ਨਵਾਂਸ਼ਹਿਰ, 11 ਜਨਵਰੀ (ਗੁਰਬਖਸ਼ ਸਿੰਘ ਮਹੇ) - ਸ਼ਹੀਦ ਭਗਤ ਸਿੰਘ ਨਗਰ 'ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਥਾਨਕ ਪੁਲਿਸ ਦੇ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲ (ਅਰਧ ਸੈਨਿਕ ਬਲ) ਦੀਆਂ 30 ਕੰਪਨੀਆਂ ਨਿਯਮਤ ਤੌਰ 'ਤੇ ਅਮਨ-ਕਾਨੂੰਨ ਦੀ ਸਥਿਤੀ 'ਤੇ ਨਜ਼ਰ ਰੱਖਣਗੀਆਂ | ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਰਿਟਰਨਿੰਗ ਅਫ਼ਸਰਾਂ, ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ, ਆਈ.ਬੀ., ਸੀ.ਆਈ.ਡੀ., ਆਬਕਾਰੀ, ਆਮਦਨ ਕਰ ਅਧਿਕਾਰੀਆਂ ਨਾਲ ਅਮਨ-ਕਾਨੂੰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਸਸ਼ਤਰ ਸੀਮਾ ਬਲ (ਐੱਸ.ਐੱਸ.ਬੀ.) ਦੀ ਪਹਿਲੀ ਕੰਪਨੀ ਜਿਸ ਵਿਚ 90 ਕਰਮਚਾਰੀ ਸ਼ਾਮਲ ਸਨ, ਅੱਜ ਪੁੱਜ ਗਈ ਹੈ | ਜਦਕਿ ਬਾਕੀ ਕੰਪਨੀਆਂ ਆਉਣ ਵਾਲੇ ਦਿਨਾਂ 'ਚ ਪਹੁੰਚ ਜਾਣਗੀਆਂ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਵਿਧਾਨ ਸਭਾ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹੇ ਵਿਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੈਰਾ ਮਿਲਟਰੀ ਫੋਰਸ ਅਤੇ ਸਥਾਨਕ ਪੁਲੀਸ ਸਾਂਝੇ ਤੌਰ 'ਤੇ ਜ਼ਿੰਮੇਵਾਰੀ ਨਿਭਾਉਣਗੇ | ਸਾਰੰਗਲ ਨੇ ਦੱਸਿਆ ਕਿ ਇਸ ਸਮੇਂ ਸ਼ਹਿਰਾਂ ਵਿਚ 32 ਅੰਤਰ-ਜ਼ਿਲ੍ਹਾ ਅਤੇ 25 ਸਿਟੀ ਸੀਲਿੰਗ ਨਾਕੇ ਨਾਜਾਇਜ਼ ਸ਼ਰਾਬ, ਨਕਦੀ, ਨਸ਼ੀਲੇ ਪਦਾਰਥਾਂ ਆਦਿ 'ਤੇ ਨਕੇਲ ਕੱਸਣ ਲਈ ਲਗਾਏ ਗਏ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਲੋਕਾਂ ਵਲੋਂ 74 ਫ਼ੀਸਦੀ ਦੇ ਕਰੀਬ ਲਾਇਸੈਂਸੀ ਹਥਿਆਰ ਪਹਿਲਾਂ ਹੀ ਜਮਾਂ ਕਰਵਾਏ ਜਾ ਚੁੱਕੇ ਹਨ | ਉਨ੍ਹਾਂ ਅਧਿਕਾਰੀਆਂ ਨੂੰ ਨਾਜ਼ੁਕ ਅਤੇ ਨਾਜ਼ੁਕ ਪੋਲਿੰਗ ਬੂਥਾਂ 'ਤੇ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ | ਜ਼ਿਲ੍ਹੇ ਵਿਚ ਕੁੱਲ 224 ਬੂਥਾਂ ਦੀ ਵਲਨਰੇਬਲ ਵਜੋਂ ਕੀਤੀ ਗਈ ਹੈ ਜਦਕਿ ਇੱਕ-ਇੱਕ ਬੂਥ ਨਾਜ਼ੁਕ ਅਤੇ ਸੰਵੇਦਨਸ਼ੀਲ ਵਜੋਂ ਸ਼ਨਾਖ਼ਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਚੋਣਾਂ ਦੌਰਾਨ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਜ਼ਿਲ੍ਹੇ ਵਿਚ 9 ਫਲਾਇੰਗ ਸਕੁਐਡਜ਼ ਨੂੰ ਕਾਰਜਸ਼ੀਲ ਬਣਾਇਆ ਗਿਆ ਹੈ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਰ ਕੀਮਤ 'ਤੇ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਦਿ੍ੜ੍ਹ ਵਚਨਬੱਧਤਾ ਨੂੰ ਦੁਹਰਾਇਆ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਚੋਣਾਂ ਦੌਰਾਨ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ | ਜ਼ਿਲ੍ਹਾ ਚੋਣ ਅਫ਼ਸਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਿ੍ਹਆ ਜਾ ਸਕੇ | ਐੱਸ.ਪੀ.(ਐਚ.) ਮਨਵਿੰਦਰ ਬੀਰ ਸਿੰਘ ਨੇ ਜ਼ਿਲ੍ਹਾ ਮੈਜਿਸਟਰੇਟ ਨੂੰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲੀਸ ਵਲੋਂ ਕੀਤੇ ਗਏ ਪੁਖ਼ਤਾ ਪ੍ਰਬੰਧਾਂ ਬਾਰੇ ਦੱਸਿਆ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਐੱਸ.ਪੀ. ਮਨਵਿੰਦਰ ਬੀਰ ਸਿੰਘ, ਐੱਸ.ਡੀ. ਐਮਜ਼ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ, ਦੀਪਕ ਰੋਹੇਲਾ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਡੀ.ਐੱਸ.ਪੀਜ਼ ਦਵਿੰਦਰ ਸਿੰਘ ਨਵਾਂਸ਼ਹਿਰ, ਤਰਲੋਚਨ ਸਿੰਘ ਬਲਾਚੌਰ ਆਦਿ ਹਾਜ਼ਰ ਸਨ |
ਬੰਗਾ, 11 ਜਨਵਰੀ (ਕਰਮ ਲਧਾਣਾ) - ਰੂੜੀਵਾਦੀ ਸਮਾਜ ਦੀ ਲੜਕੀਆਂ ਪ੍ਰਤੀ ਚੱਲ ਰਹੀ ਨਕਾਰਾਤਮਿਕ ਸੋਚ ਨੂੰ ਬਦਲਣ ਦਾ ਉਪਰਾਲਾ ਕਰਦਿਆਂ ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿਚ ਸਮਾਗਮ ਰਚਾ ਕੇ ਜੋ ਉਸਾਰੂ-ਨਿਵੇਕਲਾ ਸੁਨੇਹਾ ਦਿੱਤਾ ਜਾ ਰਿਹਾ ਨੂੰ ਅੱਗੇ ਵਧਾਉਂਦੇ ...
ਰਾਹੋਂ, 11 ਜਨਵਰੀ (ਬਲਬੀਰ ਸਿੰਘ ਰੂਬੀ) - ਇਥੋਂ ਨਜ਼ਦੀਕੀ ਪਿੰਡ ਮਿਰਜ਼ਾਪੁਰ ਅਤੇ ਤਲਵੰਡੀ ਸੀਬੂ ਵਿਖੇ ਨਵੇਂ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ ਦੀਆਂ ਖਿੜਕੀਆਂ ਦੇ ਪੱਲੇ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਸਾਬਕਾ ਸਰਪੰਚ ਬਲਬੀਰ ਸਿੰਘ ਮਿਰਜ਼ਾਪੁਰ ਅਤੇ ਹਰਦੀਪ ...
ਕਟਾਰੀਆਂ, 11 ਜਨਵਰੀ (ਨਵਜੋਤ ਸਿੰਘ ਜੱਖੂ) - ਚੌਕੀ ਇੰਚਾਰਜ ਕਟਾਰੀਆਂ ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ 'ਚ ਪੁਲਿਸ ਪਾਰਟੀ ਵਲੋਂ ਇਕ ਭਗੌੜਾ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਕਟਾਰੀਆਂ ਸੰਦੀਪ ਕੁਮਾਰ ਸ਼ਰਮਾ ਨੇ ਦੱਸਿਆ ...
ਬਲਾਚੌਰ, 11 ਜਨਵਰੀ (ਸ਼ਾਮ ਸੁੰਦਰ ਮੀਲੂ) - ਬਲਾਕ ਸੜੋਆ ਦੇ ਪਿੰਡ ਕਟਵਾਰਾ ਤੋਂ ਚੂਹੜਪੁਰ (ਬ੍ਰਹਮਪੁਰੀ) ਸਤਿਗੁਰੂ ਗਊਆਂ ਵਾਲੇ ਭੂਰੀਵਾਲਿਆਂ ਦੇ ਅਵਤਾਰ ਅਸਥਾਨ ਅਤੇ ਦਰਜਨ ਦੇ ਕਰੀਬ ਹੋਰ ਪਿੰਡਾਂ ਨੂੰ ਆਪਸ ਵਿਚ ਜੋੜਦੀ ਲਿੰਕ ਸੜਕ ਤੋਂ ਸਦੀਆਂ ਪੁਰਾਣੇ ਲੰਘਦੇ ...
ਮੱਲਪੁਰ ਅੜਕਾਂ, 11 ਜਨਵਰੀ (ਮਨਜੀਤ ਸਿੰਘ ਜੱਬੋਵਾਲ) - ਪਿੰਡ ਜੱਬੋਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਅਮਰ ਪੱਟੀ ਤੋਂ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਸਜਾਇਆ ਗਿਆ | ...
ਬੰਗਾ, 11 ਜਨਵਰੀ (ਜਸਬੀਰ ਸਿੰਘ ਨੂਰਪੁਰ) - ਬੰਗਾ ਹਲਕੇ ਅੰਦਰ ਪਿਛਲੇ ਡੇਢ ਮਹੀਨੇ ਤੋਂ ਇਕ ਸੀਨੀਅਰ ਆਈ. ਏ. ਐਸ ਦੇ ਚੋਣ ਲੜਨ ਨਾਲ ਕਾਂਗਰਸ ਪਾਰਟੀ ਅੰਦਰ ਹਲਚਲ ਮਚੀ ਹੋਈ ਸੀ ਉਸ ਦੇ ਆਉਣ ਕਾਰਨ ਹੀ ਚੌ. ਮੋਹਣ ਸਿੰਘ ਸਾਬਕਾ ਵਿਧਾਇਕ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ | ...
ਨਵਾਂਸ਼ਹਿਰ, 11 ਜਨਵਰੀ (ਗੁਰਬਖਸ਼ ਸਿੰਘ ਮਹੇ) - ਵਿਧਾਨ ਸਭਾ ਚੋਣਾਂ-2022 ਦੌਰਾਨ ਜ਼ਿਲ੍ਹੇ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਮੰਤਵ ਨਾਲ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਜ਼ਾਬਤਾ ...
ਨਵਾਂਸ਼ਹਿਰ, 11 ਜਨਵਰੀ (ਗੁਰਬਖਸ਼ ਸਿੰਘ ਮਹੇ) - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵਿਧਾਨ ਸਭਾ ਚੋਣਾਂ ਦੌਰਾਨ ਕੋਰੋਨਾ ਸਾਵਧਾਨੀਆਂ ਤੇ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਦੱਸਿਆ ਕਿ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ...
ਨਵਾਂਸ਼ਹਿਰ, 11 ਜਨਵਰੀ (ਹਰਵਿੰਦਰ ਸਿੰਘ) - ਨਵਾਂਸ਼ਹਿਰ ਭਾਜਪਾ ਇਕਾਈ ਦੀ ਮੀਟਿੰਗ ਸਲੋਹ ਰੋਡ 'ਤੇ ਸਥਿਤ ਦਫ਼ਤਰ 'ਚ ਹੋਈ, ਜਿਸ 'ਚ ਆਉਣ ਵਾਲੀਆਂ ਚੋਣਾਂ ਲਈ ਬੂਥ ਪੱਧਰ 'ਤੇ ਪਾਰਟੀ ਦੇ ਪ੍ਰਚਾਰ ਦੀ ਰਣਨੀਤੀ ਤਿਆਰ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੂਨਮ ਮਾਨਿਕ ਨੇ ...
ਬੰਗਾ, 11 ਜਨਵਰੀ (ਕਰਮ ਲਧਾਣਾ) - ਪੰਜਾਬੀ ਸਾਹਿਤ ਸਭਾ ਖਟਕੜ ਕਲਾਂ ਬੰਗਾ ਦੀ ਇਕ ਅਹਿਮ ਮੀਟਿੰਗ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ 15 ਜਨਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 3 ਵਜੇ ਹੋਵੇਗੀ | ਇਹ ਜਾਣਕਾਰੀ ਸਭਾ ਦੇ ਮੁੱਖ ਬੁਲਾਰੇ ਅਤੇ ਪ੍ਰਬੰਧਕ ਲੇਖਕ ...
ਬੰਗਾ, 11 ਜਨਵਰੀ (ਕਰਮ ਲਧਾਣਾ) - ਦਿੱਲੀ ਦੇ ਬਾਰਡਰਾਂ 'ਤੇ ਇਕ ਸਾਲ ਜਿਸ ਦਿ੍ੜ ਇਰਾਦੇ ਨਾਲ ਕਿਸਾਨਾਂ -ਮਜ਼ਦੂਰਾਂ ਨੇ ਜਿਸ ਮਜ਼ਬੂਤ ਏਕਤਾ ਨਾਲ ਸੰਘਰਸ਼ ਕੀਤਾ ਹੈ ਉਸਦਾ ਕੋਈ ਸਾਨੀ ਨਹੀਂ | ਜਿਸ ਕਰਕੇ ਕੇਂਦਰ ਸਰਕਾਰ ਨੇ ਝੁਕਦਿਆਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ...
ਬੰਗਾ, 11 ਜਨਵਰੀ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ 'ਚ ਸ਼ਹੀਦ- ਏ-ਆਜ਼ਮ ਸ. ਭਗਤ ਸਿੰਘ ਦੇ ਸਮਾਰਕ 'ਤੇ ਸੀਨੀਅਰ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਸਿਜਦਾ ਕੀਤਾ | ਉਨ੍ਹਾਂ ਦਾ ਖਟਕੜ ਕਲਾਂ ਪੁੱਜਣ 'ਤੇ ਜਬਰ ਵਿਰੋਧ ਐਕਸ਼ਨ ਅਤੇ ਵੈਲਫੇਅਰ ਕਮੇਟੀ ਸ਼ਹੀਦ ਭਗਤ ਸਿੰਘ ...
ਬੰਗਾ, 11 ਜਨਵਰੀ (ਜਸਬੀਰ ਸਿੰਘ ਨੂਰਪੁਰ) - ਗੁਰਦੁਆਰਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰਬੰਸਦਾਨੀ, ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ...
ਮਜਾਰੀ/ਸਾਹਿਬਾ, 11 ਜਨਵਰੀ (ਨਿਰਮਲਜੀਤ ਸਿੰਘ ਚਾਹਲ)-ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਦਿਲਾਵਰ ਸਿੰਘ ਸਿੰਬਲ ਮਜਾਰਾ ਅਤੇ ਰਾਣਾ ਕਰਨ ਸਿੰਘ ਨੇ ਚੁਸ਼ਮਾਂ ਦਫ਼ਤਰ ਵਿਖੇ ਕਿਸਾਨਾਂ ਨਾਲ ਮੀਟਿੰਗ ਕੀਤੀ | ਉਨ੍ਹਾਂ ਸਲਾਹ ਮਸ਼ਵਰਾ ਕਰਨ ਉਪਰੰਤ ਟੋਲ ਪਲਾਜ਼ਾ ਮਜਾਰੀ ਤੇ ...
ਮੱਲਪੁਰ ਅੜਕਾਂ, 11 ਜਨਵਰੀ (ਮਨਜੀਤ ਸਿੰਘ ਜੱਬੋਵਾਲ) - ਅਮਰੀਕਾ ਵਸਦੇ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਰੇਸ਼ਮ ਸਿੰਘ ਰੇਸ਼ਮ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ ਦੇ ਬੱਚਿਆਂ ਦੀ ਮਦਦ ਕੀਤੀ | ਇਹ ਸਹਾਇਤਾ ਉਨ੍ਹਾਂ ਦੇ ਦੋਸਤ ਲੈਕ. ਸ਼ੰਕਰ ਦਾਸ ਰਾਹੀਂ ...
ਰਾਹੋਂ, 11 ਜਨਵਰੀ (ਬਲਬੀਰ ਸਿੰਘ ਰੂਬੀ) - ਰਾਅ ਪਾਵਰ ਲਿਫ਼ਟਿੰਗ ਫੈਡਰੇਸ਼ਨ ਇੰਡੀਆ ਵਲੋਂ ਚੌਥਾ ਨੈਸ਼ਨਲ ਪਾਵਰ ਲਿਫ਼ਟਿੰਗ ਬੈੱਚ ਪ੍ਰੈੱਸ ਡੈਡ ਲਿਫ਼ਟ ਚੈਂਪੀਅਨਸ਼ਿਪ ਜੋ ਕਿ ਅਸੰਧ ਜ਼ਿਲ੍ਹਾ ਕਰਨਾਲ ਹਰਿਆਣਾ ਵਿਖੇ ਕਰਵਾਈ ਗਈ ਸੀ, ਵਿਚ ਰਾਹੋਂ ਸ਼ਹਿਰ ਦੇ ਮੁਕੇਸ਼ ...
ਔੜ, 11 ਜਨਵਰੀ (ਜਰਨੈਲ ਸਿੰਘ ਖੁਰਦ) - ਗੁਰਦੁਆਰਾ ਸਿੰਘ ਸਭਾ ਬਜੀਦਪੁਰ ਦੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ...
ਨਵਾਂਸ਼ਹਿਰ, 11 ਜਨਵਰੀ (ਗੁਰਬਖਸ਼ ਸਿੰਘ ਮਹੇ) - ਯੂਥ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਅਦਾਲਤ ਵਲੋਂ ਰਾਹਤ ਦੇਣ ਨਾਲ ਕਾਂਗਰਸ ਦੇ ਹੰਕਾਰ ਦਾ ਧਮੱਰਗ ਪੂਰੀ ਤਰ੍ਹਾਂ ਟੱੁਟ ਗਿਆ ਹੈ | ਇਹ ਵਿਚਾਰ ਯੂਥ ਅਕਾਲੀ ਦਲ ...
ਘੁੰਮਣਾਂ, 11 ਜਨਵਰੀ (ਮਹਿੰਦਰਪਾਲ ਸਿੰਘ) - ਪੰਜਾਬ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਬਿਗਲ ਵੱਜ ਚੁੱਕਾ ਹੈ ਹਰ ਪਾਰਟੀ ਪੱਬਾਂ ਭਾਰ ਹੋਈ ਹੈ ਪਰ ਲੋਕ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਜੋ ਪੰਜਾਬ 'ਤੇ ਰਾਜ ਕਰ ਚੁੱਕੀਆਂ ਹਨ ਲੋਕ ਉਨ੍ਹਾਂ ਤੋਂ ਖਫਾ ਹਨ | ਇਹ ਵਿਚਾਰ ਆਮ ...
ਬੰਗਾ, 11 ਜਨਵਰੀ (ਕਰਮ ਲਧਾਣਾ) - ਪਿੰਡ ਲਧਾਣਾ ਝਿੱਕਾ ਵਿਖੇ ਉਥੋਂ ਦੀ ਵਿਲੇਜ਼ ਯੂਥ ਕਲੱਬ ਫੁੱਟਬਾਲ ਟੂਰਨਾਮੈਂਟ ਕਮੇਟੀ ਦੀ ਮੀਟਿੰਗ ਚੇਅਰਮੈਨ ਨਰਿੰਦਰ ਸਿੰਘ ਨਿੰਦੀ ਸਰਪੰਚ, ਪ੍ਰਧਾਨ ਬਿਹਾਰੀ ਲਾਲ ਸਾਬਕਾ ਪੰਚ, ਉਪ ਚੇਅਰਮੈਨ ਨਿਰਮਲਜੀਤ ਸਿੰਘ ਸੋਨੂੰ ਝਿੱਕਾ ...
ਪੋਜੇਵਾਲ ਸਰਾਂ, 11 ਜਨਵਰੀ (ਰਮਨ ਭਾਟੀਆ) - ਬਾਪੂ ਕੁੰਭ ਦਾਸ ਦੀ 16 ਵੀ ਬਰਸੀ ਸਬੰਧੀ ਤਪ ਅਸਥਾਨ ਛੱਪੜੀ ਸਾਹਿਬ ਅਚਨਪੁਰ ਬੀਤ ਵਿਖੇ ਸਾਲਾਨਾ ਸਮਾਗਮ ਮੁੱਖ ਸੇਵਾਦਾਰ ਬਾਬਾ ਭਾਗ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ | ਇਸ ਸਬੰਧੀ ...
ਔੜ/ਝਿੰਗੜਾਂ, 11 ਜਨਵਰੀ (ਕੁਲਦੀਪ ਸਿੰਘ ਝਿੰਗੜ) - ਰਾਅ ਪਾਵਰ ਲਿਫਟਿੰਗ ਫੈਡਰੇਸ਼ਨ ਵਲੋਂ ਪੌਲ ਬੌਸੀ ਕਲਾਸਿਕ ਚੌਥੀ ਨੈਸ਼ਨਲ ਚੈਂਪੀਅਨਸ਼ਿਪ ਬੈਂਚ ਪਰੈਸ, ਡੈਡ ਲਿਫਟ ਕਰਨਾਲ (ਅਸੰਦ) ਹਰਿਆਣਾ ਵਿਖੇ ਕਰਵਾਈ ਗਈ | ਜਿਸ ਵਿਚ ਅਲੱਗ- ਅਲੱਗ ਸਟੇਟਾਂ ਵਿਚੋਂ 350 ਖਿਡਾਰੀਆਂ ਨੇ ...
ਬੰਗਾ, 11 ਜਨਵਰੀ (ਜਸਬੀਰ ਸਿੰਘ ਨੂਰਪੁਰ) - ਸ਼ੋ੍ਰਮਣੀ ਅਕਾਲੀ ਦਲ ਇਕ ਜੁਝਾਰੂ ਜਥੇਬੰਦੀ ਹੈ ਇਹ ਕਿਸੇ ਵੀ ਜਬਰ ਦਾ ਸਾਹਮਣਾ ਕਰਨ ਲਈ ਤਿਆਰ ਹੈ | ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਨੂੰ ਜੋ ਬਦਨਾਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਉਹ ਸਫ਼ਲ ਨਹੀਂ ਹੋਣਗੀਆਂ | ...
ਬੰਗਾ, 11 ਜਨਵਰੀ (ਜਸਬੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਰਿਟਰਨਿੰਗ ਅਫ਼ਸਰ (ਆਰ.ਓ.)-ਕਮ-ਉਪ ਮੰਡਲ ਮੈਜਿਸਟ੍ਰੇਟ (ਐਸ. ਡੀ. ਐਮ) ਨਵਨੀਤ ਕੌਰ ਬੱਲ ਨੇ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਨੂੰ ਪਾਰਟੀ ਦੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਵਲੋਂ ਚੋਣ ...
ਬੰਗਾ, 11 ਜਨਵਰੀ (ਕਰਮ ਲਧਾਣਾ) - ਜ਼ਿਲ੍ਹਾ ਸਿੱਖਿਆ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ. ਕੁਲਵਿੰਦਰ ਸਿੰਘ ਸਰਾ ਅਚਨਚੇਤੀ ਨਿਰੀਖਣ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਪੁੱਜੇ | ਇਸ ਮੌਕੇ ਜਿਥੇ ਉਨ੍ਹਾਂ ਸਕੂਲ ਦੀਆਂ ਲੈਬਜ਼ ਦਾ ...
ਬਹਿਰਾਮ, 11 ਜਨਵਰੀ (ਸਰਬਜੀਤ ਸਿੰਘ ਚੱਕਰਾਮੂੰ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਕੱਟ ਦੇ ਪ੍ਰਬੰਧਕਾਂ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ...
ਨਵਾਂਸ਼ਹਿਰ, 11 ਜਨਵਰੀ (ਗੁਰਬਖਸ਼ ਸਿੰਘ ਮਹੇ) - ਕੋਰੋਨਾ ਖ਼ਿਲਾਫ਼ ਜੰਗ ਵਿਚ ਇੱਕ ਪ੍ਰਾਪਤੀ ਦੌਰਾਨ, ਸਿਹਤ ਵਿਭਾਗ ਦੀਆਂ ਟੀਮਾਂ ਨੇ ਮੰਗਲਵਾਰ ਨੂੰ ਇਕ ਦਿਨ ਵਿਚ 5000 ਦੇ ਰੋਜ਼ਾਨਾ ਟੀਚੇ ਦੇ ਮੁਕਾਬਲੇ 6802 ਯੋਗ ਲਾਭਪਾਤਰੀਆਂ ਦਾ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੀਤਾ | ...
ਬਲਾਚੌਰ, 11 ਜਨਵਰੀ (ਸ਼ਾਮ ਸੁੰਦਰ ਮੀਲੂ) - ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦੇ ਨਿਰਦੇਸ਼ਾਂ ਅਨੁਸਾਰ ਚੋਣ ਡਿਊਟੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਰੋਨਾ ਤੋਂ ਬਾਅਦ ਟੀਕਾਕਰਨ ਦੀ ਬੂਸਟਰ ਡੋਜ਼ ਲਗਾਉਣ ਲਈ ਵਿਸ਼ੇਸ਼ ਕੈਂਪ ...
ਭੱਦੀ, 11 ਜਨਵਰੀ (ਨਰੇਸ਼ ਧੌਲ)- ਬਾਬਾ ਰਾਮ ਜੋਗੀ ਪੀਰ ਸਾਹਿਬ ਦੇ ਸਥਾਨ ਪਿੰਡ ਧੌਲ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮਾਘੀ ਮੇਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮਿ੍ਤਮਈ ਬਾਣੀ ਦੇ ਪਾਠ ਦਾ ਪ੍ਰਕਾਸ਼ ਕਰਨ ਨਾਲ ਸ਼ਰਧਾ ਪੂਰਵਕ ਸ਼ੁਰੂ ਕਰਵਾਇਆ ਗਿਆ | ...
ਪੱਲੀ ਝਿੱਕੀ, 11 ਜਨਵਰੀ (ਕੁਲਦੀਪ ਸਿੰਘ ਪਾਬਲਾ) - ਜ਼ਿਲ੍ਹੇ ਦੇ ਸਮੂਹ ਵੋਟਰ ਬਿਨਾਂ ਕਿਸੇ ਭੇਦ-ਭਾਵ ਅਤੇ ਸਿਆਸੀ ਡਰ ਤੋਂ ਉੱਪਰ ਉੱਠ ਕੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਕੁਲਵਿੰਦਰ ਸਿੰਘ ...
ਸੰਧਵਾਂ, 11 ਜਨਵਰੀ (ਪ੍ਰੇਮੀ ਸੰਧਵਾਂ) - ਪਿੰਡ ਸੂੰਢ ਵਿਖੇ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੀ ਇਕੱਤਰਤਾ ਦੌਰਾਨ ਹਰਪਾਲ ਸੰਧੀ ਸੂੰਢ, ਸਤਨਾਮ ਸੰਧੀ, ਲੱਕੀ, ਸਰਬਜੀਤ ਹੀਰਾ, ਰੇਨੂੰ ਬਾਲਾ, ਪਰਮਜੀਤ ਸੂੰਢ, ਲਾਲ ਸੂੰਢ, ਰੇਸ਼ਮ ਕੌਰ, ਜਸਵਿੰਦਰ ਰਾਮ ਸੂੰਢ, ...
ਪੱਲੀ ਝਿੱਕੀ, 11 ਜਨਵਰੀ (ਕੁਲਦੀਪ ਸਿੰਘ ਪਾਬਲਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁ: ਸਿੰਘ ਸਭਾ ਪਿੰਡ ਨੌਰਾ ਵਿਖੇ ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ ਅਤੇ ਸਮੂਹ ਨੌਜਵਾਨ ਸਭਾ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX