ਉੜਾਪੜ/ਲਸਾੜਾ, 5 ਦਸੰਬਰ (ਲਖਵੀਰ ਸਿੰਘ ਖੁਰਦ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਪਿੰਡ ਲਸਾੜਾ ਦੇ ਕਮਿਊਨਿਟੀ ਹਾਲ ਵਿਖੇ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸ ਦਾ ਪ੍ਰਬੰਧ ਸਟੂਡੈਂਟ ਵੈਲਫੇਅਰ ਤੇ ਚੈਰੀਟੇਬਲ ਟਰੱਸਟ ਲਸਾੜਾ ਵਲੋਂ ਕੀਤਾ ਗਿਆ | ਕੈਂਪ ਦਾ ਉਦਘਾਟਨ ਟਰੱਸਟ ਦੇ ਪ੍ਰਮੱਖ ਸਲਾਹਕਾਰ ਤੇ ਅਦਾਰਾ 'ਅਜੀਤ' ਦੇ ਸਹਿ ਸੰਪਾਦਕ ਸਤਨਾਮ ਮਾਣਕ ਅਤੇ ਦੋਆਬਾ ਜ਼ੋਨ ਦੇ ਇੰਚਾਰਜ ਅਮਰਜੋਤ ਸਿੰਘ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ | ਟਰੱਸਟ ਦਾ ਇਹ 506ਵਾਂ ਤੇ ਲਸਾੜਾ ਵਿਖੇ 5ਵਾਂ ਕੈਂਪ ਸੀ | ਆਈ ਹਸਪਤਾਲ ਤੇ ਰੈਟੀਨਾ ਸੈਂਟਰ ਜਲੰਧਰ ਤੋਂ ਡਾ. ਅਮਨਦੀਪ ਸਿੰਘ ਅਰੋੜਾ ਦੀ ਅਗਵਾਈ ਹੇਠ ਆਈ ਡਾਕਟਰਾਂ ਦੀ ਮਾਹਰ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਜਾਂਚ ਕੀਤੀ ਗਈ | ਕੁਲ 375 ਤੋਂ ਵੱਧ ਮਰੀਜ਼ਾਂ ਨੇ ਆਪਣੀਆਂ ਅੱਖਾਂ ਚੈੱਕ ਕਰਾਈਆਂ, ਜਿਨ੍ਹਾਂ 'ਚੋਂ 72 ਮਰੀਜ਼ਾਂ ਦੇ ਆਪ੍ਰੇਸ਼ਨ ਤੇ 150 ਨੂੰ ਨਜ਼ਰ ਦੀਆਂ ਐਨਕਾਂ ਤੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਦੇ ਖੇਤਰ 'ਚ ਮੌਕੇ ਦੀਆਂ ਸਰਕਾਰਾਂ ਨੇ ਇਸ ਵਿਚ ਸੁਧਾਰ ਲਈ ਕੋਈ ਖਾਸ ਯਤਨ ਨਹੀਂ ਕੀਤੇ ਪਰ ਸਮਾਜ ਸੇਵੀ ਜਥੇਬੰਦੀਆਂ ਤੇ ਸਮਾਜ ਸੇਵੀਆਂ ਵਲੋਂ ਇਨ੍ਹਾਂ ਦੋਨਾਂ ਖੇਤਰਾਂ 'ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ | ਟਰੱਸਟ ਦੇ ਦੋਆਬਾ ਜ਼ੋਨ ਦੇ ਇੰਚਾਰਜ ਅਮਰਜੋਤ ਸਿੰਘ ਨੇ ਟਰੱਸਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਟਰੱਸਟ ਵਲੋਂ ਹੁਣ ਤੱਕ ਪੰਜਾਬ ਤੋਂ ਇਲਾਵਾ ਹੋਰਾਂ ਰਾਜਾਂ ਵਿਚ ਵੀ ਬਹੁਤ ਸਾਰੇ ਲੋਕ ਭਲਾਈ ਪ੍ਰਾਜੈਕਟ ਚਲਾਏ ਗਏ ਹਨ | ਵੱਖ-ਵੱਖ ਸ਼ਹਿਰਾਂ 'ਚ ਹਸਪਤਾਲਾਂ ਵਿਚ ਗਰੀਬ ਲੋਕਾਂ ਲਈ ਡਾਇਲਸੈਸ ਸੈਂਟਰ ਕਾਇਮ ਕੀਤੇ ਗਏ ਹਨ | ਸਟੂਡੈਂਟ ਵੈਲਫੇਅਰ ਟਰੱਸਟ ਤੇ ਪਿੰਡ ਵਾਸੀਆਂ ਵਲੋਂ ਸਤਨਾਮ ਸਿੰਘ ਮਾਣਕ ਤੇ ਅਮਰਜੋਤ ਸਿੰਘ ਨੂੰ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਲਾਕ ਸੰਮਤੀ ਫਿਲੌਰ ਦੇ ਚੇਅਰਮੈਨ ਦਵਿੰਦਰ ਸਿੰਘ ਲਸਾੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਮੇਸ਼ ਲਾਲ, ਸਰਪੰਚ ਬੀਬੀ ਰੇਸ਼ਮੋ, ਚੇਅਰਮੈਨ ਮਾਸਟਰ ਮੰਗਲ ਦਾਸ, ਜਗੀਰ ਸਿੰਘ, ਕੁਲਦੀਪ ਸਿੰਘ ਕਾਮਰੇਡ, ਮਾ. ਸੁਰੇਸ਼ ਕੁਮਾਰ, ਡਾ. ਅਨਿਲ ਸ਼ਰਮਾ, ਰਵਿੰਦਰ ਸਿੰਘ ਪੰਚ, ਲੁਭਾਇਆ ਰਾਮ, ਮਾ. ਸਤਵੰਤ ਪ੍ਰਤਾਪ, ਡਾ. ਜਗਦੀਸ਼ ਸਿੰਘ, ਸਤਨਾਮ ਸਿੰਘ, ਚੰਨਣ ਸਿੰਘ ਪੰਚ ਆਦਿ ਵੀ ਹਾਜ਼ਰ ਸਨ |
ਨਵਾਂਸ਼ਹਿਰ, 5 ਦਸੰਬਰ (ਹਰਵਿੰਦਰ ਸਿੰਘ)-ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਮੁਹਾਲੀ ਦੀ ਅਗਵਾਈ 'ਚ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਰਹਿਨੁਮਾਈ ਹੇਠ ਸਰਪੰਚਾਂ-ਪੰਚਾਂ ਦੀ ਸਿਖਲਾਈ ਲਈ ਬੀ. ਡੀ. ਪੀ. ਓ. ਦਫ਼ਤਰ ...
ਬਲਾਚੌਰ, 5 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਇਲਾਕੇ ਅੰਦਰ ਸਮਾਜ ਸੇਵਾ ਸੰਬੰਧੀ ਗਤੀਵਿਧੀਆਂ ਨੂੰ ਸਿਖ਼ਰਾਂ ਤੇ ਲੈ ਕੇ ਜਾਣ ਵਾਲੇ ਪਿੰਡ ਮਹਿਤਪੁਰ (ਉਲੱਦਣੀ) ਦੇ ਜੰਮਪਲ ਪ੍ਰਵਾਸੀ ਭਾਰਤੀ ਸੁਰਜੀਤ ਸਿੰਘ (ਅਮਰੀਕਾ ਵਾਲਿਆਂ) ਵਲੋਂ 6 ਜੋੜਿਆਂ ਦੇ ਸਮੂਹਿਕ ...
ਭੱਦੀ, 5 ਦਸੰਬਰ (ਨਰੇਸ਼ ਧੌਲ)-ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਜਿਥੇ ਪਿੰਡ-ਪਿੰਡ ਵਿਕਾਸ ਕਾਰਜਾਂ ਲਈ ਵੱਡੀਆਂ ਗਰਾਂਟਾਂ ਵੰਡੀਆਂ ਜਾ ਰਹੀਆਂ ਹਨ ਉਥੇ ਸਰਕਾਰੀ ਸਮਾਰਟ ਹਾਈ ਸਕੂਲ ਨਵਾਂ ਪਿੰਡ ਟੱਪਰੀਆਂ ਦੇ ਸਕੂਲ ਨੂੰ ਵੀ ਉਨ੍ਹਾਂ ਵਲੋਂ ਭੇਜੀ 5 ...
ਬੰਗਾ, 5 ਦਸੰਬਰ (ਜਸਬੀਰ ਸਿੰਘ ਨੂਰਪੁਰ)-ਕਾਂਗਰਸ ਪਾਰਟੀ ਨੇ ਪਹਿਲਾਂ ਲੋਕਾਂ ਨੂੰ ਸਬਜਬਾਗ ਦਿਖਾ ਕੇ ਸਰਕਾਰ ਬਣਾਈ ਤੇ ਹੁਣ ਮੁੜ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਗੁੰਮਰਾਹ ਕਰਨ ਲੱਗੀ | ਇਹ ਪ੍ਰਗਟਾਵਾ ਕੁਲਜੀਤ ਸਿੰਘ ਸਰਹਾਲ 'ਆਪ' ਆਗੂ ਚੇਅਰਮੈਨ ਪੰਚਾਇਤ ਸੰਮਤੀ ਨੇ ...
ਨਵਾਂਸ਼ਹਿਰ, 5 ਦਸੰਬਰ (ਹਰਵਿੰਦਰ ਸਿੰਘ)-ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਡਾ: ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਮੋਟਰਸਾਈਕਲ ਰੈਲੀ ਕੱਢੀ ਗਈ, ਜੋ ਡਾ: ਅੰਬੇਡਕਰ ਚੌਕ ਨਵਾਂਸ਼ਹਿਰ ਤੋਂ ਆਰੰਭ ਹੋਈ | ਰੈਲੀ ਦੀ ਆਰੰਭਤਾ ...
ਮਜਾਰੀ/ਸਾਹਿਬਾ, 5 ਦਸੰਬਰ (ਨਿਰਮਲਜੀਤ ਸਿੰਘ ਚਾਹਲ)-ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨ ਲੈਂਦੀ ਕਿਸਾਨ ਸੰਘਰਸ਼ ਜਾਰੀ ਰਹੇਗਾ, ਅਜੇ ਕਾਫ਼ੀ ਮੰਗਾਂ ਬਕਾਇਆ ਰਹਿੰਦੀਆਂ ਹਨ | ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹਰਿੰਦਰ ...
ਨਵਾਂਸ਼ਹਿਰ, 5 ਦਸੰਬਰ (ਹਰਵਿੰਦਰ ਸਿੰਘ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਤੇ ਨਿਸ਼ਕਾਮ ਟਿਫ਼ਨ ਸੇਵਾ ਸੁਸਾਇਟੀ ਗੁਰੂ ਕੀ ਰਸੋਈ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੀਤੇ ਦਿਨੀਂ ਖ਼ਾਲਸਾ ਸਕੂਲ ਦੇ ਮੈਦਾਨ 'ਚ ਕਰਵਾਏ ਸਮਾਗਮਾਂ ਦੀ ...
ਮੁਕੰਦਪੁਰ, 5 ਦਸੰਬਰ (ਅਮਰੀਕ ਸਿੰਘ ਢੀਂਡਸਾ)-ਰਾਜਾ ਸਾਹਿਬ ਚੈਰੀਟੇਬਲ ਮੈਮੋਰੀਅਲ ਹਸਪਤਾਲ ਦਾ ਸ਼ੁੱਭ ਆਰੰਭ ਅੱਜ ਤੋਂ 31 ਸਾਲ ਪਹਿਲਾ 7 ਦਸੰਬਰ 1990 ਨੂੰ ਮਜਾਰਾ ਨੌ ਅਬਾਦ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਗੁਰਦੁਆਰੇ ਰਸੋਖਾਨਾ ਸਾਹਿਬ ਦੀ ਇਮਾਰਤ 'ਚ ...
ਪੋਜੇਵਾਲ ਸਰਾਂ, 5 ਦਸੰਬਰ (ਨਵਾਂਗਰਾਈਾ)-ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਰਾਜ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ | ਇਹ ਪ੍ਰਗਟਾਵਾ ਚੌਧਰੀ ਅਜੇ ਕੁਮਾਰ ਸਪੁੱਤਰ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਨੇ ਸਰਕਾਰੀ ਹਾਈ ਸਕੂਲ ਪੋਜੇਵਾਲ ਦੇ ...
ਉਸਮਾਨਪੁਰ, 5 ਦਸੰਬਰ (ਸੰਦੀਪ ਮਝੂਰ)-ਰਾਹੋਂ-ਜਾਡਲਾ ਲਿੰਕ 'ਤੇ ਪਿੰਡ ਸਹਿਬਾਜ਼ਪੁਰ ਦੇ ਲਾਗੇ ਸੜਕ ਵਿਚਕਾਰ ਆਰਜ਼ੀ ਤੌਰ 'ਤੇ ਕੀਤੇ ਪੈਚ ਵਰਕ ਦੇ ਟੁੱਟਣ ਕਾਰਨ ਥਾਂ-ਥਾਂ ਛੋਟੇ ਖੱਡੇ ਪਏ ਹੋਣ ਕਾਰਨ ਇਥੇ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ | ਕੁਝ ਲੋਕ ਇਨ੍ਹਾਂ ...
ਨਵਾਂਸ਼ਹਿਰ, 5 ਦਸੰਬਰ (ਹਰਵਿੰਦਰ ਸਿੰਘ)-ਦੀ ਮੁਬਾਰਕਪੁਰ ਸਹਿਕਾਰੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੇ ਮੈਂਬਰਾਂ ਦਾ ਆਮ ਇਜਲਾਸ 20 ਦਸੰਬਰ ਨੂੰ ਸਵੇਰੇ ਮੁਬਾਰਕਪੁਰ ਵਿਖੇ ਹੋਵੇਗਾ | ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ...
ਬਹਿਰਾਮ, 5 ਦਸੰਬਰ (ਨਛੱਤਰ ਸਿੰਘ ਬਹਿਰਾਮ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਬਹਿਰਾਮ ਵਿਖੇ ਪਹਿਲੇ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਉੱਚਾ ਕਿਲਾ ਸਾਹਿਬ ਬਹਿਰਾਮ ਤੇ ਸਮੂਹ ਸੰਗਤ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ...
ਸਾਹਲੋਂ, 5 ਦਸੰਬਰ (ਜਰਨੈਲ ਸਿੰਘ ਨਿੱਘ੍ਹਾ)-ਪਿੰਡ ਲੋਧੀਪੁਰ 'ਚ ਪਾਲ ਸਿੰਘ ਦੇ ਗ੍ਰਹਿ ਵਿਖੇ ਅਕਾਲੀ-ਬਸਪਾ ਵਰਕਰਾਂ ਦੀ ਮੀਟਿੰਗ ਹੋਈ, ਜਿਸ 'ਚ ਹਲਕਾ ਬੰਗਾ ਦੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਉਨ੍ਹਾਂ ਦੇ ਨਾਲ ਦੁਆਬਾ ਜ਼ੋਨ ਯੂਥ ਸ਼੍ਰੋਮਣੀ ਅਕਾਲੀ ਦਲ ਦੇ ...
ਨਵਾਂਸ਼ਹਿਰ, 5 ਦਸੰਬਰ (ਹਰਵਿੰਦਰ ਸਿੰਘ)-ਪਿੰਡ ਜੇਠੂਮਜਾਰਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂਹ ਸੰਗਤਾਂ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬਰੋਟਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ...
ਬੰਗਾ, 5 ਦਸੰਬਰ (ਕਰਮ ਲਧਾਣਾ)-ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਨਿਰਮਲ ਕੁਟੀਆ ਅਟਾਰੀ ਵਿਖੇ ਸੰਤ ਬਾਬਾ ਸੁੱਚਾ ਸਿੰਘ ਦੀ ਛੇਵੀਂ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾ ਏ ਗਏ | ਸ੍ਰਈ ਅਖੰਡ ਪਾਠਾਂ ਦੇ ਭੋਗ ਉਪਰੰਤ ਸਜੇ ਦੀਵਾਨਾਂ 'ਚ ਕੀਰਤਨ ...
ਮੁਕੰਦਪੁਰ, 5 ਦਸੰਬਰ (ਅਮਰੀਕ ਸਿੰਘ ਢੀਂਡਸਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਵਿਖੇ ਜ਼ਿਲ੍ਹਾ ਪੱਧਰੀ ਸਾਇੰਸ ਮੇਲਾ ਲਗਾਇਆ ਗਿਆ, ਜਿਸ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ...
ਔੜ/ਝਿੰਗੜਾਂ, 5 ਦਸੰਬਰ (ਕੁਲਦੀਪ ਸਿੰਘ ਝਿੰਗੜ)-ਪੰਜਾਬ ਅੰਦਰ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ 'ਚ ਸੂਬੇ ਦੇ ਲੋਕ ਕਾਂਗਰਸ ਸਰਕਾਰ ਨੂੰ ਚੱਲਦਾ ਕਰ ਦੇਣਗੇ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਝਿੰਗੜਾਂ ...
ਨਵਾਂਸ਼ਹਿਰ, 5 ਦਸੰਬਰ (ਹਰਵਿੰਦਰ ਸਿੰਘ)-ਢਾਡੀ ਸਭਾ ਨਵਾਂਸ਼ਹਿਰ ਦੁਆਬਾ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਹੋਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਨਰੋਆ ਪੰਜਾਬ ਸੰਸਥਾ ਦੇ ਮੁਖੀ ਬਰਜਿੰਦਰ ਸਿੰਘ ਹੁਸੈਨਪੁਰ ਪਹੁੰਚੇ | ਜਾਣਕਾਰੀ ...
ਕਟਾਰੀਆਂ, 5 ਦਸੰਬਰ (ਨਵਜੋਤ ਸਿੰਘ ਜੱਖੂ)-ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਸਮੂਹ ਅਹੁਦੇਦਾਰਾਂ ਵਲੋਂ ਪਿੰਡ ਕਟਾਰੀਆਂ ਵਿਖੇ ਸਾਈਾ ਲਖਵੀਰ ਸ਼ਾਹ ਕਾਦਰੀ ਗੱਦੀਨਸ਼ੀਨ ਪੀਰ ਸੁਲਤਾਨ ਲੱਖਦਾਤਾ ਕਾਦਰੀ ਦੇ ਪਿਤਾ ਸਵਰਨਾ ਰਾਮ ਚੋਪੜਾ ਦੇ ਅਕਾਲ ਚਲਾਣਾ ਕਰ ...
ਪੋਜੇਵਾਲ ਸਰਾਂ, 5 ਦਸੰਬਰ (ਰਮਨ ਭਾਟੀਆ)-ਪਿੰਡ ਕੁੱਕੜਸੂਹਾ ਦੇ ਲੁਧਿਆਣਾ ਰਹਿੰਦੇ ਸਮਾਜ ਸੇਵੀ ਭੂੰਬਲਾ ਪਰਿਵਾਰ ਜਗਦੀਸ਼ ਰਾਏ ਭੰੂਬਲਾ, ਪ੍ਰੇਮ ਨਾਥ, ਸੋਹਣ ਲਾਲ, ਵਿਜੇ ਕੁਮਾਰ ਵਲੋਂ ਆਪਣੇ ਸਵ: ਪਿਤਾ ਸੋਮ ਨਾਥ ਤੇ ਮਾਤਾ ਬਚਨੀ ਦੇਵੀ ਦੀ ਯਾਦ 'ਚ ਸਰਕਾਰੀ ਹਾਈ ਸਕੂਲ ...
ਔੜ, 5 ਦਸੰਬਰ (ਜਰਨੈਲ ਸਿੰਘ ਖ਼ੁਰਦ)-ਇਥੋਂ ਦੇ ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਭਗਵਾਨੀ ਸਾਹਿਬ ਯਾਦਗਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇੜੇ ਬੱਸ ਅੱਡਾ ਵਿਖੇ ਪਿੰਡ ਔੜ ਤੇ ਗੜੁਪੱੜ ਵਾਸੀ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ...
ਨਵਾਂਸ਼ਹਿਰ, 5 ਦਸੰਬਰ (ਗੁਰਬਖਸ਼ ਸਿੰਘ ਮਹੇ)-ਸਿਹਤ ਵਿਭਾਗ ਵਲੋਂ ਨਿਊਸਿਟੀ ਸਾਈਕਲ ਕਲੱਬ ਨਵਾਂਸ਼ਹਿਰ ਦੇ ਸਹਿਯੋਗ ਨਾਲ ਕਰਵਾਈ ਜਨ ਚੇਤਨਾ ਸਾਈਕਲ ਰੈਲੀ ਨੂੰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਰਾਕੇਸ਼ ਚੰਦਰ ਨੇ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਹਰੀ ...
ਬੰਗਾ, 5 ਦਸੰਬਰ (ਕਰਮ ਲਧਾਣਾ)-ਗੁਰਦੁਆਰਾ ਚਰਨ ਕੰਵਲ ਪਾਤਸ਼ਾਹੀ ਛੇਵੀਂ ਜੀਂਦੋਵਾਲ-ਬੰਗਾ ਦੇ ਹੈੱਡ ਗ੍ਰੰਥੀ ਗਿ. ਹਰਪ੍ਰੀਤ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਦੇ ਸੱਚੇ ਸਿੱਖ ਦੀ ਪੱਕੀ ਨਿਸ਼ਾਨੀ ਉਸ ਦੀ ਇਨਾਮਦਾਰੀ ਹੁੰਦੀ ਹੈ | ਉਹ ਆਪਣੇ ਗੁਰੂ ਤੇ ...
ਬੰਗਾ, 5 ਦਸੰਬਰ (ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦਾ 24ਵਾਂ ਸਾਲਾਨਾ ਸਹਾਇਤਾ ਵੰਡ ਸਮਾਗਮ ਜੋ ਕਿ ਸੰਸਥਾ ਦੇ ਬਾਨੀ ਸਰਪ੍ਰਸਤ ਸਵ. ਮਹਿੰਦਰ ਸਿੰਘ ਵਾਰੀਆ ਦੀ 11ਵੀਂ ਬਰਸੀ ਨੂੰ ਸਮਰਪਿਤ ਸੀ, ਨਿੱਘੀਆਂ ਯਾਦਾਂ ਛੱਡਦਾ ਸਮਾਪਤ ਹੋ ਗਿਆ | ਇਸ ਮੌਕੇ ਲੋੜਵੰਦ ...
ਪੋਜੇਵਾਲ ਸਰਾਂ, 5 ਦਸੰਬਰ (ਨਵਾਂਗਰਾਈਾ)-ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਸਕੂਲ ਸਿੱਖਿਆ ਵਿਕਾਸ ਕਮੇਟੀ ਦੀ ਸਾਲਾਨਾ ਮੀਟਿੰਗ ਹੋਈ | ਮੀਟਿੰਗ ਦੌਰਾਨ ਪਿ੍ੰਸੀਪਲ ਵਿਜੇ ਕੁਮਾਰ ਵਲੋਂ ਸਕੂਲ 'ਚ ਚੱਲ ਰਹੀਆਂ ...
ਸੜੋਆ, 5 ਦਸੰਬਰ (ਨਾਨੋਵਾਲੀਆ)-ਨਿਊ ਆਦਰਸ਼ ਸੈਕੰਡਰੀ ਸਕੂਲ ਸੜੋਆ ਦੇ ਸੰਸਥਾਪਕ ਤੇ ਸੰਜੈ ਮਲਹੋਤਰਾ ਮੈਨੇਜਿੰਗ ਡਾਇਰੈਕਟਰ ਦੇ ਪਿਤਾ ਸ਼ਿਵ ਨੰਦ ਮਲਹੋਤਰਾ ਦੀ ਆਤਮਿਕ ਸ਼ਾਂਤੀ ਲਈ ਸਮੂਹ ਮਲਹੋਤਰਾ ਪਰਿਵਾਰ ਵਲੋਂ ਸ਼ਿਵ ਮੰਦਰ ਸੜੋਆ ਵਿਖੇ ਆਰੰਭੇ ਗਰੂੜ ਪ੍ਰਾਣ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX