ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਜੰਤਰ-ਮੰਤਰ 'ਤੇ ਆਲ ਇੰਡੀਆ ਬੈਂਕ ਆਫ਼ੀਸਰ ਕਨਫੈੱਡਰੇਸ਼ਨ (ਏ.ਆਈ.ਬੀ.ਓ.ਸੀ.) ਨੇ 'ਬੈਂਕ ਬਚਾਓ, ਦੇਸ਼ ਬਚਾਓ' ਬੈਨਰ ਹੇਠ ਧਰਨਾ ਦਿੱਤਾ | ਕਨਫੈੱਡਰੇਸ਼ਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰੀ ਬੈਂਕ ਤਕਰੀਬਨ 7 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਨੌਕਰੀ ਪ੍ਰਦਾਨ ਕਰਦਾ ਹੈ ਅਤੇ ਨਿੱਜੀਕਰਨ ਦੇ ਨਾਲ ਰੁਜ਼ਗਾਰ ਘਟੇਗਾ ਤੇ ਬੇਰੁਜ਼ਗਾਰੀ ਆਏਗੀ ਅਤੇ ਰਾਖਵੇਂਕਰਨ ਦੇ ਮੌਕਿਆਂ 'ਚ ਕਮੀ ਆਵੇਗੀ | ਨਿੱਜੀਕਰਨ ਦਾ ਕਦਮ ਦੇਸ਼ ਦੇ ਹਿੱਤ 'ਚ ਨਹੀਂ ਹੈ, ਕਿਉਂਕਿ ਹਵਾਈ ਜਹਾਜ਼, ਹਵਾਈ ਅੱਡੇ 'ਤੇ ਪਾਰਕਿੰਗ, ਸਮੁੰਦਰੀ ਜਹਾਜ਼ ਬੰਦਰਗਾਹ, ਰਾਸ਼ਟਰੀ ਰਾਜ ਮਾਰਗ ਟੋਲ ਟੈਕਸ, ਦੂਰ ਸੰਚਾਰ ਵਿਚ ਬੀ.ਐੱਸ.ਐੱਨ.ਐੱਲ., ਐੱਮ.ਟੀ.ਐੱਨ.ਐੱਲ., ਗੈਸ. ਕੋਇਲੇ ਦੀ ਖਾਣ ਸਭ ਕੁਝ ਵੇਚ ਰਹੀ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਨਿੱਜੀਕਰਨ ਦੇ ਨਾਲ ਕਰਜ਼ੇ ਦੇ ਦੋਸ਼ੀਆਂ ਅਤੇ ਧੋਖੇਬਾਜ਼ਾਂ ਨੂੰ ਹੌਸਲਾ ਮਿਲੇਗਾ ਅਤੇ ਦੇਸ਼ ਦੀ ਆਰਥਿਕ ਹਾਲਤ ਹੋਰ ਪਿੱਛੇ ਚਲੀ ਜਾਵੇਗੀ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਰਾਸ਼ਟਰੀ ਬੈਂਕਾਂ ਦੇ ਮੁਨਾਫ਼ੇ ਵਿਚ ਗਿਰਾਵਟ ਵੱਡੇ ਉਦਯੋਗਪਤੀਆਂ ਜਿਵੇਂ ਵਿਜੈ ਮਾਲੀਆ, ਨੀਰਵ ਮੋਦੀ, ਮੇਹੁਲ ਚੋਕਸੀ ਤੇ ਜਤਿਨ ਮਹਿਤਾ ਆਦਿ ਦੀ ਕੀਤੀ ਧੋਖਾਧੜੀ ਦੇ ਨਾਲ ਪੈਸੇ ਦਾ ਗਬਨ ਹੋਇਆ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਰਾਸ਼ਟਰੀ ਬੈਂਕਾਂ ਦੇ ਨਿੱਜੀਕਰਨ ਤੇ ਸਧਾਰਨ ਗਾਹਕਾਂ ਦੀ ਬੈਂਕ ਵਿਚ ਜਮ੍ਹਾਂ ਰਾਸ਼ੀ ਦੀ ਸੁਰੱਖਿਆ ਘਟੇਗੀ ਅਤੇ ਆਰਥਿਕ ਰੂਪ ਤੋਂ ਕਮਜ਼ੋਰ ਵਰਗ ਨੂੰ ਬੈਂਕਿੰਗ ਸੇਵਾਵਾਂ ਤੋਂ ਵੰਚਿਤ ਹੋਣਾ ਪਵੇਗਾ | ਅਖੀਰ ਵਿਚ ਕਨਫੈੱਡਰੇਸ਼ਨ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਬੈਂਕਾਂ ਦੇ ਨਿੱਜੀਕਰਨ ਦੀ ਦਿਸ਼ਾ ਵਿਚ ਅਨੇਕ ਕਦਮ ਉਠਾ ਰਹੀ ਹੈ | ਜੰਤਰ-ਮੰਤਰ 'ਤੇ ਆਲ ਇੰਡੀਆ ਬੈਂਕ ਆਫ਼ੀਸਰ ਕਨਫੈੱਡਰੇਸ਼ਨ ਦੇ 'ਬੈਂਕ ਬਚਾਓ-ਦੇਸ਼ ਬਚਾਓ' ਧਰਨੇ ਵਿਚ ਕਾਂਗਰਸੀ ਨੇਤਾ ਘਨੱਈਆ ਕੁਮਾਰ ਨੇ ਆਪਣਾ ਜ਼ੋਰਦਾਰ ਭਾਸ਼ਨ ਦਿੰਦਿਆਂ ਰਾਸ਼ਟਰੀ ਬੈਂਕਾਂ ਦੇ ਨਿੱਜੀਕਰਨ ਦਾ ਜ਼ੋਰਦਾਰ ਵਿਰੋਧ ਕਰਦਿਆਂ ਅਤੇ ਸਮਰਥਨ ਦਿੰਦਿਆਂ ਕਿਹਾ ਕਿ ਸਰਕਾਰ ਦਾ ਕਦਮ ਬਿਲਕੁਲ ਗ਼ਲਤ ਹੈ ਅਤੇ ਆਮ ਲੋਕਾਂ ਦੀ ਵੰਡ ਨੂੰ ਵੰਡਿਆ ਗਿਆ ਹੈ | ਉਨ੍ਹਾਂ ਕਿਹਾ ਕਿ ਖੇਤਰ, ਬੋਲੀ ਤੇ ਹੋਰ ਬਹਾਨਿਆਂ ਦੇ ਨਾਲ ਵੰਡੀਆਂ ਪਾਈਆਂ ਜਾ ਰਹੀਆਂ ਹਨ ਅਤੇ ਆਪਸ ਵਿਚ ਲੜਾਇਆ ਜਾ ਰਿਹਾ ਹੈ | ਜਨਤਾ ਦੀਆਂ ਪ੍ਰੇਸ਼ਾਨੀਆਂ ਨੂੰ ਵੱਖੋ-ਵੱਖ ਕਰਕੇ ਵਿਖਾਇਆ ਜਾ ਰਿਹਾ ਹੈ | ਬੈਂਕ ਕਰਮਚਾਰੀਆਂ ਅਤੇ ਗਾਹਕਾਂ ਨੂੰ ਵੰਡਿਆ ਜਾ ਰਿਹਾ ਹੈ | ਨਿੱਜੀ ਦੇਸ਼ ਦੀਆਂ ਕੰਪਨੀਆਂ ਪੈਸਾ ਲੈ ਕੇ ਭੱਜ ਰਹੀਆਂ ਹਨ | ਬੈਂਕਾਂ ਦੇ ਰਾਸ਼ਟਰੀਕਰਨ ਸਰਕਾਰ ਦੀ ਗਾਰੰਟੀ ਮੰਨੀ ਗਈ ਹੈ ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਹੋਇਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹੁਣ ਬੈਂਕਾਂ ਦੀ ਸਹੂਲਤ ਤੇ ਪੈਸੇ ਲੱਗ ਰਹੇ ਹਨ ਅਤੇ ਜੇਕਰ ਅਸੀਂ ਬੈਂਕ ਦੇ ਅੱਗੋਂ ਲੰਘੇ ਤਾਂ ਇਸ ਵਿਚ ਕੀ ਪੈਸੇ ਲੱਗਣਗੇ | ਉਨ੍ਹਾਂ ਨੇ ਇਸ ਮਾਮਲੇ ਪ੍ਰਤੀ ਸਰਕਾਰ ਦੀ ਖੂਬ ਖਿਚਾਈ ਕੀਤੀ ਅਤੇ ਇਹ ਵੀ ਕਿਹਾ ਕਿ ਬੈਂਕ ਦੇ ਕਰਮਚਾਰੀ ਵੀ ਆਮ ਲੋਕ ਹਨ | ਉਨ੍ਹਾਂ ਪ੍ਰਤੀ ਅਜਿਹਾ ਕਦਮ ਨਾ ਉਠਾਇਆ ਜਾਵੇ |
ਸ਼ਾਹਬਾਦ ਮਾਰਕੰਡਾ, 30 ਨਵੰਬਰ (ਅਵਤਾਰ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ 'ਚ ਜਥੇ. ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ 'ਤੇ ਹਰਿਆਣਾ ਦੀ ਸੰਗਤ 'ਚ ਖ਼ੁਸ਼ੀ ਦੀ ਲਹਿਰ ਹੈ | ਇਸ ਗੱਲ ਲਈ ਸ਼ੋ੍ਰਮਣੀ ਅਕਾਲੀ ਦਲ ਮਹਿਲਾ ...
ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ) - ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਦੀ ਅਗਵਾਈ 'ਚ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਕੱਢੀ ਜਾ ਰਹੀ ਝੁੱਗੀ ਸਨਮਾਨ ਯਾਤਰਾ ਦੇ ਪਟੇਲ ਨਗਰ ਵਿਧਾਨ ਸਭਾ ਹਲਕੇ 'ਚ ਪੁੱਜਣ ਮੌਕੇ ਇਕ ਜਨ ਸਭਾ ਕਰਵਾਈ ਗਈ ਜਿਸ ਵਿਚ ਭਾਜਪਾ ਦੇ ਕੌਮੀ ...
ਪਿਹੋਵਾ, 30 ਨਵੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰਾਂ ਨੂੰ ਲਾਭ ਦਿਵਾਉਣ ਲਈ ਖੇਡ ਮੰਤਰੀ ਸੰਦੀਪ ਸਿੰਘ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ | ਖੇਡ ਮੰਤਰੀ ਸੰਦੀਪ ਸਿੰਘ ਦੇ ਵੱਡੇ ਭਰਾ ...
ਗੂਹਲਾ-ਚੀਕਾ, 30 ਨਵੰਬਰ (ਓ.ਪੀ. ਸੈਣੀ)- ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਚੋਣਾਂ 'ਚ ਔਰਤਾਂ ਦੀ 100 ਫ਼ੀਸਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਮਹੱਤਵ ਨਾਲ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਪ੍ਰਦੀਪ ਦਹੀਆ ਦੀ ਅਗਵਾਈ ਹੇਠ ਨਵੀਆਂ ਵੋਟਾਂ ਬਣਾਉਣ ਲਈ ਲਗਾਏ ...
ਗੂਹਲਾ ਚੀਕਾ, 30 ਨਵੰਬਰ (ਓ.ਪੀ. ਸੈਣੀ)-ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਸ੍ਰੀ ਭਵਾਨੀ ਮੰਦਰ ਚੀਕਾ ਵਿਖੇ ਬੱਚਿਆਂ ਨੂੰ ਰਸਾਇਣ ਸਾਇੰਸ ਦੀ ਜਾਣਕਾਰੀ ਲਈ ਰਸਾਇਣ ਲੈਬ ਦਾ ਦੌਰਾ ਕਰਵਾਇਆ ਗਿਆ | ਸਕੂਲ 'ਚ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਕੰਮ ਦੀ ਪੂਰੀ ਜਾਣਕਾਰੀ ...
ਏਲਨਾਬਾਦ, 30 ਨਵੰਬਰ (ਜਗਤਾਰ ਸਮਾਲਸਰ)-ਸ਼ਹਿਰ ਦੀ ਮੁਮੇਰਾ ਰੋਡ ਤੇ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਮੋਟਰ ਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ | ਜਿਸਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਲਈ ਰੈਂਫ਼ਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸਹੀ ਰਾਮ ...
ਡੱਬਵਾਲੀ, 30 ਨਵੰਬਰ (ਇਕਬਾਲ ਸਿੰਘ ਸ਼ਾਂਤ)- ਹਰਿਆਣਾ ਸਰਕਾਰ ਦੇ ਖੁਰਦੇ ਰੈਵਿਨਿਊ ਅਤੇ ਪ੍ਰਾਪਰਟੀ ਡੀਲਰਾਂ ਦੇ ਰੁਜ਼ਗਾਰ ਡੁੱਬਦੇ ਖਾਤਰ ਡੱਬਵਾਲੀ ਖੇਤਰ 'ਚ ਜ਼ਮੀਨਾਂ ਦੇ ਕੁਲੈਕਟਰ ਰੇਟਾਂ 'ਚ 40 ਫੀਸਦੀ ਕਟੌਤੀ ਲਈ ਡੱਬਵਾਲੀ ਪ੍ਰਾਪਰਟੀ ਡੀਲਰਜ ਐਸੋਸੀਏਸਨ ਨੇ ...
ਏਲਨਾਬਾਦ, 30 ਨਵੰਬਰ (ਜਗਤਾਰ ਸਮਾਲਸਰ)-ਐਂਟੀ ਨਾਰਕੋਟਿਕ ਪੁਲੀਸ ਟੀਮ ਸਿਰਸਾ ਨੇ ਏਲਨਾਬਾਦ ਹਲਕੇ ਦੇ ਪਿੰਡ ਧੌਲਪਾਲੀਆ ਕੋਲ ਕਾਰਵਾਈ ਕਰਦਿਆ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਕਿਲੋਗਰਾਮ ਅਫ਼ੀਮ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆ ...
ਇੰਦੌਰ, 30 ਨਵੰਬਰ (ਸ਼ੈਰੀ)-ਮੱਧ ਪ੍ਰਦੇਸ਼ ਪੰਜਾਬੀ ਸਾਹਿਤ ਅਕੈਡਮੀ ਦੀ ਡਾਇਰੈਕਟਰ ਨੀਰੂ ਸਿੰਘ ਨੇ ਆਪਣੇ ਇੰਦੌਰ ਦੌਰੇ ਦੌਰਾਨ ਇੱਥੋਂ ਦੇ ਸਿਰ ਕੱਢ ਸੱਜਣਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪੰਜਾਬੀ ਅਕੈਡਮੀ ਦੇ ਉਦੇਸ਼ਾਂ ਤੇ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਠੰਢ ਆਉਣ 'ਤੇ ਉਮੀਦ ਕੀਤੀ ਜਾ ਰਹੀ ਸੀ ਕਿ ਡੇਂਗੂ ਦੇ ਮਾਮਲੇ ਘਟ ਜਾਣਗੇ ਪਰ ਅਜਿਹਾ ਨਹੀਂ ਹੋ ਰਿਹਾ, ਬਲਕਿ ਹਰ ਹਫ਼ਤੇ ਡੇਂਗੂ ਦੇ ਮਾਮਲੇ ਵਧਦੇ ਜਾ ਰਹੇ ਹਨ | ਪਿਛਲੇ ਹਫ਼ਤੇ 1000 ਤੋਂ ਵੱਧ ਡੇਂਗੂ ਦੇ ਮਾਮਲੇ ...
ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)-ਮਹਿੰਗਾਈ ਅਤੇ ਵਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਮੰਡੀ ਕਾਲਾਂਵਾਲੀ ਵਿਚ ਪੈਦਲ ਯਾਤਰਾ ਕੱਢੀ ਗਈ | ਇਹ ਪੈਦਲ ਯਾਤਰਾ ਪੁਰਾਣੀ ਮੰਡੀ ਖੂਹਵਾਲਾ ਬਾਜ਼ਾਰ ਤੋਂ ਸ਼ੁਰੂ ਹੋਈ ਜੋ ਮੁੱਖ ਬਾਜ਼ਾਰਾਂ ਤੋਂ ਹੋ ...
ਕਰਨਾਲ, 30 ਨਵੰਬਰ (ਗੁਰਮੀਤ ਸਿੰਘ ਸੱਗੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦਾ ਇਥੇ ਪਹੁੰਚਣ 'ਤੇ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸੰਸਥਾ ਵਿਚ ਉਨ੍ਹਾਂ ਨੂੰ ਅਹਿਮ ...
ਸਿਰਸਾ, 30 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਚੋਰਮਾਰ ਖੇੜਾ ਸਥਿਤ ਸੰਤ ਬਾਬਾ ਕਰਮ ਸਿੰਘ ਵਲੋਂ ਚਲਾਏ ਗਏ ਦਸ਼ਮੇਸ਼ ਸੀਨੀਅਰ ਸਕੈਂਡਰੀ ਸਕੂਲ ਵਿਚ ਸਾਲਾਨਾ ਖੇਡ ਮੁਕਾਬਲੇ ਕਰਵਾਏ ਗਏ | ਇਸ ਖੇਡ ਮੇਲੇ ਦਾ ਸਮਾਪਤੀ ਸਮਾਰੋਹ ਵਿਚ ਜੱਜ ਪਰਵਿੰਦਰ ਸਿੰਘ ਤੇ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬੈਠਕ ਸਿੰਘੂ ਬਾਰਡਰ 'ਤੇ ਹੋਈ, ਜਿਸ ਦੀ ਪ੍ਰਧਾਨਗੀ ਗੁਰਸੇਵਕ ਸਿੰਘ ਜੌਣੇਕੇ ਨੇ ਕੀਤੀ | ਬੈਠਕ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ...
ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਕੋਰੋਨਾ-19 ਦੀ ਡਿਊਟੀ ਦੌਰਾਨ ਕੋਰਨਾ ਦੇ ਕਾਰਨ ਆਪਣੀ ਜਾਨ ਗਵਾਉਣ ਵਾਲੀ ਸਫਾਈ ਮੁਲਾਜ਼ਮ ਸਵਰਗੀ ਸੁਨੀਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਸਰਕਾਰ ਵੱਲੋਂ 1 ਕਰੋੜ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਆਉਣ ਤੋਂ ਬਾਅਦ ਸਿਹਤ ਵਿਭਾਗ 'ਚ ਕਾਫ਼ੀ ਹਲਚਲ ਹੋ ਗਈ ਹੈ ਅਤੇ ਇਸ ਦੀ ਸੂਚਨਾ ਸੁਣਦੇ ਹੀ ਲੋਕਾਂ ਵਿਚ ਇਸ ਵਾਇਰਸ ਦਾ ਡਰ ਵੀ ਦਿਲਾਂ ਵਿਚ ਬੈਠ ਗਿਆ ਹੈ | ਇਸ ਵਾਇਰਸ ਦੇ ...
ਨਵੀਂ ਦਿੱਲੀ, 30 ਨਵੰਬਰ (ਬਲਵਿੰਦਰ ਸਿੰਘ ਸੋਢੀ)-ਅਖਿਲ ਭਾਰਤੀ ਜਨਸੰਘ ਵਲੋਂ ਅੱਜ ਦਿੱਲੀ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ | ਨਵੇਂ ਬਣੇ ਰਾਸ਼ਟਰੀ ਪ੍ਰਧਾਨ ਸੰਦੀਪ ਗਜੇਂਦਰ ਸਿੰਘ, ਡਾ. ਗੌਰਵ (ਰਾਸ਼ਟਰੀ ਉਪ ਪ੍ਰਧਾਨ) ਤੇ ਬਲਜੀਤ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰ ...
ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ) - ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਨੇ, ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਇਕ ਮਾਡਲ ਵਲੋਂ ਕਰਵਾਏ ਗਏ ਫੋਟੋ ਸ਼ੂਟ ਦੀ ਘਟਨਾ ਬਾਰੇ ਸਖਤ ਇਤਰਾਜ ਜਤਾਇਆ ਹੈ | ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ...
ਨਵੀਂ ਦਿੱਲੀ, 30 ਨਵੰਬਰ (ਜਗਤਾਰ ਸਿੰਘ)-ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਚੌ. ਅਨਿਲ ਕੁਮਾਰ ਨੇ ਦਿੱਲੀ ਦੇ ਸਕੂਲਾਂ ਤੇ ਸਿੱਖਿਆ ਨੂੰ ਲੈ ਕੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਨਿਸ਼ਾਨਾਂ ਬਣਾਇਆ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਅਤੇ ...
ਕਾਲਾ ਸੰਘਿਆਂ, 30 ਨਵੰਬਰ (ਬਲਜੀਤ ਸਿੰਘ ਸੰਘਾ)-ਸਥਾਨਕ ਕਸਬੇ ਦੇ ਸਰਕਾਰੀ ਹਸਪਤਾਲ ਵਿਖੇ ਵੱਖ-ਵੱਖ ਬਲਾਕਾਂ ਦੇ ਡੀ. ਐੱਮ. ਐੱਫ਼. ਤੇ ਮਾਣਭੱਤਾ ਕੱਚਾ ਕੰਟਰੈਕਟ ਮੁਲਾਜ਼ਮ ਮੋਰਚੇ ਵਲੋਂ ਡੈਮੋਕ੍ਰੇਟਿਕ ਫੈਡਰੇਸ਼ਨ ਦੇ ਕਨਵੀਨਰ ਗੁਰਇੰਦਰਜੀਤ ਸਿੰਘ ਛੱਜਲਵੱਡੀ ਤੇ ...
ਕਪੂਰਥਲਾ, 30 ਨਵੰਬਰ (ਸਡਾਨਾ)-ਸੂਬਾ ਸਰਕਾਰ ਵਲੋਂ ਸਿਪਾਹੀਆਂ ਦੀ ਭਰਤੀ ਸਬੰਧੀ ਦੋ ਦਿਨ ਪਹਿਲਾਂ ਐਲਾਨੇ ਗਏ ਨਤੀਜੇ ਵਿਚ ਪੱਖਪਾਤ ਦਾ ਦੋਸ਼ ਲਗਾਉਂਦਿਆਂ ਵੱਡੀ ਗਿਣਤੀ ਵਿਚ ਨੌਜਵਾਨ ਲੜਕੇ ਲੜਕੀਆਂ ਨੇ ਸਥਾਨਕ ਬੱਸ ਸਟੈਂਡ ਦੇ ਬਾਹਰ ਚੱਕਾ ਜਾਮ ਕਰਕੇ ਸਰਕਾਰ ਵਿਰੁੱਧ ...
ਕਰਨਾਲ, 30 ਨਵੰਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਜ਼ਿਲ੍ਹੇ ਦੀ ਨੀਸਿੰਗ ਤਹਿਸੀਲ 'ਚ ਫ਼ੈਲੇ ਭਿ੍ਸ਼ਟਾਚਾਰ ਦੀ ਸ਼ਿਕਾਇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭੇਜੀ ਗਈ ਹੈ, ਜਿਸ ਵਿਚ ਨੀਸਿੰਗ ਤਹਿਸੀਲ 'ਚ ਫਰਜ਼ੀ ਇੰਤਕਾਲ ਕਰਵਾਏ ਜਾਣ ਅਤੇ ਸਰਕਾਰੀ ਦਸਤਾਵੇਜ਼ਾਂ ਨਾਲ ...
ਆਰਿਫ਼ ਕੇ, 30 ਨਵੰਬਰ (ਬਲਬੀਰ ਸਿੰਘ ਜੋਸਨ)- ਪਿੰਡ ਚੁਗੱਤੇ ਵਾਲਾ ਦੇ ਅਧੀਨ ਪੈਂਦੀ ਬਸਤੀ ਵਲੀ ਵਾਲੀ ਵਿਖੇ ਵਿਆਹ 'ਚ ਰਾਤ ਸਮੇਂ ਜਾਗੋ ਕੱਢਣ ਦੌਰਾਨ ਕਿਸੇ ਨਾਮਾਲੂਮ ਵਿਅਕਤੀ ਵਲੋਂ ਰਾਈਫ਼ਲ ਨਾਲ ਚਲਾਈ ਗੋਲੀ ਕਾਰਨ ਇਕ ਔਰਤ ਨੂੰ ਗੋਲੀ ਲੱਗਣ ਕਾਰਨ ਇਲਾਜ ਦੌਰਾਨ ਮੌਤ ਹੋ ...
ਕੁੱਲਗੜ੍ਹੀ, 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਐੱਸ.ਏ.ਐੱਸ. ਨਗਰ ਮੁਹਾਲੀ ਵਲੋਂ 11 ਨਵੰਬਰ ਨੂੰ ਪੱਤਰ ਜਾਰੀ ਕਰਕੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ, ...
ਜਲੰਧਰ, 30 ਨਵੰਬਰ (ਸ਼ਿਵ)-ਬਿਜਲੀ ਮੁਲਾਜ਼ਮ ਅਤੇ ਇੰਜੀਨੀਅਰ ਦੀ ਕੌਮੀ ਤਾਲਮੇਲ ਕਮੇਟੀ ਨੇ ਕਿਹਾ ਹੈ ਕਿ ਬਿਜਲੀ ਸੋਧ ਬਿੱਲ 2021 ਨੂੰ ਸੰਸਦ 'ਚ ਰੱਖਿਆ ਗਿਆ ਤਾਂ ਇਸ ਦੇ ਵਿਰੋਧ 'ਚ ਇਕ ਦਿਨ ਦਾ ਪ੍ਰਦਰਸ਼ਨ ਮੁਲਾਜ਼ਮਾਂ ਵਲੋਂ ਕੀਤਾ ਜਾਵੇਗਾ | ਆਲ ਇੰਡੀਆ ਪਾਵਰ ਇੰਜੀ. ...
ਭਵਾਨੀਗੜ੍ਹ, 30 ਨਵੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਕਪਿਆਲ ਦੇ ਕਿਸਾਨ ਦੀ ਦਿੱਲੀ ਵਿਖੇ ਕਿਸਾਨਾਂ ਦੇ ਚੱਲ ਰਹੇ ਸੰਘਰਸ਼ 'ਚੋਂ ਵਾਪਸ ਘਰ ਪਰਤਣ 'ਤੇ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ...
ਸ਼ੇਰਪੁਰ, 30 ਨਵੰਬਰ (ਦਰਸ਼ਨ ਸਿੰਘ ਖੇੜੀ)- ਦਿੱਲੀ ਵਿਖੇ ਚੱਲ ਰਹੇ ਕਿਸਾਨੀ ਮੋਰਚੇ 'ਤੇ ਗਏ ਗੋਬਿੰਦਪੁਰਾ ਦੇ ਕਿਸਾਨ ਚਰਨ ਸਿੰਘ (67) ਪੁੱਤਰ ਸੁਰਜੀਤ ਸਿੰਘ ਦੀ ਬਿਮਾਰ ਹੋਣ ਕਾਰਨ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਉਹ 21 ਅਕਤੂਬਰ ਨੂੰ ਪਿੰਡ ਦੇ ਕਿਸਾਨ ਜਥੇ ਨਾਲ ...
ਸਾਦਿਕ, 30 ਨਵੰਬਰ (ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ)-ਸਾਦਿਕ ਨੇੜੇ ਪਿੰਡ ਬੀਹਲੇਵਾਲਾ ਵਿਖੇ ਬੀਤੀ ਸ਼ਾਮ ਕਰੀਬ ਸੱਤ ਕੁ ਵਜੇ ਪਿੰਡ ਦੀ ਢਾਣੀ 'ਤੇ ਇਕ ਕਿਸਾਨ ਦਾ ਕਤਲ ਹੋਣ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਹੀ ਕਿਸਾਨ ਮਹਿਕਮ ਸਿੰਘ ਸੰਧੂ ਦੇ ਹੀ ...
ਚੰਡੀਗੜ੍ਹ, 30 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਿੱਖਿਆ ਨੀਤੀ ਅਤੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ | ਸ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX