ਨਵੀਂ ਦਿੱਲੀ, 7 ਦਸੰਬਰ (ਜਗਤਾਰ ਸਿੰਘ)- ਡੀਜ਼ਲ 'ਤੇ ਵੈਟ ਘੱਟ ਨਾ ਕਰਨ ਦੇ ਮੁੱਦੇ ਨੂੰ ਲੈ ਕੇ ਦਿੱਲੀ ਭਾਜਪਾ ਵਲੋਂ ਮੁੱਖ ਮੰਤਰੀ ਕੇਜਰੀਵਾਲ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ | ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਡੀਜ਼ਲ 'ਤੇ ਵੈਟ ਘੱਟ ਕਰਨ ਦੇ ਲਈ ਭਾਜਪਾ ਦਾ ਕੇਜਰੀਵਾਲ ਸਰਕਾਰ ਦੇ ਖਿਲਾਫ ਇਹ ਪਹਿਲੀ ਲੜਾਈ ਨਹੀਂ ਹੈ, ਬਲਕਿ ਜਦੋਂ-ਜਦੋਂ ਦਿੱਲੀ ਦੀ ਜਨਤਾ ਪਿਛਲੇ 7 ਸਾਲਾਂ ਵਿਚ ਕੇਜਰੀਵਾਲ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੋਈ ਹੈ, ਉਸ ਵੇਲੇ ਹੀ ਭਾਜਪਾ ਦਿੱਲੀ ਦੀ ਜਨਤਾ ਦੀ ਆਵਾਜ ਬਣ ਕੇ ਉਨ੍ਹਾਂ ਦੇ ਨਾਲ ਖੜ੍ਹੀ ਹੋਈ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵੀ ਡੀਜ਼ਲ 'ਤੇ ਵੈਟ ਘੱਟ ਕਰਾਉਣ ਲਈ ਭਾਜਪਾ ਪੂਰੀ ਤਰ੍ਹਾਂ ਜਨਤਾ ਦੇ ਨਾਲ ਹੈ | ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਅਤੇ ਦਿੱਲੀ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਵਿਧੂੜੀ ਦੀ ਅਗਵਾਈ 'ਚ ਆਈ. ਟੀ. ਓ. ਚੌਕ ਤੋਂ ਆਮ ਆਦਮੀ ਪਾਰਟੀ ਦੇ ਦਫ਼ਤਰ ਤੱਕ ਪੈਦਲ ਮਾਰਚ ਦੌਰਾਨ ਭਾਜਪਾ ਵਰਕਰਾਂ ਨੇ ਕੇਜਰੀਵਾਲ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ | ਉਨ੍ਹਾਂ ਕਿਹਾ ਕਿ ਕੇਜਰੀਵਾਲ ਵਲੋਂ ਪੈਟਰੋਲ 'ਤੇ ਵੀ ਸਿਰਫ਼ 8 ਰੁਪਏ ਕਮੀ ਕਰਕੇ ਦਿੱਲੀ ਵਾਸੀਆਂ ਨਾਲ ਵਿਸ਼ਵਾਸਘਾਤ ਕੀਤਾ ਹੈ | ਉਨ੍ਹਾਂ ਕਿਹਾ ਕਿ ਦਿੱਲੀ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੇਲਨੀ ਪੈ ਰਹੀ ਹੈ, ਪ੍ਰੰਤੂ ਦਿੱਲੀ ਦੇ ਮੁੱਖ ਮੰਤਰੀ ਤੇ ਬਾਕੀ ਮੰਤਰੀ ਦੂਜੇ ਰਾਜਾਂ 'ਚ ਸਿਆਸਤ ਕਰਨ 'ਚ ਰੁੱਝੇ ਹੋਏ ਹਨ |
ਨਵੀਂ ਦਿੱਲੀ 7 ਦਸੰਬਰ (ਜਗਤਾਰ ਸਿੰਘ)- ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੇ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਦਿੱਲੀ ਸਰਕਾਰ ਓਮੀਕਰੋਨ ਵੇਰੀਐਂਟ ਨਾਲ ਪ੍ਰਭਾਵਿਤ ਦੇਸ਼ਾਂ ਤੋਂ ਆਉਣ ...
ਨਵੀਂ ਦਿੱਲੀ 7 ਦਸੰਬਰ (ਜਗਤਾਰ ਸਿੰਘ) - ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਦਿੱਲੀ ਦੇ ਤਿੰਨੇ ਨਗਰ ਨਿਗਮਾਂ ਦੇ ਮੇਅਰਾਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਧਿਆਨ ਰਿਹਾਇਸ਼ੀ ਆਬਾਦੀ ਵਾਲੇ ਇਲਾਕਿਆਂ 'ਚ ਖੋਲ੍ਹੇ ਜਾ ਰਹੀਆਂ ਨਵੀਂ ਸ਼ਰਾਬ ਦੀਆਂ ...
ਨਵੀਂ ਦਿੱਲੀ, 7 ਦਸੰਬਰ (ਜਗਤਾਰ ਸਿੰਘ)-ਕਾਂਗਰਸ ਦਿੱਲੀ ਪ੍ਰਦੇਸ਼ ਪ੍ਰਧਾਨ ਚੌ. ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਵਿਚ ਵਿਚ ਇਕ ਵਾਰੀ ਮੁੜ ਕੋਵਿਡ-19 ਬਾਰੇ ਗੰਭੀਰਤਾ ਵੇਖਣ ਨੂੰ ਮਿਲ ਰਹੀ ਹੈ ਅਤੇ ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਨੇ ਦਿੱਲੀ 'ਚ ਦਸਤਕ ਦੇ ਦਿੱਤੀ ...
ਯਮੁਨਾਨਗਰ, 7 ਦਸੰਬਰ (ਗੁਰਦਿਆਲ ਸਿੰਘ ਨਿਮਰ)- 14 ਹਰਿਆਣਾ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਅਜੇ ਪਾਲ ਕੌਸ਼ਿਸ਼ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਏ. ਪੀ. ਐਸ. ਸੰਧੂ ਦੀ ਅਗਵਾਈ ਹੇਠ ਰਾਸ਼ਟਰੀ ਝੰਡਾ ਦਿਵਸ ਮੌਕੇ ਗੁਰੂ ਨਾਨਕ ਖਾਲਸਾ ਕਾਲਜ ਦੇ ਐਨ. ਸੀ. ਸੀ. ...
ਨਰਾਇਣਗੜ੍ਹ, 7 ਦਸੰਬਰ (ਪੀ. ਸਿੰਘ)- ਨਰਾਇਣਗੜ੍ਹ ਦੇ ਪਿੰਡ ਕਾਠੇਮਾਜਰਾ ਸਥਿਤ ਸਰਕਾਰੀ ਸਕੂਲ ਵਿਖੇ ਪਹੁੰਚ ਕੇ ਪਿੰਡ ਜੰਗੂ ਮਾਜਰਾ ਦੇ ਸਾਬਕਾ ਸਰਪੰਚ ਪ੍ਰਤਾਪ ਸਿੰਘ ਵਲੋਂ ਆਪਣੇ ਪਿਤਾ ਸਵ. ਸੂਬੇਦਾਰ ਬਾਵਾ ਸਿੰਘ ਦੀ ਬਰਸੀ ਨੂੰ ਮੁੱਖ ਰੱਖਦਿਆਂ ਸਕੂਲੀ ਵਿਦਿਆਰਥੀਆਂ ...
ਨਵੀਂ ਦਿੱਲੀ 7 ਦਸੰਬਰ (ਜਗਤਾਰ ਸਿੰਘ)- ਗਲੋਬਲ ਸਿੱਖ ਕੌਂਸਲ ਸੰਸਥਾ ਦੇ ਭਾਰਤ ਤੋਂ ਨੁਮਾਇੰਦੇ ਤੇ ਯੂਨਾਈਟਿਡ ਸਿੰਘ ਸਭਾ ਫੈਡਰੇਸ਼ਨ ਦੇ ਮੁਖੀ ਰਾਮ ਸਿੰਘ ਰਾਠੌਰ ਨੇ ਸਮੂਹ ਸਿੱਖ ਜਥੇਬੰਦੀਆਂ, ਸੰਸਥਾਵਾਂ ਤੇ ਹੋਰਨਾ ਨੂੰ ਅਪੀਲ ਕੀਤੀ ਹੈ ਕਿ ਸਿੱਖ ਮਸਲੇ ਹਲ ਕਰਾਉਣ ...
ਸਿਰਸਾ, 7 ਦਸੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਕਾ. ਸਵਰਨ ਸਿੰਘ ਵਿਰਕ ਨੇ ਕਿਹਾ ਹੈ ਕਿ ਧਰਮ ਨਿਰਪੱਖਤਾ, ਜਨਵਾਦ, ਸਮਾਜਵਾਦ ਦੀ ਬਜਾਏ ਭਾਜਪਾ ਦੇਸ਼ ਨੂੰ ਦੱਖਣ ਪੰਥ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ | ਹੁਣ ਫਿਰ ...
ਪਿਹੋਵਾ, 7 ਦਸੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਜਨਨਾਇਕ ਜਨਤਾ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਸੂਬਾ ਪ੍ਰਧਾਨ ਤੇ ਹਲਕਾ ਪਿਹੋਵਾ ਤੋਂ ਸਾਬਕਾ ਉਮੀਦਵਾਰ ਪ੍ਰੋ. ਰਣਧੀਰ ਸਿੰਘ ਨੇ ਅੱਜ ਪਿੰਡ ਇਸ਼ਹਾਕ ਦੀ ਬਾਲਮੀਕੀ ਬਸਤੀ ਦਾ ਦੌਰਾ ਕਰਕੇ ਚੱਲ ਰਹੇ ਨਿਰਮਾਣ ...
ਸਿਰਸਾ, 7 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਡਿੰਗ ਥਾਣੇ ਅੱਗੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਦਿੱਤੇ ਜਾਣ ਮਗਰੋਂ ਵਿਆਹੁਤਾ ਦੇ ਕਥਿਤ ਸਾਰੇ ਕਾਤਲਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ | ਪੁਲਿਸ ਵਲੋਂ ਮੁਲਜ਼ਮਾਂ ਨੂੰ ...
ਗੂਹਲਾ-ਚੀਕਾ, 7 ਦਸੰਬਰ (ਓ.ਪੀ. ਸੈਣੀ)-ਗੂਹਲਾ ਬਲਾਕ ਦੇ ਪਿੰਡ ਅਰਨੌਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਜਨ ਸਿਹਤ ਇੰਜਨੀਅਰਿੰਗ ਵਿਭਾਗ ਦੇ ਜ਼ਿਲ੍ਹਾ ਸਲਾਹਕਾਰ ਦੀਪਕ ਕੁਮਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਸਬੰਧੀ ਭਾਸ਼ਣ ਦਿੱਤਾ | ਦੀਪਕ ...
ਨਵੀਂ ਦਿੱਲੀ, 7 ਦਸੰਬਰ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਜਸਮੀਤ ਸਿੰਘ ਪੀਤਮਪੁਰਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਧਰਮ ਦਾ ਤੇ ਕਿਸਾਨ ਅੰਦੋਲਨ ਦੀ ਵਰਤੋਂ ...
ਗੂਹਲਾ-ਚੀਕਾ, 7 ਦਸੰਬਰ (ਓ.ਪੀ. ਸੈਣੀ)- ਐਸ.ਡੀ.ਐਮ ਨਵੀਨ ਕੁਮਾਰ ਨੇ ਮੁੱਖ ਮੰਤਰੀ ਪਰਿਵਾਰ ਉੱਥਾਨ ਅਧੀਨ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫ਼ਤਰ ਵਿਖੇ ਕਰਵਾਏ ਜਾ ਰਹੇ ਅੰਤੋਦਿਆ ਗ੍ਰਾਮ ਉਤਸਵ ਮੇਲੇ ਦੇ ਦੂਜੇ ਦਿਨ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਹਾਜ਼ਰ ਯੋਗ ...
ਪਿਹੋਵਾ, 7 ਦਸੰਬਰ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)- ਅਨਾਜ ਮੰਡੀ ਦੇ ਵਪਾਰੀ ਅਮਿਤ ਕੁਮਾਰ ਤੋਂ ਸ਼ਰਾਰਤੀ ਅਨਸਰਾਂ ਵਲੋਂ 25 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ | ਦੱਸਿਆ ਜਾ ਰਿਹਾ ਹੈ ਕਿ ਸੀ.ਆਈ.ਏ. ਦੀ ਟੀਮ ਨੇ ਪੁੱਛਗਿੱਛ ...
ਏਲਨਾਬਾਦ, 7 ਦਸੰਬਰ (ਜਗਤਾਰ ਸਮਾਲਸਰ) ਸ਼ਹਿਰ ਵਿਚ ਇਕ ਵਾਰ ਫਿਰ ਕਰੋਨਾ ਪੀੜਤ ਲੋਕਾਂ ਦੀ ਸੰਖਿਆ ਵਿਚ ਤੇਜੀ ਨਾਲ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ | ਅੱਜ ਸ਼ਹਿਰ ਦੇ ਵਾਰਡ ਨੰਬਰ 15 ਵਿਚ 7 ਲੋਕ ਹੋਰ ਕਰੋਨਾ ਪੀੜਤ ਪਾਏ ਗਏ ਹਨ | ਇਹ ਸਾਰੇ ਲੋਕ ਪਿਛਲੇ ਦਿਨੀ ਕਰੋਨਾ ਪੀੜਤ ਪਾਏ ...
ਏਲਨਾਬਾਦ, 7 ਦਸੰਬਰ (ਜਗਤਾਰ ਸਮਾਲਸਰ)-ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਕ ਵਿਚ ਆਈਲੈਟਸ ਦਾ ਕੋਚਿੰਗ ਸੈਂਟਰ ਚਲਾ ਰਹੇ ਪੰਜਾਬ ਸਿੰਘ ਪੁੱਤਰ ਰਤਨ ਸਿੰਘ ਵਾਸੀ ਕਰੀਵਾਲਾ ਦੀ ਪਿਛਲੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ | ਪੁਲਿਸ ਨੂੰ ...
ਸ਼ਾਹਬਾਦ ਮਾਰਕੰਡਾ, 7 ਦਸੰਬਰ (ਅਵਤਾਰ ਸਿੰਘ)-ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 8 ਦਸੰਬਰ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹਾਈ ਸਕੂਲ ਅੰਬਾਲਾ ਵਿਖੇ ਪੂਰਨ ਸ਼ਰਧਾ ਨਾਲ ਮਨਾਇਆ ਜਾਵੇਗਾ | ਇਸ ਸਮਾਗਮ 'ਚ ਧਰਮ ਪ੍ਰਚਾਰਕ ਗਿਆਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX