ਤਾਜਾ ਖ਼ਬਰਾਂ


ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ
. . .  1 day ago
ਨਵੀਂ ਦਿੱਲੀ, 23 ਮਈ - ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ, ਇਹ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਦੁਆਰਾ ਇਕ ਬਿਆਨ ਵਿਚ ਸੂਚਿਤ ਕੀਤਾ ਗਿਆ ਹੈ।
ਇਲਾਹਾਬਾਦ ਹਾਈ ਕੋਰਟ ਨੂੰ ਮਿਲੇ 10 ਸਥਾਈ ਜੱਜ
. . .  1 day ago
ਪ੍ਰਯਾਗਰਾਜ ,23 ਮਈ - ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ 10 ਵਧੀਕ ਜੱਜਾਂ ਨੂੰ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਏ.ਟੀ.ਐਮ. ਰੂਮ ਦੇ ਤਾਲੇ ਤੋੜਦਿਆਂ ਲੋਕਾਂ ਨੇ ਲੁਟੇਰਿਆਂ ਨੂੰ ਕੀਤਾ ਕਾਬੂ
. . .  1 day ago
ਅਟਾਰੀ, 23 ਮਈ( ਗੁਰਦੀਪ ਸਿੰਘ )- ਬੀਤੀ ਰਾਤ ਤੇਜ਼ ਹਵਾਵਾਂ ਚੱਲਣ ਅਤੇ ਬਾਰਸ਼ ਹੋਣ ਕਾਰਨ ਅਟਾਰੀ ਕਸਬੇ ਵਿਚੋਂ ਬਿਜਲੀ ਗੁੱਲ ਹੋ ਗਈ ਸੀ । ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਲੁਟੇਰੇ ਸਟੇਟ ਬੈਂਕ ਆਫ ਇੰਡੀਆ ਸਥਿੱਤ ਏ. ਟੀ. ਐੱਮ...
ਭੋਪਾਲ ਵਿਚ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ
. . .  1 day ago
ਭੋਪਾਲ, 23 ਮਈ - ਮੱਧ ਪ੍ਰਦੇਸ਼ ਦੇ ਭੋਪਾਲ ਦੇ ਗਣੇਸ਼ ਨਗਰ 'ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਸਥਾਨਕ ਨੇ ਕਿਹਾ, ਪਾਣੀ ਦਾ ਟੈਂਕਰ ਰੋਜ਼ਾਨਾ ...
ਫ਼ਿਰੋਜ਼ਪੁਰ 'ਚ ਸ਼ਰੇਆਮ ਮਾਰੀਆਂ ਗੋਲੀਆਂ, ਇਕ ਗੰਭੀਰ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,23 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਮੱਲਵਾਲ ਰੋਡ 'ਤੇ ਦਸਮੇਸ਼ ਨਗਰ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਹਮਲਾਵਰ ਇਕ ਵਿਅਕਤੀ ਦੇ ਸ਼ਰੇਆਮ ਗੋਲੀਆਂ ਮਾਰ ਕੇ ਫ਼ਰਾਰ ਹੋ ...
ਜਥੇਦਾਰ ਸਾਹਿਬ ਜੀ, ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 23 ਮਈ - ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਸਿੱਖ ਨੂੰ ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੀ ਕੀਤੀ ਗਈ ਅਪੀਲ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ...
ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ 3 ਦਿਨ ਮੁਫ਼ਤ ਸਫ਼ਰ ਕਰ ਸਕਣਗੇ ਦਿੱਲੀ ਵਾਸੀ
. . .  1 day ago
ਨਵੀਂ ਦਿੱਲੀ, 23 ਮਈ - ਦਿੱਲੀ ਦੇ ਲੋਕ 3 ਦਿਨ ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੇ। ਇਨ੍ਹਾਂ ਬੱਸਾਂ ਨੂੰ ਕੱਲ੍ਹ ਯਾਣਿ ਕਿ 24 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...।
ਭਾਰਤ ਵੱਲੋਂ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਵਧਾਉਣ ਨੂੰ ਲੈ ਕੇ ਸਮਝੌਤੇ ਉੱਪਰ ਹਸਤਾਖ਼ਰ
. . .  1 day ago
ਨਵੀਂ ਦਿੱਲੀ, 23 ਮਈ - ਭਾਰਤ ਦੇ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਭਾਰਤ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ...
ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਭੇਜੀ ਕੋਵਿਡ ਵੈਕਸੀਨ - ਪ੍ਰਧਾਨ ਮੰਤਰੀ
. . .  1 day ago
ਟੋਕੀਓ, 23 ਮਈ - ਜਪਾਨ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਖ਼ੁਸ਼ਕਿਸਮਤ ਹੈ ਕਿ ਗੌਤਮ ਬੁੱਧ ਦਾ ਆਸ਼ੀਰਵਾਦ ਪ੍ਰਾਪਤ ਹੈ। ਭਾਰਤ...
ਸਰਕਾਰ ਵੱਲੋਂ ਸੈਸ਼ਨ ਬੁਲਾਉਣ ਦੀ ਗੱਲ ਕਹਿਣਾ ਹੀ ਕਿਸਾਨ ਮੋਰਚੇ ਦੀ ਵੱਡੀ ਪ੍ਰਾਪਤੀ ਹੈ - ਜਗਜੀਤ ਡੱਲੇਵਾਲ
. . .  1 day ago
ਚੰਡੀਗੜ੍ਹ, 23 ਮਈ (ਲਲਿਤਾ) - ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਕਾਰਵਾਈ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਕਿਸਾਨਾਂ ਨਾਲ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 23 ਮਈ (ਅਜੀਤ ਬਿਉਰੋ) - ਕਿਸਾਨਾਂ ਦੀ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਇਸ ਮੌਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ...
'ਆਪ' ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ 3 ਸਾਲ ਦੀ ਸਜ਼ਾ, ਮਿਲੀ ਜ਼ਮਾਨਤ
. . .  1 day ago
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ) - ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ ਰੂਪਨਗਰ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਤੇ 16 ਹਜ਼ਾਰ...
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 30 ਨੂੰ
. . .  1 day ago
ਬੁਢਲਾਡਾ, 23 ਮਈ (ਸਵਰਨ ਸਿੰਘ ਰਾਹੀ): ਸੂਬਾ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾਖਾ) ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ...
ਅਮਰਨਾਥ ਯਾਤਰਾ : ਆਨਲਾਈਨ ਹੈਲੀਕਾਪਟਰ ਟਿਕਟ ਬੁਕਿੰਗ 'ਤੇ ਹਾਈਕੋਰਟ ਵੱਲੋਂ ਕੇਂਦਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ
. . .  1 day ago
ਨਵੀਂ ਦਿੱਲੀ, 23 ਮਈ - ਅਮਰਨਾਥ ਯਾਤਰਾ ਦੌਰਾਨ ਆਨਲਾਈਨ ਹੈਲੀਕਾਪਟਰ ਬੁਕਿੰਗ 'ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ...
ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ
. . .  1 day ago
ਧਰਮਸ਼ਾਲਾ, 23 ਮਈ - ਹਿਮਾਚਲ ਪ੍ਰਦੇਸ਼ ਦੇ ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ...
ਭਾਰਤ ਸਰਕਾਰ ਨੇ 3 ਪਾਕਿਸਤਾਨੀ ਕੈਦੀ ਕੀਤੇ ਰਿਹਾਅ
. . .  1 day ago
ਅਟਾਰੀ,23 ਮਈ (ਗੁਰਦੀਪ ਸਿੰਘ ਅਟਾਰੀ) ਭਾਰਤ ਸਰਕਾਰ ਨੇ 3 ਪਾਕਿਸਤਾਨੀ ਨਾਗਰਿਕ ਕੈਦੀਆਂ ਨੂੰ ਰਿਹਾਅ ਕੀਤਾ ਹੈ। ਮੁਹੰਮਦ ਸੈਫ ਅਲੀ ਪੁੱਤਰ ਇਲਾਹੀ ਬਖ਼ਸ਼ ਅਤੇ ਮੁਹੰਮਦ ਲਤੀਫ ਪੁੱਤਰ ਮਸ਼ੂਕ ਅਲੀ ਓਕਾਰਾ....
ਪੰਜਾਬ ਦੇ ਕੈਮਿਸਟਾਂ ਨੇ ਥਰਮਾਮੀਟਰ ਆਦਿ ਦੀ ਕੀਤੀ ਵਿਕਰੀ ਬੰਦ
. . .  1 day ago
ਸੰਗਰੂਰ, 23 ਮਈ (ਧੀਰਜ ਪਸ਼ੋਰੀਆ) - ਦਵਾਈਆਂ ਦੇ ਕਾਰੋਬਾਰ 'ਤੇ ਨਾਪ ਤੋਲ ਵਿਭਾਗ ਦੇ ਨਿਯਮ ਥੋਪੇ ਜਾਣ ਦੇ ਖ਼ਿਲਾਫ਼ ਪੰਜਾਬ ਦੇ...
ਜਾਪਾਨ ਪਹੁੰਚੇ ਹੋਏ ਹਨ ਪ੍ਰਧਾਨ ਮੰਤਰੀ ਮੋਦੀ,ਜਾਪਾਨੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਟੋਕੀਓ (ਜਾਪਾਨ),23 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਵਿਚ ਜਾਪਾਨੀ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ | ਪ੍ਰਧਾਨ ਮੰਤਰੀ ਮੋਦੀ ਨੇ 30 ਤੋਂ ਵੱਧ ਜਾਪਾਨੀ ਕੰਪਨੀਆਂ ਦੇ ...
ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ ਰਹੇਗੀ - ਟਰਾਂਸਪੋਰਟ ਮੰਤਰੀ ਭੁੱਲਰ
. . .  1 day ago
ਹਰੀਕੇ ਪੱਤਣ, 23 ਮਈ( ਸੰਜੀਵ ਕੁੰਦਰਾ) - ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਰਕਾਰ ਵਲੋਂ ਬੰਦ ਨਹੀਂ ਕੀਤੀ ਜਾ ਰਹੀ ਅਤੇ ਪਹਿਲਾਂ ਦੀ ਤਰ੍ਹਾਂ ਹੀ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ....
ਮੁਹਾਲੀ ਤੋਂ ਕੈਨੇਡਾ-ਅਮਰੀਕਾ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ
. . .  1 day ago
ਚੰਡੀਗੜ੍ਹ, 23 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖ਼ਾਸ ਕਰਕੇ ਕੈਨੇਡਾ, ਅਮਰੀਕਾ ਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਟੀ ਆਫ਼ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮੌਤ
. . .  1 day ago
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਪੀੜਤ ਮੱਖਣ ਸਿੰਘ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ....
ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 23 ਮਈ - ਉੱਚ ਅਧਿਕਾਰੀਆਂ ਦੇ ਹੋਏ ...
ਹੱਜ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ
. . .  1 day ago
ਨਵੀਂ ਦਿੱਲੀ, 23 ਮਈ - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਲ ਇਸਲਾਮ ਟੂਰ ਕਾਰਪੋਰੇਸ਼ਨ ਦੁਆਰਾ ਸਾਲ 2022 ਵਿਚ ਹੱਜ ਲਈ ਪ੍ਰਾਈਵੇਟ ਟੂਰ ਆਪਰੇਟਰਾਂ ਵਜੋਂ ਵਿਚਾਰ ਕਰਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਗੈਂਗਸਟਰ ਤੇ ਅੱਤਵਾਦੀ ਕੋਲੋਂ ਮਿਲੇ ਮੋਬਾਈਲ ਫੋਨ
. . .  1 day ago
ਫ਼ਿਰੋਜ਼ਪੁਰ 23 ਮਈ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਚੱਕੀਆਂ 'ਚ ਬੰਦ ਅੱਤਵਾਦੀ ਤੇ ਗੈਂਗਸਟਰ ਕੋਲੋਂ ਦੋ ਮੋਬਾਈਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਏ ...
ਮੰਤਰੀਆਂ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ, ਕੱਲ੍ਹ ਦੀ ਬੈਠਕ 'ਤੇ ਟਿੱਕੀਆਂ ਨਜ਼ਰਾਂ
. . .  1 day ago
ਚੰਡੀਗੜ੍ਹ, 23 ਮਈ - ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ ਹੋ ਗਈ ਹੈ | ਡੇਅਰੀ ਕਿਸਾਨਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 18 ਮੱਘਰ ਸੰਮਤ 553

ਫਰੀਦਕੋਟ

ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਬਿਨਾਂ ਸ਼ਰਤ ਲਿਖਤੀ ਪੱਤਰ ਦੇਵੇ ਸਰਕਾਰ-ਸਹਾਇਕ ਪ੍ਰੋਫ਼ੈਸਰ

ਕੋਟਕਪੂਰਾ, 2 ਦਸੰਬਰ (ਮੇਘਰਾਜ)-ਸਰਕਾਰੀ ਕਾਲਜ ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਾਂ ਕੋਟਕਪੂਰਾ ਦੀ ਹੜਤਾਲ ਲਗਾਤਾਰ ਇਕ ਮਹੀਨੇ ਤੋਂ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਦੀ ਅਗਵਾਈ 'ਚ ਲਗਾਤਾਰ ਜਾਰੀ ਹੈ | ਇਸੇ ਹੜਤਾਲ ਦੇ ਚੱਲਦਿਆਂ ਅੱਜ ਲੁਧਿਆਣਾ ਵਿਖੇ ਰੱਖ ਬਾਗ 'ਚ ਸੂਬਾ ਪੱਧਰੀ ਮੀਟਿੰਗ ਹੋਈ, ਜਿਸ 'ਚ ਆਉਣ ਵਾਲੇ ਦਿਨਾਂ 'ਚ ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਜਿਹੜੇ ਪ੍ਰੋਗਰਾਮ ਉਲੀਕੇ ਜਾਣਗੇ ਉਸ ਸਬੰਧੀ ਰਣਨੀਤੀ ਬਣਾਈ ਗਈ | ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਪ੍ਰੋਫੈਸਰਾਂ ਨੇ ਕਿਹਾ ਕਿ ਯੂਨੀਅਨ ਦੇ ਨੁਮਾਇੰਦੇ ਜੇਕਰ ਕਿਸੇ ਵੀ ਮੰਤਰੀ ਨੂੰ ਮਿਲਦੇ ਹਨ ਤਾਂ ਉਹ ਹਰ ਵਾਰ ਲਾਰਿਆਂ ਦੇ ਰੂਪ 'ਚ ਲੋਲੀਪਾਪ ਦੇ ਕੇ ਮੋੜ ਦਿੰਦੇ ਹਨ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਨ੍ਹੀ ਦੇਰ ਸਰਕਾਰ ਉਨ੍ਹਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਬਿਨਾਂ ਸ਼ਰਤ ਕੋਈ ਲਿਖਤੀ ਪੱਤਰ ਜਾਰੀ ਨਹੀਂ ਕਰਦੀ ਓਨ੍ਹੀ ਦੇਰ ਇਹ ਸੰਘਰਸ਼ ਹੋਰ ਤਿੱਖਾ ਹੁੰਦਾ ਜਾਵੇਗਾ | ਇਸ ਮੌਕੇ ਪ੍ਰੋ. ਅੰਮਿ੍ਤਪਾਲ ਸਿੰਘ, ਪ੍ਰੋ. ਰਣਜੀਤ ਸਿੰਘ, ਪ੍ਰੋ. ਪੂਨਮ ਅਰੋੜਾ, ਪ੍ਰੋ. ਸੁਖਵੀਰ ਕੌਰ, ਪ੍ਰੋ. ਸ਼ਹਿਨਾਜ਼ ਅਤੇ ਵਿਦਿਆਰਥੀ ਯੂਨੀਅਨ ਦੇ ਆਗੂ ਵੀ ਹਾਜ਼ਰ ਸਨ |

ਮੁੱਖ ਮੰਤਰੀ ਚੰਨੀ ਵਲੋਂ ਜੈਤੋ ਦੇ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ-ਮੁਹੰਮਦ ਸਦੀਕ

ਜੈਤੋ, 2 ਦਸੰਬਰ (ਭੋਲਾ ਸ਼ਰਮਾ)-ਬੀਤੇ ਦਿਨੀਂ ਕੋਟਕਪੂਰਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫ਼ੇਰੀ ਮੌਕੇ ਉਨ੍ਹਾਂ ਵਲੋਂ ਜੈਤੋ ਦੇ ਰੁਕੇ ਅਤੇ ਹੋਰ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਜਾਰੀ ਕਰਨ ਦਾ ਜੋ ਐਲਾਨ ਕੀਤਾ ਗਿਆ, ਅਸੀਂ ਉਸ ਲਈ ਉਨ੍ਹਾਂ ਦੇ ...

ਪੂਰੀ ਖ਼ਬਰ »

ਪੁਲਿਸ ਵਲੋਂ ਅਸਲ੍ਹੇ ਸਮੇਤ ਦੋ ਕਾਬੂ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਵਰੁਣ ਸ਼ਰਮਾ ਆਈ.ਪੀ.ਐਸ. ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਆਡੀਓ/ਵੀਡੀਓ ਹਰਮਨਪ੍ਰੀਤ ਸਿੰਘ ਉਰਫ਼ ਕੀੜਾ ਵਾਸੀ ਫ਼ਰੀਦਕੋਟ ਦੇ ਫ਼ੋਨ 'ਤੇ ਵਟਸਐਪ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਓਮੀ ਕਰੋਨ ਵਾਇਰਸ ਦੇ ਫ਼ੈਲਾਅ ਦੀ ਰੋਕਥਾਮ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਵਲੋਂ ਕੋਵਿਡ-19 ਮਹਾਂਮਾਰੀ ਦੀ ਸੰਭਾਵੀਂ ਤੀਜੀ ਲਹਿਰ 'ਤੇ ਓਮੀ ਕਰੋਨ ਵਾਇਰਸ ਦੇ ਫ਼ੈਲਾਓ ਦੀ ਰੋਕਥਾਮ ਲਈ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ...

ਪੂਰੀ ਖ਼ਬਰ »

ਪਿੰਡ ਮੁਮਾਰਾ ਦੇ ਕਈ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਬੀਤੇ ਦਿਨੀਂ ਫ਼ਰੀਦਕੋਟ ਹਲਕੇ ਦੀ ਫ਼ੇਰੀ ਦੌਰਾਨ ਅਕਾਲੀ-ਬਸਪਾ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਦੀ ਹਾਜ਼ਰੀ ਵਿਚ ਪਿੰਡ ਮੁਮਾਰਾ ਵਿਖੇ ਕਈ ਕਾਂਗਰਸੀ ਪਰਿਵਾਰ ਪਾਰਟੀ ਛੱਡ ਕੇ ਅਕਾਲੀ ਦਲ ...

ਪੂਰੀ ਖ਼ਬਰ »

ਓਮ ਪ੍ਰਕਾਸ਼ ਬੋਹਤ ਭਾਵਾਧਸ ਪੰਜਾਬ ਦੇ ਦੁਬਾਰਾ ਕਨਵੀਨਰ ਨਿਯੁਕਤ

ਫ਼ਰੀਦਕੋਟ, 2 ਦਸੰਬਰ (ਸਤੀਸ਼ ਬਾਗ਼ੀ)-ਬੀਤੇ ਦਿਨ ਭਾਰਤੀਆ ਵਾਲਮੀਕਿ ਧਰਮ ਸਮਾਜ (ਭਾਵਾਧਸ) ਦਾ ਇਕ ਵਿਸ਼ਾਲ ਪ੍ਰਤੀਨਿਧ ਅਧਿਵੇਸ਼ਨ ਵਿਜੇ ਦਾਨਵ ਮੁੱਖ ਸੰਚਾਲਕ ਭਾਵਾਧਸ ਭਾਰਤ ਦੀ ਅਗਵਾਈ ਹੇਠ ਵਾਲਮੀਕਿ ਤੀਰਥ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਇਆ, ਜਿਸ ਦੌਰਾਨ ਓਮ ...

ਪੂਰੀ ਖ਼ਬਰ »

ਜਨਰਲ ਵਰਗ ਵਲੋਂ ਮੁੱਖ ਮੰਤਰੀ ਵਜ਼ੀਫ਼ਾ ਸਕੀਮ ਦੀ ਪ੍ਰਵਾਨਗੀ ਦਾ ਸਵਾਗਤ

ਫ਼ਰੀਦਕੋਟ, 2 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਪੰਜਾਬ ਕੈਬਨਿਟ ਵਲੋਂ ਬੀਤੇ ਦਿਨੀਂ ਮੁੱਖ ਮੰਤਰੀ ਵਜ਼ੀਫ਼ਾ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਅਧੀਨ ਜਨਰਲ ਵਰਗ ਦੇ ਗਰੀਬ ਵਿਦਿਆਰਥੀਆਂ ਨੂੰ ਕਾਲਜ ਵਿਚ ਪੜ੍ਹਣ ਸਮੇਂ 5600 ਰੁਪਏ ਤੋਂ ਲੈ ਕੇ 8000 ਰੁਪਏ ਤੱਕ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ (ਸਮਰਾ) ਵਲੋਂ ਰੈਲੀ ਕੱਲ੍ਹ

ਸਾਦਿਕ, 2 ਦਸੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਆਖਿਰ ਨੰਬਰਦਾਰ ਯੂਨੀਅਨ ਪੰਜਾਬ ਸਮਰਾ ਗਰੁੱਪ ਨੇ 4 ਦਸੰਬਰ ਨੂੰ ਲੁਧਿਆਣਾ 'ਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ | ਨੰਬਰਦਾਰ ਯੂਨੀਅਨ ਜ਼ਿਲ੍ਹਾ ...

ਪੂਰੀ ਖ਼ਬਰ »

ਬੇਰੁਜ਼ਗਾਰ ਅੰਗਹੀਣਾਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਡਾ. ਅੰਬੇਡਕਰ ਅਪਾਹਜ ਵੈਲਫੇਅਰ ਸੁਸਾਇਟੀ ਵਲੋਂ ਆਪਣੀਆਂ ਹੱਕੀ ਮੰਗਾਂ ਪ੍ਰਤੀ ਅੰਗਹੀਣ ਅਪਾਹਜ ਵੈਲਫ਼ੇਅਰ ਸਭਾ ਵਲੋਂ ਜ਼ਿਲ੍ਹਾ ਪ੍ਰਧਾਨ ਹਰਸੰਗੀਤ ਸਿੰਘ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਨੂੰ ਕੋਟਕਪੂਰਾ ...

ਪੂਰੀ ਖ਼ਬਰ »

ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਮਾਮਲਾ ਦਰਜ

ਕੋਟਕਪੂਰਾ, 2 ਦਸੰਬਰ (ਮੋਹਰ ਸਿੰਘ ਗਿੱਲ)-ਸਥਾਨਕ ਸ਼ਹਿਰ ਦੀ ਵਸਨੀਕ ਇਕ ਵਿਆਹੁਤਾ ਲੜਕੀ ਨੂੰ ਕਥਿਤ ਤੰਗ ਪ੍ਰੇਸ਼ਾਨ ਕਰਨ 'ਤੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੁੂਰਾ ਦੀ ਪੁਲਿਸ ਨੇ ਉਸ ਦੇ ਪਤੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਪੜਤਾਲ ਆਰੰਭ ਕਰ ...

ਪੂਰੀ ਖ਼ਬਰ »

ਸਿਲਵਰ ਓਕਸ ਸਕੂਲ ਸੇਵੇਵਾਲਾ 'ਚ ਵਿਦਿਆਰਥੀਆਂ ਦੇ ਵੱਖ-ਵੱਖ ਮੁੁਕਾਬਲੇ

ਜੈਤੋ, 2 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਵਿਖੇ ਅੰਤਰ ਹਾਊਸ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਮੁੁਕਾਬਲਿਆਂ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ | 100 ਮੀਟਰ ...

ਪੂਰੀ ਖ਼ਬਰ »

ਯੂਥ ਅਫੇਅਰ ਸੰਸਥਾ ਨੇ ਏਡਜ਼ ਦਿਵਸ 'ਤੇ ਜਾਗਰੂਕਤਾ ਰੈਲੀ ਕੱਢੀ

ਫ਼ਰੀਦਕੋਟ, 2 ਦਸੰਬਰ (ਸਰਬਜੀਤ ਸਿੰਘ)-ਯੂਥ ਅਫੇਅਰ ਸੰਸਥਾ ਵਲੋਂ ਵਰਲਡ ਏਡਜ਼ ਦਿਵਸ 'ਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਐਚ.ਆਈ.ਵੀ ਏਡਜ਼ ਜਾਗੂਰਕਤਾ ਰੈਲੀ ਕੱਢੀ ਗਈ | ਰੈਲੀ ਨੂੰ ਜ਼ਿਲ੍ਹਾ ਟੀ.ਬੀ ਅਫ਼ਸਰ ਸਰਵਦੀਪ ਸਿੰਘ ਰੋਮਾਣਾ (ਡੀ.ਟੀ.ਓ) ਅਤੇ ...

ਪੂਰੀ ਖ਼ਬਰ »

ਬੱਚਿਆਂ ਨੂੰ ਕਾਪੀਆਂ, ਪੈੱਨ ਤੇ ਟੋਪੀਆਂ ਵੰਡੀਆਂ

ਸਾਦਿਕ, 2 ਦਸੰਬਰ (ਗੁਰਭੇਜ ਸਿੰਘ ਚੌਹਾਨ)-ਮਾਤਾ ਸੁਖਜਿੰਦਰ ਕੌਰ ਢਿੱਲੋਂ ਮੈਮੋਰੀਅਲ ਸੁਸਾਇਟੀ ਸਾਦਿਕ ਵਲੋਂ ਉਨ੍ਹਾਂ ਦੀ ਬਰਸੀ 'ਤੇ ਸਰਕਾਰੀ ਹਾਈ ਸਕੂਲ ਸਾਦਿਕ ਵਿਚ ਬੱਚਿਆਂ ਨੂੰ ਕਾਪੀਆਂ, ਬਾਲ ਪੈੱਨ ਅਤੇ ਟੋਪੀਆਂ ਵੰਡੀਆਂ ਗਈਆਂ | ਸਮਾਗਮ ਦੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਪੰਜਾਬੀ ਲੇਖਕ ਮੰਚ ਦੀ ਮਹੀਨਵਾਰ ਮੀਟਿੰਗ

ਫ਼ਰੀਦਕੋਟ, 2 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਅਹਿਮ ਮੀਟਿੰਗ ਐਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਹੋਈ | ਮੰਚ ਦੇ ਪ੍ਰਧਾਨ ਜੀਤ ਕੰਮੇਆਣਾ ਅਤੇ ਸਰਪ੍ਰਸਤ ਜਗੀਰ ਸੱਧਰ ਵਲੋਂ ਪਹੁੰਚੇ ਸਮੂਹ ਮੈਂਬਰਾਂ ਦਾ ...

ਪੂਰੀ ਖ਼ਬਰ »

ਗੁਰਦੁਆਰਾ ਜੋੜਾ ਸਾਹਿਬ ਪਾਤਸ਼ਾਹੀ ਦਸਵੀਂ ਨੰਗਲ ਵਿਖੇ ਇਕੋਤਰੀਆਂ ਦੇ ਭੋਗ 5 ਨੂੰ

ਪੰਜਗਰਾਈਾ ਕਲਾਂ, 2 ਦਸੰਬਰ (ਕੁਲਦੀਪ ਸਿੰਘ ਗੋਂਦਾਰਾ)-ਪਿੰਡ ਨੰਗਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਅਤੇ ਸਰਬੱਤ ਦੇ ਭਲੇ ਲਈ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਜੋੜਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ 16 ਅਕਤੂਬਰ ਤੋਂ ਆਰੰਭ ਕੀਤੇ ...

ਪੂਰੀ ਖ਼ਬਰ »

ਚੌਕਾਂ 'ਚ ਬਣੇ ਹੋਏ ਡੂੰਘੇ ਖੱਡਿਆਂ ਦੀ ਮੁਰੰਮਤ ਕਰਨ ਦੀ ਮੰਗ

ਫ਼ਰੀਦਕੋਟ, 2 ਦਸੰਬਰ (ਚਰਨਜੀਤ ਸਿੰਘ ਗੋਂਦਾਰਾ)-ਸਥਾਨਕ ਸ਼ਹਿਰ 'ਦੇ ਕੁਝ ਹਿੱਸਿਆਂ 'ਚ ਭਾਵੇਂ ਕਿ ਅਜੇ ਵੀ ਸੀਵਰੇਜ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਪਰ ਸ਼ਹਿਰ ਦੇ ਕਈ ਅਹਿਮ ਚੌਕਾਂ ਅਤੇ ਕੁਝ ਰਸਤਿਆਂ 'ਤੇ ਡੂੰਘੇ ਖੱਡੇ ਬਣੇ ਹੋਣ ਕਰਕੇ ਗੱਡੀ ਚਾਲਕਾਂ ਨੂੰ ...

ਪੂਰੀ ਖ਼ਬਰ »

ਸ਼ੁਸ਼ੀਲ ਕੁਮਾਰ ਸ਼ਰਮਾ 'ਆਪ' ਦੇ ਵਪਾਰ ਵਿੰਗ ਜੈਤੋ ਦੇ ਪ੍ਰਧਾਨ ਨਿਯੁਕਤ

ਜੈਤੋ, 2 ਦਸੰਬਰ (ਭੋਲਾ ਸ਼ਰਮਾ)-ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਇੰਚਾਰਜ ਜਰਨੈਲ ਸਿੰਘ ਵਲੋਂ ਜੈਤੋ ਮੰਡੀ ਦੇ ਵਸਨੀਕ ਸ਼ੁਸ਼ੀਲ ਕੁਮਾਰ ਸ਼ਰਮਾ ਦੀਆਂ ਪਾਰਟੀ ਪ੍ਰਤੀ ...

ਪੂਰੀ ਖ਼ਬਰ »

ਸਾਦਿਕ ਦੇ ਦੁਕਾਨਦਾਰਾਂ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਨੂੰ ਦਿੱਤਾ ਮੰਗ ਪੱਤਰ

ਸਾਦਿਕ, 2 ਦਸੰਬਰ (ਗੁਰਭੇਜ ਸਿੰਘ ਚੌਹਾਨ)-ਸਾਦਿਕ ਦੇ ਸਮੂਹ ਦੁਕਾਨਦਾਰਾਂ ਅਤੇ ਜਨਰਲ ਵਰਗ ਦੇ ਲੋਕਾਂ ਵਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੂੰ ਮੰਗ ਪੱਤਰ ਦਿੱਤਾ ਗਿਆ | ਵਫ਼ਦ ਦੇ ਆਗੂ ਜਗਦੇਵ ਸਿੰਘ ਢਿੱਲੋਂ ਤੇ ਪੱਪੂ ਢਾਬ ਨੇ ਮੰਗ ਕੀਤੀ ਕਿ ਕੋਰੋਨਾ ...

ਪੂਰੀ ਖ਼ਬਰ »

ਬਾਬਾ ਫ਼ਰੀਦ ਲਾਅ ਕਾਲਜ ਵਿਖੇ ਤਿੰਨ ਰੋਜ਼ਾ ਖੇਡ ਟੂਰਨਾਮੈਂਟ 2021 ਦਾ ਆਗ਼ਾਜ਼

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਵਿਖੇ ਤਿੰਨ ਰੋਜ਼ਾ ਸਪੋਰਟਸ ਮੀਟ (ਖੇਡ ਟੂਰਨਾਮੈਂਟ) ਕਰਵਾਇਆ ਗਿਆ | ਜਿਸ ਦਾ ਆਗਾਜ਼ ਬੀ.ਏ.ਐਲ.ਐਲ.ਬੀ (ਪੰਜ ਸਾਲਾ ਕੋਰਸ) ਭਾਗ-ਚੌਥਾ ਅਤੇ ਐਲ.ਐਲ.ਬੀ (ਤਿੰਨ ਸਾਲਾ ਕੋਰਸ) ਭਾਗ-ਤੀਜਾ ਦੇ ਕਿ੍ਕਟ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਰਾਇਲ ਤੇ ਵਿਸ਼ਵਾਸ ਵਲੋਂ ਟਰੱਕ ਯੂਨੀਅਨ 'ਚ ਸੈਮੀਨਾਰ

ਕੋਟਕਪੂਰਾ, 2 ਦਸੰਬਰ (ਮੇਘਰਾਜ)-ਲਾਇਨਜ਼ ਕਲੱਬ ਕੋਟਕਪੂਰਾ, ਰਾਇਲ ਅਤੇ ਵਿਸ਼ਵਾਸ ਵਲੋਂ ਸਾਂਝੇ ਤੌਰ 'ਤੇ ਜ਼ੋਨ ਚੇਅਰਮੈਨ ਹਰਿੰਦਰ ਸਿੰਘ ਚੋਟਮੁਰਾਦਾ ਦੀ ਅਗਵਾਈ ਹੇਠ ਸਥਾਨਕ ਮੋਗਾ ਰੋਡ 'ਤੇ ਸਥਿਤ ਟਰੱਕ ਯੂਨੀਅਨ ਵਿਖੇ ਤਿੰਨ ਵਿਸ਼ਿਆਂ 'ਤੇ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »

ਇਤਿਹਾਸਕ ਹੋਵੇਗੀ ਅਕਾਲੀ ਦਲ ਦੀ 14 ਦਸੰਬਰ ਦੀ ਸਥਾਪਨਾ ਰੈਲੀ-ਬੰਟੀ ਰੋਮਾਣਾ

ਫ਼ਰੀਦਕੋਟ, 2 ਦਸੰਬਰ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਮੋਗਾ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਵਲੋਂ ਕੋਟਕਪੂਰਾ ਸ਼ਹਿਰੀ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਕੋਟਕਪੂਰਾ, 2 ਦਸੰਬਰ (ਮੋਹਰ ਸਿੰਘ ਗਿੱਲ)-ਯੂਥ ਅਕਾਲੀ ਦਲ ਕੋਟਕਪੂਰਾ ਸ਼ਹਿਰੀ ਜ਼ਿਲ੍ਹਾ ਫ਼ਰੀਦਕੋਟ ਦੇ ਜਥੇਬੰਦਕ ਢਾਂਚੇ ਵਿਚ ਹੇਠ ਲਿਖੇ ਅਨੁਸਾਰ ਅਹੁਦੇਦਾਰ ਨਿਯੁਕਤ ਕੀਤੇ ਗਏ : ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ (ਗੋਰਾ), ਡਾ. ਮੋਹਿਤ ਸ਼ੇਖਰ, ਜਤਿੰਦਰ ...

ਪੂਰੀ ਖ਼ਬਰ »

ਡ੍ਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਕੋਟਕਪੂਰਾ, 2 ਦਸੰਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ | ਜਿਸ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਕਰੀਬ ...

ਪੂਰੀ ਖ਼ਬਰ »

ਵੀਰਪਾਲ ਕੌਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਕੋਟਕਪੂਰਾ, 2 ਦਸੰਬਰ (ਮੋਹਰ ਸਿੰਘ ਗਿੱਲ)-ਬੱਲੂਆਣਾ (ਬਠਿੰਡਾ) ਤੋਂ ਰੋਜ਼ਾਨਾ 'ਅਜੀਤ' ਦੇ ਪੱਤਰਕਾਰ ਗੁਰਨੈਬ ਸਾਜਨ ਦਿਓਣ ਦੀ ਬੇਟੀ ਵੀਰਪਾਲ ਕੌਰ (28) ਪਤਨੀ ਕੁਲਜੀਤ ਸਿੰਘ ਵਾਸੀ ਕੋਟਕਪੂਰਾ, ਜੋ ਕਿ ਕੁਝ ਦਿਨ ਪਹਿਲਾਂ ਪਿੰਡ ਨਾਨਕਸਰ ਨੇੜੇ ਹੋਏ ਇਕ ਕਾਰ ਹਾਦਸੇ 'ਚ ਸਦੀਵੀ ...

ਪੂਰੀ ਖ਼ਬਰ »

ਮੰਡ ਵਾਲਾ ਵਿਖੇ ਬੱਚਿਆਂ ਨੂੰ ਦਿੱਤੀ ਧਾਰਮਿਕ ਤੇ ਇਤਿਹਾਸਕ ਜਾਣਕਾਰੀ

ਕੋਟਕਪੂਰਾ, 2 ਦਸੰਬਰ (ਮੋਹਰ ਸਿੰਘ ਗਿੱਲ)-ਪਿੰਡ ਮੰਡ ਵਾਲਾ, ਹਲਕਾ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਸੱਤ ਰੋਜ਼ਾ ਗੁਰਮਤਿ ਕੈਂਪ ਸ਼੍ਰੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸ਼ੇਰ ਸਿੰਘ ਮੰਡ ਵਾਲਾ ਦੇ ਸਹਿਯੋਗ ਸਦਕਾ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ | ਇਸ ...

ਪੂਰੀ ਖ਼ਬਰ »

ਡੇਰਾ ਬਾਬਾ ਪ੍ਰੇਮ ਦਾਸ ਦੀ ਨਵੀਂ ਕਮੇਟੀ ਦੀ ਚੋਣ

ਪੰਜਗਰਾਈਾ ਕਲਾਂ, 2 ਦਸੰਬਰ (ਕੁਲਦੀਪ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਪਿੰਡ ਜਿਉਣ ਵਾਲਾ ਵਿਖੇ ਡੇਰਾ ਬਾਬਾ ਪ੍ਰੇਮ ਦਾਸ ਦੀ ਨਵੀਂ ਕਮੇਟੀ ਦੀ ਚੋਣ ਸਮੂਹ ਨਗਰ ਨਿਵਾਸੀਆਂ ਦੀ ਸਹਿਮਤੀ ਨਾਲ ਸਰਪੰਚ ਤਰਸੇਮ ਸਿੰਘ ਬਰਾੜ ਦੀ ਨਿਗਰਾਨੀ ਹੇਠ ਅਤੇ ਡੇਰਾ ਬਾਬਾ ਪ੍ਰੇਮ ਦਾਸ ...

ਪੂਰੀ ਖ਼ਬਰ »

ਬ੍ਰਹਮ ਗਿਆਨ ਦੀ ਪ੍ਰਾਪਤੀ ਨਾਲ ਹੀ ਹੋਰ ਮਜ਼ਬੂਤ ਹੁੰਦਾ ਹੈ ਪ੍ਰਮਾਤਮਾ 'ਤੇ ਵਿਸ਼ਵਾਸ-ਮਾਤਾ ਸੁਦੀਕਸ਼ਾ

ਜੈਤੋ, 2 ਦਸੰਬਰ (ਭੋਲਾ ਸ਼ਰਮਾ)-'ਕਿਸੇ ਵੀ ਗੱਲ 'ਤੇ ਓਦੋਂ ਤੱਕ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਅਸੀਂ ਅਸਲੀਅਤ ਵਿਚ ਉਹ ਚੀਜ਼ ਨਹੀਂ ਵੇਖਦੇ | ਉਸੇ ਤਰ੍ਹਾਂ ਹੀ ਪ੍ਰਭੂ-ਪ੍ਰਮਾਤਮਾ 'ਤੇ ਸਾਡਾ ਵਿਸ਼ਵਾਸ ਤਾਂ ਹੀ ਪੱਕਾ ਹੋ ਸਕਦਾ ਹੈ ਜਦੋਂ ਬ੍ਰਹਮ ਗਿਆਨ ਦੁਆਰਾ ...

ਪੂਰੀ ਖ਼ਬਰ »

ਸੰਕਲਪ ਸੁਸਾਇਟੀ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਵਿਸ਼ਵ ਏਡਜ਼ ਦਿਵਸ

ਜੈਤੋ/ਬਾਜਾਖਾਨਾ 2 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਜਗਦੀਪ ਸਿੰਘ ਗਿੱਲ)-ਸੀ.ਐਚ.ਸੀ ਬਾਜਾਖਾਨਾ ਅਧੀਨ ਪੈਂਦੇ ਪਿੰਡ ਖੱਚੜਾਂ ਵਿਖੇ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.) ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX