ਮੋਰਿੰਡਾ, 1 ਦਸੰਬਰ (ਕੰਗ)-ਅੱਜ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪੜ੍ਹਾਈ ਅਤੇ ਸਿੱਖਿਆ ਵਿਵਸਥਾ ਵੇਖਣ ਆਏ | ਜਿਸ ਦੌਰਾਨ ਉਹ ਮੋਰਿੰਡਾ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਚੱਕਲਾਂ ਤੇ ਮਕੜੌਨਾ ਦੀ ਤਰਸਯੋਗ ਹਾਲਤ ਵੇਖ ਕੇ ਹੈਰਾਨ ਰਹਿ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦਿੱਲੀ ਤੋਂ ਵੀ ਵਧੀਆ ਜੋ ਸਿੱਖਿਆ ਮਾਡਲ ਦੀ ਗੱਲ ਕੀਤੀ ਹੈ ਉਸ ਦੀ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤੇ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਸਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਜੋ 250 ਸਕੂਲਾਂ ਦੀ ਸੂਚੀ ਪੰਜਾਬ ਸਰਕਾਰ ਤੋਂ ਮੰਗੀ ਸੀ, ਅਜੇ ਤੱਕ ਨਹੀਂ ਮਿਲੀ | ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਚੱਕਲਾਂ ਵਿਚ ਸਿਰਫ਼ ਇੱਕ ਅਧਿਆਪਕ ਮੌਜੂਦ ਸੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਨੂੰ ਚੰਗੀ ਸਿੱਖਿਆ ਨਾ ਦੇ ਕੇ ਪੰਜਾਬ ਦਾ ਭਵਿੱਖ ਖ਼ਰਾਬ ਕਰ ਰਹੀ ਹੈ | ਇਸ ਮੌਕੇ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਇੱਕ ਮੈਸੇਜ ਵਿਖਾਇਆ ਜਿਸ ਵਿਚ ਰੂਪਨਗਰ ਜ਼ਿਲੇ੍ਹ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਕੁਮਾਰ ਖੋਸਲਾ ਕਹਿ ਰਹੇ ਸਨ ਕਿ ਸਾਰੇ ਸਰਕਾਰੀ ਸਕੂਲਾਂ ਦੇ ਗੇਟ ਬਾਹਰੋਂ ਬੰਦ ਕਰ ਦਿਓ, ਜੇਕਰ ਕੋਈ ਪੰਜਾਬ ਸਰਕਾਰ ਦਾ ਨੁਮਾਇੰਦਾ ਆਪਣਾ ਸ਼ਨਾਖ਼ਤੀ ਕਾਰਡ ਵਿਖਾਉਂਦਾ ਹੈ ਤਾਂ ਉਸਨੂੰ ਸਕੂਲ ਦੇ ਅੰਦਰ ਆਉਣ ਦਿੱਤਾ ਜਾਵੇ | ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਰਕਾਰ ਆਪਣੇ ਸਕੂਲਾਂ ਦੀ ਹਾਲਤ ਦਿਖਾਉਣ ਤੋਂ ਵੀ ਗੁਰੇਜ਼ ਕਰ ਰਹੀ ਹੈ | ਇਸ ਮੌਕੇ ਸਕਿੰਦਰ ਸਿੰਘ ਸਹੇੜੀ ਬਲਾਕ ਪ੍ਰਧਾਨ, ਐਡਵੋਕੇਟ ਪ੍ਰੇਮ ਸਿੰਘ, ਦਰਸ਼ਨਪਾਲ ਸ਼ਰਮਾ, ਪ੍ਰਲਾਦਿ ਸਿੰਘ ਢੰਗਰਾਲੀ, ਕੁਲਵਿੰਦਰ ਸਿੰਘ, ਬੂਟਾ ਸਿੰਘ ਚਤਾਮਲਾ, ਗੁਰਮੀਤ ਸਿੰਘ ਮੜੌਲੀ, ਪਾਲ ਸਿੰਘ ਗੋਸਲਾਂ ਗੁਰਪ੍ਰੀਤ ਸਿੰਘ, ਅਜੀਤ ਪਾਲ ਸਿੰਘ, ਕੁਲਵੰਤ ਸਿੰਘ ਬੰਨਮਾਜਰਾ, ਸੁਖਦੇਵ ਸਿੰਘ, ਕਿਸ਼ਨ ਮਦਵਾੜਾ, ਸਵਰਨ ਸਿੰਘ ਸੈਂਪਲਾ, ਨਿਰਮਲ ਸਿੰਘ, ਜਤਿੰਦਰ ਸਿੰਘ ਸਹੇੜੀ, ਜਗਮੋਹਣ ਸਿੰਘ ਰੰਗੀਆਂ, ਸਤਵਿੰਦਰ ਸਿੰਘ ਸਹੇੜੀ ਆਦਿ ਆਗੂ ਮੌਜੂਦ ਸਨ |
ਚੰਡੀਗੜ੍ਹ, 1 ਦਸੰਬਰ (ਅਜੀਤ ਬਿਊਰੋ)- ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲਾਂ ਦੀ ਤੁਲਨਾ ਦੇ ਸੰਦਰਭ ਵਿਚ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ 'ਆਮ ਆਦਮੀ ਪਾਰਟੀ' ਦੇ ਦਿੱਲੀ ਮਾਡਲ ਦੇ ਪਾਜ ਉਘੇੜਦਿਆਂ ਸਵਾਲ ਕੀਤਾ ਕਿ ਦਿੱਲੀ ਦੇ 1060 ਵਿਚੋਂ 760 ਸਕੂਲਾਂ ਵਿਚ ...
ਅਜਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਤੇ ਬੀ. ਐਸ. ਐਫ. ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ 'ਤੇ ਪੁਰਾਣੀ ਸੁੰਦਰਗੜ੍ਹ ਚੌਕੀ ਨਜ਼ਦੀਕ ਰਾਤ ਸਮੇਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਸੁੱਟੀ ਹੈਰੋਇਨ ਬਰਾਮਦ ...
ਪਟਿਆਲਾ, 1 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਸਾਲ 2017 'ਚ ਸੂਬੇ ਦੇ ਵਸਨੀਕਾਂ ਨੂੰ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਦੇ ਬਾਵਜੂਦ ਵੀ ਸੂਬੇ ਦੇ ਜ਼ਿਆਦਾਤਰ ਨੌਜਵਾਨ ਬੇਰੁਜ਼ਗਾਰ ਦੀ ਮਾਰ ਝੱਲ ਰਹੇ ਵਿਦੇਸ਼ਾਂ ਵੱਲ ਜਾ ਰਹੇ ਹਨ | ਦੂਜੇ ...
ਪਟਿਆਲਾ, 1 ਦਸੰਬਰ (ਗੁਰਵਿੰਦਰ ਸਿੰਘ ਔਲਖ)-ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਪਿਛਲੇ ਦਿਨੀਂ ਸੰਜੀਵ ਸ਼ਰਮਾ ਬਿੱਟੂ ਨੂੰ ਨਗਰ ਨਿਗਮ ਦੇ ਜਨਰਲ ਇਜਲਾਸ 'ਚ ਬਹੁਮਤ ਪੇਸ਼ ਨਾ ਕਰ ਸਕਣ ਦਾ ਦਾਅਵਾ ਕਰਕੇ ਮੇਅਰ ਦੇ ਅਹੁਦੇ ਤੋਂ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ | ਪਰ ਇਸ ...
ਚੰਡੀਗੜ੍ਹ, 1 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ 3 ਆਈ. ਪੀ. ਐਸ. ਅਧਿਕਾਰੀਆਂ ਸਮੇਤ ਪੀ. ਪੀ. ਐਸ. ਪੱਧਰ ਦੇ 35 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ | ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ. ਮੋਹਨੀਸ਼ ਚਾਵਲਾ ਨੂੰ ਆਈ.ਜੀ.ਪੀ. ਬਾਰਡਰ ...
ਡੇਰਾ ਬਾਬਾ ਨਾਨਕ/ਅੰਮਿ੍ਤਸਰ, 1 ਦਸੰਬਰ (ਅਵਤਾਰ ਸਿੰਘ ਰੰਧਾਵਾ/ਸੁਰਿੰਦਰ ਕੋਛੜ)-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਲਾਂਘਾ ਖੁੱਲਣ ਕਰਕੇ ਸੈਂਕੜੇ ਸੰਗਤਾਂ ਡੇਰਾ ਬਾਬਾ ਨਾਨਕ ਕੋਰੀਡੋਰ ਰਾਹੀਂ ਨਤਮਸਤਕ ਹੋਣ ਲਈ ਜਾ ਰਹੀਆਂ ਹਨ, ਉਥੇ ਅੱਜ ...
ਲੁਧਿਆਣਾ, 1 ਦਸੰਬਰ (ਪੁਨੀਤ ਬਾਵਾ)-ਕਿਰਤ ਕਮਿਸ਼ਨਰ ਪੰਜਾਬ ਸਰਕਾਰ ਵਲੋਂ ਇਕ ਹੁਕਮ ਜਾਰੀ ਕਰਕੇ ਸੂਬੇ ਦੇ ਸਨਅਤਕਾਰ, ਕਾਰੋਬਾਰੀਆਂ ਤੇ ਵਪਾਰੀਆਂ ਨੂੰ ਅੱਜ ਤੋਂ ਹੀ ਕਾਮਿਆਂ ਨੂੰ ਘੱਟੋ-ਘੱਟ ਮਜ਼ਦੂਰੀ 8776.83 ਰੁਪਏ ਤੋਂ 9192.72 ਰੁਪਏ ਦੇਣ ਲਈ ਆਖਿਆ ਗਿਆ ਹੈ | ਇਹ ਵਾਧਾ 1 ...
ਅੰਮਿ੍ਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਦੋ ਦਿਨ ਪਹਿਲਾਂ ਪ੍ਰਧਾਨ ਚੁਣੇ ਜਾਣ ਉਪਰੰਤ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅੱਜ ਪਹਿਲੇ ਦਿਨ ਸ਼ੋ੍ਰਮਣੀ ਕਮੇਟੀ ਦਫ਼ਤਰ ਵਿਖੇ ਪੁੱਜਣ 'ਤੇ ਸ਼ੋ੍ਰਮਣੀ ਕਮੇਟੀ ਮੈਂਬਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਨਿੱਘਾ ...
ਲੁਧਿਆਣਾ, 1 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਬੈਂਸ ਜਬਰ ਜਨਾਹ ਮਾਮਲੇ ਦੀ ਅਗਲੀ ਸੁਣਵਾਈ 10 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ | ਅਦਾਲਤ ਵਲੋਂ ਇਸ ਮਾਮਲੇ ਵਿਚ ਬੈਂਸ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਗਏ | ਕੁਝ ...
ਸੁਖਵਿੰਦਰ ਸਿੰਘ ਫੁੱਲ ਸੰਗਰੂਰ, 1 ਦਸੰਬਰ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਆਸ ਬੱਝੀ ਹੋਈ ਹੈ ਕਿ ਟਿਕਟਾਂ ਦੀ ਵੰਡ ਵੇਲੇ ਪੰਜਾਬ ਦੀ ਕਾਂਗਰਸ ਵਿਚ ਤੂਫਾਨ ਉੱਠੇਗਾ ਅਤੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਆਗੂ ਪਾਰਟੀ ਤੋਂ ਬਗਾਵਤ ਕਰ ਕੇ ਉਨ੍ਹਾਂ ...
ਚੰਡੀਗੜ੍ਹ, 1 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਖ਼ਰੀਫ ਸੀਜ਼ਨ 2021-22 ਦੌਰਾਨ ਪੰਜਾਬ 'ਚ 187.23 ਲੱਖ ਮੀਟਿ੍ਕ ਟਨ ਝੋਨੇ ਦੀ ਘਟੋਂ ਘੱਟ ਸਮਰਥਨ ਮੁੱਲ 'ਤੇ ਨਿਰਵਿਘਨ ਖ਼ਰੀਦ ਕੀਤੀ ਗਈ | ਇਸ ਸੰਬੰਧ 'ਚ ਪੰਜਾਬ ਦੇ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਸਾਬਕਾ ਮੁੱਖ ਮੰਤਰੀ ਕੈਪਟਨ ਦੇ ਰਾਜ ਸਮੇਂ ਭੰਗ ਕੀਤੀਆਂ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕਰਵਾਉਣ ਲਈ ਪੰਜਾਬ ਭਰ ਦੇ ਟਰੱਕ ਆਪ੍ਰੇਟਰ 3 ਦਸੰਬਰ ਨੂੰ 11 ਤੋਂ 2 ਵਜੇ ਤੱਕ ਮੁੱਖ ਮਾਰਗਾਂ 'ਤੇ ਜਾਮ ...
ਐੱਸ. ਏ. ਐੱਸ. ਨਗਰ, 1 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਕਾਂਗਰਸ ਸਰਕਾਰ ਦੇ 4 ਸਾਲਾਂ ਤੋਂ ਵੱਧ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਸਿੱਖਿਆ ਵਿਭਾਗ ਨੂੰ ਨਾ ਤਾਂ ਪੱਕਾ ਐਸ. ਸੀ. ਈ. ਆਰ. ਟੀ. ਪੰਜਾਬ ਦਾ ਡਾਇਰੈਕਟਰ ਮਿਲਿਆ ਅਤੇ ਨਾ ਹੀ ਪੱਕਾ ਡੀ. ਪੀ. ...
ਅੰਮਿ੍ਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸਰਬੱਤ ਖਾਲਸਾ ਵਲੋਂ ਨਿਯੁਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਜੋ ਕਿ ਤਿਹਾੜ੍ਹ ਜੇਲ੍ਹ ਵਿਚ ਨਜ਼ਰਬੰਦ ਹਨ ਤੇ ਪਲੇਟਲੈੱਟਸ ਸੈੱਲ ਕਾਫੀ ਘੱਟ ਰਹਿ ਜਾਣ ਕਾਰਨ ਪਿਛਲੇ ਚਾਰ ਦਿਨਾਂ ...
ਅੰਮਿ੍ਤਸਰ, 1 ਦਸੰਬਰ (ਹਰਮਿੰਦਰ ਸਿੰਘ)-ਬਾਲੀਵੁੱਡ ਅਦਾਕਾਰ ਬੋਮਨ ਇਰਾਨੀ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਇਥੇ ਕੀਰਤਨ ਸਰਵਨ ਕੀਤਾ | ਗੱਲਬਾਤ ਕਰਦੇ ਹੋਏ ਬੋਮਨ ਇਰਾਨੀ ਨੇ ਕਿਹਾ ਉਨ੍ਹਾਂ ਦਾ 2 ਦਸੰਬਰ ਨੂੰ ਜਨਮ ਦਿਨ ਹੈ ਅਤੇ ਉਹ ...
ਐੱਸ. ਏ. ਐੱਸ. ਨਗਰ, 1 ਦਸੰਬਰ (ਕੇ. ਐੱਸ. ਰਾਣਾ)-ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸੂਝਵਾਨ ਲੋਕ ਤੇਜ਼ੀ ਨਾਲ ਪਾਰਟੀ ਨਾਲ ਜੁੜ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਚੰਡੀਗੜ੍ਹ, 1 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ 'ਚ ਅੱਜ ਕੋਰੋਨਾ ਦੇ 40 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ ਜਲੰਧਰ ਨਾਲ ਸਬੰਧਿਤ ਇਕ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ | ਸਿਹਤਯਾਬ ਹੋਣ ਉਪਰੰਤ ਅੱਜ 32 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਅੱਜ ਹੁਸ਼ਿਆਰਪੁਰ ਤੋਂ 10, ...
ਬੱਧਨੀ ਕਲਾਂ-ਸਮਾਜ ਸੇਵੀ ਤੇ ਮਿਲਾਪੜੇ ਸੁਭਾਅ ਦੇ ਮਾਲਕ ਫ਼ਤਿਹ ਸਿੰਘ ਗਿੱਲ (ਰਣੀਆਂ) ਦਾ ਜਨਮ 10 ਦਸੰਬਰ 1924 ਨੂੰ ਮਾਤਾ ਧੰਨ ਕੌਰ ਦੀ ਕੁੱਖੋਂ ਪਿਤਾ ਬਿ੍ਗੇਡੀਅਰ ਬਲਵੰਤ ਸਿੰਘ ਗਿੱਲ ਦੇ ਘਰ ਪਿੰਡ ਰਣੀਆਂ ਵਿਖੇ ਹੋਇਆ | ਮੱੁਢਲੀ ਸਿੱਖਿਆ ਮੋਗਾ ਤੋਂ ਗ੍ਰਹਿਣ ਕਰਨ ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਸਾਬਕਾ ਮੁੱਖ ਮੰਤਰੀ ਕੈਪਟਨ ਦੇ ਰਾਜ ਸਮੇਂ ਭੰਗ ਕੀਤੀਆਂ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕਰਵਾਉਣ ਲਈ ਪੰਜਾਬ ਭਰ ਦੇ ਟਰੱਕ ਆਪ੍ਰੇਟਰ 3 ਦਸੰਬਰ ਨੂੰ 11 ਤੋਂ 2 ਵਜੇ ਤੱਕ ਮੁੱਖ ਮਾਰਗਾਂ 'ਤੇ ਜਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX