ਤਾਜਾ ਖ਼ਬਰਾਂ


ਦਿੱਲੀ - ਕੱਟੜਾ ਐਕਸਪ੍ਰੈਸ ਵੇਅ ਲਈ ਧੱਕੇ ਨਾਲ ਕਬਜ਼ਾ ਕਰਨ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਬੇਰੰਗ ਮੋੜਿਆ
. . .  8 minutes ago
ਘੁਮਾਣ, 20 ਮਈ (ਬੰਮਰਾਹ) - ਘੁਮਾਣ ਦੇ ਨਜ਼ਦੀਕ ਪਿੰਡ ਪੁਰਾਣਾ ਬੱਲੜਵਾਲ ਵਿਖੇ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਲਈ ਧੱਕੇ ਨਾਲ ਕਬਜ਼ਾ ਕਰਨ ਤੋਂ ਰੋਕਣ ਲਈ ਕਿਸਾਨ...
328 ਸਰੂਪਾ ਦੇ ਸੰਬੰਧੀ ਸਿੱਖ ਜਥੇਬੰਦੀਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਨੂੰ ਹੋਇਆ ਰਵਾਨਾ
. . .  27 minutes ago
ਸੁਲਤਾਨਵਿੰਡ, 20 (ਗੁਰਨਾਮ ਸਿੰਘ ਬੁੱਟਰ) - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ, ਅਤੇ ਚੋਰੀ ਹੋਏ ਸਰੂਪ ਬਾਰੇ ਅੱਜ ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ...
ਹੁਣ ਜੇਲ੍ਹ ਜਾਣਗੇ ਨਵਜੋਤ ਸਿੰਘ ਸਿੱਧੂ
. . .  39 minutes ago
ਪਟਿਆਲਾ, 20 ਮਈ - ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਕਈ ਸਾਬਕਾ ਵਿਧਾਇਕ ਪਹੁੰਚ ਰਹੇ ਹਨ | ਨਵਜੋਤ ਸਿੰਘ ਸਿੱਧੂ ਹੁਣ ਜੇਲ੍ਹ ਜਾਣਗੇ...
ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਦੇਖਦਿਆਂ ਨਵੀਂ ਸੰਗਰੂਰ -ਪਟਿਆਲਾ ਬੱਸ ਸਰਵਿਸ ਸ਼ੁਰੂ
. . .  48 minutes ago
ਸੰਗਰੂਰ, 20 ਮਈ (ਧੀਰਜ ਪਸ਼ੋਰੀਆ) - ਰੋਜਾਨਾ ਸੰਗਰੂਰ ਤੋਂ ਪਟਿਆਲਾ ਜਾਣ ਵਾਲੇ ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ...
ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ ਤੱਕ ਜੇਸਨ ਕੈਨੀ ਹੀ ਨੇਤਾ ਵਜੋਂ ਨਿਭਾਉਣਗੇ ਸੇਵਾਵਾਂ
. . .  about 1 hour ago
ਕੈਲਗਰੀ, 20 ਮਈ (ਜਸਜੀਤ ਸਿੰਘ ਧਾਮੀ) - ਜੇਸਨ ਕੈਨੀ ਉਦੋਂ ਤੱਕ ਅਲਬਰਟਾ ਦੇ ਪ੍ਰੀਮੀਅਰ ਬਣੇ ਰਹਿਣਗੇ ਜਦੋਂ ਤੱਕ ਦੁਆਰਾ ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ...
ਪੁਣੇ 'ਚ ਡੁੱਬਣ ਦੀਆਂ ਦੋ ਘਟਨਾਵਾਂ 'ਚ 8 ਮੌਤਾਂ
. . .  about 1 hour ago
ਪੁਣੇ (ਮਹਾਰਾਸ਼ਟਰ) 20 ਮਈ - ਪੁਣੇ ਜ਼ਿਲ੍ਹੇ ਵਿਚ ਵੀਰਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿਚ ਡੁੱਬਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਠ ...
ਕੈਨੇਡਾ 5ਜੀ, 4ਜੀ ਨੈੱਟਵਰਕ ਰਾਹੀਂ ਹੁਆਵੇਈ, ਜ਼ੈਡ.ਟੀ.ਈ. 'ਤੇ ਲਗਾਵੇਗਾ ਪਾਬੰਦੀ
. . .  about 1 hour ago
ਟੋਰਾਂਟੋ [ਕੈਨੇਡਾ], 20 ਮਈ - ਕੈਨੇਡੀਅਨ ਸਰਕਾਰ ਚੀਨੀ ਦੂਰਸੰਚਾਰ ਦਿੱਗਜ ਕੰਪਨੀਆਂ ਹੁਆਵੇਈ ਅਤੇ ਜ਼ੈਡ.ਟੀ.ਈ. ਨੂੰ ਇਸਦੇ 5ਜੀ ਅਤੇ 4ਜੀ ਵਾਇਰਲੈਸ ਨੈਟਵਰਕਸ 'ਤੇ ਪਾਬੰਦੀ ਲਗਾਵੇਗੀ...
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਡਿੱਗਣ ਕਾਰਨ 10 ਮਜ਼ਦੂਰ ਲਾਪਤਾ
. . .  about 1 hour ago
ਸ੍ਰੀਨਗਰ, 20 ਮਈ - ਰਾਮਬਨ ਦੇ ਮੇਕਰਕੋਟ ਖੇਤਰ ਵਿਚ ਖੂਨੀ ਨਾਲਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਦੇ ਡਿੱਗਣ ਕਾਰਨ 10 ਮਜ਼ਦੂਰ ਲਾਪਤਾ ਹੋ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਆਈ.ਪੀ.ਐੱਲ.2022 : ਬੈਂਗਲੌਰ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਫਰਾਂਸ : ਅਨੁਰਾਗ ਠਾਕੁਰ ਨੇ ਭਾਰਤ-ਬੰਗਲਾਦੇਸ਼ ਸਹਿ-ਨਿਰਮਿਤ ਬਾਇਓਪਿਕ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਦੇ ਟ੍ਰੇਲਰ ਕੀਤਾ ਲਾਂਚ
. . .  1 day ago
ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 19 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਦਿੱਲੀ 'ਚ ਹੋਈ ਗੋਲੀਬਾਰੀ ਤੋਂ ਬਾਅਦ 3 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਨੀਰਜ ਬਵਾਨਾ, ਟਿੱਲੂ ਤਾਜਪੁਰੀ ਅਤੇ ਪਰਵੇਸ਼ ਮਾਨ ...
ਆਈ.ਪੀ.ਐੱਲ.2022 : ਗੁਜਰਾਤ ਨੇ ਬੈਂਗਲੌਰ ਨੂੰ 169 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਾਂਗਰਸ ਨੇ ਮੇਰਾ ਦਿਲ ਤੋੜਿਆ - ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਅਤ ਦੇ ਜਜ਼ਬਾਤ ਨੂੰ ਸਮਝਿਆ ਤੇ ਸਤਿਕਾਰਿਆ - ਸੁਨੀਲ ਜਾਖੜ
. . .  1 day ago
ਅਫਗਾਨਿਸਤਾਨ : ਚਿਹਰਾ ਢੱਕ ਕੇ ਪੜ੍ਹੇਗੀ ਟੀ.ਵੀ. ਐਂਕਰ, ਤਾਲਿਬਾਨ ਦਾ ਨਵਾਂ ਫ਼ਰਮਾਨ
. . .  1 day ago
ਸਤਲੁਜ ਦਰਿਆ 'ਚ ਤਿੰਨ ਮੁੰਡੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
. . .  1 day ago
ਸਿਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਸਤਲੁਜ ਲਾਗਲੇ ਪਿੰਡ ਖ਼ੁਰਸਦਪੁਰ ਦੇ ਤਿੰਨ ਮੁੰਡਿਆਂ ਦੀ ਸਤਲੁਜ ਦਰਿਆ 'ਚ ਡੁੱਬ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 2 ਮੁੰਡਿਆਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਇਕ ਦੀ ਭਾਲ ਜਾਰੀ ਹੈ। ਤਿੰਨੇ ਮੁੰਡੇ 13 ਤੋਂ 14 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਆਈ.ਪੀ.ਐੱਲ. 2022: ਗੁਜਰਾਤ ਨੇ ਜਿੱਤਿਆ ਟਾਸ, ਲਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 19 ਮਈ-ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਇਟਨਸ ਦਰਮਿਆਨ ਆਈ.ਪੀ.ਐੱਲ. 2022 ਦਾ 67ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ
. . .  1 day ago
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਹੋਈ ਬੈਠਕ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਅਤੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਜਾਖੜ ਭਾਜਪਾ 'ਚ ਗਏ- ਵਿਧਾਇਕ ਸੰਦੀਪ ਜਾਖੜ
. . .  1 day ago
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਕੁਮਾਰ ਜਾਖੜ...
ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ...
ਸਰਬ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਟਿਆਲਾ ਤੋਂ ਅਣਦੱਸੀ ਥਾਂ ਵੱਲ ਗਏ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਰਵ ਉੱਚ ਅਦਾਲਤ ਵਲੋਂ ਆਏ ਇਕ ਫ਼ੈਸਲੇ ਮੁਤਾਬਿਕ ਮੁਸੀਬਤਾਂ ਵਧ ਗਈਆਂ ਹਨ। ਉਨ੍ਹਾਂ ਨੂੰ ਤਿੰਨ ਦਹਾਕੇ ਪਹਿਲਾਂ ਹੋਏ ਇਕ ਕਤਲ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ...
ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 19 ਮਈ-ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹੁਤ...
ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ, ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ: ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 19 ਮਈ-ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਫ਼ੈਸਲਾ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ। ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗ੍ਰਹਿ ਮੰਤਰਾਲੇ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰਾਲੇ ਪਹੁੰਚੇ ਹਨ।ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕਿਸਾਨਾਂ ਦੇ ਧਰਨੇ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮੱਘਰ ਸੰਮਤ 553

ਜਲੰਧਰ

ਅਕਾਲੀ-ਬਸਪਾ ਗੱਠਜੋੜ 2022 ਦੀਆਂ ਚੋਣਾਂ 'ਚ ਇਤਿਹਾਸਕ ਜਿੱਤ ਪ੍ਰਾਪਤ ਕਰੇਗਾ-ਸੁਖਬੀਰ

ਨੂਰਮਹਿਲ/ਸ਼ਾਹਕੋਟ, 3 ਦਸੰਬਰ (ਜਸਵਿੰਦਰ ਸਿੰਘ ਲਾਂਬਾ, ਸਚਦੇਵਾ, ਬਾਂਸਲ, ਸੁਖਦੀਪ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ 100 ਸਾਲ ਪੁਰਾਣਾ ਹੈ ਅਤੇ ਇਸ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸਭ ਤੋਂ ਵੱਧ ਯੋਗਦਾਨ ਪਾਇਆ ਅਤੇ ਇਹ ਪਾਰਟੀ ਕਿਸੇ ਇਕ ਵਿਅਕਤੀ ਦੀ ਨਹੀਂ ਬਲਕਿ ਆਮ ਲੋਕਾਂ ਦੀ ਅਤੇ ਮਿਹਨਤਕਸ਼ ਕਿਰਤੀਆ ਤੇ ਕਾਮਿਆਂ ਦੀ ਪਾਰਟੀ ਹੈ | ਸ਼੍ਰੋਮਣੀ ਅਕਾਲੀ ਦਲ ਨੇ ਸਭ ਤੋਂ ਪਹਿਲਾ 1966 ਵਿਚ ਐੱਮ.ਐੱਸ.ਪੀ. ਲਾਗੂ ਕਰਵਾਉਣ ਲਈ ਮੋਰਚਾ ਲਾ ਕੇ ਲਾਗੂ ਕਰਵਾਇਆ | ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਗਈ ਇੱਕ ਹਲਕਾ ਨਕੋਦਰ ਤੋਂ ਗੱਠਜੋੜ ਉਮੀਦਵਾਰ ਵਿਧਾਇਕ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੇ ਹੱਕ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ | ਸ: ਬਾਦਲ ਨੇ ਅੱਗੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ 95 ਪ੍ਰਤੀਸ਼ਤ ਮੰਡੀਆਂ ਦਾ ਨਿਰਮਾਣ ਕੀਤਾ, ਸੜਕਾਂ ਤੇ ਨਹਿਰਾਂ ਦਾ ਜਾਲ ਵਿਛਾਇਆ, ਟਰੈਕਟਰਾਂ ਤੇ ਸਾਈਕਲਾਂ ਦੇ ਟੈਕਸ ਮੁਆਫ਼ ਕੀਤੇ | ਪੰਜਾਬ ਦੇ ਜ਼ਿਮੀਂਦਾਰਾਂ ਤੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਤੇ ਕਿਸਾਨਾਂ ਨੂੰ 13 ਲੱਖ ਮੋਟਰਾਂ ਦੇ ਕੁਨੈਕਸ਼ਨ ਦਿੱਤੇ | ਆਟਾ-ਦਾਲ ਸਕੀਮ ਪਹਿਲਾਂ ਕੇਂਦਰ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਜਾਰੀ ਕੀਤੀ ਗਈ | ਐੱਸ.ਸੀ ਭਾਈਚਾਰੇ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਅਤੇ ਸਕਾਲਰਸ਼ਿਪ ਜਾਰੀ ਕੀਤੀ | ਇਹ ਸਭ ਸ਼ੋ੍ਰਮਣੀ ਅਕਾਲੀ ਦਲ ਸਰਕਾਰ ਦੀਆਂ ਜਾਰੀ ਸਕੀਮਾਂ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਬੰਦ ਕਰ ਦਿੱਤਾ | ਕੇਜਰੀਵਾਲ 'ਤੇ ਚੋਟ ਲਗਾਉਂਦਿਆਂ ਬਾਦਲ ਨੇ ਕਿਹਾ ਕਿ ਕੈਪਟਨ ਦੀ ਤਰਜ਼ 'ਤੇ ਕੇਜਰੀਵਾਲ ਨੇ ਵੀ ਸਿਆਸਤ 'ਚ ਨਾ ਆਉਣ ਅਤੇ ਕਾਂਗਰਸ
ਨਾਲ ਭਾਈਵਾਲੀ ਨਾ ਪਾਉਣ ਦੀ ਸਹੁੰ ਖਾਧੀ ਸੀ ਪਰ ਉਹ ਸਹੁੰ ਖਾ ਕੇ ਮੁਕਰ ਗਏ | ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼ਹਿਰ ਨੂਰਮਹਿਲ ਵਾਸੀਆਂ ਨੂੰ ਅਕਾਲੀ ਸਰਕਾਰ ਸਮੇਂ 65-70 ਲੱਖ ਰੁਪਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਦਿੱਤੇ ਪਰ ਕਾਂਗਰਸ ਸਰਕਾਰ ਸਮੇਂ ਸਭ ਖ਼ੁਰਦ-ਬੁਰਦ ਹੋ ਗਿਆ | ਕਾਂਗਰਸ ਦੇ ਰਾਜ ਵਿਚ ਯੂਰੀਆ, ਡਾਇਆ ਖਾਦ ਦੀ ਬਲੈਕ ਜ਼ੋਰਾਂ 'ਤੇ ਸੀ | ਸਰਦਾਰ ਵਡਾਲਾ ਨੇ ਕਿਹਾ ਕਿ ਸਕੂਲਾਂ ਨੂੰ ਲੈ ਕੇ ਸਿਸੋਦੀਆ ਤੇ ਪ੍ਰਗਟ ਸਿੰਘ ਦੀ ਬਿਆਨਬਾਜ਼ੀ ਸਿਖ਼ਰਾਂ 'ਤੇ ਹੈ | ਇਸ ਰੈਲੀ ਨੂੰ ਬਸਪਾ ਆਗੂ ਗੁਰਮੇਲ ਚੁੰਬਰ, ਦੇਵਰਾਜ ਸੁਮਨ, ਗੁਰਨਾਮ ਸਿੰਘ ਕੰਦੋਲਾ, ਸੁਰਤੇਜ਼ ਸਿੰਘ ਬਾਸੀ, ਜਗਦੀਸ਼ ਸ਼ੇਰਪੁਰੀ, ਜਸਜੀਤ ਸਿੰਘ ਸਨੀ, ਅਦਿੱਤਿਆ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਆਦਿ ਨੇ ਵੀ ਸੰਬੋਧਨ ਕੀਤਾ |
ਕਿਹਾ, 2022 ਦੀਆਂ ਚੋਣਾਂ 'ਚ ਗੱਠਜੋੜ 80 ਤੋਂ 85 ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਏਗਾ
ਸ਼ਾਹਕੋਟ ਦੇ ਤਹਿਸੀਲ ਕੰਪਲੈਕਸ ਨਜ਼ਦੀਕ ਹਲਕਾ ਸ਼ਾਹਕੋਟ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਹੱਕ 'ਚ ਵਿਸ਼ਾਲ ਰੈਲੀ ਕੀਤੀ ਗਈ | ਜਿਸ 'ਚ ਟਕਸਾਲੀ ਅਕਾਲੀ ਆਗੂਆਂ, ਪਿੰਡਾਂ ਦੇ ਸਾਬਕਾ ਪੰਚਾਂ-ਸਰਪੰਚਾਂ, ਸਾਬਕਾ ਬਲਾਕ ਸੰਮਤੀ ਤੇ ਜ਼ਿਲ•ਾ ਪ੍ਰੀਸ਼ਦ ਮੈਂਬਰਾਂ, ਅਕਾਲੀ-ਬਸਪਾ ਆਗੂਆਂ, ਵਰਕਰਾਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਸ਼ਮੂਲੀਅਤ ਕੀਤੀ | ਅਕਾਲੀ-ਬਸਪਾ ਦੇ ਯੂਥ ਵਰਕਰ ਵੱਡੀ ਗਿਣਤੀ 'ਚ ਕਾਫ਼ਲਿਆਂ ਦੇ ਰੂਪ 'ਚ ਆਏ | ਰੈਲੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਠਾਠਾਂ ਮਾਰਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਾਹਕੋਟ ਹਲਕਾ ਇਕ ਪੰਥਕ ਹਲਕਾ ਹੈ ਤੇ ਸਵ. ਜਥੇਦਾਰ ਅਜੀਤ ਸਿੰਘ ਕੋਹਾੜ ਇਕ ਨੇਕ ਇਨਸਾਨ ਸਨ ਜਿਨ•ਾਂ ਨੇ ਦੁਆਬੇ ਦੀ ਸਾਰੀ ਜ਼ਿੰਮੇਵਾਰੀ ਸੰਭਾਲੀ ਹੋਈ ਸੀ ਤੇ ਸ਼ਾਹਕੋਟ ਹਲਕੇ ਤੋਂ ਲਗਾਤਾਰ 5 ਵਾਰ ਵਿਧਾਇਕ ਦੀ ਚੋਣ ਜਿੱਤੇ ਸਨ | ਹੁਣ ਉਸੇ ਹੀ ਤਰ੍ਹਾਂ ਉਨ੍ਹਾਂ ਦੇ ਪੋਤਰੇ ਐਡ. ਬਚਿੱਤਰ ਸਿੰਘ ਕੋਹਾੜ ਆਪਣੇ ਦਾਦੇ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਹੇ ਹਨ ਤੇ ਹਲਕੇ 'ਚ ਪੂਰੀ ਮਿਹਨਤ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਐਡ. ਕੋਹਾੜ ਨੇ ਮੇਰੀ ਸੋਚ ਨਾਲੋਂ ਵੱਧ ਰੈਲੀ 'ਚ ਇਕੱਠ ਕੀਤਾ ਹੈ ਤੇ ਮੈਨੂੰ ਪੂਰੀ ਆਸ ਹੈ ਕਿ ਇਸ ਹਲਕੇ ਦੇ ਲੋਕ ਮੁੜ ਸ਼ਾਹਕੋਟ ਸੀਟ ਅਕਾਲੀ ਦਲ ਦੀ ਝੋਲੀ ਪਾਉਣਗੇ | ਉਨ੍ਹਾਂ ਕਾਂਗਰਸ 'ਤੇ
ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਗੁੰਡਾਗਰਦੀ ਕਰ ਰਹੇ ਹਨ ਤੇ ਰੇਤ ਮਾਫ਼ੀਆ ਨਾਲ ਮਿਲੇ ਹੋਏ ਹਨ | ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਵਿਕਾਸ ਕਰਵਾਉਣ ਦੀ ਥਾਂ ਅਕਾਲੀ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਵਾਏ ਹਨ | ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਨੂੰ ਕਾਂਗਰਸ ਨੇ ਸੱਤਾ 'ਚ ਆਉਂਦਿਆਂ ਹੀ ਬੰਦ ਕਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਦੀ ਸਰਕਾਰ ਆਉਣ 'ਤੇ ਕੱਟੇ ਹੋਏ ਨੀਲੇ ਕਾਰਡ ਮੁੜ ਬਣਾਏ ਜਾਣਗੇ, ਬੰਦ ਕੀਤੇ ਸੇਵਾ ਕੇਂਦਰਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ 'ਤੇ ਨੌਜਵਾਨਾਂ ਨੂੰ ਨਵਾਂ ਕੰਮ ਸ਼ੁਰੂ ਕਰਨ ਲਈ ਸਹਿਕਾਰੀ ਬੈਂਕਾਂ ਰਾਹੀਂ ਬਿਨਾਂ ਵਿਆਜ਼ 5 ਲੱਖ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਇਕ ਸਾਲ ਦੇ ਅੰਦਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਇੰਤਕਾਲ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਹਰ ਹਲਕੇ 'ਚ ਗਰੀਬਾਂ ਲਈ 5 ਹਜ਼ਾਰ ਮਕਾਨ ਬਣਾ ਕੇ ਦਿੱਤੇ ਜਾਣਗੇ | ਉਨ੍ਹਾਂ ਕੇਜਰੀਵਾਲ 'ਤੇ ਵਰ•ਦਿਆਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਪੰਜਾਬ 'ਚ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਨੂੰ ਪਹਿਲਾ ਦਿੱਲੀ 'ਚ ਲਾਗੂ ਕਰਨ ਤੇ ਲੋਕਾਂ ਨੂੰ ਝੂਠੇ ਲਾਰੇ ਨਾ ਲਾਉਣ | ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਅਕਾਲੀ-ਬਸਪਾ ਗਠਜੋੜ 80 ਤੋਂ 85 ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਏਗਾ | ਇਸ ਮੌਕੇ ਬਿ੍ਜ ਭੁਪਿੰਦਰ ਸਿੰਘ ਲਾਲੀ ਸਾਬਕਾ ਗ੍ਰਹਿ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਹੀ ਮੁੱਖ ਮੰਤਰੀ ਬਣ ਕੇ ਸੂਬੇ ਦੇ ਲੋਕਾਂ ਦੀ ਨੁਮਾਇੰਦਗੀ ਕਰ ਸਕਦੇ ਹਨ | ਅਕਾਲੀ-ਬਸਪਾ ਉਮੀਦਵਾਰ ਐਡ. ਕੋਹਾੜ ਨੇ ਕਿਹਾ ਕਿ ਮੈਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਹਾਂ, ਜਿਨ•ਾਂ ਨੇ 7ਵੀਂ ਵਾਰ ਟਿਕਟ ਦੇ ਕੇ ਕੋਹਾੜ ਪਰਿਵਾਰ 'ਤੇ ਮੁੜ ਵਿਸ਼ਵਾਸ ਜਤਾਇਆ ਹੈ | ਉਨ੍ਹਾਂ ਕਿਹਾ ਕਿ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸ਼ਾਹਕੋਟ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗਾ ਤੇ ਹਲਕੇ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡਾਂਗਾ | ਉਨ੍ਹਾਂ ਪਾਰਟੀ ਪ੍ਰਧਾਨ ਕੋਲੋਂ ਮੰਗ ਕੀਤੀ ਕਿ ਹੜ੍ਹ• ਆਉਣ ਕਾਰਨ ਬੰਨ੍ਹ• 'ਤੇ ਬੈਠੇ ਲੋਕਾਂ ਨੂੰ ਬਹੁਤ ਨੁਕਸਾਨ ਹੁੰਦਾ ਹੈ, ਇਸ ਲਈ ਪਿੰਡ ਗਿੱਦੜਪਿੰਡੀ ਤੋਂ ਕੈਮਵਾਲੇ ਤੱਕ ਬੰਨ੍ਹ• ਪੱਕਾ ਕਰਕੇ ਸੜਕ ਬਣਾ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਆਉਣ 'ਤੇ ਸੜਕ ਬਣਾਉਣ ਦਾ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ | ਅਖ਼ੀਰ 'ਚ ਐਡ. ਕੋਹਾੜ ਨੇ ਆਏ ਹੋਏ ਵਰਕਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਨਾਇਬ ਸਿੰਘ ਕੋਹਾੜ ਸਾਬਕਾ ਐਮ.ਡੀ, ਤਜਿੰਦਰ ਸਿੰਘ ਨਿੱਝਰ ਜ਼ਿਲ•ਾ ਪ੍ਰਧਾਨ ਯੂਥ ਵਿੰਗ, ਜਥੇ. ਚਰਨ ਸਿੰਘ ਸਰਕਲ ਪ੍ਰਧਾਨ ਸ਼ਾਹਕੋਟ, ਜਥੇ. ਦਲਜੀਤ ਸਿੰਘ ਕਾਹਲੋਂ ਸਰਕਲ ਪ੍ਰਧਾਨ ਮਹਿਤਪੁਰ, ਸੁਖਦੇਵ ਸਿੰਘ ਢੋਟ ਸੂਬਾ ਕਮੇਟੀ ਮੈਂਬਰ ਬੀ.ਸੀ ਵਿੰਗ, ਬਲਵਿੰਦਰ ਸਿੰਘ ਕੰਗ ਸੀਨੀਅਰ ਅਕਾਲੀ ਆਗੂ, ਜਰਨੈਲ ਸਿੰਘ ਭਗਤ ਲੋਹੀਆਂ, ਜਗਜੋਤ ਸਿੰਘ ਆਹਲੂਵਾਲੀਆ ਸੀਨੀਰਅ ਮੀਤ ਪ੍ਰਧਾਨ, ਰਣਧੀਰ ਸਿੰਘ ਰਾਣਾ ਸ਼ਹਿਰੀ ਪ੍ਰਧਾਨ, ਜੀਵਨ ਸਿੰਘ ਸਾਰੰਗਵਾਲ, ਕਾਲੀ ਪ੍ਰਧਾਨ, ਕਪਿਲ ਵਡੈਹਰਾ, ਕਮਲ ਸ਼ਰਮਾ, ਰਾਹੁਲ ਪੰਡਿਤ, ਬਵਨਜੋਤ ਸਿੰਘ, ਸਰਬਜੀਤ ਸਿੰਘ ਉਦਾਸੀ, ਸਿਮਰਤਪਾਲ ਸਿੰਘ ਢੋਟ ਪ੍ਰਧਾਨ ਯੂਥ ਵਿੰਗ, ਅਰਵਿੰਦਰ ਸਿੰਘ ਖਹਿਰਾ, ਚਰਨਜੀਤ ਨਾਹਰ ਬਸਪਾ ਆਗੂ, ਹਰਵਿੰਦਰ ਸਿੰਘ ਸਰਕਲ ਪ੍ਰਧਾਨ ਦੋਨਾ, ਜਥੇ. ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ, ਕੇਵਲ ਸਿੰਘ ਰੂਪੇਵਾਲੀ ਸਾਬਕਾ ਐਮ.ਡੀ, ਤੇਜਾ ਸਿੰਘ ਮਾਣਕਪੁਰ, ਸਵਰਨ ਸਿੰਘ ਡੱਬ, ਸੋਹਣ ਸਿੰਘ ਖਹਿਰਾ, ਵਰਿੰਦਰ ਚੌਧਰੀ, ਸੁਖਦੀਪ ਸਿੰਘ ਮੱਟੂ ਬੱਗਾ, ਸੁੱਖ ਰਾਮ ਬਸਪਾ ਆਗੂ, ਬਲਵਿੰਦਰ ਬਾਊਪੁਰ ਹਲਕਾ ਇੰਚਾਰਜ ਬਸਪਾ, ਰਾਜ ਕੁਮਾਰ ਭੂਟੋ ਪ੍ਰਧਾਨ ਬਸਪਾ ਹਲਕਾ ਸ਼ਾਹਕੋਟ, ਕਮਲਦੀਪ ਸਿੰਘ ਸੋਢੀ ਸਰਕਲ ਪ੍ਰਧਾਨ ਲੋਹੀਆਂ, ਕੁਲਵੰਤ ਸਿੰਘ ਸਰਪੰਚ ਮੁਰਾਜਵਾਲਾ, ਗਿਆਨ ਸਿੰਘ ਜੱਕੋਪੁਰ, ਮਾਹਲਾ ਸਿੰਘ ਸਾਬਕਾ ਚੇਅਰਮੈਨ ਜ਼ਿਲ•ਾ ਪ੍ਰੀਸ਼ਦ, ਗੁਰਨਾਮ ਸਿੰਘ ਖ਼ਾਲਸਾ ਸ਼ਹਿਰੀ ਪ੍ਰਧਾਨ ਲੋਹੀਆਂ, ਦਲਬੀਰ ਸਿੰਘ ਸੱਭਰਵਾਲ, ਬਾਵਾ ਸਿੰਘ ਕੰਗ ਸਾਬਕਾ ਚੇਅਰਮੈਨ ਲੋਹੀਆਂ, ਤਰਸੇਮ ਸਿੰਘ ਬਾਲੋਕੀ ਸਾਬਕਾ ਜ਼ਿਲ•ਾ ਪ੍ਰਧਾਨ, ਮਹਿੰਦਰਪਾਲ ਢੇਰੀਆਂ, ਭਜਨ ਸਿੰਘ ਈਸੇਵਾਲ, ਸੂਬਾ ਸਿੰਘ ਚੱਕ ਚੇਲਾ, ਮਲਕੀਤ ਸਿੰਘ ਬਿੱਲੀ ਬੜੈਚ, ਰਤਨ ਸਿੰਘ ਰੱਖੜਾ, ਜਰਨੈਲ ਸਿੰਘ ਕੋਹਾੜ ਕਲਾਂ, ਜਰਨੈਲ ਸਿੰਘ ਧੰਜੂ ਬਾਹਮਣੀਆਂ, ਪਰਮਜੀਤ ਸਿੰਘ ਨੰਬਰਦਾਰ ਨਵਾਂ ਪਿੰਡ ਦੋਨੇਵਾਲ, ਨੰਬਰਦਾਰ ਰਜਿੰਦਰ ਸਿੰਘ, ਬਲਕਾਰ ਸਿੰਘ ਲਸੂੜੀ, ਸ਼ਸਪਾਲ ਸਿੰਘ ਪੰਨੂੰ, ਨਿਰਮਲ ਸਿੰਘ ਬਾਜਵਾ ਸਾਬਕਾ ਸਰਪੰਚ, ਹਰਭਜਨ ਸਿੰਘ ਬਾਜਵਾ, ਰਾਜੂ ਬਾਜਵਾ, ਗੁਰਦੀਪ ਸਿੰਘ ਗਰੇਵਾਲ, ਸਦਰਾ ਸਾਬਕਾ ਸਰਪੰਚ ਭੋਇਪੁਰ, ਧੰਨਾ ਸਿੰਘ ਤਲਵੰਡੀ ਸੰਘੇੜਾ ਸਾਬਕਾ ਮੈਂਬਰ ਬਲਾਕ ਸੰਮਤੀ, ਨਰਿੰਦਰ ਸਿੰਘ ਸਾਬਕਾ ਸਰਪੰਚ ਸਾਹਲਾਨਗਰ, ਤਲਵੰਤ ਸਿੰਘ ਤਿੱਲਾ, ਸੁਰਿੰਦਰ ਸਿੰਘ ਕਾਲਾ, ਮਲਕੀਤ ਸਿੰਘ ਰਾਜੇਵਾਲ, ਗੁਰਪ੍ਰੀਤ ਸਿੰਘ ਜ਼ਿਲ•ਾ ਪ੍ਰਧਾਨ ਆਈ.ਟੀ ਵਿੰਗ, ਜਸਵਿੰਦਰ ਸਿੰਘ ਪੋਪਲੀ, ਐਡ. ਸੁਰਿੰਦਰ ਸਿੰਘ ਚਾਹਲ, ਸਰਬਜੀਤ ਸਿੰਘ ਬਾਜਵਾ, ਅਮਨਪ੍ਰੀਤ ਸਿੰਘ ਸੋਨੂੰ, ਸਰਬਜੀਤ ਸਿੰਘ ਸਾਰੰਗਵਾਲ ਸਾਬਕਾ ਸਰਪੰਚ, ਕਾਮਰੇਡ ਮਲਕੀਤ ਸਿੰਘ ਸ਼ਾਹਕੋਟ, ਦਲਬੀਰ ਸਿੰਘ ਸਿੰਧੜ, ਜਸਮੇਲ ਸਿੰਘ ਚੀਮਾ, ਸੁੱਖ ਨਵਾਂ ਕਿਲ•ਾ, ਪਰਮਜੀਤ ਸਿੰਘ ਪਰਜੀਆਂ, ਸੁਖਵਿੰਦਰ ਸਿੰਘ ਸਾਬਾ ਨੰਬਰਦਾਰ, ਸੁਰਜੀਤ ਸਿੰਘ ਨਿਹਾਲੂਵਾਲ, ਮੰਗਲ ਸਿੰਘ ਸੈਂਹਬੀ ਮਲਸੀਆਂ, ਬੂਟਾ ਸਿੰਘ ਮੁਰੀਦਵਾਲ, ਜਸਵਿੰਦਰ ਸਿੰਘ ਪਰਜੀਆਂ, ਬਲਬੀਰ ਸਿੰਘ ਥੰਮੂਵਾਲ ਆਦਿ ਹਾਜ਼ਰ ਸਨ |
ਉਨ੍ਹਾਂ ਲੋਕਾਂ ਨੂੰ 13 ਨੁਕਾਤੀ ਪ੍ਰੋਗਰਾਮ ਬਾਰੇ ਜਾਣੂ ਕਰਵਾਉਂਦੇ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਨੀਲੇ ਕਾਰਡ ਧਾਰਕ ਮੁਖੀ ਮਹਿਲਾ ਨੂੰ ਮਹੀਨੇ ਦੇ 2 ਹਜ਼ਾਰ ਰੁਪਏ ਦਿੱਤੇ ਜਾਣਗੇ, ਹਰ ਵਰਗ ਨੂੰ ਮਹੀਨੇ ਦੇ 400 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾਵੇਗੀ, 25 ਹਜ਼ਾਰ ਦੀ ਆਬਾਦੀ ਅੰਦਰ ਹਰ ਹਲਕੇ 'ਚ 5 ਹਜ਼ਾਰ ਬੱਚੇ ਵਾਲੇ ਮੈਗਾ ਸਕੂਲ ਬਣਾਏ ਜਾਣਗੇ, ਹਰ ਪਰਿਵਾਰ ਦਾ 10 ਲੱਖ ਦਾ ਮੈਡੀਕਲ ਇੰਸ਼ੋਰੈਂਸ ਕੀਤਾ ਜਾਵੇਗਾ, ਦੇਸ਼-ਵਿਦੇਸ਼ 'ਚ ਕਾਲਜ ਦੀ ਫ਼ੀਸ ਭਰਨ ਲਈ ਵਿਦਿਆਰਥੀਆਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਤੇ ਸਰਕਾਰੀ ਸਕੂਲਾਂ 'ਚ ਪੜ੍ਹੇ ਬੱਚਿਆਂ ਲਈ ਕਾਲਜਾਂ 'ਚ 33 ਫ਼ੀਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣਗੀਆਂ |

-ਮਾਮਲਾ ਲੱਕੀ ਗਿੱਲ ਦੀ ਹੱਤਿਆ ਦਾ- ਗੁਰਮੀਤ ਸਿੰਘ ਉਰਫ਼ ਬੱਬੂ ਲੁਹਾਰਾਂ ਨੂੰ ਗਿ੍ਫ਼ਤਾਰ ਕਰਨ ਲਈ ਕਾਰਵਾਈ ਤੇਜ਼

ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ) - ਬੱਸ ਅੱਡੇ ਦੇ ਬਾਹਰ ਪੁੱਲ ਥੱਲ•ੇ ਚੱਲ ਰਹੀ ਪਾਰਟੀ ਦੌਰਾਨ ਚੱਲੀ ਗੋਲੀ ਨਾਲ ਮਾਰੇ ਗਏ ਅਨੀਕੇਤ ਗਿੱਲ ਉਰਫ਼ ਲੱਕੀ ਗਿੱਲ ਪੁੱਤਰ ਕੁਲਵੰਤ ਰਾਏ ਵਾਸੀ ਅਰਜੁਨ ਨਗਰ ਲਾਡੋਵਾਲੀ ਰੋਡ ਜਲੰਧਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਥਾਣਾ ...

ਪੂਰੀ ਖ਼ਬਰ »

ਸਿਕਓਰਿਟੀ ਗਾਰਡ ਨੇ ਫਾਹਾ ਲਾ ਕੇ ਕੀਤੀ ਜੀਵਨ ਲੀਲ੍ਹਾ ਸਮਾਪਤ

ਮਕਸੂਦਾ, 3 ਦਸੰਬਰ ( ਸਤਿੰਦਰ ਪਾਲ ਸਿੰਘ ) ਅਸ਼ੋਕ ਵਿਹਾਰ ਨਜ਼ਦੀਕ ਵੇਰਕਾ ਮਿਲਕ ਪਲਾਂਟ 'ਚ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਕਿਓਰਿਟੀ ਗਾਰਡ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਥਾਣਾ ਡਵੀਜ਼ਨ ਨੰ. 1 ਦੇ ਥਾਣਾ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਮਿਝਤਕ ...

ਪੂਰੀ ਖ਼ਬਰ »

ਪਾਣੀ ਕੁਨੈੱਕਸ਼ਨ ਲਈ ਕਰੋੜਾਂ ਦੀ ਨਵੀਂ ਬਣੀ ਸੜਕ ਤੋੜੀ

ਜਲੰਧਰ, 3 ਦਸੰਬਰ (ਸ਼ਿਵ)- ਸਮਾਰਟ ਸਿਟੀ ਕੰਪਨੀ ਕਰੋੜਾਂ ਰੁਪਏ ਦੀਆਂ ਸਮਾਰਟ ਰੋਡ ਤਾਂ ਬਣਾ ਰਹੀ ਹੈ ਪਰ ਉਨ੍ਹਾਂ ਸੜਕਾਂ ਨੂੰ ਹੁਣ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਬਣਾਇਆ ਗਿਆ ਸੀ | ਵਰਕਸ਼ਾਪ ਚੌਕ ਤੋਂ ਲੈ ਕੇ ਪਟੇਲ ਚੌਕ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਟਰੱਕ ਹੇਠਾਂ ਆਉਣ ਨਾਲ ਬਜ਼ੁਰਗ ਦੀ ਮੌਤ

ਮਕਸੂਦਾਂ, 3 ਦਸੰਬਰ (ਸਤਿੰਦਰਪਾਲ ਸਿੰਘ)- ਜਲੰਧਰ ਮਕਸੂਦਾਂ ਖੇਤਰ ਅਧੀਨ ਆਉਂਦੇ ਹਰਦਿਆਲ ਨਗਰ ਦੇ ਕੋਲ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਪ੍ਰੇਮ ਨਿਵਾਸੀ ਲੰਮਾ ਪਿੰਡ ਹਾਲ ਹੀ ਨਿਵਾਸੀ ਸ਼ੇਖਾਂ ਪਿੰਡ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਰਿਹਾਇਸ਼ ਮੂਹਰੇ ਚੀਮਾ ਕਲਾਂ ਦੀ ਔਰਤ ਦੀ ਮੌਤ

ਨੂਰਮਹਿਲ, 3 ਦਸੰਬਰ (ਜਸਵਿੰਦਰ ਸਿੰਘ ਲਾਂਬਾ)- ਨਜ਼ਦੀਕੀ ਪਿੰਡ ਚੀਮਾਂ ਕਲਾਂ ਦੀ ਔਰਤ ਦੀ ਕੱਲ੍ਹ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਅੱਗੇ ਭੇਦਭਰੀ ਹਾਲਤ ਵਿਚ ਮੌਤ ਹੋ ਗਈ | ਮਿ੍ਤਕ ਰਜਿੰਦਰ ਕੌਰ ਦੇ ਪੁੱਤਰ ਗੁਰਜੀਤ ਸਿੰਘ ਨੇ ਦੱਸਿਆ ਕਿ ਮੇਰੀ ਮਾਤਾ ਜ਼ਮੀਨ ਦੇ ਇਕ ...

ਪੂਰੀ ਖ਼ਬਰ »

ਸਾਲ ਪਹਿਲਾਂ ਆਪਣੇ ਦੋ ਬੱਚਿਆਂ ਦੀ ਹੱਤਿਆ ਕਰ ਕੇ ਲਾਸ਼ਾਂ ਛੱਪੜ 'ਚ ਸੁੱਟਣ ਵਾਲਾ ਪਿਤਾ ਕਾਬੂ

ਕਤਲ 'ਚ ਸਾਥ ਦੇਣ ਵਾਲੀ ਦੋਸ਼ੀ ਦੀ ਮਾਂ, ਭੈਣ ਤੇ ਭਰਾ ਨੂੰ ਵੀ ਕੀਤਾ ਕਾਬੂ ਜਲੰਧਰ ਛਾਉਣੀ, 3 ਦਸੰਬਰ (ਪਵਨ ਖਰਬੰਦਾ)- ਥਾਣਾ ਪਤਾਰਾ ਦੇ ਅਧੀਨ ਆਉਂਦੇ ਤੱਲ੍ਹਣ ਪਿੰਡ ਨੇੜੇ ਸਥਿਤ ਇਕ ਛੱਪੜ 'ਚ ਆਪਣੇ ਦੋ ਬੱਚਿਆਂ ਦਾ ਕਤਲ ਕਰਕੇ ਲਾਸ਼ਾਂ ਸੁੱਟਣ ਵਾਲੇ ਬੱਚਿਆਂ ਦੇ ਕਾਤਲ ...

ਪੂਰੀ ਖ਼ਬਰ »

ਪ੍ਰਦਰਸ਼ਨਕਾਰੀਆਂ 'ਤੇ ਭਾਰੀ ਪਈ ਪੁਲਿਸ ਫੋਰਸ, ਨਹੀਂ ਰੋਕਣ ਦਿੱਤਾ ਰਾਸ਼ਟਰੀ ਰਾਜਮਾਰਗ

ਜਲੰਧਰ ਛਾਉਣੀ, 3 ਦਸੰਬਰ (ਪਵਨ ਖਰਬੰਦਾ)- ਕਾਂਸਟੇਬਲ ਦੀ ਭਰਤੀ 'ਚ ਧਾਂਦਲੀ ਦਾ ਦੋਸ਼ ਲਾ ਕੇ ਬੀਤੇ ਦਿਨ ਸਵੇਰੇ 10 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਚੱਕਾ ਜ਼ਾਮ ਕਰਕੇ ਰੋਸ ਪ੍ਰਦਰਸ਼ਨ ਕਰਕੇ ਵਾਹਨ ਚਾਲਕਾਂ ਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਨ ਵਾਲੇ ...

ਪੂਰੀ ਖ਼ਬਰ »

ਸੂਬੇ ਦੇ ਵਿਕਾਸ ਲਈ ਚੰਗੀਆਂ ਨੀਤੀਆਂ ਸਮੇਂ ਦੀ ਮੁੱਖ ਮੰਗ- ਪਰਗਟ ਸਿੰਘ

ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)-ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ, ਖਿਡਾਰੀਆਂ ਤੇ ਨੌਜਵਾਨਾਂ ਨਾਲ ਸੂਬੇ ਦੇ ਮੌਜੂਦਾ ਹਾਲਾਤ 'ਤੇ ਵਿਚਾਰ-ਚਰਚਾ ਕੀਤੀ | ...

ਪੂਰੀ ਖ਼ਬਰ »

ਡੋਡਿਆਂ ਦੇ ਮਾਮਲੇ 'ਚ ਮਹਿਲਾ ਤਸਕਰ ਨੂੰ ਕੈਦ

ਜਲੰਧਰ, 3 ਦਸੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ. ਗੋਇਲ ਦੀ ਅਦਾਲਤ ਨੇ ਡੋਡਿਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਰਬਜੀਤ ਕੌਰ ਪਤਨੀ ਗੁਰਦਿਆਲ ਰਾਮ ਵਾਸੀ ਸੇਲਕਿਆਣਾ, ਫਿਲੌਰ ਨੂੰ 1 ਮਹੀਨੇ ਦੀ ਕੈਦ ਤੇ 3 ਹਜ਼ਾਰ ਰੁਪਏ ਜੁਰਮਾਨੇ ਦੀ ...

ਪੂਰੀ ਖ਼ਬਰ »

ਕਾਰ ਮਾਲਕ ਨੇ ਖ਼ੁਦ ਭੁਲੱਥ ਨੇੜੇ ਸੀ.ਸੀ.ਟੀ.ਵੀ. ਫੁਟੇਜ 'ਚ ਦੇਖੀ ਲੁੱਟੀ ਹੋਈ ਕਾਰ

ਮਕਸੂਦਾਂ, 3 ਦਸੰਬਰ (ਸਤਿੰਦਰਪਾਲ ਸਿੰਘ)- ਥਾਣਾ ਮਕਸੂਦਾਂ ਅਧੀਨ ਪੈਂਦੇ ਬਿਧੀਪੁਰ ਰੇਲਵੇ ਕਰਾਸਿੰਗ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਾਰ ਡਰਾਈਵਰ ਕੋਲੋਂ ਡੋਲੀ ਵਾਲੀ ਕਾਰ ਲੁੱਟਣ ਸਬੰਧੀ ਪੰਜ ਦਿਨ ਬੀਤ ਜਾਣ ਦੇ ਬਾਅਦ ਪੁਲਿਸ ਦੇ ਹੱਥ ਖ਼ਾਲੀ ਹਨ | ...

ਪੂਰੀ ਖ਼ਬਰ »

ਮੰਡ ਪਹੁੰਚਣ 'ਤੇ ਸੁਖਬੀਰ ਸਿੰਘ ਬਾਦਲ ਦਾ ਕੀਤਾ ਭਰਵਾਂ ਸਵਾਗਤ

ਮੰਡ, 3 ਦਸੰਬਰ (ਬਲਜੀਤ ਸਿੰਘ ਸੋਹਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰਤਾਰਪੁਰ ਹਲਕੇ ਦੀਆਂ ਮੀਟਿੰਗਾਂ ਦੌਰਾਨ ਮੰਡ ਵਿਖੇ ਪਹੁੰਚਣ 'ਤੇ ਐੱਸ.ਸੀ. ਵਿੰਗ ਜਲੰਧਰ ਦਿਹਾਤੀ ਦੇ ਪ੍ਰਧਾਨ ਮੋਹਣ ਸਿੰਘ ਚਮਿਆਰਾ ਅਤੇ ਜਥੇ. ਹਰਬੰਸ ਸਿੰਘ ਸਰਕਲ ...

ਪੂਰੀ ਖ਼ਬਰ »

ਅਸਲ੍ਹਾ ਥਾਣੇ 'ਚ ਜਮ੍ਹਾ ਕਰਵਾਇਆ ਜਾਵੇ-ਇੰਸਪੈਕਟਰ ਸੁਖਦੇਵ ਸਿੰਘ

ਜਮਸ਼ੇਰ ਖ਼ਾਸ, 3 ਦਸੰਬਰ (ਅਵਤਾਰ ਤਾਰੀ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਹੱਦ ਵਿਚ ਆਉਂਦੀਆਂ ਪੁਲਿਸ ਚੌਕੀਆਂ ਨਾਲ ਬੈਠਕ ਕੀਤੀ | ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਆਉਣ ਵਾਲੀਆਂ ਚੋਣਾਂ ਅਮਨ ਅਤੇ ...

ਪੂਰੀ ਖ਼ਬਰ »

ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ 'ਚੋਂ ਇੱਕ ਕਾਬੂ, ਦੋ ਫ਼ਰਾਰ

ਜਲੰਧਰ, 3 ਦਸੰਬਰ (ਸ਼ੈਲੀ) - ਕਮਿਸ਼ਨਰੇਟ ਪੁਲਿਸ ਦੀ ਥਾਣਾ 6 ਦੀ ਪੁਲਿਸ ਨੇ ਚਾਰ ਲੱਖ ਰੁਪਏ ਭਾਰਤੀ ਕਰੰਸੀ ਦੇ ਬਦਲੇ ਚਾਰ ਛੇ ਲੱਖ ਰੁਪਏ ਅਮਰੀਕਨ ਡਾਲਰ ਦਾ ਲਾਲਚ ਦੇ ਕੇ ਠੱਗੀ ਮਾਰਨ ਦੇ ਦੋਸ਼ਾਂ ਵਿਚ ਇਕ ਦੋਸ਼ੀ ਨੂੰ ਗਿ੍ਫਤਾਰ ਕੀਤਾ ਜਦਕਿ ਉਸ ਦੇ ਦੋ ਸਾਥੀ ਫ਼ਰਾਰ ਦੱਸੇ ...

ਪੂਰੀ ਖ਼ਬਰ »

ਪੰਜਾਬ ਕ੍ਰਿਸਚਿਅਨ ਮੂਵਮੈਂਟ ਵਲੋਂ ਵਿਸ਼ੇਸ਼ ਮੀਟਿੰਗ

ਜਲੰਧਰ, 3 ਦਸੰਬਰ (ਸ.ਰ)-ਪੰਜਾਬ ਕ੍ਰਿਸਚਿਅਨ ਮੂਵਮੈਂਟ ਵਲੋਂ ਸਰਕਟ ਹਾਊਸ ਜਲੰਧਰ ਵਿਖੇ ਇਕ ਵਿਸ਼ੇਸ਼ ਮੀਟਿੰਗ ਹਮੀਦ ਮਸੀਹ ਪ੍ਰਧਾਨ ਪੰਜਾਬ ਕ੍ਰਿਸਚਿਅਨ ਮੂਵਮੈਂਟ, ਡਾ. ਵਿਲੀਅਮ ਜੌਹਨ ਸ਼ਾਹਕੋਟ ਮੀਤ ਪ੍ਰਧਾਨ, ਡਾ. ਤਰਸੇਮ ਮਸੀਹ ਕਹਨੂੰਵਾਨ ਜਨਰਲ ਸਕੱਤਰ ਪੰਜਾਬ ...

ਪੂਰੀ ਖ਼ਬਰ »

ਇੰਡੋ-ਨਿਪਾਲ ਖੇਡਾਂ 'ਚ ਜਲੰਧਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 3 ਦਸੰਬਰ (ਸਾਬੀ)- ਇੰਡੋ ਨੇਪਾਲ ਸਪੀਡ ਤੇ ਰੋਲਰ ਬਾਸਕਟਬਾਲ ਚੈਂਪੀਅਨਸ਼ਿਪ ਭਾਰਤ ਤੇ ਨੇਪਾਲ ਨੇ ਸਾਂਝੇ ਤੌਰ 'ਤੇ ਰਾਜਧਾਨੀ ਕਾਠਮੰਡੂ ਵਿਖੇ ਕਰਵਾਈ | ਇਸ ਵਿਚ ਸੇਠ ਹੁਕਮ ਚੰਦ ਸਕੂਲ ਵੱਲੋਂ ਹਰਗੁਨਪ੍ਰੀਤ ਸਿੰਘ ਨੇ ਅੰਡਰ 12 ਸਾਲ ਵਰਗ ਵਿਚੋਂ ਸਪੀਡ ਰਿੰਗ 'ਚੋਂ ...

ਪੂਰੀ ਖ਼ਬਰ »

ਮੰਗਾਂ ਨਾ ਮੰਨੇ ਜਾਣ 'ਤੇ 6 ਨੂੰ ਸਮੂਹਿਕ ਛੁੱਟੀ 'ਤੇ ਜਾਣਗੇ ਬਿਜਲੀ ਮੁਲਾਜ਼ਮ

ਜਲੰਧਰ, 3 ਦਸੰਬਰ (ਸ਼ਿਵ)- ਪਾਵਰਕਾਮ ਮੈਨੇਜਮੈਂਟ ਵੱਲੋਂ ਪੇ ਬੈਂਡ ਦੀ ਮੰਗ ਮੰਨੇ ਜਾਣ ਦੇ ਬਾਵਜੂਦ ਜੁਆਇੰਟ ਫੋਰਮ ਦੇ ਸੱਦੇ 'ਤੇ ਅੱਜ ਆਪਣੇ ਮੁਲਾਜ਼ਮਾਂ ਨੂੰ ਡਿਊਟੀ 'ਤੇ ਜਾਣ ਦੀ ਹਦਾਇਤ ਦਿੱਤੀ ਗਈ ਜਿਸ ਕਰਕੇ ਪਾਵਰਕਾਮ ਦੇ ਕੈਸ਼ ਕਾਊਾਟਰ ਖ਼ੋਲ੍ਹ ਦਿੱਤੇ ਗਏ ਪਰ ਨਾਲ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਚੌਕ ਬਣੇਗਾ ਵਿਸ਼ੇਸ਼ ਖਿਚ ਦਾ ਕੇਂਦਰ

ਜਲੰਧਰ, 3 ਦਸੰਬਰ (ਸ਼ਿਵ)- ਹਲਕਾ ਜਲੰਧਰ ਕੈਂਟ ਅਧੀਨ ਆਉਂਦੇ ਵਾਰਡ ਨੰਬਰ 31 'ਚ ਪੈਂਦੇ ਸ੍ਰੀ ਗੁਰੂ ਤੇਗ਼ ਬਹਾਦਰ ਚੌਕ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ | ਇਸ ਮੌਕੇ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਕਿਹਾ ਕਿ ਆ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ...

ਪੂਰੀ ਖ਼ਬਰ »

ਅਪਾਹਜ ਆਸ਼ਰਮ 'ਚ ਮੁਫ਼ਤ ਗਾਇਨੀ ਜਾਂਚ ਸਹੂਲਤ ਸ਼ੁਰੂ

ਜਲੰਧਰ, 3 ਦਸੰਬਰ (ਸ਼ਿਵ)-ਅਪਾਹਜ ਆਸ਼ਰਮ ਵਿਚ ਪ੍ਰਸਿੱਧ ਮਾਹਿਰ ਡਾ. ਗ਼ੌਰੀ ਵਾਸਦੇਵ ਨੇ ਲੋੜਵੰਦ ਮਹਿਲਾਵਾਂ ਲਈ ਮੁਫ਼ਤ ਗਾਇਨੀ ਇਲਾਜ ਦੀ ਸਹੂਲਤ ਸ਼ੁਰੂ ਕੀਤੀ ਹੈ | ਚੇਅਰਮੈਨ ਤਰਸੇਮ ਕਪੂਰ ਅਤੇ ਕੋ-ਚੇਅਰਪਰਸਨ ਸ੍ਰੀਮਤੀ ਸੁਨੀਤਾ ਕਪੂਰ ਨੇ ਮਹਿਲਾਵਾਂ ਨੂੰ ਗਾਇਨੀ ...

ਪੂਰੀ ਖ਼ਬਰ »

ਈ.ਵੀ.ਐਮ. ਪ੍ਰਦਰਸ਼ਨੀ ਕੇਂਦਰ 'ਚ ਲੋਕਾਂ ਨੂੰ ਮਿਲ ਰਹੀ ਵੋਟ ਪਾਉਣ ਸਬੰਧੀ ਭਰਪੂਰ ਜਾਣਕਾਰੀ

ਜਲੰਧਰ, 3 ਦਸੰਬਰ (ਚੰਦੀਪ ਭੱਲਾ)- ਲੋਕਾਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਰਾਹੀਂ ਵੋਟ ਪਾਉਣ ਦੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਕ ਈ.ਵੀ.ਐਮ ਪ੍ਰਦਰਸ਼ਨੀ ਕੇਂਦਰ ਬਣਾਇਆ ਗਿਆ ਹੈ ਜਿਸ 'ਚ ਲੋਕਾਂ ਨੂੰ ਈ.ਵੀ.ਐਮ ਰਾਹੀਂ ਵੋਟ ਪਾਉਣ ...

ਪੂਰੀ ਖ਼ਬਰ »

ਖੇਡ ਅਧਿਆਪਕਾਂ ਦੇ ਮਸਲੇ ਹੱਲ ਕਰਨ 'ਚ ਵੀ ਨਾਕਾਮ ਰਹੇ ਸਿੱਖਿਆ ਮੰਤਰੀ-ਜੀ.ਟੀ.ਯੂ.

ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਕੈਸ਼ੀਅਰ ਅਮਨਦੀਪ ਸ਼ਰਮਾ, ਪੈੱ੍ਰਸ ਸਕੱਤਰ ਸੁਰਜੀਤ ਸਿੰਘ ਮੁਹਾਲੀ ਤੇ ਸਹਿ ਪੈੱ੍ਰਸ ਸਕੱਤਰ ਕਰਨੈਲ ...

ਪੂਰੀ ਖ਼ਬਰ »

ਮੱਕੜ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਨੂੰ ਝਟਕਾ

ਜਲੰਧਰ, 3 ਦਸੰਬਰ (ਜਸਪਾਲ ਸਿੰਘ)- ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ ਦੇ ਭਾਜਪਾ 'ਚ ਸ਼ਾਮਿਲ ਹੋਣ ਨਾਲ ਅਕਾਲੀ ਦਲ ਨੂੰ ਜਲੰਧਰ ਛਾਉਣੀ ਹਲਕੇ 'ਚ ਵੱਡਾ ਝਟਕਾ ਲੱਗਾ ਹੈ | ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਅਕਾਲੀ ਦਲ ...

ਪੂਰੀ ਖ਼ਬਰ »

ਭਾਰਤੀ ਯੁਵਾ ਮੋਰਚਾ ਦੇ ਨੌਜਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ 'ਚ ਕੀਤੀ ਸ਼ਮੂਲੀਅਤ

ਜਲੰਧਰ 3 ਦਸੰਬਰ (ਜਸਪਾਲ ਸਿੰਘ)- ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਪ੍ਰੇਸ਼ਾਨ ਹੋ ਕੇ ਭਾਰਤੀ ਯੂਵਾ ਮੋਰਚਾ ਨੂੰ ਛੱਡ ਕੇ ਨੌਜਵਾਨ ਆਗੂ ਜਤਿਨ ਗੁਪਤਾ, ਅਨਮੋਲ ਜੋਤ ਸਿੰਘ ਤੇ ਹਰਸ਼ਰਨ ਸਿੰਘ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ...

ਪੂਰੀ ਖ਼ਬਰ »

ਸੇਂਟ ਸੋਲਜਰ ਇੰਟਰ ਕਾਲਜ 'ਚ ਜੂਨੀਅਰ ਅਥਲੈਟਿਕਸ ਮੀਟ ਕਰਵਾਈ

ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਟਰ ਕਾਲਜ 'ਚ ਜੂਨੀਅਰ ਅਥਲੈਟਿਕਸ ਮੀਟ ਕਰਵਾਈ ਗਈ | ਕਾਲਜ ਪਿ੍ੰਸੀਪਲ ਮਨਗਿੰਦਰ ਸਿੰਘ ਦੀ ਅਗਵਾਈ 'ਚ ਵਿਦਿਆਰਥੀਆਂ ਦੇ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ 'ਚ ਲਗਭਗ 160 ਵਿਦਿਆਰਥੀਆਂ ਨੇ ਹਿੱਸਾ ਲਿਆ | ਪ੍ਰੀ-ਨਰਸਰੀ ...

ਪੂਰੀ ਖ਼ਬਰ »

ਓਲੰਪੀਅਨ ਗੁਰਬਾਜ ਸਿੰਘ ਨੇ ਏ.ਡੀ.ਸੀ.ਪੀ. ਜਾਂਚ ਦਾ ਅਹੁਦਾ ਸੰਭਾਲਿਆ

ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ)- ਓਲੰਪੀਅਨ ਗੁਰਬਾਜ ਸਿੰਘ ਨੇ ਕਮਿਸ਼ਨਰੇਟ ਪੁਲਿਸ 'ਚ ਬਤੌਰ ਏ.ਡੀ.ਸੀ.ਪੀ. ਜਾਂਚ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਬਰਨਾਲਾ 'ਚ ਬਤੌਰ ਐੱਸ.ਪੀ., ਪੀ.ਬੀ.ਆਈ. ਸੇਵਾਵਾਂ ਦੇ ਰਹੇ ਸਨ | ਉਨ੍ਹਾਂ ਬਤੌਰ ਐੱਸ.ਪੀ. ਤਰਨਤਾਰਨ ਅਤੇ ਕੁਝ ...

ਪੂਰੀ ਖ਼ਬਰ »

ਭਲਕੇ ਹੋਣ ਵਾਲੀ ਅਕਾਲੀ-ਬਸਪਾ ਦੀ ਵਰਕਰ ਮਿਲਣੀ ਦੀਆਂ ਤਿਆਰੀਆਂ ਮੁਕੰਮਲ-ਭਾਟੀਆ

ਜਲੰਧਰ, 3 ਨਵੰਬਰ (ਜਸਪਾਲ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਵਿਖੇ ਸ਼੍ਰੋਮਣੀ ਅਕਾਲੀ ਦਲ, ਯੂਥ ਅਕਾਲੀ ਦਲ ਤੇ ਬਸਪਾ ਦੀ ਇਕ ਸਾਂਝੀ ਇਕੱਤਰਤਾ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਭਾਟੀਆ ਤੇ ਗੁਰਵਿੰਦਰ ਸਿੰਘ ਸੋਨੂੰ ਦੀ ਅਗਵਾਈ 'ਚ ਹੋਈ ਜਿਸ ...

ਪੂਰੀ ਖ਼ਬਰ »

ਜੀ.ਐੱਸ.ਟੀ. ਵਿਭਾਗ ਨੇ ਸੈਂਕੜੇ ਕਾਰੋਬਾਰੀਆਂ ਦੇ ਵੈਟ ਕੇਸਾਂ ਦਾ ਕੀਤਾ ਇਕਤਰਫਾ ਫੈਸਲਾ

ਜਲੰਧਰ, 3 ਦਸੰਬਰ (ਸ਼ਿਵ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨ ਦੇ ਬਾਵਜੂਦ ਜੀ.ਐੱਸ.ਟੀ. ਵਿਭਾਗ ਨੇ ਸਾਲ 13-14 ਦੇ ਉਨ੍ਹਾਂ ਵੈਟ ਕੇਸਾਂ ਨੂੰ ਐਕਸ ਪਾਰਟੀ ਕਰ ਦਿੱਤਾ ਹੈ ਜਿਨ੍ਹਾਂ ਵਿਚ ਕਾਰੋਬਾਰੀ ਲੁਧਿਆਣਾ ਵਿਚ ਇਹ ਭਾਸ਼ਣ ਸੁਣ ਕੇ ਦਫਤਰ ਵਿਚ ਨਹੀਂ ਗਏ ਕਿ ਵਿਭਾਗ ...

ਪੂਰੀ ਖ਼ਬਰ »

ਹਾਈਕਮਾਨ ਨੇ ਕੀਤਾ ਅਕਾਲੀ ਦਲ ਦੀ ਚੋਣ ਪ੍ਰਚਾਰ ਕਮੇਟੀ ਦਾ ਵਿਸਥਾਰ-ਮੰਨਣ

ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਸ਼ਹਿਰ ਦੀਆਂ ਚਾਰੇ ਵਿਧਾਨ ਸਭਾ ਚੋਣ ਹਲਕਿਆਂ ਵਿਚ ਪ੍ਰਚਾਰ ਲਈ ਬਣਾਈ ਟੀਮ ਦਾ ਅੱਜ ਵਿਸਥਾਰ ਕੀਤਾ ਗਿਆ | ਇਸ ਸੰਬੰਧੀ ਪ੍ਰੈਸ ਨੂੰ ਜਾਰੀ ਬਿਆਨ ...

ਪੂਰੀ ਖ਼ਬਰ »

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਰੁਜ਼ਗਾਰ ਮੇਲੇ 'ਚ 117 ਨੌਜਵਾਨਾਂ ਦੀ ਚੋਣ

ਜਲੰਧਰ, 3 ਦਸੰਬਰ (ਹਰਵਿੰਦਰ ਸਿੰਘ ਫੁੱਲ)- ਜ਼ਿਲੇ੍ਹ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜਲੰਧਰ ਵੱਲੋਂ ਦਸੰਬਰ ਮਹੀਨੇ ਦੀ ਸ਼ੁਰੂਆਤ 'ਚ ਲਗਾਏ ਗਏ ਰੁਜ਼ਗਾਰ ...

ਪੂਰੀ ਖ਼ਬਰ »

ਪਰਮਜੀਤ ਸਿੰਘ ਭਾਟੀਆ ਅਕਾਲੀ ਦਲ ਪੀ.ਏ.ਸੀ. ਦੇ ਮੈਂਬਰ ਨਿਯੁਕਤ

ਜਲੰਧਰ, 3 ਦਸੰਬਰ (ਜਸਪਾਲ ਸਿੰਘ)- ਟਕਸਾਲੀ ਅਕਾਲੀ ਪਰਮਜੀਤ ਸਿੰਘ ਹੀਰਾ ਭਾਟੀਆ ਦੀਆਂ ਪੰਥ ਤੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ...

ਪੂਰੀ ਖ਼ਬਰ »

ਨੰਗਲ ਸ਼ਾਮਾਂ ਡਾਗ ਪੌਂਡ ਦੇ ਡਾਕਟਰ ਨੇ ਸੌਂਪੀ ਪੇਸ਼ੀ ਅਫ਼ਸਰ ਨੂੰ ਰਿਪੋਰਟ

ਜਲੰਧਰ, 3 ਦਸੰਬਰ (ਸ਼ਿਵ)- ਕਿਲ੍ਹਾ ਮੁਹੱਲੇ ਤੋਂ ਚੁੱਕੇ ਕੱੁਤੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ | ਕਿਲ•੍ਹਾ ਮੁਹੱਲੇ ਤੋਂ ਚੁੱਕੇ ਗਏ ਕੁੱਤੇ ਦੀ ਮੌਤ ਹੋਣ ਤੋਂ ਬਾਅਦ ਲੱਗੇ ਦੋਸ਼ਾਂ ਤੋਂ ਬਾਅਦ ਨੰਗਲ ਸ਼ਾਮਾਂ ਵਿਚ ਆਵਾਰਾ ਕੁੱਤਿਆਂ ਦੇ ਨਸਬੰਦੀ ਦੇ ਆਪੇ੍ਰਸ਼ਨ ...

ਪੂਰੀ ਖ਼ਬਰ »

ਪੱਕੇ ਕਰਨ ਦੀ ਮੰਗ ਨੂੰ ਲੈ ਕੇ ਨੈਸ਼ਨਲ ਹੈੱਲਥ ਮਿਸ਼ਨ ਦੇ ਕੋਰੋਨਾ ਯੋਧਿਆਂ ਨੇ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ

ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ) - ਨੈਸ਼ਨਲ ਹੈੱਲਥ ਮਿਸ਼ਨ ਤਹਿਤ ਪਿਛਲੇ 12 ਸਾਲਾਂ ਤੋਂ ਪੂਰੇ ਪੰਜਾਬ ਦੇ ਸਿਹਤ ਵਿਭਾਗ 'ਚ ਸੇਵਾਵਾਂ ਦੇ ਰਹੇ ਕਰੀਬ 12,500 ਕਰਮਚਾਰੀਆਂ ਨੇ ਅੱਜ ਸਰਕਾਰ ਤੋਂ ਪੱਕੇ ਕਰਨ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨ ਦੌਰਾਨ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ

ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਸੀ. ਆਈ. ਏ. ਸਟਾਫ਼ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਟੀਕੇ ਬਰਾਮਦ ਕਰਕੇ ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ 'ਚ ...

ਪੂਰੀ ਖ਼ਬਰ »

ਵਕੀਲਾਂ ਨੇ ਐਡਵੋਕੇਟ ਦਿਵਸ ਮਨਾਇਆ

ਜਲੰਧਰ, 3 ਦਸੰਬਰ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਅੱਜ ਐਡਵੋਕਟ ਦਿਵਸ ਮਨਾਇਆ ਗਿਆ ਤੇ ਇਸ ਦੌਰਾਨ ਲੱਡੂ ਵੰਡੇ ਗਏ | ਇਸ ਦੌਰਾਨ 17 ਦਸੰਬਰ ਨੂੰ ਹੋਣ ਜਾ ਰਹੀਆਂ ਬਾਰ ਦੀਆਂ ਚੋਣਾਂ 'ਚ ਪ੍ਰਧਾਨ ਦੇ ਅਹੁਦੇ ਦੇ ਉਮੀਦਵਾਰ ਓਮ ਪਰਕਾਸ਼ ਸ਼ਰਮਾ ਦਾ ...

ਪੂਰੀ ਖ਼ਬਰ »

45 ਲੱਖ ਦੀ ਧੋਖਾਧੜੀ ਮਾਮਲੇ 'ਚ ਦੂਜਾ ਮੁਲਜ਼ਮ ਗਿ੍ਫ਼ਤਾਰ

ਮਕਸੂਦਾਂ, 3 ਦਸੰਬਰ (ਸਤਿੰਦਰ ਪਾਲ ਸਿੰਘ)- ਮਕਸੂਦਾਂ ਥਾਣੇ ਅਧੀਨ ਆਉਂਦੇ ਇਲਾਕੇ ਕਾਹਨਪੁਰ ਵਿਚ ਫ਼ੈਕਟਰੀ ਵਿਚੋਂ 45 ਲੱਖ ਦੀ ਠੱਗੀ ਮਾਰਨ ਦੇ ਮਾਮਲੇ 'ਚ ਪੁਲਿਸ ਵਲੋਂ 4 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਬੰਧੀ ਪਹਿਲਾਂ ਰੋਹਿਤ ਤਿਵਾੜੀ ਪੁੱਤਰ ਅਜੈ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਸਜਾਏ ਜਾਣਗੇ ਵਿਸ਼ੇਸ਼ ਦੀਵਾਨ

ਜਲੰਧਰ, 3 ਦਸੰਬਰ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 9 ਦਿਨ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ | ਗੁਰਦੁਆਰਾ ਕਮੇਟੀ ਦੇ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲਾਂ ਤੇ ਮੋਬਾਈਲਾਂ ਸਮੇਤ ਤਿੰਨ ਦੋਸ਼ੀ ਕਾਬੂ

ਜਲੰਧਰ ਛਾਉਣੀ, 3 ਦਸੰਬਰ (ਪਵਨ ਖਰਬੰਦਾ)- ਥਾਣਾ ਪਤਾਰਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਦੇ ਹੋਏ ਦੋ ਦੋਸ਼ੀਆਂ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਅਤੇ ਲੁੱਟੇ ਹੋਏ ਦੋ ਮੋਬਾਈਲਾਂ ਸਮੇਤ ਕਾਬੂ ਕੀਤਾ ਹੈ, ਜਿੰਨ੍ਹਾਂ ਨੂੰ ਅਦਾਲਤ 'ਚ ਪੇਸ਼ ਕਰਕੇ ...

ਪੂਰੀ ਖ਼ਬਰ »

ਅਚੀਵਰਜ਼ ਤੇ ਪ੍ਰੋਗਰੈਸਿਵ ਦੋਵਾਂ ਗਰੁੱਪ 'ਚ ਉਮੀਦਵਾਰਾਂ ਬਾਰੇ ਨਹੀਂ ਬਣੀ ਸਹਿਮਤੀ, ਮੀਟਿੰਗਾਂ ਦਾ ਦੌਰ ਜਾਰੀ

ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਹੋਣ ਜਾ ਰਹੀ ਚੋਣਾਂ ਸਬੰਧੀ ਉਮੀਦਵਾਰਾਂ ਦੇ ਨਾਵਾਂ 'ਤੇ ਅਜੇ ਤੱਕ ਸਹਿਮਤੀ ਨਹੀਂ ਬਣ ਸਕੀ ਹੈ ਤੇ ਅੱਜ ਵੀ ਅਚੀਵਰਜ਼ ਤੇ ਪ੍ਰੋਗਰੈਸਿਵ ਗਰੁੱਪ ਦੇ ਮੈਂਬਰਾਂ ਵਲੋਂ ਅੰਦਰਖਾਤੇ ਮੀਟਿੰਗਾਂ ਕੀਤੀਆਂ ...

ਪੂਰੀ ਖ਼ਬਰ »

ਗੋਲਡੀ ਭਾਟੀਆ ਵਲੋਂ ਬੰਟੀ ਰੋਮਾਣਾ ਨਾਲ ਮੁਲਾਕਾਤ

ਜਲੰਧਰ, 3 ਦਸੰਬਰ (ਜਸਪਾਲ ਸਿੰਘ)- ਯੂਥ ਅਕਾਲੀ ਦਲ ਦੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਅਤੇ ਕੌਮੀ ਬੁਲਾਰੇ ਗੁਰਦੇਵ ਸਿੰਘ ਗੋਲਡੀ ਭਾਟੀਆ ਨੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਤੇ ਆਪਣੀ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਪੁਸਤਕ ਦਾਨ ਕੈਂਪ

ਜਲੰਧਰ, 3 ਦਸੰਬਰ (ਰਣਜੀਤ ਸਿੰਘ ਸੋਢੀ)- ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਕੈਂਪਸ ਦੇ ਆਲੇ-ਦੁਆਲੇ ਆਰਥਿਕ ਤੌਰ 'ਤੇ ਗਰੀਬ ਵਿਦਿਆਰਥੀਆਂ ਦੀ ਮਦਦ ਕਰਨ ਲਈ ਪੁਸਤਕ ਦਾਨ ਕੈਂਪ ਲਗਾਇਆ ਗਿਆ | ਕੈਂਪਸ ਭਰ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ...

ਪੂਰੀ ਖ਼ਬਰ »

ਤੇਜ਼ ਰਫਤਾਰ ਆਟੋ ਵੱਜਣ ਕਾਰਨ ਟੁੱਟਿਆ ਰੇਲਵੇ ਫਾਟਕ

ਚੁਗਿੱਟੀ/ਜੰਡੂਸਿੰਘਾ, 3 ਦਸੰਬਰ (ਨਰਿੰਦਰ ਲਾਗੂ)-ਸ਼ੁੱਕਰਵਾਰ ਨੂੰ ਦੁਪਹਿਰੇ ਬਸ਼ੀਰਪੁਰਾ ਰੇਲਵੇ ਫਾਟਕ 'ਚ ਤੇਜ਼ ਰਫਤਾਰ ਇਕ ਆਟੋ ਵੱਜਣ ਕਾਰਨ ਉਸਦਾ ਇਕ ਡੰਡਾ ਟੁੱਟ ਗਿਆ, ਜਿਸ ਦੀ ਮੁਹੰਮਤ ਦੌਰਾਨ ਨੂੰ 3 ਘੰਟਿਆਂ ਤੋਂ ਵੱਧ ਸਮਾਂ ਲੱਗ ਗਿਆ | ਇਸ ਦੌਰਾਨ ਦੋਹਾਂ ...

ਪੂਰੀ ਖ਼ਬਰ »

ਮੁੜ ਤੋਂ ਕੀਤੇ ਰੋਸ ਪ੍ਰਦਰਸ਼ਨ ਕਾਰਨ ਗੁਰੂ ਨਾਨਕਪੁਰਾ ਮਾਰਕੀਟ 'ਚ ਲੱਗਾ ਜਾਮ

ਚੁਗਿੱਟੀ/ਜੰਡੂਸਿੰਘਾ, 3 ਦਸੰਬਰ (ਨਰਿੰਦਰ ਲਾਗੂ)-ਪੁਲਿਸ ਵਿਚ ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਵਲੋਂ ਅੱਜ ਫਿਰ ਕੀਤੇ ਗਏ ਰੋਸ ਪ੍ਰਦਰਸ਼ਨ ਦਾ ਅਸਰ ਗੁਰੂ ਨਾਨਕਪੁਰਾ ਮਾਰਕੀਟ 'ਚ ਵੀ ਵੇਖਣ ਨੂੰ ਮਿਲਿਆ | ਰੋਸ ਪ੍ਰਦਰਸ਼ਨ ਕਰਨ ...

ਪੂਰੀ ਖ਼ਬਰ »

ਜਾਇਦਾਦ ਟੈਕਸ ਨਾ ਮਿਲਣ 'ਤੇ 6 ਇਮਾਰਤਾਂ ਸੀਲ

ਜਲੰਧਰ, 3 ਦਸੰਬਰ (ਸ਼ਿਵ)- ਨਗਰ ਨਿਗਮ ਦੇ ਜਾਇਦਾਦ ਵਿਭਾਗ ਨੇ ਟੈਕਸ ਨਾ ਦੇਣ ਵਾਲੀਆਂ ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਦੁਬਾਰਾ ਸ਼ੁਰੂ ਕਰਦੇ ਹੋਏ ਮਾਡਲ ਟਾਊਨ ਅਤੇ ਮਿੱਠਾਪੁਰ ਦੇ ਇਲਾਕੇ ਵਿਚ 6 ਇਮਾਰਤਾਂ ਨੂੰ ਸੀਲ ਕਰ ਦਿੱਤਾ | ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ...

ਪੂਰੀ ਖ਼ਬਰ »

ਰੇੜ੍ਹਵਾਂ ਸਕੂਲ ਦੀ ਵਿਦਿਆਰਥਣ ਦੀਕਸ਼ਾ ਨੇ ਭਾਸ਼ਣ ਮੁਕਾਬਲੇ 'ਚ ਮੱਲਾਂ ਮਾਰੀਆਂ

ਸ਼ਾਹਕੋਟ, 3 ਦਸੰਬਰ (ਸੁਖਦੀਪ ਸਿੰਘ)- ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਰੇਰੂ (ਰੇੜ੍ਹਵਾਂ) ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਦੀਕਸ਼ਾ ਪੁੱਤਰੀ ਬਲਵਿੰਦਰ ਸਿੰਘ ਨੇ ਭਾਸ਼ਣ ਮੁਕਾਬਲੇ 'ਚ ਜ਼ਿਲ੍ਹੇ ਵਿਚੋਂ ਦੂਜਾ ਸਥਾਨ ਹਾਸਿਲ ...

ਪੂਰੀ ਖ਼ਬਰ »

ਲੋਹੀਆਂ ਦਾ '13ਵਾਂ ਹਰਿ ਜੱਸ ਕੀਰਤਨ ਦਰਬਾਰ' ਅੱਜ

ਲੋਹੀਆਂ ਖਾਸ, 3 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਵਿਖੇ ਕਰਵਾਇਆ ਜਾਂਦਾ ਸਾਲਾਨਾ 'ਹਰਿ ਜੱਸ ਕੀਰਤਨ ਦਰਬਾਰ' ਐਤਕਾਂ 4 ਦਸੰਬਰ, ਦਿਨ ਸ਼ਨੀਵਾਰ ਨੂੰ ਸ਼ਾਮ 6 ਤੋਂ 12 ਵਜੇ ਰਾਤ ਤੱਕ ਹੋਵੇਗਾ | ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਹਜ਼ੂਰੀ ਰਾਗੀ ਸ੍ਰੀ ਦਰਬਾਰ ...

ਪੂਰੀ ਖ਼ਬਰ »

ਆਸ਼ਾ ਵਰਕਰ ਯੂਨੀਅਨ ਹੜਤਾਲ 'ਤੇ

ਗੁਰਾਇਆ, 3 ਦਸੰਬਰ (ਬਲਵਿੰਦਰ ਸਿੰਘ)- ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਤਿੰਨ ਚਾਰ ਦਸੰਬਰ ਨੂੰ ਸਿਹਤ ਵਿਭਾਗ ਅੰਦਰ ਹਰੇਕ ਤਰ੍ਹਾਂ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਦੋ ਦਿਨਾਂ ਹੜਤਾਲ ਕਰਨ ਦਾ ਐਲਾਨ ਪਰਮਜੀਤ ਕੌਰ ਮਾਨ ਦੀ ਪ੍ਰਧਾਨਗੀ ਹੇਠ ਸੂਬਾ ...

ਪੂਰੀ ਖ਼ਬਰ »

ਪੰਜਾਬ ਨੂੰ ਨਿਰਵਿਘਨ ਬਿਜਲੀ ਚਾਹੀਦੀ ਹੈ ਮੁਫ਼ਤ ਜਾਂ ਸਸਤੀ ਨਹੀਂ : ਬੁੱਧੀਜੀਵੀ ਵਰਗ

ਲੋਹੀਆਂ ਖਾਸ, 3 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) ਲੋਹੀਆਂ ਸਮੇਤ ਪੂਰੇ ਪੰਜਾਬ ਵਿੱਚ ਲੱਗ ਰਹੇ ਅਣ ਐਲਾਨੇ ਕੱਟਾਂ ਤੋਂ ਦੁਖੀ ਲੋਕ ਹੁਣ ਮੁਫ਼ਤ ਦੀ ਬਿਜਲੀ ਜਾਂ ਸਸਤੀ ਬਿਜਲੀ ਦੀ ਵਿਰੋਧਤਾ ਕਰਦੇ ਹੋਏ ਪੰਜਾਬ ਦੀ ਮੌਜੂਦਾ ਸਰਕਾਰ ਸਮੇਤ ਸਾਰੀਆਂ ਸਿਆਸੀ ਪਾਰਟੀਆਂ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ ਸਵੀਪ ਪ੍ਰੋਗਰਾਮ ਕਰਵਾਇਆ

ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ)- ਡੀ.ਆਰ.ਵੀ ਡੀ.ਏ.ਵੀ ਸ਼ਤਾਬਦੀ ਕਾਲਜ ਫਿਲੌਰ ਵਿਖੇ ਸਵੀਪ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਅਮਰਿੰਦਰ ਸਿੰਘ ਮੱਲ੍ਹੀ ਐੱਸ.ਡੀ.ਐਮ. -ਕਮ-ਰਿਟਰਨਿੰਗ ਅਫਸਰ) ਫਿਲੌਰ-30 ਨੇ ਡੀ.ਏ.ਵੀ ਕਾਲਜ ਫਿਲੌਰ ਵਿਚ ਦਸਤਖ਼ਤ ਮੁਹਿੰਮ ਦਾ ਸ਼ੁਭ ਅਰੰਭ ...

ਪੂਰੀ ਖ਼ਬਰ »

ਸਰਪੰਚ ਇਕਬਾਲ ਸਿੰਘ ਸਾਥੀਆਂ ਸਮੇਤ ਮੁੜ ਅਕਾਲੀ ਦਲ 'ਚ ਸ਼ਾਮਿਲ

ਲਾਂਬੜਾ, 3 ਦਸੰਬਰ (ਪਰਮੀਤ ਗੁਪਤਾ)- ਪਿੰਡ ਕਲਿਆਣਪੁਰ ਦੇ ਸਾਬਕਾ ਸਰਪੰਚ ਇਕਬਾਲ ਸਿੰਘ, ਨੌਜਵਾਨ ਆਗੂ ਲਾਲਾ ਕੁਰਾਲੀ, ਸੁੱਖੀ ਕੁਰਾਲੀ ਵੱਲੋਂ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਕੋਹਾਲਾ ਵਿਖੇ ਹੋਈ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ...

ਪੂਰੀ ਖ਼ਬਰ »

ਗ੍ਰਾਮੀਣ ਬੈਂਕ ਵੱਲੋਂ ਫਾਇਨਾਂਸ਼ੀਅਲ ਲਿਟਰੇਸੀ ਕੈਂਪ

ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ)- ਪੰਜਾਬ ਗ੍ਰਾਮੀਣ ਬੈਂਕ ਪਿੰਡ ਤੇਹਿੰਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੇਹਿੰਗ ਵਿਖੇ ਫਾਈਨਾਂਸ਼ੀਅਲ ਲਿਟਰੇਸੀ ਕੈਂਪ ਲਾਇਆ ਗਿਆ ਜਿਸ ਵਿਚ 10ਵੀਂ ਤੋਂ 12 ਦੇ ਵਿਦਿਆਰਥੀਆਂ ਨੇ ਭਾਗ ਲਿਆ | ਬੈਂਕ ਦੀ ਮੈਨੇਜ਼ਰ ...

ਪੂਰੀ ਖ਼ਬਰ »

ਪਿੰਡ ਚੱਕ ਵੇਂਡਲ ਦੇ ਸਰਕਾਰੀ ਸਕੂਲ 'ਚ ਭਾਸ਼ਨ ਮੁਕਾਬਲਾ ਕਰਵਾਇਆ

ਨਕੋਦਰ, 3 ਦਸੰਬਰ (ਗੁਰਵਿੰਦਰ ਸਿੰਘ)- ਨਜ਼ਦੀਕੀ ਪਿੰਡ ਚੱਕ ਵੇਂਡਲ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਾਇਮਰੀ ਅਤੇ ਸੈਕੰਡਰੀ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਪਿੰਡ ਦੇ ਉਦਮੀ ਸਮਾਜ ਸੇਵੀ ਨੌਜਵਾਨਾਂ, ਠੇਕੇਦਾਰ ...

ਪੂਰੀ ਖ਼ਬਰ »

ਹਲਕਾ ਫਿਲੌਰ ਨੂੰ ਲੈ ਕੇ ਗੁਰਾਇਆ 'ਚ ਕਾਂਗਰਸ ਵਲੋਂ ਕੀਤਾ ਮੰਥਨ ਚਰਚਾ 'ਚ

ਗੁਰਾਇਆ, 3 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਹਲਕਾ ਫਿਲੌਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਆਪਣਾ ਉਮੀਦਵਾਰ ਦੇ ਐਲਾਨ ਹੋਣ ਤੋਂ ਉਪਰੰਤ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਲਦੇਵ ਸਿੰਘ ਖਹਿਰਾ ਦੇ ਹੱਕ 'ਚ ਵੱਖ-ਵੱਖ ਰੈਲੀਆਂ ਵੀ ਕਰ ਚੁੱਕੇ ਹਨ | ...

ਪੂਰੀ ਖ਼ਬਰ »

2022 ਦੀਆਂ ਚੋਣਾਂ 'ਚ ਕਾਂਗਰਸ ਫਿਰ ਬਹੁਮਤ ਨਾਲ ਸੱਤਾ 'ਚ ਆਏਗੀ- ਚੇਤਨ ਚੌਹਾਨ

ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ, ਵਿਪਨ ਗੈਰੀ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਦੇ ਸਹਿ ਇੰਚਾਰਜ ਚੇਤਨ ਚੌਹਾਨ ਨੇ ਅੱਜ ਇਥੇ ਹਲਕਾ ਫਿਲੌਰ ਦੇ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਦੇ ਗ੍ਰਹਿ ਵਿਖੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 2022 ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਨੇ ਨਿੱਝਰਾਂ ਵਿਖੇ ਕਾਫ਼ਲਾ ਰੁਕਵਾ ਕੀਤੀ ਵਾਲੀਬਾਲ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ

ਲਾਂਬੜਾ 3 ਦਸੰਬਰ (ਪਰਮੀਤ ਗੁਪਤਾ)- ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਪਿੰਡ ਕੋਹਾਲਾ ਤੋਂ ਰੈਲੀ ਨੂੰ ਸੰਬੋਧਨ ਕਰ ਵਾਪਸ ਪਰਤਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਿੰਡ ਨਿੱਝਰਾਂ ਵਿਖੇ ਦੇਰ ਸ਼ਾਮ ਵਾਲੀਬਾਲ ਖੇਡ ਰਹੇ ਖਿਡਾਰੀ ਨੂੰ ...

ਪੂਰੀ ਖ਼ਬਰ »

ਸਰਕਾਰ ਅਧਿਆਪਕਾਂ/ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ- ਡੀ.ਟੀ.ਐੱਫ਼. ਆਗੂ

ਮਲਸੀਆਂ, 3 ਦਸੰਬਰ (ਸੁਖਦੀਪ ਸਿੰਘ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਔਜਲਾ ਅਤੇ ਸਹਾਇਕ ਸਕੱਤਰ ਗੁਰਮੀਤ ਸਿੰਘ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਕੈਂਪ ਸੰਬੰਧੀ ਜਾਗਿ੍ਤੀ ਕਲੱਬ ਦੀ ਮੀਟਿੰਗ

ਆਦਮਪੁਰ, 3 ਦਸੰਬਰ (ਰਮਨ ਦਵੇਸਰ)- ਜਾਗਿ੍ਤੀ ਕਲੱਬ ਆਦਮਪੁਰ ਦੀ ਇਕ ਬੈਠਕ ਕਲੱਬ ਦੇ ਪ੍ਰਧਾਨ ਮਨਮੋਹਨ ਸਿੰਘ ਬਾਬਾ ਤੇ ਮੁੱਖ ਸਲਾਹਕਾਰ ਮੰਗਤ ਰਾਮ ਸ਼ਰਮਾ ਦੀ ਦੇਖ-ਰੇਖ ਹੇਠ ਹੋਈ | ਕਲੱਬ ਵਲੋਂ 40ਵਾਂ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਬੀਬੀ ਸ਼ਰੀਫਾਂ ਉਦੇਸੀਆਂ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਨਾਕੇਬੰਦੀ ਦੌਰਾਨ ਸ਼ਰਾਬ ਸਮੇਤ 3 ਤਸਕਰ ਕਾਬੂ

ਲਾਂਬੜਾ, 3 ਦਸੰਬਰ (ਪਰਮੀਤ ਗੁਪਤਾ)- ਥਾਣਾ ਸਦਰ ਜਲੰਧਰ ਅਧੀਨ ਪੈਂਦੀ ਚੌਕੀ ਫਤਹਿਪੁਰ ਦੀ ਪੁਲੀਸ ਵੱਲੋਂ ਵੱਖ-ਵੱਖ ਥਾਈਾ ਨਾਕੇਬੰਦੀ ਦੌਰਾਨ ਨਾਜਾਇਜ਼ ਸ਼ਰਾਬ ਸਮੇਤ 3 ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ | ਥਾਣਾ ਸਦਰ ਜਲੰਧਰ ਮੁਖੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਵਿਸ਼ਵ ਏਡਜ਼ ਦਿਵਸ ਮੌਕੇ ਜਾਂਚ ਕੈਂਪ ਲਗਾਇਆ

ਸ਼ਾਹਕੋਟ, 3 ਦਸੰਬਰ (ਸਚਦੇਵਾ, ਸੁਖਦੀਪ ਸਿੰਘ)- ਵਿਸ਼ਵ ਏਡਜ਼ ਦਿਵਸ ਮੌਕੇ ਅਭੀਵਿਅਕਤੀ ਫਾਊਾਡੇਸ਼ਨ ਨਕੋਦਰ ਵਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਮਲਸੀਆਂ ਪੱਤੀ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿਚ ਸਿਵਲ ਹਸਪਤਾਲ ...

ਪੂਰੀ ਖ਼ਬਰ »

ਪੰਜਾਬੀ ਅਧਿਆਪਕਾ ਬਲਵਿੰਦਰ ਕੌਰ ਦੇ ਸੇਵਾ-ਮੁਕਤ ਹੋਣ 'ਤੇ ਸਨਮਾਨ ਸਮਾਰੋਹ

ਸ਼ਾਹਕੋਟ, 3 ਦਸੰਬਰ (ਸੁਖਦੀਪ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪਰਜੀਆ ਕਲਾਂ (ਸ਼ਾਹਕੋਟ) ਦੇ ਪੰਜਾਬੀ ਅਧਿਆਪਕਾ ਬਲਵਿੰਦਰ ਕੌਰ ਆਪਣੀਆਂ 27 ਸਾਲ ਦੀਆਂ ਬੇਦਾਗ ਸੇਵਾਵਾਂ ਤੋਂ ਬਾਅਦ ਅੱਜ ਸੇਵਾ-ਮੁਕਤ ਹੋ ਗਏ ਹਨ, ਜਿੰਨ੍ਹਾਂ ਦੇ ਸਨਮਾਨ 'ਚ ਸਕੂਲ ਦੇ ...

ਪੂਰੀ ਖ਼ਬਰ »

ਬਲਾਕ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਕਰਵਾਏ

ਕਿਸ਼ਨਗੜ੍ਹ, 3 ਦਸੰਬਰ (ਹੁਸਨ ਲਾਲ)- ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਏਪੁਰ ਰਸੂਲਪੁਰ, ਅਲਾਵਲਪੁਰ ਬਲਾਕ ਵਿਖੇ ਕਰਵਾਏ ਗਏ | ਇਸ ਵਿਚ ਬੱਚਿਆਂ ਦੇ ਵੱਖ-ਵੱਖ ਪੱਧਰਾਂ ਦੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤੀ ਇਕੱਤਰਤਾ

ਅੱਪਰਾ, 3 ਦਸੰਬਰ (ਦਲਵਿੰਦਰ ਸਿੰਘ ਅੱਪਰਾ)-ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ ਅੱਪਰਾ ਵਿਖੇ ਕੀਤੀ ਗਈ | ਜਿਸ ਵਿੱਚ ਹਾਜ਼ਰ ਮੈਂਬਰਾਂ ਵਲੋਂ ਪਾਰਟੀ ਵਲੋਂ ਵਰਕਰਾਂ ਦੀ ਅਣਦੇਖੀ ਕਰਦਿਆਂ ਹਾਈ ਕਮਾਂਡ ਵਲੋਂ ਲਾਏ ਗਏ ਹਲਕਾ ...

ਪੂਰੀ ਖ਼ਬਰ »

ਮੈਨਹੋਲ ਦਾ ਢੱਕਣ ਨਾ ਹੋਣ ਕਾਰਨ ਦੋ ਕੱੁਤੇ ਗਟਰ 'ਚ ਡਿੱਗੇ

ਫਿਲੌਰ, 3 ਦਸੰਬਰ (ਸਤਿੰਦਰ ਸ਼ਰਮਾ)- ਬੀਤੀ ਰਾਤ ਫਿਲੌਰ 'ਚ ਇਕ ਮੈਨਹੋਲ ਦਾ ਢੱਕਣ ਨਾ ਹੋਣ ਕਾਰਨ ਗਟਰ 'ਚ ਡਿੱਗੇ ਦੋ ਕੁੱਤੇ ਸਾਰੀ ਰਾਤ ਮਦਦ ਲਈ ਚੀਖਦੇ ਚਿਹਾੜਦੇ ਰਹੇ ਜਿਨ੍ਹਾਂ ਨੂੰ ਸਵੇਰੇ ਉਨ੍ਹਾਂ ਦੀਆਂ ਅਵਾਜ਼ਾਂ ਸੁਣ ਕੇ ਰਾਹਗੀਰਾਂ ਨੇ ਸਥਾਨਕ ਸਫਾਈ ਕਰਮਚਾਰੀਆਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਹੋਵੇਗੀ ਵਿਸ਼ਾਲ ਰੈਲੀ-ਸੁਖਬੀਰ

ਕਰਤਾਰਪੁਰ, 3 ਦਸੰਬਰ (ਭਜਨ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਵੱਡੀ ਤੇ ਵਿਸ਼ਾਲ ਰੈਲੀ 14 ਦਸੰਬਰ, 2021 ਨੂੰ ਮੋਗਾ ਵਿਖੇ ਕੀਤੀ ਜਾ ਰਹੀ ਹੈ ਜਿਸ ਲਈ ਹਰ ਹਲਕੇ ਅਤੇ ਹਰ ਵਰਕਰ ਦਾ ਫਰਜ਼ ਬਣਦਾ ਹੈ ਕਿ ਉਹ ਵੱਡੀ ...

ਪੂਰੀ ਖ਼ਬਰ »

ਪੀ.ਟੀ.ਐੱਮ ਕਾਲਜ ਨੂਰਮਹਿਲ 'ਚ ਗੈਸਟ ਲੈਕਚਰ ਕਰਵਾਇਆ

ਨੂਰਮਹਿਲ, 2 ਦਸੰਬਰ (ਜਸਵਿੰਦਰ ਸਿੰਘ ਲਾਂਬਾ)- ਸਥਾਨਕ ਪੀ.ਟੀ.ਐੱਮ ਆਰੀਆ ਕਾਲਜ ਨੂਰਮਹਿਲ ਵਿਚ ਇਕ ਗੈਸਟ ਲੈਕਚਰ ਕਰਵਾਇਆ ਗਿਆ ਜਿਸ ਵਿਚ ਪ੍ਰਵਾਸੀ ਪੰਜਾਬੀ ਅਤੇ ਹਾਲ ਵਾਸੀ ਕੈਨੇਡਾ ਦੇ ਮਸ਼ਹੂਰ ਬਿਜ਼ਨਸਮੈਨ ਸੁੱਖੀ ਬਾਠ ਨੇ ਮੱੁਖ ਮਹਿਮਾਨ ਵਜੋਂ ਕਾਲਜ ਵਿਚ ਸ਼ਿਰਕਤ ...

ਪੂਰੀ ਖ਼ਬਰ »

ਜ਼ਿਲ੍ਹਾ ਟੀਕਾਕਰਨ ਅਫ਼ਸਰ ਵਲੋਂ ਮੁਢਲਾ ਸਿਹਤ ਕੇਂਦਰ ਮਹਿਤਪੁਰ ਦੀ ਚੈਕਿੰਗ

ਮਹਿਤਪੁਰ, 3 ਦਸੰਬਰ (ਲਖਵਿੰਦਰ ਸਿੰਘ)- ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਰਾਕੇਸ ਚੌਪੜਾ ਵੱਲੋਂ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੀ ਅਚਨਚੇਤ ਜਾਂਚ ਕੀਤੀ ਗਈ | ਇਸ ਮੌਕੇ ਡਿਊਟੀ ਸਟਾਫ ਹਾਜ਼ਰ ਪਾਇਆ ਗਿਆ ਤੇ ਉਨ੍ਹਾਂ ਸਿਹਤ ਕੇਂਦਰ 'ਚ ਚੱਲ ਰਹੇ ਕੋਰੋਨਾ ਵੈਕਸੀਨੇਸ਼ਨ ਦੇ ...

ਪੂਰੀ ਖ਼ਬਰ »

ਆਦਮਪੁਰ ਸਿਵਲ ਹਵਾਈ ਅੱਡੇ 'ਤੇ ਵਿਮਾਨਨ ਸੁਰੱਖਿਆ ਹਫ਼ਤਾ ਮਨਾਇਆ

ਆਦਮਪੁਰ, 3 ਦਸੰਬਰ (ਰਮਨ ਦਵੇਸਰ)- ਆਦਮਪੁਰ ਸਿਵਲ ਹਵਾਈ ਅੱਡੇ ਦੇ ਵਿਮਾਨਨ ਸੁਰੱਖਿਆ ਹਫ਼ਤਾ ਏਅਰਪੋਰਟ ਡਾਇਰੈਕਟਰ ਮੈਡਮ ਕਮਲਜੀਤ ਕੌਰ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਡਾ: ਜੀ. ਐੱਸ. ਪਰਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਡਾ: ਪਰਮਾਰ ਨੇ ਏਅਰਪੋਰਟ ...

ਪੂਰੀ ਖ਼ਬਰ »

ਛੋਕਰਾਂ ਸਕੂਲ ਦੀਆਂ ਬੱਚੀਆਂ ਚੁਣੀਆਂ ਗਈਆਂ ਜਵਾਹਰ ਨਵੋਦਿਆ ਵਿਦਿਆਲਿਆ ਲਈ

ਅੱਪਰਾ, 3 ਦਸੰਬਰ (ਦਲਵਿੰਦਰ ਸਿੰਘ ਅੱਪਰਾ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਛੋਕਰਾਂ ਦੀਆਂ ਦੋ ਬੱਚੀਆਂ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੁਣੀਆਂ ਗਈਆਂ ਹਨ | ਸਕੂਲ ਦੇ ਅਧਿਆਪਕ ਕੁਲਵੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੀਆਂ ਦੋ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX