ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ) - ਸੂਬਾ ਸਰਕਾਰ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਕੌਮੀ ਸਿਹਤ ਮਿਸ਼ਨ, ਪੰਜਾਬ ਦੇ ਮੁਲਾਜ਼ਮਾਂ ਵਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਆਮ ਲੋਕਾਂ ਵਿਚਕਾਰ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ | ਹੌਲੀ-ਹੌਲੀ ਆਮ ਲੋਕਾਂ ਦੀ ਹਮਦਰਦੀ ਵੀ ਇਹਨਾਂ ਮੁਲਾਜ਼ਮਾਂ ਨੂੰ ਮਿਲਣੀ ਸ਼ੁਰੂ ਹੋ ਗਈ ਹੈ | ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੰਦਿਆਂ ਅੱਜ ਕੌਮੀ ਸਿਹਤ ਮਿਸ਼ਨ ਮੁਲਾਜ਼ਮਾਂ ਨੇ ਪੂਰੇ ਪੰਜਾਬ ਵਿਚ ਦੁਪਹਿਰ 12 ਤੋਂ 2 ਵਜੇ ਤੱਕ ਦੋ ਘੰਟੇ ਲਈ ਸਟੇਟ ਅਤੇ ਨੈਸ਼ਨਲ ਹਾਈਵੇਅ ਜਾਮ ਰੱਖੇ | ਸੂਬਾਈ ਜਥੇਬੰਦੀ ਐਨ.ਆਰ.ਐੱਚ.ਐੱਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਪਿਛਲੇ ਹਫ਼ਤੇ ਖਰੜ ਵਿਚ ਮਹਾਂ-ਰੈਲੀ ਕਰਕੇ ਲਗਭਗ 5000 ਮੁਲਾਜ਼ਮਾਂ ਨੇ ਸਰਕਾਰ ਨੂੰ ਆਪਣਾ ਇਕੱਠ ਦੱਸਿਆ ਸੀ ਅਤੇ ਅੱਜ ਪੂਰੇ ਪੰਜਾਬ ਦਾ ਚੱਕਾ-ਜਾਮ ਕਰਕੇ ਮੁਲਾਜ਼ਮਾਂ ਨੇ ਇੱਕ ਵਾਰ ਫੇਰ ਸਰਕਾਰ ਨੂੰ ਮੁਲਾਜ਼ਮ-ਸ਼ਕਤੀ ਦੱਸੀ ਹੈ | ਭਾਵੇਂ ਇਨ੍ਹਾਂ ਪ੍ਰਦਰਸ਼ਨਾਂ ਵਿਚ ਸੂਬੇ ਦੇ ਆਮ ਲੋਕਾਂ ਨੂੰ ਵੀ ਕੁੱਝ ਔਖ ਦਾ ਸਾਹਮਣਾ ਕਰਨਾ ਪਿਆ ਹੈ, ਜਿਨ੍ਹਾਂ ਵਿਚ ਇਹਨਾਂ ਮੁਲਾਜ਼ਮਾਂ ਦੇ ਆਪਣੇ ਪਰਿਵਾਰਿਕ ਮੈਂਬਰ ਵੀ ਹਨ ਪਰ ਮੁਲਾਜ਼ਮਾਂ ਕੋਲ ਸੁੱਤੀ ਸਰਕਾਰ ਨੂੰ ਜਗਾਉਣ ਦਾ ਹੋਰ ਕੋਈ ਤਰੀਕਾ ਨਹੀਂ ਹੈ | ਅੱਜ ਮੁਲਾਜ਼ਮਾਂ ਵਲੋਂ ਕੀਤੇ ਗਏ ਰੋਸ-ਪ੍ਰਦਰਸ਼ਨ ਦੇ ਜਰੀਏ ਮੁਲਾਜ਼ਮਾਂ ਨੇ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਸਰਕਾਰ ਉਨ੍ਹਾਂ ਨਾਲ ਹੋਈ ਬੇਇਨਸਾਫ਼ੀ ਦਾ ਹੱਲ ਕਰਨ ਲਈ ਸਮੇਂ ਸਿਰ ਕੋਈ ਉਪਰਾਲਾ ਨਹੀਂ ਕਰਦੀ ਤਾਂ ਮੁਲਾਜ਼ਮ ਆਉਣ ਵਾਲੀਆਂ ਵਿਧਾਨਸਭਾ ਚੋਣਾਂ 'ਚ ਸੂਬੇ ਦੇ ਲੋਕਾਂ ਨੂੰ ਵੀ ਆਪਣੇ ਸੰਘਰਸ਼ ਦਾ ਹਿੱਸਾ ਬਣਾ ਕੇ ਸਰਕਾਰ ਦੀ ਪੋਲ ਖੋਲ੍ਹਣ ਵਿਚ ਪਿੱਛੇ ਨਹੀਂ ਹਟਣਗੇ | ਇਸ ਮਿਸ਼ਨ ਨੂੰ ਕਾਮਯਾਬ ਬਣਾਉਣ ਲਈ ਡਾ. ਇੰਦਰਜੀਤ ਸਿੰਘ ਰਾਣਾ ਦੇ ਨਾਲ-ਨਾਲ ਸੂਬਾ ਕਮੇਟੀ ਦੇ ਮੈਂਬਰਾਂ ਮਨਿੰਦਰ ਸਿੰਘ, ਅਮਰਜੀਤ ਸਿੰਘ, ਅਰੁਣ ਦੱਤ, ਜਸਵਿੰਦਰ ਕੌਰ, ਗੁਰਪ੍ਰੀਤ ਭੁੱਲਰ, ਸੁਖਜੀਤ ਕੰਬੋਜ, ਰਮਣਪ੍ਰੀਤ ਕੌਰ, ਡਾ. ਵਾਹਿਦ, ਡਾ. ਜਤਿੰਦਰ, ਜਗਦੇਵ, ਡਾ. ਯੋਗੇਸ਼ ਸੱਚਦੇਵਾ ਆਦਿ ਨੇ ਅਲੱਗ-ਅਲੱਗ ਜ਼ਿਲਿ੍ਹਆਂ ਵਿਚ ਮੋਰਚਾ ਸੰਭਾਲਿਆ | ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀ ਮੰਗ ਕੋਈ ਨਵੀਂ ਨਹੀਂ ਹੈ ਜਿਹਨੂੰ ਕਿ ਸਰਕਾਰ ਅਮਲ ਵਿਚ ਨ੍ਹੀਂ ਲਿਆ ਸਕਦੀ, ਕਈ ਰਾਜਾਂ ਵਿਚ ਸਰਕਾਰਾਂ ਨੇ ਰਾਸ਼ਟਰੀ ਸਿਹਤ ਮਿਸ਼ਨ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਹੈ |
ਸ੍ਰੀ ਚਮਕੌਰ ਸਾਹਿਬ ,7 ਦਸੰਬਰ (ਜਗਮੋਹਣ ਸਿੰਘ ਨਾਰੰਗ) - ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ਵਿਖੇ ਜਨਰਲ ਕੈਟਾਗਰੀ ਦੀਆਂ ਮੰਗਾਂ ਨੂੰ ਲੈ ਕੇ ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਪੰਜਾਬ (ਰਜਿ) ਵਲ਼ੋਂ ਸ਼ੁਰੂ ਕੀਤੀ ਗਈ ...
ਭਰਤਗੜ੍ਹ, 7 ਦਸੰਬਰ (ਜਸਬੀਰ ਸਿੰਘ ਬਾਵਾ) - ਭਰਤਗੜ੍ਹ ਦੇ ਡਾਕਖ਼ਾਨੇ ਨੇੜੇ ਇਕ ਮੁਹੱਲੇ 'ਚ ਅੱਜ ਸਵੇਰੇ 5:45 ਵਜੇ ਸਕੇ ਚਾਚੇ ਨੇ ਘਰ 'ਚ ਸੁੱਤੇ ਪਏ ਭਤੀਜੇ 'ਤੇ ਲੋਹੇ ਦੀ ਪਾਈਪ ਨਾਲ ਵਾਰ ਕਰ ਦਿੱਤਾ ਜਿਸ ਨਾਲ ਭਤੀਜੇ ਦੀ ਮੌਤ ਹੋ ਗਈ | ਥਾਣਾ ਕੀਰਤਪੁਰ ਸਾਹਿਬ ਤੋਂ ਜਾਂਚ ...
ਰੂਪਨਗਰ, 7 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ) - ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਇੱਕ ਵਾਰ ਫਿਰ ਤੋਂ ਉਨ੍ਹਾਂ ਦੇ ਲੋਕ ਸਭਾ ਹਲਕੇ ਚ ਰੇਲਵੇ ਨਾਲ ...
ਢੇਰ, 7 ਦਸੰਬਰ (ਸ਼ਿਵ ਕੁਮਾਰ ਕਾਲੀਆ) - ਅੱਜ ਪਿੰਡ ਢੇਰ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ਼ ਚੰਦ ਦਸਗਰਾਈ ਦੀ ਅਗਵਾਈ ਹੇਠ ਕੀਤੀ ਗਈ ਇੱਕ ਪੈੱ੍ਰਸ ਮਿਲਣੀ ਦੌਰਾਨ ਰਮੇਸ਼ ਚੰਦ ਦਸਗਰਾਈ ਨੇ ਇਲਾਕੇ ਦੇ ਪਿੰਡਾਂ ਵਿਚ ਕਰਵਾਏ ਜਾ ਰਹੇ ਸੜਕਾਂ ਦੇ ਨਿਰਮਾਣ ਲਈ ...
ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ) - ਪੰਜਾਬ ਦੇ ਸਾਬਕਾ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਰੂਪਨਗਰ ਸਥਿਤ ਰਿਹਾਇਸ਼ 'ਤੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਰਾਜ ਰਾਣੀ ਦੇ ਦੇਹਾਂਤ 'ਤੇ ਉਨ੍ਹਾਂ ਨਾਲ ਦੁੱਖ ...
ਨੰਗਲ, 7 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ) - ਸਰਕਾਰੀ ਸ਼ਿਵਾਲਿਕ ਕਾਲਜ ਨਵਾਂ ਨੰਗਲ 'ਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਅੱਜ 36ਵੇਂ ਦਿਨ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ | 15-15 ਵਰ੍ਹੇ ਤੋਂ ਬਹੁਤ ਹੀ ਘੱਟ ਤਨਖ਼ਾਹ 'ਤੇ ਕੰਮ ਕਰ ਰਹੇ ...
ਰੂਪਨਗਰ, 7 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ) - ਪੰਜਾਬ ਰੋਡਵੇਜ਼ ਪਨਬੱਸ, ਪੀ.ਆਰ. ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੂਰੇ ਪੰਜਾਬ ਵਿਚ ਪਨਬੱਸ ਅਤੇ ਦੀਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ | ਰੂਪਨਗਰ ਡਿਪੂ ਵਿਖੇ ਬੋਲਦਿਆਂ ਪ੍ਰਧਾਨ ਕੁਲਵੰਤ ...
ਕਾਹਨਪੁਰ ਖੂਹੀ, 7 ਦਸੰਬਰ (ਗੁਰਬੀਰ ਸਿੰਘ ਵਾਲੀਆ) - ਸਰੀਰਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ ਵਲੋਂ 8 ਦਸੰਬਰ ਨੂੰ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਨੂੰ ਬਚਾਉਣ ਲਈ ਮੋਰਿੰਡਾ ਵਿਖੇ ਰੱਖੀ ਗਈ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਕਾਂਗਰਸ ਪਾਰਟੀ ਪੰਜਾਬ ਦੇ ...
ਰੂਪਨਗਰ, 7 ਦਸੰਬਰ (ਸਟਾਫ਼ ਰਿਪੋਰਟਰ) - ਸਿਟੀ ਪੁਲੀਸ ਰੂਪਨਗਰ ਨੇ ਦੋ ਵੱਖ-ਵੱਖ ਮਾਮਲਿਆਂ 'ਚ 51 ਗ੍ਰਾਮ ਹੈਰੋਇਨ ਸਮੇਤ 5 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਰਵਿੰਦਰ ਕੁਮਾਰ ਪੁੱਤਰ ਰਾਜ ਕੁਮਾਰ ਸਦਾਵਰਤ ਕਲੌਨੀ ਨੂੰ ਮੁਖਬਰ ਦੀ ਇਤਲਾਹ 'ਤੇ ਕੀਤੀ ਜਾਂਚ ਮਗਰੋਂ ਮਿੰਨੀ ...
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਜੇ. ਐਸ. ਨਿੱਕੂਵਾਲ)-ਇੱਥੋਂ ਦੀ ਕਚਹਿਰੀ ਸੜਕ ਤੇ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਅਚਾਨਕ ਗੰਦਾ ਪਾਣੀ ਇਕੱਠਾ ਹੋ ਕੇ ਸੜਕ ਤੇ ਸਥਿਤ ਦੁਕਾਨਾਂ ਤੱਕ ਆ ਗਿਆ ਜਿਸ ਨਾਲ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਪੈਦਾ ਹੋਈ | ਹੋਰ ਤਾਂ ਹੋਰ ...
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਜੇ. ਐਸ. ਨਿੱਕੂਵਾਲ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਵਲੋਂ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਵਾਉਣ ਤੇ 9 ਦਸੰਬਰ ...
ਰੂਪਨਗਰ, 7 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲੇ੍ਹ ਵਿਚ ਵੱਡੀ ਗਿਣਤੀ ਵਸਨੀਕਾਂ ਨੂੰ ਕੋਵਿਡ-19 ਵੈਕਸੀਨ ਦੀ ਦੂਜੀ ਖ਼ੁਰਾਕ, ਜੋ ਹਾਲੇ ਬਾਕੀ ਹੈ, ਲਗਵਾਉਣ ਲਈ ਪ੍ਰੇਰਿਤ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਬਹੁ-ਨੁਕਾਤੀ ਰਣਨੀਤੀ ਤਿਆਰ ਕੀਤੀ ਹੈ | ...
ਪੁਰਖਾਲੀ, 7 ਦਸੰਬਰ (ਬੰਟੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਦੀ ਰੋਪੜ ਰੈਲੀ ਦੇ ਸੰਬੰਧ ਵਿਚ ਡਾ. ਦਲਜੀਤ ਸਿੰਘ ਚੀਮਾ ਦੇ ਬੇਟੇ ਆਸਦੀਪ ਸਿੰਘ ਚੀਮਾ ਨੇ ਪੁਰਖਾਲੀ ਸਰਕਲ ਦੇ ਵੱਖ-ਵੱਖ ਪਿੰਡਾਂ ...
ਪੁਰਖਾਲੀ, 7 ਦਸੰਬਰ (ਬੰਟੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਨੂੰ ਰੋਪੜ ਅਮਦ ਦੇ ਸੰਬੰਧ ਵਿਚ ਐਸ. ਜੀ. ਪੀ. ਸੀ. ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਪੁਰਖਾਲੀ ਸਰਕਲ ਦੇ ਵੱਖ-ਵੱਖ ਪਿੰਡਾਂ ...
ਨੂਰਪੁਰ ਬੇਦੀ, 7 ਦਸੰਬਰ (ਵਿੰਦਰਪਾਲ ਝਾਂਡੀਆਂ)-ਭਾਵੇਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰਦੀ ਆ ਰਹੀ ਹੈ ਪਰ ਇਹ ਦਾਅਵੇ ਤੇ ਵਾਅਦੇ ਉਦੋਂ ਹਵਾਈ ਤੇ ਝੂਠੇ ਸਾਬਤ ...
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਮਜਾਰਾ ਲਾਗੇ ਮੁੱਖ ਸੜਕ ਤੇ ਸਪੀਡ ਫੋਰਸ ਕੰਪਨੀ ਵਲੋਂ ਧਾਰਮਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੇਣ ਦੇ ਉਦੇਸ਼ ਨਾਲ ਇੱਕ ਵਰਕਸ਼ਾਪ ਖੋਲੀ ਗਈ | ਜਿਸ ਦੀ ...
ਸ੍ਰੀ ਚਮਕੌਰ ਸਾਹਿਬ, 7 ਦਸੰਬਰ (ਜਗਮੋਹਣ ਸਿੰਘ ਨਾਰੰਗ) - ਨੇੜਲੇ ਪਿੰਡ ਰੌਲੂਮਾਜਰਾ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜੇ ਇੱਕ ਮੰਗ ਪੱਤਰ ਵਿਚ ਮੰਗ ਕੀਤੀ ਹੈ ਕਿ ਸੰਨ 1978 ਤੋਂ ਖੰਡਰ ਬਣੇ ਫੋਕਲ ...
ਮੋਰਿੰਡਾ, 7 ਦਸੰਬਰ (ਪਿ੍ਤਪਾਲ ਸਿੰਘ) - ਬੀ. ਸੀ. ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ਪਿੰਡ ਕਲਹੇੜੀ ਵਿਖੇ ਅਮਰਜੀਤ ਧੀਮਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਐਸ.ਸੀ./ਬੀ.ਸੀ. ਭਾਈਚਾਰੇ ਵਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸੰਬੰਧੀ ...
ਕਾਹਨਪੁਰ ਖੂਹੀ, 7 ਦਸੰਬਰ (ਗੁਰਬੀਰ ਸਿੰਘ ਵਾਲੀਆ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਦੀ ਰੂਪਨਗਰ ਰੈਲੀ ਦੇ ਸੰਬੰਧ ਵਿਚ ਡਾ. ਦਲਜੀਤ ਸਿੰਘ ਚੀਮਾ ਵਲੋਂ ਸਰਕਲ ਡੂਮੇਵਾਲ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ | ਡਾ. ਚੀਮਾ ...
ਘਨੌਲੀ, 7 ਦਸੰਬਰ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 10 ਦਸੰਬਰ ਦੀ ਅਨਾਜ ਮੰਡੀ ਰੂਪਨਗਰ ਵਿਖੇ ਹੋ ਰਹੀ ਰੈਲੀ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਵਲੋਂ ਵੱਖ-ਵੱਖ ਪਿੰਡਾਂ ...
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਕਰਨੈਲ ਸਿੰਘ)-ਇਲਾਕੇ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਅੱਜ ਇੱਕ ਸਾਂਝੇ ਪੈੱ੍ਰਸ ਬਿਆਨ ਵਿਚ ਮੰਗ ਕੀਤੀ ਕਿ ਗੁਰੂ ਚਰਨ ਛੋਹ ਪ੍ਰਾਪਤ ਅਤੇ ਵਿਸ਼ਵ ਭਰ ਵਿਚ ਵਿਸ਼ੇਸ਼ ...
ਨੂਰਪੁਰ ਬੇਦੀ, 7 ਦਸੰਬਰ (ਢੀਂਡਸਾ)-ਸਮਾਜ ਸੇਵੀ ਐਮ.ਪੀ. ਸ਼ਰਮਾ ਨੂੰ ਰਾਸ਼ਟਰੀ ਸਨਾਤਨ ਧਰਮ ਮੰਚ ਵਲੋਂ ਚੰਡੀਗੜ੍ਹ ਅਤੇ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਇਕਾਈ ਦਾ ਪ੍ਰਭਾਰੀ ਨਿਯੁਕਤ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਸ਼ਰਮਾ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ...
ਨੂਰਪੁਰ ਬੇਦੀ, 7 ਦਸੰਬਰ (ਵਿੰਦਰਪਾਲ ਝਾਂਡੀਆਂ) - ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀ-ਨਿਰਵਾਣ ਦਿਵਸ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਸਬੌਰ ਵਿਖੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਲੋਂ ਬਸਪਾ ਦੇ ਜ਼ਿਲ੍ਹਾ ...
ਬੇਲਾ, 7 ਦਸੰਬਰ (ਮਨਜੀਤ ਸਿੰਘ ਸੈਣੀ) - ਮੁੱਖ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਅਤੇ ਉਪ ਮੰਡਲ ਅਫ਼ਸਰ ਸ੍ਰੀ ਚਮਕੌਰ ਸਾਹਿਬ ਦੇ ਹੁਕਮਾਂ ਅਨੁਸਾਰ ਵੱਖ-ਵੱਖ ਪਿੰਡਾਂ ਵਿਚ ਈ. ਵੀ. ਐਮ. ਮਸ਼ੀਨ ਸਬੰਧੀ ਜਾਗਰੂਕਤਾ ਕੈਂਪ ਲਗਾਏ ਗਏ | ਇਸ ਮੌਕੇ ਵਿਚ ਪਿੰਡ ਜਟਾਣਾ, ...
ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ) - ਅੱਜ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਰੂਪਨਗਰ ਵਿਖੇ ਹਥਿਆਰਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ | ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ: ਕਰਨਲ ਪਰਮਿੰਦਰ ਸਿੰਘ ਬਾਜਵਾ ਅਤੇ ਵਾਈਸ ਪ੍ਰੈਜ਼ੀਡੈਂਟ ...
ਨੂਰਪੁਰ ਬੇਦੀ, 7 ਦਸੰਬਰ (ਹਰਦੀਪ ਸਿੰਘ ਢੀਂਡਸਾ) - ਡਾਇਰੈਕਟਰ ਐਸ. ਆਈ. ਆਰ. ਡੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀ. ਡੀ. ਪੀ. ਓ ਨੂਰਪੁਰ ਬੇਦੀ ਹਰਿੰਦਰ ਕੌਰ ਦੀ ਅਗਵਾਈ ਹੇਠ ਬੀਤੇ ਦਿਨੀੰ ਬਲਾਕ ਨੂਰਪੁਰ ਬੇਦੀ ਦੇ 8 ਪਿੰਡਾਂ ਦੇ ਪੰਚਾਂ-ਸਰਪੰਚਾਂ ਦਾ ...
ਸ੍ਰੀ ਚਮਕੌਰ ਸਾਹਿਬ, 7 ਦਸੰਬਰ (ਜਗਮੋਹਣ ਸਿੰਘ ਨਾਰੰਗ) - ਸਥਾਨਕ ਐਕਸ ਸਰਵਿਸਮੈਨ ਲੀਗ ਵਲੋਂ ਹਥਿਆਰ ਬੰਦ ਸੈਨਾ ਝੰਡਾ ਦਿਵਸ ਮਨਾਇਆ ਗਿਆ | ਇਸ ਮੌਕੇ ਸਾਬਕਾ ਸੈਨਿਕਾਂ ਨੇ ਇੱਥੋਂ ਦੇ ਸਮੂਹ ਦੁਕਾਨਾਂ ਤੇ ਜਾ ਕੇ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਦਿਆਂ ਸ਼ਹੀਦ ਹੋਏ ...
ਰੂਪਨਗਰ, 7 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਬਾਰ ਐਸੋ: ਰੂਪਨਗਰ ਦੀਆਂ ਚੋਣਾਂ 17 ਦਸੰਬਰ ਨੂੰ ਹੋਣਗੀਆਂ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਰਾਜੇਸ਼ ਕੁਮਾਰ ਕਸ਼ਯਪ ਨੇ ਦੱਸਿਆ ਕਿ ਪ੍ਰਧਾਨਗੀ ਲਈ ਅਮਰੀਕ ਸਿੰਘ ਕਟਵਾਲ, ਚਰਨਜੀਤ ਸਿੰਘ ...
ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ) - ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੀ 10 ਦਸੰਬਰ ਦੀ ਰੋਪੜ ਦਾਣਾ ਮੰਡੀ ਵਿਖੇ ਹੋ ਰਹੀ ਮਹਾਂ ਰੈਲੀ ਨੂੰ ਲੈ ਕੇ ਮਲਿਕਪੁਰ ਵਿਖੇ ਇੱਕ ਭਰਵੀਂ ਮੀਟਿੰਗ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ...
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਕਰਨੈਲ ਸਿੰਘ)-ਸਥਾਨਕ ਇਤਿਹਾਸਕ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅੱਜ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁੱਚਾ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਨਾਲ ...
ਨੰਗਲ, 7 ਦਸੰਬਰ (ਪ੍ਰੀਤਮ ਸਿੰਘ ਬਰਾਰੀ) - ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਅੱਜ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਪੁਰਾਣਾ ਗੁਰਦੁਆਰਾ ਨੰਗਲ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਵੇਗਾ | ਇਸ ਮੌਕੇ ਹਰ ਸਾਲ ਦੀ ...
ਨੰਗਲ, 7 ਦਸੰਬਰ (ਪ੍ਰੀਤਮ ਸਿੰਘ ਬਰਾਰੀ) - ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਨੰਗਲ ਵਿਖੇ ਵਿਸ਼ਾਲ ਨਗਰ ਸਜਾਇਆ ਗਿਆ | ਅੰਮਿ੍ਤ ਵੇਲੇ ਸਜਾਏ ਗਏ ਇਸ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਵਲੋਂ ਸ਼ਿਰਕਤ ਕੀਤੀ ਗਈ | ...
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਕਰਨੈਲ ਸਿੰਘ, ਜੇ ਐਸ ਨਿੱਕੂਵਾਲ) - ਇਸਤਰੀ ਸਤਿਸੰਗ ਸਭਾ ਸ੍ਰੀ ਅਨੰਦਪੁਰ ਸਾਹਿਬ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮਹਾਰਾਜ ਦੇ ...
ਨੰਗਲ, 7 ਦਸੰਬਰ (ਪ੍ਰੀਤਮ ਸਿੰਘ ਬਰਾਰੀ) - ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਨੰਗਲ ਦੀ ਮੀਟਿੰਗ ਅੱਜ ਮਹਿੰਦਰ ਪਾਲ ਪ੍ਰਧਾਨ ਦੀ ਅਗਵਾਈ ਹੇਠ ਬੱਸ ਸਟੈਂਡ ਨੰਗਲ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਬਖ਼ਸ਼ ਸਿੰਘ ਮਨਕੋਟੀਆ ...
ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ)-ਗੁਰਦੁਆਰਾ ਸ੍ਰੀ ਕਲਗ਼ੀਧਰ (ਟਿੱਬੀ ਸਾਹਿਬ) ਸ੍ਰੀ ਕਲਗ਼ੀਧਰ ਕੰਨਿਆ ਪਾਠਸ਼ਾਲਾ ਰੋਪੜ ਵਿਖੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਪਿਆਰ ਅਤੇ ਸਤਿਕਾਰ ਨਾਲ ਮਨਾਇਆ ਗਿਆ | ...
ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਸਤਨਾਮ ਸਿੰਘ ਸੱਤੀ, ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ ਸੈਣੀ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 8 ਦਸੰਬਰ ਨੂੰ ਵਿਰਾਸਤ-ਏ-ਖਾਲਸਾ 'ਚ ਚਾਰ ਪ੍ਰਮੁੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ | ਪੰਜਾਬ ਵਿਧਾਨ ਸਭਾ ...
ਪਰਖਾਲੀ, 7 ਦਸੰਬਰ (ਬੰਟੀ)-ਉੱਘੀ ਸਮਾਜ ਸੇਵੀ ਸੰਸਥਾ ਪਹਿਲਾਂ ਇਨਸਾਨੀਅਤ ਦੀ ਸਰਪ੍ਰਸਤ ਬੀਬੀ ਹਰਦੀਪ ਕੌਰ ਲਾਲਪੁਰਾ ਵਲੋਂ ਬੱਚਿਆਂ ਨੂੰ ਇਲਾਕੇ ਦੇ ਪ੍ਰਾਇਮਰੀ ਸਕੂਲ ਰਾਮਪੁਰ, ਪੁਰਖਾਲੀ, ਬਿੰਦਰਖ, ਸੰਤੋਖਗੜ੍ਹ ਮੀਆਂਪੁਰ, ਪੰਜੋਲੀ, ਪੰਜੋਲਾ, ਬਬਾਨੀ, ਰਾਮਗੜ ...
ਸ੍ਰੀ ਚਮਕੌਰ ਸਾਹਿਬ, 7 ਦਸੰਬਰ (ਜਗਮੋਹਣ ਸਿੰਘ ਨਾਰੰਗ)-ਗੜ੍ਹੀ ਚਮਕੌਰ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਦੌਰਾਨ ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਜਾਈ ਜਾਂਦੀ ਸਾਲਾਨਾ ...
ਸ੍ਰੀ ਅਨੰਦਪੁਰ ਸਾਹਿਬ, 7 ਦਸੰਬਰ (ਕਰਨੈਲ ਸਿੰਘ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਤਲੁੱਜ ਯੂਥ ਵੈੱਲਫੇਅਰ ਕਲੱਬ ਘੱਟੀਵਾਲ ਵਲੋਂ ਅੱਜ ਰੇਲਵੇ ਸਟੇਸ਼ਨ ਨੇੜੇ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ...
ਰੂਪਨਗਰ, 7 ਦਸੰਬਰ (ਸਤਨਾਮ ਸਿੰਘ ਸੱਤੀ) - ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਇੱਕ ਰੋਜ਼ਗਾਰ ਕੈਂਪ ਲਗਾਇਆ ਗਿਆ, ਜਿਸ ਵਿਚ ਐੱਸ.ਬੀ.ਆਈ.ਲਾਈਫ਼ ਇੰਸ਼ੋਰੈਂਸ ਅਤੇ ਯੂਨੀਵਰਸ ਇੰਟਰਨੈਸ਼ਨਲ ਪ੍ਰਾਈਵੇਟ ਕੰਪਨੀਆਂ ਵਲੋਂ ਗ੍ਰੈਜੂਏਟ ਪਾਸ ਪ੍ਰਾਰਥੀਆਂ ਦੀ ...
ਸ੍ਰੀ ਚਮਕੌਰ ਸਾਹਿਬ,7 ਦਸੰਬਰ (ਜਗਮੋਹਣ ਸਿੰਘ ਨਾਰੰਗ) - ਚੋਣ ਕਮਿਸ਼ਨ ਦੇ ਹੁਕਮ ਤਹਿਤ ਪਰਮਜੀਤ ਸਿੰਘ ਉਪ ਮੰਡਲ ਮੈਜਿਸਟਰੇਟ ਸ੍ਰੀ ਚਮਕੌਰ ਸਾਹਿਬ ਨੇ ਜਨਤਾ ਨੂੰ ਜਾਗਰੂਕ ਕਰਨ ਲਈ ਈ. ਵੀ. ਐੱਮ. ਮੁਹਿੰਮ ਲਈ ਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਉਨ੍ਹਾਂ ਕਿਹਾ ...
ਕਾਹਨਪੁਰ ਖੂਹੀ, 7 ਦਸੰਬਰ (ਗੁਰਬੀਰ ਸਿੰਘ ਵਾਲੀਆ) - ਸ਼੍ਰੋਮਣੀ ਕਮੇਟੀ ਮੈਂਬਰ ਅਤੇ ਉੱਘੇ ਸਿੱਖ ਵਿਦਵਾਨ ਪਿ੍ੰਸੀਪਲ ਸੁਰਿੰਦਰ ਸਿੰਘ ਵਲੋਂ ਨਿਭਾਈਆਂ ਪੰਥਕ ਸੇਵਾਵਾਂ ਨੂੰ ਦੇਖਦੇ ਹੋਏ, ਸ਼੍ਰੋਮਣੀ ਕਮੇਟੀ ਵਲੋਂ ਮੀਤ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਗਿਆ | ...
ਨੂਰਪੁਰ ਬੇਦੀ, 7 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ) - ਸਾਡਾ ਪੰਜਾਬ-ਤੰਦਰੁਸਤ ਪੰਜਾਬ/ ਫਿੱਟ ਇੰਡੀਆ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲ) ਨੂਰਪੁਰ ਬੇਦੀ ਵਿਖੇ ਪਿ੍ੰਸੀਪਲ ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ ਇੱਕ ਰੋਜ਼ਾ ਸਪੋਰਟਸ ਮੀਟ ਅਮਿੱਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX