ਸੰਗਰੂਰ, 1 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ) - ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ ਘਪਲੇਬਾਜ਼ੀ ਨੂੰ ਲੈ ਕੇ ਇਕ ਵਾਰ ਫਿਰ ਵਿਵਾਦਾਂ ਵਿਚ ਫੱਸਦੇ ਦਿਖਾਈ ਦੇ ਰਹੇ ਹਨ | ਆਮ ਆਦਮੀ ਪਾਰਟੀ ਵਲੋਂ ਟਰੱਸਟ ਦੇ ਚੇਅਰਮੈਨ ਉੱਤੇ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਅਤੇ ਆਪਣੇ ਨਜ਼ਦੀਕੀਆਂ ਨੂੰ ਟਰੱਸਟ ਵਿਚੋਂ ਫ਼ਾਇਦੇ ਪਹੁੰਚਾਉਣ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ | ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਬੁਲਾਰਾ ਨਰਿੰਦਰ ਕੌਰ ਭਰਾਜ ਵਲੋਂ ਇਥੇ ਇਕ ਪ੍ਰੈੱਸ ਵਾਰਤਾ ਕਰ ਕੇ ਦੋਸ਼ ਲਗਾਏ ਗਏ ਹਨ ਕਿ ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਵਲੋਂ ਅਰੋੜਾ ਸੇਵਾ ਸਦਨ ਸਭਾ ਦੇ ਨਾਂਅ ਉੱਤੇ ਸਥਾਨਕ ਉੱਪਲੀ ਰੋਡ ਉੱਤੇ ਬਣਨ ਵਾਲੀ ਇਮਾਰਤ ਲਈ ਜਗ੍ਹਾ ਦੀ ਰਜਿਸਟਰੀ ਹੋਣ ਤੋਂ ਪਹਿਲਾਂ ਹੀ ਉਸਾਰੀ ਲਈ ਗਰਾਂਟ ਦੇਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਥਾਨਕ ਉੱਪਲੀ ਰੋਡ ਉੱਤੇ ਸੇਵਾ ਸਦਨ ਸਭਾ ਲਈ ਜੋ ਜਗ੍ਹਾ ਖ਼ਰੀਦੀ ਗਈ ਹੈ ਉਸ ਦੀ ਰਜਿਸਟਰੀ 16 ਨਵੰਬਰ ਨੂੰ ਹੋਈ ਹੈ ਜਦ ਕਿ ਉਸ ਜਗ੍ਹਾ ਉੱਤੇ ਉਸਾਰੀ ਲਈ 49 ਲੱਖ 20 ਹਜ਼ਾਰ ਰੁਪਏ ਦੀ ਰਾਸ਼ੀ 3 ਨਵੰਬਰ ਨੂੰ ਹੀ ਮਨਜ਼ੂਰੀ ਦੇ ਦਿੱਤੀ ਗਈ ਸੀ | ਬੀਬਾ ਭਰਾਜ ਨੇ ਕਿਹਾ ਕਿ ਜਗ੍ਹਾ ਦੀ ਰਜਿਸਟਰੀ ਤੋਂ ਮਹਿਜ਼ 2 ਦਿਨ ਬਾਅਦ ਇਸ ਸੇਵਾ ਸਦਨ ਵਿਚ ਦਫ਼ਤਰ, ਪਖਾਨਿਆਂ ਅਤੇ ਰਸੋਈ ਦੀ ਉਸਾਰੀ ਲਈ ਵੀ 36 ਲੱਖ 31 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜਿਥੇ ਚੇਅਰਮੈਨ ਗਾਬਾ ਆਪਣੇ ਅਹੁਦੇ ਦਾ ਫ਼ਾਇਦਾ ਚੁੱਕਦਿਆਂ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰ ਰਹੇ ਹਨ ਉਥੇ ਹੀ ਸਰਕਾਰੀ ਨਿਯਮਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਕਿਉਂਕਿ ਜਿਸ ਜਗ੍ਹਾ ਦੀ ਰਜਿਸਟਰੀ ਹੀ ਨਹੀਂ ਹੋਈ ਨਾ ਹੀ ਉਥੇ ਬਣਨ ਵਾਲੀ ਕਿਸੇ ਇਮਾਰਤ ਦਾ ਨਕਸ਼ਾ ਪਾਸ ਹੋਇਆ ਅਤੇ ਨਾ ਹੀ ਕੋਈ ਐਸਟੀਮੇਟ ਜਾਂ ਟੈਂਡਰ ਲਗਾਏ ਗਏ ਅਤੇ ਫਿਰ ਉਸ ਇਮਾਰਤ ਦੀ ਉਸਾਰੀ ਲਈ ਰਾਸ਼ੀ ਕਿਸ ਤਰ੍ਹਾਂ ਮਨਜ਼ੂਰ ਕਰ ਦਿੱਤੀ ਗਈ | ਬੀਬਾ ਭਰਾਜ ਨੇ ਕਿਹਾ ਕਿ ਚੇਅਰਮੈਨ ਵਲੋਂ ਸਰਕਾਰੀ ਫ਼ੰਡਾਂ ਦੀ ਦੁਰਵਰਤੋਂ ਕਰਨ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਆਪਣੇ ਹੀ ਟਰੱਸਟ ਮੈਂਬਰਾਂ ਵਲੋਂ ਵੀ ਚੇਅਰਮੈਨ ਉੱਤੇ ਘਪਲੇਬਾਜ਼ੀਆਂ ਅਤੇ ਦੁਰਵਰਤੋਂ ਦੇ ਦੋਸ਼ ਲਗਾਏ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਚੇਅਰਮੈਨ ਵਲੋਂ ਆਪਣੇ ਭਰਾ ਦੇ ਨਾਂਅ ਉੱਤੇ ਸਰਕਾਰੀ ਪੈਸੇ ਨਾਲ ਇਕ ਪਾਰਕ ਬਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦਾ ਵੀ ਸ਼ਹਿਰ ਵਾਸੀਆਂ ਵਲੋਂ ਡਟਵਾਂ ਵਿਰੋਧ ਕੀਤਾ ਗਿਆ ਸੀ | ਉਨ੍ਹਾਂ ਸੰਗਰੂਰ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਵੀ ਇਨ੍ਹਾਂ ਮਾਮਲਿਆਂ ਵਿਚ ਮਿਲੀਭੁਗਤ ਹੋਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਨ੍ਹੇ ਗੰਭੀਰ ਦੋਸ਼ ਲੱਗਣ ਦੇ ਬਾਵਜੂਦ ਵੀ ਚੇਅਰਮੈਨ ਉੱਤੇ ਕੋਈ ਕਾਰਵਾਈ ਨਾ ਹੋਣ ਸਿੱਧਾ-ਸਿੱਧਾ ਮਿਲੀ ਭੁਗਤ ਵੱਲ ਇਸ਼ਾਰਾ ਕਰਦਾ ਹੈ | ਉਨ੍ਹਾਂ ਕਿਹਾ ਕਿ ਚੇਅਰਮੈਨ ਗਾਬਾ ਜਿਥੇ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ ਉਥੇ ਹੀ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਟਰੱਸਟ ਅੰਦਰ ਫ਼ਰਜ਼ੀ ਮੁਲਾਜ਼ਮ ਬਣਾ ਕੇ ਹਜ਼ਾਰਾਂ ਰੁਪਏ ਮਹੀਨਾ ਤਨਖ਼ਾਹਾਂ ਦੇ ਰਹੇ ਹਨ ਜਦ ਕਿ ਟਰੱਸਟ ਦੇ ਹੀ ਮੈਂਬਰ ਇਹ ਗੱਲ ਕਹਿੰਦੇ ਰਹੇ ਹਨ ਕਿ ਅਜਿਹੇ ਜਿਹੜੇ ਮੁਲਾਜ਼ਮਾਂ ਨੂੰ ਟਰੱਸਟ ਵਲੋਂ ਤਨਖਾਹਾਂ ਮਿਲ ਰਹੀਆਂ ਹਨ ਉਨ੍ਹਾਂ ਮੁਲਾਜ਼ਮਾਂ ਨੂੰ ਟਰੱਸਟ ਦਫ਼ਤਰ ਅੰਦਰ ਕਦੇ ਦੇਖਿਆ ਹੀ ਨਹੀਂ ਗਿਆ | ਬੀਬਾ ਭਰਾਜ ਨੇ ਇਸ ਸਾਰੇ ਮਾਮਲੇ ਵਿਚ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਹੈ | ਇਸ ਮੌਕੇ ਨਰਿੰਦਰ ਕੌਰ ਭਰਾਜ ਦੇ ਨਾਲ ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਤੇਜਵਿੰਦਰ ਸਿੰਘ, ਅਮਰੀਕ ਸਿੰਘ, ਹੰਸ ਰਾਜ, ਕਰਮਜੀਤ ਨਾਗੀ, ਹਰਪ੍ਰੀਤ ਸਿੰਘ ਚਾਹਲ ਅਤੇ ਮਲਕੀਤ ਸਿੰਘ ਚੀਮਾ ਆਦਿ 'ਆਪ' ਆਗੂ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, 1 ਦਸੰਬਰ (ਸੱਗੂ, ਭੁੱਲਰ, ਧਾਲੀਵਾਲ) - ਆੜ੍ਹਤੀ ਐਸੋਸੀਏਸ਼ਨ ਪੰਜਾਬ ਵਲੋਂ ਆਉਂਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਿੱਧੀ ਅਦਾਇਗੀ ਅਤੇ ਲੈਂਡ ਮੈਪਿੰਗ ਕਰ ਕੇ ਆ ਰਹੀਆਂ ਵੱਡੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਰਾਜਨੀਤਕ ਪਾਰਟੀਆਂ ...
ਸੰਗਰੂਰ, 1 ਦਸੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਪੰਜਾਬ ਪੁਲਿਸ ਕਾਂਸਟੇਬਲ ਭਰਤੀ ਤੋਂ ਵਾਂਝੇ ਰਹੇ ਉਮੀਦਵਾਰਾਂ ਦਾ ਲੁਧਿਆਣਾ-ਦਿੱਲੀ ਮਾਰਗ ਉੱਤੇ ਸੰਗਰੂਰ ਦੇ ਫਲਾਈਓਵਰ ਉੱਪਰ ਚੱਲ ਰਿਹਾ ਧਰਨਾ ਨਿਰੰਤਰ ਦਿਨ-ਰਾਤ ਦੇ ਦੂਜੇ ਦਿਨ ਵੀ ਜਾਰੀ ਰਿਹਾ | ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ) - ਲਹਿਰਾਗਾਗਾ ਪੁਲਿਸ ਨੂੰ ਸਨਿੱਚਰਵਾਰ ਦੀ ਸਵੇਰ ਬੱਸ ਸਟੈਂਡ ਦੇ ਬਾਹਰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਨੂੰ ਸ਼ਨਾਖ਼ਤ ਲਈ ਸਿਵਲ ਹਸਪਤਾਲ ਮੂਣਕ ਵਿਖੇ ਰੱਖਿਆ ਗਿਆ ਸੀ | ਅੱਜ ਉਸ ਦੀ ਸ਼ਨਾਖ਼ਤ ਤਰਸੇਮ ਸਿੰਘ (52) ...
ਸੁਖਬੀਰ ਸਿੰਘ ਬਾਦਲ ਨੇ ਕੀਤਾ ਖਡਿਆਲ ਨੂੰ ਪਾਰਟੀ 'ਚ ਸ਼ਾਮਿਲ
ਮਹਿਲਾਂ ਚੌਂਕ/ਦਿੜ੍ਹਬਾ ਮੰਡੀ, 1 ਦਸੰਬਰ (ਸੁਖਵੀਰ ਸਿੰਘ ਢੀਂਡਸਾ, ਪਰਵਿੰਦਰ ਸੋਨੂੰ) - ਦਿੜ੍ਹਬਾ ਅਤੇ ਸੁਨਾਮ ਹਲਕੇ ਵਿਚ ਨੌਜਵਾਨਾਂ ਵਿਚ ਚੰਗਾ ਪ੍ਰਭਾਵ ਰੱਖਣ ਵਾਲੇ ਹਰਪਾਲ ਸਿੰਘ ਖਡਿਆਲ ਸਾਬਕਾ ...
ਭਵਾਨੀਗੜ੍ਹ, 1 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਬਰਸਾਤੀ ਡੱਡੂਆਂ ਦੀ ਤਰ੍ਹਾਂ ਚੋਣਾਂ ਸਮੇਂ ਆਪਣੀ ਨਿੱਜੀ ਹਿਤਾਂ ਖ਼ਾਤਰ ਲੋਕ ਪਾਰਟੀਆਂ ਬਦਲਦੇ ਰਹਿੰਦੇ ਹਨ | ਇਹ ਵਿਚਾਰ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਉਨ੍ਹਾਂ ਦੇ 50ਵੇਂ ਜਨਮ ਦਿਨ 'ਤੇ ਸਥਾਨਕ ਸਟੇਡੀਅਮ ...
ਧੂਰੀ, 1 ਦਸੰਬਰ (ਸੰਜੇ ਲਹਿਰੀ, ਦੀਪਕ, ਭੁੱਲਰ) - ਹਲਕਾ ਧੂਰੀ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਉਮੀਦਵਾਰੀ ਨੂੰ ਲੈ ਕੇ ਅਜੇ ਸਥਿਤੀ ਸਪਸ਼ਟ ਨਹੀਂ ਹੋਈ ਹੈ | ਅੱਜ ਸ਼੍ਰੋਮਣੀ ਅਕਾਲੀ ਦਲ (ਬ) ਦੀ 31 ਮੈਂਬਰੀ ਕਮੇਟੀ ਦੀ ਧੂਰੀ ਵਿਖੇ ਹੋਈ ਮੀਟਿੰਗ ਨੇ ਸੀਨੀਅਰ ਅਕਾਲੀ ਆਗੂ ਅਤੇ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਮਗਰੋਂ ਬਣਨ ਵਾਲੀ ਸਰਕਾਰ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ...
ਭਵਾਨੀਗੜ੍ਹ, 1 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਸੰਗਤਸਰ ਨਗਰ ਵਿਖੇ ਇਕ ਦਿਹਾੜੀਦਾਰ ਵਿਅਕਤੀ ਦੇ ਘਰ ਕੁਝ ਵਿਅਕਤੀਆਂ ਵਲੋਂ ਚੋਰੀ ਕਰ ਕੇ ਫ਼ਰਾਰ ਹੁੰਦਿਆਂ ਵਿਚੋਂ ਇਕ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ | ਜਾਣਕਾਰੀ ...
ਸੰਗਰੂਰ:- ਨਗਰ ਸੁਧਾਰ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ਼ ਗਾਬਾ ਨਾਲ ਜਦੋਂ ਆਮ ਆਦਮੀ ਪਾਰਟੀ ਦੀ ਆਗੂ ਨਰਿੰਦਰ ਕੌਰ ਭਰਾਜ ਵਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਸੰਸਥਾਂ ਦੇ ਖਾਤੇ ਵਿਚ ਕੋਈ ਰਾਸ਼ੀ ਨਹੀਂ ਪਾਈ ਗਈ ਅਤੇ ਜਦ ...
ਸੁਨਾਮ ਊਧਮ ਸਿੰਘ ਵਾਲਾ, 1 ਦਸੰਬਰ (ਧਾਲੀਵਾਲ, ਭੁੱਲਰ) - ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਰਣੀਆਂ ਕਰਮਚਾਰੀ ਅਤੇ ਲੋਕ ਏਕਤਾ ਫ਼ਰੰਟ ਜਲ ਸਰੋਤ ਵਿਭਾਗ ਪੰਜਾਬ ਦੇ ਇਕ ਵਫ਼ਦ ਵਲੋਂ ਜਥੇਬੰਦੀ ਦੇ ਸੂਬਾ ਕਨਵੀਨਰ ਅਵਤਾਰ ਸਿੰਘ ਕੈਂਥ ਦੀ ਅਗਵਾਈ ਵਿਚ ਆਪਣੀਆਂ ...
ਸੁਨਾਮ ਊਧਮ ਸਿੰਘ ਵਾਲਾ, 1 ਦਸੰਬਰ (ਧਾਲੀਵਾਲ, ਭੁੱਲਰ) - ਲੈਫ਼ਟੀਨੈਂਟ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਫਰੈਂਡਜ਼ ਫ਼ਾਰ ਕਾਜ ਫਾਉਂਡੇਸ਼ਨ ਵੱਲੋਂ ਸਥਾਨਕ ਭਾਰਤ ਵਿਕਾਸ ਪ੍ਰੀਸ਼ਦ (ਸਵਾਮੀ ਵਿਵੇਕਾ ਨੰਦ) ਦੇ ਸਹਿਯੋਗ ਨਾਲ 4 ਦਸੰਬਰ ਨੂੰ ਅੱਖਾਂ ਦਾ ਮੁਫ਼ਤ ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ) - ਕੋਰੋਨਾ ਅਤੇ ਲਾਕਡਾਊਨ ਕਾਰਨ ਦੋ ਸਾਲ ਗਤੀਵਿਧੀਆਂ ਬੰਦ ਹੋਣ ਕਾਰਨ ਵਿਦਿਆਰਥੀ ਖੇਡਾਂ ਤੋਂ ਵਾਂਝੇ ਰਹਿ ਗਏ ਸਨ ਪਰ ਬੀਤੇ ਦਿਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਲਹਿਰਾਗਾਗਾ ਵਿਚ ਹੋਈ ਸਾਲਾਨਾ ਸਪੋਰਟਸ ਮੀਟ ਦੌਰਾਨ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਆਮ ਆਦਮੀ ਪਾਰਟੀ ਵਲੋਂ ਮਹਿਲਾਵਾਂ ਨੂੰ ਦਿੱਤੀ ਗਈ ਤੀਸਰੀ ਗਾਰੰਟੀ ਸੰਬੰਧੀ ਇੱਥੇ ਹੋਈ ਜਨ ਸਭਾ ਵਿਚ ਪਾਰਟੀ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਖੁੱਡੀਆਂ ਨੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਸ੍ਰੀ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੋਰੀਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੰੂਨ ਨੂੰ ਰੱਦ ਕਰ ਕੇ ਇੱਕ ਬਹੁਤ ਵੱਡਾ ਫ਼ੈਸਲਾ ਲਿਆ ਹੈ ਅਤੇ ਉਸ ਤੋਂ ਵੀ ਵੱਡਾ ਫ਼ੈਸਲਾ ਐਮ.ਐਸ.ਪੀ. ਅਤੇ ਕਮੇਟੀ ਵਿਚ ਕਿਸਾਨਾਂ ਨੂੰ ਮੈਂਬਰ ਲੈ ਕੇ ਕੀਤਾ ਹੈ | ਅੱਜ ਤੱਕ ਕਿਸੇ ਵੀ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੋਰੀਆ) - ਐਨ.ਐੱਚ.ਐਮ ਸਿਹਤ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਸਿਹਤ ਵਿਭਾਗ ਦੀਆਂ ਰੈਗੂਲਰ ਜਥੇਬੰਦੀਆਂ ਸਿਹਤ ਵਿਭਾਗ ਦੇ ਐਨ.ਐੱਚ.ਐਮ ਮੁਲਾਜਮਾਂ ਦੇ ਹੱਕ ਵਿਚ ਨਿੱਤਰ ਆਈਆਂ | ਐਨ.ਐੱਚ.ਐਮ ਸਿਹਤ ...
ਭਵਾਨੀਗੜ੍ਹ, 1 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਆਜ਼ਾਦ ਪੇਂਡੂ ਚੌਕੀਦਾਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ 3 ਦਸੰਬਰ ਨੂੰ ਸੰਗਰੂਰ ਡੀ.ਸੀ ਦਫ਼ਤਰ ਵਿਖੇ ਨੰਗੇ ਧੜ ਥਾਲੀਆਂ ਤੇ ਖਾਲੀ ਪੀਪੇ ਖੜਕਾ ਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਅੰਦਰ ਵੱਡਾ ਯੋਗਦਾਨ ਪਾਉਣ ਵਾਲੇ ਅਤੇ ਲੋੜਵੰਦਾਂ ਲਈ ਮਸੀਹਾ ਮੰਨੇ ਜਾਂਦੇ ਪਰਵਾਸੀ ਭਾਰਤੀ ਪਰਿਵਾਰ ਹਰਲੈਕਜਿੰਦਰ ਸਿੰਘ ਚੱਠਾ ਪਰਿਵਾਰ ਦੇ ਸਹਿਯੋਗ ਨਾਲ ਅਮਰ ਵਿਰਾਸਤ ...
ਭਵਾਨੀਗੜ੍ਹ, 1 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਆਜ਼ਾਦ ਪੇਂਡੂ ਚੌਕੀਦਾਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ 3 ਦਸੰਬਰ ਨੂੰ ਸੰਗਰੂਰ ਡੀ.ਸੀ ਦਫ਼ਤਰ ਵਿਖੇ ਨੰਗੇ ਧੜ ਥਾਲੀਆਂ ਤੇ ਖਾਲੀ ਪੀਪੇ ਖੜਕਾ ਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ) -ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਸਰਗਰਮ ਸਥਿਤੀ ਵਿਚ ਆ ਚੁੱਕੀ ਹੈ | ਪੰਜਾਬ ਵਿਚ ਇਸ ਸਮੇਂ ਸਭ ਤੋਂ ਅਹਿਮ ਮੁੱਦਾ ਕਿਸਾਨ-ਮਜ਼ਦੂਰ ਵਰਗ ਉੱਤੇ ਚੜ੍ਹੇ 1 ਲੱਖ ਕਰੋੜ ਰੁਪਏ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰੌਦ) - ਨੇੜਲੇ ਪਿੰਡ ਨੱਥੂਮਾਜਰਾ, ਉਮਰਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਥਾਨਕ ਇਕਾਈ ਵਲੋਂ ਪਿੰਡ ਅੰਦਰ ਸਬੰਧਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ 'ਚਿਪ' ਵਾਲੇ ਮੀਟਰਾਂ ਨੂੰ ਲਗਾਉਣ ਸਮੇਂ ਜ਼ਬਰਦਸਤ ...
ਮਲੇਰਕੋਟਲਾ, 1 ਦਸੰਬਰ (ਪਰਮਜੀਤ ਸਿੰਘ ਕੁਠਾਲਾ) - ਕੱਲ੍ਹ ਮੁੱਖ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਨੰਬਰਦਾਰ ਯੂਨੀਅਨ ਦੇ ਵਫ਼ਦ ਵਲੋਂ ਸੂਬਾਈ ਪ੍ਰਧਾਨ ਤਰਲੋਚਨ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਪਿੱਛੋਂ ਪੰਜਾਬ ਦੇ ਨੰਬਰਦਾਰਾਂ ਨੂੰ ਆਪਣੀਆਂ ...
ਸੁਨਾਮ ਊਧਮ ਸਿੰਘ ਵਾਲਾ, 1 ਦਸੰਬਰ (ਰੁਪਿੰਦਰ ਸਿੰਘ ਸੱਗੂ) - ਟ੍ਰੈਫ਼ਿਕ ਪੁਲਿਸ ਸੁਨਾਮ ਵਲੋਂ ਰੋਟਰੈਕਟ ਕਲੱਬ ਸੁਨਾਮ (ਮੇਨ) ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮੋਰਾਂਵਾਲੀ ਸੁਨਾਮ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ...
ਲੌਂਗੋਵਾਲ, 1 ਦਸੰਬਰ (ਵਿਨੋਦ, ਖੰਨਾ) - ਪਿੰਡ ਲੋਹਾਖੇੜਾ ਵਿਖੇ ਦਲਿਤ ਭਾਈਚਾਰੇ ਦੇ ਲੋਕਾਂ ਵਲੋਂ ਬਿਜਲੀ ਦੇ ਬਿਲਾਂ ਤੋਂ ਪ੍ਰੇਸ਼ਾਨ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੁਨਾਮ ਤੋਂ ਉਮੀਦਵਾਰ ਬਲਦੇਵ ਸਿੰਘ ਮਾਨ ਕੋਲ ਗੁਹਾਰ ਲਗਾਈ ਹੈ | ਬਲਦੇਵ ਸਿੰਘ ਮਾਨ ਨੇ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ) -ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਸਰਗਰਮ ਸਥਿਤੀ ਵਿਚ ਆ ਚੁੱਕੀ ਹੈ | ਪੰਜਾਬ ਵਿਚ ਇਸ ਸਮੇਂ ਸਭ ਤੋਂ ਅਹਿਮ ਮੁੱਦਾ ਕਿਸਾਨ-ਮਜ਼ਦੂਰ ਵਰਗ ਉੱਤੇ ਚੜ੍ਹੇ 1 ਲੱਖ ਕਰੋੜ ਰੁਪਏ ਕਰਜ਼ੇ ...
ਅਮਰਗੜ੍ਹ, 1 ਦਸੰਬਰ (ਜਤਿੰਦਰ ਮੰਨਵੀ) - ਬੁੱਧਵਾਰ ਤੜਕਸਾਰ ਪਿੰਡ ਤੋਲੇਵਾਲ ਨਜ਼ਦੀਕ ਪਟਿਆਲਾ ਤੋਂ ਮਲੇਰਕੋਟਲਾ ਨੂੰ ਜਾਂਦੇ ਮੁਰਗੀਆਂ ਦੇ ਭਰੇ ਹੋਏ ਟੈਂਪੂ ਦੇ ਅਚਾਨਕ ਟਾਇਰ 'ਚ ਪੈਂਚਰ ਹੋਣ ਨਾਲ ਹਾਦਸਾ ਵਾਪਰ ਗਿਆ | ਜਿਸ ਵਿਚ ਟੈਂਪੂ ਚਾਲਕ ਤਾਂ ਵਾਲ-ਵਾਲ ਬਚ ਗਿਆ, ਪਰ ...
ਸੰਦੌੜ, 1 ਦਸੰਬਰ (ਜਸਵੀਰ ਸਿੰਘ ਜੱਸੀ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਏਰਾ ਮਿਲੇਨਿਯਮ ਸਕੂਲ ਸੁਲਤਾਨਪੁਰ (ਬੁਧਰਾਵਾਂ) ਵਿਖੇ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਮਾਪੇ-ਮਿਲਣੀ ਸਮਾਗਮ ਦੌਰਾਨ ...
ਸੁਨਾਮ ਊਧਮ ਸਿੰਘ ਵਾਲਾ, 1 ਦਸੰਬਰ (ਧਾਲੀਵਾਲ, ਭੁੱਲਰ) - ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼ੇ੍ਰਣੀਆਂ ਕਰਮਚਾਰੀ ਅਤੇ ਲੋਕ ਏਕਤਾ ਫ਼ਰੰਟ ਜਲ ਸਰੋਤ ਵਿਭਾਗ ਪੰਜਾਬ ਦੇ ਇਕ ਵਫ਼ਦ ਵਲੋਂ ਜਥੇਬੰਦੀ ਦੇ ਸੂਬਾ ਕਨਵੀਨਰ ਅਵਤਾਰ ਸਿੰਘ ਕੈਂਥ ਦੀ ਅਗਵਾਈ ਵਿਚ ਆਪਣੀਆਂ ...
ਦਿੜ੍ਹਬਾ ਮੰਡੀ, 1 ਦਸੰਬਰ (ਹਰਬੰਸ ਸਿੰਘ ਛਾਜਲੀ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੋਕ ਫ਼ੈਸਲਿਆਂ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਈ ਹੈ | ਕਾਂਗਰਸ ਦੀ ਮਜ਼ਬੂਤ ਸਥਿਤੀ ਨੇ ਵਿਰੋਧੀਆਂ ਦੇ ਹੋਸ਼ ਉੱਡਾ ਦਿੱਤੇ ਹਨ | ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ...
ਸੰਦੌੜ, 1 ਦਸੰਬਰ (ਗੁਰਪ੍ਰੀਤ ਸਿੰਘ ਚੀਮਾ) -ਪੰਜਾਬ ਫੈਡਰੇਸ਼ਨ ਆਫ਼ ਯੂਨੀਵਰਸਿਟੀ ਐਂਡ ਕਾਲਜ ਟੀਚਰ ਯੂਨੀਅਨ ਦੇ ਸੱਦੇ ਤੇ ਪੰਜਾਬ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਵਲੋਂ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਦੇ ਪ੍ਰੋਫੈਸਰਾਂ ਨੇ 7ਵਾਂ ਪੇ-ਕਮਿਸ਼ਨ ਲਾਗੂ ਨਾ ...
ਦਿੜ੍ਹਬਾ ਮੰਡੀ, 1 ਦਸੰਬਰ (ਹਰਬੰਸ ਸਿੰਘ ਛਾਜਲੀ) - ਜੁਆਇੰਟ ਫੋਰਮ ਪਾਵਰਕਾਮ ਪੰਜਾਬ ਦੇ ਸੱਦੇ 'ਤੇ ਬਿਜਲੀ ਮੁਲਾਜਮਾਂ ਨੇ ਮੈਨੇਜਮੈਂਟ ਖ਼ਿਲਾਫ਼ ਸਬ -ਡਵੀਜ਼ਨ ਦਿੜ੍ਹਬਾ ਵਿਖੇ ਗੇਟ ਰੈਲੀ ਕੀਤੀ | ਏਕਤਾ ਮੰਚ, ਕਿਸਾਨਾਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਰੈਲੀ ਵਿਚ ...
ਸੰਗਰੂਰ, 1 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਪਾਰੂਲ ਪੈਲੇਸ ਬਰਨਾਲਾ ਕੈਂਚੀਆਂ ਵਿਖੇ ਉੱਘੇ ਸਮਾਜ ਸੇਵੀ ਅਤੇ ਸਾਬਕਾ ਕਾਰਜਕਾਰੀ ਅਧਿਕਾਰੀ ਨਗਰ ਕੌਂਸਲ ਸੰਗਰੂਰ ਦੇ ਧਰਮ ਪਤਨੀ ਸ੍ਰੀਮਤੀ ਪਰਮਜੀਤ ਕੌਰ ਕਾਲੀਆ ਜੋ ਕਿ ਸਿੱਖਿਆ ਵਿਭਾਗ ਵਿਚੋਂ 34 ਸਾਲ ਬਤੌਰ ...
ਮਲੇਰਕੋਟਲਾ, 1 ਦਸੰਬਰ (ਮੁਹੰਮਦ ਹਨੀਫ਼ ਥਿੰਦ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੁਸਰਤ ਇਕਰਾਮ ਖਾਂ ਬੱਗਾ ਆਪਣੀ ਜਿੱਤ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ | ਇਸ ਸ਼ਰਤ 'ਤੇ ਮੈਂ ...
ਸੁਨਾਮ ਊਧਮ ਸਿੰਘ ਵਾਲਾ,1 ਦਸੰਬਰ (ਧਾਲੀਵਾਲ, ਭੁੱਲਰ) - ਰੰਗਸਾਜ ਇਮਾਰਤੀ ਪੇਂਟਰ ਯੂਨੀਅਨ (ਸੀਟੂ) ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਘੁੰਮਣ ਭਵਨ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. (ਐਮ) ...
ਸੰਗਰੂਰ, 1 ਦਸੰਬਰ (ਅਮਨਦੀਪ ਸਿੰਘ ਬਿੱਟਾ) - ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਉੱਪਰ ਪਾਵਰਕਾਮ ਮੈਨੇਜਮੈਂਟ ਵਿਰੁੱਧ ਸਰਕਲ ਸੰਗਰੂਰ ਦੇ ਦਫ਼ਤਰ ਅੱਗੇ ਜ਼ੋਰਦਾਰ ਪਿੱਟ ਸਿਆਪਾ ਕੀਤਾ ਗਿਆ ਅਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ | ਪਾਵਰਕਾਮ ਦੀ ...
ਅਹਿਮਦਗੜ੍ਹ, 1 ਦਸੰਬਰ (ਸੋਢੀ) - ਸ਼੍ਰੋਮਣੀ ਅਕਾਲੀ ਦਲ ਵਲੋਂ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਸਰਗਰਮ ਮੈਂਬਰ ਅਤੇ ਪਰਿਵਾਰਕ ਅਕਾਲੀ ਪਿਛੋਕੜ ਵਾਲੇ ਮਹਾਂ ਸਿੰਘ ਜਿੱਤਵਾਲ ਨੂੰ ਜ਼ਿਲ੍ਹਾ ਜਰਨਲ ਸਕੱਤਰ (ਸ਼ਹਿਰੀ) ਨਿਯੁਕਤ ਕੀਤਾ ਗਿਆ | ਮਹਾ ਸਿੰਘ ਜਿੱਤਵਾਲ ਦੀ ਇਸ ...
ਸੂਲਰ ਘਰਾਟ, 1 ਦਸੰਬਰ (ਜਸਵੀਰ ਸਿੰਘ ਔਜਲਾ) - ਪਿਛਲੇ ਦਿਨੀਂ ਉਜੈਨ (ਮੱਧ ਪ੍ਰਦੇਸ) ਵਿਚ ਨੈਸ਼ਨਲ ਫੈਡਰੇਸ਼ਨ ਵਿਚ ਹੋਈਆਂ ਖੇਡਾਂ ਵਿਚ ਸਹੀਦ ਦਲੇਲ ਸਿੰਘ ਸਟੇਡੀਅਮ ਪਿੰਡ ਛਾਹੜ ਵਿਖੇ ਪੁਲਿਸ ਦੀ ਭਰਤੀ ਲਈ ਟਰੇਨਿੰਗ ਲੈ ਰਹੀਆਂ ਲੜਕੀਆਂ ਨੇ ਭਾਗ ਲਿਆ | ਭਰਤੀ ਲਈ ...
ਸੰਗਰੂਰ, 1 ਦਸੰਬਰ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਦੇ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਪੱਧਰ ਦੇ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਬੀ.ਪੀ.ਈ.ਓ. ਅਭਿਨਵ ਜੈਦਕਾ ਅਤੇ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਵਿਖੇ ਕਰਵਾਏ ...
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ) -ਪੈਪਸੂ ਮੁਜ਼ਾਰਾ ਲਹਿਰ ਦੇ ਮੋਢੀ ਧਰਮ ਸਿੰਘ ਫ਼ੱਕਰ ਦੇ ਪਿੰਡ ਦੇਲਲ ਸਿੰਘ ਵਾਲਾ ਵਿਖੇ ਉਨ੍ਹਾਂ ਦੀ ਬਰਸੀ ਮਨਾਈ ਗਈ | ਬਰਸੀ ਦੇ ਸਮਾਗਮ ਮੌਕੇ ਉਨ੍ਹਾਂ ਨਾਲ ਕੰਮ ਕਰਦੇ ਇਨਕਲਾਬੀ ਯੋਧਿਆਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਗਿਆ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX