ਤਾਜਾ ਖ਼ਬਰਾਂ


ਨੌਜਵਾਨ ਨਜਾਇਜ਼ ਅਸਲੇ ਤੇ ਕਾਰਤੂਸਾਂ ਸਮੇਤ ਕਾਬੂ
. . .  12 minutes ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਇਕ ਵਿਅਕਤੀ ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਨਜਾਇਜ਼ ਅਸਲਾ ਅਤੇ ਕਾਰਤੂਸਾਂ ਸਮੇਤ...
ਨੌਜਵਾਨ ਨੇ ਆਪਣੇ ਘਰ ਵਿਚ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
. . .  8 minutes ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਕਾਲੂ (20)...
ਕਿਸੇ ਵੀ ਸ਼ਹਿਰ ਨੂੰ ਭੋਪਾਲ ਨਹੀਂ ਬਣਨ ਦੇਣਾ - ਸ਼ਿਵਰਾਜ ਸਿੰਘ ਚੌਹਾਨ
. . .  20 minutes ago
ਭੋਪਾਲ, 3 ਦਸੰਬਰ- ਭੋਪਾਲ ਗੈਸ ਤ੍ਰਾਸਦੀ ਦੀ 38ਵੀਂ ਬਰਸੀ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਸਰਵਧਰਮ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ ਗਈ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਛੜੀਆਂ ਰੂਹਾਂ ਲਈ...
ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ’ਚ ਪੂਰੀ ਤਰ੍ਹਾਂ ਸ਼ਾਮਿਲ- ਸੰਬਿਤ ਪਾਤਰਾ
. . .  31 minutes ago
ਨਵੀਂ ਦਿੱਲੀ, 3 ਦਸੰਬਰ- ਅੱਜ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਮਨੀਸ਼ ਸਿਸੋਦੀਆ ਦੀ ਵੱਡੀ ਭੂਮਿਕਾ ਹੈ, ਉਹ...
ਅਸ਼ਵਨੀ ਸ਼ਰਮਾ ਵਲੋਂ ਪੰਜਾਬ ਭਾਜਪਾ ਦੇ ਅਹੁਦੇਦਾਰਾਂ ਦਾ ਐਲਾਨ
. . .  52 minutes ago
ਚੰਡੀਗੜ੍ਹ, 3 ਦਸੰਬਰ-ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ...
ਤਾਮਿਲਨਾਡੂ:ਮਦਰਾਸ ਹਾਈ ਕੋਰਟ ਨੇ ਮੰਦਰ 'ਚ ਮੋਬਾਈਲ ਫੋਨ 'ਤੇ ਲਗਾਈ ਪਾਬੰਦੀ
. . .  about 1 hour ago
ਚੇਨਈ, 3 ਦਸੰਬਰ- ਮਦਰਾਸ ਹਾਈ ਕੋਰਟ ਨੇ ਮੰਦਰ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ...
ਰਾਜਸਥਾਨ:ਗੈਂਗਸਟਰ ਰਾਜੂ ਠੇਠ ਦੀ ਗੋਲੀਆਂ ਮਾਰ ਕੇ ਹੱਤਿਆ
. . .  11 minutes ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਖੇ ਗੈਂਗਸਟਰ ਰਾਜੂ ਠੇਠ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੀਕਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਠੇਠ ਲੰਬੇ ਸਮੇਂ ਤੋਂ ਅਪਰਾਧ...
ਚੀਫ ਖ਼ਾਲਸਾ ਦੀਵਾਨ ਵਲੋਂ ਅੰਮ੍ਰਿਤਸਰ ਵਿਖੇ 67ਵੀਂ ਤਿੰਨ ਦਿਨਾਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਦੀ ਨਗਰ ਕੀਰਤਨ ਨਾਲ ਅਰੰਭਤਾ
. . .  1 minute ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ 67ਵੀਂ ਤਿੰਨ ਦਿਨਾ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀ ਅੱਜ ਅਰੰਭਤਾ ਜੀ.ਟੀ. ਰੋਡ ਸਕੂਲ ਤੋਂ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਇਸ...।
ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  about 3 hours ago
ਡੇਰਾਬੱਸੀ, 3 ਦਸੰਬਰ (ਗੁਰਮੀਤ ਸਿੰਘ)-ਬੀਤੇ ਦਿਨ ਡੇਰਾਬੱਸੀ ਵਿਖੇ ਕਿਰਾਏ 'ਤੇ ਟੈਕਸੀ ਮੰਗਵਾ 4 ਲੁਟੇਰਿਆਂ ਵਲੋਂ ਪਿਸਤੌਲ ਵਿਖਾ ਕੇ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਡੀ ਚਾਲਕ ਦਸ਼ਰਥ ਪੁੱਤਰ ਰਾਜ ਕੁਮਾਰ ਵਾਸੀ ਪੰਚਕੂਲਾ ਦੀ ਸ਼ਿਕਾਇਤ ਤੇ ਡੇਰਾਬੱਸੀ ਪੁਲਿਸ...
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੂੰ ਜਨਮਦਿਨ 'ਤੇ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 3 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਯਾਦ...
ਮੁਹੰਮਦ ਸ਼ਮੀ ਦੀ ਜਗ੍ਹਾ ਉਮਰਾਨ ਮਲਿਕ ਭਾਰਤੀ ਕ੍ਰਿਕਟ ਟੀਮ 'ਚ ਸ਼ਾਮਿਲ
. . .  about 3 hours ago
ਮੁੰਬਈ, 3 ਦਸੰਬਰ-ਮੁਹੰਮਦ ਸ਼ਮੀ ਦੀ ਜਗ੍ਹਾ ਉਮਰਾਨ ਮਲਿਕ ਨੂੰ ਭਾਰਤੀ ਕ੍ਰਿਕਟ ਟੀਮ 'ਚ ਚੁਣਿਆ ਗਿਆ ਹੈ। ਸ਼ਮੀ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਇਕ ਦਿਨਾਂ ਲੜੀ ਦੀ ਲੀਡ-ਅਪ ਵਿਚ ਇਕ ਟਰੇਨਿੰਗ ਸੈਸ਼ਨ ਦੌਰਾਨ ਮੋਢੇ ਦੀ ਸੱਟ ਲੱਗ ਗਈ ਸੀ। ਉਹ ਬੀ.ਸੀ.ਸੀ.ਆਈ. ਮੈਡੀਕਲ ਟੀਮ...
ਸਕੂਲ ਬੱਸ ਤੇ ਟਰੱਕ ਦੀ ਟੱਕਰ 'ਚ ਇਕ ਵਿਦਿਆਰਥੀ ਅਤੇ ਡਰਾਈਵਰ ਦੀ ਮੌਤ
. . .  about 2 hours ago
ਤਰਨਤਾਰਨ, 3 ਦਸੰਬਰ (ਹਰਿੰਦਰ ਸਿੰਘ)-ਤਰਨਤਾਰਨ ਦੇ ਪਿੰਡ ਸ਼ੇਖਚੱਕ ਨੇੜੇ ਇਕ ਨਿੱਜੀ ਸਕੂਲ ਦੀ ਬੱਸ ਅਤੇ ਟਰੱਕ ਦੀ ਆਹਮੋ ਸਾਹਮਣੇ ਹੋਈ ਟੱਕਰ 'ਚ ਇਕ ਵਿਦਿਆਰਥੀ ਅਤੇ ਬੱਸ ਡਰਾਈਵਰ ਦੀ ਮੌਤ ਹੋ ਗਈ। ਹਾਦਸੇ 'ਚ ਕੁੱਝ ਬੱਚੇ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ...
ਲਗਾਤਾਰ ਤੀਜੇ ਹਫ਼ਤੇ ਵਧਿਆ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ
. . .  about 4 hours ago
ਮੁੰਬਈ, 3 ਦਸੰਬਰ-ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਤੀਜੇ ਹਫ਼ਤੇ ਵਧਿਆ...
ਮੁਹੰਮਦ ਸ਼ਮੀ ਬੰਗਲਾਦੇਸ਼ ਵਿਰੁੱਧ ਇਕ ਦਿਨਾਂ ਮੈਚਾਂ ਦੀ ਲੜੀ ਤੋਂ ਹੋਏ ਬਾਹਰ
. . .  about 3 hours ago
ਢਾਕਾ, 3 ਦਸੰਬਰ-ਸੂਤਰਾਂ ਅਨੁਸਾਰ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕਥਿਤ ਤੌਰ 'ਤੇ ਹੱਥ ਦੀ ਸੱਟ ਕਾਰਨ ਬੰਗਲਾਦੇਸ਼ ਵਿਰੁੱਧ 4 ਦਸੰਬਰ ਤੋਂ ਸ਼ੁਰੂ ਹੋ ਰਹੀ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਤੋਂ ਬਾਹਰ...
ਪਾਕਿਸਤਾਨ ਦੇ ਮੰਤਰੀ ਇਸ਼ਾਕ ਡਾਰ ਵਲੋਂ ਵਿੱਤ ਪ੍ਰਬੰਧਨ 'ਤੇ ਆਈ.ਐਮ.ਐਫ. ਤੋਂ ਨਿਰਦੇਸ਼ ਲੈਣ ਤੋਂ ਇਨਕਾਰ
. . .  about 4 hours ago
ਇਸਲਾਮਾਬਾਦ, 3 ਦਸੰਬਰ - ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐੱਮ. ਐੱਫ.) ਨੇ ਪਾਕਿਸਤਾਨ ਸਰਕਾਰ ਤੋਂ ਹੜ੍ਹਾਂ ਦੇ ਬਾਅਦ ਖ਼ਾਸ ਤੌਰ 'ਤੇ ਸਿੰਧ ਅਤੇ ਬਲੋਚਿਸਤਾਨ ਦੇ ਸੂਬਿਆਂ ਦੁਆਰਾ ਸੰਭਾਵਿਤ...
ਜੰਗਲਾਤ ਸੰਭਾਲ ਦੇ ਨਵੇਂ ਨਿਯਮ ਆਦਿਵਾਸੀਆਂ ਦੇ ਅਧਿਕਾਰਾਂ ਨੂੰ ਉਖਾੜ ਦੇਣਗੇ-ਪ੍ਰਧਾਨ ਮੰਤਰੀ ਮੋਦੀ ਨੂੰ ਹੇਮੰਤ ਸੋਰੇਨ
. . .  about 4 hours ago
ਰਾਂਚੀ, 3 ਦਸੰਬਰ- ਕੇਂਦਰ ਦੇ ਜੰਗਲਾਤ ਸੰਭਾਲ ਨਿਯਮਾਂ 2022 ਬਾਰੇ ਆਪਣੇ ਰਾਖਵੇਂਕਰਨ ਦਾ ਪ੍ਰਗਟਾਵਾ ਕਰਦੇ ਹੋਏ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਥਾਨਕ ਗ੍ਰਾਮ ਸਭਾ ਦੀਆਂ ਸ਼ਕਤੀਆਂ ਨੂੰ "ਬੇਸ਼ਰਮੀ ਨਾਲ ਕਮਜ਼ੋਰ" ਕਰਨ ਅਤੇ ਜੰਗਲਾਂ ਵਿਚ ਰਹਿਣ ਵਾਲੇ ਭਾਈਚਾਰਿਆਂ...
ਅਮਰੀਕਾ 'ਚ ਭਾਰਤ ਦੇ ਰਾਜਦੂਤ ਨੇ ਸੁੰਦਰ ਪਿਚਾਈ ਨੂੰ ਸੌਂਪਿਆ ਪਦਮ ਭੂਸ਼ਣ
. . .  about 4 hours ago
ਵਾਸ਼ਿੰਗਟਨ, 3 ਦਸੰਬਰ-ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸਾਨ ਫਰਾਂਸਿਸਕੋ ਵਿਚ ਗੂਗਲ ਅਤੇ ਅਲਫਾਬੇਟ ਦੇ ਸੀ.ਈ.ਓ. ਸੁੰਦਰ ਪਿਚਾਈ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿਚੋਂ ਇੱਕ ਪਦਮ ਭੂਸ਼ਣ ਪ੍ਰਦਾਨ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬਹੁਤ ਖ਼ਰਾਬ' ਸ਼੍ਰੇਣੀ 'ਚ
. . .  about 4 hours ago
ਨਵੀਂ ਦਿੱਲੀ, 3 ਦਸੰਬਰ-ਸਰਦੀਆਂ ਦੇ ਆਗਮਨ ਦੇ ਨਾਲ-ਨਾਲ ਹਵਾ ਦੀ ਗੁਣਵੱਤਾ ਖਰਾਬ ਹੋਣ ਕਾਰਨ ਦਿੱਲੀ ਅੱਜ ਧੂੰਏਂ ਦੀ ਲਪੇਟ 'ਚ ਆ ਗਈ। ਦਿੱਲੀ ਦੀ ਹਵਾ ਦੀ ਗੁਣਵੱਤਾ ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ (ਏ.ਕਿਆਊ.ਆਈ.) 332 ਦੇ ਨਾਲ...
ਮੱਧ ਪ੍ਰਦੇਸ਼:ਰਾਹੁਲ ਗਾਂਧੀ ਨੇ ਅੱਜ ਮਹੁੱਦੀਆ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੀ ਸ਼ੁਰੂਆਤ
. . .  about 5 hours ago
ਭੋਪਾਲ, 3 ਦਸੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 87ਵਾਂ ਦਿਨ ਹੈ। ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ 'ਭਾਰਤ ਜੋੜੋ ਯਾਤਰਾ' ਦੇ 87ਵੇਂ ਦਿਨ ਦੀ ਸ਼ੁਰੂਆਤ ਮੱਧ ਪ੍ਰਦੇਸ਼ ਦੇ ਮਹੁੱਦੀਆ ਤੋਂ...
ਬੀ. ਐਸ. ਐਫ. ਵਲੋਂ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ, ਹਥਿਆਰ ਅਤੇ ਜ਼ਿੰਦਾ ਰੌਂਦ ਬਰਾਮਦ
. . .  about 1 hour ago
ਫ਼ਾਜ਼ਿਲਕਾ, 3 ਦਸੰਬਰ (ਪ੍ਰਦੀਪ ਕੁਮਾਰ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਬੀ.ਐਸ.ਐਫ. ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀ. ਐਸ. ਐਫ. ਨੇ ਕਰੋੜਾਂ ਦੀ ਹੈਰੋਇਨ, ਹਥਿਆਰ ਅਤੇ ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਡਰੋਨ ਦੀ ਹਲਚਲ ਤੋਂ ਬਾਅਦ ਬੀ.ਐਸ.ਐਫ. ਵਲੋ ਸਰਹੱਦ...
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਕੋਲਕਾਤਾ : ਬੀ.ਐਸ.ਐਫ ਨੇ ਵਾਹਨ ਨੂੰ ਰੋਕ ਕੇ 4.20 ਕਰੋੜ ਰੁਪਏ ਦੇ 8.3 ਕਿਲੋ ਸੋਨੇ ਦੇ ਬਿਸਕੁਟਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ 'ਚ ਅੰਮ੍ਰਿਤਸਰ ਸ਼ਹਿਰੀ ਪੁਲਿਸ ਦੀ ਦਸਤਕ, ਵੱਡੇ ਮਾਮਲੇ 'ਚ ਹੋ ਸਕਦੀ ਛਾਪੇਮਾਰੀ
. . .  1 day ago
ਅਜਨਾਲਾ ,2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਸ਼ਹਿਰ ਅੰਦਰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਦਸਤਕ ਦਿੱਤੀ ਗਈ ਹੈ I ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰੀ ਪੁਲਿਸ ਵਲੋਂ ਬੀਤੇ ...
ਛੱਤੀਸਗੜ੍ਹ : ਬੀਜਾਪੁਰ ਵਿਚ ਮੁਕਾਬਲੇ ਤੋਂ ਬਾਅਦ ਚਾਰ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ
. . .  1 day ago
ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਮੱਘਰ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਖ਼ਾਲਸਾ ਕਾਲਜ ਮਾਹਿਲਪੁਰ ਵਲੋਂ ਓਵਰ ਆਲ ਟਰਾਫ਼ੀ 'ਤੇ ਕਬਜ਼ਾ

ਮਾਹਿਲਪੁਰ, 5 ਦਸੰਬਰ (ਰਜਿੰਦਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੀ ਪ੍ਰਬੰਧਕੀ ਕਮੇਟੀ ਤੇ ਪਿ੍ੰਸੀਪਲ ਡਾ. ਜਸਪਾਲ ਸਿੰਘ ਦੀ ਦੇਖ-ਰੇਖ ਕਾਲਜ ਦੀ 75ਵੀਂ ਵਰੇ੍ਹਗੰਢ ਨੂੰ ਸਮਰਪਿਤ ਕਰਕੇ ਕਰਵਾਏ ਜਾ ਰਹੇ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਸਮਾਪਤ ਹੋ ਗਿਆ | ਚਾਰ ਰੋਜ਼ਾ ਯੂਥ ਫੈਸਟੀਵਲ 'ਚ ਆਨ ਸਟੇਜ ਤੇ ਆਫ ਸਟੇਜ ਵੰਨਗੀਆਂ 'ਚ ਬਿਹਰਤਰੀਨ ਕਾਰਗੁਜ਼ਾਰੀ ਦੇ ਆਧਾਰ 'ਤੇ ਮੇਜ਼ਬਾਨ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਨੇ ਓਵਰ ਆਲ ਟਰਾਫ਼ੀ ਜਿੱਤ ਲਈ | ਸਮਾਰੋਹ ਦੇ ਪਹਿਲੇ ਸੈਸ਼ਨ ਦੌਰਾਨ ਲੋਕ ਸਭਾ ਮੈਂਬਰ ਮੁਨੀਸ਼ ਤਿਵਾੜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਕਾਲਜ ਦੀ ਪ੍ਰਬੰਧਕੀ ਕਮੇਟੀ ਨੂੰ ਅਜਿਹੇ ਸਮਾਰੋਹ ਲਈ ਵਧਾਈ ਦਿੰਦਿਆਂ ਕਾਲਜ ਦੇ ਵਿਕਾਸ ਲਈ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ | ਦੂਜੇ ਸੈਸ਼ਨ ਦੀ ਪ੍ਰਧਾਨਗੀ ਵਿਧਾਇਕ ਡਾ. ਰਾਜ ਕੁਮਾਰ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਰੋਹ ਕਰਵਾਉਣੇ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਜ਼ਰੂਰੀ ਹਨ | ਉਨ੍ਹਾਂ ਆਪਣੇ ਅਖਤਿਆਰੀ ਕੋਟੇ 'ਚੋਂ ਕਾਲਜ ਨੂੰ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ | ਇਸ ਸੈਸ਼ਨ ਦੌਰਾਨ ਭੰਗੜੇ ਦੇ ਮੁਕਾਬਲੇ 'ਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਦੂਜਾ ਤੇ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਹਾਸਲ ਕੀਤਾ | ਕਲਾਸੀਕਲ ਨਾਚ 'ਚ ਰਿਆਤ ਕਾਲਜ ਆਫ ਲਾਅ ਰੈਲਮਾਜਰਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਗਰੁੱਪ ਡਾਂਸ 'ਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ ਤੇ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਕਵੀਸ਼ਰੀ 'ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਪਹਿਲਾ, ਖ਼ਾਲਸਾ ਕਾਲਜ ਮਾਹਿਲਪੁਰ ਨੇ ਦੂਜਾ ਤੇ ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਤੀਜਾ ਸਥਾਨ ਹਾਸਲ ਕੀਤਾ | ਲੋਕ ਨਾਚ ਮੁਕਾਬਲੇ 'ਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਦੂਜਾ ਤੇ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕਲੀ ਗਾਇਣ 'ਚ ਖ਼ਾਲਸਾ ਕਾਲਜ ਗੜ੍ਹਸ਼ੰਕਰ ਨੇ ਪਹਿਲਾ, ਮਾਹਿਲਪੁਰ ਕਾਲਜ ਨੇ ਦੂਜਾ ਤੇ ਚੱਬੇਵਾਲ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ, ਨਿਰਦੇਸ਼ਕ ਸੁਰਿੰਦਰਪਾਲ ਝੱਲ, ਦਲਜੀਤ ਸਿੰਘ ਸਹੋਤਾ ਮੈਂਬਰ ਐਨ. ਆਰ. ਆਈ. ਕਮਿਸ਼ਨ, ਗੁਰਿੰਦਰ ਸਿੰਘ ਬੈਂਸ, ਇੰਦਰਜੀਤ ਸਿੰਘ ਭਾਰਟਾ, ਗੁਰਮੇਲ ਸਿੰਘ ਗਿੱਲ, ਡਾ. ਜਗੀਰ ਸਿੰਘ, ਸਤਵੀਰ ਸਿੰਘ ਬੈਂਸ, ਵੀਰਇੰਦਰ ਸ਼ਰਮਾ, ਪ੍ਰੋ. ਸਰਵਣ ਸਿੰਘ, ਪਿ੍ੰ. ਪ੍ਰੀਤ ਮਹਿੰਦਰਪਾਲ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਪ੍ਰੋ. ਹਰਬੰਸ ਸਿੰਘ ਬੋਲੀਨਾ, ਪ੍ਰੋ. ਰਾਜਬੀਰ ਸਿੰਘ ਮੱਲ੍ਹੀ, ਹਰਪਾਲ ਸਿੰਘ ਹਰਪੁਰਾ, ਪਵਨ ਦੀਵਾਨ, ਪਿ੍ੰ. ਮੈਡਮ ਅਰਾਧਨਾ ਦੁੱਗਲ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਦੇਵ ਕੁਮਾਰ ਆਦਿ ਸਮੇਤ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਹਾਜ਼ਰ ਸੀ |

ਸਾਬੀ ਵਲੋਂ ਪਿੰਡ ਭਵਨਾਲ 'ਚ ਅਕਾਲੀ ਦਲ-ਬਸਪਾ ਗੱਠਜੋੜ ਦੀ ਮੀਟਿੰਗ

ਹਾਜੀਪੁਰ, 5 ਦਸੰਬਰ (ਜੋਗਿੰਦਰ ਸਿੰਘ)-ਵਿਧਾਨ ਸਭਾ ਹਲਕਾ ਮੁਕੇਰੀਆਂ ਦੇ ਪਿੰਡ ਭਵਨਾਲ 'ਚ ਅਕਾਲੀ ਦਲ-ਬਸਪਾ ਵਰਕਰਾਂ ਦੀ ਹੋਈ ਮੀਟਿੰਗ ਦੌਰਾਨ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ. ਸਰਬਜੋਤ ਸਿੰਘ ਸਾਬੀ ਵਿਸ਼ੇਸ਼ ਤੌਰ 'ਤੇ ਪੁੱਜੇ, ਜਿਨ੍ਹਾਂ ਦਾ ਪਿੰਡ ...

ਪੂਰੀ ਖ਼ਬਰ »

ਪਿੰਡ ਜਾਜਾ ਦੇ ਅਨੇਕਾਂ ਪਰਿਵਾਰਾਂ ਵਲੋਂ ਮਨਜੀਤ ਸਿੰਘ ਦਸੂਹਾ ਨੂੰ ਸਮਰਥਨ

ਟਾਂਡਾ ਉੜਮੁੜ, 5 ਦਸੰਬਰ (ਕੁਲਬੀਰ ਸਿੰਘ ਗੁਰਾਇਆ)-ਸਮਾਜ ਸੇਵੀ ਤੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੂੰ ਉਸ ਵੇਲੇ ਭਾਰੀ ਮਜ਼ਬੂਤੀ ਮਿਲੀ ਜਦੋਂ ਪਿੰਡ ਜਾਜਾ ਦੇ ਅਨੇਕਾਂ ਪਰਿਵਾਰਾਂ ਵਲੋਂ ਉਨ੍ਹਾਂ ਨੂੰ ਸਮਰਥਨ ਦਿੱਤਾ ਗਿਆ | ਇਸ ਮੌਕੇ ਪਿੰਡ ਵਾਸੀਆਂ ਦਾ ਧੰਨਵਾਦ ...

ਪੂਰੀ ਖ਼ਬਰ »

ਪਿੰਡ ਸਿੰਘਪੁਰ ਜੱਟਾਂ ਵਿਖੇ ਲਾਵਾਰਸ ਸਕੂਟਰ ਮਿਲਿਆ

ਨੰਗਲ ਬਿਹਾਲਾਂ, 5 ਦਸੰਬਰ (ਵਿਨੋਦ ਮਹਾਜਨ)-ਨਜ਼ਦੀਕੀ ਪਿੰਡ ਸਿੰਘਪੁਰ ਜੱਟਾਂ ਵਿਖੇ ਗੰਨੇ ਦੇ ਖੇਤ 'ਚੋਂ ਬਿਨਾਂ ਨੰਬਰ ਪਲੇਟ ਇਕ ਲਾਵਾਰਸ ਸਕੂਟਰ ਮਿਲਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪਿੰਡ ਦਾ ਸਾਬਕਾ ਸਰਪੰਚ ਕੁਲਦੀਪ ਸਿੰਘ ਜਦੋਂ ਆਪਣੇ ਗੰਨੇ ਦੇ ...

ਪੂਰੀ ਖ਼ਬਰ »

ਗੜ੍ਹਦੀਵਾਲਾ 'ਚ ਚੋਰੀ ਦੀਆਂ ਘਟਨਾਵਾਂ ਵਾਪਰਨੀਆਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ

ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਬੀਤੀ ਰਾਤ ਅਣਪਛਾਤੇ ਨਿਕਾਬਪੋਸ਼ ਚੋਰਾਂ ਵਲੋਂ ਬੇਖੋਫ ਹੋ ਕੇ ਜਿਨ੍ਹਾਂ 4 ਦੁਕਾਨਾਂ ਦੇ ਸ਼ਟਰ ਤੇ ਗੁਰਦੁਆਰਾ ਸਾਹਿਬ ਦੀ ਗੋਲਕ ਦਾ ਤਾਲਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਨੂੰ ਦੇਖਦਿਆਂ ਸ਼ਹਿਰ ਤੇ ਇਲਾਕੇ 'ਚ ...

ਪੂਰੀ ਖ਼ਬਰ »

ਲੱਖੀ ਗਿਲਜੀਆਂ ਦੇ ਹੱਕ 'ਚ ਬੁੱਢੀ ਪਿੰਡ ਵਿਖੇ ਇਕੱਤਰਤਾ

ਅੱਡਾ ਸਰਾਂ, 5 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਬੁੱਢੀ ਪਿੰਡ ਵਿਖੇ ਪਰਮਿੰਦਰ ਕੁਮਾਰ ਦੀ ਅਗਵਾਈ ਵਿਚ ਹਲਕਾ ਇੰਚਾਰਜ ਬਸਪਾ ਲਖਵਿੰਦਰ ਸਿੰਘ ਲੱਖੀ ਦੇ ਹੱਕ ਵਿਚ ਭਰਵਾਂ ਇਕੱਠ ਹੋਇਆ | ਇਸ ਮੌਕੇ ਲੱਖੀ ਤੇ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਨੇ ਸੰਬੋਧਨ ...

ਪੂਰੀ ਖ਼ਬਰ »

ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਸਮੇਤ 3 ਨਾਮਜ਼ਦ

ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਕਥਿਤ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਪਤੀ ਸਮੇਤ ਤਿੰਨ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਗੀਗਨੋਵਾਲ ਵਾਸੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸ਼ਹੀਦਾਂ ਵਿਖੇ ਸਨਮਾਨਿਤ

ਸ਼ਾਮਚੁਰਾਸੀ, 5 ਦਸੰਬਰ (ਗੁਰਮੀਤ ਸਿੰਘ ਖਾਨਪੁਰੀ)-ਐਡਵੋਕੈਟ ਹਰਜਿੰਦਰ ਸਿੰਘ ਧਾਮੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ 'ਤੇ ਸ਼ਾਮਚੁਰਾਸੀ ਦੇ ਇਲਾਕੇ 'ਚ ਬੇਹੱਦ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ | ਇਸ ਹੀ ਅਧੀਨ ਇਥੋਂ ਥੋੜੀ ਦੂਰੀ ...

ਪੂਰੀ ਖ਼ਬਰ »

ਨੇਤਰਹੀਣ ਬਿਰਧ ਆਸ਼ਰਮ ਹਰਿਆਣਾ ਤੋਂ ਨਗਰ ਕੀਰਤਨ ਸਜਾਇਆ

ਹਰਿਆਣਾ, 5 ਦਸੰਬਰ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ਟਰੱਸਟ ਹਰਿਆਣਾ ਤੇ ਸ਼ਹੀਦ ਬਾਬਾ ਦੀਪ ਸਿੰਘ ਸਭਾ ਹਰਿਆਣਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪਰਸਤੀ ਹੇਠ ...

ਪੂਰੀ ਖ਼ਬਰ »

ਅਫੀਮ ਤੇ ਨਸ਼ੀਲੇ ਪਾਊਡਰ ਸਮੇਤ 3 ਕਾਬੂ

ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਵਲੋਂ 2 ਕਿੱਲੋ ਅਫੀਮ ਤੇ 68 ਗ੍ਰਾਮ ਨਸ਼ੀਲੇ ਪਾਊਡਰ ਸਮੇਤ 3 ਤਸਕਰਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਦੌਰਾਨ ਇਕ ਗੁਪਤ ਸੂਚਨਾ ਦੇ ...

ਪੂਰੀ ਖ਼ਬਰ »

ਦੜ੍ਹਾ-ਸੱਟਾ ਲਗਾਉਂਦਾ 1 ਕਾਬੂ

ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਥਾਣਾ ਮਾਡਲ ਟਾਊਨ ਪੁਲਿਸ ਨੇ ਦੜ੍ਹਾ-ਸੱਟਾ ਲਗਾਉਣ ਦੇ ਕਥਿਤ ਦੋਸ਼ 'ਚ ਇਕ ਨੂੰ ਕਾਬੂ ਕਰਕੇ ਉਸ ਤੋਂ 8360 ਰੁਪਏ ਦੀ ਨਕਦੀ ਤੇ ਪਰਚੀਆਂ ਬਰਾਮਦ ਕੀਤੀਆਂ ਹਨ | ਕਥਿਤ ਦੋਸ਼ੀ ਦੀ ਪਹਿਚਾਣ ਜਤਿੰਦਰ ਕੁਮਾਰ ਵਾਸੀ ਭੀਮ ਨਗਰ ਵਜੋਂ ...

ਪੂਰੀ ਖ਼ਬਰ »

ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਥੀ ਲੜੀ ਦੇ ਭੋਗ ਕੱਲ੍ਹ-ਸੰਤ ਹਰਜਿੰਦਰ ਸਿੰਘ

ਭੰਗਾਲਾ, 5 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਨਿਰੰਤਰ ਪ੍ਰਵਾਹ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਮੰਝਪੁਰ ਵਿਖੇ ਸੰਤ ਹਰਜਿੰਦਰ ਸਿੰਘ ਦੀ ਪ੍ਰੇਰਨਾ ਸਦਕਾ ...

ਪੂਰੀ ਖ਼ਬਰ »

ਵਿਧਾਇਕ ਇੰਦੂ ਬਾਲਾ ਵਲੋਂ ਵਿਕਾਸ ਕਾਰਜਾਂ ਦੇ ਉਦਘਾਟਨ

ਐਮਾਂ ਮਾਂਗਟ, 5 ਦਸੰਬਰ (ਗੁਰਾਇਆ)-ਉਪ ਮੰਡਲ ਮੁਕੇਰੀਆਂ ਦੇ ਕਸਬਾ ਐਮਾਂ ਮਾਂਗਟ ਵਿਖੇ ਪੂਰੇ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਤੇ ਨਵੇਂ ਸ਼ੁਰੂ ਹੋਣ ਵਾਲੇ ਕੰਮਾਂ ਦੇ ਨੀਂਹ ਪੱਥਰ ਰੱਖਣ ਲਈ ਹਲਕਾ ਵਿਧਾਇਕ ਇੰਦੂ ਬਾਲਾ ਵਿਸ਼ੇਸ਼ ਤੌਰ 'ਤੇ ਪਹੰੁਚੇ ਜਿਥੇ ਪਿੰਡ ਦੀ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਮੀਤ ਪ੍ਰਧਾਨ ਪਿ੍ੰਸੀਪਲ ਸੁਰਿੰਦਰ ਸਿੰਘ ਦਾ ਸਨਮਾਨ

ਟਾਂਡਾ ਉੜਮੁੜ, 5 ਦਸੰਬਰ (ਕੁਲਬੀਰ ਸਿੰਘ ਗੁਰਾਇਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ ਨਿਯੁਕਤ ਜੂਨੀਅਰ ਮੀਤ ਪ੍ਰਧਾਨ ਪਿ੍ੰਸੀਪਲ ਸੁਰਿੰਦਰ ਸਿੰਘ ਦਾ ਟਾਂਡਾ ਆਉਣ 'ਤੇ ਵਿਸ਼ਵ ਰਾਮਦਾਸੀਆ ਸਿੱਖ ਵੈੱਲਫੇਅਰ ਕੌਂਸਲ ਦੇ ਕੌਮੀ ਪ੍ਰਧਾਨ ਲਖਵੀਰ ਸਿੰਘ ...

ਪੂਰੀ ਖ਼ਬਰ »

ਗਰੀਬਦਾਸੀ ਗੁਰਬਾਣੀ ਦੇ ਪਾਠ ਕੀਤੇ ਪ੍ਰਕਾਸ਼

ਬੀਣੇਵਾਲ, 5 ਦਸੰਬਰ (ਬੈਜ ਚੌਧਰੀ)-ਮਹਾਰਾਜ ਭੂਰੀਵਾਲਿਆਂ ਦੀ ਕੁਟੀਆ ਪਿੰਡ ਟੱਬਾ-ਬੀਤ 'ਚ ਬ੍ਰਹਮਚਾਰੀ ਅਚਾਰੀਆ ਸੱਤ ਦੇਵ ਮਹਾਰਾਜ ਦੀ ਅਗਵਾਈ ਵਿਚ ਸਵੇਰੇ 10 ਵਜੇ ਗਰੀਬਦਾਸ ਮਹਾਰਾਜ ਜੀ ਦੀ ਅਮਿ੍ਤ ਮਈ ਗਰੀਬਦਾਸੀ ਗੁਰਬਾਣੀ ਦੇ ਪਾਠ ਪ੍ਰਕਾਸ਼ ਕੀਤੇ ਗਏ | ਇਸ ਸੰਬੰਧੀ ...

ਪੂਰੀ ਖ਼ਬਰ »

ਪੀਰ ਬਾਬਾ ਮੱਦੂਆਣਾ ਮਾਹਿਲਪੁਰ ਵਿਖੇ ਸਾਲਾਨਾ ਰੌਸ਼ਨੀ ਮੇਲਾ ਕਰਵਾਇਆ

ਮਾਹਿਲਪੁਰ, 5 ਦਸੰਬਰ (ਰਜਿੰਦਰ ਸਿੰਘ)-ਪੀਰ ਬਾਬਾ ਮੱਦੂਆਣਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਦੋ ਗੁੱਤਾ ਵਾਲੇ ਜੀ ਦਾ ਯਾਦ ਨੂੰ ਸਮਰਪਿਤ 39ਵਾਂ 3 ਰੋਜ਼ਾ ਰੋਸ਼ਨੀ ਮੇਲਾ ਪ੍ਰਧਾਨ ਅਮਰਜੀਤ ਸਿੰਘ ਨਿੱਪੀ ਬੈਂਸ ਦੀ ਅਗਵਾਈ 'ਚ ਅਤੇ ਇਲਾਕਾ ਵਾਸੀਆ ਦੇ ਸਹਿਯੋਗ ਨਾਲ ਪੀਰ ਬਾਬਾ ...

ਪੂਰੀ ਖ਼ਬਰ »

ਐਡਵੋਕਟ ਸਿੱਧੂ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦਾ ਸਨਮਾਨ

ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਨਮਾਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਅਗਵਾਈ 'ਚ ਕੀਤਾ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ ਵਿਧਾਇਕਾ ਇੰਦੂ ਬਾਲਾ ਨੇ 43.18 ਲੱਖ ਦੇ ਚੈੱਕ ਵੰਡੇ

ਨੰਗਲ ਬਿਹਾਲਾਂ, 5 ਦਸੰਬਰ (ਵਿਨੋਦ ਮਹਾਜਨ)-ਹਲਕਾ ਮੁਕੇਰੀਆਂ ਵਿਧਾਇਕਾ ਸ੍ਰੀਮਤੀ ਇੰਦੂ ਬਾਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਬਿਹਾਲਾਂ ਵਿਖੇ 22 ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਲਈ 43.18 ਲੱਖ ਰੁਪਏ ਦੇ ਚੈੱਕ ਵੰਡੇ | ਸਕੂਲ ਦੇ ਪਿ੍ੰਸੀਪਲ ...

ਪੂਰੀ ਖ਼ਬਰ »

ਸੁਸਾਇਟੀ ਨੇ ਲਾਪਤਾ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਵਲੋਂ ਚਾਰ ਦਿਨਾਂ ਤੋਂ ਲਾਪਤਾ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਲਾਇਆ ਗਿਆ | ਇਸ ਵਿਅਕਤੀ ਨੂੰ ਲਾਵਾਰਸ ਹਾਲਤ 'ਚ ਗੜ੍ਹਦੀਵਾਲਾ ਦੇ ਮੰਡੀ ਰੋਡ ਦੇ ਖੇਤਾਂ ਤੋਂ ਲਿਆਂਦਾ ਗਿਆ ਸੀ | ...

ਪੂਰੀ ਖ਼ਬਰ »

ਭੂਲਪੁਰ ਦੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਦਸੂਹਾ ਵਲੋਂ ਸ਼ਗਨ ਸਕੀਮ ਭੇਟ

ਮਿਆਣੀ, 5 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਹਲਕਾ ਉੜਮੁੜ ਟਾਂਡਾ 'ਚ ਉੱਘੇ ਸਮਾਜ ਸੇਵੀ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਨੇ ਪਿੰਡ ਭੂਲਪੁਰ ਦੇ ਲੋੜਵੰਦ ਲੇਟ ਚੰਚਲ ਲਾਲ ਦੀ ਲੜਕੀ ਦੇ ਵਿਆਹ ਲਈ ਸ਼ਗਨ ਸਕੀਮ ਭੇਟ ਕੀਤੀ | ਇਸ ...

ਪੂਰੀ ਖ਼ਬਰ »

ਵਿਧਾਇਕਾ ਇੰਦੂ ਬਾਲਾ ਵਲੋਂ ਵੱਖ-ਵੱਖ ਪਿੰਡਾਂ ਨੂੰ ਸੁਸਾਇਟੀਆਂ ਦੇ ਕਰਜ਼ਾ ਮੁਆਫੀ ਚੈੱਕ ਤਕਸੀਮ

ਮੁਕੇਰੀਆਂ, 5 ਦਸੰਬਰ (ਰਾਮਗੜ੍ਹੀਆ)-ਵਿਧਾਇਕਾ ਇੰਦੂ ਬਾਲਾ ਵਲੋਂ ਵੱਖ-ਵੱਖ ਪਿੰਡ ਗੁਜਰਕਰਤਾਲਾ, ਮਹਿਦੀਨਪੁਰ ਗਾਜੀ, ਧੀਦੋ ਕਤਰਾਲਾ, ਬਰਿਆਹਾਂ ਦੀਆਂ ਸੁਸਾਇਟੀਆਂ ਦੇ ਮਜ਼ਦੂਰ ਨਾਲ ਸੰਬੰਧਿਤ ਪੰਜਾਬ ਸਰਕਾਰ ਵਲੋਂ ਮੁਆਫ਼ ਕੀਤੇ ਕਰਜ਼ਿਆਂ ਦੇ 15, 94, 433 ਲੱਖ ਰੁਪਏ ਦੇ ...

ਪੂਰੀ ਖ਼ਬਰ »

ਸੀ. ਐੱਚ. ਟੀ. ਤਰਲੋਚਨ ਸਿੰਘ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਰੋਹ

ਬੁੱਲ੍ਹੋਵਾਲ, 5 ਦਸੰਬਰ (ਲੁਗਾਣਾ)-ਬਲਾਕ ਨੋਡਲ ਅਫ਼ਸਰ ਬੁੱਲ੍ਹੋਵਾਲ ਦੀਆਂ ਆਰਜ਼ੀ ਸੇਵਾਵਾਂ ਨਿਭਾ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਕਾਲੂਵਾਹਰ ਦੇ ਸੀ. ਐੱਚ. ਟੀ. ਤਰਲੋਚਨ ਸਿੰਘ ਜੋ ਆਪਣੀਆਂ ਸੇਵਾਵਾਂ ਨਿਭਾਅ ਕੇ 30 ਨਵੰਬਰ ਨੂੰ ਸੇਵਾ ਮੁਕਤ ਹੋ ਗਏ ਸਨ, ਨੂੰ ਬਲਾਕ ...

ਪੂਰੀ ਖ਼ਬਰ »

ਕਾਂਗਰਸ ਹਲਕਾ ਮੁਕੇਰੀਆਂ 'ਚ ਹੇਠਲੇ ਪੱਧਰ 'ਤੇ ਸਰਵੇ ਕਰਕੇ ਟਿਕਟ ਦੀ ਵੰਡ ਕਰੇ-ਨਰੋਤਮ ਸਿੰਘ ਸਾਬਾ

ਭੰਗਾਲਾ, 5 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਮੁਕੇਰੀਆਂ ਦੇ ਟਿਕਟ ਦੇ ਦਾਅਵੇਦਾਰ ਆਪੋ ਆਪਣੀ ਟਿਕਟ ਪੱਕੀ ਕਰਨ ਲਈ ਹਾਈ ਕਮਾਂਡ ਕਾਂਗਰਸ ਦੇ ਆਗੂਆਂ ਨੂੰ ਮਿਲ ਰਹੀ ਹੈ | ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ...

ਪੂਰੀ ਖ਼ਬਰ »

38 ਵਰਿ੍ਹਆਂ ਦੀ ਸੇਵਾ ਕਰਨ ਤੋਂ ਬਾਅਦ ਤਿਲਕ ਰਾਜ ਹੋਏ ਸੇਵਾ-ਮੁਕਤ

ਤਲਵਾੜਾ, 5 ਦਸੰਬਰ (ਮਹਿਤਾ)-ਤਿਲਕ ਰਾਜ ਰਾਣਾ ਦੀ ਸੇਵਾ ਮੁਕਤੀ ਸਮਾਰੋਹ 'ਚ ਸੈਂਟਰਲ ਬੈਕ ਆਫ਼ ਇੰਡੀਆ ਦਾਤਾਰਪੁਰ ਦਾ ਸਮੂਹ ਸਟਾਫ਼ ਸ਼ਾਮਿਲ ਹੋਇਆ | ਸ਼ਾਖਾ ਪ੍ਰਬੰਧਕ ਸ਼ੇਖਰ ਤਿਆਗੀ ਤੇ ਪ੍ਰਕੂਲ ਵਰਮਾ ਨੇ ਸ੍ਰੀ ਰਾਣਾ ਨਾਲ ਲੰਬਾ ਸਮਾਂ ਕੀਤੇ ਕਮਾ ਦੀ ਖ਼ੂਬ ਸਰਾਹਨਾ ...

ਪੂਰੀ ਖ਼ਬਰ »

ਜੀ. ਜੀ. ਡੀ. ਐਸ. ਡੀ. ਕਾਲਜ ਹਰਿਆਣਾ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ

ਹਰਿਆਣਾ, 5 ਦਸੰਬਰ (ਹਰਮੇਲ ਸਿੰਘ ਖੱਖ)-ਜੀ. ਜੀ. ਡੀ. ਐਸ. ਡੀ. ਕਾਲਜ ਹਰਿਆਣਾ ਵਿਖੇ ਡਾ. ਗੁਰਦੀਪ ਕੁਮਾਰ ਸ਼ਰਮਾ ਸਕੱਤਰ ਕਾਲਜ ਮੈਨੇਜਿੰਗ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਤੇ ਪਿ੍ੰਸੀਪਲ ਡਾ. ਰਾਜੀਵ ਕੁਮਾਰ ਦੀ ਅਗਵਾਈ ਹੇਠ ਰੈਡ ਰਿਬਨ ਕਲੱਬ, ਐਨ. ਐਸ. ਐਸ. ਤੇ ਐਮ. ਐਸ. ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਆਨਲਾਈਨ ਮੁਕਾਬਲਿਆਂ 'ਚ ਰੇਲਵੇ ਮੰਡੀ ਸਕੂਲ ਵਲੋਂ ਵਧੀਆ ਪ੍ਰਦਰਸ਼ਨ

ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਸਮਗਰਾ ਅਧੀਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪੱਧਰੀ ਆਨਲਾਈਨ ਕਲਾ ਉਤਸਵ ਕਰਵਾਇਆ ਗਿਆ, ਜਿਸ 'ਚ ਸਰਕਾਰੀ ਤੇ ਨਿੱਜੀ ਸਕੂਲਾਂ ਨੇ ਹਿੱਸਾ ਲਿਆ | ਇਸ ਮੌਕੇ ਸ. ਕੰ. ਸ. ਸ. ਸਕੂਲ ਰੇਲਵੇ ਮੰਡੀ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵਿੱਦਿਅਕ ਤੇ ਸਹਿ-ਵਿੱਦਿਅਕ ਮੁਕਾਬਲਿਆਂ 'ਚ ਮੋਹਰੀ ਵਿਦਿਆਰਥੀ ਸਨਮਾਨਿਤ

ਗੜ੍ਹਸ਼ੰਕਰ, 5 ਦਸੰਬਰ (ਧਾਲੀਵਾਲ)-ਸਿੱਖਿਆ ਵਿਭਾਗ ਦੇ ਨਿਰਦੇਸ਼ 'ਤੇ ਸੈਂਟਰ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਵਿੱਦਿਅਕ ਤੇ ਸਹਿ ਵਿੱਦਿਅਕ ਮੁਕਾਬਲਿਆਂ 'ਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਸੈਲਾ ਖ਼ੁਰਦ ਅਤੇ ਸਰਕਾਰੀ ...

ਪੂਰੀ ਖ਼ਬਰ »

ਵਿਧਾਇਕਾ ਇੰਦੂ ਬਾਲਾ ਨੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ

ਹਾਜੀਪੁਰ, 5 ਦਸੰਬਰ (ਜੋਗਿੰਦਰ ਸਿੰਘ)-ਹਲਕਾ ਵਿਧਾਇਕਾ ਮੈਡਮ ਇੰਦੂ ਬਾਲਾ ਨੇ ਬਲਾਕ ਹਾਜੀਪੁਰ ਦੇ ਪਿੰਡ ਖਿਜਰਪੁਰ ਵਿਖੇ 32 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਵਿਧਾਇਕਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਮੁੱਖ ...

ਪੂਰੀ ਖ਼ਬਰ »

ਪਿੰਡਾਂ ਦੇ ਲੋਕਾਂ ਵਲੋਂ 'ਆਪ' ਨੂੰ ਦਿੱਤਾ ਸਮਰਥਨ

ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਗੜ੍ਹਦੀਵਾਲਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦ ਅਕਾਲੀ ਦਲ ਸੰਯੁਕਤ ਦੇ ਰਮਨ ਕੁਮਾਰ 'ਆਪ' ਦੇ ਹਲਕਾ ਇੰਚਾਰਜ ਜਸਵੀਰ ਸਿੰਘ ਰਾਜਾ ਦੀ ਪ੍ਰੇਰਣਾ ਸਦਕਾ ਆਪਣੇ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ ਹੋ ਗਏ | ਇਸ ਮੌਕੇ ...

ਪੂਰੀ ਖ਼ਬਰ »

ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੋਰ ਵਧੇਰੇ ਯਤਨ ਕੀਤੇ ਜਾਣਗੇ-ਐਡ: ਧਾਮੀ

ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਸ਼ੋ੍ਰਮਣੀ ਕਮੇੇੇਟੀ ਦੇ ਪ੍ਰਧਾਨ ਬਣਨ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੇ ਸਰਕਲ ਪ੍ਰਧਾਨਾਂ ਤੇ ਹੋਰਨਾ ਅਹੁਦੇਦਾਰਾਂ ਵਲੋਂ ਮੀਟਿੰਗ ਦੌਰਾਨ ਵਿਸ਼ੇਸ਼ ...

ਪੂਰੀ ਖ਼ਬਰ »

ਚੱਬੇਵਾਲ ਸੁਪਰ ਲੀਗ ਦੇ ਫਾਈਨਲ ਮੁਕਾਬਲੇ 8 ਨੂੰ

ਚੱਬੇਵਾਲ, 5 ਦਸੰਬਰ (ਥਿਆੜਾ)-ਸੁਪਰ ਲੀਗ ਪ©ਬੰਧਕ ਕਮੇਟੀ ਚੱਬੇਵਾਲ ਵਲੋਂ ਗ੍ਰਾਮ ਪੰਚਾਇਤ ਚੱਬੇਵਾਲ, ਸਤਲੁਜ ਫੁੱਟਬਾਲ ਕਲੱਬ ਬਿਛੋਹੀ, ਜੀ. ਐਨ. ਏ. ਐਕਸਲ ਲਿਮਿ, ਫੋਰਟੈਲ ਕੈਨੇਡਾ, ਬੀ. ਐਸ. 15 ਸਪੋਰਟਸ ਚੱਬੇਵਾਲ, ਸੰਧੂ ਫਾਰਮ ਮਹਿਨਾ, ਰਣਦੇਵ ਇੰਟ. ਹੁਸ਼ਿਆਰਪੁਰ, ਯੰਗ ਐਫ. ...

ਪੂਰੀ ਖ਼ਬਰ »

ਲਾਲੀ ਵਲੋਂ ਪਿੰਡ ਮਨੋਲੀਆ 'ਚ ਮੀਟਿੰਗ

ਕੋਟਫ਼ਤੂਹੀ, 5 ਦਸੰਬਰ (ਅਟਵਾਲ)-ਕੁੱਲ ਹਿੰਦ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਮਰਪ੍ਰੀਤ ਲਾਲੀ ਵਲੋਂ ਵਿਧਾਨ ਸਭਾ ਗੜ੍ਹਸ਼ੰਕਰ 'ਚ ਕਾਂਗਰਸ ਪਾਰਟੀ ਲਈ ਚਲਾਈ ਗਈ ਮੁਹਿੰਮ ਤਹਿਤ ਪਿੰਡ ਮਨੋਲੀਆ 'ਚ ਭਰਵੀਂ ਮੀਟਿੰਗ ਸਰਪੰਚ ਬਲਵਿੰਦਰ ਸਿੰਘ ਬੱਬੂ ਦੀ ਅਗਵਾਈ ਵਿਚ ਕੀਤੀ, ...

ਪੂਰੀ ਖ਼ਬਰ »

ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਲੋਂ ਸਨਮਾਨ

ਹੁਸ਼ਿਆਰਪੁਰ 5 ਦਸੰਬਰ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਲੋਂ ਵਧਾਈ ਦਿੱਤੀ ਗਈ ਅਤੇ ਕਾਲੇ ਦੌਰ ਦੌਰਾਨ ਸਿੱਖ ਨੌਜਵਾਨੀ ...

ਪੂਰੀ ਖ਼ਬਰ »

ਸੁਖਬੀਰ ਦੀ ਜਲਾਲਪੁਰ ਵਿਖੇ 17 ਦੀ ਰੈਲੀ ਸੰਬੰਧੀ ਵਰਕਰਾਂ ਦੀ ਮੀਟਿੰਗ

ਮਿਆਣੀ, 5 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਬਸਪਾ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਦੇ ਹੱਕ 'ਚ ਜਲਾਲਪੁਰ ਵਿਖੇ 17 ਦਸੰਬਰ ਦੀ ਫੇਰੀ ਨੂੰ ...

ਪੂਰੀ ਖ਼ਬਰ »

ਗੋਲਡੀ ਵਲੋਂ ਮਾਹਿਲਪੁਰ 'ਚ ਬਣਨ ਵਾਲੀਆਂ 3 ਪਾਰਕਾਂ ਦਾ ਉਦਘਾਟਨ

ਮਾਹਿਲਪੁਰ, 5 ਦਸੰਬਰ (ਰਜਿੰਦਰ ਸਿੰਘ)-ਸੂਬੇ ਦੀ ਕਾਂਗਰਸ ਸਰਕਾਰ ਵਲੋਂ ਪਿਛਲੀਆਂ ਚੋਣਾਂ 'ਚ ਲੋਕਾਂ ਨਾਲ ਕੀਤੇ ਬਾਅਦੇ ਪਹਿਲ ਦੇ ਆਧਾਰ 'ਤੇ ਪੂਰੇ ਕੀਤੇ ਹਨ ਤੇ ਵਿਕਾਸ ਕੰਮਾਂ ਦੇ ਆਧਾਰ 'ਤੇ ਇਸ ਵਾਰ ਪੰਜਾਬ 'ਚ ਮੁੜ 2022 'ਚ ਸਰਕਾਰ ਬਣਨੀ ਤੈਅ ਹੈ | ਇਹ ਪ੍ਰਗਟਾਵਾ ਹਲਕਾ ...

ਪੂਰੀ ਖ਼ਬਰ »

'ਆਪ' ਦੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਤੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 5 ਦਸੰਬਰ (ਕੌਸ਼ਲ)-ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਦੀਆਂ ਔਰਤਾਂ ਵਾਸਤੇ ਸਰਕਾਰ ਬਣਨ ਤੋਂ ਬਾਅਦ ਇਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਉਨ੍ਹਾਂ ਦੇ ਖਾਤਿਆਂ 'ਚ ਪਾਉਣ ਦੇ ਐਲਾਨ ਦੀ ਗਾਰੰਟੀ ...

ਪੂਰੀ ਖ਼ਬਰ »

ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

ਖੁੱਡਾ, 5 ਦਸੰਬਰ (ਸਰਬਜੀਤ ਸਿੰਘ)-ਮਾਨਵਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਜੰਝ ਘਰ ਖੁਣਖੁਣ ਕਲਾਂ ਵਿਖੇ ਦੂਜਾ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਬੀ. ਐੱਮ. ਐੱਸ. ਚਰਚ ਮਨਿਸਟਰੀ ਟਿਲੂਵਾਲ ਤੇ ਹੈਲਪਿੰਗ ਹੈਂਡ ਸੁਸਾਇਟੀ ਖੁਣਖੁਣ ਕਲਾਂ ...

ਪੂਰੀ ਖ਼ਬਰ »

ਐੱਸ. ਡੀ. ਐਮ. ਦਸੂਹਾ ਦੀ ਅਗਵਾਈ ਹੇਠ ਵੋਟਰ ਜਾਗਰੂਕਤਾ ਕੈਂਪ ਲਗਾਇਆ

ਦਸੂਹਾ, 5 ਦਸੰਬਰ (ਭੁੱਲਰ)-ਐੱਸ. ਡੀ. ਐਮ. ਦਸੂਹਾ ਰਣਦੀਪ ਸਿੰਘ ਹੀਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀ. ਡੀ. ਪੀ. ਓ. ਦਸੂਹਾ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ 'ਚ ਵੋਟਰ ਜਾਗਰੂਕਤਾ ਕੈਂਪ ਲਗਾਏ ਗਏ | ਇਸ ਮੌਕੇ ਪਿੰਡ ਵਧਾਈਆਂ, ਹਿੰਮਤਪੁਰ, ਟੇਰਕਿਆਣਾ, ...

ਪੂਰੀ ਖ਼ਬਰ »

ਸ਼ਿੰਗਾਰੀ ਦੇ ਦਫ਼ਤਰ ਵਿਖੇ ਸਮੂਹ ਭਾਜਪਾ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ

ਦਸੂਹਾ, 5 ਦਸੰਬਰ (ਕੌਸ਼ਲ)-ਭਾਰਤੀ ਜਨਤਾ ਪਾਰਟੀ ਦੀ ਵਿਧਾਨ ਸਭਾ ਦਸੂਹਾ ਦੀ ਇਕ ਵਿਸ਼ੇਸ਼ ਮੀਟਿੰਗ ਕਾਰਜਕਾਰੀ ਮੈਂਬਰ ਰਵਿੰਦਰ ਸਿੰਘ ਰਵੀ ਸ਼ਿੰਗਾਰੀ ਦੇ ਦਫ਼ਤਰ ਵਿਖੇ ਕੀਤੀ ਗਈ | ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਭਾਰਤੀ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ 'ਚ ਪਿੰਡਾਂ ਦੇ ਲੋਕ ਹੀ ਹਲਕੇ ਦੀ ਅਗਵਾਈ ਕਰਨਗੇ-ਜਸਵੰਤ ਸਿੰਘ ਰੰਧਾਵਾ

ਭੰਗਾਲਾ, 5 ਦਸੰਬਰ (ਬਲਵਿੰਦਰਜੀਤ ਸਿੰਘ ਸੈਣੀ)-ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਫ਼ਿਰੋਜ਼ਪੁਰ ਵਿਖੇ ਸ. ਇੰਦਰਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠਾਂ ਮੀਟਿੰਗ ਕੀਤੀ ਗਈ, ਜਿਸ 'ਚ ਸ. ਜਸਵੰਤ ਸਿੰਘ ਰੰਧਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਕਾਂਗਰਸੀ ...

ਪੂਰੀ ਖ਼ਬਰ »

ਠੰਡਲ ਵਲੋਂ ਬਸ਼ੀਰ ਅਲੀ ਦਾ ਬੀ. ਸੀ. ਵਿੰਗ ਦੋਆਬਾ ਜ਼ੋਨ ਦੇ ਮੀਤ ਪ੍ਰਧਾਨ ਬਣਨ 'ਤੇ ਸਨਮਾਨ

ਹੁਸ਼ਿਆਰਪੁਰ, 5 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸੋਹਣ ਸਿੰਘ ਠੰਡਲ ਸਾਬਕਾ ਕੈਬਾਨਿਟ ਮੰਤਰੀ ਦੀ ਅਗਵਾਈ 'ਚ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਵਿੰਗ ਦੀ ਹੋਈ ਇਕੱਤਰਤਾ ਮੌਕੇ ਬਸ਼ੀਰ ਅਲੀ ਫੁਗਲਾਣਾ ਨੂੰ ਮ੍ਰੀਤ ਪ੍ਰਧਾਨ ਦੋਆਬਾ ਜ਼ੋਨ ਬਣਨ 'ਤੇ ਸਨਮਾਨਿਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਰਿੰਪਾ ਤੇ ਬਾਦਲੀਆ ਵਲੋਂ ਪ੍ਰਧਾਨ ਧਾਮੀ ਦਾ ਸਨਮਾਨ

ਮਿਆਣੀ, 5 ਦਸੰਬਰ (ਹਰਜਿੰਦਰ ਸਿੰਘ ਮੁਲਤਾਨੀ)-ਯੂਥ ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਸਰਪੰਚ ਨਵਦੀਪਪਾਲ ਸਿੰਘ ਰਿੰਪਾ ਤੇ ਸ਼੍ਰੋਮਣੀ ਅਕਾਲੀ ਦਲ ਬੀ. ਸੀ. ਸੈੱਲ ਹਲਕਾ ਦਸੂਹਾ ਦੇ ਪ੍ਰਧਾਨ ਗੁਲਜ਼ਾਰ ਸਿੰਘ ਬਾਦਲੀਆਂ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ...

ਪੂਰੀ ਖ਼ਬਰ »

ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ 2 ਦਿਨਾਂ ਵਿਗਿਆਨ ਮੇਲਾ ਲਗਾਇਆ

ਦਸੂਹਾ, 5 ਦਸੰਬਰ (ਭੁੱਲਰ)-ਸਰਕਾਰੀ ਹਾਈ ਪੱਸੀ ਕੰਢੀ ਬਲਾਕ ਦਸੂਹਾ 2 ਵਿਖੇ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਦੋ ਦਿਨਾਂ ਵਿਗਿਆਨ ਮੇਲਾ ਲਗਾਇਆ ਗਿਆ | ਜਿਸ 'ਚ ਪਹਿਲੇ ਦਿਨ ਬਲਾਕ ਦੀਆਂ 19 ਸਕੂਲ ਦੇ 6-8 ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ 'ਚ ਕਸ਼ਿਸ਼ ਸਰਕਾਰੀ ਹਾਈ ...

ਪੂਰੀ ਖ਼ਬਰ »

ਵਾਰਡ ਨੰਬਰ 7 ਵਿਖੇ ਨਵੀਆਂ ਬਣਨ ਵਾਲੀਆਂ ਗਲੀਆਂ ਦਾ ਨੀਂਹ ਪੱਥਰ ਰੱਖਿਆ

ਦਸੂਹਾ, 5 ਦਸੰਬਰ (ਭੁੱਲਰ)-ਦਸੂਹਾ ਦੇ ਵਾਰਡ ਨੰਬਰ 7 ਮੁਹੱਲਾ ਕਹਿਰਵਾਲੀ ਵਿਖੇ ਨਵੀਆਂ ਬਣਨ ਵਾਲੀਆਂ ਗਲੀਆਂ ਦਾ ਨੀਂਹ ਪੱਥਰ ਕੌਂਸਲਰ ਨਿਰਮਲਾ ਦੇਵੀ ਦੀ ਅਗਵਾਈ ਹੇਠ ਨਗਰ ਕੌਂਸਲ ਦਸੂਹਾ ਦੇ ਪ੍ਰਧਾਨ ਸੁੱਚਾ ਸਿੰਘ ਲੂਫਾ ਵਲੋਂ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮੋਬਾਈਲ ਹਸਪਤਾਲ ਨੇ ਪਿੰਡ ਦੇਹਰੀਵਾਲ 'ਚ ਦਿੱਤੀਆਂ ਸੇਵਾਵਾਂ

ਅੱਡਾ ਸਰਾਂ, 5 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਪਰਿਵਾਰ ਵਲੋਂ ਵਿਧਾਨ ਸਭਾ ਹਲਕਾ ਉੜਮੁੜ ਲਈ ਸ਼ੁਰੂ ਕੀਤੇ ਮੋਬਾਈਲ ਹਸਪਤਾਲ ਦੀ ਟੀਮ ਪਿੰਡ ਦੇਹਰੀਵਾਲ ਪਹੁੰਚੀ | ਇਸ ਮੌਕੇ ਡਾ: ਆਰ. ਐੱਸ. ਰਾਠੌਰ, ਡਾ: ਜਸਪ੍ਰੀਤ ਸਿੰਘ, ਡਾ: ...

ਪੂਰੀ ਖ਼ਬਰ »

ਬਾਜਵਾ ਪਰਿਵਾਰ ਵਲੋਂ ਐਡਵੋਕੇਟ ਧਾਮੀ ਦਾ ਸਨਮਾਨ

ਹੁਸ਼ਿਆਰਪੁਰ, 5 ਦਸੰਬਰ (ਨਰਿੰਦਰ ਸਿੰਘ ਬੱਡਲਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਸਨਮਾਨ 'ਚ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਸੀਨੀਅਰ ਵਾਈਸ ਪ੍ਰਧਾਨ ਅਕਾਲੀ ਦਲ (ਬ) ਦੇ ਗ੍ਰਹਿ ਵਿਖੇ ਰੱਖੇ ਇਕ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਚੈਰੀਟੇਬਲ ਹਸਪਤਾਲ 'ਚ ਲਾਇਆ ਕੋਵੈਕਸੀਨੇਸ਼ਨ ਕੈਂਪ

ਹਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਪਨੀਤ ਰਿਆਤ ਦੇ ਨਿਰਦੇਸ਼ਾਂ 'ਤੇ ਸਿਹਤ ਵਿਭਾਗ ਵਲੋਂ ਲੋਕਾਂ ਦਾ ਕੋਰੋਨਾ ਟੀਕਾਕਰਨ ਮੁਹਿੰਮ 'ਚ ਤੇਜ਼ੀ ਲਿਆਂਦੀ ਗਈ ਹੈ | ਕੋਰੋਨਾ ਦੀ ਤੀਜੀ ਲਹਿਰ ਤੇ ਓਮੀਕ੍ਰੋਨ ਦੇ ਸੰਭਾਵਿਤ ...

ਪੂਰੀ ਖ਼ਬਰ »

ਅਗਾਮੀ ਵਿਧਾਨ ਸਭਾ ਚੋਣਾਂ 'ਚ 'ਆਪ' ਦਾ ਯੂਥ ਵਿੰਗ ਅਹਿਮ ਰੋਲ ਨਿਭਾਏਗਾ-ਚੌਧਰੀ ਰਾਜਾ

ਗੜ੍ਹਦੀਵਾਲਾ, 5 ਦਸੰਬਰ (ਚੱਗਰ)-ਆਮ ਆਦਮੀ ਪਾਰਟੀ ਦੀ ਅਹਿਮ ਮੀਟਿੰਗ ਗੜ੍ਹਦੀਵਾਲਾ ਵਿਖੇ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ...

ਪੂਰੀ ਖ਼ਬਰ »

ਭਾਜਪਾ ਮੰਡਲ ਤਲਵਾੜਾ ਵਲੋਂ ਜਨ ਸੰਪਰਕ ਮੁਹਿੰਮ 'ਚ ਤੇਜ਼ੀ

ਰਾਮਗੜ੍ਹ ਸੀਕਰੀ, 5 ਦਸੰਬਰ (ਕਟੋਚ)-ਮੰਡਲ ਪ੍ਰਧਾਨ ਸੁਭਾਸ਼ ਬਿੱਟੂ ਦੀ ਅਗਵਾਈ 'ਚ ਭਾਜਪਾ ਮੰਡਲ ਤਲਵਾੜਾ ਵਲੋਂ ਦਸੂਹਾ ਵਿਧਾਨ ਸਭਾ ਹਲਕੇ ਦੇ ਪਿੰਡਾਂ 'ਚ ਜਨ ਸੰਪਰਕ ਮੁਹਿੰਮ ਤੇਜ਼ ਕਰ ਦਿੱਤੀ ਹੈ | ਮੁਹਿੰਮ 'ਚ ਭਾਜਪਾ ਦੇ ਸੀਨੀਅਰ ਆਗੂ ਤੇ ਸੂਬਾ ਕਾਰਜਕਾਰਨੀ ਮੈਂਬਰ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਗੜ੍ਹਸ਼ੰਕਰ ਵਿਖੇ ਸਨਮਾਨ

ਗੜ੍ਹਸ਼ੰਕਰ, 5 ਦਸੰਬਰ (ਧਾਲੀਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਗੜ੍ਹਸ਼ੰਕਰ ਪਹੁੰਚੇ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ...

ਪੂਰੀ ਖ਼ਬਰ »

ਸੁਖਵਿੰਦਰ ਸਿੰਘ ਸੈਣੀ ਯੂ. ਐੱਸ. ਏ. ਵਲੋਂ ਐਡਵੋਕੇਟ ਧਾਮੀ ਦਾ ਸਨਮਾਨ

ਗੜ੍ਹਸ਼ੰਕਰ, 5 ਦਸੰਬਰ (ਧਾਲੀਵਾਲ)-ਸਮਾਜ ਸੇਵੀ ਸੁਖਵਿੰਦਰ ਸਿੰਘ ਸੈਣੀ ਯੂ. ਐੱਸ. ਏ. ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਐੱਨ. ਆਰ. ਆਈਜ਼ ਤੇ ਅਮਰੀਕਾ ਦੀਆਂ ਸੰਗਤਾਂ ਤਰਫੋਂ ਸਨਮਾਨ ਕੀਤਾ ਗਿਆ | ...

ਪੂਰੀ ਖ਼ਬਰ »

ਐਡਵੋਕੇਟ ਧਾਮੀ ਦੇ ਪ੍ਰਧਾਨ ਬਣਨ 'ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ-ਜੋਗਿੰਦਰ ਮਿਨਹਾਸ

ਰਾਮਗੜ੍ਹ ਸੀਕਰੀ, 5 ਦਸੰਬਰ (ਕਟੋਚ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪੀ. ਏ. ਸੀ. ਮੈਂਬਰ ਠਾਕੁਰ ਜੋਗਿੰਦਰ ਸਿੰਘ ਮਿਨਹਾਸ ਤੇ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਠਾਕੁਰ ਯਾਦਵਿੰਦਰ ਮਿਨਹਾਸ ਲਵਲੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਐੱਸ. ਜੀ. ...

ਪੂਰੀ ਖ਼ਬਰ »

ਸੰਤ ਬਾਬਾ ਮੰਗਲ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ

ਕੋਟਫ਼ਤੂਹੀ, 5 ਦਸੰਬਰ (ਅਟਵਾਲ)-ਇਥੋਂ ਨਜ਼ਦੀਕੀ ਪਿੰਡ ਪਾਲਦੀ 'ਚ ਸੰਤ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ ਵਲੋਂ ਪ੍ਰਧਾਨ ਪਰਮਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ 29ਵਾਂ ਸੰਤ ਬਾਬਾ ਮੰਗਲ ਸਿੰਘ ਯਾਦਗਾਰੀ ਕਲੱਬ ...

ਪੂਰੀ ਖ਼ਬਰ »

ਕੇ. ਐਮ. ਐਸ. ਕਾਲਜ ਵਿਖੇ ਵੈੱਲਕਮ ਫੀਅਸਟਾ 2021 ਕਰਵਾਇਆ

ਦਸੂਹਾ, 5 ਦਸੰਬਰ (ਭੁੱਲਰ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵਲੋਂ ਸਥਾਪਿਤ ਕੇ. ਐਮ. ਐਸ. ਕਾਲਜ ਆਫ਼ ਆਈ. ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ ...

ਪੂਰੀ ਖ਼ਬਰ »

ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਐਡਵੋਕੇਟ ਧਾਮੀ ਦਾ ਸਨਮਾਨ

ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ)-ਸਿੱਖ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਅਜਵਿੰਦਰ ਸਿੰਘ ਪ੍ਰਧਾਨ ਸਿੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX