ਤਾਜਾ ਖ਼ਬਰਾਂ


ਡਾ. ਅਮਰਜੀਤ ਸਿੰਘ ਮਾਨ ਸੁਨਾਮ ਤੋਂ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ
. . .  1 day ago
ਊਧਮ ਸਿੰਘ ਵਾਲਾ,17 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਧੀਰਜ)- ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ
. . .  1 day ago
ਦਿਹਾਤੀ ਹਲਕੇ ਤੋਂ ਮੋੜਾ ਸਿੰਘ ਅਣਜਾਣ ਨੂੰ ਬਣਾਇਆ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ
. . .  1 day ago
ਫ਼ਿਰੋਜ਼ਪੁਰ ,17 (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਦੇ ਨੌਜਵਾਨ ਮੋੜਾ ਸਿੰਘ ਅਣਜਾਣ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਦਿਹਾਤੀ ਤੋਂ ...
ਸੰਯੁਕਤ ਸਮਾਜ ਮੋਰਚਾ ਵਲੋਂ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨਿਆ
. . .  1 day ago
ਕਾਦੀਆਂ, 17 ਜਨਵਰੀ (ਪ੍ਰਦੀਪ ਸਿੰਘ ਬੇਦੀ) - ਸੰਯੁਕਤ ਸਮਾਜ ਮੋਰਚਾ ਵਲੋਂ ਬੇਟ ਖੇਤਰ ਵਿਚ ਰਹਿਣ ਵਾਲੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਾਈਕਮਾਂਡ ਦਾ...
ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਦੋਸ਼ੀ ਪੁਲਿਸ ਅੜਿੱਕੇ
. . .  1 day ago
ਰਾਂਚੀ, 17 ਜਨਵਰੀ - ਦਿਹਾਤੀ ਰਾਂਚੀ ਦੇ ਚੰਨੋ ਇਲਾਕੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ. ਦਾ ਗਠਨ ਕੀਤਾ ...
ਕਾਂਗਰਸ ਵਿਚ ਸ਼ਾਮਿਲ ਹੋਏ ਆਸ਼ੂ ਬੰਗੜ
. . .  1 day ago
ਚੰਡੀਗੜ੍ਹ, 17 ਜਨਵਰੀ - ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਜ਼ਮਾਨਤ ਰੱਦ
. . .  1 day ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ...
ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
. . .  1 day ago
ਲੁਧਿਆਣਾ,17 ਜਨਵਰੀ (ਪੁਨੀਤ ਬਾਵਾ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ |...
ਕਰਨਾਟਕ : 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ, ਵਧੀ ਚਿੰਤਾ
. . .  1 day ago
ਕਰਨਾਟਕ, 17 ਜਨਵਰੀ - ਕਰਨਾਟਕ ਵਿਚ ਅੱਜ 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰਨਾਟਕ ਵਿਚ ਕੁੱਲ ਗਿਣਤੀ 766 ਹੋ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ...
ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫਟੇ, ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ
. . .  1 day ago
ਅਬੂ ਧਾਬੀ, 17 ਜਨਵਰੀ - ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫੱਟ ਗਏ ਹਨ | ਇਸ ਦੀ ਜ਼ਿੰਮੇਵਾਰੀ ਹਾਉਥੀ ਵਲੋਂ ਲਈ ਗਈ ਹੈ | ਜ਼ਿਕਰਯੋਗ ਹੈ ਕਿ ਦੁਬਈ ਦੀ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ਅਨੁਸਾਰ ਤਿੰਨ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 17 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਮੇਨੂਸ ਰੋਡ ਐੱਨ. ਐਚ. 707 ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ...
ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ
. . .  1 day ago
ਅੰਮ੍ਰਿਤਸਰ,17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ...
ਪਠਾਨਕੋਟ ਅੰਦਰ ਕੋਰੋਨਾ ਦੇ 197 ਨਵੇਂ ਮਾਮਲੇ ਆਏ,2 ਮਰੀਜ਼ ਦੀ ਮੌਤ
. . .  1 day ago
ਪਠਾਨਕੋਟ,17 ਜਨਵਰੀ (ਸੰਧੂ) ਪਠਾਨਕੋਟ ਅੰਦਰ ਅੱਜ ਫਿਰ ਲਗਾਤਾਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 197 ਨਵੇਂ ਕੋਰੋਨਾ ਮਰੀਜ਼ ਆਏ ਹਨ ਤੇ 2....
ਬਹਿਰਾਮ ਵਿਖੇ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਬਹਿਰਾਮ,17 ਜਨਵਰੀ (ਨਛੱਤਰ ਸਿੰਘ ਬਹਿਰਾਮ ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੱਣ ਦਾ ਸਮਾਚਾਰ ਪ੍ਰਾਪਤ ਹੋਇਆ...
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ ਨੂੰ ਮਨਾਉਣ ਪਹੁੰਚੇ ਵੱਡੇ ਲੀਡਰ
. . .  1 day ago
ਅੰਮ੍ਰਿਤਸਰ, 17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ, ਉਨ੍ਹਾਂ ਨੂੰ ਮਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ
. . .  1 day ago
ਅੰਮ੍ਰਿਤਸਰ, 17 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ 'ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰ ਕੇ ਨਵਾਂ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਅਸਥਾਨ 'ਤੇ ਬਣੇ ਸ਼ੈੱਡ ਹੇਠ ਲੋਹੇ ਦੇ ਗਾਰਡਰ ਲੱਗੇ ਹੋਏ ਸਨ, ਜੋ ...
ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 17 ਜਨਵਰੀ (ਜੱਸ) - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰ ਕੇ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਬਿਹਾਰ ਅੰਦਰ ਕੁਝ ਲੋਕਾਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ...
ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ
. . .  1 day ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ, ਇਹ ਸਨਮਾਨ ਉਨ੍ਹਾਂ ਨੂੰ ਪੰਜਵੀਂ ਵਾਰ ਦਿੱਤਾ ਗਿਆ ਹੈ | ਅੱਜ ਏ.ਆਈ.ਜੀ. ਸਨੇਹਦੀਪ ...
ਸੰਤ ਮਨਜੀਤ ਸਿੰਘ ਹਰਖੋਵਾਲ ਵਾਲੇ ਬ੍ਰਹਮਲੀਨ ਹੋਏ
. . .  1 day ago
ਹੁਸ਼ਿਆਰਪੁਰ,17 ਜਨਵਰੀ (ਨਰਿੰਦਰ ਸਿੰਘ ਬੱਡਲਾ) - ਸੰਤ ਬਾਬਾ ਜਵਾਲਾ ਸਿੰਘ ਦੇ ਤਪ-ਅਸਥਾਨ ਡੇਰਾ ਸੰਤਗੜ੍ਹ ਹਰਖੋਵਾਲ (ਹੁਸ਼ਿਆਰਪੁਰ) ਦੇ ਮੁੱਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਹਰਖੋਵਾਲ ਵਾਲੇ ਆਪਣੇ ਸੁਆਸਾਂ ਦੀ ਪੂੰਜੀ ਨੂੰ ਸਮੇਟਦਿਆਂ ਬ੍ਰਹਮਲੀਨ...
ਚੋਣ ਪ੍ਰੋਗਰਾਮ ਵਿਚ ਹੋਇਆ ਬਦਲਾਅ, ਮੁੱਖ ਚੋਣ ਅਫ਼ਸਰ ਡਾ: ਐੱਸ. ਕਰੁਣਾ ਰਾਜੂ ਨੇ ਦੱਸਿਆ ਕਾਰਨ
. . .  1 day ago
ਚੰਡੀਗੜ੍ਹ, 17 ਜਨਵਰੀ - ਮੁੱਖ ਚੋਣ ਅਫ਼ਸਰ ਡਾ: ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਅੱਜ ਚੋਣ ਕਮਿਸ਼ਨ ਵਲੋਂ ਚੋਣ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ, ਜਿਸ ਵਿਚ ਦੱਸਣਯੋਗ ਹੈ ਕਿ 25 ਜਨਵਰੀ ਤੋਂ 1 ਫਰਵਰੀ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ ਅਤੇ ...
ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਭਾਰਤ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕਰਦੇ - ਨਵਜੋਤ ਸਿੱਧੂ
. . .  1 day ago
ਚੰਡੀਗੜ੍ਹ,17 ਜਨਵਰੀ - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੇ ਭਾਰਤ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ....
ਕਾਂਗਰਸ ਨੂੰ ਵੱਡਾ ਝਟਕਾ, ਮੰਡੀ ਪੰਜੇ ਕੇ ਉਤਾੜ ਦੀ ਮਾਰਕੀਟ ਕਮੇਟੀ ਦਾ ਵਾਈਸ ਚੇਅਰਮੈਨ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੁਰੂ ਹਰ ਸਹਾਏ, 17 ਜਨਵਰੀ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਹਲਕੇ ਅੰਦਰ ਕਾਂਗਰਸ ਨੂੰ ਝਟਕੇ 'ਤੇ ਝਟਕੇ ਲੱਗਦੇ ਜਾ ਰਹੇ ਹਨ . ਕਾਂਗਰਸ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ ਜਾ ਰਹੀ ਹੈ, ਜਿਸ ਤਹਿਤ...
ਜ਼ਿਲ੍ਹਾ ਬਰਨਾਲਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਐੱਸ.ਸੀ. ਅਤੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪੰਜਾਬ ਲੋਕ ਕਾਂਗਰਸ 'ਚ ਸ਼ਾਮਿਲ
. . .  1 day ago
ਬਰਨਾਲਾ, 17 ਜਨਵਰੀ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਧਰਮ ਸਿੰਘ ਫ਼ੌਜੀ ਕੌਂਸਲਰ ਅਤੇ ਬੀ. ਸੀ. ਵਿੰਗ ਦਿਹਾਤੀ ਪ੍ਰਧਾਨ ਜਸਬੀਰ ਸਿੰਘ ਗੱਖੀ ...
ਅੰਮ੍ਰਿਤਸਰ 'ਚ ਕਈ ਆਗੂ ਸਿੱਧੂ ਦੀ ਅਗਵਾਈ ਵਿਚ ਕਾਂਗਰਸ 'ਚ ਹੋਏ ਸ਼ਾਮਿਲ
. . .  1 day ago
ਅੰਮ੍ਰਿਤਸਰ, 17 ਜਨਵਰੀ - ਅੰਮ੍ਰਿਤਸਰ ਵਿਚ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਕਾਂਗਰਸ ਪਾਰਟੀ ਏਜੰਡੇ 'ਤੇ ਚੋਣ ਲੜੇਗੀ | ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਸ ਮੌਕੇ ਕਹਿਣਾ ਸੀ ਕਿ ਪਿਛਲੇ 5 ਸਾਲਾਂ 'ਚ ਪੰਜਾਬ ਦੀ ਆਰਥਿਕਤਾ ...
ਪੰਜਾਬ ਵਿਚ ਵੋਟਾਂ ਦੀ ਬਦਲੀ ਤਾਰੀਖ਼ , ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ
. . .  1 day ago
ਨਵੀਂ ਦਿੱਲੀ, 17 ਜਨਵਰੀ - ਪੰਜਾਬ ਵਿਚ ਵੋਟਾਂ ਦੀ ਤਾਰੀਖ਼ ਬਦਲ ਗਈ ਹੈ | ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ | ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ | ਭਾਰਤ ਚੋਣ ਕਮਿਸ਼ਨ ਵਲੋਂ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਮੱਘਰ ਸੰਮਤ 553
ਿਵਚਾਰ ਪ੍ਰਵਾਹ: ਡਰ ਦੇ ਮਾਹੌਲ ਵਿਚ ਲੋਕਤੰਤਰ ਦੀ ਭਾਵਨਾ ਕਦੇ ਵੀ ਕਾਇਮ ਨਹੀਂ ਕੀਤੀ ਜਾ ਸਕਦੀ। -ਮਹਾਤਮਾ ਗਾਂਧੀ

ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਹੜਤਾਲ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਦੀ ਅਗਵਾਈ ਵਿਚ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਨੇ ਖਰੜ ਵਿਖੇ ਬੀਤੇ ਦਿਨ 3 ਵਕੀਲਾਂ 'ਤੇ ਹੋਏ ਹਮਲੇ ਕਾਰਨ ਕੰਮ ਛੱਡ ਕੇ ਹੜਤਾਲ ਕਰਕੇ ਹਮਲਾਵਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਮੌਕੇ ਪ੍ਰਧਾਨ ਐਡਵੋਕੇਟ ਧੀਮਾਨ ਨੇ ਕਿਹਾ ਕਿ ਬੀਤੇ ਦਿਨ ਖਰੜ ਵਿਖੇ 3 ਵਕੀਲਾਂ 'ਤੇ ਕੁਝ ਵਿਅਕਤੀਆਂ ਵਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਸੀ, ਜਿਸ ਕਰਕੇ ਪੰਜਾਬ ਦੇ ਸਮੂਹ ਵਕੀਲ ਅੱਜ ਹੜਤਾਲ 'ਤੇ ਹਨ | ਉਨ੍ਹਾਂ ਕਿਹਾ ਕਿ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕੀਤਾ ਜਾਵੇ | ਇਸ ਮੌਕੇ ਐਡਵੋਕੇਟ ਪੀ.ਸੀ. ਜੋਸ਼ੀ ਸਾਬਕਾ ਪ੍ਰਧਾਨ, ਐਡਵੋਕੇਟ ਬਿ੍ਜਮੋਹਨ ਸਿੰਘ ਸਾਬਕਾ ਪ੍ਰਧਾਨ, ਅਮਰਬੀਰ ਸਿੰਘ ਟਿਵਾਣਾ, ਗੁਰਪ੍ਰੀਤ ਸਿੰਘ ਸੈਣੀ, ਗੁਰਸ਼ਰਨਜੀਤ ਨਾਗਰਾ, ਐਮ.ਪੀ.ਐਸ. ਬੱਤਰਾ, ਅਸ਼ੋਕ ਗੁਪਤਾ, ਅਮਨ ਗੋਇਲ, ਕਰਮਜੀਤ ਮੋਹੀ, ਮਨੀਸ਼ ਜੋਸ਼ੀ, ਹਰਜੀਤ ਸਿੰਘ ਭੱਲਮਾਜਰਾ, ਅਬਦੁਲ ਕਨੌਤਾ, ਪਰਮਿੰਦਰ ਖੁਰਮੀ, ਅਮਨਦੀਪ ਸੇਖਵਾ, ਗੁਰਕਰਨ ਸੰਧੂ, ਐਸ.ਐਨ. ਚੋਪੜਾ, ਨਵਜੋਤ ਸਿੰਘ ਆਦਮਪੁਰ ਅਤੇ ਹੋਰ ਹਾਜ਼ਰ ਸਨ |

ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਕਰਨਾ ਚਾਹੀਦਾ ਹੈ-ਜ਼ਿਲ੍ਹਾ ਚੋਣ ਅਫ਼ਸਰ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਰਾਜਿੰਦਰ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ 2022 'ਚ ਹੋਣ ਵਾਲੀਆਂ ਚੋਣਾਂ 'ਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦੀਆਂ ਵੋਟਾਂ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ...

ਪੂਰੀ ਖ਼ਬਰ »

ਸਾਹਿਬਜ਼ਾਦਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਸ਼ਬਦ ਚੌਂਕੀ ਸੇਵਕ ਜਥਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਜੋਤੀ ਸਰੂਪ ਸਾਹਿਬ ਵਲੋਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਤੇ ਪੂਰੇ ਸਾਲ ਕਰਵਾਏ ਸਮਾਗਮਾਂ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ਵਲੋਂ ਧਰਨਾ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ ਵਲੋਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ | ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਜਗਜੀਤ ਕੌਰ ਨੇ ਦੱਸਿਆ ਕਿ ਉਹ ਆਪਣੀਆਂ ਹੱਕੀ ...

ਪੂਰੀ ਖ਼ਬਰ »

ਕਾਂਗਰਸ ਦਫ਼ਤਰ ਅਮਲੋਹ ਵਿਖੇ ਬਲਾਕ ਪ੍ਰਧਾਨਾਂ ਤੇ ਕਾਂਗਰਸੀ ਆਗੂਆਂ ਵਲੋਂ ਮੀਟਿੰਗ

ਅਮਲੋਹ, 6 ਦਸੰਬਰ (ਕੇਵਲ ਸਿੰਘ)-ਕਾਂਗਰਸ ਦਫ਼ਤਰ ਅਮਲੋਹ ਵਿਖੇ ਹਲਕੇ ਦੇ ਵੱਖ-ਵੱਖ ਬਲਾਕਾਂ ਦੇ ਕਾਂਗਰਸੀ ਪ੍ਰਧਾਨਾ ਦੀ ਮੀਟਿੰਗ ਹੋਈ, ਜਿਸ 'ਚ ਅਹਿਮ ਵਿਚਾਰਾਂ ਕੀਤੀਆਂ ਗਈਆਂ ਤੇ ਆ ਰਹੀਆਂ ਸਮੱਸਿਆਵਾਂ ਦੇ ਹੱਲ ਵੀ ਕੱਢੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਕਾਂਗਰਸ ...

ਪੂਰੀ ਖ਼ਬਰ »

ਪਿੰਡ ਮੀਰਪੁਰ 'ਚ ਕੋਰੋਨਾ ਪੀੜਤ ਵਿਅਕਤੀ ਦੀ ਮੌਤ

ਭੜੀ, 6 ਦਸੰਬਰ (ਭਰਪੂਰ ਸਿੰਘ ਹਵਾਰਾ)-ਪਿੰਡ ਮੀਰਪੁਰ ਦੇ ਵਿਅਕਤੀ ਦੀ ਕਰੀਬ ਹਫ਼ਤਾ ਪਹਿਲਾਂ ਕੋਰੋਨਾ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਤੇ ਹੋਰਨਾਂ ਦੀ ਜਾਂਚ ਦੌਰਾਨ 8 ਹੋਰ ਵਿਅਕਤੀਆਂ ਦਾ ਟੈੱਸਟ ਪਾਜ਼ੀਟਿਵ ਆਇਆ ਸੀ | ਇਸ ਤੋਂ ਬਾਅਦ ਸਿਹਤ ਵਿਭਾਗ ਵਲੋਂ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ 'ਚ ਅਧਿਆਪਕਾਂ ਦਾ ਧਰਨਾ ਜਾਰੀ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਚ ਪਿਛਲੇ ਕਈ ਦਿਨਾਂ ਤੋਂ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤਹਿਤ ਸਥਾਨਕ ਸ਼ਾਖਾ ਦੀ ਅਗਵਾਈ ਹੇਠ 7ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਯੂ.ਜੀ.ਸੀ. ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਬਸੀ ਪਠਾਣਾਂ ਹਲਕੇ ਦੇ ਵਿਕਾਸ 'ਤੇ ਖ਼ਰਚੇ 766 ਕਰੋੜ-ਸਤਵੀਰ, ਰਿੰਕੂ, ਬਲਜੀਤ ਕੌਰ

ਬਸੀ ਪਠਾਣਾਂ, 6 ਦਸੰਬਰ (ਰਵਿੰਦਰ ਮੌਦਗਿਲ)-ਮਾਰਕੀਟ ਕਮੇਟੀ ਬਸੀ ਪਠਾਣਾਂ ਦੇ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ, ਪੰਚਾਇਤ ਸੰਮਤੀ ਬਸੀ ਪਠਾਣਾਂ ਦੇ ਚੇਅਰਪਰਸਨ ਬਲਜੀਤ ਕੌਰ ਤੇ ਨਗਰ ਕੌਂਸਲ ਬਸੀ ਪਠਾਣਾਂ ਦੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨੇ ਕਿਹਾ ਕਿ ਵਿਧਾਇਕ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਰਣਦੀਪ ਸਿੰਘ ਵਲੋਂ ਹਲਕੇ ਦੇ ਵਿਕਾਸ ਲਈ ਯਤਨ ਜਾਰੀ-ਸਲਾਣਾ

ਅਮਲੋਹ, 6 ਦਸੰਬਰ (ਕੇਵਲ ਸਿੰਘ)-ਹਲਕਾ ਅਮਲੋਹ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਦਾ ਜਿੱਥੇ ਵੱਡੀ ਪੱਧਰ 'ਤੇ ਵਿਕਾਸ ਹੋਇਆ ਹੈ, ਉੱਥੇ ਕੈਬਨਿਟ ਮੰਤਰੀ ਰਣਦੀਪ ਸਿੰਘ ਵਲੋਂ ਵਿਕਾਸ ਲਈ ਹੋਰ ਵੀ ਯਤਨ ਜਾਰੀ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਕਾਂਗਰਸ ਅਮਲੋਹ ਦੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਦਫ਼ਤਰ 'ਚ ਵਿਧਾਇਕ ਜੀ.ਪੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਬਸੀ ਪਠਾਣਾਂ, 6 ਦਸੰਬਰ (ਐਚ.ਐਸ ਗੌਤਮ)-ਮਾਰਕੀਟ ਕਮੇਟੀ ਦਫ਼ਤਰ ਬਸੀ ਪਠਾਣਾਂ ਵਿਖੇ ਅੱਜ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਮੌਕੇ ਉਨ੍ਹਾਂ ਦੱਸਿਆ ਕਿ ਹਲਕਾ ਬਸੀ ਪਠਾਣਾਂ 'ਚ ਸਭ ਤੋਂ ਵੱਧ ...

ਪੂਰੀ ਖ਼ਬਰ »

ਵਿਧਾਇਕ ਨਾਗਰਾ ਨੇ ਸਰਹਿੰਦ ਸ਼ਹਿਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ-ਸੁਭਾਸ਼ ਸੂਦ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਸ਼ਹਿਰ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੀ ਵਿਕਾਸ ਪੱਖੋਂ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਅਤੇ ਅੱਜ ਪੱਛੜੇ ਸ਼ਹਿਰ ਵਜੋਂ ਜਾਣੇ ਜਾਂਦੇ ਸਰਹਿੰਦ ਦੇ ਲੋਕਾਂ ਨੂੰ ...

ਪੂਰੀ ਖ਼ਬਰ »

ਔਰਤਾਂ ਹਰੇਕ ਖੇਤਰ 'ਚ ਵਧ ਚੜ੍ਹ ਕੇ ਯੋਗਦਾਨ ਪਾ ਰਹੀਆਂ ਹਨ-ਹੰਸਾਲੀ ਵਾਲੇ, ਨਾਗਰਾ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਸਰਹਿੰਦ-ਬਸੀ ਪਠਾਣਾਂ ਰੋਡ 'ਤੇ ਸੂਦ ਫ਼ਰਨੀਚਰ ਐਂਡ ਇਲੈਕਟ੍ਰੋਨਿਕਸ (ਮੰਤਰੀ ਦੀ ਹੱਟੀ) ਦਾ ਉਦਘਾਟਨ ਕੀਤਾ | ਇਸ ਸ਼ੋਅਰੂਮ ਦੀ ਮਾਲਕ ਮੰਨੂ ਸੂਦ ਦੁਆਰਾ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »

ਜੀ.ਜੀ.ਐਸ.ਯੂ. ਵਲੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ 'ਚ ਨਿੱਤਰਨ ਦਾ ਐਲਾਨ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਜੀ.ਜੀ.ਐਸ.ਯੂ. ਦੀ ਅਗਵਾਈ ਹੇਠ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਲੋਂ ਫ਼ਤਹਿਗੜ੍ਹ ਸਾਹਿਬ ਵਿਚ ਸ਼੍ਰੋਮਣੀ ਅਕਾਲੀ ਦਲ ਬਸਪਾ ...

ਪੂਰੀ ਖ਼ਬਰ »

ਭਾਂਬਰੀ ਨੇ ਵੱਖ-ਵੱਖ ਵਿਕਾਸ ਕਾਰਜਾਂ ਲਈ 8 ਲੱਖ ਰੁਪਏ ਦੇ ਚੈੱਕ ਵੰਡੇ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਪਿੰਡਾਂ ਦੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਏ ਜਾ ਰਹੇ ਹਨ ਤੇ ਵਿਕਾਸ ਕਾਰਜਾਂ 'ਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਿੰਦਰ ਸਿੰਘ ...

ਪੂਰੀ ਖ਼ਬਰ »

ਸੜਕ ਦੀ ਮੁਰੰਮਤ ਕਰਨ ਦੀ ਮੰਗ

ਭੜੀ, 6 ਦਸੰਬਰ (ਭਰਪੂਰ ਸਿੰਘ ਹਵਾਰਾ)-ਪਿੰਡ ਰਾਏਪੁਰ ਤੋਂ ਜੱਲੋਵਾਲ ਤੇ ਫ਼ਿਰੋਜਪੁਰ ਅਨਾਜ ਮੰਡੀ ਤੱਕ ਸੜਕ ਦੀ ਹਾਲਤ ਬਹੁਤ ਮਾੜੀ ਹੈ | ਇਸ ਸੜਕ 'ਤੇ ਥਾਂ-ਥਾਂ 'ਤੇ ਟੋਏ ਪਏ ਹੋਏ ਹਨ | ਸ਼ਹੀਦੀ ਜੋੜ ਮੇਲੇ ਮੌਕੇ ਨਗਰ ਕੀਰਤਨ ਇਸ ਸੜਕ ਤੋਂ ਗੁਜ਼ਰਦੇ ਹਨ | ਇਸ ਲਈ 'ਚੰਨੀ ਸਾਹਿਬ' ...

ਪੂਰੀ ਖ਼ਬਰ »

ਜ਼ਿਲ੍ਹਾ ਜਨਰਲ ਸਕੱਤਰ ਭਲਵਾਨ ਨੇ ਪਾਰਟੀ ਦੇ ਹੱਕ 'ਚ ਮੀਟਿੰਗਾਂ ਸ਼ੁਰੂ

ਅਮਲੋਹ, 6 ਦਸੰਬਰ (ਰਿਸ਼ੂ ਗੋਇਲ)-ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਹੱਕ 'ਚ ਪਾਰਟੀ ਵਲੋਂ ਨਵ-ਨਿਯੁਕਤ ਜਨਰਲ ਸਕੱਤਰ ਭਲਵਾਨ ਗੁਰਜਿੰਦਰ ਸਿੰਘ ਕਾਲੀ ਰੁੜਕੀ ਵਲੋਂ ਬਲਾਕ ਅਮਲੋਹ ਅਧੀਨ ਆਉਂਦੇ ਪਿੰਡ ਰੁੜਕੀ ਵਿਖੇ ...

ਪੂਰੀ ਖ਼ਬਰ »

5 ਸਾਲ 'ਚ ਵੀ ਵਿਧਾਇਕ ਨਹੀਂ ਦਿਵਾ ਪਾਏ ਗੋਲ ਮਾਰਕੀਟ ਵਾਲਿਆਂ ਨੂੰ ਦੁਕਾਨਾਂ ਦਾ ਮਾਲਕਾਨਾ ਹੱਕ-ਪਦਮ

ਮੰਡੀ ਗੋਬਿੰਦਗੜ੍ਹ, 6 ਦਸੰਬਰ (ਮੁਕੇਸ਼ ਘਈ)-2017 ਤੋਂ ਲੈ ਕੇ 2022 ਤੱਕ ਵੀ ਪੰਜਾਬ ਸਰਕਾਰ ਦੇ ਅਮਲੋਹ ਤੋਂ ਵਿਧਾਇਕ ਤੇ ਮੌਜੂਦਾ ਮੰਤਰੀ ਰਣਦੀਪ ਸਿੰਘ ਗੋਲ ਮਾਰਕੀਟ ਦੇ ਦੁਕਾਨਦਾਰਾਂ ਨੂੰ ਮਾਲਕਾਨਾ ਹੱਕ ਦਿਵਾਉਣ ਲਈ 2017 'ਚ ਸ਼ੁਰੂ ਕੀਤੀ ਗਈ ਪ੍ਰਕਿ੍ਆ ਨੂੰ ਪੂਰਾ ਨਹੀਂ ਕਰਾ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਸਰਹਿੰਦ ਵਿਖੇ ਈ.ਵੀ.ਐਮ. ਤੇ ਵੀ.ਵੀ. ਪੈਟ ਸਬੰਧੀ ਜਾਗਰੂਕਤਾ ਕੈਂਪ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਰਾਜਿੰਦਰ ਸਿੰਘ)-ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟ੍ਰੇਟ ਫ਼ਤਹਿਗੜ੍ਹ ਸਾਹਿਬ ਦੇ ਆਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 055 ਫ਼ਤਹਿਗੜ੍ਹ ਸਾਹਿਬ ਦੇ ਸੁਪਰਵਾਈਜ਼ਰ ...

ਪੂਰੀ ਖ਼ਬਰ »

ਬਸਪਾ-ਅਕਾਲੀ ਗੱਠਜੋੜ ਨੇ ਖ਼ਮਾਣੋਂ ਵਿਖੇ ਡਾ. ਅੰਬੇਡਕਰ ਨੂੰ ਦਿੱਤੀ ਸ਼ਰਧਾਂਜਲੀ

ਖਮਾਣੋਂ, 6 ਦਸੰਬਰ (ਜੋਗਿੰਦਰ ਪਾਲ, ਮਨਮੋੋਹਣ ਸਿੰਘ ਕਲੇਰ)-ਬਹੁਜਨ ਸਮਾਜ ਪਾਰਟੀ ਤੇ ਸ਼੍ਰੋ.ਅ.ਦਲ ਅਲਾਇੰਸ ਦੇ ਮੁੱਖ ਚੋਣ ਦਫ਼ਤਰ ਖਮਾਣੋਂ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਉਨ੍ਹਾਂ ਦੀ 65ਵੀਂ ਬਰਸੀ 'ਤੇ ਸ਼ਰਧਾਜਲੀ ਭੇਟ ਕੀਤੀ ਗਈ | ਦਰਬਾਰਾ ਸਿੰਘ ਗੁਰੂ ਹਲਕਾ ...

ਪੂਰੀ ਖ਼ਬਰ »

ਸਿਵਲ ਸਰਜਨ ਨੇ ਜਾਗਰੂਕਤਾ ਸਾਈਕਲ ਰੈਲੀ ਨੂੰ ਕੀਤਾ ਰਵਾਨਾ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ, ਦੇ ਦਿਸ਼ਾ ਨਿਰਦੇਸ਼ਾਂ ਤੇ ਗੈਰ-ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ ਡਾ. ਹਰਵਿੰਦਰ ਸਿੰਘ ਨੇ ਸਰਕਾਰੀ ਹਾਈ ਸਕੂਲ, ਸਰਹਿੰਦ ਵਿਖੇ ਸਕੂਲੀ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵਲੋਂ ਪਲੇਸਮੈਂਟ ਡਰਾਈਵ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵਲੋਂ ਇੰਡੀਆ ਮਾਰਟ ਦੇ ਸਹਿਯੋਗ ਦੇ ਨਾਲ ਕਾਲਜ ਦੇ ਐਮ.ਬੀ.ਏ ਦੇ ਵਿਦਿਆਰਥੀਆਂ ਸਮੇਤ ਹੋਰਨਾਂ ਕਾਲਜਾਂ ਦੇ ਐਮ.ਬੀ.ਏ ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ...

ਪੂਰੀ ਖ਼ਬਰ »

ਦੇਸ਼ ਭਗਤ ਯੂਨੀਵਰਸਿਟੀ ਵਿਖੇ ਸ਼ੈੱਫ ਮੁਕਾਬਲਾ ਕਰਵਾਇਆ

ਅਮਲੋਹ, 6 ਦਸੰਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਨੇ ਸ਼ੈੱਫ ਮੁਕਾਬਲਾ ਕਰਵਾਇਆ , ਜਿਸ ਦਾ ਮੁੱਖ ਫੋਕਸ ਸਲਾਦ ਬਣਾਉਣ ਤੇ ਪੇਸ਼ਕਾਰੀ 'ਤੇ ਸੀ | ਮੁਕਾਬਲੇ 'ਚ 8 ਟੀਮਾਂ ਨੇ ਭਾਗ ਲਿਆ ਤੇ ਵਿਦਿਆਰਥੀਆਂ ਨੇ ਰਸੋਈ ਦੇ ...

ਪੂਰੀ ਖ਼ਬਰ »

ਭਾਈ ਰੰਧਾਵਾ ਦਾ ਸਨਮਾਨ

ਅਮਲੋਹ, 6 ਦਸੰਬਰ (ਕੇਵਲ ਸਿੰਘ)-ਅੱਜ ਸਮਾਜ ਸੇਵਕ ਡਾ. ਰਘੁਵੀਰ ਸ਼ੁਕਲਾ ਦੀ ਅਗਵਾਈ 'ਚ ਸਮਾਗਮ ਕੀਤਾ ਗਿਆ | ਜਿਸ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਅੰਤਿੰ੍ਰਗ ਕਮੇਟੀ ਮੈਂਬਰ ਤੇ ਉੱਘੇ ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ ਰੰਧਾਵਾ ...

ਪੂਰੀ ਖ਼ਬਰ »

ਗ੍ਰੀਨ ਫ਼ੀਲਡ ਸਕੂਲ ਦੇ ਵਿਦਿਆਰਥੀਆਂ ਨੇ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ 11 ਤਗਮੇ ਜਿੱਤੇ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਮਨਪ੍ਰੀਤ ਸਿੰਘ)-ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ ਗ੍ਰੀਨ ਫ਼ੀਲਡ ਸਕੂਲ ਸਰਹਿੰਦ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕਰ 11 ਤਗਮੇ ਹਾਸਲ ਕੀਤੇ ਹਨ | ਜਾਣਕਾਰੀ ਦਿੰਦਿਆਂ ਸਕੂਲ ਦੇ ਡੀ.ਪੀ.ਈ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ...

ਪੂਰੀ ਖ਼ਬਰ »

ਡਾ. ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਸਮਾਗਮ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਬਲਜਿੰਦਰ ਸਿੰਘ)-ਡਾ. ਭੀਮ ਰਾਓ ਅੰਬੇਡਕਰ ਨੇ ਜਿੱਥੇ ਸਮਾਜ 'ਚ ਲਿਤਾੜੇ ਤੇ ਪਛਾੜੇ ਵਰਗ ਦੇ ਲੋਕਾਂ ਨੂੰ ਸੰਵਿਧਾਨ ਰਾਹੀਂ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਉੱਥੇ ਹੀ ਉਨ੍ਹਾਂ ਦਲਿਤ ਵਰਗ ਨੂੰ ਸਮਾਜ 'ਚ ਬਰਾਬਰਤਾ ਦਾ ਹੱਕ ਦਿਵਾਉਣ ਲਈ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਨੇ ਅਧਿਆਪਕਾਂ ਨੂੰ ਨਿਵੇਕਲੇ ਸਿੱਖਿਆ ਢੰਗਾਂ ਸੰਬੰਧੀ ਦਿੱਤੀ ਜਾਣਕਾਰੀ

ਫ਼ਤਹਿਗੜ੍ਹ ਸਾਹਿਬ, 6 ਦਸੰਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਦੇ ਇੰਚਾਰਜ ਜਸਬੀਰ ਸਿੰਘ ਵਲੋਂ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਚੋਰਵਾਲਾ, ਜਖਵਾਲੀ, ਜਾਗੋ ਚਨਾਰਥਲ ...

ਪੂਰੀ ਖ਼ਬਰ »

ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਵਿਖੇ ਵਿਸ਼ਵ ਅਪੰਗਤਾ ਦਿਵਸ ਮਨਾਇਆ

ਖਮਾਣੋਂ, 6 ਦਸੰਬਰ (ਮਨਮੋਹਨ ਸਿੰਘ ਕਲੇਰ)-ਵਿਸ਼ਵ ਅਪੰਗਤਾ ਦਿਵਸ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਖਮਾਣੋਂ ਵਿਖੇ ਮਨਾਇਆ ਗਿਆ | ਬਲਾਕ ਦੇ ਰਿਸੋਰਸ ਰੂਮ ਵਾਲੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਗੀਤ, ਕਵਿਤਾ, ਪੇਂਟਿੰਗ ਆਦਿ ਦੇ ਪ੍ਰੋਗਰਾਮ 'ਚ ਭਾਗ ਲਿਆ | ਇਸ ਮੌਕੇ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ

ਬਸੀ ਪਠਾਣਾਂ, 6 ਦਸੰਬਰ (ਰਵਿੰਦਰ ਮੌਦਗਿਲ)-ਆਮ ਆਦਮੀ ਪਾਰਟੀ ਵਲੋਂ ਬਸੀ ਪਠਾਣਾਂ ਵਿਖੇ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪਾਰਟੀ ਦੇ ਲੀਗਲ ਵਿੰਗ ਦੇ ਸਕੱਤਰ ਐਡਵੋਕੇਟ ਧਰਮਿੰਦਰ ਸਿੰਘ ਲਾਂਬਾ ਨੇ ਬਾਬਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX