ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਫ਼ੰਡ 'ਚ ਯੋਗਦਾਨ ਦੀ ਸ਼ੁਰੂਆਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਕਰਮਚਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਟੋਕਨ ਝੰਡਾ ਭੇਟ ਕਰਕੇ ਕੀਤੀ ਗਈ | ਫ਼ੰਡ ਲਈ ਯੋਗਦਾਨ ਪਾਉਂਦੇ ਹੋਏ ਡੀ.ਸੀ. ਵਿਸ਼ੇਸ਼ ਸਾਰੰਗਲ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੱਖਿਆ ਸੈਨਾਵਾਂ ਭਲਾਈ ਕਾਰਜਾਂ ਲਈ ਪੂਰੀ ਵਚਨਬੱਧਤਾ ਨਾਲ ਯੋਗਦਾਨ ਪਾਉਣ ਕਿਉਂਕਿ ਇਹ ਸਾਰਾ ਪੈਸਾ ਰੱਖਿਆ ਕਰਮਚਾਰੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਵਰਤਿਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਦਿਨ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਪ੍ਰਤੀ ਸਾਡਾ ਧੰਨਵਾਦ ਪ੍ਰਗਟ ਕਰਨ ਦਾ ਇਕ ਵਿਲੱਖਣ ਮੌਕਾ ਹੈ ਜਿਨ੍ਹਾਂ ਨੇ ਦਿ੍ੜ੍ਹਤਾ ਅਤੇ ਦਲੇਰੀ ਨਾਲ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਅਤੇ ਕੁਦਰਤੀ ਆਫ਼ਤਾਂ ਅਤੇ ਜੰਗ ਵਰਗੀਆਂ ਸਥਿੱਤੀਆਂ ਦੇ ਮੱਦੇਨਜ਼ਰ ਵਡਮੁੱਲੀ ਸੇਵਾ ਨਿਭਾਈ | ਉਨ੍ਹਾਂ ਕਿਹਾ ਕਿ ਜਿਵੇਂ ਕਿ ਪਿਛਲੇ ਸਾਲ ਅਸੀਂ ਸਾਰੇ ਕੋਵਿਡ ਮਹਾਂਮਾਰੀ ਦੇ ਪ੍ਰਭਾਵ ਹੇਠ ਸੀ, ਇਸ ਲਈ ਸਾਨੂੰ ਪਿਛਲੇ ਸਾਲ ਦੇ ਪਾੜੇ ਨੂੰ ਭਰਨ ਲਈ ਇਸ ਵਾਰ ਵਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ | ਡਿਪਟੀ ਕਮਿਸ਼ਨਰ ਨੇ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਸ਼ਹੀਦ ਸੈਨਿਕਾਂ, ਸੇਵਾ ਕਰ ਰਹੇ ਅਤੇ ਸਾਬਕਾ ਸੈਨਿਕਾਂ ਨੂੰ ਉਨ੍ਹਾਂ ਦੀ ਮਹਾਨ ਬਹਾਦਰੀ ਅਤੇ ਦਿ੍ੜ੍ਹ ਇਰਾਦੇ ਲਈ ਯਾਦ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਕੋਲ 26 ਫ਼ੌਜੀ ਸ਼ਹੀਦਾਂ ਦੀ ਸ਼ਾਨਦਾਰ ਵਿਰਾਸਤ ਹੈ, ਜਿਨ੍ਹਾਂ ਨੇ ਦੇਸ਼ ਦੀ ਰਾਖੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ | ਉਨ੍ਹਾਂ ਕਿਹਾ ਕਿ ਹਰ ਸੈਨਿਕ ਦੀ ਦੇਸ਼ ਦੀ ਖ਼ਾਤਰ ਆਪਣੀ ਜਾਨ ਕੁਰਬਾਨ ਕਰਨ ਦੀ ਵਚਨਬੱਧਤਾ ਅਸਧਾਰਨ ਹੁੰਦੀ ਹੈ ਅਤੇ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰਨਾ ਹਰ ਵਿਅਕਤੀ ਲਈ ਮਾਣ ਅਤੇ ਤਸੱਲੀ ਵਾਲੀ ਗੱਲ ਹੈ | ਇਸ ਮੌਕੇ ਏ.ਡੀ.ਸੀ. (ਜ) ਜਸਬੀਰ ਸਿੰਘ ਅਤੇ ਐੱਸ.ਡੀ.ਐਮ. ਨਵਾਂਸ਼ਹਿਰ ਡਾ: ਬਲਜਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਕਰਮਚਾਰੀ ਸੁਪਰਡੈਂਟ ਕੁਲਵੰਤ ਸਿੰਘ, ਸ੍ਰੀਮਤੀ ਰੰਜੀਤਾ ਸਹੋਤਾ ਤੇ ਇਕਬਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਜੀ.ਓ.ਜੀ. ਵੀ ਮੌਜੂਦ ਸਨ |
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਔਰਤ ਅਤੇ ਉਸ ਦੇ ਭਰਾ ਵਿਰੁੱਧ ਖਾਤੇ 'ਚੋਂ ਪੈਸੇ ਤਬਦੀਲ ਕਰਨ, ਨਕਦੀ ਅਤੇ ਸੋਨੇ ਦੇ ਗਹਿਣਿਆਂ ਦੀ ਠੱਗੀ ਦਾ ਮੁਕੱਦਮਾ ਦਰਜ਼ ਕੀਤਾ ਹੈ | ਇਸ ਮਾਮਲੇ ਨੂੰ ਲੈ ਕੇ ਜਸਪਾਲ ਰਾਮ ...
ਬਲਾਚੌਰ, 7 ਦਸੰਬਰ (ਸ਼ਾਮ ਸੁੰਦਰ ਮੀਲੂ)- 2022 ਦੀਆਂ ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੂਬਾ ਪ੍ਰਧਾਨ ਸ: ਜਸਵੀਰ ਸਿੰਘ ਗੜ੍ਹੀ ਵਲੋਂ 10 ਦਸੰਬਰ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਕੀਤੀ ...
ਰਾਹੋਂ, 7 ਦਸੰਬਰ (ਬਲਬੀਰ ਸਿੰਘ ਰੂਬੀ)-ਨਜ਼ਦੀਕੀ ਪਿੰਡ ਪੱਲੀਆਂ ਖ਼ੁਰਦ ਦੇ ਕਿਸਾਨ ਦੀ ਤੀਸਰੀ ਵਾਰ ਮੋਟਰ ਚੋਰੀ ਹੋਣ ਦਾ ਸਮਾਚਾਰ ਹੈ | ਕਿਸਾਨ ਜਗਦੀਪ ਸਿੰਘ ਪੁੱਤਰ ਮੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਖੇਤੀਬਾੜੀ ਦੀ ਜ਼ਮੀਨ ਕੋਟ ਰਾਂਝਾ ਤੋਂ ਨੀਲੋਵਾਲ ਰੋਡ ਸਥਿਤ ...
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹੇ ਵਿਚ ਵੱਡੇ ਪੱਧਰ 'ਤੇ ਵਾਤਾਵਰਨ, ਸਿੱਖਿਆ, ਖੇਡਾਂ ਅਤੇ ਸਮਾਜਿਕ ਨਿਆਂ ਲਈ ਕੰਮ ਕਰ ਰਹੀ ਸੰਸਥਾ 'ਨਰੋਆ ਪੰਜਾਬ' ਨੇ ਆਪਣੀ ਮੈਂਬਰਸ਼ਿਪ ਆਮ ਲੋਕਾਂ ਲਈ ਖੋਲ੍ਹ ਦਿੱਤੀ ਹੈ | ਸੰਸਥਾ ਦੇ ਸਰਪ੍ਰਸਤ ਸ: ਬਰਜਿੰਦਰ ਸਿੰਘ ...
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹੀਦ ਭਗਤ ਸਿੰਘ ਨਗਰ ਸ: ਕੰਵਲਜੀਤ ਸਿੰਘ ਬਾਜਵਾ ਵਲੋਂ ਅੱਜ ਵਧੀਕ ਡਿਪਟੀ ਕਮਿਸ਼ਨਰ ਜਸਵੀਰ ਸਿੰਘ ਅਤੇ ਸਵਰਨ ਸਿੰਘ, ਡੀ.ਐੱਸ.ਪੀ ...
ਕਾਠਗੜ੍ਹ, 7 ਦਸੰਬਰ (ਬਲਦੇਵ ਸਿੰਘ ਪਨੇਸਰ)- ਕਸਬਾ ਕਾਠਗੜ੍ਹ ਦੇ ਵੱਖ-ਵੱਖ ਸਕੂਲਾਂ ਵਿਚ ਪੜ੍ਹਦੀਆਂ ਕਿਸ਼ੋਰ ਅਵਸਥਾ ਦੀਆਂ ਬੱਚੀਆਂ ਨੂੰ ਸਕੂਲ ਤੋਂ ਛੱੁਟੀ ਹੋਣ ਉਪਰੰਤ ਸੜਕਾਂ, ਰਸਤਿਆਂ ਤੇ ਬਾਜ਼ਾਰਾਂ ਵਿਚ ਖੜ੍ਹੇ ਮਨਚਲੇ ਨੌਜਵਾਨ ਇਨ੍ਹਾਂ ਸਕੂਲੀ ਵਿਦਿਆਰਥਣਾਂ ...
ਨਵਾਂਸ਼ਹਿਰ, 7 ਦਸੰਬਰ (ਹਰਵਿੰਦਰ ਸਿੰਘ)- ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮੁਹੱਲਾ ਪਾਠਕਾਂ ਨਵਾਂਸ਼ਹਿਰ ਵਿਖੇ ਕਰਵਾਏ ਪ੍ਰੋਗਰਾਮ ਵਿਚ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸ਼ਹਿਰ ਦੀ ਤਰਫ਼ੋਂ ਸੰਜੀਵ ਸੈਣੀ ਕੈਨੇਡਾ ਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ...
ਭੱਦੀ, 7 ਦਸੰਬਰ (ਨਰੇਸ਼ ਧੌਲ)-ਅੱਜ ਸਵੇਰੇ ਭੱਦੀ-ਨੂਰਪੁਰ ਬੇਦੀ ਜੰਗਲੀ ਸੜਕ 'ਤੇ ਇੱਕ ਲੱਕੜ ਨਾਲ ਲੱਦੇ ਟਰੈਕਟਰ-ਟਰਾਲੀ ਦੇ ਹਾਦਸਾ ਗ੍ਰਸਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਇੱਕ ਸੋਨਾਲੀਕਾ ਟਰੈਕਟਰ ਟਰਾਲੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੱਕੜ ਲੈ ਕੇ ਬਲਾਚੌਰ ...
ਨਵਾਂਸ਼ਹਿਰ, 7 ਦਸੰਬਰ (ਅਜੀਤ ਬਿਊਰੋ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਡਾ: ਅੰਬੇਡਕਰ ਦੇ 65ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ ਪਿੰਡ ਭੱਲਾ ਬੇਟ ਵਿਖੇ ਕਰਵਾਏ ਸਮਾਗਮ ਵਿਚ ਸ਼ਿਰਕਤ ਕਰਕੇ ਡਾ: ਅੰਬੇਡਕਰ ਨੂੰ ਯਾਦ ਕੀਤਾ | ਇਸ ਮੌਕੇ ਵਿਧਾਇਕ ਮੰਗੂਪੁਰ ਦਾ ...
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਸਰਪ੍ਰਸਤ ਗੁਰਚਰਨ ਸਿੰਘ ਚਾਹਲ ਅਤੇ ਸੂਬਾ ਪ੍ਰਧਾਨ ਐਨ.ਐਨ. ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਜਲਦੀ ਏਡਿਡ ਸਕੂਲਾਂ ਦੇ ਅਧਿਆਪਕ ਅਤੇ ਹੋਰ ...
ਮੱਲਪੁਰ ਅੜਕਾਂ, 7 ਦਸੰਬਰ (ਮਨਜੀਤ ਸਿੰਘ ਜੱਬੋਵਾਲ) - ਨਜ਼ਦੀਕ ਪਿੰਡ ਭੀਣ ਵਿਖੇ ਬਜੁਰਗ ਔਰਤ ਦੀਆਂ ਘਰ ਦੇ ਨੇੜਿਓਾ ਹੀ ਝਪਟਮਾਰ ਵੱਲੋਂ ਕੰਨਾਂ 'ਚ ਪਾਈਆਂ ਵਾਲੀਆਂ ਤੋੜ ਕੇ ਫਰਾਰ ਹੋਣ ਦਾ ਸਮਾਚਾਰ ਹੈ | ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪ੍ਰਕਾਸ਼ ਕੌਰ ਪਤਨੀ ...
ਮਜਾਰੀ/ਸਾਹਿਬਾ, 7 ਦਸੰਬਰ (ਨਿਰਮਲਜੀਤ ਸਿੰਘ ਚਾਹਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 10 ਦਸੰਬਰ ਨੂੰ ਦਾਣਾ ਮੰਡੀ ਬਲਾਚੌਰ ਵਿਖੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸੁਨੀਤਾ ਚੌਧਰੀ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਉਣ 'ਤੇ ਜਥੇ: ...
ਬੰਗਾ, 7 ਦਸੰਬਰ (ਜਸਬੀਰ ਸਿੰਘ ਨੂਰਪੁਰ) - ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਮੇਟੀ ਬੰਗਾ ਵਲੋਂ ਹਰਦੇਵ ਸਿੰਘ ਕਾਹਮਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ 23ਵੇਂ ਸ਼ਹੀਦ ਭਗਤ ਸਿੰਘ ਯਾਦਗਾਰੀ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਦਾ ਪੋਸਟਰ ...
ਬੰਗਾ, 7 ਦਸੰਬਰ (ਜਸਬੀਰ ਸਿੰਘ ਨੂਰਪੁਰ) - ਭਾਰਤੀ ਜੀਵਨ ਬੀਮਾ ਨਿਗਮ ਦੇ ਨੁਮਾਇੰਦਿਆਂ ਵਲੋਂ ਪਿੰਡ ਖਟਕੜ ਕਲਾਂ ਵਿਖੇ ਪਹੁੰਚ ਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਯਾਦਗਾਰੀ ਸਮਾਰਕ 'ਤੇ ਨਮਨ ਕੀਤਾ ਗਿਆ | ਟੀਮ ਦੀ ਅਗਵਾਈ ਕਰ ਰਹੇ ਨਰਿੰਦਰ ਬੀਬਾ ਬਿੰਦਰਾ ਅਤੇ ਅਰਵਿੰਦਰ ...
ਬੰਗਾ, 7 ਦਸੰਬਰ (ਕਰਮ ਲਧਾਣਾ) - ਐਨ. ਆਰ. ਆਈ ਕਮਿਸ਼ਨ ਪੰਜਾਬ ਦੇ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਇਥੇ ਇਕ ਮੀਟਿੰਗ ਕਰਕੇ ਐਨ. ਆਰ. ਆਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਸਮੱਸਿਆਵਾਂ ਸੁਣੀਆਂ ਉਹ ਇਥੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਜਾਇਜਾ ...
ੳੜਾਪੜ/ਲਸਾੜਾ, 7 ਦਸੰਬਰ (ਲਖਵੀਰ ਸਿੰਘ ਖੁਰਦ) - ਗੁਰੂ ਨਾਨਕ ਗਰਲਜ਼ ਕਾਲਜ ਉੜਾਪੜ ਵਿਖੇ ਸਵੀਪ ਟੀਮ ਵਲੋਂ ਈ. ਵੀ. ਐਮ ਮਸ਼ੀਨ ਅਤੇ ਵੋਟ ਬਾਰੇ ਜਾਣਕਾਰੀ ਦੇਣ ਲਈ ਨੋਡਲ ਅਫ਼ਸਰ ਸੁਰਜੀਤ ਸਿੰਘ, ਜ਼ਿਲ੍ਹਾ ਸੂਚਨਾ ਅਫ਼ਸਰ ਜਗਤ ਰਾਮ ਅਤੇ ਇਲ਼ੈਕਸ਼ਨ ਸੁਪਰਵਾਈਜਰ ਡਾ. ...
ਮਜਾਰੀ/ਸਾਹਿਬਾ, 7 ਦਸੰਬਰ (ਨਿਰਮਲਜੀਤ ਸਿੰਘ ਚਾਹਲ)- ਹਲਕਾ ਵਿਧਾਇਕ ਚੌ: ਦਰਸ਼ਨ ਲਾਲ ਮੰਗੂਪੁਰ ਨੇ ਪਿੰਡ ਬਕਾਪੁਰ ਵਿਖੇ ਵਿਕਾਸ ਕਾਰਜਾਂ ਲਈ 4 ਲੱਖ ਰੁਪਏ ਦਾ ਚੈੱਕ ਪਿੰਡ ਦੀ ਪੰਚਾਇਤ ਨੂੰ ਸੌਂਪਿਆ | ਉਨ੍ਹਾਂ ਰਸ਼ਪਾਲ ਸਿੰਘ ਮੰਡੇਰ ਦੀ ਮੰਗ 'ਤੇ ਸ.ਸ.ਸ.ਸ. ਬਕਾਪੁਰ ਨੂੰ ...
ਬਲਾਚੌਰ, 7 ਦਸੰਬਰ (ਸ਼ਾਮ ਸੁੰਦਰ ਮੀਲੂ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਮੀਟਿੰਗ ਬੀਬੀ ਸੰਤੋਸ਼ ਕਟਾਰੀਆ ਹਲਕਾ ਇੰਚਾਰਜ ਬਲਾਚੌਰ ਦੀ ਪ੍ਰਧਾਨਗੀ ਹੇਠ ਇੱਥੇ ਭੱਦੀ ਰੋਡ ਵਿਖੇ ਪਾਰਟੀ ਦੇ ਦਫ਼ਤਰ 'ਚ ਹੋਈ ਜਿਸ ਵਿਚ ਆਪ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਬੀਬੀ ...
ਬੰਗਾ, 7 ਦਸੰਬਰ (ਨੂਰਪੁਰ, ਬੰਗਾ) - ਪਿੰਡ ਮਜਾਰਾ ਨੌ ਅਬਾਦ ਵਿਖੇ ਚੱਲ ਰਹੇ ਸ੍ਰੀ ਨਾਭ ਕਵੰਲ ਰਾਜਾ ਸਾਹਿਬ ਮੈਮੋਰੀਅਲ ਟਰੱਸਟ ਚੈਰੀਟੇਬਲ ਹਸਪਤਾਲ ਦਾ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਟਰੱਸਟ ਦੇ ਚੇਅਰਪਰਸਨ ਮੈਡਮ ਪਰਮਜੀਤ ਕੌਰ ...
ਬਹਿਰਾਮ, 7 ਦਸੰਬਰ (ਸਰਬਜੀਤ ਸਿੰਘ ਚੱਕਰਾਮੂੰ) - ਐਸ. ਡੀ. ਐਮ ਬੰਗਾ ਵਿਰਾਜ ਤਿੜਕੇ ਅਤੇ ਅਮਨਦੀਪ ਸਿੰਘ ਡੀਲਿੰਗ ਚੋਣ ਵਿਭਾਗ ਬੰਗਾ ਵਲੋਂ ਸੈਕਟਰ ਨੰਬਰ 2 ਦੇ ਚੋਣ ਬੂਥਾਂ ਦੀ ਅਵੇਅਰਨੈੱਸ ਵੈਨ ਦਾ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਬੂਥਾਂ 'ਤੇ ਬਿਜਲੀ, ਪਾਣੀ, ਬਾਥਰੂਮ ...
ਮੱਲਪੁਰ ਅੜਕਾਂ, 7 ਦਸੰਬਰ (ਮਨਜੀਤ ਸਿੰਘ ਜੱਬੋਵਾਲ) - ਪਿੰਡ ਕਾਹਮਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਧਾਨ ਸਭਾ ਹਲਕਾ 047 ਨਵਾਂਸ਼ਹਿਰ ਦੀ ਮਿਸ਼ਨ ਸਵੀਪ ਟੀਮ ਵਲੋਂ ਪਿੰਡ ਦੇ ਪਤਵੰਤੇ ਵੋਟਰਾਂ ਅਤੇ 18 ਤੋਂ 19 ਸਾਲ ਦੇ ਨਵੇਂ ਬਣੇ ਵੋਟਰਾਂ ਨੂੰ ਇਲੈਕਟ੍ਰਾਨਿਕ ...
ਮੁਕੰਦਪੁਰ, 7 ਦਸੰਬਰ (ਦੇਸ ਰਾਜ ਬੰਗਾ) - ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਰਹਾਲ ਮੁੰਡੀ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਲਾਨਾ ਕਬੱਡੀ ਕੱਪ ਟੂਰਨਾਮੈਂਟ ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿਚ ਅਰੰਭ ਕੀਤਾ ਗਿਆ | ਟੂਰਨਾਮੈਂਟ ਦੇ ਦੂਸਰੇ ਦਿਨ ...
ਪੋਜੇਵਾਲ ਸਰਾਂ, 7 ਦਸੰਬਰ (ਰਮਨ ਭਾਟੀਆ, ਨਵਾਂਗਰਾਈਾ)- ਆਮ ਆਦਮੀ ਪਾਰਟੀ ਹਲਕਾ ਬਲਾਚੌਰ ਇਕਾਈ ਵੱਲੋਂ ਪਿੰਡ ਕਰੀਮਪੁਰ ਚਾਹਵਾਲਾ ਵਿਖੇ ਬੀਬੀ ਸੰਤੋਸ਼ ਕਟਾਰੀਆ ਹਲਕਾ ਇੰਚਾਰਜ ਤੇ ਸੂਬਾ ਉਪ ਪ੍ਰਧਾਨ ਮਹਿਲਾ ਵਿੰਗ ਪੰਜਾਬ ਦੀ ਅਗਵਾਈ ਵਿਚ ਇਕ ਜਨ ਸੰਵਾਦ ਕਰਵਾਇਆ ਗਿਆ | ...
ਪੋਜੇਵਾਲ ਸਰਾਂ, 7 ਦਸੰਬਰ (ਨਵਾਂਗਰਾਈਾ)- ਠੇਕੇਦਾਰ ਰੌਸ਼ਨ ਲਾਲ ਕਰੀਮਪੁਰ ਚਾਹਵਾਲਾ ਵਲੋਂ ਅੱਜ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਕਰੀਮਪੁਰ ਚਾਹਵਾਲਾ ਵਿਖੇ ਇਕ ਸਮਾਗਮ ਕਰਕੇ ਸਾਰੇ ਬੱਚਿਆਂ ਨੂੰ ਵਰਦੀਆਂ ਦੀ ਵੰਡ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਸਿੱਖਿਆ ਦੇ ...
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਤਹਿਤ ਡਾਕਟਰ ਬਲਜਿੰਦਰ ਸਿੰਘ ਢਿੱਲੋਂ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ-047 ਨਵਾਂਸ਼ਹਿਰ ਦੀ ਅਗਵਾਈ ਵਿਚ ਸਵੀਪ ਟੀਮ ਵਲੋਂ ਅੱਜ ...
ਬੰਗਾ, 7 ਦਸੰਬਰ (ਕਰਮ ਲਧਾਣਾ) - ਆਦਰਸ਼ ਸਰਕਾਰੀ ਸੀਨੀਅਰ ਸੈਕੰਡਰੀ ਖਟਕੜ ਕਲਾਂ ਵਿਖੇ ਵਿਚਾਰ ਸਾਂਝੇ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਕੁਲਵਿੰਦਰ ਸਿੰਘ ਸਰਾਓ ਨੇ ਕਿਹਾ ਕਿ ਸਾਹਿਤ ਇਕ ਆਦਰਸ਼ ਮਨੁੱਖ ਦੀ ਘਾੜਤ ਲਈ ਪੂਰੀ ਤਰ੍ਹਾਂ ਸਮਰੱਥ ...
ਟੱਪਰੀਆਂ ਖ਼ੁਰਦ, 7 ਦਸੰਬਰ (ਸ਼ਾਮ ਸੁੰਦਰ ਮੀਲੂ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਗੌਰਮਿੰਟ ਕਾਲਜ ਆਫ਼ ਯੋਗਾ ਐਜੂਕੇਸ਼ਨ ਐਂਡ ਹੈਲਥ ਸੈਕਟਰ-23 ਚੰਡੀਗੜ੍ਹ ਵਿਖੇ ਕਰਵਾਏ ਇੰਟਰ ਕਾਲਜ ਬੀ-ਡਵੀਜ਼ਨ ਯੋਗਾ ਮੁਕਾਬਲੇ ਵਿਚ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ...
ਕਾਠਗੜ੍ਹ, 7 ਦਸੰਬਰ (ਬਲਦੇਵ ਸਿੰਘ ਪਨੇਸਰ)- ਬੀ.ਡੀ.ਪੀ.ਓ. ਦਫ਼ਤਰ ਬਲਾਚੌਰ ਵਿਖੇ ਸੇਵਾਵਾਂ ਨਿਭਾ ਰਹੇ ਗਰਾਮ ਸੇਵਕ ਗੁਰਮੀਤ ਸਿੰਘ (51) ਸਾਲ ਪੁੱਤਰ ਸੋਹਣ ਸਿੰਘ ਕਟਾਰੀਆਂ ਵਾਸੀ ਕਾਠਗੜ੍ਹ ਜਿਨ੍ਹਾਂ ਦੀ ਦੋ ਦਿਨ ਪਹਿਲਾ ਰੋਪੜ-ਕੁਰਾਲੀ ਰੋਡ 'ਤੇ ਪਿੰਡ ਸਿੰਘ ਨੇੜੇ ਇਕ ਸੜਕ ...
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)-ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਵਾਲੀਆਂ ਖੋਹਣ ਵਾਲੇ ਚੋਰ ਨੂੰ ਕਾਬੂ ਕਰ ਲਿਆ ਗਿਆ | ਇਸ ਮਾਮਲੇ ਨੂੰ ਲੈ ਕੇ ਪ੍ਰਕਾਸ਼ ਕੌਰ ਪਤਨੀ ਸੰਤੋਖ ਸਿੰਘ ਵਾਸੀ ਪਿੰਡ ਭੀਣ ਨੇ ਪੁਲਿਸ ਪਾਸ ਬਿਆਨ ਦਰਜ ਕਰਵਾਏ ਸਨ | ਘਟਨਾ ...
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)-ਡੀ. ਟੀ. ਐਫ. ਵਲੋਂ 8 ਦਸੰਬਰ ਨੂੰ ਸਿੱਖਿਆ ਮੰਤਰੀ ਪਰਗਟ ਸਿੰਘ ਦੇ ਚੋਣ ਹਲਕੇ ਜਲੰਧਰ ਵਿਖੇ ਐਲਾਨੀ ਸੂਬਾਈ ਰੈਲੀ ਅਤੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਵਿਸ਼ਾਲ ਰੋਸ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ...
ਘੁੰਮਣਾਂ, 7 ਦਸੰਬਰ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਤੋਂ ਲੈ ਕੇ ਫਗਵਾੜਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ | ਇਸ ਸੜਕ 'ਤੇ ਕਾਫੀ ਡੂੰਘੇ ਟੋਏ ਪਏ ਹੋਏ ਹਨ ਜਿਸ ਕਰਕੇ ਕਈ ਹਾਦਸੇ ਵਾਪਰ ਚੁੱਕੇ ਹਨ | ਇਸ ਸੜਕ ਦੇ ਉਪਰੋਂ 12 ਪਿੰਡਾਂ ਦੇ ਲੋਕ ਫਗਵਾੜਾ ਨੂੰ ...
ਨਵਾਂਸ਼ਹਿਰ, 7 ਦਸੰਬਰ (ਹਰਵਿੰਦਰ ਸਿੰਘ)- ਬਾਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੇ ਅਹੁਦੇਦਾਰਾਂ ਦੀ ਚੋਣ 17 ਦਸੰਬਰ ਨੂੰ ਹੋ ਰਹੀ ਹੈ ਜਿਸ ਸਬੰਧੀ ਅੱਜ ਨਾਮਯਾਦਗੀਆਂ ਦਾ ਕੰਮ ਮੁਕੰਮਲ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਮੇਸ਼ ਸੁਮਨ ਰਿਟਰਨਿੰਗ ...
ਭੱਦੀ, 7 ਦਸੰਬਰ (ਨਰੇਸ਼ ਧੌਲ)- ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ ਭਾਰੀ ਬਹੁਮਤ ਪ੍ਰਾਪਤ ਕਰਕੇ ਕਾਂਗਰਸ ...
ਰੈਲਮਾਜਰਾ, 7 ਦਸੰਬਰ (ਸੁਭਾਸ਼ ਟੌਂਸਾ)- ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਆਪਣੇ ਹਲਕੇ ਦੇ ਵਿਕਾਸ ਨੂੰ ਮੁੱਖ ਟੀਚਾ ਮੰਨ ਕੇ ਕੰਮ ਕੀਤਾ ਜਾ ਰਿਹਾ ਹੈ, ਇਸ ਲੜੀ ਤਹਿਤ ਵੱਖ-ਵੱਖ ਪਿੰਡਾਂ ਦੇ ਵਿਕਾਸ ਲਈ ਵੱਖ-ਵੱਖ ਟੀਮਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ, ...
ਬਲਾਚੌਰ, 7 ਦਸੰਬਰ (ਸ਼ਾਮ ਸੁੰਦਰ ਮੀਲੂ)- ਸਥਾਨਕ ਸ਼ਹਿਰ ਦੀ ਹਦੂਦ ਨਾਲ ਪੈਂਦੇ ਪਿੰਡ ਰੁੜਕੀ ਕਲਾਂ ਵਿਖੇ ਚੱਲ ਰਹੇ ਸ਼ੌਰਿਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤਖ਼ਤੀ ਰਾਈਟਰ ਪਬਲੀਕੇਸ਼ਨ ਦਿੱਲੀ ਵਲੋਂ ਕਰਵਾਏ ਕਹਾਣੀ ਲਿਖਤ ਮੁਕਾਬਲੇ ਵਿਚ ਭਾਗ ਲੈ ਕੇ ਆਪਣੇ ...
ਨਵਾਂਸ਼ਹਿਰ, 7 ਦਸੰਬਰ (ਗੁਰਬਖਸ਼ ਸਿੰਘ ਮਹੇ)- ਸਮਾਜਿਕ ਸੁਰੱਖਿਅਤ ਵਿਭਾਗ ਵਲੋਂ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸਿਹਤ ਵਿਭਾਗ ਨਾਲ ਮਿਲ ਕੇ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਾ: ਇੰਦਰ ਮੋਹਨ ਗੁਪਤਾ ਸਿਵਲ ਸਰਜਨ ...
ਬਲਾਚੌਰ, 7 ਦਸੰਬਰ (ਸ਼ਾਮ ਸੁੰਦਰ ਮੀਲੂ)-ਥਾਣਾ ਸਦਰ ਬਲਾਚੌਰ ਦੇ ਨਵੇਂ ਮੁਖੀ ਇੰਸਪੈਕਟਰ ਪਵਨ ਕੁਮਾਰ ਵਲੋਂ ਅੱਜ ਅਹੁਦਾ ਸੰਭਾਲਣ ਉਪਰੰਤ ਦਫ਼ਤਰ ਤੇ ਫ਼ੀਲਡ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ | ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਕੀਤੀ ਪਲੇਠੀ ਮੀਟਿੰਗ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX