ਤਾਜਾ ਖ਼ਬਰਾਂ


ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ
. . .  1 day ago
ਨਵੀਂ ਦਿੱਲੀ, 23 ਮਈ - ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ, ਇਹ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਦੁਆਰਾ ਇਕ ਬਿਆਨ ਵਿਚ ਸੂਚਿਤ ਕੀਤਾ ਗਿਆ ਹੈ।
ਇਲਾਹਾਬਾਦ ਹਾਈ ਕੋਰਟ ਨੂੰ ਮਿਲੇ 10 ਸਥਾਈ ਜੱਜ
. . .  1 day ago
ਪ੍ਰਯਾਗਰਾਜ ,23 ਮਈ - ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ 10 ਵਧੀਕ ਜੱਜਾਂ ਨੂੰ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਏ.ਟੀ.ਐਮ. ਰੂਮ ਦੇ ਤਾਲੇ ਤੋੜਦਿਆਂ ਲੋਕਾਂ ਨੇ ਲੁਟੇਰਿਆਂ ਨੂੰ ਕੀਤਾ ਕਾਬੂ
. . .  1 day ago
ਅਟਾਰੀ, 23 ਮਈ( ਗੁਰਦੀਪ ਸਿੰਘ )- ਬੀਤੀ ਰਾਤ ਤੇਜ਼ ਹਵਾਵਾਂ ਚੱਲਣ ਅਤੇ ਬਾਰਸ਼ ਹੋਣ ਕਾਰਨ ਅਟਾਰੀ ਕਸਬੇ ਵਿਚੋਂ ਬਿਜਲੀ ਗੁੱਲ ਹੋ ਗਈ ਸੀ । ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਲੁਟੇਰੇ ਸਟੇਟ ਬੈਂਕ ਆਫ ਇੰਡੀਆ ਸਥਿੱਤ ਏ. ਟੀ. ਐੱਮ...
ਭੋਪਾਲ ਵਿਚ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ
. . .  1 day ago
ਭੋਪਾਲ, 23 ਮਈ - ਮੱਧ ਪ੍ਰਦੇਸ਼ ਦੇ ਭੋਪਾਲ ਦੇ ਗਣੇਸ਼ ਨਗਰ 'ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਸਥਾਨਕ ਨੇ ਕਿਹਾ, ਪਾਣੀ ਦਾ ਟੈਂਕਰ ਰੋਜ਼ਾਨਾ ...
ਫ਼ਿਰੋਜ਼ਪੁਰ 'ਚ ਸ਼ਰੇਆਮ ਮਾਰੀਆਂ ਗੋਲੀਆਂ, ਇਕ ਗੰਭੀਰ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,23 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਮੱਲਵਾਲ ਰੋਡ 'ਤੇ ਦਸਮੇਸ਼ ਨਗਰ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਹਮਲਾਵਰ ਇਕ ਵਿਅਕਤੀ ਦੇ ਸ਼ਰੇਆਮ ਗੋਲੀਆਂ ਮਾਰ ਕੇ ਫ਼ਰਾਰ ਹੋ ...
ਜਥੇਦਾਰ ਸਾਹਿਬ ਜੀ, ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 23 ਮਈ - ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਸਿੱਖ ਨੂੰ ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੀ ਕੀਤੀ ਗਈ ਅਪੀਲ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ...
ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ 3 ਦਿਨ ਮੁਫ਼ਤ ਸਫ਼ਰ ਕਰ ਸਕਣਗੇ ਦਿੱਲੀ ਵਾਸੀ
. . .  1 day ago
ਨਵੀਂ ਦਿੱਲੀ, 23 ਮਈ - ਦਿੱਲੀ ਦੇ ਲੋਕ 3 ਦਿਨ ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੇ। ਇਨ੍ਹਾਂ ਬੱਸਾਂ ਨੂੰ ਕੱਲ੍ਹ ਯਾਣਿ ਕਿ 24 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...।
ਭਾਰਤ ਵੱਲੋਂ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਵਧਾਉਣ ਨੂੰ ਲੈ ਕੇ ਸਮਝੌਤੇ ਉੱਪਰ ਹਸਤਾਖ਼ਰ
. . .  1 day ago
ਨਵੀਂ ਦਿੱਲੀ, 23 ਮਈ - ਭਾਰਤ ਦੇ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਭਾਰਤ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ...
ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਭੇਜੀ ਕੋਵਿਡ ਵੈਕਸੀਨ - ਪ੍ਰਧਾਨ ਮੰਤਰੀ
. . .  1 day ago
ਟੋਕੀਓ, 23 ਮਈ - ਜਪਾਨ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਖ਼ੁਸ਼ਕਿਸਮਤ ਹੈ ਕਿ ਗੌਤਮ ਬੁੱਧ ਦਾ ਆਸ਼ੀਰਵਾਦ ਪ੍ਰਾਪਤ ਹੈ। ਭਾਰਤ...
ਸਰਕਾਰ ਵੱਲੋਂ ਸੈਸ਼ਨ ਬੁਲਾਉਣ ਦੀ ਗੱਲ ਕਹਿਣਾ ਹੀ ਕਿਸਾਨ ਮੋਰਚੇ ਦੀ ਵੱਡੀ ਪ੍ਰਾਪਤੀ ਹੈ - ਜਗਜੀਤ ਡੱਲੇਵਾਲ
. . .  1 day ago
ਚੰਡੀਗੜ੍ਹ, 23 ਮਈ (ਲਲਿਤਾ) - ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਕਾਰਵਾਈ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਕਿਸਾਨਾਂ ਨਾਲ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 23 ਮਈ (ਅਜੀਤ ਬਿਉਰੋ) - ਕਿਸਾਨਾਂ ਦੀ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਇਸ ਮੌਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ...
'ਆਪ' ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ 3 ਸਾਲ ਦੀ ਸਜ਼ਾ, ਮਿਲੀ ਜ਼ਮਾਨਤ
. . .  1 day ago
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ) - ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ ਰੂਪਨਗਰ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਤੇ 16 ਹਜ਼ਾਰ...
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 30 ਨੂੰ
. . .  1 day ago
ਬੁਢਲਾਡਾ, 23 ਮਈ (ਸਵਰਨ ਸਿੰਘ ਰਾਹੀ): ਸੂਬਾ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾਖਾ) ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ...
ਅਮਰਨਾਥ ਯਾਤਰਾ : ਆਨਲਾਈਨ ਹੈਲੀਕਾਪਟਰ ਟਿਕਟ ਬੁਕਿੰਗ 'ਤੇ ਹਾਈਕੋਰਟ ਵੱਲੋਂ ਕੇਂਦਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ
. . .  1 day ago
ਨਵੀਂ ਦਿੱਲੀ, 23 ਮਈ - ਅਮਰਨਾਥ ਯਾਤਰਾ ਦੌਰਾਨ ਆਨਲਾਈਨ ਹੈਲੀਕਾਪਟਰ ਬੁਕਿੰਗ 'ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ...
ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ
. . .  1 day ago
ਧਰਮਸ਼ਾਲਾ, 23 ਮਈ - ਹਿਮਾਚਲ ਪ੍ਰਦੇਸ਼ ਦੇ ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ...
ਭਾਰਤ ਸਰਕਾਰ ਨੇ 3 ਪਾਕਿਸਤਾਨੀ ਕੈਦੀ ਕੀਤੇ ਰਿਹਾਅ
. . .  1 day ago
ਅਟਾਰੀ,23 ਮਈ (ਗੁਰਦੀਪ ਸਿੰਘ ਅਟਾਰੀ) ਭਾਰਤ ਸਰਕਾਰ ਨੇ 3 ਪਾਕਿਸਤਾਨੀ ਨਾਗਰਿਕ ਕੈਦੀਆਂ ਨੂੰ ਰਿਹਾਅ ਕੀਤਾ ਹੈ। ਮੁਹੰਮਦ ਸੈਫ ਅਲੀ ਪੁੱਤਰ ਇਲਾਹੀ ਬਖ਼ਸ਼ ਅਤੇ ਮੁਹੰਮਦ ਲਤੀਫ ਪੁੱਤਰ ਮਸ਼ੂਕ ਅਲੀ ਓਕਾਰਾ....
ਪੰਜਾਬ ਦੇ ਕੈਮਿਸਟਾਂ ਨੇ ਥਰਮਾਮੀਟਰ ਆਦਿ ਦੀ ਕੀਤੀ ਵਿਕਰੀ ਬੰਦ
. . .  1 day ago
ਸੰਗਰੂਰ, 23 ਮਈ (ਧੀਰਜ ਪਸ਼ੋਰੀਆ) - ਦਵਾਈਆਂ ਦੇ ਕਾਰੋਬਾਰ 'ਤੇ ਨਾਪ ਤੋਲ ਵਿਭਾਗ ਦੇ ਨਿਯਮ ਥੋਪੇ ਜਾਣ ਦੇ ਖ਼ਿਲਾਫ਼ ਪੰਜਾਬ ਦੇ...
ਜਾਪਾਨ ਪਹੁੰਚੇ ਹੋਏ ਹਨ ਪ੍ਰਧਾਨ ਮੰਤਰੀ ਮੋਦੀ,ਜਾਪਾਨੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਟੋਕੀਓ (ਜਾਪਾਨ),23 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਵਿਚ ਜਾਪਾਨੀ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ | ਪ੍ਰਧਾਨ ਮੰਤਰੀ ਮੋਦੀ ਨੇ 30 ਤੋਂ ਵੱਧ ਜਾਪਾਨੀ ਕੰਪਨੀਆਂ ਦੇ ...
ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ ਰਹੇਗੀ - ਟਰਾਂਸਪੋਰਟ ਮੰਤਰੀ ਭੁੱਲਰ
. . .  1 day ago
ਹਰੀਕੇ ਪੱਤਣ, 23 ਮਈ( ਸੰਜੀਵ ਕੁੰਦਰਾ) - ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਰਕਾਰ ਵਲੋਂ ਬੰਦ ਨਹੀਂ ਕੀਤੀ ਜਾ ਰਹੀ ਅਤੇ ਪਹਿਲਾਂ ਦੀ ਤਰ੍ਹਾਂ ਹੀ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ....
ਮੁਹਾਲੀ ਤੋਂ ਕੈਨੇਡਾ-ਅਮਰੀਕਾ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ
. . .  1 day ago
ਚੰਡੀਗੜ੍ਹ, 23 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖ਼ਾਸ ਕਰਕੇ ਕੈਨੇਡਾ, ਅਮਰੀਕਾ ਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਟੀ ਆਫ਼ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮੌਤ
. . .  1 day ago
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਪੀੜਤ ਮੱਖਣ ਸਿੰਘ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ....
ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 23 ਮਈ - ਉੱਚ ਅਧਿਕਾਰੀਆਂ ਦੇ ਹੋਏ ...
ਹੱਜ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ
. . .  1 day ago
ਨਵੀਂ ਦਿੱਲੀ, 23 ਮਈ - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਲ ਇਸਲਾਮ ਟੂਰ ਕਾਰਪੋਰੇਸ਼ਨ ਦੁਆਰਾ ਸਾਲ 2022 ਵਿਚ ਹੱਜ ਲਈ ਪ੍ਰਾਈਵੇਟ ਟੂਰ ਆਪਰੇਟਰਾਂ ਵਜੋਂ ਵਿਚਾਰ ਕਰਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਗੈਂਗਸਟਰ ਤੇ ਅੱਤਵਾਦੀ ਕੋਲੋਂ ਮਿਲੇ ਮੋਬਾਈਲ ਫੋਨ
. . .  1 day ago
ਫ਼ਿਰੋਜ਼ਪੁਰ 23 ਮਈ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਚੱਕੀਆਂ 'ਚ ਬੰਦ ਅੱਤਵਾਦੀ ਤੇ ਗੈਂਗਸਟਰ ਕੋਲੋਂ ਦੋ ਮੋਬਾਈਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਏ ...
ਮੰਤਰੀਆਂ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ, ਕੱਲ੍ਹ ਦੀ ਬੈਠਕ 'ਤੇ ਟਿੱਕੀਆਂ ਨਜ਼ਰਾਂ
. . .  1 day ago
ਚੰਡੀਗੜ੍ਹ, 23 ਮਈ - ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ ਹੋ ਗਈ ਹੈ | ਡੇਅਰੀ ਕਿਸਾਨਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 18 ਮੱਘਰ ਸੰਮਤ 553

ਪਹਿਲਾ ਸਫ਼ਾ

ਹਰ ਬੱਚੇ ਨੂੰ ਮੁਫ਼ਤ ਸਿੱਖਿਆ ਦੇਵੇਗੀ 'ਆਪ' ਦੀ ਸਰਕਾਰ-ਕੇਜਰੀਵਾਲ

ਤਿਰੰਗਾ ਯਾਤਰਾ ਦੌਰਾਨ ਪਠਾਨਕੋਟ 'ਚ ਕੀਤਾ 2 ਹੋਰ ਗਰੰਟੀਆਂ ਦਾ ਐਲਾਨ
ਪਠਾਨਕੋਟ, 2 ਦਸੰਬਰ (ਆਸ਼ੀਸ਼ ਸ਼ਰਮਾ)-ਆਮ ਆਦਮੀ ਪਾਰਟੀ ਵਲੋਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ | ਯਾਤਰਾ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਲਈ ਚੌਥੀ ਗਾਰੰਟੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸਿੱਖਿਆ ਦੇ ਹਾਲਾਤ ਬਦਤਰ ਹਨ | ਜਿਸ ਨੰੂ ਦੇਖਦੇ ਹੋਏ ਉਹ ਆਪਣੀ ਚੌਥੀ ਗਾਰੰਟੀ ਵਿਚ ਐਲਾਨ ਕਰਦੇ ਹਨ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸੂਬੇ ਅੰਦਰ ਹਰ ਵਰਗ ਦੇ ਵਿਦਿਆਰਥੀਆਂ ਨੰੂ ਪੂਰਨ ਤੌਰ 'ਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ ਅਤੇ ਆਪਣੀ 5ਵੀਂ ਗਾਰੰਟੀ 'ਚ ਉਨ੍ਹਾਂ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ | ਸਰਹੱਦਾਂ 'ਤੇ ਪੰਜਾਬ ਦੇ ਕਈ ਸੂਰਬੀਰ ਰਾਖੀ 'ਤੇ ਤਾਇਨਾਤ ਰਹਿੰਦੇ ਹਨ ਤੇ ਦੇਸ਼ ਦੀ ਰਾਖੀ ਲਈ ਸ਼ਹੀਦ ਹੁੰਦੇ ਹਨ | ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰ ਰੁਲਣ ਲਈ ਮਜਬੂਰ ਹੁੰਦੇ ਹਨ | ਜਿਸ ਨੰੂ ਦੇਖਦੇ ਹੋਏ ਉਹ ਅੱਜ ਐਲਾਨ ਕਰਦੇ ਹਨ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਆਉਣ 'ਤੇ ਸਰਹੱਦ 'ਤੇ ਜੇਕਰ ਕੋਈ ਸੈਨਿਕ ਸ਼ਹੀਦ ਹੁੰਦਾ ਹੈ ਤਾਂ ਸੂਬਾ ਸਰਕਾਰ ਸ਼ਹੀਦ ਦੇ ਪਰਿਵਾਰ ਨੰੂ ਇਕ ਕਰੋੜ ਦੀ ਸਹਾਇਤਾ ਰਾਸ਼ੀ ਦੇਣਗੇ ਅਤੇ ਇਸ ਦੇ ਨਾਲ ਜੇਕਰ ਪੰਜਾਬ ਪੁਲਿਸ ਦਾ ਕੋਈ ਜਵਾਨ ਕਿਸੇ ਅਪ੍ਰੇਸ਼ਨ ਵਿਚ ਸ਼ਹੀਦ ਹੁੰਦਾ ਤਾਂ ਉਨ੍ਹਾਂ ਦੇ ਪਰਿਵਾਰ ਨੰੂ ਆਰਥਿਕ ਸਹਾਇਤਾ ਦਿੱਤੀ ਜਾਵੇਗੀ | ਤਿਰੰਗਾ ਯਾਤਰਾ ਦੌਰਾਨ ਕੇਜਰੀਵਾਲ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਦੇ ਉਪ ਇੰਚਾਰਜ ਰਾਘਵ ਚੱਢਾ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁੰਵਰ ਵਿਜੇ ਪ੍ਰਤਾਪ ਸਿੰਘ, ਪਠਾਨਕੋਟ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ, ਹਲਕਾ ਭੋਆ ਦੇ ਇੰਚਾਰਜ ਲਾਲ ਚੰਦ ਕਟਾਰੂਚੱਕ ਆਦਿ ਸ਼ਾਮਿਲ ਸਨ | ਤਿਰੰਗਾ ਯਾਤਰਾ ਪਠਾਨਕੋਟ ਦੇ ਆਰਮੀ ਮੰਦਿਰ ਤੋਂ ਸ਼ੁਰੂ ਹੋਈ, ਯਾਤਰਾ ਵਿਚ ਹਜ਼ਾਰਾਂ ਲੋਕ ਸ਼ਾਮਿਲ ਹੋਏ | ਇਸ ਮੌਕੇ ਲੋਕਾਂ ਨੇ ਤਿਰੰਗੇ ਝੰਡੇ ਫੜੇ ਹੋਏ ਸਨ | ਟਰੱਕ 'ਤੇ ਸਵਾਰ ਸਾਰੀ ਲੀਡਰਸ਼ਿਪ ਦਾ ਥਾਂ-ਥਾਂ 'ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ | ਇਸ ਯਾਤਰਾ ਵਿਚ ਪਠਾਨਕੋਟ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਕਈ ਹੋਰ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿਚ ਆਪ ਆਗੂ ਅਤੇ ਵਰਕਰ ਸ਼ਾਮਿਲ ਹੋਏ | ਜਿਸ ਕਾਰਨ ਪੂਰੇ ਪਠਾਨਕੋਟ ਸ਼ਹਿਰ ਅੰਦਰ ਕਈ ਘੰਟੇ ਜਾਮ ਲੱਗਾ ਰਿਹਾ | ਯਾਤਰਾ ਦੌਰਾਨ ਭਗਵਾਨ ਬਾਲਮੀਕੀ ਚੌਂਕ ਵਿਚ ਪੰਜਾਬ ਪੁਲਿਸ ਦੀ ਭਰਤੀ 'ਚ ਭਰਤੀ ਹੋਏ ਨੌਜਵਾਨ ਲੜਕੇ-ਲੜਕੀਆਂ ਭਰਤੀ ਰੱਦ ਹੋਣ ਦੇ ਰੋਸ ਵਜੋਂ ਧਰਨੇ 'ਤੇ ਬੈਠੇ ਸਨ ਪਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਵੱਲ ਦੇਖਿਆ ਤੱਕ ਨਹੀਂ ਅਤੇ ਅੱਗੇ ਵੱਧ ਗਏ | ਸ਼ਹਿਰ ਦੇ ਸਲਾਰੀਆ ਚੌਂਕ ਵਿਖੇ ਸੰਬੋਧਨ ਕਰਦੇ ਹੋਏ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪਣੀ ਚੌਥੀ ਗਾਰੰਟੀ ਵਿਚ ਉਹ ਐਲਾਨ ਕਰਦੇ ਹਨ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸੂਬੇ ਅੰਦਰ ਹਰ ਵਰਗ ਦੇ ਵਿਦਿਆਰਥੀਆਂ ਨੰੂ ਪੂਰਨ ਤੌਰ 'ਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ ਅਤੇ ਜਿਸ ਤਰ੍ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧਰਮ ਪਤਨੀ ਦਿੱਲੀ ਦੇ ਸਕੂਲ ਦੇਖਣ ਆਈ ਸੀ | ਉਸੇ ਤਰ੍ਹਾਂ ਸੂਬੇ ਅੰਦਰ 'ਆਪ' ਦੀ ਸਰਕਾਰ ਆਉਣ 'ਤੇ ਪੰਜਾਬ ਦੇ ਸਕੂਲਾਂ ਦੀ ਦਿੱਖ ਇੰਨੀ ਸੋਹਣੀ ਕੀਤੀ ਜਾਵੇਗੀ ਕਿ ਪੰਜਾਬ ਦੇ ਸਕੂਲਾਂ ਨੰੂ ਦਿੱਲੀ ਦੇ ਸਕੂਲਾਂ ਦੀ ਤਰ੍ਹਾਂ ਦੇਖਣ ਲਈ ਅਮਰੀਕਾ, ਕੈਨੇਡਾ ਅਤੇ ਹੋਰ ਬਾਹਰਲੇ ਦੇਸ਼ਾਂ ਤੋਂ ਲੋਕ ਦੇਖਣ ਆਉਣਗੇ ਅਤੇ ਸੂਬੇ ਦੇ ਕੱਚੇ ਅਧਿਆਪਕਾਂ ਨੰੂ ਪੱਕਾ ਕੀਤਾ ਜਾਵੇਗਾ | ਆਪਣੀ 5ਵੀਂ ਗਾਰੰਟੀ 'ਚ ਉਨ੍ਹਾਂ ਐਲਾਨ ਕੀਤਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਸਰਕਾਰ ਆਉਣ 'ਤੇ ਸਰਹੱਦ 'ਤੇ ਜੇਕਰ ਕੋਈ ਸੈਨਿਕ ਸ਼ਹੀਦ ਹੁੰਦਾ ਹੈ ਤਾਂ ਸੂਬਾ ਸਰਕਾਰ ਸ਼ਹੀਦ ਦੇ ਪਰਿਵਾਰ ਨੰੂ ਇਕ ਕਰੋੜ ਦੀ ਸਹਾਇਤਾ ਰਾਸ਼ੀ ਦੇਣਗੇ ਅਤੇ ਇਸ ਦੇ ਨਾਲ ਜੇਕਰ ਪੰਜਾਬ ਪੁਲਿਸ ਦਾ ਕੋਈ ਜਵਾਨ ਕਿਸੇ ਅਪ੍ਰੇਸ਼ਨ ਵਿਚ ਸ਼ਹੀਦ ਹੁੰਦਾ ਤਾਂ ਉਨ੍ਹਾਂ ਦੇ ਪਰਿਵਾਰ ਨੰੂ ਆਰਥਿਕ ਸਹਾਇਤਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਬਹੁਤ ਮਾੜੀ ਗੱਲ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਵਲੋਂ ਪੰਜਾਬ ਦੇ ਸਕੂਲਾਂ ਦੀ ਬਦਲੀ ਨੁਹਾਰ ਦੇ ਦਾਅਵੇ ਦੀ ਪੋਲ ਖੋਲ੍ਹਣ ਲਈ ਸਕੂਲਾਂ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਵਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੰੂ ਸਕੂਲਾਂ ਅੰਦਰ ਦਾਖ਼ਲ ਨਾ ਹੋਣ ਲਈ ਚਿੱਠੀ ਕੱਢੀ ਗਈ | ਇਸ ਮੌਕੇ ਟੀਨਾ ਚੌਧਰੀ, ਸਾਬਕਾ ਐਮ.ਸੀ. ਧਨਵੰਤ ਬਾਜਵਾ, ਅਨਿਲ ਭਾਰਦਵਾਜ, ਠੇਕੇਦਾਰ ਅਮਰਜੀਤ ਸਿੰਘ, ਸੋਸ਼ਲ ਮੀਡੀਆ ਇੰਚਾਰਜ ਮਾਨਿਕ, ਆਪ ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ, ਕਰਮਵੀਰ ਸਿੰਘ ਘੁੰਮਣ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦਸੂਹਾ ਤੋਂ ਇਲਾਵਾ ਵੱਖ-ਵੱਖ ਜ਼ਿਲਿ੍ਹਆਂ ਦੇ ਇੰਚਾਰਜ ਅਤੇ ਵਰਕਰ ਵੱਡੀ ਗਿਣਤੀ 'ਚ ਸ਼ਾਮਿਲ ਸਨ |

'ਮੇਰਾ ਰੰਗ ਜ਼ਰੂਰ ਕਾਲਾ ਹੈ ਪਰ ਨੀਅਤ ਸਾਫ਼'-ਚੰਨੀ 'ਤੇ ਸਾਧਿਆ ਨਿਸ਼ਾਨਾ

ਅੰਮਿ੍ਤਸਰ, 2 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਹੇ ਜਾਣ 'ਤੇ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ ਨੂੰ ਆਪਣਾ ਕਾਲਾ ਪੁੱਤਰ ਕੇਜਰੀਵਾਲ ਅਤੇ ਭੈਣਾਂ ਨੂੰ ਕਾਲਾ ਭਰਾ ਪਸੰਦ ਹੈ | ਸ੍ਰੀ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਸ ਵਾਰ ਪੰਜਾਬ ਵਿਚ ਸਾਡੀ (ਆਪ) ਸਰਕਾਰ ਬਣੇਗੀ ਅਤੇ ਇਹ ਕਾਲਾ ਬੰਦਾ (ਕੇਜਰੀਵਾਲ) ਆਪਣੇ ਸਾਰੇ ਵਾਅਦੇ ਪੂਰੇ ਕਰੇਗਾ | ਮੈਂ ਝੂਠੇ ਐਲਾਨ ਨਹੀਂ ਕਰਦਾ, ਕਿਉਂਕਿ ਮੇਰੀ ਨੀਅਤ ਕਾਲੀ ਨਹੀਂ ਅਤੇ ਮੇਰੀ ਨੀਅਤ ਸਾਫ਼ ਹੈ | 'ਆਪ' ਸੁਪਰੀਮੋ ਨੇ ਕਿਹਾ, 'ਮੇਰਾ ਰੰਗ ਕਾਲਾ ਹੈ | ਪਿੰਡ-ਪਿੰਡ ਧੁੱਪ 'ਚ ਘੁੰਮ ਕੇ ਮੇਰਾ ਰੰਗ ਕਾਲਾ ਹੋ ਗਿਆ ਹੈ | ਮੈਂ ਚੰਨੀ ਸਾਹਬ ਦੀ ਤਰ੍ਹਾਂ ਹੈਲੀਕਾਪਟਰ ਵਿਚ ਨਹੀਂ ਘੁੰਮਦਾ | ਆਸਮਾਨ 'ਚ ਨਹੀਂ ਉੱਡਦਾ ਪਰ ਨੀਅਤ ਕਾਲੀ ਨਹੀਂ ਹੈ | ਇਸ ਮੌਕੇ ਕੁਲਤਾਰ ਸਿੰਘ ਸੰਧਵਾਂ, ਜੈ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਜੀਵਨਜੋਤ ਕੌਰ ਹਾਜ਼ਰ ਸਨ |

ਹਵਾ ਪ੍ਰਦੂਸ਼ਣ: ਸੁਪਰੀਮ ਕੋਰਟ ਵਲੋਂ ਕੇਂਦਰ ਤੇ ਸੂਬਿਆਂ ਨੂੰ 24 ਘੰਟੇ ਦਾ ਅਲਟੀਮੇਟਮ

ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਦਿੱਲੀ-ਐਨ. ਸੀ. ਆਰ. 'ਚ ਹਵਾ ਪ੍ਰਦੂਸ਼ਣ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕੇਂਦਰ ਤੇ ਸੂਬਿਆਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ | ਸਰਬਉੱਚ ਅਦਾਲਤ ਨੇ ਕਿਹਾ ਕਿ ਜੇਕਰ ਹਵਾ ਪ੍ਰਦੂਸ਼ਣ ਘੱਟ ਕਰਨ ਲਈ 24 ਘੰਟੇ 'ਚ ਸਖ਼ਤ ਕਦਮ ਨਹੀਂ ਚੁੱਕੇ ਗਏ ਤਾਂ ਸੁਪਰੀਮ ਕੋਰਟ ਵਲੋਂ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ | ਇਸ ਦੇ ਨਾਲ ਸਕੂਲ ਖੋਲ੍ਹਣ ਦੇ ਮਾਮਲੇ 'ਚ ਦਿੱਲੀ ਸਰਕਾਰ ਨੂੰ ਝਾੜ ਪਾਈ ਹੈ | ਅਦਾਲਤ ਨੇ ਕਿਹਾ ਕਿ 24 ਘੰਟੇ 'ਚ ਕਦਮ ਚੁੱਕੋ ਨਹੀਂ ਤਾਂ ਅਦਾਲਤ ਵਲੋਂ ਆਦੇਸ਼ ਜਾਰੀ ਕੀਤਾ ਜਾਵੇਗਾ | ਅਦਾਲਤ ਨੇ ਕਿਹਾ ਕਿ ਹੰਗਾਮੀ ਹਾਲਤ 'ਚ ਅਸਧਾਰਣ ਕਦਮ ਚੁੱਕਣ ਦੀ ਲੋੜ ਹੈ, ਹਰ ਵਾਰੀ ਨੌਕਰਸ਼ਾਹੀ ਨੂੰ ਦੱਸਣ ਦੀ ਜ਼ਰੂਰਤ ਹੈ ਕਿ ਕੀ ਕੀਤਾ ਜਾਵੇ? ਅਦਾਲਤ ਨੇ ਕੇਂਦਰ ਨੂੰ ਪੁੱਛਿਆ ਕਿ ਆਖਿਰ ਹਵਾ ਪ੍ਰਦੂਸ਼ਣ ਘੱਟ ਕਿਉਂ ਨਹੀਂ ਹੋ ਰਿਹਾ? ਸਰਕਾਰੀ ਦਾਅਵਿਆਂ ਦੇ ਬਾਜਵੂਦ ਹਵਾ ਪ੍ਰਦਸ਼ੂਣ 'ਚ ਵਾਧਾ ਹੋ ਰਿਹਾ ਹੈ | ਹਵਾ ਪ੍ਰਦੂਸ਼ਣ ਦੌਰਾਨ ਸਕੂਲ ਖੋਲ੍ਹਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਵੀ ਝਾੜ ਪਾਈ ਹੈ | ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਪੁੱਛਿਆ ਕਿ ਜਦ ਦਿੱਲੀ ਸਰਕਾਰ ਦੇ ਮੁਲਾਜ਼ਮਾਂ ਨੂੰ ਘਰ ਤੋਂ ਕੰਮ (ਵਰਕ ਫ੍ਰਾਮ ਹੋਮ) ਦੀ ਸਹੂਲਤ ਦਿੱਤੀ ਹੈ ਤਾਂ ਫਿਰ ਬੱਚਿਆਂ ਨੂੰ ਸਕੂਲ ਜਾਣ ਦੇ ਮਾਮਲੇ 'ਚ ਕਿਉਂ ਦਬਾਅ ਬਣਾਇਆ ਜਾ ਰਿਹਾ ਹੈ | ਅਦਾਲਤ ਨੇ ਕਿਹਾ ਕਿ ਸਰਕਾਰ ਨੇ ਹਲਫਨਾਮੇ 'ਚ ਕਿਹਾ ਸੀ ਕਿ ਸਕੂਲ ਬੰਦ ਕਰ ਦਿੱਤੇ ਗਏ ਹਨ, ਪ੍ਰੰਤੂ ਅਜਿਹਾ ਨਹੀਂ ਹੋਇਆ | ਕੀ ਸਰਕਾਰ ਨੂੰ ਬੱਚਿਆਂ ਦੀ ਕੋਈ ਫਿਕਰ ਨਹੀਂ ਹੈ? ਮਾਮਲੇ ਦੀ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ | ਦੱਸਣਯੋਗ ਹੈ ਕਿ ਦਿੱਲੀ-ਐਨ.ਸੀ.ਆਰ. 'ਚ ਹਵਾ ਦੀ ਗੁਣਵੱਤਾ 'ਚ ਅੱਜ ਵੀ ਸੁਧਾਰ ਨਹੀਂ ਹੋਇਆ ਹੈ | ਵੀਰਵਾਰ ਨੂੰ ਦਿੱਲੀ ਦੀ ਹਵਾ ਬਹੁਤ ਖਰਾਬ ਸ਼੍ਰੇਣੀ 'ਚ ਦਰਜ ਕੀਤੀ ਗਈ | ਲੋਧੀ ਰੋਡ ਇਲਾਕੇ 'ਚ ਹਵਾ ਗੁਣਵੱਤਾ ਸੂਚਕ ਅੰਕ 339 ਦਰਜ ਹੋਇਆ |

ਸਨਅਤਕਾਰਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਚਨਬੱਧ-ਸੋਨੀ

ਉਪ ਮੁੱਖ ਮੰਤਰੀ ਵਲੋਂ 15ਵੇਂ ਪਾਈਟੈਕਸ ਦਾ ਉਦਘਾਟਨ
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਵਲੋਂ ਕਰਵਾਏ ਜਾ ਰਹੇ 15ਵੇਂ ਪੰਜ ਦਿਨਾ ਇੰਟਰਨੈਸ਼ਨਲ ਟ੍ਰੇਡ ਐਕਸਪੋ ਪਾਈਟੈਕਸ ਦੇ ਉਦਘਾਟਨ ਮੌਕੇ ਸੰਬੋਧਨ ਦੌਰਾਨ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਦੇਸ਼ ਵਿਦੇਸ਼ ਤੋਂ ਪਹੁੰਚੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨੂੰ ਪੰਜਾਬ 'ਚ ਆਪਣੇ ਉਦਯੋਗਾਂ ਦਾ ਵਿਸਤਾਰ ਕਰਨ ਅਤੇ ਨਵੇਂ ਉਦਯੋਗ ਸਥਾਪਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਸੂਬੇ 'ਚ ਲਗਭਗ ਇਕ ਲੱਖ ਕਰੋੜ ਦਾ ਨਿਵੇਸ਼ ਹੋ ਚੁੱਕਿਆ ਹੈ | ਸੋਨੀ ਨੇ ਇਹ ਵੀ ਐਲਾਨ ਕੀਤਾ ਕਿ ਅੰਮਿ੍ਤਸਰ ਵਿਖੇ ਛੇਤੀ ਕਨਵੈੱਨਸ਼ਨ ਸੈਂਟਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਸਰਕਾਰ ਨੇ 10 ਏਕੜ ਜ਼ਮੀਨ ਵੀ ਮੁਹੱਈਆ ਕਰਵਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕਨਵੈੱਨਸ਼ਨ ਸੈਂਟਰ ਬਣਨ ਨਾਲ ਉਦਯੋਗਪਤੀ ਇੱਕੋ ਛੱਤ ਥੱਲੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾ ਸਕਣਗੇ | ਉਨ੍ਹਾਂ ਨੇ ਭਾਰਤ-ਪਾਕਿ ਸੰਬੰਧਾਂ ਦੀ ਗੱਲ ਕਰਦਿਆਂ ਕਿਹਾ ਕਿ ਪਾਈਟੈਕਸ ਮੇਲੇ ਦੌਰਾਨ ਲੋਕਾਂ ਦੀ ਆਸ ਰਹਿੰਦੀ ਹੈ ਕਿ ਉਹ ਪਾਕਿਸਤਾਨੀ ਉਤਪਾਦ ਖ਼ਰੀਦਣ | ਇਸ ਮੌਕੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਦੇ ਸਕੱਤਰ ਜਨਰਲ ਸੌਰਵ ਸਾਨਿਆਲ ਨੇ ਕਿਹਾ ਕਿ ਪਿਛਲੇ ਸਾਲ ਭਾਰਤ 'ਚ ਸੈਰ ਸਪਾਟੇ ਦੇ ਖੇਤਰ 'ਚ 39 ਮਿਲੀਅਨ ਨੌਕਰੀਆਂ ਦਾ ਯੋਗਦਾਨ ਸੀ, ਜੋ ਕਿ ਦੇਸ਼ 'ਚ ਕੁੱਲ ਰੁਜ਼ਗਾਰ ਦਾ 8.0 ਫ਼ੀਸਦੀ ਹੈ, ਜਦਕਿ ਸਾਲ 2029 ਤੱਕ ਸੈਰ ਸਪਾਟਾ ਖੇਤਰ 'ਚ 53 ਮਿਲੀਅਨ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੀ ਸੰਭਾਵਨਾ ਹੈ | ਪਿ੍ੰਸੀਪਲ ਸਕੱਤਰ ਇੰਡਸਟਰੀ ਵਿਭਾਗ ਪੰਜਾਬ ਤੇਜਵੀਰ ਸਿੰਘ ਨੇ ਕਿਹਾ ਕਿ ਉਦਯੋਗਿਕ ਨਿਵੇਸ਼ ਨੂੰ ਵਧਾਉਣ ਅਤੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਬਠਿੰਡਾ, ਸੰਗਰੂਰ, ਰਾਜਪੁਰਾ ਅਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਵਿਚ ਉਦਯੋਗਿਕ ਪਾਰਕ ਵਿਕਸਿਤ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਤੱਕ ਹੋਏ ਨਿਵੇਸ਼ ਦੇ ਜ਼ਰੀਏ 52 ਫ਼ੀਸਦੀ ਤੋਂ ਵੱਧ ਪ੍ਰੋਜੈਕਟਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ | ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਿਭਾਗਾਂ ਵਲੋਂ ਇਸ ਪ੍ਰੋਗਰਾਮ 'ਚ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਪੀ. ਐਚ. ਡੀ. ਚੈਂਬਰ ਆਫ਼ ਕਾਮਰਸ ਪੰਜਾਬ ਚੈਪਟਰ ਦੇ ਆਰ. ਐਸ. ਸਚਦੇਵਾ ਅਤੇ ਕਰਣ ਗਿਲਹੋਤਰਾ ਨੇ ਕਿਹਾ ਕਿ ਸੋਨੀ ਦੀ ਬਦੌਲਤ ਹੀ ਉਦਯੋਗਪਤੀਆਂ ਨੂੰ ਦਰਪੇਸ਼ ਔਕੜਾਂ ਦਾ ਹੱਲ ਹੋ ਸਕਿਆ ਹੈ | ਇਸ ਮੌਕੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਪੀ. ਐਚ. ਡੀ. ਚੈਂਬਰ ਦੇ ਸਹਾਇਕ ਸਕੱਤਰ ਜਨਰਲ ਨਵੀਨ ਸੇਠ, ਖੇਤਰੀ ਨਿਰਦੇਸ਼ਕ ਮਧੂ ਪਿੱਲੇ, ਜੀ. ਐਮ. ਉਦਯੋਗ ਮਾਨਵਪ੍ਰੀਤ ਸਿੰਘ, ਅੰਮਿ੍ਤਸਰ ਸਮਾਲ ਸਕੇਲ ਇੰਡਸਟਰੀ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਬਤਰਾ, ਅਸ਼ਵਨੀ ਪੱਪੂ, ਪਿਆਰੇ ਲਾਲ ਸੇਠ, ਸਮੀਰ ਜੈਨ, ਸੁਰਿੰਦਰ ਦੁੱਗਲ, ਕਿ੍ਸ਼ਨ ਸ਼ਰਮਾ ਕੁੱਕੂ ਸਮੇਤ ਕਈ ਵਪਾਰੀ ਆਗੂ ਹਾਜ਼ਰ ਸਨ |

ਗੁਰਦੁਆਰਾ ਬੰਗਲਾ ਸਾਹਿਬ ਜਾ ਰਹੇ ਕਿਸਾਨਾਂ ਲਈ ਦਿੱਲੀ ਪੁਲਿਸ ਨੇ ਕੀਤਾ ਬੱਸਾਂ ਦਾ ਪ੍ਰਬੰਧ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਗੁਰਦੁਆਰਾ ਬੰਗਲਾ ਸਾਹਿਬ ਜਾ ਰਹੇ ਨਿਹੰਗ ਸਿੰਘਾਂ ਸਮੇਤ ਕਰੀਬ 70 ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਰਸਤੇ 'ਚ ਰੋਕ ਲਿਆ, ਪਰ ਇਸ ਦੇ ਬਾਅਦ ਦਿੱਲੀ ਪੁਲਿਸ ਨੇ ਬੱਸਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਗੁਰਦੁਆਰੇ ਪਹੁੰਚਾਇਆ | ਇਸ ਸਮੂਹ 'ਚ ਪਿਛਲੇ ਸਾਲ ਨਵੰਬਰ ਤੋਂ ਸਿੰਘੂ ਬਾਰਡਰ 'ਤੇ ਸੰਘਰਸ਼ 'ਚ ਸ਼ਾਮਿਲ ਔਰਤਾਂ ਤੇ ਬੱਚੇ ਸ਼ਾਮਿਲ ਸਨ | ਪੁਲਿਸ ਨੇ ਕਿਹਾ ਕਿ ਅੰਦੋਲਨਕਾਰੀਆਂ ਨੇ ਆਪਣੇ ਘਰਾਂ ਨੂੰ ਪਰਤਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ 'ਚ ਜਾਣ ਦਾ ਫੈਸਲਾ ਕੀਤਾ ਸੀ | ਇਹ ਅੰਦੋਲਨਕਾਰੀ ਦਿੱਲੀ ਵੱਲ ਆਪਣੇ ਵਾਹਨਾਂ 'ਤੇ ਜਾ ਰਹੇ ਸਨ, ਜਿਨ੍ਹਾਂ ਨੂੰ ਮੁਕਾਰਬਾ ਚੌਕ ਕੋਲ ਰੋਕਿਆ ਗਿਆ ਸੀ, ਪਰ ਬਾਅਦ 'ਚ ਜਲਦ ਇਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਅਤੇ ਪੁਲਿਸ ਵਲੋਂ ਬੱਸਾਂ ਦਾ ਪ੍ਰਬੰਧ ਕਰਕੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚਾਇਆ ਗਿਆ |

ਦੇਸ਼ 'ਚ 'ਓਮੀਕਰੋਨ' ਦੀ ਦਸਤਕ ਕਰਨਾਟਕ 'ਚ 2 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ.)-ਭਾਰਤ 'ਚ ਕੋਰੋਨਾ ਦੇ ਨਵੇਂ ਰੂਪ 'ਓਮੀਕਰੋਨ' ਨੇ ਦਸਤਕ ਦੇ ਦਿੱਤੀ ਹੈ | ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਹੁਣ ਤੱਕ ਓਮੀਕਰੋਨ ਦੇ 2 ਮਾਮਲੇ ਸਾਹਮਣੇ ਆਏ ਹਨ | ਇਹ ਦੋਵੇਂ ਮਾਮਲੇ ਕਰਨਾਟਕ ਤੋਂ ਹਨ | 66 ਸਾਲ ਅਤੇ 46 ਸਾਲ ਦੇ ਵਿਅਕਤੀਆਂ 'ਚ ਓਮੀਕਰੋਨ ਵਾਇਰਸ ਪਾਇਆ ਗਿਆ ਹੈ | ਇਥੇ ਦੱਸਣਯੋਗ ਹੈ ਕਿ ਲਗਪਗ 29 ਦੇਸ਼ਾਂ 'ਚ ਹੁਣ ਤੱਕ ਓਮੀਕਰੋਨ ਦੇ 373 ਮਾਮਲੇ ਦਰਜ ਕੀਤੇ ਗਏ ਹਨ | ਲਵ ਅਗਰਵਾਲ ਨੇ ਦੱਸਿਆ ਕਿ ਓਮੀਕਰੋਨ ਨਾਲ ਜੁੜੇ ਸਾਰੇ ਮਾਮਲਿਆਂ 'ਚ ਹੁਣ ਤੱਕ ਹਲਕੇ ਲੱਛਣ ਪਾਏ ਗਏ ਹਨ | ਦੇਸ਼ ਅਤੇ ਦੁਨੀਆ ਭਰ 'ਚ ਅਜਿਹੇ ਸਾਰੇ ਮਾਮਲਿਆਂ 'ਚ ਹੁਣ ਤੱਕ ਕੋਈ ਗੰਭੀਰ ਲੱਛਣ ਨਹੀਂ ਦੇਖਿਆ ਗਿਆ ਹੈ | ਡਬਲਿਊ.ਐਚ.ਓ. ਨੇ ਵੀ ਕਿਹਾ ਹੈ ਕਿ ਓਮੀਕਰੋਨ ਦੇ ਸਾਹਮਣੇ ਆ ਰਹੇ ਲੱਛਣਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ | ਆਈ. ਸੀ. ਐਮ. ਆਰ. ਦੇ ਡੀ. ਜੀ. ਬਲਰਾਮ ਭਾਰਗਵ ਨੇ ਦੱਸਿਆ ਕਿ ਸਿਹਤ ਮੰਤਰਾਲੇ ਵਲੋਂ ਸਥਾਪਿਤ 37 ਪ੍ਰਯੋਗਸ਼ਾਲਾਵਾਂ ਦੇ ਆਈ. ਐਨ. ਐਸ. ਏ. ਸੀ. ਓ. ਜੀ. ਦੇ ਜੀਨੋਮ ਅਨੁਕ੍ਰਮ ਦੀ ਕੋਸ਼ਿਸ਼ ਰਾਹੀਂ ਕਰਨਾਟਕ 'ਚ ਹੁਣ ਤੱਕ ਓਮੀਕਰੋਨ ਦੇ 2 ਮਾਮਲਿਆਂ ਦਾ ਪਤਾ ਲੱਗਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਕੋਰੋਨਾ ਨੂੰ ਲੈ ਕੇ ਜਾਗਰੂਕਤਾ ਬੇਹੱਦ ਜ਼ਰੂਰੀ ਹੈ | ਦੇਸ਼ 'ਚ ਕੋਰੋਨਾ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰਾਲੇ ਨੇ ਕਿਹਾ ਕਿ ਕੇਰਲ ਅਤੇ ਮਹਾਰਾਸ਼ਟਰ 2 ਅਜਿਹੇ ਸੂਬੇ ਹਨ, ਜਿਥੇ ਅਜੇ 10 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਸਰਗਰਮ ਮਾਮਲੇ ਹਨ | ਦੇਸ਼ ਦੇ 55 ਫ਼ੀਸਦੀ ਮਾਮਲੇ ਇਨ੍ਹਾਂ 2 ਸੂਬਿਆਂ 'ਚ ਦਰਜ ਕੀਤੇ ਗਏ ਹਨ | ਟੀਕਾਕਰਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਹੁਣ ਤੱਕ ਲੋਕਾਂ ਨੂੰ 125 ਕਰੋੜ ਤੋਂ ਜ਼ਿਆਦਾ ਕੋਵਿਡ ਵੈਕਸੀਨ ਦੀ ਡੋਜ਼ ਲਗਾਈ ਜਾ ਚੁੱਕੀ ਹੈ | 84.3 ਫ਼ੀਸਦੀ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਅਤੇ 45.92 ਫ਼ੀਸਦੀ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ |

11 ਵਾਰ ਮੁਅੱਤਲ ਕੀਤੇ ਜਾ ਚੁੱਕੇ ਹਨ ਸੰਸਦ ਮੈਂਬਰ, ਕੀ ਸਾਰੀਆਂ ਸਰਕਾਰਾਂ ਗ਼ੈਰ ਜਮਹੂਰੀ-ਨਾਇਡੂ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-12 ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਸਦਨ ਦੀ ਕਾਰਵਾਈ ਲਗਾਤਾਰ ਨਾ ਚੱਲਣ ਦੇ ਦਰਮਿਆਨ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਸਦਨ 'ਚ ਗ਼ੈਰ-ਜਮਹੂਰੀ ਵਿਵਹਾਰ ਨੂੰ ਅਸਵੀਕਾਰ ਕਰਨ ਨੂੰ ਗ਼ੈਰ-ਜਮਹੂਰੀ ਨਹੀਂ ਕਿਹਾ ਜਾ ਸਕਦਾ | ਉਨ੍ਹਾਂ ਸੱਤਾ ਧਿਰ ਤੇ ਵਿਰੋਧੀ ਧਿਰਾਂ ਨੂੰ ਇਹ ਰੇੜਕਾ ਖ਼ਤਮ ਕਰਨ ਦੀ ਅਪੀਲ ਕੀਤੀ | ਲਗਾਤਾਰ ਚੌਥੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਇਸ ਨੂੰ 50 ਮਿੰਟਾਂ ਲਈ ਮੁਲਤਵੀ ਕਰਨਾ ਪਿਆ | ਨਾਇਡੂ ਨੇ ਦੁੱਖ ਜਤਾਉਂਦਿਆਂ ਕਿਹਾ ਕਿ ਪਿਛਲੇ ਤਿੰਨ ਦਿਨਾਂ 'ਚ ਸਦਨ ਕੋਈ ਕੰਮ ਨਹੀਂ ਕਰ ਸਕਿਆ | ਉਨ੍ਹਾਂ ਕਿਹਾ ਕਿ ਕੁਝ ਆਗੂਆਂ ਤੇ ਰਾਜ ਸਭਾ ਮੈਂਬਰਾਂ ਨੇ ਆਪਣੀ ਸਿਆਣਪ ਨਾਲ 12 ਮੈਂਬਰਾਂ ਦੀ ਮੁਅੱਤਲੀ ਨੂੰ ਗ਼ੈਰ-ਜਮਹੂਰੀ ਕਰਾਰ ਦਿੱਤਾ | ਨਾਇਡੂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਇਸ ਤਰ੍ਹਾਂ ਨਾਲ ਮੁਅੱਤਲੀ ਹੋਈ ਹੋਵੇ | ਸਾਲ 1962 ਤੋਂ 2010 ਤੱਕ ਸਮੇਂ ਦੀਆਂ ਸਰਕਾਰਾਂ ਵਲੋਂ ਲਿਆਂਦੇ ਮਤਿਆਂ ਨੂੰ ਅੱਗੇ ਵਧਾਉਂਦਿਆਂ
ਹੋਇਆਂ 11 ਮੌਕਿਆਂ 'ਤੇ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ। ਨਾਇਡੂ ਨੇ ਪੁੱਛਿਆ ਕੀ ਉਹ ਸਾਰੀਆਂ ਸਰਕਾਰਾਂ ਗ਼ੈਰ-ਜਮਹੂਰੀ ਸਨ? ਜੇਕਰ ਅਜਿਹਾ ਹੈ, ਤਾਂ ਫਿਰ ਇਸ ਦਾ ਕਈ ਵਾਰ ਸਹਾਰਾ ਕਿਉਂ ਲਿਆ ਗਿਆ। ਉਨ੍ਹਾਂ ਕਿਹਾ ਕਿ ਸਦਨ ਦੇ ਅੰਦਰ ਤੇ ਬਾਹਰ ਮੁਅੱਤਲੀ ਦੇ ਕਾਰਨਾਂ ਬਾਰੇ ਇਕ ਸ਼ਬਦ ਨਹੀਂ ਕਿਹਾ ਜਾ ਰਿਹਾ। ਨਾਇਡੂ ਨੇ ਕਿਹਾ ਕਿ ਬਦਕਿਸਮਤੀ ਨਾਲ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਦਨ ਦੀ ਬੇਅਦਬੀ ਲੋਕਤੰਤਰਿਕ ਹੈ ਪਰ ਇਸ ਤਰ੍ਹਾਂ ਦੀ ਬੇਅਦਬੀ ਦੇ ਖ਼ਿਲਾਫ਼ ਕਾਰਵਾਈ ਗ਼ੈਰ-ਜਮਹੂਰੀ ਹੈ। ਨਾਇਡੂ ਨੇ ਕਿਹਾ ਕਿ ਮੈਨੂੰ ਮੀਡੀਆ ਰਿਪੋਰਟਾਂ ਤੋਂ ਇਹ ਜਾਣ ਕੇ ਕਾਫੀ ਦੁੱਖ ਹੋਇਆ ਹੈ ਕਿ ਆਪਣੇ ਵਤੀਰੇ 'ਤੇ ਪਛਤਾਵਾ ਕਰਨ ਦੀ ਬਜਾਏ ਹੋਏ ਉਹ ਮੁਆਫ਼ੀ ਤੋਂ ਇਨਕਾਰ ਕਰ ਰਹੇ ਹਨ। ਫਿਰ ਅੱਗੇ ਦਾ ਰਸਤਾ ਕੀ ਹੈ? ਕੀ ਇਹ ਲੋਕਤੰਤਰ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਦੇ ਬਰਾਬਰ ਹੈ।
ਵਿਰੋਧੀ ਧਿਰ ਦੇ ਨੇਤਾਵਾਂ ਵਲੋਂ ਸੰਸਦ ਭਵਨ ਕੰਪਲੈਕਸ 'ਚ ਪ੍ਰਦਰਸ਼ਨ
12 ਰਾਜ ਸਭਾ ਮੈਂਬਰਾਂ ਦੀ ਮੁਅੱਤਲੀ 'ਤੇ ਕਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੇ ਬੁੱਤ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵੀ ਪ੍ਰਦਰਸ਼ਨ 'ਚ ਸ਼ਾਮਿਲ ਹੋਏ ਅਤੇ ਮੁਅੱਤਲ ਕੀਤੇ ਮੈਂਬਰਾਂ ਦੇ ਨਾਲ ਬੈਠ ਗਏ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੈਂਬਰਾਂ ਦੀ ਮੁਅੱਤਲੀ ਨੂੰ ਰੱਦ ਕਰਨ ਦੀ ਮੰਗ ਕੀਤੀ।
ਲੋਕ ਸਭਾ 'ਚ ਉੱਠੀ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ
ਲੋਕ ਸਭਾ 'ਚ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਮੈਂਬਰ ਕਿਸਾਨਾਂ ਦੇ ਮੁੱਦਿਆਂ 'ਤੇ ਪ੍ਰਦਰਸ਼ਨ ਕਰਦੇ ਹੋਏ ਵੈੱਲ ਤੱਕ ਆ ਗਏ, ਪਹਿਲਾਂ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਤੇ ਤਖ਼ਤੀਆਂ ਵਿਖਾਈਆਂ ਅਤੇ ਫਿਰ ਉਨ੍ਹਾਂ ਨੂੰ ਪਾੜ ਕੇ ਵੈੱਲ ਅੱਗੇ ਸੁੱਟ ਦਿੱਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਸਦਨ 'ਚੋਂ ਵਾਕ ਆਊਟ ਕਰ ਦਿੱਤਾ। ਉਹ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਲਈ ਮੁਆਵਜ਼ੇ ਅਤੇ ਐਮ.ਐਸ.ਪੀ. 'ਤੇ ਬਿੱਲ ਦੀ ਮੰਗ ਕਰ ਰਹੇ ਸਨ। ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਨਰੇਂਦਰ ਸਿੰਘ ਤੋਮਰ ਦੇ ਸਦਨ 'ਚ ਹਾਜ਼ਰ ਹੋਣ ਦੇ ਬਾਵਜੂਦ ਸਰਕਾਰ ਕਿਉਂ ਟੀ.ਆਰ.ਐਸ. ਮੈਂਬਰਾਂ ਦੀ ਗੱਲ ਸੁਣ ਨਹੀਂ ਰਹੀ। ਟੀ.ਆਰ.ਐਸ. ਆਗੂ ਨਮਾ ਨਾਗੇਸਵਰ ਰਾਓ ਨੇ ਕਿਹਾ ਕਿ ਤੇਲੰਗਾਨਾ ਦੇਸ਼ 'ਚ ਸਭ ਤੋਂ ਵੱਧ ਝੋਨਾ ਪੈਦਾ ਕਰਨ ਵਾਲੇ ਰਾਜਾਂ 'ਚੋਂ ਇਕ ਹੈ ਪਰ ਕੇਂਦਰ ਸੂਬੇ ਤੋਂ ਝੋਨਾ ਨਹੀਂ ਖ਼ਰੀਦ ਰਹੀ। ਹਾਲਾਂਕਿ ਪ੍ਰਦਰਸ਼ਨ ਦੇ ਬਾਵਜੂਦ ਪ੍ਰਸ਼ਨ ਕਾਲ ਨੂੰ ਮੁਲਤਵੀ ਨਹੀਂ ਕੀਤਾ ਗਿਆ। ਸੋਮਵਾਰ ਤੋਂ ਸ਼ੁਰੂ ਹੋਏ ਸਰਦ ਰੁੱਤ ਇਜਲਾਸ 'ਚ ਪਹਿਲੀ ਵਾਰ ਪ੍ਰਸ਼ਨ ਕਾਲ ਮੁਕੰਮਲ ਹੋਇਆ।
ਦੇਸ਼ 'ਚ ਹਵਾ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਚੁੱਕੇ-ਸਰਕਾਰ
ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਰਾਜ ਸਭਾ 'ਚ ਜਾਣਕਾਰੀ ਦਿੱਤੀ ਕਿ ਦੇਸ਼ 'ਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਗਏ ਹਨ ਅਤੇ 132 ਸ਼ਹਿਰਾਂ 'ਚ ਨਿਗਰਾਨੀ ਸਟੇਸ਼ਨ ਸਥਾਪਤ ਕੀਤੇ ਗਏ ਹਨ। ਵਿੱਤ ਕਮਿਸ਼ਨ ਨੇ ਰਾਸ਼ਟਰੀ ਪੱਧਰ 'ਤੇ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਮਦਦ ਲਈ ਸਥਾਨਕ ਉਦਯੋਗ ਲਈ 4400 ਕਰੋੜ ਰੁਪਏ ਵੀ ਨਿਰਧਾਰਤ ਕੀਤੇ ਹਨ।
ਮਹਿੰਗਾਈ ਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰਾਂ ਵਲੋਂ ਰਾਜ ਸਭਾ 'ਚੋਂ ਵਾਕ ਆਊਟ
ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਮਹਿੰਗਾਈ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਜ ਸਭਾ 'ਚੋਂ ਵਾਕ ਆਊਟ ਕਰ ਦਿੱਤਾ। ਉਪ ਸਭਾਪਤੀ ਹਰੀਵੰਸ਼ ਵਲੋਂ ਸਦਨ 'ਚ ਵਿਰੋਧੀ ਧਿਰ ਦੇ ਆਗੂ ਮਲਿਕਅਰਜੁਨ ਖੜਗੇ ਦੀ ਮਹਿੰਗਾਈ 'ਤੇ ਚਰਚਾ ਕਰਨ ਦੀ ਮੰਗ ਨੂੰ ਖ਼ਾਰਜ ਕੀਤੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਕਾਂਗਰਸ ਨੇ ਵਾਕ ਆਊਟ ਕੀਤਾ। ਇਸ ਤੋਂ ਬਾਅਦ ਖੱਬੇਪੱਖੀ ਅਤੇ ਕੁਝ ਛੋਟੀਆਂ ਪਾਰਟੀਆਂ ਦੇ ਆਗੂਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਤ੍ਰਿਣਮੂਲ ਕਾਂਗਰਸ, ਟੀ.ਆਰ.ਐਸ., ਡੀ.ਐਮ.ਕੇ. ਅਤੇ ਕੁਝ ਹੋਰ ਪਾਰਟੀਆਂ ਨੇ ਕਿਸਾਨਾਂ ਦੇ ਮੁੱਦੇ ਉਠਾਉਂਦਿਆਂ ਹੋਇਆਂ ਸਦਨ 'ਚੋਂ ਵਾਕ ਆਊਟ ਕਰ ਦਿੱਤਾ। ਉਹ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਸਮੇਤ ਕਿਸਾਨਾਂ ਦੇ ਹੋਰ ਮੁੱਦੇ ਉਠਾਉਣੇ ਚਾਹੁੰਦੇ ਸਨ।

ਮੁੱਖ ਮੰਤਰੀ ਵਲੋਂ 72 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼

ਮੇਰੀ ਸਰਕਾਰ ਦਾ ਜ਼ਮੀਨੀ ਪੱਧਰ 'ਤੇ ਲਾਗੂ ਨਾ ਹੋਇਆ ਇਕ ਵੀ ਫੈਸਲਾ ਜਾਂ ਐਲਾਨ ਦੱਸੋ-ਚੰਨੀ ਚੰਡੀਗੜ੍ਹ, 2 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੀ ਸਰਕਾਰ ਦੇ 72 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਜਿਸ ...

ਪੂਰੀ ਖ਼ਬਰ »

10 ਸਾਲਾਂ 'ਚ 90 ਫ਼ੀਸਦੀ ਚੋਣਾਂ ਹਾਰਨ ਵਾਲੀ ਕਾਂਗਰਸ ਵਿਰੋਧੀ ਧਿਰ ਦੀ ਅਗਵਾਈ ਕਿਵੇਂ ਕਰ ਸਕਦੀ-ਪ੍ਰਸ਼ਾਂਤ ਕਿਸ਼ੋਰ

ਕਿਹਾ, ਕਾਂਗਰਸ ਦੀ ਅਗਵਾਈ ਕਿਸੇ ਵਿਅਕਤੀ ਦਾ ਦੈਵੀ ਅਧਿਕਾਰ ਨਹੀਂ ਨਵੀਂ ਦਿੱਲੀ/ਕੋਲਕਾਤਾ, 2 ਦਸੰਬਰ (ਪੀ. ਟੀ. ਆਈ.)-ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੀ ਅਗਵਾਈ ਕਰਨ ਵਾਲਾ ਸਥਾਨ ਮਹੱਤਵਪੂਰਨ ਹੈ ਪਰ ...

ਪੂਰੀ ਖ਼ਬਰ »

ਸਿਰਸਾ ਨੇ ਭਾਜਪਾ ਸਰਕਾਰ ਦੇ ਦਬਾਅ ਹੇਠ ਗੋਡੇ ਟੇਕੇ-ਸੁਖਬੀਰ

ਕਿਸਾਨੀ ਅੰਦੋਲਨ ਦੀ ਮਦਦ ਕਰਨ 'ਤੇ ਅਕਾਲੀ ਦਲ ਨੂੰ ਬਣਾਇਆ ਜਾ ਰਿਹੈ ਨਿਸ਼ਾਨਾ ਕਰਤਾਰਪੁਰ (ਜਲੰਧਰ), 2 ਦਸੰਬਰ (ਜਸਪਾਲ ਸਿੰਘ/ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ...

ਪੂਰੀ ਖ਼ਬਰ »

ਸਿੱਧੂ ਨੇ ਵਿਧਾਇਕ ਬਾਜਵਾ ਦੇ ਹੱਕ 'ਚ ਪਹਿਲੀ ਰੈਲੀ ਕਰਕੇ ਵਜਾਇਆ ਚੋਣ ਬਿਗਲ

ਕਾਹਨੂੰਵਾਨ, 2 ਦਸੰਬਰ (ਜਸਪਾਲ ਸਿੰਘ ਸੰਧੂ, ਭੁਪਿੰਦਰ ਸਿੰਘ ਬੰਮਰਾਹ, ਜਸਬੀਰ ਸਿੰਘ ਬਾਜਵਾ)-ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਕਾਹਨੂੰਵਾਨ ਵਿਖੇ ਪ੍ਰਭਾਵਸ਼ਾਲੀ ਰੈਲੀ ਦਾ ਆਗਾਜ਼ ਕੀਤਾ ਗਿਆ, ਜਿਸ 'ਚ ਸੂਬਾ ...

ਪੂਰੀ ਖ਼ਬਰ »

ਮਹਾਰਾਸ਼ਟਰ ਸਰਕਾਰ ਵਲੋਂ ਪਰਮਬੀਰ ਸਿੰਘ ਮੁਅੱਤਲ

ਮੁੰਬਈ, 2 ਦਸੰਬਰ (ਪੀ. ਟੀ. ਆਈ.)-ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਕੁਝ ਬੇਨਿਯਮੀਆਂ ਤੇ ਖਾਮੀਆਂ ਲਈ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਕ ਅਧਿਕਾਰੀ ਨੇ ਦੱਸਿਆ ...

ਪੂਰੀ ਖ਼ਬਰ »

ਬੂਸਟਰ ਖੁਰਾਕ 'ਤੇ ਸਥਿਤੀ ਸਪੱਸ਼ਟ ਕਰੇ ਸਰਕਾਰ-ਵਿਰੋਧੀ ਧਿਰ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਕੋਰੋਨਾ ਮਹਾਂਮਾਰੀ ਦੇ ਪ੍ਰਬੰਧਨ ਨੂੰ ਲੈ ਕੇ ਮੋਦੀ ਸਰਕਾਰ 'ਤੇ ਨਿਸ਼ਾਨਾ ਕੱਸਦੇ ਹੋਏ ਵਿਰੋਧੀ ਧਿਰ ਨੇ ਟੀਕੇ ਦੀ ਵੰਡ 'ਚ ਭਾਜਪਾ ਸ਼ਾਸਿਤ ਰਾਜਾਂ ਦਾ ਪੱਖ ਲੈਣ ਦਾ ਦੋਸ਼ ਲਗਾਇਆ ਤੇ ਵਾਇਰਸ ਦੇ ਨਵੇਂ ਰੂਪ 'ਓਮੀਕਰੋਨ' ਨੂੰ ਲੈ ਕੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ ਹਰਿਆਣਾ 'ਚ ਭਾਜਪਾ ਤੇ ਜੇ.ਜੇ.ਪੀ. ਆਗੂਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ

ਨਵੀਂ ਦਿੱਲੀ, 2 ਦਸੰਬਰ (ਯੂ. ਐਨ. ਆਈ.)-ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ 'ਚ ਭਾਜਪਾ ਅਤੇ ਜੇ.ਜੇ.ਪੀ. ਦੇ ਆਗੂਆਂ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ | ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੂੰ ਜੀਂਦ ਜ਼ਿਲ੍ਹੇ ਦੇ ਧਰੌਲੀ ਖੇੜਾ ਪਿੰਡ 'ਚ ਦਾਖਲ ਹੋਣ ਤੋਂ ਰੋਕਣ ਦੀ ...

ਪੂਰੀ ਖ਼ਬਰ »

ਲੜਾਈ 'ਚ ਇਸਤੇਮਾਲ ਲਈ ਅਗਲੇ ਸਾਲ ਨਵੀਂ ਵਰਦੀ ਪੇਸ਼ ਕਰੇਗੀ ਸੈਨਾ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਭਾਰਤੀ ਸੈਨਾ ਆਪਣੇ ਕਰਮੀਆਂ ਲਈ ਲੜਾਈ ਸਮੇਂ ਪਹਿਨਣ ਲਈ ਹਲਕੀ ਅਤੇ ਜ਼ਿਆਦਾ ਜਲਵਾਯੂ ਅਨੁਕੂਲ ਵਰਦੀ ਅਗਲੇ ਸਾਲ ਪੇਸ਼ ਕਰੇਗੀ | ਇਸ ਮਾਮਲੇ ਤੋਂ ਜਾਣੂ ਵਿਅਕਤੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਨਵੀਂ ਸੈਨਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX