ਤਾਜਾ ਖ਼ਬਰਾਂ


ਸਰਕਾਰ ਨੇ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਸੁਰੱਖਿਆ 'ਚ ਵੀ ਕੀਤੀ ਕਟੌਤੀ
. . .  9 minutes ago
ਸ੍ਰੀ ਅਨੰਦਪੁਰ ਸਾਹਿਬ, 28 ਮਈ ( ਕਰਨੈਲ ਸਿੰਘ ) - ਪੰਜਾਬ ਸਰਕਾਰ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੇ ਸੁਰੱਖਿਆ ਕਰਮਚਾਰੀਆਂ ਵਿਚ ਕਟੌਤੀ ਕੀਤੀ...
ਸਰਕਾਰ ਵਲੋਂ ਜਥੇਦਾਰ ਦੀ ਸੁਰੱਖਿਆ ਬਹਾਲ ਕਰਨ ਦਾ ਫ਼ੈਸਲਾ, ਪਰ ਜਥੇਦਾਰ ਵਲੋਂ ਸੁਰੱਖਿਆ ਲੈਣ ਤੋਂ ਇਨਕਾਰ
. . .  18 minutes ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ) - ਪੰਜਾਬ ਸਰਕਾਰ ਵਲੋਂ ਅੱਜ ਸਵੇਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਸੀ,....
ਚੈਕਿੰਗ ਦੌਰਾਨ ਇਕ ਵਾਹਨ ਤੋਂ 7 ਕਿਲੋਗ੍ਰਾਮ ਹੈਰੋਇਨ ਬਰਾਮਦ
. . .  43 minutes ago
ਸ੍ਰੀਨਗਰ,28 ਮਈ - ਜੰਮੂ-ਕਸ਼ਮੀਰ ਦੇ ਕੁਪਵਾੜਾ ਵਿਚ ਪੁਲਿਸ ਅਤੇ ਆਰਮੀ 7 ਆਰ.ਆਰ. ਦੀ ਇਕ ਸੰਯੁਕਤ ਟੀਮ ਨੇ ਬੀਤੀ ਸ਼ਾਮ ਸਾਧਨਾ ਟਾਪ 'ਤੇ ਇਕ ਰੁਟੀਨ ...
ਦਸਤਾਰ ਨਾਲ ਸਵਰਗੀ ਰਾਜੀਵ ਗਾਂਧੀ ਦੇ ਬੁੱਤ ਦੀ ਕਾਲਖ ਸਾਫ਼ ਕਰਨ ਵਾਲੇ ਕਾਂਗਰਸੀ ਆਗੂ ਖ਼ਿਲਾਫ਼ ਪੁਲਿਸ ਨੇ ਕੀਤਾ ਕੇਸ ਦਰਜ
. . .  about 1 hour ago
ਲੁਧਿਆਣਾ, 28 ਮਈ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਪੀਰੂ ਬੰਦਾ ਮੁਹੱਲਾ ਸਥਿਤ ਸਵਰਗੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੀ ਕਾਲਖ ਨੂੰ ਦਸਤਾਰ ਨਾਲ ਸਾਫ ...
ਸਰਕਾਰੀ ਸੁਰੱਖਿਆ ਛੱਡਦਿਆਂ ਹੀ ਸ਼੍ਰੋਮਣੀ ਕਮੇਟੀ ਨੇ ਸੰਭਾਲੀ ਜਥੇਦਾਰ ਅਕਾਲ ਤਖ਼ਤ ਦੀ ਸੁਰੱਖਿਆ
. . .  about 2 hours ago
ਤਲਵੰਡੀ ਸਾਬੋ, 28 ਮਈ (ਰਣਜੀਤ ਸਿੰਘ ਰਾਜੂ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲ਼ੋਂ ਅੱਜ ਸਮੁੱਚੀ ਸਰਕਾਰੀ ਸੁਰੱਖਿਆ...
ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਛੱਡਣ ਦਾ ਕੀਤਾ ਐਲਾਨ
. . .  about 2 hours ago
ਤਲਵੰਡੀ ਸਾਬੋ ,28 ਮਈ (ਰਣਜੀਤ ਸਿੰਘ ਰਾਜੂ) - ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ...
ਟਾਂਗਰਾ ਵਿਖੇ ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ
. . .  about 3 hours ago
ਟਾਂਗਰਾ, 28 ਮਈ ( ਹਰਜਿੰਦਰ ਸਿੰਘ ਕਲੇਰ) - ਬਿਜਲੀ ਘਾਟ ਟਾਂਗਰਾ ਵਿਖੇ ਇਕ ਮੁਲਾਜ਼ਮ ਦੀ ਕਰੰਟ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੈ । ਪ੍ਰਾਪਤ...
ਆਂਧਰਾ ਪ੍ਰਦੇਸ਼ : ਗੈਸ ਸਿਲੰਡਰ ਫਟਣ ਕਾਰਨ ਚਾਰ ਲੋਕਾਂ ਦੀ ਮੌਤ
. . .  about 3 hours ago
ਆਂਧਰਾ ਪ੍ਰਦੇਸ਼, 28 ਮਈ - ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਦੇ ਪਿੰਡ ਮੁਲਕਾਲੇਦੂ ਵਿਚ ਇਕ ਗੁਆਂਢੀ ਘਰ ਵਿਚ ਗੈਸ ਸਿਲੰਡਰ ਫਟਣ ਕਾਰਨ ਇਕ ਘਰ ਦੀ ਕੰਧ ਡਿੱਗਣ...
ਵੀ.ਆਈ.ਪੀ. ਸੁਰੱਖਿਆ ‘ਤੇ ਵੱਡਾ ਐਕਸ਼ਨ, ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ
. . .  about 1 hour ago
ਚੰਡੀਗੜ੍ਹ, 28 ਮਈ - ਭਗਵੰਤ ਮਾਨ ਸਰਕਾਰ ਨੇ ਸੂਬੇ ਵਿਚ ਵੀ.ਆਈ.ਪੀ. ਸੁਰੱਖਿਆ ‘ਤੇ ਵੱਡਾ ਐਕਸ਼ਨ ਲਿਆ ਹੈ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਜਿਕਰਯੋਗ...
ਬੱਸ ਪਲਟ ਜਾਣ ਕਾਰਨ 25 ਯਾਤਰੀ ਹੋਏ ਜ਼ਖ਼ਮੀ
. . .  about 4 hours ago
ਸ੍ਰੀਨਗਰ, 28 ਮਈ - ਜੰਮੂ ਤੋਂ ਡੋਡਾ ਜ਼ਿਲ੍ਹੇ ਜਾ ਰਹੀ ਬੱਸ ਊਧਮਪੁਰ ਦੇ ਬਟਾਲ ਬਲਿਆਨ ਇਲਾਕੇ 'ਚ ਪਲਟ ਜਾਣ ਕਾਰਨ 25 ਯਾਤਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ....
ਚੋਰਾਂ ਨੇ ਤਿੰਨ ਘਰਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੇ ਗਹਿਣੇ ਕੀਤੇ ਚੋਰੀ
. . .  about 4 hours ago
ਉਸਮਾਨਪੁਰ/ਰਾਹੋਂ, 28 ਮਈ (ਸੰਦੀਪ ਮਝੂਰ/ ਬਲਬੀਰ ਸਿੰਘ ਰੂਬੀ) - ਪਿੰਡ ਪੱਲੀਆਂ ਕਲਾਂ ਵਿਖੇ ਬੀਤੀ ਰਾਤ ਚੋਰਾਂ ਵਲੋਂ ਤਿੰਨ ਵੱਖ-ਵੱਖ ਘਰਾਂ ਵਿਚ ਦਾਖ਼ਲ ਹੋ ਕੇ ਲੱਖਾਂ ਦੇ ਗਹਿਣੇ ਅਤੇ ਨਕਦੀ...
ਆਰ.ਬੀ.ਆਈ. ਭਾਰਤ ਵਿਚ ਸੈਂਟਰਲ ਬੈਂਕ ਡਿਜੀਟਲ ਕਰੰਸੀ ਦੇ ਫਾਇਦੇ - ਨੁਕਸਾਨ ਦੀ ਕਰ ਰਿਹਾ ਹੈ ਪੜਚੋਲ
. . .  about 4 hours ago
ਨਵੀਂ ਦਿੱਲੀ, 28 ਮਈ - ਆਰ.ਬੀ.ਆਈ. ਭਾਰਤ ਵਿਚ ਸੈਂਟਰਲ ਬੈਂਕ ਡਿਜੀਟਲ ਕਰੰਸੀ ਦੀ ਸ਼ੁਰੂਆਤ ਦੇ ਫਾਇਦੇ, ਨੁਕਸਾਨ ਦੀ ਪੜਚੋਲ ਕਰ ਰਿਹਾ ਹੈ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਸੰਗਰੂਰ 'ਚ ਪੋਸਟਰ ਲੱਗਣ ਤੋਂ ਬਾਅਦ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਸੰਗਰੂਰ ਲੋਕ ਸਭਾ ਜਿਮਨੀ ਚੋਣ ਲੜਨ ਦੀਆਂ ਚਰਚਾਵਾਂ ਫਿਰ ਹੋਈਆਂ ਗਰਮ
. . .  1 day ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੀ ਚੋਣ ਜਿੱਤਣ ਤੋਂ ਬਾਅਦ ਹੁਣ ਖਾਲੀ ਹੋਏ ਲੋਕ ਸਭਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਚੋਣ ਲਈ ਬੇਸ਼ੱਕ ਸ਼੍ਰੋਮਣੀ....
ਆਈ.ਪੀ.ਐੱਲ.2022 : ਰਾਜਸਥਾਨ ਪੁੱਜਿਆ ਫਾਈਨਲ 'ਚ , ਬੈਂਗਲੌਰ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ.2022 : ਬੈਂਗਲੌਰ ਨੇ ਰਾਜਸਥਾਨ ਨੂੰ 158 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪੰਜਾਬ ਸਰਕਾਰ ਨੇ ਮੁਲਾਜ਼ਮ ਜੀ.ਆਈ.ਐਸ. ਦੀਆਂ ਦਰਾਂ 4 ਗੁਣਾਂ ਵਧਾਈਆਂ
. . .  1 day ago
ਬੁਢਲਾਡਾ, 27 ਮਈ (ਸਵਰਨ ਸਿੰਘ ਰਾਹੀ)- ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਹਿਮਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੀ ਗਰੁੱਪ ਬੀਮਾ ਸਕੀਮ (ਜੀ. ਆਈ .ਐਸ.) ਦੀ ਅਦਾਇਗੀ ਵਿਚ ਚਾਰ ...
ਸੁਲਤਾਨਪੁਰ ਲੋਧੀ: ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ
. . .  1 day ago
ਸੁਲਤਾਨਪੁਰ ਲੋਧੀ, 27 ਮਈ (ਲਾਡੀ, ਹੈਪੀ, ਥਿੰਦ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਹੱਥ ਉਸ ਵੇਲੇ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ 4 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਹਨ।
ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  1 day ago
ਮੁੰਬਈ, 27 ਮਈ-ਆਈ.ਪੀ.ਐੱਲ.2022: ਰਾਜਸਥਾਨ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ
ਵਿਧਾਇਕ ਗੈਰੀ ਬੜਿੰਗ ਨੇ 54 ਲੱਖ ਦੀ ਕੀਮਤ ਵਾਲੀ ਕੈਮਬੀ ਮਸ਼ੀਨ ਨਗਰ ਕੌਂਸਲ ਅਮਲੋਹ ਦੇ ਕੀਤੀ ਹਵਾਲੇ
. . .  1 day ago
ਅਮਲੋਹ, 27 ਮਈ (ਕੇਵਲ ਸਿੰਘ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਅੱਜ ਸੀਵਰੇਜ ਦੀ ਸਫ਼ਾਈ ਲਈ 54 ਲੱਖ ਦੀ ਕੀਮਤ ਵਾਲੀ ਨਵੀ ਕੈਮਬੀ ਮਸ਼ੀਨ ਦੀਆਂ ਚਾਬੀਆਂ ਕਾਰਜ ਸਾਧਕ ਅਫ਼ਸਰ ਈ.ਓ. ਵਰਜਿੰਦਰ ਸਿੰਘ ਨੂੰ ਸੌਂਪੀਆਂ ਗਈਆਂ...
ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨੂੰ ਲੈ ਕੇ ਉੱਠੇ ਵਿਵਾਦ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਗੁਰਦਾਸਪੁਰ
. . .  1 day ago
ਗੁਰਦਾਸਪੁਰ, 27 ਮਈ (ਗੁਰਪ੍ਰਤਾਪ ਸਿੰਘ)- ਪੰਜਾਬ ਸਰਕਾਰ ਵਲੋਂ ਪੰਚਾਇਤੀ ਅਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦਾ ਕੰਮ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਬੀਤੇ ਕੱਲ੍ਹ ਕਾਹਨੂੰਵਾਨ ਬੇਟ ਦੇ ਇਲਾਕੇ 'ਚ ਨਿਸ਼ਾਨਦੇਹੀ ਕਰਨ ਗਏ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਿਸਾਨ...
ਮਾਛੀਵਾੜਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ, ਗਊ ਦੀ ਹੱਤਿਆ ਕਰਕੇ ਵਗਦੇ ਪਾਣੀ 'ਚ ਸੁੱਟਿਆ, ਜਾਂਚ 'ਚ ਜੁੱਟੀ ਪੁਲਿਸ
. . .  1 day ago
ਮਾਛੀਵਾੜਾ ਸਾਹਿਬ, 27 ਮਈ (ਮਨੋਜ ਕੁਮਾਰ)-ਸ਼ੁੱਕਰਵਾਰ ਦੀ ਸਵੇਰ ਮਾਛੀਵਾੜਾ ਤੋਂ ਝਾੜ ਸਾਹਿਬ ਜਾਂਦੀ ਸੜਕ 'ਤੇ ਪੈਂਦੇ ਦਿਨ-ਰਾਤ ਆਵਾਜਾਈ ਨਾਲ ਭਰੇ ਰਹਿਣ ਵਾਲੇ ਪਵਾਤ ਦੇ ਪੁੱਲ ਕੋਲ ਅਜਿਹਾ ਖ਼ੌਫ਼ਨਾਕ ਮੰਜਰ ਦੇਖਣ ਨੂੰ ਮਿਲਿਆ ਕਿ ਆਸ ਪਾਸ ਦਹਿਸ਼ਤ ਦਾ ਮਾਹੌਲ ਬਣ ਗਿਆ...
ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
. . .  1 day ago
ਨਵੀਂ ਦਿੱਲੀ, 27 ਮਈ-ਸੁਨੀਲ ਜਾਖੜ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ, ਮਨਜਿੰਦਰ ਸਿਰਸਾ ਵੀ ਰਹੇ ਮੌਕੇ 'ਤੇ ਮੌਜੂਦ
ਖੰਨਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਬੱਚਿਆਂ ਸਮੇਤ ਮਾਂ ਦੀ ਮੌਕੇ 'ਤੇ ਮੌਤ
. . .  1 day ago
ਖੰਨਾ, 27 ਮਈ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਨੇੜਲੇ ਪਿੰਡ ਅਲੌੜ ਨੇੜੇ ਜੀ.ਟੀ. ਰੋਡ 'ਤੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਕੰਟੇਨਰ ਕਾਰ ਹਾਦਸੇ ਦੌਰਾਨ 3 ਕਾਰ ਸਵਾਰਾਂ ਜਿਨ੍ਹਾਂ 'ਚ 2 ਬੱਚੇ ਅਤੇ ਉਨ੍ਹਾਂ ਦੀ ਮਾਂ ਦੀ ਮੌਤ ਹੋ ਜਾਣ ਦੀ ਖ਼ਬਰ...
ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਵਿਧਾਇਕ ਡਾ.ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਲਗਾਏ ਪੋਸਟਰ
. . .  1 day ago
ਛੇਹਰਟਾ, 27 ਮਈ (ਵਡਾਲੀ,ਸੁਰਿੰਦਰ ਸਿੰਘ ਵਿਰਦੀ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਵੱਖ-ਵੱਖ ਇਲਾਕਿਆਂ 'ਚ ਗੰਦਾ ਪਾਣੀ ਆਉਣ ਦੀ ਸਮੱਸਿਆ ਨੂੰ ਲੈ ਕੇ ਲੋਕ ਕਾਫੀ ਪ੍ਰੇਸ਼ਾਨ ਹਨ ਤੇ ਅੱਜ ਭਾਜਪਾ ਆਗੂ ਵਲੋਂ ਵਾਰਡ ਨੰਬਰ 83 'ਚ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਵਾਏ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਮੱਘਰ ਸੰਮਤ 553

ਸੰਪਾਦਕੀ

ਮਿੱਤਰ ਦੇਸ਼

ਰੂਸ ਅਤੇ ਭਾਰਤ ਦੇ ਰਿਸ਼ਤੇ ਦਹਾਕਿਆਂ ਪੁਰਾਣੇ ਅਤੇ ਪਰਖ ਦੀ ਕਸਵਟੀ 'ਤੇ ਤੁਲੇ ਹੋਏ ਹਨ। ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਹੀ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਵਿਦੇਸ਼ ਨੀਤੀ ਵਿਚ ਇਕ ਤਵਾਜ਼ਨ ਬਣਾ ਕੇ ਰੱਖਣ ਦਾ ਯਤਨ ਕੀਤਾ ਸੀ। ਉਸ ਸਮੇਂ ਵੀ ਜਦੋਂ ਅਮਰੀਕਾ ਤੇ ਸੋਵੀਅਤ ਯੂਨੀਅਨ ਆਪਸ ਵਿਚ ਠੰਢੀ ਜੰਗ ਵਿਚ ਭਿੜੇ ਹੋਏ ਸਨ ਤਾਂ ਪੰਡਿਤ ਜੀ ਨੇ ਇਕ ਅਜਿਹਾ ਗੁੱਟ ਨਿਰਲੇਪ ਦੇਸ਼ਾਂ ਦਾ ਸੰਗਠਨ ਬਣਾਇਆ ਸੀ, ਜੋ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਅਲੱਗ ਹੋ ਕੇ ਆਪਣੀ ਵੱਖਰੀ ਹੋਂਦ ਰੱਖਦਾ ਸੀ। ਇਸ ਦੇ ਬਾਵਜੂਦ ਸੋਵੀਅਤ ਯੂਨੀਅਨ (ਰੂਸ) ਨੇ ਭਾਰਤ ਨਾਲ ਆਪਣੀ ਮਿੱਤਰਤਾ ਤੇ ਸਹਿਯੋਗ ਨੂੰ ਬਣਾਈ ਰੱਖਿਆ। ਉਸ ਸਮੇਂ ਵੀ ਉਸ ਨੇ ਭਾਰਤ 'ਤੇ ਕਿਸੇ ਤਰ੍ਹਾਂ ਦੀ ਭੀੜ ਪੈਣ 'ਤੇ ਇਸ ਨਾਲ ਮਜ਼ਬੂਤ ਹੋ ਕੇ ਖੜ੍ਹਾ ਹੋਣ ਨੂੰ ਹੀ ਤਰਜੀਹ ਦਿੱਤੀ ਸੀ। ਪਾਕਿਸਤਾਨ ਨੇ ਆਪਣੀ ਹੋਂਦ ਦੇ ਸਮੇਂ ਤੋਂ ਹੀ ਕਸ਼ਮੀਰ ਨੂੰ ਇਕ ਮੁੱਦਾ ਬਣਾ ਕੇ ਰੱਖਿਆ ਹੈ ਪਰ ਸੋਵੀਅਤ ਯੂਨੀਅਨ ਨੇ ਇਸ ਮਾਮਲੇ ਵਿਚ ਡਟ ਕੇ ਭਾਰਤ ਦੀ ਮਦਦ ਕੀਤੀ ਸੀ। ਇਥੋਂ ਤੱਕ ਕਿ 1962 ਵਿਚ ਉਸ ਨੇ ਚੀਨ ਵਲੋਂ ਭਾਰਤ 'ਤੇ ਕੀਤੇ ਗਏ ਹਮਲੇ ਵਿਚ ਵੀ ਆਪਣੀ ਚੰਗੀ ਭੂਮਿਕਾ ਨਿਭਾਈ ਸੀ, ਜਦੋਂ ਕਿ ਦੋਵੇਂ ਹੀ ਕਮਿਊਨਿਸਟ ਦੇਸ਼ ਹੋਣ ਦੇ ਬਾਵਜੂਦ ਸੋਵੀਅਤ ਯੂਨੀਅਨ ਨੇ ਚੀਨ ਦਾ ਪੱਖ ਨਹੀਂ ਸੀ ਪੂਰਿਆ। ਉਸ ਸਮੇਂ ਉਸ ਨੇ ਸਰਕਾਰੀ ਖੇਤਰ ਵਿਚ ਵੱਡੇ ਕਾਰਖਾਨੇ ਅਤੇ ਹੋਰ ਅਨੇਕਾਂ ਪ੍ਰਾਜੈਕਟ ਲਗਾ ਕੇ ਭਾਰਤ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦਾ ਯਤਨ ਜਾਰੀ ਰੱਖਿਆ ਸੀ। ਅੱਜ ਅੰਤਰਰਾਸ਼ਟਰੀ ਮੰਚ 'ਤੇ ਹਾਲਾਤ ਬਹੁਤ ਬਦਲ ਚੁੱਕੇ ਹਨ। ਜਿਥੇ ਮੁਲਕਾਂ ਦੇ ਅਨੇਕਾਂ ਸੰਗਠਨ ਅਤੇ ਧੜੇ ਸਾਹਮਣੇ ਆਏ ਹਨ, ਉਥੇ ਪੁਰਾਣੀਆਂ ਸਾਂਝਾਂ ਵਿਚ ਵੀ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਰੂਸ ਨੇ ਹਮੇਸ਼ਾ ਭਾਰਤ ਨਾਲ ਆਪਣੀ ਦੋਸਤੀ ਨਿਭਾਉਣ ਦਾ ਯਤਨ ਕੀਤਾ ਹੈ। ਉਸ ਸਮੇਂ ਵੀ ਜਦੋਂ ਹਾਲਾਤ ਨੂੰ ਦੇਖਦੇ ਹੋਏ ਭਾਰਤ ਨੇ ਅਮਰੀਕਾ ਨਾਲ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਵਧਾਇਆ, ਇਹ ਮਿਲਵਰਤਣ ਵਪਾਰ ਅਤੇ ਸੁਰੱਖਿਆ ਨੂੰ ਲੈ ਕੇ ਵੀ ਸੀ। ਅੱਤਵਾਦ ਦੇ ਮਸਲੇ 'ਤੇ ਵੀ ਭਾਰਤ ਦਾ ਅਮਰੀਕਾ ਵੱਲ ਝੁਕਾਅ ਹੋਣਾ ਕੁਦਰਤੀ ਸੀ। ਚੀਨ ਦੀ ਪਾਸਾਰਵਾਦੀ ਨੀਤੀ ਅਤੇ ਵਧਦੀ ਤਾਕਤ ਦੇ ਖ਼ਤਰੇ ਨੂੰ ਦੇਖਦਿਆਂ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨਾਲ ਭਾਰਤ ਨੇ ਕਈ ਤਰ੍ਹਾਂ ਦੇ ਸੁਰੱਖਿਆ ਅਹਿਦ ਕੀਤੇ। ਖ਼ਾਸ ਤੌਰ 'ਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਇਸ ਨੇ ਇਨ੍ਹਾਂ ਦੇਸ਼ਾਂ ਨਾਲ ਫ਼ੌਜੀ ਮਸ਼ਕਾਂ ਵੀ ਕੀਤੀਆਂ, ਪਰ ਉਸ ਸਮੇਂ ਵੀ ਰੂਸ ਭਾਰਤ ਤੋਂ ਪਿੱਛੇ ਨਹੀਂ ਹਟਿਆ। ਪਿਛਲੇ ਸਮੇਂ ਵਿਚ ਰੂਸ ਅਤੇ ਚੀਨ ਦੀ ਸਾਂਝ ਭਿਆਲੀ ਵੀ ਵਧੀ ਹੈ, ਪਰ ਇਸ ਦੇ ਬਾਵਜੂਦ ਉਸ ਨੇ ਹਮੇਸ਼ਾ ਭਾਰਤ ਨਾਲ ਸਹਿਯੋਗ ਪ੍ਰਤੀ ਆਪਣੀ ਨਿਸ਼ਠਾ ਦੁਹਰਾਈ ਹੈ। ਪਿਛਲੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਦੇ ਮੁਖੀ ਆਪਣੀ ਸਾਲਾਨਾ ਮਿਲਣੀ ਵਿਚ ਦੁਨੀਆ ਨੂੰ ਪੇਸ਼ ਮਸਲਿਆਂ ਪ੍ਰਤੀ ਵਿਸਥਾਰਤ ਵਾਰਤਾ ਵੀ ਕਰਦੇ ਰਹੇ ਹਨ। ਇਸੇ ਕੜੀ ਵਿਚ ਹੀ ਪਿਛਲੇ ਦਿਨੀਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਦੀ ਸੰਖੇਪ ਫੇਰੀ ਨੂੰ ਦੇਖਿਆ ਜਾ ਸਕਦਾ ਹੈ। ਇਸ ਲਈ ਦੋਵਾਂ ਦੇਸ਼ਾਂ ਨੇ ਵੱਖ-ਵੱਖ ਖੇਤਰਾਂ ਵਿਚ 28 ਸਮਝੌਤੇ ਕੀਤੇ ਹਨ। ਅਰਬਾਂ ਰੁਪਏ ਦੇ ਆਪਸੀ ਵਪਾਰ ਸਹੀਬੱਧ ਕੀਤੇ ਹਨ। ਸੁਰੱਖਿਆ ਤੋਂ ਲੈ ਕੇ ਵਿਦੇਸ਼ ਨੀਤੀ, ਵਪਾਰ, ਊਰਜਾ, ਖਾਦਾਂ, ਸਟੀਲ ਆਦਿ ਦੇ ਖੇਤਰਾਂ ਵਿਚ ਸਹਿਯੋਗ ਨੂੰ ਵਧਾਉਣ ਦੀਆਂ ਯੋਜਨਾਵਾਂ ਘੜੀਆਂ ਅਤੇ ਇਸ ਦੇ ਨਾਲ-ਨਾਲ ਅੱਜ ਦੁਨੀਆ ਭਰ ਲਈ ਖ਼ਤਰਾ ਬਣੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਬਾਰੇ ਪੇਸ਼ਬੰਦੀਆਂ ਲਈ ਵੀ ਵਿਚਾਰ-ਵਟਾਂਦਰਾ ਕੀਤਾ।
ਅੱਜ ਇਸਲਾਮਿਕ ਸਟੇਟ, ਲਸ਼ਕਰ-ਏ-ਤਾਇਬਾ ਅਤੇ ਅਲਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਤੋਂ ਦੁਨੀਆ ਭਰ ਨੂੰ ਖ਼ਤਰਾ ਬਣਿਆ ਹੋਇਆ ਹੈ। ਇਨ੍ਹਾਂ ਪ੍ਰਤੀ ਕਿਸ ਤਰ੍ਹਾਂ ਦਾ ਰਵੱਈਆ ਅਪਣਾਉਣਾ ਹੈ, ਇਸ ਬਾਰੇ ਵੀ ਦੋਵਾਂ ਦੇਸ਼ਾਂ ਦੇ ਮੁਖੀਆਂ ਨੇ ਲੰਮੀ ਗੱਲਬਾਤ ਕੀਤੀ ਹੈ। ਰਾਸ਼ਟਰਪਤੀ ਪੁਤਿਨ ਨੇ ਭਾਰਤ ਨੂੰ ਇਕ ਮਹਾਨ ਰਾਸ਼ਟਰ ਆਖਦਿਆਂ ਦੋਵਾਂ ਦੇਸ਼ਾਂ ਦੀ ਮਿੱਤਰਤਾ ਨੂੰ ਸਮੇਂ ਦੀ ਕਸੌਟੀ 'ਤੇ ਖਰਾ ਉਤਰਨ ਵਾਲੀ ਕਿਹਾ ਹੈ ਅਤੇ ਦੋਵਾਂ ਦੇਸ਼ਾਂ ਦੇ ਬਿਹਤਰ ਭਵਿੱਖ ਦੀ ਆਸ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤ ਰੂਸ-ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਇਨ੍ਹਾਂ ਦੇ ਰਿਸ਼ਤੇ ਬਦਲਦੀ ਦੁਨੀਆ ਵਿਚ ਹੋਰ ਗੂੜ੍ਹੇ ਹੋਣ ਅਤੇ ਸਮੇਂ ਦੀ ਕਸਵੱਟੀ 'ਤੇ ਖਰੇ ਉਤਰਨ ਦੀ ਗੱਲ ਕੀਤੀ ਹੈ। ਬਿਨਾਂ ਸ਼ੱਕ ਇਹ ਭਾਵਨਾਵਾਂ ਦੋਵਾਂ ਦੇਸ਼ਾਂ ਨੂੰ ਮਜ਼ਬੂਤੀ ਬਖਸ਼ਦੀਆਂ ਹਨ ਅਤੇ ਇਹ ਵੀ ਕਿ ਕਿਸੇ ਵੀ ਸੰਭਾਵੀ ਖ਼ਤਰੇ ਦੇ ਸਮੇਂ ਇਹ ਦੋਵੇਂ ਦੇਸ਼ ਇਕ-ਦੂਜੇ ਨਾਲ ਮਜ਼ਬੂਤੀ ਨਾਲ ਖੜ੍ਹੇ ਰਹਿਣਗੇ, ਦੀ ਭਾਵਨਾ ਪ੍ਰਗਟਾਉਂਦੀ ਹੈ। ਦੋਵੇਂ ਦੇਸ਼ ਇਸ ਦੋਸਤੀ 'ਤੇ ਮਾਣ ਕਰ ਸਕਦੇ ਹਨ।

-ਬਰਜਿੰਦਰ ਸਿੰਘ ਹਮਦਰਦ

ਗੁਰੂ ਤੇਗ ਬਹਾਦਰ ਸਾਹਿਬ ਦੀਆਂ ਪੰਜ ਪੀੜ੍ਹੀਆਂ ਨੇ ਕੁਰਬਾਨੀਆਂ ਦਾ ਰਚਿਆ ਅਦੁੱਤੀ ਇਤਿਹਾਸ

ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਨੌਵੇਂ ਸਤਿਗੁਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਇਸੇ ਵਰ੍ਹੇ ਮਨਾਇਆ ਜਾ ਰਿਹਾ ਹੈ। ਸਾਰੇ ਸੰਸਾਰ ਵਿਚ ਵੱਡੇ ਸਮਾਗਮ ਉਲੀਕੇ ਗਏ ਹਨ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ ਸੀ ਤੇ ...

ਪੂਰੀ ਖ਼ਬਰ »

ਕੀ ਮਨ ਨੂੰ ਸਮਝਾ ਲੈਣ ਨਾਲ ਹੀ ਮਸਲੇ ਦਾ ਹੱਲ ਹੋ ਜਾਂਦਾ ਹੈ?

ਬਹੁਤ ਵੱਡੀਆਂ ਮੁਸ਼ਕਿਲਾਂ ਵਿਚ ਜਦੋਂ ਕਿਸੇ ਨੂੰ ਰਾਹ ਨਾ ਲੱਭੇ ਤਾਂ ਉਹ ਜਾਂ ਤਾਂ ਸਾਰਾ ਕੁਝ ਮਾਲਕ 'ਤੇ ਛੱਡ ਦਿੰਦਾ ਹੈ ਜਾਂ ਫਿਰ ਆਪਣਾ ਮਨ ਸਮਝਾ ਲੈਂਦਾ ਹੈ। ਭਲਾ ਮਨ ਸਮਝਾ ਲੈਣ ਨਾਲ ਹੀ ਜੇਕਰ ਮਸਲੇ ਦਾ ਰੂਪ ਬਦਲ ਜਾਂਦਾ ਹੈ, ਫਿਰ ਹਰ ਕੋਈ ਇਹੋ ਕਿਉਂ ਨਹੀਂ ਕਰ ਵੇਖਦਾ? ...

ਪੂਰੀ ਖ਼ਬਰ »

ਦਿਲਚਸਪ ਰਹਿਣਗੀਆਂ ਗੋਆ ਦੀਆਂ ਵਿਧਾਨ ਸਭਾ ਚੋਣਾਂ (2)

(ਕੱਲ੍ਹ ਤੋਂ ਅੱਗੇ) ਇਸ ਤੋਂ ਪਹਿਲਾਂ ਗੋਆ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਲੁਈਜਿਨਹੋ ਫਲੇਰੀਓ ਸਤੰਬਰ ਦੇ ਅਖੀਰ 'ਚ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਤ੍ਰਿਣਮੂਲ ਕਾਂਗਰਸ 'ਚ ਸ਼ਾਮਿਲ ਹੋ ਗਏ। ਫਲੇਰੀਓ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਕਰੀਬੀਆਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX