ਤਾਜਾ ਖ਼ਬਰਾਂ


ਦਿੱਲੀ - ਕੱਟੜਾ ਐਕਸਪ੍ਰੈਸ ਵੇਅ ਲਈ ਧੱਕੇ ਨਾਲ ਕਬਜ਼ਾ ਕਰਨ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਬੇਰੰਗ ਮੋੜਿਆ
. . .  10 minutes ago
ਘੁਮਾਣ, 20 ਮਈ (ਬੰਮਰਾਹ) - ਘੁਮਾਣ ਦੇ ਨਜ਼ਦੀਕ ਪਿੰਡ ਪੁਰਾਣਾ ਬੱਲੜਵਾਲ ਵਿਖੇ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਲਈ ਧੱਕੇ ਨਾਲ ਕਬਜ਼ਾ ਕਰਨ ਤੋਂ ਰੋਕਣ ਲਈ ਕਿਸਾਨ...
328 ਸਰੂਪਾ ਦੇ ਸੰਬੰਧੀ ਸਿੱਖ ਜਥੇਬੰਦੀਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਨੂੰ ਹੋਇਆ ਰਵਾਨਾ
. . .  29 minutes ago
ਸੁਲਤਾਨਵਿੰਡ, 20 (ਗੁਰਨਾਮ ਸਿੰਘ ਬੁੱਟਰ) - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ, ਅਤੇ ਚੋਰੀ ਹੋਏ ਸਰੂਪ ਬਾਰੇ ਅੱਜ ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ...
ਹੁਣ ਜੇਲ੍ਹ ਜਾਣਗੇ ਨਵਜੋਤ ਸਿੰਘ ਸਿੱਧੂ
. . .  41 minutes ago
ਪਟਿਆਲਾ, 20 ਮਈ - ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਕਈ ਸਾਬਕਾ ਵਿਧਾਇਕ ਪਹੁੰਚ ਰਹੇ ਹਨ | ਨਵਜੋਤ ਸਿੰਘ ਸਿੱਧੂ ਹੁਣ ਜੇਲ੍ਹ ਜਾਣਗੇ...
ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਦੇਖਦਿਆਂ ਨਵੀਂ ਸੰਗਰੂਰ -ਪਟਿਆਲਾ ਬੱਸ ਸਰਵਿਸ ਸ਼ੁਰੂ
. . .  50 minutes ago
ਸੰਗਰੂਰ, 20 ਮਈ (ਧੀਰਜ ਪਸ਼ੋਰੀਆ) - ਰੋਜਾਨਾ ਸੰਗਰੂਰ ਤੋਂ ਪਟਿਆਲਾ ਜਾਣ ਵਾਲੇ ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ...
ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ ਤੱਕ ਜੇਸਨ ਕੈਨੀ ਹੀ ਨੇਤਾ ਵਜੋਂ ਨਿਭਾਉਣਗੇ ਸੇਵਾਵਾਂ
. . .  about 1 hour ago
ਕੈਲਗਰੀ, 20 ਮਈ (ਜਸਜੀਤ ਸਿੰਘ ਧਾਮੀ) - ਜੇਸਨ ਕੈਨੀ ਉਦੋਂ ਤੱਕ ਅਲਬਰਟਾ ਦੇ ਪ੍ਰੀਮੀਅਰ ਬਣੇ ਰਹਿਣਗੇ ਜਦੋਂ ਤੱਕ ਦੁਆਰਾ ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ...
ਪੁਣੇ 'ਚ ਡੁੱਬਣ ਦੀਆਂ ਦੋ ਘਟਨਾਵਾਂ 'ਚ 8 ਮੌਤਾਂ
. . .  about 1 hour ago
ਪੁਣੇ (ਮਹਾਰਾਸ਼ਟਰ) 20 ਮਈ - ਪੁਣੇ ਜ਼ਿਲ੍ਹੇ ਵਿਚ ਵੀਰਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿਚ ਡੁੱਬਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਠ ...
ਕੈਨੇਡਾ 5ਜੀ, 4ਜੀ ਨੈੱਟਵਰਕ ਰਾਹੀਂ ਹੁਆਵੇਈ, ਜ਼ੈਡ.ਟੀ.ਈ. 'ਤੇ ਲਗਾਵੇਗਾ ਪਾਬੰਦੀ
. . .  about 1 hour ago
ਟੋਰਾਂਟੋ [ਕੈਨੇਡਾ], 20 ਮਈ - ਕੈਨੇਡੀਅਨ ਸਰਕਾਰ ਚੀਨੀ ਦੂਰਸੰਚਾਰ ਦਿੱਗਜ ਕੰਪਨੀਆਂ ਹੁਆਵੇਈ ਅਤੇ ਜ਼ੈਡ.ਟੀ.ਈ. ਨੂੰ ਇਸਦੇ 5ਜੀ ਅਤੇ 4ਜੀ ਵਾਇਰਲੈਸ ਨੈਟਵਰਕਸ 'ਤੇ ਪਾਬੰਦੀ ਲਗਾਵੇਗੀ...
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਡਿੱਗਣ ਕਾਰਨ 10 ਮਜ਼ਦੂਰ ਲਾਪਤਾ
. . .  about 1 hour ago
ਸ੍ਰੀਨਗਰ, 20 ਮਈ - ਰਾਮਬਨ ਦੇ ਮੇਕਰਕੋਟ ਖੇਤਰ ਵਿਚ ਖੂਨੀ ਨਾਲਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਦੇ ਡਿੱਗਣ ਕਾਰਨ 10 ਮਜ਼ਦੂਰ ਲਾਪਤਾ ਹੋ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਆਈ.ਪੀ.ਐੱਲ.2022 : ਬੈਂਗਲੌਰ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਫਰਾਂਸ : ਅਨੁਰਾਗ ਠਾਕੁਰ ਨੇ ਭਾਰਤ-ਬੰਗਲਾਦੇਸ਼ ਸਹਿ-ਨਿਰਮਿਤ ਬਾਇਓਪਿਕ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਦੇ ਟ੍ਰੇਲਰ ਕੀਤਾ ਲਾਂਚ
. . .  1 day ago
ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 19 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਦਿੱਲੀ 'ਚ ਹੋਈ ਗੋਲੀਬਾਰੀ ਤੋਂ ਬਾਅਦ 3 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਨੀਰਜ ਬਵਾਨਾ, ਟਿੱਲੂ ਤਾਜਪੁਰੀ ਅਤੇ ਪਰਵੇਸ਼ ਮਾਨ ...
ਆਈ.ਪੀ.ਐੱਲ.2022 : ਗੁਜਰਾਤ ਨੇ ਬੈਂਗਲੌਰ ਨੂੰ 169 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਾਂਗਰਸ ਨੇ ਮੇਰਾ ਦਿਲ ਤੋੜਿਆ - ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਅਤ ਦੇ ਜਜ਼ਬਾਤ ਨੂੰ ਸਮਝਿਆ ਤੇ ਸਤਿਕਾਰਿਆ - ਸੁਨੀਲ ਜਾਖੜ
. . .  1 day ago
ਅਫਗਾਨਿਸਤਾਨ : ਚਿਹਰਾ ਢੱਕ ਕੇ ਪੜ੍ਹੇਗੀ ਟੀ.ਵੀ. ਐਂਕਰ, ਤਾਲਿਬਾਨ ਦਾ ਨਵਾਂ ਫ਼ਰਮਾਨ
. . .  1 day ago
ਸਤਲੁਜ ਦਰਿਆ 'ਚ ਤਿੰਨ ਮੁੰਡੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
. . .  1 day ago
ਸਿਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਸਤਲੁਜ ਲਾਗਲੇ ਪਿੰਡ ਖ਼ੁਰਸਦਪੁਰ ਦੇ ਤਿੰਨ ਮੁੰਡਿਆਂ ਦੀ ਸਤਲੁਜ ਦਰਿਆ 'ਚ ਡੁੱਬ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 2 ਮੁੰਡਿਆਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਇਕ ਦੀ ਭਾਲ ਜਾਰੀ ਹੈ। ਤਿੰਨੇ ਮੁੰਡੇ 13 ਤੋਂ 14 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਆਈ.ਪੀ.ਐੱਲ. 2022: ਗੁਜਰਾਤ ਨੇ ਜਿੱਤਿਆ ਟਾਸ, ਲਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 19 ਮਈ-ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਇਟਨਸ ਦਰਮਿਆਨ ਆਈ.ਪੀ.ਐੱਲ. 2022 ਦਾ 67ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ
. . .  1 day ago
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਹੋਈ ਬੈਠਕ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਅਤੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਜਾਖੜ ਭਾਜਪਾ 'ਚ ਗਏ- ਵਿਧਾਇਕ ਸੰਦੀਪ ਜਾਖੜ
. . .  1 day ago
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਕੁਮਾਰ ਜਾਖੜ...
ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ...
ਸਰਬ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਟਿਆਲਾ ਤੋਂ ਅਣਦੱਸੀ ਥਾਂ ਵੱਲ ਗਏ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਰਵ ਉੱਚ ਅਦਾਲਤ ਵਲੋਂ ਆਏ ਇਕ ਫ਼ੈਸਲੇ ਮੁਤਾਬਿਕ ਮੁਸੀਬਤਾਂ ਵਧ ਗਈਆਂ ਹਨ। ਉਨ੍ਹਾਂ ਨੂੰ ਤਿੰਨ ਦਹਾਕੇ ਪਹਿਲਾਂ ਹੋਏ ਇਕ ਕਤਲ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ...
ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 19 ਮਈ-ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹੁਤ...
ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ, ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ: ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 19 ਮਈ-ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਫ਼ੈਸਲਾ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ। ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗ੍ਰਹਿ ਮੰਤਰਾਲੇ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰਾਲੇ ਪਹੁੰਚੇ ਹਨ।ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕਿਸਾਨਾਂ ਦੇ ਧਰਨੇ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮੱਘਰ ਸੰਮਤ 553

ਪੰਜਾਬ / ਜਨਰਲ

ਕੈਪਟਨ ਦੀ ਅਮਿਤ ਸ਼ਾਹ ਤੇ ਨੱਢਾ ਨਾਲ ਸੀਟਾਂ ਦੀ ਵੰਡ ਸੰਬੰਧੀ ਮੀਟਿੰਗ 7 ਨੂੰ

ਚੰਡੀਗੜ੍ਹ, 3 ਦਸੰਬਰ (ਹਰਕਵਲਜੀਤ ਸਿੰਘ)-ਸਾਬਕਾ ਮੁੱਖ ਮੰਤਰੀ ਤੇ 'ਪੰਜਾਬ ਲੋਕ ਕਾਂਗਰਸ' ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੱਸਿਆ ਕਿ ਉਹ ਅਗਲੇ ਹਫ਼ਤੇ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਕਰਕੇ ਭਾਜਪਾ ਨਾਲ ਚੋਣ ਗਠਜੋੜ ਵਿਚ ਸ਼ਾਮਿਲ ਹੋ ਰਹੀਆਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ 'ਤੇ ਚੋਣ ਰਣਨੀਤੀ ਦਾ ਮਾਮਲਾ ਵਿਚਾਰਨਗੇ | ਉਨ੍ਹਾਂ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਿਤ ਸ਼ਾਹ ਦੇ ਦੋ ਦਿਨਾਂ ਲਈ ਬਾਹਰ ਜਾਣ ਕਾਰਨ ਹੁਣ ਉਨ੍ਹਾਂ ਦੀ ਮੀਟਿੰਗ 7 ਦਸੰਬਰ ਮੰਗਲਵਾਰ ਨੂੰ ਦਿੱਲੀ ਵਿਖੇ ਹੋਵੇਗੀ | ਕੈਪਟਨ ਨੇ ਦੱਸਿਆ ਕਿ ਗੱਠਜੋੜ ਵਿਚਲੀ ਤੀਜੀ ਧਿਰ ਸੁਖਦੇਵ ਸਿੰਘ ਢੀਂਡਸਾ ਦੇ ਅਗਵਾਈ ਵਾਲੇ ਸੰਯੁਕਤ ਅਕਾਲੀ ਦਲ ਨਾਲ ਵੀ ਭਾਜਪਾ ਵਲੋਂ ਹੀ ਸਿੱਧੀ ਗੱਲ ਹੋ ਰਹੀ ਹੈ ਅਤੇ ਉਨ੍ਹਾਂ ਨੂੰ ਤਿੰਨਾਂ ਪਾਰਟੀਆਂ ਦਰਮਿਆਨ ਟਿਕਟਾਂ ਦੀ ਵੰਡ ਸਬੰਧੀ ਅੰਦਾਜ਼ਾ ਦਿੱਲੀ ਦੀ ਮੀਟਿੰਗ ਤੋਂ ਹੀ ਹੋ ਸਕੇਗਾ | ਉਨ੍ਹਾਂ ਕਿਹਾ ਕਿ ਮੇਰੀ ਸੋਚ ਇਹ ਹੈ ਕਿ ਹਲਕਾ ਪੱਧਰ 'ਤੇ ਜਿਸ ਪਾਰਟੀ ਦਾ ਉਮੀਦਵਾਰ ਜੇਤੂ ਨਜ਼ਰ ਆਵੇ ਟਿਕਟ ਉਸ ਨੂੰ ਮਿਲਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਨਾਂਅ ਅਸੀਂ ਅਜੇ ਜਨਤਕ ਨਹੀਂ ਕਰ ਰਹੇ | ਕੈਪਟਨ ਨੇ ਦੱਸਿਆ ਕਿ ਉਹ ਗਠਜੋੜ ਦੇ ਹਰੇਕ ਉਮੀਦਵਾਰ ਦੀ ਸੀਟ 'ਤੇ ਚੋਣ ਪ੍ਰਚਾਰ ਕਰਨ ਲਈ ਜਾਣਗੇ ਅਤੇ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਮਿਲਣ ਤੋਂ ਤੁਰੰਤ ਬਾਅਦ ਚੋਣ ਮੁਹਿੰਮ ਵਿਚ ਕੁੱਦ ਪੈਣਗੇ | ਕੈਪਟਨ ਨੇ ਸਪਸ਼ਟ ਕੀਤਾ ਕਿ ਇਕੱਠੇ ਚੋਣ ਲੜਨ ਵਾਲੀਆਂ ਪਾਰਟੀਆਂ ਆਪਣੀ ਵੱਖ ਵੱਖ ਸੋਚ ਕਾਇਮ ਰੱਖ ਸਕਦੀਆਂ ਹਨ ਅਤੇ ਕਿਸੇ ਪਾਰਟੀ ਲਈ ਜ਼ਰੂਰੀ ਨਹੀਂ ਕਿ ਦੂਜੇ ਦੀ ਸੋਚ ਨਾਲ ਵੀ ਸਹਿਮਤ ਹੋਵੇ | ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪਟਿਆਲਾ ਦੇ ਮੇਰੇ ਜੱਦੀ ਹਲਕੇ ਵਿਚ ਕੰਮ ਕਰ ਰਹੀ ਹੈ, ਜਦੋਂ ਕਿ ਮੇਰਾ ਬੇਟਾ ਕੌਮੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ 'ਚ ਹਿੱਸਾ ਲੈਣ ਗਿਆ ਹੋਇਆ ਹੈ ਅਤੇ 5 ਦਸੰਬਰ ਨੂੰ ਵਾਪਸ ਪਰਤਦਿਆਂ ਪਾਰਟੀ ਦੇ ਚੰਡੀਗੜ੍ਹ ਸਥਿਤ ਦਫ਼ਤਰ ਦਾ ਚਾਰਜ ਸੰਭਾਲ ਲਵੇਗਾ |
ਮਹਾਰਾਣੀ ਆਪਣੇ ਭਵਿੱਖ ਬਾਰੇ ਫ਼ੈਸਲਾ ਆਪ ਕਰਨਗੇ
ਕੈਪਟਨ ਨੇ ਇਕ ਸਵਾਲ ਦੇ ਜੁਆਬ ਵਿਚ ਦੱਸਿਆ ਕਿ ਉਨ੍ਹਾਂ ਦੀ ਪਤਨੀ ਤੇ ਸਾਂਸਦ ਮਹਾਂਰਾਣੀ ਪ੍ਰਨੀਤ ਕੌਰ ਮੇਰੀ ਪਾਰਟੀ ਵਿਚ ਸ਼ਾਮਿਲ ਹੋਣ ਸਬੰਧੀ ਫ਼ੈਸਲਾ ਖ਼ੁਦ ਲੈਣਗੇ ਅਤੇ ਮੈਂ ਉਨ੍ਹਾਂ 'ਤੇ ਕਦੀ ਵੀ ਇਸ ਲਈ ਦਬਾਅ ਨਹੀਂ ਪਾਵਾਂਗਾ | ਉਨ੍ਹਾਂ ਕਿਹਾ ਕਿ ਅਗਲੇ ਹਫ਼ਤੇ ਆਪਣੀ ਦਿੱਲੀ ਫੇਰੀ ਦੌਰਾਨ ਮੈਂ ਉਨ੍ਹਾਂ ਕੋਲ ਹੀ ਰੁਕਾਂਗਾ ਤਾਂ ਉਸ ਸਮੇਂ ਇਸ ਸਬੰਧੀ ਗੱਲਬਾਤ ਜ਼ਰੂਰ ਹੋ ਸਕਦੀ ਹੈ |
ਚੰਨੀ ਛੋਟੀ ਸੋਚ ਨਾਲ ਕੰਮ ਕਰ ਰਹੇ ਹਨ
ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਢੰਗ ਨਾਲ ਕੰਮ ਕਰ ਰਹੇ ਹਨ ਉਸ ਨਾਲ ਸਰਕਾਰਾਂ ਨਹੀਂ
ਚੱਲਦੀਆਂ | ਉਨ੍ਹਾਂ ਕਿਹਾ ਕਿ ਪਟਿਆਲਾ ਮੇਰਾ ਸ਼ਹਿਰ ਹੈ ਅਤੇ ਉੱਥੋਂ ਦਾ ਸੀਵਰੇਜ ਕਈ ਸਾਲਾਂ ਤੋਂ ਨਹੀਂ ਚੱਲ ਰਿਹਾ ਸੀ ਕਿਉਂਕਿ ਸ਼ਹਿਰ ਦੀਆਂ ਡੇਅਰੀਆਂ ਦਾ ਗੰਦ ਵੀ ਉਸ ਵਿਚ ਜਾਣ ਕਾਰਨ ਉਹ ਖ਼ਤਮ ਹੋ ਚੁੱਕਾ ਸੀ ਤੇ ਮੈਂ ਸਰਕਾਰ ਰਾਹੀਂ ਕੋਈ 300 ਕਰੋੜ ਦੀ ਲਾਗਤ ਨਾਲ ਨਵਾਂ ਸੀਵਰੇਜ ਪਵਾਇਆ ਅਤੇ ਦੁਬਾਰਾ ਬੰਦ ਹੋਣ ਤੋਂ ਬਚਾਉਣ ਲਈ 60 ਡੇਅਰੀਆਂ ਨੂੰ ਵੀ ਸ਼ਹਿਰ ਤੋਂ ਬਾਹਰ ਭੇਜਣ ਦਾ ਫ਼ੈਸਲਾ ਕੀਤਾ, ਪਰ ਚੰਨੀ ਨੇ ਆਉਂਦਿਆਂ ਹੀ ਫ਼ੈਸਲਾ ਰੱਦ ਕਰ ਦਿੱਤਾ, ਜੋ ਕਿ ਸਰਕਾਰ ਵਲੋਂ ਖ਼ਰਚੇ 300 ਕਰੋੜ ਨੂੰ ਰੋੜ੍ਹਨ ਵਾਲੀ ਕਾਰਵਾਈ ਹੈ |

6 ਆਈ.ਏ.ਐਸ. ਅਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 3 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਅੱਜ 6 ਆਈ.ਏ.ਐਸ. ਅਤੇ 5 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਜਾਰੀ ਹੁਕਮਾਂ ਅਨੁਸਾਰ ਆਈ.ਏ.ਐਸ. ਅਧਿਕਾਰੀ ਮਾਲਵਿੰਦਰ ਸਿੰਘ ਜੱਗੀ ਨੂੰ ਸਕੱਤਰ ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਵਿਕਾਸ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦੇ ਕਾਂਗਰਸ 'ਚ ਸ਼ਾਮਿਲ ਹੋਣ ਨਾਲ ਮਾਲਵੇ ਦੇ ਸੰਭਾਵੀ ਉਮੀਦਵਾਰ ਬਾਗ਼ੋ ਬਾਗ਼

ਗੁਰਚੇਤ ਸਿੰਘ ਫੱਤੇਵਾਲੀਆ/ ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 3 ਦਸੰਬਰ- ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਵਾਉਣ ਉਪਰੰਤ ਮਾਨਸਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਦੀਆਂ ਚਰਚਾਵਾਂ ...

ਪੂਰੀ ਖ਼ਬਰ »

ਪਦਮ ਭੂਸ਼ਣ ਐਵਾਰਡ ਤੋਂ ਵੀ ਵੱਡਾ ਸਨਮਾਨ ਹੈ ਸਿੱਖ ਕੌਮ ਵਲੋਂ ਐਵਾਰਡ ਮਿਲਣ 'ਤੇ ਕੀਤਾ ਖੁਸ਼ੀ ਦਾ ਇਜ਼ਹਾਰ-ਤਰਲੋਚਨ ਸਿੰਘ

ਅੰਮਿ੍ਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਭਾਰਤ ਸਰਕਾਰ ਵਲੋਂ ਬੀਤੇ ਦਿਨੀਂ ਪਦਮ ਭੂਸ਼ਣ ਐਵਾਰਡ ਨਾਲ ਸਨਮਾਨੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤੇ ਉਘੇ ਸਿੱਖ ਚਿੰਤਕ ਤਰਲੋਚਨ ਸਿੰਘ ਅੱਜ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਤੇ ਸ਼ੁਕਰਾਨਾ ਕਰਨ ਪੁੱਜੇ | ...

ਪੂਰੀ ਖ਼ਬਰ »

ਚੰਨੀ ਨੇ ਕਾਂਗਰਸ ਸਰਕਾਰ ਦੇ ਪੰਜ ਸਾਲ ਦੇ ਕਾਰਜਕਾਲ ਦਾ ਪੂਰਾ ਰਿਪੋਰਟ ਕਾਰਡ ਕਿਉਂ ਨਹੀਂ ਕੀਤਾ ਪੇਸ਼-ਅਕਾਲੀ ਦਲ

ਚੰਡੀਗੜ੍ਹ, 3 ਦਸੰਬਰ (ਵਿਕਰਮਜੀਤ ਸਿੰਘ ਮਾਨ )- ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਵਲੋਂ ਆਪਣੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੇਸ਼ ਕੀਤੇ ਰਿਪੋਰਟ ਕਾਰਡ 'ਤੇ ਉਨ੍ਹਾਂ ਨੂੰ ਘੇਰਿਆ ਹੈ | ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਮਾਸਟਰ ਕੇਡਰ (ਅੰਗਰੇਜ਼ੀ) ਦੀਆਂ 899 ਅਸਾਮੀਆਂ ਦੇ ਮਾਮਲੇ 'ਚ ਸਰਕਾਰ ਨੂੰ ਨੋਟਿਸ ਜਾਰੀ

ਫ਼ਿਰੋਜ਼ਪੁਰ, 3 ਦਸੰਬਰ (ਰਾਕੇਸ਼ ਚਾਵਲਾ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡਾਇਰੈਕਟਰ ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟਰਜ਼ ਪੰਜਾਬ ਵਲੋਂ ਮਾਸਟਰ ਕੇਡਰ ਅਧੀਨ ਅੰਗਰੇਜ਼ੀ ਦੀਆਂ 899 ਆਸਾਮੀਆਂ ਦੀ ਭਰਤੀ 'ਚ ਪੰਜਾਬ ਸਰਕਾਰ ਰਾਹੀਂ ਚੀਫ਼ ਸੈਕਟਰੀ ਪੰਜਾਬ, ਸਕੱਤਰ ...

ਪੂਰੀ ਖ਼ਬਰ »

ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ 7 ਤੱਕ ਟਲੀ

ਫ਼ਰੀਦਕੋਟ, 3 ਦਸੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਸਬੰਧੀ ਅੱਜ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ 'ਚ ਸੁਣਵਾਈ ਦੌਰਾਨ ਮੁਲਾਜ਼ਮ ਧਿਰ ਵਲੋਂ ਦਿੱਤੀ ਅਰਜ਼ੀ 'ਤੇ ਦੋਵਾਂ ਧਿਰਾਂ ਦੀ ਦੋ ਘੰਟੇ ਬਹਿਸ ਚੱਲੀ | ...

ਪੂਰੀ ਖ਼ਬਰ »

ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਪ੍ਰਕਿਰਿਆ 'ਤੇ ਹਾਈਕੋਰਟ ਨੇ ਲਾਈ ਰੋਕ

ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਸਰਕਾਰੀ ਕਾਲਜਾਂ 'ਚ 1091 ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ 'ਚ ਪੇਪਰ ਲੀਕ ਹੋਣ ਦੇ ਦੋਸ਼ ਲਾਉਂਦੀ ਪਟੀਸ਼ਨ 'ਚ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਭਰਤੀ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਹੈ | ਦੂਜੇ ਪਾਸੇ ਪੰਜਾਬ ਸਰਕਾਰ ਨੇ ...

ਪੂਰੀ ਖ਼ਬਰ »

ਪੇ-ਕਮਿਸ਼ਨ ਦੀ ਰਿਪੋਰਟ ਦੇ ਲਾਭ ਲੈਣ ਲਈ ਬਣਾਈ ਸਾਈਟ ਦੇ ਤਿੰਨ ਦਿਨਾਂ ਤੋਂ ਬੰਦ ਹੋਣ ਕਾਰਨ ਲੱਖਾਂ ਮੁਲਾਜ਼ਮ ਹੋ ਰਹੇ ਨੇ ਪ੍ਰੇਸ਼ਾਨ

ਸੰਗਰੂਰ, 3 ਦਸੰਬਰ (ਧੀਰਜ ਪਸ਼ੌਰੀਆ)-ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਦੇ ਲਾਭ ਲੈਣ ਲਈ ਦਿੱਤੀਆਂ ਤਿੰਨ ਆਪਸ਼ਨਾਂ 'ਚ ਇਕ ਕਲਿੱਕ ਕਰਨ ਲਈ ਪੰਜਾਬ ਸਰਕਾਰ ਵਲੋਂ ਬਣਾਈ ਸਾਈਟ ਆਈ. ਐਚ. ਆਰ. ਐਮ. ਐਸ. ਦੇ ਪਿਛਲੇ ਤਿੰਨ ਦਿਨਾਂ ਤੋਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਦੇ ਲੱਖਾਂ ...

ਪੂਰੀ ਖ਼ਬਰ »

ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਦਿਹਾਂਤ

ਅੰਮਿ੍ਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਤੱਤਕਾਲੀ ਪ੍ਰਧਾਨ, ਉੱਘੇ ਹੋਟਲ ਤੇ ਟਰਾਂਸਪੋਰਟ ਕਾਰੋਬਾਰੀ ਚਰਨਜੀਤ ਸਿੰਘ ਚੱਢਾ (86) ਦਾ ਅੱਜ ਤੜਕਸਾਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਚੱਢਾ 2001 ਤੋਂ ਲੈ ...

ਪੂਰੀ ਖ਼ਬਰ »

ਸੂਬੇ 'ਚ ਕੋਰੋਨਾ ਦੇ 63 ਨਵੇਂ ਮਾਮਲੇ

ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)- ਅੱਜ ਸੂਬੇ ਵਿਚ ਕੋਰੋਨਾ ਦੇ 63 ਨਵੇਂ ਮਾਮਲੇ ਸਾਹਮਣੇ ਆਏ ਹਨ | 43 ਮਰੀਜ ਸਿਹਤਯਾਬ ਵੀ ਹੋਏ ਹਨ | ਐਸ.ਏ.ਐਸ. ਨਗਰ ਤੋਂ 14, ਫਿਰੋਜਪੁਰ ਤੋਂ 13, ਜਲੰਧਰ ਤੋਂ 9, ਪਠਾਨਕੋਟ ਤੋਂ 8, ਬਠਿੰਡਾ ਤੋਂ 7, ਫਰੀਦਕੋਟ ਅਤੇ ਗੁਰਦਸਪੂਰ ਤੋਂ 3-3, ਲੁਧਿਆਣਾ ਤੋਂ 2 ...

ਪੂਰੀ ਖ਼ਬਰ »

ਪਾਕਿ ਦੇ ਤਹਿਰੀਕ-ਏ-ਲੈਬਬੈਕ ਦੇ ਕਾਰਕੰੁਨਾਂ ਨੇ ਸ੍ਰੀਲੰਕਾਈ ਫ਼ੈਕਟਰੀ ਮੈਨੇਜਰ ਨੂੰ ਕੁੱਟਮਾਰ ਕਰਨ ਤੋਂ ਬਾਅਦ ਸਾੜਿਆ

ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿਆਲਕੋਟ ਸ਼ਹਿਰ 'ਚ ਅੱਜ ਕੁਝ ਲੋਕਾਂ ਨੇ ਫੈਕਟਰੀ ਮੈਨੇਜਰ ਨੂੰ ਬੇਰਿਹਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਸੜਕ ਵਿਚਾਲੇ ਲਿਜਾ ਕੇ ਸਾੜ ਦਿੱਤਾ | ਮਿ੍ਤਕ ਮੈਨੇਜਰ ਸ੍ਰੀਲੰਕਾ ਦਾ ਨਾਗਰਿਕ ਸੀ ਅਤੇ ਉਸ ਦਾ ਨਾਂਅ ...

ਪੂਰੀ ਖ਼ਬਰ »

ਚੰਨੀ ਦਾ 2022 ਦੀਆਂ ਚੋਣਾਂ 'ਚ ਮੁੱਖ ਮੰਤਰੀ ਨਾ ਬਣਨ ਦਾ ਐਲਾਨ ਰਵਿਦਾਸੀਆ ਭਾਈਚਾਰੇ ਨਾਲ ਧੋਖਾ-ਰਾਘਵ ਚੱਢਾ

ਚੰਡੀਗੜ੍ਹ, 3 ਦਸੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2022 'ਚ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾਏਗੀ, ਕਿਉਂਕਿ ਇਸ ...

ਪੂਰੀ ਖ਼ਬਰ »

ਬੈਲਜੀਅਮ ਦੇ ਸਫ਼ੀਰ ਫਿਲਿਪ ਬ੍ਰੋਂਚੇਨ ਕਰਤਾਰਪੁਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਬੈਲਜੀਅਮ ਦੇ ਸਫ਼ੀਰ ਫਿਲਿਪ ਬ੍ਰੋਂਚੇਨ ਨੇ ਆਪਣੇ ਵਫ਼ਦ ਨਾਲ ਅੱਜ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕੀਤੀ | ਫਿਲਿਪ ਬ੍ਰੋਂਚੇਨ ਨੇ ਗੁਰਦੁਆਰਾ ਅਤੇ ਮਜ਼ਾਰ ਸਾਹਿਬ ...

ਪੂਰੀ ਖ਼ਬਰ »

ਖਹਿਰਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਬਹਿਸ ਮੁਕੰਮਲ

ਐੱਸ. ਏ. ਐੱਸ. ਨਗਰ, 3 ਦਸੰਬਰ (ਜਸਬੀਰ ਸਿੰਘ ਜੱਸੀ)- ਹਵਾਲਾ ਰਾਸ਼ੀ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਗਿ੍ਫ਼ਤਾਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਆਪਣੇ ਵਕੀਲ ਰਾਹੀਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਦਾਇਰ ਜ਼ਮਾਨਤ ਦੀ ਅਰਜ਼ੀ 'ਤੇ ...

ਪੂਰੀ ਖ਼ਬਰ »

ਵਪਾਰੀਆਂ ਦੇ ਕਹੇ ਅਨੁਸਾਰ ਦੂਰ ਕਰਾਂਗੇ ਵਪਾਰ ਜਗਤ ਦੀਆਂ ਸਮੱਸਿਆਵਾਂ-ਸਿਸੋਦੀਆ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਸ਼ਾਮ ਖੰਨਾ ਵਿਚ ਪਾਰਟੀ ਦੇ ਪ੍ਰੋਗਰਾਮ 'ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮਨੀਸ਼ ਸਿਸੋਦੀਆ ਦੀ ਗੱਲਬਾਤ' 'ਚ ਕਾਰੋਬਾਰੀਆਂ, ...

ਪੂਰੀ ਖ਼ਬਰ »

ਪਾਕਿ ਨੇ ਭਾਰਤ ਦੀ ਅਫ਼ਗਾਨਿਸਤਾਨ ਕਣਕ ਤੇ ਦਵਾਈਆਂ ਭੇਜਣ ਦੀ ਮੰਗ ਮੰਨੀ

ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਨੂੰ ਜੀਵਨ ਰੱਖਿਅਕ ਦਵਾਈਆਂ ਤੇ 50 ਹਜ਼ਾਰ ਮੀਟਿ੍ਕ ਟਨ ਕਣਕ ਭੇਜਣ ਦੀ ਭਾਰਤ ਦੀ ਮੰਗ ਪਾਕਿਸਤਾਨ ਨੇ ਸਵੀਕਾਰ ਕਰ ਲਈ ਹੈ | ਪਾਕਿ ਦੇ ਵਿਦੇਸ਼ ਮੰਤਰਾਲੇ ਵਲੋਂ ਅੱਜ ਇਸ ਬਾਰੇ 'ਚ ਜਾਰੀ ਬਿਆਨ 'ਚ ਕਿਹਾ ਗਿਆ ਕਿ ਪਾਕਿ ...

ਪੂਰੀ ਖ਼ਬਰ »

ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ 24 ਨੂੰ

ਐੱਸ. ਏ. ਐੱਸ. ਨਗਰ, 3 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਟੇਟ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਸੰਸਥਾ ਪੰਜਾਬ ਵਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ 24 ਦਸੰਬਰ ਨੂੰ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ...

ਪੂਰੀ ਖ਼ਬਰ »

ਵਿਰੋਧੀ ਪਾਰਟੀਆਂ 'ਤੇ ਭਾਰੂ ਪੈਣ ਲੱਗੀਆਂ ਕੇਜਰੀਵਾਲ ਦੀਆਂ ਗਾਰੰਟੀਆਂ

ਜਸਪਾਲ ਸਿੰਘ ਜਲੰਧਰ, 3 ਦਸੰਬਰ-ਲੋਕ ਲੁਭਾਉਣੇ ਐਲਾਨਾਂ ਅਤੇ ਚੋਣ ਵਾਅਦਿਆਂ ਦੀ ਲੱਗੀ ਦੌੜ 'ਚ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਤੋਂ ਅੱਗੇ ਨਿਕਲਦੀ ਲੱਗ ਰਹੀ ਹੈ ਤੇ 'ਆਪ' ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀਆਂ ਗਾਰੰਟੀਆਂ ਹੋਰਨਾਂ ਪਾਰਟੀਆਂ ਦੇ ਚੋਣ ਵਾਅਦਿਆਂ ...

ਪੂਰੀ ਖ਼ਬਰ »

ਗ਼ੈਰਕਾਨੂੰਨੀ ਢਾਂਚੇ 'ਤੇ ਨਹੀਂ ਹੋ ਰਹੀ ਕਾਰਵਾਈ

ਚੰਡੀਗੜ੍ਹ, 3 ਦਸੰਬਰ (ਬਿ੍ਜੇਂਦਰ ਗੌੜ)- ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਕ ਪਟੀਸ਼ਨ ਦਾਇਰ ਕਰਦਿਆਂ ਦੋਸ਼ ਲਾਏ ਗਏ ਹਨ ਕਿ ਜ਼ਿਲ੍ਹਾ ਕਪੂਰਥਲਾ ਵਿਚ ਪੈਂਦੇ ਪਿੰਡ ਪੰਡੋਰੀ ਆਰਿਆਂ ਦੇ ਬਾਹਰੀ ਖੇਤਰ ਵਿਚ ਇਕ ਗੈਰ-ਕਾਨੂੰਨੀ ਢਾਂਚੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ...

ਪੂਰੀ ਖ਼ਬਰ »

ਪਾਕਿ ਨੇ ਭਾਰਤੀ ਹਿੰਦੂ ਸ਼ਰਧਾਲੂਆਂ ਲਈ 136 ਵੀਜ਼ੇ ਕੀਤੇ ਜਾਰੀ

ਅੰਮਿ੍ਤਸਰ, 3 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਹਾਈ ਕਮਿਸ਼ਨ ਵਲੋਂ 136 ਭਾਰਤੀ ਹਿੰਦੂ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਹਨ, ਜੋ ਸੂਬਾ ਸਿੰਧ 'ਚ 4 ਤੋਂ 15 ਦਸੰਬਰ ਤੱਕ ਸ਼ਦਾਨੀ ਦਰਬਾਰ ਹਯਾਤ ਪਿਤਾਫੀ ਵਿਖੇ ਸੰਤ ਸ਼ਦਾਰਾਮ ਦੇ 313ਵੇਂ ਜਨਮ ਦਿਹਾੜੇ ਦੇ ਸਮਾਗਮਾਂ ...

ਪੂਰੀ ਖ਼ਬਰ »

ਬਾਬਾ ਮੱਘਰ ਸਿੰਘ ਦੇ ਬਰਸੀ ਸਮਾਗਮ 'ਚ ਮਹਾਂਪੁਰਸ਼ਾਂ ਨੇ ਲਵਾਈਆਂ ਹਾਜ਼ਰੀਆਂ

ਹਠੂਰ, 3 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਬਾਬਾ ਮੱਘਰ ਸਿੰਘ ਰਾਮਗੜ੍ਹ ਵਾਲਿਆਂ ਦੀ 97ਵੀਂ ਬਰਸੀ ਨੂੰ ਸਮਰਪਿਤ ਪਿੰਡ ਦੇਹੜਕਾ ਵਿਖੇ ਚੱਲ ਰਹੇ 7 ਰੋਜ਼ਾ ਧਾਰਮਿਕ ਸਮਾਗਮਾਂ ਦੌਰਾਨ ਸਜਾਏ ਦੀਵਾਨਾਂ 'ਚ ਸੰਤ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਗੁਰਚਰਨ ਸਿੰਘ ...

ਪੂਰੀ ਖ਼ਬਰ »

ਅਟਾਰੀ-ਵਾਹਗਾ ਬਾਰਡਰ 'ਤੇ ਪਾਕਿ ਬੱਚੇ ਨੇ ਖੇਤਾਂ 'ਚ ਲਿਆ ਜਨਮ

ਅਟਾਰੀ, 3 ਦਸੰਬਰ (ਗੁਰਦੀਪ ਸਿੰਘ ਅਟਾਰੀ)-ਕੌਮਾਂਤਰੀ ਅਟਾਰੀ-ਵਾਹਗਾ ਬਾਰਡਰ 'ਤੇ ਬੱਚੇ ਨੇ ਕਣਕ ਦੇ ਖੇਤਾਂ 'ਚ ਖੁੱਲ੍ਹੇ ਅਸਮਾਨ ਹੇਠਾਂ ਜਨਮ ਲਿਆ ਹੈ | ਨੀਬੂ ਪਤਨੀ ਬਾਲਮ ਰਾਮ ਪਾਕਿਸਤਾਨ ਪੰਜਾਬ ਦੇ ਜ਼ਿਲ੍ਹਾ ਰਹਿਮੀਆਰ ਖ਼ਾਨ ਅਧੀਨ ਆਉਂਦੇ ਪਿੰਡ ਟਿੱਬਾ ਚੌਹਾਨ ਦੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬਸ ਅਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੇ 2 ਘੰਟੇ ਬੱਸ ਸਟੈਂਡ ਬੰਦ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ, 3 ਦਸੰਬਰ (ਸਲੇਮਪੁਰੀ)-ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਪਨਬੱਸ/ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਟ੍ਰਾਂਸਪੋਰਟ ਮੁਲਾਜ਼ਮਾਂ ਵਲੋਂ ਪੰਜਾਬ ਦੇ ਸਮੂਹ ਬੱਸ ਸਟੈਂਡ ਸਵੇਰੇ 10 ਤੋਂ 12 ਵਜੇ ਤੱਕ ਬੰਦ ਰੱਖ ਕੇ ਰੋਸ ...

ਪੂਰੀ ਖ਼ਬਰ »

ਮੁੱਖ ਮੰਤਰੀ ਨੂੰ ਪੜ੍ਹਾ ਕੇ ਮੁੱਖ ਮੰਤਰੀ ਬਣਾੳੇੁਣ ਵਾਲੇ ਅਧਿਆਪਕ ਸੜਕਾਂ 'ਤੇ ਉਤਰਨ ਲਈ ਮਜਬੂਰ

ਐੱਸ. ਏ. ਐੱਸ. ਨਗਰ, 3 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੜ੍ਹਾਉਣ ਵਾਲੇ ਅਧਿਆਪਕ ਖ਼ੁਦ ਹੀ ਆਪਣੇ ਸ਼ਗਿਰਦ ਤੋਂ ਨਿਰਾਸ਼ ਹਨ | ਮੁੱਖ ਮੰਤਰੀ ਨਾ ਤਾਂ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰ ਰਹੇ ਹਨ ਅਤੇ ਨਾ ਹੀ ...

ਪੂਰੀ ਖ਼ਬਰ »

ਟਿਕਰੀ ਬਾਰਡਰ 'ਤੇ ਕਿਸਾਨ ਦੀ ਮੌਤ

ਮੂਲੋਵਾਲ, 3 ਦਸੰਬਰ (ਰਤਨ ਸਿੰਘ ਭੰਡਾਰੀ)- ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਟਿਕਰੀ ਬਾਰਡਰ ਦਿੱਲੀ ਵਿਖੇ ਕਿਸਾਨ ਆਗੂ ਬਿੱਕਰ ਸਿੰਘ (64) ਪੁੱਤਰ ਗਰੀਬ ਸਿੰਘ ਰਣੀਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਪਿੰਡ ਰਣੀਕੇ ਦੇ ਸਰਪੰਚ ਸੁਖਵਿੰਦਰ ਸਿੰਘ, ...

ਪੂਰੀ ਖ਼ਬਰ »

ਕਰਜ਼ੇ ਤੋਂ ਤੰਗ ਕਿਸਾਨ ਨੇ ਲਿਆ ਫਾਹਾ

ਸੀਂਗੋ ਮੰਡੀ, 3 ਦਸੰਬਰ (ਲਕਵਿੰਦਰ ਸ਼ਰਮਾ)- ਪਿੰਡ ਬਹਿਮਣ ਜੱਸਾ ਸਿੰਘ ਦੇ ਨੌਜਵਾਨ ਕਿਸਾਨ ਜਸਲੀਨ ਗੱਗੂ (23) ਪੁੱਤਰ ਲੀਲਾ ਸਿੰਘ ਨੇ ਘਰ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਇਸ ਸੰਬੰਧੀ ਟਰੱਕ ਆਪਰੇਟਰ ਮੈਂਬਰ ਜਸਵੀਰ ਤੇ ਸਰਪੰਚ ਤਰਸੇਮ ਸੇਮੀ ਨੇ ਦੱਸਿਆ ਕਿ ਲੀਲਾ ...

ਪੂਰੀ ਖ਼ਬਰ »

ਵਿਵੇਕ ਆਸ਼ਰਮ ਮੱਲੇਵਾਲਾ ਵਿਖੇ ਸਾਲਾਨਾ ਸਮਾਗਮ ਅੱਜ

ਬਾਘਾ ਪੁਰਾਣਾ, 3 ਦਸੰਬਰ (ਕਿ੍ਸ਼ਨ ਸਿੰਗਲਾ)-ਹਿੰਦ-ਪਾਕਿ ਯੁੱਧ 1971 ਦੇ ਵੀਰ ਚੱਕਰ ਵਿਜੇਤਾ ਸ਼ਹੀਦ ਨੈਬ ਸਿੰਘ ਗਿੱਲ ਦੇ 50ਵੇਂ ਸ਼ਹੀਦੀ ਦਿਵਸ ਅਤੇ ਬੈਕੁੰਠ ਵਾਸੀ ਸੰਤ ਬਾਬਾ ਕਰਨੈਲ ਸਿੰਘ ਦਾਸ ਦੀ 11ਵੀਂ ਬਰਸੀ ਨੂੰ ਸਮਰਪਿਤ ਸਾਲਾਨਾ ਸਮਾਗਮ ਵਿਵੇਕ ਆਸ਼ਰਮ ਮੱਲੇਵਾਲਾ ...

ਪੂਰੀ ਖ਼ਬਰ »

ਵੇਖਾਂਗਾ ਕਿ ਮੈਨੰੂ ਕਿਵੇਂ ਸਕੂਲਾਂ 'ਚ ਜਾਣ ਤੋਂ ਰੋਕਿਆ ਜਾਂਦੈ-ਚੀਮਾ

ਸੰਗਰੂਰ, 2 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਵਲੋਂ ਦਿੱਲੀ ਦੇ ਉੱਪ ਮੁੱਖ ਮੰਤਰੀ ਜਿਨ੍ਹਾਂ ਕੋਲ ਸਿੱਖਿਆ ਵਿਭਾਗ ਵੀ ਹੈ, ...

ਪੂਰੀ ਖ਼ਬਰ »

ਲੰਡਨ ਦੀ ਕੰਪਨੀ ਨੇ ਰਾਕੇਸ਼ ਟਿਕੈਤ ਨੂੰ ਪੁਰਸਕਾਰ ਲਈ ਚੁਣਿਆ

ਗਾਜ਼ੀਆਬਾਦ, 3 ਦਸੰਬਰ (ਏਜੰਸੀ)-ਬੀ.ਕੇ.ਯੂ. ਦੇ ਇਕ ਨੇਤਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੂੰ ਲੰਡਨ ਅਧਾਰਿਤ 'ਸੁਕੇਅਰਡ ਵਾਟਰਮੇਲਨ ਕੰਪਨੀ' ਦੁਆਰਾ ਸਾਲਾਨਾ ਦਿੱਤੇ ਜਾਣ ਵਾਲੇ 21ਵੀਂ ਸਦੀ ਦੇ ਆਈਕਾਨ ਪੁਰਸਕਾਰ ਲਈ ਚੁਣਿਆ ...

ਪੂਰੀ ਖ਼ਬਰ »

ਕਿਸਾਨਾਂ ਦੀ ਖੱਟਰ ਨਾਲ ਮੁਲਾਕਾਤ 'ਚ ਮੰਗਾਂ ਸੰਬੰਧੀ ਨਹੀਂ ਬਣੀ ਸਹਿਮਤੀ

ਚੰਡੀਗੜ੍ਹ, 3 ਦਸੰਬਰ (ਏਜੰਸੀ)-ਹਰਿਆਣਾ ਕਿਸਾਨ ਯੂਨੀਅਨਾਂ ਦੇ ਨੇਤਾਵਾਂ ਦੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਇਕ ਲੰਬੀ ਮੀਟਿੰਗ ਹੋਈ, ਪਰ ਬਾਅਦ 'ਚ ਕਿਸਾਨਾਂ ਨੇ ਕਿਹਾ ਕਿ ਮੁਲਾਕਾਤ ਦੌਰਾਨ ਉਨ੍ਹਾਂ ਦੀਆਂ ਮੰਗਾਂ ਦੀ ...

ਪੂਰੀ ਖ਼ਬਰ »

ਕੋਵਿਡ 19 ਦੀ ਬੂਸਟਰ ਡੋਜ਼ ਬੱਚਿਆਂ ਲਈ ਟੀਕਾਕਰਨ ਬਾਰੇ ਫੈਸਲਾ ਵਿਗਿਆਨਕ ਆਧਾਰ 'ਤੇ ਲਿਆ ਜਾਵੇਗਾ-ਮਾਂਡਵੀਆ

ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਕੋਵਿਡ 19 ਦੀ ਬੂਸਟਰ ਡੋਜ਼ ਅਤੇ ਬੱਚਿਆਂ ਲਈ ਟੀਕਾਕਰਨ ਸ਼ੁਰੂ ਕਰਨ ਸੰਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਸੰਬੰਧ 'ਚ ਫੈਸਲਾ ਵਿਗਿਆਨਕ ਆਧਾਰ 'ਤੇ ਹੀ ਲਿਆ ਜਾਵੇਗਾ | ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਦੀ ਮੁਅੱਤਲੀ : ਸੰਸਦ 'ਚ ਹੰਗਾਮੇ ਦੇ ਵਿਰੋਧ 'ਚ ਹੋਇਆ ਪ੍ਰਦਰਸ਼ਨ

ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਮੁਆਫ਼ੀਨਾਮੇ ਦੀ ਸ਼ਰਤ 'ਤੇ ਅਟਕਿਆ ਰਾਜ ਸਭਾ ਮੈਂਬਰਾਂ ਦੀ ਮੁਅੱਤਲੀ ਦਾ ਮਾਮਲਾ ਸ਼ੁੱਕਰਵਾਰ ਨੂੰ ਵੀ ਕਿਸੇ ਸੁਲ੍ਹਾ ਤੱਕ ਨਹੀਂ ਪਹੁੰਚ ਪਾਇਆ | ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਸਦਨ ਦੇ ਨੇਤਾ ਪਿਊਸ਼ ਗੋਇਲ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਖਿਲਾਫ ਪ੍ਰਸੰਸਕਾਂ ਨੇ ਸੋੋਸ਼ਲ ਮੀਡੀਆ 'ਤੇ ਕੱਢੀ ਭੜਾਸ

ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਲੋਂ ਕਾਂਗਰਸ ਦਾ ਹੱਥ ਫੜ੍ਹ ਲੈਣ 'ਤੇ ਉਨ੍ਹਾਂ ਦੇ ਵੱਡੀ ਗਿਣਤੀ ਪ੍ਰਸੰਸਕ ਨਾਖੁਸ਼ ਹਨ ਤੇ ਉਨ੍ਹਾਂ ਵਲੋਂ ਸੋਸ਼ਲ ਮੀਡੀਆ 'ਤੇ ਆਪਣੇ ਚਹੇਤੇ ਗਾਇਕ ਖਿਲਾਫ ਜੰਮ ਕੇ ਭੜਾਸ ਕੱਢੀ ਜਾ ਰਹੀ ਹੈ | ਸਿੱਧੂ ...

ਪੂਰੀ ਖ਼ਬਰ »

ਲਖੀਮਪੁਰ ਖੀਰੀ 'ਚ ਕਿਸਾਨਾਂ ਦੀ ਮੌਤ ਬਾਰੇ ਕਾਂਗਰਸੀ ਸੰਸਦ ਮੈਂਬਰਾਂ ਨੇ ਪੇਸ਼ ਕੀਤਾ ਕੰਮ ਰੋਕੂ ਮਤਾ

ਨਵੀਂ ਦਿੱਲੀ, 3 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸੀ ਸੰਸਦ ਮੈਂਬਰ ਮਨਿਕਮ ਟੈਗੋਰ ਨੇ ਲਖੀਮਪੁਰ ਖੀਰੀ 'ਚ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਵਲੋਂ ਕਿਸਾਨਾਂ ਦੀ ਹੱਤਿਆ ਦੇ ਮੁੱਦੇ 'ਤੇ ਚਰਚਾ ਲਈ ਲੋਕ ਸਭਾ 'ਚ ਕੰਮ ਰੋਕੂ ਮਤਾ ਪੇਸ਼ ਕੀਤਾ | ਜਿਕਰਯੋਗ ਹੈ ਕਿ ...

ਪੂਰੀ ਖ਼ਬਰ »

ਐਮ.ਐਸ.ਪੀ. ਜਾਰੀ ਰੱਖਣ, ਹੋਰ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ ਲਈ ਕਮੇਟੀ ਦਾ ਗਠਨ- ਤੋਮਰ

ਗਵਾਲੀਅਰ, 3 ਦਸੰਬਰ (ਏਜੰਸੀ)-ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਫਸਲਾਂ 'ਤੇ ਐਮ.ਐਸ.ਪੀ. ਜਾਰੀ ਰਹੇਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਹੋਰ ਪ੍ਰਭਾਵੀ ਤੇ ਪਾਰਦਰਸ਼ੀ ਬਣਾਉਣ ਲਈ ਕਮੇਟੀ ਦਾ ਗਠਨ ਕੀਤਾ ਹੈ | ਦੇਸ਼ 'ਚ ਖਾਦਾਂ ਦੀ ਘਾਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX