ਲੁਧਿਆਣਾ, 11 ਜਨਵਰੀ (ਕਵਿਤਾ ਖੁੱਲਰ)- ਮਾਲਵਾ ਸਭਿਆਚਾਰਕ ਮੰਚ ਪੰਜਾਬ ਵਲੋਂ ਕਰਾਇਆ ਲਾਡਲੀ ਧੀ ਦਿਲਰੋਜ ਦੀ ਯਾਦ ਨੂੰ ਸਮਰਪਿਤ 28ਵਾਂ ਧੀਆਂ ਦਾ ਲੋਹੜੀ ਮੇਲਾ ਸਿਮਰਨ ਪੈਲੇਸ, ਲੋਹਾਰਾ ਵਿਖੇ ਇਸ ਸੰਦੇਸ਼ ਨਾਲ ਸਮਾਪਤ ਹੋ ਗਿਆ ਕਿ ਲੜਕੀ ਅਤੇ ਲੜਕੇ ਦੇ ਜਨਮ ਵਿਚ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਮੁੰਡਿਆਂ ਵਾਂਗ ਹਰ ਸਾਲ ਕੁੜੀਆਂ ਦੀ ਲੋਹੜੀ ਵੀ ਧੂਮ-ਧਾਮ ਨਾਲ ਮਨਾਈ ਜਾਵੇਗੀ | ਮੰਚ ਚੇਅਰਮੈਨ ਕਿ੍ਸ਼ਨ ਕੁਮਾਰ ਬਾਵਾ, ਮਹਿਲਾ ਵਿੰਗ ਦੀ ਪ੍ਧਾਨ ਬੀਬੀ ਬਰਜਿੰਦਰ ਕੌਰ, ਚੇਅਰਪਰਸਨ ਬੀਬੀ ਗੁਰਪ੍ਰੀਤ ਕੌਰ, ਉਪ ਪ੍ਰਧਾਨ ਜਰਨੈਲ ਸਿੰਘ ਤੂਰ, ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਉ ਸਿੰਘ ਛੀਨਾ, ਸਿਕੰਦਰ ਸਿੰਘ ਸਿੰਘ ਸਰਪੰਚ ਲੋਹਾਰਾ ਅਤੇ ਰੇਸ਼ਮ ਸਿੰਘ ਸੱਗੂ ਨੇ ਲੋਹੜੀ ਮੌਕੇ ਸਮਿ੍ਤੀ ਆਰੀਆ ਲਾਡੋ ਰਾਣੀ, ਮਾਈ ਭਾਗੋ ਐਵਾਰਡ, ਮੀਡੀਆ ਦੇ ਖੇਤਰ ਵਿਚ ਸੰਗ ਮਿੱਤਰਾ ਸਿੰਘ ਦੇਸ਼ ਭਗਤ ਰੇਡੀਓ, ਸਮਾਜ ਸੇਵਾ ਲਈ ਡਾ: ਅਨੰਤਜੀਤ ਕੌਰ ਚੁੱਘ ਨੂੰ 'ਮਦਰ ਟੈਰੇਸਾ ਐਵਾਰਡ', ਦਿਲਰੋਜ ਦੀ ਮਾਤਾ ਕਿਰਨ ਕੌਰ ਤੇ ਪਵਨੀਤ ਕੌਰ ਨੂੰ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ, ਜਦੋਂਕਿ ਪਰਵਾਸੀ ਪੰਜਾਬੀ ਤੇ ਮਹਾਨ ਸ਼ਹੀਦਾਂ ਦੇ ਇਤਿਹਾਸ ਨੂੰ ਸੰਭਾਲਣ ਵਾਲੇ ਅਸ਼ੋਕ ਬਾਵਾ ਨੂੰ ਸੋਹਣ ਸਿੰਘ ਭਕਨਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੇ ਨਾਲ ਹੀ 101 ਨਵਜੰਮੀਆਂ ਬੱਚੀਆਂ ਨੂੰ ਸੂਟ, ਖਿਡੌਣੇ ਅਤੇ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਕਿਸਾਨ ਅੰਦੋਲਨ ਦੌਰਾਨ ਚਰਚਾ 'ਚ ਰਹੀ ਲਾਡੋ ਰਾਣੀ ਨੇ ਸਨਮਾਨ ਮਿਲਣ ਤੋਂ ਬਾਅਦ ਭਾਵੁਕ ਹੋ ਕੇ ਕਿਹਾ ਕਿ ਉਹ ਇਹ ਸਨਮਾਨ ਉਨ੍ਹਾਂ ਕਿਸਾਨਾਂ ਨੂੰ ਸਮਰਪਿਤ ਕਰਦੀ ਹੈ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹਾਦਤ ਦਾ ਜਾਮ ਪੀਤਾ | ਸ੍ਰੀ ਬਾਵਾ ਅਤੇ ਕੌਂਸਲਰ ਬਰਜਿੰਦਰ ਕੌਰ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਰਿਸ਼ਤਿਆਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ, ਜਿਸ ਨੂੰ ਅਸੀਂ ਸਾਰੇ ਸ਼ਾਇਦ ਭੁੱਲ ਰਹੇ ਹਾਂ | ਅੱਜ ਦੁਨੀਆ ਚੰਨ 'ਤੇ ਪਹੁੰਚ ਗਈ ਹੈ, ਪਰ ਅੱਜ ਵੀ ਸਾਡੇ ਸਮਾਜ ਵਿਚ ਕੁਝ ਲੋਕ ਅਜਿਹੇ ਹਨ ਜੋ ਲੜਕੀ ਦੇ ਜਨਮ ਨੂੰ ਚੰਗਾ ਨਹੀਂ ਸਮਝਦੇ | ਉਹ ਇਹ ਚਾਹੰੁਦੇ ਹਨ ਕਿ ਉਨ੍ਹਾਂ ਦੇ ਘਰ ਬੇਟਾ ਹੀ ਜਨਮ ਲਵੇ, ਜਦਕਿ ਸੱਚਾਈ ਇਹ ਹੈ ਕਿ ਅੱਜ ਦੁਨੀਆ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿੱਥੇ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਆਪਣਾ ਮੁਕਾਮ ਨਾ ਕਾਇਮ ਕੀਤਾ ਹੋਵੇ | ਗਿੱਧਿਆਂ ਦੀ ਰਾਣੀ ਸਰਬਜੀਤ ਕੌਰ ਮਾਂਗਟ ਦੀ ਦੇਖ-ਰੇਖ ਹੇਠ ਮੁਟਿਆਰਾਂ ਦਾ ਗਿੱਧਾ ਅਤੇ ਜਲਾਲਾਬਾਦ ਤੋਂ ਆਏ ਬਜ਼ੁਰਗਾਂ ਦੇ ਝੂਮਰ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਗਾਇਕੀ ਦੇ ਅਖਾੜੇ ਵਿਚ ਸੁਰਿੰਦਰ ਛਿੰਦਾ, ਸੁਖਵਿੰਦਰ ਸੁੱਖੀ, ਪਾਲੀ ਦੇਤਵਾਲੀਆ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ | ਮੇਲੇ ਦਾ ਆਨੰਦ ਮਾਨਣ ਵਾਲੇ ਮੇਲਾ ਪ੍ਰੇਮੀਆਂ ਨੂੰ ਮੂੰਗਫਲੀ, ਰੇਉੜੀ ਅਤੇ ਮੂੰਗਫਲੀ ਵੰਡ ਕੇ ਧਿਆਨ ਦੀ ਲੋਹੜੀ ਮੇਲੇ ਦੀ ਖੁਸ਼ੀ ਸਾਂਝੀ ਕੀਤੀ ਗਈ | ਇਸ ਮੌਕੇ ਪ੍ਰਵਾਸੀ ਲੇਖਕ ਇਕਬਾਲ ਮਾਹਲ, ਨੀਤੂ ਵਿਰਕ, ਸੁਖਵਿੰਦਰ ਸਿੰਘ ਜਗਦੇਵ, ਅਨਿਲ ਵਰਮਾ, ਰਿੰਪੀ ਜੌਹਰ, ਅਲਕਾ ਟਪਾਰੀਆ, ਪਰਮਜੀਤ ਸਿੰਘ ਮਠਾੜੂ, ਵਿੱਕੀ ਅਰੋੜਾ, ਗੁਰਮੀਤ ਕੌਰ, ਰੋਸਨ ਲਾਲ, ਬਲਜੀਤ ਮਾਲੜਾ, ਸੁਖਵਿੰਦਰ ਸ਼ਰਮਾ, ਅਮਰਜੀਤ ਸ਼ਰਮਾ, ਪ੍ਰਵੀਨ ਸੂਦ, ਕੁਲਦੀਪ ਸਿੰਘ, ਸਰਬਜੀਤ ਸਿੰਘ ਅਟਵਾਲ, ਹਰਭਜਨ ਸਿੰਘ ਹਲਵਾਰਾ ਆਦਿ ਹਾਜ਼ਰ ਸਨ |
ਲੁਧਿਆਣਾ, 11 ਜਨਵਰੀ (ਕਵਿਤਾ ਖੁੱਲਰ, ਅਮਰੀਕ ਸਿੰਘ ਬੱਤਰਾ)- ਭਾਰਤੀ ਜਨਤਾ ਪਾਰਟੀ ਪੰਜਾਬ ਨੇ ਦੋਸ਼ ਲਗਾਇਆ ਕਿ ਪੰਜਾਬ ਨਿਰਮਾਣ ਫੰਡ ਜੋ ਐਸ.ਸੀ./ਬੀ.ਸੀ. ਵਰਗ ਅਤੇ ਵਿੱਤੀ ਤੌਰ 'ਤੇ ਕਮਜ਼ੋਰ ਲੋਕਾਂ ਦੇ ਕੱਚੇ ਘਰਾਂ ਨੂੰ ਪੱਕਾ ਕਰਨ ਲਈ ਵੰਡਿਆ ਜਾਣਾ ਸੀ, ਵਿਚ ਵੱਡਾ ਘਪਲਾ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਚੌਕੀ ਬੱਸ ਸਟੈਂਡ ਦੀ ਪੁਲਿਸ ਨੇ ਪਾਬੰਦੀਸ਼ੁਦਾ ਚਾਈਨਾ ਡੋਰ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਜਦਕਿ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਿਆ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ) -ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਇਕ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ੇਰਪੁਰ ਮਾਰਕੀਟ ਵਿਚ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦੀ 10 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਯੂਥ ਅਕਾਲੀ ਆਗੂ ਅਮਨਦੀਪ ਸਿੰਘ ਗੁੱਡਵਿੱਲ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਵਲੋਂ ਦਿੱਤੀ ਗਈ ਜ਼ਮਾਨਤ ਇਨਸਾਫ ਦੀ ਜਿੱਤ ਹੈ | ਗੱਲਬਾਤ ਕਰਦਿਆਂ ਅਮਨਦੀਪ ਸਿੰਘ ਗੁੱਡਵਿੱਲ ਨੇ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸ਼੍ਰੋਮਣੀ ਅਕਾਲੀ ਦਲ ਹਲਕਾ ਪੱਛਮੀ ਤੋਂ ਉਮੀਦਵਾਰ ਤੇ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਗੁਰਦੀਪ ਸਿੰਘ ਵਰਗੇ ਲੋਕਾਂ ਲਈ ਅਕਾਲੀ ਦਲ ਵਿਚ ਕੋਈ ਥਾਂ ਨਹੀਂ ਹੈ | ਅਕਾਲੀ ਦਲ ਨੂੰ ਅਜਿਹੇ ...
ਲੁਧਿਆਣਾ, 11 ਜਨਵਰੀ (ਅਮਰੀਕ ਸਿੰਘ ਬੱਤਰਾ)- ਨਗਰ ਸੁਧਾਰ ਟਰੱਸਟ ਅਧਿਕਾਰੀਆਂ ਵਲੋਂ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਵਿਕਾਸ ਕਾਰਜਾਂ ਦੇ ਵਰਕ ਆਰਡਰ ਜਾਰੀ ਕਰਨ ਲਈ ਪਿਛਲੀ ਤਰੀਕ ਵਿਚ ਡਿਸਪੈਚ ਰਜਿਸਟਰ 'ਚ ਐਂਟਰੀ ਕਰਨ ਦੀ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਮਿਲੀ ...
ਲੁਧਿਆਣਾ, 11 ਜਨਵਰੀ (ਪੁਨੀਤ ਬਾਵਾ)- ਪਿਛਲੇ 5 ਸਾਲਾਂ ਤੋਂ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਟੈਂਟ ਹਾਊਸ, ਸਾਊਾਡ ਸਰਵਿਸ ਵਾਲਿਆਂ ਅਤੇ ਕੈਟਰਿੰਗ ਵਾਲਿਆਂ ਤੇ ਕੋਰੋਨਾ ਮਹਾਂਮਾਰੀ ਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਭਾਰੀ ਪੈ ਗਈਆਂ ਹਨ, ਜਿਸ ਕਰਕੇ ਵਿਧਾਨ ਸਭਾ ...
ਲੁਧਿਆਣਾ, 11 ਜਨਵਰੀ (ਸਲੇਮਪੁਰੀ)- ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਚੰਗੀ ਗੁਣਵੱਤਾ ਵਾਲੀਆਂ ਹੀ ਖਰੀਦੀਆਂ ਜਾਣ | ਉਨ੍ਹਾਂ ਅੱਗੇ ਕਿਹਾ ਕਿ ਅਣਢੱਕੀਆਂ ਜਾਂ ...
ਲੁਧਿਆਣਾ, 11 ਜਨਵਰੀ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਆਗੂ ਅਤੇ ਹੋਲਸੇਲ ਐਂਡ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਸ਼ਹਿਜ਼ਾਦਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਮਾਜ ਵਿਚ ਫੈਲੀਆਂ ਵੱਖ-ਵੱਖ ਕਿਸਮ ਦੀਆਂ ਬੁਰਾਈਆਂ ਦਾ ...
ਲੁਧਿਆਣਾ, 11 ਜਨਵਰੀ (ਸਲੇਮਪੁਰੀ)- ਲੁਧਿਆਣਾ ਵਿਚ ਅੱਜ ਦੂਜੇ ਦਿਨ ਵੀ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ, ਜਿਸ ਕਰਕੇ ਲੋਕਾਂ ਵਿਚ ਭਾਰੀ ਸਹਿਮ ਦਾ ਮਾਹੌਲ ਬਣ ਗਿਆ ਅਤੇ ਉਹ ਇਸ ਵਾਇਰਸ ਨੂੰ ਲੈ ਕੇ ਬਹੁਤ ਚਿੰਤਤ ਹਨ | ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਕੋਰੋਨਾ ...
ਲੁਧਿਆਣਾ, 11 ਜਨਵਰੀ (ਜਗਿੰਦਰ ਸਿੰਘ ਅੋਰੜਾ)- ਖਪਤਕਾਰਾਂ ਵਾਸਤੇ ਰਾਹਤ ਵਾਲੀ ਗੱਲ ਹੈ ਕਿ ਹੁਣ ਉਨ੍ਹਾਂ ਨੂੰ 2 ਕਿੱਲੋ ਵਾਲਾ ਛੋਟਾ ਰਸੋਈ ਗੈਸ ਸਿਲੰਡਰ ਆਸਾਨੀ ਨਾਲ ਮਿਲ ਸਕੇਗਾ | ਵਿਸ਼ੇਸ਼ ਤੌਰ ਤੇ ਛੋਟੇ ਪਰਿਵਾਰਾਂ ਅਤੇ ਪ੍ਰਵਾਸੀ ਲੋਕਾਂ ਵਾਸਤੇ ਤਾਂ ਇਹ ਹੋਰ ਵੀ ...
ਗੁਰਪ੍ਰੀਤ ਗੋਗੀ ਲੁਧਿਆਣਾ, 11 ਜਨਵਰੀ (ਕਵਿਤਾ ਖੁੱਲਰ, ਅਮਰੀਕ ਸਿੰਘ ਬੱਤਰਾ)- ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਅਤੇ ਕੌਂਸਲਰ ਗੁਰਪ੍ਰੀਤ ਗੋਗੀ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ 'ਚ ...
ਲੁਧਿਆਣਾ, 11 ਜਨਵਰੀ (ਕਵਿਤਾ ਖੁੱਲਰ)- ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਸਮੂਹ ਮੈਂਬਰ ਮਨਿੰਦਰ ਸਿੰਘ ਅਹੂਜਾ ਦੀ ਅਗਵਾਈ ਹੇਠ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਪੁੱਜੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵਨਿਯੁਕਤ ਮੈਨੇਜਰ ਮਹਿੰਦਰ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਆਰਤੀ ਚੌਕ ਵਿਚ ਚੋਰ ਕਰਿਆਨਾ ਦੁਕਾਨ ਦੇ ਜਿੰਦੇ ਤੋੜ ਕੇ ਹਜ਼ਾਰਾਂ ਰੁਪਏ ਅਤੇ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ, ਜਦਕਿ ਚੋਰਾਂ ਵਲੋਂ ਨਾਲ ਲਗਦੀ ਇਕ ਹੋਰ ਦੁਕਾਨ ਦਾ ਤਾਲਾ ਵੀ ਤੋੜੇ ਗਏ, ਪਰ ਉੱਥੋਂ ਕੁਝ ਲਿਜਾਣ ਵਿਚ ਅਸਫਲ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਰਾਧਾ ਸਵਾਮੀ ਸੜਕ 'ਤੇ ਸ਼ਰੇਆਮ ਸੱਟੇਬਾਜ਼ੀ ਕਰਦੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਸਾਗਰ ਸ਼ਾਹੀ ਵਾਸੀ ...
ਲੁਧਿਆਣਾ, 11 ਜਨਵਰੀ (ਪੁਨੀਤ ਬਾਵਾ)- ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਪੂਰਬੀ ਦੇ ਵਾਰਡ-9 ਤੋਂ 'ਆਪ' ਦੀ ਟਿਕਟ ਤੇ ਚੋਣ ਲੜ ਚੁੱਕੇ ਉਮੀਦਵਾਰ ਗੁਰਚਰਨ ਸਿੰਘ ਛਾਬੜਾ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਯੂਥ ਅਕਾਲੀ ਦਲ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਹੈ ਕਿ ਪੁਲਿਸ ਵਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਰਾਜਸੀ ਬਦਲਾਖੋਰੀ ਦਾ ਸਿੱਟਾ ਹੈ, ਪਰ ਅਕਾਲੀ ਦਲ ਨੂੰ ...
ਲੁਧਿਆਣਾ, 11 ਜਨਵਰੀ (ਪੁਨੀਤ ਬਾਵਾ)- ਕੈਬਨਿਟ ਮੰਤਰੀ ਖੁਰਾਕ ਤੇ ਸਿਵਲ ਸਪਲਾਈ ਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਵਿਧਾਇਕ ਭਾਰਤ ਭੂਸ਼ਨ ਆਸ਼ੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿਚ ਹਲਕੇ ਅੰਦਰ 1500 ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ...
ਇਯਾਲੀ/ਥਰੀਕੇ, 11 ਜਨਵਰੀ (ਮਨਜੀਤ ਸਿੰਘ ਦੁੱਗਰੀ)- ਸ਼੍ਰੋਮਣੀ ਅਕਾਲੀ ਦਲ ਦੇ ਬਹੁ ਚਰਚਿਤ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ 'ਤੇ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਨਸ਼ਾ ਤਸਕਰੀ ਵਿਚ ਸ਼ਮੂਲੀਅਤ ਹੋਣ ਦੇ ਦੋਸ਼ ਲਗਾਉਦਿਆਂ ਮੁਕੱਦਮਾ ਦਰਜ ਕੀਤਾ ...
ਲਾਡੋਵਾਲ, 11 ਜਨਵਰੀ (ਬਲਬੀਰ ਸਿੰਘ ਰਾਣਾ)- ਹਲਕਾ ਗਿੱਲ ਦੇ ਸੀਨੀਅਰ ਕਾਂਗਰਸੀ ਆਗੂ ਤੇ ਸੰਭਾਵੀ ਉਮੀਦਵਾਰ ਬਲਵੀਰ ਸਿੰਘ ਬਾੜੇਵਾਲ ਨੂੰ ਵੱਡੇ ਫਰਕ ਨਾਲ ਜਿਤਾਉਣ ਲਈ ਲੋਕ ਪੱਬਾਂ ਭਾਰ ਹੋ ਚੁੱਕੇ ਹਨ | ਇਹ ਵਿਚਾਰ ਨੇੜਲੇ ਪਿੰਡ ਜੱਸੀਆਂ ਦੇ ਸਰਪੰਚ ਹਰਜੀਤ ਸਿੰਘ ਚੀਮਾ ...
ਲੁਧਿਆਣਾ, 11 ਜਨਵਰੀ (ਕਵਿਤਾ ਖੁੱਲਰ)- ਆਜ਼ਾਦ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਜੀਤ ਕੁਮਾਰ ਲਵਲੀ ਨੇ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਚੱਲਦਿਆਂ ਭਾਰਤੀ ਚੋਣ ਕਮਿਸ਼ਨ ਨੂੰ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ...
ਲੁਧਿਆਣਾ, 11 ਜਨਵਰੀ (ਪਰਮਿੰਦਰ ਸਿੰਘ ਆਹੂਜਾ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਸੱਚ ਦੀ ਜਿੱਤ ਹੈ ਕਿਉਂਕਿ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ | ਇਹ ਪ੍ਰਗਟਾਵਾ ਯੂਥ ਅਕਾਲੀ ਦਲ ਪੰਜਾਬ ਦੇ ਮੀਤ ਪ੍ਰਧਾਨ ਨੂਰਜੋਤ ਸਿੰਘ ਮੱਕੜ ਨੇ ਕੀਤਾ ...
ਲੁਧਿਆਣਾ, 11 ਜਨਵਰੀ (ਪੁਨੀਤ ਬਾਵਾ)- ਕੋਰੋਨਾ ਦੇ ਵਧਦੇ ਮਾਮਲਿਆਂ ਅਤੇ ਡਾਕਟਰਾਂ ਤੇ ਸਟਾਫ਼ ਵਿਚ ਕੋਰੋਨਾ ਦੇ ਵਧਦੇ ਕੇਸਾਂ ਕਰਕੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਪਸ਼ੂ ਹਸਪਤਾਲ ਦੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ...
ਭਾਮੀਆਂ ਕਲਾਂ 11 ਜਨਵਰੀ (ਜਤਿੰਦਰ ਭੰਬੀ)- ਆਗਾਮੀ ਚੋਣਾਂ ਦਾ ਬਿਗੁਲ ਵੱਜਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ | ਜੇਕਰ ਵਿਧਾਨ ਸਭਾ ...
ਲੁਧਿਆਣਾ, 11 ਜਨਵਰੀ (ਪੁਨੀਤ ਬਾਵਾ)- ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਮੀਡੀਆ ਉਤੇ ਕੀਤੇ ਜਾਣ ਵਾਲੇ ਖਰਚ ਉਤੇ ਨਿਗਾਹ ਰੱਖਣ ਲਈ ਜ਼ਿਲ੍ਹਾ ਪੱਧਰ 'ਤੇ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਕਾਇਮ ਕਰ ...
ਹੰਬੜਾਂ, 11 ਜਨਵਰੀ (ਹਰਵਿੰਦਰ ਸਿੰਘ ਮੱਕੜ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾਂਜ਼ਲੀ ਦੇਣ ਲਈ ਇਸ ਸਾਲ ਤੋਂ 26 ਦਸੰਬਰ ਨੂੰ 'ਵੀਰ ਬਾਲ ਦਿਵਸ' ਮਨਾਉਣ ਦੇ ਫ਼ੈਸਲੇ ਦਾ ਭਾਜਪਾ ਲੁਧਿਆਣਾ ਦੇ ਜਨਰਲ ਸੈਕਟਰੀ ਲਖਵਿੰਦਰ ਸਿੰਘ ਨੇ ਸਵਾਗਤ ...
ਆਲਮਗੀਰ , 11 ਜਨਵਰੀ (ਜਰਨੈਲ ਸਿੰਘ ਪੱਟੀ)- ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਵਲੋਂ ਅਗਾਊਾ ਜ਼ਮਾਨਤ ਦੇਣ ਦਾ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਕੋਰ ਕਮੇਟੀ ਮੈਂਬਰ ਰਾਜਕਮਲ ਸਿੰਘ ਗਿੱਲ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX