ਮੋਰਿੰਡਾ, 5 ਦਸੰਬਰ (ਪਿ੍ਤਪਾਲ ਸਿੰਘ)-ਅਨੁਸੂਚਿਤ ਜਾਤੀਆਂ/ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਅਤੇ ਲੋਕ ਏਕਤਾ ਫ਼ਰੰਟ ਵਲੋਂ ਪੰਜਾਬ ਸਰਕਾਰ ਨੂੰ ਘੇਰਨ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੇ ਕਰਮਚਾਰੀਆਂ ਅਧਿਕਾਰੀਆਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਦੀ ਆ ਰਹੀ ਹੈ ਅਤੇ ਝੂਠੇ ਲਾਰੇ ਲਗਾ ਕੇ ਡੰਗ ਟਪਾਊ ਨੀਤੀ ਦੀ ਪਾਲਨਾ ਕਰਕੇ ਇਲੈੱਕਸ਼ਨ ਕੋਡ ਲੱਗਣ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਤੋਂ ਸਪਸ਼ਟ ਇਨਕਾਰ ਕੀਤਾ ਜਾ ਸਕੇ ਪਰ ਹੁਣ ਇਨ੍ਹਾਂ ਵਰਗਾਂ ਦੇ ਕਰਮਚਾਰੀ, ਵਿਦਿਆਰਥੀ ਅਤੇ ਆਮ ਲੋਕ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਵਿਚ ਆਉਣ ਵਾਲੇ ਨਹੀਂ ਹਨ | ਇਸ ਲਈ ਫ਼ਰੰਟ ਵਲੋਂ ਮੋਰਿੰਡਾ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਐਲਾਨ ਕੀਤਾ ਗਿਆ ਕਿ ਜੇਕਰ 11 ਦਸੰਬਰ ਤੱਕ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਨਾ ਕੀਤਾ ਗਿਆ ਤੇ ਬਾਕੀ ਮੰਗਾਂ ਲਈ ਫ਼ਰੰਟ ਨੂੰ ਪੈਨਲ ਮੀਟਿੰਗ ਪ੍ਰਦਾਨ ਨਾ ਕੀਤੀ ਗਈ ਤਾਂ 12 ਦਸੰਬਰ ਨੂੰ ਮੋਰਿੰਡਾ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾਵੇਗਾ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਵੀ ਕੀਤਾ ਜਾਵੇਗਾ | ਭੁੱਖ ਹੜਤਾਲ ਦੀ ਸ਼ੁਰੂਆਤ ਰੂਪਨਗਰ ਜ਼ਿਲੇ੍ਹ ਤੋਂ ਪਰਮਿੰਦਰ ਭਾਰਤੀ, ਰਾਜ ਚੌਹਾਨ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਓਾਕਾਰ ਸਿੰਘ ਧਮਾਣਾ, ਕੁਲਵਿੰਦਰ ਸਿੰਘ ਬਿੱਟੂ, ਸੁਸ਼ੀਲ ਕੁਮਾਰ ਕਾਈਨੌਰ ਨੇ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ਰੰਟ ਦੇ ਸੂਬਾ ਕਨਵੀਨਰ ਅਵਤਾਰ ਸਿੰਘ ਕੈਂਥ, ਬਲਜੀਤ ਸਿੰਘ ਸਲਾਣਾ, ਸੂਬਾ ਕੋ ਕਨਵੀਨਰ ਸ੍ਰੀ ਨਾਰੰਗ ਸਿੰਘ, ਬਲਵੀਰ ਸਿੰਘ, ਸੰਦੀਪ ਚੌਧਰੀ, ਰਵਿੰਦਰ ਸਿੰਘ ਬੀਕਾ ਅਤੇ ਮੁੱਖ ਆਰਗੇਨਾਈਜ਼ਰ ਲਛਮਣ ਸਿੰਘ ਨਬੀਪੁਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 18 ਨਵੰਬਰ 2021 ਨੂੰ ਫ਼ਰੰਟ ਦੇ ਅਹੁਦੇਦਾਰਾਂ ਨਾਲ ਖਰੜ ਵਿਖੇ ਮੀਟਿੰਗ ਵਿਚ ਪਹਿਲ ਦੇ ਆਧਾਰ ਤੇ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦੇਣ ਤੇ ਵੀ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ | ਇਸ ਸਮੇਂ ਹੋਰਨਾਂ ਤੋਂ ਇਲਾਵਾ ਕਿ੍ਸ਼ਨ ਸਿੰਘ ਦੁੱਗਾ,ਪਵਿੱਤਰ ਸਿੰਘ ,ਨੌਲੱਖਾ,ਬਲਵੀਰ ਸਿੰਘ, ਨਰਿੰਦਰ ਸਿੰਘ ਕਲਸੀ,ਅਰੁਣ ਕੁਮਾਰ, ਜਗਵਿੰਦਰ ਸਿੰਘ ਜੱਗੀ, ਪਰਮਿੰਦਰ ਭਾਰਤੀ, ਤਰੁਣ ਲਹੋਤਰਾ, ਓਮਰਾਓ ਸਿੰਘ, ਜਸਪਾਲ ਸਿੰਘ, ਦਲਵੀਰ ਸਿੰਘ, ਮਹਿੰਦਰ ਸਿੰਘ, ਪਿਆਰਾ ਸਿੰਘ, ਭਾਗ ਸਿੰਘ, ਸਾਹਿੱਤਕਾਰ ਮਨਦੀਪ ਰਿੰਪੀ ਆਦਿ ਨੇ ਆਪਣੇ ਵਿਚਾਰ ਰੱਖੇ | ਇਸ ਮੌਕੇ ਗੁਰਪ੍ਰੀਤ ਪਟਿਆਲਾ, ਹਰਮੀਤ ਸਿੰਘ ਬਾਗਵਾਲੀ, ਹਰਬੰਸ ਪਰਜੀਆਂ, ਸਪਿੰਦਰ ਖਮਾਣੋਂ,ਗੁਰਬਚਨ ਨਾਭਾ, ਜਗਤਾਰ ਜੱਗੀ, ਪਿ੍ੰਸੀਪਲ ਕਰਨੈਲ ਸਿੰਘ,ਭਗਤ ਸਿੰਘ ਖਮਾਣੋਂ,ਮਨੋਜ ਜੋਈਆ,ਸੰਦੀਪ ਕੌਰ,ਰਮਾ ਰਾਣੀ, ਅਰੁਨਦੀਪ ਰਾਣੀ,ਹਰਵਿੰਦਰ ਕੌਰ, ਪਰਵਿੰਦਰ ਕੌਰ ਆਦਿ ਵੀ ਹਾਜ਼ਰ ਸਨ |
ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਸ਼ਹਿਰ ਦੇ ਲੋਕ ਭਲਾਈ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਪ੍ਰਧਾਨ ਯੋਗੇਸ਼ ਕੱਕੜ ਦੀ ਅਗਵਾਈ ਹੇਠ, ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ, ਕੌਮੀ ...
ਘਨੌਲੀ, 5 ਦਸੰਬਰ (ਜਸਵੀਰ ਸਿੰਘ ਸੈਣੀ)-ਸਫ਼ਰ-ਏ-ਸ਼ਹਾਦਤ ਮਾਰਗ 'ਤੇ ਅਧੂਰੇ ਪਏ ਪੁਲਾਂ ਤੇ ਖਸਤਾ ਹਾਲਤ ਸੜਕ ਨਿਰਮਾਣ ਲਈ ਇਲਾਕਾ ਸੰਘਰਸ਼ ਕਮੇਟੀ ਵਲੋਂ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆਂ ਕਮੇਟੀ ਦੇ ਅਹੁਦੇਦਾਰਾਂ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ, ਸਕੱਤਰ ਰਣਜੀਤ ...
ਢੇਰ, 5 ਦਸੰਬਰ (ਕਾਲੀਆ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਹਿਲੂ ਵਿਖੇ ਸਵ. ਹਰਭਜਨ ਸਿੰਘ ਦੀ ਯਾਦ ਵਿਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਪਰਿਵਾਰ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਬੂਟ ਵੰਡੇ ਗਏ | ਇਸ ਮੌਕੇ 'ਤੇ ਸਰਪੰਚ ਕੁਲਦੀਪ ਰਾਣਾ, ਸਕੂਲ ਸਟਾਫ਼ ਸੀਮਾ ...
ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਦੇ ਸਾਬਕਾ ਮੁਲਾਜ਼ਮ ਵਿੰਗ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸਵਰਨ ਸਿੰਘ ਸੈਂਪਲਾਂ ਨੇ ਇੱਥੇ ਪੈੱ੍ਰਸ ਕਾਨਫਰੈਂਸ ਦੌਰਾਨ ਕਿਹਾ ਕਿ ਕਾਂਗਰਸ ਦੀ ਸ਼ਹਿ 'ਤੇ ਹੀ ਸੂਬੇ ਅੰਦਰ ਮਾਫ਼ੀਆ ਦਾ ਫੈਲਾਅ ...
ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਸੂਬਾ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕਿ ਵਿੱਢਿਆ ਗਿਆ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਦਾ ਸੰਘਰਸ਼ ਦਿਨੋਂ ਦਿਨ ਹੋਰ ਵੀ ਆਕਰਮਿਕ ਹੁੰਦਾ ਜਾ ਰਿਹਾ ਹੈ | ਇਸ ਸੰਘਰਸ਼ ਦੀ ਰਣਨੀਤੀ ਬਾਰੇ ...
ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਜੇ.ਐਸ.ਨਿੱਕੂਵਾਲ,ਕਰਨੈਲ ਸਿੰਘ ਸੈਣੀ)-ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸਥਾਨਕ ਪੰਜ ਪਿਆਰਾ ਪਾਰਕ ਵਿਖੇ ਇਕੱਤਰ ਹੋ ਕੇ ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਇੰਚਾਰਜ ਹਰਜੋਤ ਸਿੰਘ ਬੈਂਸ ਦੇ ਖ਼ਿਲਾਫ਼ ...
ਪੁਰਖਾਲੀ, 5 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਪੀ.ਆਰ.ਟੀ.ਸੀ. ਦੇ ਚੇਅਰਮੈਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਪਿੰਡ ਪੰਜੋਲਾ ਵਿਖੇ ਸਾਬਕਾ ਸਰਪੰਚ ਸੁਰਮੁੱਖ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ...
ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਜਨਰਲ ਵਰਗ ਵਲੋਂ ਜਨਰਲ ਕੈਟਾਗਰੀ ਭਲਾਈ ਕਮਿਸ਼ਨ ਤੇ ਜਨਰਲ ਕੈਟਾਗਰੀ ਕਮਿਸ਼ਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਵਿਖੇ ਜਨਰਲ ਕੈਟਾਗਰੀਜ਼ ...
ਨੂਰਪੁਰ ਬੇਦੀ, 5 ਦਸੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਜੰਮਪਲ ਤੇ ਪੰਜਾਬੀ ਦੇ ਮਕਬੂਲ ਲੋਕ ਗਾਇਕ ਹਰਮਿੰਦਰ ਨੂਰਪੁਰੀ ਵਲੋਂ ਭਾਰਤ ਤੇ ਪਾਕਿਸਤਾਨ ਦੇ ਪੁਰਾਣੇ ਆਪਸੀ ਸੰਬੰਧਾਂ ਨੂੰ ਦਰਸਾਉਂਦਾ ਗੀਤ 'ਚੜ੍ਹਦਾ ਤੇ ਲਹਿੰਦਾ ਪੰਜਾਬ' ਰਿਲੀਜ਼ ਕੀਤਾ ...
ਨੂਰਪੁਰ ਬੇਦੀ, 5 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਜ਼ਮੀਨ ਵੇਚਣ ਲਈ ਝੂਠਾ ਇਕਰਾਰਨਾਮਾ ਕਰ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਥਾਨਕ ਪੁਲਸ ਨੇ ਇੱਕ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ | ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ...
ਜਖਵਾਲੀ, 5 ਦਸੰਬਰ (ਨਿਰਭੈ ਸਿੰਘ)-ਕਿਸਾਨੀ ਅੰਦੋਲਨ 'ਚ ਸ਼ਹੀਦੀਆਂ ਪਾਉਣ ਵਾਲੇ ਕਿਸਾਨਾਂ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ...
ਅਮਲੋਹ, 5 ਦਸੰਬਰ (ਕੇਵਲ ਸਿੰਘ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਬੀਤੇ ਦਿਨੀਂ ਸੰਗਮ ਪੈਲੇਸ ਅਮਲੋਹ ਵਿਖੇ ਹੋਈ ਰੈਲੀ 'ਚ ਹਲਕਾ ਅਮਲੋਹ ਦੇ ਲੋਕਾਂ ਵਲੋਂ ਆਪ ਮੁਹਾਰੇ ਵੱਡੀ ਗਿਣਤੀ 'ਚ ਪੁੱਜ ਕੇ ਰੈਲੀ ਨੂੰ ਇਤਿਹਾਸਕ ਬਣਾਉਣ ਲਈ, ਜਿੱਥੇ ਮੈਂ ਹਲਕੇ ਦੀਆਂ ...
ਬਸੀ ਪਠਾਣਾਂ, 5 ਦਸੰਬਰ (ਪੱਤਰ ਪ੍ਰੇਰਕ)-ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਦੇ ਯਤਨਾਂ ਸਦਕਾ ਹਲਕਾ ਬਸੀ ਪਠਾਣਾਂ ਵਿਕਾਸ ਪੱਖੋਂ ਮੋਹਰੀ ਬਣ ਕੇ ਉੱਭਰਿਆ ਹੈ ਤੇ ਬਸੀ ਪਠਾਣਾਂ 'ਚ ਵਿਕਾਸ ਦੇ ਕੰਮ ਜ਼ੋਰਾਂ 'ਤੇ ਚੱਲ ਰਹੇ ਹਨ ਤੇ ਇਸ ਨੂੰ ਪੰਜਾਬ 'ਚ ਨਮੂਨੇ ਦੇ ਸ਼ਹਿਰ ਵਜੋਂ ...
ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਡਾ: ਚਰਨਜੀਤ ਸਿੰਘ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਅਧੀਨ ਬੇਲਾ ਨਜ਼ਦੀਕ ਸਤਲੁੱਜ ਦਰਿਆ ...
ਮੋਰਿੰਡਾ, 5 ਦਸੰਬਰ (ਤਰਲੋਚਨ ਸਿੰਘ ਕੰਗ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਕਮੇਟੀ ਦੀ ਅਗਵਾਈ 'ਚ ਚੱਲ ਰਹੇ ਮੋਰਿੰਡਾ ਮੋਰਚੇ 'ਚ ਅੱਜ ਪੰਜਵੇਂ ਦਿਨ ਜ਼ਿਲ੍ਹਾ ਫ਼ਤਿਹਗੜ੍ਹ~ ਸਾਹਿਬ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ | ਜ਼ਿਲ੍ਹੇ 'ਚੋਂ ਸੂਬਾ ਮੀਤ ...
ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਭਾਰਤੀਯ ਮਹਾਂਵੀਰ ਦਲ ਰੋਪੜ ਵਲੋਂ ਹਿਮਾਚਲ ਵੈੱਲਫੇਅਰ ਸਭਾ ਦੇ ਸਹਿਯੋਗ ਨਾਲ ਰਾਮ ਭਵਨ, ਮੁਹੱਲਾ ਚਾਰ ਹਟੀਆਂ ਵਿਖੇ ਸ਼੍ਰੀਮਦ ਭਾਗਵਤ ਕਥਾ ਦਾ ਅੰਮਿ੍ਤ ਵਰਖਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਧੰਨਜਯ ਦਾਸ ਵਲੋਂ ਸੰਗਤਾਂ ਨੂੰ ...
ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਅੱਜ ਰੋਪੜ ਦੀ ਵਾਰਡ ਨੰਬਰ 21, ਬੁੱਢਾ ਭੋਰਾ ਸਰਕਲ ਰੋਪੜ ਵਿਚ ਬੀਬੀਆਂ ਨਾਲ ਮਿਲ ਕੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਬੀਬੀਆਂ ਨੂੰ 10 ਦਸੰਬਰ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿਚ ਸ਼ਮੂਲੀਅਤ ਕਰਨ ਲਈ ...
ਪੁਰਖਾਲੀ, 5 ਦਸੰਬਰ (ਬੰਟੀ)-ਉਪ ਮੰਡਲ ਮਜਿਸਟਰੇਟ ਕਮ ਚੋਣ ਟਿ੍ਬਿਊਨਲ ਰੂਪਨਗਰ ਨੇ ਆਪਣੇ ਇੱਕ ਫ਼ੈਸਲੇ ਰਾਹੀਂ ਪਿੰਡ ਠੌਣਾ ਦੇ ਪੰਚ (ਵਾਰਡ ਨੰਬਰ 6) ਦੀ ਪੰਚੀ ਦੀ ਉਮੀਦਵਾਰੀ ਰੱਦ ਕਰਨ ਦੇ ਹੁਕਮ ਦਿੱਤੇ ਹਨ | ਪੰਚੀ ਨੂੰ ਲੈ ਕੇ ਮੀਕੋ ਪਤਨੀ ਮੁਹੰਮਦ ਸਦੀਕ ਵਾਸੀ ਠੌਣਾ ...
ਨੂਰਪੁਰ ਬੇਦੀ, 5 ਦਸੰਬਰ (ਰਾਜੇਸ਼ ਚੌਧਰੀ)-ਪਿੰਡ ਮਣਕੂ ਮਾਜਰਾ ਵਿਖੇ ਪਿੰਡ ਵਾਸੀਆਂ ਤੇ ਸਮੂਹ ਸੰਗਤਾਂ ਨੇ ਗੁਰਪੁਰਬ ਸਮਾਗਮ ਸ਼ਰਧਾਪੂਰਵਕ ਮਨਾਇਆ | ਸਵੇਰੇ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਉਪਰੰਤ ਪਹੁੰਚੇ ਵੱਖ-ਵੱਖ ਸਿੱਖ ਵਿਦਵਾਨਾਂ ਤੇ ਕੀਰਤਨੀ ਜਥਿਆਂ ਨੇ ...
ਕਾਹਨਪੁਰ ਖੂਹੀ, 5 ਦਸੰਬਰ (ਗੁਰਬੀਰ ਸਿੰਘ ਵਾਲੀਆ)-ਪਿਛਲੇ ਦਿਨੀਂ ਇਲਾਕੇ ਦੇ ਪਿੰਡ ਝੱਜ ਦੇ ਦੋ ਸਾਲਾਂ ਦੇ ਸਹਿਬਾਜ਼ ਸਿੰਘ ਨਾਮ ਦੇ ਬੱਚੇ ਨੇ ਆਪਣੀ ਪ੍ਰਤਿਭਾ ਨਾਲ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਨਾਮ ਦਰਜ ਕਰਵਾ ਕਿ ਆਪਣੇ ਮਾਪਿਆਂ, ਪਿੰਡ ਅਤੇ ਸਮੁੱਚੇ ਪੰਜਾਬ ਦਾ ...
ਐੱਸ. ਏ. ਐੱਸ. ਨਗਰ, 5 ਦਸੰਬਰ (ਜੱਸੀ)-ਪੰਜਾਬ ਸਰਕਾਰ ਨੇ ਹਾਲ ਵਿਚ ਮਨਜ਼ੂਰਸ਼ੁਦਾ ਸੱਤ ਕਿਲੋਵਾਟ ਦੇ ਸਾਰੇ ਘਰੇਲੂ ਬਿਜਲੀ ਖਪਤਕਾਰਾਂ ਦੇ ਤਿੰਨ ਰੁਪਏ ਪ੍ਰਤੀ ਯੁਨਿਟ ਇਕ ਨਵੰਬਰ 2021 ਤੋਂ ਘੱਟ ਕਰ ਦਿੱਤੇ ਗਏ ਹਨ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਵਣਜ ...
ਮਾਜਰੀ, 5 ਦਸੰਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਖ਼ਿਜ਼ਰਾਬਾਦ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਇੰਨਫੋਟੈਕ ਪੰਜਾਬ ਦੇ ਵਾਈਸ ਚੇਅਰਮੈਨ ਯਾਦਵਿੰਦਰ ਸਿੰਘ ਬੰਨੀ ਕੰਗ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਨਿਰੀਖਣ ਕੀਤਾ ਅਤੇੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ...
ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਰਾਜ ਜ਼ਿਲ੍ਹਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਮਾਲ ਅਫ਼ਸਰਾਂ ਦੇ ਨਾਲ ਮਿਲ ਕੇ 6,7 ਦਸੰਬਰ ਨੂੰ ਡੀ. ਸੀ. ਦਫ਼ਤਰ, ਐਸ. ਡੀ. ਐਮ., ਤਹਿਸੀਲ ਦਫ਼ਤਰਾਂ ਦੇ ਸਮੂਹ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਡਵੀਜ਼ਨ ਦਫ਼ਤਰਾਂ 'ਚ ...
ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 7 ਦਸੰਬਰ ਨੂੰ ਖਰੜ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ | ਸੂਬਾ ਪ੍ਰਧਾਨ ...
ਮਾਜਰੀ, 5 ਦਸੰਬਰ (ਕੁਲਵੰਤ ਸਿੰਘ ਧੀਮਾਨ)-ਕੁਰਾਲੀ-ਸਿਸਵਾਂ ਮਾਰਗ 'ਤੇ ਪਿੰਡ ਚੰਦਪੁਰ ਨੇੜੇ ਫਾਸਟ ਫੂਡ ਦੀ ਦੁਕਾਨ ਅੰਦਰ ਪਿਆ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ | ਇਸ ਸੰਬੰਧੀ ਦੁਕਾਨ ਮਾਲਕ ਸੁਭਮ ਨੇ ਦੱਸਿਆ ਕਿ ਮੈਂ ਬੀਤੀ ਰਾਤ ਦੁਕਾਨ ਬੰਦ ਕਰਕੇ ਰੋਜ਼ਾਨਾ ਦੀ ...
ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਸਟੇਟ ਸਪੈਸ਼ਲ ਆਪਰੇਸ਼ਨ ਸੈਲ (ਐਸ. ਐਸ. ਸੀ. ਓ.) ਵਲੋਂ ਜ਼ੇਲ ਵਿਚ ਬੰਦ ਗੈਂਗਸਟਰ ਦਮਨਪ੍ਰੀਤ ਸਿੰਘ ਉਰਫ਼ ਢਿੱਲੋਂ ਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ, ਅਦਾਲਤ ਵਲੋਂ ਢਿੱਲੋਂ ਪ੍ਰੀਤ ...
ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਦਿਲਬਰ ਸਿੰਘ ਖੈਰਪੁਰ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖਰੜ ਹਲਕੇ ਤੋਂ ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਨੇ ਪਿੰਡ ਕਾਦੀਮਾਜਰਾ ਦਾ ਦੌਰਾ ਕੀਤਾ | ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ...
ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਵਲੋਂ ਰਾਹਗੀਰਾਂ ਕੋਲੋਂ ਮੋਬਾਈਲ ਫ਼ੋਨ ਖੋਹਣ ਵਾਲੇ 2 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਬਿੰਦਰ ਅਤੇ ਪਰਵਿੰਦਰ ਸਿੰਘ ਉਰਫ਼ ਕਾਕੂ ...
ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਦਿਲਬਰ ਸਿੰਘ ਖੈਰਪੁਰ)-ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਬੋਰਡ ਆਫ ਡਾਇਰੈਕਟਰਾਂ ਨੇ ਸਰਬਸੰਮਤੀ ਨਾਲ ਰਣਜੀਤ ਸਿੰਘ ਪੜੌਲ ਦੀ ਪੰਜਾਬ ਮਿਲਕਫੈੱਡ ਦੇ ਡਾਇਰੈਕਟਰ ਵਜੋਂ ਚੋਣ ਕੀਤੀ | ਇਸ ਮੌਕੇ ਰਣਜੀਤ ਸਿੰਘ ਪੜੌਲ ਨੇ ਸਾਬਕਾ ਮੰਤਰੀ ...
ਡੇਰਾਬੱਸੀ, 4 ਦਸੰਬਰ (ਗੁਰਮੀਤ ਸਿੰਘ)-ਡੇਰਾਬੱਸੀ ਖੇਤਰ ਵਿਚ ਖੇਤੀ ਕਰਨ ਵਾਲੇ ਕਿਸਾਨਾਂ ਲਈ ਸਭ ਤੋਂ ਵੱਡਾ ਸੰਕਟ ਅੱਜ ਇਹੋ ਹੈ ਕਿ ਉਨ੍ਹਾਂ ਨੂੰ ਖੇਤੀ ਲਈ ਸਾਫ਼ ਪਾਣੀ ਨਹੀਂ ਮਿਲ ਰਿਹਾ, ਦੂਸ਼ਿਤ ਪਾਣੀ ਕਰਕੇ ਕਈ ਥਾਵਾਂ 'ਤੇ ਧਰਤੀ ਵੀ ਖੇਤੀਯੋਗ ਨਹੀਂ ਰਹੀ | ਇਸ ਦਾ ...
ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਬਨੂੰੜ ਦੀ ਪੁਲਿਸ ਨੇ ਪਿੰਡ ਹੁਲਕਾ ਦੇ ਮੌਜੂਦਾ ਸਰਪੰਚ ਮਨਜੀਤ ਸਿੰਘ, ਇਕ ਕਾਂਗਰਸੀ ਆਗੂ ਅਤੇ 3 ਪੁਲਿਸ ਕਰਮਚਾਰੀਆਂ ਸਮੇਤ 7 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਸਰਪੰਚ ਮਨਜੀਤ ਸਿੰਘ, ...
ਚੰਡੀਗੜ੍ਹ, 5 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਮੌਲੀ ਜੱਗਰਾਂ ਦੇ ਲੱਕੜ ਵਾਲੇ ਪੁੱਲ ਨੇੜੇ ਇਕ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਕਿਸੇ ਰਾਹ ਜਾਂਦੇ ਵਿਅਕਤੀ ਨੇ ਪੁੱਲ ਨੇੜੇ ਬੱਚੇ ਦਾ ਭਰੂਣ ਦੇਖ ਕੇ ਮਾਮਲੇ ਦੀ ਸੂਚਨਾ ...
ਨੂਰਪੁਰ ਬੇਦੀ, 5 ਦਸੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਇਲਾਕੇ ਦੇ ਪਿੰਡ ਨੋਧੇਮਾਜਰਾ ਵਿਖੇ ਡਾ. ਬੀ. ਆਰ. ਅੰਬੇਡਕਰ ਯੂਥ ਕਲੱਬ ਵਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਵੀ ਰੋਚਕ ਮੁਕਾਬਲੇ ਹੋਏ | ਇਸ ਖੇਡ ਮੇਲੇ ਵਿਚ ਅੱਜ ...
ਖਰੜ, 5 ਦਸੰਬਰ (ਜੰਡਪੁਰੀ)-ਪਿੰਡ ਅੱਲਾਪੁਰ ਦੇ ਵਸਨੀਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਅੱਲ੍ਹਾਪੁਰ ਤੋਂ ਲੈ ਕੇ ਤਿਊੜ ਤੱਕ ਦੋ ਕਿਲੋਮੀਟਰ ਦੀ ਸੜਕ ਨੂੰ ਬਣਾਇਆ ਜਾਵੇ | ਪਿੰਡ ਨਿਵਾਸੀਆਂ ਨੇ ਪੱਤਰਕਾਰਾਂ ...
ਖਰੜ, 5 ਦਸੰਬਰ (ਜੰਡਪੁਰੀ)-ਬਲਾਕ ਕਾਂਗਰਸ ਖਰੜ ਦੇ ਉਪ ਪ੍ਰਧਾਨ ਡਾ. ਰਘੁਬੀਰ ਸਿੰਘ ਬੰਗੜ ਦੀ ਅਗਵਾਈ ਹੇਠ ਰੈਸਟ ਹਾਊਸ ਖਰੜ ਵਿਖੇ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ, ਜਿਸ ਵਿਚ ਵਿਧਾਨ ਸਭਾ ਦੀਆਂ ਚੋਣਾਂ ਬਾਰੇ ਵਿਚਾਰ- ਵਟਾਂਦਰਾ ਕੀਤਾ ਗਿਆ ਅਤੇ ਸਭ ਇਹ ਵਿਚਾਰ ...
ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਭਾਜਪਾ ਮੰਡਲ ਖਰੜ ਦੇ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ 'ਚ ਵਿਧਾਨ ਸਭਾ ਹਲਕਾ ਖਰੜ ਦੇ ਇੰਚਾਰਜ ਰਜੀਵ ਪਾਹਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਮੀਟਿੰਗ ਵਿਚ ਭਾਜਪਾ ਵਲੋਂ ਖਰੜ ਹਲਕੇ ਦੇ ...
ਜੀਰਕਪੁਰ, 5 ਦਸੰਬਰ (ਅਵਤਾਰ ਸਿੰਘ)-ਜੀਰਕਪੁਰ ਦੇ ਭਬਾਤ ਖੇਤਰ 'ਚ ਪੈਂਦੀ ਹਾਈਲੈਂਡ ਪਾਰਕ ਸੁਸਾਇਟੀ ਦੇ ਵੱਖ-ਵੱਖ ਟਾਵਰਾਂ ਦੇ ਵਸਨੀਕਾਂ ਵਲੋਂ ਬਿਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਵਸਨੀਕਾਂ ਨੇ ਦੋਸ਼ ਲਾਇਆ ਕਿ ਸਾਡਾ ਪ੍ਰਦਰਸ਼ਨ ਖ਼ਤਮ ਕਰਨ ਲਈ ਬਿਲਡਰ ਨੇ ...
ਜ਼ੀਰਕਪੁਰ, 5 ਦਸੰਬਰ (ਅਵਤਾਰ ਸਿੰਘ)-ਪਿਛਲੇ ਲੰਮੇ ਅਰਸੇ ਤੋਂ ਕੇ ਏਰੀਆ ਤੋਂ ਹਰਮਿਲਾਪ ਰੇਲਵੇ ਫਾਟਕਾਂ ਤੱਕ ਖਸਤਾ ਹਾਲ ਸੜਕ ਨੂੰ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਲਗਪਗ 1 ਕਰੋੜ ਦੀ ਲਾਗਤ ਨਾਲ ਨਵਨਿਰਮਾਣ ਦਾ ਕਾਰਜ ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੇਵੀਰ ...
ਡੇਰਾਬੱਸੀ, 5 ਦਸੰਬਰ (ਰਣਬੀਰ ਸਿੰਘ ਪੜ੍ਹੀ)-ਇਲਾਕੇ ਵਿਚ ਰਾਤ ਦੇ ਸਮੇਂੇ ਚੋਰੀ ਕਰਨ ਵਾਲੇ ਦੋ ਮੁਲਜ਼ਮਾਂ 'ਚੋਂ ਇਕ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ ਅਤੇ ਇਕ ਮੌਕੇ 'ਤੇ ਫ਼ਰਾਰ ਹੋ ਗਿਆ ਹੈ | ਮੁਲਜ਼ਮਾਂ ਦੀ ਪਛਾਣ ਹਿਤੇਸ਼ ਕੁਮਾਰ ਪੁੱਤਰ ਮਹਾਂਦੇਵ ਵਾਸੀ ਉੱਤਰ ...
ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਉਵਰ ਐਕਟਿਵ ਬਲੈਡਰ (ਓ. ਏ. ਬੀ.) -ਇਕ ਅਜਿਹੀ ਸਥਿਤੀ ਹੈ ਜੋ ਅਸੁਵਿਧਾਜਨਕ, ਸ਼ਰਮਨਾਕ ਅਤੇ ਸੰਭਾਵਿਤ ਰੂਪ ਨਾਲ ਦੁਰਬਲ ਕਰਨ ਵਾਲੀ ਹੈ | ਡਾ. ਵੀਰੇਂਦਰ ਧਨਕਰ, ਕੰਸਲਟੇਂਟ ਯੂਰੋਲੋਜਿਸਟ, ਐਂਡਰੋਲੌਜਿਸਟ ਅਤੇ ਟ੍ਰਾਂਸਪਲਾਂਟ ...
ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਸਥਾਨਕ ਸਥਿਤ ਨਾਮਦੇਵ ਭਵਨ ਵਿਖੇ ਅੱਜ ਭਗਤ ਨਾਮਦੇਵ ਦਾ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਅਕਾਲੀ-ਬਸਪਾ ਗੱਠਜੋੜ ਦੇ ਖਰੜ ਹਲਕੇ ਤੋਂ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਉਨ੍ਹਾਂ ਨੇ ਸੰਗਤਾਂ ...
ਡੇਰਾਬੱਸੀ, 5 ਦਸੰਬਰ (ਰਣਬੀਰ ਸਿੰਘ ਪੜ੍ਹੀ)-ਸਥਾਨਕ ਸ੍ਰੀ ਸੁਖਮਨੀ ਡੈਂਟਲ ਕਾਲਜ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਡੈਂਟਲ ਵਿਭਾਗ ਦੇ ਮੁਖੀ ਡਾ. ਰਮਨਦੀਪ ਕੌਰ ਦੀ ਅਗਵਾਈ 'ਚ ਐਚ. ਆਈ. ਵੀ. ਅਤੇ ਏਡਜ਼ ਨਾਲ ਜੁੜੀਆਂ ਬਿਮਾਰੀਆਂ ਸੰਬੰਧੀ ਵਿਸਥਾਰਪੂਰਵਕ ...
ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਅਲਾਈਡ ਕਾਲਜ ਆਫ ਹਾਸਪਿਟੈਲਿਟੀ ਕੁਲੀਨਰੀ ਆਰਟਸ ਐਂਡ ਮੈਨੇਜਮੈਂਟ ਨੇ 'ਬਾਜਰਾ ਦੀ ਤਿਆਰੀ-ਤੰਦਰੁਸਤ ਜੀਵਨ ਦੇ ਲਈ ਵਿਸ਼ੇ 'ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ | ਬਾਜਰਾ ਬਹੁਤ ਜ਼ਿਆਦਾ ਪਰਿਵਰਤਨਸ਼ੀਲ ਛੋਟੇ-ਬੀਜ ਵਾਲੇ ...
ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਜਬਰ ਜਨਾਹ ਮਾਮਲੇ 'ਚ ਪੀੜਤ ਲੜਕੀ ਵਲੋਂ ਆਪਣੇ ਬਿਆਨਾਂ ਤੋਂ ਮੁਕਰਨ ਅਤੇ ਸਬੂਤਾਂ ਦੀ ਘਾਟ ਕਾਰਨ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਲੋਂ ਇਸ ਮਾਮਲੇ 'ਚ ਨਾਮਜ਼ਦ ਅਨੂਪ ਸਿੰਘ ਵਾਸੀ ਮੌਲੀ ਬੈਦਵਾਣ (ਮੁਹਾਲੀ) ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX