ਰਣਜੀਤ ਸਿੰਘ ਸੋਢੀ, ਸ਼ੈਲੀ
ਜਲੰਧਰ, 2 ਦਸੰਬਰ- ਪੰਜਾਬ ਪੁਲਿਸ ਦੀ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਪਿਛਲੇ ਦਿਨੀਂ ਹੋਏ ਟੈੱਸਟ ਦਾ ਐਲਾਨਿਆ ਗਿਆ ਨਤੀਜਾ ਵਿਵਾਦਾਂ ਦੇ ਘੇਰੇ ਵਿਚ ਹੋਣ ਕਾਰਨ ਉਮੀਦਵਾਰਾਂ ਨੇ ਬੀ.ਐੱਸ.ਐਫ. ਚੌਕ ਜਲੰਧਰ ਵਿਚ ਚਾਰੋ ਪਾਸੇ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ | ਉਮੀਦਵਾਰਾਂ ਵੱਲੋਂ ਨਵਦੀਪ ਦਕੋਹਾ, ਨਵਪ੍ਰੀਤ ਸਿੰਘ, ਰੁਪਾਲੀ ਨੇ ਦੱਸਿਆ ਕਿ ਭਰਤੀ ਬੋਰਡ ਵੱਲੋਂ ਪੰਜਾਬ ਪੁਲਿਸ ਦੀ ਕਾਂਸਟੇਬਲ ਦੀਆਂ 4400 ਅਸਾਮੀਆਂ ਦੀ 4 ਲੱਖ 70 ਹਜ਼ਾਰ ਦੇ ਕਰੀਬ ਉਮੀਦਵਾਰਾਂ ਨੇ ਪਰੀਖਿਆ ਦਿੱਤੀ ਸੀ ਜਿਸ ਦਾ ਨਤੀਜਾ ਮੈਰਿਟ ਸੂਚੀ ਵਿਚ ਖ਼ਾਮੀਆਂ ਹੋਣ ਕਾਰਨ ਮੈਰਿਟ 'ਚ ਆਉਣ ਵਾਲੇ ਉਮੀਦਵਾਰ ਸੂਚੀ ਵਿਚੋਂ ਬਾਹਰ ਕਰ ਦਿੱਤੇ ਗਏ | ਉਮੀਦਵਾਰਾਂ ਨੇ ਭਰਤੀ ਬੋਰਡ 'ਤੇ ਦੋਸ਼ ਲਗਾਏ ਹਨ ਕਿ ਧਾਂਦਲੀ ਕਰ ਕੇ ਭਰਤੀ ਬੋਰਡ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਦਰਜ ਨਾਂਅ 'ਡਰੋਨ, ਪਿ੍ੰਸੀਪਲਪਿ੍ੰਸੀਪਲ ਅਤੇ ਹੋਰ ਅਜੇਹੇ ਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਇਸ ਵਿਚ ਵੱਡੀ ਧਾਂਦਲੀ ਹੋਈ ਹੈ | ਮਿਹਨਤੀ ਅਤੇ ਮੈਰਿਟ ਵਿਚ ਆਉਣ ਵਾਲੇ ਉਮੀਦਵਾਰ ਸੂਚੀ ਵਿਚੋਂ ਬਾਹਰ ਹੋਣ ਕਾਰਨ ਖ਼ਫ਼ਾ ਹਨ | ਉਮੀਦਵਾਰਾਂ ਨੇ ਸਰਕਾਰ ਅਤੇ ਭਰਤੀ ਬੋਰਡ ਵਿਚ ਕੀਤੀਆਂ ਬੇਨਿਯਮੀਆਂ ਕਾਰਨ ਭਲਕੇ ਤੋਂ ਸ਼ੁਰੂ ਹੋ ਰਹੇ ਟਰਾਇਲਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ | ਇਸ ਦੌਰਾਨ ਡੀ.ਸੀ.ਪੀ. ਲਾਅ ਐਂਡ ਆਰਡਰ ਜਗਮੋਹਨ ਸਿੰਘ, ਏ.ਸੀ.ਪੀ. ਸੈਂਟਰਲ ਸੁਖਦੀਪ ਸਿੰਘ, ਐਸ.ਡੀ.ਐਮ. ਹਰਪ੍ਰੀਤ ਸਿੰਘ, ਐੱਸ.ਡੀ.ਐਮ.-2 ਬਲਬੀਰ ਸਿੰਘ ਮੌਕੇ 'ਤੇ ਪਹੁੰਚੇ |
ਜਾਮ ਕਾਰਨ ਪ੍ਰੀਖਿਆ ਦੇਣ ਤੋਂ ਰਹੇ ਵਾਂਝੇ
ਜਲੰਧਰ ਵਿਚ ਵੱਖ ਵੱਖ ਪ੍ਰੀਖਿਆਵਾਂ ਦੇਣ ਆਏ ਵਿਦਿਆਰਥੀਆਂ ਵਿਚੋਂ ਨਿਤਿਸ਼ ਨਿਵਾਸੀ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਆਈਲੈਟਸ ਦਾ ਪੇਪਰ ਦੇਣ ਜਲੰਧਰ ਆਇਆ ਸੀ ਪਰ ਜਾਮ ਵਿਚ ਫਸ ਜਾਣ ਕਾਰਨ ਉਹ ਪ੍ਰੀਖਿਆ ਦੇਣ ਤੋਂ ਵਾਂਝਾ ਰਹਿ ਗਿਆ ਹੈ | ਨਿਤਿਸ਼ ਤੋਂ ਇਲਾਵਾ ਹੋਰ ਵੀ ਅਨੇਕਾਂ ਵਿਦਿਆਰਥੀਆਂ ਦੀ ਪ੍ਰੀਖਿਆ ਸੀ ਜੋ ਕਿ ਜਾਮ ਕਾਰਨ ਪ੍ਰੀਖਿਆ ਤੋਂ ਵਾਂਝੇ ਰਹਿ ਗਏ | ਨਿਤਿਸ਼ ਨੇ ਦੱਸਿਆ ਕਿ ਉਸ ਨੇ 14 ਹਜ਼ਾਰ 500 ਰੁਪਏ ਪੇਪਰ ਦੀ ਫ਼ੀਸ ਭਰੀ ਸੀ ਜੋ ਕਿ ਉਸ ਦਾ ਨੁਕਸਾਨ ਹੋ ਗਿਆ ਹੈ |
ਪੁਲਿਸ ਤੇ ਸਿਵਲ ਅਧਿਕਾਰੀ ਧਰਨਾ ਚੁਕਾਉਣ 'ਚ ਰਹੇ ਬੇਵੱਸ
ਬੀ.ਐਸ.ਐਫ. ਚੌਕ ਵਿਚ ਸਵੇਰੇ 9 ਵਜੇ ਦਾ ਧਰਨਾ ਲਗਾ ਹੋਣ ਦੇ ਬਾਵਜੂਦ ਪੁਲਿਸ ਅਤੇ ਸਿਵਲ ਅਧਿਕਾਰੀ 2 ਘੰਟੇ ਬਾਅਦ ਹਰਕਤ ਵਿਚ ਆਏ | ਹਰਕਤ 'ਚ ਆਉਣ ਤੋਂ ਉਪਰੰਤ ਪੁਲਿਸ ਮੂਕ ਦਰਸ਼ਕ ਬਣ ਕੇ ਪਹਿਲਾਂ ਤਾਂ ਖੜੀ ਰਹੀ | ਉਪਰੰਤ ਧਰਨਾ ਚੁਕਾਉਣ ਲਈ ਉਮੀਦਵਾਰਾਂ ਦੇ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਧਰਨਾ ਚੁਕਾਉਣ ਵਿਚ ਘੰਟਿਆਂ ਬਦੀ ਬੇਵੱਸ ਰਹੀ | ਇਸ ਦੌਰਾਨ ਲੋਕ ਸੜਕਾਂ 'ਤੇ ਪਰੇਸ਼ਾਨ ਹੁੰਦੇ ਰਹੇ | ਮੌਕੇ 'ਤੇ ਪਹੁੰਚੇ ਡੀ.ਸੀ.ਪੀ. ਜਗਮੋਹਨ ਸਿੰਘ ਵੱਲੋਂ ਵਾਰ ਵਾਰ ਆਗੂ ਨਵਦੀਪ ਦਕੋਹਾ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਮੌਕੇ 'ਤੇ ਪਹੁੰਚੇ ਐੱਸ.ਡੀ.ਐਮ-1 ਹਰਪ੍ਰੀਤ ਸਿੰਘ ਤੇ ਐੱਸ.ਡੀ.ਐਮ.-2 ਬਲਬੀਰ ਸਿੰਘ ਵੱਲੋਂ ਭਾਰੀ ਮਸ਼ੱਕਤ ਕਰਨ ਉਪਰੰਤ ਵਿਦਿਆਰਥੀ ਆਗੂਆਂ ਦੀ ਮੀਟਿੰਗ 5.30 ਵਜੇ ਪ੍ਰਸ਼ਾਸਨ ਨਾਲ ਤੈਅ ਕਵਾ ਕੇ ਦੋ ਸਾਈਡਾਂ ਦੀ ਆਵਾਜਾਈ ਸ਼ੁਰੂ ਕਰਵਾਈ ਪਰ ਪ੍ਰਦਰਸ਼ਨ ਕਾਰੀਆਂ ਨੇ ਜਲੰਧਰ ਤੋਂ ਲੁਧਿਆਣਾ ਸਾਈਡ ਵਾਲੀ ਸੜਕ ਖ਼ਬਰ ਲਿਖੇ ਜਾਣ ਤਕ ਮਾਮਲਾ ਨਾ ਸੁਲਝਦਾ ਦੇਖ ਜਾਮ ਰੱਖੀ |
ਸਕੂਲੀ ਬੱਚੇ 2 ਘੰਟੇ ਤੋਂ ਵੱਧ ਜਾਮ 'ਚ ਫਸੇ ਆਟੋ ਵਿਚ ਰਹੇ ਵਿਲਕਦੇ
ਇੱਕ ਨਿੱਜੀ ਸਕੂਲ ਦੇ 10 ਦੇ ਕਰੀਬ ਨੰਨੇ ਪ੍ਰੀ-ਪ੍ਰਾਈਮਰੀ ਵਿੰਗ ਦੇ ਬੱਚੇ ਬੀ.ਐੱਸ.ਐਫ. ਚੌਕ ਵਿਚ ਲੱਗੇ ਜਾਮ ਵਿਚ ਫਸ ਗਏ | ਆਟੋ ਦੇ ਡਰਾਈਵਰ ਤੇ ਮੀਡੀਆ ਦੇ ਸਹਿਯੋਗ ਨਾਲ ਇਹ ਬੱਚੇ ਕਾਫ਼ੀ ਦੂਰ ਤਕ ਪੈਦਲ ਜਾਮ 'ਚ ਬਾਹਰ ਕੱਢ ਕੇ ਦੂਸਰੇ ਪਾਸਿਓਾ ਸਕੂਲ ਦੀ ਵੈਨ ਬੁਲਾ ਕੇ ਆਪੋ ਆਪਣੇ ਘਰੇ ਭੇਜੇ ਗਏ | ਪੁਲਿਸ ਪ੍ਰਸ਼ਾਸਨ ਮਹਿਜ਼ ਖਾਨਾ ਪੂਰਤੀ ਮੂਕ ਦਰਸ਼ਨ ਬਣਿਆ ਰਿਹਾ | ਇਸ ਜਾਮ ਵਿਚ ਕਈ ਮਰੀਜ਼ ਤੇ ਜ਼ਰੂਰੀ ਕੰਮ ਕਾਜਾਂ ਵਾਲੇ ਲੋਕ ਪ੍ਰਦਰਸ਼ਨ ਕਾਰੀਆਂ ਦੇ ਮਿੰਨਤਾਂ ਤਰਲੇ ਕਰਦੇ ਦੇਖੇ ਗਏ | ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ | ਵੱਡਾ ਸਵਾਲ ਹੈ ਇਹ ਹੈ ਕਿ ਜਲੰਧਰ ਵਿਚ ਸਿਵਲ ਪ੍ਰਸ਼ਾਸਨ ਵੱਲੋਂ ਧਰਨਾ ਪ੍ਰਦਰਸ਼ਨਾਂ ਲਈ 9 ਥਾਵਾਂ ਤੈਅ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਥਾਵਾਂ 'ਤੇ ਕੋਈ ਪ੍ਰਦਰਸ਼ਨ ਨਹੀਂ ਹੁੰਦਾ | ਪ੍ਰਦਰਸ਼ਨਕਾਰੀ ਹਮੇਸ਼ਾ ਗੈਰ ਕਾਨੂੰਨੀ ਢੰਗ ਸੜਕਾਂ ਜਾਂ ਰਸਤਿਆਂ 'ਤੇ ਹੀ ਪ੍ਰਦਰਸ਼ਨ ਕਰਦੇ ਹਨ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕੋਈ ਠੋਸ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ | ਪ੍ਰਦਰਸ਼ਨਕਾਰੀਆਂ ਤੋਂ ਅੱਕੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਏ ਦਿਨ ਲਗਦੇ ਜਾਮ ਲੋਕਾਂ ਲਈ ਸਿਰ ਦਰਦੀ ਬਣੇ ਹੋਏ ਹਨ | ਇਸ ਤੋਂ ਨਿਜਾਤ ਦਿਵਾਉਣ ਦੇ ਲਈ ਪੁਲਿਸ ਬਣਦੀ ਕਾਨੂੰਨੀ ਕਾਰਵਾਈ ਕਰੇ ਤਾਂ ਜੋ ਲੋਕਾਂ ਨੂੰ ਲਈ ਸੁਖ ਦਾ ਸਾਹ ਮਿਲੇ |
ਠੱਪ ਹੋ ਕੇ ਰਹਿ ਗਈ ਸ਼ਹਿਰ ਦੀ ਟ੍ਰੈਫਿਕ ਵਿਵਸਥਾ
ਜਲੰਧਰ (ਸ਼ਿਵ ਸ਼ਰਮਾ)-ਹਾਈਵੇ ਬੰਦ ਹੋਣ ਕਰਕੇ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਵੀ ਲੱਗੇ ਲੰਬੇ ਜਾਮ ਨਾਲ ਸ਼ਹਿਰ ਵਿਚ ਟੈ੍ਰਫਿਕ ਵਿਵਸਥਾ ਪੁਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਈ ਕਿਉਂਕਿ ਸ਼ਹਿਰ ਦੀਆਂ ਕਈ ਸੜਕਾਂ 'ਤੇ ਗੱਡੀਆਂ ਫਸੀਆਂ ਨਜ਼ਰ ਆ ਰਹੀਆਂ ਸਨ | ਆਏ ਦਿਨ ਹਾਈਵੇ ਬੰਦ ਹੋਣ ਨਾਲ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਜਾਮ ਲੱਗਣਾ ਤਾਂ ਹੁਣ ਆਮ ਹੋ ਗਿਆ ਹੈ ਜਿਸ ਕਰਕੇ ਹੁਣ ਲੋਕਾਂ ਲਈ ਜਾਮ ਲੱਗਣ ਕਰਕੇ ਪ੍ਰੇਸ਼ਾਨੀ ਲਗਾਤਾਰ ਵੱਧਦੀ ਰਹੀ ਹੈ ਸਗੋਂ ਹੁਣ ਤੱਕ ਲੋਕਾਂ ਦਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਪ੍ਰਤੀ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ | ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੀਆਂ ਸਾਰੀਆਂ ਸੜਕਾਂ 'ਤੇ ਜਾਮ ਵਰਗੀ ਹਾਲਤ ਨਾਲ ਤਾਂ ਟ੍ਰੈਫਿਕ ਵਿਵਸਥਾ ਬਿਲਕੁਲ ਭੰਗ ਹੋ ਗਈ ਕਿਉਂਕਿ ਸ਼ਹਿਰ ਵਿਚ ਟਰੈਫ਼ਿਕ ਸੰਭਾਲਣ ਵੇਲੇ ਪੁਲਿਸ ਮੁਲਾਜ਼ਮ ਕਿਧਰੇ ਨਜ਼ਰ ਨਹੀਂ ਆਏ | ਹੋਰ ਤਾਂ ਹੋਰ ਸ਼ਹਿਰ ਦੇ ਕਈ ਫਾਟਕਾਂ 'ਤੇ ਗੱਡੀਆਂ ਦੀਆਂ ਕਾਫੀ ਲੰਬੀਆਂ ਲਾਈਨਾਂ ਲੱਗੀਆਂ ਸਨ | ਟਰੈਫ਼ਿਕ ਵਿਚ ਤਾਂ ਕਈ ਐਂਬੂਲੈਂਸਾਂ ਵੀ ਫਸ ਗਈਆਂ ਸਨ ਜਿਨ੍ਹਾਂ ਨੂੰ ਨਿਕਲਣ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਗੋਂ ਸਕੂਲ ਤੋਂ ਆਉਂਦੇ ਬੱਚਿਆਂ ਦੀਆਂ ਬੱਘੀਆਂ ਜਾਮ ਵਿਚ ਫਸਣ ਕਰਕੇ ਉਹ ਵੀ ਰੋਂਦੇ ਨਜ਼ਰ ਆਏ | ਜਾਮ ਵਰਗੀ ਸਥਿਤੀ ਨੂੰ ਹੱਲ ਕਰਨ ਲਈ ਟਰੈਫ਼ਿਕ ਪੁਲਿਸ ਮੁਲਾਜ਼ਮਾਂ ਦੇ ਨਾਲ ਬਾਕੀ ਮੁਲਾਜ਼ਮਾਂ ਨੂੰ ਵੀ ਡਿਊਟੀਆਂ 'ਤੇ ਲਗਾਉਣਾ ਚਾਹੀਦਾ ਹੈ ਪਰ ਇਸ ਤਰ੍ਹਾਂ ਦੀ ਕੋਈ ਵਿਉਂਤਬੰਦੀ ਨਹੀਂ ਬਣਾਈ ਜਾਂਦੀ ਹੈ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਉਂਜ ਧਰਨੇ ਪ੍ਰਦਰਸ਼ਨ ਦੇਣ ਲਈ ਬਕਾਇਦਾ ਕਈ ਥਾਵਾਂ ਤੈਅ ਕੀਤੀਆਂ ਗਈਆਂ ਹਨ ਪਰ ਸਿਆਸੀ ਪਾਰਟੀਆਂ ਤੋਂ ਲੈ ਕੇ ਹੋਰ ਵੀ ਕਈ ਲੋਕਾਂ ਵੱਲੋਂ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਂਦੀ ਹੈ | ਤੈਅ ਕੀਤੀਆਂ ਗਈਆਂ ਥਾਵਾਂ 'ਤੇ ਹੀ ਧਰਨੇ ਪ੍ਰਦਰਸ਼ਨ ਲਗਵਾਉਣ ਪ੍ਰਸ਼ਾਸਨ ਵੱਲੋਂ ਕੋਈ ਯਤਨ ਨਹੀਂ ਕੀਤੇ ਜਾਂਦੇ ਹਨ | ਜੇਲ੍ਹ ਰੋਡ ਤੋਂ ਲੈ ਕੇ ਕੰਪਨੀ ਬਾਗ਼ ਚੌਕ ਵਿਚ ਸਾਈਡਾਂ 'ਤੇ ਕਈ ਕਬਜ਼ੇ ਹੋਣ ਕਰਕੇ ਤਾਂ ਲੋਕਾਂ ਨੂੰ ਲੰਘਣ ਲਈ ਕਾਫੀ ਸਮਾਂ ਲੱਗ ਜਾਂਦਾ ਹੈ | ਕਈ ਸੜਕਾਂ, ਗਲੀਆਂ 'ਤੇ ਗੱਡੀਆਂ ਤਾਂ ਪੱਕੀਆਂ ਖੜੀਆਂ ਹੋਣ ਨਾਲ ਤਾਂ ਟੈ੍ਰਫਿਕ ਜਾਮ ਰਹਿੰਦਾ ਹੈ ਪਰ ਇਸ ਤਰ੍ਹਾਂ ਦੀਆਂ ਗੱਡੀਆਂ ਖੜੀਆਂ ਕਰਕੇ ਸੜਕ ਦੀ ਆਵਾਜਾਈ ਪ੍ਰਭਾਵਿਤ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਹੈ | ਉਂਜ ਪੁਲਿਸ ਪ੍ਰਸ਼ਾਸਨ ਵੱਲੋਂ ਟੈ੍ਰਫਿਕ ਵਿਵਸਥਾ ਸੁਚਾਰੂ ਰੂਪ ਨਾਲ ਬਿਹਤਰ ਬਣਾਉਣ ਲਈ ਯੋਜਨਾਬੰਦੀ ਦੇ ਦਾਅਵੇ ਸਾਲਾਂ ਤੋਂ ਕੀਤੇ ਜਾਂਦੇ ਰਹੇ ਹਨ ਪਰ ਅਜੇ ਤੱਕ ਇਨ੍ਹਾਂ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਹੈ |
ਭਰਤੀ ਪ੍ਰਤੀਕਿ੍ਆ ਤੋਂ ਅਸੰਤੁਸ਼ਟ ਉਮੀਦਵਾਰ ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾਂ ਕਰਨ ਉਪਰੰਤ ਕਾਰਨ ਕੋਈ ਠੋਸ ਹੱਲ ਨਾ ਨਿਕਲਣ ਕਾਰਨ ਦੇਰ ਰਾਤ 10 ਵਜੇ ਤਕ ਵੀ ਖ਼ਬਰ ਲਿਖੇ ਜਾਣ ਤਕ ਕੋਈ ਗੱਲ ਸਿਰੇ ਨਾ ਚੜ੍ਹਨ ਕਰ ਕੇ ਦੋਬਾਰਾ ਫਿਰ ਬੀ.ਐੱਸ.ਐਫ. ਚੌਕ ਵਿਚ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ | ਇਸ ਦੌਰਾਨ ਪੁਲਿਸ ਵੱਲੋਂ ਮੌਕੇ 'ਤੇ ਪਾਣੀ ਦੀਆਂ ਬੋਛਾਰਾਂ ਵਾਲੀਆਂ ਗੱਡੀਆਂ ਤੇ ਹੋਰ ਪੁਖ਼ਤਾ ਪ੍ਰਬੰਧ ਕੀਤੇ ਗਏ | ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਟਰੈਫ਼ਿਕ ਪੁਲਿਸ ਵੱਲੋਂ ਲੁਧਿਆਣਾ, ਅੰਮਿ੍ਤਸਰ ਦੀ ਆਵਾਜਾਈ ਲਾਡੋਵਾਲੀ ਰੋਡ ਤੋਂ ਗੁਰੂ ਨਾਨਕ ਪੁਰਾ ਵਲ ਦੀ ਮੇਨ ਸੜਕ ਵੱਲ ਡਾਈਵਰਟ ਕਰ ਦਿੱਤੀ | ਲੁਧਿਆਣਾ ਸਾਈਡ ਤੋਂ ਜਲੰਧਰ ਨੂੰ ਆਉਣ ਵਾਲਾ ਟਰੈਫ਼ਿਕ ਦੇਰ ਰਾਤ ਵਖੋ ਵੱਖਰੇ ਰਸਤਿਆਂ ਰਾਹੀਂ ਜਲੰਧਰ ਪੁੱਜਾ | ਕੁੱਝ ਵਾਹਨ ਬੀ.ਐੱਸ.ਐਫ. ਚੌਕ ਵਿਚ ਧਰਨਾ ਲੱਗਣ ਕਾਰਨ ਜਾਮ ਵਿਚ ਫਸ ਗਏ |
ਲੰਬਾ ਸਮਾਂ ਜਾਮ ਲੱਗਣ ਕਾਰਨ ਆਵਾਜਾਈ 'ਚ ਫਸੇ ਮੁਸਾਫ਼ਰਾਂ ਨੂੰ ਪੈਦਲ ਆਪਣੀ ਮੰਜ਼ਿਲ ਤਕ ਜਾਣਾ ਪਿਆ | ਦੇਖਣ ਵਿਚ ਆਇਆ ਕਿ ਬੱਸ ਰਾਹੀਂ ਬੱਸ ਸਟੈਂਡ ਆਉਣ ਵਾਲੇ ਮੁਸਾਫ਼ਰ ਪੀ. ਏ. ਪੀ. ਚੌਕ ਤੋਂ ਹੀ ਬੱਸਾਂ ਵਿਚੋਂ ਉਤਰ ਕੇ ਬੀ.ਐੱਸ.ਐੱਫ. ਚੌਕ ਤੱਕ ਪੈਦਲ ਪਹੁੰਚੇ ਅਤੇ ਅੱਗੋਂ ਆਟੋਆਂ ਰਾਹੀਂ ਆਪਣੀ ਮੰਜ਼ਿਲ 'ਤੇ ਪਹੁੰਚੇ | ਇਸ ਦੌਰਾਨ ਕਈ ਮੁਸਾਫ਼ਰ ਬੱਚਿਆਂ ਦੇ ਬਿਮਾਰ ਹੋਣ ਕਾਰਨ ਰਸਤਾ ਲੈਣ ਲਈ ਪ੍ਰਦਰਸ਼ਨਕਾਰੀਆਂ ਦੀਆਂ ਮਿੰਨਤਾਂ ਤਰਲੇ ਕਰਦੇ ਵੇਖੇ ਗਏ ਤੇ ਕਈਆਂ ਨਾਲ ਪ੍ਰਦਰਸ਼ਨਕਾਰੀ ਖਹਿਬੜਦੇ ਦੇਖੇ ਗਏ | ਦੂਰ-ਦੂਰ ਤੱਕ ਲੰਬੀਆਂ ਲੱਗੀਆਂ ਵਾਹਨਾਂ ਦੀਆਂ ਲਾਈਨਾਂ ਪਰੇਸ਼ਾਨੀ ਝੱਲਦਿਆਂ ਰਹੀਆਂ ਜਿਸ ਦੌਰਾਨ ਕਈ ਵਾਹਨਾਂ ਨੂੰ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ | ਹਾਲਾਤ ਇਹ ਸਨ ਕਿ ਲੁਧਿਆਣਾ ਤਰਫ਼ੋਂ ਆ ਰਹੀਆਂ ਬੱਸਾਂ ਅਤੇ ਹੋਰ ਵਾਹਨ ਕੈਂਟ ਤੇ ਹੋਰਨਾਂ ਰਸਤਿਆਂ ਨੂੰ ਇਖ਼ਤਿਆਰ ਕਰਦੇ ਹੋਏ ਬੱਸ ਸਟੈਂਡ ਵੱਲ ਪਹੁੰਚੇ | ਧਰਨੇ ਕਾਰਨ ਆਵਾਜਾਈ ਲਾਡੋਵਾਲੀ ਰੋੜ ਗੁਰੂ ਨਾਨਕ ਪੁਰਾ ਮਾਰਕੀਟ ਵਲੋਂ ਡਾਇਵਰਟ ਕੀਤੀ ਗਈ ਜਿਸ ਕਾਰਨ ਸਿੰਗਲ ਰੋਡ ਹੋਣ ਕਾਰਨ ਲੰਬੇ ਜਾਮ ਲੱਗ ਗਏ |
ਧਰਨੇ ਦੌਰਾਨ 3 ਕਿੱਲੋਮੀਟਰ ਦੇ ਕਰੀਬ ਲਗਾ ਜਾਮ, ਲੋਕ ਹੋਏ ਪ੍ਰੇਸ਼ਾਨ
ਧਰਨੇ ਦੌਰਾਨ ਭਰਤੀ ਉਮੀਦਵਾਰਾਂ ਵੱਲੋਂ ਬੀ.ਐੱਸ.ਐਫ. ਚੌਕ ਦੇ ਚਾਰੇ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ | ਇਸ ਦੌਰਾਨ ਛੇਟੋ ਵੱਡੇ ਸਾਰੇ ਹੀ ਵਾਹਨਾਂ ਦੇ ਰੁਕ ਜਾਣ ਨਾਲ ਕਰੀਬ 3 ਕਿੱਲੋਮੀਟਰ ਤੱਕ ਜਾਮ ਲੱਗ ਗਿਆ | ਇਸ ਦੌਰਾਨ ਆਵਾਜਾਈ ਵਾਲੇ ਲੋਕਾਂ ਨੂੰ ਖ਼ਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਾਮ ਵਿਚ ਫਸੇ ਲੋਕਾਂ ਵਿਚੋਂ ਕਿਸੇ ਨੇ ਆਪਣੇ ਕੰਮ ਕਾਜ 'ਤੇ ਜਾਣਾ ਸੀ ਤੇ ਕਿਸੇ ਦਾ ਮਰੀਜ਼ ਸੀ ਜੋ ਕਿ ਕਾਫ਼ੀ ਪਰੇਸ਼ਾਨ ਹੋ ਰਹੇ ਸਨ | ਪ੍ਰਦਰਸ਼ਨਕਾਰੀ ਉਨ੍ਹਾਂ ਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ | ਜਾਮ ਵਿਚ ਫਸੇ ਜਸਜੋਤ ਸਿੰਘ ਨਿਵਾਸੀ ਅੰਮਿ੍ਤਸਰ ਨੇ ਦੱਸਿਆ ਕਿ ਉਹ ਅੰਮਿ੍ਤਸਰ ਤੋਂ ਆਪਣੇ ਮਰੀਜ਼ ਨੂੰ ਲੈ ਕੇ ਜਲੰਧਰ ਕਿਸੇ ਹਸਪਤਾਲ ਵਿਚ ਉਸ ਦੇ ਚੈੱਕਅਪ ਲਈ ਆਏ ਤੇ ਇੱਕ ਡਾਕਟਰ ਵੀ ਉਨ੍ਹਾਂ ਦੇ ਨਾਲ ਹੈ ਪਰ ਪ੍ਰਦਰਸ਼ਨਕਾਰੀਆਂ ਨੇ ਮਿੰਨਤਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ |
ਆਏ ਦਿਨ ਵੱਖ-ਵੱਖ ਜਥੇਬੰਦੀਆਂ ਵਲੋਂ ਕੀਤੇ ਜਾਂਦੇ ਰੋਸ ਪ੍ਰਦਰਸ਼ਨਾਂ ਨੇ ਪ੍ਰੇਸ਼ਾਨ ਕੀਤੇ ਲੋਕਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-ਸ਼ਹਿਰ ਦੇ ਅੰਦਰੂਨੀ ਤੇ ਬਾਹਰੀ ਹਿੱਸਿਆਂ 'ਚ ਵੱਖ-ਵੱਖ ਜਥੇਬੰਦੀਆਂ ਵਲੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਕੀਤੇ ਜਾਂਦੇ ਰੋਸ ਪ੍ਰਦਰਸ਼ਨ ਕਾਰਨ ਆਮ ਲੋਕਾਂ ਵਲੋਂ ਹੁਣ ਪ੍ਰੇਸ਼ਾਨੀ ਜ਼ਾਹਰ ਕੀਤੀ ਜਾਣ ਲੱਗੀ ਹੈ ਤੇ ਇਸ ਸੰਬੰਧ 'ਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਗੰਭੀਰਤਾ ਨਾ ਵਰਤੇ ਜਾਣ ਕਾਰਨ ਉਨ੍ਹਾਂ ਪ੍ਰਤੀ ਰੋਸ ਵਿਖਾਇਆ ਜਾ ਰਿਹਾ ਹੈ | ਵੀਰਵਾਰ ਨੂੰ ਵੀ ਲੋਕਾਂ ਨੂੰ ਉਦੋਂ ਕਈ ਘੰਟਿਆਂ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਜਦੋਂ ਸਰਕਾਰੀ ਨੌਕਰੀਆਂ ਦੀ ਭਰਤੀ ਲਈ ਨੌਜਵਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਉਕਤ ਚੌਕ 'ਤੇ ਨਾਲ ਲੱਗਦੇ ਇਲਾਕੇ 'ਚ ਵਾਹਨਾਂ ਦਾ ਦੂਰ-ਦੂਰ ਤੱਕ ਜਾਮ ਲੱਗ ਗਿਆ | ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਤੇ ਚੁਗਿੱਟੀ ਚੌਕ, ਲੰਮਾ ਪਿੰਡ ਖੇਤਰ ਬਸ਼ੀਰਪੁਰਾ 'ਚ ਲੱਗੇ ਜਾਮ ਦੌਰਾਨ ਮੌਕੇ 'ਤੇ ਖੜ੍ਹੇ ਵਾਹਨਾਂ 'ਚ ਸਵਾਰ ਤੇ ਪੈਦਲ ਇੱਧਰ-ਉਧਰ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦੇਰ ਤੱਕ ਪ੍ਰੇਸ਼ਾਨੀ ਝੱਲਣੀ ਪਈ | ਗੱਲਬਾਤ ਕਰਦੇ ਹੋਏ ਸਥਾਨਕ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਰ ਕਰਦਿਆਂ ਆਖਿਆ ਕਿ ਇਕ ਪਾਸੇ ਤਾਂ ਪ੍ਰਸ਼ਾਸਨ ਵਲੋਂ ਰੋਸ ਪ੍ਰਦਰਸ਼ਨ ਕਰਨ ਹਿੱਤ ਸ਼ਹਿਰ 'ਚ ਥਾਵਾਂ ਤੈਅ ਕੀਤੀਆਂ ਹਨ ਪਰ ਦੂਜੇ ਪਾਸੇ ਕਈ ਲੋਕ ਅਜਿਹੇ ਹਨ ਜਿਨ੍ਹਾਂ ਵਲੋਂ ਕਾਨੂੰਨਾਂ, ਨਿਰਦੇਸ਼ਾਂ ਦੀ ਪ੍ਰਵਾਹ ਕੀਤੇ ਬਗੈਰ ਜਿੱਥੇ ਦਿਲ ਕੀਤਾ ਧਰਨਾ ਲਾ ਦਿੱਤਾ ਜਾਂਦਾ ਹੈ, ਜਿਸ ਕਾਰਨ ਲੋਕ ਦੁਖੀ ਹੁੰਦੇ ਹਨ | ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕਾਂ 'ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ | ਉਨ੍ਹਾਂ ਆਖਿਆ ਕਿ ਅੱਜ ਕੀਤੇ ਗਏ ਰੋਸ ਪ੍ਰਦਰਸ਼ਨ ਸੰਬੰਧੀ ਪਹਿਲਾਂ ਤੋਂ ਲੋਕਾਂ ਨੂੰ ਜਾਣਕਾਰੀ ਨਹੀਂ ਸੀ, ਜਿਸ ਕਾਰਨ ਹਰ ਉਮਰ ਵਰਗ ਦੇ ਲੋਕ ਬੇਹੱਦ ਤੰਗ ਹੋਏ | ਉਨ੍ਹਾਂ ਦੋਸ਼ ਲਗਾਉਂਦੇ ਹੋਏ ਆਖਿਆ ਕਿ ਅਜਿਹੇ ਲਾਪ੍ਰਵਾਹ ਲੋਕਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ | ਉਧਰ ਗੁਰੂ ਨਾਨਕਪੁਰਾ ਮਾਰਕੀਟ ਦੇ ਦੁਕਾਨਦਾਰਾਂ ਨੇ ਕਿਹਾ ਕਿ ਅੱਜ ਲੱਗੇ ਜਾਮ ਕਾਰਨ ਉਨ੍ਹਾਂ ਦੇ ਕਾਰੋਬਾਰ 'ਤੇ ਕਾਫ਼ੀ ਮਾੜਾ ਅਸਰ ਪਿਆ, ਜਿਸ ਦੇ ਜ਼ਿੰਮੇਵਾਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਹੀ ਹਨ, ਜਿਨ੍ਹਾਂ ਵਲੋਂ ਇਹ ਸਭ ਕੁਝ ਵੇਖਦੇ ਹੋਏ ਵੀ ਕੁੰਭਕਰਨੀ ਨੀਂਦ ਦਾ ਤਿਆਗ ਨਹੀਂ ਕੀਤਾ ਗਿਆ |
ਮੰਗਾਂ ਦੀ ਬਹਾਲੀ ਲਈ ਦੂਜਿਆਂ ਨੂੰ ਤੰਗ ਕਰਨਾ ਮਾੜੀ ਗੱਲ-ਕੈਰੋਂ
ਉਧਰ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਐਂਟੀ ਕ੍ਰਾਇਮ ਐਂਟੀ ਕੁਰੱਪਸ਼ਨ ਸੰਸਥਾ ਦੇ ਚੇਅਰਮੈਨ ਸੁਰਿੰਦਰ ਸਿੰਘ ਕੈਰੋਂ ਨੇ ਆਖਿਆ ਕਿ ਮੰਗਾਂ ਦੀ ਬਹਾਲੀ ਲਈ ਆਵਾਜ਼ ਉਠਾਉਣੀ ਮਾੜੀ ਗੱਲ ਨਹੀਂ ਹੈ ਪਰ ਦੂਜਿਆਂ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ ਹੈ | ਉਨ੍ਹਾਂ ਆਖਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪਈ ਸੁਸਤੀ ਕਾਰਨ ਹੀ ਆਏ ਦਿਨ ਆਮ ਲੋਕਾਂ ਨੂੰ ਮੁਸ਼ਕਿਲ ਹੋ ਰਹੀ ਹੈ | ਉਨ੍ਹਾਂ ਵਲੋਂ ਪ੍ਰਦਰਸ਼ਨਕਾਰੀਆਂ ਨੂੰ ਸਰਕਾਰ ਵਲੋਂ ਤੈਅ ਕੀਤੇ ਗਏ ਸਥਾਨਾਂ 'ਤੇ ਹੀ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਹੋਰਨਾਂ ਨੂੰ ਨੁਕਸਾਨ ਨਾ ਝੱਲਣਾ ਪਵੇ | ਇਸ ਮੌਕੇ ਹਰਵਿੰਦਰ ਸਿੰਘ ਚਟਕਾਰਾ, ਯਸ਼ਪਾਲ ਸਫ਼ਰੀ, ਦਿਲਜੀਤ ਸਿੰਘ ਅਰੋੜਾ, ਵਿਨੋਦ ਕੁਮਾਰ, ਸਰਪੰਚ ਸੁਖਚੈਨ ਸਿੰਘ ਆਦਿ ਹਾਜ਼ਰ ਸਨ |
ਜਲੰਧਰ, 2 ਦਸੰਬਰ (ਚੰਦੀਪ ਭੱਲਾ)- ਵਿਜੀਲੈਂਸ ਬਿਊਰੋ ਵਲੋਂ ਮਾਹਿਲਪੁਰ ਦੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ, ਰਜਿਸਟਰੀ ਕਲਰਕ ਮਨਜੀਤ ਸਿੰਘ ਦੇ ਖਿਲਾਫ ਪਰਚਾ ਦਰਜ ਕਰਨ ਤੇ ਉਨ੍ਹਾਂ ਨੂੰ ਗਿ੍ਫਤਾਰ ਕਰਨ ਤੋਂ ਬਾਅਦ ਪੰਜਾਬ ਰੈਵੀਨਿਊ ਆਫਿਸਰਜ਼ ਐਸੋਸੀਏਸ਼ਨ ਵਲੋਂ ...
ਜਲੰਧਰ, 2 ਦਸੰਬਰ (ਜਤਿੰਦਰ ਸਾਬੀ) ਵਧੀਕ ਕਮਿਸ਼ਨਰ ਇਨਕਮ ਟੈਕਸ ਸ਼੍ਰੀ ਗਿਰੀਸ਼ ਬਾਲੀ ਤੇ ਇੰਸਪੈਕਟਰ ਜਨਰਲ ਪੁਲਿਸ ਸ੍ਰੀ ਜੀ.ਐਸ. ਢਿੱਲੋਂ ਨੇ ਅੱਜ ਗੈਰ ਸਰਕਾਰੀ ਸੰਗਠਨਾਂ (ਐਨ.ਜੀ.ਓਜ਼) ਨੂੰ ਨੌਜਵਾਨਾਂ ਨੂੰ ਨਸ਼ਿਆਂ ਦੀ ਅਲ੍ਹਾਮਤ ਤੋਂ ਦੂਰ ਰੱਖਣ ਲਈ ਖੇਡਾਂ ਨੂੰ ...
ਸ਼ਿਵ ਸ਼ਰਮਾ
ਜਲੰਧਰ, 2 ਦਸੰਬਰ - ਨਗਰ ਨਿਗਮ ਵੱਲੋਂ ਅਰਬਨ ਅਸਟੇਟ ਫੇਸ-2 ਤੋਂ ਲੈ ਕੇ ਜਮਸ਼ੇਰ ਤੱਕ ਜਾ ਰਹੇ ਗੰਦੇ ਨਾਲੇ ਨੂੰ ਬੰਦ ਕਰਕੇ ਉਸ ਦੇ ਸੁੰਦਰੀਕਰਨ 'ਤੇ 36 ਕਰੋੜ ਦਾ ਖਰਚਾ ਕੀਤਾ ਜਾਵੇਗਾ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਇਸ ਦਾ ਕਾਫੀ ਫ਼ਾਇਦਾ ਹੋਵੇਗਾ | ਨਿਗਮ ...
ਮੰਡ, 2 ਦਸੰਬਰ (ਬਲਜੀਤ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਐਡ: ਬਲਵਿੰਦਰ ਕੁਮਾਰ ਦੇ ਹੱਕ ਵਿਚ ਪਿੰਡ ਫ਼ਤਹਿਜਲਾਲ ਵਿਖੇ ਜਥੇ. ਭਗਵੰਤ ਸਿੰਘ ਸਰਕਲ ਪ੍ਰਧਾਨ ਮਕਸੂਦਾਂ ਦੀ ਅਗਵਾਈ ਵਿਚ ਰੱਖੀ ਗਈ ਮੀਟਿੰਗ ਰੈਲੀ ਦਾ ਰੂਪ ਧਾਰ ਗਈ | ...
ਚੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਸ਼ਹਿਰ ਦੇ ਵਾਰਡ ਨੰ. 14 ਅਧੀਨ ਆਉਂਦੇ ਵੱਖ-ਵੱਖ ਮੁਹੱਲਿਆਂ ਦੇ ਲੋਕਾਂ ਵਲੋਂ ਕੌਂਸਲਰ ਮਨਜਿੰਦਰ ਸਿੰਘ ਚੱਠਾ ਨੂੰ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਗਿਆ | ਇਸ ਮੌਕੇ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਚੁਗਿੱਟੀ, ਏਕਤਾ ...
ਜਲੰਧਰ, 2 ਦਸੰਬਰ (ਜਸਪਾਲ ਸਿੰਘ)- ਸ਼ਹਿਰ ਦੇ ਨਾਮੀ ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਚੋਣਾਂ ਲੜਨ ਦੇ ਚਾਹਵਾਨਾਂ ਵੱਲੋਂ ਜੋੜ-ਤੋੜ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਕਲੱਬ ਮੈਂਬਰਾਂ ਨੂੰ ਆਪਣੇ ਹੱਕ ...
ਜਲੰਧਰ, 2 ਦਸੰਬਰ (ਜਤਿੰਦਰ ਸਾਬੀ)- ਹਰਬੰਸ ਸਿੰਘ ਚੰਦੀ ਪ੍ਰਧਾਨ, ਕੰਵਰਜੀਤ ਸਿੰਘ ਚੰਦੀ ਜਥੇਬੰਦਕ ਸਕੱਤਰ, ਭੁਪਿੰਦਰ ਸਿੰਘ ਥਿੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਨਣ ਸਿੰਘ ਚੰਦੀ ਤੇ ਪ੍ਰਦੁਮਣ ਸਿੰਘ ਚੰਦੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ 26ਵਾਂ ...
ਜਲੰਧਰ ਛਾਉਣੀ, 2 ਦਸੰਬਰ (ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 11 'ਚ ਰਹਿਣ ਵਾਲੇ ਲੋਕਾਂ ਦੀ ਸਾਲਾਂ ਪੁਰਾਣੀ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ, ਜਿਸ ਤਹਿਤ ਅੱਜ ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਅਤੇ ਕੌਂਸਲਰ ...
ਜਲੰਧਰ, 2 ਦਸੰਬਰ (ਸਾਬੀ)- 57ਵੀਂ ਸੀਨੀਅਰ ਪੰਜਾਬ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੇ ਵਰਗ 'ਚ ਜ਼ਿਲ੍ਹਾ ਜਲੰਧਰ ਜਿਮਨਾਸਟਿਕ ਐਸੋਸੀਏਸ਼ਨ ਵਲੋਂ ਪੰਜਾਬ ਜਿਮਨਾਸਟਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ 4 ਤੇ 5 ਦਸੰਬਰ ਨੂੰ ਸਪੋਰਟਸ ਸਕੂਲ ਜਲੰਧਰ ਵਿਖੇ ...
ਜਲੰਧਰ, 2 ਦਸੰਬਰ (ਜਤਿੰਦਰ ਸਾਬੀ)- ਦੋਆਬਾ ਖ਼ਾਲਸਾ ਸੀ. ਸੈ. ਸਕੂਲ ਦਾ ਦੌੜਾਕ ਆਕਾਸ਼ ਸਿੱਧੂ 100 ਮੀਟਰ ਦੌੜ 'ਚੋਂ ਜ਼ਿਲ੍ਹਾ ਉਪ ਜੇਤੂ ਰਿਹਾ | ਜ਼ਿਲ੍ਹਾ ਜਲੰਧਰ ਐਥਲੈਟਿਕਸ ਐਸੋਸੀਏਸ਼ਨ ਵੱਲੋਂ ਪਿਛਲੇ ਦਿਨੀਂ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ ਸੰਤ ਬਾਬਾ ਭਾਗ ...
ਜਲੰਧਰ, 2 ਦਸੰਬਰ (ਸ਼ਿਵ)-ਨਿਗਮ ਦੀ ਰੋਡ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਦੇ ਦਾਅਵੇ ਫਿਰ ਹਵਾ ਵਿਚ ਉੱਡਦੇ ਨਜ਼ਰ ਆਏ ਜਦੋਂ ਕਿ ਗੁਰੂ ਨਾਨਕ ਪੁਰਾ ਵੈਸਟ ਦੀ ਗਲੀ ਨੰਬਰ ਇਕ ਵਿਚ ਵੀ ਠੇਕੇਦਾਰ ਵਲੋਂ ਸ਼ਾਮ 7 ਵਜੇ ਤੱਕ ਲੁੱਕ ਬਜਰੀ ਪਾਉਣ ਦਾ ਕੰਮ ਚੱਲਦਾ ਰਿਹਾ ਹੈ ...
ਜਲੰਧਰ, 2 ਦਸੰਬਰ (ਸਾਬੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਖੇਡ ਵਿਭਾਗ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵੱਲੋਂ ਕਾਲਜਾਂ ਵਿਚ ਭਰਤੀ ਕਰਨ ਲਈ ਸਹਾਇਕ ਪ੍ਰੋਫੈਸਰ ਇੰਨ ਫਿਜ਼ੀਕਲ ਐਜੂਕੇਸ਼ਨ ਦੀ ਕਰਵਾਈ ਗਈ ...
ਚੁਗਿੱਟੀ/ਜੰਡੂਸਿੰਘਾ, 2 ਦਸੰਬਰ (ਨਰਿੰਦਰ ਲਾਗੂ)-ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ. ਵਿੰਗ ਦੋਆਬਾ ਜ਼ੋਨ ਦੇ ਪ੍ਰਧਾਨ ਭਲਵਾਨ ਭੁਪਿੰਦਰਪਾਲ ਸਿੰਘ ਜਾਡਲਾ ਦਾ ਜਲੰਧਰ ਦੇ ਲੰਮਾ ਪਿੰਡ ਸਥਿਤ ਦਫ਼ਤਰ ਪੁੱਜਣ 'ਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਦੀ ...
ਕਪੂਰਥਲਾ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ)- ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਵਲੋਂ 3 ਤੇ 4 ਦਸੰਬਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਵਿਭਾਗ 'ਚ ਹਰ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਕੇ ਦੋ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ | ਇਹ ਫ਼ੈਸਲਾ ਯੂਨੀਅਨ ...
ਫਿਲੌਰ, 2 ਦਸੰਬਰ (ਵਿਪਨ ਗੈਰੀ)- ਬੀਤੀ ਰਾਤ ਫਿਲੌਰ ਪੁਲਸ ਨੂੰ ਇਕ ਸਕਾਰਪਿਓ ਗੱਡੀ ਦੀ ਖੋਹਣ ਦੀ ਸੂਚਨਾ ਮਿਲੀ | ਇਸ ਸਬੰਧੀ ਐੱਸ.ਐੱਚ.ਓ. ਫਿਲੌਰ ਸੰਜੀਵ ਕਪੂਰ ਨੇ ਦੱਸਿਆ ਕਿ ਜਸਪ੍ਰੀਤ ਨਾਂਅ ਦੇ ਵਿਅਕਤੀ ਨੇ 112 ਨੰਬਰ 'ਤੇ ਫ਼ੋਨ ਕਰਕੇ ਸ਼ਿਕਾਇਤ ਕੀਤੀ ਕਿ ਉਸਦੀ ਗੱਡੀ 'ਤੇ ...
ਜਮਸ਼ੇਰ ਖ਼ਾਸ, 2 ਦਸੰਬਰ (ਅਵਤਾਰ ਤਾਰੀ)-ਸਾਬਕਾ ਸਰਪੰਚ ਸੂਰਜ ਮਸੀਹ ਫੋਲੜੀਵਾਲ ਆਲ ਇੰਡੀਆ ਕ੍ਰਿਸਚੀਅਨ ਸਮਾਜ ਮੋਰਚਾ ਦੇ ਮੀਤ ਪ੍ਰਧਾਨ ਪੰਜਾਬ ਨੇ ਮੋਦੀ ਸਰਕਾਰ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਇਤਿਹਾਸਕ ਕਿਸਾਨ ਸੰਘਰਸ਼ ਨਾਲ ਰੱਦ ਕਰ ਦੇਣ ਦਾ ਐਲਾਨ ਕਰਨ ਲਈ ...
ਜਲੰਧਰ, 2 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਭੁਟਾਂ, ਲੁਧਿਆਣਾ ਨੂੰ 10 ਸਾਲ ਦੀ ਕੈਦ ਅਤੇ 2 ਲੱਖ ...
ਜਲੰਧਰ, 2 ਦਸੰਬਰ (ਜਸਪਾਲ ਸਿੰਘ)- ਨੌਜਵਾਨ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰਕਲ ਜਲੰਧਰ ਛਾਉਣੀ ਦੇ ਪ੍ਰਧਾਨ ਸੁਖਬੀਰ ਸਿੰਘ ਕੁੱਕੜ ਪਿੰਡ ਦੀ ਅਗਵਾਈ ਹੇਠ ਇਲਾਕੇ ਭਰ ਦੇ ਕਿਸਾਨ ਪਿਛਲੇ ਇਕ ਸਾਲ ਤੋਂ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ | ਇਨ੍ਹਾਂ ...
ਲੋਹੀਆਂ ਖਾਸ, 2 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਪੁਲਿਸ ਦੀ ਮੁਸਤੈਦੀ ਨੂੰ ਟਿੱਚ ਜਾਣਦਿਆਂ ਲਗਾਤਾਰ ਦੂਜੇ ਦਿਨ ਲੁਟੇਰਿਆਂ ਨੇ ਆਪਣੀ ਕਾਰਵਾਈ ਜਾਰੀ ਰੱਖਦਿਆਂ ਅੱਜ ਦਿਨੇ ਸਿੱਖਰ ਦੁਪਹਿਰੇ ਇੱਕ ਸਕੂਲ ਲੈਕਚਰਾਰ ਪਾਸੋਂ ਉਸਦਾ ਪਰਸ ਖੋਹ ਕੇ ਫਰਾਰ ਹੋ ਣ ...
ਮੱਲ੍ਹੀਆਂ ਕਲਾਂ, 2 ਦਸੰਬਰ (ਮਨਜੀਤ ਮਾਨ)- ਪਿੰਡ ਹੇਰਾਂ ਜਲੰਧਰ ਵਿਖੇ ਖੂਹ ਡੇਰੇ 'ਤੇ ਰਹਿੰਦੇ ਪਰਿਵਾਰ 'ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਦਾਤਰਾਂ ਨਾਲ ਘਾਤਕ ਹਮਲਾ ਕਰਨ ਦਾ ਸਮਾਚਾਰ ਹੈ | ਪਰਿਵਾਰ ਵੱਲੋਂ ਰੋਲਾ ਪਾਉਣ 'ਤੇ ਅਣਪਛਾਤੇ ਵਿਅਕਤੀ ਧਮਕੀਆਂ ਦਿੰਦੇ ...
ਲਾਂਬੜਾ 2 ਦਸੰਬਰ (ਪਰਮੀਤ ਗੁਪਤਾ)- ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿਚ ਪਿੰਡ ਕੋਹਾਲਾ ਵਿਖੇ ਲਾਂਬੜਾ, ਮੰਡ ਤੇ ਗਾਖਲਾਂ ਸਰਕਲ ਦੇ ਵਰਕਰਾਂ ਨੂੰ ਚੋਣਾਂ ਸਬੰਧੀ ਲਾਮਬੰਦ ਕਰਨ ਪਹੁੰਚੇ ...
ਮਹਿਤਪੁਰ, 2 ਦਸੰਬਰ (ਲਖਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਕਾਲੀ ਬਸਪਾ ਗਠਜੋੜ ਦੇ ਹਲਕਾ ਸ਼ਾਹਕੋਟ ਤੋਂ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੌਹਾੜ ਦੇ ਹੱਕ 'ਚ ਅੱਜ 3 ਦਸੰਬਰ ਨੂੰ ਹਲਕਾ ...
ਕਿਸ਼ਨਗੜ੍ਹ, 2 ਦਸੰਬਰ (ਹੁਸਨ ਲਾਲ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋ:ਅ:ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅੱਜ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਐਡ: ਬਲਵਿੰਦਰ ਕੁਮਾਰ ਦੇ ਹੱਕ 'ਚ ਹਲਕੇ ...
ਜਲੰਧਰ, 2 ਦਸੰਬਰ (ਜਸਪਾਲ ਸਿੰਘ)- ਜ਼ਿਲ੍ਹਾ ਕੋਆਰਡੀਨੇਟਰ ਮੁਨੀਸ਼ ਠਾਕੁਰ ਅਤੇ ਵਿਧਾਨ ਸਭਾ ਹਲਕਾ ਨਕੋਦਰ ਦੇ ਕੋਆਰਡੀਨੇਟਰ ਨਰਿੰਦਰ ਦੀ ਪ੍ਰਧਾਨਗੀ ਹੇਠ ਨਕੋਦਰ ਹਲਕੇ ਦੇ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਨੌਜਵਾਨ ਕਾਂਗਰਸੀ ਆਗੂ ਅਸ਼ਵਨ ...
ਫਿਲੌਰ, 2 ਦਸੰਬਰ (ਵਿਪਨ ਗੈਰੀ)- ਤਲਵਣ ਰੋਡ ਫਿਲੌਰ ਵਿਖੇ ਉਸ ਵੇਲੇ ਹਫ਼ੜਾ ਦਫ਼ੜੀ ਮੱਚ ਗਈ ਜਦ ਫਿਲੌਰ ਪੁਲਸ ਦੇ ਮੁਲਾਜ਼ਮ ਇਕ ਕੇਸ ਸਬੰਧੀ ਨੌਜਵਾਨ ਨੂੰ ਚੁੱਕਣ ਲਈ ਗਏ | ਮੌਕੇ 'ਤੇ ਕਈ ਲੋਕ ਇਕੱਠੇ ਹੋ ਗਏ ਜਿਨ੍ਹਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਝੜਪ ਹੋ ਗਈ | ਇਸ ਘਟਨਾ ਦੀ ...
ਕਿਸ਼ਨਗੜ੍ਹ, 2 ਦਸੰਬਰ (ਹੁਸਨ ਲਾਲ)-ਸ਼੍ਰੋ:ਅ:ਦਲ (ਬਾਦਲ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਲੰਧਰ-ਪਠਾਨਕੋਟ ਕੌਮੀਸ਼ਾਹ ਮਾਰਗ 'ਤੇ ਸਥਿਤ ਗੁਰਦੁਆਰਾ ਬਾਬੇ ਸ਼ਹੀਦਾਂ ਸਰਮਸਤਪੁਰ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਵਿਖੇ ...
ਮੱਲ੍ਹੀਆਂ ਕਲਾਂ, 2 ਦਸੰਬਰ (ਮਨਜੀਤ ਮਾਨ)- ਪਿੰਡ ਹੇਰਾਂ ਜਲੰਧਰ ਵਿਖੇ ਖੂਹ ਡੇਰੇ 'ਤੇ ਰਹਿੰਦੇ ਪਰਿਵਾਰ 'ਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਦਾਤਰਾਂ ਨਾਲ ਘਾਤਕ ਹਮਲਾ ਕਰਨ ਦਾ ਸਮਾਚਾਰ ਹੈ | ਪਰਿਵਾਰ ਵੱਲੋਂ ਰੋਲਾ ਪਾਉਣ 'ਤੇ ਅਣਪਛਾਤੇ ਵਿਅਕਤੀ ਧਮਕੀਆਂ ਦਿੰਦੇ ...
ਭੋਗਪੁਰ, 2 ਦਸੰਬਰ (ਕਮਲਜੀਤ ਸਿੰਘ ਡੱਲੀ)- ਪਚਰੰਗਾ ਨਜ਼ਦੀਕ ਕਿਸਾਨ ਕੋਲਡ ਸਟੋਰ ਵਿਖੇ ਹਲਕਾ ਕਰਤਾਰਪੁਰ ਦੇ ਗੱਠਜੋੜ ਉਮੀਦਵਾਰ ਐਡ. ਬਲਵਿੰਦਰ ਕੁਮਾਰ ਦੇ ਹੱਕ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ਿਰਕਤ ਕਰਦਿਆਂ ਰੈਲੀ ਨੂੰ ...
ਕਿਸ਼ਨਗੜ੍ਹ, 2 ਦਸੰਬਰ (ਹੁਸਨ ਲਾਲ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵਿਖੇ ਸ਼੍ਰੋ:ਅ:ਦਲ -ਬਸਪਾ ਦੇ ਸੀਨੀਅਰ ਆਗੂਆਂ ਸਮੇਤ ਨਤਮਸਤਕ ਹੋਏ | ਸਭ ਤੋਂ ਪਹਿਲਾਂ ...
ਸ਼ਾਹਕੋਟ, 2 ਦਸੰਬਰ (ਸਚਦੇਵਾ)- ਸ਼ਾਹਕੋਟ ਵਿਖੇ ਅਕਾਲੀ ਦਲ ਵਲੋਂ ਸ਼ਾਹਕੋਟ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਹੱਕ 'ਚ ਮਿਤੀ 3 ਦਸੰਬਰ ਨੂੰ ਦੁਪਹਿਰ 12 ਵਜੇ ਤਹਿਸੀਲ ਕੰਪਲੈਕਸ ਸ਼ਾਹਕੋਟ ਨਜ਼ਦੀਕ ਵਿਸ਼ਾਲ ਰੈਲੀ ...
ਭੋਗਪੁਰ, 2 ਨਵੰਬਰ (ਕਮਲਜੀਤ ਸਿੰਘ ਡੱਲੀ)- ਭੋਗਪੁਰ ਸ਼ਹਿਰ 3.68 ਕਰੋੜ ਦੀ ਲਾਗਤ ਨਾਲ ਪਾਏ ਜਾਣ ਵਾਲੇ ਸੀਵਰੇਜ ਦਾ ਵਾਰਡ ਨੰਬਰ 13 ਵਿਚ ਰੱਖੇ ਨੀਂਹ ਪੱਥਰ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਢਹਿ ਢੇਰੀ ਕਰ ਦਿੱਤਾ ਸੀ | ਇਸ ਸਬੰਧੀ ਥਾਣਾ ਭੋਗਪੁਰ ਨੂੰ ਦਿੱਤੀ ਸ਼ਿਕਾਇਤ 'ਤੇ ...
ਕਰਤਾਰਪੁਰ, 2 ਦਸੰਬਰ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਸਿਧਾਤਾਂ ਅਤੇ ਆਪਸੀ ਭਾਈਚਾਰਕ ਸਾਂਝ ਦੀ ਪ੍ਰਤੀਕ ਪਾਰਟੀ ਹੈ | ਇਸ ਨੇ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ...
ਸ਼ਾਹਕੋਟ, 2 ਦਸੰਬਰ (ਬਾਂਸਲ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਸ਼ਾਹਕੋਟ ਤੋਂ ਸਾਬਕਾ ਕੈਬਨਿਟ ਮੰਤਰੀ ਸਵ. ਅਜੀਤ ਸਿੰਘ ਕੋਹਾੜ ਦੇ ਪੋਤਰੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਉਮੀਦਵਾਰ ਬਣਾਏ ਜਾਣ 'ਤੇ ਵੱਡੀ ਗਿਣਤੀ 'ਚ ਅਕਾਲੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX