-ਸ਼ਿਵ ਸ਼ਰਮਾ
ਜਲੰਧਰ, 7 ਦਸੰਬਰ- ਸ਼ਹਿਰ ਵਿਚ ਸਫ਼ਾਈ ਦੇ ਮਾਮਲੇ ਵਿਚ ਜਲੰਧਰ ਲਗਾਤਾਰ ਪੱਛੜ ਰਿਹਾ ਹੈ ਸਗੋਂ ਕੇਂਦਰ ਵੱਲੋਂ ਕਰਵਾਏ ਜਾਂਦੇ ਸਵੱਛਤਾ ਸਰਵੇਖਣ ਹੋਣ ਦੇ ਬਾਵਜੂਦ ਸਫ਼ਾਈ ਵਿਵਸਥਾ ਵਿਚ ਇਸ ਕਰਕੇ ਸੁਧਾਰ ਨਹੀਂ ਹੋ ਰਿਹਾ ਹੈ ਕਿਉਂਕਿ ਨਿਗਮ ਦੇ ਸੈਨੀਟੇਸ਼ਨ ਬਰਾਂਚ ਵਿਚ ਹੁਣ ਸਫ਼ਾਈ ਦੀ ਨਿਗਰਾਨੀ ਕਰਨ ਵਾਲੇ ਅਫ਼ਸਰਾਂ ਦੀ ਗਿਣਤੀ ਨਾਂ-ਮਾਤਰ ਰਹਿ ਗਈ ਹੈ | ਸ਼ਹਿਰ ਵਿਚ ਸਫ਼ਾਈ ਵਿਵਸਥਾ ਦੀ ਨਿਗਰਾਨੀ ਕਰਨ ਲਈ ਸੈਨੇਟਰੀ ਇੰਸਪੈਕਟਰ ਰੱਖੇ ਗਏ ਹਨ ਪਰ ਇਸ ਵੇਲੇ ਸਿਰਫ਼ ਚਾਰ ਸੈਨੇਟਰੀ ਇੰਸਪੈਕਟ ਰਹਿ ਗਏ ਹਨ ਜਦਕਿ ਨਿਗਮ ਵਿਚ ਇਸ ਵੇਲੇ 23 ਦੇ ਕਰੀਬ ਸੈਨੇਟਰੀ ਇੰਸਪੈਕਟਰ ਹੋਣੇ ਚਾਹੀਦੇ ਸੀ | ਦੱਸਿਆ ਜਾਂਦਾ ਹੈ ਕਿ ਕੁਝ ਸਮਾਂ ਪਹਿਲਾਂ ਤਾਂ 12 ਦੇ ਕਰੀਬ ਸੈਨੇਟਰੀ ਇੰਸਪੈਕਟਰ ਸੀ ਪਰ ਇਨ੍ਹਾਂ ਵਿਚ ਜ਼ਿਆਦਾਤਰ ਸੈਨੇਟਰੀ ਇੰਸਪੈਕਟਰਾਂ ਆਪਣੇ ਜ਼ਿਲਿ੍ਹਆਂ ਵਿਚ ਬਦਲੀ ਕਰਵਾ ਕੇ ਚਲੇ ਗਏ ਹਨ | ਹੁਣ ਸਿਰਫ਼ ਚਾਰ ਸੈਨੇਟਰੀ ਇੰਸਪੈਕਟਰ ਰਹਿ ਗਏ ਹਨ | ਇਸ ਵੇਲੇ ਨਿਗਮ ਵੱਲੋਂ ਸਵੱਛਤਾ ਸਰਵੇਖਣ-22 ਦੀ ਤਿਆਰੀ ਨਿਗਮ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਨਤੀਜਾ ਮਾਰਚ 2022 ਤੋਂ ਬਾਅਦ ਆਉਣਾ ਹੈ | ਸੈਨੇਟਰੀ ਇੰਸਪੈਕਟਰ ਦੀ ਲੋੜ ਨਾ ਸਿਰਫ਼ ਸਵੱਛਤਾ ਸਰਵੇਖਣ ਲਈ ਸਗੋਂ ਹੋਰ ਵੀ ਸਫ਼ਾਈ ਦੇ ਕੰਮਾਂ ਵਿਚ ਹੁੰਦੀ ਹੈ ਜਿੱਥੇ ਕਿ ਉਹ ਨਿਗਰਾਨੀ ਕਰਦੇ ਹਨ | ਜਲੰਧਰ ਦੇ ਮੁਕਾਬਲੇ ਲੁਧਿਆਣਾ ਅਤੇ ਅੰਮਿ੍ਤਸਰ ਵਿਚ ਸੈਨੀਟੇਸ਼ਨ ਵਿਚ ਪੂਰਾ ਸਟਾਫ਼ ਮੌਜੂਦ ਹੈ | ਅੰਮਿ੍ਤਸਰ ਵਿਚ 6 ਚੀਫ਼ ਸੈਨੇਟਰੀ ਇੰਸਪੈਕਟਰ ਅਤੇ 38 ਸੈਨੇਟਰੀ ਇੰਸਪੈਕਟਰ ਹਨ ਤੇ ਲੁਧਿਆਣਾ ਵਿਚ 42 ਸੈਨੇਟਰੀ ਇੰਸਪੈਕਟਰ ਤੇ 12 ਚੀਫ਼ ਸੈਨੇਟਰੀ ਇੰਸਪੈਕਟਰ ਮੌਜੂਦ ਹਨ | ਜਲੰਧਰ ਵਿਚ ਦੋ ਚੀਫ਼ ਸੈਨੇਟਰੀ ਇੰਸਪੈਕਟਰ ਹਨ | ਸਥਾਨਕ ਸਰਕਾਰਾਂ ਵਿਭਾਗ ਨੂੰ ਜਲੰਧਰ ਨਿਗਮ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਸੈਨੀਟੇਸ਼ਨ ਬਰਾਂਚ ਵੱਲੋਂ ਕਈ ਵਾਰ ਚੰਡੀਗੜ੍ਹ ਦੇ ਅਫ਼ਸਰਾਂ ਨੂੰ ਸਟਾਫ਼ ਦੀ ਭਰਤੀ ਕਰਨ ਲਈ ਲਿਖਿਆ ਗਿਆ ਸੀ ਪਰ ਪੰਜ ਸਾਲ ਪੂਰੇ ਹੋਣ 'ਤੇ ਆਏ ਤੇ ਕਾਂਗਰਸ ਸਰਕਾਰ ਨੇ ਜਲੰਧਰ ਦੀ ਸਫ਼ਾਈ ਵਿਵਸਥਾ ਵਿਚ ਭਰਤੀ ਕਰਨ ਦੀ ਕੋਈ ਦਿਲਚਸਪੀ ਨਹੀਂ ਲਈ ਹੈ | ਜਲੰਧਰ ਨਿਗਮ ਵਿਚ ਕੈਂਟ ਹਲਕੇ ਦੇ 11 ਪਿੰਡ ਸ਼ਾਮਿਲ ਕੀਤੇ ਗਏ ਹਨ ਜਿਸ ਕਰਕੇ ਹੋਰ ਸਫ਼ਾਈ ਸੇਵਕ ਵੀ ਭਰਤੀ ਹੋਣੇ ਚਾਹੀਦੇ ਹਨ ਪਰ ਇਸ ਵੇਲੇ ਨਿਗਮ ਕੋਲ ਕਰੀਬ 1800 ਸਫ਼ਾਈ ਸੇਵਕ ਹੀ ਮੌਜੂਦ ਹਨ ਜਦਕਿ 1999 ਵਿਚ 2264 ਸਫ਼ਾਈ ਸੇਵਕ ਸਨ | ਸ਼ਹਿਰ ਦਾ ਏਰੀਆ ਕਾਫੀ ਫੈਲ ਜਾਣ ਕਾਰਨ ਨਵਾਂ ਸਟਾਫ਼ ਭਰਤੀ ਨਾ ਕਰਨ ਕਰਕੇ ਹੀ ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਹਾਲਤ ਦਿਨੋਂ ਦਿਨ ਖ਼ਰਾਬ ਹੋ ਰਹੀ ਹੈ | ਕਈ ਵਾਰਡਾਂ ਵਿਚ 3ਤੋਂ 4 ਦੇ ਕਰੀਬ ਹੀ ਸਫ਼ਾਈ ਸੇਵਕ ਹਨ |
ਚੋਣਾਂ ਵਿਚ ਵੀ ਉੱਠੇਗਾ ਨਿਗਮ ਦੀ ਕਾਰਗੁਜ਼ਾਰੀ ਦਾ ਮਾਮਲਾ
ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ ਤੇ ਜਲਦੀ ਹੀ ਆਦਰਸ਼ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਇਸ ਵਾਰ ਤਾਂ ਕਈ ਸਿਆਸੀ ਆਗੂਆਂ ਦਾ ਵੀ ਮੰਨਣਾ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਤਾਂ ਕਈ ਸੂਬਾ ਪੱਧਰੀ ਮੁੱਦੇ ਤਾਂ ਉੱਠਣਗੇ ਸਗੋਂ ਨਿਗਮ ਦੀ ਕਾਰਗੁਜ਼ਾਰੀ ਦੇ ਵੀ ਚੋਣਾਂ ਵਿਚ ਚਰਚਾ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਨਿਗਮ ਦੀ ਕਾਰਗੁਜ਼ਾਰੀ ਹਮੇਸ਼ਾ ਹੀ ਨਿਗਮ ਚੋਣਾਂ ਹੋਣ ਜਾਂ ਫਿਰ ਲੋਕ-ਸਭਾ ਚੋਣਾਂ ਵਿਚ ਚਰਚਾ ਹੁੰਦੀ ਰਹੀ ਹੈ | ਨਿਗਮ ਦੇ ਕਈ ਫ਼ੈਸਲੇ ਅਤੇ ਸ਼ਹਿਰ ਦੀਆਂ ਸੜਕਾਂ ਗਲੀਆਂ ਨੂੰ ਲੈ ਕੇ ਵੀ ਕਈ ਤਰਾਂ ਦੇ ਮੁੱਦੇ ਵੀ ਚੋਣਾਂ ਵਿਚ ਵਿਰੋਧੀ ਪਾਰਟੀਆਂ ਵੱਲੋਂ ਉਠਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ | ਕਾਂਗਰਸ ਦੇ ਕਾਰਜਕਾਲ ਵਿਚ ਨਿਗਮ ਦੇ ਕਈ ਮਾਮਲਿਆਂ ਨੂੰ ਨਾ ਸਿਰਫ਼ ਵਿਰੋਧੀ ਪਾਰਟੀਆਂ ਦੇ ਆਗੂ ਉਠਾਉਂਦੇ ਰਹੇ ਹਨ ਸਗੋਂ ਕਾਂਗਰਸੀ ਆਗੂ ਵੀ ਕਈ ਮਾਮਲਿਆਂ 'ਤੇ ਆਪਣਾ ਵਿਰੋਧ ਜ਼ਾਹਿਰ ਕਰਦੇ ਰਹੇ ਹਨ |
ਜਲੰਧਰ, 7 ਦਸੰਬਰ (ਐੱਮ. ਐੱਸ. ਲੋਹੀਆ)- ਪੰਜਾਬ ਗੋਰਮਿੰਟ ਨਰਸਿੰਗ ਐਸੋਸੀਏਸ਼ਨ ਵਲੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੇ ਜਾਣ ਨਾਲ ਸਿਵਲ ਹਸਪਤਾਲ ਦਾ ਕੰਮਕਾਜ ਤਕਰੀਬਨ ਠੱਪ ਹੋ ਗਿਆ ਹੈ | ਹਸਪਤਾਲ ਦੇ ਪ੍ਰਬੰਧਕਾਂ ਵਲੋਂ ਵੀ ਆਪਣੇ ਆਪ ਨੂੰ ਅਸਹਾਏ ...
-ਐੱਮ.ਐੱਸ. ਲੋਹੀਆ
ਜਲੰਧਰ, 7 ਨਵੰਬਰ - ਸ਼ਹਿਰ 'ਚ ਰੋਜ਼ਾਨਾ ਟ੍ਰੈਫਿਕ ਸਮੱਸਿਆ ਵੱਧ ਰਹੀ ਹੈ, ਜਿਸ ਕਰਕੇ ਵਾਹਨ ਚਾਲਕਾਂ ਦੇ ਨਾਲ-ਨਾਲ ਆਮ ਸ਼ਹਿਰ ਵਾਸੀਆਂ ਦੀ ਪ੍ਰੇਸ਼ਾਨੀ ਵੀ ਵੱਧ ਰਹੀ ਹੈ | ਦੁਪਹਿਰ ਸਮੇਂ ਜਦੋਂ ਸਕੂਲਾਂ-ਕਾਲਜਾਂ 'ਚ ਵਿਦਿਆਰਥੀਆਂ ਨੂੰ ਛੁੱਟੀ ਹੁੰਦੀ ...
ਜਲੰਧਰ, 7 ਦਸੰਬਰ (ਸ਼ਿਵ)-120 ਫੁੱਟੀ ਰੋਡ ਨੂੰ ਦਮੋਰੀਆ ਪੁਲ ਨਾਲ ਜੋੜਨ ਦਾ ਕੰਮ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਇੰਪਰੂਵਮੈਂਟ ਟਰੱਸਟੀਆਂ ਦੀ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਕਾਬਜਕਾਰਾਂ ਨੂੰ 2-2 ਮਰਲੇ ਦੇ ਪਲਾਟ ...
ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਵਿਖੇ ਫਾਟਕ 'ਚ ਮੰਗਲਵਾਰ ਦੀ ਸ਼ਾਮ ਨੂੰ ਚਾਲਕ ਦੀ ਲਾਪ੍ਰਵਾਹੀ ਕਾਰਨ ਕੰਟੇਨਰ ਵੱਜ ਜਾਣ ਕਾਰਨ ਫਾਟਕ ਦਾ ਇਕ ਡੰਡਾ ਟੁੱਟ ਗਿਆ, ਜਿਸ ਸੰਬੰਧੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਰੇਲ ...
ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਢੱਡਾ ਨਾਲ ਵਗਦੀ ਨਹਿਰੀ ਪੁਲੀ ਲਾਗੇ ਅੱਧੀ ਦਰਜਨ ਦੇ ਕਰੀਬ ਨਕਾਬਪੋਸ਼ ਲੁਟੇਰੇ ਰਾਹ ਜਾਂਦੇ ਵਿਅਕਤੀਆਂ ਤੋਂ 30,000 ਨਕਦੀ ਤੇ ਉਨ੍ਹਾਂ ਦਾ ਇਕ ਮੋਟਰਸਾਈਕਲ ਲੁੱਟ ਕੇ ਫ਼ਰਾਰ ਹੋ ਗਏ | ...
ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਨਿਰਮਲਾ ਪਤਨੀ ਗੁਰਦੇਵ ਸਿੰਘ ਵਾਸੀ ਸੰਤੋਖਪੁਰਾ, ਫਿਲੌਰ ਨੂੰ 1 ਮਹੀਨੇ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ...
ਜਲੰਧਰ, 7 ਦਸੰਬਰ (ਐੱਮ.ਐੱਸ. ਲੋਹੀਆ) -ਸ਼ੇਖਾਂ ਬਾਜ਼ਾਰ ਅਤੇ ਨਾਲ ਲੱਗਦੇ ਬਾਜ਼ਾਰਾਂ 'ਚ ਕਪੜੇ ਦੇ ਕਾਰੋਬਾਰੀਆਂ ਦੀਆਂ ਦੁਕਾਨਾਂ 'ਤੇ ਆਏ ਪਾਰਸਲਾਂ ਨੂੰ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਅੱਜ ਦੁਕਾਨਦਾਰਾਂ ਨੇ ਪਾਰਸਲ ਚੋਰੀ ਕਰਦੇ ਰੰਗੇ ਹੱਥੀਂ ਕਾਬੂ ਕਰਕੇ ਥਾਣਾ ...
ਜਲੰਧਰ, 7 ਦਸੰਬਰ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ | ਉਮੀਦਵਾਰਾਂ ਦੇ ਐਲਾਨ ਨਾਲ ਅਚੀਵਰਜ਼ ਅਤੇ ਪ੍ਰੋਗਰੈਸਿਵ ਗਰੁੱਪ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਗਈ ਹੈ ਤੇ ਦੋਵਾਂ ...
ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਸੂਬੇ ਬਰ ਦੇ ਪੰਜਾਬ ਰੋਡਵੇਜ਼ ਪਨਬੱਸ/ਪੀ. ਆਰ. ਟੀ. ਸੀ. ਠੇਕਾ ਆਧਾਰਿਤ ਕਾਮਿਆਂ ਨੇ ਬੱਸਾਂ ਦਾ ਚੱਕਾ ਜਾਮ ਕਰਕੇ ਲੰਬੇ ਸਮੇਂ ਤੋਂ ਲਟਕਦੀਆਂ ਆਪਣੀਆਂ ਹੱਕੀ ਮੰਗਾਂ ਲਈ ਸਾਰੇ ਡੀਪੂਆਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਅਣਮਿਥੇ ...
ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਲੇਡੀਜ਼ ਜਿੰਮਖਾਨਾ ਕਲੱਬ ਜਲੰਧਰ ਦੀਆਂ ਚੋਣਾ 15 ਦਸੰਬਰ ਨੂੰ ਹੋ ਰਹੀਆਂ ਹਨ, ਜਿਸ ਲਈ ਸਾਰੇ ਉਮੀਦਵਾਰਾਂ ਨੇ ਕਾਗ਼ਜ਼ ਭਰਨ ਦਾ ਸਮਾ ਖ਼ਤਮ ਹੋਣ ਉਪਰੰਤ ਤਿਆਰੀਆਂ ਜੋਰਾਂ-ਸ਼ੋਰਾਂ 'ਤੇ ਆਰੰਭ ਕਰ ਦਿੱਤੀਆਂ ਹਨ | ਕਾਗ਼ਜ਼ ਭਰਨ ਦੇ ...
ਜਲੰਧਰ, 7 ਦਸੰਬਰ (ਐੱਮ.ਐੱਸ. ਲੋਹੀਆ)- ਦੇਸ਼ ਲਈ ਆਪਣੀਆਂ ਜਾਨਾ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ, ਸੇਵਾ ਕਰ ਰਹੇ ਸੈਨਿਕਾਂ ਅਤੇ ਸੇਵਾ ਮੁਕਤ ਸੈਨਿਕਾਂ ਦੀ ਬਹਾਦਰੀ ਨੂੰ ਸਲਾਮ ਕਰਨ ਲਈ ਸਮੁੱਚੇ ਦੇਸ਼ 'ਚ 'ਹੱਥਿਆਰਬੰਦ ਸੈਨਾ ਝੰਡਾ ਦਿਵਸ' ਬੜੀ ਸ਼ਰਧਾ ...
ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਕੌਸਲਰ ਸ਼ੈਰੀ ਚੱਢਾ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਗੁਰਵਿੰਦਰ ਸਿੰਘ ...
ਕਰਤਾਰਪੁਰ, 7 ਦਸੰਬਰ (ਭਜਨ ਸਿੰਘ / ਜਸਪਾਲ ਸਿੰਘ)- ਆਪ ਕਨਵੀਨਰ ਅਰਵਿੰਦ ਕੇਜਰੀਵਾਲ, ਭਗਵੰਤ ਸਿੰਘ ਮਾਨ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਰਾਘਵ ਚੱਢਾ ਇੰਨਚਾਰਜ ਪੰਜਾਬ, ਜਰਨੈਲ ਸਿੰਘ ਸੈ ਮੁੱਖੀ ਪੰਜਾਬ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ .ਚੀਮਾ, ...
ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਮੁਤਾਬਕ ਮੈਡਮ ਰੁਪਿੰਦਰਜੀਤ ਚਹਿਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ਼ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਦੀ ...
ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਜਬਰ ਜਨਾਹ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਲਖਵਿੰਦਰ ਸਿੰਘ ਉਰਫ ਲੱਕੀ ਵਾਸੀ ਨੰਗਲ ਅਤੇ ਗੁਰਪ੍ਰੀਤ ਉਰਫ ਗੈਰੀ ਵਾਸੀ ਦੀਪ ...
ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਨਾਲ ਲੱਗਦੇ ਖੇਤਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਵਲੋਂ ਦਰਪੇਸ਼ ਮੁਸ਼ਕਿਲਾਂ ਨੂੰ ਲੈ ਕੇ ਇਕ ਬੈਠਕ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਦੀ ਪ੍ਰਧਾਨਗੀ ਹੇਠ ਕੀਤੀ ...
ਜਲੰਧਰ ਛਾਉਣੀ, 7 ਦਸੰਬਰ (ਪਵਨ ਖਰਬੰਦਾ)-ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਇਸ ਸਮੇਂ ਪੂਰੀ ਤਰ੍ਹਾਂ ਭੱਖਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਵਾਰ ਹੋਣ ਵਾਲੀਆਂ ਵਿਧਾਨ ਸਭਾ ਚੌਣਾਂ 'ਚ ਅੱਧੀ ਦਰਜਨ ਦੇ ਕਰੀਬ ਵੱਡੀਆਂ ਸਿਆਸੀ ਪਾਰਟੀਆਂ ਦੇ ...
ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹੇ ਵਿੱਚ ਕੋਵਿਡ ਕਾਰਨ ਜਾਨਾਂ ਗਵਾਉਣ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 50 ਹਜ਼ਾਰ ਰੁਪਏ ਐਕਸ ਗ੍ਰੇਸ਼ੀਆ ਸਹਾਇਤਾ ਰਾਸ਼ੀ ਮਿਲਣਾ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ...
ਚੁਗਿੱਟੀ/ਜੰਡੂਸਿੰਘਾ, 7 ਦਸੰਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਦੇ ਤਹਿਤ 12 ਦਸੰਬਰ ਦਿਨ ਐਤਵਾਰ ਨੂੰ ਮੁਹੱਲਾ ਚੱਕ ਹੁਸੈਨਾ ਲੰਮਾ ਪਿੰਡ 'ਚ ਸਥਿਤ ਗੁਰਦੁਆਰਾ ਦੁੱਖ ਨਿਵਾਰਨ ...
ਜਲੰਧਰ, 7 ਦਸੰਬਰ (ਰਣਜੀਤ ਸਿੰਘ ਸੋਢੀ)-ਸੂਬੇ ਭਰ ਦੇ ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਲਈ 3 ਅਕਤੂਬਰ ਨੂੰ ਪ੍ਰਵੇਸ਼ ਪ੍ਰੀਖਿਆ ਲੈਣ ਉਪਰੰਤ 52 ਦਿਨਾਂ ਬਾਅਦ ਨਤੀਜਾ ਐਲਾਨਣ ਉਪਰੰਤ ਕਾਉਂਸਲਿੰਗ ਹੋਣ ਉਪਰੰਤ ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਵਿਸ਼ਿਆਂ 'ਚ ਸੀਟਾਂ ...
ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸਮਾਜ ਸੇਵੀ ਸੰਸਥਾ ਰਾਹਤ-ਦਾ ਸੇਫ਼ ਕਮਿਉਨਟੀ ਫਾੳਾੂਡੇਸ਼ਨ ਦੇ ਚੇਅਰਮੈਨ, ਗਲੋਬਲ ਸੁਸਾਇਟੀ ਆਫ਼ ਸੇਫ਼ਟੀ ਪੋ੍ਰਫੈਸ਼ਨਲ ਦੇ ਪ੍ਰਧਾਨ ਅਤੇ ਭਾਰਤ ਸਰਕਾਰ ਦੇ ਸੜਕ ਟਰਾਂਸਪੋਰਟ ਤੇ ਰਾਜ ਮੰਤਰਾਲੇ ਦੀ ਅਧੀਨਗੀ ਵਾਲੀ ਕੌਮੀ ...
ਲੁਧਿਆਣਾ, 7 ਦਸੰਬਰ (ਸਲੇਮਪੁਰੀ)-ਜਿਹੜੇ ਵਿਅਕਤੀਆਂ ਨੂੰ ਘੱਟ ਸੁਣਾਈ ਦਿੰਦਾ ਹੈ, ਹੁਣ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਨ | ਸਮਾਜ ਦੇ ਹਰ ਵਰਗ ਦੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਘੱਟ ਸੁਣਾਈ ਦਿੰਦਾ ਹੈ, ...
ਲਾਂਬੜਾ, 7 ਦਸੰਬਰ (ਪਰਮੀਤ ਗੁਪਤਾ)-ਥਾਣਾ ਲਾਂਬੜਾ ਦੀ ਪੁਲਿਸ ਵੱਲੋਂ ਸੜਕ ਹਾਦਸੇ 'ਚ ਨਾਮਜਦ ਵਿਅਕਤੀ ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਗਏ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ | ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੁਖਦੇਵ ਸਿੰਘ ਨੇ ...
ਜਲੰਧਰ, 7 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਰੁਣ ਨਾਗਪਾਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਚਮਕੌਰ ਸਿੰਘ ਵਾਸੀ ਘੁੱਗੜ ਅਤੇ ਸੰਦੀਪ ਕੁਮਾਰ ਵਾਸੀ ਰਾਮੂਵਾਲ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ...
ਜਲੰਧਰ, 7 ਦਸੰਬਰ (ਜਸਪਾਲ ਸਿੰਘ)-ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਲੀ ਚਾਹਲਾਂ ਮੋਗਾ ਵਿਖੇ 14 ਦਸੰਬਰ ਨੂੰ ਕਰਵਾਈ ਜਾ ਰਹੀ ...
ਜਲੰਧਰ, 7 ਦਸੰਬਰ (ਹਰਵਿੰਦਰ ਸਿੰਘ ਫੁੱਲ)-ਕੇਂਦਰੀ ਹਲਕੇ ਦੇ ਵਿਧਾਇਕ ਰਜਿੰਦਰ ਬੇਰੀ ਨੇ ਪੰਜਾਬ ਪੈੱ੍ਰਸ ਕਲੱਬ ਵਿਖੇ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਲਈ ਸੋਮਵਾਰ 6 ਦਸੰਬਰ ਨੂੰ 2 ਲੱਖ ਦਾ ਚੈੱਕ ਭੇਟ ਕੀਤਾ | ਸ੍ਰੀ ਬੇਰੀ ਨੇ ਇਹ ਚੈੱਕ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX