ਤਾਜਾ ਖ਼ਬਰਾਂ


ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ
. . .  1 day ago
ਨਵੀਂ ਦਿੱਲੀ, 23 ਮਈ - ਵਿਨੈ ਕੁਮਾਰ ਸਕਸੈਨਾ ਦਿੱਲੀ ਦੇ ਨਵੇਂ ਉਪ ਰਾਜਪਾਲ ਹੋਣਗੇ, ਇਹ ਰਾਸ਼ਟਰਪਤੀ ਦੇ ਪ੍ਰੈਸ ਸਕੱਤਰ ਦੁਆਰਾ ਇਕ ਬਿਆਨ ਵਿਚ ਸੂਚਿਤ ਕੀਤਾ ਗਿਆ ਹੈ।
ਇਲਾਹਾਬਾਦ ਹਾਈ ਕੋਰਟ ਨੂੰ ਮਿਲੇ 10 ਸਥਾਈ ਜੱਜ
. . .  1 day ago
ਪ੍ਰਯਾਗਰਾਜ ,23 ਮਈ - ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ 10 ਵਧੀਕ ਜੱਜਾਂ ਨੂੰ ਹਾਈ ਕੋਰਟ ਦੇ ਸਥਾਈ ਜੱਜਾਂ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਏ.ਟੀ.ਐਮ. ਰੂਮ ਦੇ ਤਾਲੇ ਤੋੜਦਿਆਂ ਲੋਕਾਂ ਨੇ ਲੁਟੇਰਿਆਂ ਨੂੰ ਕੀਤਾ ਕਾਬੂ
. . .  1 day ago
ਅਟਾਰੀ, 23 ਮਈ( ਗੁਰਦੀਪ ਸਿੰਘ )- ਬੀਤੀ ਰਾਤ ਤੇਜ਼ ਹਵਾਵਾਂ ਚੱਲਣ ਅਤੇ ਬਾਰਸ਼ ਹੋਣ ਕਾਰਨ ਅਟਾਰੀ ਕਸਬੇ ਵਿਚੋਂ ਬਿਜਲੀ ਗੁੱਲ ਹੋ ਗਈ ਸੀ । ਹਨੇਰੇ ਦਾ ਫ਼ਾਇਦਾ ਉਠਾਉਂਦੇ ਹੋਏ ਲੁਟੇਰੇ ਸਟੇਟ ਬੈਂਕ ਆਫ ਇੰਡੀਆ ਸਥਿੱਤ ਏ. ਟੀ. ਐੱਮ...
ਭੋਪਾਲ ਵਿਚ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ
. . .  1 day ago
ਭੋਪਾਲ, 23 ਮਈ - ਮੱਧ ਪ੍ਰਦੇਸ਼ ਦੇ ਭੋਪਾਲ ਦੇ ਗਣੇਸ਼ ਨਗਰ 'ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਕਮੀ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਸਥਾਨਕ ਨੇ ਕਿਹਾ, ਪਾਣੀ ਦਾ ਟੈਂਕਰ ਰੋਜ਼ਾਨਾ ...
ਫ਼ਿਰੋਜ਼ਪੁਰ 'ਚ ਸ਼ਰੇਆਮ ਮਾਰੀਆਂ ਗੋਲੀਆਂ, ਇਕ ਗੰਭੀਰ ਜ਼ਖ਼ਮੀ
. . .  1 day ago
ਫ਼ਿਰੋਜ਼ਪੁਰ ,23 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਮੱਲਵਾਲ ਰੋਡ 'ਤੇ ਦਸਮੇਸ਼ ਨਗਰ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਹਮਲਾਵਰ ਇਕ ਵਿਅਕਤੀ ਦੇ ਸ਼ਰੇਆਮ ਗੋਲੀਆਂ ਮਾਰ ਕੇ ਫ਼ਰਾਰ ਹੋ ...
ਜਥੇਦਾਰ ਸਾਹਿਬ ਜੀ, ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ - ਭਗਵੰਤ ਮਾਨ
. . .  1 day ago
ਚੰਡੀਗੜ੍ਹ, 23 ਮਈ - ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹਰ ਸਿੱਖ ਨੂੰ ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੀ ਕੀਤੀ ਗਈ ਅਪੀਲ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ...
ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ 3 ਦਿਨ ਮੁਫ਼ਤ ਸਫ਼ਰ ਕਰ ਸਕਣਗੇ ਦਿੱਲੀ ਵਾਸੀ
. . .  1 day ago
ਨਵੀਂ ਦਿੱਲੀ, 23 ਮਈ - ਦਿੱਲੀ ਦੇ ਲੋਕ 3 ਦਿਨ ਦਿੱਲੀ ਸਰਕਾਰ ਦੀਆਂ 150 ਇਲੈਕਟ੍ਰਿਕ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੇ। ਇਨ੍ਹਾਂ ਬੱਸਾਂ ਨੂੰ ਕੱਲ੍ਹ ਯਾਣਿ ਕਿ 24 ਮਈ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ...।
ਭਾਰਤ ਵੱਲੋਂ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਵਧਾਉਣ ਨੂੰ ਲੈ ਕੇ ਸਮਝੌਤੇ ਉੱਪਰ ਹਸਤਾਖ਼ਰ
. . .  1 day ago
ਨਵੀਂ ਦਿੱਲੀ, 23 ਮਈ - ਭਾਰਤ ਦੇ ਪ੍ਰਮੁੱਖ ਖੇਤਰਾਂ 'ਚ ਅਮਰੀਕੀ ਨਿਵੇਸ਼ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਭਾਰਤ ਨੇ ਸਮਝੌਤੇ 'ਤੇ ਹਸਤਾਖ਼ਰ ਕੀਤੇ...
ਭਾਰਤ ਨੇ 100 ਤੋਂ ਵੱਧ ਦੇਸ਼ਾਂ ਨੂੰ ਭੇਜੀ ਕੋਵਿਡ ਵੈਕਸੀਨ - ਪ੍ਰਧਾਨ ਮੰਤਰੀ
. . .  1 day ago
ਟੋਕੀਓ, 23 ਮਈ - ਜਪਾਨ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਖੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਭਾਰਤ ਖ਼ੁਸ਼ਕਿਸਮਤ ਹੈ ਕਿ ਗੌਤਮ ਬੁੱਧ ਦਾ ਆਸ਼ੀਰਵਾਦ ਪ੍ਰਾਪਤ ਹੈ। ਭਾਰਤ...
ਸਰਕਾਰ ਵੱਲੋਂ ਸੈਸ਼ਨ ਬੁਲਾਉਣ ਦੀ ਗੱਲ ਕਹਿਣਾ ਹੀ ਕਿਸਾਨ ਮੋਰਚੇ ਦੀ ਵੱਡੀ ਪ੍ਰਾਪਤੀ ਹੈ - ਜਗਜੀਤ ਡੱਲੇਵਾਲ
. . .  1 day ago
ਚੰਡੀਗੜ੍ਹ, 23 ਮਈ (ਲਲਿਤਾ) - ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਨਾਲ ਕਾਰਵਾਈ...
ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਕਿਸਾਨਾਂ ਨਾਲ ਮੀਟਿੰਗ ਖ਼ਤਮ
. . .  1 day ago
ਚੰਡੀਗੜ੍ਹ, 23 ਮਈ (ਅਜੀਤ ਬਿਉਰੋ) - ਕਿਸਾਨਾਂ ਦੀ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨਾਲ ਮੀਟਿੰਗ ਖ਼ਤਮ ਹੋ ਗਈ ਹੈ। ਇਸ ਮੌਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ...
'ਆਪ' ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ 3 ਸਾਲ ਦੀ ਸਜ਼ਾ, ਮਿਲੀ ਜ਼ਮਾਨਤ
. . .  1 day ago
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ) - ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਬਲਬੀਰ ਸਿੰਘ ਸਮੇਤ 4 ਨੂੰ ਰੂਪਨਗਰ ਦੀ ਅਦਾਲਤ ਨੇ 3 ਸਾਲ ਦੀ ਸਜ਼ਾ ਤੇ 16 ਹਜ਼ਾਰ...
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 30 ਨੂੰ
. . .  1 day ago
ਬੁਢਲਾਡਾ, 23 ਮਈ (ਸਵਰਨ ਸਿੰਘ ਰਾਹੀ): ਸੂਬਾ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ (ਮੰਤਰੀ ਮੰਡਲ ਮਾਮਲੇ ਸਾਖਾ) ਵੱਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ ਮਿਤੀ...
ਅਮਰਨਾਥ ਯਾਤਰਾ : ਆਨਲਾਈਨ ਹੈਲੀਕਾਪਟਰ ਟਿਕਟ ਬੁਕਿੰਗ 'ਤੇ ਹਾਈਕੋਰਟ ਵੱਲੋਂ ਕੇਂਦਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ
. . .  1 day ago
ਨਵੀਂ ਦਿੱਲੀ, 23 ਮਈ - ਅਮਰਨਾਥ ਯਾਤਰਾ ਦੌਰਾਨ ਆਨਲਾਈਨ ਹੈਲੀਕਾਪਟਰ ਬੁਕਿੰਗ 'ਤੇ ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਸ਼ਰਾਇਨ ਬੋਰਡ ਨੂੰ ਨੋਟਿਸ...
ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ
. . .  1 day ago
ਧਰਮਸ਼ਾਲਾ, 23 ਮਈ - ਹਿਮਾਚਲ ਪ੍ਰਦੇਸ਼ ਦੇ ਧੌਲਾਧਾਰ ਦੇ ਉਚਾਈ ਵਾਲੇ ਇਲਾਕਿਆਂ 'ਚ ਤਾਜ਼ਾ ਬਰਫ਼ਬਾਰੀ...
ਭਾਰਤ ਸਰਕਾਰ ਨੇ 3 ਪਾਕਿਸਤਾਨੀ ਕੈਦੀ ਕੀਤੇ ਰਿਹਾਅ
. . .  1 day ago
ਅਟਾਰੀ,23 ਮਈ (ਗੁਰਦੀਪ ਸਿੰਘ ਅਟਾਰੀ) ਭਾਰਤ ਸਰਕਾਰ ਨੇ 3 ਪਾਕਿਸਤਾਨੀ ਨਾਗਰਿਕ ਕੈਦੀਆਂ ਨੂੰ ਰਿਹਾਅ ਕੀਤਾ ਹੈ। ਮੁਹੰਮਦ ਸੈਫ ਅਲੀ ਪੁੱਤਰ ਇਲਾਹੀ ਬਖ਼ਸ਼ ਅਤੇ ਮੁਹੰਮਦ ਲਤੀਫ ਪੁੱਤਰ ਮਸ਼ੂਕ ਅਲੀ ਓਕਾਰਾ....
ਪੰਜਾਬ ਦੇ ਕੈਮਿਸਟਾਂ ਨੇ ਥਰਮਾਮੀਟਰ ਆਦਿ ਦੀ ਕੀਤੀ ਵਿਕਰੀ ਬੰਦ
. . .  1 day ago
ਸੰਗਰੂਰ, 23 ਮਈ (ਧੀਰਜ ਪਸ਼ੋਰੀਆ) - ਦਵਾਈਆਂ ਦੇ ਕਾਰੋਬਾਰ 'ਤੇ ਨਾਪ ਤੋਲ ਵਿਭਾਗ ਦੇ ਨਿਯਮ ਥੋਪੇ ਜਾਣ ਦੇ ਖ਼ਿਲਾਫ਼ ਪੰਜਾਬ ਦੇ...
ਜਾਪਾਨ ਪਹੁੰਚੇ ਹੋਏ ਹਨ ਪ੍ਰਧਾਨ ਮੰਤਰੀ ਮੋਦੀ,ਜਾਪਾਨੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
. . .  1 day ago
ਟੋਕੀਓ (ਜਾਪਾਨ),23 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਵਿਚ ਜਾਪਾਨੀ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ | ਪ੍ਰਧਾਨ ਮੰਤਰੀ ਮੋਦੀ ਨੇ 30 ਤੋਂ ਵੱਧ ਜਾਪਾਨੀ ਕੰਪਨੀਆਂ ਦੇ ...
ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ ਰਹੇਗੀ - ਟਰਾਂਸਪੋਰਟ ਮੰਤਰੀ ਭੁੱਲਰ
. . .  1 day ago
ਹਰੀਕੇ ਪੱਤਣ, 23 ਮਈ( ਸੰਜੀਵ ਕੁੰਦਰਾ) - ਔਰਤਾਂ ਨੂੰ ਬੱਸਾਂ ਵਿਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਰਕਾਰ ਵਲੋਂ ਬੰਦ ਨਹੀਂ ਕੀਤੀ ਜਾ ਰਹੀ ਅਤੇ ਪਹਿਲਾਂ ਦੀ ਤਰ੍ਹਾਂ ਹੀ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਜਾਰੀ....
ਮੁਹਾਲੀ ਤੋਂ ਕੈਨੇਡਾ-ਅਮਰੀਕਾ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ
. . .  1 day ago
ਚੰਡੀਗੜ੍ਹ, 23 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਸੂਬੇ ਦੇ ਸਿਵਲ ਐਵੀਏਸ਼ਨ ਵਿਭਾਗ ਨੂੰ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਖ਼ਾਸ ਕਰਕੇ ਕੈਨੇਡਾ, ਅਮਰੀਕਾ ਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਟੀ ਆਫ਼ ...
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਮੌਤ
. . .  1 day ago
ਮਾਨਸਾ, 23 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਪੀੜਤ ਮੱਖਣ ਸਿੰਘ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ....
ਉੱਚ ਅਧਿਕਾਰੀਆਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 23 ਮਈ - ਉੱਚ ਅਧਿਕਾਰੀਆਂ ਦੇ ਹੋਏ ...
ਹੱਜ ਨੂੰ ਲੈ ਕੇ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸਾਹਮਣੇ
. . .  1 day ago
ਨਵੀਂ ਦਿੱਲੀ, 23 ਮਈ - ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਲ ਇਸਲਾਮ ਟੂਰ ਕਾਰਪੋਰੇਸ਼ਨ ਦੁਆਰਾ ਸਾਲ 2022 ਵਿਚ ਹੱਜ ਲਈ ਪ੍ਰਾਈਵੇਟ ਟੂਰ ਆਪਰੇਟਰਾਂ ਵਜੋਂ ਵਿਚਾਰ ਕਰਨ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਗੈਂਗਸਟਰ ਤੇ ਅੱਤਵਾਦੀ ਕੋਲੋਂ ਮਿਲੇ ਮੋਬਾਈਲ ਫੋਨ
. . .  1 day ago
ਫ਼ਿਰੋਜ਼ਪੁਰ 23 ਮਈ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਚੱਕੀਆਂ 'ਚ ਬੰਦ ਅੱਤਵਾਦੀ ਤੇ ਗੈਂਗਸਟਰ ਕੋਲੋਂ ਦੋ ਮੋਬਾਈਲ ਫੋਨ ਸਮੇਤ ਬੈਟਰੀ ਤੇ ਸਿੰਮ ਕਾਰਡ ਬਰਾਮਦ ਹੋਏ ...
ਮੰਤਰੀਆਂ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ, ਕੱਲ੍ਹ ਦੀ ਬੈਠਕ 'ਤੇ ਟਿੱਕੀਆਂ ਨਜ਼ਰਾਂ
. . .  1 day ago
ਚੰਡੀਗੜ੍ਹ, 23 ਮਈ - ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਦੀ ਡੇਅਰੀ ਕਿਸਾਨਾਂ ਨਾਲ ਬੈਠਕ ਸਮਾਪਤ ਹੋ ਗਈ ਹੈ | ਡੇਅਰੀ ਕਿਸਾਨਾਂ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 18 ਮੱਘਰ ਸੰਮਤ 553

ਪੰਜਾਬ / ਜਨਰਲ

ਪੰਜਾਬ ਨੂੰ ਮਿਲੀ ਆਪਣੀ ਪਹਿਲੀ ਜੀਨੋਮ ਸੀਕੁਐਂਸਿੰਗ ਲੈਬਾਰਟਰੀ

ਪਟਿਆਲਾ, 2 ਦਸੰਬਰ (ਮਨਦੀਪ ਸਿੰਘ ਖਰੌੜ)-ਪੰਜਾਬ ਦੀ ਪਹਿਲੀ ਤੇ ਨਿਵੇਕਲੀ, ਰਾਜ-ਸੰਚਾਲਿਤ ਕੋਵਿਡ-19 ਹਾਲ ਜੀਨੋਮ ਸੀਕੁਐਂਸਿੰਗ (ਜੀ. ਡਬਲਿਊ. ਐੱਸ.) ਲੈਬਾਰਟਰੀ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ 'ਚ ਡਾਕਟਰੀ ਸਿੱਖਿਆ ਵਿਭਾਗ ਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ ਨੇ ਲੋਕ ਅਰਪਿਤ ਕੀਤਾ | ਕਾਲਜ ਦੇ ਪਿ੍ੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਲੈਬਾਰਟਰੀ, ਜਿਸ ਨੂੰ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੁਆਰਾ ਟੈਸਟਿੰਗ ਸਮਰੱਥਾਵਾਂ ਲਈ ਭਾਰਤ ਦੀਆਂ ਚੋਟੀ ਦੀਆਂ ਪੰਜ ਪ੍ਰਯੋਗਸ਼ਾਲਾਵਾਂ 'ਚੋਂ ਇਕ ਲੈਬ ਵਜੋਂ ਮਾਨਤਾ ਦਿੱਤੀ ਹੋਈ ਹੈ, ਜਿੱਥੇ ਕਿ ਹੁਣ ਤੱਕ ਲਗਭਗ 312 ਜੀਨੋਮ ਕ੍ਰਮ ਦੇ ਨਮੂਨਿਆਂ ਦੀ ਸਫਲਤਾਪੂਰਵਕ ਜਾਂਚ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਲੈਬ ਦੀ ਮੌਜੂਦਾ ਸਮਰੱਥਾ ਦਾ ਵਿਸਥਾਰ ਕਰਨ ਲਈ ਖੋਜ ਸਹਾਇਕਾਂ ਅਤੇ ਮਾਈਕ੍ਰੋਬਾਇਓਲੋਜਿਸਟਸ ਦੀ ਇਕ ਟੀਮ, ਜਿਸ 'ਚ ਲੈਬ ਇੰਚਾਰਜ ਡਾ. ਰੁਪਿੰਦਰ ਬਖ਼ਸ਼ੀ ਵੀ ਸ਼ਾਮਲ ਹਨ, ਨੂੰ ਬੈਂਗਲੁਰੂ ਸਥਿਤ ਜੀਨੋਟਾਈਪਿਕਸ ਦੇ ਮਾਹਿਰਾਂ ਦੀ ਇਕ ਟੀਮ ਵਲੋਂ ਕੋਵਿਡ-19 ਜੀਨੋਮ ਸੀਕੁਐਂਸਿੰਗ ਕਰਨ ਲਈ ਸਿਖਲਾਈ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਕ੍ਰਮ-ਖੋਜ-ਹੱਬ ਜੀਨੋਮ ਸੀਕੁਐਂਸਰ ਅਤੇ ਹੋਰ ਸਹਾਇਕ ਉਪਕਰਨ, ਯੂ.ਐਸ. ਆਧਾਰਤ ਇਕ ਗ਼ੈਰ-ਲਾਭਕਾਰੀ ਸੰਸਥਾ ਨੇ ਪੰਜਾਬ 'ਚ ਚੱਲ ਰਹੀ ਕੋਵਿਡ-19 ਖੋਜ ਪ੍ਰਤੀਕਿਰਿਆ 'ਚ ਸਹਾਇਤਾ ਦੇ ਹਿੱਸੇ ਵਜੋਂ ਦਾਨ ਕੀਤੇ ਹਨ | ਡਾਇਰੈਕਟਰ-ਪਿ੍ੰਸੀਪਲ ਨੇ ਦੱਸਿਆ ਕਿ ਇਹ ਲੈਬਾਰਟਰੀ ਭਾਰਤੀ ਸਾਰਸ-ਕੋਵ-2, ਕਨਸੋਰਟੀਅਮ ਆਨ ਜੀਨੋਮਿਕਸ (ਇਨਸਾਕੋਗ) ਦੀ ਵੀ ਮੈਂਬਰ ਹੈ | ਇਸੇ ਦੌਰਾਨ ਲੈਬ ਇੰਚਾਰਜ ਡਾ. ਰੁਪਿੰਦਰ ਬਖ਼ਸ਼ੀ ਨੇ ਕਿਹਾ ਕਿ ਕੋਵਿਡ-19 ਦੇ ਨਵੇਂ ਰੂਪ 'ਓਮੀਕਰੋਨ' ਬਾਰੇ ਅਨਿਸਚਿਤਤਾਵਾਂ ਦੇ ਮੱਦੇਨਜ਼ਰ ਇਸ ਲੈਬਾਰਟਰੀ 'ਚ ਡਬਲਯੂ.ਜੀ.ਐਸ. ਸੁਵਿਧਾਵਾਂ ਨਾਲ ਪੰਜਾਬ ਨੂੰ ਕੋਵਿਡ ਦੇ ਅਜਿਹੇ ਨਵੇਂ ਪ੍ਰਚੱਲਿਤ ਹੋ ਰਹੇ ਰੂਪਾਂ ਨਾਲ ਨਜਿੱਠਣ ਲਈ ਤਿਆਰੀਆਂ ਕਰਨ ਅਤੇ ਇਸ ਦੀ ਰੋਕਥਾਮ ਲਈ ਆਪਣੀਆਂ ਇਲਾਜ ਸਹੂਲਤਾਂ ਅਤੇ ਬੰਦੋਬਸਤਾਂ ਨੂੰ ਸਹੀ ਦਿਸ਼ਾ 'ਚ ਅੰਜਾਮ ਦੇਣ ਲਈ ਮਦਦਗਾਰ ਸਾਬਤ ਹੋਵੇਗੀ |

ਜਵੱਦੀ ਟਕਸਾਲ ਦੇ ਨਵੇਂ ਦਰਬਾਰ ਹਾਲ ਦਾ ਰਸਮੀ ਉਦਘਾਟਨ

ਲੁਧਿਆਣਾ, 2 ਦਸੰਬਰ (ਕਵਿਤਾ ਖੁੱਲਰ)-ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁੱਚਾ ਸਿੰਘ ਵਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਅਧੀਨ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਨਵੇਂ ...

ਪੂਰੀ ਖ਼ਬਰ »

ਕੋਰੋਨਾ ਦੇ 34 ਨਵੇਂ ਮਾਮਲੇ, 1 ਮੌਤ

ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)- ਅੱਜ ਸੂਬੇ 'ਚ ਕੋਰੋਨਾ ਦੇ 34 ਨਵੇਂ ਮਾਮਲੇ ਦਰਜ ਕੀਤੇ ਗਏ ਹਨ | ਕੋਰੋਨਾ ਨਾਲ ਗੁਰਦਾਸਪੁਰ ਜ਼ਿਲੇ੍ਹ ਵਿਚ ਇਕ ਮੌਤ ਵੀ ਹੋਈ ਹੈ | ਦੂਜੇ ਪਾਸੇ ਇਸ ਮਹਾਂਮਾਰੀ ਤੋਂ 18 ਵਿਅਕਤੀ ਸਿਹਤਯਾਬ ਵੀ ਹੋਏ ਹਨ | ਪੰਜਾਬ ਸਿਹਤ ਵਿਭਾਗ ਵਲੋਂ ਜਾਰੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬਸ ਤੇ ਪੀ.ਆਰ.ਟੀ.ਸੀ. ਠੇਕਾ ਕਾਮਿਆਂ ਵਲੋਂ ਅੱਜ 2 ਘੰਟੇ ਬੱਸ ਸਟੈਂਡ ਬੰਦ ਕਰਨ ਦਾ ਫ਼ੈਸਲਾ

ਲੁਧਿਆਣਾ, 2 ਦਸੰਬਰ (ਸਲੇਮਪੁਰੀ)-ਪੰਜਾਬ ਟਰਾਂਸਪੋਰਟ ਵਿਭਾਗ 'ਚ ਤਾਇਨਾਤ ਠੇਕਾ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ | ਅੱਜ ਪੰਜਾਬ ਰੋਡਵੇਜ਼/ਪਨਬਸ ਅਤੇ ਪੀ. ਆਰ. ਟੀ. ਸੀ. ਠੇਕਾ ਮੁਲਾਜ਼ਮ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ...

ਪੂਰੀ ਖ਼ਬਰ »

ਸੁਖਬੀਰ ਵਲੋਂ ਐਸ.ਓ.ਆਈ. ਦੇ ਜਥੇਬੰਦਕ ਢਾਂਚੇ 'ਚ ਵਾਧਾ

ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਵਿਦਿਆਰਥੀ ਵਿੰਗ ਐਸ.ਓ.ਆਈ. ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਪ੍ਰਧਾਨ ਅਰਸ਼ਦੀਪ ਸਿੰਘ ਬਰਾੜ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਐਸ.ਓ.ਆਈ. ਦੇ ਜਥੇਬੰਦਕ ...

ਪੂਰੀ ਖ਼ਬਰ »

ਖਹਿਰਾ ਨੇ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਭੁਗਤੀ

ਐੱਸ. ਏ. ਐੱਸ. ਨਗਰ, 2 ਦਸੰਬਰ (ਜਸਬੀਰ ਸਿੰਘ ਜੱਸੀ)-ਹਵਾਲਾ ਰਾਸ਼ੀ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਗਿ੍ਫ਼ਤਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪਟਿਆਲਾ ਜੇਲ੍ਹ 'ਚੋਂ ਵੀਡੀਓ ਕਾਨਫ਼ਰੰਸ ਰਾਹੀਂ ਪੇਸ਼ੀ ਭੁਗਤੀ | ਵਧੀਕ ਜ਼ਿਲ੍ਹਾ ਸੈਸ਼ਨ ...

ਪੂਰੀ ਖ਼ਬਰ »

ਬਦਲੇ ਸਿਆਸੀ ਸਮੀਕਰਨਾਂ 'ਚ ਬ੍ਰਹਮ ਪਰਿਵਾਰ ਲਈ ਚੁਣੌਤੀ ਵਧੀ

ਗੁਰਪ੍ਰੀਤ ਸਿੰਘ ਚੱਠਾ ਪਟਿਆਲਾ, 2 ਦਸੰਬਰ-ਪੰਜਾਬ ਦੀ ਸਿਆਸਤ 'ਚ ਹੋਈ ਉਥਲ ਪੁਥਲ ਤੋਂ ਬਾਅਦ ਪਟਿਆਲਾ ਸ਼ਹਿਰੀ ਅਤੇ ਦਿਹਾਤੀ ਦੇ ਸਮੀਕਰਨ ਵੀ ਬਦਲ ਗਏ ਹਨ | ਇਨ੍ਹਾਂ ਹਾਲਾਤ 'ਚ ਬ੍ਰਹਮ ਪਰਿਵਾਰ ਲਈ ਵੀ ਚੁਣੌਤੀਆਂ ਵੱਧ ਗਈਆਂ ਹਨ | ਘਾਗ ਆਗੂ ਮੰਨੇ ਜਾਂਦੇ ਬ੍ਰਹਮ ਮਹਿੰਦਰਾ ...

ਪੂਰੀ ਖ਼ਬਰ »

ਸਿਰਸਾ ਨੂੰ ਭਾਜਪਾ 'ਚ ਜਾਣ ਲਈ ਮਜਬੂਰ ਕਰਨ ਵਾਲੇ ਦਿੱਲੀ ਦੇ ਸਿੱਖ ਆਗੂ ਵੀ ਜ਼ਿੰਮੇਵਾਰ-ਗਿਆਨੀ ਹਰਪ੍ਰੀਤ ਸਿੰਘ

ਅੰਮਿ੍ਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)-ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬੀਤੇ ਦਿਨ ...

ਪੂਰੀ ਖ਼ਬਰ »

ਸਿਰਸਾ ਦਾ ਭਾਜਪਾ 'ਚ ਸ਼ਾਮਿਲ ਹੋਣਾ ਮੰਦਭਾਗਾ-ਐਡਵੋਕੇਟ ਧਾਮੀ

ਸਿਰਸਾ ਵਲੋਂ ਭਾਜਪਾ 'ਚ ਸ਼ਾਮਿਲ ਹੋਣ ਦੇ ਕਦਮ ਦੀ ਆਲੋਚਨਾ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਮੰਦਭਾਗਾ ਆਖਿਆ | ਅੱਜ ਇਥੇ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸਿਰਸਾ ਨੂੰ ...

ਪੂਰੀ ਖ਼ਬਰ »

ਸੁਖਦੇਵ ਸਿੰਘ ਢੀਂਡਸਾ ਵਲੋਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਬਕਾਇਆ ਮੰਗਾਂ ਮੰਨਣ ਦੀ ਅਪੀਲ

ਐੱਸ. ਏ. ਐੱਸ. ਨਗਰ, 2 ਦਸੰਬਰ (ਕੇ. ਐੱਸ. ਰਾਣਾ)-ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਵਾਲੇ ਬਿੱਲ 'ਤੇ ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਰੱਦ ਹੋਏ ਖੇਤੀ ਕਾਨੂੰਨਾਂ 'ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ...

ਪੂਰੀ ਖ਼ਬਰ »

ਦਿੱਲੀ ਸੰਘਰਸ਼ ਤੋਂ ਪਰਤੇ 2 ਕਿਸਾਨਾਂ ਦੀ ਮੌਤ

ਮਾਨਸਾ, 2 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਸੱਦਾ ਸਿੰਘ ਵਾਲਾ ਦੇ ਕਿਸਾਨ ਜਸਪਾਲ ਸਿੰਘ ਪੁੱਤਰ ਕੌਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਉਹ ਪਿਛਲੇ ਦਿਨੀਂ 2 ਦਿਨ ਪਹਿਲਾਂ ਜਿਉਂ ਹੀ ਰੇਲ ਗੱਡੀ ਰਾਹੀਂ ਦੇਰ ਰਾਤ ਘਰ ਆਇਆ ਤਾਂ ਅਚਨਚੇਤ ਉਸ ਨੂੰ ਦਿਲ ...

ਪੂਰੀ ਖ਼ਬਰ »

ਟਿਕਰੀ ਬਾਰਡਰ 'ਤੇ ਕਿਸਾਨ ਦੀ ਮੌਤ

ਟੱਲੇਵਾਲ, 2 ਦਸੰਬਰ (ਸੋਨੀ ਚੀਮਾ)- ਪਿੰਡ ਕੈਰੇ ਨਾਲ ਸੰਬੰਧਤ ਕਿਸਾਨ ਗੁਰਚਰਨ ਸਿੰਘ ਸਿੱਧੂ ਦੀ ਟਿਕਰੀ ਬਾਰਡਰ 'ਤੇ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਜਗਸੀਰ ਸਿੰਘ ਸੀਰਾ ਛੀਨੀਵਾਲ ਜ਼ਿਲ੍ਹਾ ਪ੍ਰਧਾਨ, ਲਖਵਿੰਦਰ ਸਿੰਘ ਲਾਲੀ ਸਰਕਲ ਪ੍ਰਧਾਨ, ਸੁਖਪਾਲ ਸਿੰਘ ਜੱਸੜ੍ਹ ...

ਪੂਰੀ ਖ਼ਬਰ »

7 ਆਈ.ਪੀ.ਐਸ. ਤੇ 4 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 2 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਅੱਜ 7 ਆਈ.ਪੀ.ਐਸ. ਅਤੇ ਚਾਰ ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ 'ਚ ਖੰਨਾ ਦੇ ਐਸ.ਐਸ.ਪੀ. ਨੂੰ ਵੀ ਬਦਲ ਦਿੱਤਾ ਗਿਆ ਹੈ | ਜਾਰੀ ਹੁਕਮਾਂ ਅਨੁਸਾਰ ਆਈ. ਪੀ. ਐਸ. ਅਧਿਕਾਰੀ ਗੌਰਵ ...

ਪੂਰੀ ਖ਼ਬਰ »

ਗੁਰਦੁਆਰੇ 'ਚ ਫੋਟੋਸ਼ੂਟ ਮਾਮਲੇ 'ਚ ਹੁਣ ਪਾਕਿ ਨੇ ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅੱਜ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਸੀਨੀਅਰ ਡਿਪਲੋਮੈਟ ਨੂੰ ਵਿਦੇਸ਼ ਮੰਤਰਾਲੇ 'ਚ ਤਲਬ ਕਰਕੇ ਦੱਸਿਆ ਕਿ ਇਕ ਮਾਡਲ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਨਾਂ ਸਿਰ ਢੱਕੇ ...

ਪੂਰੀ ਖ਼ਬਰ »

ਡਾ. ਐਸ.ਪੀ.ਐਸ. ਓਬਰਾਏ ਆਨਰੇਰੀ ਸਲਾਹਕਾਰ ਨਿਯੁਕਤ

ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਪ੍ਰਸਿੱਧ ਸਮਾਜ ਸੇਵੀ ਡਾਕਟਰ ਐਸ.ਪੀ.ਐਸ. ਓਬਰਾਏ ਨੂੰ ਸਿਹਤ ਅਤੇ ਹੁਨਰ ਵਿਕਾਸ ਬਾਰੇ ਆਨਰੇਰੀ ਸਲਾਹਕਾਰ ਨਿਯੁਕਤ ਕੀਤਾ ਹੈ | ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਹੁਕਮ ਬਾਅਦ 'ਚ ਜਾਰੀ ਕੀਤੇ ...

ਪੂਰੀ ਖ਼ਬਰ »

ਪੰਥ ਨਹੀਂ, ਬਾਦਲ ਪਰਿਵਾਰ ਦੀ ਰਾਜਨੀਤਕ ਹੋਂਦ ਖ਼ਤਰੇ 'ਚ-ਚੰਨੀ

ਜਲੰਧਰ, 2 ਦਸੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਚੰਨੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਦਿੱਲੀ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ

ਨਵੀਂ ਦਿੱਲੀ, 2 ਦਸੰਬਰ (ਜਗਤਾਰ ਸਿੰਘ)-ਪ੍ਰਦੂਸ਼ਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਤੋਂ ਸਕੂਲ ਮੁੜ ਬੰਦ ਕਰਨ ਦਾ ਫੈਸਲਾ ਕੀਤਾ ਹੈ | ਹਾਲਾਂਕਿ, ਬੋਰਡ ਪ੍ਰੀਖਿਆਵਾਂ ਪਹਿਲਾਂ ਤੋਂ ਨਿਰਧਾਰਤ ਸਮਾਂ-ਸਾਰਣੀ ਅਨੁਸਾਰ ...

ਪੂਰੀ ਖ਼ਬਰ »

ਰਾਜ ਸਭਾ 'ਚ ਡੈਮ ਸੁਰੱਖਿਆ ਬਿੱਲ ਪਾਸ

ਨਵੀਂ ਦਿੱਲੀ, 2 ਦਸੰਬਰ (ਯੂ.ਐਨ.ਆਈ.)-ਰਾਜ ਸਭਾ 'ਚ ਵੀਰਵਾਰ ਨੂੰ ਡੈਮ ਸੁਰੱਖਿਆ ਬਿੱਲ ਪਾਸ ਕਰ ਦਿੱਤਾ ਗਿਆ, ਜੋ ਦੇਸ਼ ਭਰ 'ਚ ਨਿਰਧਾਰਤ ਡੈਮਾਂ ਦੀ ਨਿਗਰਾਨੀ, ਨਿਰੀਖਣ, ਸੰਚਾਲਨ ਅਤੇ ਰੱਖ-ਰਖਾਅ ਲਈ ਵਿਵਸਥਾ ਪ੍ਰਦਾਨ ਕਰਦਾ ਹੈ | ਲੋਕ ਸਭਾ ਦੋ ਸਾਲ ਪਹਿਲਾਂ 2019 'ਚ ਹੀ ਇਸ ਬਿੱਲ ...

ਪੂਰੀ ਖ਼ਬਰ »

ਭਾਜਪਾ ਨੇਤਾ ਨੇ ਮਮਤਾ ਬੈਨਰਜੀ 'ਤੇ ਰਾਸ਼ਟਰੀ ਗੀਤ ਦਾ ਨਿਰਾਦਰ ਕਰਨ ਦੇ ਲਗਾਏ ਦੋਸ਼

ਮੁੰਬਈ, 2 ਦਸੰਬਰ (ਏਜੰਸੀ)-ਮੁੰਬਈ ਭਾਜਪਾ ਇਕਾਈ ਦੇ ਇਕ ਅਹੁਦੇਦਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਸ਼ਹਿਰ ਦੇ ਦੌਰਾ ਕਰਨ ਦੌਰਾਨ ਰਾਸ਼ਟਰੀ ਗੀਤ ਦਾ ਨਿਰਾਦਰ ਕਰਨ ਦੇ ਦੋਸ਼ ਲਗਾਉਂਦਿਆ ਉਸ ਖ਼ਿਲਾਫ਼ ਐਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ | ...

ਪੂਰੀ ਖ਼ਬਰ »

ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)- ਆਪਣੇ ਵਾਅਦੇ 'ਤੇ ਖਰ੍ਹਾ ਉੱਤਰਦਿਆਂ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪਰਗਟ ਸਿੰਘ ਨੇ ਅੱਜ ਸੂਬੇ ਦੇ ਸਰਕਾਰੀ ਕਾਲਜਾਂ ਲਈ ਨਵੇਂ ਭਰਤੀ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਨਿਯੁਕਤੀ ਪੱਤਰ ਸੌਂਪੇ | ਪਰਗਟ ਸਿੰਘ ...

ਪੂਰੀ ਖ਼ਬਰ »

ਸ਼ਿਵਇੰਦਰ ਖ਼ਿਲਾਫ਼ 15 ਤੱਕ ਜਾਂਚ ਮੁਕੰਮਲ ਕਰੋ-ਸੁਪਰੀਮ ਕੋਰਟ

ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਇੰਦਰ ਮੋਹਨ ਸਿੰਘ ਖ਼ਿਲਾਫ਼ ਮਾਮਲੇ ਦੀ ਜਾਂਚ 15 ਦਸੰਬਰ ਤੱਕ ਮੁਕੰਮਲ ਕਰਨ ਲਈ ਕਿਹਾ ਹੈ> ਜਿਸ 'ਤੇ ਹੋਰਾਂ ਸਮੇਤ ਰੇਲੀਗੇਰ ਫਿਨਵੈਸਟ ਲਿਮਟਿਡ ...

ਪੂਰੀ ਖ਼ਬਰ »

ਪਾਕਿ ਅਦਾਲਤ ਨੇ ਹਾਫ਼ਿਜ਼ ਸਈਦ ਦੀ ਰਿਹਾਇਸ਼ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਜਾਰੀ ਕੀਤਾ ਨੋਟਿਸ

ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਮੁੰਬਈ ਹਮਲੇ ਦੇ ਸਾਜਿਸ਼ਘਾੜੇ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਦੀ ਲਾਹੌਰ ਸਥਿਤ ਰਿਹਾਇਸ਼ ਬਾਹਰ ਹੋਏ ਧਮਾਕੇ ਦੇ ਸਿਲਸਿਲੇ 'ਚ ਗਿ੍ਫ਼ਤਾਰ ਇਕ ਔਰਤ ਨੇ ਅਦਾਲਤ 'ਚ ਦਾਅਵਾ ਕੀਤਾ ਹੈ ਕਿ ਉਸ ਨੂੰ ਹਿਰਾਸਤ 'ਚ ਲੈਣ ਦਾ ...

ਪੂਰੀ ਖ਼ਬਰ »

ਸਰਕਾਰ ਨੇ ਪਿਛਲੇ 5 ਸਾਲਾਂ 'ਚ ਭਾਰਤੀ ਪੁਰਸ਼ ਹਾਕੀ ਟੀਮ 'ਤੇ ਖਰਚੇ 65 ਕਰੋੜ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਸਰਕਾਰ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਪਿਛਲੇ ਪੰਜ ਸਾਲਾਂ ਵਿਚ ਭਾਰਤੀ ਹਾਕੀ ਟੀਮ 'ਤੇ 65 ਕਰੋੜ ਰੁਪਏ ਖਰਚ ਕਰਨ ਤੋਂ ਇਲਾਵਾ ਖੇਡ ਨਾਲ ਜੁੜੇ 20 ਹੋਰ ਬੁਨਿਆਦੀ ਯੋਜਨਾਵਾਂ 'ਤੇ ਲਗਪਗ 104 ਕਰੋੜ ਰੁਪਏ ਖਰਚੇ ਗਏ ਹਨ | ਸਰਕਾਰ ਨੇ ਕਿਹਾ ਕਿ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਅਨਾਥ ਬੱਚੇ ਵੇਚਣ ਦੇ ਮਾਮਲੇ 'ਚ 2 ਗਿਫ਼ਤਾਰ, ਐਨ.ਜੀ.ਓ. ਦਾ ਦਫ਼ਤਰ ਸੀਲ

ਸ੍ਰੀਨਗਰ, 2 ਦਸੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਕੋਵਿਡ–19 ਦੌਰਾਨ ਯਤੀਮ ਹੋਏ ਬੱਚਿਆਂ ਨੂੰ ਗੋਦ ਲੈਣ ਤੇ ਬਾਅਦ 'ਚ ਉਨ੍ਹਾਂ ਨੂੰ ਵੇਚਣ ਦਾ ਮਾਮਲਾ ਸਾਹਮਣਾ ਆਉਣ ਬਾਅਦ ਪ੍ਰਸ਼ਾਸਨ ਵਲੋਂ ਅਧਿਕਾਰਤ ਤੌਰ 'ਤੇ ਦੋਵਾਂ ਖੇਤਰਾਂ ਦੇ ਸਭ ਜ਼ਿਲਿ੍ਹਆਂ 'ਚ ਯਤੀਮ ਬੱਚਿਆਂ ਦੀ ...

ਪੂਰੀ ਖ਼ਬਰ »

ਬੀ.ਡਬਲਯੂ.ਐਫ. ਵਿਸ਼ਵ ਟੂਰ ਫਾਈਨਲਜ਼ ਸਿੰਧੂ ਨੇ ਨਾਕਆਊਟ ਲਈ ਕੀਤਾ ਕੁਆਲੀਫਾਈ

ਬਾਲੀ, 2 ਦਸੰਬਰ (ਏਜੰਸੀ)-ਭਾਰਤ ਦੀ ਦੋ ਵਾਰ ਦੀ ਉਲੰਪਿਕ ਤਗਮਾ ਜੇਤੂ ਪੀ.ਵੀ. ਸਿੰਧੂ ਨੇ ਵੀਰਵਾਰ ਨੂੰ ਇੱਥੇ ਗਰੁੱਪ ਏ ਦੇ ਆਪਣੇ ਦੂਸਰੇ ਮੈਚ ਵਿਚ ਜਰਮਨੀ ਦੀ ਯਵੋਨੀ ਲੀ ਨੂੰ ਸਿੱਧੀ ਗੇਮ ਵਿਚ ਹਰਾ ਕੇ ਬੀ. ਡਬਲਯੂ. ਐਫ. ਵਿਸ਼ਵ ਟੂਰ ਫਾਈਨਲਜ਼ ਬੈਡਮਿੰਡਨ ...

ਪੂਰੀ ਖ਼ਬਰ »

ਨਕਲੀ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ਲਈ ਰਾਜਪੁਰਾ ਬਣਿਆ ਈ.ਐਨ.ਏ. ਦਾ ਕੇਂਦਰ

ਪਟਿਆਲਾ, 2 ਦਸੰਬਰ (ਮਨਦੀਪ ਸਿੰਘ ਖਰੌੜ)-ਰਾਜਪੁਰਾ ਦੇ ਥਾਣਾ ਸਦਰ ਦੇ ਮੁਨਸ਼ੀ ਵਲੋਂ ਥਾਣੇ ਦੇ ਮਾਲ ਖਾਨੇ 'ਚੋਂ ਈ.ਐਨ.ਏ. (ਫੈਕਟਰੀਆਂ 'ਚ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਕੈਮੀਕਲ) ਚੋਰੀ ਕਰਕੇ ਸ਼ਰਾਬ ਤਸਕਰਾਂ ਨੂੰ ਵੇਚਣ ਦੇ ਮਾਮਲੇ ਨੇ ਇਕ ਵਾਰ ਫਿਰ ਤੋਂ ਪੁਲਿਸ ਦੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਵਲੋਂ ਚੱਕਰਵਾਤ ਜਵਾਦ 'ਤੇ ਬੈਠਕ ਦੀ ਪ੍ਰਧਾਨਗੀ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰੀ ਆਂਧਰਾ ਪ੍ਰਦੇਸ਼ ਤੇ ਉੜੀਸਾ ਦੇ ਤੱਟਾਂ ਨਾਲ ਟਕਰਾਉਣ ਵਾਲੇ ਚੱਕਰਵਾਤੀ ਤੂਫ਼ਾਨ ਜਵਾਦ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਓਮੀਕਰੋਨ ਵੈਰੀਐਂਟ ਦੀ ਦਹਿਸ਼ਤ ਹਵਾਈ ਅੱਡੇ 'ਤੇ ਵਿਦੇਸ਼ੋਂ ਆਉਣ ਵਾਲੇ ਯਾਤਰੂਆਂ ਦੀ ਰੈਪਿਡ ਟੈਸਟ ਦੇ ਨਾਂਅ 'ਤੇ ਲੁੱਟ ਸ਼ੁਰੂ

ਅੰਮਿ੍ਤਸਰ, 2 ਦਸੰਬਰ (ਰੇਸ਼ਮ ਸਿੰਘ)-ਗਰੀਕ ਭਾਸ਼ਾ ਦੇ ਪੰਦਰਵੇਂ ਅੱਖਰ 'ਓਮੀਕਰੋਨ' ਦੇ ਨਾਂਅ ਨਾਲ ਚਰਚਿਤ ਹੋਇਆ ਕੋਵਿਡ ਵੈਰੀਐਂਟ ਦਾ ਨਵਾਂ ਰੂਪ ਜਿਥੇ ਮੁੜ ਦੁੁਨੀਆ ਨੂੰ ਖ਼ੋਫਜ਼ਦਾ ਕਰ ਰਿਹਾ ਹੈ, ਉਥੇ ਸਿਹਤ ਵਿਭਾਗ ਦੀ ਮਿਲੀਭੁਗਤ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ...

ਪੂਰੀ ਖ਼ਬਰ »

ਪੱਤਰਕਾਰਾਂ ਵਲੋਂ ਸੰਸਦ 'ਚ ਮੀਡੀਆ ਕਰਮੀਆਂ ਦੇ ਦਾਖਲੇ 'ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਪੱਤਰਕਾਰਾਂ ਨੇ ਵੀਰਵਾਰ ਨੂੰ ਸੰਸਦ 'ਚ ਪੱਤਰਕਾਰਾਂ ਅਤੇ ਫੋਟੋਗ੍ਰਾਫਰਾਂ ਦੇ ਦਾਖਲੇ 'ਤੇ ਲਗਾਈਆਂ ਗਈਆਂ ਕੁਝ ਪਾਬੰਦੀਆਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ | ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਦਮ ਆਉਣ ਵਾਲੇ ਦਿਨਾਂ 'ਚ ਮੀਡੀਆ ਵਲੋਂ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ, ਸੰਘਰਸ਼ ਮੁਅੱਤਲ

ਪਟਿਆਲਾ, 2 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ ਨੂੰ ਉਸ ਸਮੇਂ ਬੂਰ ਪਿਆ ਜਦੋਂ ਪਾਵਰ ਮੈਨੇਜਮੈਂਟ ਵਲੋਂ ਮੁਲਾਜ਼ਮਾਂ ਨੂੰ 1-12-2021 ਤੋਂ ਮਿਲੇ ਤਨਖਾਹ ਸਕੇਲਾਂ ਅਨੁਸਾਰ ਗਰੁੱਪ ਨੰ. 4 ਤੋਂ 9 ਅਤੇ 17 ਨੂੰ ਕ੍ਰਮਵਾਰ 6400-39100 ਤੋਂ 11900-34800 ਅਤੇ 10900-34800 ...

ਪੂਰੀ ਖ਼ਬਰ »

ਲਸ਼ਕਰ ਦੇ 3 ਅੱਤਵਾਦੀ ਮਦਦਗਾਰ ਅਸਲ੍ਹੇ ਸਮੇਤ ਗਿ੍ਫ਼ਤਾਰ

ਸ੍ਰੀਨਗਰ, 2 ਦਸੰਬਰ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਪਟਨ ਇਲਾਕੇ 'ਚ ਅੱਤਵਾਦੀ ਸੰਗਠਨ ਲਸ਼ਕਰ ਦੇ ਟੀ.ਆਰ.ਐਫ. ਮਡਿਊਲ ਦਾ ਪਰਦਾਫਾਸ਼ ਕਰਦਿਆਂ 3 ਅੱਤਵਾਦੀ ਮਦਦਗਾਰਾਂ ਨੂੰ ਅਸਲੇ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ...

ਪੂਰੀ ਖ਼ਬਰ »

ਕੀ ਕੈਪਟਨ ਵਲੋਂ ਭਾਜਪਾ ਤੇ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ 'ਚ ਉੱਤਰਨ ਦੀ ਯੋਜਨਾ ਨੂੰ ਪਵੇਗਾ ਬੂਰ?

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 2 ਦਸੰਬਰ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ ਵਾਰ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਕਿ ਉਹ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗੱਠਜੋੜ ਕਰ ਕੇ ਚੋਣ ਮੈਦਾਨ 'ਚ ਉੱਤਰਨਗੇ, ਪਰ ਜਿੱਥੇ ਅਕਾਲੀ ਦਲ ਸੰਯੁਕਤ ਦੇ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਬਿਆਨ ਆਧਾਰਹੀਣ-ਭਾਰਤ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਭਾਰਤ ਨੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਹਾਈ ਕਮਿਸ਼ਨ ਦਫ਼ਤਰ (ਓ.ਐਚ.ਸੀ.ਐਚ.ਆਰ.) ਦੇ ਜੰਮੂ ਕਸ਼ਮੀਰ ਕਾਰਕੁਨ ਦੀ ਗਿ੍ਫ਼ਤਾਰੀ ਨੂੰ ਲੈ ਕੇ ਦਿੱਤੇ ਨਵੇਂ ਬਿਆਨ ਨੂੰ ਅਧਾਰਹੀਣ ਦੱਸਦੇ ਹੋਏ ਉਸ ਨੂੰ ਮਨੁੱਖੀ ਅਧਿਕਾਰਾਂ 'ਤੇ ...

ਪੂਰੀ ਖ਼ਬਰ »

ਚੋਣ ਗੱਠਜੋੜ ਲਈ ਅਕਾਲੀ ਦਲ ਦੀ ਕਾਮਰੇਡਾਂ ਨਾਲ ਚੱਲ ਰਹੀ ਹੈ ਗੱਲਬਾਤ-ਮਲੂਕਾ

ਸੰਗਰੂਰ, 2 ਦਸੰਬਰ (ਦਮਨਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਪੰਜਾਬ 'ਚ ਸਿਆਸੀ ਗੱਠਜੋੜ ਲਈ ਸੀ.ਪੀ.ਆਈ. ਅਤੇ ਸੀ.ਪੀ.ਐਮ. ਨਾਲ ਗੱਲਬਾਤ ਚੱਲ ਰਹੀ ਹੈ, ਜਿਸ ਕਾਰਨ ਹੀ ਰਹਿੰਦੀਆਂ ਸੀਟਾਂ ...

ਪੂਰੀ ਖ਼ਬਰ »

ਹੁਣ ਸਪਾਊਸ ਲਈ ਕੈਨੇਡਾ ਜਾਣਾ ਹੋਇਆ ਮੁਸ਼ਕਿਲ-ਪੈਰਾਗੋਨ ਗਰੁੱਪ

ਸੰਗਰੂਰ, 2 ਦਸੰਬਰ (ਸੁਖਵਿੰਦਰ ਸਿੰਘ ਫੁੱਲ)- ਸੰਗਰੂਰ 'ਚ ਸਥਿਤ ਪੈਰਾਗੋਨ ਗਰੁੱਪ ਜੋ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਪੂਰਾ ਕਰਨ 'ਚ ਅਹਿਮ ਯੋਗਦਾਨ ਪਾ ਰਿਹਾ ਹੈ | ਹੁਣ ਦੇ ਸਮੇਂ ਕੈਨੇਡਾ ਦਾ ਵੀਜ਼ਾ ਲੈਣਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਕੈਨੇਡਾ ਦੇ ਨਵੇਂ ...

ਪੂਰੀ ਖ਼ਬਰ »

ਕਿਸਾਨਾਂ ਦੀਆਂ ਲੰਬਿਤ ਮੰਗਾਂ ਨੂੰ ਪੂਰਾ ਕਰੇ ਸਰਕਾਰ-ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਸੰਯੁਕਤ ਕਿਸਾਨ ਮੋਰਚੇ ਨੇ ਵੀਰਵਾਰ ਨੂੰ ਕਿਹਾ ਕਿ ਕਿਸਾਨਾਂ ਤੇ ਸਰਕਾਰ ਦਰਮਿਆਨ ਅੜਿੱਕਾ ਜਾਰੀ ਹੈ ਕਿਉਂਕਿ ਸਰਕਾਰ ਉਨ੍ਹਾਂ ਦੀਆਂ ਲੰਬਿਤ ਮੰਗਾਂ ਸੰਬੰਧੀ ਰਸਮੀ ਗੱਲਬਾਤ ਨਾ ਕਰ ਕੇ ਉਨ੍ਹਾਂ ਨੂੰ ਪ੍ਰਦਰਸ਼ਨ ਵਾਲੇ ਸਥਾਨ 'ਤੇ ਰਹਿਣ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਾਂਗੇ-ਖੱਟਰ

ਚੰਡੀਗੜ੍ਹ, 2 ਦਸੰਬਰ (ਪੀ.ਟੀ.ਆਈ.)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਉਹ ਰਾਜ ਸਰਕਾਰ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ 'ਤੇ ਗੌਰ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਾ ਭੇਜਣਗੇ | ਜਦ ਉਨ੍ਹਾਂ ਨੂੰ ਦੱਸਿਆ ਗਿਆ ਕਿ ...

ਪੂਰੀ ਖ਼ਬਰ »

ਬ੍ਰਹਮਾ ਮਿਸ਼ਰਾ ਮੁੰਬਈ ਸਥਿਤ ਰਿਹਾਇਸ਼ 'ਚ ਮਿ੍ਤਕ ਮਿਲੇ

ਮੁੰਬਈ, 2 ਦਸੰਬਰ (ਯੂ.ਐਨ.ਆਈ.)-ਮਿਰਜ਼ਾਪੁਰਾ ਵੈੱਬ ਸੀਰੀਜ਼ ਦੇ ਅਦਾਕਾਰ ਬ੍ਰਹਮਾ ਮਿਸ਼ਰਾ ਵੀਰਵਾਰ ਨੂੰ ਮੁੰਬਈ ਦੇ ਵਰਸੋਵਾ ਇਲਾਕੇ ਸਥਿਤ ਆਪਣੀ ਰਿਹਾਇਸ਼ 'ਚ ਮਿ੍ਤਕ ਹਾਲਤ 'ਚ ਪਾਏ ਗਏ | ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਲਾਸ਼ ਘਰ ਦੇ ਬਾਥਰੂਮ 'ਚੋਂ ਮਿਲੀ, ਜਿੱਥੇ ਉਹ ...

ਪੂਰੀ ਖ਼ਬਰ »

ਭਾਰਤ ਨੇ ਜਦ ਵੀ ਸੰਜਮ ਵਰਤਿਆ, ਪਾਕਿ ਨੇ ਕਮਜ਼ੋਰੀ ਦੀ ਨਿਸ਼ਾਨੀ ਸਮਝਿਆ-ਤਿਵਾੜੀ

ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਨੇ ਜਦ ਵੀ ਸੰਜਮ ਵਰਤਿਆ, ਪਾਕਿਸਤਾਨ ਨੇ ਇਸ ਨੂੰ ਕਮਜ਼ੋਰੀ ਦੀ ਨਿਸ਼ਾਨੀ ਸਮਝਿਆ, 26/11 ਹਮਲੇ ਬਾਰੇ ਯੂ.ਪੀ.ਏ. ਸਰਕਾਰ ਦੀ ਪ੍ਰਤੀਕਿਰਿਆ ਦੀ ਆਲੋਚਨਾ ਕਰਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX