ਤਾਜਾ ਖ਼ਬਰਾਂ


ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ ਤੱਕ ਜੇਸਨ ਕੈਨੀ ਹੀ ਨੇਤਾ ਵਜੋਂ ਨਿਭਾਉਣਗੇ ਸੇਵਾਵਾਂ
. . .  14 minutes ago
ਕੈਲਗਰੀ, 20 ਮਈ (ਜਸਜੀਤ ਸਿੰਘ ਧਾਮੀ) - ਜੇਸਨ ਕੈਨੀ ਉਦੋਂ ਤੱਕ ਅਲਬਰਟਾ ਦੇ ਪ੍ਰੀਮੀਅਰ ਬਣੇ ਰਹਿਣਗੇ ਜਦੋਂ ਤੱਕ ਦੁਆਰਾ ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ...
ਪੁਣੇ 'ਚ ਡੁੱਬਣ ਦੀਆਂ ਦੋ ਘਟਨਾਵਾਂ 'ਚ 8 ਮੌਤਾਂ
. . .  25 minutes ago
ਪੁਣੇ (ਮਹਾਰਾਸ਼ਟਰ) 20 ਮਈ - ਪੁਣੇ ਜ਼ਿਲ੍ਹੇ ਵਿਚ ਵੀਰਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿਚ ਡੁੱਬਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਠ ...
ਕੈਨੇਡਾ 5ਜੀ, 4ਜੀ ਨੈੱਟਵਰਕ ਰਾਹੀਂ ਹੁਆਵੇਈ, ਜ਼ੈਡ.ਟੀ.ਈ. 'ਤੇ ਲਗਾਵੇਗਾ ਪਾਬੰਦੀ
. . .  43 minutes ago
ਟੋਰਾਂਟੋ [ਕੈਨੇਡਾ], 20 ਮਈ - ਕੈਨੇਡੀਅਨ ਸਰਕਾਰ ਚੀਨੀ ਦੂਰਸੰਚਾਰ ਦਿੱਗਜ ਕੰਪਨੀਆਂ ਹੁਆਵੇਈ ਅਤੇ ਜ਼ੈਡ.ਟੀ.ਈ. ਨੂੰ ਇਸਦੇ 5ਜੀ ਅਤੇ 4ਜੀ ਵਾਇਰਲੈਸ ਨੈਟਵਰਕਸ 'ਤੇ ਪਾਬੰਦੀ ਲਗਾਵੇਗੀ...
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਡਿੱਗਣ ਕਾਰਨ 10 ਮਜ਼ਦੂਰ ਲਾਪਤਾ
. . .  21 minutes ago
ਸ੍ਰੀਨਗਰ, 20 ਮਈ - ਰਾਮਬਨ ਦੇ ਮੇਕਰਕੋਟ ਖੇਤਰ ਵਿਚ ਖੂਨੀ ਨਾਲਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਦੇ ਡਿੱਗਣ ਕਾਰਨ 10 ਮਜ਼ਦੂਰ ਲਾਪਤਾ ਹੋ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਆਈ.ਪੀ.ਐੱਲ.2022 : ਬੈਂਗਲੌਰ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਫਰਾਂਸ : ਅਨੁਰਾਗ ਠਾਕੁਰ ਨੇ ਭਾਰਤ-ਬੰਗਲਾਦੇਸ਼ ਸਹਿ-ਨਿਰਮਿਤ ਬਾਇਓਪਿਕ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਦੇ ਟ੍ਰੇਲਰ ਕੀਤਾ ਲਾਂਚ
. . .  1 day ago
ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 19 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਦਿੱਲੀ 'ਚ ਹੋਈ ਗੋਲੀਬਾਰੀ ਤੋਂ ਬਾਅਦ 3 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਨੀਰਜ ਬਵਾਨਾ, ਟਿੱਲੂ ਤਾਜਪੁਰੀ ਅਤੇ ਪਰਵੇਸ਼ ਮਾਨ ...
ਆਈ.ਪੀ.ਐੱਲ.2022 : ਗੁਜਰਾਤ ਨੇ ਬੈਂਗਲੌਰ ਨੂੰ 169 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਾਂਗਰਸ ਨੇ ਮੇਰਾ ਦਿਲ ਤੋੜਿਆ - ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਅਤ ਦੇ ਜਜ਼ਬਾਤ ਨੂੰ ਸਮਝਿਆ ਤੇ ਸਤਿਕਾਰਿਆ - ਸੁਨੀਲ ਜਾਖੜ
. . .  1 day ago
ਅਫਗਾਨਿਸਤਾਨ : ਚਿਹਰਾ ਢੱਕ ਕੇ ਪੜ੍ਹੇਗੀ ਟੀ.ਵੀ. ਐਂਕਰ, ਤਾਲਿਬਾਨ ਦਾ ਨਵਾਂ ਫ਼ਰਮਾਨ
. . .  1 day ago
ਸਤਲੁਜ ਦਰਿਆ 'ਚ ਤਿੰਨ ਮੁੰਡੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
. . .  1 day ago
ਸਿਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਸਤਲੁਜ ਲਾਗਲੇ ਪਿੰਡ ਖ਼ੁਰਸਦਪੁਰ ਦੇ ਤਿੰਨ ਮੁੰਡਿਆਂ ਦੀ ਸਤਲੁਜ ਦਰਿਆ 'ਚ ਡੁੱਬ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 2 ਮੁੰਡਿਆਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਇਕ ਦੀ ਭਾਲ ਜਾਰੀ ਹੈ। ਤਿੰਨੇ ਮੁੰਡੇ 13 ਤੋਂ 14 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਆਈ.ਪੀ.ਐੱਲ. 2022: ਗੁਜਰਾਤ ਨੇ ਜਿੱਤਿਆ ਟਾਸ, ਲਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 19 ਮਈ-ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਇਟਨਸ ਦਰਮਿਆਨ ਆਈ.ਪੀ.ਐੱਲ. 2022 ਦਾ 67ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ
. . .  1 day ago
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਹੋਈ ਬੈਠਕ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਅਤੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਜਾਖੜ ਭਾਜਪਾ 'ਚ ਗਏ- ਵਿਧਾਇਕ ਸੰਦੀਪ ਜਾਖੜ
. . .  1 day ago
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਕੁਮਾਰ ਜਾਖੜ...
ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ...
ਸਰਬ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਟਿਆਲਾ ਤੋਂ ਅਣਦੱਸੀ ਥਾਂ ਵੱਲ ਗਏ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਰਵ ਉੱਚ ਅਦਾਲਤ ਵਲੋਂ ਆਏ ਇਕ ਫ਼ੈਸਲੇ ਮੁਤਾਬਿਕ ਮੁਸੀਬਤਾਂ ਵਧ ਗਈਆਂ ਹਨ। ਉਨ੍ਹਾਂ ਨੂੰ ਤਿੰਨ ਦਹਾਕੇ ਪਹਿਲਾਂ ਹੋਏ ਇਕ ਕਤਲ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ...
ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 19 ਮਈ-ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹੁਤ...
ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ, ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ: ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 19 ਮਈ-ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਫ਼ੈਸਲਾ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ। ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗ੍ਰਹਿ ਮੰਤਰਾਲੇ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰਾਲੇ ਪਹੁੰਚੇ ਹਨ।ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕਿਸਾਨਾਂ ਦੇ ਧਰਨੇ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਨਵਜੋਤ ਸਿੰਘ ਸਿੱਧੂ ਨੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੇ ਕਿਹਾ ਕੋਈ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਨਹੀਂ ਦੇ ਸਕਦਾ...ਸਿੱਧੂ ਨੇ ਕਾਂਗਰਸ ਪਾਰਟੀ...
ਖ਼ਬਰ ਦਾ ਅਸਰ, ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਵੈੱਬਸਾਈਟ ਤੋਂ ਹਟਾਇਆ
. . .  1 day ago
ਗੁਰਾਇਆ, 19 ਮਈ ( ਚਰਨਜੀਤ ਸਿੰਘ ਦੁਸਾਂਝ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੀ ਪਹਿਲੀ ਟਰਮ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਸੀ। ਇਸ 'ਚ ਪੰਜਾਬੀ ਵਿਸ਼ੇ ਦੇ ਅੰਕ 60 ਅੰਕਾਂ 'ਚੋਂ ਦੇਣ ਦੀ ਬਜਾਏ 30 ਅੰਕਾਂ 'ਚੋਂ ਦਿੱਤੇ ਗਏ ਲੱਗਦੇ ਸੀ ਅਤੇ ਕਿਸੇ...
ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਨਵਜੋਤ ਸਿੰਘ ਸਿੱਧੂ ਦਾ ਟਵੀਟ, ‘ਅਦਾਲਤ ਦਾ ਫ਼ੈਸਲਾ ਸਿਰ ਮੱਥੇ’
. . .  1 day ago
ਚੰਡੀਗੜ੍ਹ, 19 ਮਈ- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਪਣੇ ਖ਼ਿਲਾਫ਼ ਪੁਰਾਣੇ ਰੋਡ ਰੇਜ ਮਾਮਲੇ 'ਚ ਸੁਪਰੀਮ ਕੋਰਟ ਵਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ 'ਅਦਾਲਤ ਦਾ ਫ਼ੈਸਲਾ ਸਿਰ ਮੱਥੇ'
ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਿਆ ਜਾਵੇਗਾ: ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ,19 ਮਈ (ਜਸਵੰਤ ਸਿੰਘ ਜੱਸ )-ਸ਼੍ਰੋਮਣੀ ਕਮੇਟੀ ਵਲੋਂ ਗਠਿਤ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 11 ਮੈਂਬਰੀ ਕਮੇਟੀ ਵਲੋਂ ਆਉਂਦੇ ਦੋ ਹਫ਼ਤਿਆਂ ਤੱਕ ਪ੍ਰਧਾਨ ਮੰਤਰੀ ਕੇਂਦਰੀ ਗ੍ਰਹਿ ਤੋਂ ਇਲਾਵਾ ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮਿਲਣ ਦਾ ਫ਼ੈਸਲਾ ਕੀਤਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮੱਘਰ ਸੰਮਤ 553

ਸੰਗਰੂਰ

ਟਰੱਕ ਯੂਨੀਅਨਾਂ ਦੀ ਬਹਾਲੀ ਨੂੰ ਲੈ ਕੇ ਜ਼ਿਲ੍ਹੇ 'ਚ ਟਰੱਕ ਆਪ੍ਰੇਟਰਾਂ ਨੇ ਟ੍ਰੈਫ਼ਿਕ ਜਾਮ ਕਰ ਕੇ ਕੀਤਾ ਪ੍ਰਦਰਸ਼ਨ

ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਭੁੱਲਰ, ਧਾਲੀਵਾਲ) – ਜੈ ਸ਼ੰਕਰ ਟਰਾਲਾ ਯੂਨੀਅਨ, ਸ਼੍ਰੀ ਗੁਰੂ ਟਰੱਕ ਟਰੱਕ ਯੂਨੀਅਨ ਅਤੇ ਜੈ ਸ਼ੰਕਰ ਕਾਰਗੋ ਯੂਨੀਅਨ ਸੁਨਾਮ ਦੇ ਮਾਲਕਾਂ ਅਤੇ ਚਾਲਕਾਂ ਵਲੋਂ ਕਰਮਿੰਦਰਪਾਲ ਸਿੰਘ ਟੋਨੀ ਦੀ ਅਗਵਾਈ ਵਿਚ ਟਰੱਕ ਯੂਨੀਅਨਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਸਥਾਨਕ ਆਈ.ਟੀ.ਆਈ.ਚੌਂਕ ਵਿਚ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਦਾਰਾ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ ਲੰਬਾ, ਵਿੱਕੀ ਪ੍ਰਧਾਨ, ਤਰਸੇਮ ਸਿੰਘ ਕਾਕਾ ਅਤੇ ਸੰਤ ਸਿੰਘ ਆਦਿ ਮੌਜੂਦ ਸਨ |
ਮੂਣਕ, (ਭਾਰਦਵਾਜ, ਸਿੰਗਲਾ) -ਬੰਦਾ ਸਿੰਘ ਬਹਾਦਰ ਟਰੱਕ ਅਪਰੇਟਰ ਐਸੋਸੀਏਸ਼ਨ ਮੂਣਕ ਵਲੋਂ ਪ੍ਰਧਾਨ ਮੱਖਣ ਲਾਲ ਸਿੰਗਲਾ ਦੀ ਅਗਵਾਈ ਹੇਠ ਮੂਣਕ ਪਾਤੜਾਂ ਮੁੱਖ ਰੋਡ 'ਤੇ ਸ਼ਾਂਤਮਈ ਢੰਗ ਨਾਲ਼ ਟਰੈਫ਼ਿਕ ਜਾਮ ਕਰ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਜਗਜੀਵਨ ਸਿੰਘ ਗੁੱਡੂ, ਸਾਬਕਾ ਪ੍ਰਧਾਨ ਸੁਖਵੰਤ ਸਿੰਘ ਚੀਮਾਂ, ਸਾਬਕਾ ਪ੍ਰਧਾਨ ਮਸਤਾਨ ਸਿੰਘ ਬੱਲਰਾਂ, ਖ਼ਜ਼ਾਨਚੀ ਭਰਪੂਰ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ ਫ਼ੌਜੀ ਬੱਲਰਾਂ, ਰੁਲਦੂ ਸ਼ਰਮਾ, ਨਫ਼ੇ ਸਿੰਘ, ਰਾਮਫਲ, ਸੁਰੇਸ਼ ਸੈਣੀ, ਗੀਤਾ ਸਿੰਘ ਅਤੇ ਸਮੂਹ ਟਰੱਕ ਅਪ੍ਰੇਟਰ ਅਤੇ ਡਰਾਈਵਰ ਮੌਜੂਦ ਸਨ |
ਅਮਰਗੜ•, (ਜਤਿੰਦਰ ਮੰਨਵੀ) - ਟਰੱਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅਮਰਗੜ• ਵਿਖੇ ਟਰੱਕ ਅਪਰੇਟਰਾਂ ਵਲੋਂ ਟਰੱਕ ਯੂਨੀਅਨ ਦੀ ਬਹਾਲੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਮਾਲੇਰਕੋਟਲਾ-ਪਟਿਆਲਾ ਮੁੱਖ ਸੜਕ ਮੁਕੰਮਲ ਬੰਦ ਕਰ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਟਰੱਕ ਆਪ੍ਰੇਟਰਾਂ ਵਲੋਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ•ਾਂ ਦੀਆਂ ਮੰਗਾਂ 'ਤੇ ਗ਼ੌਰ ਨਹੀਂ ਕੀਤੀ ਗਈ ਤਾਂ ਟਰੱਕ ਯੂਨੀਅਨ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਆਉਣ ਵਾਲੇ ਦਿਨਾਂ ਵਿਚ ਟਰੱਕ ਆਪ੍ਰੇਟਰ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ | ਇਸ ਮੌਕੇ ਪ੍ਰਧਾਨ ਪਲਵਿੰਦਰ ਸਿੰਘ ਚੰਨਾ, ਸਰਪੰਚ ਲਖਵਿੰਦਰ ਸਿੰਘ ਝੱਲ, ਸਾਬਕਾ ਸਰਪੰਚ ਗੁਰਦੀਪ ਸਿੰਘ, ਨਵਤੇਜ ਸਿੰਘ, ਗੁਰਮੁਖ ਸਿੰਘ, ਧਰਮ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਕੁਲਦੀਪ ਸਿੰਘ, ਨਰਿੰਦਰ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਕੇਸਰ ਸਿੰਘ, ਜੋਗਿੰਦਰਪਾਲ ਸੇਠੀ, ਸਿਮਰਜੀਤ ਸਿੰਘ, ਕੁਲਵਿੰਦਰ ਸਿੰਘ, ਕਾਕਾ ਸਿੰਘ, ਮੱਖਣ ਸਿੰਘ, ਨਰਿੰਦਰ ਸਿੰਘ, ਮਨਦੀਪ ਸਿੰਘ, ਗੁਰਮੇਲ ਸਿੰਘ, ਅਮਰੀਕ ਸਿੰਘ, ਬੇਅੰਤ ਸਿੰਘ, ਬਲਦੇਵ ਸਿੰਘ, ਭੁਪਿੰਦਰ ਸਿੰਘ, ਮੁਨਸ਼ੀ ਵਿੱਕੀ ਅਮਰਗੜ•, ਅਮਰੀਕ ਸਿੰਘ, ਸਤਿੰਦਰ ਸਿੰਘ, ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰ ਮੌਜੂਦ ਸਨ |
ਸੰਦੌੜ, (ਜਸਵੀਰ ਸਿੰਘ ਜੱਸੀ) – ਪੰਜਾਬ ਟਰੱਕ ਏਕਤਾ ਯੂਨੀਅਨ ਵਲੋਂ ਪੰਜਾਬ ਅੰਦਰ ਤਿੰਨ ਘੰਟੇ ਰੋਡ ਜਾਮ ਕਰਨ ਦੇ ਦਿੱਤੇ ਸੱਦੇ ਉੱਪਰ ਸੰਤ ਬਾਬਾ ਅਤਰ ਸਿੰਘ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੁਖਬੀਰ ਸਿੰਘ ਸੁੱਖਾ ਧਾਲੀਵਾਲ ਵਲੋਂ ਟਰੱਕ ਆਪਰੇਟਰਾਂ ਨਾਲ ਮਿਲ ਕੇ ਸੰਦੌੜ ਵਿਖੇ ਮਲੇਰਕੋਟਲਾ-ਰਾਏਕੋਟ ਮੇਨ ਰੋਡ ਨੂੰ ਜਾਮ ਕਰ ਕੇ ਆਪਣਾ ਰੋਸ ਜ਼ਾਹਿਰ ਕੀਤਾ | ਪ੍ਰਧਾਨ ਸੁੱਖਾ ਧਾਲੀਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਅੰਦਰ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ | ਇਸ ਮੌਕੇ ਪ੍ਰਧਾਨ ਸੁੱਖਾ ਧਾਲੀਵਾਲ, ਮੁਣਸੀ, ਮੋਹਣ ਸਿੰਘ, ਸਾਬਕਾ ਪ੍ਰਧਾਨ ਹਸਪਿੰਦਰ ਸਿੰਘ ਖ਼ੁਰਦ, ਮੁਣਸੀ ਗੁਰਮੇਲ ਸਿੰਘ, ਮਲਕੀਤ ਸਿੰਘ ਸੰਦੌੜ ਸਮੇਤ ਟਰੱਕ ਡਰਾਈਵਰ ਮੌਜੂਦ ਸਨ |
ਦਿੜ•ਬਾ ਮੰਡੀ, (ਪਰਵਿੰਦਰ ਸੋਨੂੰ) – ਪੰਜਾਬ ਦੀਆਂ ਸਮੂਹ ਟਰੱਕ ਯੂਨੀਅਨਾਂ ਆਲ ਪੰਜਾਬ ਟਰੱਕ ਏਕਤਾ ਵਲੋਂ ਜਾਇਜ਼ ਮੰਗਾਂ ਨੂੰ ਲੈ ਕੇ ਸੂਬਾ ਭਰ ਵਿਚ ਚੱਕਾ ਜਾਮ ਕਰਨ ਦੇ ਦਿੱਤੇ ਸੱਦੇ ਅਨੁਸਾਰ ਅੱਜ ਦਿੜ•ਬਾ ਵਿਖੇ ਸਮੂਹ ਟਰੱਕ ਆਪੇ੍ਰਟਰਾਂ ਨੇ ਜ਼ਿਲ•ਾ ਪ੍ਰਧਾਨ ਅਜੈ ਸਿੰਗਲਾ ਦੀ ਅਗਵਾਈ ਹੇਠ 11 ਤੋਂ 2 ਵਜੇ ਤੱਕ ਨੈਸ਼ਨਲ ਹਾਈਵੇ. 52 'ਤੇ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਜ਼ਿਲ•ਾ ਪ੍ਰਧਾਨ ਅਜੈ ਸਿੰਗਲਾ, ਲਖਵਿੰਦਰ ਸਿੰਘ ਲੱਖੀ, ਸੁਖਵਿੰਦਰ ਸਿੰਘ ਡੀਸੀ ਖਰੋੜ, ਜਸਵੀਰ ਸੀਰਾਂ, ਕਰਮਜੀਤ ਖੇਤਲਾ, ਵਿਕਰਮਜੀਤ ਕਾਲਾ ਅਤੇ ਕਿਸਾਨ ਆਗੂ ਮਲਕੀਤ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਅਸ਼ਵਨੀ ਸਿੰਗਲਾ, ਰਾਣਾ ਸ਼ੇਰਗਿੱਲ, ਰਾਜ ਤੁਰਬਨਜਾਰਾ, ਸੁਮਨਦੀਪ ਸਿੱਧੂ, ਰਾਜ ਖ਼ਾਲਸਾ, ਬਲਜੀਤ ਸਿੱਧੂ, ਸਚਿਨ ਸਿੰਗਲਾ, ਪ੍ਰਸ਼ੋਤਮ ਕੁਮਾਰ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਟਰੱਕ ਆਪ੍ਰੇਟਰ ਸ਼ਾਮਲ ਸਨ |
ਲਹਿਰਾਗਾਗਾ, (ਗਰਗ, ਢੀਂਡਸਾ, ਖੋਖਰ) – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਭੰਗ ਕੀਤੀਆਂ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕਰਵਾਉਣ ਲਈ ਇੱਥੇ ਟਰੱਕ ਆਪ੍ਰੇਟਰ ਯੂਨੀਅਨ ਲਹਿਰਾਗਾਗਾ ਦੇ ਪ੍ਰਧਾਨ ਸੁਰੇਸ਼ ਸਿੰਗਲਾ ਦੀ ਅਗਵਾਈ ਹੇਠ 11 ਤੋਂ 2 ਵਜੇ ਤਕ ਲਹਿਰਾਗਾਗਾ ਸੁਨਾਮ ਮੁੱਖ ਮਾਰਗ 'ਤੇ ਘੱਗਰ ਬਰਾਂਚ ਨਹਿਰ ਦੇ ਪੁਲ ਉੱਪਰ ਧਰਨਾ ਦੇ ਕੇ ਚੱਕਾ ਜਾਮ ਕੀਤਾ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬਿੱਕਰ ਸਿੰਘ ਭੱਲਰ ਨੰਗਲਾ, ਸੁਰਿੰਦਰ ਕੁਮਾਰ ਛਿੰਦੂ, ਹਰਮੇਸ਼ ਸਿੰਘ ਢੀਂਡਸਾ, ਕੁਲਦੀਪ ਸਿੰਘ ਸੰਗਤਪੁਰਾ, ਮੈਨੇਜਰ ਜੁਗਿੰਦਰ ਸਿੰਘ, ਮੁਨਸ਼ੀ ਕਰਨੈਲ ਸਿੰਘ, ਪਵਨ ਸ਼ਰਮਾ, ਅਨਿਲ ਕੁਮਾਰ ਲਹਿਰਾ, ਰਿੰਟੂ ਝਲੂਰ, ਬਲਕਾਰ ਸਿੰਘ ਰਾਮਗੜ•, ਦੀਪਕ ਕੁਮਾਰ, ਜਸਵੀਰ ਸਿੰਘ ਭੁਟਾਲ, ਜਸਕਰਨ ਸਿੰਘ ਪਾਲੀ, ਨਰੇਸ਼ ਕੁਮਾਰ ਲਹਿਰਾ ਮੌਜੂਦ ਸਨ |
ਮੂਨਕ, (ਗਮਦੂਰ ਧਾਲੀਵਾਲ) - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਭੰਗ ਕੀਤੀਆਂ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕਰਵਾਉਣ ਲਈ ਪੰਜਾਬ ਭਰ ਦੀਆਂ ਯੂਨੀਅਨਾਂ ਦੇ ਸੱਦੇ 'ਤੇ ਟਰੱਕ ਅਪਰੇਟਰਾਂ ਨੇ ਟੋਹਾਣਾ- ਚੰਡੀਗੜ• ਮੁੱਖ ਸੜਕਾਂ 'ਤੇ ਧਰਨਾ ਲਗਾ ਕੇ ਆਵਾਜਾਈ ਠੱਪ ਰੱਖੀ | ਬੰਦਾ ਸਿੰਘ ਬਹਾਦਰ ਟਰੱਕ ਅਪਰੇਟਰ ਐਸੋਸੀਏਸ਼ਨ ਮੂਨਕ ਦੇ ਪ੍ਰਧਾਨ ਮੱਖਣ ਲਾਲ ਸਿੰਗਲਾ ਨੇ ਸੰਬੋਧਨ ਕੀਤਾ | ਇਸ ਮੌਕੇ ਸੁਖਵੰਤ ਸਿੰਘ ਚੀਮਾਂ, ਮਸਤਾਨ ਬੱਲਰਾਂ, ਜਗਜੀਵਨ ਗੁੱਡੂ, ਗੁਰਪ੍ਰੀਤ ਸਿੰਘ, ਰੁਲਦੂ ਸ਼ਰਮਾ, ਸੁਰੇਸ਼ ਕੁਮਾਰ, ਗੁਰਪਾਲ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਸਿੰਘ ਬੱਲਰਾਂ, ਬੱਲੀ ਚੀਮਾਂ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਟਰੱਕ ਅਪਰੇਟਰ ਮੌਜੂਦ ਸਨ |
ਦਿੜ੍ਹਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਟਰੱਕ ਆਪ੍ਰੇਟਰ ਨੇ ਆਲ ਪੰਜਾਬ ਟਰੱਕ ਏਕਤਾ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੜ੍ਹਬਾ ਵਿਖੇ ਰਾਸ਼ਟਰੀ ਰਾਜ ਮਾਰਗ 11 ਤੋਂ 3 ਵਜੇ ਤੱਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ | ਆਲ ਪੰਜਾਬ ਟਰੱਕ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਅਜੈ ਸਿੰਗਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਵਿੱਤ ਸਤਾ ਸੰਭਾਲਦੇ ਹੀ ਟਰੱਕ ਯੂਨੀਅਨਾਂ ਨੂੰ ਭੰਗ ਕਰ ਕੇ ਗ਼ਰੀਬ ਲੋਕਾਂ ਦੇ ਪੇਟ ਉੱਤੇ ਲੱਤ ਮਾਰੀ ਹੈ | ਇਸ ਮੌਕੇ ਰਾਣਾ ਸ਼ੇਰਗਿੱਲ, ਲਖਵਿੰਦਰ ਸਿੰਘ ਲੱਖੀ, ਜਸਵਿੰਦਰ ਸਿੰਘ ਅਤੇ ਆਪ੍ਰੇਟਰ ਮੌਜੂਦ ਸਨ |
ਧੂਰੀ, (ਸੁਖਵੰਤ ਸਿੰਘ ਭੁੱਲਰ) - ਟਰੱਕ ਉਪਰੇਟਰ ਯੂਨੀਅਨ ਧੂਰੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਨੇੜੇ ਟਰੱਕ ਯੂਨੀਅਨ ਧੂਰੀ ਅੱਗੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਟਰੱਕ ਓਪਰੇਟਰਾਂ ਦੀਆਂ ਮੰਗਾਂ ਸੰਬੰਧੀ ਗੱਲਬਾਤ ਕਰਦਿਆਂ ਗਮਦੂਰ ਸਿੰਘ ਜਵੰਧਾ, ਸਾਬਕਾ ਪ੍ਰਧਾਨ ਜਗਜੀਤ ਸਿੰਘ ਰਾਏ, ਰਮਨਜੋਤ ਸਿੰਘ ਕਾਲਾ, ਵਰਿੰਦਰ ਸਿੰਘ ਭੁੱਲਰ ਆਦਿ ਨੇ ਦੱਸਿਆ ਕਿ ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਆਦਿ ਮੰਗਾਂ ਸੰਬੰਧੀ ਰੋਸ ਧਰਨਾ ਦਿੱਤਾ ਹੈ | ਸ. ਗਮਦੂਰ ਸਿੰਘ ਜਵੰਧਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਰਵੀਈਆ ਨਿਰਾਸ਼ਾਜਨਕ ਹੈ ਅਤੇ ਜੇਕਰ ਉਕਤ ਮੰਗ ਪੂਰੀਆਂ ਨਾ ਹੋਈਆਂ ਤਾਂ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |
<br/>

ਅਪਾਹਜ ਜੇ. ਈ. ਦੀ ਕੁੱਟਮਾਰ ਕਰਨ ਤੇ ਦਫਤਰ 'ਚੋਂ ਸਰਕਾਰੀ ਰਿਕਾਰਡ ਲੈ ਕੇ ਭੱਜਣ ਦੇ ਚਲਦਿਆਂ ਨਗਰ ਕੌਂਸਲ ਦਾ ਸਾਬਕਾ ਮੁਲਾਜ਼ਮ ਗੁਲਾਟੀ ਗਿ੍ਫਤਾਰ

ਸੰਗਰੂਰ, 3 ਦਸੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਸੰਗਰੂਰ ਦੇ ਇਕ ਅਪਾਹਜ ਜੇ.ਈ. ਨਾਲ ਕੁੱਟਮਾਰ ਕਰਨ ਅਤੇ ਸਰਕਾਰੀ ਰਿਕਾਰਡ ਲੈ ਕੇ ਭੱਜਣ ਦੇ ਮਾਮਲੇ ਵਿਚ ਨਗਰ ਕੌਂਸਲ ਦੇ ਹੀ ਇਕ ਸਾਬਕਾ ਮੁਲਾਜਮ ਪ੍ਰੇਮ ਸਾਗਰ ਗੁਲਾਟੀ ਖਿਲਾਫ ਥਾਣਾ ਸਿਟੀ-1 ...

ਪੂਰੀ ਖ਼ਬਰ »

ਹਲਕਾ ਸੰਗਰੂਰ ਤੋਂ ਉਮੀਦਵਾਰ ਐਲਾਨਣ ਲਈ ਅਕਾਲੀ ਦਲ ਦੇ ਆਗੂ ਸੁਖਬੀਰ ਨੂੰ ਮਿਲਣਗੇ 7 ਨੂੰ

ਭਵਾਨੀਗੜ੍ਹ, 3 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਸ਼ੋ੍ਰਮਣੀ ਅਕਾਲੀ ਦਲ ਵਲੋਂ ਹਲਕਾ ਸੰਗਰੂਰ ਤੋਂ ਉਮੀਦਵਾਰ ਦਾ ਐਲਾਨ ਨਾ ਕਰਨ 'ਤੇ ਯਤੀਮ ਹੋਏ ਅਕਾਲੀ ਦਲ ਦੇ ਵਰਕਰਾਂ ਵਲੋਂ 7 ਦਸੰਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ | ...

ਪੂਰੀ ਖ਼ਬਰ »

ਧੋਖਾਧੜੀ ਦਾ ਮੁਕੱਦਮਾ ਦਰਜ

ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ) - ਲਹਿਰਾਗਾਗਾ ਪੁਲਿਸ ਨੇ ਜ਼ਮੀਨ ਦੀ ਰਜਿਸਟਰੀ ਨਾ ਕਰਵਾਉਣ ਅਤੇ ਨਾ ਹੀ ਬਿਆਨੇ ਵਜੋਂ ਦਿੱਤੀ ਰਕਮ ਵਾਪਸ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ...

ਪੂਰੀ ਖ਼ਬਰ »

ਕਤਲ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ) - ਲਹਿਰਾਗਾਗਾ ਪੁਲਿਸ ਨੇ ਇਕ ਵਿਅਕਤੀ ਨੂੰ ਕੁੱਟ ਮਾਰ ਕਰ ਕੇ ਉਸ ਦੇ ਮੂੰਹ ਵਿਚ ਜ਼ਹਿਰੀਲੀਆਂ ਗੋਲੀਆਂ ਪਾ ਕੇ ਮਾਰਨ ਦੇ ਦੋਸ਼ ਹੇਠ ਪਿੰਡ ਦੇ ਨੰਬਰਦਾਰ ਮਦਨ ਸਿੰਘ ਪੁੱਤਰ ਕਰਮ ਸਿੰਘ, ਰਾਜੂ ਸਿੰਘ ਪੁੱਤਰ ਮਦਨ ਸਿੰਘ, ਮਨੀ ਸਿੰਘ ...

ਪੂਰੀ ਖ਼ਬਰ »

ਖਪਤਕਾਰਾਂ ਨੂੰ ਲੱਗੇ ਬਿਜਲੀ ਦੇ ਝਟਕੇ

ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ) - ਪਾਵਰਕਾਮ ਦੇ ਖਪਤਕਾਰਾਂ ਨੂੰ ਉਸ ਸਮੇਂ ਬਿਜਲੀ ਦੇ ਝਟਕੇ ਲੱਗੇ ਜਦੋਂ ਉਨ੍ਹਾਂ ਦੇ ਹੱਥਾਂ ਵਿਚ ਬਿਜਲੀ ਦੇ ਬਿਲ ਆਏ | ਜਾਣਕਾਰੀ ਅਨੁਸਾਰ ਲੋਕਾਂ ਨੂੰ ਇਹ ਉਮੀਦ ਸੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਬਿਜਲੀ ਸਸਤੀ ਦੇਣ ...

ਪੂਰੀ ਖ਼ਬਰ »

ਪੰਜਾਬ ਦੇ ਲੋਕ ਭਾਜਪਾ ਸਰਕਾਰ ਬਨਾਉਣ ਦਾ ਮਨ ਬਣਾ ਚੁੱਕੇ ਹਨ - ਪੂਨੀਆ

ਸੰਗਰੂਰ, 3 ਦਸੰਬਰ (ਅਮਨਦੀਪ ਸਿੰਘ ਬਿੱਟਾ) - ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚੇ ਦੇ ਸੂਬਾਈ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ, ਸਾਬਕਾ ਜ਼ਿਲ੍ਹਾ ਪ੍ਰਧਾਨ ਕੈਪਟਨ ਰਾਮ ਸਿੰਘ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਪਵਨ ਕੁਮਾਰ ਗਰਗ ਨੇ ਕਿਹਾ ਕਿ 2022 ਦੀ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

ਪਿੰਡਾਂ ਅੰਦਰ ਘੁੰਮ ਕੇ 'ਜ਼ਹਿਰ ਰੂਪੀ ਸ਼ਹਿਦ' ਵੇਚਣ ਵਾਲਿਆਂ ਨੇ ਦਰਜਨਾਂ ਵਿਅਕਤੀਆਂ ਨੂੰ 'ਰਗੜਿਆ'

ਕੁੱਪ ਕਲਾਂ, 3 ਦਸੰਬਰ (ਮਨਜਿੰਦਰ ਸਿੰਘ ਸਰੌਦ) - ਸਾਡੇ ਸਮਾਜ ਅੰਦਰ ਮੁਨਾਫ਼ੇਖ਼ੋਰ ਅਤੇ ਲਾਲਚੀ ਕਿਸਮ ਦੇ ਲੋਕਾਂ ਵਲੋਂ ਚੰਦ ਛਿੱਲੜਾਂ ਖ਼ਾਤਰ ਇਨਸਾਨੀ ਜ਼ਿੰਦਗੀਆਂ ਨੂੰ ਮੌਤ ਦੇ ਮੰੂਹ ਵਿਚ ਧੱਕਣ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ ਜਾ ਰਿਹਾ | ਬੀਤੇ ਦਿਨੀਂ ...

ਪੂਰੀ ਖ਼ਬਰ »

ਪਾਰਟੀ ਪ੍ਰਤੀ ਵਫ਼ਾਦਾਰੀ ਹੀ ਸਭ ਤੋਂ ਅਹਿਮ-ਝੂੰਦਾਂ

ਕੁੱਪ ਕਲਾਂ, 3 ਦਸੰਬਰ (ਮਨਜਿੰਦਰ ਸਿੰਘ ਸਰੌਦ) - ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਿਖ਼ਰ ਲੰਬੀਆਂ ਕਿਆਸ-ਅਰਾਈਆਂ ਅਤੇ ਭੰਨਾਂ ਘੜਤਾਂ ਨੂੰ ਨਕਾਰਦਿਆਂ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ...

ਪੂਰੀ ਖ਼ਬਰ »

ਗੈੱਸਟ ਫੈਕਲਟੀ ਪ੍ਰੋਫੈਸਰ ਕਿਸਾਨ ਯੂਨੀਅਨ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ

ਮਲੇਰਕੋਟਲਾ, 3 ਦਸੰਬਰ (ਹਨੀਫ਼ ਥਿੰਦ, ਕੁਠਾਲਾ) - ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ -ਟਾਇਮ/ ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾ ਤੋਂ ਕੰਮ ਕਰਦੇ ਕੱਚੇ ਪੋ੍ਰਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ...

ਪੂਰੀ ਖ਼ਬਰ »

ਝੋਨੇ ਦੇ ਪੈਸੇ ਕਿਸਾਨਾਂ ਦੇ ਖਾਤਿਆਂ 'ਚ ਨਾ ਪੈਣ ਤੋਂ ਪ੍ਰੇਸ਼ਾਨ ਕਿਸਾਨਾਂ ਕੀਤੀ ਨਾਅਰੇਬਾਜ਼ੀ

ਭਵਾਨੀਗੜ•, 3 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਠੇਕੇ 'ਤੇ ਲਈ ਜ਼ਮੀਨ ਦੇ ਝੋਨੇ ਦੇ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਨਾ ਪੈਣ ਤੋਂ ਪ੍ਰੇਸ਼ਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂਆਂ ਨੇ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਮਾਸਟਰ ਅਥਲੈਟਿਕਸ ਪ੍ਰਤੀਯੋਗਿਤਾ 'ਚ ਪਰਮਜੀਤ ਕੌਰ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 2 ਦਸੰਬਰ (ਅਮਨਦੀਪ ਸਿੰਘ ਬਿੱਟਾ) - ਤੀਸਰੀ ਰਾਸ਼ਟਰੀ ਮਾਸਟਰ ਅਥਲੈਟਿਕਸ ਪ੍ਰਤੀਯੋਗਿਤਾ ਵਿਚ ਸਰਕਾਰੀ ਮਿਡਲ ਸਕੂਲ ਝਨੇੜੀ ਦੀ ਪੀ.ਟੀ.ਆਈ. ਅਧਿਆਪਕਾ ਪਰਮਜੀਤ ਕੌਰ ਕ੍ਰਮਵਾਰ 100 ਮੀਟਰ, 200 ਮੀਟਰ ਅਤੇ 400 ਮੀਟਰ ਵਿਚ ਸੋਨੇ ਦੇ ਤਗਮੇ ਜਿੱਤ ਕੇ ਆਪਣੀ ਸ਼ਾਨਦਾਰ ...

ਪੂਰੀ ਖ਼ਬਰ »

ਇੰਡਸਟਰੀ ਚੈਂਬਰ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਘਣਸ਼ਾਮ ਕਾਂਸਲ ਉਪ ਮੁੱਖ ਮੰਤਰੀ ਸੋਨੀ ਨੂੰ ਮਿਲੇ

ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਭੁੱਲਰ, ਧਾਲੀਵਾਲ) - ਸੰਗਰੂਰ ਇੰਡਸਟਰੀ ਚੈਂਬਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਰੋਟਰੀ 3090 ਦੇ ਗਵਰਨਰ (2023-24) ਘਣਸ਼ਾਮ ਕਾਂਸਲ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ ਸੋਨੀ ਨੂੰ ਮਿਲੇ ਅਤੇ ਦੁਨੀਆਂ ਭਰ 'ਚ ਫੈਲ ਰਹੇ ਕੋਰੋਨਾ ਦੇ ਨਵੇਂ ਰੂਪ ...

ਪੂਰੀ ਖ਼ਬਰ »

ਅਰੋੜਾ ਸੇਵਾ ਸਦਨ ਦੀ ਉਸਾਰੀ 'ਚ ਵਿਘਨ ਪਾਉਣ ਵਾਲੇ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ-ਰਾਜ ਕੁਮਾਰ ਅਰੋੜਾ

ਸੰਗਰੂਰ, 3 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਨਾਭਾ ਗੇਟ ਵਿਖੇ ਅਰੋੜਾ ਸਮਾਜ ਨਾਲ ਸੰਬੰਧਤ ਵੱਖ-ਵੱਖ ਸ਼ਖ਼ਸੀਅਤਾਂ ਨੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਬੁਲਾਰੇ ਬੀਬਾ ਨਰਿੰਦਰ ਕੌਰ ਭਰਾਜ ਵਲੋਂ ਕੀਤੀ ਗਈ ਪੈੱ੍ਰਸ ਕਾਨਫਰੈਂਸ ਦੌਰਾਨ ਅਤੇ ਵੱਖ-ਵੱਖ ...

ਪੂਰੀ ਖ਼ਬਰ »

ਜੱਸਾ ਯਾਦਗਾਰੀ ਮੰਡੀਆਂ ਕਬੱਡੀ ਕੱਪ ਕਲਸੀਆਂ ਦੀ ਟੀਮ ਨੇ ਜਿੱਤਿਆ

ਕੁੱਪ ਕਲਾਂ, 3 ਦਸੰਬਰ (ਮਨਜਿੰਦਰ ਸਿੰਘ ਸਰੌਦ) -ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਦੇ ਲਈ ਪੰਜਾਬ ਦਾ ਮਸ਼ਹੂਰ ਕਬੱਡੀ ਕੱਪ ਸਵਰਗੀ ਜਸਵੰਤ ਸਿੰਘ ਜੱਸਾ ਮੈਮੋਰੀਅਲ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਪਿੰਡ ਮੰਡੀਆਂ ਵਿਖੇ ਕਰਵਾਇਆ ਗਿਆ | ਕਬੱਡੀ ਕਲੱਬ ਦੇ ...

ਪੂਰੀ ਖ਼ਬਰ »

ਟਰੱਕ ਆਪ੍ਰੇਟਰਾਂ ਨੇ ਸੜਕ 'ਤੇ ਲਾਇਆ ਜਾਮ

ਅਮਰਗੜ੍ਹ, 3 ਦਸੰਬਰ (ਸੁਖਜਿੰਦਰ ਸਿੰਘ ਝੱਲ) - ਆਲ ਪੰਜਾਬ ਟਰੱਕ ਏਕਤਾ ਵਲੋਂ ਦਿੱਤੇ ਸੱਦੇ ਤਹਿਤ ਗੁਰੂ ਨਾਨਕ ਟਰੱਕ ਆਪ੍ਰੇਟਰ ਐਸੋਸੀਏਸ਼ਨ ਅਮਰਗੜ੍ਹ ਵਲੋਂ ਨਾਭਾ ਮਲੇਰਕੋਟਲਾ ਸੜਕ ਉੱਪਰ ਅਮਰਗੜ੍ਹ ਵਿਖੇ ਨਵੇਂ ਬੱਸ ਅੱਡੇ ਨਜ਼ਦੀਕ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਾਮ ...

ਪੂਰੀ ਖ਼ਬਰ »

ਚੰਨੀ ਸਰਕਾਰ ਦਾ ਕਮਾਲ ਯੂਨਿਟ 44 ਬਿਲ 87 ਲੱਖ

ਮੂਣਕ, 3 ਦਸੰਬਰ (ਭਾਰਦਵਾਜ, ਸਿੰਗਲਾ) - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ 1 ਨਵੰਬਰ ਨੂੰ ਐਲਾਨ ਕਰ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਬਿਲਾਂ ਵਿਚ 3 ਰੁਪਏ ਪ੍ਰਤੀ ਯੂਨਿਟ ਸਸਤੀ ਬਿਜਲੀ ਦੇਣ ਦਾ ਤੋਹਫ਼ਾ ਦਿੱਤਾ ਹੈ ਉੱਥੇ ਹੀ ਮੂਣਕ ਸ਼ਹਿਰ ਦੇ ਇਕ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਸੰਗਰੂਰ, 3 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਵਲੋਂ ਇੱਕ ਅਹਿਮ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ...

ਪੂਰੀ ਖ਼ਬਰ »

ਕਿਸਾਨ ਆਗੂ ਕੀਤੇ ਸਨਮਾਨਿਤ

ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਵਲੋਂ ਨਗਰ ਨਿਵਾਸੀਆਂ ਅਤੇ ਗੁਰੂ ਘਰ ਕਮੇਟੀ ਨਾਲ ਮਿਲ ਕੇ ਖੇਤੀ ਕਾਨੰੂਨ ਰੱਦ ਹੋਣ ਦੀ ਖ਼ੁਸ਼ੀ 'ਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਵਾਈ ਗਈ | ...

ਪੂਰੀ ਖ਼ਬਰ »

ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਜੋੜ ਮੇਲਾ 12 ਤੋਂ

ਲੌਂਗੋਵਾਲ, 3 ਦਸੰਬਰ (ਸ.ਸ.ਖੰਨਾ, ਵਿਨੋਦ) - ਕੌਮ ਦੇ ਮਹਾਨ ਸ਼ਹੀਦ ਲਾਹੌਰ ਦੇ ਨਖ਼ਾਸ ਚੌਕ ਵਿਖੇ ਆਪਣਾ ਬੰਦ ਬੰਦ ਕਟਵਾ ਕੇ ਸ਼ਹਾਦਤ ਦੇਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ 12 ਤੋਂ ਲੈ ਕੇ 14 ਦਸੰਬਰ ਤਕ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਪੱਤੀ ...

ਪੂਰੀ ਖ਼ਬਰ »

ਕਾਮਿਆਂ ਦਾ ਵਫ਼ਦ ਅਧਿਕਾਰੀ ਨੂੰ ਮਿਲਿਆ

ਲੌਂਗੋਵਾਲ, 3 ਦਸੰਬਰ (ਵਿਨੋਦ) - ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟਰ ਵਰਕਰਜ਼ ਲੇਬਰ ਯੂਨੀਅਨ ਦੇ ਵਫ਼ਦ ਨੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੀ ਅਗਵਾਈ ਹੇਠ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਸੰਜੇ ਪੋਪਲੀ (ਆਈ.ਏ.ਐਸ) ...

ਪੂਰੀ ਖ਼ਬਰ »

ਮੈਕ ਆਰਟ ਗਰੁੱਪ ਵਲੋਂ ਵਿਦਿਆਰਥੀਆਂ ਦੇ ਮੁਕਾਬਲੇ 10 ਨੂੰ

ਸੰਗਰੂਰ, 3 ਦਸੰਬਰ (ਧੀਰਜ ਪਸ਼ੋਰੀਆ) - ਵੱਖ-ਵੱਖ ਕਲਾਵਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਵਾਲੀ ਸੰਸਥਾ ਮੈਕ ਆਰਟ ਗਰੁੱਪ ਵਲੋਂ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਦਾ ਆਰਟ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ | 10 ਦਸੰਬਰ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਨੇ ਧੂਰੀ ਹਲਕੇ ਤੋਂ ਪਹਿਲੀ ਵਾਰ ਹਿੰਦੂ ਉਮੀਦਵਾਰ ਨੂੰ ਦਿੱਤੀ ਟਿਕਟ

ਧੂਰੀ, 3 ਦਸੰਬਰ (ਸੰਜੇ ਲਹਿਰੀ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਸੰਗਰੂਰ ਤੋਂ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਹਿਲੀ ਵਾਰ ਹਲਕਾ ਧੂਰੀ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਲੰਮੇ ਰੇੜਕੇ ਤੋਂ ਬਾਅਦ ਆਖਿਰ ...

ਪੂਰੀ ਖ਼ਬਰ »

ਅਕਾਲੀ ਦਲ-ਬਸਪਾ ਦੀ ਆਗਾਮੀ ਸਰਕਾਰ ਹਰ ਵਰਗ ਨੂੰ ਅਨੇਕਾਂ ਸਹੂਲਤਾਂ ਦੇਣ ਲਈ ਵਚਨਬੱਧ -ਰਣਜੀਤ ਸਿੰਘ ਰੰਧਾਵਾ

ਧੂਰੀ, 3 ਦਸੰਬਰ (ਸੁਖਵੰਤ ਸਿੰਘ ਭੁੱਲਰ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਸਾਬਕਾ ਚੇਅਰਮੈਨ ਸ. ਰਣਜੀਤ ਸਿੰਘ ਰੰਧਾਵਾ ਸਾਬਕਾ ਸਰਪੰਚ ਕਾਤਰੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਸ਼ੋ੍ਰਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਵੇਖਣ ...

ਪੂਰੀ ਖ਼ਬਰ »

ਕੋਝੀਆਂ ਚਾਲਾਂ ਚੱਲ ਭਾਜਪਾ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਤੁਲੀ-ਝੂੰਦਾਂ

ਅਮਰਗੜ੍ਹ, 3 ਦਸੰਬਰ (ਜਤਿੰਦਰ ਮੰਨਵੀ) - ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਹਰ ਵਰਗ ਦੇ ਮੂੰਹੋਂ ਲੱਥੀ ਭਾਰਤੀ ਜਨਤਾ ਪਾਰਟੀ ਆਪਣੀਆਂ ਕੋਝੀਆਂ ਚਾਲਾਂ ਚੱਲ ਕੇ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਤੁਲੀ ਹੋਈ ਹੈ, ...

ਪੂਰੀ ਖ਼ਬਰ »

ਗੁਰਮਤਿ ਮੁਕਾਬਲੇ 'ਚੋਂ ਪਹਿਲਾ ਸਥਾਨ ਪ੍ਰਾਪਤ ਕਰ ਸਕੂਲ ਦਾ ਨਾਂਅ ਰੌਸ਼ਨ ਕੀਤਾ

ਮੂਲੋਵਾਲ, 3 ਦਸੰਬਰ (ਰਤਨ ਸਿੰਘ ਭੰਡਾਰੀ) - ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸਕੂਲ ਮੂਲੋਵਾਲ ਦੇ ਵਿਦਿਆਰਥੀਆਂ ਨੇ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਤਪ ਅਸਥਾਨ ਬਾਬਾ ਭਾਨ ਸਿੰਘ ਨੈਣੇਵਾਲ, ਭਦੌੜ ਵਿਖੇ ਗੁਰਮਤਿ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX