ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਨੂੰ ਲੈ ਕੇ 14 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵਲੋਂ ਅੱਜ ਪਿੰਡ ਉਦੇਕਰਨ, ਚੌਂਤਰਾ, ਮੜ੍ਹਮੱਲੂ, ਸੰਗਰਾਣਾ, ਲੁਬਾਣਿਆਂਵਾਲੀ, ਭੰਗੇਵਾਲਾ, ਮਾਨ ਸਿੰਘ ਵਾਲਾ, ਮੁਕੰਦ ਸਿੰਘ ਵਾਲਾ, ਢਾਣੀ ਵੀਰ ਸਿੰਘ, ਜਗਤ ਸਿੰਘ ਵਾਲਾ, ਕਾਨਿਆਂਵਾਲੀ, ਲੰਡੇਰੋਡੇ, ਜੱਸੇਆਣਾ, ਬੂੜਾ ਗੁੱਜਰ, ਕੋਟਲੀ ਦੇਵਨ, ਸਦਰਵਾਲਾ (ਕਬਰਵਾਲਾ) ਆਦਿ ਪਿੰਡਾਂ ਦੌਰਾ ਕੀਤਾ ਗਿਆ | ਇਸ ਮੌਕੇ ਵਿਧਾਇਕ ਰੋਜ਼ੀ ਬਰਕੰਦੀ ਨੇ ਕਿਹਾ ਕਿ 1920 ਵਿਚ ਬਣੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਜਿਸ ਦੇ ਸੈਂਕੜੇ ਮਹਾਨ ਯੋਧਿਆਂ ਨੇ ਪੰਜਾਬ ਦੇ ਹੱਕਾਂ ਦੀ ਖ਼ਾਤਰ ਸ਼ਹਾਦਤਾਂ ਦਿੱਤੀਆਂ ਹਨ | ਸ਼ਹੀਦਾਂ ਦੀ ਇਸ ਪਾਰਟੀ ਦੇ 100 ਸਾਲ ਪੂਰੇ ਹੋਣ ਦੇ ਸਬੰਧ 'ਚ 14 ਦਸੰਬਰ ਨੂੰ ਮੋਗਾ ਵਿਖੇ ਅਕਾਲੀ ਦਲ ਦੀ ਸਥਾਪਨਾ ਰੈਲੀ ਕੀਤੀ ਜਾ ਰਹੀ ਹੈ ਅਤੇ ਇਹ ਸਥਾਪਨਾ ਰੈਲੀ ਇਤਿਹਾਸਕ ਰੈਲੀ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਵਾਸੀਆਂ ਦੇ ਹੱਕਾਂ ਲਈ ਲੜਾਈ ਲੜੀ ਹੈ ਅਤੇ ਇਸ ਲੜਾਈ ਨੂੰ ਅੱਗੇ ਵੀ ਜਾਰੀ ਰੱਖਿਆ ਜਾਵੇਗਾ | ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਪੰਜਾਬ ਦੇ ਲੋਕ ਅੱਜ ਵੀ ਅਕਾਲੀ ਦਲ ਨਾਲ ਦਿਲੋਂ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦਾ ਇਤਿਹਾਸ ਸ਼ਾਨਦਾਰ ਰਿਹਾ ਹੈ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ-ਬਸਪਾ ਗਠਜੋੜ ਵੱਡੀ ਜਿੱਤ ਹਾਸਿਲ ਕਰਕੇ ਸਰਕਾਰ ਬਣਾਏਗਾ | ਵਿਧਾਇਕ ਰੋਜ਼ੀ ਬਰਕੰਦੀ ਨੇ ਵੱਖ-ਵੱਖ ਪਿੰਡਾਂ 'ਚ ਸੰਬੋਧਨ ਦੌਰਾਨ ਆਗੂਆਂ ਅਤੇ ਵਰਕਰਾਂ ਨੂੰ 14 ਦਸੰਬਰ ਸਵੇਰੇ 10 ਵਜੇ ਮੋਗਾ ਪਹੁੰਚ ਕੇ ਇਸ ਸਥਾਪਨਾ ਰੈਲੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਅਤੇ ਇਸ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਾਈਆਂ | ਮੰਚ ਸੰਚਾਲਨ ਦੀ ਭੂਮਿਕਾ ਬਿੰੰਦਰ ਗੋਨਿਆਣਾ ਵਲੋਂ ਅਦਾ ਕੀਤੀ ਗਈ | ਇਸ ਮੌਕੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਮੜ੍ਹਮੱਲੂ, ਸਾਬਕਾ ਚੇਅਰਮੈਨ ਜਥੇ: ਹੀਰਾ ਸਿੰਘ ਚੜ੍ਹੇਵਣ, ਸੀਨੀਅਰ ਆਗੂ ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਸ਼ਮਿੰਦਰ ਸਿੰਘ ਗੋਗੀ ਅਕਾਲਗੜ੍ਹ, ਪੂਰਨ ਸਿੰਘ ਸਰਪੰਚ ਲੰਡੇਰੋਡੇ, ਜੱਗਾ ਸੰਗਰਾਣਾ, ਗੁਰਸਾਹਿਬ ਸਿੰਘ ਸੰਗਰਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਧੀਰ ਸਿੰਘ ਸਾਗੂ)-ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਣਮਿਥੇ ਸਮੇਂ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਤਾਲਮੇਲ ਕਮੇਟੀ ਵਲੋਂ ਦਿੱਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਦੱਸਿਆ ਕਿ ...
ਮਲੋਟ, 7 ਦਸੰਬਰ (ਅਜਮੇਰ ਸਿੰਘ ਬਰਾੜ)-ਸ਼੍ਰੋਮਣੀ ਅਕਾਲੀ ਦਲ ਵਲੋਂ 14 ਦਸੰਬਰ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਰੈਲੀ ਨੂੰ ਸਫਲ ਬਣਾਉਣ ਲਈ ਮਲੋਟ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ | ਮਲੋਟ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਉਮੀਦਵਾਰ ਸ:ਹਰਪ੍ਰੀਤ ਸਿੰਘ ਜਨਰਲ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਪੰਜਾਬ ਸਰਕਾਰ ਦੇ 6ਵੇਂ ਤਨਖਾਹ ਕਮਿਸ਼ਨ ਦਾ ਵਿਰੋਧ ਕਰ ਰਹੀ ਕੌਂਸਲ ਆਫ਼ ਡਿਪਲੋਮਾ ਇੰਜਨੀਅਰਜ ਜਥੇਬੰਦੀ ਵਲੋਂ ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਨੈਸ਼ਨਲ ਹਾਈਵੇ 'ਤੇ ਸਰਹੰਦ ਫੀਡਰ ਨਹਿਰ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਇੰਟਰ ਕਾਲਜ ਬਾਕਸਿੰਗ ਮੁਕਾਬਲਿਆਂ ਵਿਚ ਜਿਲ੍ਹਾ ਐਮੇਚਿਉਰ ਬਾਕਸਿੰਗ ਐਸੋਸੀਏਸ਼ਨ ਡੇਰਾ ਭਾਈ ਮਸਤਾਨ ਸਿੰਘ ਸਕੂਲ ਸੈਂਟਰ ਦੇ 2 ਬੱਚਿਆਂ ਨੇ ਭਾਗ ਲਿਆ | ਇਸ ਮੌਕੇ ...
ਮਲੋਟ, 7 ਦਸੰਬਰ (ਅਜਮੇਰ ਸਿੰਘ ਬਰਾੜ, ਪਾਟਿਲ)-ਸਿਹਤ ਵਿਭਾਗ ਪੰਜਾਬ ਅਧੀਨ ਕੰਮ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਦੀ 16 ਨਵੰਬਰ ਤੋਂ ਕੀਤੀ ਗਈ ਹੜਤਾਲ ਅੱਜ 22ਵੇਂ ਦਿਨ 'ਚ ਦਾਖਲ ਹੋ ਗਈ | ਅੱਜ ਇਨ੍ਹਾਂ ਕਾਮਿਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਮਲੋਟ ਵਿਚੋਂ ਗੁਜ਼ਰਦੀ ਕੌਮੀ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰ ਯੂਨੀਅਨ ਵਲੋਂ ਸੀ.ਐੱਚ.ਸੀ. ਬਲਾਕ ਚੱਕ ਸ਼ੇਰੇਵਾਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸੂਬਾ ਪ੍ਰਧਾਨ ਸ੍ਰੀਮਤੀ ਕਿਰਨਜੀਤ ਕੌਰ ਪੰਜੋਲਾ ਦੇ ਦਿਸ਼ਾ-ਨਿਰਦੇਸ਼ ਅਤੇ ਸ੍ਰੀਮਤੀ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਸੂਬਾ ਸਕੱਤਰ ਅਤੇ ਅਗਰਵਾਲ ਸਭਾ ਪੰਜਾਬ ਦੇ ਕੌਮੀ ਜਰਨਲ ਸਕੱਤਰ ਚੌਧਰੀ ਰਾਜੇਸ਼ ਗਹਿਰੀਵਾਲਾ ਨੇ ਅੱਜ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੂੰ ਪੱਤਰ ਲਿਖ ਕੇ ...
ਲੰਬੀ, 7 ਦਸੰਬਰ (ਮੇਵਾ ਸਿੰਘ)-ਬਲਾਕ ਲੰਬੀ ਦੇ ਪਿੰਡ ਅਬੁੱਲ ਖੁਰਾਣਾ ਵਿਚ ਚੋਰਾਂ ਨੇ ਖ਼ਾਸਕਰ ਕਿਸਾਨਾਂ ਦੀ ਰਾਤਾਂ ਦੀ ਨੀਂਦ ਉਡਾ ਰੱਖੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੀ ਧਿਆਨ ਵਿਚ ਆਇਆ ਕਿ ਇਹ ...
ਮੰਡੀ ਕਿੱਲਿਆਂਵਾਲੀ, 7 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਵੜਿੰਗ ਖੇੜਾ ਵਿਖੇ ਪੰਚਾਇਤ ਵਲੋਂ ਮਗਨਰੇਗਾ ਦੇ ਤਹਿਤ ਸ਼ਮਸ਼ਾਨਘਾਟ ਵਿਖੇ ਬਣਾਏ ਪਾਰਕ ਅਤੇ ਸੱਥ ਵਿਚਲੇ ਕਮਿਊਨਿਟੀ ਸ਼ੈੱਡ ਦਾ ਉਦਘਾਟਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਧੀਰ ਸਿੰਘ ਸਾਗੂ)-ਫ਼ਿਰੋਜ਼ਪੁਰ ਦੇ ਰੇਲਵੇ ਡਿਵੀਜ਼ਨ ਵਲੋਂ ਧੁੰਦ ਕਾਰਨ ਕੁਝ ਟਰੇਨਾਂ ਬੰਦ ਕਰ ਦਿੱਤੀਆਂ ਗਈਆਂ ਹਨ | ਇਨ੍ਹਾਂ ਵਿਚੋਂ ਗੱਡੀ ਨੰਬਰ ਚੌਦਾਂ ਪੰਜ ਸੌ ਸੱਤ ਅਤੇ ਚੌਦਾਂ ਪੰਜ ਸੌ ਅੱਠ ਹੈ, ਜੋ ਕਿ ਫ਼ਾਜ਼ਿਲਕਾ ਤੋਂ ਚੱਲ ਕੇ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-14 ਦਸੰਬਰ ਨੂੰ ਮੋਗਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ 100ਵੇਂ ਸਥਾਪਨਾ ਦਿਵਸ ਮੌਕੇ ਕੀਤੀ ਜਾ ਰਹੀ ਰੈਲੀ ਸਬੰਧੀ ਸ਼ੋ੍ਰਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਅਤੇ ਮਨਜਿੰਦਰ ਸਿੰਘ ਬਿੱਟੂ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪੁਲਿਸ ਸੇਵਾ ਮੁਕਤ ਕਰਮਚਾਰੀ ਵੈੱਲਫ਼ੇਅਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸੰਧੂ ਸੇਵਾ ਮੁਕਤ ਡੀ.ਐਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਈ | ਇਸ ਸਬੰਧੀ ...
ਗਿੱਦੜਬਾਹਾ, 7 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਮਾਲਵਾ ਸਕੂਲ ਗਿੱਦੜਬਾਹਾ ਦੀਆਂ ਵਿਦਿਆਰਥਣਾਂ ਅਮਾਇਰਾ ਨਾਰੰਗ ਅਤੇ ਰੂਹਾਨੀ ਨਰੂਲਾ ਨੇ ਜ਼ਿਲ੍ਹਾ ਪੱਧਰੀ ਨੈਸ਼ਨਲ ਚਿਲਡਰਨ ਸਾਇੰਸ ਕਾਂਗਰਸ ਵਿਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ...
ਰੁਪਾਣਾ, 7 ਦਸੰਬਰ (ਜਗਜੀਤ ਸਿੰਘ)-ਸਰਕਾਰੀ ਕੰਨਿ੍ਹਆ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਵਿਖੇ ਪਿ੍ੰਸੀਪਲ ਰੀਟਾ ਬਾਂਸਲ ਦੀ ਅਗਵਾਈ ਵਿਚ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਭ ਤੋਂ ਪਹਿਲਾਂ ਸ਼ੋ੍ਰਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ ਦੀ ਹੋਈ ਮੌਤ 'ਤੇ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਬਹੁਜਨ ਸਮਾਜ ਪਾਰਟੀ ਹਲਕਾ ਸ੍ਰੀ ਮੁਕਤਸਰ ਸਾਹਿਬ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ 65ਵਾਂ ਪ੍ਰੀ-ਨਿਰਵਾਣ ਦਿਵਸ ਡਾ:ਬੀ.ਆਰ. ਅੰਬੇਡਕਰ ਮਾਰਗ ਸਥਿਤ ਗੁਰੂ ਰਵਿਦਾਸ ਧਰਮਸ਼ਾਲਾ ਵਿਖੇ ਬਲਦੇਵ ਤੰਵਰ ...
ਗਿੱਦੜਬਾਹਾ, 7 ਦਸੰਬਰ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਸ਼ਹਿਰ ਦੀ ਮੋਹਰੀ ਸਮਾਜਸੇਵੀ ਸੰਸਥਾ ਐਂਟੀ ਕੁਰੱਪਸ਼ਨ ਇੰਟਰਨੈਸ਼ਨਲ ਕਾਊਾਸਲ ਵਲੋਂ ਸਥਾਨਕ ਬਾਬਾ ਗੰਗਾ ਰਾਮ ਸਟੇਡੀਅਮ ਵਿਖੇ ਬਾਸਕਟਬਾਲ ਖਿਡਾਰੀਆਂ ਨੂੰ ਫ਼ਲ ਅਤੇ ਬਾਸਕਟਬਾਲਾਂ ਵੰਡੀਆਂ ਗਈਆਂ | ਇਸ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਬੱਲਮਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਰਿੰਪੀ ਛਾਬੜਾ ਦੀ ਅਗਵਾਈ 'ਚ ਸ਼ਹੀਦ ਭਗਤ ਸਿੰਘ ਹਾਊਸ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਧੀਰ ਸਿੰਘ ਸਾਗੂ)-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋ ਕਿੱਲੋਵਾਟ ਤੱਕ ਦੇ ਬਿਜਲੀ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਹੈ | ਪ੍ਰੰਤੂ ਇਹ ਛੋਟ ਸ਼ਹਿਰੀ ਦੁਕਾਨਦਾਰਾਂ ਨੂੰ ਨਹੀਂ ਦਿੱਤੀ ਗਈ, ਜਿਸ ਕਾਰਨ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਧੀਰ ਸਿੰਘ ਸਾਗੂ)-ਰੈੱਡ ਕਰਾਸ ਜਿੰਮ ਦੇ ਕੋਚ ਗੁਰਮਿੰਦਰ ਸਿੰਘ ਚਹਿਲ ਦੀ ਅਗਵਾਈ ਵਿਚ ਸ਼ਹਿਰ ਵਿਚ ਜਾਂ ਆਸੇ ਪਾਸੇ ਕਿਸੇ ਮਰੀਜ਼ ਨੂੰ ਬਲੱਡ ਦੀ ਲੋੜ ਪੈਂਦੀ ਹੈ ਤਾਂ ਇਹ ਅਤੇ ਇਨ੍ਹਾਂ ਦੀ ਟੀਮ ਹਾਜ਼ਰ ਹੋ ਜਾਂਦੀ ਹੈ | ਹੁਣ ਗੱਲਬਾਤ ...
ਦੋਦਾ, 7 ਦਸੰਬਰ (ਰਵੀਪਾਲ)-ਸਮਾਜ ਭਲਾਈ ਕਲੱਬ ਦੋਦਾ ਵਲੋਂ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਪਿੰਡ ਦੋਦਾ ਵਿਖੇ ਕੌਰ ਸਿੰਘ ਦੋਦਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸਦੀ ਸ਼ੁਰੂਆਤ ਬਾਬਾ ...
ਸ੍ਰੀ ਮੁਕਤਸਰ ਸਾਹਿਬ, 7 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਰਮਨ ਜੈਨ ਦੀ ਅਗਵਾਈ ਵਿਚ ਹੋਏ ਸ੍ਰੀ ਸੁੰਦਰ ਕਾਂਡ ਪਾਠ ਮੌਕੇ ਵੀਰ ਬਜਰੰਗ ਬਲੀ ਜੀ ਦੇ ਰੰਗ 'ਚ ਰੰਗੇ ਸ਼ਰਧਾਲੂ ਭਜਨਾਂ ਦੀ ਗੰਗਾ 'ਚ ...
ਦੋਦਾ, 7 ਦਸੰਬਰ (ਰਵੀਪਾਲ)-ਸੰਤ ਬਾਬਾ ਕ੍ਰਿਸ਼ਨ ਦਾਸ ਜੀ ਦੀ 58ਵੀਂ ਬਰਸੀ 'ਤੇ ਅੱਜ ਡੇਰਾ ਸੰਤ ਬਾਬਾ ਕਿ੍ਸ਼ਨ ਦਾਸ ਜੀ ਦੋਦਾ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਇਲਾਕੇ ਦੇ ਧਾਰਮਿਕ, ਸਮਾਜਿਕ, ਰਾਜਨੀਤਕਾਂ ਤੋਂ ਇਲਾਵਾ ਵੱਡੀ ਤਾਦਾਦ 'ਚ ਸੰਗਤਾਂ ਸ਼ਾਮਿਲ ਹੋਈਆਂ | ਇਸ ...
ਕੋਟਕਪੂਰਾ, 7 ਦਸੰਬਰ (ਮੇਘਰਾਜ)-ਆਮ ਆਦਮੀ ਪਾਰਟੀ ਕੋਟਕਪੂਰਾ ਇਕਾਈ ਨੇ ਦਿੱਲੀ ਦੀ ਤਰਜ਼ 'ਤੇ ਹਲਕੇ ਦੇ ਵੱਖ ਵੱਖ ਪਿੰਡਾਂ 'ਚ ਲੋੜਵੰਦ ਲੋਕਾਂ ਦੇ ਜ਼ਰੂਰੀ ਸੇਵਾਵਾਂ ਦੇ ਫ਼ਾਰਮ ਜਿਸ 'ਚ ਬੁਢਾਪਾ ਪੈਨਸ਼ਨ, ਵਿੱਤੀ ਸਹਾਇਤਾ, ਸ਼ਗਨ ਸਕੀਮ, ਲਾਭਪਾਤਰੀ ਕਾਪੀ, ਆਧਾਰ ਕਾਰਡ ...
ਕੋਟਕਪੂਰਾ, 7 ਦਸੰਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ਦੇ ਈਸਾਈ ਧਰਮ ਦੇ ਧਾਰਮਿਕ ਆਗੂਆਂ ਦੀ ਅਗਵਾਈ ਵਿਚ ਇਕ ਮੀਟਿੰਗ ਕੀਤੀ ਗਈ, ਜਿਸ ਦੀ ਜਾਣਕਾਰੀ ਦਿੰਦੇ ਐਡਵੋਕਟ ਸੈਮੂਅਲ ਮਸੀਹ ਪ੍ਰਧਾਨ ਪੈਰਿਸ ਕੌਂਸਲ ਸੇਂਟ ਜੋਸਫ਼ ਕੈਥੋਲਿਕ ਚਰਚ ਕੋਟਕਪੂਰਾ ਨੇ ਦੱਸਿਆ ...
ਫ਼ਰੀਦਕੋਟ, 7 ਦਸੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਸੰਵਿਧਾਨ ਦਿਵਸ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਦੇ ਪਿ੍ੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਾਵਈ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX