ਸੁਲਤਾਨਪੁਰ ਲੋਧੀ, 3 ਦਸੰਬਰ (ਨਰੇਸ਼ ਹੈਪੀ, ਥਿੰਦ)-ਵਾਤਾਵਰਣ ਪੱਖ ਤੋਂ ਤੇਜ਼ੀ ਨਾਲ ਨਿਘਾਰ ਵੱਲ ਜਾ ਰਹੇ ਪੰਜਾਬ ਨੂੰ ਬਚਾਉਣ ਲਈ ਵਾਤਾਵਰਣ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਦੀ ਹੋਈ ਮੀਟਿੰਗ ਦੌਰਾਨ 'ਪੰਜਾਬ ਵਾਤਾਵਰਣ ਚੇਤਨਾ ਲਹਿਰ' ਦਾ ਗਠਨ ਕੀਤਾ ਗਿਆ ਤੇ ਇਸ ਦੇ ਕਨਵੀਨਰ ਸੇਵਾ ਮੁਕਤ ਆਈ. ਏ. ਐੱਸ. ਅਧਿਕਾਰੀ ਰਹੇ ਕਾਹਨ ਸਿੰਘ ਪੰਨੂੰ ਨੂੰ ਬਣਾਇਆ ਗਿਆ ਹੈ | ਇੱਥੇ ਨਿਰਮਲ ਕੁਟੀਆ ਪਵਿੱਤਰ ਵੇਈਾ ਕਿਨਾਰੇ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਵਾਰ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਨੂੰ ਵਾਤਾਵਰਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਉਣ ਲਈ ਲੋਕਾਂ ਵਲੋਂ ਦਬਾਅ ਬਣਾਇਆ ਜਾਵੇਗਾ ਤਾਂ ਜੋ ਉੱਜੜ ਰਹੇ ਪੰਜਾਬ ਨੂੰ ਮੁੜ ਤੋਂ ਨਵਾਂ ਨਿਰੋਇਆ ਬਣਾਇਆ ਜਾ ਸਕੇ | ਇਸ ਵਾਤਾਵਰਣ ਚੇਤਨਾ ਲਹਿਰ ਦੀ ਅਗਵਾਈ ਵਾਤਾਵਰਣ ਪਦਮਸ੍ਰੀ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਪਦਮਸ਼੍ਰੀ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਤੇ ਪਿੰਗਲਵਾੜਾ ਦੀ ਮੁੱਖ ਬੀਬੀ ਇੰਦਰਜੀਤ ਕੌਰ ਕਰਨਗੇ | ਇਸ ਜਥੇਬੰਦੀ ਦਾ ਅਗਲਾ ਇਕੱਠ ਲੁਧਿਆਣਾ 'ਚ ਦਸੰਬਰ ਦੇ ਤੀਜੇ ਹਫ਼ਤੇ ਦੌਰਾਨ ਕੀਤਾ ਜਾਵੇਗਾ | ਅੱਜ ਦੀ ਇਸ ਮੀਟਿੰਗ ਵਿਚ ਦਰਜਨ ਤੋਂ ਵੱਧ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲਿਆ ਤੇ ਪੰਜਾਬ ਦੇ ਵਾਤਾਵਰਣ ਪੱਖ ਤੋਂ ਗੰਭੀਰ ਹੁੰਦੇ ਜਾ ਰਹੇ ਹਲਾਤਾਂ ਬਾਰੇ ਚਿੰਤਾਵਾਂ 'ਤੇ ਵਿਚਾਰ ਚਰਚਾ ਕੀਤੀ ਗਈ | ਵਾਤਾਵਰਣ ਨੂੰ ਲੋਕ ਮੁੱਦਾ ਬਣਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਮੀਟਿੰਗਾਂ ਤੇ ਸੈਮੀਨਾਰ ਕਰਵਾਏ ਜਾਣਗੇ | ਇਸ ਮੌਕੇ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅੱਜ ਵਾਤਾਵਰਣ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ | ਉਨ੍ਹਾਂ ਦੱਸਿਆ ਕਿ ਤਰੱਕੀ ਦੇ ਨਾਂਅ 'ਤੇ ਅਸੀਂ ਵਾਤਾਵਰਣ ਦਾ ਇੰਨਾ ਕਿ ਨੁਕਸਾਨ ਕਰ ਲਿਆ ਹੈ ਕਿ ਨਾ ਤਾਂ ਸਾਡੀ ਹਵਾ, ਪਾਣੀ ਤੇ ਨਾ ਹੀ ਸਾਡੀ ਖ਼ੁਰਾਕ ਸ਼ੁੱਧ ਰਹੀ ਹੈ | ਸੋਨੇ ਦੀ ਚਿੜੀ ਅਖਵਾਉਂਦੇ ਪੰਜਾਬ 'ਚ ਵਾਤਾਵਰਣ ਦਾ ਮੁੱਦਾ ਇਕ ਮੌਤ ਦਾ ਮੁੱਦਾ ਬਣ ਚੁੱਕਾ ਹੈ | ਉਨ੍ਹਾਂ ਕਿਹਾ ਕਿ ਅੱਜ ਮੁਨਾਫ਼ੇ ਦੀ ਦੌੜ ਨੇ ਬਹੁਤ ਕੁਝ ਵਿਗਾੜ ਕੇ ਰੱਖ ਦਿੱਤਾ | ਉਨ੍ਹਾਂ ਆ ਰਹੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਇਸ ਵਾਰ ਵਾਤਾਵਰਣ ਨੂੰ ਮੁੱਖ ਮੁੱਦੇ ਵਜੋਂ ਉਭਾਰਨਾ ਚਾਹੀਦਾ ਹੈ ਤੇ ਵੋਟਾਂ ਮੰਗਣ ਵਾਲੇ ਲੀਡਰਾਂ ਤੋਂ ਵਾਤਾਵਰਣ ਦੇ ਮੁੱਦੇ 'ਤੇ ਸਵਾਲ ਕਰਨੇ ਚਾਹੀਦੇ ਹਨ ਕਿਉਂਕਿ ਸ਼ੁੱਧ ਹਵਾ ਪਾਣੀ ਤੇ ਖ਼ੁਰਾਕ ਸਾਡਾ ਹੀ ਨਹੀਂ ਸਗੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਪਸ਼ੂਆਂ ਪੰਛੀਆਂ ਦਾ ਵੀ ਮੌਲਿਕ ਅਧਿਕਾਰ ਹੈ |
ਇਸ ਮੌਕੇ ਓਮੇਂਦਰ ਦੱਤ, ਗੁਰਪ੍ਰੀਤ ਸਿੰਘ ਪ੍ਰਧਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਗੁਰਚਰਨ ਸਿੰਘ ਨੂਰਪੁਰ ਜ਼ੀਰਾ, ਰਾਜਬੀਰ ਸਿੰਘ ਪਿੰਗਲਵਾੜਾ ਅੰਮਿ੍ਤਸਰ, ਗੁਰਬਿੰਦਰ ਸਿੰਘ ਬਾਜਵਾ, ਇੰਜੀ: ਕਪਿਲ ਅਰੋੜਾ, ਬਲਬੀਰ ਸਿੰਘ ਕਾਰ ਸੇਵਾ ਖਡੂਰ ਸਾਹਿਬ. ਜਸਵਿੰਦਰ ਸਿੰਘ ਐਡਵੋਕੇਟ, ਪਲਵਿੰਦਰ ਸਿੰਘ ਸਹਾਰੀ, ਜਸਕੀਰਤ ਸਿੰਘ, ਰਜਿੰਦਰ ਸਿੰਘ ਧਰਾਂਗਵਾਲਾ, ਸੁਖਪ੍ਰੀਤ ਸਿੰਘ, ਸੁਰਜੀਤ ਸਿੰਘ ਸ਼ੰਟੀ ਤੇ ਹੋਰ ਹਾਜ਼ਰ ਸਨ |
ਸੁਲਤਾਨਪੁਰ ਲੋਧੀ, 3 ਦਸੰਬਰ (ਨਰੇਸ਼ ਹੈਪੀ, ਥਿੰਦ)-ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਸੁਲਤਾਨਪੁਰ ਲੋਧੀ ਵਲੋਂ ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ | ਇਸ ਰੈਲੀ ਦੀ ਪ੍ਰਧਾਨਗੀ ਯੂਨੀਅਨ ਆਗੂ ਜੋਗਿੰਦਰ ਸਿੰਘ ਸਰਪੰਚ, ਅਮਰੀਕ ਸਿੰਘ ...
ਸੁਲਤਾਨਪੁਰ ਲੋਧੀ, 3 ਦਸੰਬਰ (ਨਰੇਸ਼ ਹੈਪੀ, ਥਿੰਦ)-ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦਾ ਹਾਂ ਜਿਸਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਬਤੌਰ ਡੀਐਸਪੀ ਡਿਊਟੀ ਕਰਨ ਦਾ ਅਵਸਰ ਪ੍ਰਾਪਤ ਹੋਇਆ ...
ਕਪੂਰਥਲਾ, 3 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਰੋਡਵੇਜ਼, ਪਨਬਸ ਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਅੱਜ ਕੱਚੇ ਮੁਲਾਜ਼ਮਾਂ ਵਲੋਂ ਕੀਤੇ ਗਏ ਰਾਜ ਪੱਧਰੀ ਰੋਸ ਵਿਖਾਵਿਆਂ ਦੀ ਲੜੀ ਤਹਿਤ ਪੀ. ਆਰ. ਟੀ. ਸੀ. ਦੇ ਕਪੂਰਥਲਾ ਡੀਪੂ ਮੂਹਰੇ ...
ਹੁਸੈਨਪੁਰ, 3 ਦਸੰਬਰ (ਸੋਢੀ)-ਇੱਥੋਂ ਨੇੜਲੇ ਪਿੰਡ ਬਿਹਾਰੀਪੁਰ ਵਿਖੇ ਸ਼ਹੀਦ ਬਾਬਾ ਦੱਲ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ ਗਰਾਮ ਪੰਚਾਇਤ, ਗੁਰਦੁਆਰਾ ਸ਼ਹੀਦ ਬਾਬਾ ਦੱਲ ਸਿੰਘ ਪ੍ਰਬੰਧਕ ਕਮੇਟੀ, ਸਪੋਰਟਸ ਕਲੱਬ, ਐੱਨ.ਆਰ.ਆਈ. ਵੀਰ., ਪਿੰਡ ਵਾਸੀ ਤੇ ਨਗਰ ...
ਕਪੂਰਥਲਾ, 3 ਦਸੰਬਰ (ਅਮਰਜੀਤ ਕੋਮਲ)-ਸਿੱਖਿਆ ਵਿਭਾਗ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਹਿ ਵਿੱਦਿਅਕ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਤਜਿੰਦਰਪਾਲ ਸਿੰਘ, ਸਿੱਖਿਆ ਸੁਧਾਰ ਟੀਮ ਦੀ ਇੰਚਾਰਜ ਪਿ੍ੰਸੀਪਲ ਰਮਾ ਬਿੰਦਰਾ, ਕੋਆਰਡੀਨੇਟਰ ...
ਕਪੂਰਥਲਾ, 3 ਦਸੰਬਰ (ਸਡਾਨਾ)-ਬੀਤੇ ਕਰੀਬ ਇਕ ਮਹੀਨੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ 'ਤੇ ਬੈਠੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਲੋਂ ਸਰਕਾਰੀ ਕਾਲਜ ਤੋਂ ਸ਼ਹਿਰ ਵਿਚ ਸੂਬਾ ਸਰਕਾਰ ਵਿਰੁੱਧ ਰੋਸ ਮਾਰਚ ਕੱਢਿਆ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ | ਇਸ ...
ਤਲਵੰਡੀ ਚੌਧਰੀਆਂ, 3 ਦਸੰਬਰ (ਪਰਸਨ ਲਾਲ ਭੋਲਾ)-ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਪੰਜਾਬ ਵਲੋਂ ਪੰਜਾਬ ਸਰਕਾਰ ਵਲੋਂ ਆਸ਼ਾ ਵਰਕਰ ਤੇ ਫੈਸਲੀਟੇਟਰਾਂ ਦੀਆਂ ਘੱਟੋ-ਘੱਟ ਉਜ਼ਰਤਾਂ ਤਹਿਤ ਪੱਕੀਆਂ ਤਨਖ਼ਾਹਾਂ ਨਾ ਦੇਣ, ਉਨ੍ਹਾਂ ਦੀ ਕਿਸੇ ਵੀ ਮੰਗ ਦਾ ਨਿਪਟਾਰਾ ਨਾ ...
ਕਪੂਰਥਲਾ, 3 ਦਸੰਬਰ (ਵਿ. ਪ੍ਰ.)-ਹਿੰਦੂ ਕੰਨਿਆ ਕਾਲਜ ਦੇ ਐੱਨ.ਐੱਸ.ਐੱਸ. ਯੂਨਿਟ ਵਲੋਂ ਰੈੱਡ ਰੀਬਨ ਕਲੱਬ ਦੇ ਸਹਿਯੋਗ ਨਾਲ ਏਡਜ਼ ਦਿਵਸ 'ਤੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਡਾ: ਅਰਸ਼ਬੀਰ ਕੌਰ ਐੱਮ.ਡੀ. ਮੈਡੀਸਨ ਸਿਵਲ ਹਸਪਤਾਲ ਕਪੂਰਥਲਾ ਨੇ ਵਿਦਿਆਰਥੀਆਂ ਨੂੰ ...
ਕਪੂਰਥਲਾ, 3 ਦਸੰਬਰ (ਸਡਾਨਾ)-ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਦਕਿ 716 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਇਸ ਸਮੇਂ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ 3 ਐਕਟਿਵ ਮਾਮਲੇ ਹਨ, ਜਦਕਿ 17,310 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | ਮਰੀਜ਼ਾਂ ਦੀ ...
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਸੀ. ਆਈ. ਏ. ਸਟਾਫ਼ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲੇ ਟੀਕੇ ਬਰਾਮਦ ਕਰਕੇ ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਸੀ. ਆਈ. ਏ. ਸਟਾਫ਼ ਦੇ ਏ. ਐੱਸ. ਆਈ. ਪਰਮਜੀਤ ਸਿੰਘ ਦੀ ਅਗਵਾਈ 'ਚ ...
ਕਪੂਰਥਲਾ, 3 ਦਸੰਬਰ (ਵਿ. ਪ੍ਰ.)-ਸ਼ਰਨਦੀਪ ਸਿੰਘ ਨੇ ਸਿਵਲ ਸਰਜਨ ਕਪੂਰਥਲਾ ਦੇ ਦਫ਼ਤਰ ਵਿਚ ਡਿਪਟੀ ਮਾਸ ਮੀਡੀਆ ਅਫ਼ਸਰ ਵਜੋਂ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਇਸ ਤੋਂ ਪਹਿਲਾਂ ਉਹ ਫ਼ਾਜ਼ਿਲਕਾ ਵਿਚ ਡਿਪਟੀ ਮਾਸ ਮੀਡੀਆ ਅਫ਼ਸਰ ਤੇ ਸੀ.ਐੱਚ.ਸੀ. ...
ਡਡਵਿੰਡੀ, 3 ਦਸੰਬਰ (ਦਿਲਬਾਗ ਸਿੰਘ ਝੰਡ)-ਤਿੰਨ ਕਾਲੇ ਕਾਨੂੰਨ ਦੇ ਰੱਦ ਹੋਣ ਮਗਰੋਂ ਵੀ ਦਿੱਲੀ ਦੀਆਂ ਬਰੰੂਹਾਂ 'ਤੇ ਬੈਠੇ ਕਿਸਾਨਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਵੀ ਕੇਂਦਰ ਵਿਚਲੀ ਮੋਦੀ ਸਰਕਾਰ ਤੁਰੰਤ ਪ੍ਰਵਾਨ ਕਰਕੇ ਕਿਸਾਨਾਂ ਨੂੰ ਖ਼ੁਸ਼ੀ-ਖ਼ੁਸ਼ੀ ਘਰਾਂ ...
ਡਡਵਿੰਡੀ, 3 ਦਸੰਬਰ (ਦਿਲਬਾਗ ਸਿੰਘ ਝੰਡ)-ਪੰਜਾਬ ਗ੍ਰਾਮੀਣ ਬੈਂਕ ਡੱਲਾ 'ਚ ਉਸ ਵੇਲੇ ਹਫ਼ੜਾ ਤਫ਼ਰੀ ਮੱਚ ਗਈ ਜਦੋਂ ਬੈਂਕ ਦੇ ਗਾਰਡ ਕੋਲੋਂ ਆਪਣੀ ਲਾਇਸੰਸੀ ਰਾਈਫ਼ਲ ਵਿਚੋਂ ਅਚਾਨਕ ਗੋਲੀ ਚੱਲ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਚੌਂਕੀ ਡੱਲਾ ਦੇ ਇੰਚਾਰਜ ਏ. ...
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਇਕ ਬਜ਼ੁਰਗ ਦੇ ਖੀਸੇ 'ਚੋਂ ਪੈਸੇ ਖੋਹ ਕੇ ਲੈ ਜਾਣ ਸਬੰਧੀ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 379-ਬੀ, 34 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਹਰਭਜਨ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ...
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਪਿੰਡ ਨਵੀਂ ਆਬਾਦੀ ਨਾਰੰਗਸ਼ਾਹਪੁਰ ਦੀ ਪੰਚਾਇਤ ਵਲੋਂ ਸਰਪੰਚ ਬੀਬੀ ਕਮਲੇਸ਼ ਰਾਣੀ ਦੀ ਅਗਵਾਈ ਹੇਠ ਅੱਜ ਸਥਾਨਕ ਐੱਸ.ਡੀ.ਐੱਮ. ਦਫ਼ਤਰ ਵਿਖੇ ਧਰਨਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ...
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਬਾਜ਼ਾਰ 'ਚ ਸਬਜ਼ੀ ਲੈਣ ਆਏ ਵਿਅਕਤੀ ਦੀ ਐਕਟਿਵਾ ਚੋਰੀ ਹੋਣ ਸਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 379 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਅਨਿਲ ਕੁਮਾਰ ਪੁੱਤਰ ਕ੍ਰਿਸ਼ਨ ਸਰੂਪ ਸ਼ਰਮਾ ...
ਕਪੂਰਥਲਾ/ਫਗਵਾੜਾ, 3 ਦਸੰਬਰ (ਕੋਮਲ, ਵਾਲੀਆ, ਚਾਨਾ)-ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾਈ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਸੂਬਾਈ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਮੂਸਾਪੁਰ ਤੇ ਮੀਤ ਪ੍ਰਧਾਨ ਸੰਤੋਖ ਸਿੰਘ ਲੱਖਪੁਰ ਦੀ ਮੌਜੂਦਗੀ ਵਿਚ ਗੋਲਡਨ ਸੰਧਰ ...
ਢਿਲਵਾਂ, 3 ਨਵੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਥਾਣਾ ਢਿਲਵਾਂ ਦੀ ਪੁਲਿਸ ਨੇ ਭੈੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ 40 ਬੋਤਲਾਂ ਨਾਜਾਇਜ਼ ਸ਼ਰਾਬ ਤੇ ਮੋਟਰਸਾਈਕਲ ਸਮੇਤ ਵਿਅਕਤੀ ਨੂੰ ਕਾਬੂ ਕੀਤਾ ਹੈ | ਥਾਣਾ ਮੁਖੀ ਸੁਖਵਿੰਦਰ ਸਿੰਘ ਦਿਉਲ, ਏ.ਐੱਸ.ਆਈ. ...
ਫਗਵਾੜਾ, 3 ਦਸੰਬਰ (ਹਰੀਪਾਲ ਸਿੰਘ, ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਲੁੱਟ ਦੀ ਹੋਈ ਵਾਰਦਾਤ ਨੂੰ 24 ਘੰਟੇ ਵਿਚ ਸੁਲਝਾਉਂਦੇ ਹੋਏ ਸੀ. ਆਈ. ਏ. ਸਟਾਫ਼ ਦੀ ਪੁਲਿਸ ਟੀਮ ਨੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਨਕਦੀ, ਨਸ਼ੀਲੇ ਟੀਕੇ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ ...
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਯੂਥ ਕਾਂਗਰਸ ਵਲੋਂ ਜ਼ਿਲ੍ਹਾ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਹਰਨੂੰਰ ਸਿੰਘ ਹਰਜੀ ਮਾਨ ਦੀ ਅਗਵਾਈ ਹੇਠ ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਕੇ. ਜੀ. ਰਿਜੋਰਟ ਵਿਖੇ 'ਸਾਂਝੀ ਸਿਆਸਤ ਸਾਂਝੀ ਵਿਰਾਸਤ' ਸਮਾਗਮ ਕਰਵਾਇਆ ਗਿਆ | ਇਸ ...
ਕਪੂਰਥਲਾ, 3 ਦਸੰਬਰ (ਵਿ. ਪ੍ਰ.)-ਪੀ. ਐੱਨ. ਡੀ. ਟੀ. ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਸਥਾਨਕ ਸਿਵਲ ਹਸਪਤਾਲ ਵਿਚ ਡਾ: ਗੁਰਿੰਦਰਬੀਰ ਕੌਰ ਸਿਵਲ ਸਰਜਨ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪੀ.ਐੱਨ.ਡੀ.ਟੀ. ਐਕਟ ਤਹਿਤ ਪਿਛਲੇ ਸਮੇਂ ਦੌਰਾਨ ਹੋਈਆਂ ਵੱਖ-ਵੱਖ ਗਤੀਵਿਧੀਆਂ ...
ਫਗਵਾੜਾ, 3 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਆਸਾ ਵਰਕਰਾਂ ਤੇ ਫੈਸੀਲੀਟੇਟਰਾਂ ਦੀਆਂ ਘੱਟੋ-ਘੱਟ ਉਜਰਤ ਤਹਿਤ ਪੱਕੀਆਂ ਤਨਖ਼ਾਹਾਂ ਨਾ ਦੇਣ, ਉਨ੍ਹਾਂ ਦੀ ਕਿਸੇ ਵੀ ਮੰਗ ਦਾ ਨਿਪਟਾਰਾ ਨਾ ਕਰਨ ...
ਨਡਾਲਾ, 3 ਦਸੰਬਰ (ਮਾਨ)-ਰਣਜੀਤ ਸਿੰਘ ਰਾਣਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਭੁਲੱਥ ਦੀ ਅਗਵਾਈ ਹੇਠ ਪਿੰਡ ਲੱਖਣ ਕੇ ਪੱਡਾ 'ਚ ਆਮ ਆਦਮੀ ਪਾਰਟੀ ਦੀ ਤੀਜੀ ਗਾਰੰਟੀ ਦਾ ਆਗਾਜ਼ ਕੀਤਾ ਗਿਆ | ਇਸ ਮੌਕੇ ਰਣਜੀਤ ਸਿੰਘ ਰਾਣਾ ਨੇ 'ਆਪ' ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ...
ਭੁਲੱਥ, 3 ਦਸੰਬਰ (ਮਨਜੀਤ ਸਿੰਘ ਰਤਨ)-ਪੰਜਾਬ 'ਚ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਦਿਵਿਆਂਗ ਵਿਅਕਤੀਆਂ ਨੂੰ ਵੋਟਾਂ ਬਣਾਉਣ ਤੇ ਵੋਟਾਂ ਪਾਉਣ ਵਾਸਤੇ ਜਾਗਰੂਕ ਕਰਨ ਲਈ ਅੰਤਰਰਾਸ਼ਟਰੀ ਦਿਵਿਆਸ ਦਿਵਸ 'ਤੇ ਪਿੰਡ ਬੋਪਾਰਾਏ ਵਿਖੇ ਉਪ ਮੰਡਲ ਮੈਜਿਸਟ੍ਰੇਟ ...
ਢਿਲਵਾਂ, 3 ਦਸੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਰੇਲਵੇ ਫਾਟਕ ਢਿਲਵਾਂ ਤੋਂ ਪਹਿਲਾਂ ਪੈਂਦੀ ਪੁਰਾਣੀ ਪੁਲੀ ਨੂੰ ਬਣਾਉਣ ਅਤੇ ਫਾਟਕ ਤੋਂ ਪਹਿਲਾਂ ਵਾਲੀ ਜਲੰਧਰ ...
ਤਲਵੰਡੀ ਚੌਧਰੀਆਂ, 3 ਦਸੰਬਰ (ਪਰਸਨ ਲਾਲ ਭੋਲਾ)-ਹਰ ਸਾਲ ਦੀ ਤਰ੍ਹਾਂ ਸ਼ਹੀਦ ਊਧਮ ਸਿੰਘ ਲਾਇਬ੍ਰੇਰੀ ਟਿੱਬਾ ਵਲੋਂ ਸਮੂਹ ਨਗਰ ਨਿਵਾਸੀਆਂ, ਐੱਨ.ਆਰ.ਆਈਜ਼. ਵੀਰਾਂ ਦੇ ਸਹਿਯੋਗ ਨਾਲ ਇਸ ਵਾਰ ਵੀ 9ਵਾਂ ਸਾਲਾਨਾ ਨਾਟਕ ਮੇਲਾ 5 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਫਗਵਾੜਾ, 3 ਦਸੰਬਰ (ਹਰਜੋਤ ਸਿੰਘ ਚਾਨਾ)-ਸਨਾਤਨ ਧਰਮ ਮੰਦਰ ਤੇ ਧਰਮਸ਼ਾਲਾ ਕਮੇਟੀ (ਰਜਿ.) ਭਗਤਪੁਰਾ ਦਾ ਵਫ਼ਦ ਮੰਦਰ ਕਮੇਟੀ ਦੇ ਪ੍ਰਧਾਨ ਸੰਤੋਖ ਸਿੰਘ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਬਲਵੀਰ ਰਾਣੀ ਸੋਢੀ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ...
ਸੁਲਤਾਨਪੁਰ ਲੋਧੀ, 3 ਦਸੰਬਰ (ਥਿੰਦ, ਹੈਪੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਵਲੋਂ ਸੂਬੇ ਦੇ ਹਿਤਾਂ ਲਈ ਲਏ ਜਾ ਰਹੇ ਇਤਿਹਾਸਕ ਫ਼ੈਸਲਿਆਂ ਨਾਲ ਜਿੱਥੇ ਰਾਜ ਦੇ ਲੋਕਾਂ ਨੂੰ ਵੱਡਾ ਆਰਥਿਕ ਲਾਭ ਮਿਲੇਗਾ, ਉੱਥੇ ਹੀ ...
ਫਗਵਾੜਾ, 3 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਵਿਦੇਸ਼ ਵੱਸਦੇ ਪਲਾਹੀ ਨਿਵਾਸੀ ਵੀਰਾਂ ਲਖਬੀਰ ਸਿੰਘ ਬਸਰਾ ਯੂ. ਕੇ., ਸਾਬਕਾ ਸਰਪੰਚ ਗੁਰਪਾਲ ਸਿੰਘ ਸੱਗੂ ਕੈਨੇਡਾ ਤੇ ਜੱਸੀ ਸੱਲ ਯੂ. ਕੇ. ਵਲੋਂ ਸ੍ਰੀ ਗੁਰੂ ਹਰਿ ਰਾਇ ਫੁੱਟਬਾਲ ਅਕੈਡਮੀ ਪਲਾਹੀ ਦੇ ਸੱਤਰ ਬੱਚਿਆਂ, ਜੋ ...
ਢਿਲਵਾਂ, 3 ਦਸੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ: ਸੁਰਿੰਦਰ ਕੁਮਾਰ ਵਿਰਦੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਢਿਲਵਾਂ ਵਲੋਂ ਖੇਤੀਬਾੜੀ ਅਫ਼ਸਰ ਢਿਲਵਾਂ ਡਾ: ਬਲਕਾਰ ਸਿੰਘ ਦੀ ...
ਕਪੂਰਥਲਾ, 3 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸੁਲਤਾਨਪੁਰ ਲੋਧੀ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕੇਂਦਰੀ ਅਬਜ਼ਰਵਰ ਚੇਤਨ ਚੌਹਾਨ ਨੂੰ ਰੈਸਟ ਹਾਊਸ ਕਪੂਰਥਲਾ ਵਿਚ ਮਿਲਣ ਮੌਕੇ ਸ਼ਕਤੀ ਪ੍ਰਦਰਸ਼ਨ ਕੀਤਾ | ਹਲਕੇ ਦੇ ਵੱਡੀ ...
ਕਪੂਰਥਲਾ, 3 ਦਸੰਬਰ (ਸਡਾਨਾ)-ਟਰੈਫ਼ਿਕ ਐਜੂਕੇਸ਼ਨ ਸੈੱਲ ਵਲੋਂ ਬੱਚਿਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਉਣ ਦੇ ਮਨੋਰਥ ਨਾਲ ਵੱਖ-ਵੱਖ ਸਕੂਲਾਂ ਵਿਚ ਸੈਮੀਨਾਰ ਕਰਵਾਏ ਜਾ ਰਹੇ ਹਨ | ਇਸੇ ਕੜੀ ਤਹਿਤ ਐੱਸ.ਐੱਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਤੇ ਐੱਸ.ਪੀ. ...
ਢਿਲਵਾਂ, 3 ਦਸੰਬਰ (ਗੋਬਿੰਦ ਸੁਖੀਜਾ)-'ਖੇਤੀ ਕਾਨੂੰਨਾਂ ਦੀ ਵਾਪਸੀ 'ਤੇ ਸੰਸਦ ਦੀ ਮੋਹਰ ਲੱਗਣ ਤੋਂ ਬਾਅਦ ਦਿੱਲੀ ਦੇ ਵੱਖਵੱਖ ਬਾਰਡਰਾਂ 'ਤੇ ਲੰਮੇ ਸਮੇਂ ਤੋਂ ਧਰਨਾ ਦੇ ਰਹੇ ਕਿਸਾਨਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਆ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
ਸੁਲਤਾਨਪੁਰ ਲੋਧੀ/ਤਲਵੰਡੀ ਚੌਧਰੀਆਂ, 3 ਦਸੰਬਰ (ਥਿੰਦ, ਭੋਲਾ, ਹੈਪੀ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੇਂਡੂ ਖੇਤਰਾਂ ਦੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਉਲੀਕੀਆਂ ਹਨ, ਜਿਸ ਨਾਲ ਵੱਡੀ ਪੱਧਰ 'ਤੇ ਵਿਕਾਸ ਕਰਵਾ ਕੇ ਲੋਕਾਂ ...
ਕਪੂਰਥਲਾ, 3 ਦਸੰਬਰ (ਸਡਾਨਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੈਂਸਰ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਦਿੱਤੀ ਜਾਂਦੀ ਆਰਥਿਕ ਮਦਦ ਤਹਿਤ ਸਟੇਟ ਗੁਰਦੁਆਰਾ ਸਾਹਿਬ ਵਿਖੇ ਪਿੰਡ ਘੁੱਗ ਬੇਟ ਨਾਲ ਸਬੰਧਿਤ ਦਲਜੀਤ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦੇ ...
ਡਡਵਿੰਡੀ, 3 ਦਸੰਬਰ (ਦਿਲਬਾਗ ਸਿੰਘ ਝੰਡ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਜਗੀਰ ਵਿਖੇ ਪਿ੍ੰਸੀਪਲ ਭਜਨ ਸਿੰਘ ਦੀ ਅਗਵਾਈ 'ਚ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਰਾਮਪੁਰ ਜਗੀਰ ਦੇ ਯੂ. ਕੇ. ਰਹਿੰਦੇ ਪ੍ਰਵਾਸੀ ਭਾਰਤੀਆਂ ਵਲੋਂ ਸਾਂਝੇ ਤੌਰ ...
ਪਾਂਸ਼ਟਾ/ਖਲਵਾੜਾ, 3 ਦਸੰਬਰ (ਸਤਵੰਤ ਸਿੰਘ, ਮਨਦੀਪ ਸਿੰਘ ਸੰਧੂ)-ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੀ ਜੂਡੋ ਦੀ ਟੀਮ ਨੇ ਪਿ੍ੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਦੀ ਰਹਿਨੁਮਾਈ ਤੇ ਪ੍ਰੋ. ਰਮਨਪ੍ਰੀਤ ਸਿੰਘ, ਮੁਖੀ ਸਰੀਰਕ ਸਿੱਖਿਆ ਵਿਭਾਗ ...
ਭੁਲੱਥ, 3 ਦਸੰਬਰ (ਸੁਖਜਿੰਦਰ ਸਿੰਘ ਮੁਲਤਾਨੀ)-ਸਿੱਖਿਆ ਵਿਭਾਗ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਗੁਰਚਰਨ ਸਿੰਘ ਲਾਸਾਨੀ ਤੇ ਬੀ.ਪੀ.ਈ.ਓ. ਤਜਿੰਦਰ ਕੁਮਾਰ ਦੀ ਅਗਵਾਈ ਹੇਠ ਬਲਾਕ ਭੁਲੱਥ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ...
ਕਪੂਰਥਲਾ, 3 ਦਸੰਬਰ (ਵਿ. ਪ੍ਰ.)-ਸ੍ਰੀ ਰਾਮ ਸਨਾਤਨ ਧਰਮ ਮੰਡਲ ਰਾਮ ਲੀਲ੍ਹਾ ਕਮੇਟੀ ਜਲੋਖਾਨਾ ਵਲੋਂ ਪ੍ਰਵਾਸੀ ਭਾਰਤੀ ਸੁਦੇਸ਼ ਗੁਪਤਾ ਯੂ.ਐੱਸ.ਏ. ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਤਯਬਪੁਰ ਤੇ ਆਂਗਣਵਾੜੀ ਸੈਂਟਰ ਦੇ ਛੋਟੇ ਬੱਚਿਆਂ ਨੂੰ 60 ਸਵੈਟਰ ਤਕਸੀਮ ...
ਸੁਲਤਾਨਪੁਰ ਲੋਧੀ , 3 ਦਸੰਬਰ (ਨਰੇਸ਼ ਹੈਪੀ, ਥਿੰਦ)-ਮੰਡ ਖੇਤਰ ਦੇ ਲੋਕਾਂ ਨੰੂ ਬੁਨਿਆਦੀ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਗਈਆਂ ਗਰਾਂਟਾਂ ਨਾਲ ਇਕ ਨਵੇਂ ਯੁੱਗ ਦਾ ਆਗਾਜ਼ ਹੋਇਆ ਹੈ, ਜਿਸ ਨਾਲ ਲੋਕ ਮਾਝੇ 'ਚ ਆਸਾਨੀ ਨਾਲ ਜਾ ਸਕਣਗੇ | ਉਨ੍ਹਾਂ ਕਿਹਾ ...
ਫਗਵਾੜਾ, 3 ਦਸੰਬਰ (ਟੀ. ਡੀ. ਚਾਵਲਾ)-ਦੁਆਬਾ ਸਾਹਿਤ ਤੇ ਕਲਾ ਅਕਾਦਮੀ ਫਗਵਾੜਾ ਦੇ ਪ੍ਰਧਾਨ ਡਾ: ਜਵਾਹਰ ਧੀਰ ਤੇ ਸਕੱਤਰ ਯਸ਼ ਚੋਪੜਾ ਨੇ ਅਕਾਦਮੀ ਦੇ ਸੀਨੀਅਰ ਮੈਂਬਰ ਡਾ: ਕੈਲਾਸ਼ ਨਾਥ ਭਾਰਦਵਾਜ ਨੂੰ ਭਾਸ਼ਾ ਵਿਭਾਗ ਵਲੋਂ ਉਨ੍ਹਾਂ ਦੀ ਪੁਸਤਕ 'ਗੁਰੂ ਗੋਬਿੰਦ ਸਿੰਘ ...
ਸੁਲਤਾਨਪੁਰ ਲੋਧੀ, 3 ਦਸੰਬਰ (ਨਰੇਸ਼ ਹੈਪੀ, ਥਿੰਦ)-ਪਿਛਲੇ ਦਿਨੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਨਲਾਈਨ ਸ਼ਬਦ ਗਾਇਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ਪੰਜਾਬ ਭਰ ਦੇ ਪ੍ਰਾਇਮਰੀ ਮਿਡਲ ਤੇ ...
ਕਪੂਰਥਲਾ, 3 ਦਸੰਬਰ (ਅਮਰਜੀਤ ਕੋਮਲ)-ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਤੇ ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਕਪੂਰਥਲਾ ਡਾ: ਗੁਰਿੰਦਰਬੀਰ ਕੌਰ ਨੇ ਜ਼ਿਲ੍ਹੇ ਵਿਚਲੇ ਹਸਪਤਾਲਾਂ ਦੇ ਆਈ.ਸੀ.ਯੂ. ਸੈਂਟਰਾਂ, ਆਈਸੋਲੇਸ਼ਨ ਵਾਰਡਾਂ, ...
ਕਾਲਾ ਸੰਘਿਆਂ, 3 ਦਸੰਬਰ (ਬਲਜੀਤ ਸਿੰਘ ਸੰਘਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸਵ. ਜਰਨੈਲ ਸਿੰਘ ਸੋਹਲ ਤੇ ਮਾਤਾ ਗੁਰਮੇਜ ਕੌਰ ਸੋਹਲ ਦੀ ਮਿੱਠੀ ਯਾਦ ਵਿਚ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ ਮਿਤੀ 5 ਦਸੰਬਰ ਨੂੰ ਗੁਰਦੁਆਰਾ ...
ਜਲੰਧਰ, 3 ਦਸੰਬਰ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਸ਼ਹਿਰ ਦੀਆਂ ਚਾਰੇ ਵਿਧਾਨ ਸਭਾ ਚੋਣ ਹਲਕਿਆਂ ਵਿਚ ਪ੍ਰਚਾਰ ਲਈ ਬਣਾਈ ਟੀਮ ਦਾ ਅੱਜ ਵਿਸਥਾਰ ਕੀਤਾ ਗਿਆ | ਇਸ ਸੰਬੰਧੀ ਪ੍ਰੈਸ ਨੂੰ ਜਾਰੀ ਬਿਆਨ ...
ਜਲੰਧਰ, 3 ਦਸੰਬਰ (ਸ਼ਿਵ)- ਸਮਾਰਟ ਸਿਟੀ ਕੰਪਨੀ ਕਰੋੜਾਂ ਰੁਪਏ ਦੀਆਂ ਸਮਾਰਟ ਰੋਡ ਤਾਂ ਬਣਾ ਰਹੀ ਹੈ ਪਰ ਉਨ੍ਹਾਂ ਸੜਕਾਂ ਨੂੰ ਹੁਣ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਬਣਾਇਆ ਗਿਆ ਸੀ | ਵਰਕਸ਼ਾਪ ਚੌਕ ਤੋਂ ਲੈ ਕੇ ਪਟੇਲ ਚੌਕ ...
ਜਲੰਧਰ, 3 ਦਸੰਬਰ (ਐੱਮ.ਐੱਸ. ਲੋਹੀਆ)-ਨੈਸ਼ਨਲ ਹੈੱਲਥ ਮਿਸ਼ਨ ਤਹਿਤ ਪਿਛਲੇ 12 ਸਾਲਾਂ ਤੋਂ ਪੂਰੇ ਪੰਜਾਬ ਦੇ ਸਿਹਤ ਵਿਭਾਗ 'ਚ ਸੇਵਾਵਾਂ ਦੇ ਰਹੇ ਕਰੀਬ 12,500 ਕਰਮਚਾਰੀਆਂ ਨੇ ਅੱਜ ਸਰਕਾਰ ਤੋਂ ਪੱਕੇ ਕਰਨ ਦੀ ਮੰਗ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ | ਇਸ ਪ੍ਰਦਰਸ਼ਨ ਦੌਰਾਨ ...
ਕਾਲਾ ਸੰਘਿਆਂ, 3 ਦਸੰਬਰ (ਬਲਜੀਤ ਸਿੰਘ ਸੰਘਾ)-ਧੰਨ-ਧੰਨ ਬਾਬਾ ਲੱਖੋ ਜੀ ਸਪੋਰਟਸ ਕਲੱਬ ਬਲੇਰਖਾਨਪੁਰ ਵਲੋਂ ਗ੍ਰਾਮ ਪੰਚਾਇਤ ਤੇ ਐੱਨ. ਆਰ. ਆਈਜ਼. ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਖਿਆਲੀ ਦਾਸ ਜੀ, ਸੰਤ ਬਾਬਾ ਮਿਲਖਾ ਸਿੰਘ ਗੁਰਸਰ ਸਾਹਿਬ ਤੇ ਸੰਤ ਬਾਬਾ ਦਇਆ ਸਿੰਘ ...
ਕਪੂਰਥਲਾ, 3 ਦਸੰਬਰ (ਸਡਾਨਾ)-ਕੋਰੋਨਾ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਤੇ ਇਸ ਤੋਂ ਬਚਾਅ ਲਈ ਸਾਵਧਾਨੀ ਬਹੁਤ ਜ਼ਰੂਰੀ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ: ਗੁਰਿੰਦਰਦਬੀਰ ਕੌਰ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ...
ਕਪੂਰਥਲਾ, 3 ਦਸੰਬਰ (ਸਡਾਨਾ)-ਸ਼ੋ੍ਰਮਣੀ ਅਕਾਲੀ ਦਲ ਦਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਨ 'ਤੇ ਧਾਰਮਿਕ ਜਥੇਬੰਦੀਆਂ ਵਲੋਂ ਵਰਿਆਮ ਸਿੰਘ ਕਪੂਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਸੁਖਜਿੰਦਰ ਸਿੰਘ ਬੱਬਰ ਵਲੋਂ ਵੀ ਜਥੇ: ...
ਕਪੂਰਥਲਾ, 3 ਦਸੰਬਰ (ਅਮਰਜੀਤ ਕੋਮਲ)-ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਜ ਕਮਲ ਚੌਧਰੀ ਵਲੋਂ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 15ਵੇਂ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਗਿਆ | ਉਨ੍ਹਾਂ ਹਾਲ ਹੀ ਵਿਚ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖ਼ਲਾਈ ...
ਕਪੂਰਥਲਾ, 3 ਦਸੰਬਰ (ਅਮਰਜੀਤ ਸਿੰਘ ਸਡਾਨਾ)-ਦਾਦੀ ਵਲੋਂ ਪੰਚਾਇਤ ਵਿਚ ਪੋਤੇ ਪਾਸੋਂ ਮੁਆਫ਼ੀ ਮੰਗਵਾਉਣ ਤੇ ਉਸ ਨੂੰ ਬੁਰਾ ਭਲਾ ਕਹਿਣ ਕਾਰਨ ਮਨ ਵਿਚ ਰੰਜਸ਼ ਰੱਖਦਿਆਂ ਪੋਤੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਾਦੀ ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ | ਬੀਤੇ ਮਾਰਚ ...
ਜਲੰਧਰ, 3 ਦਸੰਬਰ (ਹਰਵਿੰਦਰ ਸਿੰਘ ਫੁੱਲ)-ਜ਼ਿਲੇ੍ਹ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਜਲੰਧਰ ਵੱਲੋਂ ਦਸੰਬਰ ਮਹੀਨੇ ਦੀ ਸ਼ੁਰੂਆਤ 'ਚ ਲਗਾਏ ਗਏ ਰੁਜ਼ਗਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX