ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਅਤੇ ਕਿਸਾਨੀ ਮੰਗਾਂ ਮੰਨਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 427 ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਨੂੰ ਸੰਬੋਧਨ ਕਰਦਿਆਂ ਬਲਵੰਤ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ, ਜਸਵੰਤ ਕੌਰ ਬਰਨਾਲਾ, ਨਛੱਤਰ ਸਿੰਘ ਸਹੌਰ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਗੁਰਨਾਮ ਸਿੰਘ ਠੀਕਰੀਵਾਲਾ, ਬਲਜੀਤ ਸਿੰਘ ਚੁਹਾਣਕੇ, ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਬਲਵੀਰ ਕੌਰ ਕਰਮਗੜ੍ਹ, ਧਰਮਪਾਲ ਕੌਰ ਬੁਲਾਰਿਆਂ ਨੇ ਬਿਜਲੀ ਸੋਧ ਬਿੱਲ 2020 ਨੂੰ ਵਰਤਮਾਨ ਸੰਸਦ ਵਿਚ ਪਾਸ ਕਰਵਾਉਣ ਲਈ ਸੂਚੀਬੱਧ ਕਰਨ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ | ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਨਾਲ ਹੋਈ 11 ਗੇੜ ਦੀ ਗੱਲਬਾਤ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਬਿਜਲੀ ਸੋਧ ਬਿੱਲ 2020 ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾਵੇਗਾ | ਇਸ ਬਿੱਲ ਨੂੰ ਕਾਨੂੰਨ ਬਣਾਉਣ ਲਈ ਸੂਚੀਬੱਧ ਕਰਨਾ ਵਾਅਦਾ-ਿਖ਼ਲਾਫ਼ੀ ਹੈ | ਆਗੂਆਂ ਨੇ ਕਿਹਾ ਕਿ ਇਹ ਬਿੱਲ ਖੇਤੀ ਖੇਤਰ ਲਈ ਬਹੁਤ ਖ਼ਤਰਨਾਕ ਹੈ ਅਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਵਰਗਾ ਹੀ ਵੱਡਾ ਕਾਰਪੋਰੇਟੀ ਹਮਲਾ ਹੈ | ਇਸ ਬਿੱਲ ਦੇ ਕਾਨੂੰਨ ਬਣ ਜਾਣ ਬਾਅਦ ਬੀਜਾਂ ਦੀ ਖੋਜ, ਉਤਪਾਦਨ, ਭੰਡਾਰ, ਸਪਲਾਈ, ਵਰਤੋਂ ਆਦਿ ਨਾਲ ਸਬੰਧਤ ਸਾਰੇ ਕਾਰਜ ਕਿਸਾਨਾਂ ਦੇ ਹੱਥੋਂ ਨਿਕਲ ਜਾਣਗੇ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਮਰਦ ਔਰਤਾਂ ਹਾਜ਼ਰ ਸਨ |
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਪਾਵਰਕਾਮ ਸਰਕਲ ਬਰਨਾਲਾ ਦੇ ਸਮੂਹ ਕਾਮਿਆਂ ਵਲੋਂ ਸਾਥੀ ਚੇਤ ਸਿੰਘ ਝਲੂਰ ਦੀ ਪ੍ਰਧਾਨਗੀ ਹੇਠ 66 ਕੇ.ਵੀ. ਗਰਿੱਡ ਧਨੌਲਾ ਰੋਡ ਬਰਨਾਲਾ ਵਿਖੇ ਮੈਨੇਜਮੈਂਟ ਵਲੋਂ ਵਾਰ ਵਾਰ ਪੇਅ ਬੈਂਡ ਅਤੇ ਹੋਰ ਮੰਗਾਂ ਮੰਨ ਕੇ ਮੁਕਰ ਜਾਣ ਕਾਰਨ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਚ ਪਹਿਲੀ ਅਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਨੂੰ ਬੂਟਿਆਂ ਬਾਰੇ ਜਾਣਕਾਰੀ ਦੇਣ ਸਬੰਧੀ ਵਰਕਸ਼ਾਪ ਲਗਾਈ ਗਈ | ਵਿਦਿਆਰਥੀਆਂ ਲਈ ਵਿਗਿਆਨ ਦੀ ਵਰਕਸ਼ਾਪ ਲਗਾਈ ਗਈ ਜਿਸ ਵਿਚ ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਸਮੱਗਰਾ ਸਿੱਖਿਆ ਅਧੀਨ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਸਰਕਾਰੀ ਹਾਈ ਸਮਾਰਟ ਸਕੂਲ ਮੌੜਾਂ ਦੇ ਬੱਚਿਆਂ ਨੇ ਜ਼ਿਲ੍ਹੇ ਵਿਚੋਂ ਸਭ ਤੋਂ ਵੱਧ 8 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ | ਸਕੂਲ ਮੁਖੀ ਸ੍ਰੀ ਰਾਕੇਸ਼ ਨੇ ਦੱਸਿਆ ਕਿ ...
ਮਹਿਲ ਕਲਾਂ, 1 ਦਸੰਬਰ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਕਲਾਂ ਨਾਲ ਸੰਬੰਧਤ ਇਕ ਨੌਜਵਾਨ ਦੀ ਕਾਰ ਦੀ ਲਪੇਟ 'ਚ ਆਉਣ ਕਾਰਨ ਮੌਤ ਹੋਣ ਦਾ ਪਤਾ ਲੱਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ 40 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸਥਾਨਕ ਬੀ.ਡੀ.ਪੀ.ਓ. ਦਫ਼ਤਰ ਦੇ ਗੇਟ ਅੱਗੇ ਪੰਚਾਇਤ ਵਿਭਾਗ ਵਿਚ ਕੰਮ ਕਰਦੇ ਕਰਮਚਾਰੀਆਂ ਵਲੋਂ ਤਨਖ਼ਾਹਾਂ ਨਾ ਮਿਲਣ ਕਾਰਨ ਕਲਮ ਛੋੜ ਕਰ ਕੇ ਤੀਜੇ ਦਿਨ ਵੀ ਧਰਨਾ ਦਿੱਤਾ ਗਿਆ | ਬਲਾਕ ਬਰਨਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ...
ਮਹਿਲ ਕਲਾਂ, 1 ਦਸੰਬਰ (ਤਰਸੇਮ ਸਿੰਘ ਗਹਿਲ)-ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦੇ ਆਗੂਆਂ ਵਲੋਂ ਬੀ.ਐਸ. ਇੰਮੀਗ੍ਰੇਸ਼ਨ ਮਹਿਲ ਕਲਾਂ ਵਿਖੇ ਵਿਚਾਰਾਂ ਕੀਤੀਆਂ ਗਈਆਂ | ਇਸ ਸਮੇਂ ਪਹੁੰਚੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਵਾਰਾਨਸੀ ਸ਼ਹਿਰ ਯੂ.ਪੀ. ਦੇ ਸੀਗਰਾ ਸਟੇਡੀਅਮ ਵਿਖੇ ਨੈਸ਼ਨਲ ਪੱਧਰ ਦੀਆਂ ਹੋਈਆਂ ਖੇਡਾਂ ਵਿਚ ਕਸਬਾ ਸ਼ਹਿਣਾ ਦੇ ਹੋਣਹਾਰ ਕੋਚ ਵਜੀਰ ਸਿੰਘ ਪੁੱਤਰ ਚੰਦ ਸਿੰਘ ਦੋਦੇਵਾਲੀਆ ਨੇ ਭਾਗ ਲਿਆ ਸੀ, ਜਿਸ ਨੇ ਪੋਲ-ਵਾਲਟ ਦੇ ਮੁਕਾਬਲਿਆਂ ...
ਬਰਨਾਲਾ, 1 ਦਸੰਬਰ (ਰਾਜ ਪਨੇਸਰ)-ਏਡਜ਼ ਦੀ ਰੋਕਥਾਮ ਅਤੇ ਇਸ ਤੋਂ ਪੀੜਤ ਵਿਅਕਤੀਆਂ ਪ੍ਰਤੀ ਸਤਿਕਾਰ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਕਰਨ ਲਈ ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ: ...
ਭਦੌੜ, 1 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀਆਂ ਪੰਜਾਬ ਪਾਵਰ ਕਾਰਪੋਰੇਸ਼ਨ ਵਲੋਂ ਮੰਗਾਂ ਉਪਰ ਆਪਣੀ ਸਹਿਮਤੀ ਦੇਣ ਤੋਂ ਨੋਟੀਫ਼ਿਕੇਸ਼ਨ ਜਾਰੀ ਨਾ ਕਰਨ ਦੇ ਵਿਰੋਧ ਵਿਚ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਮੁਲਾਜ਼ਮਾਂ ਵਲੋਂ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਵਲੋਂ ਜਾਰੀ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਜ਼ਿਲੇ੍ਹ ਦੇ ਸਕੂਲ ਸਿੱਖਿਆ ਵਿਭਾਗ ਵਿਚੋਂ ਸੇਵਾਮੁਕਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਪੈਨਸ਼ਨਾਂ ਦੀ ਸੋਧ ਸੰਬੰਧੀ ਜ਼ਿਲ੍ਹਾ ਸਿੱਖਿਆ ...
ਬਰਨਾਲਾ, 1 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਪਿਛਲੇ ਕਾਫ਼ੀ ਦਿਨਾਂ ਦੀ ਰਾਹਤ ਤੋਂ ਬਾਅਦ ਅੱਜ ਕੋਰੋਨਾ ਵਾਇਰਸ ਦਾ ਇਕ ਨਵਾਂ ਕੇਸ ਸਾਹਮਣੇ ਆਇਆ ਹੈ | ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਧਨੌਲਾ ਤੋਂ ਇਕ ਕੇਸ ਕੋਰੋਨਾ ...
ਭਦੌੜ, 1 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਦੀ ਅਗਵਾਈ ਵਿਚ ਸਰਕਾਰੀ ਹਾਈ ਸੈੱਲਫ਼ ਸਮਾਰਟ ਸਕੂਲ ਜੰਗੀਆਣਾ ਵਿਖੇ ਸਾਲਾਨਾ ਅੰਤਰ ਹਾਊਸ ਅਥਲੈਟਿਕ ਮੀਟ ਕਰਵਾਈ ਗਈ, ਜਿਸ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ...
ਬਰਨਾਲਾ, 1 ਦਸੰਬਰ (ਅਸ਼ੋਕ ਭਾਰਤੀ)-ਅਧਿਆਪਕ ਦਲ ਪੰਜਾਬ ਜਹਾਂਗੀਰ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੌਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਉਨ੍ਹਾਂ ਨੇ ਕੰਪਿਊਟਰ ਅਧਿਆਪਕਾਂ ਨੂੰ ਪੱਕੇ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ...
ਭਦੌੜ, 1 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਉਪਰ ਸਿਹਤ ਵਿਭਾਗ ਵਲੋਂ 31 ਦਸੰਬਰ ਤੱਕ ਸੂਬੇ ਵਿਚੋਂ ਚਿੱਟਾ ਮੋਤੀਆ ਖ਼ਾਤਮੇ ਨੂੰ ਲੈ ਕੇ ਸੀ.ਐਮ.ਓ. ਡਾ: ਜਸਵੀਰ ਸਿੰਘ ਔਲਖ ਦੀ ਦੇਖ-ਰੇਖ ਹੇਠ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਅੱਖਾਂ ਦਾ ...
ਤਪਾ ਮੰਡੀ, 1 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਤਹਿਤ ਸਿਵਲ ਸਰਜਨ ਬਰਨਾਲਾ ਡਾ: ਜਸਬੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਪ੍ਰਵੇਸ਼ ਕੁਮਾਰ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ...
ਤਪਾ ਮੰਡੀ, 1 ਦਸੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਬ-ਡਵੀਜ਼ਨ ਤਪਾ-1 ਅਤੇ 2 ਦੇ ਸਮੂਹ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੋਰਡ ਮੈਨੇਜਮੈਂਟ ਅਤੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ | ਰੋਸ ਪ੍ਰਗਟ ਕਰਦਿਆਂ ਬਿਜਲੀ ਮੁਲਾਜ਼ਮਾਂ ...
ਤਪਾ ਮੰਡੀ, 1 ਦਸੰਬਰ (ਪ੍ਰਵੀਨ ਗਰਗ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕ ਹਿਤਾਂ ਲਈ ਲਏ ਗਏ ਫ਼ੈਸਲੇ ਬਹੁਤ ਹੀ ਸ਼ਲਾਘਾਯੋਗ ਕਦਮ ਹਨ, ਜਿਸ ਕਰ ਕੇ ਹਰ ਵਰਗ 'ਚ ਖ਼ੁਸ਼ੀ ਦੀ ਲਹਿਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਭਾਰੀ ਗੁਰਤੇਜ ਸਿੰਘ ...
ਮਹਿਲ ਕਲਾਂ, 1 ਦਸੰਬਰ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਬੀਤੇ ਦਿਨੀਂ ਅਕਾਲੀ ਚਲਾਣਾ ਕਰ ਗਏ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸ: ਜਸਵੰਤ ਸਿੰਘ ਜੌਹਲ (62) ਸਰਪੰਚ ਪੰਡੋਰੀ ਦਾ ਅੰਤਿਮ ਸੰਸਕਾਰ ਅੱਜ ਪਿੰਡ ਪੰਡੋਰੀ ਵਿਖੇ ਕੀਤਾ ਗਿਆ | ਇਸ ਸਮੇਂ ਪਹੁੰਚੇ ...
ਤਪਾ ਮੰਡੀ, 1 ਦਸੰਬਰ (ਪ੍ਰਵੀਨ ਗਰਗ)-ਤਪਾ ਦਰਾਜ਼ ਰੋਡ 'ਤੇ ਸਥਿਤ ਹੋਲੀ ਏਾਜਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਐਮ.ਡੀ. ਵਰਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ, ਜਿਸ ਸੰਬੰਧੀ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਵਲੋਂ ਇਕ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ) -ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਸਰਗਰਮ ਸਥਿਤੀ ਵਿਚ ਆ ਚੁੱਕੀ ਹੈ | ਪੰਜਾਬ ਵਿਚ ਇਸ ਸਮੇਂ ਸਭ ਤੋਂ ਅਹਿਮ ਮੁੱਦਾ ਕਿਸਾਨ-ਮਜ਼ਦੂਰ ਵਰਗ ਉੱਤੇ ਚੜ੍ਹੇ 1 ਲੱਖ ਕਰੋੜ ਰੁਪਏ ਕਰਜ਼ੇ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੋਰੀਆ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੰੂਨ ਨੂੰ ਰੱਦ ਕਰ ਕੇ ਇੱਕ ਬਹੁਤ ਵੱਡਾ ਫ਼ੈਸਲਾ ਲਿਆ ਹੈ ਅਤੇ ਉਸ ਤੋਂ ਵੀ ਵੱਡਾ ਫ਼ੈਸਲਾ ਐਮ.ਐਸ.ਪੀ. ਅਤੇ ਕਮੇਟੀ ਵਿਚ ਕਿਸਾਨਾਂ ਨੂੰ ਮੈਂਬਰ ਲੈ ਕੇ ਕੀਤਾ ਹੈ | ਅੱਜ ਤੱਕ ਕਿਸੇ ਵੀ ...
ਸੰਗਰੂਰ, 1 ਦਸੰਬਰ (ਧੀਰਜ ਪਸ਼ੋਰੀਆ) - ਐਨ.ਐੱਚ.ਐਮ ਸਿਹਤ ਕਰਮਚਾਰੀਆਂ ਨੇ ਕਲਮ ਛੋੜ ਹੜਤਾਲ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਸਿਹਤ ਵਿਭਾਗ ਦੀਆਂ ਰੈਗੂਲਰ ਜਥੇਬੰਦੀਆਂ ਸਿਹਤ ਵਿਭਾਗ ਦੇ ਐਨ.ਐੱਚ.ਐਮ ਮੁਲਾਜਮਾਂ ਦੇ ਹੱਕ ਵਿਚ ਨਿੱਤਰ ਆਈਆਂ | ਐਨ.ਐੱਚ.ਐਮ ਸਿਹਤ ...
ਮਹਿਲ ਕਲਾਂ, 1 ਦਸੰਬਰ (ਤਰਸੇਮ ਸਿੰਘ ਗਹਿਲ)-ਇਲਾਕੇ ਦੀ ਉੱਘੀ ਵਿੱਦਿਅਕ ਸੰਸਥਾ ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ ਵਿਖੇ ਸਕੂਲ ਪਿ੍ੰਸੀਪਲ ਪ੍ਰਦੀਪ ਕੌਰ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਏਡਜ਼ ਦਿਵਸ ਮੌਕੇ ਇੰਟਰ ਹਾਊਸ ਭਾਸ਼ਣ ਮੁਕਾਬਲੇ ਕਰਵਾਏ ਗਏ | ਸਕੂਲ ...
ਧਨੌਲਾ, 1 ਦਸੰਬਰ (ਜਤਿੰਦਰ ਸਿੰਘ ਧਨੌਲਾ)-ਇਲਾਕਾ ਭਰ ਅੰਦਰ ਵਿਸ਼ੇਸ਼ ਪਹਿਚਾਣ ਬਣਾ ਚੁੱਕੇ ਦੀ ਐਜ ਇੰਸਟੀਚਿਊਟ ਸੈਂਟਰ ਦੇ ਵਿਦਿਆਰਥੀਆਂ ਨੇ ਚੱਲ ਰਹੀਆਂ ਪ੍ਰਾਪਤੀਆਂ ਦੀ ਕਤਾਰ 'ਚ ਹੋਰ ਮਾਰਕਾ ਸ਼ਾਮਲ ਕਰਦਿਆਂ ਸੈਂਟਰ ਦੇ ਪ੍ਰਬੰਧਕਾਂ ਦੀ ਮਿਹਨਤ ਨੂੰ ਰੁਸ਼ਨਾਇਆ ਹੈ ...
ਕੁੱਪ ਕਲਾਂ, 1 ਦਸੰਬਰ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਅੰਦਰ ਵੱਡਾ ਯੋਗਦਾਨ ਪਾਉਣ ਵਾਲੇ ਅਤੇ ਲੋੜਵੰਦਾਂ ਲਈ ਮਸੀਹਾ ਮੰਨੇ ਜਾਂਦੇ ਪਰਵਾਸੀ ਭਾਰਤੀ ਪਰਿਵਾਰ ਹਰਲੈਕਜਿੰਦਰ ਸਿੰਘ ਚੱਠਾ ਪਰਿਵਾਰ ਦੇ ਸਹਿਯੋਗ ਨਾਲ ਅਮਰ ਵਿਰਾਸਤ ...
ਮਲੇਰਕੋਟਲਾ, 1 ਦਸੰਬਰ (ਪਰਮਜੀਤ ਸਿੰਘ ਕੁਠਾਲਾ) - ਕੱਲ੍ਹ ਮੁੱਖ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਨੰਬਰਦਾਰ ਯੂਨੀਅਨ ਦੇ ਵਫ਼ਦ ਵਲੋਂ ਸੂਬਾਈ ਪ੍ਰਧਾਨ ਤਰਲੋਚਨ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਪਿੱਛੋਂ ਪੰਜਾਬ ਦੇ ਨੰਬਰਦਾਰਾਂ ਨੂੰ ਆਪਣੀਆਂ ...
ਸੰਗਰੂਰ, 1 ਦਸੰਬਰ (ਸੁਖਵਿੰਦਰ ਸਿੰਘ ਫੁੱਲ) -ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਸਰਗਰਮ ਸਥਿਤੀ ਵਿਚ ਆ ਚੁੱਕੀ ਹੈ | ਪੰਜਾਬ ਵਿਚ ਇਸ ਸਮੇਂ ਸਭ ਤੋਂ ਅਹਿਮ ਮੁੱਦਾ ਕਿਸਾਨ-ਮਜ਼ਦੂਰ ਵਰਗ ਉੱਤੇ ਚੜ੍ਹੇ 1 ਲੱਖ ਕਰੋੜ ਰੁਪਏ ...
ਸੁਨਾਮ ਊਧਮ ਸਿੰਘ ਵਾਲਾ, 1 ਦਸੰਬਰ (ਰੁਪਿੰਦਰ ਸਿੰਘ ਸੱਗੂ) - ਟ੍ਰੈਫ਼ਿਕ ਪੁਲਿਸ ਸੁਨਾਮ ਵਲੋਂ ਰੋਟਰੈਕਟ ਕਲੱਬ ਸੁਨਾਮ (ਮੇਨ) ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਮੋਰਾਂਵਾਲੀ ਸੁਨਾਮ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ...
ਅਮਰਗੜ੍ਹ, 1 ਦਸੰਬਰ (ਜਤਿੰਦਰ ਮੰਨਵੀ) - ਬੁੱਧਵਾਰ ਤੜਕਸਾਰ ਪਿੰਡ ਤੋਲੇਵਾਲ ਨਜ਼ਦੀਕ ਪਟਿਆਲਾ ਤੋਂ ਮਲੇਰਕੋਟਲਾ ਨੂੰ ਜਾਂਦੇ ਮੁਰਗੀਆਂ ਦੇ ਭਰੇ ਹੋਏ ਟੈਂਪੂ ਦੇ ਅਚਾਨਕ ਟਾਇਰ 'ਚ ਪੈਂਚਰ ਹੋਣ ਨਾਲ ਹਾਦਸਾ ਵਾਪਰ ਗਿਆ | ਜਿਸ ਵਿਚ ਟੈਂਪੂ ਚਾਲਕ ਤਾਂ ਵਾਲ-ਵਾਲ ਬਚ ਗਿਆ, ਪਰ ...
ਸ਼ਹਿਣਾ, 1 ਦਸੰਬਰ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਮਿਸ਼ਨ 2022 ਵਲੋਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਆਲ ਇੰਡੀਆ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅਤੇ ਪੰਜਾਬ ਦੇ ਇੰਚਾਰਜ ਰਸ਼ਪਾਲ ਸਿੰਘ ਵਲੋਂ ਕਸਬਾ ਸ਼ਹਿਣਾ ਦੇ ਨੌਜਵਾਨ ਆਗੂ ਬੱਬੂ ਪੰਧੇਰ ...
ਧਨੌਲਾ, 1 ਦਸੰਬਰ (ਜਤਿੰਦਰ ਸਿੰਘ ਧਨੌਲਾ)-ਪੀ.ਡਬਲਿਊ.ਡੀ. ਜਲ ਸਪਲਾਈ ਤੇ ਤਾਲਮੇਲ ਸੰਘਰਸ਼ ਕਮੇਟੀ ਵਲੋਂ ਅਦਾਰੇ ਅੰਦਰ ਕੰਮ ਕਰਦੇ ਕਰਮਚਾਰੀਆਂ ਦੇ ਮਸਲੇ ਹੱਲ ਨਾ ਹੋਣ ਕਰ ਕੇ, ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਵਿਚ 3 ਦਸੰਬਰ ਨੂੰ ਝੰਡਾ ਮਾਰਚ ਕੀਤਾ ਜਾਵੇਗਾ | ਟੈਕਨੀਕਲ ...
ਸੰਦੌੜ, 1 ਦਸੰਬਰ (ਜਸਵੀਰ ਸਿੰਘ ਜੱਸੀ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਏਰਾ ਮਿਲੇਨਿਯਮ ਸਕੂਲ ਸੁਲਤਾਨਪੁਰ (ਬੁਧਰਾਵਾਂ) ਵਿਖੇ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਮਾਪੇ-ਮਿਲਣੀ ਸਮਾਗਮ ਦੌਰਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX