ਅੰਮਿ੍ਤਸਰ, 2 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ਅਤੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਜਾਰੀ ਰੱਖਦਿਆਂ ਅੱਜ ਕੁੱਲ ਸਿੱਖਿਆ ਬੰਦ ਦਾ ਧਰਨਾ ਦੂਜੇ ਦਿਨ 'ਚ ਦਾਖਲ ਹੋ ਗਿਆ | ਜਿਸ 'ਚ ਯੂਨਿਟ ਮੈਂਬਰਾਂ ਨੇ ਸ਼ਮੂਲੀਅਤ ਕਰਦੇ ਹੋਏ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ ਸਬੰਧੀ ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਰਵੱਈਏ ਖ਼ਿਲਾਫ਼ ਜੰਮ੍ਹਕੇ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ ਪੀ. ਸੀ. ਸੀ. ਟੀ. ਯੂ. ਅੰਮਿ੍ਤਸਰ ਦੇ ਪ੍ਰਧਾਨ ਡਾ: ਜੀ. ਐਸ. ਸੇਖੋਂ ਨੇ ਦੱਸਿਆ ਕਿ ਡੀ. ਏ. ਵੀ. ਕਾਲਜ, ਖ਼ਾਲਸਾ ਕਾਲਜ, ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ, ਹਿੰਦੂ ਕਾਲਜ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਐੱਸ. ਐੱਨ. ਕਾਲਜ, ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਐੱਸ. ਡੀ. ਐੱਸ. ਫੇਰੂਮਾਨ ਕਾਲਜ, ਰਈਆ, ਐੱਸ. ਆਰ. ਸਰਕਾਰੀ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਸਮੇਤ ਹਰ ਕਾਲਜ 'ਚ ਸਬੰਧਤ ਪਿ੍ੰਸੀਪਲ ਦਫ਼ਤਰਾਂ/ਕਾਲਜਾਂ ਦੇ ਗੇਟਾਂ ਅੱਗੇ ਧਰਨੇ ਦਿੱਤੇ ਗਏ ਹਨ | ਡਾ: ਸੇਖੋਂ ਇਹ ਵੀ ਦੱਸਿਆ ਕਿ ਡੀ. ਏ. ਵੀ. ਕਾਲਜ, ਖ਼ਾਲਸਾ ਕਾਲਜ ਅਤੇ ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਪੰਜ ਮੈਂਬਰ ਆਪੋ-ਆਪਣੇ ਕਾਲਜਾਂ ਵਿਚ ਭੁੱਖ ਹੜਤਾਲ 'ਤੇ ਬੈਠਣਗੇ | ਜੀ. ਐੱਨ. ਡੀ. ਯੂ. ਖੇਤਰ ਦੇ ਸਕੱਤਰ ਡਾ: ਬੀ. ਬੀ. ਯਾਦਵ ਨੇ ਦੱਸਿਆ ਕਿ ਸੂਬਾ ਸਰਕਾਰ ਦਾ ਰਵੱਈਆ ਇੰਨਾ ਉਦਾਸੀਨ ਹੈ ਕਿ 7ਵੀਂ ਸੀ. ਪੀ. ਸੀ. ਦੀ ਸਿਫ਼ਾਰਸ਼ ਦੇ ਬਾਵਜੂਦ ਕੁੱਲ ਰਾਸ਼ੀ ਦਾ 50 ਫੀਸਦੀ ਹਿੱਸਾ ਤਿੰਨ ਸਾਲਾਂ ਲਈ ਕਾਲਜ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਇਹ ਸਕੇਲਾਂ ਲਾਗੂ ਕਰਨ ਵਾਲੇ ਰਾਜ ਨੂੰ ਦਿੱਤਾ ਜਾਣਾ ਹੈ, ਪ੍ਰਸ਼ਾਸਨ ਲਾਗੂ ਕਰਨ ਵਿਚ ਅਸਫਲ ਰਿਹਾ | ਡਾ: ਮੁਨੀਸ਼ ਗੁਪਤਾ, ਡਾ: ਵਿਕਾਸ ਗੁਪਤਾ, ਡਾ: ਰੀਤੂ ਅਰੋੜਾ, ਡਾ: ਕਮਲ ਕਿਸ਼ੋਰ ਅਤੇ ਪ੍ਰੋ. ਜੀ. ਐੱਸ. ਸਿੱਧੂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਦੇ ਲਾਪਰਵਾਹ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਦੌਰਾਨ ਡਾ: ਸੀਮਾ ਜੇਤਲੀ ਨੇ ਸੂਬਾ ਸਰਕਾਰ ਨੂੰ ਬੁੱਧੀਜੀਵੀ ਵਰਗ ਦੇ ਸਬਰ ਦਾ ਇਮਤਿਹਾਨ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਜਥੇਬੰਦੀ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਵੇਗੀ |
ਖ਼ਾਲਸਾ ਕਾਲਜ ਟੀਚਰ ਯੂਨੀਅਨ ਵਲੋਂ ਮੁਕੰਮਲ ਬੰਦ-ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਵਲੋਂ ਪੀ. ਸੀ. ਸੀ. ਟੀ. ਯੂ. ਅਤੇ ਪੀਫੈਕਟੂ ਦੇ ਸੱਦੇ 'ਤੇ ਕਾਲਜ ਦੇ ਗੇਟ ਅੱਗੇ ਭੁੱਖ ਹੜਤਾਲ ਕੀਤੀ ਜਿਸ ਵਿਚ ਅਧਿਆਪਕਾਂ ਨੇ ਵੱਡੇ ਪੱਧਰ 'ਤੇ ਹਿੱਸਾ ਲਿਆ | ਇਸ ਹੜਤਾਲ ਦੌਰਾਨ ਯੂਨੀਅਨ ਦੇ ਪੰਜ ਮੈਂਬਰ ਪ੍ਰਧਾਨ ਡਾ: ਰਣਧੀਰ ਸਿੰਘ, ਸਕੱਤਰ ਡਾ: ਪਰਮਿੰਦਰ ਸਿੰਘ, ਖਜਾਨਚੀ ਡਾ: ਰਾਕੇਸ਼ ਕੁਮਾਰ, ਵਾਈਸ ਪ੍ਰਧਾਨ ਡਾ: ਜੋਰਾਵਰ ਸਿੰਘ ਅਤੇ ਡਾ: ਮੁਕੇਸ਼ ਚੰਦਰ ਨੇ ਅੱਜ ਦੇ ਦਿਨ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਜਿਨ੍ਹਾਂ ਨੂੰ ਯੂਨੀਅਨ ਦੇ ਸੀਨੀਅਰ ਮੈਂਬਰਾਂ ਨੇ ਫੁੱਲਾਂ ਦੇ ਹਾਰ ਪਾ ਕੇ ਭੁੱਖ ਹੜਤਾਲ 'ਤੇ ਬਿਠਾਇਆ | ਇਸ ਦੌਰਾਨ ਸੰਬੋਧਨ ਕਰਦਿਆਂ ਯੂਨੀਅਨ ਮੈਂਬਰ ਪ੍ਰੋ. ਗੁਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਯੂ. ਜੀ. ਸੀ. ਦਾ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ ਲਈ 7ਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ ਤੋਂ ਭੱਜ ਰਹੀ ਹੈ | ਇਸ ਦੌਰਾਨ ਸੰਬੋਧਨ ਕਰਦਿਆਂ ਡਾ: ਦਲਜੀਤ ਸਿੰਘ ਨੇ ਕਿਹਾ ਕਿ ਗੱਲ ਸਿਰਫ ਅਧਿਆਪਕਾਂ ਦੇ ਤਨਖ਼ਾਹ-ਸਕੇਲ ਰੀਵਾਈਜ਼ ਕਰਨ ਦੀ ਨਹੀਂ ਹੈ ਸਗੋਂ ਲੰਮੇ ਸਮੇਂ ਤੋਂ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਤਬਾਹ ਕਰਨ ਦੀਆਂ ਨੀਤੀਆਂ ਨੂੰ ਰੋਕਣ ਦੀ ਹੈ | ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਵਿਚ ਉਚੇਰੀ ਸਿੱਖਿਆ ਬਾਰੇ ਨਿਯਮ ਯੂ. ਜੀ. ਸੀ. ਬਣਾਉਂਦੀ ਹੈ |
ਪੰਜਾਬ ਸਰਕਾਰ ਕਾਲਜ ਅਧਿਆਪਕਾਂ ਦੇ ਤਨਖ਼ਾਹ-ਸਕੇਲ ਯੂ. ਜੀ. ਸੀ. ਤੋਂ ਡੀ-ਲਿੰਕ ਕਰਕੇ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਤਬਾਹ ਕਰਨ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸ ਧਰਨੇ ਦੌਰਾਨ ਪਿ੍ੰ: ਡਾ: ਮਹਿਲ ਸਿੰਘ ਨੇ ਕਿਹਾ ਕਿ ਡੀ-ਲਿੰਕ ਅਤੇ ਪੇ-ਸਕੇਲ ਰੀਵਾਇਜ਼ ਕਰਨ ਦੇ ਮੁੱਦੇ 'ਤੇ ਪੰਜਾਬ ਦੀ ਪਿ੍ੰਸੀਪਲ ਐਸੋਸੀਏਸ਼ਨ ਪੀ. ਸੀ. ਸੀ. ਟੀ. ਯੂ. ਅਤੇ ਪੀਫੈਕਟੂ ਦਾ ਪੂਰਨ ਸਮਰਥਨ ਕਰਦੀ ਹੈ | ਅੱਜ ਦੀ ਹੜਤਾਲ ਦੇ ਸਮਰਥਨ ਵਿਚ ਪਿ੍ੰਸੀਪਲ ਡਾ: ਮਹਿਲ ਸਿੰਘ, ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ ਡਾ: ਤਮਿੰਦਰ ਸਿੰਘ ਭਾਟੀਆ, ਚੀਫ ਹੋਸਟਲ ਵਾਰਡਨ ਪ੍ਰੋ. ਗੁਰਬਖਸ਼ ਸਿੰਘ, ਮੈਡਮ ਜਸਜੀਤ ਰੰਧਾਵਾ ਮੁਖੀ ਜੁਆਲੋਜ਼ੀ ਵਿਭਾਗ, ਪ੍ਰੋ. ਜਗਵਿੰਦਰ ਕੌਰ, ਮੁਖੀ ਇਕਨਾਮਿਕਸ ਵਿਭਾਗ, ਡਾ: ਦਲਜੀਤ ਸਿੰਘ ਮੁਖੀ ਸਪੋਰਟਸ ਵਿਭਾਗ, ਪ੍ਰੋ. ਰਣਦੀਪ ਕੌਰ ਬੱਲ ਮੁਖੀ ਐਗਰੀਕਲਚਰਲ ਵਿਭਾਗ, ਪ੍ਰੋ. ਸੁਪਨਿੰਦਰ ਕੌਰ ਮੁਖੀ ਅੰਗਰੇਜ਼ੀ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬ ਅਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ: ਰਣਧੀਰ ਸਿੰਘ ਤੇ ਸਕੱਤਰ ਡਾ: ਪਰਮਿੰਦਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਜਦੋਂ ਤੱਕ ਪੰਜਾਬ ਸਰਕਾਰ ਸਤਵੇਂ ਤਨਖ਼ਾਹ-ਕਮਿਸ਼ਨ ਬਾਰੇ ਨੋਟੀਫੀਕੇਸ਼ਨ ਜਾਰੀ ਨਹੀਂ ਕਰਦੀ ਪੀ. ਸੀ. ਟੀ. ਯੂ. ਦੀ ਅਗਵਾਈ ਵਿਚ ਇਹ ਭੁੱਖ ਹੜਤਾਲ, ਰੋਸ ਧਰਨੇ ਅਤੇ ਸਿੱਖਿਆ ਪ੍ਰਬੰਧ ਦਾ ਮੁਕੰਮਲ ਬਾਈਕਾਟ ਜਾਰੀ ਰਹੇਗਾ |
'ਵਰਸਿਟੀ ਵਲੋਂ ਪ੍ਰੀਖਿਆਵਾਂ ਮੁਲਤਵੀ-
ਅਧਿਆਪਕਾਂ ਵਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸਮੂਹ ਟੀਚਿੰਗ ਵਿਭਾਗਾਂ/ਰਿਜਨਲ ਕੈਂਪਸਾਂ ਅਤੇ ਕੰਸੀਚੂਐਂਟ ਕਾਲਜਾਂ ਦੀ ਮਿਤੀ 14 ਦਸੰਬਰ ਤੱਕ ਥਿਊਰੀ ਤੇ ਪ੍ਰਯੋਗੀ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ 14 ਦਸੰਬਰ ਤੋਂ ਪਹਿਲਾਂ ਕੋਈ ਵੀ ਪ੍ਰੀਖਿਆ ਨਾ ਕਰਵਾਈ ਜਾਵੇ | ਇਸ ਦੌਰਾਨ ਐਸੋਸੀਏਸ਼ਨ ਦੇ ਆਗੂ ਡਾ: ਸੁਖਦੇਵ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ 'ਵਰਸਿਟੀ ਦੇ ਗੇਟ ਵਿਖੇ ਕੱਲ੍ਹ ਤੋਂ ਮੁਕੰਮਲ ਹੜਤਾਲ ਕਰਕੇ ਧਰਨਾ ਸ਼ੁਰੂ ਕੀਤਾ ਜਾਵੇਗਾ |
ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਸਕੱਤਰ ਅਤੇ ਆਪਣੇ ਮੁੱਖ ਸਕੱਤਰ ਕਾਰਜਕਾਲ ਵੇਲੇ ਦੇ ਓ.ਐੱਸ.ਡੀ. ਰਹੇ ਸਤਬੀਰ ਸਿੰਘ ਧਾਮੀ ਨੂੰ ਹੁਣ ਪ੍ਰਧਾਨ ...
ਕੱਥੂਨੰਗਲ, 2 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਕੋ-ਇੰਚਾਰਜ ਚੇਤਨ ਚੌਹਾਨ ਜਿਨ੍ਹਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਲਈ ਮਾਝਾ ਤੇ ਦੁਆਬਾ ਹਲਕਿਆਂ ਦੀ ਜ਼ਿੰਮੇਵਾਰੀ ਸੌਂਪੀ ...
ਅੰਮਿ੍ਤਸਰ, 2 ਦਸੰਬਰ (ਗਗਨਦੀਪ ਸ਼ਰਮਾ)-ਰੇਲ ਗੱਡੀਆਂ 'ਚ ਟਿਕਟ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਹੈ | ਟਿਕਟ ਚੈਕਿੰਗ ਸਟਾਫ਼ ਤੇ ਕਮਰਸ਼ੀਅਲ ਇੰਸਪੈਕਟਰਾਂ ਵਲੋਂ ਨਵੰਬਰ ਮਹੀਨੇ 'ਚ ਰੇਲ ਗੱਡੀਆਂ 'ਚ ਬਿਨਾ ਟਿਕਟ ਦੇ ਸਫ਼ਰ ਕਰ ਰਹੇ 54489 ਯਾਤਰੀਆਂ ਕੋਲੋਂ ਜੁਰਮਾਨੇ ਵਜੋਂ 3.75 ...
ਅੰਮਿ੍ਤਸਰ, 2 ਦਸੰਬਰ (ਗਗਨਦੀਪ ਸ਼ਰਮਾ)-ਪੰਜਾਬ ਰੋਡਵੇਜ਼, ਪਨਬੱਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਦੇ ਵਿਰੋਧ 'ਚ ਭਲਕੇ 3 ਦਸੰਬਰ ਸ਼ੁੱਕਰਵਾਰ ਨੂੰ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਸੂਬੇ ਦੇ ਸਾਰੇ ਬੱਸ ...
ਅੰਮਿ੍ਤਸਰ, 2 ਦਸੰਬਰ (ਹਰਮਿੰਦਰ ਸਿੰਘ)-ਅਗਾਮੀ ਮਹੀਨਿਆਂ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਲਈ ਅਗਲੇ ਦਿਨਾਂ ਵਿਚ ਨੋਟੀਫਕੇਸ਼ਨ ਹੋ ਸਕਦਾ ਹੈ | ਇਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਮੀਆਂ ਤੇਜ਼ ਹੋ ਰਹੀਆਂ ਹਨ ਤੇ ਸੱਤਾਧਾਰੀ ਪਾਰਟੀ ...
ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਅੰਮਿ੍ਤਸਰ ਸ਼ਹਿਰ 'ਚ ਆਵਾਜਾਈ ਜਾਮ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ ਜਿਸ ਕਾਰਨ ਇਥੇ ਵੱਡੇ-ਵੱਡੇ ਜਾਮ ਲੱਗਣਾ ਆਮ ਗੱਲ ਹੈ ਤੇ ਆਵਾਜਾਈ ਜਾਮ 'ਚ ਫਸਣ ਕਾਰਨ ਰਾਹਗੀਰਾਂ ਦੀਆਂ ਮੁਸ਼ਕਿਲਾਂ ਵੱਧ ਰਹੀਆਂ ਹਨ | ਜਦੋਂ ਕਿ ਟ੍ਰੈਫਿਕ ...
ਅੰਮਿ੍ਤਸਰ, 2 ਦਸੰਬਰ (ਗਗਨਦੀਪ ਸ਼ਰਮਾ)-ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡਾ, ਅੰਮਿ੍ਤਸਰ ਵਿਖੇ ਵੋਟਰ ਜਾਗਰੂਕਤਾ ਸਵੀਪ ਕੈਂਪ ਕੱਲ੍ਹ 3 ਦਸੰਬਰ ਸ਼ੱੁਕਰਵਾਰ ਦੁਪਹਿਰ 12 ਵਜੇ ਲਗਾਇਆ ਜਾ ਰਿਹਾ ਹੈ | ਅੰਮਿ੍ਤਸਰ-1 ਦੇ ਜਨਰਲ ਮੈਨੇਜਰ-ਕਮ-ਏ. ਆਰ. ਓ. ਮਨਿੰਦਰਪਾਲ ...
ਛੇਹਰਟਾ, 2 ਦਸੰਬਰ (ਪੱਤਰ ਪ੍ਰੇਰਕ)-ਕਾਂਗਰਸ ਵਿਚ ਮੱਚੇ ਘਮਸਾਨ ਤੋਂ ਬਾਅਦ ਸੱਤਾ ਦੀ ਕੁਰਸੀ 'ਤੇ ਬੈਠੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਏ ਦਿਨ ਨਵੇਂ ਐਲਾਨ ਕੀਤੇ ਜਾ ਰਹੇ ਹਨ ਪਰ ਅਫਸੋਸ ਕੀ ਸਰਕਾਰ ਵਲੋਂ ਇਨ੍ਹਾਂ ਐਲਾਨਾ ਨੂੰ ਅਮਲੀ ਜਾਮਾ ਪਹਿਨਾਉਣ ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਲੋਂ ਜਨਵਰੀ-2022 ਦੇ ਦਸਵੀਂ/ਬਾਰ੍ਹਵੀਂ ਪਾਸ ਬੇ-ਰੋਜ਼ਗਾਰ ਲੜਕੇ/ਲੜਕੀਆਂ (ਬਿਨ੍ਹਾਂ ਉਮਰ ਹੱਦ ਦੇ) ਲਈ ਸਵੈ-ਰੋਜਗਾਰ ਦੇ ਉਦੇਸ਼ ਨਾਲ ਚਲਾਏ ਜਾ ਰਹੇ ...
ਛੇਹਰਟਾ, 2 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਖਾਲਸਾ ਕਾਲਜ ਅਧਿਆਪਕ ਯੂਨੀਅਨ ਵਲੋਂ ਪੀਸੀਸੀ ਅਤੇ ਪ੍ਰੀਫੈਕਟੂ ਦੇ ਸੱਦੇ ਤੇ ਖਾਲਸਾ ਕਾਲਜ ਦੇ ਗੇਟ ਦੇ ਬਾਹਰ ਭੁੱਖ ਹੜਤਾਲ ਕੀਤੀ ਗਈ | ਜਿਸ ਵਿਚ ਵੱਡੇ ਪੱਧਰ 'ਤੇ ਅਧਿਆਪਕਾਂ ਨੇ ਹਿੱਸਾ ਲਿਆ | ਹੜਤਾਲ ਦੌਰਾਨ ਯੂਨੀਅਨ ਦੇ ...
ਅੰਮਿ੍ਤਸਰ-ਕੇਂਦਰੀ ਸੁਧਾਰ ਘਰ ਦੇ ਸਹਾਇਕ ਸੁਪਰਡੈਂਟ ਬਲਵਿੰਦਰ ਸਿੰਘ ਰੰਧਾਵਾ ਦਾ ਜਨਮ 20 ਅਪ੍ਰੈਲ 1959 ਨੂੰ ਪਿੰਡ ਦਾਦੂਜੋਧ ਗੁਰਦਾਸਪੁਰ ਵਿਖੇ ਪਿਤਾ ਚੰਨਣ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ | ਮੱੁਢਲੀ ਵਿੱਦਿਆ ਹਾਸਿਲ ਕਰਨ ਉਪਰੰਤ ਆਪ ਜੇਲ੍ਹ ...
ਵੇਰਕਾ, 2 ਦਸੰਬਰ (ਪਰਮਜੀਤ ਸਿੰਘ ਬੱਗਾ)-ਆਉਣ ਵਾਲੀਆਂ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਾਰ ਵਾਰ ਪੰਜਾਬ ਦੌਰੇ ਤੇ ਆਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ...
ਰਾਜਾਸਾਂਸੀ, 2 ਦਸੰਬਰ (ਹਰਦੀਪ ਸਿੰਘ ਖੀਵਾ)-ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀ ਸਿੰਘੂ ਸਰਹੱਦ ਤੇ ਕਿਸਾਨ ਅੰਦੋਲਨ ਵਿਚ ਡਟੇ ਰਹੇ ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲਾ ਦੇ ਕਿਸਾਨ ਆਗੂ ਸਵਿੰਦਰ ਸਿੰਘ ਅਦਲੀਵਾਲਾ ਪੁੱਤਰ ਗਿਆਨ ...
ਅੰਮਿ੍ਤਸਰ, 2 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਦੀ ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੁੱਖ ਸਕੱਤਰ ਪੰਜਾਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਠੇਕੇ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਰੈਗੂਲਰ ਕਰਨ ...
ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ 2022 ਦੀਆਂ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਦੇ ...
ਅੰਮਿ੍ਤਸਰ, 2 ਦਸੰਬਰ (ਹਰਮਿੰਦਰ ਸਿੰਘ)-ਸਫ਼ਾਈ ਮਜਦੂਰ ਫੈਡਰੇਸ਼ਨ ਪੰਜਾਬ ਵਲੋਂ ਸੂਬੇ ਭਰ ਦੇ ਦਰਜ਼ਾ ਚਾਰ ਮੁਲਾਜਮਾਂ ਦੀਆਂ ਜਰੂਰੀ ਮੰਗਾਂ ਸਬੰਧੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਯਾਦ ਪੱਤਰ ਦਿੱਤਾ ਗਿਆ | ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਨੋਦ ਬਿੱਟਾ, ...
ਅੰਮਿ੍ਤਸਰ, 2 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪਾਕਿਸਤਾਨ ਸਥਿਤ ਸ੍ਰੀ ਕਟਾਸ਼ਰਾਜ ਦੀ ਯਾਤਰਾ 'ਤੇ ਜਾਣ ਦੇ ਚਾਹਵਾਨ ਸ਼ਰਧਾਲੂਆਂ ਤੋਂ ਪਾਸਪੋਰਟ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ਕਟਾਸਰਾਜ ਯਾਤਰਾ ਕਮੇਟੀ ਦੇ ਪ੍ਰਧਾਨ ਰੋਬਿਨ ਗਿਲ ਅਤੇ ਵਧੀਕ ਪ੍ਰਧਾਨ ਨਰੇਸ਼ ਬਹਿਲ ...
ਅੰਮਿ੍ਤਸਰ 2 ਦਸੰਬਰ (ਰੇਸ਼ਮ ਸਿੰਘ)-ਵਿਧਾਨ ਸਭਾ ਚੋਣ ਹਲਕਾ 016-ਅੰਮਿ੍ਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉੱਪ ਮੰਡਲ ਮੈਜਿਸਟੇ੍ਰਟ -1 ਸ੍ਰੀ ਟੀ.ਬੈਨਿਥ ਨੇ ਸਾਰੇ ਵੋਟਰਾਂ ਨੂੰ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ) ਤੇ ਇਲੈਕਟ੍ਰੋਨਿਕ ...
ਛੇਹਰਟਾ, 2 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਪੰਜਾਬ ਵਿਚ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਮਜੀਠਾ ਤੋਂ ਬਿਕਰਮ ਸਿੰਘ ਮਜੀਠੀਆ ਨੂੰ ਟਿਕਟ ਮਿਲਣ ਦੀ ਖੁਸ਼ੀ ਦਾ ਇਜਹਾਰ ਕਰਦਿਆਂ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ...
ਅੰਮਿ੍ਤਸਰ, 2 ਦਸੰਬਰ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਵੀਜ਼ਨ ਵਲੋਂ ਯਾਤਰੀਆਂ ਤੇ ਸਥਾਨਕ ਪ੍ਰਸ਼ਾਸਨ ਦੀਆਂ ਮੰਗਾਂ 'ਤੇ ਵਿਚਾਰ ਕਰਦਿਆਂ 5 ਦਸੰਬਰ ਤੋਂ ਕੁਝ ਅਣਰਿਜ਼ਰਵਡ ਸਪੈਸ਼ਲ ਰੇਲ ਗੱਡੀਆਂ ਮੁੜ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਨ੍ਹਾਂ 'ਚ ਗੱਡੀ ਨੰਬਰ 06941-42 ...
ਛੇਹਰਟਾ, 2 ਦਸੰਬਰ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਬਾਸਰਕੇ ਗਿੱਲਾਂ ਵਿਖੇ ਕਾਂਗਰਸ ਪਾਰਟੀ ਨੂੰ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਮੌਜੂਦਾ ਪੰਚਾਇਤ ਮੈਂਬਰ ਜਰਨੈਲ ਸਿੰਘ ਸਾਬੀ, ਸੁਖਬੀਰ ਸਿੰਘ ਸੋਨੂੰ ਜੇਸੀਬੀ ਵਾਲੇ, ਸਾਬਕਾ ...
ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਦੀਵਾਨ ਦੇ ਮੋਢੀਆਂ ਵਿਚੋਂ ਪ੍ਰਮੁੱਖ ਸ਼ਖ਼ਸੀਅਤ ਤੇ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਡਾ: ਭਾਈ ਸਾਹਿਬ ਭਾਈ ਵੀਰ ਸਿੰਘ ਦਾ ਜਨਮ ਦਿਹਾੜਾ 4 ਦਸੰਬਰ ਨੂੰ ਸਵੇਰੇ 10 ਤੋਂ ...
ਅੰਮਿ੍ਤਸਰ, 2 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਦੇ ਉਦਾਸੀਨ ਰਵੱਈਏ ਦੇ ਚੱਲਦੇ ਬੀ.ਬੀ.ਕੇ. ਡੀ.ਏ.ਵੀ. ਕਾਲਜ ਦੇ ਪੀ.ਸੀ.ਸੀ.ਟੀ. ਯੂਨਿਟ ਵਲੋਂ ਅੱਜ ਕਾਲਜ ਦੇ ਵਿਹੜੇ 'ਚ ਕੰਮਕਾਜ ਠੱਪ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ ਉੱਚ ਸਿੱਖਿਆ ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲਾਹੌਰ ਸਥਿਤ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਵਲੋਂ 'ਗੁਰੂ ਨਾਨਕ ਦਾ ਪੈਗ਼ਾਮ ਤੇ ਤਾਲੀਮਾਤ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੀ ਸ਼ੁਰੂਆਤ ਮੌਕੇ ਫੋਰਮ ਦੇ ਚੇਅਰਮੈਨ ਇਹਸਾਨ ਨਦੀਮ ਗੋਰਾਇਆ ...
ਅਜਨਾਲਾ, 2 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਸਿੱਖਿਆ ਵਿਭਾਗ ਵਲੋਂ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਕਰਵਾਏ ਗਏ ਮਾਂ ਬੋਲੀ ਨੂੰ ਸਮਰਪਿਤ ਸਹਿ-ਵਿੱਦਿਅਕ ਮੁਕਾਬਲਿਆਂ 'ਚੋਂ ਸਰਕਾਰੀ ਹਾਈ ਸਕੂਲ ਜਗਦੇਵ ਖੁਰਦ (ਅਜਨਾਲਾ) ਦੇ ਅੱਵਲ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ...
ਅੰਮਿ੍ਤਸਰ, 2 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਸੰਸਾਰ ਵਿਚ ਸੰਤਾਂ ਭਗਤਾਂ ਦੀ ਬਹੁਤ ਲੋੜ ਹੈ | ਅਸੀਂ ਭਗਤੀ ਮਾਰਗ 'ਤੇ ਅੱਗੇ ਵਧਦੇ ਹੋਏ ਖ਼ੁਦ ਵੀ ਆਨੰਦਮਈ ਜੀਵਨ ਬਤੀਤ ਕਰੀਏ ਤੇ ਜਨ-ਜਨ ਤੱਕ ਬ੍ਰਹਮਗਿਆਨ ਦੀ ਰੌਸ਼ਨੀ ਨੂੰ ਪਹੁੰਚਾਉਣ ਦਾ ਮਾਧਿਅਮ ਬਣੀਏ | ਇਹ ਵਿਚਾਰ ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪੀ. ਐੱਚ. ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕੀਤੇ ਗਏ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ (ਪਾਈਟੈਕਸ) 'ਚ ਵੱਖ-ਵੱਖ ਮੁਲਕਾਂ ਅਤੇ ਸੂਬਿਆਂ ਵਲੋਂ ਲਗਾਏ ਸਟਾਲਾਂ 'ਚੋਂ ਸਟਾਲਾਂ 'ਚੋਂ ...
ਅੰਮਿ੍ਤਸਰ, 2 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਕਮੇਟੀ ਵਲੋਂ ਵਿਸ਼ਵ ਪ੍ਰਸਿੱਧ ਸ੍ਰੀ ਹਨੂੰਮਾਨ ਭਗਤ ਮਹਾਂ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਜਿਸਦੀ ਤਿਆਰੀਆਂ ਸਬੰਧੀ ਅੱਜ ...
ਰਾਜਾਸਾਂਸੀ, 2 ਨਵੰਬਰ (ਹਰਦੀਪ ਸਿੰਘ ਖੀਵਾ)-ਆਮ ਆਦਮੀ ਪਾਰਟੀ ਵਲੋਂ ਪਠਾਨਕੋਟ ਵਿਖੇ ਕੀਤੀ ਜਾ ਰਹੀ ਰੈਲੀ ਤਿਰੰਗਾ ਯਾਤਰਾ 'ਚ ਸ਼ਿਰਕਤ ਕਰਨ ਲਈ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਆਪ ਦੇ ਸੁਪਰੀਮੋ ਤੇ ਦਿੱਲੀ ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਦਮ ਭੂਸ਼ਨ ਸਨਮਾਨ ਹਾਸਿਲ ਕਰਨ ਵਾਲੇ ਘੱਟ-ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ 3 ਦਸੰਬਰ ਨੂੰ ਅੰਮਿ੍ਤਸਰ ਪਹੁੰਚਣ 'ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਜਲਿ੍ਹਆਂਵਾਲਾ ਬਾਗ, ...
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਵੇਲੇ ਅੰਮਿ੍ਤਸਰ ਦੀ ਘਿਉ ਮੰਡੀ ਵਿਖੇ ਸਥਾਪਤ ਕੀਤੇ ਸ਼ਿਵਾਲਾ ਮਿਸਰ ਵੀਰਭਾਨ ਦੀਆਂ ਕੰਧਾਂ ਅਤੇ ਛੱਤਾਂ 'ਤੇ ਕਾਂਗੜਾ ਸ਼ੈਲੀ 'ਚ ਬਣੇ ਲਗਪਗ ਦੋ ਸਦੀ ਪੁਰਾਣੇ ਦਿੱਲਖਿੱਚ ਕੰਧ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX