ਤਾਜਾ ਖ਼ਬਰਾਂ


ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ
. . .  0 minutes ago
ਅਜਨਾਲਾ, 29 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਚਿਹਰੇ ਵਜੋਂ ਚੋਣ ਮੈਦਾਨ ਵਿਚ ਉਤਾਰੇ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ...
ਬਰਨਾਲਾ ਵਿਖੇ ਗੱਤਾ ਫ਼ੈਕਟਰੀ ਵਿਚ ਲੱਗੀ ਅੱਗ, ਭਾਰੀ ਨੁਕਸਾਨ
. . .  13 minutes ago
ਬਰਨਾਲਾ, 29 ਜਨਵਰੀ (ਨਰਿੰਦਰ ਅਰੋੜਾ) - ਬਰਨਾਲਾ ਦੇ ਫਰਵਾਹੀ ਰੋਡ ਵਿਖੇ ਇਕ ਗੱਤਾ ਫ਼ੈਕਟਰੀ ਵਿਚ ਅੱਜ ਸਵੇਰੇ ਅੱਗ ਲੱਗ ਗਈ। ਜਿਸ ਨਾਲ ਫ਼ੈਕਟਰੀ ਮਾਲਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ...
ਭਾਰੀ ਬਰਫ਼ਬਾਰੀ ਤੋਂ ਬਾਅਦ ਸਥਾਨਕ ਲੋਕਾਂ ਲਈ ਵਧੀ ਮੁਸ਼ਕਿਲ
. . .  18 minutes ago
ਸ਼ਿਮਲਾ, 29 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿਚ ਭਾਰੀ ਬਰਫ਼ਬਾਰੀ ਤੋਂ ਬਾਅਦ ਸਥਾਨਕ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਦੇ ਕਾਰਨ ਪਾਣੀ ਬਰਫ਼ ਦਾ ਰੂਪ ਲੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਪੀਣ ...
ਲੋਕ ਸਭਾ ਸਪੀਕਰ ਓਮ ਬਿਰਲਾ ਵਲੋਂ ਕੀਤਾ ਗਿਆ ਸੰਸਦ ਦਾ ਨਿਰੀਖਣ
. . .  29 minutes ago
ਨਵੀਂ ਦਿੱਲੀ, 29 ਜਨਵਰੀ - ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬਜਟ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਵਿਚ ਸਹੂਲਤਾਂ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ...
ਭਾਰਤ ਪਾਕਿ ਸਰਹੱਦ 'ਤੇ ਡਰੋਨ ਦੀ ਹਲਚਲ, ਬੀ.ਐੱਸ.ਐਫ ਜਵਾਨਾਂ ਨੇ ਕੀਤੀ ਫਾਇਰਿੰਗ
. . .  49 minutes ago
ਅਜਨਾਲਾ, 29 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ ਬੁਰਜ ਨੇੜੇ ਦੇਰ ਰਾਤ ਬੀ.ਐੱਸ.ਐਫ ਦੀ 183 ਬਟਾਲੀਅਨ ਦੇ ਜਵਾਨਾਂ ਨੂੰ ਪਾਕਿਸਤਾਨੀ ਡਰੋਨ ਦੀ ...
⭐ਮਾਣਕ - ਮੋਤੀ⭐
. . .  59 minutes ago
⭐ਮਾਣਕ - ਮੋਤੀ⭐
ਆਈ.ਆਈ.ਟੀ. ਗੁਹਾਟੀ ਦੇ ਵਿਗਿਆਨੀਆਂ ਨੇ ਡਾਰਕ ਮੈਟਰ ਦਾ ਰਹਸਿਆ ਖੋਲ੍ਹਿਆ
. . .  1 day ago
ਗੁਹਾਟੀ, 28 ਜਨਵਰੀ - ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਗੁਹਾਟੀ ਦੇ ਖੋਜਕਰਤਾਵਾਂ ਨੇ ਬ੍ਰਹਿਮੰਡ ਦੇ ਸਭ ਤੋਂ ਵੱਧ ਭਰਪੂਰ ਕਣਾਂ 'ਚੋਂ ਇਕ ਹਨੇਰੇ ਪਦਾਰਥ ਅਤੇ ਨਿਊਟ੍ਰੀਨੋ ਦੀ ਪ੍ਰਕਿਰਤੀ ਵਿਚਕਾਰ...
ਨਰਮੇ ਦਾ ਮੁਆਵਜ਼ਾ ਨਾ ਮਿਲਣ 'ਤੇ ਕਰਜ਼ੇ ਤੋਂ ਤੰਗ ਆ ਕੇ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੀਂਗੋ ਮੰਡੀ ,28 ਜਨਵਰੀ (ਲੱਕਵਿੰਦਰ ਸ਼ਰਮਾ) - ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜਿਸ ਤਹਿਤ ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ...
ਭਾਰਤ ਮਿਜ਼ਾਈਲ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਵੱਕਾਰੀ ਕਲੱਬ 'ਚ ਸ਼ਾਮਿਲ, ਬ੍ਰਹਮੋਸ ਦੀ ਸਪਲਾਈ 'ਤੇ ਹੋਏ ਸਮਝੌਤੇ 'ਤੇ ਦਸਤਖ਼ਤ
. . .  1 day ago
ਪੰਜਾਬ ਯੂਥ ਕਾਂਗਰਸ ਦੇ ਸਕੱਤਰ ਬਲਪ੍ਰੀਤ ਸਿੰਘ ਰੋਜ਼ਰ ਨੇ ਦਿੱਤਾ ਅਸਤੀਫਾ
. . .  1 day ago
ਟੀਮ ਇੰਡੀਆ 'ਤੇ ਫ਼ਿਰ ਕੋਰੋਨਾ ਦਾ ਅਟੈਕ, ਨਿਸ਼ਾਂਤ ਸਿੰਧੂ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 28 ਜਨਵਰੀ- ਵੈਸਟਇੰਡੀਜ਼ 'ਚ ਚੱਲ ਰਹੇ ਅੰਡਰ-19 ਵਿਸ਼ਵ ਕੱਪ (ICC U-19 World Cup 2022) 'ਚ ਭਾਰਤੀ ਟੀਮ ਸ਼ਨੀਵਾਰ 29 ਜਨਵਰੀ ਨੂੰ ਕੁਆਰਟਰ ਫਾਈਨਲ 'ਚ ਬੰਗਲਾਦੇਸ਼ ਨਾਲ ਖੇਡੇਗੀ। ਹਾਲਾਂਕਿ ਇਸ ਤੋਂ ਪਹਿਲਾਂ ਟੀਮ ਇੰਡੀਆ ਲਈ...
ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਨੇ ਚੋਣਾਂ ਦੇ ਮੱਦੇਨਜ਼ਰ ਕੀਤੀ ਚੈਕਿੰਗ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇੰਸਪੈਕਟਰ ਪ੍ਰਿੰਸਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਚੈਕਿੰਗ ਅਭਿਆਨ ਦੌਰਾਨ ਝੁੱਗੀਆਂ ਝੋਪੜੀਆਂ 'ਚ ਜਾ ਕੇ ਜਿੱਥੇ ਚੈਕਿੰਗ ਕੀਤੀ ਗਈ...
ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਵੀ ਨਹੀਂ ਬਖ਼ਸ਼ਿਆ: ਸੁਨੀਲ ਜਾਖੜ
. . .  1 day ago
ਚੰਡੀਗੜ੍ਹ, 28 ਜਨਵਰੀ- ਪੰਜਾਬ ਦੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ 'ਤੇ ਭੈਣ-ਭਰਾ ਦੇ ਰਿਸ਼ਤੇ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੇਹੱਦ ਨਿੰਦਣਯੋਗ ਹੈ ਕਿ ਸਿਆਸਤ ਦੇ ਨਿਘਾਰ ਨੇ ਭੈਣ-ਭਰਾ ਦੇ ਰਿਸ਼ਤੇ...
ਡਾ. ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਕੀਤਾ ਨਿਯੁਕਤ
. . .  1 day ago
ਨਵੀਂ ਦਿੱਲੀ, 28 ਜਨਵਰੀ-ਕੇਂਦਰੀ ਵਿੱਤ ਮੰਤਰਾਲੇ ਵਲੋਂ ਡਾਕਟਰ ਵੀ ਅਨੰਥਾ ਨਾਗੇਸਵਰਨ ਨੂੰ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਹੈ। ਨਾਗੇਸਵਰਨ, ਜੋ ਪਹਿਲਾਂ ਲੇਖਕ, ਅਧਿਆਪਕ ਅਤੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ, ਨੇ ਅੱਜ 28 ਜਨਵਰੀ ਨੂੰ ਆਪਣਾ ਅਹੁਦਾ ਸੰਭਾਲ ਲਿਆ ਹੈ...
ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 13 ਉਮੀਦਵਾਰਾਂ ਨੇ ਭਰੀਆਂ ਨਾਮਜ਼ਦਗੀਆਂ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਵੱਖ-ਵੱਖ ਪਾਰਟੀਆਂ ਦੇ 13 ਉਮੀਦਵਾਰਾਂ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਬੀਤਾ ਕਲੇਰ ਨੇ ...
ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)-ਹਲਕਾ ਅਮਲੋਹ ਤੋਂ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਰਿਟਰਨਿੰਗ ਅਫ਼ਸਰ ਜੀਵਨਜੋਤ ਕੌਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ...
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਲਹਿਰ ਤੂਫ਼ਾਨ ਦੇ ਰੂਪ ਵਿਚ ਤਬਦੀਲ ਹੋ ਰਹੀ ਹੈ- ਹਰਪਾਲ ਚੀਮਾ
. . .  1 day ago
ਅਮਲੋਹ, 28 ਜਨਵਰੀ (ਕੇਵਲ ਸਿੰਘ)- ਹਲਕਾ ਅਮਲੋਹ ਤੋਂ ਅੱਜ ਟਕਸਾਲੀ ਕਾਂਗਰਸੀ ਤਿੰਨ ਦਰਜਨ ਦੇ ਕਰੀਬ ਆਪਣੇ ਸਾਥੀਆਂ ਸਮੇਤ ਸ਼ਿੰਗਾਰਾ ਸਿੰਘ ਸਲਾਣਾ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ, ਜਿਸ ਨਾਲ ਆਮ ਆਦਮੀ ਪਾਰਟੀ...
ਬਿਹਾਰ: ਹਵਾਈ ਫ਼ੌਜ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਦੋਵੇਂ ਪਾਇਲਟ ਸੁਰੱਖਿਅਤ
. . .  1 day ago
ਪਟਨਾ, 28 ਜਨਵਰੀ- ਭਾਰਤੀ ਹਵਾਈ ਫ਼ੌਜ ਦੇ ਇੱਕ ਹਲਕੇ ਜਹਾਜ਼ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਬੋਧ ਗਯਾ ਵਿਚ ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਕੀਤੀ। ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਵਿਚ ਇਕ ਸਿਖਿਆਰਥੀ ਸਮੇਤ ਦੋ ਪਾਇਲਟ ਸੁਰੱਖਿਅਤ ਹਨ....
ਕਪੂਰਥਲਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ 9 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਕਪੂਰਥਲਾ, 28 ਜਨਵਰੀ (ਅਮਰਜੀਤ ਕੋਮਲ)- ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਤੋਂ ਅੱਜ ਵੱਖ-ਵੱਖ ਰਾਜਸੀ ਪਾਰਟੀਆਂ ਨਾਲ ਸੰਬੰਧਿਤ 9 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜ਼ਿਲ੍ਹਾ ਚੋਣ ਅਫ਼ਸਰ ਦੀਪਤੀ ਉੱਪਲ ਨੇ ਦੱਸਿਆ ਕਿ ਕਪੂਰਥਲਾ ...
ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਲੜਨਗੇ ਆਜ਼ਾਦ ਚੋਣ
. . .  1 day ago
ਤਲਵੰਡੀ ਸਾਬੋ, 28 ਜਨਵਰੀ (ਰਣਜੀਤ ਸਿੰਘ ਰਾਜੂ)-ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸੀ ਟਿਕਟ ਦੇ ਪ੍ਰਬਲ ਦਾਅਵੇਦਾਰ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਸਾਬਕਾ ਮੰਤਰੀ ਪੰਜਾਬ ਨੇ ਆਖਿਰ ਆਜ਼ਾਦ ਚੋਣ ਲੜਨ ਦਾ ਫ਼ੈਸਲਾ ਲੈ ਲਿਆ ...
ਜਗਮੋਹਨ ਸਿੰਘ ਕੰਗ ਵਲੋਂ ਆਜ਼ਾਦ ਚੋਣ ਲੜਨ ਦਾ ਐਲਾਨ
. . .  1 day ago
ਮੁੱਲਾਂਪੁਰ ਗਰੀਬਦਾਸ/ਮੋਹਾਲੀ, 28 ਜਨਵਰੀ (ਦਿਲਬਰ ਸਿੰਘ ਖੈਰਪੁਰ)- ਪਿੰਡ ਮਾਜਰੀ ਵਿਖੇ ਆਪਣੇ ਸਮਰਥਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਆਜ਼ਾਦ ਚੋਣ ਲੜਨ ਦਾ ਐਲਾਨ...
ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ: ਸੁਖਪਾਲ ਸਿੰਘ ਖਹਿਰਾ
. . .  1 day ago
ਚੰਡੀਗੜ੍ਹ, 28 ਜਨਵਰੀ-ਸੁਖਪਾਲ ਖਹਿਰਾ ਨੇ ਜੇਲ੍ਹ 'ਚੋਂ ਰਿਹਾ ਹੋ ਪ੍ਰੈੱਸ ਕਾਨਫ਼ਰੰਸ 'ਚ ਕਿਹਾ ਕੇ ਜੇਲ੍ਹ ਵਿਚ ਮੇਰੇ ਵਰਗੇ ਬਹੁਤ ਸਾਰੇ ਬੇਗੁਨਾਹ ਲੋਕ ਬੈਠੇ ਹਨ। ਕਾਂਗਰਸ ਪਾਰਟੀ ਨੇ ਮੈਨੂੰ ਜੇਲ੍ਹ ਵਿਚ ਬੈਠੇ ਨੂੰ ਉਮੀਦਵਾਰ ਐਲਾਨ ਦਿੱਤਾ। ਜਦੋਂ ਮੇਰੇ 'ਤੇ ਈ.ਡੀ. ਦੀ ਰੇਡ ਹੋਈ ਮੈਂ ਮੀਡੀਆ ਨਾਲ...
ਆਮ ਆਦਮੀ ਪਾਰਟੀ ਦੇ ਫ਼ਾਜ਼ਿਲਕਾ ਹਲਕਾ ਇੰਚਾਰਜ ਨੇ ਸਾਥੀਆਂ ਸਣੇ ਦਿੱਤੇ ਅਸਤੀਫ਼ੇ
. . .  1 day ago
ਫ਼ਾਜ਼ਿਲਕਾ, 28 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਸਮਰਬੀਰ ਸਿੰਘ ਸਿੱਧੂ ਨੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣੇ ਸਾਥੀਆਂ ਸਣੇ ਅਸਤੀਫ਼ਾ...
ਖਡੂਰ ਸਾਹਿਬ ਹਲਕੇ ਤੋਂ ਰਵਿੰਦਰ ਬ੍ਰਹਮਪੁਰਾ ਨੇ ਕੀਤੇ ਨਾਮਜ਼ਦਗੀ ਕਾਗਜ਼ ਦਾਖ਼ਲ
. . .  1 day ago
ਖਡੂਰ ਸਾਹਿਬ, 28 ਜਨਵਰੀ ( ਰਸ਼ਪਾਲ ਸਿੰਘ ਕੁਲਾਰ) - ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਫਰਜੰਦ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜਥੇ. ਰਣਜੀਤ ਸਿੰਘ...
ਬੱਸੀ ਪਠਾਣਾਂ 'ਚ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਭਰਾ ਡਾ. ਮਨੋਹਰ ਵਲੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਪੱਤਰ ਦਾਖ਼ਲ
. . .  1 day ago
ਬੱਸੀ ਪਠਾਣਾਂ, 28 ਜਨਵਰੀ (ਰਵਿੰਦਰ ਮੌਦਗਿਲ)-ਬੱਸੀ ਪਠਾਣਾਂ ਤੋਂ ਮੁੱਖ ਮੰਤਰੀ ਚੰਨੀ ਦੇ ਭਰਾ ਡਾ.ਮਨੋਹਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਚੋਣਾਂ ਲੜਨਗੇ। ਉਨ੍ਹਾਂ ਵਲੋਂ ਅੱਜ ਚੋਣ ਅਫ਼ਸਰ ਕਮ ਐੱਸ.ਡੀ.ਐੱਮ. ਯਸ਼ਪਾਲ ਸ਼ਰਮਾ ਅੱਗੇ ਨਾਮਜ਼ਦਗੀ ਪੱਤਰ ਜਮ੍ਹਾ ਕਰਵਾਏ ਗਏ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 17 ਮੱਘਰ ਸੰਮਤ 553
ਿਵਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ. ਇਕਬਾਲ

ਰੂਪਨਗਰ

ਜਨਮ ਸਮੇਂ ਸੁਣਨ ਸ਼ਕਤੀ 'ਚ ਕਮਜ਼ੋਰੀ ਦਾ ਪਤਾ ਲਗਾਉਣ ਲਈ ਪੰਜਾਬ ਸਰਕਾਰ ਵਲੋਂ ਨਵੀਂ ਤਕਨੀਕ ਦੀ ਸ਼ੁਰੂਆਤ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ) - ਜਨਮ ਸਮੇਂ ਸੁਣਨ ਸ਼ਕਤੀ ਸਬੰਧੀ ਕਮਜ਼ੋਰੀ ਦਾ ਪਤਾ ਲਗਾਉਣ ਲਈ ਪੰਜਾਬ ਸਰਕਾਰ ਨੇ ਅੱਜ ਜ਼ਿਲ੍ਹਾ ਹਸਪਤਾਲ ਰੋਪੜ ਦੇ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਵਿਚ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏ.ਏ.ਬੀ.ਆਰ.) ਡਿਵਾਈਸ ਦੇ ਨਾਲ 'ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ' (ਯੂ.ਐਨ.ਐਚ.ਐਸ.) ਦੀ ਸ਼ੁਰੂਆਤ ਕੀਤੀ | ਕੌਮੀ ਸਿਹਤ ਮਿਸ਼ਨ ਕਾਮਿਆਂ ਦੇ ਵਿਰੋਧ ਦੀ ਭਿਣਕ ਕਾਰਨ ਡਿਪਟੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓ. ਪੀ. ਸੋਨੀ ਇਸ ਪ੍ਰੋਗਰਾਮ 'ਚ ਨਾ ਪੁੱਜੇ | ਪਹਿਲਾਂ ਉਨ੍ਹਾਂ ਦਾ ਪ੍ਰੋਗਰਾਮ 12 ਵਜੇ , ਫੇਰ 11 ਵਜੇ ਕੀਤਾ ਗਿਆ ਪਰ ਭਾਰੀ ਵਿਰੋਧ ਦੀ ਸੂਚਨਾ ਵਜੋਂ ਮੁੱਖ ਮਹਿਮਾਨ ਦੇ ਨਾ ਆਉਣ ਕਾਰਨ ਸਮਾਗਮ ਦੀ ਸਟੇਜ ਸੁੰਨੀ ਰਹੀ | ਇਸ ਮੌਕੇ ਵਿਭਾਗ ਦੇ ਡਾਇਰੈਕਟਰ ਅਤੇ ਡੀ. ਸੀ. ਰੂਪਨਗਰ ਨੇ ਇਸ ਸਮਾਗਮ ਦੀ ਅਗਵਾਈ ਕੀਤੀ | ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਓ. ਪੀ. ਗੋਜਰਾ ਨੇ ਦੱਸਿਆ ਕਿ ਇਸ ਉਦੇਸ਼ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ 'ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕਰੀਨਿੰਗ' ਕਰਨ ਵਾਲਾ ਪੰਜਾਬ ਦੇਸ ਦਾ ਪਹਿਲਾ ਸੂਬਾ ਹੈ ਅਤੇ ਪੂਰੇ ਦੱਖਣ ਪੂਰਬੀ ਏਸ਼ੀਆ ਵਿਚ ਇੱਕ ਮਾਤਰ ਯੂਨਿਟ ਹੈ ਜਿਸ ਨੇ ਸੋਹਮ ਆਟੋਮੇਟਿਡ ਆਡੀਟਰੀ ਬ੍ਰੇਨਸਟੈਮ ਰਿਸਪਾਂਸ (ਏ.ਏ.ਬੀ.ਆਰ.) ਉਪਕਰਨ ਦੇ ਨਾਲ 'ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕ੍ਰੀਨਿੰਗ' (ਯੂ.ਐਨ.ਐਚ.ਐਸ.) ਵੱਲ ਕਦਮ ਪੁੱਟਿਆ ਹੈ | ਨਵਜੰਮੇ ਬੱਚਿਆਂ ਦੀ ਸੁਣਨ ਸਬੰਧੀ ਸਕਰੀਨਿੰਗ ਨਵੇਂ ਪ੍ਰੋਗਰਾਮ ਨੂੰ ਪੰਜਾਬ ਭਰ ਵਿਚ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਦੀ ਸਕ੍ਰੀਨਿੰਗ ਲਈ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਸੁਣਨ ਸ਼ਕਤੀ ਦੀ ਕਮੀ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਬੱਚਿਆਂ ਨੂੰ ਉਮਰ ਭਰ ਸੁਣਨ ਅਤੇ ਬੋਲਣ ਸਬੰਧੀ ਸਮੱਸਿਆ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾ ਸਕਣ | ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਸੋਹਮ (ਏ.ਏ.ਬੀ.ਆਰ.) ਵੱਲੋਂ ਜ਼ਿਲ੍ਹਾ ਹਸਪਤਾਲ ਦੇ ਬਾਲ ਰੋਗਾਂ ਦੇ ਮਾਹਿਰ ਦੀ ਦੇਖ-ਰੇਖ ਹੇਠ ਸਿਖਲਾਈ ਪ੍ਰਾਪਤ ਸਟਾਫ਼ ਦੁਆਰਾ ਜ਼ਿਲ੍ਹਾ ਹਸਪਤਾਲ ਦੇ ਨਿਓਨੇਟਲ ਸਟੇਸ਼ਨ ਵਿਖੇ ਯੂਨੀਵਰਸਲ ਨਿਊਬੋਰਨ ਹੀਅਰਿੰਗ ਸਕਰੀਨਿੰਗ ਕਰਵਾਈ ਜਾਵੇਗੀ ਅਤੇ ਇਸ ਦੀ ਸਮੀਖਿਆ ਡੀਐਨਓ-ਐਨਪੀਪੀਸੀਡੀ ਵੱਲੋਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਰਬੀਐਸਕੇ ਰਾਹੀਂ ਜਮਾਂਦਰੂ ਬੋਲੇ ਬੱਚਿਆਂ ਲਈ ਕੋਕਲੀਅਰ ਇਮਪਲਾਂਟ ਲਈ ਰੈਫਰਲ ਮਾਰਗ ਵਿਕਸਤ ਕੀਤੇ ਜਾਣਗੇ ਜਿਸ ਨਾਲ ਬੱਚਿਆਂ ਨੂੰ ਆਮ ਜੀਵਨ ਜਿਉਣ ਦੇ ਯੋਗ ਬਣਾਇਆ ਜਾਵੇਗਾ | ਸਟੇਟ ਪ੍ਰੋਗਰਾਮ ਅਫ਼ਸਰ, ਐਨ.ਪੀ.ਪੀ.ਸੀ.ਡੀ. ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੇ ਨਾਲ-ਨਾਲ ਭਾਰਤ ਵਿਚ ਸਿਹਤ ਸੰਭਾਲ ਸੇਵਾਵਾਂ ਦੇ ਇਤਿਹਾਸ ਵਿਚ ਇੱਕ ਗੇਮ ਚੇਂਜਰ ਹੋਵੇਗੀ | ਉਨ੍ਹਾਂ ਕਿਹਾ, ''ਅਸੀਂ ਮਿਲ ਕੇ ਜਮਾਂਦਰੂ ਬੋਲੇਪਣ ਦਾ ਹੱਲ ਕਰਾਂਗੇ |'' ਉਨ੍ਹਾਂ ਅੱਗੇ ਕਿਹਾ ਕਿ ਨਵਜੰਮੇ ਅਤੇ ਛੋਟੇ ਬੱਚਿਆਂ ਵਿਚ ਸੁਣਨ ਸ਼ਕਤੀ ਸਬੰਧੀ ਕਮੀ ਦਾ ਕਲੀਨਿਕਲ ਸਰਵੇਖਣ ਬੱਚੇ ਦੇ ਸਿੱਧੇ ਦਿ੍ਸ਼ਟੀਕੋਣ ਨਾਲ ਘੰਟੀ ਵੱਜਣ ਵਰਗੀ ਆਵਾਜ਼ ਪ੍ਰਤੀ ਵਿਵਹਾਰਿਕ ਪ੍ਰਤੀਕਿਰਿਆ ਦੇ ਨਿਰੀਖਣ ਤੱਕ ਸੀਮਿਤ ਸੀ | ਪਹਿਲਾਂ, ਇਸ ਵਿਧੀ ਰਾਹੀਂ ਬੋਲੇਪਣ ਦਾ ਪਤਾ ਲਗਾਇਆ ਜਾਂਦਾ ਸੀ | ਈਐਨਟੀ ਸਪੈਸਲਿਸਟ ਅਤੇ ਨੋਡਲ ਅਫ਼ਸਰ ਐਨ.ਪੀ.ਪੀ.ਸੀ.ਡੀ ਡਾ: ਤਰਨਜੋਤ ਕੌਰ ਨੇ ਕਿਹਾ ਕਿ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਸਬੰਧੀ ਨਵੇਂ ਸਕਰੀਨਿੰਗ ਪ੍ਰੋਗਰਾਮ ਨੂੰ ਪੰਜਾਬ ਦੇ ਸਾਰੇ ਜ਼ਿਲਿ੍ਹਆਂ ਵਿਚ ਨਵਜੰਮੇ ਬੱਚਿਆਂ ਦੀ ਸੁਣਨ ਸ਼ਕਤੀ ਸਬੰਧੀ ਸਕਰੀਨਿੰਗ ਪ੍ਰੋਗਰਾਮ ਨੂੰ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਸੁਣਨ ਸ਼ਕਤੀ ਦੀ ਘਾਟ ਵਾਲੇ ਬੱਚਿਆਂ ਦੀ ਸਮੇਂ ਸਿਰ ਪਛਾਣ ਕੀਤੀ ਜਾ ਸਕੇ ਅਤੇ ਜੀਵਨ ਭਰ ਬੋਲੇਪਣ ਅਤੇ ਮਾਨਸਿਕ ਦੇਰੀ ਸਬੰਧੀ ਅਯੋਗਤਾ ਤੋਂ ਬੱਚਿਆਂ ਨੂੰ ਬਚਾਉਣ ਲਈ ਉਪਰਾਲੇ ਕੀਤੇ ਜਾ ਸਕਣ | ਇਸ ਮੌਕੇ ਸੀ. ਜੇ. ਐਮ ਸ੍ਰੀ ਮਾਨਵ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਐਸ.ਐਮ.ਓ ਰੋਪੜ ਡਾ. ਤਰਲੋਚਨ ਸਿੰਘ, ਐਸ. ਐਮ. ਓ ਅਨੰਦਪੁਰ ਸਾਹਿਬ ਡਾ. ਚਰਨਜੀਤ ਕੁਮਾਰ, ਐਸ.ਐਮ.ਓ ਨੂਰਪੁਰ ਬੇਦੀ ਡਾ. ਵਿਧਾਨ ਚੰਦਰ ਅਤੇ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ |

ਸਕੂਲ ਦੇ ਬਾਹਰ ਖੜ੍ਹੀ ਗੱਡੀ ਨੂੰ ਅਚਾਨਕ ਲੱਗੀ ਅੱਗ

ਢੇਰ, 1 ਦਸੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਮਾਉਟ ਕਾਰਮਲ ਸਕੂਲ ਜਿੰਦਵੜੀ ਦੇ ਬਾਹਰ ਗੇਟ ਪਾਸ ਖੜ੍ਹੀ ਇਕ ਪੈਟ੍ਰੋਲ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ | ਅੱਗ ਐਨੀ ਜ਼ਬਰਦਸਤ ਸੀ ਕਿ ਉੱਥੇ ਮੌਜੂਦ ਲੋਕਾਂ ਨੂੰ ਹੱਥਾ ਪੈਰਾਂ ਦੀਆਂ ਪੈ ਗਈਆਂ | ਪਰ ਆਖ਼ਰ ਵਿਚ ਉੱਥੇ ਮੌਜੂਦ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਭਵਨ 'ਚ ਜ਼ੈਲਦਾਰ ਚੈੜੀਆਂ ਅਤੇ ਸਾਬਕਾ ਵਿਧਾਇਕ ਭਾਗ ਸਿੰਘ ਦਾ ਸਨਮਾਨ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ) - ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਚ ਕਾਂਗਰਸੀਆਂ ਦੀ ਇੱਕ ਮੀਟਿੰਗ ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ...

ਪੂਰੀ ਖ਼ਬਰ »

ਕੋਵਿਡ-19 ਕਾਰਨ ਮਿ੍ਤਕਾਂ ਦੇ ਪਰਿਵਾਰਾਂ ਨੂੰ 50,000 ਹਜ਼ਾਰ ਦੀ ਵਿੱਤੀ ਰਾਹਤ ਮਿਲੇਗੀ- ਡੀ.ਸੀ.

ਰੂਪਨਗਰ, 1 ਦਸੰਬਰ (ਸੱਤੀ) - ਕੋਵਿਡ-19 ਮਹਾਂਮਾਰੀ ਨਾਲ ਮਰ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਨੂੰ 50,000 ਰੁਪਏ ਦੀ ਵਿੱਤੀ ਰਾਹਤ ਦਿੱਤੀ ਜਾ ਰਹੀ ਹੈ | ਪ੍ਰਭਾਵਿਤ ਪਰਿਵਾਰ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਆਪਣੇ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ 10 ਨੂੰ ਰੂਪਨਗਰ ਰੈਲੀ ਨੂੰ ਲੈ ਕੇ ਸ਼ੋ੍ਰ: ਅ: ਦਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਦੀ ਰੋਪੜ ਹਲਕੇ ਦੀ ਫੇਰੀ ਇਤਿਹਾਸਕ ਹੋ ਨਿੱਬੜੇਗੀ | ਇਹ ਪ੍ਰਗਟਾਵਾ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਜ਼ਿਲ੍ਹਾ ਪੱਧਰੀ ਮੀਟਿੰਗ ਉਪਰੰਤ ...

ਪੂਰੀ ਖ਼ਬਰ »

ਰੂਪਨਗਰ 'ਚ ਸਵੈ-ਰੁਜ਼ਗਾਰ ਮੇਲੇ ਅੱਜ ਤੇ ਭਲਕੇ

ਰੂਪਨਗਰ 1 ਦਸੰਬਰ (ਸਤਨਾਮ ਸਿੰਘ ਸੱਤੀ)- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ 2 ਅਤੇ 3 ਦਸੰਬਰ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਸਵੈ-ਰੋਜ਼ਗਾਰ ਲੋਨ ਮੇਲੇ ਲਗਾਏ ਜਾ ਰਹੇ ਹਨ | ਇਨ੍ਹਾਂ ਮੇਲਿਆਂ ਨੂੰ ਸਫਲ ਬਣਾਉਣ ਲਈ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਨਾਨਕੇ ਪਿੰਡ ਮਕੜੋਨਾ ਕਲਾਂ ਦੇ ਸਕੂਲ 'ਚ ਪੁੱਜੇ ਮੁਨੀਸ਼ ਸਿਸੋਦੀਆ

ਸ੍ਰੀ ਚਮਕੌਰ ਸਾਹਿਬ, 1 ਦਸੰਬਰ (ਜਗਮੋਹਣ ਸਿੰਘ ਨਾਰੰਗ) - ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮੁਨੀਸ਼ ਸਿਸੋਦੀਆ ਨੇ ਅੱਜ ਸ੍ਰੀ ਚਮਕੌਰ ਸਾਹਿਬ ਹਲਕੇ ਦੇ ਪਿੰਡ ਮਕੜੋਨਾ ਕਲਾਂ ਜੋ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਨਕਾ ਪਿੰਡ ਹੈ ਦੇ ਸਰਕਾਰੀ ...

ਪੂਰੀ ਖ਼ਬਰ »

ਗਰਭਵਤੀ ਔਰਤਾਂ ਦੇ ਸਾਰੇ ਅਲਟਰਾਸਾਊਾਡ ਮੁਫ਼ਤ ਨਾ ਹੋਣ ਸੰਬੰਧੀ ਚੱਢਾ ਨੇ ਖੜੇ੍ਹ ਕੀਤੇ ਸਵਾਲ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ) - ਆਮ ਆਦਮੀ ਪਾਰਟੀ ਦੇ ਬੁਲਾਰੇ ਵਕੀਲ ਦਿਨੇਸ਼ ਚੱਢਾ ਨੇ ਗਰਭਵਤੀ ਔਰਤਾਂ ਦੇ ਸਾਰੇ ਅਲਟਰਾਸਾਊਾਡ ਮੁਫ਼ਤ ਨਾਂ ਹੋਣ ਸਬੰਧੀ ਗੰਭੀਰ ਸਵਾਲ ਖੜੇ ਕੀਤੇ ਹਨ | ਪਹਿਲਾਂ ਵੀ ਜ਼ਿਲੇ੍ਹ 'ਚ ਸਿਹਤ ਸਹੂਲਤਾਂ ਨੂੰ ਲੈ ਕੇ ਮੁਹਿੰਮ ਛੇੜਨ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਕੀਰਤਪੁਰ ਸਾਹਿਬ ਵਿਖੇ ਜਨ ਸਭਾ

ਕੀਰਤਪੁਰ ਸਾਹਿਬ, 1 ਦਸੰਬਰ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ) - ਆਮ ਆਦਮੀ ਪਾਰਟੀ ਵਲੋਂ ਬੀਤੇ ਦਿਨੀਂ ਕੀਰਤਪੁਰ ਸਾਹਿਬ ਮੁੱਖ ਬਾਜ਼ਾਰ ਵਿਖੇ ਸਥਿਤ ਸ੍ਰੀ ਰਾਮ ਮੰਦਿਰ ਚੌਕ ਵਿਖੇ ਹਲਕਾ ਇੰਚਾਰਜ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਜਨ ਸਭਾ ਦਾ ਆਯੋਜਨ ਕੀਤਾ ਜਿਸ ਵਿਚ ...

ਪੂਰੀ ਖ਼ਬਰ »

ਪਿ੍ੰ. ਸੁਰਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ 'ਚ ਵੱਡਾ ਮਾਣ ਦੇਣ ਲਈ ਇਲਾਕੇ ਵਲੋਂ ਡਾ. ਚੀਮਾ ਦਾ ਧੰਨਵਾਦ

ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਜੇ. ਐਸ. ਨਿੱਕੂਵਾਲ) - ਸ੍ਰੀ ਅਨੰਦਪੁਰ ਸਾਹਿਬ ਰਾਖਵਾਂ ਹਲਕੇ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਪਿ੍ੰਸੀਪਲ ਸੁਰਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਅੰਮਿ੍ਤਸਰ ਵਿਚ ਜੂਨੀਅਰ ਮੀਤ ਪ੍ਰਧਾਨ ਬਣਾਉਣ ਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ...

ਪੂਰੀ ਖ਼ਬਰ »

ਪੀ. ਏ. ਡੀ. ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਹੋਈ ਚੋਣ

ਮੋਰਿੰਡਾ, 1 ਦਸੰਬਰ (ਪਿ੍ਤਪਾਲ ਸਿੰਘ)-ਸਹਿਕਾਰੀ ਖੇਤੀਬਾੜੀ ਡਿਵੈਲਪਮੈਂਟ ਬੈਂਕ (ਪੀ. ਏ. ਡੀ. ਬੈਂਕ) ਮੋਰਿੰਡਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਕੀਤੀ ਗਈ ਜਿਸ ਵਿਚ ਯੂਥ ਨੇਤਾ ਦਰਸ਼ਨ ਸਿੰਘ ਸੰਧੂ ਅਤੇ ਕਰਨੈਲਜੀਤ ਸਮੇਤ 9 ਡਾਇਰੈਕਟਰ ਬਿਨਾਂ ਮੁਕਾਬਲਾ ਚੁਣੇ ਗਏ | ...

ਪੂਰੀ ਖ਼ਬਰ »

ਅਕਾਲੀਆਂ ਨੇ ਦੋਵੇਂ ਹੱਥੀਂ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ-ਢਿੱਲੋਂ

ਰੂਪਨਗਰ/ਘਨੌਲੀ, 1 ਦਸੰਬਰ (ਸਤਨਾਮ ਸਿੰਘ ਸੱਤੀ, ਜਸਵੀਰ ਸਿੰਘ ਸੈਣੀ) - ਅਕਾਲੀਆਂ ਨੇ ਹਮੇਸ਼ਾ ਸੱਤਾ ਵਿਚ ਆ ਕੇ ਪੰਜਾਬ ਤੇ ਪੰਜਾਬੀਆਂ ਨੂੰ ਦੋਵੇਂ ਹੱਥੀਂ ਲੁੱਟਿਆ ਤੇ ਕੁੱਟਿਆ ਹੈ ਇੱਥੇ ਹੀ ਬੱਸ ਨਹੀਂ ਆਪਣੇ ਆਪ ਨੂੰ ਪੰਥਕ ਹਿਤਾਂ ਦੇ ਰਾਖੇ ਅਖਵਾਉਣ ਵਾਲੇ ਅਕਾਲੀ ਦਲ ...

ਪੂਰੀ ਖ਼ਬਰ »

ਧਾਰਮਿਕ ਸਮਾਗਮਾਂ 'ਚ ਜੋੜਿਆਂ ਦੀ ਸੰਭਾਲ ਲਈ ਜਾਣੇ ਜਾਂਦੇ ਹਰਦਿਆਲ ਸਿੰਘ ਹੋਏ ਸੇਵਾ ਮੁਕਤ

ਨੰਗਲ, 1 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸ਼ਹਿਰ ਦੇ ਧਾਰਮਿਕ ਸਥਾਨਾਂ ਤੇ ਲੋਕ ਸੇਵਕ ਜਥੇ ਨਾਲ ਜੋੜਿਆਂ ਦੀ ਸੰਭਾਲ ਸੇਵਾ ਕਰਨ ਲਈ ਮਸ਼ਹੂਰ ਹਰਦਿਆਲ ਸਿੰਘ ਅੱਜ ਬੀ.ਬੀ.ਐਮ.ਬੀ. ਦੇ ਬਿਜਲੀ ਵਿਭਾਗ ਵਿਚ ਸੇਵਾ ਮੁਕਤ ਹੋ ਗਏ | ਉਨ੍ਹਾਂ ਦੇ ਨਾਲ ਇੱਕ ਸਾਥੀ ਸ਼ਮਸ਼ੇਰ ਸਿੰਘ ਵੀ ...

ਪੂਰੀ ਖ਼ਬਰ »

ਇੰਟਕ ਦੇ ਆਗੂ ਸ਼ਮਸ਼ੇਰ ਸਿੰਘ ਸੈਣੀ ਦਾ ਸੇਵਾ ਮੁਕਤੀ 'ਤੇ ਸਨਮਾਨ

ਨੰਗਲ, 1 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਦੀ ਮਾਨਤਾ ਪ੍ਰਾਪਤ ਸੰਸਥਾ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਦੇ ਆਗੂ ਸ਼ਮਸ਼ੇਰ ਸਿੰਘ ਸੈਣੀ ਦੀ ਬਿਜਲੀ ਮੰਡਲ ਬੀ.ਬੀ.ਐਮ.ਬੀ ਨੰਗਲ ਤੋਂ ਬਤੌਰ ਚਾਰਜ ਮੈਨ ਸੇਵਾਮੁਕਤੀ 'ਤੇ ਆਪਣੀ ਸੰਸਥਾ ਪ੍ਰਤੀ ਇਮਾਨਦਾਰੀ ਨਾਲ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਵਲੋਂ ਸਫ਼ਲਤਾਪੂਰਵਕ ਮਨਾਇਆ ਕਿਤਾਬ ਦਾਨ ਮਹੀਨਾ

ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਕਰਨੈਲ ਸਿੰਘ)-ਸਥਾਨਕ ਕਾਲਜ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਮਾਣਯੋਗ ਸੈਕਟਰੀ ਉੱਚ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਕਿਤਾਬ ਦਾਨ ਮਹੀਨਾ 1 ਨਵੰਬਰ ਤੋਂ 30 ਨਵੰਬਰ ਤੱਕ ਸਫਲਤਾ ਪੂਰਵਕ ਤਰੀਕੇ ਨਾਲ ਮਨਾਇਆ ...

ਪੂਰੀ ਖ਼ਬਰ »

ਨਗਰ ਕੌਂਸਲ ਵਲੋਂ 68 ਲੱਖ ਦੀ ਲਾਗਤ ਨਾਲ ਵਾਰਡ ਨੰਬਰ-5 'ਚ ਨਿਕਾਸੀ ਨਾਲੇ ਦਾ ਕੰਮ ਸ਼ੁਰੂ

ਨੰਗਲ, 1 ਦਸੰਬਰ (ਪ੍ਰੀਤਮ ਸਿੰਘ ਬਰਾਰੀ) - ਨਗਰ ਕੌਂਸਲ ਨੰਗਲ ਵਲੋਂ 68 ਲੱਖ ਦੀ ਲਾਗਤ ਨਾਲ ਅੱਜ ਸ਼ਹਿਰ ਦੇ ਵਾਰਡ ਨੰਬਰ ਪੰਜ ਇੰਦਰਾ ਨਗਰ ਦੇ ਕਮਿਊਨਿਟੀ ਸੈਂਟਰ ਦੇ ਸਾਹਮਣੇ ਨਿਕਾਸੀ ਨਾਲੇ ਨੂੰ ਪੱਕਾ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਕੰਮ ਦਾ ਰਸਮੀ ਉਦਘਾਟਨ ...

ਪੂਰੀ ਖ਼ਬਰ »

ਸ਼ਿਵਾਲਿਕ ਮਾਡਲ ਸਕੂਲ ਨਵਾਂ ਨੰਗਲ ਵਿਖੇ ਕੈਡਿਟਾਂ ਨੇ ਮਨਾਇਆ ਐਨ.ਸੀ.ਸੀ. ਦਿਵਸ

ਨੰਗਲ, 1 ਦਸੰਬਰ (ਪ੍ਰੀਤਮ ਸਿੰਘ ਬਰਾਰੀ) - ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਵਾਂ ਨੰਗਲ ਵਿਖੇ ਪਹਿਲੀ ਪੰਜਾਬ ਨੇਵਲ ਯੂਨਿਟ ਦੇ ਕੈਡਿਟਾਂ ਵਲੋਂ ਕਮਾਂਡਰ ਕੈਪਟਨ ਸਰਬਜੀਤ ਸਿੰਘ ਸੈਣੀ ਦੀ ਅਗਵਾਈ ਹੇਠ ਐਨਸੀਸੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਐਨ. ਸੀ. ਸੀ. ਸਥਾਪਨਾ ਦਿਵਸ ਮਨਾਇਆ

ਸ੍ਰੀ ਚਮਕੌਰ ਸਾਹਿਬ, 1 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖ਼ਾਲਸਾ ਸਨਿਅਰ ਸੈਕੰਡਰੀ ਸਕੂਲ ਵਿਖੇ ਅੱਜ ਐਨ. ਸੀ. ਸੀ. ਯੂਨਿਟ ਵਲੋਂ ਐਨ. ਸੀ. ਸੀ. ਸਥਾਪਨਾ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਐਨ. ਸੀ. ਸੀ. ਅਫ਼ਸਰ ਰਣਜੀਤ ...

ਪੂਰੀ ਖ਼ਬਰ »

ਮਹਿੰਦਰ ਸਿੰਘ ਗਿੱਲ ਨੇ ਸ਼ਾਟਪੁੱਟ 'ਚ ਕੌਮੀ ਮਾਸਟਰ ਚੈਂਪੀਅਨਸ਼ਿਪ ਜਿੱਤੀ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੇ ਮਾਸਟਰ ਅਥਲੀਟ ਮਹਿੰਦਰ ਸਿੰਘ ਗਿੱਲ ਨੇ ਤੀਜੀ ਮਾਸਟਰ ਅਥਲੈਟਿਕ ਕੌਮੀ ਚੈਂਪੀਅਨਸ਼ਿਪ 2021 'ਚ ਸ਼ਾਟਪੁੱਟ ਮੁਕਾਬਲਾ ਜਿੱਤ ਕੇ ਰੂਪਨਗਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | 27 ਨਵੰਬਰ ਤੋਂ 30 ਨਵੰਬਰ ਤੱਕ ਡਾ. ਸੰਪੂਰਨ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਦੁਲਚੀ ਮਾਜਰਾ ਦੇ ਮੁੱਖ ਅਧਿਆਪਕਾ ਨੂੰ ਸੇਵਾ ਮੁਕਤੀ ਮੌਕੇ ਦਿੱਤੀ ਨਿੱਘੀ ਵਿਦਾਇਗੀ

ਮੋਰਿੰਡਾ, 1 ਦਸੰਬਰ (ਕੰਗ) - ਸਰਕਾਰੀ ਮਿਡਲ ਸਕੂਲ ਦੁਲਚੀ ਮਾਜਰਾ ਦੇ ਮੁੱਖ ਅਧਿਆਪਕਾ ਤਰਸੇਮ ਕੌਰ ਨੂੰ ਸੇਵਾਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ | ਉਨ੍ਹਾਂ ਨੇ 27 ਸਾਲ ਇਮਾਨਦਾਰੀ, ਲਗਨ ਤੇ ਅਨੁਸ਼ਾਸਨ ਨਾਲ ਆਪਣੀਆਂ ਸੇਵਾਵਾਂ ਦਿੱਤੀਆਂ | ਮੈਡਮ ਤਰਸੇਮ ਕੌਰ ਵਲੋਂ ...

ਪੂਰੀ ਖ਼ਬਰ »

ਕਬੀਰ ਮਹਾਂ ਸਭਾ ਪੰਜਾਬ ਦੇ ਨੁਮਾਇੰਦਿਆਂ ਦੀ ਮੀਟਿੰਗ

ਭਰਤਗੜ੍ਹ, 1 ਦਸੰਬਰ (ਜਸਬੀਰ ਸਿੰਘ ਬਾਵਾ) - ਸਥਾਨਕ ਕਬੀਰ ਧਾਮ 'ਚ ਕਬੀਰ ਮਹਾਂ ਸਭਾ ਪੰਜਾਬ ਦੇ ਨੁਮਾਇੰਦਿਆਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਹਰਨਾਮ ਸਿੰਘ ਹੀਰਾ ਦੀ ਅਗਵਾਈ 'ਚ ਹੋਈ | ਇਸ ਦੌਰਾਨ ਮਿੱਟੀ ਦਾ ਭਰਤ ਪੁਆਉਣ ਲਈ ਡੇਢ ਲੱਖ ਰੁ: ਦੀ ਰਾਸ਼ੀ, ਟਿਊਬਵੈੱਲ, ਬੋਰ ...

ਪੂਰੀ ਖ਼ਬਰ »

ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸਫ਼ਾਈ ਅਤੇ ਹੋਰ ਪ੍ਰਬੰਧਾਂ ਦੇ ਮੱਦੇਨਜ਼ਰ ਖ਼ਰੀਦੀ ਗਈ ਨਵੀਂ ਜੇ.ਸੀ.ਬੀ.

ਸ੍ਰੀ ਅਨੰਦਪੁਰ ਸਾਹਿਬ 1 ਦਸੰਬਰ (ਜੇ ਐਸ ਨਿੱਕੂਵਾਲ) - ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ਹਿਰ ਅੰਦਰ ਸਾਫ਼-ਸਫ਼ਾਈ ਦੇ ਪ੍ਰਬੰਧਾਂ ਅਤੇ ਸ਼ਹਿਰ ਦੇ ਅੰਦਰਲੇ ਵੱਡੇ ਨਾਲਿਆਂ ਦੀ ਸਾਫ਼-ਸਫ਼ਾਈ ਦੇ ਮੱਦੇਨਜ਼ਰ ਨਗਰ ਵਲੋਂ ਚਾਰ ਬਾਈ ਚਾਰ ਨਵੀਂ ਜੇ.ਸੀ.ਬੀ ਮਸ਼ੀਨ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਦੀ ਰੋਪੜ ਰੈਲੀ ਨੂੰ ਲੈ ਕੇ ਯੂਥ ਵਰਕਰਾਂ 'ਚ ਭਾਰੀ ਉਤਸ਼ਾਹ

ਕਾਹਨਪੁਰ ਖੂਹੀ, 1 ਦਸੰਬਰ (ਗੁਰਬੀਰ ਸਿੰਘ ਵਾਲੀਆ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਰੋਪੜ ਵਿਖੇ ਹੋਣ ਜਾ ਰਹੀ ਇਤਿਹਾਸਕ ਰੈਲੀ ਨੂੰ ਲੈ ਕੇ ਅਕਾਲੀ ਵਰਕਰਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਰੈਲੀ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਵਿੰਗ ਦੇ ਮੀਤ ਪ੍ਰਧਾਨ ...

ਪੂਰੀ ਖ਼ਬਰ »

ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਫਰੈਸ਼ਰ ਪਾਰਟੀ ਮੌਕੇ ਪ੍ਰੋਗਰਾਮ ਕਰਵਾਇਆ

ਪੁਰਖਾਲੀ, 1 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਦੇ ਵਿਦਿਆਰਥੀਆਂ ਵਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ ਦਿੱਤੀ ਗਈ | ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਦੇ ਰਜਿਸਟਰਾਰ ਐਸ.ਐਸ. ਬਿੰਦਰਾ ਨੇ ਸਮਾਗਮ ਦਾ ਉਦਘਾਟਨ ...

ਪੂਰੀ ਖ਼ਬਰ »

ਰਾਜ ਪੱਧਰੀ ਮੁਕਾਬਲੇ ਲਈ ਚੁਣੇ ਹੁਸੈਨਪੁਰ ਸਕੂਲ ਦੇ ਵਿਦਿਆਰਥੀ ਦਾ ਸਨਮਾਨ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ) - ਸਕੂਲ ਸਿਖਿਆ ਵਿਭਾਗ ਪੰਜਾਬ ਵਲੋ ਕਰਵਾਏ ਗਏ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਡਾਇਟ ਰੂਪਨਗਰ ਵਿਚ ਕਰਵਾਏ ਗਏ | ਜਿਸ 'ਚ ਸਰਕਾਰੀ ਪ੍ਰਾਇਮਰੀ ਸਕੂਲ ਹੁਸੈਨਪੁਰ, ਬਲਾਕ ਰੋਪੜ-2 ਦੇ ਤੀਸਰੀ ਜਮਾਤ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਜੂਨੀਅਰ ਮੀਤ ਪ੍ਰਧਾਨ ਪਿ੍ੰਸੀਪਲ ਸੁਰਿੰਦਰ ਸਿੰਘ ਦਾ ਸਨਮਾਨ

ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਜੇ. ਐਸ. ਨਿੱਕੂਵਾਲ/ਕਰਨੈਲ ਸਿੰਘ ਸੈਣੀ) - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਜੂਨੀਅਰ ਮੀਤ ਪ੍ਰਧਾਨ ਪਿ੍ੰਸੀਪਲ ਸੁਰਿੰਦਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਾਬਕਾ ਕੈਬਨਿਟ ਮੰਤਰੀ ਡਾ. ...

ਪੂਰੀ ਖ਼ਬਰ »

ਪੈਨਸ਼ਨਾਂ ਲਈ 1241 ਦਿਨ ਤੋਂ ਧਰਨੇ 'ਤੇ ਡਟੇ ਸੇਵਾ ਮੁਕਤ ਹੋਮ ਗਾਰਡਾਂ ਨੇ ਆਰੰਭੀ ਭੁੱਖ-ਹੜਤਾਲ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ) - ਪੈਨਸ਼ਨਾਂ ਅਤੇ ਮਾਣ ਭੱਤਿਆਂ ਦੇ ਹੱਕ ਮੰਗਦੇ ਪੰਜਾਬ ਹੋਮਗਾਰਡ ਦੇ ਸੇਵਾਮੁਕਤ ਜਵਾਨਾਂ ਨੇ ਬਜ਼ੁਰਗ ਅਵਸਥਾ 'ਚ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵਿਧਾਨਸਭਾ ਹਲਕਾ ਸ੍ਰੀ ਚਮਕੌਰ ਸਾਹਿਬ 'ਚ ਪੈਂਦੇ ਸੋਲਖੀਆਂ ...

ਪੂਰੀ ਖ਼ਬਰ »

ਰੋਪੜ ਹਲਕੇ ਦੇ ਪਿੰਡਾਂ ਨੂੰ ਸ਼ਹਿਰਾਂ ਬਰਾਬਰ ਸਹੂਲਤਾਂ ਪ੍ਰਦਾਨ ਕਰਨਾ ਮੇਰਾ ਮੁੱਖ ਏਜੰਡਾ-ਬਰਿੰਦਰ ਢਿੱਲੋਂ

ਘਨੌਲੀ, 1 ਦਸੰਬਰ (ਜਸਵੀਰ ਸਿੰਘ ਸੈਣੀ)- ਰੋਪੜ ਹਲਕੇ ਦੇ ਹਰੇਕ ਪਿੰਡ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰਵਾਉਣਾ ਮੇਰੇ ਮੁੱਖ ਏਜੰਡੇ ਵਿਚ ਸ਼ਾਮਿਲ ਹੈ | ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਅੱਜ ਹਲਕੇ ਦੇ ਪਿੰਡਾਂ ਡੰਗੋਲੀ, ...

ਪੂਰੀ ਖ਼ਬਰ »

ਈ. ਐੱਚ. ਐੱਮ. ਐੱਸ. ਦੀ ਸਾਈਟ ਨਾ ਖੁੱਲ੍ਹਣ ਕਾਰਨ ਨਵੇਂ ਪੇ-ਕਮਿਸ਼ਨ ਦੀਆਂ ਤਨਖ਼ਾਹਾਂ ਲੇਟ ਹੋਣ ਦੇ ਆਸਾਰ

ਨੂਰਪੁਰ ਬੇਦੀ, 1 ਦਸੰਬਰ (ਹਰਦੀਪ ਸਿੰਘ ਢੀਂਡਸਾ) - ਨਵੰਬਰ ਮਹੀਨੇ ਦੀ ਤਨਖ਼ਾਹ ਦੀ ਸਾਈਟ ਨਾ ਖੋਲ੍ਹਣ ਕਾਰਨ ਲੇਟ ਹੋਣ ਦੇ ਆਸਾਰ ਬਣ ਗਏ ਹਨ | ਸਾਈਟ ਨਾਂ ਖੁੱਲ੍ਹਣ ਕਾਰਨ ਕਈ ਦਿਨਾਂ ਤੋਂ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ | ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਤਨਖ਼ਾਹ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ 'ਚ ਅਧਿਆਪਕ ਨਾ ਆਉਣ ਕਾਰਨ ਪ੍ਰੇਸ਼ਾਨ ਬੱਚੇ ਤੇ ਉਨ੍ਹਾਂ ਦੇ ਮਾਪੇ

ਪੁਰਖਾਲੀ, 1 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ) - ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬ੍ਰਾਹਮਣ ਵਾਲਾ ਵਿਖੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਕੋਈ ਪੱਕਾ ਅਧਿਆਪਕ ਨਾ ਆਉਣ ਕਾਰਨ ਸਕੂਲ ਵਿਚ ਪੜ੍ਹ ਰਹੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਖ਼ੂਬ ਪਰੇਸ਼ਾਨ ਹੋ ਰਹੇ ਹਨ | ਇਸ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਮੋਰਿੰਡਾ ਵਿਖੇ ਲਗਾਇਆ ਪੱਕਾ ਮੋਰਚਾ

ਮੋਰਿੰਡਾ, 1 ਦਸੰਬਰ (ਕੰਗ)-ਆਪਣੀਆਂ ਮੰਗਾਂ ਨੂੰ ਲੈ ਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾਇਆ ਅਤੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵੈਦ ਧੰਨਾ ਮਲ ਗੋਇਲ ...

ਪੂਰੀ ਖ਼ਬਰ »

6 ਤੋਂ ਊਨਾ ਜਾਣ ਵਾਲੇ ਭਾਰੀ ਵਾਹਨਾਂ ਨੂੰ ਅਗੰਮਪੁਰ (ਸ੍ਰ੍ਰੀ ਅਨੰਦਪੁਰ ਸਾਹਿਬ) ਤੋਂ ਰੂਟ ਬਦਲਿਆ ਜਾਵੇਗਾ

ਰੂਪਨਗਰ, 1 ਦਸੰਬਰ (ਸਤਨਾਮ ਸਿੰਘ ਸੱਤੀ) - ਫੋਰ-ਲੇਨ ਅਤੇ 503 ਨੈਸ਼ਨਲ ਹਾਈਵੇ (ਐਕਸਟੈਸ਼ਨ) 'ਤੇ ਨੰਗਲ ਵਿਖੇ ਮੇਜਰ ਬਿ੍ਜ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਪ੍ਰੋਜੈਕਟ ਨਾਲ ਸਬੰਧਿਤ ਰੇਲਵੇ ਲੋਅ ਹਾਈਟ ਸਬ-ਵੇ ਦਾ ਕੰਮ ਸ਼ੁਰੂ ਕੀਤਾ ਜਾਣਾ ਹੈ ਜਿਸ ਲਈ ਇਸ ਸੜਕ ਤੇ ...

ਪੂਰੀ ਖ਼ਬਰ »

ਮਾਮਲਾ 50 ਕੁਵਿੰਟਲ ਵਾਲੀ ਪਰਚੀ 'ਤੇ 126 ਕੁਵਿੰਟਲ ਗੰਨਾ ਸੁੱਟਣ ਦਾ

ਮੋਰਿੰਡਾ, 1 ਦਸੰਬਰ (ਕੰਗ) - ਅੱਜ ਵੱਡੀ ਗਿਣਤੀ ਵਿਚ ਗੰਨਾ ਉਤਪਾਦਕਾਂ ਨੇ ਖੰਡ ਮਿੱਲ ਮੋਰਿੰਡਾ ਦੇ ਉਪ ਚੇਅਰਮੈਨ ਸੁਖਵਿੰਦਰ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਮਿੱਲ ਵਿਚ ਹੋ ਰਹੀਆਂ ਘਪਲੇਬਾਜ਼ੀਆਂ ਦੇ ਖ਼ਿਲਾਫ਼ ਚੇਅਰਮੈਨ ਅਤੇ ਮਿੱਲ ਦੇ ਡਾਇਰੈਕਟਰ ਰਣਧੀਰ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX