ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ਼ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਦੂਸਰੇ ਤੇ ਆਖ਼ਰੀ ਦਿਨ ਬਾਰ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਦੇ ਮੁਕਾਬਲੇ ਕਿਸੇ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕਰਵਾਏ ਜਾਣ ਤੇ ਉਨ੍ਹਾਂ ਨੂੰ ਚੋਣ ਰਿਟਰਨਿੰਗ ਅਧਿਕਾਰੀ ਐਡਵੋਕੇਟ ਦਵਿੰਦਰ ਸਿੰਘ ਗਿੱਲ ਤੇ ਸਹਾਇਕ ਚੋਣ ਰਿਟਰਨਿੰਗ ਅਧਿਕਾਰੀ ਐਡਵੋਕੇਟ ਦਵਿੰਦਰ ਸਿੰਘ ਛੀਨਾ ਵਲੋਂ ਬਿਨਾਂ ਮੁਕਾਬਲਾ ਜੇਤੂ ਕਰਾਰ ਦੇਣ ਤੋਂ ਬਾਅਦ ਐਡਵੋਕੇਟ ਹਰਪਾਲ ਸਿੰਘ ਨਿੱਝਰ ਸਮਰਥਕਾਂ ਵਲੋਂ ਜਿੱਥੇ ਉਨ੍ਹਾਂ ਨੂੰ ਹਾਰਾਂ ਨਾਲ ਲੱਦ ਕੇ ਸਨਮਾਨਿਤ ਕੀਤਾ ਉੱਥੇ ਢੋਲ ਦੇ ਡੱਗੇ 'ਤੇ ਭੰਗੜਾ ਪਾ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ | ਚੋਣ ਪ੍ਰਕਿਰਿਆ ਸਬੰਧੀ ਰਿਟਰਨਿੰਗ ਅਧਿਕਾਰੀ ਐਡਵੋਕੇਟ ਦਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਕੱਲ੍ਹ ਪਹਿਲੇ ਤੇ ਅੱਜ ਦੂਸਰੇ ਤੇ ਆਖ਼ਰੀ ਦਿਨ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਹਰਪਾਲ ਸਿੰਘ ਨਿੱਝਰ ਤੋਂ ਇਲਾਵਾ ਕਿਸੇ ਹੋਰ ਵਕੀਲ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਵਾਏ ਗਏ ਸਨ ਜਿਸ ਤੋਂ ਬਾਅਦ ਅੱਜ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੂੰ ਪ੍ਰਧਾਨ ਤੋਂ ਇਲਾਵਾ ਐਡਵੋਕੇਟ ਜਤਿੰਦਰ ਮੋਹਨ ਕੁੰਦਰਾ ਵਲੋਂ ਮੀਤ ਪ੍ਰਧਾਨ, ਐਡਵੋਕੇਟ ਸੁਖਚਰਨਜੀਤ ਸਿੰਘ ਵਿੱਕੀ ਵਲੋਂ ਸਕੱਤਰ ਅਤੇ ਐਡਵੋਕੇਟ ਅਮਨ ਵਾਸ਼ਲ ਵਲੋਂ ਜੁਆਇੰਟ ਸਕੱਤਰ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਪਰ ਇਨ੍ਹਾਂ ਤਿੰਨਾਂ ਖ਼ਿਲਾਫ਼ ਵੀ ਕਿਸੇ ਵਕੀਲ ਵਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕਰਵਾਉਣ ਕਰਕੇ ਤਿੰਨਾਂ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ | ਚੌਥੀ ਵਾਰ ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਚੁਣੇ ਜਾਣ 'ਤੇ ਸਮੂਹ ਸਾਥੀਆਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਮਾਣ ਦਿੱਤਾ ਗਿਆ ਹੈ ਉਸ ਲਈ ਉਹ ਬਾਰ ਦੇ ਮੈਂਬਰਾਂ ਦੇ ਹਮੇਸ਼ਾ ਰਿਣੀ ਰਹਿਣਗੇ | ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਛੀਨਾ, ਐਡਵੋਕੇਟ ਨਰੇਸ਼ ਸ਼ਰਮਾ, ਰਮਨ ਸ਼ਰਮਾ, ਅੰਮਿ੍ਤਪਾਲ ਸਿੰਘ ਮੁਹਾਰ, ਐਡਵੋਕੇਟ ਸਰਪੰਚ ਮਨੋਜ ਕੁਮਾਰ ਧਾਰੀਵਾਲ, ਮਿਲਾਪ ਸਿੰਘ ਭੱਟੀ, ਸੁਖਜੀਤ ਸਿੰਘ ਚੀਮਾ, ਮੇਜਰ ਸਿੰਘ ਰਿਆੜ, ਮਾਸਟਰ ਵਾਸੁਦੇਵ ਸ਼ਰਮਾ, ਸੁਖਦੇਵ ਸਿੰਘ ਬਾਜਵਾ, ਬੀ.ਐੱਸ ਰਾਮਪਾਲ, ਕਾਬਲ ਸਿੰਘ ਬਲੱਗਣ, ਅਰਵਿੰਦਰ ਸਿੰਘ ਮਾਨ, ਨਵਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਜੌਹਲ, ਪਰਮਿੰਦਰ ਸਿੰਘ ਨਿੱਝਰ, ਰਮਨਦੀਪ ਸ਼ਰਮਾ, ਰਾਜੀਵ ਮਦਾਨ ਰਾਜਾ, ਦੀਪਕ ਬਮੋਤਰਾ, ਦਲਜੀਤ ਸਿੰਘ ਗਿੱਲ, ਸੁਖਜਿੰਦਰ ਸਿੰਘ ਰੰਧਾਵਾ, ਰੁਪਿੰਦਰ ਸਿੰਘ ਸੰਧੂ, ਜੋਬਨਪ੍ਰੀਤ ਸਿੰਘ, ਰਾਜਨ ਸਨਿਆਲ, ਨਿਰਮਲ ਸਿੰਘ ਗਿੱਲ, ਪਲਵਿੰਦਰ ਸਿੰਘ, ਮੁਸਤਾਕ ਨਥੈਨੀਅਲ, ਨਾਨਕ ਸਿੰਘ ਭੱਟੀ, ਗਰਵਿਤ ਸਿੰਘ ਮੁਹਾਰ, ਰਿਤੂਰਾਜ ਸਿੰਘ ਸੰਧੂ, ਦਵਿੰਦਰ ਸਿੰਘ ਢਿੱਲੋਂ, ਜਸਪ੍ਰੀਤ ਸਿੰਘ ਅਰੋੜਾ, ਦਲਜੀਤ ਸਿੰਘ ਘੁੱਕੇਵਾਲੀ, ਰੋਹਿਤ ਸ਼ਰਮਾ ਅਤੇ ਸੁਖਨੀਪ ਸਿੰਘ ਆਦਿ ਵੱਲੋਂ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਸਮੇਤ ਸਮੂਹ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ |
ਗੱਗੋਮਾਹਲ, 7 ਦਸੰਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਦਾਣਾ ਮੰਡੀਆਂ ਵਿਚੋਂ ਖਰੀਦ ਕੀਤੇ ਝੋਨੇ ਦੀ 72 ਘੰਟਿਆ ਵਿਚ ਚੁਕਾਈ ਤੇ 24 ਘੰਟਿਆਂ ਵਿਚ ਖਰੀਦੇ ਝੋਨੇ ਦੀ ਕਿਸਾਨਾਂ ਦੇ ਖਾਤਿਆਂ ਵਿਚ ਅਦਾਇਗੀ ਦੇ ਦਾਅਵੇ ਸਰਹੱਦੀ ਖੇਤਰ ਦੀ ਮੰਡੀ ਅਵਾਣ ਵਿਚ ਪੂਰੀ ...
ਗੱਗੋਮਾਹਲ, 7 ਦਸੰਬਰ (ਬਲਵਿੰਦਰ ਸਿੰਘ ਸੰਧੂ)-ਵੱਖ-ਵੱਖ ਤਰ੍ਹਾਂ ਦੇ ਸਬਜ਼ਬਾਗ ਵਿਖਾ ਕੇ ਕਾਂਗਰਸ ਪੰਜਾਬੀਆਂ ਨੂੰ ਗੁਮਰਾਹ ਕਰ ਰਹੀ ਹੈ ਪਰ ਅਗਾਮੀ ਚੋਣਾਂ ਦੌਰਾਨ ਪੰਜਾਬੀ ਕਾਂਗਰਸ ਦੀਆਂ ਚਾਲਾਂ ਵਿਚ ਨਹੀਂ ਫਸਣਗੇ ਤੇ ਪੰਜਾਬ ਵਿਚ ਅਕਾਲੀ ਬਸਪਾ ਗਠਜੋੜ ਦੀ ਸਰਕਾਰ ...
ਅਟਾਰੀ, 7 ਦਸੰਬਰ (ਗੁਰਦੀਪ ਸਿੰਘ ਅਟਾਰੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕਾਉਂਕੇ ਵਿਖੇ 2 ਡੀਪੂ ਹੋਲਡਰ ਹਨ, ਜਿਨ੍ਹਾਂ ਤੇ ਪਿੰਡ ਵਾਸੀਆਂ ਨੇ ਕਣਕ ਘੱਟ ਦੇਣ ਦੇ ਦੋਸ਼ ਲਗਾਏ ਹਨ | ਪਿੰਡ ਦੇ ਮੋਹਤਬਰ ਜਗਮੇਲ ਸਿੰਘ, ਬਾਬਾ ਦਿਆਲ ਸਿੰਘ, ਜਸਬੀਰ ਸਿੰਘ, ਲਾਲ ...
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਢੇ ਚਾਰ ਸਾਲ ਤਾਂ ਲਾਰੇ ਲੱਪੇ ਲਾਕੇ ਹੀ ਲੰਘਾ ਦਿੱਤੇ ਹਨ, ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਸੇ ਰਾਹ 'ਤੇ ...
ਅਟਾਰੀ, 7 ਦਸੰਬਰ (ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ 'ਤੇ ਜਨਮੇ ਬੱਚੇ ਬਾਰਡਰ ਨੂੰ ਪਾਕਿਸਤਾਨ ਭੇਜਣ ਲਈ ਪ੍ਰਸਿੱਧ ਐਡਵੋਕੇਟ ਨਵਜੋਤ ਕੌਰ ਚੱਬਾ ਅੱਗੇ ਆਏ ਹਨ | ਉਨ੍ਹਾਂ ਨੇ ਇਸ ਸਬੰਧੀ ਪਾਕਿਸਤਾਨ ਅੰਬੈਸੀ ਦਿੱਲੀ ਸਥਿਤ ਗੱਲਬਾਤ ਕੀਤੀ | ...
ਤਰਸਿੱਕਾ, 7 ਦਸੰਬਰ (ਅਤਰ ਸਿੰਘ ਤਰਸਿੱਕਾ)-ਸ: ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਧਾਇਕ ਤੇ ਕਾਰਜਕਾਰੀ ਪ੍ਰਧਾਨ ਪ੍ਰਦੇਸ਼ ਕਾਂਗਰਸ ਪੰਜਾਬ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਿੱਜੀ ਦਿਲਚਸਪੀ ਤੇ ਸਹਿਯੋਗ ਦੇਣ ਸਦਕਾ ਸੰਤ ...
ਅਟਾਰੀ, 7 ਦਸੰਬਰ (ਗੁਰਦੀਪ ਸਿੰਘ ਅਟਾਰੀ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਡੰਡੇ ਦੇ ਸਰਬਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪੁਲਿਸ ਥਾਣਾ ਘਰਿੰਡਾ ਵਿਖੇ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਦੀ ਮਾਲਕੀ ਵਾਲੀ ਜਗ੍ਹਾ 'ਤੇ ਪਿੰਡ ਦੇ ਕਾਂਗਰਸੀ ਆਗੂ ਸਰਪੰਚ ਦਲਵਿੰਦਰ ...
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਵਿਖੇ ਸ਼੍ਰੋਮਣੀ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਤਮਸਤਕ ਹੋਏ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ | ਐਡਵੋਕੇਟ ਹਰਜਿੰਦਰ ...
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਵਿਧਾਨ ਸਭਾ ਹਲਕਾ ਬਾਬਾ ਸਾਹਿਬ ਦੇ ਅਧੀਨ ਪਿੰਡ ਤੱਖਤੂ ਚੱਲ ਵਿਖੇ ਸਰਕਲ ਪ੍ਰਧਾਨ ਪਲਵਿੰਦਰ ਸਿੰਘ ਸਰਲੀ, ਜ਼ਿਲ੍ਹਾ ਸਕੱਤਰ ਕੈਪਟਨ ਤਰਸੇਮ ਸਿੰਘ ਤੇ ਸਾਥੀਆਂ ਵਲੋਂ ਦਾਣਾ ਮੰਡੀ ਤਖਤੂ ਚੱਕ ਵਿਖੇ ਕਿ ...
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਪ੍ਰਮੋਸ਼ਨਾਂ ਦੀਆਂ ਲਿਸਟਾਂ ਨਾ ਜਾਰੀ ਕਰਨ ਦੇ ਰੋਸ ਵਜੋਂ ਅੱਜ ਐਲੀਮੈਂਟਰੀ ਟੀਚਰਜ ਯੂਨੀਅਨ ਤਹਿਸੀਲ ਅਜਨਾਲਾ ਵਲੋਂ ਸੂਬਾ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਦੀ ...
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਸਟੇਟ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ, ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈਕੇ ਇਕ ਰੋਸ ਮੀਟਿੰਗ ਸੁਖਦੇਵ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਇਸ ...
ਓਠੀਆਂ, 7 ਦਸੰਬਰ (ਗੁਰਵਿੰਦਰ ਸਿੰਘ ਛੀਨਾ)-ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਥਾਣਾ ਭਿੰਡੀਸੈਦਾਂ ਦੇ ਪੁਲਿਸ ਮੁੱਖੀ ਐੱਸ. ਐੱਚ. ਓ. ਹਰਭਾਲ ਸਿੰਘ ਸੋਹੀ ਵਲੋਂ ਥਾਣਾ ਭਿੰਡੀਸੈਦਾਂ ਦੇ ਅਧੀਨ ਪੈਂਦੇ ਸਰਹੱਦੀ ਪਿੰਡਾਂ ਦੇ ਆਸਲਾ ਧਾਰਕ ਨੂੰ ਆਪਣੇ ਲਾਇੰਸਸੀ ਹਥਿਆਰ ...
ਅਜਨਾਲਾ, 7 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ ਕਾਂਗਰਸ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸੁੱਖ ਸਹੂਲਤਾਂ ਸਦਕਾ ਪੰਜਾਬ ਵਿਚ ਮੁੜ ਸਪੱਸ਼ਟ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ | ਇਹ ਪ੍ਰਗਟਾਵਾ ਅੱਜ ...
ਤਰਸਿੱਕਾ, 7 ਦਸੰਬਰ (ਅਤਰ ਸਿੰਘ ਤਰਸਿੱਕਾ)-ਮੁਢਲਾ ਸਿਹਤ ਕੇਂਦਰ ਤਰਸਿੱਕਾ 'ਚ ਚਲ ਰਹੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਤੇ ਓਟ ਮੁਲਾਜ਼ਮਾਂ ਵਲੋਂ ਲੰਮੇ ਅਰਸੇ ਤੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਗੁਰਪ੍ਰੀਤ ਸਿੰਘ ਸੂਬਾ ਪ੍ਰਧਾਨ ਤੇ ਵਿਜੇ ਸੂਰੀ ਉਪ ਪ੍ਰਧਾਨ ਦੇ ...
ਅਜਨਾਲਾ, 7 ਦਸੰਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪੱਧਰੀ ਦਫਤਰੀ ਕੰਪਲੈਕਸ ਦੇ ਵਿਹੜੇ 'ਚ ਇਨਕਲਾਬੀ ਸੰਘਰਸ਼ੀਲ ਜਨਤਕ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਸ਼ੀਤਲ ਸਿੰਘ ਤਲਵੰਡੀ, ਦਿਹਾਤੀ ਮਜਦੂਰ ਸਭਾ ...
ਜੰਡਿਆਲਾ ਗੁਰੂ, 7 ਦਸੰਬਰ (ਰਣਜੀਤ ਸਿੰਘ ਜੋਸਨ)-ਜੰਡਿਆਲਾ ਗੁਰੂ ਸ਼ਹਿਰ ਵਿਖੇ ਮਲਹੋਤਰਾ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਭਾਪਾ ਮਹਿੰਦਰ ਸਿੰਘ ਦੇ ਸਪੁੱਤਰ ਝਰਮਲ ਸਿੰਘ ਮਲਹੋਤਰਾ ਅਚਾਨਕ ਦੇਰ ਸ਼ਾਮ ਸਦੀਵੀਂ ਵਿਛੋੜਾ ਦੇ ਗਏ | ਮਿ੍ਤਕ ਝਰਮਲ ਸਿੰਘ ...
ਜੰਡਿਆਲਾ ਗੁਰੂ, 7 ਦਸੰਬਰ (ਰਣਜੀਤ ਸਿੰਘ ਜੋਸਨ)-ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ , ਸਹਿ ਇੰਚਾਰਜ ਰਾਘਵ ਚੱਡਾ, ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ...
ਅੰਮਿ੍ਤਸਰ, 7 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਨਾਗਰਿਕ ਦਾ ਭਾਰਤੀ ਸਰਹੱਦ 'ਤੇ ਪੈਦਾ ਹੋਇਆ ਬੱਚਾ 'ਬਾਰਡਰ' ਬਿਨਾ ਪਾਸਪੋਰਟ ਪਾਕਿਸਤਾਨ ਜਾਵੇਗਾ | ਦਰਅਸਲ, ਕੋਵਿਡ-19 ਕਾਰਨ ਭਾਰਤ 'ਚ ਫਸੇ 99 ਪਾਕਿਸਤਾਨੀ ਹਿੰਦੂ ਨਾਗਰਿਕਾਂ 'ਚੋਂ 93 ਦੀ ਲੰਘੇ ਦਿਨ ਲਗਪਗ ਤਿੰਨ ...
ਅਟਾਰੀ, 7 ਦਸੰਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਲਹਿੰਦੇ ਪੰਜਾਬ 'ਚ ਰਹਿਣ ਵਾਲੇ ਹਿੰਦੂ ਪਰਿਵਾਰ ਨੂੰ ਉਸ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਪਾਕਿਸਤਾਨ ਇਮੀਗ੍ਰੇਸ਼ਨ ਅਤੇ ਪਾਕਿ ਰੇਂਜਰਾਂ ਨੇ ਉਨ੍ਹਾਂ ਨੂੰ 5 ਦਿਨ ਪਹਿਲਾਂ ਅਟਾਰੀ ਵਾਹਗਾ ...
ਅਟਾਰੀ, 7 ਦਸੰਬਰ (ਗੁਰਦੀਪ ਸਿੰਘ ਅਟਾਰੀ)-ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ 'ਤੇ ਦੇਸ਼ ਦੀ ਰਾਖੀ ਕਰ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਰਹੱਦੀ ਇਲਾਕੇ 'ਚ ਘੁੰਮਦੇ ਇਕ ਭਾਰਤੀ ਨਾਗਰਿਕ ਨੂੰ ਗਿ੍ਫ਼ਤਾਰ ਕੀਤਾ ਹੈ | ਉਸ ਦੀ ਪਹਿਚਾਣ ਮੁਹੰਮਦ ਸ਼ਫ਼ੀਨ (31) ਪੁੱਤਰ ...
ਅਜਨਾਲਾ, 7 ਦਸੰਬਰ (ਐਸ. ਪ੍ਰਸ਼ੋਤਮ)-ਹਲਕਾ ਅਜਨਾਲਾ 'ਚ ਆਮ ਆਦਮੀ ਪਾਰਟੀ ਦੀ ਟੀਮ ਵਲੋਂ ਹਲਕਾ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੀ ਟੀਮ ਨਾਲ ਹਲਕੇ ਦੇ ਪਿੰਡ ਪੰਡੋਰੀ ਸੁੱਖਾ ਸਿੰਘ ਬਲੜਵਾਲ, ਡੱਲਾ ਰਾਜਪੂਤਾਂ, ਬਲਬਾਵਾ, ਜੱਟਾ ਆਦਿ ਪਿੰਡਾਂ 'ਚ ਪਾਰਟੀ ਸੁਪਰੀਮੋ ...
ਹਰਿੰਦਰ ਸਿੰਘ ਤਰਨ ਤਾਰਨ, 7 ਦਸੰਬਰ-ਪੰਜਾਬ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਅਕਾਲੀ-ਬਸਪਾ ਗਠਜੋੜ ਵਲੋਂ ਮਿਲ ਕੇ ਲੜੀਆਂ ਜਾ ਰਹੀਆਂ 117 ਵਿਧਾਨ ਸਭਾ ਦੀਆਂ ਸੀਟਾਂ 'ਚੋਂ ਸਮਝੌਤੇ ਤਹਿਤ 20 ਸੀਟਾਂ 'ਤੇ ਬਸਪਾ ਤੇ 97 ਸੀਟਾਂ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ...
ਰਈਆ, 7 ਦਸੰਬਰ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਮੈਮੋਰੀਅਲ ਕਾਲਜ ਫਾਰ ਵਿਮੈਨ, ਰਈਆ ਵਿਖੇ ਪੰਜਾਬੀ ਵਿਭਾਗ ਵਲੋਂ ਸ਼ਹੀਦੀ ਹਫਤੇ ਨੂੰ ਸਮਰਪਿਤ 'ਮਾਤਾ ਗੁਜਰ ਕੌਰ ਦੇ ਵਾਰਿਸਾਂ ਨਾਲ ਵਿਰਸੇ ਦੀ ਬਾਤ' ਵਿਸ਼ੇ ਤੇ ਪਿ੍ੰ: ਮੈਡਮ ਪ੍ਰੋਫੈਸਰ ਅਰਵਿੰਦ ...
ਮਜੀਠਾ,7 ਦਸੰਬਰ (ਮਨਿੰਦਰ ਸਿੰਘ ਸੋਖੀ)-ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਜ਼ਿਲ੍ਹਾ ਖੇਡ ਵਿਭਾਗ ਅੰਮਿ੍ਤਸਰ ਵਲੋਂ 71ਵੀਂ ਅਥਲੈਟਿਕ ਮੀਟ ਕਰਾਈ ਗਈ | ਜਿਸ ਦੀ ਸ਼ੁਰੂਆਤ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਵਲੋਂ ਕੀਤੀ ...
ਚੌਕ ਮਹਿਤਾ, 7 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਨੇੜਲੇ ਪਿੰਡ ਨੰਗਲੀ ਦੇ ਵਸਨੀਕ ਬਾਪੂ ਮੰਗਲ ਸਿੰਘ ਦਾ ਦਿੱੱਲੀ ਦੇ ਸਿੰਘੂ ਬਾਡਰ 'ਤੇ ਲੱਗੇ ਕਿਸਾਨ ਮੋਰਚੇ ਵਿਚ ਦਿਲ ਦਾ ਦੌਰਾ ਪੈਣ 'ਤੇ 5 ਦਸੰਬਰ ਨੂੰ ਦਿਹਾਂਤ ਹੋ ਗਿਆ | ਉਹ ਤਕਰੀਬਨ 75 ਵਰਿ੍ਹਆਂ ਦੇ ਸਨ | ਸਿਹਤ ਪੱਖੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX