ਤਾਜਾ ਖ਼ਬਰਾਂ


ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਤੋਂ ਰੋਕਣ ਲਈ ਪੰਜਾਬ ਸਰਕਾਰ ਸੰਜੀਦਾ ਹੋਵੇ- ਐਡਵੋਕੇਟ ਧਾਮੀ
. . .  39 minutes ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰੀ ਯੂਨੀਵਰਸਿਟੀ 'ਚ ਤਬਦੀਲ ਕਰਨ ਤੋਂ ਰੋਕਣ ਲਈ ਪੰਜਾਬ ਸਰਕਾਰ ਨੂੰ ਗੰਭੀਰ ਯਤਨ ਕਰਨ ਲਈ...
ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਇਸ ਵਾਰ ਕਾਗ਼ਜ਼ ਰਹਿਤ ਹੋਵੇਗਾ ਪੰਜਾਬ ਦਾ ਬਜਟ
. . .  49 minutes ago
ਚੰਡੀਗੜ੍ਹ, 25 ਮਈ-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਦੀ ਤੰਦਰੁਸਤੀ ਨੂੰ ਮੱਦੇਨਜ਼ਰ ਰੱਖਦਿਆਂ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਇਸ ਵਾਰ ਪੰਜਾਬ ਸਰਕਾਰ ਦਾ ਬਜਟ 2022 ਕਾਗ਼ਜ਼ ਰਹਿਤ ਹੋਵੇਗਾ...
ਸ੍ਰੀ ਹਰਿਮੰਦਰ ਸਾਹਿਬ 'ਚ ਤੰਤੀ ਸਾਜ਼ਾਂ ਨਾਲ ਕੀਰਤਨ ਸਬੰਧੀ ਸ਼੍ਰੋਮਣੀ ਕਮੇਟੀ ਸੰਜੀਦਾ
. . .  about 1 hour ago
ਅੰਮ੍ਰਿਤਸਰ, 25 ਮਈ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਗਾਇਨ ਕਰਨ ਸੰਬੰਧੀ ਯਤਨ ਆਰੰਭੇ ਗਏ ਹਨ। ਇਸ ਨੂੰ...
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਚੰਡੀਗੜ੍ਹ, 25 ਮਈ-ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਅਤੇ ਹੋਰਨਾਂ ਸੀਨੀਅਰ ਲੀਡਰ ਸਹਿਬਾਨਾਂ ਨਾਲ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਚਰਚਾ ਕੀਤੀ ਗਈ। ਇਸ ਸੰਬੰਧੀ ਉਨ੍ਹਾਂ ਨੇ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ।
ਦੋ ਧਿਰਾਂ ਦੀ ਲੜਾਈ 'ਚ ਨੌਜਵਾਨ ਦੀ ਮੌਤ
. . .  about 1 hour ago
ਦਿੜ੍ਹਬਾ ਮੰਡੀ, 25 ਮਈ (ਹਰਬੰਸ ਸਿੰਘ ਛਾਜਲੀ)- ਪਿੰਡ ਦੀਵਾਨਗੜ੍ਹ ਕੈਂਪਸ ਵਿਖੇ ਰੰਜ਼ਿਸ਼ ਕਾਰਨ ਦੋ ਗੁੱਟਾਂ 'ਚ ਹੋਈ ਲੜਾਈ 'ਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਲੜਾਈ 'ਚ ਪਿੰਡ ਮੁਨਸ਼ੀਵਾਲਾ, ਰਤਨਗੜ੍ਹ ਸਿੰਧੜਾਂ, ਦੀਵਾਨਗੜ੍ਹ ਕੈਂਪਸ ਅਤੇ ਕੜਿਆਲ ਦੇ...
ਸਕੂਲ ਅਧਿਆਪਕਾਂ ਵਲੋਂ ਅੰਮ੍ਰਿਤਧਾਰੀ ਵਿਦਿਆਰਥੀ ਨੂੰ ਕਕਾਰ ਪਹਿਨਣ ਤੋਂ ਰੋਕਣ 'ਤੇ ਸਿੱਖ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
. . .  about 1 hour ago
ਮਾਹਿਲਪੁਰ, 25 ਮਈ (ਰਜਿੰਦਰ ਸਿੰਘ)-ਪਹਾੜੀ ਖਿੱਤੇ 'ਚ ਵਸੇ ਪਿੰਡ ਜੇਜੋਂ ਦੁਆਬਾ ਵਿਖੇ ਚੱਲ ਰਹੇ ਸਰਕਾਰੀ ਸੀਨੀਅਰ ਸਮਾਰਟ ਸਕੂਲ 'ਚ ਉਸ ਵੇਲੇ ਮਾਹੌਲ ਗਰਮਾ ਗਿਆ ਜਦੋਂ ਸਕੂਲ ਦੇ ਕੁਝ ਅਧਿਆਪਕ ਵਲੋਂ ਇਕ...
ਸੁਨਾਮ 'ਚ ਨਸ਼ਿਆਂ ਖ਼ਿਲਾਫ਼ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਵਲੋਂ ਫਲੈਗ ਮਾਰਚ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 25 ਮਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜਿੱਥੇ ਸੁਨਾਮ ਪੁਲਿਸ ਵਲੋਂ ਅੱਜ ਸਵੇਰੇ ਹੀ ਸ਼ਹਿਰ ਦੀ ਇਕ ਬਸਤੀ ਵਿਚ ਨਸ਼ਿਆਂ ਦੇ ਧੰਦੇ 'ਚ ਲਿਪਤ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ...
ਦਿਨ-ਦਿਹਾੜੇ ਕਾਪਾ ਦਿਖਾ ਕੇ ਔਰਤ ਤੇ ਉਸ ਦੇ ਬੱਚੇ ਸਮੇਤ ਕਾਰ ਨੂੰ ਲੈ ਕੇ ਲੁਟੇਰਾ ਹੋਇਆ ਫ਼ਰਾਰ
. . .  about 2 hours ago
ਜਲਾਲਾਬਾਦ, 25 ਮਈ (ਕਰਨ ਚੁਚਰਾ)-ਇਲਾਕੇ ਅੰਦਰ ਲੁੱਟਖੋਹ ਦੀਆਂ ਵਾਰਦਾਤਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਉਜਾਗਰ ਕਰਕੇ ਰੱਖ ਦਿੱਤਾ ਹੈ। ਅਜਿਹਾ ਸ਼ਾਇਦ ਹੀ ਕੋਈ ਦਿਨ ਹੋਵੇਗਾ ਜਦ ਕਿਧਰੇ ਚੋਰੀ ਜਾਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਗਿਆ ਹੋਵੇ...
ਗਿਆਨਵਾਪੀ ਮਸਜਿਦ ਕੇਸ ਸਿਵਿਲ ਜੱਜ ਤੋਂ ਫਾਸਟ ਟਰੈਕ ਕੋਰਟ ਟਰਾਂਸਫ਼ਰ, 30 ਮਈ ਨੂੰ ਹੋਵੇਗੀ ਅਗਲੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 25 ਮਈ-ਗਿਆਨਵਾਪੀ ਮਾਮਲੇ 'ਚ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਦਾਲਤ ਨੇ ਬਿਨਾਂ ਸਮਾਂ ਗਵਾਏ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਇਸ ਪੂਰੇ ਮਾਮਲੇ ਨੂੰ ਫਾਸਟ ਟਰੈਕ 'ਤੇ ਤਬਦੀਲ ਕਰ ਦਿੱਤਾ। ਹੁਣ ਗਿਆਨਵਾਪੀ ਮਸਜਿਦ ਦਾ ਮਾਮਲਾ ਤੇਜ਼ੀ ਨਾਲ ਅੱਗੇ ਵਧੇਗਾ, ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋ ਸਕਦੀ ਹੈ ਅਤੇ ਜਲਦ ਤੋਂ ਜਲਦ ਫੈਸਲਾ ਸੁਣਾਇਆ ਜਾ ਸਕਦਾ ਹੈ...
ਕੋਪਰੇਟਿਵ ਬੈਂਕਾਂ ਦੇ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਬੈਂਕਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਫ਼ੰਡ ਜਾਰੀ
. . .  about 2 hours ago
ਚੰਡੀਗੜ੍ਹ, 25 ਮਈ-ਕੋਪਰੇਟਿਵ ਬੈਂਕਾਂ ਦੇ ਲਈ ਮਾਨ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਮਾਨ ਸਰਕਾਰ ਦਾ ਕਹਿਣਾ ਹੈ ਕਿ ਬੈਂਕਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਫ਼ੰਡ ਜਾਰੀ ਕੀਤਾ ਗਿਆ। ਜਾਣਕਾਰੀ ਮੁਤਾਬਿਕ 425 ਕਰੋੜ ਰੁਪਏ ਦਾ ਫ਼ੰਡ ਜਾਰੀ ਕੀਤਾ...
ਖੁੱਲ੍ਹੇ ਬੋਰਵੈੱਲ ਨੂੰ ਲੈ ਕੇ ਮਾਨ ਸਰਕਾਰ ਸਖ਼ਤ, ਬੋਰਵੈੱਲ ਬੰਦ ਨਾ ਹੋਣ 'ਤੇ ਹੋਵੇਗੀ ਅਪਰਾਧਿਕ ਕਾਰਵਾਈ
. . .  about 2 hours ago
ਚੰਡੀਗੜ੍ਹ, 25 ਮਈ-ਖੁੱਲ੍ਹੇ ਬੋਰਵੈੱਲਾਂ ਨੂੰ ਲੈ ਕੇ ਮਾਨ ਸਰਕਾਰ ਸਖ਼ਤ ਹੋ ਗਈ ਹੈ। ਇਸ ਸੰਬੰਧੀ ਸਰਕਾਰ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਐਡਵਾਇਜ਼ਰੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੋਰਵੈੱਲ ਬੰਦ ਨਾ ਹੋਣ 'ਤੇ ਅਪਰਾਧਿਕ ਕਾਰਵਾਈ ਹੋਵੇਗੀ...
ਸੀ.ਟੀ.ਯੂ. ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਅਜਨਾਲਾ ਅੰਮ੍ਰਿਤਸਰ ਮਾਰਗ ਜਾਮ
. . .  about 3 hours ago
ਹਰਸ਼ ਛੀਨਾ, 25 ਮਈ (ਕੜਿਆਲ)-ਮਹਾਤਮਾ ਗਾਂਧੀ ਰੁਜ਼ਗਾਰ ਗਾਰੰਟੀ ਯੋਜਨਾ ਤਹਿਤ ਕੰਮ ਕਰਦੇ ਕਾਮਿਆਂ ਵਲੋਂ ਮਿਹਨਤਾਨਾ ਨਾ ਮਿਲਣ ਕਾਰਨ ਸੈਂਟਰਲ ਟਰੇਡ ਯੂਨੀਅਨ ਦੇ ਝੰਡੇ ਹੇਠ ਮਗਨਰੇਗਾ ਕਾਮਿਆਂ ਵਲੋਂ ਅਜਨਾਲਾ ਅੰਮ੍ਰਿਤਸਰ...
ਉੱਘੇ ਸਾਹਿਤਕਾਰ ਹਰਬੰਸ ਸਿੰਘ ਢਿੱਲੋਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
. . .  about 3 hours ago
ਧੂਰੀ, 25 ਮਈ (ਦੀਪਕ)-ਪੰਜਾਬੀ ਫ਼ਿਲਮਾਂ ਦੇ ਉੱਘੇ ਅਦਾਕਾਰ ਬੀਨੂੰ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਢਿੱਲੋਂ ਸੰਖੇਪ ਬਿਮਾਰੀ ਪਿੱਛੋਂ ਸਦੀਵੀ ਵਿਛੋੜਾ ਦੇ ਗਏ। ਉੱਘੇ ਸਾਹਿਤਕਾਰ ਤੇ ਚਿੱਤਰਕਾਰ ਹਰਬੰਸ ਸਿੰਘ ਢਿੱਲੋਂ ਦਾ ਅੱਜ ਰਾਮਬਾਗ ਧੂਰੀ ਵਿਖੇ ਸੇਜ਼ਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਆਦਮਪੁਰ: ਸਰਕਾਰੀ ਸਕੂਲ ਸਾਹਮਣੇ ਨਵੀਂ ਆਬਾਦੀ 'ਚ ਚੱਲੀਆਂ ਗੋਲੀਆਂ
. . .  about 3 hours ago
ਆਦਮਪੁਰ, 25 ਮਈ (ਹਰਪ੍ਰੀਤ ਸਿੰਘ)- ਆਦਮਪੁਰ ਦੇ ਮੁਹੱਲਾ ਗਾਜ਼ੀਪੁਰ ਵਿਖੇ ਸਰਕਾਰੀ ਸਕੂਲ ਦੇ ਸਾਹਮਣੇ ਨਵੀਂ ਕਾਲੋਨੀ 'ਚ ਪੰਜ ਦੇ ਕਰੀਬ ਅਣਪਛਾਤਿਆਂ ਵਲੋਂ ਇਕ ਨੌਜਵਾਨ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ...
ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸ ਸਰਕਾਰ 'ਤੇ ਕੱਸਿਆ ਤਨਜ਼
. . .  about 3 hours ago
ਨਵੀਂ ਦਿੱਲੀ, 25 ਮਈ-ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵਲੋਂ ਅੱਜ ਕਾਂਗਰਸ ਸਰਕਾਰ 'ਤੇ ਤਨਜ਼ ਕੱਸਿਆ ਗਿਆ ਹੈ। ਉਨ੍ਹਾਂ ਨੇ ਤਨਜ਼ ਕਸਦਿਆਂ ਕਿਹਾ ਕਿ ਸਾਰੇ ਕਾਂਗਰਸ ਛੱਡ ਜਾਣਗੇ ਕਾਂਗਰਸ 'ਚ ਸਿਰਫ਼ ਮਾਂ, ਧੀ ਅਤੇ ਪੁੱਤਰ ਤਿੰਨ ਜਾਣੇ ਹੀ ਰਹਿ ਜਾਣਗੇ ਅਤੇ ਕਾਂਗਰਸ...
ਚਿੱਟੇ ਦਿਨ ਬਲਾਕ ਬੰਗਾ ਦੇ ਪਿੰਡ ਸੱਲ ਕਲਾਂ ਵਿਖੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 4 hours ago
ਕਟਾਰੀਆਂ, 25 ਮਈ (ਨਵਜੋਤ ਸਿੰਘ ਜੱਖੂ)- ਬਲਾਕ ਬੰਗਾ ਦੇ ਪਿੰਡ ਸੱਲ ਕਲਾਂ ਵਿਖੇ ਇਕ ਨੌਜਵਾਨ ਦੀ ਚਿੱਟੇ ਦਿਨ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਅਮਰਜੀਤ ਸਿੰਘ ਦੀ ਲੜਕੀ ਮਹਿਕਪ੍ਰੀਤ ਕੌਰ ਨੇ ਦੱਸਿਆ...
ਬੈਰਕ 'ਚ ਨਜ਼ਰਬੰਦ ਹਵਾਲਾਤੀ ਨੇ ਜੇਲ੍ਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ, ਮਚੀ ਹਫੜਾ-ਦਫ਼ੜੀ
. . .  about 4 hours ago
ਫਰੀਦਕੋਟ, 25 ਮਈ (ਜਸਵੰਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਨਜ਼ਰਬੰਦ ਇਕ ਹਵਾਲਾਤੀ ਨੇ ਸਮੁੱਚੀ ਜੇਲ੍ਹ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਕੇ ਜੇਲ੍ਹ ਪ੍ਰਬੰਧਾਂ ਦੀ ਫੂਕ ਕੱਢੀ ਹੈ। ਜੇਲ੍ਹ 'ਚ ਗੰਭੀਰ ਅਪਰਾਧਾਂ ਵਾਲੇ ਕੈਦੀਆਂ ਤੇ ਹਵਾਲਾਤੀਆਂ...
ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਪੋਰਟਲ ਕੀਤਾ ਜਾਰੀ
. . .  about 1 hour ago
ਚੰਡੀਗੜ੍ਹ, 25 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਪੋਰਟਲ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਇਸ ਪੋਰਟਲ ਤੇ ਰਜਿਸਟਰੇਸ਼ਨ...
ਬੇਭਰੋਸਗੀ ਮਤਾ ਪਾ ਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਨੂੰ ਕੀਤਾ ਲਾਂਭੇ
. . .  about 4 hours ago
ਅਜਨਾਲਾ, 25 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ 12 ਕੌਂਸਲਰਾਂ ਵਲੋਂ ਬੇਭਰੋਸਗੀ ਦਾ ਮਤਾ ਪਾ ਕੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਨੂੰ...
ਪਤੀ ਪਤਨੀ ਨੇ ਕੀਤੀ ਖ਼ੁਦਕੁਸ਼ੀ ਪੁਲਿਸ ਵਲੋਂ ਪੜਤਾਲ ਜਾਰੀ
. . .  about 4 hours ago
ਰਨਾਲਾ/ਰੂੜੇਕੇ ਕਲਾਂ, 25 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਕਲਾਂ ਦੇ ਵਸਨੀਕ ਸੁਖਵਿੰਦਰ ਰਾਮ 35 ਸਾਲ ਪੁੱਤਰ ਸ਼ਿੰਗਾਰਾ ਰਾਮ ਅਤੇ ਭੋਲੀ ਦੇਵੀ ਪਤਨੀ ਸੁਖਵਿੰਦਰ ਰਾਮ ਵਲੋਂ ਆਪਣੇ ਘਰ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ...
ਵੱਡੀ ਖ਼ਬਰ: ਹੁਣ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਸੰਭਾਲਣਗੇ ਸਿਹਤ ਮੰਤਰੀ ਦਾ ਮਹਿਕਮਾ
. . .  about 4 hours ago
ਚੰਡੀਗੜ੍ਹ, 25 ਮਈ (ਗੁਰਪ੍ਰੀਤ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਾਲ੍ਹੀ ਹੋਇਆ ਸਿਹਤ ਵਿਭਾਗ ਦਾ ਕੰਮਕਾਜ ਖ਼ੁਦ ਹੀ ਸੰਭਾਲਣ ਦਾ ਐਲਾਨ ਕੀਤਾ ਹੈ। ਭਗਵੰਤ ਮਾਨ ਇਹ ਮੰਤਰਾਲਾ ਕਿਸੇ ਹੋਰ ਮੰਤਰੀ ਨੂੰ ਦੇਣ ਦੀ ਬਜਾਏ ਖ਼ੁਦ ਹੀ ਸੰਭਾਲਣਗੇ। ਹੁਣ ਸਿਹਤ ਵਿਭਾਗ ਦਾ ਕੰਮਕਾਜ ਮੁੱਖ ਮੰਤਰੀ ਦੀ ਨਿਗਰਾਨੀ ਹੇਠ ਹੀ ਹੋਵੇਗਾ।
ਕਪਿਲ ਸਿੱਬਲ ਨੇ ਛੱਡੀ ਕਾਂਗਰਸ, ਸਮਾਜਵਾਦੀ ਪਾਰਟੀ ਦੀ ਟਿਕਟ ’ਤੇ ਰਾਜ ਸਭਾ ਲਈ ਨਾਮਜ਼ਦਗੀ ਕਾਗਜ਼ ਭਰੇ
. . .  about 4 hours ago
ਲਖਨਊ, 25 ਮਈ-ਅੱਜ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਮੁਤਾਬਿਕ ਅੱਜ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਦਾ ਪੱਲਾ ਛੱਡ ਸਿੱਬਲ ਨੇ ਸਮਾਜਵਾਦੀ ਪਾਰਟੀ...
ਓਡੀਸ਼ਾ : ਬੱਸ ਪਲਟਣ ਕਾਰਨ 6 ਲੋਕਾਂ ਦੀ ਮੌਤ
. . .  about 5 hours ago
ਓਡੀਸ਼ਾ , 25 ਮਈ - ਓਡੀਸ਼ਾ ਗੰਜਮ ਦੇ ਕਲਿੰਗਾ ਘਾਟ ਨੇੜੇ ਬੀਤੀ ਰਾਤ ਬੱਸ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਜ਼ਖ਼ਮੀ ਹੋ ਗਏ...
ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਦੇ ਪਿਤਾ ਦਾ ਦਿਹਾਂਤ
. . .  about 6 hours ago
ਧੂਰੀ, 25 ਮਈ (ਦੀਪਕ ) - ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਦੇ ਪਿਤਾ ਸ. ਹਰਬੰਸ ਸਿੰਘ ਢਿੱਲੋਂ ਅਕਾਲ ਚਲਾਣਾ ਕਰ ਗਏ ਹਨ l ਉਨ੍ਹਾਂ ਦਾ ਅੰਤਿਮ ਸੰਸਕਾਰ ...
ਪੰਜਾਬ ਵਿਚ ਲਗਾਤਾਰ ਵੱਧ ਰਿਹਾ ਅਪਰਾਧ, ਲੁਧਿਆਣਾ ਵਿਚ ਪਤੀ - ਪਤਨੀ ਦਾ ਕਤਲ
. . .  about 6 hours ago
ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਤੇਗ ਬਹਾਦਰ ਨਗਰ ਵਿਚ ਅੱਜ ਸਵੇਰੇ ਅਣਪਛਾਤੇ ਵਿਅਕਤੀਆਂ ਵਲੋਂ ਪਤੀ - ਪਤਨੀ ਦੇ ਕਤਲ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮੱਘਰ ਸੰਮਤ 553

ਖੰਨਾ / ਸਮਰਾਲਾ

ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਯੁਵਕ ਅਤੇ ਵਿਰਾਸਤੀ ਮੇਲਾ ਸਮਾਪਤ

ਡੇਹਲੋਂ, 3 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਯੂਨੀਵਰਸਿਟੀ ਦੇ ਮੋਗਾ-ਫਿਰੋਜ਼ਪੁਰ ਜ਼ੋਨ-ਏ ਦਾ ਚਲ ਰਿਹਾ ਪੰਜ ਦਿਨਾਂ ਯੁਵਕ ਅਤੇ ਵਿਰਾਸਤੀ ਮੇਲਾ ਲੋਕ ਵਿਰਾਸਤ ਅਤੇ ਪੰਜਾਬੀ ਲੋਕ ਨਾਚਾਂ ਨੂੰ ਸਾਂਭਣ ਦੇ ਹੋਕੇ ਨਾਲ ਸਮਾਪਤ ਹੋ ਗਿਆ | ਮੇਲੇ ਦੇ ਪੰਜਵੇਂ ਤੇ ਅੰਤਿਮ ਦਿਨ ਪੰਜਾਬੀ ਲੋਕ ਨਾਚ, ਪ੍ਰਸ਼ਨੋਤਰੀ ਮੁਕਾਬਲੇ ਅਤੇ ਵਿਰਾਸਤੀ ਪ੍ਰਸ਼ਨੋਤਰੀ ਦੇ ਮੁਕਾਬਲੇ ਹੋਏ | ਇਸ ਸਮੇਂ ਪੰਜਾਬ ਵੇਅਰ ਹਾਊਸ ਦੇ ਚੇਅਰਮੈਨ ਅਤੇ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਹਲਕਾ ਰਾਏਕੋਟ ਦੇ ਇੰਚਾਰਜ ਕਾਮਿਲ ਬੋਪਾਰਾਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਵਿਧਾਇਕ ਕੇ. ਡੀ. ਵੈਦ ਨੇ ਆਪਣੇ ਕਾਲਜ ਸਮੇਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਹਰ ਮੁਕਾਬਲੇ ਵਿਚ ਹਿੱਸਾ ਲੈ ਕੇ ਜਿੱਤ ਜ਼ਰੂਰੀ ਨਹੀ ਸਗੋਂ ਆਪਸੀ ਭਾਈਚਾਰਕ ਸਾਂਝ ਪੈਦਾ ਕਰਨਾ ਹੁੰਦਾ ਹੈ, ਤਾਂ ਕਿ ਅੱਗੇ ਤੋਂ ਜਿੱਤ ਪ੍ਰਾਪਤ ਹੋ ਸਕੇ ¢ ਉਨ੍ਹਾਂ ਕਿਹਾ ਕਿ ਕਾਲਜਾਂ ਅੰਦਰ ਹੋਣ ਵਾਲੇ ਯੁਵਕ ਮੇਲੇ ਜ਼ਿੰਦਗੀ ਲਈ ਅਭੁੱਲ ਯਾਦਾਂ ਬਣ ਜਾਂਦੇ ਹਨ ¢ ਉਨ੍ਹਾਂ ਇਸ ਸਮੇਂ ਪੰਜਾਬ ਸਰਕਾਰ ਵਲੋਂ ਕਾਲਜ ਦੇ ਸਰਬਪੱਖੀ ਵਿਕਾਸ ਲਈ 11 ਲੱਖ ਦੀ ਗਰਾਂਟ ਦੇਣ ਦਾ ਐਲਾਨ ਕੀਤਾ | ਇਸ ਸਮੇਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੇ ਸਪੁੱਤਰ ਕਾਮਿਲ ਬੋਪਾਰਾਏ ਵਲੋਂ ਕਾਲਜ ਨੂੰ 11 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਐਲਾਨ ਵੀ ਕੀਤਾ ਗਿਆ ¢ ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਅਵਿਨਾਸ਼ ਕੌਰ ਵਲੋਂ ਇਸ ਮੇਲੇ ਵਿਚ ਪਹੁੰਚੇ ਮੁੱਖ ਮਹਿਮਾਨ ਅਤੇ ਵੱਖ-ਵੱਖ ਕਾਲਜਾਂ ਦੇ ਪਿ੍ੰਸੀਪਲਾਂ ਅਤੇ ਟੀਮ ਇੰਚਾਰਜ ਅਧਿਆਪਕਾਂ ਦਾ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ¢ ਇਸ ਮੌਕੇ ਡਾ. ਨਿਰਮਲ ਜੌੜਾ (ਡਾਇਰੈਕਟਰ, ਯੁਵਕ ਸੇਵਾਵਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਨੇ ਕਿਹਾ ਕਿ ਇਹ ਮੇਲੇ ਸਾਡੀ ਲੋਕ ਵਿਰਾਸਤ ਦੀ ਪੇਸ਼ਕਾਰੀ ਕਰਦੇ ਹਨ ਅਤੇ ਲੋਕ ਵਿਰਾਸਤ ਨੂੰ ਸਾਂਭਣ ਦਾ ਕਾਰਜ ਕਰਨਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ¢ਫਾਈਨਲ ਮੁਕਾਬਲਿਆਂ ਦੀ ਜਾਣਕਾਰੀ ਦਿੰਦਿਆਂ ਪ੍ਰਬੰਧਕੀ ਸਕੱਤਰ ਡਾ. ਸੁਰਿੰਦਰ ਮੋਹਨ ਦੀਪ ਅਤੇ ਕੰਟੀਨਜੈਂਟ ਇੰਚਾਰਜ ਪੋ੍ਰ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੇਲੇ ਦੀ ਓਵਰ ਆਲ ਟਰਾਫ਼ੀ ਬੀ. ਕੇ. ਐੱਸ. ਕਾਲਜ ਮੁਹਾਰ ਨੇ ਜਿੱਤੀ ¢ ਭੰਗੜੇ 'ਚ ਪਹਿਲਾ ਸਥਾਨ ਬੀ. ਕੇ. ਐੱਸ. ਕਾਲਜ ਮੁਹਾਰ, ਦੂਜਾ ਸਥਾਨ ਜੀ. ਐਚ. ਜੀ. ਖ਼ਾਲਸਾ ਕਾਲਜ ਸੁਧਾਰ ਅਤੇ ਤੀਜਾ ਸਥਾਨ ਜੀ. ਟੀ. ਬੀ. ਨੈਸ਼ਨਲ ਕਾਲਜ ਦਾਖਾ ਨੇ ਪ੍ਰਾਪਤ ਕੀਤਾ¢ ਲੋਕ ਨਾਚ (ਲੜਕੀਆਂ) ਦੇ ਮੁਕਾਬਲੇ ਵਿਚੋਂ ਬੀ.ਕੇ.ਐੱਸ.ਕਾਲਜ ਮੁਹਾਰ ਨੇ ਪਹਿਲਾ ਅਤੇ ਜੀ. ਟੀ. ਬੀ. ਨੈਸ਼ਨਲ ਕਾਲਜ ਦਾਖਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਕੁਇਜ਼ ਵਿਚ ਪਹਿਲਾ ਸਥਾਨ ਜੀ. ਐੱਚ. ਜੀ. ਖ਼ਾਲਸਾ ਕਾਲਜ ਸੁਧਾਰ, ਦੂਜਾ ਸਥਾਨ ਸਾਇੰਸ ਕਾਲਜ ਜਗਰਾਓ ਅਤੇ ਤੀਜਾ ਸਥਾਨ ਜੀ. ਟੀ. ਬੀ. ਨੈਸ਼ਨਲ ਕਾਲਜ ਦਾਖਾ ਨੇ ਪ੍ਰਾਪਤ ਕੀਤਾ¢ ਲੋਕ ਨਾਚ (ਲੜਕੇ) ਦੇ ਮੁਕਾਬਲੇ ਵਿਚੋਂ ਪਹਿਲਾ ਸਥਾਨ ਜੀ. ਐਨ. ਕਾਲਜ ਨਾਰੰਗਵਾਲ, ਦੂਜਾ ਸਥਾਨ ਪੀ. ਯੂ. ਸੀ. ਸੀ. ਨਿਹਾਲ ਸਿੰਘ ਵਾਲਾ ਅਤੇ ਤੀਜਾ ਸਥਾਨ ਆਰ. ਐੱਸ. ਡੀ. ਕਾਲਜ ਫ਼ਿਰੋਜ਼ਪੁਰ ਨੇ ਪ੍ਰਾਪਤ ਕੀਤਾ¢ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ ਵਿਚੋਂ ਪਹਿਲਾ ਸਥਾਨ ਆਰ. ਐੱਸ. ਡੀ. ਕਾਲਜ ਫ਼ਿਰੋਜ਼ਪੁਰ, ਦੂਜਾ ਸਥਾਨ ਜੀ. ਐਨ. ਕਾਲਜ ਨਾਰੰਗਵਾਲ ਅਤੇ ਤੀਜਾ ਸਥਾਨ ਡੀ. ਐਮ. ਕਾਲਜ ਮੋਗਾ ਨੇ ਪ੍ਰਾਪਤ ਕੀਤਾ | ਮੇਲੇ ਦੇ ਇੰਚਾਰਜ ਪੋ੍ਰ. ਕੁਲਦੀਪ ਕੁਮਾਰ ਬੱਤਾ, ਕੈਂਪ ਕਮਾਡੈਂਟ ਡਾ. ਕਮਲਜੀਤ ਸਿੰਘ ਸੋਹੀ ਨੇ ਸਮੂਹ ਕਾਲਜਾਂ ਦੇ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ |
ਵਿਧਾਇਕ ਕੇ. ਡੀ. ਵੈਦ ਭੰਗੜਾ ਪਾ ਕੇ ਮੇਲੇ ਨੂੰ ਚਾਰ ਚੰਨ ਲਾਏ
ਨਾਰੰਗਵਾਲ ਕਾਲਜ ਵਿਖੇ ਯੁਵਕ ਤੇ ਵਿਰਾਸਤੀ ਮੇਲੇ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਭੰਗੜੇ ਦੀ ਜੱਜਮੈਂਟ ਕਰ ਰਹੇ ਜੱਜਾਂ ਸਮੇਤ ਸੀਨੀਅਰ ਕੋਚਾਂ ਨਾਲ ਮਿਲ ਕੇ ਭੰਗੜਾ ਦੇ ਕੀਤੇ ਪ੍ਰਦਰਸ਼ਨ ਮੇਲੇ ਨੂੰ ਚਾਰ ਚੰਨ ਲਾਏ | ਵਿਧਾਇਕ ਕੇ. ਡੀ. ਵੈਦ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਇਹ ਯੁਵਕ ਅਤੇ ਵਿਰਾਸਤੀ ਮੇਲੇ ਨੌਜਵਾਨਾ ਵਿਚ ਸ਼ਖ਼ਸੀਅਤ ਦਾ ਵਿਕਾਸ ਕਰਦੇ ਹਨ ਅਤੇ ਆਪਣੇ ਵਿਰਸੇ ਨੂੰ ਸਾਂਭਣ ਦਾ ਬਹੁਤ ਵੱਡਾ ਜ਼ਰੀਆ ਬਣਦੇ ਹਨ |

ਜ਼ਿਲ੍ਹਾ ਪ੍ਰਧਾਨ ਚੀਮਾ ਸਮੇਤ 'ਆਪ' ਦੇ ਕਈ ਅਹੁਦੇਦਾਰ ਗੁਰਕੀਰਤ ਦੀ ਅਗਵਾਈ 'ਚ ਕਾਂਗਰਸ ਵਿਚ ਹੋਏ ਸ਼ਾਮਿਲ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਇਕ ਪਾਸੇ ਆਮ ਆਦਮੀ ਪਾਰਟੀ ਦੇ ਵੱਡੇ ਕੇਂਦਰੀ ਨੇਤਾ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖੰਨਾ ਵਿਚ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਕਰ ਰਹੇ ਸਨ | ਦੂਜੇ ਪਾਸੇ ਅੱਜ ਹੀ ਖੰਨਾ ਦੇ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

-ਮਾਮਲਾ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਵਲੋਂ ਤਨਖ਼ਾਹਾਂ ਰੋਕਣ ਦਾ-

ਬਿਜਲੀ ਮੁਲਾਜ਼ਮ ਜਥੇਬੰਦੀਆਂ ਨੇ ਵਿਰੋਧ 'ਚ ਡਵੀਜ਼ਨ ਦਫ਼ਤਰ ਦੋਰਾਹਾ ਵਿਖੇ ਲਗਾਤਾਰ ਤੀਜੇ ਦਿਨ ਵੀ ਰੋਸ ਰੈਲੀ

ਦੋਰਾਹਾ, 3 ਦਸੰਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਟੈਕਨੀਕਲ ਸਰਵਿਸਿਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਆਊਟ ਸੋਰਸਿੰਗ ਕਾਮਿਆਂ ਅਤੇ ਜੁਆਇੰਟ ਫੋਰਮ ਵਿਚ ਸ਼ਾਮਲ ਜਥੇਬੰਦੀਆਂ ਨੇ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦਾ ਪਾਇਲ ਪੁੱਜਣ 'ਤੇ ਕੀਤਾ ਜਾਵੇਗਾ ਨਿੱਘਾ ਸਵਾਗਤ- ਘਲੋਟੀ, ਅੜੈਚਾ

ਦੋਰਾਹਾ, 3 ਦਸੰਬਰ (ਮਨਜੀਤ ਸਿੰਘ ਗਿੱਲ)-ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਹਲਕਾ ਪਾਇਲ ਤੇ ਸਾਂਝੇ ਉਮੀਦਵਾਰ ਡਾ ਜਸਪ੍ਰੀਤ ਸਿੰਘ ਬੀਜਾ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਅਤੇ ਅਕਾਲੀ ਵਰਕਰਾਂ 'ਚ ਉਤਸ਼ਾਹ ...

ਪੂਰੀ ਖ਼ਬਰ »

ਖੇਤੀਬਾੜੀ ਸਭਾ ਜਰਗੜੀ ਨੇ ਕੱਢਿਆ ਅਮਰਗੜ੍ਹ ਦੀ 'ਰੂਪ ਰਾਏ ਐਗਰੀਕਲਚਰ ਵਰਕਸ' ਨੂੰ ਕਾਨੂੰਨੀ ਨੋਟਿਸ

ਜੌੜੇਪੁਲ ਜਰਗ, 3 ਦਸੰਬਰ (ਪਾਲਾ ਰਾਜੇਵਾਲੀਆ)-ਦੀ ਜਰਗੜੀ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਲਿਮਟਿਡ ਨੇ ਸੁਸਾਇਟੀ ਨੂੰ ਵੱਟਾਂ ਪਾਉਣ ਵਾਲਾ ਮਾੜਾ ਜਿੰਦਰਾ ਵੇਚਣ ਦੇ ਸਬੰਧ ਵਿਚ ਅਮਰਗੜ੍ਹ ਦੀ 'ਰੂਪ ਰਾਏ ਐਗਰੀਕਲਚਰ ਵਰਕਸ' ਨੂੰ ਕਾਨੂੰਨੀ ਨੋਟਿਸ ਕੱਢਿਆ ਹੈ | ...

ਪੂਰੀ ਖ਼ਬਰ »

200 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ

ਖੰਨਾ, 3 ਦਸੰਬਰ (ਮਨਜੀਤ ਧੀਮਾਨ)-ਸੀ.ਆਈ.ਏ ਸਟਾਫ਼ ਖੰਨਾ ਪੁਲਿਸ ਨੇ 200 ਗਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਸੀ.ਆਈ.ਏ ਸਟਾਫ਼ ਦੇ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਕਿਹਾ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਸਮੇਤ ਸੂਆ ...

ਪੂਰੀ ਖ਼ਬਰ »

ਜੰਗ ਸਿੰਘ ਸਿਹੌੜਾ ਹਾਊਸਫੈੱਡ ਦੇ ਮੁੜ ਪ੍ਰਧਾਨ ਬਣੇ

ਮਲੌਦ, 3 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਾਊਸਫੈੱਡ ਬਲਾਕ ਦੋਰਾਹਾ ਤੋਂ ਜੰਗ ਸਿੰਘ ਸਿਹੌੜਾ ਨੂੰ ਦੂਜੀ ਵਾਰ ਮੁੜ ਪ੍ਰਧਾਨ ਚੁਣ ਲਿਆ ਗਿਆ ਹੈ | ਇਸੇ ਤਰ੍ਹਾਂ ਲਖਵੀਰ ਸਿੰਘ ਬਰਮਾਲੀਪੁਰ ਨੰੂ ਸੀਨੀਅਰ ਮੀਤ ਪ੍ਰਧਾਨ, ਰਛਪਾਲ ਸਿੰਘ ਘੁਰਾਲਾ ਮੀਤ ਪ੍ਰਧਾਨ, ...

ਪੂਰੀ ਖ਼ਬਰ »

ਸਮਾਗਮ 'ਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਕਰਨਗੇ ਨਿਹਾਲ

ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਕੀਰਤਨ ਦਰਬਾਰ, ਪੁਰਾਣੀ ਸਬਜ਼ੀ ਮੰਡੀ ਚੌਂਕ, ਕੰਗ ਮੁਹੱਲਾ ਸਮਰਾਲਾ ਵਿਖੇ 6 ਦਸੰਬਰ 21 ਦਿਨ ਸੋਮਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰਾਜਾ ਵੜਿੰਗ ਨੂੰ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਸੜਕ ਦੀ ਖਸਤਾ ਹਾਲਤ ਤੋਂ ਜਾਣੂ ਕਰਾਇਆ

ਕੁਹਾੜਾ, 3 ਦਸੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਕਟਾਣੀ ਕਲਾਂ ਤੋਂ ਕਾਂਗਰਸ ਦੇ ਬਲਾਕ ਸੰਮਤੀ ਮੈਂਬਰ ਪਤੀ ਅਤੇ ਸੀਨੀਅਰ ਵਾਈਸ ਪ੍ਰਧਾਨ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਸ਼ਨੀ ਕਟਾਣੀ ਵੱਲੋਂ ਕੈਬਨਿਟ ਮੰਤਰੀ ਅਮਰਿੰਦਰ ਸਿੰਘ ...

ਪੂਰੀ ਖ਼ਬਰ »

ਵਿਧਾਇਕ ਢਿੱਲੋਂ ਨੇ ਸਮਰਾਲਾ ਬਲਾਕ ਦੀਆਂ ਪੰਚਾਇਤਾਂ ਨੂੰ 2.5 ਕਰੋੜ ਦੀਆਂ ਗਰਾਂਟਾਂ ਦੇ ਚੈੱਕ ਵੰਡੇ

ਸਮਰਾਲਾ, 3 ਦਸੰਬਰ (ਰਾਮ ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਸਥਾਨਕ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੱਲੋਂ ਅੱਜ ਸਮਰਾਲਾ ਬਲਾਕ ਦੀਆਂ ਪੰਚਾਇਤਾਂ ਨੂੰ ਸਰਕਾਰ ਦੀ ਪੰਜਾਬ ਨਿਰਮਾਣ ਸਕੀਮ ਅਧੀਨ 2 ਕਰੋੜ 50 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ ਗਈਆਂ ¢ ਇਸ ਰਕਮ ਵਿੱਚੋਂ ਇਕ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਨੂੰ ਹਲਕਾ ਪਾਇਲ ਪਹੁੰਚਣ 'ਤੇ ਬਿਜਲੀ ਦੀ ਮਾੜੀ ਸਪਲਾਈ ਸਬੰਧੀ ਕਰਾਂਗੇ ਸੁਆਲ-ਜਵਾਬ- ਭਾਕਿਯੂ ਆਗੂ

ਮਲੌਦ, 3 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਖੇਤੀਬਾੜੀ ਖੇਤਰ ਅਤੇ ਘਰੇਲੂ ਬਿਜਲੀ ਸਪਲਾਈ ਵਿਚ ਰੋਜ਼ਾਨਾ ਹੀ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਕਾਰਨ ਮਾੜੀ ਬਿਜਲੀ ਸਪਲਾਈ ਸਬੰਧੀ 9 ਦਸੰਬਰ ਨੂੰ ਹਲਕਾ ਪਾਇਲ ਪਹੁੰਚਣ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ...

ਪੂਰੀ ਖ਼ਬਰ »

ਅਕਾਲੀ ਦਲ ਨੇ ਸਮਰਾਲਾ ਹਲਕੇ ਦੇ ਆਗੂਆਂ ਨੂੰ ਵੱਡੇ ਅਹੁਦਿਆਂ 'ਤੇ ਕੀਤਾ ਨਿਯੁਕਤ

ਸਮਰਾਲਾ, 3 ਦਸੰਬਰ (ਗੋਪਾਲ ਸੋਫਤ/ਕੁਲਵਿੰਦਰ ਸਿੰਘ)-ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਨ. ਸਕ. ਜਥੇ. ਸੰਤਾ ਸਿੰਘ ਉਮੈਦਪੁਰੀ ਤੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਦੀ ਸਿਫ਼ਾਰਸ਼ ਤੇ ਹਲਕਾ ਸਮਰਾਲਾ ਦੇ ਅਹੁਦੇਦਾਰਾਂ ਦੀਆਂ ਪਾਰਟੀ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਮਾਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਮਾਨ ਤਹਿਸੀਲ ਸਮਰਾਲਾ ਦੇ ਸਮੂਹ ਨੰਬਰਦਾਰਾਂ ਵਲੋਂ ਆਪਣੇ ਦਫ਼ਤਰ ਸਮਰਾਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਸੂਬਾ ਸਕੱਤਰ ਦਲੀਪ ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਵਿਖੇ ਸੰਵਿਧਾਨ ਦਿਵਸ ਮਨਾਇਆ

ਬੀਜਾ, 3 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ¢ ਇਸ ਮੌਕੇ ਪੋਸਟ ਗ੍ਰੈਜੂਏਟ ਵਿਭਾਗ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦਾ ਕੰਟਰੈਕੂਚੁਅਲ ਇੰਪਲਾਈਜ਼ ਬਿੱਲ-2021 ਇਕ ਧੋਖਾ-ਲਾਭ ਸਿੰਘ ਕੋਚ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੀਤੇ ਜਾ ਰਹੇ ਵਾਅਦੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਰਫ਼ ਇਕ ਚੋਣ ਸਟੰਟ ਹੀ ਜਾਪ ਰਹੇ ਹਨ | ਸਾਬਕਾ ਬਾਕਸਿੰਗ ਕੋਚ ਲਾਭ ਸਿੰਘ ਨੇ ਪੰਜਾਬ ਸਰਕਾਰ ਤੇ ਇਹ ...

ਪੂਰੀ ਖ਼ਬਰ »

ਖੱਟੜਾ ਨੂੰ ਸੰਯੁਕਤ ਅਕਾਲੀ ਦਲ ਦੇ ਮੀਤ ਪ੍ਰਧਾਨ ਬਣਾਉਣ 'ਤੇ ਹਾਈ ਕਮਾਂਡ ਦਾ ਧੰਨਵਾਦ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੁਰਾਣੇ ਪੰਥਕ ਪਰਿਵਾਰ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ਤੇ ਪਹਿਰਾ ਦੇਣ ਵਾਲੇ ਅਮਰਜੀਤ ...

ਪੂਰੀ ਖ਼ਬਰ »

ਸ਼ਹੀਦ ਕਿਸਾਨਾਂ ਬਾਰੇ ਕੋਈ ਵੀ ਰਿਕਾਰਡ ਨਹੀਂ ਕਹਿਣਾ ਕਿਸਾਨਾਂ ਦਾ ਅਪਮਾਨ-ਸ਼ਾਹਪੁਰ

ਪਾਇਲ, 3 ਦਸੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਪੰਜਾਬ ਸਟੇਟ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪੈੱ੍ਰਸ ਸਕੱਤਰ ਤੇ ਕਿਸਾਨ ਸੁਰਿੰਦਰ ਸਿੰਘ ਸ਼ਾਹਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਸੰਸਦ ਵਿਚ ਅੰਦੋਲਨ ...

ਪੂਰੀ ਖ਼ਬਰ »

ਏ.ਐੱਸ.ਗਰੁੱਪ ਆਫ਼ ਇੰਸਟੀਚਿਊਸ਼ਨਸ ਵਿਖੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਏ.ਐੱਸ.ਗਰੁੱਪ ਆਫ਼ ਇੰਸਟੀਚਿਊਸ਼ਨਸ ਵਿਖੇ ਵਿਦਿਆਰਥੀਆਂ ਵਲ਼ੋਂ ਗੋਦਰੇਜ ਐਗਰੋਵੇਟ ਲਿਮਿਟੇਡ ਫੋਕਲ ਪੁਆਇੰਟ, ਖੰਨਾ ਵਿਖੇ ਵਿੱਦਿਅਕ ਦੌਰਾ ਕੀਤਾ ਗਿਆ¢ ਇਸ ਦੌਰਾਨ ਦਲਜੀਤ ਸਿੰਘ (ਫ਼ੈਕਟਰੀ ਮੈਨੇਜਰ) ਅਤੇ ਲੱਲਨ ਪ੍ਰਸਾਦ ...

ਪੂਰੀ ਖ਼ਬਰ »

ਬਾਬਾ ਹਸਤ ਲਾਲ ਮਾਡਲ ਸਕੂਲ 'ਚ ਖੇਡਾਂ ਕਰਵਾਈਆਂ ਗਈਆਂ

ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਬਾਬਾ ਹਸਤ ਲਾਲ ਮਾਡਲ ਸਕੂਲ ਮਾਦਪੁਰ-ਖੱਟਰਾਂ ਵਿਖੇ ਖੇਡਾਂ ਕਰਵਾਈਆਂ ਗਈਆਂ | ਸਕੂਲ ਦੇ ਖੁੱਲੇ੍ਹ ਮੈਦਾਨ 'ਚ ਪਿੰ੍ਰਸੀਪਲ ਨਿਰਮਲ ਸਿੰਘ ਭੰਗੂ ਨੇ ਬੱਚਿਆ ਨੂੰ ਸੰਬੋਧਨ ਵਿਚ ਬੱਚਿਆ ਨੂੰ ਖੇਡਾਂ ਪ੍ਰਤੀ ਦਿਲਚਸਪੀ ਲੈਣ ਲਈ ...

ਪੂਰੀ ਖ਼ਬਰ »

ਗੋਲਡ ਸਟਾਰ ਬੀਜਾ ਦੇ ਵਿਦਿਆਰਥੀਆਂ ਨੇ ਧਾਰਮਿਕ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ

ਬੀਜਾ, 3 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵਲੋਂ ਲੁਧਿਆਣਾ ਵਿਖੇ ਵੱਖ-ਵੱਖ ਧਾਰਮਿਕ ਮੁਕਾਬਲੇ ਕਰਵਾਏ ਗਏ¢ ਗੋਲਡ ਸਟਾਰ ਪਬਲਿਕ ਹਾਈ ਸਕੂਲ ਬੀਜਾ ਦੇ ਵਿਦਿਆਰਥੀਆਂ ਨੇ ਧਾਰਮਿਕ ਇੰਚਾਰਜ ਕੁਲਦੀਪ ਕੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਵੱਖ ਵੱਖ ਪਿੰਡਾਂ ਦੇ ਅਕਾਲੀ ਆਗੂਆਂ ਤੇ ਵਰਕਰਾਂ ਵੱਲੋਂ ਨਵ ਨਿਯੁਕਤ ਮੀਤ ਪ੍ਰਧਾਨ ਪ੍ਰੋ: ਚੀਮਾ ਦਾ ਸਨਮਾਨ

ਦੋਰਾਹਾ, 3 ਦਸੰਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਮੀਤ ਪ੍ਰਧਾਨ ਪ੍ਰੋ: ਭੁਪਿੰਦਰ ਸਿੰਘ ਚੀਮਾ ਦਾ ਦੋਰਾਹਾ ਵਿਖੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਥਾਨਕ ਆਗੂਆਂ ਤੇ ਸਰਗਰਮ ਅਕਾਲੀ ਵਰਕਰਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ...

ਪੂਰੀ ਖ਼ਬਰ »

ਪੂਨਮ ਸਿੱਧੂ ਨੇ ਨਨਕਾਣਾ ਸਾਹਿਬ ਸਕੂਲ ਈਸੜੂ ਦੇ ਨਵੇਂ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ

ਈਸੜੂ, 3 ਦਸੰਬਰ (ਬਲਵਿੰਦਰ ਸਿੰਘ)- ਪੂਨਮ ਸਿੱਧੂ ਨੇ ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸੜੂ ਦੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ ¢ ਇਸ ਮੌਕੇ ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਲੁਧਿਆਣਾ ਦੇ ਡਾਇਰੈਕਟਰ ਇੰਦਰਪਾਲ ਸਿੰਘ, ਸਕੂਲ ਦੇ ਸੈਕਟਰੀ ...

ਪੂਰੀ ਖ਼ਬਰ »

ਤਿੰਨ ਖੇਤੀ ਕਾਨੂੰਨ ਰੱਦ ਹੋਣ 'ਤੇ ਪੂਰੀ ਮਾਨਵਤਾ ਅੰਦਰ ਜਸ਼ਨ ਵਰਗਾ ਮਾਹੌਲ - ਕੋਟ ਪਨੈਚ

ਈਸੜੂ, 3 ਦਸੰਬਰ (ਬਲਵਿੰਦਰ ਸਿੰਘ)-ਕਿਸਾਨਾਂ ਨੇ ਗਰਮੀ, ਸਰਦੀ ਅਤੇ ਬਰਸਾਤ ਵਰਗੀਆਂ ਰੁੱਤਾਂ ਆਪਣੇ ਪਿੰਡੇ ਤੇ ਹੰਢਾ ਕੇ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਸ਼ਾਂਤਮਈ ਅੰਦੋਲਨ ਨੂੰ ਮਜ਼ਬੂਤ ਰੱਖਿਆ, ਇਸੇ ਦੀ ਬਦੌਲਤ ਅੱਜ ਪੂਰੀ ਮਾਨਵਤਾ ਅੰਦਰ ਜਸ਼ਨ ਵਰਗਾ ਮਾਹੌਲ ...

ਪੂਰੀ ਖ਼ਬਰ »

ਸੀਨੀਅਰ ਆਗੂ ਅਵਤਾਰ ਸਿੰਘ ਧਮੋਟ ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਨਿਯੁਕਤ

ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਪਿਛਲੇ ਲੰਮੇਂ ਸਮੇਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੀਆਂ ਮੁਹਰਲੀਆਂ ਸਫ਼ਾਂ ਵਿੱਚ ਅਣਥੱਕ ਸੇਵਾਵਾਂ ਕਰਨ ਵਾਲੇ ਸੀਨੀਅਰ ਆਗੂ ਅਤੇ ਹਲਕਾ ਪਾਇਲ ਦੇ ਦਫ਼ਤਰ ਇੰਚਾਰਜ ਅਵਤਾਰ ਸਿੰਘ ਧਮੋਟ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ...

ਪੂਰੀ ਖ਼ਬਰ »

ਸਮਰਾਲਾ 'ਚ 'ਪੰਜਾਬ ਕਬੱਡੀ ਕੱਪ' ਦੀਆਂ ਤਿਆਰੀਆਂ ਲਈ ਬੁਲਾਈ ਮੀਟਿੰਗ

ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼੍ਰੋ. ਅ. ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵਲੋਂ 9 ਦਸੰਬਰ ਨੂੰ ਸਮਰਾਲਾ ਵਿਖੇ ਲੁਧਿਆਣਾ-ਚੰਡੀਗੜ੍ਹ ਹਾਈਵੇ ਦੇ ਬਾਈਪਾਸ 'ਤੇ 'ਪੰਜਾਬ ਕਬੱਡੀ ਕੱਪ' ਕਰਵਾਇਆ ਜਾ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦ ਰਾਜਸਥਾਨੀ ਕਾਲੋਨੀ 'ਚ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਡਾ. ਪੰਕਜ ਕੁਮਾਰ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਲੁਧਿਆਣਾ ਦੀ ਅਗਵਾਈ ਹੇਠ ਭਗਤ ਪੂਰਨ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਂਡ ਵੈੱਲਫੇਅਰ ਸੁਸਾਇਟੀ ਖੰਨਾ ਅਤੇ ਸੋਸਵਾ (ਨਾਰਥ) ਪੰਜਾਬ ਦੇ ਸਹਿਯੋਗ ਨਾਲ ਗੁਰਦੁਆਰਾ ...

ਪੂਰੀ ਖ਼ਬਰ »

ਪ੍ਰੋ. ਭੁਪਿੰਦਰ ਚੀਮਾ ਨੇ ਹਮੇਸ਼ਾ ਸ਼ੋ੍ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸਲਾਹੁਣਯੋਗ ਯਤਨ ਕੀਤੇ- ਸੁਖਵਿੰਦਰ ਦੌਲਤਪੁਰ

ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਅੱਤ ਨਜ਼ਦੀਕੀ ਸੁਖਵਿੰਦਰ ਸਿੰਘ ਦੌਲਤਪੁਰ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਸੀਨੀਅਰ ਯੂਥ ਆਗੂ ...

ਪੂਰੀ ਖ਼ਬਰ »

ਬੁਆਣੀ ਸਕੂਲ ਵਿਚ ਪੰਜਾਬੀ ਮਾਂਹ ਦੀ ਸਮਾਪਤੀ 'ਤੇ ਇਨਾਮ ਵੰਡੇ

ਦੋਰਾਹਾ, 3 ਦਸੰਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਮਾਂਹ ਦੀ ਸਮਾਪਤੀ ਦਿਵਸ ਦੀ ਸਮਾਪਤੀ ਤੇ ਸਰਕਾਰੀ ਹਾਈ ਸਮਾਰਟ ਸਕੂਲ ਬੁਆਣੀ ਵਿਖੇ ਬੱਚਿਆਂ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਤੇ ਉੱਘੇ ਸ਼ਾਇਰ ਡਾ. ਸੰਦੀਪ ਸ਼ਰਮਾ ਨੇ ਪੰਜਾਬੀ ਹਫ਼ਤਾ ਬਾਰੇ ...

ਪੂਰੀ ਖ਼ਬਰ »

ਸਮਰਾਲਾ 'ਚ 'ਪੰਜਾਬ ਕਬੱਡੀ ਕੱਪ' ਦੀਆਂ ਤਿਆਰੀਆਂ ਲਈ ਬੁਲਾਈ ਮੀਟਿੰਗ

ਸਮਰਾਲਾ, 3 ਦਸੰਬਰ (ਕੁਲਵਿੰਦਰ ਸਿੰਘ)-ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸ਼੍ਰੋ. ਅ. ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਵਲੋਂ 9 ਦਸੰਬਰ ਨੂੰ ਸਮਰਾਲਾ ਵਿਖੇ ਲੁਧਿਆਣਾ-ਚੰਡੀਗੜ੍ਹ ਹਾਈਵੇ ਦੇ ਬਾਈਪਾਸ 'ਤੇ 'ਪੰਜਾਬ ਕਬੱਡੀ ਕੱਪ' ਕਰਵਾਇਆ ਜਾ ...

ਪੂਰੀ ਖ਼ਬਰ »

ਖੰਨਾ ਦੇ ਨਵੇਂ ਐੱਸ.ਐੱਸ.ਪੀ ਬਲਵਿੰਦਰ ਸਿੰਘ ਨੇ ਸੰਭਾਲਿਆ ਅਹੁਦਾ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਧੀਮਾਨ)-ਅੱਜ ਬਲਵਿੰਦਰ ਸਿੰਘ ਨੇ ਪੁਲਿਸ ਜ਼ਿਲ੍ਹਾ ਖੰਨਾ ਦੇ ਨਵੇਂ ਐੱਸ.ਐੱਸ.ਪੀ ਵਜੋਂ ਅਹੁਦਾ ਸੰਭਾਲ ਲਿਆ ਹੈ | ਬਲਵਿੰਦਰ ਸਿੰਘ ਪੀ.ਪੀ.ਐੱਸ ਚੌਥੀ ਕਮਾਂਡੋ ਬਟਾਲੀਅਨ ਮੋਹਾਲੀ ਦੇ ਕਮਾਡੈਂਟ ਦੇ ਅਹੁਦੇ ਤੋਂ ਬਦਲ ਕੇ ਖੰਨਾ ...

ਪੂਰੀ ਖ਼ਬਰ »

ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਸੀਟੂ ਵਲੋਂ ਕੀਤੀ ਗਈ ਮੀਟਿੰਗ

ਰਾਏਕੋਟ, 3 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜੌਹਲਾਂ ਵਿਖੇ ਸੀਟੂ ਵਰਕਰਾਂ ਦੀ ਮੀਟਿੰਗ ਮਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੀਟੂ ਦੇ ਸੂਬਾਈ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਵਿਸੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕਾਮਰੇਡ ਗੋਰਾ ਨੇ ...

ਪੂਰੀ ਖ਼ਬਰ »

ਪੰਜਾਬ ਵਿਚ ਟਰੱਕ ਯੂਨੀਅਨਾਂ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਟਰੱਕ ਅਪਰੇਟਰਾਂ ਨੇ ਆਵਾਜਾਈ ਰੋਕੀ

ਜਗਰਾਉਂ, 3 ਦਸੰਬਰ (ਜੋਗਿੰਦਰ ਸਿੰਘ)-ਪੰਜਾਬ ਵਿਚ ਟਰੱਕ ਯੂਨੀਅਨਾਂ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਇਥੇ ਆਲ ਪੰਜਾਬ ਟਰੱਕ ਏਕਤਾ ਜਥੇਬੰਦੀ ਵਲੋਂ ਦਿੱਤੇ ਸੱਦੇ 'ਤੇ ਜਗਰਾਉਂ 'ਚ ਟਰੱਕ ਅਪਰੇਟਰਾਂ ਵਲੋਂ ਲੁਧਿਆਣਾ ਤੋਂ ਫਿਰੋਜ਼ਪੁਰ ਮੁੱਖ ਮਾਰਗ 'ਤੇ ਧਰਨਾ ਦੇ ...

ਪੂਰੀ ਖ਼ਬਰ »

ਗਰਚਾ ਨੂੰ ਸਦਮਾ, ਭਰਾ ਦੀ ਹੋਈ ਮੌਤ

ਜਗਰਾਉਂ, 3 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਵਾਤਾਵਰਨ ਪ੍ਰੇਮੀ ਅਤੇ ਸਮਾਜ ਸੇਵੀ ਬਲਦੇਵ ਸਿੰਘ ਗਰਚਾ ਨੂੰ ਭਰਾ ਰਜਿੰਦਰ ਸਿੰਘ ਗਰਚਾ ਦੀ ਅਚਾਨਕ ਮੌਤ ਹੋ ਜਾਣ 'ਤੇ ਗਹਿਰਾ ਸਦਮਾ ਪਹੰੁਚਿਆ | ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਆਦਿ ਸੰਸਥਾਵਾਂ ਦੇ ...

ਪੂਰੀ ਖ਼ਬਰ »

ਕਿਸਾਨੀ ਧਰਨੇ 'ਤੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਜਗਰਾਉਂ, 3 ਦਸੰਬਰ (ਜੋਗਿੰਦਰ ਸਿੰਘ)-ਰੇਲਵੇ ਪਾਰਕ ਜਗਰਾਉਂ ਵਿਖੇ ਜਾਰੀ ਕਿਸਾਨ ਧਰਨੇ ਦੇ 429ਵੇਂ ਦਿਨ ਆਜ਼ਾਦੀ ਸੰਗਰਾਮ ਦੇ ਸ਼ਹੀਦ, ਬੰਗਾਲੀ ਕ੍ਰਾਂਤੀਕਾਰੀ ਖੁਦੀ ਰਾਮ ਬੌਸ ਦੇ ਸ਼ਹੀਦੀ ਦਿਵਸ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ...

ਪੂਰੀ ਖ਼ਬਰ »

ਪਿੰਡ ਜੱਸੋਵਾਲ (ਕੁਲਾਰ) ਵਿਖੇ ਕਰਵਾਏ ਗਏ ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਪ੍ਰਭਮਹੇ ਸੰਧੂ ਨੇ ਜਾਇਜ਼ਾ ਲਿਆ

ਚੌਂਕੀਮਾਨ, 3 ਦਸੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਜੱਸੋਵਾਲ (ਕੁਲਾਰ) ਵਿਖੇ ਸਰਪੰਚ ਬਲਵਿੰਦਰ ਸਿੰਘ ਜੱਸੋਵਾਲ ਦੇ ਗ੍ਰਹਿ ਵਿਖੇ ਪ੍ਰਭਮੇਹ ਸੰਧੂ ਪੁੱਤਰ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਦੇ ਇੰਚਾਰਜ ਨੇ ਕਾਂਗਰਸੀ ਵਰਕਰਾਂ ਤੇ ਪਤਵੰਤੇ ਸੱਜਣਾਂ ਨਾਲ ਮੀਟਿੰਗ ...

ਪੂਰੀ ਖ਼ਬਰ »

ਪਿਤਾ ਦੀ ਯਾਦ ਤਾਜ਼ਾ ਰੱਖਣ ਲਈ ਕਿਰਤ ਕਮਾਈ ਵਿਚੋਂ 1.01 ਲੱਖ ਰੁਪਏ ਗੁਰਦੁਆਰਾ ਸਾਹਿਬ ਨੂੰ ਭੇਟ

ਖੰਨਾ, 3 ਦਸੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਗਲਵੱਢੀ ਤਹਿਸੀਲ ਖੰਨਾ ਦੇ ਵਸਨੀਕ ਡਾ. ਕਿਰਨਵੀਰ ਸਿੰਘ ਗਿਆਸਪੁਰਾ ਨੇ ਆਪਣੇ ਪਿਤਾ ਸਵ. ਸਤਵੰਤ ਸਿੰਘ ਮਾਨ ਦੀ ਯਾਦ ਵਿਚ ਇਕ ਲੱਖ ਇਕ ਹਜ਼ਾਰ ਦੀ ਰਾਸ਼ੀ ਗੁਰਦੁਆਰਾ ਸ਼੍ਰੀ ਬੇਗਮਪੁਰਾ ਸਾਹਿਬ ਗਲਵੱਢੀ ਨੂੰ ਭੇਟ ਕੀਤੀ | ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਯੂਥ ਕਾਂਗਰਸ ਦੋਰਾਹਾ ਦੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

ਦੋਰਾਹਾ, 3 ਦਸੰਬਰ (ਜਸਵੀਰ ਝੱਜ/ਮਨਜੀਤ ਸਿੰਘ ਗਿੱਲ)-ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਆਪਣਾ ਕਾਰਜਕਾਲ ਸੀਮਿਤ ਹੋਣ ਦੇ ਬਾਵਜੂਦ, ਹਰ ਇੱਕ ਦੀ ਉਮੀਦ ਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਦੇ ਯਤਨਾਂ ਸਦਕਾ ਅੱਜ ਪੰਜਾਬ ਨਵੀਆਂ ਬੁਲੰਦੀਆਂ ਨੂੰ ...

ਪੂਰੀ ਖ਼ਬਰ »

ਪੰਚਾਇਤ ਅਫ਼ਸਰਾਂ ਨੂੰ ਤਰੱਕੀ ਦੇ ਕੇ ਈ.ਓ.ਪੀ.ਐੱਸ, ਲਗਾਉਣ ਦੀ ਸਰਕਾਰ ਤੋਂ ਕੀਤੀ ਮੰਗ

ਖੰਨਾ, 3 ਦਸੰਬਰ (ਮਨਜੀਤ ਧੀਮਾਨ)-ਪੰਚਾਇਤ ਅਫ਼ਸਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਕੁਲਦੀਪ ਸਿੰਘ ਬਲਾਕ ਪੰਚਾਇਤ ਅਫ਼ਸਰ ਦੀ ਅਗਵਾਈ ਵਿਚ ਹੋਈ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀ.ਡੀ.ਪੀ.ਓ. ਧੱਕੇ ਨਾਲ ਉਨ੍ਹਾਂ ਦੀਆਂ ਤਰੱਕੀਆਂ ਦੱਬੀ ਬੈਠੇ ਹਨ ਜੋ ...

ਪੂਰੀ ਖ਼ਬਰ »

ਨਰਵਿਘਨ ਕਸਰਤ ਕਰਨ ਨਾਲ ਜੀਵਨ ਖ਼ੁਸ਼ਹਾਲ ਹੁੰਦਾ ਹੈ- ਜੈਲਾ ਡਾਕੀਆ

ਜੌੜੇਪੁਲ ਜਰਗ, 3 ਦਸੰਬਰ (ਪਾਲਾ ਰਾਜੇਵਾਲੀਆ)- 'ਖੇਡਾਂ ਦੀ ਦੁਨੀਆ ਆਪਣੇ ਆਪ 'ਚ ਹੀ ਅਨੰਦਿਤ ਹੈ, ਇਸ ਕਰ ਕੇ ਖੇਡਾਂ ਵੱਲ ਨੌਜਵਾਨਾਂ ਪ੍ਰੇਰਿਤ ਕਰਨਾ ਬੇਹੱਦ ਚੰਗੀ ਗੱਲ ਹੈ |' ਇਹ ਵਿਚਾਰ ਅੱਜ ਪਿੰਡ ਰਾਜੇਵਾਲ ਵਿਖੇ ਉੱਘੇ ਦੌੜਾਕ ਜੈਲਾ ਡਾਕੀਆ ਨੇ ਪੈੱ੍ਰਸ ਮਿਲਣੀ ਦੌਰਾਨ ...

ਪੂਰੀ ਖ਼ਬਰ »

ਲਵਲੀ ਖੇੜੀ ਆਈ. ਟੀ. ਵਿੰਗ ਹਲਕਾ ਪਾਇਲ ਦੇ ਇੰਚਾਰਜ ਨਿਯੁਕਤ

ਮਲੌਦ, 3 ਦਸੰਬਰ (ਦਿਲਬਾਗ ਸਿੰਘ ਚਾਪੜਾ)-ਹਲਕਾ ਪਾਇਲ ਦੇ ਮਿਹਨਤੀ ਨੌਜੁਆਨ ਆਗੂ ਗੁਰਵਿੰਦਰ ਸਿੰਘ ਲਵਲੀ ਖੇੜੀ ਨੂੰ ਪਾਰਟੀ ਪ੍ਰਤੀ ਨਿਭਾਈ ਸ਼ਾਨਦਾਰ ਸੇਵਾਵਾਂ ਬਦਲੇ ਹਾਈਕਮਾਂਡ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਪਾਇਲ ...

ਪੂਰੀ ਖ਼ਬਰ »

ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਦੇ ਸਮਰਥਨ 'ਚ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮਾਰਿਆ ਹਾਅ ਦਾ ਨਾਅਰਾ

ਰਾੜਾ ਸਾਹਿਬ, 3 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਸਰਕਾਰ ਉਚੇਰੀ ਸਿੱਖਿਆਂ ਵਿਭਾਗ ਦੀਆਂ ਗੈਸਟ-ਫੈਕਲਟੀ ਪਾਰਟ-ਟਾਇਮ ਕੰਟਰੈਕਟ ਉੱਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪੋ੍ਰਫੈਸਰਾਂ ਵਲੋਂ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਦੇ ਅੰਮਿ੍ਤਪਾਲ ਕੌਰ ਖੰਨਾ ਦੀ ਪ੍ਰਧਾਨ ਅਤੇ ਮਨਪ੍ਰੀਤ ਕੌਰ ਮੀਤ ਪ੍ਰਧਾਨ ਬਣੇ

ਖੰਨਾ, 3 ਦਸੰਬਰ (ਮਨਜੀਤ ਧੀਮਾਨ)-ਅੱਜ ਖੰਨਾ ਵਿਖੇ ਆਸ਼ਾ ਵਰਕਰ ਯੂਨੀਅਨ (ਪੰਜੋਲਾ) ਦੇ ਮੈਂਬਰਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਾਜਵੀਰ ਕੌਰ ਦੀ ਅਗਵਾਈ ਵਿਚ ਹੋਈ¢ ਜਿਸ ਵਿਚ ਆਸ਼ਾ ਵਰਕਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ¢ ...

ਪੂਰੀ ਖ਼ਬਰ »

ਈਸੜੂ ਸਕੂਲ ਦੇ ਵਿਦਿਆਰਥੀਆਂ ਨੇ ਵੋਟਰਾਂ ਨੂੰ ਜਾਗਰੂਕ ਕੀਤਾ

ਈਸੜੂ, 3 ਦਸੰਬਰ (ਬਲਵਿੰਦਰ ਸਿੰਘ)-ਮੁੱਖ ਚੋਣ ਕਮਿਸ਼ਨਰ ਪੰਜਾਬ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਡਾ ਨਾਯਨ ਜੱਸਲ ਅਤੇ ਐੱਸ. ਡੀ. ਐਮ. ਖੰਨਾ ਮਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਨੋਡਲ ਅਫ਼ਸਰ ਪਿ੍ੰਸੀਪਲ ਵਿਸ਼ਾਲ ਵਸ਼ਿਸ਼ਟ ਦੀ ਅਗਵਾਈ ਵਿਚ ਸਰਕਾਰੀ ਸੀ. ...

ਪੂਰੀ ਖ਼ਬਰ »

ਸਾਬਕਾ ਪੰਚ ਜੀਤ ਸਿੰਘ ਦੇ ਦਿਹਾਂਤ 'ਤੇ ਡਾ. ਬੀਜਾ ਅਤੇ ਵਿੱਕੀ ਬੇਰ ਕਲਾਂ ਵਲੋਂ ਦੁੱਖ ਦਾ ਇਜ਼ਹਾਰ

ਮਲੌਦ, 3 ਦਸੰਬਰ (ਸਹਾਰਨ ਮਾਜਰਾ)-ਸਾਬਕਾ ਸਰਪੰਚ ਧਰਮਪਾਲ ਸਿੰਘ ਦੇ ਪਿਤਾ ਜੀਤ ਸਿੰਘ ਸਾਬਕਾ ਪੰਚ ਦੇ ਦਿਹਾਂਤ ਤੇ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਅਤੇ ਚੇਅਰਮੈਨ ਵਰਿੰਦਰਪ੍ਰੀਤ ਸਿੰਘ ਵਿੱਕੀ ਬੇਰ ਕਲਾਂ ਵਲੋਂ ਡੂੰਘੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX