ਜੌੜੇਪੁਲ ਜਰਗ, 7 ਦਸੰਬਰ (ਪਾਲਾ ਰਾਜੇਵਾਲੀਆ)-ਮਨੁੱਖਤਾ ਦੇ ਮਸੀਹਾ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ ਅੰਮਿ੍ਤਸਰ) ਦੇ ਜੱਦੀ ਪਿੰਡ ਰਾਜੇਵਾਲ (ਰੋਹਣੋਂ) ਵਿਖੇ 55ਵਾਂ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਅਨੇਕਾ ਯਾਦਾਂ ਮਨਾਂ ਤੇ ਉੱਭਰਦਾ ਹੋਇਆ ਸਮਾਪਤ ਹੋਇਆ | ਆਲ ਓਪਨ ਕਬੱਡੀ ਵਿਚ ਹੋਏ ਬੇਹੱਦ ਦਿਲਚਸਪ ਮੁਕਾਬਲਿਆਂ ਦੌਰਾਨ ਭਗਵਾਨਪੁਰਾ ਦੀ ਟੀਮ ਨੇ ਪਹਿਲਾਂ ਇਨਾਮ 1 ਲੱਖ 11 ਹਜਾਰ ਰੁਪਏ ਪ੍ਰਾਪਤ ਕੀਤੇ | ਜਦੋਂ ਕਿ ਮਾਤਾ ਪੰਜਾਬ ਕੌਰ ਨੰਗਲ ਅੰਬੀਆਂ ਸ਼ਾਹਕੋਟ ਦੀ ਟੀਮ ਨੇ ਦੂਜਾ ਸਥਾਨ 81 ਹਜਾਰ ਰੁਪਏ ਪ੍ਰਾਪਤ ਕੀਤਾ | ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਰਾਜੇਵਾਲ ਪਿੰਡ ਮੇਰੀ ਜਨਮ ਭੂਮੀ ਹੈ, ਇਸ ਕਰ ਕੇ ਇਸ ਪਿੰਡ ਦੀ ਮਿੱਟੀ ਨਾਲ ਮੇਰੀ ਜਜਬਾਤੀ ਸਾਂਝ ਹੈ, ਕਿਉਂ ਕਿ ਰਾਜੇਵਾਲ ਪਿੰਡ ਦੀਆਂ ਗਲੀਆਂ 'ਚ ਮੇਰਾ ਬਚਪਨ ਬੀਤਿਆ ਹੋਣ ਕਰ ਕੇ ਮੈਂ ਸਦਾ ਹੀ ਪਿੰਡ ਰਾਜੇਵਾਲ ਨੂੰ ਚੜ੍ਹਦੀ ਕਲਾਂ 'ਚ ਦੇਖਣਾ ਚਾਹੁੰਦਾ ਸੀ | ਉਨ੍ਹਾਂ ਕਿਹਾ ਕਿ ਕਬੱਡੀ ਕੱਪ ਕਰਵਾਉਣ ਦੀ ਲੜੀ ਨੂੰ ਨਿਰੰਤਰ ਰੱਖਣ ਲਈ ਨੌਜਵਾਨ ਵਧਾਈ ਦੇ ਹੱਕਦਾਰ ਹਨ | ਦੱਸਣਯੋਗ ਹੈ ਕਿ ਦਿੱਲੀ ਦੀ ਕੇਂਦਰ ਸਰਕਾਰ ਤੋਂ ਕਿਸਾਨੀ ਵਿਰੁੱਧ ਲਾਗੂ ਕੀਤੇ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣ ਉਪਰੰਤ ਰਾਜੇਵਾਲ ਪੁੱਜੇ ਬਲਵੀਰ ਸਿੰਘ ਰਾਜੇਵਾਲ ਨੂੰ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ | ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕਰ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ | ਕਲੱਬ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨਾਲ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਅਤੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਵੀ ਹਾਜ਼ਰ ਸਨ | ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਖੰਨਾ ਤੋਂ ਉਮੀਦਵਾਰ ਬੀਬੀ ਜਸਦੀਪ ਕੌਰ ਦੇ ਪਤੀ ਯਾਦਵਿੰਦਰ ਸਿੰਘ ਯਾਦੂ ਨੂੰ ਵੀ ਕਲੱਬ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅਜੀਤ ਉਪ ਦਫ਼ਤਰ ਖੰਨਾ ਦੇ ਇੰਚਾਰਜ ਡਾ. ਹਰਜਿੰਦਰ ਸਿੰਘ ਲਾਲ, ਕਲੱਬ ਦੇ ਸਰਪ੍ਰਸਤ ਬਲਵੀਰ ਸਿੰਘ ਯੂ. ਐੱਸ. ਏ., ਗੁਰਵਿੰਦਰ ਸਿੰਘ ਨਿੰਦਾ ਸਰਪੰਚ ਬੇਗੋਵਾਲ, ਚਰਨਜੀਤ ਸਿੰਘ ਬੰਟੀ ਯੂ. ਕੇ., ਦਵਿੰਦਰ ਸਿੰਘ ਅੋਲ ਯੂ. ਐੱਸ. ਏ., ਡਾ. ਦਲਵਿੰਦਰਜੀਤ ਸਿੰਘ ਬੈਨੀਪਾਲ ਕੈਨੇਡਾ, ਅਰਸ਼ਦੀਪ ਸਿੰਘ ਗਿੱਲ ਕੈਨੇਡਾ, ਪ੍ਰਧਾਨ ਹਰਿੰਦਰ ਸਿੰਘ ਬੈਨੀਪਾਲ, ਗੁਰਵਿੰਦਰ ਸਿੰਘ ਗਿੰਦਾ ਬਾਬਾ, ਬਲਰਾਜ ਸਿੰਘ ਰਾਜੂ, ਦਲਵੀਰ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ ਨੋਨਾ, ਇਕਬਾਲ ਸਿੰਘ, ਪਵਨ ਗੋਸਲ, ਜੱਸ ਬੈਨੀਪਾਲ, ਵੈਦ ਪੁਸ਼ਪਿੰਦਰ ਕੁਮਾਰ, ਸੁਦਾਗਰ ਸਿੰਘ, ਰਣਜੀਤ ਸਿੰਘ ਮਣੀ ਸਮੇਤ ਹੋਰ ਹਾਜ਼ਰ ਸਨ | ਬੂਟਾ ਓਮਰੀਆਣਾ, ਬੱਬੂ ਖੰਨਾ ਅਤੇ ਕ੍ਰਿਸ਼ਨ ਬਦੇਸ਼ਾਂ ਨੇ ਬਹੁਤ ਲੱਛੇਦਾਰ ਸ਼ਬਦਾਵਲੀ ਅਤੇ ਗੀਤਾਂ ਦੇ ਟੋਟਕਿਆ ਨਾਲ ਕੁਮੈਂਟਰੀ ਨੂੰ ਹੋਰ ਕੰਨਰਸ ਬਣਾਇਆ | ਇਨ੍ਹਾਂ ਤਿੰਨ ਕੁਮੈਂਟੇਟਰਾਂ ਨੂੰ ਸਨਮਾਨਿਤ ਕੀਤਾ ਗਿਆ |
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਫੂਡ ਏਜੰਸੀਆਂ ਵਿਚ ਕੰਮ ਕਰਦੇ ਆ ਰਹੇ ਪੱਲੇਦਾਰ ਮਜ਼ਦੂਰਾਂ ਦੀਆਂ ਪੱਲੇਦਾਰ ਮਜ਼ਦੂਰ ਯੂਨੀਅਨਾਂ ਵਲੋਂ ਹੁਣ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਫ਼ੈਸਲਾ ਕੀਤਾ ਗਿਆ ਹੈ | ਪਿਛਲੇ ਕਈ ਦਿਨ ...
ਡੇਹਲੋਂ, 7 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਸ੍ਰੀ ਰਾਹੁਲ ਭੰਡਾਰੀ ਆਈ. ਏ. ਐੱਸ. ਸਕੱਤਰ, ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਅਤੇ ਮਨਪ੍ਰੀਤ ਸਿੰਘ, (ਆਈ. ਏ. ਐੱਸ.) ਡਾਇਰੈਕਟਰ ਪਾੇਡੂ ਵਿਕਾਸ ਅਤੇ ਪੰਚਾਇਤ ਵਿਭਾਗ, ...
ਮਲੌਦ, 7 ਦਸੰਬਰ (ਦਿਲਬਾਗ ਸਿੰਘ ਚਾਪੜਾ)-ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਕੱਤਕ ਦੀ ਮੱਸਿਆ ਦੇ ਦਿਹਾੜੇ 'ਤੇ ਧਾਰਮਿਕ ਸਮਾਗਮ ਕੀਤੇ ਗਏ | ਭਾਈ ਗੁਰਦੀਪ ਸਿੰਘ ਨੇ ਦੱਸਿਆ ਕਿ ਅੰਮਿ੍ਤ ਵੇਲੇ ਪਾਠਾ ਦੇ ਭੋਗ ਪਾਏ ਗਏ, ਜਿਸ ਉਪਰੰਤ ਪੰਜ ਪਿਆਰਿਆ ਵਲੋਂ ...
ਦੋਰਾਹਾ, 7 ਦਸੰਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਏਡਿਡ ਸਕੂਲ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਕਰਮਜੀਤ ਸਿੰਘ ਰਾਣੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਮਜ਼ਦੂਰ ਯੂਨੀਅਨ (ਇਲਾਕਾ) ਖੰਨਾ ਵਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵੈੱਲਫੇਅਰ ਬੋਰਡ ਵਲੋਂ ਰਜਿਸਟਰਡ ਉਸਾਰੀ ਕਿਰਤੀਆਂ ਦੇ ਬਣਦੇ ਲਾਭ 4 ਸਾਲਾਂ ਤੋਂ ਜਾਰੀ ਨਾ ਕਰਨ ਖ਼ਿਲਾਫ ਲੇਬਰ ਦਫ਼ਤਰ ਖੰਨਾ ਅੱਗੇ ਰੋਸ ਧਰਨਾ ...
ਦੋਰਾਹਾ, 7 ਦਸੰਬਰ (ਮਨਜੀਤ ਸਿੰਘ ਗਿੱਲ)-ਹਲਕਾ ਪਾਇਲ ਦੇ ਵੱਡੇ ਤੇ ਇਤਿਹਾਸਕ ਪਿੰਡ ਰਾਮਪੁਰ ਦੇ ਸਹਿਕਾਰੀ ਖੇਤੀਬਾੜੀ ਸੁਸਾਇਟੀ 'ਚ ਮੁਨਾਫ਼ਾ ਵੰਡ ਸਮਾਗਮ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਰਾਜ ਸਿੰਘ ਮਾਂਗਟ ਦੀ ਅਗਵਾਈ ਅਤੇ ਮੈਨੇਜਰ ਮਨਦੀਪ ਸਿੰਘ ਦੀ ਦੇਖਰੇਖ ਹੇਠ ...
ਖੰਨਾ, 7 ਦਸੰਬਰ (ਮਨਜੀਤ ਧੀਮਾਨ)-ਥਾਣਾ ਸਿਟੀ-2 ਖੰਨਾ ਪੁਲਿਸ ਨੇ ਹਸਪਤਾਲ ਵਿਚ ਦਾਖਲ ਮਰੀਜ਼ ਦੇ ਕੋਲ ਪਿਆ ਮੋਬਾਈਲ ਚੋਰੀ ਕਰਨ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੇ ਖ਼ਿਲਾਫ਼ ਧਾਰਾ 380 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਆਕਾਸ਼ ਦੱਤ ਨੇ ਕਿਹਾ ਕਿ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਏ.ਐੱਸ ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਚ ਏਡਿਡ ਸਕੂਲ ਅਧਿਆਪਕਾਂ ਦੀ ਮੀਟਿੰਗ ਵਿਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਧਿਆਪਕਾਂ ਦੇ ਵਫ਼ਦ ਨੂੰ ਮਿਲਣ ਦੇ ਸਮਾਂ ਦੇਵੇ ਅਤੇ 6ਵਾਂ ਪੇ ...
ਮਲੌਦ, 7 ਦਸੰਬਰ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ ਦੀ ਅਗਵਾਈ ਹੇਠ ਪਿੰਡ ਦੌਲਤਪੁਰ ਵਿਖੇ ਪ੍ਰਧਾਨ ਹਰਦਮ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਕੈਪਟਨ ਜੰਗ ਸਿੰਘ, ਰਘਬੀਰ ਸਿੰਘ ਪੰਚ, ਬਲਦੇਵ ਸਿੰਘ ...
ਖੰਨਾ, 7 ਦਸੰਬਰ (ਮਨਜੀਤ ਧੀਮਾਨ)-ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਵਿਅਕਤੀ ਵਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ | ਥਾਣਾ ਸਿਟੀ-2 ਖੰਨਾ ਦੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਕਿਹਾ ਕਿ ਮਿ੍ਤਕ ਵਿਅਕਤੀ ਦੀ ਪਹਿਚਾਣ ਦੇਸ ਰਾਜ ਵਾਸੀ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ.ਖੰਨਾ ਦੇ ਪ੍ਰਧਾਨ ਕਰਤਾਰ ਚੰਦ ਅਤੇ ਸਕੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਬਿਜਲੀ ਕਾਮਿਆਂ ਨੇ ਸਟੇਟ ਕਮੇਟੀ ਦੇ ਸੱਦੇ ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਰਾਹੀ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ ਨਿਰਵਾਣ ਦਿਵਸ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵਲੋਂ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਅੰਬੇਡਕਰ ਭਵਨ ਵਿਖੇ ਮਨਾਇਆ ਗਿਆ ¢ ਸਿਫਤੀ ਨੇ ਦੱਸਿਆ ਕਿ ...
ਸਾਹਨੇਵਾਲ, 7 ਦਸੰਬਰ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਨਗਰ ਕੌਂਸਲ ਦੇ ਕਾਂਗਰਸੀ ਪ੍ਰਧਾਨ ਸੁਖਜੀਤ ਸਿੰਘ ਹਰਾ ਵਲੋਂ ਅੱਜ ਆਪਣੇ ਅਨੇਕਾਂ ਸਾਥੀਆਂ, ਸਰਪੰਚਾਂ, ਪੰਚਾਂ ਅਤੇ ਕੌਂਸਲਰਾਂ ਸਮੇਤ ਇਕ ਰੋਸ ਪੈੱ੍ਰਸ ਮੀਟਿੰਗ ਕੀਤੀ ਗਈ, ਜਿਸ ਵਿਚ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੀ ਰਾਜਨੀਤੀ 'ਚ ਉਸ ਵੇਲੇ ਵੱਡੀ ਹਲਚਲ ਮੱਚ ਗਈ, ਜਦੋਂ ਪੰਜਾਬ ਸੀਵਰੇਜ ਅਤੇ ਜਲ ਸਪਲਾਈ ਬੋਰਡ ਪੰਜਾਬ ਦੇ ਸਾਬਕ ਸੀਨੀਅਰ ਉਪ ਚੇਅਰਮੈਨ ਅਤੇ ਅਕਾਲੀ ਦਲ ਬਾਦਲ ਦੀ ਪੀ. ਏ. ਸੀ. ਦੇ ਮੈਂਬਰ ਇਕਬਾਲ ਸਿੰਘ ਚੰਨੀ ਜੋ ਨਗਰ ਕੌਂਸਲ ...
ਮਲੌਦ, 7 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਵਿਚ ਕੱਲ੍ਹ 9 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਨੌਜਵਾਨ ਵੱਡੀ ਗਿਣਤੀ 'ਚ ਸ਼ਿਰਕਤ ਕਰਨਗੇ | ਇਹ ਪ੍ਰਗਟਾਵਾ ਹਲਕਾ ਪਾਇਲ ਦੇ ਸੋਸ਼ਲ ਮੀਡੀਆ ...
ਜੌੜੇਪੁਲ ਜਰਗ, 7 ਦਸੰਬਰ (ਪਾਲਾ ਰਾਜੇਵਾਲੀਆ)-ਵਿਧਾਨ ਸਭਾ ਹਲਕਾ ਪਾਇਲ ਤੋਂ ਅਕਾਲੀ ਦਲ ਬਸਪਾ ਗੱਠਜੋੜ ਦੇ ਐਲਾਨੇ ਗਏ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ 12 ਦਸੰਬਰ ਨੂੰ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਲਲਹੇੜੀ ਦੇ 20 ਸਾਲਾਂ ਤੱਕ ਸਰਪੰਚ ਰਹੇ ਸਾਧੂ ਸਿੰਘ ਨੇ 4 ਦਸੰਬਰ 2021 ਨੂੰ ਆਖ਼ਰੀ ਸਾਹ ਲਿਆ | ਸਾਧੂ ਸਿੰਘ ਨੇ ਨਾ ਕੇਵਲ ਸਾਰੇ ਪਿੰਡ ਵਾਸੀਆਂ ਅਤੇ ਆਪਣੇ ਪਰਿਵਾਰ ਨੂੰ ਵੀ ਇਕ ਸੂਤਰ 'ਚ ਬੰਨ੍ਹ ਕੇ ਰੱਖਿਆ ਹੋਇਆ ਸੀ | ਗੌਰਤਲਬ ਹੈ ਕਿ ...
ਪਾਇਲ, 7 ਦਸੰਬਰ (ਨਿਜ਼ਾਮਪੁਰ)-ਖੇਤੀ ਦੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਲਗਾਤਾਰ ਇੱਕ ਸਾਲ ਚੱਲੇ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨ ਸਦਕਾ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਤਿੰਨੋਂ ਕਾਲੇ ਕਾਨੂੰਨ ਰੱਦ ਕਰਨ ਦੀ ਖ਼ੁਸ਼ੀ ਵਿਚ ...
ਪਾਇਲ/ਮਲੌਦ, 7 ਦਸੰਬਰ (ਨਿਜ਼ਾਮਪੁਰ)-ਕਾਂਗਰਸ ਦੀ ਸਰਕਾਰ ਨੇ ਆਪਣੇ ਰਾਜ ਕਾਲ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰ ਕੇ ਲੋਕਾਂ ਅੰਦਰ ਨਿਰਾਸ਼ਾ ਪਾਈ ਜਾ ਰਹੀ ਹੈ ਤੇ ਹੁਣ ਲੋਕ ਸੁਖਬੀਰ ਸਿੰਘ ਬਾਦਲ ਦੀ ...
ਮਲੌਦ, 7 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹਲਕਾ ਪਾਇਲ ਅੰਦਰ ਕੱਲ੍ਹ 9 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਆਮਦ ਸੰਬੰਧੀ ਹਰ ਵਰਗ ਦੇ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ¢ ਇਹ ਪ੍ਰਗਟਾਵਾ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਵਿੰਦਰਦੀਪ ...
ਖੰਨਾ, 7 ਦਸੰਬਰ (ਮਨਜੀਤ ਧੀਮਾਨ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਵੋਟਰ ਜਾਗਰੂਕਤਾ ਕੈਲੀ ਕੱਢੀ ਗਈ | ਇਸ ਮੌਕੇ ਸਕੂਲ ਪਿ੍ੰਸੀਪਲ ਸੰਜੇ ਸ਼ਾਰਦਾ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨ ਪੰਜਾਬ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਨਯਨ ਜੱਸਲ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਖੰਨਾ ਤੋਂ ਸਾਂਝੀ ਉਮੀਦਵਾਰ ਜਸਦੀਪ ਕੌਰ ਯਾਦੂ ਵਲੋਂ ਅੱਜ ਵਾਰਡ ਨੰਬਰ 19 'ਚ ਪਾਰਟੀ ਵਰਕਰਾਂ ਨਾਲ ਵਿਚਾਰਾਂ ਕੀਤੀਆਂ ਗਈਆਂ¢ ਬੈਠਕ ਵਿਚ ਵਾਰਡ ਦੀਆਂ ਵੱਡੀ ਗਿਣਤੀ 'ਚ ਔਰਤਾਂ ਨੇ ਵੀ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਹਿੰਦੀ ਪੁੱਤਰੀ ਸੀਨੀਅਰ ਸੈਕੰਡਰੀ ਪਾਠਸ਼ਾਲਾ ਖੰਨਾ ਦੇ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਮਾਜ ਸੇਵੀ ਵਿਜੈ ਕੁਮਾਰ ਗੁਪਤਾ ਅਤੇ ਉਨ੍ਹਾਂ ਦੀ ਪਤਨੀ ਕੇਸ਼ੋ ਰਾਣੀ ਵਲੋਂ ਵਰਦੀਆਂ ਅਤੇ ਬੂਟ ਵੰਡੇ ਗਏ | ਸਮਾਜ ਸੇਵਕ ਵਿਜੈ ਗੁਪਤਾ ...
ਕੁਹਾੜਾ, 7 ਦਸੰਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਹਾਈ ਸਕੂਲ ਕੁਹਾੜਾ ਵਿਖੇ ਤਹਿਸੀਲਦਾਰ ਅਜਾਇਬ ਸਿੰਘ ਗਰਚਾ ਅਤੇ ਮਾਤਾ ਰਣਜੀਤ ਕੌਰ ਗਰਚਾ ਯਾਦਗਾਰੀ ਟਰੱਸਟ ਵਲੋਂ ਨਿਰਪਾਲ ਸਿੰਘ ਗਰਚਾ ਕੈਨੇਡਾ, ਡਾ. ਧਰਮਪਾਲ ਸਿੰਘ ਗਰਚਾ ਅਸਟ੍ਰੇਲੀਆ ਅਤੇ ਹਰਪਾਲ ਸਿੰਘ ਗਰਚਾ ...
ਮਲੌਦ, 7 ਦਸੰਬਰ (ਸਹਾਰਨ ਮਾਜਰਾ)-ਸਾਬਕਾ ਕੌਂਸਲਰ ਸੁਖਜੀਤ ਸਿੰਘ ਲਾਲੀ ਮਲੌਦ ਦੇ ਗ੍ਰਹਿ ਵਿਖੇ ਰੱਖ ਸਰਕਲ ਮਲੌਦ ਦੀ ਮੀਟਿੰਗ ਦੌਰਾਨ ਜੁੜੇ ਸੈਂਕੜੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਰੌਸ਼ਨ ਦਿਮਾਗ਼ ਮੰਨੇ ਜਾਂਦੇ ਐਡਵੋਕੇਟ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੀ ਟਿਕਟ ਤੋਂ ਵਾਰਡ 14 ਤੋਂ ਚੋਣ ਲੜੇ ਅਤੇ ਵਾਰਡ ਨੰਬਰ 14 ਦੇ ਇੰਚਾਰਜ ਪ੍ਰਦੀਪ ਮੋਦਗਿਲ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ¢ ਮੋਦਗਿਲ ਨੇ ਕਿਹਾ ਕਿ ਜਿਸ ਸੋਚ ਨੂੰ ਲੈ ਕੇ ਉਹ 'ਆਪ' 'ਚ ...
ਮਲੌਦ, 7 ਦਸੰਬਰ (ਸਹਾਰਨ ਮਾਜਰਾ)-ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸ. ਸ. ਸ. ਸਕੂਲ (ਲੜਕੇ) ਮਲੌਦ ਵਿਖੇ ਪਿ੍ੰ. ਅਸ਼ੀਸ਼ ਕੁਮਾਰ ਸ਼ਰਮਾ ਦੀ ਦੇਖ ਰੇਖ ਹੇਠ ਸਕੂਲੀ ਬੱਚਿਆਂ ਦੀ ਅਥਲੈਟਿਕਸ ਮੀਟ ਕਰਵਾਈ ਗਈ¢ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ...
ਜੌੜੇਪੁਲ ਜਰਗ, 7 ਦਸੰਬਰ (ਪਾਲਾ ਰਾਜੇਵਾਲੀਆ)-ਤਿੰਨ ਪਿੰਡਾਂ ਜਰਗੜੀ, ਦੀਵਾ ਮੰਡੇਰ ਤੇ ਫ਼ਤਹਿਪੁਰ ਦੀ ਸਾਂਝੀ ਖੇਤੀਬਾੜੀ ਸੁਸਾਇਟੀ ਨੇ ਪੈਟਰੋਲ ਪੰਪ ਵੀ ਚਾਲੂ ਕਰ ਦਿੱਤਾ ਹੈ | ਡੀਜ਼ਲ ਪੰਪ ਪਹਿਲਾਂ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ | ਇਸ ਸਮੇਂ ਸੁਖਮਨੀ ਸਾਹਿਬ ਦੇ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਰਾਜ ਅਧਿਆਪਕ ਗੱਠਜੋੜ ਦਾ ਵਫ਼ਦ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਮਿਲਿਆ ਅਤੇ ਪੇ ਕਮਿਸ਼ਨ ਵਲੋਂ (ਸਿੱਖਿਆ ਅਤੇ ਸਿਹਤ ਵਿਭਾਗ) ਦੇ ਮੁਲਾਜ਼ਮਾਂ ਦੀਆਂ 24 ਕੈਟਾਗਰੀਆਂ ਦੀਆਂ ਅਹਿਮ ਮੰਗਾਂ 'ਤੇ ਵਿਚਾਰ ਚਰਚਾ ਕੀਤੀ ...
ਸਮਰਾਲਾ, 7 ਦਸੰਬਰ (ਗੋਪਾਲ ਸੋਫਤ)-ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟਾਲਾ ਵਿਖੇ ਪ੍ਰਵਾਸੀ ਭਾਰਤੀ ਦਲਵੀਰ ਸਿੰਘ ਮਾਂਗਟ ਯੂ. ਐੱਸ. ਏ. ਵਲੋਂ ਸਕੂਲ ਦੇ 114 ਬੱਚਿਆਂ ਨੂੰ ਸਰਦੀਆਂ ਦੀਆਂ ਵਰਦੀਆਂ ਜਿਸ ਵਿਚ ਪੈਂਟ, ਸ਼ਰਟ, ਟੋਪੀ, ਕੋਟੀ ਅਤੇ ਜੁਰਾਬਾਂ ਦਾਨ ...
ਬੀਜਾ, 7 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਬਗ਼ਲੀ ਕਲਾਂ ਵਿਖੇ ਗੁਰਦੁਆਰਾ ਸ੍ਰੀ ਬੇਗਮਪੁਰਾ ਸਾਹਿਬ ਜੀ ਦੇ ਪ੍ਰਬੰਧਕਾਂ ਵਲੋਂ ਨਗਰ ਤੇ ਇਲਾਕੇ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੇਗ਼ਮਪੁਰਾ ਸਾਹਿਬ ਦੀ ਨਵੀਂ ਦੋ ਮੰਜ਼ਿਲਾਂ ਇਮਾਰਤ ਗੁਰੂ ਰਵਿਦਾਸ ਭਗਤ ਜੀ ਦੇ ...
ਪਾਇਲ, 7 ਦਸੰਬਰ (ਰਾਜਿੰਦਰ ਸਿੰਘ)-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀ-ਨਿਰਮਾਣ ਦਿਵਸ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਜੀਵਨੀ 'ਤੇ ਆਧਾਰਿਤ ਇਕ ਨਾਟਕ ਮੇਲਾ ਫੂਲ਼ੇ-ਅੰਬੇਡਕਰ ਲੋਕ ਮੰਚ ਜਗਾਓ ਮੰਚ ਅਤੇ ਵਾਰਡ ਨੰਬਰ 3 ਪਾਇਲ ਵਿਚ ਨਗਰ ਨਿਵਾਸੀਆਂ ...
ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਚੇਅਰਮੈਨ ਇੰਪਰੂਵਮੈਂਟ ਟਰੱਸਟ ਖੰਨਾ ਗੁਰਮਿੰਦਰ ਸਿੰਘ ਲਾਲੀ ਵਲੋਂ ਖੰਨਾ ਦੇ ਵਾਰਡ ਨੰਬਰ 1 ਅਤੇ 2 ਨੂੰ ਜੋੜਨ ਵਾਲੀ ਸੜਕ ਅਤੇ ਰਹੌਣ ਬਾਲੀਵੁੱਡ ਕਾਲੋਨੀ ਦੀ ਸੜਕ ਪ੍ਰਾਜੈਕਟ ਦਾ ਉਦਘਾਟਨ ਬਲਵੀਰ ਸਿੰਘ ਸੇਖੋਂ ਅਤੇ ਬਲਵੰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX