ ਸਕੱਤਰ ਚਮਕੌਰ ...
ਕਾਹਨਪੁਰ ਖੂਹੀ, 30 ਨਵੰਬਰ (ਗੁਰਬੀਰ ਸਿੰਘ ਵਾਲੀਆ) - ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਆਪਣੇ ਕਾਰਜਕਾਲ ਦੌਰਾਨ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਨੂੰ ਇਨਸਾਫ਼ ਦਿਵਾਉਣ ਵਿਚ ਅਸਫਲ ਸਿੱਧ ਹੋ ਰਹੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰੀਰਕ ...
ਘਨੌਲੀ, 30 ਜੁਲਾਈ (ਜਸਵੀਰ ਸਿੰਘ ਸੈਣੀ) - ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਰਸਤੇ ਨੂੰ ਤਰਸ ਰਹੇ ਹਨ ਘਨੌਲੀ ਦੇ ਨੇੜਲੇ ਪਿੰਡ ਦੇ ਧਲੋ ਚੈੜੀਆਂ ਦੇ ਵਸਨੀਕ | ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਇਆ ਭਾਵੇਂ 74 ਸਾਲ ਹੋ ਚੁੱਕੇ ਹਨ ਪਰ ਹਾਲੇ ਤਕ ਵੀ ਬਹੁਤ ਸਾਰੀਆਂ ਬੁਨਿਆਦੀ ...
ਨੂਰਪੁਰ ਬੇਦੀ, 30 ਨਵੰਬਰ (ਵਿੰਦਰ ਪਾਲ ਝਾਂਡੀਆ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰ ਬੇਦੀ ਵਿਖੇ ਪਿ੍ੰਸੀਪਲ ਲੋਕੇਸ਼ ਮੋਹਨ ਦੀ ਅਗਵਾਈ ਹੇਠ 6 ਦਸੰਬਰ ਨੂੰ ਸਪੋਰਟਸ ਮੀਟ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਭੱਠਲ ਡੀ. ...
ਰੂਪਨਗਰ, 30 ਨਵੰਬਰ (ਸਤਨਾਮ ਸਿੰਘ ਸੱਤੀ) - ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜ਼ਿਲੇ੍ਹ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਰੂਪਨਗਰ ਵਿਖੇ 1 ਦਸੰਬਰ, 2021 ਨੂੰ ਸਵੇਰੇ 11:00 ਵਜੇ ਰੁਜ਼ਗਾਰ ਕੈਂਪ ਲਗਾਇਆ ...
ਰੂਪਨਗਰ, 30 ਨਵੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਕੋਰੋਨਾ ਦੇ ਅੱਜ ਦੋ ਨਵੇਂ ਕੇਸ ਆਏ ਜਿਨ੍ਹਾਂ 'ਚ ਇੱਕ ਮੋਰਿੰਡਾ ਤੋਂ 55 ਸਾਲਾਂ ਵਿਅਕਤੀ ਅਤੇ ਨੰਗਲ ਦੀ ਇੱਕ 11 ਸਾਲਾਂ ਬੱਚੀ ਹੈ | ਕੋਰੋਨਾ ਦੀ ਨਵੀਂ ਕਿਸਮ ਆਉਣ ਕਾਰਨ ਜ਼ਿਲ੍ਹੇ 'ਚ ਪ੍ਰਸ਼ਾਸਨ ਨੇ ਸਤਰਕਤਾ ...
ਰੂਪਨਗਰ, 30 ਨਵੰਬਰ (ਸਟਾਫ਼ ਰਿਪੋਰਟਰ)-ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਦੀ ਇੱਕ ਮੀਟਿੰਗ 1 ਦਸੰਬਰ ਨੂੰ ਸਵੇਰੇ 11 ਵਜੇ ਗੁਰਦੁਆਰਾ ਭੱਠਾ ਸਾਹਿਬ ਵਿਖੇ ਹੋਵੇਗੀ | ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਨੇ ਦੱਸਿਆ ਕਿ ...
ਰੂਪਨਗਰ, 30 ਨਵੰਬਰ (ਸਤਨਾਮ ਸਿੰਘ ਸੱਤੀ) - ਰੂਪਨਗਰ ਵਿਧਾਨ ਸਭਾ ਹਲਕੇ ਦੀਆਂ ਪੰਚਾਇਤਾਂ ਅਤੇ ਰੂਪਨਗਰ ਨਗਰ ਕੌਂਸਲ ਨੂੰ ਆਉਣ ਵਾਲੇ ਦਿਨਾਂ ਵਿਚ ਗਰਾਂਟਾਂ ਦੇ ਖੁੱਲੇ੍ਹ ਗੱਫੇ ਮਿਲਣਗੇ | ਇਸ ਦਾ ਪ੍ਰਗਟਾਵਾ ਕਰਦੇ ਹੋਏ ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਨਗਰ ਸੁਧਾਰ ...
ਨੂਰਪੁਰ ਬੇਦੀ, 30 ਨਵੰਬਰ (ਵਿੰਦਰ ਪਾਲ ਝਾਂਡੀਆ) - ਪੰਜਾਬ ਨੈਸ਼ਨਲ ਕਰੈੱਚ ਯੂਨੀਅਨ ਦਾ ਇੱਕ ਵਫ਼ਦ ਆਪਣੀਆਂ ਹੱਕੀ ਮੰਗਾਂ ਸਬੰਧੀ ਪ੍ਰਧਾਨ ਸੁਨੀਤਾ ਦੇਵੀ ਝਾਂਡੀਆ, ਪ੍ਰਧਾਨ ਕਿਰਨ ਬਾਲਾ, ਰਜਿੰਦਰ ਕੌਰ ਦੀ ਅਗਵਾਈ 'ਚ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ...
ਪੁਰਖਾਲੀ, 30 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ) - ਤਪ ਅਸਥਾਨ ਬੀਬੀ ਮੁਮਤਾਜਗੜ੍ਹ ਪਿੰਡ ਬੜੀ ਵਿਖੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾਂ ਪ੍ਰਕਾਸ਼ ਪੁਰਬ ਅਤੇ ਬੀਬੀ ਮੁਮਤਾਜ਼ ਜੀ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਤਪ ਸਥਾਨ ਦੇ ...
ਨੂਰਪੁਰ ਬੇਦੀ, 30 ਨਵੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ | ਇਸ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਆਪਣੇ ਕਾਰਜਕਾਲ ਦੌਰਾਨ ਸਰੀਰਕ ਸਿੱਖਿਆ ਤੇ ...
ਕਾਹਨਪੁਰ ਖੂਹੀ, 30 ਨਵੰਬਰ (ਗੁਰਬੀਰ ਸਿੰਘ ਵਾਲੀਆ)-ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਅਤੇ ਵਿਚਾਰਧਾਰਾ ਤੋਂ ਪ੍ਰੇਰਨਾ ਲੈ ਕੇ, ਨਜ਼ਦੀਕੀ ਪਿੰਡ ਕਲਵਾਂ ਦੇ ਨੌਜਵਾਨਾਂ ਵਲੋਂ ਸਮਾਜ ਸੇਵਾ ਦੇ ਮਕਸਦ ਨਾਲ ਡਾ. ਬੀ. ਆਰ. ਅੰਬੇਦਕਰ ਸੋਸ਼ਲ ਵੈੱਲਫੇਅਰ ਕਲੱਬ ਦਾ ...
ਸ੍ਰੀ ਅਨੰਦਪੁਰ ਸਾਹਿਬ, 30 ਨਵੰਬਰ (ਜੇ. ਐਸ. ਨਿੱਕੂਵਾਲ)-ਸ੍ਰੀ ਦਸਮੇਸ਼ ਅਕੈਡਮੀ ਦੇ ਪੁਰਾਣੇ ਵਿਦਿਆਰਥੀ ਅਤੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਠਾਣਾ ਦੇ ਜੰਮਪਲ ਦਿਲਰੋਜ਼ ਸਿੰਘ ਨੇ ਕੇਰਲਾ ਦੇ ਭਾਰਤੀ ਨੇਵੀ ਅਕੈਡਮੀ ਏਜੀਮਾਲਾ ਵਿਖੇ ਆਪਣੀ ਚਾਰ ਸਾਲਾ ਭਾਰਤੀ ਸੁਰੱਖਿਆ ...
ਰੂਪਨਗਰ, 30 ਨਵੰਬਰ (ਸਟਾਫ਼ ਰਿਪੋਰਟਰ) - ਕਾਂਗਰਸੀ ਆਗੂ ਸੁਨੀਲ ਜਾਖੜ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਅਨਿਰੁੱਧ ਤਿਵਾੜੀ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਰਿਹਾਇਸ਼ 'ਤੇ ਪਹੁੰਚ ਕੇ ਉਨ੍ਹਾਂ ਦੀ ਮਾਤਾ ...
ਰੂਪਨਗਰ, 30 ਨਵੰਬਰ (ਸਟਾਫ਼ ਰਿਪੋਰਟਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਦੀ ਅਨਾਜ ਮੰਡੀ ਰੋਪੜ ਫੇਰੀ ਦੇ ਮੱਦੇਨਜ਼ਰ ਅੱਜ ਡਾ. ਦਲਜੀਤ ਸਿੰਘ ਚੀਮਾ ਵਲੋਂ ਰੈਲੀ ਵਾਲੇ ਸਥਾਨ ਦਾ ਦੌਰਾ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਦੇ ...
ਨੂਰਪੁਰ ਬੇਦੀ, 30 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ) - ਅੱਜ ਨੌਜਵਾਨ ਸਭਾ ਪਿੰਡ ਭੱਟੋਂ ਦਾ ਕਾਫ਼ਲਾ ਸਿੰਘੂ ਬਾਰਡਰ ਲਈ ਰਵਾਨਾ ਹੋਇਆ | ਹਰਪ੍ਰੀਤ ਸਿੰਘ ਭੱਟੋਂ ਨੇ ਕਿਹਾ ਕਿ ਕਿਸਾਨੀ ਅੰਦੋਲਨ ਜਿੱਤ ਦੇ ਬਿਲਕੁਲ ਕਰੀਬ ਪਹੁੰਚ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਤਕ ...
ਨੂਰਪੁਰ ਬੇਦੀ, 30 ਨਵੰਬਰ (ਵਿੰਦਰ ਪਾਲ ਝਾਂਡੀਆ) - ਨੂਰਪੁਰ ਬੇਦੀ ਇਲਾਕੇ ਦੇ ਪਿੰਡ ਝਾਂਡੀਆ ਕਲਾਂ ਦੇ ਸਰਕਾਰੀ ਮੁੱਢਲਾ ਸਿਹਤ ਹਸਪਤਾਲ ਵਿਖੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਵਧੀਆ ਸੇਵਾਵਾਂ ਦੇਣ ਬਦਲੇ ਅੱਜ ਜਨਰਲ ਮੈਡੀਕਲ ਦੇ ਡਾਕਟਰ ਮੈਡਮ ...
ਘਨੌਲੀ, 30 ਨਵੰਬਰ (ਜਸਵੀਰ ਸਿੰਘ ਸੈਣੀ) - ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਜ਼ਿਲ੍ਹਾ ਰੂਪਨਗਰ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਐਸ. ਸੀ. ਈ. ਆਰ. ਟੀ. ਦੇ ਨਿਯਮਾਂ ਅਨੁਸਾਰ ਡਾਇਟ ਰੂਪਨਗਰ ਵਿਖੇ ਕਰਵਾਏ ਗਏ | ਇਸ ...
ਨੰਗਲ, 30 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ) - ਨੰਗਲ ਦੇ ਇਕ ਬਹੁਤ ਹੀ ਅਮੀਰ ਅਤੇ ਰਾਜਸੀ ਪ੍ਰਭਾਵਸ਼ਾਲੀ ਵਿਅਕਤੀ ਦੇ ਫ਼ੀਲਡ ਟਰੇਨਿੰਗ ਦਫ਼ਤਰ 'ਚੋਂ ਕਈ ਦਿਨ ਨਿਰੰਤਰ ਚੋਰੀ ਕਰਨ ਵਾਲੇ ਇਕ ਕਥਿਤ ਚੋਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ | ਇਸੇ ਕਥਿਤ ਚੋਰ ਵਲੋਂ ਕੁੱਝ ...
ਰੂਪਨਗਰ, 30 ਨਵੰਬਰ (ਸਤਨਾਮ ਸਿੰਘ ਸੱਤੀ)-ਆਪਣੀ ਜਵਾਨੀ ਦੇ ਕੀਮਤੀ ਸਾਲ ਸਿੱਖਿਆ ਵਿਭਾਗ ਵਿਚ ਲਗਾਉਣ ਦੇ ਬਾਵਜੂਦ ਹਜ਼ਾਰਾਂ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿਚ ਪੂਰੇ ਭੱਤਿਆਂ ਸਮੇਤ ਮਰਜ਼ ਹੋਣ ਲਈ ਸੰਘਰਸ਼ ਲੜ ਰਹੇ ਹਨ | ਪੰਜਾਬ ਦੀ ਹੈਂਕੜਬਾਜ਼ ਸਰਕਾਰ ਲਗਾਤਾਰ ...
ਰੂਪਨਗਰ, 30 ਨਵੰਬਰ (ਸਤਨਾਮ ਸਿੰਘ ਸੱਤੀ) - ਨੌਜਵਾਨ ਖੇਡਾਂ ਨਾਲ ਜੁੜ ਕੇ ਸਿਹਤਮੰਦ ਸਮਾਜ ਦੀ ਸਿਰਜਣਾ 'ਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਨ ਉਕਤ ਸ਼ਬਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਪਿਤਾ ਰਣਜੀਤ ਸਿੰਘ ਢਿੱਲੋਂ ਨੇ ਹਲਕੇ ਦੇ ਪਿੰਡ ਬੜੀ ...
ਨੰਗਲ, 30 ਨਵੰਬਰ (ਗੁਰਪ੍ਰੀਤ ਸਿੰਘ ਗਰੇਵਾਲ) - ਇਲਾਕੇ ਦੇ ਸਮਾਜ ਸੇਵੀ ਸੰਗਠਨਾਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਮਨੁੱਖੀ ਸਾਧਨਾ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੀ. ਜੀ. ਆਈ. ਚੰਡੀਗੜ੍ਹ 'ਚ ਦੋ ਦਹਾਕੇ ਤੱਕ ਲੰਗਰ ਚਲਾਉਣ ਵਾਲੇ ਲੰਗਰ ਬਾਬਾ ...
ਬੇਲਾ, 30 ਨਵੰਬਰ (ਮਨਜੀਤ ਸਿੰਘ ਸੈਣੀ) - ਹਾਫ਼ਿਜ਼ਾਬਾਦ ਸਕੂਲ ਪ੍ਰਤੀ ਅਵਤਾਰ ਸਿੰਘ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਦਾ ਸੰਸਥਾ ਪ੍ਰਤੀ ਸਮਰਪਣ ਸਾਰੇ ਸਕੂਲ ਸਟਾਫ਼ ਨੂੰ ਪ੍ਰੇਰਿਤ ਕਰਦਾ ਰਹੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਰੂਪਨਗਰ, 30 ਨਵੰਬਰ (ਸਤਨਾਮ ਸਿੰਘ ਸੱਤੀ) - ਗਰਾਮ ਪੰਚਾਇਤ ਕਟਲੀ ਵਲੋਂ ਪਹਿਲਾ ਚਾਰ ਰੋਜ਼ਾ ਫੁੱਟਬਾਲ ਟੂਰਨਾਮੈਂਟ ਲੋਦੀਮਾਜਰਾ ਦੇ ਖੇਡ ਮੈਦਾਨ 'ਚ ਕਰਵਾਇਆ ਗਿਆ | ਇਸ ਟੂਰਨਾਮੈਂਟ 'ਚ ਜ਼ਿਲ੍ਹੇ ਦੀਆਂ 29 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ...
ਸੁਖਸਾਲ, 30 ਨਵੰਬਰ (ਧਰਮ ਪਾਲ)-ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਦੇ ਹੁਕਮਾਂ ਤੇ ਸਰਕਾਰੀ ਹਾਈ ਸਕੂਲ ਭੰਗਲ ਦੇ ਵਿਦਿਆਰਥੀਆਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਇੱਕ ਰੋਜ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX