ਅੰਮਿ੍ਤਸਰ, 11 ਜਨਵਰੀ (ਹਰਮਿੰਦਰ ਸਿੰਘ)-ਹਮੇਸ਼ਾਂ ਸਮਾਜਿਕ ਚੇਤਨਾ ਦਾ ਹੋਕਾ ਦੇਣ ਵਿਚ ਮੋਹਰੀ ਰਹਿਣ ਵਾਲੀ ਵਿਰਸਾ ਵਿਹਾਰ ਸੁਸਾਇਟੀ ਵਲੋਂ ਕਲਾਕਾਰਾਂ, ਲੇਖਕਾਂ, ਗਾਇਕਾਂ, ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ | ਇਸ ਮੌਕੇ ਡਾ: ਕੁਲਬੀਰ ਸਿੰਘ ਸੂਰੀ ਦੀ ਕਹਾਣੀ 'ਸੱਜੀ ਬਾਂਹ' 'ਤੇ ਅਧਾਰਿਤ ਹਰਿੰਦਰ ਸੋਹਲ ਵਲੋਂ ਨਿਰਦੇਸ਼ਨ ਹੇਠ ਤਿਆਰ ਕੀਤੀ ਗਈ ਪੰਜਾਬੀ ਲਘੂ ਫਿਲਮ 'ਲਾਡੋ' ਦਿਖਾਈ ਗਈ | ਇਸ ਉਪਰੰਤ ਭੁੱਗਾ ਬਾਲਿਆ ਗਿਆ ਅਤੇ ਗਿੱਧਾ ਭੰਗੜਾ ਪਾਏ ਗਏ | ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਹਾਲ ਵਿਖੇ ਕਰਵਾਏ ਗਏ ਫਿਲਮ ਰਲੀਜ਼ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੁਰਿੰਦਰ ਫਰਿਸਤਾ (ਘੁੱਲੇ ਸ਼ਾਹ) ਨੇ ਫਿਲਮ ਲਾਡੋ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦੇ ਕਿਹਾ ਕਿ ਫਿਲਮ ਦੀ ਕਹਾਣੀ ਜੋ ਕਿ ਡਾ: ਕੁਲਬੀਰ ਸਿੰਘ ਸੂਰੀ ਦੀ ਕਹਾਣੀ ਸੱਜੀ ਬਾਂਹ ਦੇ ਅਧਾਰਿਤ ਹੈ ਜਿਥੇ ਇਸ ਨੂੰ ਬਿਆਨ ਕਰਦੀ ਹੈ ਕਿ ਲੜਕੀਆਂ ਵੀ ਲੜਕਿਆਂ ਦੇ ਮੁਕਾਬਲੇ ਆਪਣੀ ਘਰੇਲੂ ਜ਼ਿੰਮੇਵਾਰੀਆਂ ਨਿਭਾਉਣ ਤੋਂ ਪਿੱਛੇ ਨਹੀਂ | ਇਸ ਦੌਰਾਨ ਵਿਰਸਾ ਵਿਹਾਰ ਸੁਸਾਇਟੀ ਦੇ ਪ੍ਰਧਾਨ ਅਤੇ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਆਈਆਂ ਸ਼ਖ਼ਸੀਅਤਾਂ ਨੂੰ ਜੀ. ਆਇਆਂ ਕਿਹਾ ਅਤੇ ਫਿਲਮ ਦੇ ਸੁਨੇਹੇ ਦੀ ਸ਼ਲਾਘਾ ਕੀਤੀ | ਇਸ ਦੌਰਾਨ ਫਿਲ਼ਮ ਨਿਰਦੇਸ਼ਕ ਹਰਿੰਦਰ ਸਿੰਘ ਸੋਹਲ ਨੇ ਫਿਲਮ ਦੇ ਕਹਾਣੀਕਾਰ ਡਾ: ਕੁਲਬੀਰ ਸਿੰਘ ਸੂਰੀ ਅਤੇ ਅਦਾਕਾਰਾ ਫਿਲਮ ਦੀ ਬਾਕੀ ਟੀਮ ਮੈਂਬਰਾਂ ਜਿਨ੍ਹਾਂ ਵਿਚ ਵਿਪਨ ਧਵਨ, ਸਤਨਾਮ ਬਿਜਲੀਵਾਲ, ਰੋਜ਼ੀ, ਰੇਸ਼ਮ ਸਿੰਘ, ਸਨਸੀਰਤ ਕੌਰ, ਅਜੀਜ ਬੱਸੀ, ਜਸਪਾਲ ਸਿੰਘ, ਤਰਲੋਕ ਸਿੰਘ ਮਾਹਲ, ਵਿਸ਼ਾਲਦੀਪ ਸੱਗੂ, ਯੈਰਿਕ, ਲਵਰਾਜ ਬਦੇਸ਼ਾ ਹੋਰ ਟੀਮ ਮੈਂਬਰਾਂ, ਕੈਮਰਾਮੈਨ ਰਮਨ ਵੋਹਰਾ, ਗੁਰਮੁੱਖ ਚੀਮਾ, ਮੇਕਅੱਪ ਮੈਨ ਸ਼ੈਰੀ, ਫਿਲਮ ਐਡੀਟਰ ਲੱਕੀ ਸਹਿ: ਨਿਰਦੇਸ਼ਕ ਗੁਰਤੇਜ ਮਾਨ, ਸਬ ਟਾਈਟਲ ਕਲਾਕਾਰ ਮਨਪ੍ਰੀਤ ਸੋਹਲ ਨਾਲ ਜਾਣ ਪਹਿਚਾਣ ਕਰਵਾਈ | ਇਸ ਉਪਰੰਤ ਲੋਹੜੀ ਦਾ ਤਿਉਹਾਰ ਮਨਾਉਂਦੇ ਹੋਏ ਵਿਰਸਾ ਵਿਹਾਰ ਦੇ ਵਿਹੜੇ 'ਚ ਸਥਿਤ ਹਰਭਜਨ ਸਿੰਘ ਜੱਬਲ ਯਾਦਗਾਰੀ ਸੱਥ 'ਚ ਭੁੱਗਾ ਬਾਲਿਆ ਗਿਆ | ਇਸ ਦੌਰਾਨ ਰੰਗ ਮੰਚ ਅਤੇ ਫਿਲਮੀ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਲੋਹੜੀ ਦੇ ਗੀਤ ਗਾਏ, ਬੋਲੀਆਂ ਪਾਈਆਂ | ਇਸ ਮੌਕੇ ਵਿਰਸਾ ਵਿਹਾਰ ਦੇ ਜਨ: ਸਕੱਤਰ ਰਮੇਸ਼ ਯਾਦਵ, ਅਦਾਕਾਰ ਹਰਦੀਪ ਗਿੱਲ, ਅਦਾਕਾਰਾ ਅਨੀਤਾ ਦੇਵਗਨ, ਭੁਪਿੰਦਰ ਸਿੰਘ ਸੰਧੂ, ਡਾ: ਪੀ.ਐੱਸ ਗਰੋਵਰ, ਡਾ: ਅਰਵਿੰਦਰ ਸਿੰਘ ਚਮਕ, ਪਵਨਦੀਪ , ਦਲਜੀਤ ਸਿੰਘ ਅਰੋੜਾ, ਹਾਸਰਾਸ ਕਲਾਕਾਰਾ ਰਾਜਬੀਰ, ਬਿਕਰਮਜੀਤ, ਸੁਖਵਿੰਦਰ ਬਦੇਸ਼ਾ, ਸੰਤੋਖ ਸਿੰਘ ਚਾਹਲ, ਪਿ੍ਅੰਕਾ ਬੱਸੀ, ਅਤਿੰਦਰ ਸੰਧੂ, ਪਰਮਜੀਤ ਕੌਰ, ਇੰਦਰੇਸ਼ ਮੀਤ, ਅਮਰਪਾਲ, ਸਾਜਨ ਸਿੰਘ, ਐੱਸ. ਐੱਸ. ਬੱਤਰਾ, ਏ.ਪੀ. ਐੱਸ. ਬਤਰਾ, ਸਵਰਾਜ ਸਿੰਘ, ਰਕੇਸ਼ ਕਪੂਰ, ਜੇ. ਪੀ. ਸਿੰਘ, ਨਵਦੀਪ ਕੌਰ, ਕਰਨ ਗਿੱਲ, ਅਮਨ ਭਾਰਦਵਾਜ, ਕੁਲਵੰਤ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ |
ਅੰਮਿ੍ਤਸਰ, 11 ਜਨਵਰੀ (ਰੇਸ਼ਮ ਸਿੰਘ)-ਇੱਥੇ ਗੁਰੂ ਨਾਨਕ ਦੇਵ ਹਸਪਤਾਲ ਦੀ ਸਟਾਫ ਨਰਸ ਪਾਸੋਂ ਸੋਨੇ ਦੀ ਚੈਨ ਝਪਟ ਕੇ ਦੋੜੇ ਲੁਟੇਰੇ ਨੂੰ ਲੋਕਾਂ ਵਲੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਥਾਣਾ ਮਜੀਠਾ ਰੋਡ ਦੀ ਪੁਲਿਸ ਨੂੰ ਗੁਰੂ ਨਾਨਕ ਦੇਵ ...
ਅੰਮਿ੍ਤਸਰ, 11 ਜਨਵਰੀ (ਰੇਸ਼ਮ ਸਿੰਘ)-ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀਆਂ ਹਦਾਇਤਾਂ ਉੱਤੇ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਮੀਡੀਆ ਉੱਤੇ ਕੀਤੇ ਜਾਣ ਵਾਲੇ ਖਰਚ 'ਤੇ ਨਿਗਾਹ ...
ਵੇਰਕਾ, 11 ਜਨਵਰੀ (ਪਰਮਜੀਤ ਸਿੰਘ ਬੱਗਾ)-ਥਾਣਾ ਵੇਰਕਾ ਖੇਤਰ ਦੇ ਵਸਨੀਕ ਇਕ ਨੌਜਵਾਨ ਜੋ ਦੋ ਭੈਣਾਂ ਦਾ ਭਰਾ ਤੇ ਬਜ਼ੁਰਗ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਜਿਸ ਦੁਆਰਾ ਲੰਘੇ ਦਿਨ ਕੋਰੋਨਾ ਵਿਰੋਧੀ ਟੀਕੇ ਦੀ ਪਹਿਲੀ ਡੋਜ਼ ਲਗਵਾਉਣ ਉਪਰੰਤ ਅਚਾਨਕ ਹਾਲਤ ਵਿਗੜ ਜਾਣ ਤੋਂ ...
ਬਾਬਾ ਬਕਾਲਾ ਸਾਹਿਬ, 11 ਜਨਵਰੀ (ਸ਼ੇਲਿੰਦਰਜੀਤ ਸਿੰਘ ਰਾਜਨ)-ਆ ਰਹੀਆਂ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ, ਚੋਣਾਂ ਦਾ ਐਲਾਨ ਹੋਣ ਪਿੱਛੋਂ ਅਤੇ ਚੋਣ ਜ਼ਾਬਤਾ ਲਾਗੂ ਹੋਣ ਦੀ ਪ੍ਰਕਿਰਿਆ ਸ਼ੁਰੂ ਹੰੁਦਿਆਂ ਹੀ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ-25 ਵਿਚ 14 ਫਰਵਰੀ ...
ਹਰਸਾ ਛੀਨਾ, 11 ਜਨਵਰੀ (ਕੜਿਆਲ)-ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਪਾਰਟੀ ਦੇ ਸਮਰਥਨ ਵਿਚ ਉਸ ਵੇਲੇ ਉਚੇਰਾ ਵਾਧਾ ਹੋਇਆ ਜਦੋਂ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਸ਼ਿਕਵਿਆਂ ਦੇ ਚੱਲਦਿਆਂ ਘਰ ਬੈਠੇ ਟਕਸਾਲੀ ਕਾਂਗਰਸੀ ਤੇ ਸਾ: ਸਰਪੰਚ ਮੇਹਰ ਚੰਦ ...
ਅਜਨਾਲਾ, 11 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਝਟਕਾ ਲੱਗਾ ਜਦੋਂ ਐੱਨ.ਆਰ.ਆਈ. ਰਮਨਦੀਪ ਸਿੰਘ ਗ੍ਰੰਥਗੜ੍ਹ, ਗੁਰਦੀਪ ਸਿੰਘ ਸਿਰਸਾ ਅਤੇ ਮੇਜਰ ਸਿੰਘ ਪਵਾਰ ਲੱਖੂਵਾਲ ਦੀ ...
ਅੰਮਿ੍ਤਸਰ, 11 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਵਲੋਂ ਦੂਸ਼ਿਤ ਪਾਣੀ ਦੀਆਂ ਫੈਕਟਰੀਆਂ ਵਿਰੱੁਧ ਵਿਭਾਗ ਵਲੋਂ ਕਾਰਵਾਈ ਨਾ ਕਰਨ 'ਤੇ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਗਈ ਹੈ | ਇਸ ਸੰਬੰਧੀ ਸੰਗਠਨ ਦੇ ਪੰਜਾਬ ਯੁਵਾ ਸੈਨਾ ਪ੍ਰਧਾਨ ...
ਅੰਮਿ੍ਤਸਰ, 11 ਜਨਵਰੀ (ਹਰਮਿੰਦਰ ਸਿੰਘ)-ਜ਼ਿਲ੍ਹਾ ਭਾਜਪਾ ਦੇ ਮੀਡੀਆ ਸਕੱਤਰ ਸੰਜੇ ਕੁੰਦਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਅਤੇ ਇਸ ਮੌਕੇ 'ਤੇ ਰਾਸ਼ਟਰੀ ਛੁੱਟੀ ...
ਅੰਮਿ੍ਤਸਰ, 11 ਮਾਰਚ (ਰੇਸ਼ਮ ਸਿੰਘ)-ਸ਼ਹਿਰ 'ਚ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਚੋਣ ਬੈਨਰ ਅਤੇ ਹੋਰਡਿੰਗ ਉਤਾਰਨ ਵਾਲੇ ਕਾਮੇ ਦੀ ਮੌਤ ਹੋਣ ਦੇ ਮਾਮਲੇ 'ਚ ਕਥਿਤ ਲਾਪਰਵਾਹੀ ਵਰਤਣ ਵਾਲੇ ਨਗਰ ਨਿਗਮ ਦੇ ਇਕ ਸੈਨਟਰੀ ਇੰਸਪੈਕਟਰ ਖ਼ਿਲਾਫ ਪੁਲਿਸ ਵਲੋਂ ਗ਼ੈਰ ਇਰਾਦਾਤਨ ...
ਅੰਮਿ੍ਤਸਰ, 11 ਜਨਵਰੀ (ਰੇਸ਼ਮ ਸਿੰਘ)-ਸਰਕਾਰੀ ਟੀ.ਬੀ. ਹਸਪਤਾਲ ਦੇ ਦਰਜਾ ਚਾਰ ਕਾਮਿਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਮੁਲਾਜ਼ਮਾਂ ਦਾ ਗੁੱਸਾ ਵੱਧ ਗਿਆ ਤੇ ਉਨ੍ਹਾਂ ਸਰਕਾਰ ਖ਼ਿਲਾਫ਼ ਹਸਪਤਾਲ ਦੇ ਗੇਟ 'ਤੇ ਓ.ਪੀ.ਡੀ. ਵਿਖੇ ਪ੍ਰਦਰਸ਼ਨ ...
ਅੰਮਿ੍ਤਸਰ, 11 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਵਲੋਂ ਹੜਤਾਲ ਨੂੰ ਮੁਲਤਵੀ ਕਰਨ ਦਾ ਫ਼ੈਸਲੇ ਕਰਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ...
ਅੰਮਿ੍ਤਸਰ, 11 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾਇਰੈਕਟਰ ਡਾ: ਗੁਰਵਿੰਦਰ ਸਿੰਘ ਵਲੋਂ ਅੰਮਿ੍ਤਸਰ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਮੁੱਖ ਖੇਤੀਬਾੜੀ ਅਫਸਰ ਅੰਮਿ੍ਤਸਰ ਡਾ: ਦਲਜੀਤ ਸਿੰਘ ਗਿੱਲ ਅਤੇ ਸਮੂਹ ...
ਅੰਮਿ੍ਤਸਰ, 11 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਆਲ ਇੰਡੀਆ ਅੱਤਵਾਦ ਪੀੜਤ ਐਸੋਸੀਏਸ਼ਨ ਵਲੋਂ ਪੱੈ੍ਰਸ ਕਲੱਬ ਅੰਮਿ੍ਤਸਰ ਵਿਖੇ ਪੱਤਰਕਾਰ ਮਿਲਣੀ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਬੀ.ਆਰ. ਹਸਤੀਰ ਨੇ ਕਿਹਾ ਕਿ ਪੰਜਾਬ 'ਚ ਸਾਲ 1982 ਤੋਂ 1995 ਤੱਕ ਲਗਾਤਾਰ ਅੱਤਵਾਦ ਦਾ ਦੌਰ ...
ਵੇਰਕਾ, 11 ਜਨਵਰੀ (ਪਰਮਜੀਤ ਸਿੰਘ ਬੱਗਾ)-ਵਿਧਾਨ ਸਭਾ ਹਲਕਾ ਉੱਤਰੀ 'ਚੋਂ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਸਿਆਸੀ ਝਟਕਾ ਲੱਗਾ ਜਦ ਅਕਾਲੀ ਦਲ ਦੀ ਚੋਣ ਮੀਟਿੰਗ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮਿ੍ਤਸਰ (ਸ਼ਹਿਰੀ) ਦੇ ਮੀਤ ਪ੍ਰਧਾਨ ਸ਼ੁੱਭ ਭੁੱਲਰ ਨੇ ਆਪਣੇ ...
ਅੰਮਿ੍ਤਸਰ, 11 ਜਨਵਰੀ (ਰੇਸ਼ਮ ਸਿੰਘ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਹਿਰ 'ਚ ਅਮਨ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਪੁਲਿਸ ਸਰਗਰਮ ਹੋ ਗਈ ਹੈ ਅਤੇ ਚੋਣ ਪ੍ਰਕਿਰਿਆ ਦੇ ਅਮਲ ਨੂੰ ਸ਼ਾਂਤੀਪੂਰਵਕ ਨੇਪੜੇ ਚਾੜ੍ਹਨ ਅਤੇ ਆਮ ਸ਼ਹਿਰੀਆਂ 'ਚ ਡਰ ਭੈਅ ...
ਚੱਬਾ, 11 ਜਨਵਰੀ (ਜੱਸਾ ਅਨਜਾਣ)-ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਵਲੋਂ ਵੱਡੀ ਰਾਹਤ ਮਿਲਣ ਕਾਰਨ ਕਾਂਗਰਸ ਦਾ ਝੂਠਾ ਚਿਹਰਾ ਬੇਨਕਾਬ ਹੋਇਆ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨਅਰ ਮੀਤ ਪ੍ਰਧਾਨ ਤੇ ...
ਅੰਮਿ੍ਤਸਰ, 11 ਜਨਵਰੀ (ਗਗਨਦੀਪ ਸ਼ਰਮਾ)-ਅੰਮਿ੍ਤਸਰ 'ਚ ਆਦਰਸ਼ ਚੋਣ ਜ਼ਾਬਤੇ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ | ਅਜੇ ਤੱਕ ਬੱਸਾਂ ਅਤੇ ਆਟੋ ਰਿਕਸ਼ਾ ਤੋਂ ਇਸ਼ਤਿਹਾਰੀ ਬੈਨਰ ਨਹੀਂ ਉਤਾਰੇ ਗਏ | ਇਹ ਸਭ ਕੁਝ ਜ਼ਿਲ੍ਹਾ ਪ੍ਰਸ਼ਾਸਨ ਦੇ ਨੱਕ ਥੱਲੇ ਹੋ ਰਿਹਾ ਹੈ, ਲੇਕਿਨ ...
ਅੰਮਿ੍ਤਸਰ, 11 ਜਨਵਰੀ (ਰੇਸ਼ਮ ਸਿੰਘ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਧਰਮਵੀਰ ਸਰੀਨ ਵੀ ਕਾਂਗਰਸ ਛੱਡ ਗਏ ਹਨ ਜੋ ਕਿ ਅੱਜ ਦਿੱਲੀ ਵਿਖੇ ਭਾਜਪਾ 'ਚ ਸ਼ਾਮਿਲ ਹੋ ਗਏ ਹਨ | ਸ੍ਰੀ ਸਰੀਨ ਜਿਨ੍ਹਾਂ ਦਾ ਇੱਥੇ ਸ਼ਹਿਰੀ ਇਲਾਕਿਆਂ ਖਾਸਕਰ ਵਪਾਰੀ ਤੇ ਦੁਕਾਨਦਾਰ ਵਰਗ 'ਚ ਚੰਗਾ ...
ਅੰਮਿ੍ਤਸਰ, 11 ਜਨਵਰੀ (ਰੇਸ਼ਮ ਸਿੰਘ)-ਅੱਜ ਇਕੋ ਦਿਨ 'ਚ 455 ਨਵੇਂ ਕੋਰੋਨਾ ਪਾਜ਼ੀਟਵ ਮਰੀਜ਼ ਪਾਏ ਗਏ | ਇਨ੍ਹਾਂ 'ਚ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ, ਸਿਹਤ ਕਾਮਿਆਂ ਤੇ ਕਈ ਹੋਰ ਸੰਸਥਾਵਾਂ ਦੇ ਮੁਲਾਜ਼ਮ ਵੀ ਸ਼ਾਮਿਲ ਹਨ | ਸਰਗਰਮ ਮਾਮਲਿਆਂ ਦੀ ਗਿਣਤੀ 1855 ਹੋ ਗਈ ਹੈ ...
ਅੰਮਿ੍ਤਸਰ, 11 ਜਨਵਰੀ (ਜੱਸ)-ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਭਾਈ ਰਾਮ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਛੋਟੇ ਭਰਾ ਬਲਦੇਵ ਸਿੰਘ ਦੀ ਧਰਮ ਪਤਨੀ ਬੀਬੀ ਬਲਵਿੰਦਰ ਕੌਰ (62) ...
ਅੰਮਿ੍ਤਸਰ, 11 ਜਨਵਰੀ (ਹਰਮਿੰਦਰ ਸਿੰਘ)-ਅੰਮਿ੍ਤਸਰ ਦੀਆਂ ਬਹੁਤ ਸਾਰੀਆਂ ਖਾਣ ਪੀਣ ਦੀਆਂ ਚੀਜ਼ਾਂ ਦਾ ਜਾਇਕਾ ਦੁਨੀਆਂ ਭਰ ਦੇ ਲੋਕ ਮੰਨਦੇ ਹਨ | ਅੰਮਿ੍ਤਸਰ ਆਲੂ ਵਾਲੇ ਕੁੱਲਚੇ, ਭਿੱਜੇ ਕੁਲਚੇ, ਜਲੇਬੀਆਂ, ਲੱਸੀ, ਪਾਪੜ-ਵੜੀਆਂ ਤਾਂ ਮਸ਼ਹੂਰ ਹਨ ਪਰ ਇਸ ਦੇ ਨਾਲ ਲੋਹੜੀ ...
ਅੰਮਿ੍ਤਸਰ, 11 ਜਨਵਰੀ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਲੋਂ ਮੈਡੀਕਲ ਕੈਂਪ ਕੋਟ ਮਾਹਣਾ ਸਿੰਘ ਨੇੜੇ ...
ਅੰਮਿ੍ਤਸਰ, 11 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਸ਼ਾਸਨ ਇਸ ਵਾਰ ਚੋਣਾਂ ਦੌਰਾਨ ਸ਼ਰਾਬ ਦੀ ਗ਼ੈਰ ਕਾਨੂੰਨੀ ਵਿਕਰੀ ਨੂੰ ਰੋਕਣ ਲਈ ਪੁੂਰੀ ਤਰ੍ਹਾਂ ਸਖ਼ਤ ਦਿੱਖ ਰਿਹਾ ਹੈ, ਜਿਸ ਦੇ ਤਹਿਤ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਅੰਮਿ੍ਤਸਰ ਰੇਂਜ ਵਲੋਂ ਬਕਾਇਦਾ ਈ. ਟੀ. ...
ਅੰਮਿ੍ਤਸਰ, 11 ਜਨਵਰੀ (ਹਰਮਿੰਦਰ ਸਿੰਘ)-ਤਰਕਸ਼ੀਲ ਸੁਸਾਇਟੀ ਪੰਜਾਬ ਨੇ ਨਾਗਪੁਰ ਜੇਲ੍ਹ 'ਚ ਨਜ਼ਰਬੰਦ ਨੱਬੇ ਫੀਸਦੀ ਅਪਾਹਜ ਪ੍ਰੋ: ਜੀ. ਐਨ. ਸਾਈਾ ਬਾਬਾ ਨੂੰ ਮੁੜ ਕੋਰੋਨਾ ਹੋਣ 'ਤੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਕਿਸੇ ਆਧੁਨਿਕ ਹਸਪਤਾਲ 'ਚ ਦਾਖਲ ...
ਅੰਮਿ੍ਤਸਰ, 11 ਜਨਵਰੀ (ਗਗਨਦੀਪ ਸ਼ਰਮਾ)-ਰੋਟਰੀ ਕਲੱਬ ਅੰਮਿ੍ਤਸਰ ਆਸਥਾ ਵਲੋਂ ਪ੍ਰਧਾਨ ਡਾ: ਗਗਨਦੀਪ ਸਿੰਘ ਅਤੇ ਸੈਕਟਰੀ ਅਸ਼ਵਨੀ ਅਵਸਥੀ ਦੀ ਅਗਵਾਈ ਵਿਚ ਜਿੱਥੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ, ਉੱਥੇ ਸਾਲ 2022-23 ਲਈ ਨਵੇਂ ਬੋਰਡ ਦਾ ਐਲਾਨ ਕੀਤਾ ਗਿਆ, ਜਿਸ 'ਚ ਅਸ਼ਵਨੀ ...
ਅੰਮਿ੍ਤਸਰ, 11 ਜਨਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਥੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਇਕੱਤਰਤਾ ਕਰਕੇ ਪ੍ਰਬੰਧਾਂ ਸੰਬੰਧੀ ਸਮੀਖਿਆ ਕਰਦਿਆਂ ਆਪੋ-ਆਪਣੇ ਵਿਭਾਗਾਂ ਦੇ ਕੰਮਕਾਜ ਦਾ ...
ਅੰਮਿ੍ਤਸਰ, 11 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਕੋਵਿਡ-19 ਦੇ ਨਵੇਂ ਰੂਪ ਉਮੀਕਰੋਨ ਤੋਂ ਬਚਾਅ ਲਈ ਸਪਰਿੰਗ ਡੇਲ ਸੀਨੀਅਰ ਸਕੂਲ ਵਲੋਂ ਸਕੂਲ ਕੈਂਪਸ 'ਚ 15-18 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ | ਮੈਡੀਕਲ ਅਫ਼ਸਰ ਡਾ: ਕੁਲਦੀਪ ਅਤੇ ਡਾ: ...
ਅੰਮਿ੍ਤਸਰ, 11 ਜਨਵਰੀ (ਸਟਾਫ ਰਿਪੋਰਟਰ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਮੈਂਬਰ ਉਂਕਾਰ ਸਿੰਘ ਥਾਪਰ ਦੇ ਅਕਾਲ ਚਲਾਣਾ ਕਰ ਜਾਣ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ | ...
ਚੱਬਾ, 11 ਜਨਵਰੀ (ਜੱਸਾ ਅਨਜਾਣ)-ਬਲਾਕ ਅਟਾਰੀ ਅਧੀਨ ਆਉਂਦੇ ਪਿੰਡ ਚੱਬਾ ਦੇ ਵਸਨੀਕ ਪਿਆਰਾ ਸਿੰਘ ਤੇ ਸੁਖਦੇਵ ਸਿੰਘ ਦੋਵੇਂ ਪੁੱਤਰ ਅੱਛਰ ਸਿੰਘ ਵਲੋਂ ਕਰਵਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX