ਬੱਧਨੀ ਕਲਾਂ, 1 ਦਸੰਬਰ (ਸੰਜੀਵ ਕੋਛੜ)-ਸੂਬਾ ਸਰਕਾਰ ਵਲੋਂ ਪੰਜਾਬ ਨਿਰਮਾਣ ਸਕੀਮ ਸਬੰਧੀ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਦੀ ਦਾਣਾ ਮੰਡੀ ਵਿਖੇ ਰੱਖੇ ਰਾਜ ਪੱਧਰੀ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਗਾ ਜ਼ਿਲ੍ਹੇ ਦੇ 1294 ਲਾਭਪਾਤਰੀਆਂ 'ਚੋਂ ਕਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਜੰਟ ਸਿੰਘ ਪੁੱਤਰ ਚਰਨ ਸਿੰਘ ਦੋਨੋਂ ਵਾਸੀ ਰਾਮਾ ਨੂੰ ਮਕਾਨ ਦੀਆਂ ਸੰਨਦਾਂ ਦੇ ਕੇ ਸ਼ੁਰੂਆਤ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਚੰਨੀ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ਼ ਕੱਸਦਿਆਂ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਤੋਂ ਪੁੱਛਦੇ ਸਨ ਕਿ ਉਹ ਜਾਗਦੇ ਕਦੋਂ ਹਨ ਤੇ ਹੁਣ ਮੈਨੂੰ ਇਹ ਪੁੱਛਦੇ ਹਨ ਕਿ ਤੁਸੀਂ ਸੌਂਦੇ ਕਦੋਂ ਹੋ | ਲੋਕਾਂ ਦੀਆਂ ਮੁਸ਼ਕਿਲਾਂ ਦੇ ਉਹ ਕੰਮ ਕਰਦਾਂ ਹਾਂ ਜੋ ਕਿਸਾਨਾਂ, ਆਮ ਵਿਅਕਤੀਆਂ, ਮੁਲਾਜ਼ਮਾਂ, ਮਜ਼ਦੂਰਾਂ ਜੋ ਮੈਂ ਆਪਣੇ ਪਿੰਡੇ 'ਤੇ ਹੰਢਾਈਆਂ ਹਨ, ਉਨ੍ਹਾਂ ਦਾ ਹੱਲ ਕਰਨਾ ਹੀ ਮੇਰਾ ਮੁੱਖ ਮਕਸਦ ਹੈ | ਥੋੜ੍ਹੇ ਦਿਨਾਂ ਦੇ ਕਾਰਜਕਾਲ ਦੌਰਾਨ ਹੀ ਮੈਂ 2 ਕਿੱਲੋਵਾਟ ਤੋਂ ਘੱਟ 53 ਲੱਖ ਬਿਜਲੀ ਖਪਤਕਾਰਾਂ ਦੇ ਬਕਾਇਆ ਰਹਿੰਦੇ ਬਿਜਲੀ ਬਿੱਲ ਮੁਆਫ਼ ਕਰਨ, 7 ਕਿੱਲੋਵਾਟ ਤੱਕ ਦੇ ਖਪਤਕਾਰਾਂ ਦੇ 3 ਰੁਪਏ ਪ੍ਰਤੀ ਯੂਨਿਟ ਰੇਟ ਘੱਟ ਕਰਨ, ਪਿੰਡਾਂ 'ਚ ਪਾਣੀ ਵਾਲੀਆਂ ਟੈਂਕੀਆਂ ਦੇ 1250 ਕਰੋੜ ਰੁਪਏ ਦੇ ਬਕਾਇਆ ਰਹਿੰਦੇ ਬਿਜਲੀ ਬਿੱਲ ਖ਼ਤਮ ਕਰਨ, ਕਿਸਾਨਾਂ ਅਤੇ ਆਮ ਨਾਗਰਿਕਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਪੈਟਰੋਲ 10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਨੂੰ 5 ਰੁਪਏ ਪ੍ਰਤੀ ਲੀਟਰ ਸਸਤਾ ਕਰ ਕੇ ਹਰ ਵਰਗ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕੀਤੀ ਹੈ |
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਕਲੀਏ, ਸਿਰੇ ਦੇ ਠੱਗ ਦੱਸਦਿਆਂ ਕਿਹਾ ਕਿ ਪਹਿਲਾਂ ਅੰਗਰੇਜ਼ਾਂ ਨੂੰ ਇਸ ਦੇਸ਼ 'ਚੋਂ ਕੱਢਿਆ ਹੈ ਤੇ ਹੁਣ ਕਾਲੇ ਅੰਗਰੇਜ਼ ਆ ਗਏ ਹਨ | ਇਹ ਲੋਕ ਸਿਰਫ਼ ਤੇ ਸਿਰਫ਼ ਰਾਜ ਕਰਨ ਦੀ ਘੁਸਪੈਠ ਕਰ ਰਹੇ ਹਨ ਜਦੋਂ ਕਿ ਇਨ੍ਹਾਂ ਦੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਸ਼੍ਰੋਮਣੀ ਅਕਾਲੀ ਦਲ (ਬ) ਅਤੇ ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਕਿਸਾਨਾਂ ਦੇ ਬਿੱਲਾਂ ਦੀ ਜੋ ਲੜਾਈ ਚੱਲ ਰਹੀ ਹੈ ਉਸ ਦਾ ਮੁੱਢ 2013 'ਚ ਬਾਦਲਾਂ ਨੇ ਬੰਨਿ੍ਹਆ ਸੀ | ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਕਾਨੂੰਨ ਲੈ ਕੇ ਆਏ ਤਾਂ ਬੀਬੀ ਹਰਸਿਮਰਤ ਕੌਰ ਬਾਦਲ ਵੀ ਉਨ੍ਹਾਂ ਦੀ ਕੈਬਨਿਟ 'ਚ ਮੰਤਰੀ ਸੀ | ਅਸੀਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਨ੍ਹਾਂ ਵਲੋਂ ਬਣਾਏ ਗਏ 2013 ਵਾਲੇ ਕਾਨੂੰਨ ਅਤੇ ਕਿਸਾਨ ਵਿਰੋਧੀ ਬਿੱਲ ਰੱਦ ਕੀਤੇ, 18 ਰੁਪਏ 38 ਪੈਸੇ ਪ੍ਰਤੀ ਯੂਨਿਟ ਮਹਿੰਗੇ ਭਾਅ 'ਚ ਕੀਤੇ ਗਏ ਬਿਜਲੀ ਸਮਝੌਤੇ ਰੱਦ ਕਰ ਕੇ 2 ਰੁਪਏ 38 ਪੈਸੇ ਕਰ ਕੇ ਲੋਕਾਂ ਦਾ ਪੈਸਾ ਬਚਾਇਆ ਜਿਸ ਦਾ ਸਿੱਧਾ ਲਾਭ ਖਪਤਕਾਰਾਂ ਨੂੰ ਬਿਜਲੀ ਦੇ ਬਿੱਲਾਂ 'ਚ ਮਿਲੇਗਾ |
ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਕੇਬਲ ਟੀ.ਵੀ. ਵਾਲੇ ਵੀ ਹੁਣ ਘਬਰਾਏ ਫਿਰ ਰਹੇ ਹਨ, ਇਨ੍ਹਾਂ ਦਾ ਮਸਲਾ ਵੀ ਜਲਦ ਹੀ ਹੱਲ ਕਰ ਕੇ ਰਹਾਂਗਾ | ਬਾਦਲਾਂ ਵਲੋਂ ਵੱਡੇ ਸ਼ੀਸ਼ਿਆਂ ਵਾਲੀਆਂ ਬੱਸਾਂ ਕਰਕੇ ਆਮ ਆਦਮੀ ਨੂੰ ਕੋਈ ਵੀ ਪਰਮਿਟ ਨਹੀਂ ਸੀ ਮਿਲਦਾ ਤੇ ਸਰਕਾਰ ਨੂੰ ਵੱਡੀ ਪੱਧਰ 'ਤੇ ਟੈਕਸ 'ਚ ਚੂਨਾ ਲਗਾ ਰਹੀਆਂ ਬੱਸਾਂ ਹੁਣ ਥਾਣਿਆਂ 'ਚ ਡੱਕੀਆਂ ਹੋਈਆਂ ਹਨ | ਬਾਦਲ, ਕੈਪਟਨ ਤੇ ਮੋਦੀ ਸਾਰੇ ਰਲੇ ਹੋਏ ਹਨ | ਲੋਕਾਂ ਨੰੂ ਗੁਮਰਾਹ ਕਰ ਕੇ ਵਾਰੀ ਸਿਰ 'ਉੱਤਰ ਕਾਟੋ ਮੇਰੀ ਵਾਰੀ' ਵਾਲੀ ਖੇਡ, ਖੇਡ ਰਹੇ ਹਨ | ਬੀ.ਐਸ.ਪੀ. ਨੂੰ ਤਾਂ ਇਹ ਗੁਮਰਾਹ ਕਰ ਰਹੇ ਹਨ ਜਦੋਂਕਿ ਅੰਦਰ ਖਾਤੇ ਇਹ ਮੋਦੀ ਨਾਲ ਰਲੇ ਹੋਏ ਹਨ |
ਬੱਧਨੀ ਕਲਾਂ ਦੇ ਵਿਕਾਸ ਕੰਮਾਂ ਲਈ 15 ਕਰੋੜ ਰੁਪਏ ਜਲਦ ਭੇਜਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਕੋਈ ਵੀ ਉਮੀਦਵਾਰ ਨਹੀਂ ਸਗੋਂ ਸਰਵੇ 'ਚ ਜਿਸ ਨੂੰ ਤੁਸੀਂ ਅੱਗੇ ਲੈ ਕੇ ਆਉਗੇ ਕੋਈ ਬਾਹਰੋਂ ਨਹੀਂ ਸਗੋਂ ਹਲਕੇ 'ਚੋਂ ਹੀ ਉਮੀਦਵਾਰ ਐਲਾਨਿਆ ਜਾਵੇਗਾ | ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦਾ ਇਕ ਵੀ ਵਿਅਕਤੀ ਇਸ ਹਲਕੇ ਤੋਂ ਨਹੀਂ ਜਿੱਤਿਆ ਹੈ ਤੇ ਮੈਂ ਇਹੀ ਮੰਗ ਕਰਨ ਆਇਆ ਹਾਂ ਕਿ ਵਿਕਾਸ ਪੱਖੋਂ ਕਾਫ਼ੀ ਪਛੜ ਕੇ ਰਹਿ ਗਏ ਇਸ ਇਲਾਕੇ 'ਚ ਪਾਰਟੀ ਵਲੋਂ ਐਲਾਨੇ ਜਾਂਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਓ ਤਾਂ ਜੋ ਹਲਕੇ ਦਾ ਬਹੁਪੱਖੀ ਵਿਕਾਸ ਹੋ ਸਕੇ | ਇਸ ਸਮੇਂ ਪੰਡਾਲ 'ਚ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੇ ਸਮਰਥਕਾਂ ਵਲੋਂ ਉਨ੍ਹਾਂ ਦੇ ਹੱਕ 'ਚ ਨਾਅਰੇਬਾਜ਼ੀ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਨਾਅਰੇਬਾਜ਼ੀ ਕਿਸੇ ਇਕ ਵਿਅਕਤੀ ਲਈ ਨਹੀਂ ਸਗੋਂ ਕਾਂਗਰਸ ਪਾਰਟੀ ਲਈ ਕੀਤੀ ਜਾਵੇ | ਇਸ ਸਮੇਂ ਕੈਬਨਿਟ ਮੰਤਰੀ ਗੁਰਜੀਤ ਸਿੰਘ ਰਾਣਾ ਸੋਢੀ ਨੇ ਕਿਹਾ ਕਿ ਪਿਛਲੇ 5 ਸਾਲਾਂ ਦੇ ਰਾਜ ਦੌਰਾਨ ਕਾਂਗਰਸ ਪਾਰਟੀ ਦੇ ਹਰ ਵਰਕਰ ਨੂੰ ਮਹਿਸੂਸ ਹੋਇਆ ਹੈ ਕਿ ਰਾਜ ਤਾਂ ਸਿਰਫ਼ ਹੁਣ ਪਿਛਲੇ ਢਾਈ ਮਹੀਨਿਆਂ ਤੋਂ ਆਇਆ ਹੈ ਕਿਉਂਕਿ ਮੁੱਖ ਮੰਤਰੀ ਚੰਨੀ ਜੋ ਵੀ ਲੋਕਾਂ ਦੀ ਭਲਾਈ ਲਈ ਸੋਚਦੇ ਹਨ ਉਸ ਫ਼ੈਸਲੇ ਨੂੰ ਤੁਰੰਤ ਲਾਗੂ ਕਰਦੇ ਹਨ | ਐਮ.ਪੀ. ਮੁਹੰਮਦ ਸਦੀਕ ਨੇ ਚੰਨੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦਿਆਂ ਦੱਸਿਆ ਕਿ ਇਨ੍ਹਾਂ ਨੇ ਐਮ.ਸੀ. ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਦਿਆਂ ਅਸਲੀ ਆਮ ਆਦਮੀ ਬਣ ਕੇ ਲੋਕਾਂ 'ਚ ਵਿਚਰਦਿਆਂ ਕੀਤੀ ਮਿਹਨਤ ਸਦਕਾ ਅੱਜ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹਨ | ਕੈਪਟਨ ਸੰਦੀਪ ਸੰਧੂ ਨੇ ਹਲਕੇ ਦੀ ਲੋਕਲ ਲੀਡਰਸ਼ਿਪ 'ਤੇ ਚਾਨਣਾ ਪਾਉਂਦਿਆਂ ਮੱੁਖ ਮੰਤਰੀ ਚੰਨੀ ਅਤੇ ਰੈਲੀ 'ਚ ਸ਼ਾਮਿਲ ਆਗੂਆਂ, ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ | ਸਮੁੱਚੀ ਲੀਡਰਸ਼ਿਪ ਵਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ | ਹਲਕਾ ਉਮੀਦਵਾਰ ਵਜੋਂ ਟਿਕਟ ਦੇ ਚਾਹਵਾਨ ਬੀਬੀ ਰਾਜਵਿੰਦਰ ਕੌਰ ਭਾਗੀਕੇ, ਭੁਪਿੰਦਰ ਸਿੰਘ ਸਾਹੋਕੇ, ਆਕਾਸ਼ਦੀਪ ਸਿੰਘ ਲਾਲੀ ਬੁੱਟਰ, ਮਾਸਟਰ ਅਜੀਤ ਸਿੰਘ ਸ਼ਾਂਤ, ਮੁਖ਼ਤਿਆਰ ਸਿੰਘ ਸਾਬਕਾ ਐਸ.ਪੀ., ਪਰਮਿੰਦਰ ਸਿੰਘ ਡਿੰਪਲ, ਸਵਰਨ ਸਿੰਘ ਆਦੀਵਾਲ ਆਦਿ ਤੋਂ ਇਲਾਵਾ ਹੋਰਨਾਂ ਨੇ ਸਮਰਥਕਾਂ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਹਰੀ ਸਿੰਘ ਖਾਈ, ਲਖਵੀਰ ਸਿੰਘ ਸਿੱਧੂ ਦੌਧਰ ਚੇਅਰਮੈਨ, ਜਗਰੂਪ ਸਿੰਘ ਤਖ਼ਤੂਪੁਰਾ, ਪਰਮਜੀਤ ਸਿੰਘ ਨੰਗਲ, ਜਗਸੀਰ ਨੰਗਲ, ਬੀਬੀ ਜਗਦਰਸ਼ਨ ਕੌਰ, ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ, ਪਰਮਪਾਲ ਸਿੰਘ ਤਖ਼ਤੂਪੁਰਾ ਚੇਅਰਮੈਨ, ਜਸਵਿੰਦਰ ਸਿੰਘ ਕੁੱਸਾ ਚੇਅਰਮੈਨ, ਰੁਪਿੰਦਰ ਸਿੰਘ ਦੀਨਾ, ਵਿਸ਼ਾਲ ਮਿੱਤਲ, ਜੀਵਨ ਗਰਗ, ਰਵੀ ਸ਼ਰਮਾ ਚੇਅਰਮੈਨ, ਜਸਵੀਰ ਬਰਾੜ ਖੋਟੇ, ਗੁਲਜ਼ਾਰ ਸਿੰਘ ਦੌਧਰ, ਦਰਸ਼ਨ ਸਿੰਘ ਸਰਪੰਚ ਬੁੱਟਰ ਆਦਿ ਸਮੇਤ ਵਰਕਰ ਹਾਜ਼ਰ ਸਨ | ਰੈਲੀ 'ਚ ਆਪਣੀਆਂ ਮੰਗਾਂ ਲੈ ਕੇ ਪਹੁੰਚੀਆਂ ਆਂਗਣਵਾੜੀ ਵਰਕਰਾਂ ਨਾਲ ਪੁਲਿਸ ਨੇ ਧੱਕੇਸ਼ਾਹੀ ਕਰਦਿਆਂ ਰੈਲੀ ਵਾਲੇ ਸਥਾਨ ਤੋਂ ਤਿੱਤਰ ਕਰਨ ਲਈ ਬੱਸ 'ਚ ਡੱਕਣਾ ਸ਼ੁਰੂ ਕੀਤਾ ਤਾਂ ਖਿੱਚ-ਧੂਹ ਦੌਰਾਨ ਇਕ ਆਂਗਣਵਾੜੀ ਵਰਕਰ ਦੇ ਸੱਟਾਂ ਵੀ ਲੱਗੀਆਂ |
ਅਜੀਤਵਾਲ, 1 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਕਾਂਗਰਸ ਨੇ ਪਹਿਲਾਂ ਸੂਬੇ ਦੇ ਲੋਕਾਂ 'ਚ ਭਰਮ ਭੁਲੇਖੇ ਪਾ ਕੇ ਅਕਾਲੀ ਦਲ ਨੂੰ ਬਦਨਾਮ ਕਰਕੇ ਸੱਤਾ ਹਾਸਲ ਕੀਤੀ | ਹੁਣ ਵੋਟਾਂ ਤੋਂ ਚਾਰ ਮਹੀਨੇ ਪਹਿਲਾਂ ਮੁੱਖ ਮੰਤਰੀ ਬਦਲ ਕੇ ਫਿਰ ਭਰਮ ਜਾਲ 'ਚ ਫਸਾ, ਝੂਠੇ ਲਾਰੇ ਲਾ ਕੇ 2022 ...
ਕਿਹਾ-ਕਾਂਗਰਸ ਦੇ ਰਾਜ 'ਚ ਪਾਸਾ ਪਲਟਣ ਵਾਲਿਆਂ ਨੇ ਮਾਣੀਆਂ ਮੌਜਾਂ
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਟਕਸਾਲੀ ਆਗੂ ਤੇਜਿੰਦਰ ਸਿੰਘ ਗਿੱਲ ਕਾਲੇਕੇ ਨੇ ਆਉਣ ਵਾਲੀਆਂ 2022 ਸਾਲ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ...
ਸਮਾਧ ਭਾਈ, 1 ਦਸੰਬਰ (ਰਾਜਵਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਬਰਗਾੜੀ ਵਿਖੇ ਸਿਮਰਨਜੀਤ ਸਿੰਘ ਮਾਨ (ਅਕਾਲੀ ਦਲ ਪੰਥਕ) ਦੀ ਸਰਪ੍ਰਸਤੀ ਹੇਠ ਪਿੰਡ ਰੌਂਤਾ ਦੇ ਬਲੌਰ ਸਿੰਘ ਮਾਨ, ਸੁਖਚੈਨ ਚੈਨਾ ਪੰਚ, ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ੋ੍ਰਮਣੀ ਅਕਾਲੀ ਦੀ (ਕਿਰਤੀ) ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਜੀ ਵਿਖੇ ਪਾਰਟੀ ਦੇ ਕਨਵੀਨਰ ਜਥੇ. ਬੂਟਾ ਸਿੰਘ ਰਣਸੀਂਹ ਦੀ ...
ਧਰਮਕੋਟ, 1 ਦਸੰਬਰ (ਪਰਮਜੀਤ ਸਿੰਘ)-ਸਾਂਝੇ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ ਉੱਪਰ ਸਰਕਾਰ ਵਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ 'ਤੇ ਰੋਸ ਵਜੋਂ ਸਬ-ਡਵੀਜ਼ਨ ਧਰਮਕੋਟ ਵਿਖੇ ਬਿਜਲੀ ਕਾਮਿਆਂ ਨੇ ਰੋਸ ਰੈਲੀ ਕੀਤੀ | ਇਸ ਰੋਸ ਰੈਲੀ ਵਿਚ ਵਿਸ਼ੇਸ਼ ਤੌਰ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਪੰਜਾਬ ਪਾਵਰਕਾਮ ਮੁਲਾਜ਼ਮਾਂ ਦੇ ਸਾਂਝੇ ਫੋਰਮ ਨਾਲ ਹੋਏ ਇਕ ਫ਼ੈਸਲੇ ਮੁਤਾਬਿਕ ਬੀਤੇ 30 ਨਵੰਬਰ ਨੂੰ ਪਾਵਰਕਾਮ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੇ ਪੇ ਬੈਂਡ ਅਤੇ ਪੇ ਰਿਵੀਜ਼ਨ ਸਬੰਧੀ ਇਕ ਸਰਕੁਲਰ ਜਾਰੀ ਕਰਨਾ ਸੀ ...
ਮੋਗਾ, 1 ਦਸੰਬਰ (ਅਸ਼ੋਕ ਬਾਂਸਲ)-ਅਗਰਵਾਲ ਸਮਾਜ ਸਭਾ ਦੀ ਮੀਟਿੰਗ ਪੰਜਾਬ ਪ੍ਰਧਾਨ ਡਾ. ਅਜੇ ਕਾਂਸਲ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਪੀ.ਐਨ. ਮਿੱਤਲ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿਚ ਅਗਰਵਾਲ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਬੀਤੀ ਰਾਤ ਸ਼ਹਿਰ ਵਿਚ ਟਾਇਰ ਵੇਚਣ ਵਾਲੇ ਦੋ ਗਰੁੱਪਾਂ ਵਿਚ ਆਪਸੀ ਲੜਾਈ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ | ਇਸ ਮਾਮਲੇ ਨੂੰ ਲੈ ਕੇ ਅੱਜ ਸ਼ਹਿਰ ਵਿਚ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਇਸ ਮਾਮਲੇ ਵਿਚ ਮਾਰੇ ਗਏ ਨੌਜਵਾਨ ਦੇ ਮਾਮਲੇ ...
ਮੋਗਾ, 1 ਦਸੰਬਰ (ਗੁਰਤੇਜ ਸਿੰਘ)-ਅੱਜ ਸਵੇਰੇ ਸਥਾਨਕ ਸ਼ਹਿਰ ਦੀ ਨਾਨਕ ਨਗਰੀ ਵਿਚ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਅਸ਼ੋਕ ਬਾਂਸਲ ਦੇ ਭਰਾ ਤੇ ਭਤੀਜੇ 'ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਐਡੀਸਨ ਇੰਸਟੀਚਿਊਟ ਜੋ ਕਿ ਆਈਲਟਸ ਦੇ ਖੇਤਰ ਵਿਚ ਲਗਾਤਾਰ ਬਹੁਤ ਵਧੀਆ ਨਤੀਜੇ ਦੇ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ...
ਮੰਡੀ ਬਰੀਵਾਲਾ, 1 ਦਸੰਬਰ (ਨਿਰਭੋਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਇਕਾਈ ਹਰੀਕੇ ਕਲਾਂ ਦਾ ਜਥਾ ਦਿੱਲੀ ਲਈ ਰਵਾਨਾ ਕੀਤਾ ਗਿਆ | ਇਸ ਸਮੇਂ ਪ੍ਰੀਤਮ ਸਿੰਘ, ਲਵਪ੍ਰੀਤ ਸਿੰਘ ਪ੍ਰੈੱਸ ਸਕੱਤਰ, ਰਿੰਕੂ ਬਰਾੜ ਸੰਗਠਨ ਸਕੱਤਰ, ਸਲਾਹਕਾਰ ਜਗਜੀਤ ਸਿੰਘ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ, ਐਮ.ਸੀ. ਜਗਦੀਪ ਸਿੰਘ ਗਟਰਾ ਧਾਲੀਵਾਲ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਦਾਦਾ ਜੀ ਅਤੇ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਠੇਕੇਦਾਰ ਚਰਨਜੀਤ ਸਿੰਘ ਪੰਨੂ ਦੇ ਸਤਿਕਾਰਯੋਗ ਪਿਤਾ ਅਤੇ ਰਵਿੰਦਰਪਾਲ ਸਿੰਘ ਰਾਜੂ ਦੇ ਚਾਚਾ ਰਜਿੰਦਰ ਸਿੰਘ ਗੁਗਲਾਨੀ ਜੋ ਕੁਝ ਸਮਾਂ ਬਿਮਾਰ ਰਹਿਣ ਪਿਛੋ ਸਦੀਵੀ ਵਿਛੋੜਾ ਦੇ ਗਏ | ਇਸ ਦੁੱਖ ਦੀ ਘੜੀ ਵਿਚ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਸਾਬਕਾ ਮੰਤਰੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ ਵਲੋਂ ਹਲਕਾ ਧਰਮਕੋਟ ਵਿਚ ਜੋ ਵਿਕਾਸ ਕਾਰਜ ਕੀਤੇ ਹਨ ਉਹ ਆਪਣੇ ਆਪ ਵਿਚ ਇਤਿਹਾਸ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ...
ਕੋਟ ਈਸੇ ਖਾਂ, 1 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਵਿਸ਼ਵ ਏਡਜ਼ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਸਕੂਲ ਵਿਦਿਆਰਥੀਆਂ ਵਲੋਂ ਲੋਕਾਂ ਨੂੰ ਵਿਸ਼ਵ ਏਡਜ਼ ਦਿਵਸ, ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਉੱਘੀ ਆਈਲਟਸ ਸੰਸਥਾ ਜੇ.ਡੀ. ਗਲੋਬਲ ਸਰਵਿਸਿਜ਼ ਜੋ ਕਿ ਸਿੱਧੂ ਕੰਪਲੈਕਸ ਸਾਹਮਣੇ ਸੈਸ਼ਨ ਜੱਜ ਹਾਊਸ ਕਪੂਰਥਲਾ ਵਿਖੇ ਸਥਿਤ ਹੈ ਤੇ ਸੰਸਥਾ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਤੇ ਖੇਤਰ ਵਿਚ ਵਧੀਆ ਸੇਵਾਵਾਂ ਨਿਭਾ ਰਹੀ ਹੈ | ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਈਲਟਸ ਦੀ ਤਿਆਰੀ ਅਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ ਪ੍ਰਮੰਨੀ ਸੰਸਥਾ ਹੈ | ਇਸ ਸੰਬੰਧੀ ਸੰਸਥਾ ਦੇ ਐਮ.ਡੀ. ਨੇ ਕਿਹਾ ਵਿਦਿਆਰਥੀ ਵਧੀਆ ਬੈਂਡ ਹਾਸਿਲ ਕਰਨ ਵਾਸਤੇ ਬਹੁਤ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਆਈਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਇੰਗਲਿਸ਼ ਸਟੂਡੀਓ ਦੇ ਪ੍ਰਬੰਧਕ ਪੰਕਜ ਬਾਂਸਲ ਅਤੇ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਭਾਰਤ-ਪਾਕਿ ਯੁੱਧ 1971 ਦੇ ਵੀਰ ਚੱਕਰ ਵਿਜੇਤਾ ਸ਼ਹੀਦ ਨੈਬ ਸਿੰਘ ਗਿੱਲ ਦੇ 50ਵੇਂ ਸ਼ਹੀਦੀ ਦਿਹਾੜੇ ਅਤੇ ਬੈਕੁੰਠ ਵਾਸੀ ਸੰਤ ਬਾਬਾ ਕਰਨੈਲ ਦਾਸ ਦੀ 11ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮ ਵਿਵੇਕ ਆਸ਼ਰਮ ਮੱਲੇਵਾਲਾ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਮਾਲਵਾ ਖ਼ਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ | ਸੰਸਥਾ ਨੇ ਹਰਦੀਪ ਕੌਰ ਦਾ ਅਸਟੇ੍ਰਲੀਆ ਦਾ ...
ਕੋਟ ਈਸੇ ਖਾਂ, 1 ਦਸੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-5 ਪੰਜਾਬ ਗਰਲਜ਼ ਬਟਾਲੀਅਨ ਮੋਗਾ ਦੇ ਕਮਾਂਡਿੰਗ ਅਫ਼ਸਰ ਕਰਨਲ ਆਰ.ਐਸ. ਸਰੋਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਹੇਮਕੰੁਟ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ...
ਸਮਾਧ ਭਾਈ, 1 ਦਸੰਬਰ (ਰਾਜਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਹੈਲਥ ਸਿਸਟਮ ਦੇ ਸਾਬਕਾ ਚੇਅਰਮੈਨ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਪਿੰਡ ਬਾਰੇ ਵਾਲਾ ਵਿਖੇ ਟਕਸਾਲੀ ਅਕਾਲੀ ਬਸੰਤ ਸਿੰਘ ਬਰਾੜ ਦੇ ਸ਼ਰਧਾਂਜਲੀ ਸਮਾਗਮ ਉਪਰੰਤ ਅਕਾਲੀ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਹਰ ਸਾਲ 3 ਦਸੰਬਰ ਨੂੰ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਦਿਵਿਆਂਗਤਾ ਦੇ ਮੁੱ ਦਿਆਂ ਦੀ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਦਿਵਿਆਂਗ ਵਿਅਕਤੀਆਂ ਦੇ ਸਨਮਾਨ, ਅਧਿਕਾਰਾਂ ...
ਨਿਹਾਲ ਸਿੰਘ ਵਾਲਾ, 1 ਦਸੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸਬ-ਡਵੀਜ਼ਨ ਬਿਲਾਸਪੁਰ ਵਿਖੇ ਸਾਂਝਾ ਫੋਰਮ ਪੰਜਾਬ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ 'ਤੇ ਬਿਜਲੀ ਕਾਮਿਆਂ ਵਲੋਂ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਗੇਟ ਰੋਸ ਰੈਲੀ ਕੀਤੀ ਗਈ | ...
ਬੱਧਨੀ ਕਲਾਂ, 1 ਦਸੰਬਰ (ਸੰਜੀਵ ਕੋਛੜ)- ਸਬ-ਡਵੀਜ਼ਨ ਬੱਧਨੀ ਕਲਾਂ 'ਚ ਸਾਂਝਾ ਫੋਰਮ ਪੰਜਾਬ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੱਦੇ 'ਤੇ ਗੇਟ ਰੈਲੀ ਕੀਤੀ ਗਈ ਕਿਉਂਕਿ ਇਨ੍ਹਾਂ ਜਥੇਬੰਦੀਆਂ ਵਲੋਂ ਲਗਾਤਾਰ ਪਾਵਰ ਕਾਮ ਦੇ ਖ਼ਿਲਾਫ਼ ਚੱਲਦੇ ਸੰਘਰਸ਼ ਤੋਂ ਬਾਅਦ ...
ਬਾਘਾ ਪੁਰਾਣਾ, 1 ਦਸੰਬਰ (ਕਿ੍ਸ਼ਨ ਸਿੰਗਲਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਿਟੀ ਬਾਘਾ ਪੁਰਾਣਾ, ਇੰਪਲਾਈਜ਼ ਫੈਡਰੇਸ਼ਨ, ਐਮ. ਐਸ. ਯੂ., ਠੇਕਾ ਕਾਮਿਆਂ ਵਲੋਂ ਸਾਂਝੇ ਤੌਰ 'ਤੇ ਗੁਰਪ੍ਰੀਤ ਸਿੰਘ ਡੇਮਰੂ ਸਿਟੀ ਸਬ ਡਵੀਜ਼ਨ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ | ...
ਨੱਥੂਵਾਲਾ ਗਰਬੀ, 1 ਦਸੰਬਰ (ਸਾਧੂ ਰਾਮ ਲੰਗੇਆਣਾ)-ਗੁਰਦੁਆਰਾ ਹਰਿਗੋਬਿੰਦਸਰ ਸਾਹਿਬ ਪਿੰਡ ਲੰਗੇਆਣਾ ਪੁਰਾਣਾ ਵਿਖੇ ਮਾਲਵੇ ਦੀਆਂ ਦੋ ਧਾਰਮਿਕ ਸ਼ਖ਼ਸੀਅਤਾਂ ਸੰਤ ਬਾਬਾ ਪ੍ਰਤਾਪ ਸਿੰਘ ਲੰਗੇਆਣਾ ਦੀ ਚੌਥੀ ਅਤੇ ਭਾਈ ਵੀਰ ਸਿੰਘ ਦੀ 17ਵੀਂ ਬਰਸੀ ਬੜੀ ਸ਼ਰਧਾ ਅਤੇ ...
ਬੱਧਨੀ ਕਲਾਂ, 1 ਦਸੰਬਰ (ਸੰਜੀਵ ਕੋਛੜ)-ਅੱਜ ਬੱਧਨੀ ਕਲਾਂ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਤੋਂ ਪਹਿਲਾਂ ਵੱਡੀ ਗਿਣਤੀ 'ਚ ਇਕੱਤਰ ਹੋਏ ਨੰਬਰਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਜਿਸ ਨੂੰ ਦੇਖਦੇ ਹੋਏ ਸੀਨੀਅਰ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੁਲਿਸ ਕਾਂਸਟੇਬਲ ਭਰਤੀ ਘਪਲੇ ਖ਼ਿਲਾਫ਼ ਪ੍ਰਦਰਸ਼ਨ ਦੀ ਮੋਗੇ 'ਚ ਅਗਵਾਈ ਕਰ ਕਰ ਰਹੇ ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਗਿ੍ਫ਼ਤਾਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਵਾਉਣ ਲਈ ਨੌਜਵਾਨਾਂ ...
ਅਜੀਤਵਾਲ, 1 ਦਸੰਬਰ (ਹਰਦੇਵ ਸਿੰਘ ਮਾਨ) -ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਕਸਬਾ ਬੱਧਨੀ ਕਲਾਂ ਵਿਖੇ ਵਿਖੇ ਕੀਤੀ ਕਾਂਗਰਸ ਦੀ ਵਿਸ਼ਾਲ ਰੈਲੀ ਵਿਚ ਸਰਕਲ ਅਜੀਤਵਾਲ ਤੋਂ ਪਹੁੰਚੇ ਵੱਡੇ ਇਕੱਠ ਦਾ ਧੰਨਵਾਦ ਕਰਦਿਆਂ ਚੇਅਰਮੈਨ ਡਾ.ਰਕੇਸ਼ ਕੁਮਾਰ ਕਿੱਟਾ, ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਐਨ.ਸੀ.ਸੀ. ਕੈਡਟਾਂ ਅਤੇ ਅਧਿਆਪਕਾਂ ਵਲੋਂ ਐਨ.ਸੀ.ਸੀ. ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸਕੂਲ ਵਿਚ ਸਮੂਹਿਕ ਤੌਰ 'ਤੇ ਪਰੇਡ ਕੀਤੀ ਅਤੇ ਬਾਅਦ ਵਿਚ ਪਿੰਡ ਖੁਖਰਾਣਾ ...
ਕੋਟ ਈਸੇ ਖਾਂ, 1 ਦਸੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ, 4 ਹਫ਼ਤਿਆਂ 'ਚ ਨਸ਼ਾ ਖ਼ਤਮ, ਘਰ-ਘਰ ਨੌਕਰੀ, ਸਮਾਰਟ ਫ਼ੋਨ, ਆਟਾ ਦਾਲ ਦੇ ਨਾਲ ਚਾਹ ਪੱਤੀ ਘਿਉ, ਦੁੱਗਣੀਆਂ ਸ਼ਗਨ ਸਕੀਮਾਂ, ਪੈਨਸ਼ਨਾਂ ਵਰਗੇ ਕਾਂਗਰਸ ਸਰਕਾਰ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਘੱਲ ਕਲਾਂ ਮੋਗਾ ਵਿਚ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਜਿਸ ਤਹਿਤ ਵਿਦਿਆਰਥੀਆਂ ਵਲੋਂ ਏਡਜ਼ ਨਾਲ ਸਬੰਧਿਤ ਪੋਸਟਰ ਬਣਾਏ ਗਏ | ਕਾਲਜ ਦੇ ਪਿ੍ੰ. ਮੋਨਿਕਾ ਵਰਮਾ ਨੇ ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਨਰਸਿੰਗ ਮੋਗਾ ਦੇ ਜੀ.ਐਨ.ਐਮ. ਵਿਦਿਆਰਥੀਆਂ ਵਲੋਂ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਰੈਲੀ ਕੱਢ ਕੇ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ ਚਾਰਟ ...
ਕਿਸ਼ਨਪੁਰਾ ਕਲਾਂ, 1 ਦਸੰਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰ੍ਹਵੀਂ ਜਮਾਤ ਕਾਮਰਸ ਜਮਾਤ ਦੇ ਵਿਦਿਆਰਥੀਆਂ ਵਲੋਂ ਉਨ੍ਹਾਂ ਦੇ ਅਧਿਆਪਕ ਮਿ: ਦੀਪਕ ਗਰਗ ਦੀ ਰਹਿਨੁਮਾਈ ਵਿਚ 'ਬਿੱਲ ਵਟਾਂਦਰਾ' ਗਤੀਵਿਧੀ ਇਕ ਪਲੇਅ ਕਰਕੇ ਬਾਖ਼ੂਬੀ ਨਿਭਾਈ ਗਈ | ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਰੋਗ ਨਿਵਾਰਨ ਕੈਂਪ ਸੰਪਨ ਚੀਮਾ ਗੁਰਬਾਣੀ ਆਧਾਰਿਤ ਨਾਮ ਜਾਪ ਸ਼ਬਦ ਜਾਪ ਰਾਹੀਂ ਸਰਬ ਰੋਗ ਕਾ ਅਓਖਦ ਨਾਮ ਮਿਸ਼ਨ ਰਜਿਸਟਰ ਬਰਾਂਚ ਮੋਗਾ ਵਲੋਂ ਮੋਗਾ ਦੇ ਗੁਰਦੁਆਰਾ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਵਿਖੇ ਤਿੰਨ ਰੋਜ਼ਾ ਰੋਗ ...
ਮੋਗਾ, 1 ਦਸੰਬਰ (ਅਸ਼ੋਕ ਬਾਂਸਲ)-ਅਗਰਵਾਲ ਸਮਾਜ ਸਭਾ ਵਲੋਂ ਆਰੀਆ ਗਰਲਜ਼ ਸਕੂਲ ਮੋਗਾ ਵਿਖੇ ਬੱਚਿਆਂ ਨੂੰ ਸਭਾ ਵਲੋਂ ਛਪਵਾਈਆਂ ਕਾਪੀਆਂ ਵੰਡੀਆਂ | ਇਸ ਮੌਕੇ ਸੂਬਾ ਪ੍ਰਧਾਨ ਡਾ. ਅਜੇ ਕਾਂਸਲ ਨੇ ਕਾਪੀਆਂ ਉੱਪਰ ਛਪੇ ਮਹਾਰਾਜਾ ਅਗਰਸੈਨ ਜੀ ਦਾ ਸੰਦੇਸ਼ 'ਇਕ ਰੁਪਏ ਇਕ ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਇਸਤਰੀ ਭਲਾਈ ਸਭਾ ਦੀ ਪ੍ਰਧਾਨ ਪ੍ਰੋਮਿਲਾ ਮੇਨਰਾਏ ਨੇ ਕਿਹਾ ਕਿ ਸਭਾ ਵਲੋਂ ਵਿਧਾਨ ਸਭਾ ਚੋਣਾਂ 2022 ਲਈ ਇਸਤਰੀਆਂ ਨੂੰ ਜਾਗਰੂਕ ਕਰੇਗੀ | ਉਨ੍ਹਾਂ ਕਿਹਾ ਕਿ ਇਸਤਰੀਆਂ ਨੂੰ ਆਪਣੇ ਵੋਟ ਦੀ ਮਹੱਤਤਾ ਤੋਂ ਜਾਣੰੂ ਕਰਵਾਇਆ ਜਾਵੇਗਾ ...
ਕੋਟ ਈਸੇ ਖਾਂ, 1 ਦਸੰਬਰ (ਨਿਰਮਲ ਸਿੰਘ ਕਾਲੜਾ)-ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਸੰਤ ਗੁਰਮੀਤ ਸਿੰਘ ਵਿਸ਼ੇਸ਼ ਮਹਿਮਾਨ ਰਕੇਸ਼ ਕੁਮਾਰ ਮੱਕੜ, ਕੁਮਾਰ ਬਿਸਵਾਸ ...
ਕਿਸ਼ਨਪੁਰਾ ਕਲਾਂ, 1 ਦਸੰਬਰ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਹਲਕਾ ਧਰਮਕੋਟ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਹੱਕ 'ਚ ਪਿੰਡ ਭਿੰਡਰ ਕਲਾਂ ਦੀਆਂ ਔਰਤਾਂ ਵਲੋਂ ਉਨ੍ਹਾਂ ਨੂੰ ਵੱਡੀ ਲੀਡ ਨਾਲ ...
ਕਿਸ਼ਨਪੁਰਾ ਕਲਾਂ, 1 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਇੰਦਰਗੜ੍ਹ ਦੇ ਗੁਰਦੁਆਰਾ ਮਹੰਤ ਬਾਬਾ ਫੋਗਾ ਸਿੰਘ ਨੂੰ ਆਪਣੀ ਜਾਇਦਾਦ ਦਾਨ ਕਰਨ ਵਾਲਾ ਦਾਨੀ ਪਰਿਵਾਰ ਹਰਬੰਸ ਸਿੰਘ ਫ਼ੌਜੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਕੇ ਗੁਰੂ ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਜਗਤ ਸੇਵਕ ਖ਼ਾਲਸਾ ਵਿੱਦਿਅਕ ਸੰਸਥਾਵਾਂ ਮਹਿਣਾ (ਮੋਗਾ) ਵਿਖੇ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਅਤੇ ਜਗਤ ਸੇਵਕ ਖ਼ਾਲਸਾ ਸੰਸਥਾ ਦੇ ਬਾਨੀ ਜਗਤ ਸਿੰਘ ਸੇਵਕ ਦੀ ਬਰਸੀ ਮਨਾਈ ਗਈ | ਇਸ ਮੌਕੇ ਪਵਿੱਤਰ ਬਾਣੀ ...
ਮੋਗਾ, 1 ਦਸੰਬਰ (ਅਸ਼ੋਕ ਬਾਂਸਲ)-ਝੋਨੇ ਦਾ ਸੀਜ਼ਨ ਵਧੀਆ ਢੰਗ ਨਾਲ ਨੇਪਰੇ ਚੜ੍ਹਨ 'ਤੇ ਅੱਜ ਦਫ਼ਤਰ ਮਾਰਕੀਟ ਕਮੇਟੀ ਮੋਗਾ ਵਿਖੇ ਮਾਰਕੀਟ ਕਮੇਟੀ ਮੋਗਾ ਦੇ ਵਾਈਸ ਚੇਅਰਮੈਨ ਜਗਦੀਪ ਸਿੰਘ ਸੀਰਾ ਲੰਢੇਕੇ ਅਤੇ ਸਕੱਤਰ ਸੰਦੀਪ ਸਿੰਘ ਗੋਂਦਾਰਾ ਨੇ ਕਿਸਾਨਾਂ, ਆੜ੍ਹਤੀਆਂ ...
ਮੋਗਾ, 1 ਦਸੰਬਰ (ਜਸਪਾਲ ਸਿੰਘ ਬੱਬੀ)-ਮੋਗਾ ਡਿਸਟ੍ਰੀਬਿਊਟਰ ਐਸੋਸੀਏਸ਼ਨ ਵਲੋਂ ਪਰਿਵਾਰ ਮਿਲਣ ਸਮਾਰੋਹ ਮੌਕੇ ਜੋਤੀ ਜਗਾਉਣ ਦੀ ਰਸਮ ਐਸੋਸੀਏਸ਼ਨ ਦੇ ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਗੁਰਜੀਤ ਸਿੰਘ ਅਤੇ ਮੈਂਬਰਾਂ ਨੇ ਕੀਤੀ | ਸਮਾਗਮ ਵਿਚ ਪਰਿਵਾਰਕ ਮੈਂਬਰਾਂ ਵਲੋਂ ...
ਮੋਗਾ, 1 ਦਸੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ)-ਸੰਸਥਾ ਸੂਦ ਚੈਰਿਟੀ ਫ਼ਾਉਂਡੇਸ਼ਨ ਮੁਖੀ ਸੋਨੂੰ ਸੂਦ ਅਤੇ ਮੈਡਮ ਮਾਲਵਿਕਾ ਸੂਦ ਸੱਚਰ ਦੀ ਸਮਾਜ ਪ੍ਰਤੀ ਸੋਚੀ ਚੰਗੀ ਸੋਚ ਨੂੰ ਬੂਰ ਪਾਉਣ ਲਈ ਲੋਕ ਵੀ ਸੰਸਥਾ ਨਾਲ ਜੁੜ ਰਹੇ ਹਨ ਅਤੇ ਸੰਸਥਾ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX