ਐਬਟਸਫੋਰਡ, 30 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਿ੍ੰਸਟਨ ਤੋਂ 6 ਕਿੱਲੋਮੀਟਰ ਦੂਰ ਹਾਈਵੇ ਨੰ.-3 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 22 ਸਾਲਾ ਪੰਜਾਬੀ ਨੌਜਵਾਨ ਰਾਜਨਬੀਰ ਸਿੰਘ ਰਾਜਨ ਗਿੱਲ ਸਮੇਤ ਤਿੰਨ ਟਰੱਕ ਡਰਾਈਵਰਾਂ ਦੀ ਮੌਤ ਹੋ ਗਈ, ਜਦਕਿ ਇਕ ਡਰਾਇਵਰ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਮਿਲੀ ਖ਼ਬਰ ਅਨੁਸਾਰ ਸੜਕ 'ਤੇ ਬਰਫ਼ ਜੰਮੀ ਹੋਣ ਕਾਰਨ ਇਕ ਟਰੱਕ ਅਚਾਨਕ ਬੇਕਾਬੂ ਹੋ ਕੇ ਖਾਈ ਵਿਚ ਜਾ ਡਿੱਗਾ ਤਾਂ ਪਿੱਛੋਂ ਆ ਰਹੇ ਦੋ ਹੋਰ ਟਰੱਕ ਉਸ ਨਾਲ ਟਕਰਾ ਗਏ | ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕਾਂ ਨੂੰ ਅੱਗ ਲੱਗ ਗਈ | ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਰਾਜਨਬੀਰ ਸਿੰਘ ਨੂੰ ਪਿ੍ੰਸਟਨ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ | ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸੰਬੰਧਿਤ ਰਾਜਨਬੀਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਦਸੰਬਰ, 2018 'ਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਆਇਆ ਸੀ | ਹੁਣ ਵਰਕ ਪਰਮਿਟ 'ਤੇ ਟਰੱਕ ਡਰਾਈਵਰ ਸੀ | ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ |
ਲੰਡਨ, 30 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮੈਦਿਕ (ਬ੍ਰਮਿੰਘਮ) ਵਿਖੇ ਨਗਰ -ਕੀਰਤਨ ਸਜਾਏ ਗਏ | ਕੋਰੋਨਾ ਤੋਂ ਬਾਅਦ ਯੂ. ਕੇ. 'ਚ ਸਜਾਇਆ ਗਿਆ ਇਹ ਪਹਿਲਾ ਨਗਰ ਕੀਰਤਨ ਹੈ | ਨਗਰ ਕੀਰਤਨ ਵੈਸਟ ਬ੍ਰਾਮਵਿਚ ਦੇ ...
ਸੈਕਰਾਮੈਂਟੋ 30 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵਾਈਟ ਹਾਊਸ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਚਿੰਤਾ ਦਾ ਕਾਰਨ ਜ਼ਰੂਰ ਹੈ ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ | ਉਨ੍ਹਾਂ ਨੇ ਓਮੀਕਰੋਨ ਸਬੰਧੀ ...
ਬਿ੍ਜਟਾਉਨ, 30 ਨਵੰਬਰ (ਏਜੰਸੀ)-ਕੈਰੇਬੀਆਈ ਦੀਪ ਬਾਰਬਾਡੋਸ ਹੁਣ ਇਕ ਗਣਤੰਤਰ ਦੇਸ਼ ਬਣ ਗਿਆ ਹੈ | ਬਾਰਬਾਡੋਸ ਨੂੰ ਸੋਮਵਾਰ ਅੱਧੀ ਰਾਤ ਨੂੰ ਗਣਤੰਤਰ ਐਲਾਨ ਦਿੱਤਾ ਗਿਆ | ਇਸ ਦੇ ਨਾਲ ਹੀ ਮਹਾਰਾਣੀ ਐਲਿਜ਼ਾਬੈੱਥ-2 ਦਾ ਸ਼ਾਸਨ ਖ਼ਤਮ ਹੋ ਗਿਆ | ਇਸ ਮੌਕੇ 'ਤੇ ਵਿਸ਼ੇਸ਼ ...
ਟੋਰਾਂਟੋ, 30 ਨਵੰਬਰ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਦਾਖ਼ਲ ਹੋਣ ਦੇ ਚਾਹਵਾਨ ਲੋਕਾਂ ਵਲੋਂ ਹਵਾਈ ਅੱਡੇ ਅੰਦਰ ਪੁੱਜ ਕੇ ਕੋਵਿਡ ਟੈਸਟ ਤੇ ਵੈਕਸੀਨ ਦੀਆਂ ਨਕਲੀ ਰਿਪੋਰਟ ਇਮੀਗ੍ਰੇਸ਼ਨ ਅਫ਼ਸਰਾਂ ਨੂੰ ਪੇਸ਼ ਕੀਤੇ ਜਾਣ ਦਾ ਸਿਲਸਿਲਾ ਬੀਤੇ ਕੁਝ ਮਹੀਨਿਆਂ ਤੋਂ ਚਰਚਾ ...
ਸਿਆਟਲ, 30 ਨਵੰਬਰ (ਹਰਮਨਪ੍ਰੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਬਣਨ ਦੀ ਖ਼ਬਰ ਜਦੋਂ ਇੱਥੇ ਪੁੱਜੀ ਤਾਂ ਇੱਥੇ ਸਿਆਟਲ ਰਹਿੰਦੇ ਹਰਜਿੰਦਰ ਸਿੰਘ ਧਾਮੀ ਦੇ ਛੋਟੇ ਭਰਾ ਅਤੇ ਸਿਆਟਲ ਦੇ ...
ਲੰਡਨ, 30 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਕਾਟਲੈਂਡ 'ਚ ਤਿੰਨ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਯੂ.ਕੇ. ਵਿਚ ਕੋਰੋਨਾ ਦੇ ਨਵੇਂ ਰੂਪ ਨਾਲ ਸਬੰਧਤ ਮਾਮਲਿਆਂ ਦੀ ਗਿਣਤੀ ਹੁਣ 14 ਹੋ ਗਈ ਹੈ ਅਤੇ ਅੱਜ ਮੰਗਲਵਾਰ ਤੋਂ ਦੇਸ਼ ਵਿਚ ਜਨਤਕ ਥਾਵਾਂ 'ਤੇ ਮਾਸਕ ਪਹਿਨਣਾ ...
ਸਾਨ ਫਰਾਂਸਿਸਕੋ, 30 ਨਵੰਬਰ (ਅਜੀਤ ਬਿਊਰੋ)-ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਫੋਰਟ ਵੇਨ ਵਲੋਂ ਸਿੱਖ ਪਹਿਚਾਣ ਦੇ ਚਾਨਣ ਮੁਨਾਰੇ ਡਿਪਟੀ ਸ਼ੈਰਿਫ ਸੰਦੀਪ ਸਿੰਘ ਧਾਲੀਵਾਲ ਜੋ 2019 'ਚ ਹਿਓਸਟਨ ਟੈਕਸਾਸ 'ਚ ਇਕ ਅਪਰਾਧੀ ਦੀ ਗੋਲੀ ਸ਼ਿਕਾਰ ਹੋ ਗਏ ਸਨ, ਦੀ ਯਾਦ 'ਚ ਯਾਦਗਾਰੀ ...
ਲੰਡਨ, 30 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਖੁਫੀਆ ਏਜੰਸੀ ਐਮ. ਆਈ. 6 ਦੇ ਮੁਖੀ ਰਿਚਰਡ ਮੂਰ ਨੇ ਜਾਸੂਸੀ ਦੀ ਦੁਨੀਆ 'ਚ ਹੋ ਰਹੇ ਬਦਲਾਅ ਨੂੰ ਲੈ ਕੇ ਗੰਭੀਰ ਚਿਤਾਵਨੀ ਦਿੱਤੀ ਹੈ | ਰਿਚਰਡ ਮੂਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਚੀਨ ਅਤੇ ਰੂਸ ...
ਲੈਸਟਰ (ਇੰਗਲੈਂਡ), 30 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਵਿਚ ਦਸੰਬਰ ਮਹੀਨੇ ਦੇ ਸ਼ੁਰੂਆਤੀ ਹਫਤੇ ਵਿਚ ਤਿੰਨ ਲਈ ਹੜਤਾਲ ਹੋ ਸਕਦੀ ਹੈ | ਜਾਣਕਾਰੀ ਅਨੁਸਾਰ ਯੂਨੀਵਰਸਿਟੀ ਅਤੇ ਕਾਲਜ ਯੂਨੀਅਨਾਂ ਅਨੁਸਾਰ ਸਰਕਾਰ ਵਲੋਂ ਤਨਖਾਹ ਅਤੇ ਕੰਮ ਨੂੰ ਲੈ ਕੇ ਮੁੱਦਿਆਂ ...
ਪੈਰਿਸ, 30 ਨਵੰਬਰ (ਹਰਪ੍ਰੀਤ ਕੌਰ ਪੈਰਿਸ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਕੌਮੀ ਜਨਰਲ ਸਕੱਤਰ ਭਾਈ ਦਲਜੀਤ ਸਿੰਘ ਬਾਬਕ ਨੇ ਪੰਥਕ ਸੋਚ ਦੇ ਧਾਰਨੀ ਅਤੇ ਸਿੱਖੀ ਜਜ਼ਬਿਆਂ ਨੂੰ ਸਮਰਪਿਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਕੌਮ ਦੀ ...
ਟੋਰਾਂਟੋਂ, 30 ਨਵੰਬਰ (ਹਰਜੀਤ ਸਿੰਘ ਬਾਜਵਾ)-ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਉਤਸ਼ਾਹੀ ਨੌਜਵਾਨ ਜੋ ਕਿ ਕਿਸਾਨ ਅੰਦੋਲਨ ਨੂੰ ਸ਼ੁਰੂਆਤੀ ਦੌਰ ਤੋਂ ਹੀ ਸਹਿਯੋਗ ਕਰਕੇ ਇੱਥੇ ਰੋਸ ਮੁਜ਼ਾਹਰੇ ਅਤੇ ਰੈਲੀਆਂ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਆਪਣੇ ਨਾਲ ਜੋੜ ...
ਸਾਨ ਫਰਾਂਸਿਸਕੋ, 30 ਨਵੰਬਰ (ਅਜੀਤ ਬਿਊਰੋ)-ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਦੇ 44ਵੇਂ ਪ੍ਰਧਾਨ ਵਜੋਂ ਸੇਵਾ ਮਿਲਣ 'ਤੇ ਵਿਦੇਸ਼ੀ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਉੱਘੇ ...
ਟੋਰਾਂਟੋਂ, 30 ਨਵੰਬਰ (ਹਰਜੀਤ ਸਿੰਘ ਬਾਜਵਾ)-ਵਰਲਡ ਪੰਜਾਬੀ ਕਾਨਫਰੰਸ ਦੇ ਅਹੁਦੇਦਾਰਾਂ ਦੀ ਮੀਟਿੰਗ ਬਰੈਂਪਟਨ ਵਿਖੇ ਹੋਈ, ਜਿਸ ਵਿਚ 5 ਦਸੰਬਰ ਨੂੰ ਕਰਵਾਏ ਜਾ ਰਹੇ ਇਕ ਰੋਜ਼ਾ ਸਾਹਿਤਕ, ਧਾਰਮਿਕ ਅਤੇ ਸਮਾਜਿਕ ਵਿਸ਼ਿਆਂ 'ਤੇ ਰੱਖੇ ਸੈਮੀਨਾਰ ਜੋ ਕਿ ਮਿਸੀਸਾਗਾ ਦੇ ਗਰੈਂਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX