ਰਾਜਾਸਾਂਸੀ, 3 ਦਸੰਬਰ (ਹੇਰ/ਖੀਵਾ)-ਮਾਮਲਾ ਜ਼ਿਲ੍ਹੇ ਦੇ ਕਿਸੇ ਵੀ ਖੇਤਰ ਦਾ ਹੋਵੇ ਤਾਂ ਲੋਕਾਂ ਵਲੋਂ ਉਸ ਨੂੰ ਹੱਲ ਕਰਵਾਉਣ ਲਈ ਹਵਾਈ ਅੱਡਾ ਮਾਰਗ 'ਤੇ ਚੱਕਾ ਜਾਮ ਕਰਨਾ ਆਮ ਜਿਹੀ ਗੱਲ ਬਣ ਚੁੱਕੀ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਵਾਈ ਅੱਡਾ ਮਾਰਗ ਤੇ ਵਾਰ-ਵਾਰ ਧਰਨੇ ਮੁਜ਼ਾਹਰੇ ਲੱਗਣ ਨੂੰ ਦੂਜੇ ਆਮ ਮਾਰਗਾਂ ਦੀ ਤਰ੍ਹਾਂ ਸਮਝ ਕੇ ਅਣਗੌਲ਼ਿਆਂ ਕੀਤਾ ਜਾਂਦਾ ਹੈ | ਅੱਜ ਫਿਰ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਵਲੋਂ ਵੱਖ-ਵੱਖ ਮਸਲਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਮਾਰਗ ਨੂੰ ਜਾਮ ਕੀਤਾ ਗਿਆ | ਇਸ ਦੌਰਾਨ ਹਵਾਈ ਅੱਡਾ 'ਤੇ ਆਉਣ ਜਾਣ ਵਾਲੇ ਯਾਤਰੀਆਂ ਤੋਂ ਇਲਾਵਾ ਰਾਹਗੀਰ ਤੇ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਭਾਰੀ ਖੱਜਲ ਖੁਆਰ ਹੋਣਾ ਪਿਆ ਪਰੰਤੂ ਚੱਕਾ ਜਾਮ ਦੇ ਕਰੀਬ ਤਿੰਨ ਘੰਟੇ ਬੀਤ ਜਾਣ ਮਗਰੋਂ ਵੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਨਜ਼ਰ ਆ ਰਿਹਾ ਸੀ | ਕੋਲ ਖੜ੍ਹੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਲਚਾਰ ਮੂਕ ਦਰਸ਼ਕ ਬਣ ਕੇ ਆਲਾ ਉੱਚ ਅਧਿਕਾਰੀਆਂ ਦੇ ਹੁਕਮ ਦੀ ਤਾਮੀਲ ਦੀ ਉਡੀਕ ਕਰਦੇ ਰਹੇ | ਚੱਕਾ ਮਾਰਗ ਦੌਰਾਨ ਵੱਖ ਵੱਖ ਯਾਤਰੀਆਂ ਬਜ਼ੁਰਗ ਜੋੜੇ ਬੱਚੇ ਵੀ ਮੌਜੂਦ ਸਨ ਜੋ ਕਿ ਆਪਣਾ ਭਾਰਾ ਸਾਮਾਨ ਚੁੱਕ ਕੇ ਖੱਜਲ ਖੁਆਰ ਹੁੰਦੇ ਹੋਏ ਹਵਾਈ ਅੱਡੇ ਨੂੰ ਪੈਦਲ ਰਵਾਨਾ ਹੋਏ ਅਤੇ ਹਵਾਈ ਅੱਡੇ ਦੇ ਅੰਦਰ ਡਿਊਟੀ 'ਤੇ ਜਾਣ ਵਾਲੇ ਕਰਮਚਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਦੌਰਾਨ ਇੱਕ ਯਾਤਰੀ ਨੇ ਭਰੇ ਮਨ ਨਾਲ ਕਿਹਾ ਕਿ ਉਹ ਹਵਾਈ ਅੱਡੇ ਦੇ ਬਿਲਕੁਲ ਨੇੜੇ ਸੜਕ 'ਤੇ ਧਰਨਾ ਲੱਗਣ ਕਾਰਣ ਬਹੁਤ ਦੁਖੀ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਮਹਿੰਗੇ ਮੁੱਲ ਦੀਆਂ ਟਿਕਟਾਂ ਖ਼ਰੀਦੀਆਂ ਹਨ ਪਰ ਲੇਟ ਹੋਣ ਕਾਰਣ ਪਤਾ ਨਹੀਂ ਹੁਣ ਏਅਰਪੋਰਟ ਵਾਲੇ ਉਨ੍ਹਾਂ ਨੂੰ ਉਡਾਣ 'ਤੇ ਚੜਨ ਦੇਣਗੇ ਜਾਂ ਨਹੀਂ | ਉਨ੍ਹਾਂ ਪੰਜਾਬ ਸਰਕਾਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਮੰਗ ਕੀਤੀ ਕਿ ਹਵਾਈ ਅੱਡਾ ਮਾਰਗ 'ਤੇ ਚੱਕਾ ਜਾਮ ਕਰਨ ਵਾਲਿਆਂ ਖਿਲਾਫ਼ ਮੁੱਕਦਮੇ ਦਰਜ ਕਰਨ ਦੀ ਪੱਕੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਕਰੀਬ 3 ਘੰਟੇ ਬਾਅਦ ਧਰਨੇ ਦੇ ਸਥਾਨ 'ਤੇ ਪੁੱਜੇ ਪੁਲਿਸ ਅਧਿਕਾਰੀ ਹਰਪਾਲ ਸਿੰਘ ਰੰਧਾਵਾ ਧਰਨਾਕਾਰੀਆਂ ਨੂੰ ਮਸਲੇ ਹੱਲ ਕਰਵਾਉਣ ਦਾ ਭਰੋਸਾ ਦੇ ਕੇ ਮੰਗ ਪੱਤਰ ਲੈਣ ਉਪਰੰਤ ਧਰਨਾ ਖ਼ਤਮ ਕਰਵਾਇਆ ਗਿਆ |
ਸੁਲਤਾਨਵਿੰਡ, 3 ਦਸੰਬਰ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਭਾਈ ਮੰਝ ਸਾਹਿਬ ਰੋਡ ਕੋਟ ਮਿੱਤ ਸਿੰਘ ਵਿਖੇ ਨਵੰਬਰ ਮਹੀਨੇ 'ਚ ਹੋਈ ਦੋਵਾਂ ਧਿਰਾਂ ਦੀ ਲੜਾਈ 'ਚ ਇੱਕ ਨੌਜਵਾਨ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ | ਇਸ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਸ਼ਹਿਰ 'ਚ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ ਸੰਯੁਕਤ ਅਕਾਲੀ ਦਲ ਦੇ ਆਗੂ ਤੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਦੇ ਘਰ ਵੀ ਲੱਖਾਂ ਰੁਪਏ ਦੀ ਚੋਰੀ ਹੋ ਗਈ | ਚੋਰ ਅਕਾਲੀ ਦਲ ਦੇ ਇਸ ਆਗੂ ਦੇ ਘਰੋਂ ਸੋਨੇ ਦੇ ਗਹਿਣੇ ਤੇ ਉਨ੍ਹਾਂ ...
ਵੇਰਕਾ, 3 ਦਸੰਬਰ (ਪਰਮਜੀਤ ਸਿੰਘ ਬੱਗਾ)-ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਕਾਂਗਰਸ ਪਾਰਟੀ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਸੂਬੇ ਦਾ ਭਲਾ ਚਾਹੁਣ ਵਾਲੇ ਸਿੱਧੂ ਮੂਸੇਵਾਲੇ ਵਰਗੇ ਪੰਜਾਬ ਹਿਤੈਸ਼ੀ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਬੱਸਾਂ ਦਾ 2 ਘੰਟੇ ਤੱਕ ਚੱਕਾ ਜਾਮ ਕਰਕੇ ਪੂਰੇ ਪੰਜਾਬ ਦੇ ਬੱਸ ਅੱਡਿਆਂ ਵਿਖੇ ਰੋਸ ਪ੍ਰਦਰਸ਼ਨ ਕੀਤਾ | ਸਥਾਨਕ ਬੱਸ ਅੱਡੇ ...
ਚੱਬਾ, 3 ਦਸੰਬਰ (ਜੱਸਾ ਅਨਜਾਣ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਵਿਦਿਆਰਥੀ ਵਿੰਗ ਵਿਚ ਵਾਧਾ ਕਰਦਿਆਂ ਅਮਨਪ੍ਰੀਤ ਸਿੰਘ ਹੈਰੀ ਨੂੰ ਐੱਸ.ਓ.ਆਈ. ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਦੌਰਾਨ ਐੱਸ.ਓ.ਆਈ. ਦਾ ...
ਛੇਹਰਟਾ, 3 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਬੀਤੇ ਦਿਨੀਂ ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਕਰਤਾਰ ਨਗਰ ਛੇਹਰਟਾ ਵਿਖੇ ਹੋਏ ਝਗੜੇ ਦੌਰਾਨ ਸਤਪਾਲ ਸਿੰਘ ਨਾਮਕ ਵਿਅਕਤੀ ਤੇ ਉਸ ਦਾ ਪੁੱਤਰ ਸਹਿਜਪ੍ਰੀਤ ਸਿੰਘ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ...
ਰਾਜਾਸਾਂਸੀ, 3 ਦਸੰਬਰ (ਹੇਰ/ ਹਰਦੀਪ ਸਿੰਘ ਖੀਵਾ)-ਦੁਬਈ ਤੋਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਇੱਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵਲੋਂ ਬਰੀਕੀ ਨਾਲ ਕੀਤੀ ਜਾਂਚ ਪੜਤਾਲ ਦੌਰਾਨ 196.5 ਗ੍ਰਾਮ ਸੋਨਾ ਬਰਾਮਦ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਕੇਂਦਰੀ ਜੇਲ੍ਹ ਫਤਾਹਪੁਰ 'ਚ ਨਸ਼ਿਆਂ ਦੇ ਸੇਵਨ ਤੇ ਮੋਬਾਈਲ ਫ਼ੋਨ ਦੀ ਵਰਤੋਂ ਹੋਣ ਦੀਆਂ ਖ਼ਬਰਾਂ ਤਹਿਤ ਜੇਲ੍ਹ 'ਚ ਤਲਾਸ਼ੀ ਦੌਰਾਨ ਅਫੀਮ ਤੇ ਮੋਬਾਈਲ ਫ਼ੋਨ ਆਦਿ ਮੁੜ ਮਿਲੇ ਹਨ ਪਰ ਇਹ ਕਿਸ ਕੈਦੀ ਦੇ ਸਨ ਅਜੇ ਤੱਕ ਇਹ ਪਤਾ ਨਹੀਂ ਚਲ ...
ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਵਲੋਂ ਸੂਬੇ ਭਰ ਦੇ ਦਰਜਾ ਚਾਰ ਮੁਲਾਜਮਾਂ ਦੀਆਂ ਜ਼ਰੂਰੀ ਮੰਗਾਂ ਸਬੰਧੀ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਬਿੱਟਾ ਦੀ ਅਗਵਾਈ ਹੇਠ ਨਿਗਮ ਮੁਲਾਜ਼ਮਾਂ ਵਲੋਂ ਨਗਰ ਨਿਗਮ ਦਫ਼ਤਰ ਦੇ ਮੁੱਖ ...
ਛੇਹਰਟਾ 3 ਦਸੰਬਰ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਕਮਿਸ਼ਨਰ ਅੰਮਿ੍ਤਸਰ ਡਾ. ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭੈੜੇ ਅਨਸਰ, ਲੁੱਟਾਂ-ਖੋਹਾਂ ਕਰਨ ਵਾਲੇ ਤੇ ਨਸ਼ਾ ਤਸਕਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਥਾਣਾ ਮੁਖੀ ਕੋਟ ਖਾਲਸਾ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਥਲੈਟਿਕਸ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ 71ਵੀਂ ਦੋ ਦਿਨਾ ਓਪਨ ਅਥਲੈਟਿਕਸ ਚੈਂਪੀਅਨਸਿਪ 2021-22 ਦਾ ਉਦਘਾਟਨ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਕੀਤਾ ਗਿਆ | ...
ਅੰਮਿ੍ਤਸਰ 3 ਦਸੰਬਰ (ਰੇਸ਼ਮ ਸਿੰਘ)-ਫਿਰਕੀ ਗੇਂਦਬਾਜ਼ ਤੇ ਉੱਘੇ ਕ੍ਰਿਕਟਰ ਤੇ ਅਦਾਕਾਰ ਹਰਭਜਨ ਸਿੰਘ ਅੱਜ ਇਥੇ ਆਪਣੇ ਪਰਿਵਾਰ ਆਪਣੀ ਪਤਨੀ ਸ੍ਰੀਮਤੀ ਗੀਤਾ ਬਸਰਾ ਤੇ ਦੋ ਬਚਿਆਂ ਸਮੇਤ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਹਿਬ ਨਤਮਸਤਕ ਹੋਣ ਪੁੱਜੇ | ਉਨ੍ਹਾਂ ...
ਅੰਮਿ੍ਤਸਰ, 3 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਪੀ. ਐੱਫ. ਯੂ. ਸੀ. ਟੀ. ਓ. ਅਤੇ ਪੀ. ਸੀ. ਸੀ. ਟੀ. ਯੂ. ਦੇ ਨਿਰਦੇਸ਼ਾਂ 'ਤੇ ਅੱਜ ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੁੂਮੈਨ ਵਿਖੇ ਅੱਜ ਅਧਿਆਪਕਾਂ ਵਲੋਂ ਮੰਗਾਂ ਨੂੰ ਲੈ ਕੇ ਭੱੁਖ ਹੜਤਾਲ ਕੀਤੀ ਗਈ | ਕਾਲਜ ਯੂਨਿਟ ਦੇ ਤਿੰਨ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਪੈਨਸ਼ਨਰਜ ਫਰੰਟ ਨੇ ਪੰਜਾਬ ਸਰਕਾਰ ਵਲੋਂ ਨਵੰਬਰ 2021 ਨੂੰ ਵੀ ਪੱਤਰ ਜਾਰੀ ਹੋਣ ਦੀ ਸੂਰਤ 'ਚ ਨਵੀਂ ਪੈਨਸ਼ਨ ਨਾ ਜਾਰੀ ਕਰਨ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲਿ੍ਹਆਂਵਾਲਾ ਬਾਗ਼ ਸਮਾਰਕ ਦੇ 20 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਚੱਲਦਿਆਂ ਬਾਗ਼ ਵਿਚਲੇ ਸਮਾਰਕਾਂ ਦੇ ਪੁਰਾਣੇ ਢਾਂਚਿਆਂ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਭਾਈ ਊਧਮ ਸਿੰਘ ਦਾ ਜਨਮ ਪਿੰਡ ਭੈਲ ਢਾਏਵਾਲਾ ਹੁਣ ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਅੰਮਿ੍ਤਸਰ (ਹੁਣ ਤਰਨ ਤਾਰਨ) ਵਿਖੇ ਪਿਤਾ ਤਾਰਾ ਸਿੰਘ ਦੇ ਗ੍ਰਹਿ ਵਿਖੇ ਹੋਇਆ | ਪਰਿਵਾਰ ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਉਸ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)- ਘਰੋਂ ਕੱਪੜੇ ਖਰੀਦਣ ਗਏ ਇਕ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ ਉਪਰੰਤ ਅੱਜ ਉਸਦੀ ਹਸਪਤਾਲ 'ਚ ਮੌਤ ਹੋ ਗਈ ਜਿਸ ਉਪਰੰਤ ਪੁਲਿਸ ਵਲੋਂ ਕਤਲ ਕਰਨ ਵਾਲੇ ਨੌਜਵਾਨਾਂ ਖਿਲਾਫ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ...
ਬਟਾਲਾ, 3 ਦਸੰਬਰ (ਕਾਹਲੋਂ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਅਕਾਲੀ ਆਗੂ ਡਾ. ਜਗਬੀਰ ਸਿੰਘ ਧਰਮਸੋਤ ਜ਼ਿਲ੍ਹਾ ਪ੍ਰਧਾਨ ਬਾਜੀਗਰ ਵਿੰਗ ਗੁਰਦਾਸਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਸਾਡੇ ਬਾਜੀਗਰ ...
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਦਿੱਲੀ-ਦਿੱਲੀ ਰਾਸ਼ਟਰੀ ਰੇਲਵੇ ਲਾਈਨ 'ਤੇ ਰੇਲਵੇ ਸਟੇਸ਼ਨ ਮਾਨਾਂਵਾਲਾ ਨੇੜੇ ਰੇਲਗੱਡੀ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਜੀ.ਆਰ.ਪੀ. ਪੁਲਿਸ ਚੌਂਕੀ ਮਾਨਾਂਵਾਲਾ ਦੇ ਇੰਚਾਰਜ ਏ. ਐੱਸ.ਆਈ. ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਕੌਮੀ ਯਾਦਗਾਰ ਜਲਿ੍ਹਆਂਵਾਲਾ ਬਾਗ਼ ਵਿਖੇ ਸੈਂਟਰਲ ਸਮਾਰਕ 'ਤੇ ਵਿਖਾਏ ਜਾਣ ਵਾਲੇ ਆਵਾਜ਼ ਤੇ ਰੌਸ਼ਨੀ ਸ਼ੋਅ ਦਾ ਸਮਾਂ ਸਰਦੀਆਂ ਦੇ ਮੌਸਮ ਦੇ ਚੱਲਦਿਆਂ ਬਦਲ ਦਿੱਤਾ ਗਿਆ ਹੈ | ਜਲਿ੍ਹਆਂਵਾਲਾ ਬਾਗ਼ ਦੇ ਸੁਰੱਖਿਆ ਅਫ਼ਸਰ ...
ਅੰਮਿ੍ਤਸਰ, 3 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਮਾਰਟ ਸਿੱਟੀ ਵਜੋਂ ਅਖਵਾਉਣ ਵਾਲਾ ਅੰਮਿ੍ਤਸਰ ਸ਼ਹਿਰ ਨਾਜਾਇਜ਼ ਕਬਜ਼ਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ | ਲੋਕਾਂ ਵਲੋਂ ਜਗ੍ਹਾ-ਜਗ੍ਹਾ ਸ਼ਰ੍ਹੇਆਮ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ | ਭਾਵੇਂ ਸਬੰਧਿਤ ਪ੍ਰਸ਼ਾਸਨ ...
ਅੰਮਿ੍ਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਸੰਸਥਾ ਅੰਮਿ੍ਤਸਰ ਵਿਕਾਸ ਮੰਚ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗੁਰੂ ਨਗਰੀ 'ਚ ਨਿਤ ਦਿਨ ਹੁੰਦੇ ਧਰਨਿਆਂ-ਮੁਜ਼ਾਹਰਿਆਂ ਲਈ ਸ਼ਹਿਰ ਵਿਚ ਇਕ ਵਿਸ਼ੇਸ਼ ਜਗ੍ਹਾ ਨਿਸ਼ਚਿਤ ਕਰਨ ਦੀ ਮੰਗ ਕੀਤੀ ਹੈ | ਮੰਚ ਦੇ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਜਿਨਾ ਕੋਲ ਸਿਹਤ ਵਿਭਾਗ ਦਾ ਵੀ ਚਾਰਜ ਹੈ 'ਚ ਸਿਹਤ ਵਿਭਾਗ ਦਾ ਹਾਲ ਮਾੜਾ ਹੈ ਜਿਥੇ ਇਥੇ ਸਿਵਲ ਸਰਜਨ ਤੇ ਹੋਰ ਅਧਿਕਾਰੀ ਵੀ ਆਪਣੀ ਮਨਮਾਨੀ ਕਰ ਰਹੇ ਹਨ ਉਥੇ ਔਰਤ ਫੂਡ ਸੇਫਟੀ ਅਧਿਕਾਰੀ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਇਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ ਆਈ. ਏ. ਐੱਸ. ਨੇ ਕਿਹਾ ਕਿ ਪੰਜਾਬ ਦੀ ਬਿਹਤਰ ਉਦਯੋਗਿਕ ਨੀਤੀ ਦੇ ਚੱਲਦਿਆਂ ਨਿਵੇਸ਼ਕਾਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ, ਜਿਸ ਦੇ ਚੱਲਦਿਆਂ ਨਾ ਕੇਵਲ ਪੰਜਾਬ ਦੀ ਉਦਯੋਗਿਕ ਸੂਬੇ ...
ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਪੰਜਾਬ ਵਿਚ ਸਰਗਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ | ਬੀਤੇ ਦਿਨ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ...
ਅੰਮਿ੍ਤਸਰ, 3 ਦਸੰਬਰ (ਰੇਸ਼ਮ ਸਿੰਘ)-ਕੋਰੋਨਾ ਵੇਰੀਐਂਟ ਦੇ ਨਵੇਂ ਰੂਪ ਓਮੀਕਰੋਨ ਦੀ ਦੇਸ਼ 'ਚ ਆਮਦ ਉਪਰੰਤ ਸਿਹਤ ਵਿਭਾਗ ਚੌਕਸ ਹੋ ਗਿਆ ਹੈ ਜਿਸ ਵਲੋਂ ਬਕਾਇਦਾ ਟੀਕਾਕਰਨ ਤੇ ਨਮੂਨੇ ਲੈਣ 'ਚ ਮੁੜ ਤੇਜ਼ੀ ਲਿਆਂਦੀ ਜਾ ਰਹੀ ਹੈ | ਇਸ ਲਈ ਸਿਹਤ ਵਿਭਾਗ ਵਲੋਂ ਕਮਰ ਕੱਸੇ ਕਰ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਜਾਣਕਾਰੀ ਦਿੰਦਿਆਂ ਦੱੱਸਿਆ ਕਿ ਜਥੇਬੰਦੀ ਵਲੋਂ ਪੰਜਾਬ ਸਰਕਾਰ ਨਾਲ ਸਬੰਧਤ ਮੰਗਾਂ ਦੇ ਹੱਲ ਲਈ 13 ਦਸੰਬਰ ਤੋਂ 2 ਦਿਨਾਂ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਐਂਡ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ ਅਤੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ 'ਤੇ 7ਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ...
ਅੰਮਿ੍ਤਸਰ, 3 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਕੋਰੋਨਾ ਕਾਲ ਤੋਂ ਬਾਅਦ ਵੀ ਹਰ ਪਾਸੇ ਰੁਜ਼ਗਾਰ ਦੀ ਘਾਟ ਹੈ | ਆਰਥਿਕ ਮੰਦੀ ਦੇ ਇਸ ਦੌਰ ਵਿਚ ਬਹੁਤ ਸਾਰੇ ਸਿੱਖਿਅਤ ਨÏਜਵਾਨਾਂ ਨੇ ਆਪਣੀਆਂ ਨÏਕਰੀਆਂ ਵੀ ਗੁਵਾ ਦਿੱਤੀਆਂ ਹਨ | ਅਜਿਹੇ ਔਖੇ ਸਮੇਂ ਵਿਚ ਵੀ ਡੀ. ਏ. ਵੀ. ਕਾਲਜ ...
ਅੰਮਿ੍ਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ 15 ਤੋਂ 17 ਦਸੰਬਰ ਤੱਕ ਤਿੰਨ ਰੋਜਾ ਭਾਈ ਵੀਰ ਸਿੰਘ ਫਲਾਵਰ, ਪਲਾਂਟਸ ਅਤੇ ਰੰਗੋਲੀ ਸ਼ੋਅ ਕਰਵਾਇਆ ਜਾ ਰਿਹਾ ਹੈ | ਡਾ: ਜਸਪਾਲ ਸਿੰਘ ਸੰਧੂ ਉੱਪ ਕੁਲਪਤੀ ਨੇ ਦੱਸਿਆ ਕਿ ਗੁਰੂ ਨਾਨਕ ਦੇਵ ...
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਦੇ ਮਾਨਾਂਵਾਲਾ ਕੈਂਪਸ 'ਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ ਵਿਚ ਪਿੰਗਲਵਾੜਾ ਸੰਸਥਾ ਦੇ ਮਰੀਜ਼ਾਂ ਦੇ ਅਧਾਰ ਕਾਰਡ, ...
ਅੰਮਿ੍ਤਸਰ, 3 ਦਸੰਬਰ (ਹਰਮਿੰਦਰ ਸਿੰਘ)-ਪੰਜਾਬ ਦੀ ਵਿਸ਼ਵ ਪ੍ਰਸਿੱਧ ਲੋਕ ਗਾਇਕਾ ਅਤੇ ਵਿਰਸਾ ਵਿਹਾਰ ਸੁਸਾਇਟੀ ਦੀ ਫਾਊਾਡਰ ਮੈਂਬਰ ਗੁਰਮੀਤ ਬਾਵਾ ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ ਉਨ੍ਹਾਂ ਦੀ ਯਾਦ ਵਿਚ ਵਿਰਸਾ ਵਿਹਾਰ ਅੰਮਿ੍ਤਸਰ ਵਲੋਂ 5 ਦਸੰਬਰ 2021 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX