ਤਾਜਾ ਖ਼ਬਰਾਂ


ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ
. . .  3 minutes ago
ਨਵੀਂ ਦਿੱਲੀ, 26 ਮਈ-ਵਿਨੈ ਕੁਮਾਰ ਸਕਸੈਨਾ ਨੇ ਦਿੱਲੀ ਦੇ ਉੱਪ ਰਾਜਪਾਲ ਵਜੋਂ ਚੁੱਕੀ ਸਹੁੰ
ਗ੍ਰਾਮ ਪੰਚਾਇਤ ਦੇ ਰੁਪਏ ਦੇ ਫੰਡਾਂ ਵਿਚ ਗਬਨ ਕਰਨ ਦੇ ਦੋਸ਼ਾਂ ਤਹਿਤ ਕਈਆਂ 'ਤੇ ਮਾਮਲਾ ਹੋਇਆ ਦਰਜ
. . .  about 1 hour ago
ਚੰਡੀਗੜ੍ਹ, 26 ਮਈ - ਵਿਜੀਲੈਂਸ ਬਿਊਰੋ ਨੇ ਕੋਟਲਾ ਸੁਲੇਮਾਨ ਦੇ 2 ਸਾਬਕਾ ਸਰਪੰਚਾਂ, ਬੀ.ਡੀ.ਪੀ.ਓ. ਫ਼ਤਹਿਗੜ੍ਹ ਸਾਹਿਬ ਦੇ 2 ਜੇ.ਈ. ਅਤੇ ਗ੍ਰਾਮ ਪੰਚਾਇਤ ਦੇ 2.86 ਕਰੋੜ ਰੁਪਏ ਦੇ...
ਸੁਨਾਮ ਨੇੜੇ ਹੋਏ ਸੜਕ ਹਾਦਸੇ ’ਚ ਮਾਂ - ਪੁੱਤਰ ਦੀ ਮੌਤ,ਪਰਿਵਾਰ ਦੇ ਦੋ ਜੀਅ ਗੰਭੀਰ ਜ਼ਖ਼ਮੀ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ,26 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਅੱਜ ਸਵੇਰੇ ਸੁਨਾਮ ਪਟਿਆਲਾ ਸੜਕ ’ਤੇ ਹੋਏ ਹਾਦਸੇ ’ਚ ਮਾਂ-ਪੁੱਤਰ ਦੀ ਮੌਤ...
ਕੇਂਦਰੀ ਮਾਡਰਨ ਜੇਲ੍ਹ 'ਚੋਂ ਫਿਰ ਮਿਲੇ ਮੋਬਾਈਲ ਫ਼ੋਨ
. . .  about 3 hours ago
ਫ਼ਰੀਦਕੋਟ, 26 ( ਜਸਵੰਤ ਪੁਰਬਾ ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਮੋਬਾਈਲ ਫ਼ੋਨ ਬਰਾਮਦ ਕਰਨ ਦਾ ਸਿਲਸਿਲਾ ਜਾਰੀ ਹੈ | ਜੇਲ੍ਹ ਪ੍ਰਸ਼ਾਸਨ ਦੀ ਤਲਾਸ਼ੀ ਦੌਰਾਨ 5 ਮੋਬਾਈਲ,...
ਇਜ਼ਰਾਈਲ ਦੇ ਰੱਖਿਆ ਮੰਤਰੀ ਅਗਲੇ ਹਫ਼ਤੇ ਭਾਰਤ ਦਾ ਕਰਨਗੇ ਦੌਰਾ
. . .  about 4 hours ago
ਨਵੀਂ ਦਿੱਲੀ, 26 ਮਈ - ਇਜ਼ਰਾਈਲ ਦੇ ਰੱਖਿਆ ਮੰਤਰੀ ਦੁਵੱਲੇ ਰੱਖਿਆ ਸਬੰਧਾਂ ਨੂੰ ਵਧਾਉਣ ਲਈ ਅਗਲੇ ਹਫ਼ਤੇ ਭਾਰਤ ਦਾ ਦੌਰਾ ਕਰਨਗੇ |....
ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 4 hours ago
ਐੱਸ.ਏ.ਐੱਸ. ਨਗਰ, 26 ਮਈ, (ਤਰਵਿੰਦਰ ਸਿੱਘ ਬੈਨੀਪਾਲ) - ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ ਸਿੱਖਿਆ ਵਿਭਾਗ ਪੰਜਾਬ ਵਲੋਂ ਪੱਤਰ ਜਾਰੀ ਕਰ ਦਿੱਤਾ ਗਿਆ...
ਕੁਪਵਾੜਾ ਐਨਕਾਊਂਟਰ : ਮਾਰੇ ਗਏ ਅੱਤਵਾਦੀਆਂ ਦੀ ਪਛਾਣ ਦਾ ਕੰਮ ਜਾਰੀ
. . .  about 4 hours ago
ਕੁਪਵਾੜਾ, 26 ਮਈ - ਕੁਪਵਾੜਾ ਐਨਕਾਊਂਟਰ ਵਿਚ ਤਿੰਨ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ, ਜੋ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜੇ ਹੋਏ ਸਨ। ਫ਼ਿਲਹਾਲ...
ਸੇਨੇਗਲ - ਹਸਪਤਾਲ ਵਿਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ
. . .  about 4 hours ago
ਡਾਕਰ, 26 ਮਈ - ਪੱਛਮੀ ਸੇਨੇਗਾਲੀਜ਼ ਸ਼ਹਿਰ ਟਿਵਾਓਨੇ ਵਿਚ ਇਕ ਹਸਪਤਾਲ ਵਿਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
. . .  about 12 hours ago
ਬੈਂਗਲੌਰ ਨੇ ਲਖਨਊ ਨੂੰ 14 ਦੌੜਾਂ ਨਾਲ ਹਰਾਇਆ
ਮੰਤਰੀ ਨਾਲ ਮੀਟਿੰਗ ਦੇ ਸੱਦੇ ਪਿਛੋਂ ਕਿਸਾਨਾਂ ਵਲੋਂ ਅੱਜ ਦਾ ਧਰਨਾ ਮੁਲਤਵੀ
. . .  1 day ago
ਜਲੰਧਰ, 25 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਖੰਡ ਮਿੱਲਾਂ ਵੱਲ ...
ਬੈਂਗਲੌਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਬੈਂਗਲੋਰ ਨੇ ਲਖਨਊ ਨੂੰ ਦਿੱਤਾ 208 ਦੌੜਾਂ ਦਾ ਟੀਚਾ .....
ਦਿੱਲੀ ਹਾਈ ਕੋਰਟ ਨੇ ਹਾਕੀ ਇੰਡੀਆ ਲਈ ਪ੍ਰਸ਼ਾਸਕਾਂ ਦੀ ਤਿੰਨ ਮੈਂਬਰੀ ਕਮੇਟੀ ਨਿਯੁਕਤ ਕੀਤੀ
. . .  1 day ago
ਨਵੀਂ ਦਿੱਲੀ, 25 ਮਈ (ਏ.ਐਨ.ਆਈ)- ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਹਾਕੀ ਇੰਡੀਆ ਲਈ ਤਿੰਨ ਮੈਂਬਰੀ 'ਪ੍ਰਸ਼ਾਸਕਾਂ ਦੀ ਕਮੇਟੀ' (ਸੀਓਏ) ਨਿਯੁਕਤ ਕੀਤੀ ...
ਕੁਸ਼ਤੀ ਚੈਂਪੀਅਨਸ਼ਿਪ ਲਈ ਚੁਣੇ ਗਏ ਦੀਪਕ ਪੂਨੀਆ
. . .  1 day ago
ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਕੀਤੀ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ-ਅੱਤਵਾਦੀਆਂ ਨੇ ਅੱਜ ਬਡਗਾਮ ਦੇ ਚਦੂਰਾ 'ਚ ਅਮਰੀਨ ਭੱਟ ਦੀ ਰਿਹਾਇਸ਼ 'ਤੇ ਗੋਲੀਬਾਰੀ ਕੀਤੀ।
ਕਾਰ ਹਾਦਸੇ ਵਿੱਚ 6 ਲੋਕਾਂ ਦੀ ਮੌਤ |
. . .  1 day ago
ਨਵੀਂ ਦਿੱਲੀ, 25 ਮਈ: ਉੱਤਰਾਖੰਡ ਦੇ ਟਿਹਰੀ ਗੜ੍ਹਵਾਲ.....
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ
. . .  1 day ago
ਨਵੀਂ ਦਿੱਲੀ, 25 ਮਈ: ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਟੈਕਸਾਸ ਸਕੂਲ ਗੋਲੀਬਾਰੀ 'ਤੇ ਦਿੱਤੀ ਪ੍ਰਤੀਕਿਰਿਆ.......
ਜੰਮੂ ਅਤੇ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਹੋਈ ਗੋਲੀਬਾਰੀ
. . .  1 day ago
ਨਵੀਂ ਦਿੱਲੀ, 25 ਮਈ: ਬਡਗਾਮ ਜ਼ਿਲੇ ਦੇ ਚਦੂਰਾ ਇਲਾਕੇ ......
ਆਸਾਮ ਵਿੱਚ ਭਾਰੀ ਮੀਂਹ ਕਾਰਨ ਲੱਖਾਂ ਲੋਕ ਹੋਏ ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 25 ਮਈ-ਆਸਾਮ ਵਿੱਚ ਭਾਰੀ ਮੀਂਹ ਕਾਰਨ 5.8 ਲੱਖ ਲੋਕ ਪ੍ਰਭਾਵਿਤ ਹੋਏ ਹਨ। ਪ੍ਰਭਾਵਿਤ ਲੋਕਾਂ ਲਈ 345 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ...
ਵਿਦੇਸ਼ੀ ਜਾਨਵਰਾਂ ਦੀ ਗੈਰ-ਕਾਨੂੰਨੀ ਤੌਰ 'ਤੇ ਤਸਕਰੀ ਕਰਦਾ ਨੌਜਵਾਨ ਕਾਬੂ
. . .  1 day ago
ਨਵੀਂ ਦਿੱਲੀ, 25 ਮਈ: ਚਾਲਬਾਵੀਆ ਜੰਕਸ਼ਨ 'ਤੇ ਚੰਭਾਈ ਪੁਲਿਸ ਨੇ ਅੱਜ 28 ਸਾਲਾ ....
ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਪਲਰੀਵੱਟਮ ਪੁਲਿਸ ਨੇ ਹਿਰਾਸਤ ਵਿੱਚ ਲਿਆ
. . .  1 day ago
ਨਵੀਂ ਦਿੱਲੀ, 25 ਮਈ: ਸਾਬਕਾ ਵਿਧਾਇਕ ਪੀ.ਸੀ ਜਾਰਜ ਨੂੰ ਅੱਜ ਪਲਰੀਵੱਟਮ ਪੁਲਿਸ ਨੇ ਕਥਿਤ
ਐਨ.ਆਈ.ਏ ਕੋਰਟ ਨੇ ਕਿਹਾ ਕਿ ਯਾਸੀਨ ਮਲਿਕ 'ਚ ਕੋਈ ਸੁਧਾਰ ਨਹੀਂ ਹੋਇਆ, ਮਹਾਤਮਾ ਨੂੰ ਨਹੀਂ ਬੁਲਾ ਸਕਦੇ
. . .  1 day ago
ਨਵੀਂ ਦਿੱਲੀ (ਭਾਰਤ),25 ਮਈ (ਏਐਨਆਈ)-ਵਿਸ਼ੇਸ਼ ਐਨ.ਆਈ.ਏ ਜੱਜ ਪ੍ਰਵੀਨ ਸਿੰਘ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 40ਵੀਂ ਪ੍ਰਗਤੀ ਮੀਟਿੰਗ ਦੀ ਪ੍ਰਧਾਨਗੀ ਕੀਤੀ
. . .  1 day ago
ਨਵੀਂ ਦਿੱਲੀ, 25 ਮਈ: ਪ੍ਰਧਾਨ ਮੰਤਰੀ ਨੇ ਕਿਹਾ, "ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ......
ਸੰਸਦੀ ਅਤੇ ਵਿਧਾਨ ਸਭਾ ਹਲਕੀਆਂ ਦੀਆਂ ਉਪ ਚੋਣਾਂ ਹੋਣਗੀਆਂ 23 ਜੂਨ 2022 ਨੂੰ
. . .  1 day ago
ਨਵੀਂ ਦਿੱਲੀ, 25 ਮਈ : ਪੰਜਾਬ, ਉੱਤਰ ਪ੍ਰਦੇਸ਼, ਤ੍ਰਿਪੁਰਾ, ਆਂਧਰਾ ਪ੍ਰਦੇਸ਼, ਦਿੱਲੀ ਅਤੇ ਝਾਰਖੰਡ......
ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਮੁਅੱਤਲ
. . .  1 day ago
ਚੰਡੀਗੜ੍ਹ, 25 ਮਈ-ਨਗਰ ਕੌਂਸਲ ਨੰਗਲ ਦੇ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਿਕ ਨਗਰ ਕੌਂਸਲ ਨੰਗਲ ਵਿਖੇ ਸਵੀਪਿੰਗ ਮਸ਼ੀਨ ਬਿਨਾਂ ਤਕਨੀਕੀ ਪ੍ਰਵਾਨਗੀ ਦੇ ਖ਼ਰੀਦਣ ਦੇ ਮਾਮਲੇ 'ਚ ਕੀਤੀ ਗਈ ਅਣਗਹਿਲੀ ਨੂੰ ਮੁੱਖ ਰੱਖਦੇ ਹੋਏ ਈ.ਓ. ਮਨਜਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 21 ਮੱਘਰ ਸੰਮਤ 553

ਸੰਗਰੂਰ

ਬਾਦਲਾਂ ਨੇ ਅਕਾਲੀ ਦਲ ਨੂੰ ਨਿੱਜੀ ਮੁਫਾਦਾਂ ਲਈ ਵਰਤਿਆ-ਪਰਮਿੰਦਰ ਸਿੰਘ ਢੀਂਡਸਾ

ਖਨੌਰੀ, 5 ਦਸੰਬਰ (ਬਲਵਿੰਦਰ ਸਿੰਘ ਥਿੰਦ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਵਿਧਾਇਕ ਹਲਕਾ ਲਹਿਰਾਗਾਗਾ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਸ਼ਾਨਾਮੱਤਾ ਹੈ, ਲੇਕਿਨ ਅੱਜ ਬਾਦਲਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ ਆਪਣੇ ਨਿੱਜੀ ਮੁਫਾਦਾਂ ਦੇ ਲਈ ਵਰਤਿਆ ਜਾ ਰਿਹਾ ਹੈ | ਸ: ਢੀਂਡਸਾ ਅੱਜ ਸ਼ਹਿਰ ਦੇ ਕੈਥਲ ਰੋਡ 'ਤੇ ਇਕ ਪੈਲੇਸ ਵਿਚ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ 'ਤੇ ਉਨ੍ਹਾਂ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਕੁੱਝ ਪਾਰਟੀਆਂ ਪੰਜਾਬ ਦਾ ਵਧੀਆ ਭਵਿੱਖ ਸਿਰਜਣ ਦੀ ਬਜਾਏ ਸਿਰਫ਼ ਸੱਤਾ ਉੱਤੇ ਕਾਬਜ਼ ਹੋਣ ਦੇ ਇਰਾਦੇ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੇ ਐਲਾਨ ਕਰ ਰਹੀਆਂ ਹਨ | ਕਈ ਐਲਾਨ ਤਾਂ ਅਜਿਹੇ ਹਨ ਜਿਨ੍ਹਾਂ ਦੇ ਪੂਰੇ ਹੋਣ ਕੋਈ ਉਮੀਦ ਵੀ ਨਹੀਂ ਕਰ ਸਕਦਾ | ਗ਼ੈਰਜ਼ਿੰਮੇਵਾਰ ਆਪਣੇ ਸਵਾਰਥੀ ਹਿਤਾਂ ਲਈ ਸਿਆਸਤ ਨੂੰ ਗਲਤ ਢੰਗ ਨਾਲ ਵਰਤਣ ਲੱਗੇ ਹਨ | ਆਪਣੀ ਪਾਰਟੀ ਦੇ ਵਰਕਰਾਂ ਤੇ ਆਪਣੇ ਸਮਰਥਕਾਂ ਦੀ ਸ਼ਾਨਦਾਰ ਕਾਰਗੁਜ਼ਾਰੀ, ਇੱਕਜੁੱਟਤਾ ਦੇ ਆਪਸੀ ਤਾਲਮੇਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਇਕ ਦਿਨ ਦੇ ਸੱਦੇ ਉੱਪਰ ਸੱਦੀ ਮੀਟਿੰਗ ਦਾ ਰੈਲੀ ਦਾ ਰੂਪ ਧਾਰਨ ਕਰਨ ਇਸ ਗੱਲ ਦਾ ਸਬੂਤ ਹੈ ਕਿ ਵੱਡੀ ਜਿੱਤ ਦਾ ਮਨ ਬਣਾਈ ਬੈਠੇ ਹੋ | ਉਨ੍ਹਾਂ ਕਿਹਾ ਕਿ ਮੀਟਿੰਗ ਦਾ ਮੰਤਵ ਇਹ ਹੈ ਕਿ ਚੋਣਾਂ ਦੀ ਤੁਹਾਨੂੰ ਵੱਡੀ ਅਹਿਮ ਜ਼ਿੰਮੇਵਾਰੀ ਸੌਂਪਣ ਜਾ ਰਹੇ ਹਾਂ | ਜਿਸ ਲਈ ਹੋਰ ਵੀ ਉਤਸ਼ਾਹ ਨਾਲ ਕੰਮ ਕਰਨਾ ਪੈਣਾ ਹੈ | ਸਰਗਰਮੀਆਂ ਨੂੰ ਨਵੀਂ ਦਿੱਖ ਦੇਣੀ ਹੈ | ਸ: ਢੀਂਡਸਾ ਨੇ ਕਿਹਾ ਕਿ ਸਾਨੂੰ ਆਪਣੀ ਅਲੋਚਨਾ ਦੀ ਰੱਤੀ ਭਰ ਪ੍ਰਵਾਹ ਨਹੀਂ ਹੈ ਕਿਉਂਕਿ ਜੱਗ ਜਾਣਦਾ ਹੈ ਕਿ ਕਾਂਗਰਸ ਨੇ ਪੰਜਾਬ ਨੂੰ ਧੱਕੇ ਦੀ ਤਾਕਤ ਨਾਲ ਚਲਾਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਅੰਦਰ ਬੜੀ ਮਿਹਨਤ ਨਾਲ ਲੋਕ ਪੱਖੀ ਤੇ ਉਸਾਰੂ ਰਾਜਨੀਤੀ ਦਾ ਰਾਹ ਬਣਾਇਆ ਹੈ, ਆਓ ਇੱਕਜੁੱਟ ਹੋ ਕੇ ਇਸ ਰਾਹ ਨੂੰ ਹੋਰ ਮਜ਼ਬੂਤ ਕਰੀਏ | ਸ੍ਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਿੰਡਾਂ ਅੰਦਰ ਏਕਤਾ ਤੇ ਇੱਕਜੁੱਟਤਾ ਦਾ ਹਮੇਸ਼ਾ ਹਾਮੀ ਰਿਹਾ ਹੈ | ਲੋਕ ਭਲਾਈ ਦੇ ਕਾਰਜਾਂ ਸਦਕਾ ਨਿਸ਼ਚਿਤ ਤੌਰ 'ਤੇ 2017 ਵਾਲਾ ਪ੍ਰਦਰਸ਼ਨ ਦੁਹਰਾਉਣ ਲਈ ਹਲਕੇ ਦੇ ਲੋਕ ਉਤਾਵਲੇ ਹਨ | ਉਨ੍ਹਾਂ ਕਿਹਾ ਕਿ ਆਰਥਿਕ ਵਿਕਾਸ ਮਾਮਲੇ ਉੱਪਰ ਕੋਈ ਠੋਸ ਰੂਪ ਰੇਖਾ ਤਿਆਰ ਕਰਨ ਦੀ ਲੋੜ ਹੈ ਤਾਂ ਇੱਥੇ ਦਾ ਹਰ ਵਾਸੀ ਖ਼ੁਸ਼ਹਾਲ ਤੇ ਮਜ਼ਬੂਤ ਹੋਵੇ | ਇਸ ਲਈ ਲੋਕ ਪੱਖੀ ਨੀਤੀਆਂ ਬਣਾਉਣਾ ਜ਼ਰੂਰੀ ਹੈ ਜਿਸ ਲਈ ਅਕਾਲੀ ਦਲ ਸੰਯੁਕਤ ਪੂਰਾ ਜੋਰ ਲਾਏਗਾ | ਇਸ ਮੌਕੇ ਬੋਲਦਿਆਂ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਮੈਂਬਰ ਸ੍ਰ ਸੁਖਵੰਤ ਸਿੰਘ ਸਰਾਉ ਕਿਹਾ ਕਿ ਸ. ਢੀਂਡਸਾ ਨੇ ਵਿਧਾਇਕ ਦੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਤੇ ਹਲਕੇ ਨੂੰ ਸਮਰਪਿਤ ਹੋ ਕੇ ਸੇਵਾ ਕੀਤੀ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਰਾਮਪਾਲ ਸਿੰਘ ਬਹਿਣੀਵਾਲ, ਸੁਖਵੰਤ ਸਿੰਘ ਸਰਾਓ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ, ਰਾਜੇਸ਼ ਪੱਪੀ ਠੇਕੇਦਾਰ, ਗੁਰਬਾਜ਼ ਸਿੰਘ ਸਾਬਕਾ ਸਰਪੰਚ, ਬਲਰਾਜ ਸ਼ਰਮਾ, ਕਰਮ ਸਿੰਘ ਗੁਰਨੇ ਸਾਬਕਾ ਪ੍ਰਧਾਨ, ਗੁਰਦੀਪ ਸਿੰਘ ਮਕੌਰੜ, ਸਰਕਲ ਪ੍ਰਧਾਨ ਇੰਦਰ ਸਿੰਘ ਅਨਦਾਣਾ, ਮਹੀਪਾਲ ਭੁਲਣ, ਚੌਧਰੀ ਸੁਰਿੰਦਰ ਸਿੰਘ ਬਾਹਮਣੀਵਾਲਾ, ਚੌਧਰੀ ਸੁਰਿੰਦਰ ਸਿੰਘ ਬਾਹਮਣੀਵਾਲਾ, ਪਾਲ ਸਿੰਘ ਗੇਹਲਾਂ, ਰਾਜੇਸ਼ ਕੁਮਾਰ ਰਾਜਾ, ਅੰਕੁਸ ਗੋਇਲ, ਗੁਰਮੀਤ ਸਿੰਘ ਛਾਬੜਾ, ਭਗਵਾਨ ਦਾਸ, ਰਾਕੇਸ਼ ਕੁਮਾਰ, ਗਗਨਦੀਪ ਸਿੰਘ ਖੰਡੇਬਾਦ, ਸਤਪਾਲ ਸਾਬਕਾ ਚੇਅਰਮੈਨ, ਓਮ ਪ੍ਰਕਾਸ਼ ਪੰਡਤ ਅਨਦਾਣਾ, ਬਹਾਦਰ ਸਿੰਘ, ਰਿਸ਼ੀਪਾਲ ਬੌਪੁਰ, ਖਜਾਨ ਸਿੰਘ ਕਰੌਦਾ, ਨੇਤਰ ਸਿੰਘ ਖੋਖਰ, ਮਹਿੰਦਰ ਖੋਖਰ, ਜਾਗਲ ਖੋਖਰ, ਮਦਨ, ਬਲਵੀਰ ਨਵਾਗਾਓ, ਬਲਵੰਤ ਸਿੰਘ ਨੰਬਰਦਾਰ, ਗੁਰਸੇਵਕ ਸਿੰਘ, ਮਹਿੰਦਰ ਸਿੰਘ ਹੋਤੀਪੁਰ, ਜੱਗਾ ਹੋਤੀਪੁਰ, ਜਗਦੀਸ਼ ਹੋਤੀਪੁਰ, ਮੱਖਣ ਚਾਦੂ, ਪਾਲ ਸਿੰਘ ਨੰਬਰਦਾਰ, ਗੁਰਮੀਤ ਸਿੰਘ ਚਾਂਦੂ, ਰਾਜਵੀਰ ਅਨਦਾਣਾ, ਜਸਪਾਲ ਸਿੰਘ ਅਨਦਾਣਾ, ਅੰਗਰੇਜ ਸਿੰਘ ਮੰਡਵੀਂ, ਭੋਲਾ ਸਿੰਘ ਮਹਾਂ ਸਿੰਘ ਵਾਲਾ, ਭੁਪਿੰਦਰ ਸਿੰਘ ਮਹਾਂਸਿੰਘ ਵਾਲਾ ਆਦਿ ਮੌਜੂਦ ਸਨ |

ਰਜ਼ੀਆ ਸੁਲਤਾਨਾ ਅਤੇ ਮੁਹੰਮਦ ਮੁਸਤਫ਼ਾ ਹਲਕੇ ਦੇ ਲੋਕਾਂ ਨੂੰ ਅੱਜ ਕਰਨਗੇ ਸੰਬੋਧਨ

ਸੰਦੌੜ, 5 ਦਸੰਬਰ (ਜਸਵੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਚੀਮਾਂ) - ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਵਿਧਾਇਕਾ ਮੈਡਮ ਰਜੀਆ ਸੁਲਤਾਨਾਂ ਅਤੇ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ ਵਲੋਂ ਦਾਣਾ ਮੰਡੀ ਸੰਦੌੜ ਵਿਚ ਇਕ ਰੈਲੀ ...

ਪੂਰੀ ਖ਼ਬਰ »

ਥਾਣਾ ਮੁਖੀ ਦੀ ਮੁਸਤੈਦੀ ਕਾਰਨ ਘਰ ਛੱਡ ਭੱਜੇ ਨਸ਼ਾ ਤਸਕਰ

ਅਮਰਗੜ੍ਹ, 5 ਦਸੰਬਰ (ਸੁਖਜਿੰਦਰ ਸਿੰਘ ਝੱਲ) - ਥਾਣਾ ਅਮਰਗੜ੍ਹ ਵਿਖੇ ਨਵੇਂ ਆਏ ਸਪੈਸ਼ਲ ਹਾਊਸ ਅਫ਼ਸਰ ਸੁਭਾਸ਼ ਕੁਮਾਰ ਦੀ ਮੁਸਤੈਦੀ ਕਾਰਨ ਪਿੰਡ ਬਾਗੜੀਆਂ ਵਿਖੇ ਰਹਿੰਦੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਜਿੰਦਰੇ ਵੱਜਣਾ ਇਲਾਕੇ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਨੇ ਲੋਕ ਜਗਾਓ ਪਿੰਡ ਹਲਾਓ ਮੁਹਿੰਮ ਦੀ ਕੀਤੀ ਸ਼ੁਰੂਆਤ

ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨੀ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲਹਿਲ ਖ਼ੁਰਦ ਕੈਂਚੀਆਂ 'ਤੇ ਸਥਿਤ ਪੈਟਰੋਲ ਪੰਪ ਉੱਪਰ ਜਾਰੀ ...

ਪੂਰੀ ਖ਼ਬਰ »

ਆਉਣ ਵਾਲੇ ਦਿਨਾਂ 'ਚ ਭਾਜਪਾ 'ਚ ਕਈ ਵੱਡੇ ਆਗੂ ਹੋਰ ਹੋਣਗੇ ਸ਼ਾਮਿਲ - ਚੰਦ ਸਿੰਘ ਚੱਠਾ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਰੁਪਿੰਦਰ ਸਿੰਘ ਸੱਗੂ) - ਭਾਜਪਾ ਸਰਕਾਰ ਵਲੋਂ ਲੋਕਾਂ ਦੀ ਤਰੱਕੀ ਅਤੇ ਵਿਕਾਸ ਨੂੰ ਦੇਖਦੇ ਹੋਏ ਕੰਮ ਕੀਤੇ ਜਾ ਰਹੇ ਹਨ ਚਾਹੇ ਉਹ ਕਰਤਾਰਪੁਰ ਲਾਂਘਾ ਕੋਲਨਾ, ਕਾਲੀ ਸੂਚੀ ਖ਼ਤਮ ਕਰਨੀ, ਲੰਗਰ 'ਤੇ ਜੀ.ਐੱਸ.ਟੀ. ਖ਼ਤਮ ਕਰਨੀ ਅਤੇ ਕਈ ਹੋਰ ...

ਪੂਰੀ ਖ਼ਬਰ »

'ਆਪ' ਸਮੇਤ ਕਈ ਪਾਰਟੀਆਂ ਝੂਠੇ ਲਾਰੇ ਲਾ ਕੇ ਪੰਜਾਬ ਦੇ ਲੋਕਾਂ ਨੂੰ ਲੁੱਟਣ ਦੀ ਵਿਉਂਤਬੰਦੀ 'ਚ ਜੁੱਟੀਆਂ-ਭਾਜਪਾ

ਸੰਗਰੂਰ, 5 ਦਸੰਬਰ (ਧੀਰਜ ਪਸ਼ੋਰੀਆ) - ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿਚ ਹੋਈ ਮੀਟਿੰਗ ਜਿਸ ਵਿਚ ਭਾਜਪਾ ਦੇ ਕੌਮੀ ਸਕੱਤਰ ਡਾ. ਨਰਿੰਦਰ ਰੈਣਾ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਕਿਹਾ ...

ਪੂਰੀ ਖ਼ਬਰ »

ਬਾਦਲ ਪਰਿਵਰ ਦੀ ਅਕਾਲ ਤਖ਼ਤ ਦੇ ਜਥੇਦਾਰ ਰਾਹੀਂ ਸਿਆਸੀ ਮਾਮਲਿਆਂ 'ਚ ਵਰਤੋਂ ਮੰਦਭਾਗੀ- ਜਤਿੰਦਰ ਮੰਡੇਰ

ਧੂਰੀ, 5 ਦਸੰਬਰ (ਸੁਖਵੰਤ ਸਿੰਘ ਭੁੱਲਰ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸ. ਜਤਿੰਦਰ ਸਿੰਘ ਮੰਡੇਰ ਨੇ ਗੱਲਬਾਤ ਕਰਦੇ ਕਿਹਾ ਕਿ ਬਾਦਲ ਪਰਿਵਾਰ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਨੰੂ ਆਪਣੇ ਨਿੱਜੀ ਮੁਫਾਦਾ, ਸਿਆਸੀ ਹਿੱਤਾਂ ਲਈ ਵਰਤ ਰਹੇ ਹਨ ਉਸ ...

ਪੂਰੀ ਖ਼ਬਰ »

ਸ਼ਾਇਰਾਂ ਨੇ ਸਰਦ ਰੁੱਤ ਕਵੀ ਦਰਬਾਰ ਦੌਰਾਨ ਸ਼ਾਇਰੀ ਨਾਲ ਸਰੋਤੇ ਕੀਲੇ

ਸੰਗਰੂਰ, 5 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) -ਸਥਾਨਕ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਚ ਹੋਏ ਸਰਦ ਰੁੱਤ ਕਵੀ ਦਰਬਾਰ ਸਰੋਤਿਆਂ ਦੇ ਮਨ ਮਸਤਕ ਉੱਤੇ ਸਦੀਵੀਂ ਯਾਦ ਛੱਡਣ ਵਿਚ ਸਫਲ ਰਿਹਾ | ਕਵੀ ਦਰਬਾਰ ਦਾ ਉਦਘਾਟਨ ਸੀਨੀਅਰ ਸਿਟੀਜ਼ਨਜ ਸੰਸਥਾ ਦੇ ਪ੍ਰਧਾਨ ਸ੍ਰੀ ...

ਪੂਰੀ ਖ਼ਬਰ »

'ਆਪ' 'ਚ ਸ਼ਾਮਿਲ ਹੋਏ ਸਾਬਕਾ ਕੌਂਸਲਰ ਬੰਗਾਲੀ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਰੁਪਿੰਦਰ ਸਿੰਘ ਸੱਗੂ, ਭੁੱਲਰ, ਧਾਲੀਵਾਲ) - ਹਲਕਾ ਸੁਨਾਮ ਦੇ ਲੋਕ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੁਆਰਾ 2022 ਦੀਆਂ ਚੋਣਾਂ ਵਿਚ ਸੂਬੇ ਲਈ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਤੋਂ ਪ੍ਰਭਾਵਿਤ ਹੋ ਕੇ ਸੁਨਾਮ ...

ਪੂਰੀ ਖ਼ਬਰ »

ਕਾਂਗਰਸੀ ਤੇ 'ਆਪ' ਲੜ ਰਹੇ ਹਨ ਦੂਜੇ ਨੰਬਰ ਦੀ ਲੜਾਈ-ਝੂੰਦਾਂ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੋਮਣੀ ਅਕਾਲੀ ਦਲ (ਬਾਦਲ), ਬਸਪਾ ਗੱਠਜੋੜ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਅਤੇ ਪਾਰਟੀ ਦੇ ਜ਼ਿਲ੍ਹਾ ਜੱਥੇਦਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਗੱਠਜੋੜ ਵਿਧਾਨ ਸਭਾ ਚੋਣਾਂ 2022 ਵਿਚ ...

ਪੂਰੀ ਖ਼ਬਰ »

ਸੰਧੂ ਨੇ ਖਨੌਰੀ ਥਾਣਾ ਮੁਖੀ ਦਾ ਅਹੁਦਾ ਸੰਭਾਲਿਆ

ਖਨੌਰੀ, 5 ਦਸੰਬਰ (ਬਲਵਿੰਦਰ ਸਿੰਘ ਥਿੰਦ) - ਸਬ ਇੰਸਪੈਕਟਰ ਹਰਸਵੀਰ ਸਿੰਘ ਸੰਧੂ ਨੇ ਪੁਲਿਸ ਥਾਣਾ ਖਨੌਰੀ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ | ਉਹ ਧੂਰੀ ਤੋਂ ਬਦਲ ਕੇ ਇੱਥੇ ਆਏ ਹਨ | ਹਰਸਵੀਰ ਸਿੰਘ ਸੰਧੂ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਸਥਾਨਕ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਸੁਖਬੀਰ ਕੱਲ੍ਹ ਸੁਨਾਮ 'ਚ ਰੈਲੀ ਨੂੰ ਕਰਨਗੇ ਸੰਬੋਧਨ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਸੱਗੂ, ਭੁੱਲਰ, ਧਾਲੀਵਾਲ) - ਸੁਨਾਮ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਸ ਬਲਦੇਵ ਸਿੰਘ ਮਾਨ ਦੇ ਹੱਕ ਵਿਚ 7 ਦਸੰਬਰ ਨੂੰ ਦਾਣਾ ਮੰਡੀ ਸੁਨਾਮ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ | ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤੀ ਨੁੱਕੜ ਮੀਟਿੰਗ

ਜਖੇਪਲ, 5 ਨਵੰਬਰ (ਮੇਜਰ ਸਿੰਘ ਸਿੱਧੂ) - ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ ਦੇ ਦਿੜ੍ਹਬਾ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸ. ਹਰਪਾਲ ਸਿੰਘ ਚੀਮਾ ਨੇ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਜਿਵੇਂ ਕਿ ਔਰਤਾਂ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ

ਹੰਡਿਆਇਆ, 5 ਦਸੰਬਰ (ਗੁਰਜੀਤ ਸਿੰਘ ਖੁੱਡੀ)-ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿਆਰਾ ਸਿੰਘ (60) ਵਾਸੀ ਵਾਰਡ ਨੰ: 5 ਹੰਡਿਆਇਆ 3 ਦਸੰਬਰ ਨੂੰ ਪਿੰਡ ਰੂੜੇਕੇ ਤੋਂ ਆਪਣੇ ਘਰ ਆ ਰਿਹਾ ਸੀ ਤਾਂ ਸੜਕ ...

ਪੂਰੀ ਖ਼ਬਰ »

ਸੈਕੰਡਰੀ ਸਕੂਲ ਚੀਮਾ ਵਿਖੇ ਕਮਰਿਆਂ ਤੇ ਬਰਾਂਡੇ ਦਾ ਲੈਂਟਰ ਪਾਇਆ

ਟੱਲੇਵਾਲ, 5 ਦਸੰਬਰ (ਸੋਨੀ ਚੀਮਾ)-ਪਿੰਡ ਚੀਮਾ ਜੋਧਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੁਰਾਣੇ ਕਮਰਿਆਂ ਦੇ ਨਵੀਨੀਕਰਨ ਤਹਿਤ ਸਕੂਲ ਦੇ ਕਮਰਿਆਂ ਸਮੇਤ ਵਰਾਂਡੇ ਦਾ ਲੈਂਟਰ ਪਾਇਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਅਨਿਲ ਕੁਮਾਰ ਮੋਦੀ ...

ਪੂਰੀ ਖ਼ਬਰ »

ਜੈ ਜਵਾਲਾ ਭਜਨ ਮੰਡਲੀ ਕਲੱਬ ਨੇ 6ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ

ਤਪਾ ਮੰਡੀ, 5 ਦਸੰਬਰ (ਪ੍ਰਵੀਨ ਗਰਗ)-ਜੈ ਜਵਾਲਾ ਭਜਨ ਮੰਡਲੀ ਕਲੱਬ ਤਪਾ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ 6ਵਾਂ ਵਿਸ਼ਾਲ ਭਗਵਤੀ ਜਾਗਰਨ ਬਾਬਾ ਮੱਠ ਨਜ਼ਦੀਕ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ...

ਪੂਰੀ ਖ਼ਬਰ »

ਪਾਵਰਕਾਮ ਦੇ ਕਰਮਚਾਰੀਆਂ ਕੀਤੀ ਰੋਸ ਰੈਲੀ

ਭਵਾਨੀਗੜ੍ਹ, 5 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਪਾਵਰਕਾਮ ਦਫ਼ਤਰ ਅੱਗੇ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ, ਟੀ.ਐਸ.ਯੂ ਅਤੇ ਐਮ.ਐਸ.ਯੂ ਵਲੋਂ ਪਾਵਰਕਾਮ ਮੈਨੇਜਮੈਂਟ ਅਤੇ ਪਾਵਰਕਾਮ ਦੇ ਜੁਆਇੰਟ ਫੋਰਮ ਅਤੇ ਏਕਤਾ ਮੰਚ ਨਾਲ ਕੀਤੇ ਸਮਝੌਤਿਆਂ ਨੂੰ ਲਾਗੂ ਨਾ ਕਰਨ ਦੇ ...

ਪੂਰੀ ਖ਼ਬਰ »

ਭੀਮ ਸਿੰਘ ਆਪ ਦੇ ਵਪਾਰ ਮੰਡਲ ਦੇ ਸ਼ਹਿਰੀ ਪ੍ਰਧਾਨ ਨਿਯੁਕਤ

ਭਵਾਨੀਗੜ੍ਹ, 2 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਆਮ ਆਦਮੀ ਪਾਰਟੀ ਵਲੋਂ ਪਾਰਟੀ ਦਾ ਵਿਸਥਾਰ ਕਰਦਿਆਂ ਭੀਮ ਸਿੰਘ ਭਵਾਨੀਗੜ੍ਹ ਨੂੰ ਵਪਾਰ ਵਿੰਗ ਦਾ ਸ਼ਹਿਰੀ ਪ੍ਰਧਾਨ ਨਿਯੁਕਤ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ...

ਪੂਰੀ ਖ਼ਬਰ »

ਵਾਈਸ ਚਾਂਸਲਰ ਨੂੰ ਪਿ੍ੰਸੀਪਲ ਰਾਹੀਂ ਭੇਜਿਆ ਮੰਗ ਪੱਤਰ

ਸੰਗਰੂਰ, 5 ਦਸੰਬਰ (ਧੀਰਜ) -ਸਥਾਨਕ ਸਰਕਾਰੀ ਰਣਬੀਰ ਕਾਲਜ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਵਾਈਸ ਚਾਂਸਲਰ ਨੂੰ ਪਿ੍ੰਸੀਪਲ ਦੇ ਰਾਹੀਂ ਮੰਗ ਪੱਤਰ ਭੇਜਿਆ ਗਿਆ | ਪੱਤਰ ਵਿਚ ਮੰਗ ਕੀਤੀ ਗਈ ਕਿ ਜੋ ਦਸੰਬਰ ਮਹੀਨੇ ...

ਪੂਰੀ ਖ਼ਬਰ »

ਕਾਂਗਰਸ ਦੀ ਮਜ਼ਬੂਤ ਸਥਿਤੀ ਨੇ ਵਿਰੋਧੀਆਂ ਦੇ ਹੋਸ਼ ਉਡਾ ਦਿੱਤੇ- ਰੋਗਲਾ

ਦਿੜ੍ਹਬਾ ਮੰਡੀ, 5 ਦਸੰਬਰ (ਹਰਬੰਸ ਸਿੰਘ ਛਾਜਲੀ) - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੋਕ ਫ਼ੈਸਲਿਆਂ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਈ ਹੈ | ਕਾਂਗਰਸ ਦੀ ਮਜ਼ਬੂਤ ਸਥਿਤੀ ਨੇ ਵਿਰੋਧੀਆਂ ਦੇ ਹੋਸ਼ ਉੱਡਾ ਦਿੱਤੇ ਹਨ | ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ...

ਪੂਰੀ ਖ਼ਬਰ »

ਸੂਬੇਦਾਰ ਕੁੰਭਾ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ

ਕੌਹਰੀਆਂ, 5 ਦਸੰਬਰ (ਮਾਲਵਿੰਦਰ ਸਿੰਘ ਸਿੱਧੂ) - ਬੀਤੇ ਦਿਨੀਂ ਸੂਬੇਦਾਰ ਕੁੰਭਾ ਸਿੰਘ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਦੇ ਨਮਿੱਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਸਾਹਿਬ ਪਿੰਡ ਲਾਡਬੰਨਜਾਰਾ ਖ਼ੁਰਦ ਵਿਚ ਪਾਏ ਗਏ | ਭੋਗ ਉਪਰੰਤ ਬਾਬਾ ...

ਪੂਰੀ ਖ਼ਬਰ »

ਕਾਮਰੇਡ ਸ਼ਮਸ਼ੇਰ ਸਿੰਘ ਸ਼ੇਰੀ ਨੂੰ ਸ਼ਰਧਾਂਜਲੀ ਭੇਟ

ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਲੋਕ ਸੰਗਰਾਮ ਮੋਰਚਾ ਪੰਜਾਬ ਅਤੇ ਇਨਕਲਾਬੀ ਲੋਕ ਮੋਰਚਾ ਪੰਜਾਬ ਵਲੋਂ ਸਾਂਝੇ ਤੌਰ 'ਤੇ ਇਕ ਸ਼ਰਧਾਂਜਲੀ ਸਭਾ ਪਿੰਡ ਖੋਖਰ ਕਲਾਂ ਵਿਖੇ ਕੀਤੀ ਗਈ | ਇਨਕਲਾਬੀ ਆਗੂਆਂ, ਵਰਕਰਾਂ, ਪਰਿਵਾਰਕ ਮੈਂਬਰਾਂ ਤੇ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਡਿਪਲੋਮਾ ਇੰਜੀਨੀਅਰਾਂ ਦਾ ਤੇਲ ਬੰਦ ਕਰਨ ਦੇ ਨਾਲ ਹੀ ਕੀਤੀ ਗ੍ਰੇਡ 'ਚ ਕਟੌਤੀ

ਸੰਗਰੂਰ, 5 ਦਸੰਬਰ (ਧੀਰਜ ਪਸ਼ੋਰੀਆ) - ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿਚ ਕੰਮ ਕਰਦੇ ਡਿਪਲੋਮਾ ਇੰਜੀਨੀਅਰ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਖ਼ਾਮੀਆਂ ਵਿਰੁੱਧ ਮੁਹਾਲੀ ਵਿਖੇ 2 ਦਸੰਬਰ ਦੀ ਰੈਲੀ ਕਰਨ ਉਪਰੰਤ 2 ਦਸੰਬਰ ਤੋਂ ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਹਨ | ...

ਪੂਰੀ ਖ਼ਬਰ »

ਪੈਨਸ਼ਨਰ ਐਸੋ: ਦੀ ਹੋਈ ਚੋਣ

ਜਖੇਪਲ, 5 ਨਵੰਬਰ (ਮੇਜਰ ਸਿੰਘ ਸਿੱਧੂ) - ਪੀ.ਐਸ.ਪੀ.ਸੀ.ਐਲ. ਪੈਨਸ਼ਨ ਐਸੋਸੀਏਸ਼ਨ ਸਰਕਲ ਸੰਗਰੂਰ ਦੀ ਚੋਣ ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ ਸਾਥੀ ਧਨਵੰਤ ਸਿੰਘ ਜਨਰਲ ਸੈਕਟਰੀ ਪੰਜਾਬ ਅਤੇ ਸੂਬਾ ਪ੍ਰਧਾਨ ਅਭਿਨਾਸ਼ ਚੰਦ ਸ਼ਰਮਾ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਅਕਾਲੀ ਦਲ ਨੇ ਕੌਹਰੀਆਂ ਤੋਂ ਸ਼ੁਰੂ ਕੀਤੀ ਚੋਣ ਮੁਹਿੰਮ

ਕੌਹਰੀਆਂ, 5 ਦਸੰਬਰ (ਮਾਲਵਿੰਦਰ ਸਿੰਘ ਸਿੱਧੂ) - ਰਿਜ਼ਰਵ ਹਲਕਾ ਦਿੜ੍ਹਬਾ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਕਬੱਡੀ ਖਿਡਾਰੀ ਗੁਲਜਾਰ ਸਿੰਘ ਮੂਨਕ ਦੇ ਹੱਕ ਵਿਚ ਬਲਜੀਤ ਸਿੰਘ ਗੋਰਾ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਅਤੇ ਸਰਕਲ ਪ੍ਰਧਾਨ ...

ਪੂਰੀ ਖ਼ਬਰ »

ਸੰਗਰੂਰ ਹਲਕੇ ਤੋਂ ਅਕਾਲੀ ਦਲ (ਬਾਦਲ) ਨੇ 20 ਸਾਲ ਪੁਰਾਣਾ ਇਤਿਹਾਸ ਦੁਹਰਾਇਆ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ) - ਰਾਜਨੀਤੀ ਵਿਚ ਕੁਝ ਵੀ ਸੰਭਵ ਹੋ ਸਕਦਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਹੰੁਦੀ ਰਾਜਨੀਤੀ ਵਿਚ ਉਹ ਵਰਤਾਰਾ ਅਕਸਰ ਦੇਖਣ ਨੰੂ ਮਿਲ ਜਾਂਦਾ ਹੈ | ਮਾਲਵਾ ਖਿੱਤੇ ਵਿਚ ਸੰਗਰੂਰ ਹਲਕੇ ਦੀ ਪੰਜਾਬ ਦੀ ਰਾਜਨੀਤੀ ਵਿਚ ਅਹਿਮ ...

ਪੂਰੀ ਖ਼ਬਰ »

ਰਾਜ ਪੱਧਰੀ ਕਲਾ ਉਤਸਵ 'ਚ ਹਾਸਲ ਕੀਤਾ ਸੂਬੇ 'ਚੋਂ ਦੂਸਰਾ ਸਥਾਨ

ਚੀਮਾ ਮੰਡੀ, 5 ਦਸੰਬਰ (ਦਲਜੀਤ ਸਿੰਘ ਮੱਕੜ) - ਰਾਜ ਪੱਧਰੀ ਕਲਾ ਉਤਸਵ ਵਿਚ ਸਥਾਨਿਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਨੌਵੀਂ ਜਮਾਤ ਵਿਦਿਆਰਥੀ ਸੁਖਜਿੰਦਰਪਾਲ ਸਿੰਘ ਪੁੱਤਰ ਸਾਹਿਬ ਸਿੰਘ ਨੇ ਲੋਕ ਨਾਚ ਕੈਟਾਗਰੀ ਵਿਚ ਸੂਬਾ ਪੱਧਰੀ ਦੂਸਰਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਕਬੱਡੀ ਕੱਪ ਦਾ ਕੁਲਵਿੰਦਰ ਸਿੰਘ ਗੋਗੀ ਬਨਭੌਰਾ ਵਲੋਂ ਉਦਘਾਟਨ

ਅਮਰਗੜ੍ਹ, 5 ਦਸੰਬਰ (ਸੁਖਜਿੰਦਰ ਸਿੰਘ ਝੱਲ) - ਆਜ਼ਾਦ ਕਬੱਡੀ ਕਲੱਬ ਬਨਭੌਰਾ ਵਲੋਂ 1971 ਹਿੰਦ ਪਾਕ ਜੰਗ ਦੇ ਸ਼ਹੀਦ ਅਮਰਜੀਤ ਸਿੰਘ ਸੋਹੀ ਅਤੇ ਕਾਰਗਿਲ ਸ਼ਹੀਦ ਬਹਾਦਰ ਸਿੰਘ ਸੋਹੀ ਦੀ ਯਾਦ ਨੂੰ ਸਮਰਪਿਤ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਉਦਘਾਟਨ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਭਰੂਣ ਹੱਤਿਆ ਖ਼ਿਲਾਫ਼ ਸੈਮੀਨਾਰ ਕਰਵਾਇਆ

ਧੂਰੀ, 5 ਦਸੰਬਰ (ਦੀਪਕ, ਸੰਜੇ ਲਹਿਰੀ) - ਕੁਦਰਤ ਮਾਨਵ ਲੋਕ ਲਹਿਰ ਕਾਤਰੋਂ ਵਲੋਂ ਧੂਰੀ ਵਿਖੇ ਭਰੂਣ ਹੱਤਿਆ ਖ਼ਿਲਾਫ਼ ਇਕ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ | ਜਿਸ ਵਿਚ ਐਸ.ਐਮ.ਓ. ਧੂਰੀ ਡਾ. ਰਿਸ਼ਮਾ ਭੌਰਾ ਅਤੇ ਆਪ ਆਗੂ ਅਸ਼ੋਕ ਕੁਮਾਰ ਲੱਖਾ ਮੁੱਖ ਮਹਿਮਾਨ ਦੇ ਤੌਰ 'ਤੇ ...

ਪੂਰੀ ਖ਼ਬਰ »

ਟੈਂਕਰਾਂ ਰਾਹੀਂ ਦਿੱਤਾ ਜਾ ਰਿਹਾ ਘਰਾਂ 'ਚ ਪਾਣੀ

ਲਹਿਰਾਗਾਗਾ, 5 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) ਲਹਿਰਾਗਾਗਾ ਵਿਚ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਰਾਜਨੀਤਿਕ ਆਗੂ ਪਾਣੀ ਦੇ ਮਸਲੇ ਉੱਪਰ ਇਕ ਦੂਸਰੇ 'ਤੇ ਤੰਜ ਕਸ ਰਹੇ ਹਨ | ਦੂਸਰੇ ਪਾਸੇ ਸ਼ਹਿਰ ਦੇ ਲੋਕ ਸੋਸ਼ਲ ਮੀਡੀਆ ਉੱਪਰ ...

ਪੂਰੀ ਖ਼ਬਰ »

ਜਲਵਾਣਾ ਸਕੂਲ ਦੇ ਬੱਚਿਆਂ ਨੇ ਬਾਜ਼ੀ ਮਾਰੀ

ਸੰਦੌੜ, 5 ਦਸੰਬਰ (ਗੁਰਪ੍ਰੀਤ ਸਿੰਘ ਚੀਮਾ) - ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਭਦੌੜ ਵਿਖੇ ਕਰਵਾਏ ਗਏ ਵਿੱਦਿਅਕ ਅਤੇ ਧਾਰਮਿਕ ਮੁਕਾਬਲਿਆਂ ਵਿਚ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਜਲਵਾਣਾ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪਿ੍ੰਸੀਪਲ ਸ੍ਰੀਮਤੀ ...

ਪੂਰੀ ਖ਼ਬਰ »

ਪੰਜਗਰਾਈਆਂ ਵਿਖੇ ਬਰਸੀ ਸਮਾਗਮ ਕੱਲ੍ਹ ਨੂੰ

ਸੰਦੌੜ, 5 ਦਸੰਬਰ (ਗੁਰਪ੍ਰੀਤ ਸਿੰਘ ਚੀਮਾ) - ਸੱਚਖੰਡ ਵਾਸੀ ਸੰਤ ਬਾਬਾ ਈਸਰ ਸਿੰਘ ਰਾੜਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੰਤ ਰਣਜੀਤ ਸਿੰਘ ਵਿਰਕਤ ਦੀ 19ਵੀਂ ਸਾਲਾਨਾ ਬਰਸੀ ਗੁਰਦੁਆਰਾ ਸੰਤ ਆਸਰਮ ਈਸਰਸਰ ਫਤਹਿਗੜ੍ਹ ਪੰਜਗਰਾਈਆਂ ਵਿਖੇ ਮੁੱਖ ਸੇਵਾਦਾਰ ਬਾਬਾ ਬਲਕਾਰ ...

ਪੂਰੀ ਖ਼ਬਰ »

'ਆਪ' ਆਗੂਆਂ ਵਲੋਂ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ) - ਪਿਛਲੇ 17 ਸਾਲਾਂ ਤੋਂ ਆਪਣੀਆਂ ਨੌਕਰੀਆਂ ਨੂੰ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਈਲਵਾਲ, ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਕੁਝ ਸਾਬਕਾ ਵਿਧਾਇਕ, ਚੇਅਰਮੈਨ ਤੇ ਹੋਰ ਅਹੁਦੇਦਾਰ ਭਾਜਪਾ ਦੇ ਸੰਪਰਕ 'ਚ-ਪੂਨੀਆ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ) - ਭਾਜਪਾ ਕਿਸਾਨ ਮੋਰਚੇ ਦੇ ਸੂਬਾਈ ਸਹਿ ਇੰਚਾਰਜ ਅਮਨਦੀਪ ਸਿੰਘ ਪੂਨੀਆ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਤ ਕਈ ਸਾਬਕਾ ਵਿਧਾਇਕ, ਚੇਅਰਮੈਨ ਅਤੇ ਵੱਖ-ਵੱਖ ਰਾਜਨੀਤਿਕ ਦਲਾਂ ਦੇ ਹੋਰ ਅਹੁਦੇਦਾਰ ਭਾਜਪਾ ਦੇ ਸੰਪਰਕ ...

ਪੂਰੀ ਖ਼ਬਰ »

ਮੋਦੀ ਸਰਕਾਰ ਪੰਜ ਮੈਂਬਰੀ ਕਮੇਟੀ ਨਾਲ ਬੈਠ ਕੇ ਰਹਿੰਦੇ ਮਸਲੇ ਨਿਬੇੜੇ- ਲੋਕ ਚੇਤਨਾ ਮੰਚ

ਲਹਿਰਾਗਾਗਾ, 5 ਦਸੰਬਰ (ਪ੍ਰਵੀਨ ਖੋਖਰ, ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਲੋਕ ਚੇਤਨਾ ਮੰਚ ਲਹਿਰਾਗਾਗਾ ਵਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਬੀਤੀ ਸ਼ਾਮ ਨਹਿਰ ਦੇ ਪੁਲ਼ 'ਤੇ 28ਵਾਂ ਹਫ਼ਤਾਵਾਰੀ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਦੁਆਰਾ ...

ਪੂਰੀ ਖ਼ਬਰ »

ਕਿਸਾਨ 7 ਨੂੰ ਡੀ.ਸੀ. ਦਫ਼ਤਰ ਦਾ ਕਰਨਗੇ ਘਿਰਾਓ

ਸੰਗਰੂਰ, 5 ਦਸੰਬਰ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਦੀ ਪ੍ਰਧਾਨਗੀ ਹੇਠ ਹੋਈ | ਗੁਰਦਾਸਪੁਰਾ ਪਿੰਡ ਦੀ ਧਰਮਸ਼ਾਲਾ ਵਿਖੇ ਹੋਈ ਮੀਟਿੰਗ ਦੌਰਾਨ ਬਲਾਕ ਆਗੂਆਂ ਅਤੇ ਪਿੰਡ ਇਕਾਈਆਂ ...

ਪੂਰੀ ਖ਼ਬਰ »

ਰਾਜ ਪੱਧਰੀ ਸਟੇਟ ਸਾਫਟਬਾਲ ਚੈਂਪੀਅਨਸ਼ਿਪ 'ਚੋਂ ਖਿਡਾਰੀ ਮੇਨਟੇਕਵੀਰ ਸਿੱਧੂ ਨੇ ਜਿੱਤਿਆ ਚਾਂਦੀ ਦਾ ਤਗਮਾ

ਧਰਮਗੜ੍ਹ, 5 ਦਸੰਬਰ (ਗੁਰਜੀਤ ਸਿੰਘ ਚਹਿਲ) - ਪਿੰਡ ਫਤਹਿਗੜ੍ਹ ਦੇ ਹੋਣਹਾਰ ਖਿਡਾਰੀ ਮੇਨਟੇਕਵੀਰ ਸਿੰਘ ਸਿੱਧੂ ਨੇ 21ਵੀਂ ਰਾਜ ਪੱਧਰੀ ਸਟੇਟ ਸਾਫਟਵਾਲ ਚੈਂਪੀਅਨਸ਼ਿਪ ਜੋ ਕਿ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਭਾਗ ਲੈ ਕੇ ਦੂਜਾ ਸਥਾਨ ਹਾਸਲ ਕਰ ਕੇ ਚਾਂਦੀ ਦਾ ...

ਪੂਰੀ ਖ਼ਬਰ »

ਭਾਈ ਗੁਰਦਾਸ ਗਰੁੱਪ ਦੇ 32 ਵਿਦਿਆਰਥੀਆਂ ਨੂੰ ਨਾਮੀ ਕੰਪਨੀ 'ਚ ਮਿਲੀ ਨੌਕਰੀ

ਸੰਗਰੂਰ, 5 ਦਸੰਬਰ (ਸੁਖਵਿੰਦਰ ਸਿੰਘ ਫੁੱਲ) - ਇਲਾਕੇ ਦੀ ਤਕਨੀਕੀ ਸਿੱਖਿਆ ਦੇ ਖੇਤਰ ਦੀ ਮੋਹਰੀ ਸੰਸਥਾ ਭਾਈ ਗੁਰਦਾਸ ਗਰੁੱਪ ਆਫ਼ ਇੰਨਸਟੀਚਿਊੁਸ਼ਨਜ ਵਿਖੇ ਮੰਨੀ ਪ੍ਰਮੰਨੀ ਕੰਪਨੀ ਸੈਸ਼ਟੈਕ ਪ੍ਰਾਈਵੇਟ ਲਿਮਟਿਡ, ਫਾਈਾਡਿਟ ਅਤੇ ਸੈਨਸੇਸ਼ਨ ਸਾਫ਼ਟਵੇਅਰ ...

ਪੂਰੀ ਖ਼ਬਰ »

ਗ਼ਰੀਬ ਪਰਿਵਾਰਾਂ ਨੂੰ ਪਲਾਟ ਵੰਡਣ ਦਾ ਜਲਦੀ ਹੀ ਕੰਮ ਸ਼ੁਰੂ ਕਰਨ ਦਾ ਫ਼ੈਸਲਾ

ਲਹਿਰਾਗਾਗਾ, 5 ਦਸੰਬਰ (ਪ੍ਰਵੀਨ ਖੋਖਰ) - ਲਹਿਰਾਗਾਗਾ ਬਲਾਕ ਸੰਮਤੀ ਦੀ ਜ਼ਰੂਰੀ ਮੀਟਿੰਗ ਸੰਮਤੀ ਦੀ ਚੇਅਰਪਰਸਨ ਮੈਡਮ ਸਰਬਜੀਤ ਕੌਰ ਖੰਡੇਬਾਦ ਅਤੇ ਵਾਇਸ ਚੇਅਰਮੈਨ ਰਵਿੰਦਰ ਕੁਮਾਰ ਰਿੰਕੂ ਦੀ ਅਗਵਾਈ ਵਿਚ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਮੈਡਮ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

ਛਾਜਲੀ, 5 ਦਸੰਬਰ (ਕੁਲਵਿੰਦਰ ਸਿੰਘ ਰਿੰਕਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਜਲੀ ਸੰਗਰੂਰ ਵਿਖੇ ਪਿ੍ੰਸੀਪਲ ਗੁਰਵਿੰਦਰ ਸਿੰਘ ਸੈਣੀ ਦੀ ਰਹਿਨੁਮਾਈ ਹੇਠ ਸਵ: ਮਾਸਟਰ ਪਰਮਜੀਤ ਸਿੰਘ ਦੀ ਅਮਿੱਟ ਯਾਦ ਨੂੰ ਸਮਰਪਿਤ ਸਾਲਾਨਾ ਅਥਲੈਟਿਕ ਮੀਟ 2021 ਕਰਵਾਈ ਗਈ | ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਵਿਖੇ ਅਥਲੈਟਿਕ ਮੀਟ ਕਰਵਾਈ

ਭਵਾਨੀਗੜ੍ਹ, 5 ਦਸੰਬਰ (ਰਣਧੀਰ ਸਿੰਘ ਫੱਗੂਵਾਲਾ) - ਸਰਕਾਰੀ ਕੰਨਿਆ ਸਕੂਲ ਵਿਖੇ ਐਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਸਕੂਲ ਪਿ੍ੰਸੀਪਲ ਨੀਰਜ਼ਾ ਸੂਦ ਨੇ ਕੀਤਾ | ਇਸ ਸਬੰਧੀ ਅਧਿਆਪਕ ਦਲ ਦੇ ਸੀਨੀਅਰ ਆਗੂ ਅਤੇ ਸਕੂਲ ਲੈਕਚਰਾਰ ਹਰਵਿੰਦਰ ਪਾਲ ਮੋਤੀ ਨੇ ਦੱਸਿਆ ...

ਪੂਰੀ ਖ਼ਬਰ »

ਹਰ ਪਿੰਡ 'ਚ ਕਿਸਾਨ ਯੂਨੀਅਨ ਦੀ ਇਕਾਈ ਬਣਾਉਣ ਦਾ ਸੱਦਾ

ਸੰਗਰੂਰ, 5 ਦਸੰਬਰ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੀਤ ਪ੍ਰਧਾਨ ਗੁਰਨਾਮ ਸਿੰਘ ਕਾਂਝਲਾ ਦੀ ਪ੍ਰਧਾਨਗੀ ਵਿਚ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਹਰ ਪਿੰਡ ਵਿਚ ਜੱਥੇਬੰਦੀ ਦੀ ਇਕਾਈ ਬਨਾਉਣ ਦਾ ਸੱਦਾ ਦਿੱਤਾ ਗਿਆ ਤਾਂ ਜੋ ਕਿਸਾਨ ਮਸਲਿਆਂ ...

ਪੂਰੀ ਖ਼ਬਰ »

ਰੱਖਿਆ ਮੰਤਰਾਲੇ ਵਲੋਂ ਮੁਕੰਮਲ ਕੀਤੀ ਜਾਵੇ ਕੋਰੋਨਾ ਕਾਰਨ ਰੱਦ ਕੀਤੀ ਫ਼ੌਜੀ ਭਰਤੀ ਲਈ ਲਿਖਤੀ ਪ੍ਰੀਖਿਆ - ਹਰਜੀਤ ਸਿੰਘ

ਸ਼ੇਰਪੁਰ, 5 ਦਸੰਬਰ (ਸੁਰਿੰਦਰ ਚਹਿਲ) - ਭਾਰਤੀਆ ਸਾਬਕਾ ਸੈਨਿਕ ਲੀਗ (ਪੰਜਾਬ ਅਤੇ ਚੰਡੀਗੜ੍ਹ) ਬਲਾਕ ਸ਼ੇਰਪੁਰ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਜੀਤ ਸਿੰਘ ਨੇ ਪੰਜਾਬ 'ਚ 20 ਹਜ਼ਾਰ ਨੌਜਵਾਨਾਂ ਦੀ ਫ਼ੌਜ 'ਚ ਭਰਤੀ ਦੇ ਅਮਲ ਨੂੰ ਮੁਕੰਮਲ ਕਰਨ ਲਈ ਲਿਖਤੀ ਪ੍ਰੀਖਿਆ ਛੇਤੀ ...

ਪੂਰੀ ਖ਼ਬਰ »

ਚੈਰੀ ਵਲੋਂ ਸੁਨਾਮ ਦੀਆਂ ਗੇੜੀਆਂ ਜਾਰੀ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਭੁੱਲਰ, ਧਾਲੀਵਾਲ) - ਵਿਧਾਨ ਸਭਾ ਹਲਕਾ ਸੁਨਾਮ ਤੋਂ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੰਭਾਵੀ ਉਮੀਦਵਾਰ ਅਮਨਬੀਰ ਸਿੰਘ ਚੈਰੀ ਵਲੋਂ ਸੁਨਾਮ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਜਾ ਕੇ ਨੌਜਵਾਨਾਂ ਨਾਲ ਆਗਾਮੀ ਵਿਧਾਨ ਸਭਾ ਚੋਣਾਂ ...

ਪੂਰੀ ਖ਼ਬਰ »

ਫ਼ਤਹਿਗੜ੍ਹ ਪੰਜਗਰਾਈਆਂ ਨੂੰ ਜ਼ਿਲ੍ਹਾ ਮਲੇਰਕੋਟਲਾ 'ਚ ਸ਼ਾਮਿਲ ਕਰਨ ਸੰਬੰਧੀ ਮੰਗ ਨੇ ਫੜਿਆ ਜ਼ੋਰ

ਸੰਦੌੜ, 5 ਦਸੰਬਰ (ਗੁਰਪ੍ਰੀਤ ਸਿੰਘ ਚੀਮਾ) - ਕੁੱਝ ਮਹੀਨੇ ਪਹਿਲਾਂ ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਲੇਰਕੋਟਲਾ ਵਿਚ ਆਪਣੇ ਪਿੰਡ ਨੂੰ ਸ਼ਾਮਲ ਕਰਵਾਉਣ ਲਈ ਪਿੰਡਾਂ ਦੇ ਲੋਕਾਂ ਨੇ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਹੈ | ਇਸ ਬਾਬਤ ਪਿੰਡ ਦੀ ਪੰਚਾਇਤ ਨੇ ਸਰਬਸੰਮਤੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ 'ਤੇ ਅਲੌਕਿਕ ਨਗਰ ਕੀਰਤਨ ਦਾ ਆਗਾਜ਼

ਸੰਗਰੂਰ, 5 ਦਸੰਬਰ (ਸੁਖਵੰਤ ਸਿੰਘ ਭੁੱਲਰ) - ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ (ਹਿੰਦ ਦੀ ਚਾਦਰ) ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਦੇਸ਼ ਭਗਤ ਕਾਲਜ ਟਰੱਸਟ ਗੁਰਦੁਆਰਾ ਵਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਮੂਲੋਵਾਲ ਤੋਂ ਅਲੋਕਿਕ ਨਗਰ ਕੀਰਤਨ ...

ਪੂਰੀ ਖ਼ਬਰ »

ਸੰਗਰੂਰ ਤੋਂ ਟਿਕਟ ਮਿਲਣ ਤੋਂ ਬਾਅਦ ਵਿਨਰਜੀਤ ਗੋਲਡੀ ਜੱਦੀ ਪਿੰਡ ਖਡਿਆਲ ਵਿਖੇ ਗੁਰਦੁਆਰਾ ਸਾਹਿਬ ਹੋਏ ਨਤਮਸਤਕ

ਮਹਿਲਾਂ ਚੌਂਕ, 5 ਦਸੰਬਰ (ਸੁਖਵੀਰ ਸਿੰਘ ਢੀਂਡਸਾ) - ਸ਼ੋ੍ਰਮਣੀ ਅਕਾਲੀ ਦਲ ਵਲੋਂ ਹਲਕਾ ਸੰਗਰੂਰ ਤੋਂ ਪੀ.ਆਰ.ਟੀ.ਸੀ. ਦੇ ਸਾਬਕਾ ਉਪ ਚੇਅਰਮੈਨ ਅਤੇ ਨੌਜਵਾਨ ਆਗੂ ਵਿਨਰਜੀਤ ਸਿੰਘ ਗੋਲਡੀ ਨੂੰ ਪਾਰਟੀ ਵਲੋਂ ਵਿਧਾਨ ਸਭਾ ਦੀ ਟਿਕਟ ਦੇ ਐਲਾਨ ਤੋਂ ਬਾਅਦ ਉਹ ਸਭ ਤੋਂ ...

ਪੂਰੀ ਖ਼ਬਰ »

ਭਾਜਪਾ ਦੀ ਚੜ੍ਹਤ ਵੇਖ ਕੇ ਵਿਰੋਧੀ ਪਾਰਟੀਆਂ 'ਚ ਬੁਖਲਾਹਟ-ਗੁਪਤਾ

ਸੁਨਾਮ ਊਧਮ ਸਿੰਘ ਵਾਲਾ, 5 ਦਸੰਬਰ (ਧਾਲੀਵਾਲ, ਭੁੱਲਰ) - ਭਾਜਪਾ ਦੇ ਸੂਬਾ ਕਾਰਜ ਕਰਨੀ ਮੈਂਬਰ ਵਿਨੋਦ ਗੁਪਤਾ ਨੇ ਕਿਹਾ ਭਾਜਪਾ ਵਿਚ ਸ਼ਾਮਿਲ ਹੋ ਰਹੇ ਨਾਮਵਰ ਆਗੂਆਂ ਕਰ ਕੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਯੁਕਤ ਅਕਾਲੀ ਦਲ ਨਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX