ਤਾਜਾ ਖ਼ਬਰਾਂ


ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਹੋਏ ਮੁਕਾਬਲੇ 'ਚ ਸਰਫਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖਮੀ
. . .  13 minutes ago
ਨਵੀਂ ਦਿੱਲੀ, 14 ਅਗਸਤ - ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਜੰਮੂ-ਕਸ਼ਮੀਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਸਰਫ਼ਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਕ ਅੱਤਵਾਦੀ ਵੀ ਜ਼ਖਮੀ ਹੋਇਆ ਹੈ ।
ਚੰਡੀਗੜ੍ਹ : 11 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਡੀਸ਼ਨਲ ਜੱਜ ਲਾਇਆ ਗਿਆ
. . .  34 minutes ago
ਫਰੀਦਕੋਟ : ਵੀ.ਸੀ. ਡਾ: ਅਵਨੀਸ਼ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
. . .  39 minutes ago
ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਮੁੱਠਭੇੜ ਸ਼ੁਰੂ, ਆਪ੍ਰੇਸ਼ਨ 'ਚ ਲੱਗੇ ਪੁਲਿਸ ਤੇ ਸੀ.ਆਰ.ਪੀ.ਐਫ. ਦੇ ਜਵਾਨ
. . .  about 1 hour ago
ਆਜ਼ਾਦੀ ਦਿਹਾੜੇ 'ਤੇ ਦਿੱਲੀ 'ਚ ਹੋਵੇਗੀ ਬੇਮਿਸਾਲ ਸੁਰੱਖਿਆ, 10,000 ਬਲ ਤਾਇਨਾਤ, 1000 ਕੈਮਰਿਆਂ ਦੀ ਹੋਵੇਗੀ ਨਿਗਰਾਨੀ
. . .  about 1 hour ago
ਨਵੀਂ ਦਿੱਲੀ, 14 ਅਗਸਤ - ਉੱਤਰੀ ਦਿੱਲੀ ਦੇ ਡੀ.ਸੀ.ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 10,000 ਤੋਂ ਵੱਧ ਬਲ ਤਾਇਨਾਤ ਕੀਤੇ ਗਏ ਹਨ । 1000 ਤੋਂ ਵੱਧ ਕੈਮਰੇ ਲਗਾਏ ...
ਨਵੀਂ ਦਿੱਲੀ : ਕੋਵਿਡ -19 ਦਾ ਮੁਕਾਬਲਾ ਕਰਨ ਵਿਚ ਭਾਰਤ ਦੀਆਂ ਪ੍ਰਾਪਤੀਆਂ ਕਈ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹਨ - ਰਾਸ਼ਟਰਪਤੀ ਦਰੋਪਦੀ ਮੁਰਮੂ
. . .  about 1 hour ago
ਜੰਮੂ-ਕਸ਼ਮੀਰ : ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਤਿਰੰਗੇ ਨਾਲ ਚਮਕਿਆ ਮੁਬਾਰਕ ਮੰਡੀ ਕੰਪਲੈਕਸ
. . .  about 1 hour ago
ਹਰਿਆਣਾ: 'ਅਗਨੀਪਥ' ਭਰਤੀ ਰੈਲੀ ਲਈ ਹਜ਼ਾਰਾਂ ਨੌਜਵਾਨਾਂ 'ਚ ਜੋਸ਼
. . .  about 1 hour ago
"ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੇ ਦੀਪਕ ਬਾਲੀ
. . .  about 2 hours ago
ਮੁੱਖ ਮੰਤਰੀ ਦੀ ਆਮਦ ਤੋਂ ਤੁਰੰਤ ਬਾਅਦ ਲੁਧਿਆਣਾ ਵਿਚ ਚੱਲੀਆਂ ਗੋਲੀਆਂ , ਦੋ ਜ਼ਖਮੀ
. . .  about 2 hours ago
ਲੁਧਿਆਣਾ ,14 ਅਗਸਤ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਮੁੱਖ ਮੰਤਰੀ ਦੇ ਪਹੁੰਚਣ ਤੋਂ ਤੁਰੰਤ ਬਾਅਦ ਦੁੱਗਰੀ ਦੀ ਫੇਸ ਇਕ ਦੀ ਮਾਰਕੀਟ ਵਿਚ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ...
ਰਾਸ਼ਟਰਪਤੀ ਦਰੋਪਦੀ ਮੁਰੂਮ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ, ‘2047 ਤੱਕ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਹੋਣਗੇ ਸਾਕਾਰ’
. . .  about 4 hours ago
ਨਵੀਂ ਦਿੱਲੀ, 14 ਅਗਸਤ-75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੇਸ਼ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 14 ਅਗਸਤ ਦਾ ਦਿਨ ਵੰਡ-ਖੌਫ਼ਨਾਕ...
ਦੋ-ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਨੇ ਕੀਤੀ ਮੀਟਿੰਗ
. . .  about 4 hours ago
ਐੱਸ.ਏ.ਐੱਸ.ਨਗਰ, 14 ਅਗਸਤ (ਕੇ.ਐਸ. ਰਾਣਾ)- ਕੇਂਦਰੀ ਪੰਚਾਇਤ ਰਾਜ ਮੰਤਰਾਲੇ ਵਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸੰਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ 'ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ 'ਚੋਂ ,ਪੰਜਾਬ ਸੂਬੇ 'ਚ ਪਹਿਲੀ ਵਰਕਸ਼ਾਪ 22 ਤੇ 23...
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੱਚੇ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਮੁਲਤਵੀ
. . .  about 5 hours ago
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਤੋਂ ਸ਼ੁਰੂ ਕੀਤੀ ਤਿੰਨ ਦਿਨਾਂ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ...
ਅਜ਼ਾਦੀ ਦਿਹਾੜੇ ਮੌਕੇ ਫ਼ੇਜ਼ 5 ਮੁਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਲੋਕ ਅਰਪਣ
. . .  about 5 hours ago
ਐਸ.ਏ.ਐਸ. ਨਗਰ, 14 ਅਗਸਤ (ਕੇ. ਐੱਸ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਜਾ ਰਹੇ ਆਮ...
ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ 'ਚੋਂ 35 ਲੱਖ ਰੁਪਏ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ
. . .  about 5 hours ago
ਪਟਿਆਲਾ, 14 ਅਗਸਤ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਸਟੇਟ ਬੈਂਕ ਆਫ਼ ਇੰਡੀਆ 'ਚ 35 ਲੱਖ ਰੁਪਏ ਦੀ ਹੋਈ ਚੋਰੀ ਦੇ ਮਾਮਲੇ 'ਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ...
ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 35 ਲੋਕਾਂ ਦੀ ਮੌਤ
. . .  about 5 hours ago
ਕਾਹਿਰਾ, 14 ਅਗਸਤ-ਮਿਸਰ ਦੇ ਗੀਜ਼ਾ ਸ਼ਹਿਰ 'ਚ ਇਕ ਚਰਚ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਨਾਲ 35 ਲੋਕਾਂ ਦੀ ਮੌਤ ਹੋ ਗਈ ਜਦਕਿ 45 ਹੋਰ ਜ਼ਖ਼ਮੀ ਹੋ ਗਏ ਹਨ।
'ਹਰ ਹੱਥ ਤਿਰੰਗਾ' ਪ੍ਰੋਗਰਾਮ ਤਹਿਤ ਬੋਲੇ ਅਰਵਿੰਦ ਕੇਜਰੀਵਾਲ, ਕਿਹਾ 'ਪੂਰੇ ਦੇਸ਼ 'ਚ ਸਭ ਤੋਂ ਉੱਚੇ ਤਿਰੰਗੇ ਦਿੱਲੀ 'ਚ ਹਨ'
. . .  about 5 hours ago
ਨਵੀਂ ਦਿੱਲੀ, 14 ਅਗਸਤ- ਦਿੱਲੀ 'ਚ ਆਯੋਜਿਤ 'ਹਰ ਹੱਥ ਤਿਰੰਗਾ' ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੂਰਾ ਦੇਸ਼ ਇਸ ਸਮੇਂ ਦੇਸ਼ ਭਗਤੀ 'ਚ ਡੁੱਬਿਆ ਹੋਇਆ ਹੈ। ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, 'ਬਸ ਕੁਝ ਘੰਟਿਆਂ 'ਚ ਹੀ ਇਕ ਹੋਰ ਗਾਰੰਟੀ ਪੂਰੀ ਹੋਣ ਜਾ ਰਹੀ ਹੈ'
. . .  about 5 hours ago
ਚੰਡੀਗੜ੍ਹ, 14 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇਕ ਵੱਡੀ ਗਾਰੰਟੀ ਦਿੱਤੀ ਸੀ ਕਿ ਹਰ ਪਿੰਡ 'ਚ ਇਕ ਆਮ ਆਦਮੀ ਕਲੀਨਿਕ ਖੋਲ੍ਹਾਂਗੇ...
ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਤਿਰੰਗੇ ਦੇ ਰੰਗ 'ਚ ਰੰਗੇ
. . .  about 7 hours ago
ਅਟਾਰੀ, 14 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਆਜ਼ਾਦੀ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਦੇ ਰੰਗਾਂ 'ਚ ਆਪਣੇ ਆਪ ਨੂੰ ਰੰਗ ਰਹੇ ਹਨ। ਦਰਸ਼ਕ ਗੈਲਰੀ 'ਚ ਝੰਡੇ...
ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ, ਮੀਟਿੰਗ ਉਪਰੰਤ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ
. . .  about 7 hours ago
ਚੰਡੀਗੜ੍ਹ, 14 ਅਗਸਤ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ...
ਸੀ.ਆਈ.ਏ ਸਟਾਫ਼ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ
. . .  about 8 hours ago
ਫਗਵਾੜਾ, 14 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸੀ.ਆਈ.ਏ ਸਟਾਫ਼ ਇੰਚਾਰਜ ਐੱਸ.ਆਈ. ਸਿਕੰਦਰ ਸਿੰਘ ਨੂੰ ਅੱਜ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨ ਲਈ ਚੁਣਿਆ ਗਿਆ ਹੈ। ਸਿਕੰਦਰ ਸਿੰਘ ਵਿਰਕ ਦਾ ਜਨਮ 14-2-72 ਨੂੰ ਪਿੰਡ ਮਿੱਠਾਪੁਰ...
ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
. . .  about 9 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਰਾਜਾਸਾਂਸੀ ਵਿਖੇ ਨਿੱਜੀ ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ...
ਮੁੱਖ ਮੰਤਰੀ ਮਾਨ ਨੇ 'ਲਾਲ ਸਿੰਘ ਚੱਢਾ' ਫ਼ਿਲਮ ਦੇਖਣ ਤੋਂ ਬਾਅਦ ਕੀਤਾ ਟਵੀਟ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ
. . .  about 9 hours ago
ਚੰਡੀਗੜ੍ਹ, 14 ਅਗਸਤ-ਇਨ੍ਹੀਂ-ਦਿਨੀਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਬੇਹੱਦ ਚਰਚਾ 'ਚ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ ਅਤੇ ਇਸ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਵੀ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸੰਗਰੂਰ 'ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
. . .  about 9 hours ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਸੰਗਰੂਰ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਕੈਬਨਿਟ ਮੰਤਰੀ ਨੇ ਬੱਸ ਸਟੈਂਡ ਨੇੜੇ 9.46 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ...
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਸਰਹੱਦ 'ਤੇ ਹੋਇਆ ਮਿਠਾਈਆਂ ਦਾ ਅਦਾਨ-ਪ੍ਰਦਾਨ
. . .  about 9 hours ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਸੈਕਟਰ 'ਚ ਸਾਦਕੀ ਚੌਕੀ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਪਾਕਿਸਤਾਨ ਵਲੋਂ ਭਾਰਤ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਪੋਹ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਦੇ ਬਿਜਲੀ ਕਰਮਚਾਰੀਆਂ ਵਲੋਂ ਨਿੱਜੀਕਰਨ ਵਿਰੁੱਧ ਰੋਸ ਪ੍ਰਦਰਸ਼ਨ

ਚੰਡੀਗੜ੍ਹ, 11 ਜਨਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਬਿਜਲੀ ਕਰਮਚਾਰੀਆਂ ਵਲੋਂ ਠੰਢ ਦੇ ਦਰਮਿਆਨ ਵਿਭਾਗ ਦੇ ਨਿੱਜੀਕਰਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ | ਯੂ. ਟੀ. ਪਾਵਰਮੈਨ ਯੂਨੀਅਨ ਦੇ ਸੱਦੇ ਬਿਜਲੀ ਵਿਭਾਗ ਦਾ ਕੰਮ ਪ੍ਰਾਈਵੇਟ ਕੰਪਨੀ ਨੂੰ ਦੇਣ ਸੰਬੰਧੀ ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵਿਰੁੱਧ ਸੈਕਟਰ 17 ਵਿਖੇ ਪ੍ਰਦਰਸ਼ਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ, ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਤੇ ਮੁਲਾਜ਼ਮ ਆਗੂ ਅਮਰੀਕ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ 16 ਫਰਵਰੀ 2021 ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ | ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਸ਼ਾਸਨ ਫ਼ੈਸਲੇ ਨੂੰ ਨਜ਼ਰ ਅੰਦਾਜ਼ ਕਰ ਕੇ ਟੈਂਡਰ ਦੀ ਬੋਲੀ ਖੋਲ੍ਹੀ ਹੈ | ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਦੀਆਂ ਸੇਵਾਵਾਂ, ਪੈਨਸ਼ਨ, ਗ੍ਰੈਚੁਟੀ, ਸਾਰੇ ਭੱਤੇ ਬਹਾਲ ਕੀਤੇ ਜਾਣ ਤੇ ਜੀ. ਪੀ. ਐਫ਼ ਬਰਕਰਾਰ ਰੱਖਿਆ ਜਾਵੇ | ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵਲੋਂ ਟਰੱਸਟ ਬਣਾ ਕੇ ਮੁਲਾਜ਼ਮਾਂ ਦੇ ਫ਼ੰਡ ਹੜੱਪਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਇਸ ਮੌਕੇ ਯੂਨੀਅਨ ਆਗੂ ਗੁਰਮੀਤ ਸਿੰਘ, ਦਰਸ਼ਨ ਸਿੰਘ, ਰਣਜੀਤ ਸਿੰਘ, ਕਸ਼ਮੀਰ ਸਿੰਘ, ਪਾਨ ਸਿੰਘ, ਰੇਸ਼ਮ ਨੇ ਚੰਡੀਗੜ੍ਹ ਪ੍ਰਸ਼ਾਸਨ 'ਤੇ ਦੋਸ਼ ਲਾਇਆ ਕਿ ਬਿਜਲੀ ਕਾਮਿਆਂ ਨੂੰ ਸੋਧੇ ਹੋਏ ਤਨਖ਼ਾਹ ਸਕੇਲ ਵੀ ਨਹੀਂ ਦਿੱਤੇ ਜਾ ਰਹੇ | ਪ੍ਰਦਰਸ਼ਨ ਨੂੰ ਫੈਡਰੇਸ਼ਨ ਆਫ਼ ਯੂ. ਟੀ. ਇੰਪਲਾਈਜ਼ ਐਂਡ ਵਰਕਰਜ਼ ਦੇ ਪ੍ਰਧਾਨ ਰਘਵੀਰ ਚੰਦ, ਰਜਿੰਦਰ ਕਟੋਚ, ਹਰਨੈਸ਼ ਚੰਦ, ਪੈਨਸ਼ਨਰਜ਼ ਐਸੋ. ਪ੍ਰਧਾਨ ਰਾਮ ਸਰੂਪ ਤੇ ਜਨਰਲ ਸਕੱਤਰ ਸੱਚਾ ਸਿੰਘ ਨੇ ਕਿਹਾ ਕਿ ਸੇਵਾ ਸ਼ਰਤਾਂ 'ਤੇ ਕੋਈ ਸਮਝੌਤਾ ਨਹੀਂ ਹੋਵੇਗਾ | ਮੁਲਾਜ਼ਮ ਆਗੂਆਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ 1 ਫਰਵਰੀ ਨੂੰ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਹੈ |

ਚੰਡੀਗੜ੍ਹ 'ਚ ਲਗਾਇਆ ਖ਼ੂਨਦਾਨ ਕੈਂਪ

ਚੰਡੀਗੜ੍ਹ, 11 ਜਨਵਰੀ (ਨਵਿੰਦਰ ਸਿੰਘ ਬੜਿੰਗ)-ਅੱਜ ਸ਼ਹਿਰ 'ਚ ਵਿਸ਼ਵਾਸ ਫਾਊਾਡੇਸ਼ਨ ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਰਾਜ ਸ਼ਾਖਾ ਵਲੋਂ ਸਿਹਤ ਵਿਭਾਗ ਸੈਕਟਰ 17 ਦੇ ਸਾਹਮਣੇ ਖ਼ੂਨਦਾਨ ਕੈਂਪ ਲਗਾਇਆ ਗਿਆ ਤੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਦਾ ਵੀ ...

ਪੂਰੀ ਖ਼ਬਰ »

ਸੈਕਟਰ 56 'ਚ ਪਾਣੀ ਦੀ ਕਿੱਲਤ ਕਾਰਨ ਲੋਕ ਪ੍ਰੇਸ਼ਾਨ

ਚੰਡੀਗੜ੍ਹ, 11 ਜਨਵਰੀ (ਨਵਿੰਦਰ ਸਿੰਘ ਬੜਿੰਗ)-ਸ਼ਹਿਰ ਦੇ ਸੈਕਟਰ 56 'ਚ ਪਿਛਲੇ 10 ਦਿਨਾਂ ਤੋਂ ਪਾਣੀ ਦੀ ਸਪਲਾਈ ਨਾ ਮਾਤਰ ਆਉਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਵਾਰਡ ਨੰ: 29 ਤੋਂ ਨਵ-ਨਿਯੁਕਤ ਕੌਂਸਲਰ ਮੁਨੱਵਰ ਅੰਸਾਰੀ ਨੇ ...

ਪੂਰੀ ਖ਼ਬਰ »

ਹਿਸਾਰ ਯੂਨੀਵਰਸਿਟੀ ਕਿਸਾਨਾਂ ਨੂੰ ਸਿਖਲਾਈ ਕਰਵਾਏਗੀ ਮੁਹੱਈਆ

ਚੰਡੀਗੜ੍ਹ, 11 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਕੋਰੋਨਾ ਮਹਾਂਮਾਰੀ ਦੇ ਚੱਲਦੇ ਤੇ ਕਿਸਾਨਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਨੂੰ ਧਿਆਨ 'ਚ ਰੱਖਦੇ ਹੋਏ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਹੁਣ ਕਿਸਾਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਯੂਨੀਵਰਸਿਟੀ ਨੂੰ ਰੋਗਾਣੂ ਮੁਕਤ ਕਰਨ ਲਈ ਸਪਰੇਅ ਕਰਵਾਈ

ਚੰਡੀਗੜ੍ਹ, 11 ਜਨਵਰੀ (ਨਵਿੰਦਰ ਸਿੰਘ ਬੜਿੰਗ)-ਸ਼ਹਿਰ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਯੂਨੀਵਰਸਿਟੀ ਦੇ ਸੋਸ਼ਲ ਵਰਕ ਸੈਂਟਰ ਵਲੋਂ ਵਲੰਟੀਅਰਾਂ ਦੇ ਸਹਿਯੋਗ ਨਾਲ ਵਿਦਿਆਰਥੀ, ਕੇਂਦਰ ਤੇ ਯੂਨੀਵਰਸਿਟੀ ਦੇ ਹੋਰ ਖੇਤਰ ਜਿਥੇ ਜ਼ਿਆਦਾ ਭੀੜ ਉਮੜੀ ...

ਪੂਰੀ ਖ਼ਬਰ »

ਅਫ਼ਗਾਨ ਵਿਦਿਆਰਥੀਆਂ ਲਈ ਵਿਸ਼ੇਸ਼ ਟੀਕਾਕਰਨ ਮੁਹਿੰਮ

ਚੰਡੀਗੜ੍ਹ, 11 ਜਨਵਰੀ (ਅਜੀਤ ਬਿਊਰੋ)-ਇਥੇ ਸੁਖਨਾ ਝੀਲ ਵੈਕਸੀਨੇਸ਼ਨ ਸੈਂਟਰ 'ਚ ਅਫ਼ਗਾਨ ਵਿਦਿਆਰਥੀਆਂ ਲਈ ਵਿਸ਼ੇਸ਼ ਟੀਕਾਕਰਨ ਅਭਿਆਨ ਚਲਾਇਆ ਗਿਆ | ਇਸ ਮੌਕੇ ਭਾਰਤ 'ਚ ਅਫ਼ਗਾਨਿਸਤਾਨ ਦੇ ਰਾਜਦੂਤ ਸ੍ਰੀ ਫ਼ਰੀਦ ਮਾਮੂੰਦਜੇ ਮੁੱਖ ਮਹਿਮਾਨ ਸਨ | ਯੂਨਾਈਟੇਡ ਸਿਖਸ ਤੇ ...

ਪੂਰੀ ਖ਼ਬਰ »

ਰਾਹ ਜਾਂਦੇ ਵਿਅਕਤੀ ਦਾ ਮੋਬਾਈਲ ਝਪਟਿਆ

ਚੰਡੀਗੜ੍ਹ, 11 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪਿਕਾਡਲੀ ਚੌਕ ਨੇੜੇ ਇਕ ਵਿਅਕਤੀ ਨਾਲ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸੰਬੰਧਿਤ ਮਾਮਲੇ ਦੀ ਸ਼ਿਕਾਇਤ ਨਇਆ ਗਰਾਂਓ ਦੇ ਰਹਿਣ ਵਾਲੇ ਰਾਧੇ ਸਿਆਮ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ 'ਚ ...

ਪੂਰੀ ਖ਼ਬਰ »

ਮੀਂਹ ਤੋਂ ਬਾਅਦ ਧੁੰਦ ਦੀ ਦਸਤਕ

ਚੰਡੀਗੜ੍ਹ, 11 ਜਨਵਰੀ (ਨਵਿੰਦਰ ਸਿੰਘ ਬੜਿੰਗ)-ਪਿਛਲੇ ਕੁਝ ਦਿਨਾਂ ਦੌਰਾਨ ਸ਼ਹਿਰ 'ਚ ਪਏ ਮੀਂਹ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ | ਅੱਜ ਵੱਧ ਤੋਂ ਵੱਧ ਤਾਪਮਾਨ 15.7 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਨਾਲੋਂ 5 ਡਿਗਰੀ ਘੱਟ ਦਰਜ ਕੀਤਾ ਗਿਆ | ਘੱਟ ਤੋਂ ਘੱਟ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਮਾਰਕੀਟ ਫ਼ੀਸ ਮੁਆਫ਼

ਚੰਡੀਗੜ੍ਹ, 11 ਜਨਵਰੀ (ਐਨ. ਐਸ. ਪਰਵਾਨਾ)-ਹਰਿਆਣਾ ਦੇ ਖੇਤੀਬਾੜੀ ਮੰਤਰੀ ਜੈ ਪ੍ਰਕਾਸ਼ ਦਲਾਲ ਨੇ ਕਿਹਾ ਕਿ ਸੂਬੇ ਦੀ ਮੰਡੀਆਂ 'ਚ ਫਲ ਤੇ ਸਬਜ਼ੀ ਵਿਕ੍ਰੇਤਾਵਾਂ ਨੂੰ ਮਾਰਕੀਟ ਫ਼ੀਸ ਦੇਣੀ ਪਵੇਗੀ, ਰਾਜ ਸਰਕਾਰ ਵਲੋਂ ਇਕ ਫ਼ੀਸਦੀ ਮਾਰਕੀਟ ਫ਼ੀਸ ਤੇ ਇਕ ਫ਼ੀਸਦੀ ਐਚ. ਆਰ. ...

ਪੂਰੀ ਖ਼ਬਰ »

ਅਫ਼ੀਮ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 11 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਅੱਧਾ ਕਿੱਲੋ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਰਮਨਦੀਪ ਸਿੰਘ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 801 ਨਵੇਂ ਮਾਮਲੇ

ਚੰਡੀਗੜ੍ਹ, 11 ਜਨਵਰੀ (ਅਜੀਤ ਬਿਊਰੋ)-ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ 'ਚ ਕੋਰੋਨਾ ਦੇ 801 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਸ਼ਹਿਰ ਅੰਦਰ ਐਕਟਿਵ ਕੇਸਾਂ ਦੀ ਗਿਣਤੀ 3924 ਹੋ ਗਏ ਹਨ | ਸ਼ਹਿਰ 'ਚ ਕੋਰੋਨਾ ਕਰਕੇ ਦੋ ਲੋਕਾਂ ਦੀ ਮੌਤ ਵੀ ਹੋਈ ਹੈ ਜਦ ਕਿ 128 ਮਰੀਜ਼ ...

ਪੂਰੀ ਖ਼ਬਰ »

ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਗੋਗੀ 'ਆਪ' 'ਚ ਸ਼ਾਮਿਲ

ਚੰਡੀਗੜ੍ਹ, 11 ਜਨਵਰੀ (ਅਜੀਤ ਬਿਊਰੋ)-ਆਮ ਆਦਮੀ ਪਾਰਟੀ 'ਚ ਪੰਜਾਬ ਕਾਂਗਰਸ ਦੇ ਆਗੂ ਗੁਰਪ੍ਰੀਤ ਸਿੰਘ ਗੋਗੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋ ਗਏ | ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰਪ੍ਰੀਤ ਗੋਗੀ ਦਾ ਰਸਮੀ ਤੌਰ 'ਤੇ ਪਾਰਟੀ 'ਚ ਸਵਾਗਤ ...

ਪੂਰੀ ਖ਼ਬਰ »

ਬੀਜਿੰਗ ਵਿੰਟਰ ਉਲੰਪਿਕ 2022 ਦਾ ਵਿਰੋਧ ਕਰ ਤਿੱਬਤੀ ਬਾਈਕਰਜ਼ ਚੰਡੀਗੜ੍ਹ ਪਹੁੰਚੇ

ਚੰਡੀਗੜ੍ਹ, 11 ਜਨਵਰੀ (ਅਜਾਇਬ ਸਿੰਘ ਔਜਲਾ)-ਤਿੱਬਤ ਦੀ ਆਜ਼ਾਦੀ ਲਈ ਯਤਨਸ਼ੀਲ ਸੰਗਠਨ ਰਿਜਨਲ ਤਿੱਬਤਨ ਯੂਥ ਕਾਂਗਰਸ (ਆਰ. ਟੀ. ਵਾਈ. ਸੀ.) ਜਿਸ ਨੇ ਆਯੋਜਿਤ ਕੀਤੇ ਗਏ ਵਿਸ਼ਵ ਮਾਨਵ ਅਧਿਕਾਰ ਦਿਵਸ ਮੌਕੇ ਬੰਗਲੌਰ ਤੋਂ ਦਿੱਲੀ ਲਈ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਵਲੋਂ ਸੈਲੀਬਿ੍ਟੀਜ ਨੂੰ ਚੋਣ ਮੈਦਾਨ 'ਚ ਉਤਾਰਨਾ ਪਾਰਟੀ ਨੂੰ ਪਵੇਗਾ ਮਹਿੰਗਾ-ਪ੍ਰਵਾਸੀ ਭਾਰਤੀ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਪੰਜਾਬ 'ਚ ਕਾਂਗਰਸ ਪਾਰਟੀ ਵਲੋਂ ਐਤਕੀ ਨਵਾਂ ਸਿਆਸੀ ਪੱਤਾ ਖ਼ੇਡਣ ਦੇ ਮਨੋਰਥ ਨਾਲ ਜਿਸ ਤਰ੍ਹਾਂ 'ਸੈਲੀਬਿ੍ਟੀਜ' ਨੂੰ ਉਮੀਦਵਾਰਾਂ ਵਜੋਂ ਚੋਣ ਮੈਦਾਨ 'ਚ ਉਤਾਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ, ਇਹ ਕਿਸੇ ਵੀ ਤਰ੍ਹਾਂ ਠੀਕ ...

ਪੂਰੀ ਖ਼ਬਰ »

ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਸਰਕਾਰ ਪੁਖਤਾ ਪ੍ਰਬੰਧ ਕਰੇ-ਬੀਬੀ ਤਲਵੰਡੀ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਪੰਜਾਬ 'ਚ ਕੋਰੋਨਾ ਮਰੀਜ਼ਾਂ ਦੀ ਮੁੜ ਵਧ ਰਹੀ ਗਿਣਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਹਰਜੀਤ ਕੌਰ ਤਲਵੰਡੀ ਨੇ ਪੰਜਾਬ ਸਰਕਾਰ ਤੋਂ ਇਸ ਸੰਬੰਧੀ ਪੁਖਤਾ ...

ਪੂਰੀ ਖ਼ਬਰ »

ਬੱਬੀ ਬਾਦਲ ਨੇ ਲੋਹੜੀ ਨੂੰ ਸਮਰਪਿਤ ਸਥਾਨਕ ਪ੍ਰੋਗਰਾਮ 'ਚ ਲੁਆਈ ਹਾਜ਼ਰੀ

ਐੱਸ. ਏ. ਐੱਸ. ਨਗਰ, 11 ਜਨਵਰੀ (ਬੈਨੀਪਾਲ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਥਾਨਕ ਮਾਲਵਾ ਸੁਸਾਇਟੀ ਵਲੋਂ ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਰਵਾਏ ਪ੍ਰੋਗਰਾਮ 'ਚ ਹਾਜ਼ਰੀ ਲੁਆਈ | ਉਨ੍ਹਾਂ ਸੁਸਾਇਟੀ ਵਲੋਂ ...

ਪੂਰੀ ਖ਼ਬਰ »

'ਆਪ' ਉਮੀਦਵਾਰ ਕੁਲਵੰਤ ਸਿੰਘ ਨੇ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਭੇਜਿਆ ਮਾਣਹਾਨੀ ਦਾ ਨੋਟਿਸ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਵਿਧਾਨ ਸਭਾ ਹਲਕਾ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਉਨ੍ਹਾਂ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲੇ ਤਿੰਨ ਵਿਅਕਤੀਆਂ ਗੁਰਤੇਜ ਸਿੰਘ ਪੰਨੰੂ, ਸ਼ੀਰਾ ਬਨਭੌਰਾ ਤੇ ਮੋਹਰਾ ਸਿੰਘ ਅਨਜਾਣ ਨੂੰ ...

ਪੂਰੀ ਖ਼ਬਰ »

ਕਾਂਗਰਸੀ ਆਗੂ ਅਕਾਲੀ ਦਲ ਵਿਚ ਸ਼ਾਮਿਲ

ਜ਼ੀਰਕਪੁਰ, 11 ਜਨਵਰੀ (ਹੈਪੀ ਪੰਡਵਾਲਾ)-ਇਥੋਂ ਦੀ ਸੁਖਨਾ ਕਾਲੋਨੀ ਦੇ ਕਾਂਗਰਸੀ ਆਗੂ ਸੁਨੀਲ ਗੁੱਜਰ, ਬਿੰਦਰ ਚੌਧਰੀ ਤੇ ਪ੍ਰੇਮ ਚੌਧਰੀ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਪਾਰਟੀ 'ਚ ...

ਪੂਰੀ ਖ਼ਬਰ »

ਹਲਕਾ ਮੁਹਾਲੀ 'ਚ ਸਿਹਤ ਤੇ ਸਿੱਖਿਆ ਦੇ ਖੇਤਰਾਂ ਨੂੰ ਹਮੇਸ਼ਾ ਪ੍ਰਮੁੱਖਤਾ ਦਿੱਤੀ-ਸਿੱਧੂ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਆਪਣੇ ਸਮੁੱਚੇ ਕਾਰਜਕਾਲ ਦੌਰਾਨ ਜਿਥੇ ਮੈਂ ਹਲਕਾ ਮੁਹਾਲੀ ਨੂੰ ਸਿਹਤ ਦੇ ਖੇਤਰ 'ਚ ਪ੍ਰਮੁੱਖਤਾ ਦਿੱਤੀ ਹੈ, ਉਥੇ ਹੀ ਸਿੱਖਿਆ ਦੇ ਖੇਤਰ ਨੂੰ ਵੀ ਪੂਰੀ ਅਹਿਮੀਅਤ ਦਿੱਤੀ ਹੈ | ਮੈਂ ਨਿਰੰਤਰ ਉਪਰਾਲੇ ਕਰਕੇ ਮੁਹਾਲੀ ਹਲਕੇ ...

ਪੂਰੀ ਖ਼ਬਰ »

ਥ੍ਰੀ-ਵ੍ਹੀਲਰ ਯੂਨੀਅਨਾਂ ਵਲੋਂ ਕਾਂਗਰਸ ਪਾਰਟੀ ਨੂੰ ਸਮਰਥਨ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਹਲਕਾ ਮੁਹਾਲੀ ਅੰਦਰ ਕਾਂਗਰਸ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਮੁਹਾਲੀ ਦੀਆਂ ਕਈ ਥ੍ਰੀ-ਵ੍ਹੀਲਰ ਯੂਨੀਅਨਾਂ ਦੇ ਆਗੂਆਂ ਵਲੋਂ ਸੈਕਟਰ-79 ਸਥਿਤ ਪਾਰਟੀ ਦੇ ਚੋਣ ਦਫ਼ਤਰ ਵਿਖੇ ਹੋਈ ਇਕ ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਮੀਟਿੰਗ

ਖਰੜ, 11 ਜਨਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਨ ਸਭਾ ਹਲਕਾ ਖਰੜ ਦੇ ਮੁੱਖ ਸੇਵਾਦਾਰ ਜਗਮੋਹਨ ਸਿੰਘ ਕੰਗ ਨੇ ਖਰੜ ਹਲਕੇ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਖਰੜ ਵਿਖੇ ਮੀਟਿੰਗ ਕਰਕੇ ਸ਼ਹਿਰ 'ਚ ਕਾਂਗਰਸ ਪਾਰਟੀ ਦੇ ਸਮਰਥਕਾਂ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਨੇ ਸ਼ਹਿਰ 'ਚ ਕੱਢਿਆ ਫਲੈਗ ਮਾਰਚ

ਐੱਸ. ਏ. ਐੱਸ. ਨਗਰ, 11 ਜਨਵਰੀ (ਜਸਬੀਰ ਸਿੰਘ ਜੱਸੀ)-ਅੱਜ ਮੁਹਾਲੀ ਪੁਲਿਸ ਵਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਸ਼ਹਿਰ 'ਚ ਫਲੈਗ ਮਾਰਚ ਕੱਢਿਆ ਗਿਆ | ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ 'ਤੇ ਐਸ. ਪੀ. ਹੈੱਡਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਤੇ ...

ਪੂਰੀ ਖ਼ਬਰ »

ਉਮੀਦਵਾਰਾਂ ਦੇ ਚੋਣ ਖ਼ਰਚੇ 'ਤੇ ਅੱਖ ਰੱਖਣ ਲਈ ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਰਿੰਗ ਕਮੇਟੀ ਗਠਿਤ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀਆਂ ਹਦਾਇਤਾਂ 'ਤੇ ਜ਼ਿਲ੍ਹੇ ਦੇ 3 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਮੀਡੀਆ 'ਤੇ ਕੀਤੇ ਜਾਣ ਵਾਲੇ ਖ਼ਰਚੇ 'ਤੇ ਨਜ਼ਰ ਰੱਖਣ ਲਈ ...

ਪੂਰੀ ਖ਼ਬਰ »

ਚੋਣ ਜ਼ਾਬਤਾ ਲੱਗਦੇ ਹੀ ਹੋਲਡਿੰਗ ਬੋਰਡਾਂ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਪੋਸਟਰ ਹਟਾਉਣ ਦਾ ਕੰਮ ਸ਼ੁਰੂ

ਡੇਰਾਬੱਸੀ, 11 ਜਨਵਰੀ (ਗੁਰਮੀਤ ਸਿੰਘ)-ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲੱਗਦਿਆਂ ਹੀ ਨਗਰ ਕੌਂਸਲ ਡੇਰਾਬੱਸੀ ਵਲੋਂ ਸ਼ਹਿਰ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਚਾਰ ਲਈ ਲੱਗੇ ਹੋਲਡਿੰਗ ਬੋਰਡ ਹਟਾਉਣ ਦੀ ਕਾਰਵਾਈ ਤੋਂ ਬਾਅਦ ਦੀਵਾਰਾਂ ਤੇ ਸਰਕਾਰੀ ...

ਪੂਰੀ ਖ਼ਬਰ »

ਸਾਬਕਾ ਕੌਂਸਲ ਪ੍ਰਧਾਨ ਖ਼ਿਲਾਫ਼ ਚੋਣ ਲੜਨ ਵਾਲੇ 'ਆਪ' ਆਗੂ ਅਕਾਲੀ ਦਲ 'ਚ ਸ਼ਾਮਿਲ

ਡੇਰਾਬੱਸੀ, 11 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਵਿਧਾਨ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਅੱਜ ਉਦੋਂ ਝਟਕਾ ਲੱਗਿਆ ਜਦੋਂ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸੈਣੀ ਖ਼ਿਲਾਫ਼ 'ਆਪ' ਪਾਰਟੀ ਵਲੋਂ ਚੋਣ ਲੜਨ ਵਾਲੇ ਕਪਿਲ ਸ਼ਰਮਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ 'ਚ ...

ਪੂਰੀ ਖ਼ਬਰ »

ਕਈ ਨੌਜਵਾਨ ਭਾਜਪਾ 'ਚ ਹੋਏ ਸ਼ਾਮਿਲ

ਲਾਲੜੂ, 11 ਜਨਵਰੀ (ਰਾਜਬੀਰ ਸਿੰਘ)-ਭਾਜਪਾ ਮੰਡਲ ਲਾਲੜੂ ਦੀ ਹੋਈ ਇਕ ਮੀਟਿੰਗ ਮੰਡਲ ਪ੍ਰਧਾਨ ਰਾਜਪਾਲ ਰਾਣਾ ਦੀ ਅਗਵਾਈ ਹੇਠ ਲਾਲੜੂ ਵਿਖੇ ਹੋਏ, ਜਿਸ ਦੌਰਾਨ ਕਈ ਨੌਜਵਾਨ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਮੌਕੇ ਵਿਸ਼ੇਸ ਤੌਰ 'ਤੇ ...

ਪੂਰੀ ਖ਼ਬਰ »

ਘੜੂੰਆਂ ਵਿਖੇ ਮੋਬਾਈਲ ਵੈਨ ਰਾਹੀਂ ਵੋਟਰਾਂ ਨੂੰ ਵੋਟਾਂ ਸੰਬੰਧੀ ਸਟਾਫ਼ ਵਲੋਂ ਦਿੱਤੀ ਜਾਣਕਾਰੀ

ਖਰੜ, 11 ਜਨਵਰੀ (ਗੁਰਮੁੱਖ ਸਿੰਘ ਮਾਨ)-ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ 'ਚ ਜਨਤਾ ਨੂੰ ਜਾਗਰੂਕ ਕਰਨ ਲਈ ਪਿੰਡ ਘੜੂੰਆਂ ਦੇ ਵੱਖ-ਵੱਖ ਪੋਿਲੰਗ ਬੂਥਾਂ 'ਤੇ ਮੋਬਾਈਲ ਵੈਨ ਪਹੁੰਚੀ | ਮੋਬਾਈਲ ਵੈਨ ਨੂੰ ਉਪ ਮੰਡਲ ...

ਪੂਰੀ ਖ਼ਬਰ »

ਪੰਜਾਬ 'ਚ ਕਾਂਗਰਸ ਵਲੋਂ ਸੈਲੀਬਿ੍ਟੀਜ ਨੂੰ ਚੋਣ ਮੈਦਾਨ 'ਚ ਉਤਾਰਨਾ ਪਾਰਟੀ ਨੂੰ ਪਵੇਗਾ ਮਹਿੰਗਾ-ਪ੍ਰਵਾਸੀ ਭਾਰਤੀ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਪੰਜਾਬ 'ਚ ਕਾਂਗਰਸ ਪਾਰਟੀ ਵਲੋਂ ਐਤਕੀ ਨਵਾਂ ਸਿਆਸੀ ਪੱਤਾ ਖ਼ੇਡਣ ਦੇ ਮਨੋਰਥ ਨਾਲ ਜਿਸ ਤਰ੍ਹਾਂ 'ਸੈਲੀਬਿ੍ਟੀਜ' ਨੂੰ ਉਮੀਦਵਾਰਾਂ ਵਜੋਂ ਚੋਣ ਮੈਦਾਨ 'ਚ ਉਤਾਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ, ਇਹ ਕਿਸੇ ਵੀ ਤਰ੍ਹਾਂ ਠੀਕ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਡਾਕਟਰਾਂ ਵਲੋਂ ਹੜਤਾਲ

ਪੰਚਕੂਲਾ, 11 ਜਨਵਰੀ (ਕਪਿਲ)-ਪੰਚਕੂਲਾ ਦੇ ਸੈਕਟਰ-6 ਦੇ ਸਰਕਾਰੀ ਹਸਪਤਾਲ ਦੇ ਸਾਰੇ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਦਿਨ ਦੀ ਹੜਤਾਲ 'ਤੇ ਚਲੇ ਗਏ | ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਰੱਖ ਕੇ ਡਾਕਟਰਾਂ ਨੇ ਆਪਣੀਆਂ ਮੰਗਾਂ ਸਰਕਾਰ ਅੱਗੇ ...

ਪੂਰੀ ਖ਼ਬਰ »

ਸਿੱਧੂ ਨੇ ਸੈਕਟਰ-91 ਨੂੰ ਮੁਹਾਲੀ ਨਗਰ ਨਿਗਮ 'ਚ ਸ਼ਾਮਿਲ ਕਰਨ ਦੇ ਨਾਂਅ 'ਤੇ ਲੋਕਾਂ ਨੂੰ ਦਿੱਤਾ ਲੋਲੀਪਾਪ-ਸਾਬਕਾ ਕੌਂਸਲਰ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਸਾਬਕਾ ਕੌਂਸਲਰਾਂ ਫੂਲਰਾਜ ਸਿੰਘ, ਆਰ. ਪੀ. ਸ਼ਰਮਾ, ਹਰਪਾਲ ਸਿੰਘ ਚੰਨਾ ਤੇ 'ਆਪ' ਆਗੂ ਜਸਪਾਲ ਸਿੰਘ ਮਟੌਰ ਨੇ ਦੋਸ਼ ਲਗਾਇਆ ਹੈ ਕਿ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ-91 ...

ਪੂਰੀ ਖ਼ਬਰ »

ਹਰਿਆਣਾ 'ਚ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ, 11 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 2 ਐਚ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਡੀ. ਐਸ. ਪੀ. ਬਰਾੜਾ, ਅੰਬਾਲਾ ਰਜਨੀਸ਼ ਕੁਮਾਰ ਨੂੰ ਡੀ. ਐਸ. ਪੀ. ਬਿਲਾਸਪੁਰ, ਯਮੁਨਾਨਗਰ ਲਗਾਇਆ ਗਿਆ ...

ਪੂਰੀ ਖ਼ਬਰ »

ਆਈ.ਵੀ. ਹਸਪਤਾਲ ਨੇ 790 ਗ੍ਰਾਮ ਵਜ਼ਨੀ ਨਵਜਾਤ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਬਹੁਤ ਹੀ ਪ੍ਰੀਮਚਿਊਰ ਕੇਵਲ 790 ਗ੍ਰਾਮ ਭਾਰ ਵਾਲੀ ਨਵਜਾਤ ਬੱਚੀ ਨੂੰ ਆਈ. ਵੀ. ਹਸਪਤਾਲ ਮੁਹਾਲੀ ਦੇ ਪੀਡੀਆਟਿਕ ਤੇ ਓਟੋਲਾਜੀ ਦੇ ਸਲਾਹਕਾਰ ਡਾ. ਅਮਿਤ ਨਾਗਪਾਲ ਨੇ ਨਵੀਂ ਜ਼ਿੰਦਗੀ ਦਿੱਤੀ ਹੈ | ਇਸ ਸੰਬੰਧੀ ਡਾ. ਅਮਿਤ ...

ਪੂਰੀ ਖ਼ਬਰ »

ਸੁਭਾਸ਼ ਸ਼ਰਮਾ ਨੇ ਪਿੰਡ ਟਿਵਾਣਾ ਵਿਖੇ ਲੜਕੀਆਂ ਦੀ ਮਨਾਈ ਲੋਹੜੀ

ਲਾਲੜੂ, 11 ਜਨਵਰੀ (ਰਾਜਬੀਰ ਸਿੰਘ)-ਪਿੰਡ ਟਿਵਾਣਾ ਵਿਖੇ 'ਆਪ' ਆਗੂ ਨਰਿੰਦਰ ਕੌਰ ਟਿਵਾਣਾ ਨੇ ਲੋਹੜੀ ਦੇ ਤਿਉਹਾਰ ਮੌਕੇ ਲੜਕੀਆਂ ਦੀ ਲੋਹੜੀ ਮਨਾਈ, ਜਿਸ 'ਚ 'ਆਪ' ਆਗੂ ਸੁਭਾਸ਼ ਸ਼ਰਮਾ ਨੇ ਸਿਰਕਤ ਕਰਦਿਆਂ ਜਿਥੇ ਨਵਜੰਮੀ ਲੜਕੀਆਂ ਨੂੰ ਚਾਂਦੀ ਦੇ ਕੰਗਣ ਤੇ ਹੋਰ ਸਾਮਾਨ ...

ਪੂਰੀ ਖ਼ਬਰ »

ਛੋਟੇ ਸਾਹਿਬਜ਼ਾਦਿਆਂ ਦੇ ਦਿਨ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਪ੍ਰਧਾਨ ਮੰਤਰੀ ਦਾ ਸ਼ਲਾਘਾਯੋਗ ਉਪਰਾਲਾ

ਲਾਲੜੂ, 11 ਜਨਵਰੀ (ਰਾਜਬੀਰ ਸਿੰਘ)-ਭਾਜਪਾ ਜ਼ਿਲ੍ਹਾ ਮੁਹਾਲੀ ਦੇ ਸਕੱਤਰ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਟਿਵਾਣਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ 'ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ...

ਪੂਰੀ ਖ਼ਬਰ »

ਚੌਥਾ ਦਰਜਾ ਕਰਮਚਾਰੀ ਯੂਨੀਅਨ ਨੇ ਮੇਅਰ ਤੋਂ ਮੀਟਿੰਗ ਲਈ ਸਮਾਂ ਦੇਣ ਦੀ ਕੀਤੀ ਮੰਗ

ਐੱਸ. ਏ. ਐੱਸ. ਨਗਰ, 11 ਜਨਵਰੀ (ਰਾਣਾ)-ਚੌਥਾ ਦਰਜਾ ਕਰਮਚਾਰੀ ਯੂਨੀਅਨ ਨਗਰ ਨਿਗਮ ਮੁਹਾਲੀ ਦੇ ਪ੍ਰਧਾਨ ਜਗਬੀਰ ਸਿੰਘ ਤੇ ਜਨਰਲ ਸਕੱਤਰ ਹਰਬੰਸ ਸਿੰਘ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਪੱਤਰ ਲਿਖ ਕੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਮੀਟਿੰਗ ਦਾ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਮਾਰਚ 'ਚ ਸ਼ਮੂਲੀਅਤ ਕਰਨ ਲਈ ਬੜੌਦੀ ਟੋਲ ਪਲਾਜ਼ਾ ਤੋਂ ਕਾਫ਼ਲਾ ਹੋਇਆ ਰਵਾਨਾ

ਮਾਜਰੀ, 11 ਜਨਵਰੀ (ਕੁਲਵੰਤ ਸਿੰਘ ਧੀਮਾਨ)-ਸਿੱਖ ਜਥੇਬੰਦੀਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਮਾਰਚ 'ਚ ਸ਼ਮੂਲੀਅਤ ਕਰਨ ਲਈ ਲੋਕ ਹਿੱਤ ਮਿਸ਼ਨ ਦੀ ਅਗਵਾਈ ਹੇਠ ਬੜੌਦੀ ਟੋਲ ਪਲਾਜ਼ਾ ਤੋਂ ਕਿਸਾਨਾਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ਸੰਬੰਧੀ ਗੁਰਮੀਤ ਸਿੰਘ ...

ਪੂਰੀ ਖ਼ਬਰ »

ਸਰਕਾਰੀ ਸਕੂਲ ਚਾਚੂ ਮਾਜਰਾ 'ਚੋਂ ਕੀਮਤੀ ਸਾਮਾਨ ਚੋਰੀ

ਐੱਸ. ਏ. ਐੱਸ. ਨਗਰ, 11 ਜਨਵਰੀ (ਜਸਬੀਰ ਸਿੰਘ ਜੱਸੀ)-ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਸਕੂਲ ਤੇ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਓਧਰ ਬੰਦ ਸਕੂਲਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਮੁਹਾਲੀ ਪੁਲਿਸ ਵਲੋਂ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ ਕੋਰੋਨਾ ਦੇ 703 ਮਾਮਲੇ ਤੇ 1 ਹੋਰ ਮਰੀਜ਼ ਦੀ ਮੌਤ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਰੋਨਾ ਦੇ 703 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦ ਕਿ ਕੋਰੋਨਾ ਤੋਂ ਪੀੜਤ 1 ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਅਤੇ 135 ਮਰੀਜ਼ ਇਸ ਮਹਾਂਮਾਰੀ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਸ ਸੰਬੰਧੀ ਡਿਪਟੀ ...

ਪੂਰੀ ਖ਼ਬਰ »

ਖਰੜ-ਲਾਂਡਰਾਂ ਸੜਕ ਦੇ ਦੋਨੋਂ ਪਾਸੇ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਕੰਮ ਸ਼ੁਰੂ

ਖਰੜ, 11 ਜਨਵਰੀ (ਗੁਰਮੁੱਖ ਸਿੰਘ ਮਾਨ)-ਦੋ ਦਿਨਾਂ ਦੀ ਬਾਰਿਸ਼ ਤੋਂ ਬਾਅਦ ਖਰੜ-ਲਾਂਡਰਾਂ ਸੜਕ 'ਤੇ ਦੋਨੋਂ ਪਾਸੇ ਬਣੇ ਹੋਏ ਨਿਕਾਸੀ ਨਾਲਿਆਂ ਦੇ ਓਵਰਫਲੋ ਹੋਣ ਕਾਰਨ ਅੱਜ ਨਗਰ ਕੌਸਲ ਖਰੜ ਵਲੋਂ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਦੋ ਦਿਨਾਂ ਦੇ ਮੀਂਹ 'ਚ ਇਹ ...

ਪੂਰੀ ਖ਼ਬਰ »

ਪੰਚਕੂਲਾ 'ਚ ਕੋਰੋਨਾ ਦੇ 662 ਨਵੇਂ ਮਾਮਲੇ ਆਏ ਸਾਹਮਣੇ

ਪੰਚਕੂਲਾ, 11 ਜਨਵਰੀ (ਕਪਿਲ)-ਪੰਚਕੂਲਾ 'ਚ ਕੋਰੋਨਾ ਵਾਇਰਸ ਦੇ 662 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 441 ਕੋਰੋਨਾ ਪਾਜ਼ੀਟਿਵ ਪੰਚਕੂਲਾ ਦੇ ਹਨ | ਇਸ ਬਾਰੇ ਨੋਡਲ ਅਫ਼ਸਰ ਡਾ. ਮਨਕੀਰਤ ਨੇ ਦੱਸਿਆ ਕੁੱਲ ਕੋਰੋਨਾ ਪਾਜ਼ੀਟਿਵ ਵਿਅਕਤੀਆਂ 'ਚ 258 ਪੁਰਸ਼ ਤੇ 183 ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਕਾਬੂ

ਮਾਜਰੀ, 11 ਜਨਵਰੀ (ਕੁਲਵੰਤ ਸਿੰਘ ਧੀਮਾਨ)-ਪੁਲਿਸ ਨੇ ਗਸ਼ਤ ਦੌਰਾਨ ਪਿੰਡ ਮਾਜਰਾ ਦੇ ਟੀ ਪੁਆਇੰਟ ਤੋਂ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 11 ਬੋਤਲਾਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ | ਇਸ ਸੰਬੰਧੀ ਏ. ਐਸ. ਆਈ. ਗੁਰਨਾਮ ਸਿੰਘ ਨੇ ...

ਪੂਰੀ ਖ਼ਬਰ »

ਪਿੰਡ ਦਫ਼ਰਪੁਰ ਦੀ ਪੰਚਾਇਤ ਨੇ ਅਕਾਲੀ ਦਲ ਨੂੰ ਦਿੱਤਾ ਸਮਰਥਨ

ਡੇਰਾਬੱਸੀ, 11 ਜਨਵਰੀ (ਗੁਰਮੀਤ ਸਿੰਘ)-ਪਿੰਡ ਦਫ਼ਰਪੁਰ ਦੀ ਪੰਚਾਇਤ ਸਮੇਤ ਦਰਜਨਾਂ ਪਰਿਵਾਰਾਂ ਨੇ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦਾ ਪਲਾ ਫੜ ਲਿਆ | ਇਸ ਮੌਕੇ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਸ਼ੋ੍ਰਮਣੀ ਅਕਾਲੀ ਦਲ ...

ਪੂਰੀ ਖ਼ਬਰ »

ਚੰਡੀਗੜ੍ਹ ਯੂਨੀਵਰਸਿਟੀ ਨੇ ਰਾਸ਼ਟਰੀ ਯੁਵਾ ਸੰਮੇਲਨ 'ਈਵੋਕ-2022' ਕਰਵਾਇਆ

ਐੱਸ. ਏ. ਐੱਸ. ਨਗਰ, 11 ਜਨਵਰੀ (ਕੇ. ਐੱਸ. ਰਾਣਾ)-ਅਗਾਂਹਵਧੂ ਸਮਾਜ 'ਚ ਨੌਜਵਾਨ ਪੀੜ੍ਹੀ ਤਕਨਾਲੋਜੀ ਦੀ ਧਾਰਨੀ ਬਣਦਿਆਂ ਅੱਗੇ ਜ਼ਰੂਰ ਵਧੇ, ਪਰ 5 ਹਜ਼ਾਰ ਸਾਲ ਪੁਰਾਣੀ ਦੇਸ਼ ਦੀ ਸੱਭਿਅਤਾ ਤੇ ਵਿਰਾਸਤ ਦੀ ਮਹੱਤਤਾ ਨੂੰ ਸਮਝਣਾ ਵੀ ਅਤਿਅੰਤ ਲਾਜ਼ਮੀ ਹੈ | ਇਹ ਪ੍ਰਗਟਾਵਾ ...

ਪੂਰੀ ਖ਼ਬਰ »

ਹੱਥਾਂ ਨਾਲ ਤਿਆਰ ਕੀਤੀ ਪੰਜਾਬੀ ਤਿੱਲਾ ਜੁੱਤੀ ਦੀ ਮਹਿਲਾਵਾਂ ਵਲੋਂ ਕੀਤੀ ਜਾ ਰਹੀ ਖ਼ਰੀਦਦਾਰੀ

ਖਰੜ, 11 ਜਨਵਰੀ (ਗੁਰਮੁੱਖ ਸਿੰਘ ਮਾਨ)-ਭਾਰਤ ਸਰਕਾਰ ਦੇ ਬਸਤਰ ਮੰਤਰਾਲਾ ਦੇ ਸਹਿਯੋਗ ਨਾਲ ਪਟਿਆਲਾ ਹੈਡੀਕਰਾਫਟ ਪੋ੍ਰਡਿਊਸਰ ਕੰਪਨੀ ਲਿਮ. ਸ੍ਰੀ ਚਮਕੌਰ ਸਾਹਿਬ ਵਲੋਂ ਸ੍ਰੀ ਰਾਮ ਭਵਨ ਖਰੜ ਵਿਖੇ ਹੱਥਾਂ ਦੀ ਕਢਾਈ ਨਾਲ ਤਿਆਰ ਕੀਤੀ ਗਈ ਪੰਜਾਬੀ ਤਿਲਾ ਜੁੱਤੀ ਖਰੜ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX