ਤਾਜਾ ਖ਼ਬਰਾਂ


ਸਰਕਾਰ ਨੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੁਰੱਖਿਆ 'ਚ ਵੀ ਕੀਤੀ ਕਟੌਤੀ
. . .  46 minutes ago
ਸ੍ਰੀ ਅਨੰਦਪੁਰ ਸਾਹਿਬ, 28 ਮਈ ( ਕਰਨੈਲ ਸਿੰਘ ) - ਪੰਜਾਬ ਸਰਕਾਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਸੁਰੱਖਿਆ ਕਰਮਚਾਰੀਆਂ ਵਿਚ ਕਟੌਤੀ ਕੀਤੀ...
ਸਰਕਾਰ ਵਲੋਂ ਜਥੇਦਾਰ ਦੀ ਸੁਰੱਖਿਆ ਬਹਾਲ ਕਰਨ ਦਾ ਫ਼ੈਸਲਾ, ਪਰ ਜਥੇਦਾਰ ਵਲੋਂ ਸੁਰੱਖਿਆ ਲੈਣ ਤੋਂ ਇਨਕਾਰ
. . .  55 minutes ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ) - ਪੰਜਾਬ ਸਰਕਾਰ ਵਲੋਂ ਅੱਜ ਸਵੇਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਸੀ,....
ਚੈਕਿੰਗ ਦੌਰਾਨ ਇਕ ਵਾਹਨ ਤੋਂ 7 ਕਿਲੋਗ੍ਰਾਮ ਹੈਰੋਇਨ ਬਰਾਮਦ
. . .  about 1 hour ago
ਸ੍ਰੀਨਗਰ,28 ਮਈ - ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਪੁਲਿਸ ਅਤੇ ਆਰਮੀ 7 ਆਰ.ਆਰ. ਦੀ ਇਕ ਸੰਯੁਕਤ ਟੀਮ ਨੇ ਬੀਤੀ ਸ਼ਾਮ ਸਾਧਨਾ ਟਾਪ 'ਤੇ ਇਕ ਰੁਟੀਨ ...
ਦਸਤਾਰ ਨਾਲ ਸਵਰਗੀ ਰਾਜੀਵ ਗਾਂਧੀ ਦੇ ਬੁੱਤ ਦੀ ਕਾਲਖ ਸਾਫ਼ ਕਰਨ ਵਾਲੇ ਕਾਂਗਰਸੀ ਆਗੂ ਖ਼ਿਲਾਫ਼ ਪੁਲਿਸ ਨੇ ਕੀਤਾ ਕੇਸ ਦਰਜ
. . .  about 2 hours ago
ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਪੀਰੂ ਬੰਦਾ ਮੁਹੱਲਾ ਸਥਿਤ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਕਾਲਖ ਨੂੰ ਦਸਤਾਰ ਨਾਲ ਸਾਫ ...
ਸਰਕਾਰੀ ਸੁਰੱਖਿਆ ਛੱਡਦਿਆਂ ਹੀ ਸ਼੍ਰੋਮਣੀ ਕਮੇਟੀ ਨੇ ਸੰਭਾਲੀ ਜਥੇਦਾਰ ਅਕਾਲ ਤਖ਼ਤ ਦੀ ਸੁਰੱਖਿਆ
. . .  about 2 hours ago
ਤਲਵੰਡੀ ਸਾਬੋ, 28 ਮਈ (ਰਣਜੀਤ ਸਿੰਘ ਰਾਜੂ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲ਼ੋਂ ਅੱਜ ਸਮੁੱਚੀ ਸਰਕਾਰੀ ਸੁਰੱਖਿਆ...
ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਛੱਡਣ ਦਾ ਕੀਤਾ ਐਲਾਨ
. . .  about 3 hours ago
ਤਲਵੰਡੀ ਸਾਬੋ ,28 ਮਈ (ਰਣਜੀਤ ਸਿੰਘ ਰਾਜੂ) - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ...
ਟਾਂਗਰਾ ਵਿਖੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 3 hours ago
ਟਾਂਗਰਾ, 28 ਮਈ ( ਹਰਜਿੰਦਰ ਸਿੰਘ ਕਲੇਰ) - ਬਿਜਲੀ ਘਾਟ ਟਾਂਗਰਾ ਵਿਖੇ ਇਕ ਮੁਲਾਜ਼ਮ ਦੀ ਕਰੰਟ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੈ । ਪ੍ਰਾਪਤ...
ਆਂਧਰਾ ਪ੍ਰਦੇਸ਼ : ਗੈਸ ਸਿਲੰਡਰ ਫਟਣ ਕਾਰਨ ਚਾਰ ਲੋਕਾਂ ਦੀ ਮੌਤ
. . .  1 minute ago
ਆਂਧਰਾ ਪ੍ਰਦੇਸ਼, 28 ਮਈ - ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਪਿੰਡ ਮੁਲਕਾਲੇਦੂ ਵਿਚ ਇਕ ਗੁਆਂਢੀ ਘਰ ਵਿਚ ਗੈਸ ਸਿਲੰਡਰ ਫਟਣ ਕਾਰਨ ਇਕ ਘਰ ਦੀ ਕੰਧ ਡਿੱਗਣ...
ਵੀ.ਆਈ.ਪੀ. ਸੁਰੱਖਿਆ ‘ਤੇ ਵੱਡਾ ਐਕਸ਼ਨ, ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ
. . .  about 2 hours ago
ਚੰਡੀਗੜ੍ਹ, 28 ਮਈ - ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਵੀ.ਆਈ.ਪੀ. ਸੁਰੱਖਿਆ ‘ਤੇ ਵੱਡਾ ਐਕਸ਼ਨ ਲਿਆ ਹੈ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਜਿਕਰਯੋਗ...
ਬੱਸ ਪਲਟ ਜਾਣ ਕਾਰਨ 25 ਯਾਤਰੀ ਹੋਏ ਜ਼ਖ਼ਮੀ
. . .  about 4 hours ago
ਸ੍ਰੀਨਗਰ, 28 ਮਈ - ਜੰਮੂ ਤੋਂ ਡੋਡਾ ਜ਼ਿਲ੍ਹੇ ਜਾ ਰਹੀ ਬੱਸ ਊਧਮਪੁਰ ਦੇ ਬਟਾਲ ਬਲਿਆਨ ਇਲਾਕੇ 'ਚ ਪਲਟ ਜਾਣ ਕਾਰਨ 25 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ....
ਚੋਰਾਂ ਨੇ ਤਿੰਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੇ ਗਹਿਣੇ ਕੀਤੇ ਚੋਰੀ
. . .  about 4 hours ago
ਉਸਮਾਨਪੁਰ/ਰਾਹੋਂ, 28 ਮਈ (ਸੰਦੀਪ ਮਝੂਰ/ ਬਲਬੀਰ ਸਿੰਘ ਰੂਬੀ) - ਪਿੰਡ ਪੱਲੀਆਂ ਕਲਾਂ ਵਿਖੇ ਬੀਤੀ ਰਾਤ ਚੋਰਾਂ ਵਲੋਂ ਤਿੰਨ ਵੱਖ-ਵੱਖ ਘਰਾਂ ਵਿਚ ਦਾਖ਼ਲ ਹੋ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ...
ਆਰ.ਬੀ.ਆਈ. ਭਾਰਤ ਵਿਚ ਸੈਂਟਰਲ ਬੈਂਕ ਡਿਜੀਟਲ ਕਰੰਸੀ ਦੇ ਫਾਇਦੇ - ਨੁਕਸਾਨ ਦੀ ਕਰ ਰਿਹਾ ਹੈ ਪੜਚੋਲ
. . .  about 5 hours ago
ਨਵੀਂ ਦਿੱਲੀ, 28 ਮਈ - ਆਰ.ਬੀ.ਆਈ. ਭਾਰਤ ਵਿਚ ਸੈਂਟਰਲ ਬੈਂਕ ਡਿਜੀਟਲ ਕਰੰਸੀ ਦੀ ਸ਼ੁਰੂਆਤ ਦੇ ਫਾਇਦੇ, ਨੁਕਸਾਨ ਦੀ ਪੜਚੋਲ ਕਰ ਰਿਹਾ ਹੈ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਸੰਗਰੂਰ 'ਚ ਪੋਸਟਰ ਲੱਗਣ ਤੋਂ ਬਾਅਦ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਸੰਗਰੂਰ ਲੋਕ ਸਭਾ ਜਿਮਨੀ ਚੋਣ ਲੜਨ ਦੀਆਂ ਚਰਚਾਵਾਂ ਫਿਰ ਹੋਈਆਂ ਗਰਮ
. . .  1 day ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਜਿੱਤਣ ਤੋਂ ਬਾਅਦ ਹੁਣ ਖਾਲੀ ਹੋਏ ਲੋਕ ਸਭਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਚੋਣ ਲਈ ਬੇਸ਼ੱਕ ਸ਼੍ਰੋਮਣੀ....
ਆਈ.ਪੀ.ਐੱਲ.2022 : ਰਾਜਸਥਾਨ ਪੁੱਜਿਆ ਫਾਈਨਲ 'ਚ , ਬੈਂਗਲੌਰ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ.2022 : ਬੈਂਗਲੌਰ ਨੇ ਰਾਜਸਥਾਨ ਨੂੰ 158 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪੰਜਾਬ ਸਰਕਾਰ ਨੇ ਮੁਲਾਜ਼ਮ ਜੀ.ਆਈ.ਐਸ. ਦੀਆਂ ਦਰਾਂ 4 ਗੁਣਾਂ ਵਧਾਈਆਂ
. . .  1 day ago
ਬੁਢਲਾਡਾ, 27 ਮਈ (ਸਵਰਨ ਸਿੰਘ ਰਾਹੀ)- ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਹਿਮਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ (ਜੀ. ਆਈ .ਐਸ.) ਦੀ ਅਦਾਇਗੀ ਵਿਚ ਚਾਰ ...
ਸੁਲਤਾਨਪੁਰ ਲੋਧੀ: ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ
. . .  1 day ago
ਸੁਲਤਾਨਪੁਰ ਲੋਧੀ, 27 ਮਈ (ਲਾਡੀ, ਹੈਪੀ, ਥਿੰਦ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ 4 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।
ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 27 ਮਈ-ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
ਵਿਧਾਇਕ ਗੈਰੀ ਬੜਿੰਗ ਨੇ 54 ਲੱਖ ਦੀ ਕੀਮਤ ਵਾਲੀ ਕੈਮਬੀ ਮਸ਼ੀਨ ਨਗਰ ਕੌਂਸਲ ਅਮਲੋਹ ਦੇ ਕੀਤੀ ਹਵਾਲੇ
. . .  1 day ago
ਅਮਲੋਹ, 27 ਮਈ (ਕੇਵਲ ਸਿੰਘ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਅੱਜ ਸੀਵਰੇਜ ਦੀ ਸਫ਼ਾਈ ਲਈ 54 ਲੱਖ ਦੀ ਕੀਮਤ ਵਾਲੀ ਨਵੀ ਕੈਮਬੀ ਮਸ਼ੀਨ ਦੀਆਂ ਚਾਬੀਆਂ ਕਾਰਜ ਸਾਧਕ ਅਫ਼ਸਰ ਈ.ਓ. ਵਰਜਿੰਦਰ ਸਿੰਘ ਨੂੰ ਸੌਂਪੀਆਂ ਗਈਆਂ...
ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਗੁਰਦਾਸਪੁਰ
. . .  1 day ago
ਗੁਰਦਾਸਪੁਰ, 27 ਮਈ (ਗੁਰਪ੍ਰਤਾਪ ਸਿੰਘ)- ਪੰਜਾਬ ਸਰਕਾਰ ਵਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਬੀਤੇ ਕੱਲ੍ਹ ਕਾਹਨੂੰਵਾਨ ਬੇਟ ਦੇ ਇਲਾਕੇ 'ਚ ਨਿਸ਼ਾਨਦੇਹੀ ਕਰਨ ਗਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ...
ਮਾਛੀਵਾੜਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ, ਗਊ ਦੀ ਹੱਤਿਆ ਕਰਕੇ ਵਗਦੇ ਪਾਣੀ 'ਚ ਸੁੱਟਿਆ, ਜਾਂਚ 'ਚ ਜੁੱਟੀ ਪੁਲਿਸ
. . .  1 day ago
ਮਾਛੀਵਾੜਾ ਸਾਹਿਬ, 27 ਮਈ (ਮਨੋਜ ਕੁਮਾਰ)-ਸ਼ੁੱਕਰਵਾਰ ਦੀ ਸਵੇਰ ਮਾਛੀਵਾੜਾ ਤੋਂ ਝਾੜ ਸਾਹਿਬ ਜਾਂਦੀ ਸੜਕ 'ਤੇ ਪੈਂਦੇ ਦਿਨ-ਰਾਤ ਆਵਾਜਾਈ ਨਾਲ ਭਰੇ ਰਹਿਣ ਵਾਲੇ ਪਵਾਤ ਦੇ ਪੁੱਲ ਕੋਲ ਅਜਿਹਾ ਖ਼ੌਫ਼ਨਾਕ ਮੰਜਰ ਦੇਖਣ ਨੂੰ ਮਿਲਿਆ ਕਿ ਆਸ ਪਾਸ ਦਹਿਸ਼ਤ ਦਾ ਮਾਹੌਲ ਬਣ ਗਿਆ...
ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
. . .  1 day ago
ਨਵੀਂ ਦਿੱਲੀ, 27 ਮਈ-ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
ਖੰਨਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਮੇਤ ਮਾਂ ਦੀ ਮੌਕੇ 'ਤੇ ਮੌਤ
. . .  1 day ago
ਖੰਨਾ, 27 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨੇੜਲੇ ਪਿੰਡ ਅਲੌੜ ਨੇੜੇ ਜੀ.ਟੀ. ਰੋਡ 'ਤੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਕੰਟੇਨਰ ਕਾਰ ਹਾਦਸੇ ਦੌਰਾਨ 3 ਕਾਰ ਸਵਾਰਾਂ ਜਿਨ੍ਹਾਂ 'ਚ 2 ਬੱਚੇ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਹੋ ਜਾਣ ਦੀ ਖ਼ਬਰ...
ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ
. . .  1 day ago
ਛੇਹਰਟਾ, 27 ਮਈ (ਵਡਾਲੀ,ਸੁਰਿੰਦਰ ਸਿੰਘ ਵਿਰਦੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਵੱਖ-ਵੱਖ ਇਲਾਕਿਆਂ 'ਚ ਗੰਦਾ ਪਾਣੀ ਆਉਣ ਦੀ ਸਮੱਸਿਆ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਹਨ ਤੇ ਅੱਜ ਭਾਜਪਾ ਆਗੂ ਵਲੋਂ ਵਾਰਡ ਨੰਬਰ 83 'ਚ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਵਾਏ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਮੱਘਰ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਗਿਲਜੀਆਂ ਵਲੋਂ ਲੱਕੜ ਆਧਾਰਿਤ ਉਦਯੋਗਾਂ ਲਈ ਆਨਲਾਈਨ ਵੈੱਬ ਪੋਰਟਲ ਲਾਂਚ

ਚੰਡੀਗੜ੍ਹ, 7 ਦਸੰਬਰ (ਪ੍ਰੋ. ਅਵਤਾਰ ਸਿੰਘ) - ਪੰਜਾਬ ਦੇ ਜੰਗਲਾਤ ਤੇ ਵਣ-ਜੀਵ ਸੁਰੱਖਿਆ ਵਿਭਾਗ ਦੇ ਮੰਤਰੀ ਸ. ਸੰਗਤ ਸਿੰਘ ਗਿਲਜੀਆਂ ਨੇ ਅੱਜ ਇਥੇ ਲੱਕੜ ਆਧਾਰਤ ਉਦਯੋਗਾਂ ਲਈ ਆਨਲਾਈਨ ਵੈੱਬ ਪੋਰਟਲ ਅਤੇ ਵਿਭਾਗ ਵਲੋਂ ਫ਼ੀਲਡ 'ਚ ਕੀਤੀ ਜਾ ਰਹੀ ਪਲਾਂਟੇਸ਼ਨ ਅਤੇ ਪੋ੍ਰਟੈਕਸ਼ਨ ਸਬੰਧੀ ਕਾਰਜਾਂ ਦੀ ਨਿਗਰਾਨੀ ਲਈ ਪਨ ਫਾਰੈਸਟ ਮੋਬਾਈਲ ਫ਼ੋਨ ਐਪ ਵੀ ਲਾਂਚ ਕੀਤਾ ਗਿਆ | ਸ. ਗਿਲਜੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਨਲਾਈਨ ਵੈੱਬ-ਪੋਰਟਲ ਰਾਜ 'ਚ ਲੱਕੜ ਅਧਾਰਿਤ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਅਤੇ ਉਦਯੋਗਾਂ ਦੇ ਰਜਿਸਟੇ੍ਰਸ਼ਨ ਲਾਇਸੈਂਸ ਦੀ ਪ੍ਰਕਿਰਿਆ ਨੂੰ ਸਰਲ ਬਨਾਉਣ ਲਈ ਬਣਾਇਆ ਗਿਆ ਹੈ ਜਿਸ 'ਚ ਪੂਰੀ ਪਾਰਦਰਸ਼ਤਾ ਨਾਲ ਤੈਅ ਸਮਾਂ-ਸੀਮਾਂ 'ਚ ਹੀ ਉਦਯੋਗਾਂ ਨੂੰ ਰਜਿਸਟੇ੍ਰਸ਼ਨ/ਲਾਈਸੈਸਿੰਗ ਹਾਸਲ ਕਰਨ ਦੀ ਸੁਵਿਧਾ ਮਿਲੇਗੀ | ਜੰਗਲਾਤ ਮੰਤਰੀ ਨੇ ਦੱਸਿਆ ਕਿ ਪੰਜਾਬ ਰਾਜ 'ਚ ਪਹਿਲਾਂ ਲੱਕੜ ਅਧਾਰਿਤ ਉਦਯੋਗਾਂ ਨੂੰ ਨਿਯਮਤ ਕਰਨ ਲਈ ਪੰਜਾਬ ਰੈਗੂਲੇਸਨ ਆਫ ਸਾਅ ਮਿੱਲਜ, ਪੀਨੀਅਰ ਐਂਡ ਪਲਾਈਵੁੱਡ ਇੰਡਸਟ੍ਰੀਜ ਚਲਜ, 2006 ਲਾਗੂ ਸਨ | ਇਹ ਨਿਯਮ ਲੱਕੜ ਅਧਾਰਿਤ ਇਕਾਈਆਂ ਨੂੰ ਪੰਜਾਬ 'ਚ ਉਪਲੱਬਧ ਲੱਕੜ ਨੂੰ ਮੁੱਖ ਰੱਖਦੇ ਹੋਏ ਨਿਯਮਤ ਕਰਦੇ ਸਨ | ਸਾਲ 2016 'ਚ ਭਾਰਤ ਸਰਕਾਰ ਵਲੋਂ ਜਾਰੀ ਗਾਈਡਲਾਈਨਾਂ ਅਨੁਸਾਰ ਐਗਰੋਫਾਰੈਸਟਰੀ ਕਿਸਮਾਂ ਜਿਵੇਂ ਕਿ ਪਾਪੂਲਰ, ਸਫੈਦਾ, ਡੇਕ, ਤੂਤ, ਸੁਬਬੂਲ, ਸਿਲਵਰ ਓਕ, ਨਿੰਮ, ਜੰਡ ਦੀ ਲੱਕੜ ਨਾਲ ਚਲਾਏ ਜਾਂਦੇ ਯੂਨਿਟਾਂ ਨੂੰ ਲਾਇਸੰਸ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਕੇਵਲ ਵਣ ਵਿਭਾਗ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ | ਉਨ੍ਹਾਂ ਕਿਹਾ ਕਿ ਤਕਰੀਬਨ ਪਿਛਲੇ 5 ਸਾਲਾਂ ਤੋਂ ਲੰਬਿਤ ਵਿਵਸਥਾ ਜਿਸ 'ਚ ਲੱਕੜ ਆਧਾਰਿਤ ਉਦਯੋਗਾਂ ਨੂੰ ਲਾਇਸੈਂਸ ਨਹੀਂ ਦਿੱਤੇ ਜਾ ਰਹੇ ਸਨ | ਮੁੱਖ ਮੰਤਰੀ, ਪੰਜਾਬ ਸ.ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵਲੋਂ ਬਲਾਕ ਜੰਗਲਾਂ ਤੋਂ 10 ਕਿਲੋਮੀਟਰ ਦੂਰੀ ਤੋਂ ਵੱਧ ਸਥਿਤ ਲੱਕੜ ਆਧਾਰਿਤ ਉਦਯੋਗਾਂ ਦੀ ਰਜਿਸਟੇ੍ਰਸ਼ਨ/ਲਾਇਸੈਂਸਿੰਗ ਲਈ ਸਹੂਲਤ ਦਿੱਤੀ ਗਈ ਹੈ, ਜਿਸ ਨਾਲ ਰਾਜ ਵਿਚ ਲੱਕੜ ਅਧਾਰਿਤ ਉਦਯੋਗਾਂ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਸਾਧਨ ਵੱਧਣ ਦੇ ਨਾਲ ਨਾਲ ਜਿਨ੍ਹਾਂ ਕਿਸਾਨਾਂ ਦੀ ਲੱਕੜ ਕੱਟਣਯੋਗ ਹੈ, ਉਨ੍ਹਾਂ ਨੂੰ ਲੱਕੜ ਦੀ ਵਾਜਬ ਕੀਮਤ ਵੀ ਮਿਲੇਗੀ | ਉਨ੍ਹਾਂ ਕਿਹਾ ਕਿ ਵਣ ਵਿਭਾਗ ਦੀ ਵੈੱਬਸਾਈਟ ਨੂੰ ਪੂਰਨ ਤੌਰ ਤੇ ਆਧੁਨਿਕ ਅਤੇ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਵਿਭਾਗ ਦਾ ਕੰਮ ਕਾਜ ਲੋਕਾਂ ਨੂੰ ਸਿੰਗਲ ਪੋਰਟਲ ਰਾਹੀਂ ਉਪਲਬਧ ਹੋਣਗੇ | ਜੰਗਲਾਤ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਰਾਜ ਦੇ ਖ਼ਜ਼ਾਨੇ ਵਿਚ 10 ਤੋਂ 15 ਕਰੋੜ ਰੁਪਏ ਦੀ ਰਾਸ਼ੀ ਆਵੇਗੀ ਅਤੇ ਨਾਲ ਹੀ ਰਾਜ ਵਿਚ 10 ਹਜ਼ਾਰ ਦੇ ਕਰੀਬ ਸਿੱਧੇ ਅਤੇ 25 ਹਜ਼ਾਰ ਕਰੀਬ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ | ਇਸ ਮੌਕੇ 'ਤੇ ਸੀ ਪ੍ਰਵੀਨ ਕੁਮਾਰ ਪ੍ਰਧਾਨ ਮੁੱਖ ਵਣ ਪਾਲ ਨੇ ਜੀ ਆਇਆਂ ਕਿਹਾ ਅਤੇ ਵੈੱਬ ਪੋਰਟਲ ਦੇ ਮੰਤਵ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਹਾਜ਼ਰ ਸਨ |
ਸੁਰੱਖਿਅਤ ਵਣ ਖੇਤਰ 'ਚ ਹੋ ਰਹੀ ਮਾਈਨਿੰਗ ਦੀ ਜਾਂਚ ਕਰਵਾਈ ਜਾਵੇਗੀ- ਗਿਲਜੀਆਂ
ਮੁੱਖ ਮੰਤਰੀ ਚੰਨੀ ਦੇ ਹਲਕੇ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ 'ਚ ਸੁਰੱਖਿਅਤ ਵਣ ਖੇਤਰ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਸਬੰਧੀ ਇਕ ਸੁਆਲ ਦੇ ਜੁਆਬ ਵਿਚ ਜੰਗਲਾਤ ਮੰਤਰੀ ਸ. ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ, ਮੈਂ ਹੁਣ ਇਸ ਦੀ ਦੋ ਦਿਨ ਦੇ ਅੰਦਰ ਅੰਦਰ ਜਾਂਚ ਕਰਵਾਵਾਂਗਾ ਤੇ ਭਾਵੇਂ ਕਿਤਨਾ ਵੀ ਵੱਡਾ ਅਫ਼ਸਰ ਹੋਵੇ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

ਪੰਜਾਬ 'ਚ ਕੋਰੋਨਾ ਦੇ 49 ਅਤੇ ਚੰਡੀਗੜ੍ਹ 'ਚ 8 ਨਵੇਂ ਮਾਮਲੇ-1 ਦੀ ਮੌਤ

ਚੰਡੀਗੜ੍ਹ, 7 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ 'ਚ ਅੱਜ ਕੋਰੋਨਾ ਦੇ 49 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ ਐਸ.ਏ.ਐਸ. ਨਗਰ ਨਾਲ ਸਬੰਧਿਤ ਇਕ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ | ਸਿਹਤਯਾਬ ਹੋਣ ਉਪਰੰਤ ਅੱਜ 29 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ | ਸਿਹਤ ਵਿਭਾਗ ਅਨੁਸਾਰ ...

ਪੂਰੀ ਖ਼ਬਰ »

ਦੱਖਣੀ ਅਫ਼ਰੀਕਾ ਤੋਂ ਪਰਤੇ ਵਿਅਕਤੀ 'ਚ ਨਹੀਂ ਪਾਇਆ ਗਿਆ ਓਮੀਕਰੋਨ ਵੇਰੀਐਂਟ

ਚੰਡੀਗੜ੍ਹ, 7 ਦਸੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ 'ਚ ਪਿਛਲੇ ਦਿਨੀਂ ਦੱਖਣੀ ਅਫ਼ਰੀਕਾ ਤੋਂ ਪਰਤੇ ਵਿਅਕਤੀ ਵਿਚ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਨਹੀਂ ਪਾਇਆ ਗਿਆ ਜਦ ਕਿ ਉਕਤ ਵਿਅਕਤੀ ਵਿਚ ਡੈਲਟਾ (ਬੀ.1.617.2) ਪਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਸੈਕਟਰ- 36 ਦਾ ...

ਪੂਰੀ ਖ਼ਬਰ »

ਭਰਤੀ ਘੁਟਾਲੇ 'ਚ ਗਿ੍ਫ਼ਤਾਰ ਐਚ.ਸੀ.ਐਸ. ਅਧਿਕਾਰੀ ਅਨਿਲ ਨਾਗਰ ਨੂੰ ਕੀਤਾ ਬਰਖਾਸਤ

ਚੰਡੀਗੜ੍ਹ, 7 ਦਸੰਬਰ (ਰਾਮ ਸਿੰਘ ਬਰਾੜ) - ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਦੀਆਂ ਭਰਤੀਆਂ 'ਚ ਲੱਖਾਂ ਰੁਪਏ ਲੈ ਕੇ ਸਿਲੈਕਟ ਕਰਵਾਉਣ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਰਿਆਣਾ ਸਿਵਲ ਸਰਵਿਸ ਅਧਿਕਾਰੀ ਅਨਿਲ ਨਾਗਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ | 2016 ਬੈਚ ...

ਪੂਰੀ ਖ਼ਬਰ »

ਆਗਾਮੀ ਚੋਣਾਂ ਲਈ 'ਜੈ ਜਵਾਨ ਜੈ ਕਿਸਾਨ' ਪਾਰਟੀ ਅਤੇ ਟੀ.ਐੱਮ.ਸੀ. ਨੇ ਕੀਤਾ ਗਠਜੋੜ ਦਾ ਐਲਾਨ

ਚੰਡੀਗੜ੍ਹ, 7 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਾਲ 2014 ਵਿਚ ਸਥਾਪਿਤ 'ਜੈ ਜਵਾਨ ਜੈ ਕਿਸਾਨ ਪਾਰਟੀ' ਨੇ ਤਿ੍ਣਮੂਲ ਕਾਂਗਰਸ ਨਾਲ ਗਠਜੋੜ ਕਰ ਲਿਆ ਹੈ | ਦੋਵੇਂ ਪਾਰਟੀਆਂ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦੀਆਂ ਸਾਰੀਆਂ ...

ਪੂਰੀ ਖ਼ਬਰ »

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਜਨਤਕ ਛੁੱਟੀ ਦਾ ਐਲਾਨ

ਚੰਡੀਗੜ੍ਹ, 7 ਦਸੰਬਰ (ਮਨਜੋਤ ਸਿੰਘ ਜੋਤ)- ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅੱਜ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਗ੍ਰਹਿ ਸਕੱਤਰ ਨਿਤਿਨ ਯਾਦਵ ਵਲੋਂ ਅਧਿਸੂਚਨਾ ਜਾਰੀ ਕਰਕੇ ਬੁੱਧਵਾਰ ਨੂੰ ਜਨਤਕ ਛੁੱਟੀ ਦਾ ...

ਪੂਰੀ ਖ਼ਬਰ »

ਜੈਗੁਆਰ ਕਾਰ ਨਾਲ ਸਟੰਟ ਕਰਦਾ 19 ਸਾਲਾ ਨੌਜਵਾਨ ਗਿ੍ਫ਼ਤਾਰ

ਚੰਡੀਗੜ੍ਹ, 7 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਜੈਗੁਆਰ ਕਾਰ ਨਾਲ ਸੈਕਟਰ 9 ਵਿਚ ਸਟੰਟ ਕਰ ਰਹੇ ਇਕ ਨੌਜਵਾਨ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਅਤੇ ਉਸ ਦੀ ਕਾਰ ਨੂੰ ਕਬਜ਼ੇ ਵਿਚ ਲੈ ਲਿਆ | ਪੁਲਿਸ ਵਲੋਂ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਖ਼ਤਰਨਾਕ ਢੰਗ ਨਾਲ ਕਾਰ ...

ਪੂਰੀ ਖ਼ਬਰ »

ਨਿਯੰਤਰਣ ਤੋਂ ਬਾਹਰ ਹੋਈ ਕਾਰ ਰੇਿਲੰਗ ਤੋੜ ਦੂਜੀਆਂ ਕਾਰਾਂ ਨਾਲ ਟਕਰਾਈ

ਚੰਡੀਗੜ੍ਹ, 7 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਸੈਕਟਰ 52/53 ਸੜਕ 'ਤੇ ਇਕ ਸਕੋਡਾ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਡਿਵਾਈਡਰ ਪਾਰ ਕਰ ਗਈ ਅਤੇ ਸੜਕ ਦੇ ਦੂਜੇ ਪਾਸੇ ਤੋਂ ਆ ਰਹੇ ਵਾਹਨਾਂ ਨਾਲ ਟਕਰਾ ਗਈ | ਹਾਦਸੇ 'ਚ ਤਿੰਨ-ਚਾਰ ਵਾਹਨ ਨੁਕਸਾਨੇ ਗਏ ਹਨ ਪਰ ਗਨੀਮਤ ਇਹ ਰਹੀ ...

ਪੂਰੀ ਖ਼ਬਰ »

ਵਿਜੀਲੈਂਸ ਬਿਊਰੋ ਨੇ 5 ਕਰਮਚਾਰੀਆਂ ਨੂੰ ਰੰਗੇ ਹੱਥੀਂ ਕੀਤਾ ਗਿ੍ਫ਼ਤਾਰ

ਚੰਡੀਗੜ੍ਹ, 7 ਦਸੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਰਾਜ ਵਿਜੀਲੈਂਸ ਬਿਉੂਰੋ ਨੇ ਅਕਤੂਬਰ ਮਹੀਨੇ ਦੌਰਾਨ ਛਾਪੇਮਾਰੀ ਕਰ ਪੰਜ ਕਰਮਚਾਰੀਆਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗਿ੍ਫ਼ਤਾਰ ਕੀਤਾ ਹੈ | ਇਸ ਤੋਂ ਇਲਾਵਾ, ਤਿੰਨ ਨਵੀਆਂ ਜਾਂਚਾਂ ਦਰਜ ਕੀਤੀਆਂ ਹਨ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਵਲੋਂ ਝੰਡਾ ਦਿਵਸ ਮੌਕੇ ਸ਼ਹੀਦ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸੇਵਾਵਾਂ ਨਿਭਾ ਰਹੇ ਸੈਨਿਕਾਂ ਦੀ ਸੂਰਮਗਤੀ ਨੂੰ ਸਲਾਮ

ਚੰਡੀਗੜ੍ਹ, 7 ਦਸੰਬਰ (ਅਜੀਤ ਬਿਊਰੋ) - ਹਥਿਆਰਬੰਦ ਸੈਨਾਵਾਂ ਝੰਡਾ ਦਿਵਸ-2021 ਮੌਕੇ ਰੱਖਿਆ ਸੈਨਾਵਾਂ ਭਲਾਈ, ਪੰਜਾਬ ਦੇ ਡਾਇਰੈਕਟਰ ਬਿ੍ਗੇਡੀਅਰ (ਸੇਵਾ-ਮੁਕਤ) ਸਤਿੰਦਰ ਸਿੰਘ ਨੇ ਅੱਜ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਹਥਿਆਰਬੰਦ ...

ਪੂਰੀ ਖ਼ਬਰ »

ਜੇ.ਜੇ.ਪੀ ਸਥਾਪਨਾ ਦਿਵਸ ਕੱਲ੍ਹ ਝੱਜਰ 'ਚ

ਚੰਡੀਗੜ੍ਹ, 7 ਦਸੰਬਰ (ਐਨ.ਐਸ.ਪਰਵਾਨਾ) - ਹਰਿਆਣਾ ਜਨ ਨਾਇਕ ਜਨਤਾ ਪਾਰਟੀ ਦੀ ਤੀਜੀ ਸਥਾਪਨਾ ਦਿਵਸ ਮਨਾਉਣ ਲਈ ਜੋ ਤੀਜੀ ਰੈਲੀ 9 ਦਸੰਬਰ ਨੂੰ ਝੱਜਰ ਵਿਚ ਜੋ ਰੈਲੀ ਕੀਤੀ ਜਾ ਰਹੀ ਹੈ, ਉਸ ਵਿਚ 3 ਖੇਤੀਬਾੜੀ ਕਾਨੂੰਨ ਰੱਦ ਕਰਨ ਦਾ ਕੇਂਦਰੀ ਸਰਕਾਰ ਨੇ ਐਲਾਨ ਕੀਤਾ ਉਸ ਬਾਰੇ ...

ਪੂਰੀ ਖ਼ਬਰ »

ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ

ਚੰਡੀਗੜ੍ਹ, 7 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 26 ਵਿਚ ਖੜ੍ਹੀ ਇਕ ਕਾਰ ਦੇ ਸ਼ੀਸ਼ੇ ਤੋੜ ਚੋਰ ਨਕਦੀ ਅਤੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ | ਮਿਲੀ ਜਾਣਕਾਰੀ ਅਨੁਸਾਰ ਕਾਰ ਸੈਕਟਰ 33 ਦੀ ਰਹਿਣ ਵਾਲੀ ਇਕ ਔਰਤ ਦੀ ਹੈ ਜਿਸ ਨੇ ਕਾਰ ਨੂੰ ਮਹਾਤਮਾ ਗਾਂਧੀ ...

ਪੂਰੀ ਖ਼ਬਰ »

'ਆਪ' ਚੰਡੀਗੜ੍ਹ ਨੂੰ ਨੰਬਰ ਇਕ ਦਾ ਸ਼ਹਿਰ ਬਣਾ ਕੇ ਦੁਬਾਰਾ ਸਿਟੀ ਬਿਊਟੀਫੁੱਲ ਦਾ ਤਾਜ ਪਹਿਨਾਏਗੀ - ਜਰਨੈਲ ਸਿੰਘ

ਚੰਡੀਗੜ੍ਹ, 7 ਦਸੰਬਰ (ਪ੍ਰੋ: ਅਵਤਾਰ ਸਿੰਘ)- ਚੰਡੀਗੜ੍ਹ ਦੀ ਵੱਧਦੀ ਲੋਕਪਿ੍ਅਤਾ ਕਾਰਨ ਆਮ ਆਦਮੀ ਪਾਰਟੀ (ਆਪ) ਦੀਆਂ ਸਾਰਿਆਂਾ ਸਿਆਸੀ ਪਾਰਟੀਆਂ ਸਦਮੇ 'ਚ ਹਨ, ਜਿਸ ਬਾਰੇ ਭਾਜਪਾ-ਕਾਂਗਰਸ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ 'ਆਪ' ਨੂੰ ਸਾਰੇ 35 ਵਾਰਡਾਂ ਲਈ ਉਮੀਦਵਾਰ ਵੀ ...

ਪੂਰੀ ਖ਼ਬਰ »

ਅਫ਼ੀਮ ਤੇ ਹੈਰੋਇਨ ਸਮੇਤ ਦੋ ਗਿ੍ਫ਼ਤਾਰ

ਚੰਡੀਗੜ੍ਹ, 7 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ) - ਸਥਾਨਕ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਦੋ ਲੋਕਾਂ ਨੂੰ ਨਸ਼ਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ 'ਚ ਜ਼ਿਲ੍ਹਾ ਕ੍ਰਾਈਮ ਸੈੱਲ ਨੇ ਮਨੀਮਾਜਰਾ ਦੇ ਰਹਿਣ ਵਾਲੇ ਰੌਸ਼ਨ ਅਲੀ ਨੂੰ ਸ਼ਿਵਾਲਿਕ ਗਾਰਡਨ ...

ਪੂਰੀ ਖ਼ਬਰ »

ਸ਼ਹੀਦਾਂ ਦੇ ਪਰਿਵਾਰਾਂ ਦੀ ਦੇਖਭਾਲ ਸਾਡੀ ਸਾਂਝੀ ਜ਼ਿੰਮੇਵਾਰੀ - ਰਾਜਪਾਲ

ਚੰਡੀਗੜ੍ਹ, 7 ਦਸੰਬਰ (ਮਨਜੋਤ ਸਿੰਘ ਜੋਤ) - ਪੰਜਾਬ ਰਾਜ ਭਵਨ ਵਿਖੇ ਹਥਿਆਰਬੰਦ ਸੈਨਾਵਾਂ ਝੰਡਾ ਦਿਵਸ 2021 ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਸੈਨਿਕ ਭਲਾਈ ਯੂ.ਟੀ. ਚੰਡੀਗੜ੍ਹ ...

ਪੂਰੀ ਖ਼ਬਰ »

ਕਲੱਬ ਅੰਦਰ ਗੋਲੀ ਚਲਾਉਣ ਦੇ ਮਾਮਲੇ 'ਚ ਪੰਜ ਗਿ੍ਫ਼ਤਾਰ

ਚੰਡੀਗੜ੍ਹ, 7 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਇੰਡਸਟਰੀਅਲ ਏਰੀਆ 'ਚ ਪੈਂਦੇ ਤਮਜਾਰਾ ਕਲੱਬ ਵਿਚ ਗੋਲੀ ਚਲਾਉਣ ਦੇ ਮਾਮਲੇ 'ਚ ਪੁਲਿਸ ਨੇ ਪੰਜ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਕਲੱਬ ਦੇ ਅਸਿਸਟੈਂਟ ...

ਪੂਰੀ ਖ਼ਬਰ »

ਐਚ.ਪੀ.ਐਸ.ਸੀ. ਦਾ ਘਿਰਾਓ ਕਰਨ ਜਾ ਰਹੇ ਬਾਂਸਲ, ਸੈਲਜਾ ਤੇ ਸੂਰਜੇਵਾਲਾ ਨੂੰ ਲਿਆ ਹਿਰਾਸਤ 'ਚ

ਚੰਡੀਗੜ੍ਹ/ਪੰਚਕੂਲਾ 7 ਦਸੰਬਰ (ਰਾਮ ਸਿੰਘ ਬਰਾੜ/ਸੁਰੇਂਦਰ)- ਹਰਿਆਣਾ ਕਾਂਗਰਸ ਦੇ ਨੇਤਾ ਅਤੇ ਹਜ਼ਾਰਾਂ ਵਰਕਰ ਹਰਿਆਣਾ ਦੀ ਪਾਰਟੀ ਮਾਮਲਿਆਂ ਦੇ ਇੰਚਾਰਜ ਵਿਵੇਕ ਬਾਂਸਲ ਅਤੇ ਹਰਿਆਣਾ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸੈਲਜਾ ਦੀ ਪ੍ਰਧਾਨਗੀ 'ਚ ਭਰਤੀ ਘੋਟਾਲੇ ...

ਪੂਰੀ ਖ਼ਬਰ »

'ਅਯੋਗ ਟਰਾਂਸਪੋਰਟ ਮੰਤਰੀ' ਦੇ ਫ਼ੈਸਲਿਆਂ ਕਰਕੇ ਸਰਕਾਰ ਨੂੰ ਹਾਈਕੋਰਟ 'ਚ ਜ਼ਲੀਲ ਹੋਣਾ ਪਿਆ- ਅਕਾਲੀ ਨੇਤਾ

ਚੰਡੀਗੜ੍ਹ, 7 ਦਸੰਬਰ (ਬਿ੍ਜੇਂਦਰ ਗੌੜ)- 'ਵੜਿੰਗ ਇਕ ਅਯੋਗ ਮੰਤਰੀ ਹਨ ਜੋ ਆਪਣੇ ਫ਼ੈਸਲਿਆਂ ਕਰਕੇ ਸਰਕਾਰ ਨੂੰ ਜ਼ਲੀਲ ਕਰਵਾ ਰਹੇ ਹਨ | ਜੇਕਰ ਉਨ੍ਹਾਂ ਨੇ ਲੜਨਾ ਹੈ ਤਾਂ ਸਿੱਧੇ ਚੋਣ ਮੈਦਾਨ ਵਿਚ ਆਉਣ ਇਸ ਤਰ੍ਹਾਂ ਮੇਰੇ ਕੰਮ ਨੂੰ ਖ਼ਰਾਬ ਨਾ ਕਰਨ ਜਿਸ ਦੇ ਨਾਲ ਕਈ ...

ਪੂਰੀ ਖ਼ਬਰ »

ਗਾਂਧੀ ਪਰਿਵਾਰ '84 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸਿਖਰਲੀਆਂ ਪੋਸਟਾਂ 'ਤੇ ਲਾਉਣ ਲਈ ਪੱਬਾਂ ਭਾਰ - ਮਜੀਠੀਆ

ਚੰਡੀਗੜ੍ਹ, 7 ਦਸੰਬਰ (ਅਜੀਤ ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਗਾਂਧੀ ਪਰਿਵਾਰ 1984 ਦੇ ਸਿੱਖ ਕਤਲੇਆਮ ਲਈ ਜ਼ਿੰਮੇਵਾਰ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚ ਸਿਖਰਲਿਆਂ ਪੋਸਟਾਂ 'ਤੇ ਲਾਉਣ ਲਈ ਪੱਬਾਂ ਭਾਰ ਹੋਇਆ ਪਿਆ ਹੈ ਤੇ ਪਾਰਟੀ ਨੇ ਕਿਹਾ ਕਿ ...

ਪੂਰੀ ਖ਼ਬਰ »

ਐਨ.ਐਚ.ਐਮ. ਦੇ ਬਰਖ਼ਾਸਤ ਕਰਮਚਾਰੀਆਂ ਨੂੰ ਵਾਪਸ ਰੱਖਣ ਲਈ ਪ੍ਰਸ਼ਾਸਨ ਨੇ ਰੱਖੀਆਂ ਆਪਣੀਆਂ ਸ਼ਰਤਾਂ

ਚੰਡੀਗੜ੍ਹ, 7 ਦਸੰਬਰ (ਮਨਜੋਤ ਸਿੰਘ ਜੋਤ) - ਐਨ.ਐਚ.ਐਮ. ਦੇ ਬਰਖ਼ਾਸਤ ਕਰਮਚਾਰੀਆਂ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨਾਲ ਮੁਲਾਕਾਤ ਕੀਤੀ ਗਈ | ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਲਗਭਗ ਮਹੀਨਾ ਪਹਿਲਾਂ ਖ਼ਤਮ ਕਰ ...

ਪੂਰੀ ਖ਼ਬਰ »

ਧਨਜੀਤ ਸਿੰਘ ਵਿਰਕ ਨੇ ਪੰਜਾਬ ਜੈਨਕੋ ਲਿਮ. ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਚੰਡੀਗੜ੍ਹ, 7 ਦਸੰਬਰ (ਅਜੀਤ ਬਿਊਰੋ)- ਸ੍ਰੀ ਧਨਜੀਤ ਸਿੰਘ ਵਿਰਕ ਨੇ ਅੱਜ ਇੱਥੇ ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਵਜੋਂ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲਿਆ | ਪੰਜਾਬ ਜੈਨਕੋ ਲਿਮਟਿਡ, ਪੰਜਾਬ ਊਰਜਾ ...

ਪੂਰੀ ਖ਼ਬਰ »

'ਆਪ' ਪਾਰਟੀ ਵਲੋਂ ਡੱਡੂ ਮਾਜਰਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ

ਚੰਡੀਗੜ੍ਹ, 7 ਦਸੰਬਰ (ਪ੍ਰੋ. ਅਵਤਾਰ ਸਿੰਘ) - ਆਮ ਆਦਮੀ ਪਾਰਟੀ ਚੰਡੀਗੜ੍ਹ ਨੇ ਮੰਗਲਵਾਰ ਨੂੰ ਡੱਡੂ ਮਾਜਰਾ ਵਿਖੇ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ | ਇਸ ਮੌਕੇ ਆਪ ਚੰਡੀਗੜ੍ਹ ਦੇ ਮੀਤ ਪ੍ਰਧਾਨ ਪ੍ਰਦੀਪ ਛਾਬੜਾ ਅਤੇ ਸੂਬਾ ਪ੍ਰਧਾਨ ਪ੍ਰੇਮ ਗਰਗ ਸਮੇਤ ਵੱਡੀ ਗਿਣਤੀ ...

ਪੂਰੀ ਖ਼ਬਰ »

ਚੋਣ ਪ੍ਰਚਾਰ ਲਈ ਮੈਦਾਨ 'ਚ ਉਤਰੇ ਭਾਜਪਾ ਉਮੀਦਵਾਰ

ਚੰਡੀਗੜ੍ਹ, 7 ਦਸੰਬਰ (ਬਿ੍ਜੇਂਦਰ)- ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਭਾਜਪਾ ਦੇ ਉਮੀਦਵਾਰਾਂ ਨੇ ਮੰਗਲਵਾਰ ਤੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ | ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਉਮੀਦਵਾਰਾਂ ਦਾ ਉਤਸ਼ਾਹ ਵਧਾਉਣ ਲਈ ਦੌਰੇ ਸ਼ੁਰੂ ਕਰ ਦਿੱਤੇ ਹਨ | ਭਾਜਪਾ ਦਫ਼ਤਰ ...

ਪੂਰੀ ਖ਼ਬਰ »

ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ

ਐੱਸ. ਏ. ਐੱਸ. ਨਗਰ, 7 ਦਸੰਬਰ (ਕੇ. ਐੱਸ. ਰਾਣਾ) - ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਅਧਿਕਾਰੀਆਂ ਵਲੋਂ ਡਿਪਟੀ ਕਮਿਸ਼ਨਰ ਮੁਹਾਲੀ ਈਸ਼ਾ ਕਾਲੀਆ ਨੂੰ ਟੋਕਨ ਫਲੈਗ ਲਗਾ ਕੇ ਇਸ ਮੁਹਿੰਮ ਦਾ ਅਗਾਜ਼ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਨਾਬਾਲਗ ਮੁਲਜ਼ਮਾਂ ਦਾ ਬਾਲਗ ਮੁਲਜ਼ਮਾਂ ਨਾਲ ਇਕੱਠੇ ਕਰ ਕੇ ਟਰਾਇਲ ਚਲਾਉਣ 'ਤੇ ਹਾਈਕੋਰਟ ਨੇ ਜਤਾਇਆ ਇਤਰਾਜ਼

ਚੰਡੀਗੜ੍ਹ, 7 ਦਸੰਬਰ (ਬਿ੍ਜੇਂਦਰ ਗੌੜ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਕੇਸ ਦੀ ਸੁਣਵਾਈ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਸਮੇਤ ਜੁਵੇਨਾਇਲ ਨੂੰ ਜੁਵੇਨਾਇਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ, 2015 ਦੀ ਧਾਰਾ 23 ਅਤੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਦੇ 7 ਨਵੇਂ ਮਰੀਜ਼, 1 ਦੀ ਮੌਤ

ਐੱਸ. ਏ. ਐੱਸ. ਨਗਰ, 7 ਦਸੰਬਰ (ਰਾਣਾ) - ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 7 ਨਵੇਂ ਮਰੀਜ਼ ਸਾਹਮਣੇ ਆਏ ਹਨ ਅਤੇ 1 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਿਹਾ ਹੈ, ਜਦਕਿ 1 ਮਰੀਜ਼ ਦੀ ਮੌਤ ਹੋ ਗਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਨੈਕਟਰ ਲਾਈਫ਼ ਸਾਇੰਸਜ਼ ਫੈਕਟਰੀ ਵਲੋਂ ਪ੍ਰਦੂਸ਼ਣ ਫੈਲਾਉਣ ਦਾ ਮਾਮਲਾ

ਉਦੇਵੀਰ ਢਿੱਲੋਂ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ਦਾ ਦੌਰਾ ਕਰ ਲੋਕਾਂ ਦੀ ਸਮੱਸਿਆ ਸੁਣੀ

ਡੇਰਾਬੱਸੀ, 7 ਦਸੰਬਰ (ਗੁਰਮੀਤ ਸਿੰਘ) - ਪਿਛਲੇ ਦਿਨੀਂ ਪਿੰਡ ਹੈਬਤਪੁਰ ਦੇ ਕਿਸਾਨਾਂ ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਨੇੜਲੇ ਖੇਤਰ ਵਿਚ ਸਥਿਤ ਕੈਮੀਕਲ ਫੈਕਟਰੀਆਂ ਵਲੋਂ ਛੱਡੀ ਜਾਂਦੀ ਗੰਦੀ ਗੈਸ ਅਤੇ ਦੂਸ਼ਿਤ ਪਾਣੀ ਕਰਕੇ ਉਨ੍ਹਾਂ ਦੀ ਕਈ ਕਿਲੇ ਫਸਲ ਖ਼ਰਾਬ ਹੋ ਗਈ ...

ਪੂਰੀ ਖ਼ਬਰ »

ਕਾਂਗਰਸ ਅਤੇ ਬਾਦਲਾਂ ਨੇ ਹੱਸਦੇ-ਵੱਸਦੇ ਪੰਜਾਬ ਨੂੰ ਖੋਖਲਾ ਕੀਤਾ-ਅਨਮੋਲ ਗਗਨ ਮਾਨ

ਖਰੜ, 7 ਦਸੰਬਰ (ਜੰਡਪੁਰੀ) - ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਇੰਚਾਰਜ ਅਨਮੋਲ ਗਗਨ ਮਾਨ ਵਲੋਂ ਅੱਜ ਹਲਕੇ ਦੇ ਕਈ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ | ਉਨ੍ਹਾਂ ਵੱਖ-ਵੱਖ ਪਿੰਡਾਂ 'ਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਆਪਣੇ ਨਿੱਜੀ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਖਰੜ, 7 ਦਸੰਬਰ (ਜੰਡਪੁਰੀ)-ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਪਿੰਡ ਘੜੂੰਆਂ ਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ...

ਪੂਰੀ ਖ਼ਬਰ »

ਸ਼ਹਿਰ ਨੂੰ ਸਵੱਛ ਸਰਵੇਖਣ 'ਚ ਨੰਬਰ 1 'ਤੇ ਲਿਆਉਣ ਲਈ ਮੇਅਰ ਜੀਤੀ ਸਿੱਧੂ ਨੇ ਮੰਗਿਆ ਸ਼ਹਿਰ ਵਾਸੀਆਂ ਤੋਂ ਸਹਿਯੋਗ ਫੇਜ਼-7 ਵਿਖੇ ਕੌਂਸਲਰ ਅਨੁਰਾਧਾ ਆਨੰਦ ਦੀ ਅਗਵਾਈ ਹੇਠ ਕਰਵਾਇਆ ਗਿਆ 'ਸਵੱਛ ਸਰਵੇਖਣ ਸਮਾਗਮ'

ਐੱਸ. ਏ. ਐੱਸ. ਨਗਰ, 7 ਦਸੰਬਰ (ਕੇ. ਐੱਸ. ਰਾਣਾ) - ਸਥਾਨਕ ਫੇਜ਼-7 ਦੇ ਲਾਇਬ੍ਰੇਰੀ ਪਾਰਕ ਵਿਚ ਇਲਾਕੇ ਦੀ ਕੌਂਸਲਰ ਅਨੁਰਾਧਾ ਆਨੰਦ ਤੇ ਸਮਾਜ ਸੇਵੀ ਜਤਿੰਦਰ ਆਨੰਦ ਟਿੰਕੂ ਦੀ ਅਗਵਾਈ 'ਚ ਅੱਜ 'ਸਵੱਛ ਸਰਵੇਖਣ ਸਮਾਗਮ' ਕਰਵਾਇਆ ਗਿਆ | ਇਸ ਸਮਾਗਮ 'ਚ ਮੁਹਾਲੀ ਨਗਰ ਨਿਗਮ ਦੇ ਮੇਅਰ ...

ਪੂਰੀ ਖ਼ਬਰ »

'ਹਰ ਘਰ ਦਸਤਕ' ਮੁਹਿੰਮ ਤਹਿਤ ਸਿਵਲ ਸਰਜਨ ਨੇ ਜਾਗਰੂਕਤਾ ਵੈਨ ਨੂੰ ਦਿਖਾਈ ਹਰੀ ਝੰਡੀ

ਐੱਸ. ਏ. ਐੱਸ. ਨਗਰ, 7 ਦਸੰਬਰ (ਕੇ. ਐੱਸ. ਰਾਣਾ) - ਕੋਰੋਨਾ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਤੋਂ ਬਚਾਅ ਵਾਸਤੇ 100 ਫ਼ੀਸਦੀ ਟੀਕਾਕਰਨ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ਪਾਲ ਕੌਰ ਵਲੋਂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ...

ਪੂਰੀ ਖ਼ਬਰ »

ਡਿਊਟੀ ਦੌਰਾਨ ਲਾਈਨਮੈਨ 'ਤੇ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ਾਂ ਹੇਠ ਤਿੰਨ ਖ਼ਿਲਾਫ਼ ਮਾਮਲਾ ਦਰਜ

ਲਾਲੜੂ, 7 ਦਸੰਬਰ (ਰਾਜਬੀਰ ਸਿੰਘ)-ਡਿਊਟੀ ਸਮੇਂ ਬਿਜਲੀ ਵਿਭਾਗ ਦੇ ਇਕ ਲਾਈਨਮੈਨ ਉੱਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਲਾਲੜੂ ਪੁਲਿਸ ਨੇ ਪਿੰਡ ਧੀਰੇਮਾਜਰਾ ਦੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਹਮਲੇ ਦੌਰਾਨ ਲਾਈਨਮੈਨ ਬਹਾਦਰ ...

ਪੂਰੀ ਖ਼ਬਰ »

ਚੰਨੀ, ਸਿੱਧੂ ਤੇ ਰੰਧਾਵਾ ਦੱਸਣ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੋਲੀ-ਕਾਂਡ ਜਿਹੇ ਮਾਮਲਿਆਂ 'ਚ ਇਨਸਾਫ਼ ਕਦੋਂ ਮਿਲੇਗਾ - ਸੋਢੀ

ਐੱਸ. ਏ. ਐੱਸ. ਨਗਰ, 7 ਦਸੰਬਰ (ਕੇ. ਐੱਸ. ਰਾਣਾ) - ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਅਤੇ ਜ਼ਿਲ੍ਹਾ ਬਠਿੰਡਾ ਦੇ ਕੋਆਰਡੀਨੇਟਰ ਦਵਿੰਦਰ ਸਿੰਘ ਸੋਢੀ ਨੇ ਦੋਸ਼ ...

ਪੂਰੀ ਖ਼ਬਰ »

ਵਿੱਦਿਆ ਵੈਲੀ ਸਕੂਲ 'ਗਲੋਬਲ ਸਕੂਲਜ਼ ਪ੍ਰੋਗਰਾਮ' ਦਾ ਮੈਂਬਰ ਬਣਿਆ

ਖਰੜ, 7 ਦਸੰਬਰ (ਮਾਨ)-ਵਿੱਦਿਆ ਵੈਲੀ ਸਕੂਲੀ ਨਿਊ ਸੰਨੀ ਇਨਕਲੇਵ ਖਰੜ 'ਗਲੋਬਲ ਸਕੂਲਜ਼ ਪ੍ਰੋਗਰਾਮ' ਦਾ ਮੈਂਬਰ ਬਣ ਗਿਆ ਹੈ ਜੋ ਕਿ ਟਿਕਾਊ ਵਿਕਾਸ ਲਈ ਯੂ. ਐਨ. ਓ. ਅਤੇ ਯੂਨੈਸਕੋ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਚੁਕਿਆ ਗਿਆ ਇਕ ਅਹਿਮ ਕਦਮ ਹੈ | ਇਸ ਦੇ ਲਈ ਇਕ ਕਮਿਊਨਿਟੀ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਵਲੋਂ ਭਾਰਤੀ ਰੇਲਵੇ ਮਾਲ ਗੋਦਾਮ ਸ਼੍ਰਮਿਕ ਯੂਨੀਅਨ ਦੇ ਰਾਜ ਮਜ਼ਦੂਰ ਰਜਿਸਟ੍ਰੇਸ਼ਨ ਦਾ ਉਦਘਾਟਨ

ਪੰਚਕੂਲਾ, 7 ਦਸੰਬਰ (ਕਪਿਲ) - ਪੰਚਕੂਲਾ ਦੇ ਸੈਕਟਰ 5 ਪਰੇਡ ਗਰਾਊਾਡ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਭਾਰਤੀ ਰੇਲਵੇ ਮਾਲ ਗੋਦਾਮ ਸ਼੍ਰਮਿਕ ਯੂਨੀਅਨ ਦੇ ਹਰਿਆਣਾ ਰਾਜ ਮਜ਼ਦੂਰ ਰਜਿਸਟ੍ਰੇਸ਼ਨ ਦਾ ਉਦਘਾਟਨ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ | ਪ੍ਰੋਗਰਾਮ ਵਿਚ ...

ਪੂਰੀ ਖ਼ਬਰ »

ਸਰਵ-ਸਿੱਖਿਆ ਅਭਿਆਨ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀਆਂ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਰੋਸ ਧਰਨਾ

ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ) - ਸਰਵ-ਸਿੱਖਿਆ ਅਭਿਆਨ ਮਿਡ-ਡੇ-ਮੀਲ ਦਫ਼ਤਰੀ ਕਰਮਚਾਰੀਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅਨਾਜ ਮੰਡੀ ਖਰੜ ਵਿਖੇ ਰੋਸ ਰੈਲੀ ਕੀਤੀ ਗਈ, ਉਪਰੰਤ ਖਰੜ-ਬਨੂੰੜ ਮਾਰਗ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਨੂੰ ...

ਪੂਰੀ ਖ਼ਬਰ »

ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਵਲੋਂ ਪੁਰਾਣੀ ਮੋਰਿੰਡਾ ਸੜਕ 'ਤੇ ਰੋਸ ਧਰਨਾ

ਖਰੜ, 7 ਦਸੰਬਰ (ਗੁਰਮੁੱਖ ਸਿੰਘ ਮਾਨ) - ਕੰਪਿਊਟਰ ਅਧਿਆਪਕ ਆਪਣੀ ਸਿੱਖਿਆ ਵਿਭਾਗ ਵਿਚ ਮਰਜਿੰਗ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸੂਬਾ ਸਰਕਾਰ ਅਤੇ ਅਫਸਰਸ਼ਾਹੀ ਵਲੋਂ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਿਜਾਏ ਦਿਨੋ ਦਿਨ ਕੰਪਿਊਟਰ ...

ਪੂਰੀ ਖ਼ਬਰ »

ਡਿਊਟੀ ਦੌਰਾਨ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਬਲਾਕ ਅਫ਼ਸਰ ਤੇ ਗਾਰਡ ਮੁਅੱਤਲ

ਮਾਜਰੀ, 7 ਦਸੰਬਰ (ਧੀਮਾਨ) - ਕਸਬਾ ਨਵਾਂਗਰਾਉਂ ਨੇੜਲੇ ਜੰਗਲਾਤ ਵਿਭਾਗ ਦੇ ਅਧਿਕਾਰ ਖੇਤਰ ਤਹਿਤ ਪੈਂਦੀਆਂ ਪਹਾੜੀਆਂ ਨੂੰ ਭੂ-ਮਾਫੀਆ ਤੇ ਸਥਾਨਕ ਪ੍ਰਾਪਰਟੀ ਡੀਲਰਾਂ ਨਾਲ ਮਿਲੀਭੁਗਤੀ ਕਰਕੇ ਪੱਧਰ ਕਰਨ ਅਤੇ ਪਹਾੜੀਆਂ ਨਾਲ ਛੇੜਛਾੜ ਕਰਕੇ ਨਾਜਾਇਜ਼ ਤੌਰ 'ਤੇ ਮਕਾਨ ...

ਪੂਰੀ ਖ਼ਬਰ »

ਪਿੰਡ ਨਾਡਾ ਪੁਲ ਨੇੜੇ 'ਪਟਿਆਲਾ ਕੀ ਰਾਓ ਨਦੀ' ਦੇ ਵਹਾਅ ਵਾਲੀ ਜ਼ਮੀਨ 'ਤੇ ਸਥਾਨਕ ਵਸਨੀਕ ਵਲੋਂ ਕੀਤਾ ਜਾ ਰਿਹੈ ਨਾਜਾਇਜ਼ ਕਬਜ਼ਾ

ਮਾਜਰੀ, 7 ਦਸੰਬਰ (ਕੁਲਵੰਤ ਸਿੰਘ ਧੀਮਾਨ) - ਕਸਬਾ ਨਵਾਂਗਰਾਉਂ ਦੀ ਹਦੂਦ ਅੰਦਰ ਪੈਂਦੇ ਪਿੰਡ ਨਾਡਾ ਦੇ ਪੁਲ ਨੇੜੇ 'ਪਟਿਆਲਾ ਕੀ ਰਾਓ ਨਦੀ' ਦੇ ਵਹਾਅ ਵਾਲੀ ਜ਼ਮੀਨ 'ਤੇ ਡਰੇਨ ਵਿਭਾਗ ਤੇ ਕਮੇਟੀ ਦਫ਼ਤਰ ਨਵਾਂਗਰਾਉਂ ਦੇ ਅਧਿਕਾਰੀਆਂ ਦੀ ਮਿਲੀਭੁਗਤੀ ਨਾਲ ਪਿੰਡ ਨਾਡਾ ਦੇ ...

ਪੂਰੀ ਖ਼ਬਰ »

ਝਗੜੇ ਦੌਰਾਨ ਵਿਅਕਤੀ ਗੰਭੀਰ ਜ਼ਖ਼ਮੀ

ਮਾਜਰੀ, 7 ਦਸੰਬਰ (ਕੁਲਵੰਤ ਸਿੰਘ ਧੀਮਾਨ)-ਪਿੰਡ ਧਨੌੜਾਂ ਵਿਖੇ ਹੋਏ ਝਗੜੇ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਇਸ ਸੰਬੰਧੀ ਸ਼ਿਕਾਇਤਕਰਤਾ ਹਰਦੇਵ ਸਿੰਘ ਨੇ ਥਾਣਾ ਮੁੱਲਾਂਪੁਰ ਗਰੀਬਦਾਸ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਹੈ ਕਿ ਉਹ ਪਸ਼ੂਆਂ ...

ਪੂਰੀ ਖ਼ਬਰ »

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਿਖੇ ਇੰਟਰ ਕਾਲਜ ਖੇਡ ਟੂਰਨਾਮੈਂਟ ਕਰਵਾਇਆ

ਐੱਸ. ਏ. ਐੱਸ. ਨਗਰ, 7 ਦਸੰਬਰ (ਕੇ. ਐੱਸ. ਰਾਣਾ) - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਵਲੋਂ ਕੈਂਪਸ ਅੰਦਰ ਇੰਟਰ ਡਿਪਾਰਟਮੈਂਟ ਟੂਰਨਾਮੈਂਟ ਕਰਵਾਇਆ ਗਿਆ | ਸਪੋਰਟਸ ਸੁਸਾਇਟੀ ਆਫ਼ ਦੀ ਡਿਪਾਰਟਮੈਂਟ ਆਫ਼ ਸਟੂਡੈਂਟ ਵੈੱਲਫ਼ੇਅਰ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਗੁ. ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਗੱਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

ਐੱਸ. ਏ. ਐੱਸ. ਨਗਰ, 7 ਦਸੰਬਰ (ਕੇ. ਐੱਸ. ਰਾਣਾ) - ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਤਾ ਗੁਰਗੱਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਦਿਹਾੜੇ ਦੀ ਖੁਸ਼ੀ 'ਚ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX