ਤਾਜਾ ਖ਼ਬਰਾਂ


ਇਨੋਵਾ ਦੀ ਟਰੱਕ ਨਾਲ ਸਿੱਧੀ ਟੱਕਰ 'ਚ 2 ਔਰਤਾ ਦੀ ਮੌਤ, 3 ਗੰਭੀਰ ਜ਼ਖ਼ਮੀ
. . .  about 2 hours ago
ਫਿਲੌਰ, 28 ਨਵੰਬਰ (ਵਿਪਨ ਗੈਰੀ)-ਅੱਜ ਸਵੇਰੇ 11 ਵਜੇ ਦੇ ਕਰੀਬ ਫਿਲੌਰ ਤੋਂ ਨੂਰਮਹਿਲ ਮਾਰਗ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ 2 ਔਰਤਾ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖ਼ਮੀ ਹੋ ਗਏ।ਵੇਰਵੇ ਅਨੁਸਾਰ ਨਕੋਦਰ ਤੋਂ ਵਿਆਹ ਦੇਖ ਕੇ ਆ ਰਹੀ ਇਕ ਇਨੋਵਾ ਗੱਡੀ ਦੀ ਇਕ ਟਰੱਕ...
ਪੈਰਾ-ਉਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ.ਆਈ. ਨੇਤਾ ਵੀ ਪੁੱਜੇ ਮੌਕੇ ’ਤੇ
. . .  about 3 hours ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾ-ਉਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  about 4 hours ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 4 hours ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  about 5 hours ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  about 5 hours ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  about 6 hours ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  about 6 hours ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 6 hours ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ
. . .  about 7 hours ago
ਨਵੀਂ ਦਿੱਲੀ, 28 ਨਵੰਬਰ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਦੀ ਪ੍ਰਣਾਲੀ ਅਨੁਸਾਰ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 317 ਦਰਜ ਕੀਤਾ ਗਿਆ...
ਚੋਣ ਡਿਊਟੀ ਦੌਰਾਨ ਗੋਲੀ ਮਾਰ ਕੇ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਚੋਣ ਕਮਿਸ਼ਨ ਵਲੋਂ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦਾ ਐਲਾਨ
. . .  about 7 hours ago
ਪੋਰਬੰਦਰ, 28 ਨਵੰਬਰ -ਚੋਣ ਕਮਿਸ਼ਨ ਨੇ ਗੁਜਰਾਤ ਦੇ ਪੋਰਬੰਦਰ ਵਿਚ ਚੋਣ ਡਿਊਟੀ ਦੌਰਾਨ ਅੰਦਰੂਨੀ ਝੜਪ ਦੇ ਬਾਅਦ ਗੋਲੀ ਮਾਰ ਕੇ ਮਾਰੇ ਗਏ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ...
ਅਮਰੀਕਾ: ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ ਛੋਟਾ ਜਹਾਜ਼
. . .  about 7 hours ago
ਵਾਸ਼ਿੰਗਟਨ, 28 ਨਵੰਬਰ-ਵਾਸ਼ਿੰਗਟਨ ਪੋਸਟ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਤਵਾਰ ਰਾਤ ਨੂੰ ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਮੋਂਟਗੋਮਰੀ ਕਾਉਂਟੀ ਦੀਆਂ ਪਾਵਰ ਲਾਈਨਾਂ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਟਕਰਾ ਗਿਆ। ਹਾਦਸੇ ਵਿਚ ਕਿਸੇ ਕਿਸਮ ਦਾ...
ਫੀਫਾ ਵਿਸ਼ਵ ਕੱਪ 'ਚ ਅੱਜ ਕੈਮਰੂਨ-ਸਰਬੀਆ, ਦੱਖਣੀ ਕੋਰੀਆ-ਘਾਨਾ, ਬ੍ਰਾਜ਼ੀਲ-ਸਵਿਟਜ਼ਰਲੈਂਡ ਤੇ ਪੁਰਤਗਾਲ-ਉਰੂਗਵੇ ਦੇ ਮੈਚ
. . .  about 7 hours ago
ਦੋਹਾ, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੈਮਰੂਨ ਅਤੇ ਸਰਬੀਆ ਦਾ ਮੈਚ ਸ਼ਾਮ 3.30, ਦੱਖਣੀ ਕੋਰੀਆ ਅਤੇ ਘਾਨਾ ਦਾ ਸ਼ਾਮ 6.30, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦਾ ਰਾਤ 9.30 ਅਤੇ ਪੁਰਤਗਾਲ-ਉਰੂਗਵੇ ਦਾ ਮੈਚ ਅੱਧੀ ਰਾਤ...
ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ ਜਵਾਬ ਦੇਣ ਦਾ-ਪਿਊਸ਼ ਗੋਇਲ
. . .  about 8 hours ago
ਨਵੀਂ ਦਿੱਲੀ, 28 ਨਵੰਬਰ-ਕੇਂਦਰੀ ਮੰਤਰੀ ਪਿਊਸ਼ ਗੋਇਲ ਦਿੱਲੀ ਦੇ ਆਨੰਦ ਵਿਹਾਰ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ...
ਈਰਾਨ ਦੇ ਅਧਿਕਾਰੀਆਂ ਨੇ ਈਰਾਨੀ ਫਿਲਮ ਨਿਰਮਾਤਾ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕਿਆ
. . .  about 8 hours ago
ਨਵੀਂ ਦਿੱਲੀ, 28 ਨਵੰਬਰ-ਈਰਾਨੀ ਅਧਿਕਾਰੀਆਂ ਨੇ ਫਿਲਮ ਨਿਰਮਾਤਾ ਰੇਜ਼ਾ ਡੋਰਮਿਸ਼ਿਅਨ ਨੂੰ ਗੋਆ ਵਿਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕ ਦਿੱਤਾ ਹੈ, ਜਿੱਥੇ ਉਸ ਦੁਆਰਾ...
ਰਾਹੁਲ ਗਾਂਧੀ ਨੇ ਇੰਦੌਰ ਦੇ ਵੱਡੇ ਗਣਪਤੀ ਚੌਰਾਹਾ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ
. . .  about 8 hours ago
ਇੰਦੌਰ, 28 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 82ਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਇੰਦੌਰ ਦੇ ਵੱਡੇ ਗਣਪਤੀ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਅਦਾਰਾ ਅਜੀਤ ਵਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  about 8 hours ago
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਅਦਾਰਾ ਅਜੀਤ ਵਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
⭐ਮਾਣਕ - ਮੋਤੀ⭐
. . .  about 8 hours ago
⭐ਮਾਣਕ - ਮੋਤੀ⭐
ਜ਼ਿਲ੍ਹਾ ਮੋਗਾ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਕੱਢਿਆ
. . .  1 day ago
ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  1 day ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  1 day ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  1 day ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  1 day ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 22 ਮੱਘਰ ਸੰਮਤ 553

ਫਰੀਦਕੋਟ \ ਸ੍ਰੀ ਮੁਕਤਸਰ ਸਾਹਿਬ

ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਦੇ ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ

ਕੋਟਕਪੂਰਾ, 6 ਦਸੰਬਰ (ਮੇਘਰਾਜ)-ਅੱਜ ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਵਿਖੇ ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਧਰਨਾ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਦੀ ਅਗਵਾਈ 'ਚ 35ਵੇਂ ਦਿਨ 'ਚ ਸ਼ਾਮਿਲ ਹੋ ਗਿਆ | ਇਸ ਮੌਕੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਅੰਮਿ੍ਤਪਾਲ ਸਿੰਘ ਅਤੇ ਪ੍ਰੋ. ਪੂਰਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ-ਫ਼ੈਕਲਟੀ ਅਤੇ ਕੰਟਰੈਕਟ 'ਤੇ ਸਰਕਾਰੀ ਕਾਲਜਾਂ 'ਚ ਪਿਛਲੇ 15-20 ਸਾਲਾ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਅਪਣਾ ਰਹੀ ਹੈ ਜਿਸ ਕਾਰਨ ਪੂਰੇ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਪਿਛਲੇ 35 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਜਾਰੀ ਹੈ ਪਰ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ | ਪੰਜਾਬ ਸਰਕਾਰ ਸਾਡੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਲਿਖਤੀ ਦੇਣ ਦੀ ਥਾਂ ਸਾਨੂੰ ਹਰ ਵਾਰ ਲੋਲੀਪਾਪ ਦੇ ਕੇ ਕੇਵਲ ਸਮਾਂ ਲੰਘਾ ਰਹੀ ਹੈ | ਇਸ ਲਈ ਅੱਜ ਸੂਬਾ ਜਥੇਬੰਦੀ ਦੀ ਕਾਲ 'ਤੇ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਮੁੱਖ ਗੇਟਾਂ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਿੱਖਿਆ ਮੰਤਰੀ ਪ੍ਰਗਟ ਸਿੰਘ, ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਦੇ ਪੁਤਲੇ ਫੂਕ ਕੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਦੇ ਗੈਸਟ ਫ਼ੈਕਲਟੀ ਅਧਿਆਪਕਾਂ ਦੀ ਗੱਲ ਕਰਕੇ ਫੋਕੀ ਰਾਜਨੀਤੀ ਕਰ ਰਹੇ ਹਨ ਜਦ ਕਿ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਧਰਨੇ ਪ੍ਰਦਰਸ਼ਨ ਕਰ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਜਿਸ ਕਾਰਨ ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ 'ਚ ਗੁੱਸੇ ਦੀ ਲਹਿਰ ਹੈ | ਪ੍ਰੋ. ਰਣਜੀਤ ਸਿੰਘ ਨੇ ਕਿਹਾ ਕਿ ਮਾਨਯੋਗ ਹਾਈਕੋਰਟ ਨੇ 3 ਦਸੰਬਰ ਨੂੰ ਪ੍ਰੋਫੈਸਰਾਂ ਦੀ ਭਰਤੀ ਪ੍ਰਕਿਰਿਆ 'ਤੇ ਮੁਕੰਮਲ ਰੋਕ ਲਗਾਈ ਹੈ ਪਰ ਇਸ ਦੇ ਬਾਵਜੂਦ ਸਕੱਤਰ ਕਿ੍ਸ਼ਨ ਕੁਮਾਰ ਭਰਤੀ ਦੀ ਪ੍ਰਕਿਰਿਆ 'ਚ ਤੇਜ਼ੀ ਨਾਲ ਲੱਗੇ ਹੋਏ ਹਨ | ਇਸ ਮੌਕੇ ਪ੍ਰੋ. ਸੁਖਵੀਰ ਕੌਰ ਨੇ ਗੈਸਟ ਫੈਕਲਟੀ ਯੂਨੀਅਨ ਵਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਲਿਖਤੀ ਰੂਪ ਵਿਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆ ਨੌਕਰੀਆਂ ਸੁਰੱਖਿਅਤ ਨਹੀਂ ਕਰਦੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਪ੍ਰੋ. ਸ਼ਹਿਨਾਜ਼, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕੋਟਕਪੂਰਾ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਕੁਹਾਰਵਾਲਾ, ਹਰਦੇਵ ਸਿੰਘ ਘਣੀਆਂ ਅਤੇ ਵਿਦਿਆਰਥੀ ਆਗੂ ਕਿਰਨਦੀਪ ਸਿੰਘ ਢੈਪਈ, ਅਮਨਪ੍ਰੀਤ ਕੌਰ, ਪਵਨਪ੍ਰੀਤ ਕੌਰ, ਵਿਵੇਕ, ਪ੍ਰੀਤੀ, ਹਿਮਾਂਸੂ ਸਮੇਤ ਹੋਰ ਵੀ ਪ੍ਰੋਫੈਸਰ ਅਤੇ ਵਿਦਿਆਰਥੀ ਹਾਜ਼ਰ ਸਨ |

ਚਰਨਜੀਤ ਸਿੰਘ ਚੰਨੀ ਦੇ ਕੰਮਾਂ ਮੁਕਾਬਲੇ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ-ਕਾਂਗਰਸੀ ਆਗੂ

ਬਰਗਾੜੀ, 6 ਦਸੰਬਰ (ਲਖਵਿੰਦਰ ਸ਼ਰਮਾ)-ਸੀਨੀਅਰ ਕਾਂਗਰਸੀ ਆਗੂ ਹਿਰਦੇਪਾਲ ਸਿੰਘ ਭਲੂਰੀਆ, ਸਰਪੰਚ ਪ੍ਰੀਤਪਾਲ ਸਿੰਘ ਭਲੂਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਵਧੀਆ ...

ਪੂਰੀ ਖ਼ਬਰ »

ਸੂਬਾ ਸਿੰਘ ਬਾਦਲ ਨੇ ਮੋਗਾ ਰੈਲੀ ਸੰਬੰਧੀ ਵੱਖ-ਵੱਖ ਪਿੰਡਾਂ ਦੇ ਅਕਾਲੀ ਆਗੂਆਂ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ

ਬਰਗਾੜੀ, 6 ਦਸੰਬਰ (ਸੁਖਰਾਜ ਸਿੰਘ ਗੋਂਦਾਰਾ, ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੋਗਾ ਵਿਖੇ 14 ਦਸੰਬਰ ਨੂੰ ਕੀਤੀ ...

ਪੂਰੀ ਖ਼ਬਰ »

ਭਗਵੰਤ ਮਾਨ ਦਾ ਬਿਆਨ ਕੇਜਰੀਵਾਲ ਨੂੰ ਬਲੈਕਮੇਲ ਕਰਨ ਵਾਲਾ-ਐਸ.ਐਸ. ਚੰਨੀ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਐਸ.ਐਸ. ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ ਬਿਆਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਬਲੈਕਮੇਲ ...

ਪੂਰੀ ਖ਼ਬਰ »

64ਵੀਂ ਰਾਸ਼ਟਰੀ ਸ਼ੂਟਿੰਗ ਪ੍ਰਤੀਯੋਗਤਾ 'ਚ ਦਸਮੇਸ਼ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਜਿੱਤੇ ਸੋਨੇ ਤੇ ਚਾਂਦੀ ਦੇ ਤਗਮੇ

ਫ਼ਰੀਦਕੋਟ, 6 ਦਸੰਬਰ (ਸਰਬਜੀਤ ਸਿੰਘ)-ਰਾਸ਼ਟਰੀ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਨਵੀਂ ਦਿੱਲੀ ਵਿਖੇ ਕਰਵਾਈ ਗਈ 64ਵੀਂ ਰਾਸ਼ਟਰੀ ਸ਼ੂਟਿੰਗ ਪ੍ਰਤੀਯੋਗਤਾ 'ਚ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਦੇ ਵਿਦਿਆਰਥੀ ਜਗਵਿਜੈ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਜੈਤੋ ਦੀ ਸੀਟ ਲਈ ਆਪ ਤੇ ਕਾਂਗਰਸੀ ਆਗੂਆਂ 'ਚ ਲੱਗੀ ਦੌੜ

ਪੰਜਗਰਾੲੀਂ ਕਲਾਂ, 6 ਦਸੰਬਰ (ਸੁਖਮੰਦਰ ਸਿੰਘ ਬਰਾੜ)-ਵਿਧਾਨ ਸਭਾ ਹਲਕਾ ਜ਼ਿਲ੍ਹਾ ਫ਼ਰੀਦਕੋਟ ਦਾ ਇਕੋ- ਇਕ ਰਾਖਵਾਂ ਹਲਕਾ ਹੈ ਜਿਸਦੇ ਹੋਂਦ 'ਚ ਆਉਣ ਤੋਂ ਲੈ ਕੇ ਹੀ ਇੱਥੋਂ ਦੇ ਲੋਕਾਂ ਨੇ ਹਮੇਸ਼ਾਂ ਹੀ ਸੱਤਾਧਾਰੀ ਪਾਰਟੀ ਦੇ ਉਲਟ ਫ਼ਤਵਾ ਦਿੰਦਿਆਂ ਆਪਣੇ ਪ੍ਰਤੀਨਿਧ ...

ਪੂਰੀ ਖ਼ਬਰ »

ਸੁਖਜੀਵ ਕੌਰ ਰੋਮਾਣਾ ਨੇ ਬੰਟੀ ਰੋਮਾਣਾ ਦੇ ਹੱਕ 'ਚ ਮਹਿਲਾ ਵਰਕਰਾਂ ਨਾਲ ਕੀਤੀ ਮੀਟਿੰਗ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ 'ਚ ਸ਼ਹਿਰ ਦੇ ਵਾਰਡ ਨੰ: 3 'ਚ ਮਹਿਲਾ ਵਰਕਰਾਂ ਨਾਲ ਸ: ...

ਪੂਰੀ ਖ਼ਬਰ »

ਲਾਇਨਜ਼ ਕਲੱਬ ਵਿਸ਼ਾਲ ਨੇ 80 ਬੱਚਿਆਂ ਨੂੰ ਬੂਟ ਵੰਡੇ

ਫ਼ਰੀਦਕੋਟ, 6 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਵਿਸ਼ਾਲ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੰਡਵਾਲਾ ਦੇ 80 ਵਿਦਿਆਰਥੀਆਂ ਨੂੰ ਨਵਨੀਤ ਜੈਨ ਪੁੱਤਰ ਜਨਿੰਦਰ ਜੈਨ ਦੇ ਜਨਮ ਦਿਨ ਦੀ ਖੁਸ਼ੀ ਵਿਚ ਟਾਟ ਅਤੇ ਬੂਟ, ਉਨ੍ਹਾਂ ਦੀ ਭੈਣ ਸਪਾਲੀ ਜੈਨ ਤੇ ...

ਪੂਰੀ ਖ਼ਬਰ »

ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੇ ਪੰਜਾਬ ਸਰਕਾਰ ਦਾ ਪੂਤਲਾ ਫ਼ੂਕਿਆ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀਆਂ ਗੈਸਟ-ਫੈਕਲਟੀ/ਪਾਰਟ-ਟਾਈਮ/ ਕੰਟਰੈਕਟ 'ਤੇ ਸਰਕਾਰੀ ਕਾਲਜਾਂ ਵਿਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਕੱਚੇ ਪ੍ਰੋਫੈਸਰਾਂ ਵਿਰੁੱਧ ਅਪਣਾਈਆਂ ਮਾਰੂ ਨੀਤੀਆਂ ਕਾਰਨ ਪੂਰੇ ...

ਪੂਰੀ ਖ਼ਬਰ »

ਮਲਟੀਪਰਪਜ਼ ਹੈਲਥ ਵਰਕਰ ਮੇਲ, ਫ਼ੀਮੇਲ ਤੇ ਪੈਰਾ ਮੈਡੀਕਲ ਯੂਨੀਅਨ ਨੇ ਰੋਸ ਧਰਨਾ ਦਿੱਤਾ

ਬਾਜਾਖਾਨਾ, 6 ਦਸੰਬਰ (ਜਗਦੀਪ ਸਿੰਘ ਗਿੱਲ, ਜੀਵਨ ਗਰਗ)-ਬਲਾਕ ਬਾਜਾਖਾਨਾ ਦੇ ਸਮੂਹ ਮਲਟੀਪਰਪਜ਼ ਹੈਲਥ ਵਰਕਰ ਮੇਲ, ਫ਼ੀਮੇਲ ਅਤੇ ਪੈਰਾ ਮੈਡੀਕਲ ਯੂਨੀਅਨ ਵਲੋਂ ਸੀ.ਐਚ.ਸੀ. ਬਾਜਾਖਾਨਾ ਵਿਖੇ ਮਨਦੀਪ ਸਿੰਘ ਬਲਾਕ ਪ੍ਰਧਾਨ ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਫ਼ਰੀਦਕੋਟ, 6 ਦਸੰਬਰ (ਚਰਨਜੀਤ ਸਿੰਘ ਗੋਂਦਾਰਾ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨਰਜ਼ ਦਫ਼ਤਰ 'ਚ ਬਸੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਹਰਜਿੰਦਰ ਸਿੰਘ ਮੇਜਰ ...

ਪੂਰੀ ਖ਼ਬਰ »

ਫ਼ੌਜ 'ਚ ਭਰਤੀ ਹੋਣ ਵਾਲੇ ਯੁਵਕਾਂ ਦੀ ਫ਼ਿਜ਼ੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਦੇ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਜਨਵਰੀ 2022 ਅਤੇ ਫਰਵਰੀ 2022 ਵਿਚ ਫ਼ੌਜ ਦੀ ਭਰਤੀ ਰੈਲੀ ਆਉਣ ਦੀ ਸੰਭਾਵਨਾ ਹੈ ਅਤੇ ਨਾਲ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ...

ਪੂਰੀ ਖ਼ਬਰ »

ਆਰ.ਟੀ.ਏ. ਵਿਭਾਗ ਦੇ ਮੁਲਜ਼ਮ 10 ਦਸੰਬਰ ਤੱਕ ਪੁਲਿਸ ਰਿਮਾਂਡ 'ਤੇ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)- ਵਿਜੀਲੈਂਸ ਵਿਭਾਗ ਵਲੋਂ ਬੀਤੇ ਦਿਨੀਂ ਜਾਅਲੀ ਰਜਿਸਟੇ੍ਰਸ਼ਨ ਨੰਬਰ ਜਾਰੀ ਕਰਨ ਵਾਲੇ ਵਿਭਾਗ ਦੇ ਸਹਾਇਕ ਆਰ.ਟੀ.ਏ. ਗੁਰਨਾਮ ਸਿੰਘ ਤੇ ਜੂਨੀਅਰ ਸਹਾਇਕ ਅੰਮਿ੍ਤਪਾਲ ਸਿੰਘ ਨੂੰ ਭਿ੍ਸ਼ਟਾਚਾਰ ਐਕਟ ਅਧੀਨ ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਕੱਲ੍ਹ ਨੂੰ ਮਨਾਇਆ ਜਾਵੇਗਾ

ਫ਼ਰੀਦਕੋਟ, 6 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਗੁਰਦੁਆਰਾ ਨਰੈਣ ਨਗਰ ਭਾਨ ਸਿੰਘ ਕਾਲੋਨੀ ਫ਼ਰੀਦਕੋਟ ਵਿਖੇ ਸਾਧ ਸੰਗਤ ਅਤੇ ਪ੍ਰਬੰਧਕ ਕਮੇਟੀ ਵਲੋਂ 8 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ | ਜਿਸ ਵਿਚ ਗੁਰਦੁਆਰਾ ...

ਪੂਰੀ ਖ਼ਬਰ »

ਵਿਜੀਲੈਂਸ ਵਿਭਾਗ ਖ਼ਿਲਾਫ਼ ਅੱਠ ਜ਼ਿਲਿ੍ਹਆਂ ਦੇ ਸਰਕਾਰੀ ਮੁਲਾਜ਼ਮਾਂ ਨੇ ਦਿੱਤਾ ਧਰਨਾ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਵਿਜੀਲੈਂਸ ਵਿਭਾਗ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਮੁਲਾਜ਼ਮਾਂ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰ, ਆਰ.ਓ ਅਤੇ ਡੀ.ਆਰ.ਓ ਪੱਧਰ ਦੇ ਮੁਲਾਜ਼ਮਾਂ ਨੇ ਮਿਲ ਕੇ ਅੱਜ ਫ਼ਰੀਦਕੋਟ ਵਿਚ ਵੱਡਾ ਰੋਸ਼ ਪ੍ਰਦਰਸਨ ਕੀਤਾ ...

ਪੂਰੀ ਖ਼ਬਰ »

ਐਨ.ਐਚ.ਐਮ. ਮੁਲਾਜ਼ਮ ਯੂਨੀਅਨ ਦੀ ਹੜਤਾਲ 21ਵੇਂ ਦਿਨ ਵੀ ਜਾਰੀ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਐਨ.ਐਚ.ਐਮ. ਮੁਲਾਜ਼ਮਾਂ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਲਗਾਤਾਰ ਹੜਤਾਲ 'ਤੇ ਚੱਲ ਰਹੇ ਹਨ | ਅੱਜ ਹੜਤਾਲ ਦੇ 21ਵੇਂ ਦਿਨ ਮੁਲਾਜ਼ਮਾਂ ਵਲੋਂ ਸ਼ਹਿਰ 'ਚ ਰੋਸ ...

ਪੂਰੀ ਖ਼ਬਰ »

ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ, ਇਕ ਜ਼ਖ਼ਮੀ

ਕੋਟਕਪੂਰਾ, 6 ਦਸੰਬਰ (ਮੋਹਰ ਸਿੰਘ ਗਿੱਲ)-ਮੁੱਦਕੀ ਨੇੜੇ ਮੁੱਖ ਮਾਰਗ 'ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ 'ਚ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਨੱਥੇ ਵਾਲਾ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦ ਕਿ ਇਨ੍ਹਾਂ ਦਾ ਤੀਜਾ ਸਾਥੀ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਦੇ ਹਵਾਲਾਤੀ ਪਾਸੋਂ ਮੋਬਾਈਲ ਬਰਾਮਦ, ਮਾਮਲਾ ਦਰਜ

ਫ਼ਰੀਦਕੋਟ, 6 ਦਸੰਬਰ (ਸਰਬਜੀਤ ਸਿੰਘ)-ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਅਧਿਕਾਰੀ ਵਲੋਂ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਇਕ ਹਵਾਲਾਤੀ ਪਾਸੋਂ ਇਕ ਮੋਬਾਈਲ ਫ਼ੋਨ ਸਮੇਤ ਸਿੰਮ ਦੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਜੇਲ੍ਹ ਅਧਿਕਾਰੀ ...

ਪੂਰੀ ਖ਼ਬਰ »

ਮੈਡੀਕਲ ਕਾਲਜ ਤੇ ਹਸਪਤਾਲ ਦੇ ਨਰਸਿੰਗ ਸਟਾਫ਼ ਵਲੋਂ ਮੁਕੰਮਲ ਹੜਤਾਲ

ਫ਼ਰੀਦਕੋਟ, 6 ਦਸੰਬਰ (ਸਰਬਜੀਤ ਸਿੰਘ)-ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਦੇ ਸਮੂਚੇ ਨਰਸਿੰਗ ਸਟਾਫ਼ ਵਲੋਂ ਅੱਜ ਮੁਕੰਮਲ ਹੜਤਾਲ ਕਰਕੇ ਮੁੱਖ ਗੇਟ 'ਤੇ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਆਸ਼ਾ ਰਾਣੀ ਨੇ ...

ਪੂਰੀ ਖ਼ਬਰ »

ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਰੀਦਕੋਟ ਵਿਖੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ ਅੰਬੇਦਕਰ ਦੀ ਯਾਦ 'ਚ ਮਹਾਂ ...

ਪੂਰੀ ਖ਼ਬਰ »

ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਸਮਾਜਿਕ ਨਿਆ ਅਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਵਲੋਂ ਦਿੱਤੇ ਗਏ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਰੀਦਕੋਟ ਵਿਖੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਬੀ.ਆਰ ਅੰਬੇਦਕਰ ਦੀ ਯਾਦ 'ਚ ਮਹਾਂ ...

ਪੂਰੀ ਖ਼ਬਰ »

¸ ਮਾਮਲਾ ਆਊਟ ਸੋਰਸ ਤੋਂ ਨਗਰ ਕੌਂਸਲ ਅਧੀਨ ਲਿਆਂਦੇ ਸਫ਼ਾਈ ਕਰਮਚਾਰੀਆਂ ਦਾ ¸ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ 446 ਸਫ਼ਾਈ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਵਲੋਂ ਰਾਜ ਦੇ ਲੋਕਾਂ ਦੀ ਬਿਹਤਰੀ ਤੇ ਭਲਾਈ ਲਈ ਵੱਡੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਬਸੇਰਾ ਸਕੀਮ ਤਹਿਤ ਜਿੱਥੇ ...

ਪੂਰੀ ਖ਼ਬਰ »

ਅਕਾਲੀ ਦਲ ਦੀ ਕਿਲੀ ਚਹਿਲਾਂ ਵਿਖੇ ਹੋ ਰਹੀ ਸਥਾਪਨਾ ਰੈਲੀ ਇਤਿਹਾਸਕ ਹੋਵੇਗੀ-ਬੰਟੀ ਰੋਮਾਣਾ

ਫ਼ਰੀਦਕੋਟ, 6 ਦਸੰਬਰ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਲੈ ਕੇ ਮੋਗਾ ਜ਼ਿਲੇ੍ਹ ਦੇ ਕਿਲੀ ਚਹਿਲਾਂ ਵਿਖੇ ਹੋਣ ਵਾਲੀ ਸਥਾਪਨਾ ਰੈਲੀ ਇਤਿਹਾਸਕ ਹੋਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਫ਼ਰੀਦਕੋਟ ...

ਪੂਰੀ ਖ਼ਬਰ »

ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਦਾ ਅੰਤਿਮ ਸਸਕਾਰ ਹੋਇਆ

ਰੁਪਾਣਾ, 6 ਦਸੰਬਰ (ਜਗਜੀਤ ਸਿੰਘ)-ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ (85) ਦਾ ਬੀਤੀ ਸ਼ਾਮ ਦਿਹਾਂਤ ਹੋ ਗਿਆ ਸੀ, ਜਿਨ੍ਹਾਂ ਦਾ ਅੱਜ ਪਿੰਡ ਰੁਪਾਣਾ ਦੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰ ਦਿੱਤਾ | ਮਿ੍ਤਕ ਗੁਰਦੇਵ ਸਿੰਘ ਦੇਹ 'ਤੇ ਉਨ੍ਹਾਂ ਦੇ ...

ਪੂਰੀ ਖ਼ਬਰ »

ਯੂਨੀਵਰਸਿਟੀ ਇੰਟਰ ਕਾਲਜ ਖੇਡਾਂ ਵਿਚ ਸੀ.ਜੀ.ਐਮ. ਕਾਲਜ ਮੋਹਲਾਂ ਨੇ ਪਹਿਲਵਾਨੀ 'ਚ ਸੋਨ ਤਗਮਾ ਜਿੱਤਿਆ

ਮਲੋਟ, 6 ਦਸੰਬਰ (ਅਜਮੇਰ ਸਿੰਘ ਬਰਾੜ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਇੰਟਰ ਕਾਲਜ ਖੇਡਾਂ ਵਿਚ ਖ਼ਾਲਸਾ ਕਾਲਜ ਅਬੋਹਰ ਵਿਖੇ ਅੱਜ 57 ਕਿਲੋਗ੍ਰਾਮ ਵਿਚ ਪਹਿਲਵਾਨੀ ਵਿਚ ਸੀ.ਜੀ.ਐਮ. ਕਾਲਜ ਮੋਹਲਾਂ ਦੇ ਵਿਦਿਆਰਥੀ ਹਰਦੀਪ ਸਿੰਘ ਪੁੱਤਰ ਹੰਸਾ ਸਿੰਘ ਮੰਡੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰੇ-ਰਾਮਾ

ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਸਕੱਤਰ ਜਨਰਲ ਰਾਮਕਰਨ ਸਿੰਘ ਰਾਮਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਨੂੰ ਪੂਰਾ ਇਕ ਸਾਲ ਹੋ ਗਿਆ ਹੈ ਅਤੇ ਇਸ ਦੌਰਾਨ ਕਰੀਬ 725 ਕਿਸਾਨ ਸ਼ਹੀਦ ਹੋ ਗਏ ਹਨ | ਉਨ੍ਹਾਂ ...

ਪੂਰੀ ਖ਼ਬਰ »

ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਸਾਇੰਸ ਕਾਂਗਰਸ ਦੇ ਜ਼ਿਲ੍ਹਾ ਪੱਧਰ 'ਤੇ ਮਾਰੀ ਬਾਜ਼ੀ

ਮਲੋਟ, 6 ਦਸੰਬਰ (ਪਾਟਿਲ)-ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵਲੋਂ ਜ਼ਿਲ੍ਹਾ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਕਰਵਾਈ ਗਈ, ਜਿਸ ਵਿਚ ਸੀਨੀਅਰ ਗਰੁੱਪ ਵਿਚ ਕੁੱਲ 13 ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿਚ ਕੁੱਲ ਪੰਜ ਟੀਮਾਂ ਨੂੰ ਚੁਣਿਆ ਗਿਆ | ਇਨ੍ਹਾਂ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਰਾਇਲ ਅਤੇ ਵਿਸ਼ਵਾਸ ਵਲੋਂ ਮੁਫ਼ਤ ਟੀਕਾਕਰਨ ਕੈਂਪ ਅੱਜ

ਕੋਟਕਪੂਰਾ, 6 ਦਸੰਬਰ (ਮੇਘਰਾਜ)-ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਅਤੇ ਵਿਸ਼ਵਾਸ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਰਬਨ ਸਰਕਾਰੀ ਹੈਲਥ ਸੈਂਟਰ ਬਾਲਮੀਕ ਚੌਂਕ, ਦੁਆਰੇਆਣਾ ਰੋਡ ਕੋਟਕਪੂਰਾ ਵਿਖੇ ਮੁਫ਼ਤ ਕੋਵੈਕਸੀਨ ਅਤੇ ਕੋਵਾਸ਼ੀਲਡ ਟੀਕਾਕਰਨ ਕੈਂਪ 7 ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਜਲੰਧਰ ਵਿਖੇ ਸੂਬਾਈ ਰੈਲੀ ਕੱਲ੍ਹ

ਫ਼ਰੀਦਕੋਟ, 6 ਦਸੰਬਰ (ਸਰਬਜੀਤ ਸਿੰਘ)-ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀਆਂ ਸਾਰੀਆਂ ਖਾਲੀ ਅਸਾਮੀਆਂ 'ਤੇ ਨਵੀਆਂ ਭਰਤੀਆਂ ਮੁਕੰਮਲ ਕਰਵਾਉਣ ਅਤੇ ਤੁਰੰਤ ਲੋੜੀਂਦਾ ਇਸ਼ਤਿਹਾਰ ਜਾਰੀ ਕਰਵਾਉਣ, ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ...

ਪੂਰੀ ਖ਼ਬਰ »

ਬਿਜਲੀ ਦੇ ਲਗਦੇ ਲੰਮੇ ਕੱਟਾਂ ਨੇ ਸਰਕਾਰ ਦੇ ਦਾਅਵਿਆਂ ਦੀ ਖੋਲ੍ਹੀ ਪੋਲ

ਸਾਦਿਕ, 6 ਦਸੰਬਰ (ਆਰ.ਐਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਜਸਪਿੰਦਰ ਸਿੰਘ ਸੰਧੂ ਰੁਪਈਆਂ ਵਾਲਾ ਨੇ ਪੈ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ ਆਏ ਦਿਨ ਨਵੇਂ ਵਾਅਦੇ ਕਰਕੇ ਲੋਕਾਂ ਨੂੰ ਸਬਜ਼ਬਾਗ ਦਿਖਾ ...

ਪੂਰੀ ਖ਼ਬਰ »

ਆਪਣੀ ਚੰਗੀ ਕਾਰਗੁਜ਼ਾਰੀ ਸਦਕਾ ਅਗਲੀ ਸਰਕਾਰ ਵੀ ਕਾਂਗਰਸ ਦੀ ਬਣੇਗੀ-ਸੂਰਜ ਭਾਰਦਵਾਜ

ਬਰਗਾੜੀ, 6 ਦਸੰਬਰ (ਲਖਵਿੰਦਰ ਸ਼ਰਮਾ)-ਵਿਧਾਨ ਸਭਾ ਹਲਕਾ ਜੈਤੋ ਦੇ ਕਾਂਗਰਸ ਪਾਰਟੀ ਵਲੋਂ ਹਲਕਾ ਇੰਚਾਰਜ ਮੁਹੰਮਦ ਸਦੀਕ ਦੇ ਨਜ਼ਦੀਕੀ ਰਿਸ਼ਤੇਦਾਰ ਸੂਰਜ ਭਾਰਦਵਾਜ ਨੇ ਬਰਗਾੜੀ ਵਿਖੇ ਨਾਇਬ ਸਿੰਘ ਗੋਂਦਾਰਾ ਦੇ ਘਰ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 'ਤੇ ਸ਼ਮੂਲੀਅਤ ...

ਪੂਰੀ ਖ਼ਬਰ »

ਪਿੰਡ ਸਿਬੀਆਂ ਵਿਖੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਬਰਗਾੜੀ, 6 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਚੜ੍ਹਦੀ ਕਲਾ ਸੇਵਾ ਜਥਾ ਸਿਬੀਆਂ ਨੇ ਆਪਣੇ ਸਮਾਜਸੇਵਾ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਜਥੇ ਦੇ ਸੇਵਾਦਾਰਾਂ ਡਾ. ਜਸਵੀਰ ਸਿੰਘ ਅਤੇ ਭਾਈ ਗੁਰਵਿੰਦਰ ਸਿੰਘ ਖਾਲਸਾ ਦੀ ਅਗਵਾਈ 'ਚ 13 ਦੇ ਕਰੀਬ ਗ਼ਰੀਬ ਤੇ ਲੋੜਦੰਵ ...

ਪੂਰੀ ਖ਼ਬਰ »

ਜ਼ੋਨਲ ਫ਼ੈਸਟੀਵਲ 'ਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਅਰਸ਼ਦੀਪ ਕੌਰ ਦਾ ਸਨਮਾਨ

ਬਰਗਾੜੀ, 6 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦਾ ਜ਼ੋਨਲ ਫ਼ੈਸਟੀਵਲ ਕਰਵਾਇਆ ਗਿਆ ਜਿਸ ਵਿਚ ਮੋਗਾ ਫ਼ਿਰੋਜ਼ਪੁਰ ਜ਼ੋਨ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਭਾਗ ਲਿਆ | ਪਿੰਡ ਬੁਰਜ ਜਵਾਹਰ ਸਿੰਘ ਨਿਵਾਸੀ ਮਹਿਕਮ ਸਿੰਘ ...

ਪੂਰੀ ਖ਼ਬਰ »

ਸਵ: ਕੁੁਲਦੀਪ ਕੋਛੜ ਦੀ ਯਾਦ 'ਚ 23ਵੇਂ ਓਪਨ ਲੈਦਰ ਕਿ੍ਕਟ ਟੂਰਨਾਮੈਂਟ ਦਾ ਦੂਜਾ ਦਿਨ

ਜੈਤੋ, 6 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ ਕਿ੍ਕਟ ਕਲੱਬ ਜੈਤੋ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਅਗਵਾਈ 'ਚ ਸਵ: ਕੁੁਲਦੀਪ ਕੋਛੜ (ਸੰਸਥਾਪਕ ਜੈਤੋ ਕਿ੍ਕਟ ਕਲੱਬ ਜੈਤੋ) ਦੀ ਯਾਦ ਵਿਚ 7 ਰੋਜ਼ਾ 23ਵਾਂ ਓਪਨ ਲੈਦਰ ਕਿ੍ਕਟ ਟੂਰਨਾਮੈਂਟ ਦੇ ਦੂਜੇ ਦਿਨ ਮੁੱਖ ਮਹਿਮਾਨ ...

ਪੂਰੀ ਖ਼ਬਰ »

8 ਏਕੜ 'ਚ ਫੈਲੇ ਛੱਪੜ 'ਚ ਪਏ ਗੰਦਗੀ ਦੇ ਢੇਰਾਂ ਕਾਰਨ ਮੁਹੱਲਾ ਨਿਵਾਸੀ ਡਾਢੇ ਪ੍ਰੇਸ਼ਾਨ

ਕੋਟਕਪੂਰਾ, 6 ਦਸੰਬਰ (ਮੇਘਰਾਜ)-ਕੋਟਕਪੂਰਾ-ਜੈਤੋ ਸੜਕ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਵਾਰਡ ਨੰਬਰ: 17 ਦੇ ਕਰੀਬ 8 ਏਕੜਾਂ 'ਚ ਫੈਲੇ ਛੱਪੜ 'ਚ ਪਏ ਗੰਦਰੀ ਦੇ ਢੇਰਾਂ ਕਾਰਨ ਉਸਦੇ ਆਲੇ ਦੁਆਲੇ ਵਸਦੀ ਸੰਘਣੀ ਵਸੋਂ ਵਾਲੇ ਲੋਕ ਡਾਢੇ ਪ੍ਰੇਸ਼ਾਨ ਹਨ ਕਿਉਂਕਿ ਛੱਪੜ ਦੀ ਕਿਸੇ ਵੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX