ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਸ਼ੋ੍ਰਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ 'ਚ ਪਿੰਡ ਮਚਾਕੀ ਕਲਾਂ ਵਿਖੇ ਐਸ.ਸੀ ਵਰਕਰਾਂ ਨਾਲ ਸੁਖਵਿੰਦਰ ਸਿੰਘ ਕੋਟਸੁਖੀਆ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਐਸ.ਸੀ ਵਿੰਗ ਫ਼ਰੀਦਕੋਟ ਵਲੋਂ ਨੁੱਕੜ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਬੰਟੀ ਰੋਮਾਣਾ ਦੇ ਹੱਕ 'ਚ ਵਰਕਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਬੇ ਅੰਦਰ ਜਦੋਂ ਵੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਦਲਿਤ ਸਮਾਜ ਦੇ ਲੋਕਾਂ ਦੇ ਹਿਤਾਂ ਲਈ ਅਨੇਕਾਂ ਭਲਾਈ ਸਕੀਮਾਂ ਬਣਦੀਆਂ ਅਤੇ ਲਾਗੂ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਨੇ ਐਸ.ਸੀ. ਵਰਗ ਨੂੰ ਸਰਕਾਰ ਹੁੰਦਿਆਂ ਬਹੁਤ ਸਹੂਲਤਾਂ ਦਿੱਤੀਆਂ ਅਤੇ ਗ਼ਰੀਬਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਪੂਰੇ ਕੀਤੇ ਹਨ | ਦੂਜੇ ਪਾਸੇ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਅਤੇ ਵਿਕਾਸ ਕਾਰਜ ਵੀ ਠੱਪ ਪਏ ਹਨ | ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਕੁਰਸੀ ਪਿੱਛੇ ਖਿੱਚੋਤਾਣ ਕਰਦੇ ਰਹੇ ਹਨ ਅਤੇ ਪੰਜਾਬ ਦੇ ਵਿਕਾਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ | ਆਖ਼ਰੀ ਸਮੇਂ 'ਚ ਲੋਕਾਂ ਨੂੰ ਬਿਜਲੀ ਦੀਆਂ ਰਿਆਇਤਾਂ, ਪੈਨਸ਼ਨਾਂ ਅਤੇ ਮਹਿੰਗਾਈ ਭੱਤੇ ਵਧਾਉਣ ਜਿਹੇ ਲੁਭਾਊ ਲਾਰੇ ਦੇ ਕੇ ਵਰਚਾਇਆ ਜਾ ਰਿਹਾ ਹੈ, ਪਰ ਲੋਕ ਇਨ੍ਹਾਂ ਝਾਂਸਿਆਂ 'ਚ ਨਹੀਂ ਆਉਣਗੇ | ਇਸ ਮੌਕੇ ਨਰਿੰਦਰਪਾਲ ਸਿੰਘ, ਸੁੱਖਾ ਸਿੰਘ, ਜਸਕਰਨ ਸਿੰਘ, ਰਾਜਾ ਸਿੰਘ, ਗੱਗੂ, ਬਲਵੰਤ ਸਿੰਘ, ਕੁਲਦੀਪ ਸਿੰਘ, ਗੁਰਨਾਮ ਸਿੰਘ, ਪਰਮਜੀਤ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ, ਸਰਬਜੀਤ ਕੌਰ ਅਤੇ ਪਿੰਡ ਝੋਟੀਵਾਲਾ ਤੋਂ ਅਸ਼ੋਕ ਕੁਮਾਰ, ਪਰਮਜੀਤ ਕੌਰ ਸਰਪੰਚ, ਤਰਸੇਮ ਸਿੰਘ, ਕੁਲਵਿੰਦਰ ਕੌਰ, ਰਾਜ ਕੁਮਾਰ, ਛਿੰਦਰਪਾਲ ਕੌਰ, ਵੀਰਪਾਲ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਅੰਗਰੇਜ਼ ਕੌਰ, ਗੁਰਪ੍ਰੀਤ ਕੌਰ, ਪ੍ਰਕਾਸ਼ ਸਿੰਘ, ਨੰਦ ਸਿੰਘ, ਵੀਰਪਾਲ ਕੌਰ, ਨਸੀਬ ਕੌਰ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
ਫ਼ਰੀਦਕੋਟ, 7 ਦਸੰਬਰ (ਸਰਬਜੀਤ ਸਿੰਘ)-ਪੰਜਾਬ ਰੋਡਵੇਜ ਪਨਬੱਸ/ ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਰੋਡਵੇਜ਼ ਸਮੂਹ ਕੰਟਰੈਕਟ ਮੁਲਾਜ਼ਮਾਂ ਵਲੋਂ ਅੱਜ ਇੱਥੇ ਮੁੱਖ ਬੱਸ ਅੱਡੇ 'ਤੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ | ਸੂਬਾ ...
ਜੈਤੋ, 7 ਦਸੰਬਰ (ਭੋਲਾ ਸ਼ਰਮਾ)-ਪੰਜਾਬ ਸਰਕਾਰ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ, ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਸਾਬਕਾ ਇੰਚਾਰਜ, ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ ਅਤੇੇ ਸਹਿਕਾਰੀ ਸਭਾਵਾਂ ਦੇ ਸਾਬਕਾ ਪ੍ਰਧਾਨ ਧਨਜੀਤ ਸਿੰਘ ...
ਬਾਜਾਖਾਨਾ, 7 ਦਸੰਬਰ (ਜੀਵਨ ਗਰਗ)-ਪੰਜਾਬ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣਾ ਅਹੁਦਾ ਸੰਭਾਲਦਿਆਂ ਹੀ ਪੰਜਾਬ ਵਿਚ ਵਿਕਾਸ ਕਰਾਜਾਂ ਦੀ ਝੜੀ ਲਾ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਵਿਕਾਸ ਕਾਰਜ ਨਿਰਵਿਘਨ ਜਾਰੀ ਰਹਿਣਗੇ | ਇਹ ...
ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਵਿਧਾਨ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਹੱਕ 'ਚ ਸ਼ਹਿਰ ਦੇ ਵਾਰਡ ਨੰ: 4 ਦੇ ਮੁਹੱਲਾ ਸੁਖੀਜਾ ਕਾਲੋਨੀ ...
ਜੈਤੋ, 7 ਦਸੰਬਰ (ਭੋਲਾ ਸ਼ਰਮਾ)-ਪਿੰਡ ਦੇ ਲੋਕਾਂ ਦੀ ਬੜੇ ਲੰਮੇ ਸਮੇਂ ਤੋਂ ਜਿੰਮ ਬਣਾਉਣ ਦੀ ਮੰਗ ਨੂੰ ਪੂਰੀ ਕਰਦਿਆਂ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਪਿੰਡ ਰਾਮੇਆਣਾ ਨੂੰ ਓਪਨ ਜਿੰਮ ਦਿੱਤੀ ਹੈ ...
ਕੋਟਕਪੂਰਾ, 7 ਦਸੰਬਰ (ਮੇਘਰਾਜ)-ਅੱਜ ਸਥਾਨਕ ਮਿਉਂਸੀਪਲ ਪਾਰਕ ਵਿਖੇ ਉੱਘੇ ਸਮਾਜਸੇਵੀ ਤੇ ਚੰਡੀਗੜ੍ਹ ਚਾਇਲਡ ਕੇਅਰ ਸੈਂਟਰ ਕੋਟਕਪੂਰਾ ਦੇ ਸੰਚਾਲਕ ਡਾ. ਰਵੀ ਬਾਂਸਲ ਨੂੰ ਪੰਜਾਬ ਸਰਕਾਰ ਵਲੋਂ ਮੈਡੀਕਲ ਕੌਂਸਲ ਪੰਜਾਬ ਦਾ ਮੈਂਬਰ ਨਿਯੁਕਤ ਹੋਣ 'ਤੇ ਗੁੱਡ ਮੌਰਨਿੰਗ ...
ਜੈਤੋ, 7 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਸਰਕਾਰ ਨੇ ਫੋਕੇ ਐਲਾਨ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਤੁਲੀ ਹੋਈ ਹੈ ਜਦ ਕਿ ਲੋਕ ਚੰਨੀ ਸਰਕਾਰ ਦੀਆਂ ਫੋਕੀਆਂ ਬਿਆਨਬਾਜ਼ੀਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ ...
ਫ਼ਰੀਦਕੋਟ, 7 ਦਸੰਬਰ (ਸਤੀਸ਼ ਬਾਗ਼ੀ)-ਪੰਜਾਬ ਰਾਜ ਸਹਾਇਤਾ ਪ੍ਰਾਪਤ ਏਡਿਡ ਸਕੂਲ ਪੈਨਸ਼ਨਰ ਐਸੋਸੀਏਸ਼ਨ ਫ਼ਰੀਦਕੋਟ ਦੀ ਮੀਟਿੰਗ ਵਿਚ ਬੁਲਾਰਿਆਂ ਨੇ ਪੰਜਾਬ ਸਰਾਕਾਰ ਨੂੰ ਅਪੀਲ ਕੀਤੀ ਕਿ ਸਰਕਾਰੀ ਕਰਮਚਾਰੀਆਂ ਦੇ ਨਾਲ ਹੀ ਏਡਿਡ ਸਕੂਲਾਂ ਦੇ ਪੈਨਸ਼ਨਰਾਂ 'ਤੇ ਵੀ ...
ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਸਬੰਧੀ ਅੱਜ ਸਥਾਨਕ ਵਧੀਕ ਸ਼ੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ 'ਚ ਸੁਣਵਾਈ ਦੌਰਾਨ ਮਾਮਲੇ 'ਚ ਨਾਮਜ਼ਦ ਪੁਲਿਸ ਅਧਿਕਾਰੀਆਂ ਵਲੋਂ ਮੁਕੱਦਮੇ 'ਚ ਦਿੱਤੀਆਂ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ 25 ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ...
ਫ਼ਰੀਦਕੋਟ, 7 ਦਸੰਬਰ (ਸਰਬਜੀਤ ਸਿੰਘ)-ਥਾਣਾ ਸਦਰ ਫ਼ਰੀਦਕੋਟ ਪੁਲਿਸ ਵਲੋਂ ਪਿੰਡ ਪੱਕਾ ਤੋਂ ਇਕ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਦੜਾ ਸੱਟਾ ਲਾਉਣ ਦੇ ਦੋਸ਼ਾਂ 'ਚ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਵਾਸੋਂ 5910 ਰੁਪਏ ਦੀ ...
ਫ਼ਰੀਦਕੋਟ, 7 ਦਸੰਬਰ (ਸਰਬਜੀਤ ਸਿੰਘ)-ਸਥਾਨਕ ਸਾਦਿਕ ਰੋਡ 'ਤੇ ਇਕ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਸੂਚਨਾ ਹੈ | ਪੁਲਿਸ ਵਲੋਂ ਮਿ੍ਤਕ ਵਿਅਕਤੀ ਦੇ ਲੜਕੇ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਵਰਕਰਾਂ ਦੀ ਮੀਟਿੰਗ ਪਿੰਡ ਸੰਧਵਾਂ ਵਿਖੇ ਹੋਈ, ਜਿਸ ਵਿਚ ਵੱਡੀ ...
ਜੈਤੋ, 7 ਦਸੰਬਰ (ਭੋਲਾ ਸ਼ਰਮਾ)-ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਨਰਸਰੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਇਕ ਅਡਵੈਂਚਰ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਸ਼ਵਨੀ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਕਰਨਜੀਤ ਸਿੰਘ ਗਿੱਲ ਦੇ ਨਿਰਦੇਸ਼ ਅਨੁਸਾਰ ਅਤੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਦੀ ਯੋਗ ਅਗਵਾਈ ਹੇਠ ਬਲਾਕ ਕੋਟਕਪੂਰਾ ਦੇ ਪਿੰਡ ਸਿੱਖਾਂਵਾਲਾ ਵਿਖੇ ਕਿਸਾਨ ਫਾਰਮ ...
ਬਰਗਾੜੀ, 7 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਬਰਗਾੜੀ ਨਿਵਾਸੀ ਗੁਰਦੇਵ ਸਿੰਘ ਗੋਂਦਾਰਾ ਦਾ ਨੌਜਵਾਨ ਸਪੁੱਤਰ ਗੁਰਪਿਆਰ ਸਿੰਘ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਿਆ ਸੀ | ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਰੀਕ ਹੋਣ ਲਈ ਵਿਧਾਨ ਸਭਾ ਹਲਕਾ ਜੈਤੋ ਦੇ ਮੁੱਖ ਸੇਵਾਦਾਰ ...
ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿ-ਵਿੱਦਿਅਕ ਮੁਕਾਬਲੇ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਕਰਵਾਏ ਗਏ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ੍ਰੀ ਸੱਤਪਾਲ ਜ਼ਿਲ੍ਹਾ ...
ਜੈਤੋ, 7 ਦਸੰਬਰ (ਭੋਲਾ ਸ਼ਰਮਾ)-ਗੰਗਸਰ ਸਪੋਰਟਸ ਕਲੱਬ ਜੈਤੋ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਬੀਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਜੈਤੋ ਵਿਖੇ ਹੋਈ | ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਇਲਾਕੇ ਦੇ ਨੌਜਵਾਨਾਂ ਨੂੰ ...
ਫ਼ਰੀਦਕੋਟ, 7 ਦੰਸਬਰ (ਸਤੀਸ਼ ਬਾਗ਼ੀ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੋਹਾਨਾ ਵਿਖੇ ਆਰੰਭ ਹੋ ਰਹੇ 90 ਦਿਨਾਂ ਅਖੰਡ ਜਾਪ ਵਿਚ ਹਿੱਸਾ ਲੈਣ ਲਈ ਬੀਤੀ ਰਾਤ ਸਥਾਨਕ ਰਾਮ ਸ਼ਰਨਮ ਆਸ਼ਰਮ ਤੋਂ ਭਗਤਾਂ ਦਾ ਜਥਾ ਆਸ਼ਰਮ ਦੇ ਮੁੱਖ ਸੇਵਾਦਾਰ ਅਰੁਣ ਬਜਾਜ ਦੀ ਅਗਵਾਈ ਹੇਠ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ, ਮੇਘਰਾਜ)-ਜ਼ਿਲ੍ਹਾ ਯੂਥ ਕਾਂਗਰਸ ਫ਼ਰੀਦਕੋਟ ਦੇ ਸਾਬਕਾ ਪ੍ਰਧਾਨ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸੀਨੀਅਰ ਆਗੂ ਧਨਜੀਤ ਸਿੰਘ ਧਨੀ ਵਿਰਕ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਸਰਬੱਤ ਦੇ ਭਲੇ ਲਈ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਧਰਮਸ਼ਾਲਾ ਪਿੰਡ ਢਿੱਲਵਾਂ ਕਲਾਂ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਗੁਰੂ ਤੇਗ਼ ਬਹਾਦਰ ਨਗਰ ਦੀ ਗਰਾਮ ਪੰਚਾਇਤ ਨੂੰ ਵਿਕਾਸ ਕੰਮਾਂ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਤੀਰ ਅੰਦਾਜ਼ੀ 'ਚ ਅੰਡਰ 17 ਸਾਲ ਉਮਰ ਵਰਗ 'ਚ ਲਖਨਊ ਵਿਖੇ ਖੇਡ ਮੁਕਾਬਲਿਆਂ 'ਚ ਹਿੱਸਾ ਲੈਂਦਿਆਂ ਖਿਡਾਰਨ ਮੁਸਕਾਨਪ੍ਰੀਤ ਕੌਰ ਪੁੱਤਰੀ ਸੂਬਾ ਸਿੰਘ ਅਤੇ ਗਗਨਦੀਪ ਕੌਰ ਵਾਸੀ ਕੋਠੇ ਧਾਲੀਵਾਲ, ਨੇੜੇ ਕੋਟਕਪੂਰਾ ਨੇ ਦੋ ਸੋਨ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-14 ਦਸੰਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਿੰਡ ਕਿਲੀ ਚਹਿਲਾਂ (ਮੋਗਾ) ਵਿਖੇ ਮਨਾਏ ਜਾ ਰਹੇ ਸ਼ੋ੍ਰ੍ਰਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਸਬੰਧੀ ਪਿੰਡ ਚਹਿਲ ਦੇ ਪਾਰਟੀ ਵਰਕਰਾਂ ਦੀ ਇਕ ਇਕੱਤਰਤਾ ...
ਜੈਤੋ, 7 ਦਸੰਬਰ (ਭੋਲਾ ਸ਼ਰਮਾ)-ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਹਮਾਇਤ ਅਤੇ ਸਹਿਯੋਗ ਕਰਨ ਵਾਲੇ ਐਨ.ਆਰ.ਆਈ. ਦਾਨੀ ਸੱਜਣਾਂ ਨੂੰ ...
ਬਰਗਾੜੀ, 7 ਦਸੰਬਰ (ਸੁਖਰਾਜ ਸਿੰਘ ਗੋਂਦਾਰਾ)-ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਢਿਲਵਾਂ ਅਤੇ ਐਸ.ਸੀ. ਸੈੱਲ ਪੰਜਾਬ ਕਾਂਗਰਸ ਕਮੇਟੀ ਜਨਰਲ ਸਕੱਤਰ ਬੇਅੰਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ ਦੀ ਅਗਵਾਈ ਹੇਠ ਕਸਬਾ ਬਰਗਾੜੀ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ...
ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਗੁਰਦੁਆਰਾ ਸਾਹਿਬ ਭਾਈ ਲੱਧਾ ਸਿੰਘ ਡੋਗਰ ਬਸਤੀ ਦੇ ਪ੍ਰਬੰਧਕਾਂ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਪੰਜ ...
ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਗੁਰੂ ਨਾਨਕ ਦੇਵ ਜੀ ਭਲਾਈ ਟਰੱਸਟ ਹਾਂਗਕਾਂਗ ਵਲੋਂ ਲੋੜਵੰਦਾਂ ਨੂੰ ਮਹੀਨਾਵਾਰੀ ਰਾਸ਼ਨ ਦੀ ਸੇਵਾ ਭਾਈ ਘਨ੍ਹੱਈਆ ਕੰਪਿਊਟਰ ਸੈਂਟਰ ਫ਼ਰੀਦਕੋਟ ਵਿਖੇ ਕੀਤੀ ਗਈ | ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ...
ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਉੱਘੇ ਕਿਸਾਨ ਗੁਰਭਜਨ ਸਿੰਘ ਸਿੱਧੂ ਹਰੀ ਨੌ ਬੀਤੇ ਦਿਨੀਂ 90 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਉਹ ਇਲਾਕੇ ਦੇ ਮਿਹਨਤੀ ਕਿਸਾਨ ਵਜੋਂ ਜਾਣੇ ਜਾਂਦੇ ਸਨ | ਉਨ੍ਹਾਂ ਦੀ ਮੌਤ 'ਤੇ ਉਨ੍ਹਾਂ ਦੇ ਸਪੁੱਤਰ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਕਰਵਾਏ ਗਏ | ਜਿਸ ਵਿਚ ਸੈਂਟਰ ਪੱਧਰੀ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੰਧਵਾਂ ਨੇ ਭਾਸ਼ਨ ਵਿਚ ਯੋੋਗੇਸ਼ ਨੇ ਪਹਿਲਾ ਸਥਾਨ, ...
ਜੈਤੋ, 7 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਆਗੂ ਡਾਲ ਚੰਦ ਪੰਵਾਰ ਨੇ ਮੁੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਸਰਕਾਰ ਨਾਂਅ ਮੰਗ ਪੱਤਰ ਦਿੱਤਾ ਕਿ ਸਰਕਾਰੀ ਦਫ਼ਤਰਾਂ 'ਚ ਡਾ: ਅੰਬੇਡਕਰ ਦੀ ਫ਼ੋਟੋ ਲਗਾਉਣੀ ਜ਼ਰੂਰੀ ਬਣਾਈ ਜਾਵੇ | ਬਾਬਾ ਸਾਹਿਬ ਡਾ: ਭੀਮ ...
ਬਾਜਖਾਨਾ, 7 ਦਸੰਬਰ (ਜੀਵਨ ਗਰਗ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੀ ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਈ ਅਤੇ ਆਉਣ ਵਾਲੇ ਸਮੇਂ ਵਿਚ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਕਰਕੇ ਕਾਂਗਰਸ ਪਾਰਟੀ ਸਭ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਨਸ਼ਾ ਛੁਡਾਉ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ 'ਚ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਚਲੇ ਜਾਣ ਕਾਰਨ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਨਸ਼ਾ ਛੱਡਣ ਦੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX