ਤਾਜਾ ਖ਼ਬਰਾਂ


ਦਿੱਲੀ - ਕੱਟੜਾ ਐਕਸਪ੍ਰੈਸ ਵੇਅ ਲਈ ਧੱਕੇ ਨਾਲ ਕਬਜ਼ਾ ਕਰਨ ਪਹੁੰਚੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਬੇਰੰਗ ਮੋੜਿਆ
. . .  27 minutes ago
ਘੁਮਾਣ, 20 ਮਈ (ਬੰਮਰਾਹ) - ਘੁਮਾਣ ਦੇ ਨਜ਼ਦੀਕ ਪਿੰਡ ਪੁਰਾਣਾ ਬੱਲੜਵਾਲ ਵਿਖੇ ਦਿੱਲੀ ਕੱਟੜਾ ਐਕਸਪ੍ਰੈਸ ਵੇਅ ਲਈ ਧੱਕੇ ਨਾਲ ਕਬਜ਼ਾ ਕਰਨ ਤੋਂ ਰੋਕਣ ਲਈ ਕਿਸਾਨ...
328 ਸਰੂਪਾ ਦੇ ਸੰਬੰਧੀ ਸਿੱਖ ਜਥੇਬੰਦੀਆ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਨੂੰ ਹੋਇਆ ਰਵਾਨਾ
. . .  46 minutes ago
ਸੁਲਤਾਨਵਿੰਡ, 20 (ਗੁਰਨਾਮ ਸਿੰਘ ਬੁੱਟਰ) - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ, ਅਤੇ ਚੋਰੀ ਹੋਏ ਸਰੂਪ ਬਾਰੇ ਅੱਜ ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ...
ਹੁਣ ਜੇਲ੍ਹ ਜਾਣਗੇ ਨਵਜੋਤ ਸਿੰਘ ਸਿੱਧੂ
. . .  58 minutes ago
ਪਟਿਆਲਾ, 20 ਮਈ - ਨਵਜੋਤ ਸਿੰਘ ਸਿੱਧੂ ਨੂੰ ਮਿਲਣ ਲਈ ਕਈ ਸਾਬਕਾ ਵਿਧਾਇਕ ਪਹੁੰਚ ਰਹੇ ਹਨ | ਨਵਜੋਤ ਸਿੰਘ ਸਿੱਧੂ ਹੁਣ ਜੇਲ੍ਹ ਜਾਣਗੇ...
ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਦੇਖਦਿਆਂ ਨਵੀਂ ਸੰਗਰੂਰ -ਪਟਿਆਲਾ ਬੱਸ ਸਰਵਿਸ ਸ਼ੁਰੂ
. . .  about 1 hour ago
ਸੰਗਰੂਰ, 20 ਮਈ (ਧੀਰਜ ਪਸ਼ੋਰੀਆ) - ਰੋਜਾਨਾ ਸੰਗਰੂਰ ਤੋਂ ਪਟਿਆਲਾ ਜਾਣ ਵਾਲੇ ਵਿਦਿਆਰਥੀਆਂ ਅਤੇ ਮੁਲਾਜਮਾਂ ਦੀ ਮੰਗ ਨੂੰ ਪੂਰਾ ਕਰਦਿਆਂ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ...
ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ ਤੱਕ ਜੇਸਨ ਕੈਨੀ ਹੀ ਨੇਤਾ ਵਜੋਂ ਨਿਭਾਉਣਗੇ ਸੇਵਾਵਾਂ
. . .  about 1 hour ago
ਕੈਲਗਰੀ, 20 ਮਈ (ਜਸਜੀਤ ਸਿੰਘ ਧਾਮੀ) - ਜੇਸਨ ਕੈਨੀ ਉਦੋਂ ਤੱਕ ਅਲਬਰਟਾ ਦੇ ਪ੍ਰੀਮੀਅਰ ਬਣੇ ਰਹਿਣਗੇ ਜਦੋਂ ਤੱਕ ਦੁਆਰਾ ਨਵੇਂ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਨੇਤਾ ਦੀ ਚੋਣ...
ਪੁਣੇ 'ਚ ਡੁੱਬਣ ਦੀਆਂ ਦੋ ਘਟਨਾਵਾਂ 'ਚ 8 ਮੌਤਾਂ
. . .  about 1 hour ago
ਪੁਣੇ (ਮਹਾਰਾਸ਼ਟਰ) 20 ਮਈ - ਪੁਣੇ ਜ਼ਿਲ੍ਹੇ ਵਿਚ ਵੀਰਵਾਰ ਨੂੰ ਦੋ ਵੱਖ-ਵੱਖ ਘਟਨਾਵਾਂ ਵਿਚ ਡੁੱਬਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਅੱਠ ...
ਕੈਨੇਡਾ 5ਜੀ, 4ਜੀ ਨੈੱਟਵਰਕ ਰਾਹੀਂ ਹੁਆਵੇਈ, ਜ਼ੈਡ.ਟੀ.ਈ. 'ਤੇ ਲਗਾਵੇਗਾ ਪਾਬੰਦੀ
. . .  about 2 hours ago
ਟੋਰਾਂਟੋ [ਕੈਨੇਡਾ], 20 ਮਈ - ਕੈਨੇਡੀਅਨ ਸਰਕਾਰ ਚੀਨੀ ਦੂਰਸੰਚਾਰ ਦਿੱਗਜ ਕੰਪਨੀਆਂ ਹੁਆਵੇਈ ਅਤੇ ਜ਼ੈਡ.ਟੀ.ਈ. ਨੂੰ ਇਸਦੇ 5ਜੀ ਅਤੇ 4ਜੀ ਵਾਇਰਲੈਸ ਨੈਟਵਰਕਸ 'ਤੇ ਪਾਬੰਦੀ ਲਗਾਵੇਗੀ...
ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਡਿੱਗਣ ਕਾਰਨ 10 ਮਜ਼ਦੂਰ ਲਾਪਤਾ
. . .  about 1 hour ago
ਸ੍ਰੀਨਗਰ, 20 ਮਈ - ਰਾਮਬਨ ਦੇ ਮੇਕਰਕੋਟ ਖੇਤਰ ਵਿਚ ਖੂਨੀ ਨਾਲਾ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਸੁਰੰਗ ਦੇ ਡਿੱਗਣ ਕਾਰਨ 10 ਮਜ਼ਦੂਰ ਲਾਪਤਾ ਹੋ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਆਈ.ਪੀ.ਐੱਲ.2022 : ਬੈਂਗਲੌਰ ਨੇ ਗੁਜਰਾਤ ਨੂੰ 8 ਵਿਕਟਾਂ ਨਾਲ ਹਰਾਇਆ
. . .  1 day ago
ਫਰਾਂਸ : ਅਨੁਰਾਗ ਠਾਕੁਰ ਨੇ ਭਾਰਤ-ਬੰਗਲਾਦੇਸ਼ ਸਹਿ-ਨਿਰਮਿਤ ਬਾਇਓਪਿਕ 'ਮੁਜੀਬ: ਦਿ ਮੇਕਿੰਗ ਆਫ਼ ਏ ਨੇਸ਼ਨ' ਦੇ ਟ੍ਰੇਲਰ ਕੀਤਾ ਲਾਂਚ
. . .  1 day ago
ਦਿੱਲੀ ਪੁਲਿਸ ਨੇ 3 ਸ਼ਾਰਪਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 19 ਮਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਸਿਆ ਕਿ ਦਿੱਲੀ 'ਚ ਹੋਈ ਗੋਲੀਬਾਰੀ ਤੋਂ ਬਾਅਦ 3 ਸ਼ਾਰਪਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਤਿੰਨੋਂ ਨੀਰਜ ਬਵਾਨਾ, ਟਿੱਲੂ ਤਾਜਪੁਰੀ ਅਤੇ ਪਰਵੇਸ਼ ਮਾਨ ...
ਆਈ.ਪੀ.ਐੱਲ.2022 : ਗੁਜਰਾਤ ਨੇ ਬੈਂਗਲੌਰ ਨੂੰ 169 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਾਂਗਰਸ ਨੇ ਮੇਰਾ ਦਿਲ ਤੋੜਿਆ - ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬੀਅਤ ਦੇ ਜਜ਼ਬਾਤ ਨੂੰ ਸਮਝਿਆ ਤੇ ਸਤਿਕਾਰਿਆ - ਸੁਨੀਲ ਜਾਖੜ
. . .  1 day ago
ਅਫਗਾਨਿਸਤਾਨ : ਚਿਹਰਾ ਢੱਕ ਕੇ ਪੜ੍ਹੇਗੀ ਟੀ.ਵੀ. ਐਂਕਰ, ਤਾਲਿਬਾਨ ਦਾ ਨਵਾਂ ਫ਼ਰਮਾਨ
. . .  1 day ago
ਸਤਲੁਜ ਦਰਿਆ 'ਚ ਤਿੰਨ ਮੁੰਡੇ ਡੁੱਬੇ, 2 ਦੀਆਂ ਲਾਸ਼ਾਂ ਬਰਾਮਦ
. . .  1 day ago
ਸਿਧਵਾਂ ਬੇਟ, 19 ਮਈ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਸਤਲੁਜ ਲਾਗਲੇ ਪਿੰਡ ਖ਼ੁਰਸਦਪੁਰ ਦੇ ਤਿੰਨ ਮੁੰਡਿਆਂ ਦੀ ਸਤਲੁਜ ਦਰਿਆ 'ਚ ਡੁੱਬ ਜਾਣ ਦੀ ਖ਼ਬਰ ਹੈ, ਜਿਨ੍ਹਾਂ 'ਚੋਂ 2 ਮੁੰਡਿਆਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਇਕ ਦੀ ਭਾਲ ਜਾਰੀ ਹੈ। ਤਿੰਨੇ ਮੁੰਡੇ 13 ਤੋਂ 14 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ।
ਆਈ.ਪੀ.ਐੱਲ. 2022: ਗੁਜਰਾਤ ਨੇ ਜਿੱਤਿਆ ਟਾਸ, ਲਿਆ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ
. . .  1 day ago
ਮੁੰਬਈ, 19 ਮਈ-ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਗੁਜਰਾਤ ਟਾਇਟਨਸ ਦਰਮਿਆਨ ਆਈ.ਪੀ.ਐੱਲ. 2022 ਦਾ 67ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਹੋਈ ਗੋਲੀਬਾਰੀ
. . .  1 day ago
ਤਲਵੰਡੀ ਭਾਈ, 19 ਮਈ (ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਠੇਠਰ ਕਲਾਂ ਵਿਖੇ ਪੰਚਾਇਤੀ ਜ਼ਮੀਨ ਦੀ ਬੋਲੀ ਵਾਲੀ ਥਾਂ 'ਤੇ ਕੁਝ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦੀ ਸੂਚਨਾ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵਲੋਂ ਜਾਂਚ ਪੜਤਾਲ ਆਰੰਭ ਕਰ ਦਿੱਤੀ ਗਈ ਹੈ।
ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਹੋਈ ਬੈਠਕ
. . .  1 day ago
ਚੰਡੀਗੜ੍ਹ, 19 ਮਈ- ਪੰਜਾਬ 'ਚ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ ਅਤੇ ਡੇਅਰੀ ਫਾਰਮਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅੱਜ ਲਿਵੇਸਟੋਕ ਭਵਨ ਵਿਖੇ ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜਲਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸੁਨੀਲ ਜਾਖੜ ਭਾਜਪਾ 'ਚ ਗਏ- ਵਿਧਾਇਕ ਸੰਦੀਪ ਜਾਖੜ
. . .  1 day ago
ਅਬੋਹਰ, 19 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਪਾਰਟੀ ਵਲੋਂ ਕਦਰ ਨਾ ਪਾਏ ਜਾਣ ਕਾਰਨ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਕਾਂਗਰਸ ਪਾਰਟੀ ਛੱਡ ਕੇ ਭਾਜਪਾ 'ਚ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਕੁਮਾਰ ਜਾਖੜ...
ਭਗਵੰਤ ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ 'ਤੇ ਹੋਈ ਵਿਚਾਰ ਚਰਚਾ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਮੁਲਾਕਾਤ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਈ ਅਹਿਮ ਮੁੱਦਿਆਂ...
ਸਰਬ ਉੱਚ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਟਿਆਲਾ ਤੋਂ ਅਣਦੱਸੀ ਥਾਂ ਵੱਲ ਗਏ ਨਵਜੋਤ ਸਿੰਘ ਸਿੱਧੂ
. . .  1 day ago
ਪਟਿਆਲਾ, 19 ਮਈ (ਅਮਰਬੀਰ ਸਿੰਘ ਆਹਲੂਵਾਲੀਆ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਸਰਵ ਉੱਚ ਅਦਾਲਤ ਵਲੋਂ ਆਏ ਇਕ ਫ਼ੈਸਲੇ ਮੁਤਾਬਿਕ ਮੁਸੀਬਤਾਂ ਵਧ ਗਈਆਂ ਹਨ। ਉਨ੍ਹਾਂ ਨੂੰ ਤਿੰਨ ਦਹਾਕੇ ਪਹਿਲਾਂ ਹੋਏ ਇਕ ਕਤਲ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ...
ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਕੀਤੀ ਮੁਲਾਕਾਤ
. . .  1 day ago
ਅੰਮ੍ਰਿਤਸਰ, 19 ਮਈ-ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਉਨ੍ਹਾਂ ਦੇ ਦਿੱਲੀ ਦਫ਼ਤਰ ਵਿਖੇ ਮੁਲਾਕਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹੁਤ...
ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ, ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ: ਸੁਖਬੀਰ ਸਿੰਘ ਬਾਦਲ
. . .  1 day ago
ਚੰਡੀਗੜ੍ਹ, 19 ਮਈ-ਸੁਪਰੀਮ ਕੋਰਟ ਵਲੋਂ ਨਵਜੋਤ ਸਿੰਘ ਸਿੱਧੂ 'ਤੇ ਫ਼ੈਸਲਾ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਅੱਜ ਨਿਆ ਦਿੱਤਾ ਹੈ। ਪੀੜਤ ਪਰਿਵਾਰ ਕਈ ਸਾਲਾਂ ਤੋਂ ਇਨਸਾਫ਼ ਦੀ ਮੰਗ ਕਰ ਰਿਹਾ ਸੀ।
ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗ੍ਰਹਿ ਮੰਤਰਾਲੇ
. . .  1 day ago
ਨਵੀਂ ਦਿੱਲੀ, 19 ਮਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗ੍ਰਹਿ ਮੰਤਰਾਲੇ ਪਹੁੰਚੇ ਹਨ।ਉਨ੍ਹਾਂ ਵੱਲੋਂ ਸਰਹੱਦੀ ਸੁਰੱਖਿਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ ਕਿਸਾਨਾਂ ਦੇ ਧਰਨੇ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 19 ਮੱਘਰ ਸੰਮਤ 553

ਮਾਨਸਾ

ਟਰੱਕ ਆਪ੍ਰੇਟਰਾਂ ਨੇ ਯੂਨੀਅਨਾਂ ਦੀ ਬਹਾਲੀ ਲਈ ਭੀਖੀ ਤੇ ਬਰੇਟਾ ਵਿਖੇ ਜਾਮ ਲਗਾਏ

ਭੀਖੀ/ਬਰੇਟਾ, 3 ਦਸੰਬਰ (ਗੁਰਿੰਦਰ ਸਿੰਘ ਔਲਖ/ਜੀਵਨ ਸ਼ਰਮਾ)-ਭੀਖੀ ਦੇ ਟੀ ਪੁਆਇੰਟ 'ਤੇ ਟਰੱਕ ਆਪ੍ਰੇਟਰਾਂ ਨੇ ਟਰੱਕ ਯੂਨੀਅਨਾਂ ਦੀ ਬਹਾਲੀ ਨੂੰ ਲੈ ਕੇ ਮਾਨਸਾ-ਪਟਿਆਲਾ ਮੁੱਖ ਮਾਰਗ ਜਾਮ ਕਰ ਦਿੱਤਾ, ਜਿਸ ਕਾਰਨ ਵਾਹਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਗੁਰੂ ਗੋਬਿੰਦ ਸਿੰਘ ਵੈੱਲਫੇਅਰ ਟਰੱਕ ਆਪ੍ਰੇਟਰ ਸੁਸਾਇਟੀ ਭੀਖੀ ਦੇ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਟਰੱਕ ਆਪਰੇਟਰ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਟਰੱਕ ਮਨਮੋਹਨ ਸਿੰਘ ਤੇ ਆਲ ਪੰਜਾਬ ਟਰੱਕ ਏਕਤਾ ਦੇ ਆਗੂ ਰਣਬੀਰ ਸਿੰਘ ਨਿੱਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਟਰੱਕ ਆਪਰੇਟਰ ਕੰਗਾਲੀ ਦੇ ਕੰਢੇ 'ਤੇ ਪੁੱਜ ਗਏ ਹਨ | 2017 'ਚ ਜਦੋਂ ਕੈਪਟਨ ਸਰਕਾਰ ਨੇ ਸਤਾ ਸੰਭਾਲੀ ਤਾਂ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਗਈਆਂ ਤੇ ਸਰਕਾਰ ਵਲੋਂ ਠੇਕੇਦਾਰੀ ਸਿਸਟਮ ਸ਼ੁਰੂ ਕਰ ਦਿੱਤਾ ਗਿਆ, ਜਿਸ ਕਾਰਨ ਟਰੱਕ ਅਪ੍ਰੇਟਰਾਂ ਦੀ ਲੁੱਟ ਹੋਣੀ ਸ਼ੁਰੂ ਹੋ ਗਈ | ਠੇਕੇਦਾਰ ਪ੍ਰਤੀ ਕਿੱਲੋਮੀਟਰ ਉਨ੍ਹਾਂ ਨੂੰ 120 ਰੁਪਏ 'ਚੋਂ ਸਿਰਫ਼ 40 ਰੁਪਏ ਹੀ ਦਿੰਦੇ ਹਨ | ਉਨ੍ਹਾਂ ਕਿਹਾ ਕਿ ਢੋਆ-ਢੁਆਈ ਦੇ ਟਾੈਡਰ ਸਿੱਧੇ ਟਰੱਕ ਯੂਨੀਅਨਾਂ ਨੂੰ ਦਿੱਤੇ ਜਾਣ | ਕੋਰੋਨਾ ਸਮੇਂ ਦੇ ਟੈਕਸ ਮੁਆਫ਼ ਕੀਤੇ ਜਾਣ ਤੇ ਵਧਾਏ ਟੈਕਸ ਵਾਪਸ ਲਏ ਜਾਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 8 ਦਸੰਬਰ ਨੂੰ ਮੁੱਖ ਮੰਤਰੀ ਦੀ ਤਲਵੰਡੀ ਸਾਬੋ ਫੇਰੀ ਮੌਕੇ ਤਿੱਖਾ ਵਿਰੋਧ ਕਰਨਗੇ | ਇਸ ਮੌਕੇ ਮੀਤ ਪ੍ਰਧਾਨ ਬਹਾਦਰ ਸਿੰਘ, ਆਲ ਪੰਜਾਬ ਟਰੱਕ ਏਕਤਾ ਦੇ ਮਾਲਵਾ ਆਗੂ ਮੋਹਨ ਸਿੰਘ ਰੱਲੀ, ਬੁਢਲਾਡਾ ਦੇ ਪ੍ਰਧਾਨ ਕਮਲ ਸਿੰਘ ਬੀਰੋਕੇ, ਬੀਰ ਸਿੰਘ ਭੀਖੀ, ਜਗਸੀਰ ਸਿੰਘ ਸੀਰਾ ਸਿੰਘ, ਕਾਲਾ ਸਿੰਘ, ਹਰਦੇਵ ਸਿੰਘ, ਗੱਬਰ ਸਿੰਘ, ਜਸਵੰਤ ਸਿੰਘ, ਗੁਰਚਰਨ ਸਿੰਘ, ਜੁਗਰਾਜ ਸਿੰਘ, ਗੋਗੀ ਸਿੰਘ, ਮਾਨਸਾ ਤੋਂ ਇਕਬਾਲ, ਕੁਲਵਿੰਦਰ, ਪ੍ਰੀਤ ਘੈਂਟ, ਨੀਲ ਸ਼ਰਮਾ ਆਦਿ ਹਾਜ਼ਰ ਸਨ |
ਬਰੇਟਾ- ਸਥਾਨਕ ਹਾਈਵੇ 'ਤੇ ਟਰੱਕ ਅਪ੍ਰੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਘੰਟੇ ਜਾਮ ਲਗਾਇਆ ਗਿਆ | ਆਗੂਆਂ ਨੇ ਕਿਹਾ ਕਿ ਟਰੱਕ ਯੂਨੀਅਨ ਖ਼ਤਮ ਹੋਣ ਨਾਲ ਅਪ੍ਰੇਟਰਾਂ ਨੂੰ ਆਪਣਾ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ | ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ, ਢੋਆ-ਢੁਆਈ ਦੇ ਟੈਂਡਰ ਸਿੱਧੇ ਯੂਨੀਅਨ ਰਾਹੀਂ ਕਰਵਾਏ ਜਾਣ | ਗੈਰ ਕਾਨੂੰਨੀ ਨਾਕਿਆਂ ਦੇ ਨਾਲ ਹੀ ਬਾਰਡਰ ਏਰੀਏ 'ਚ ਐਂਟਰੀਆਂ ਦੇ ਨਾਂਅ 'ਤੇ ਕੀਤੀ ਜਾਂਦੀ ਖੱਜਲ ਖੁਆਰੀ ਤੇ ਲੁੱਟ ਨੂੰ ਬੰਦ ਕੀਤਾ ਜਾਵੇ | ਟਰੱਕ ਯੂਨੀਅਨਾਂ ਨੂੰ ਬਹਾਲ ਕੀਤਾ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੇਟ ਪਾਲ ਸਕਣ | ਇਸ ਮੌਕੇ ਜੋਰਾ ਸਿੰਘ, ਮਾਨੂ ਸਿੰਘ, ਸੁਖਚੈਨ ਸਿੰਘ, ਮੇਜਰ ਸਿੰਘ, ਮਜੀਦ ਖਾਨ, ਜੋਰਾ ਸਿੰਘ, ਪੰਮੀ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ |

ਘਿਰਾਓ 9 ਨੂੰ

ਮਾਨਸਾ, 3 ਦਸੰਬਰ (ਸ.ਰਿ.)-ਸੀ.ਪੀ.ਐਫ਼.ਯੂਨੀਅਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ ਲਈ 9 ਦਸੰਬਰ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਰਿਹਾਇਸ਼ ਦਾ ਘਿਰਾਓ ਕਰੇਗੀ | ਇਹ ਜਾਣਕਾਰੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਨੇ ...

ਪੂਰੀ ਖ਼ਬਰ »

ਟੋਭੇ ਦੀ ਸਫ਼ਾਈ ਦਾ ਕੰਮ ਬੰਦ ਕਰਨ 'ਤੇ ਮੁਹੱਲਾ ਵਾਸੀਆਂ ਨੇ ਨਗਰ ਪੰਚਾਇਤ ਭੀਖੀ ਵਿਖੇ ਦਿੱਤਾ ਸੰਕੇਤਕ ਧਰਨਾ

ਭੀਖੀ, 3 ਦਸੰਬਰ (ਗੁਰਿੰਦਰ ਸਿੰਘ ਔਲਖ)-ਸਥਾਨਕ ਬਾਬਾ ਗੁੱਦੜਸ਼ਾਹ ਡੇਰੇ ਦੇ ਨੇੜੇ ਟੋਭੇ ਦੀ ਗਾਰ ਕੱਢਣ ਦਾ ਕੰਮ ਬੰਦ ਕਰਨ ਦੇ ਰੋਸ ਵਜੋਂ ਮੁਹੱਲਾ ਵਾਸੀਆਂ ਨੇ ਨਗਰ ਪੰਚਾਇਤ ਦਫ਼ਤਰ ਭੀਖੀ ਮੂਹਰੇ ਧਰਨਾ ਮਾਰ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ ਤੇ ਵਿਭਾਗਾਂ ਨੂੰ 50 ਹਜ਼ਾਰ ਬੂਟੇ ਮੁਹੱਈਆ ਕਰਵਾਏ

ਮਾਨਸਾ, 3 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਬਾਗ਼ਬਾਨੀ ਵਿਭਾਗ ਵਲੋਂ ਇੰਟਰਨੈਸ਼ਨਲ ਈਅਰ ਆਫ਼ ਫਰੂਟ ਐਂਡ ਵੈਜੀਟੇਬਲ 2021 (ਆਈ.ਵਾਈ.ਐਫ਼.ਵੀ.) ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਵਿਖੇ ਵੱਖ-ਵੱਖ ਵਿਭਾਗਾਂ ਨੂੰ ਫੁੱਲ, ਫਲ ਅਤੇ ਸਬਜ਼ੀਆਂ ਦੇ ਬੂਟੇ ਵੰਡੇ ...

ਪੂਰੀ ਖ਼ਬਰ »

ਗਾਗੋਵਾਲ ਪਰਿਵਾਰ ਤੇ ਹਮਾਇਤੀਆਂ ਨੇ ਕਾਂਗਰਸ ਹਾਈਕਮਾਨ ਨੂੰ ਬਾਗ਼ੀ ਤੇਵਰ ਦਿਖਾਏ

ਮਾਨਸਾ, 3 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸਵਰਗੀ ਸ਼ੇਰ ਸਿੰਘ ਗਾਗੋਵਾਲ ਸਾਬਕਾ ਮੰਤਰੀ ਪੰਜਾਬ ਦੇ ਪਰਿਵਾਰ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਵੱਡਾ ਇਕੱਠ ਕਰ ਕੇ ਕਾਂਗਰਸ ਹਾਈਕਮਾਨ ਨੂੰ ਬਾਗ਼ੀ ਤੇਵਰ ਦਿਖਾਏ ਹਨ | ਪਾਰਟੀ ਤੋਂ ਆਪਣੀ ਲਈ ਸਿੱਧੇ ਤੌਰ 'ਤੇ ਟਿਕਟ ਦੀ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਬੁਢਲਾਡਾ ਦੀ ਚੋਣ 'ਚ ਪ੍ਰਧਾਨ, ਸਕੱਤਰ ਤੇ ਮੀਤ ਪ੍ਰਧਾਨ ਬਿਨਾਂ ਮੁਕਾਬਲਾ ਜੇਤੂ

ਬੁਢਲਾਡਾ, 3 ਦਸੰਬਰ (ਸਵਰਨ ਸਿੰਘ ਰਾਹੀ/ਸੁਨੀਲ ਮਨਚੰਦਾ)-ਬਾਰ ਐਸੋਸੀਏਸ਼ਨ ਬੁਢਲਾਡਾ ਦੀ ਚੋਣ ਲਈ ਪ੍ਰਧਾਨ, ਸਕੱਤਰ ਅਤੇ ਮੀਤ ਪ੍ਰਧਾਨ ਦੇ ਅਹੁਦੇ ਵਾਸਤੇ ਸਿਰਫ਼ ਇਕ-ਇਕ ਉਮੀਦਵਾਰ ਵਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਕਰ ਕੇ ਇਹ ਤਿੰਨੋਂ ਉਮੀਦਵਾਰ ਬਿਨਾਂ ਮੁਕਾਬਲਾ ...

ਪੂਰੀ ਖ਼ਬਰ »

ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਨੇ ਮੁੱਖ ਸੜਕ 'ਤੇ ਧਰਨਾ ਲਗਾਇਆ

ਮਾਨਸਾ, 3 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮੁੱਢਲਾ ਸਿਹਤ ਕੇਂਦਰ ਖ਼ਿਆਲਾ ਕਲਾਂ ਵਿਖੇ ਕੌਮੀ ਸਿਹਤ ਮਿਸ਼ਨ ਤਹਿਤ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਵਲੋਂ ਬਠਿੰਡਾ-ਚੰਡੀਗੜ੍ਹ ਮੁੱਖ ਸੜਕ 'ਤੇ ਧਰਨਾ ਲਗਾਇਆ ਗਿਆ | ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਕੁਮਾਰ ...

ਪੂਰੀ ਖ਼ਬਰ »

ਪੰਜਾਬ ਦਾ ਵਿਕਾਸ ਹਮੇਸ਼ਾ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਹੋਇਆ-ਫਫੜੇ

ਮਾਨਸਾ, 3 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਦਾ ਵਿਕਾਸ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਹੀ ਹੋਇਆ ਹੈ ਜਦਕਿ ਸੂਬੇ ਵਿਚ ਬਹੁਤਾ ਚਿਰ ਰਾਜ ਦੌਰਾਨ ਕਾਂਗਰਸ ਪਾਰਟੀ ਨੇ ਵਿਨਾਸ਼ ਹੀ ਕੀਤਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਬੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾ ਸ਼ੁਰੂ

ਬੁਢਲਾਡਾ, 3 ਦਸੰਬਰ (ਸਵਰਨ ਸਿੰਘ ਰਾਹੀ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਮਜ਼ਦੂਰ ਮੰਗਾਂ ਨੂੰ ਲੈ ਕੇ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ | ਸੰਬੋਧਨ ਨੂੰ ਕਰਦਿਆਂ ਸੂਬਾ ਪ੍ਰਧਾਨ ਕਾ. ਭਗਵੰਤ ਸਿੰਘ ਸਮਾਉਂ ਨੇ ...

ਪੂਰੀ ਖ਼ਬਰ »

ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਤੱਕ ਅੰਦੋਲਨ ਜਾਰੀ ਰਹੇਗਾ-ਕਿਸਾਨ ਆਗੂ

ਮਾਨਸਾ, 3 ਦਸੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਐੱਮ.ਐੱਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਅਤੇ ਕਿਸਾਨੀ ਮੁੱਦਿਆਂ ਨਾਲ ਭਖਦੀਆਂ ਹੋਰ ਮੰਗਾਂ ਮਨਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਜ਼ਿਲੇ੍ਹ 'ਚ ਵੱਖ ਵੱਖ ਥਾਵਾਂ 'ਤੇ ਰੋਸ ਧਰਨੇ ...

ਪੂਰੀ ਖ਼ਬਰ »

ਵੈਕਸੀਨੇਸ਼ਨ ਕੈਂਪਾਂ ਦਾ ਲਾਹਾ ਲੈ ਕੇ ਲੋਕ ਸਿਹਤ ਸੁਰੱਖਿਆ ਯਕੀਨੀ ਬਣਾਉਣ-ਡੀ.ਸੀ.

ਮਾਨਸਾ, 3 ਦਸੰਬਰ (ਸਟਾਫ਼ ਰਿਪੋਰਟਰ)-ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਮਾਨਸਾ ਵਿਖੇ ਵੱਖ-ਵੱਖ ਥਾਵਾਂ 'ਤੇ ਨਿਰੰਤਰ ਕੋਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ | ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਕੋਰੋਨਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX