ਮਾਨਸਾ, 30 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਭਾਵੇਂ ਕੇਂਦਰ ਸਰਕਾਰ ਵਲੋਂ ਪਾਰਲੀਮੈਂਟ 'ਚ ਤਿੰਨ ਖੇਤੀ ਵਿਰੋਧੀ ਕਾਨੂੰਨ ਰੱਦ ਕਰ ਦਿੱਤੇ ਗਏ ਹਨ ਪਰ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨਾਂ ਵਲੋਂ ਜ਼ਿਲੇ੍ਹ 'ਚ ਰੋਸ ਧਰਨੇ ਜਾਰੀ ਰੱਖੇ ਹੋਏ ਹਨ | ਇਸ ਮੌਕੇ ਕਿਸਾਨਾਂ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਹੋਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਹ ਦੇਸ਼ ਦੇ ਕਿਸਾਨਾਂ ਦੇ ਸਬਰ ਦੀ ਜਿੱਤ ਹੋਈ ਹੈ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਸੁਖਚਰਨ ਸਿੰਘ ਦਾਨੇਵਾਲੀਆ, ਮਨਜੀਤ ਸਿੰਘ ਧਿੰਗੜ ਨੇ ਐਲਾਨ ਕੀਤਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਨ ਦੇ ਨਾਲ ਹੀ ਕਿਸਾਨੀ ਮਸਲਿਆਂ ਸਬੰਧੀ ਹੋਰ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਮੋਰਚਾ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਜਸਵੰਤ ਸਿੰਘ ਜਵਾਹਰਕੇ, ਸੋਮਦੱਤ ਸ਼ਰਮਾ, ਰਤਨ ਕੁਮਾਰ ਭੋਲਾ, ਰਾਜ ਸਿੰਘ ਅਕਲੀਆ, ਆਦਿ ਨੇ ਸੰਬੋਧਨ ਕੀਤਾ |
ਰਿਲਾਇੰਸ ਤੇਲ ਪੰਪ ਅੱਗੇ ਕੀਤੀ ਨਾਅਰੇਬਾਜ਼ੀ
ਬੁਢਲਾਡਾ ਤੋਂ ਸੁਨੀਲ ਮਨਚੰਦਾ/ਸਵਰਨ ਸਿੰਘ ਰਾਹੀ ਅਨੁਸਾਰ- ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸਵਰਨ ਸਿੰਘ ਬੋੜਾਵਾਲ, ਮਹਿੰਦਰ ਸਿੰਘ ਦਿਆਲਪੁਰਾ, ਜਸਵੰਤ ਸਿੰਘ ਬੀਰੋਕੇ, ਗੁਰਦੇਵ ਦਾਸ ਬੋੜਾਵਾਲ, ਮਿੱਠੂ ਸਿੰਘ ਅਹਿਮਦਪੁਰ, ਜਥੇਦਾਰ ਜਵਾਲਾ ਸਿੰਘ ਗੁਰਨੇ ਖੁਰਦ, ਰੂਪ ਸਿੰਘ ਗੁਰਨੇ ਕਲਾਂ, ਬਸੰਤ ਸਿੰਘ ਸਹਾਰਨਾ ਨੇ ਸੰਬੋਧਨ ਕੀਤਾ | ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਦ ਵਿਚ ਖੇਤੀ ਕਾਨੂੰਨ ਰੱਦ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਮੱਲ ਸਿੰਘ ਬੋੜਾਵਾਲ, ਬਲਦੇਵ ਸਿੰਘ ਗੁਰਨੇ ਖੁਰਦ, ਗੁਰਦਰਸ਼ਨ ਸਿੰਘ ਰੱਲੀ, ਕਰਨੈਲ ਸਿੰਘ ਅਹਿਮਦਪੁਰ, ਅੰਗਰੇਜ਼ ਸਿੰਘ ਗੁਰਨੇ ਕਲਾਂ, ਸੁਰਜੀਤ ਸਿੰਘ ਅਹਿਮਦਪੁਰ, ਹਾਕਮ ਸਿੰਘ, ਬਾਰੂ ਸਿੰਘ ਮੱਲ ਸਿੰਘ ਵਾਲਾ, ਸੁੱਖੀ ਸਿੰਘ ਗੁਰਨੇ, ਚੰਨਣ ਸਿੰਘ ਆਦਿ ਹਾਜ਼ਰ ਸਨ |
ਖੇਤੀ ਕਾਨੂੰਨ ਵਾਪਸ ਲੈਣ ਦੀ ਖ਼ੁਸ਼ੀ 'ਚ ਵਕੀਲਾਂ ਨੇ ਲੱਡੂ ਵੰਡੇ
ਸਥਾਨਕ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਕੇਂਦਰ ਸਰਕਾਰ ਵਲੋਂ ਪਾਰਲੀਮੈਂਟ 'ਚ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਖ਼ੁਸ਼ੀ ਲੱਡੂ ਵੰਡ ਕੇ ਮਨਾਈ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਨਾਲ ਸਬੰਧਿਤ ਰਹਿੰਦੀਆਂ ਮੰਗਾਂ ਵੀ ਜਲਦ ਸਵੀਕਾਰ ਕਰੇ | ਸੰਬੋਧਨ ਕਰਦਿਆਂ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਧਾਲੀਵਾਲ ਅਤੇ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਪੰਜਾਬ ਸਮੇਤ ਸਮੁੱਚੇ ਦੇਸ਼ ਦੇ ਕਿਸਾਨ ਆਗੂਆਂ ਦੀ ਯੋਗ ਅਗਵਾਈ ਹੇਠ ਕਿਸਾਨਾਂ ਵਲੋਂ ਸੰਵਿਧਾਨ ਦੇ ਦਾਇਰੇ 'ਚ ਰਹਿੰਦਿਆਂ ਸ਼ਾਂਤਮਈ ਸੰਘਰਸ਼ ਕਰ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ, ਜਿਸ ਤੋਂ ਪੂਰੀ ਦੇ ਲੋਕ ਆਪਣੇ ਹੱਕਾਂ ਲਈ ਸੰਘਰਸ਼ਾਂ ਦੌਰਾਨ ਸੇਧ ਲੈਣਗੇ | ਉਨ੍ਹਾਂ ਕਿਹਾ ਕਿ ਇਸ ਸਾਲ ਭਰ ਦੇ ਸਮੇਂ ਦੌਰਾਨ ਬਾਰ ਐਸੋਸੀਏਸ਼ਨ ਬੁਢਲਾਡਾ ਕਿਸਾਨਾਂ ਦੇ ਸੰਘਰਸ਼ ਨਾਲ ਡਟ ਕੇ ਖੜ੍ਹੀ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ਨੂੰ ਲਾਗੂ ਕੀਤਾ ਗਿਆ | ਇਸ ਮੌਕੇ ਐਡਵੋਕੇਟ ਸੁਰਜੀਤ ਸਿੰਘ ਧਾਲੀਵਾਲ, ਸੁਰੇਸ਼ ਕੁਮਾਰ ਸ਼ਰਮਾ, ਸ਼ਿੰਦਰਪਾਲ ਸਿੰਘ ਦਲਿਓਾ, ਸੁਖਦਰਸ਼ਨ ਸਿੰਘ ਚੌਹਾਨ, ਜਗਦੀਪ ਸਿੰਘ ਦਾਤੇਵਾਸ, ਜਗਤਾਰ ਸਿੰਘ ਚਹਿਲ, ਜਸਵਿੰਦਰ ਸਿੰਘ ਝਿੰਜਰ, ਜਸਪ੍ਰੀਤ ਸਿੰਘ ਗੁਰਨੇ, ਗੁਰਵਿੰਦਰ ਸਿੰਘ ਖੱਤਰੀਵਾਲਾ, ਹਰਬੰਸ ਸਿੰਘ ਚੌਹਾਨ, ਕਿਰਤੀ ਸ਼ਰਮਾ, ਸੁਨੀਲ ਕੁਮਾਰ ਗਰਗ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਅੱਗੇ ਧਰਨਾ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਧਰਨਾ ਜਾਰੀ ਹੈ | ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਲੜਿਆ ਸੰਘਰਸ਼ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਕਿਸਾਨਾਂ ਦੀਆਂ ਕੁਰਬਾਨੀਆਂ ਨੂੰ ਅਜਾਈਾ ਨਹੀਂ ਜਾਣ ਦਿੱਤਾ ਜਾਵੇਗਾ | | ਧਰਨੇ ਨੂੰ ਮੇਜਰ ਸਿੰਘ ਗੋਬਿੰਦਪੁਰਾ, ਗੁਰਮੇਲ ਸਿੰਘ ਰੰਘੜਿਆਲ, ਸੁਖਦੇਵ ਸਿੰਘ ਖੁਡਾਲ, ਸੁਰਜੀਤ ਸਿੰਘ ਬਰੇਟਾ, ਮੱਖਣ ਸਿੰਘ ਬਰੇਟਾ, ਜਗਸੀਰ ਸਿੰਘ ਦਿਆਲਪੁਰਾ, ਪਰਮਜੀਤ ਕੌਰ ਖੁਡਾਲ, ਗੁਰਪਿਆਰ ਸਿੰਘ ਖੁਡਾਲ, ਗੋਰਾ ਸਿੰਘ ਦਿਆਲਪੁਰਾ, ਅਮਰਜੀਤ ਕੌਰ ਕਿਸ਼ਨਗੜ੍ਹ ਨੇ ਸੰਬੋਧਨ ਕੀਤਾ |
ਮਜ਼ਬੂਤ ਸੰਘਰਸ਼ ਦੀ ਹੋਈ ਜਿੱਤ
ਸਥਾਨਕ ਰੇਲਵੇ ਪਾਰਕਿੰਗ ਵਿਚ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਲੜੇ ਲੰਮੇ ਅਤੇ ਮਜ਼ਬੂਤ ਸੰਘਰਸ਼ ਦੀ ਆਖ਼ਰ ਜਿੱਤ ਹੋਈ ਹੈ | ਉਨ੍ਹਾਂ ਕਿਹਾ ਕਿ ਅਨੇਕਾਂ ਪੜਾਆਂ ਵਿਚੋਂ ਲੰਘੇ ਕਿਸਾਨੀ ਸੰਘਰਸ਼ ਅੱਗੇ ਆਖ਼ਰ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਪਰ ਐਮ. ਐਸ. ਪੀ. ਗਾਰੰਟੀ ਕਾਨੂੰਨ ਸਮੇਤ ਹੋਰ ਮੁੱਦਿਆਂ ਲਈ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਗੁਰਜੰਟ ਸਿੰਘ ਬਖਸ਼ੀਵਾਲਾ, ਮੇਲਾ ਸਿੰਘ ਦਿਆਲਪੁਰਾ, ਬਲਦੇਵ ਸਿੰਘ ਬਰੇਟਾ, ਜਰਨੈਲ ਸਿੰਘ ਬਰੇਟਾ, ਛੱਜੂ ਸਿੰਘ ਬਰੇਟਾ, ਗੁਰਮੇਲ ਖੁਡਾਲ, ਕਿ੍ਪਾਲ ਕੌਰ ਬਰੇਟਾ, ਜਸਵੰਤ ਕੌਰ ਬਹਾਦਰਪੁਰ, ਵਸਾਵਾ ਸਿੰਘ ਧਰਮਪੁਰਾ, ਪਰਮਜੀਤ ਕੌਰ ਕਿਸ਼ਨਗੜ੍ਹ ਆਦਿ ਹਾਜ਼ਰ ਸਨ |
ਜੀ.ਐੱਮ.ਅਰੋੜਾ
ਸਰਦੂਲਗੜ੍ਹ, 30 ਨਵੰਬਰ-ਇੱਥੋਂ ਕੁਝ ਕਿੱਲੋਮੀਟਰ ਦੂਰ ਇਤਿਹਾਸਕ ਪਿੰਡ ਝੰਡਾ ਕਲਾਂ ਵਿਖੇ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਵਿਕਾਸ ਕਰਵਾ ਕੇ ਪੇਂਡੂ ਲੋਕਾਂ ਨੂੰ ਸਮੱਸਿਆਵਾਂ ਤਾੋ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪਿੰਡ ਵੱਡਾ ਹੋਣ ...
ਬੁਢਲਾਡਾ, 30 ਨਵੰਬਰ (ਸੁਨੀਲ ਮਨਚੰਦਾ)-ਸਥਾਨਕ ਜੀਰੀ ਯਾਰਡ ਵਿਖੇ ਦੂਸਰੇ ਦਿਨ ਵੀ ਨਰਮੇ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਭੀਖੀ-ਬੁਢਲਾਡਾ ਮੁੱਖ ਸੜਕ ਨੂੰ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਬਲਦੇਵ ਸਿੰਘ ਕੁਲਾਣਾ, ਹਰਬੰਸ ...
ਮਾਨਸਾ, 30 ਨਵੰਬਰ (ਵਿ. ਪ੍ਰਤੀ.)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਸਿਹਤ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ | ਸਿਵਲ ਸਰਜਨ ਹਤਿੰਦਰ ਕੌਰ ਚੇਅਰਪਰਸਨ, ਕਾਂਗਰਸੀ ਆਗੂ ਬਲਵਿੰਦਰ ਨਾਰੰਗ ਉਪ ਚੇਅਰਮੈਨ ਤੋਂ ਇਲਾਵਾ ਸੰਜੀਵ ਪਿੰਕਾ, ਮਦਨ ...
ਬੁਢਲਾਡਾ, 30 ਨਵੰਬਰ (ਸਵਰਨ ਸਿੰਘ ਰਾਹੀ)-17 ਦਸੰਬਰ ਨੂੰ ਨਿਰਧਾਰਿਤ ਬਾਰ ਐਸੋਸੀਏਸ਼ਨ ਬੁਢਲਾਡਾ ਦੀ ਪ੍ਰਧਾਨਗੀ ਅਤੇ ਹੋਰਨਾਂ ਅਹੁਦੇਦਾਰਾਂ ਦੀ ਸਾਲਾ ਚੋਣ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਦੂਜੇ ਦਿਨ ਵੀ ਕਿਸੇ ਵੀ ਅਹੁਦੇ ਲਈ ਕਿਸੇ ਵੀ ਵਕੀਲ ਵਲੋਂ ਨਾਮਜ਼ਦਗੀ ...
ਸਰਦੂਲਗੜ੍ਹ, 30 ਨਵੰਬਰ (ਜੀ.ਐਮ.ਅਰੋੜਾ)-ਸਥਾਨਕ ਸ਼ਹਿਰ ਦੀ ਖੈਰਾ ਰੋਡ 'ਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੀ ਵਰਕਸ਼ਾਪ 'ਤੇ ਬੀਤੇ ਦਿਨ ਰਾਜਸਥਾਨ ਤੋਂ ਆਏ 2 ਭਰਾਵਾਂ ਤੋਂ 90 ਹਜ਼ਾਰ ਲੁੱਟ ਕੇ ਲਿਜਾਣ ਵਾਲਿਆਂ ਨੂੰ ਪੁਲਿਸ ਨੇ 5 ਵਿਅਕਤੀਆਂ ਨੂੰ 50 ਹਜ਼ਾਰ ਦੀ ਕਰੰਸੀ ਤੇ ...
ਮਾਨਸਾ, 30 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮਾਨਸਾ ਪੁਲਿਸ ਨੇ ਗੁਆਚੇ ਮੋਬਾਈਲਾਂ ਨੂੰ ਬਰਾਮਦ ਕਰ ਕੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਹੈ | ਡਾ. ਸੰਦੀਪ ਕੁਮਾਰ ਗਰਗ ਐਸ.ਐਸ.ਪੀ. ਮਾਨਸਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਟਰ 'ਤੇ ਸਤਨਾਮ ...
ਬੁਢਲਾਡਾ, 30 ਨਵੰਬਰ (ਸੁਨੀਲ ਮਨਚੰਦਾ)-ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਹਲਕੇ ਦੇ ਵੋਟਰਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਡੈਮੋ) ਰਾਹੀਂ ਵੋਟ ਪਾਉਣ ਅਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਐੱਸ. ਡੀ. ਐੱਮ. ਕਾਲਾ ...
ਮਾਨਸਾ, 30 ਨਵੰਬਰ (ਸਟਾਫ਼ ਰਿਪੋਰਟਰ)-ਲੋਕ ਸੇਵਾ ਕਲੱਬ ਦਲੀਏਵਾਲੀ ਵਲੋਂ 17ਵਾਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿਚ 180 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 60 ਦੇ ਕਰੀਬ ਮਰੀਜ਼ਾਂ ਨੂੰ ਚਿੱਟਾ ਮੋਤੀਆ ਕਾਰਨ ਆਪ੍ਰੇਸ਼ਨ ਲਈ ਚੁਣਿਆ ...
ਝੁਨੀਰ, 30 ਨਵੰਬਰ (ਰਮਨਦੀਪ ਸਿੰਘ ਸੰਧੂ)-ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬ੍ਰਾਂਚ ਏ ਮਾਨਸਾ ਦੀ ਇਕੱਤਰਤਾ ਪ੍ਰਧਾਨ ਜਗਦੇਵ ਸਿੰਘ ਘੁਰਕਣੀ ਦੀ ਪ੍ਰਧਾਨਗੀ ਹੇਠ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਵਲੋਂ ਚਮਕੌਰ ਸਾਹਿਬ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ...
ਮਾਨਸਾ, 30 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੇਸ਼ ਦੇ ਚੋਣ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਵੋਟ ਦੀ ਮਹੱਤਤਾ ਸਬੰਧੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜੋ ਵੋਟਾਂ ਪੈਣ ਤੱਕ ਜਾਰੀ ਰਹੇਗੀ | ਇਸ ...
ਗੋਨਿਆਣਾ, 30 ਨਵੰਬਰ (ਲਛਮਣ ਦਾਸ ਗਰਗ)-ਸ਼੍ਰੋਮਣੀ ਅਕਾਲੀ ਦਲ ਦੇ ਤੇਰਾਂ ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਕੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਜੀਵਨ ਬਦਲ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ਦਰਸ਼ਨ ਸਿੰਘ ਕੋਟਫੱਤਾ ਸਾਬਕਾ ਵਿਧਾਇਕ ਨੇ ਗੋਨਿਆਣਾ ਮੰਡੀ ਅਤੇ ...
ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 30 ਨਵੰਬਰ- ਅੱਜ ਸ਼ਾਮ ਸਥਾਨਕ ਮੰਡੀ ਬੋਰਡ ਦੇ ਗੈੱਸਟ ਹਾਊਸ 'ਚ ਕਾਂਗਰਸ ਪਾਰਟੀ ਦੇ ਹਲਕਾ ਮਾਨਸਾ ਦੇ ਇੰਚਾਰਜ ਸਿਸਪਾਲ ਕੇਹਰਵਾਲਾ ਵਿਧਾਇਕ ਹਲਕਾ ਕਾਲਿਆਂਵਾਲੀ (ਹਰਿਆਣਾ) ਨੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੇ ਮਨ ਟਟੋਲੇ | ਉਹ ...
ਬੁਢਲਾਡਾ, 30 ਨਵੰਬਰ (ਸਵਰਨ ਸਿੰਘ ਰਾਹੀ)-ਸਾਲ 2019 'ਚ ਮੰਤਰੀ ਮੰਡਲ ਦੀ ਪ੍ਰਵਾਨਗੀ ਉਪਰੰਤ ਕਰੀਬ ਦੋ ਸਾਲ ਦੇ ਅਰਸੇ ਮਗਰੋਂ ਪੰਜਾਬ ਸਰਕਾਰ ਦੇ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ 1152 ਪਟਵਾਰੀ, ਜ਼ਿਲੇ੍ਹਦਾਰ ਅਤੇ ਨਹਿਰੀ ਕਲਰਕ (ਪਟਵਾਰੀ) ਦੀਆਂ ਅਸਾਮੀਆਂ ਪੁਰ ਕਰਨ ਦੀ ਰੱਖੀ ...
ਮਾਨਸਾ, 30 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਕਪਾਹ ਮੰਡੀ 'ਚ ਨਰਮੇ ਦੀ ਫ਼ਸਲ ਘੱਟ ਭਾਅ 'ਤੇ ਖ਼ਰੀਦਣ ਦੇ ਰੋਸ 'ਚ ਕਿਸਾਨਾਂ ਨੇ ਮੁੱਖ ਯਾਰਡ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਅਗਵਾਈ 'ਚ ਬਰਨਾਲਾ-ਸਿਰਸਾ ਸੜਕ 'ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX