ਮੰਡੀ ਰੋਡ ਕ੍ਰਿਸ਼ਨਾ ਨਗਰ 'ਚ ਇਕ ਮਹੀਨੇ ਤੋਂ ਤੋੜ ਕੇ ਛੱਡੀ ਗਲੀ, ਇਲਾਕੇ ਦੇ ਲੋਕਾਂ 'ਚ ਰੋਸ
ਜਲੰਧਰ, 11 ਜਨਵਰੀ (ਸ਼ਿਵ ਸ਼ਰਮਾ)-14 ਜਨਵਰੀ ਨੂੰ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਨਿਗਮ ਦੇ ਠੇਕੇਦਾਰ ਉਨ੍ਹਾਂ ਗਲੀਆਂ ਤੇ ਸੜਕਾਂ ਨੂੰ ਦੁਬਾਰਾ ਬਣਾਉਣ ਦਾ ਕੰਮ ਨਹੀਂ ਕਰ ਰਹੇ ਹਨ ਜਿਨ੍ਹਾਂ ਨੂੰ ਇਕ ਮਹੀਨੇ ਜਾਂ ਇਸ ਤੋਂ ਵੀ ਪਹਿਲਾਂ ਦੁਬਾਰਾ ਬਣਾਉਣ ਲਈ ਤੋੜ ਦਿੱਤਾ ਗਿਆ ਸੀ | ਕੇਂਦਰੀ ਵਿਧਾਨ ਸਭਾ ਹਲਕੇ ਤੇ ਮੰਡੀ ਫੈਨਟਣਗੰਜ ਦੇ ਨੇੜੇ ਪੈਂਦੇ ਕ੍ਰਿਸ਼ਨਾ ਨਗਰ 'ਚ ਠੇਕੇਦਾਰ ਨੇ ਇਕ ਮਹੀਨਾ ਪਹਿਲਾਂ ਇੰਟਰਲਾਕ ਟਾਈਲਾਂ ਨਾਲ ਬਣੀ ਗਲੀ ਨੂੰ ਤੋੜ ਦਿੱਤਾ ਸੀ ਪਰ ਅਜੇ ਤੱਕ ਇਸ ਨੂੰ ਠੀਕ ਨਹੀਂ ਕੀਤਾ ਗਿਆ ਹੈ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਇੰਟਰਲਾਕ ਟਾਈਲਾਂ ਤੋੜ ਕੇ ਸਾਈਡ 'ਤੇ ਰੱਖ ਦਿੱਤੀਆਂ ਗਈਆਂ ਹਨ ਜਿਸ ਕਰਕੇ ਘਰ ਜਾਣ ਲਈ ਕਾਫੀ ਪੇ੍ਰਸ਼ਾਨੀ ਹੁੰਦੀ ਹੈ ਕਿ ਗੱਡੀਆਂ ਹੀ ਟੁੱਟੀ ਗਲੀ ਵਿਚ ਫਸ ਜਾਂਦੀਆਂ ਹਨ | ਠੇਕੇਦਾਰ ਨੂੰ ਇਸ ਬਾਰੇ ਕਈ ਵਾਰ ਕਿਹਾ ਗਿਆ ਹੈ ਕਿ ਉਹ ਤੋੜੀ ਗਈ ਗਲੀ ਨੂੰ ਜਲਦੀ ਬਣਾ ਦੇਣ ਤਾਂ ਜੋ ਉਨ੍ਹਾਂ ਨੂੰ ਆਉਣ ਜਾਣ ਵਿਚ ਪੇ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ | ਨਾ ਸਿਰਫ਼ ਕ੍ਰਿਸ਼ਨਾ ਨਗਰ ਦੀ ਇਸ ਟੁੱਟੀ ਹੋਈ ਗਲੀ ਤੋਂ ਲੋਕ ਪੇ੍ਰਸ਼ਾਨ ਹਨ ਸਗੋਂ ਹੋਰ ਵੀ ਕਈ ਇਲਾਕੇ ਹਨ ਜਿਹੜੇ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕੰਮ ਸ਼ੁਰੂ ਕੀਤੇ ਗਏ ਸਨ ਤਾਂ ਅਜੇ ਤੱਕ ਕੰਮ ਪੂਰੇ ਨਹੀਂ ਕੀਤੇ ਗਏ ਹਨ | ਇਸ ਵੇਲੇ ਟੁੱਟੀਆਂ ਸੜਕਾਂ ਹੋਣ ਕਰਕੇ ਲੋਕਾਂ ਨੂੰ ਜਿਹੜੀ ਪੇ੍ਰਸ਼ਾਨੀ ਹੋ ਰਹੀ ਹੈ, ਉਸ ਤੋਂ ਲੋਕ ਵੱਖ ਤੋਂ ਨਿਗਮ ਨੂੰ ਕੋਸ ਰਹੇ ਹਨ ਜਿਸ ਕਰਕੇ ਚੋਣਾਂ 'ਚ ਕਾਂਗਰਸ ਨੂੰ ਇਸ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ |
ਕੈਂਟ ਰੋਡ ਦੀ ਸੜਕ ਦੀ ਬਜਰੀ ਉੱਖੜੀ
ਚਾਰ ਦਿਨ ਤੋਂ ਲਗਾਤਾਰ ਪਏ ਮੀਂਹ ਨੇ ਸ਼ਹਿਰ ਦੀਆਂ ਕਈ ਸੜਕਾਂ ਨੂੰ ਤਾਂ ਖ਼ਰਾਬ ਕਰ ਦਿੱਤਾ ਹੈ ਜਿਸ ਕਰਕੇ ਕਈ ਟੁੱਟੀਆਂ ਸੜਕਾਂ 'ਤੇ ਹੁਣ ਬਜਰੀ ਖਿੱਲਰੀ ਹੋਈ ਨਜ਼ਰ ਆ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਚਾਹੇ ਮੀਂਹ ਨਾਲ ਸੜਕਾਂ ਟੁੱਟੀਆਂ ਹਨ ਪਰ ਇਨ੍ਹਾਂ ਨੂੰ ਬਣਾਉਣ ਵਿਚ ਕਾਫੀ ਲਾਪਰਵਾਹੀ ਵਰਤੀ ਗਈ ਹੈ ਕਿ ਕੁਆਲਿਟੀ ਦਾ ਕਿਸੇ ਤਰ੍ਹਾਂ ਦਾ ਕੋਈ ਖ਼ਿਆਲ ਨਹੀਂ ਰੱਖਿਆ ਗਿਆ ਹੈ | ਜੇਕਰ ਨਵੀਆਂ ਸੜਕਾਂ ਦੇ ਨਾਲ ਪਾਣੀ ਨਿਕਾਸੀ ਲਈ ਰੋਡ ਗਲੀਆਂ ਬਣਾਈਆਂ ਜਾਂਦੀਆਂ ਸੀ ਤਾਂ ਸੜਕਾਂ ਨੇ ਜਲਦੀ ਖ਼ਰਾਬ ਨਹੀਂ ਹੋਣਾ ਸੀ | ਹੁਣ ਮੀਂਹ ਤੋਂ ਬਾਅਦ ਠੇਕੇਦਾਰ ਦੇ ਕਰਿੰਦੇ ਕਈ ਜਗਾ ਟੁੱਟੀਆਂ ਸੜਕਾਂ ਤੋਂ ਬਜਰੀ ਇਕੱਠੀ ਕਰਦੇ ਨਜ਼ਰ ਆ ਰਹੇ ਹਨ | ਚੋਣਾਂ ਮੌਕੇ ਕਰੋੜਾਂ ਦੀਆਂ ਖ਼ਰਾਬ ਹੋਈਆਂ ਸੜਕਾਂ ਨਾਲ ਕਈ ਕਾਂਗਰਸੀ ਆਗੂ ਵੀ ਕਾਫੀ ਨਾਰਾਜ਼ ਦੱਸੇ ਜਾ ਰਹੇ ਹਨ | ਚੇਤੇ ਰਹੇ ਕਿ ਕਰੋੜਾਂ ਦੀਆਂ ਸੜਕਾਂ ਬਣਾਉਣ ਵੇਲੇ ਕੁਆਲਿਟੀ ਨੂੰ ਲੈ ਕੇ ਕਈ ਸਵਾਲ ਉੱਠਦੇ ਰਹੇ ਹਨ |
ਪਿਮਜ਼ ਸਾਹਮਣੇ ਠੇਕੇਦਾਰ ਬਣਾਏਗਾ ਨਵੀਂ ਸੜਕ
ਜਲੰਧਰ 'ਚ ਪਿਮਜ਼ ਦੇ ਸਾਹਮਣੇ ਲੱਖਾਂ ਦੀ ਬਣੀ ਸੜਕ ਦੇ ਖ਼ਰਾਬ ਹੋਣ ਤੋਂ ਬਾਅਦ ਠੇਕੇਦਾਰ ਵੀ ਹੁਣ ਇਸ ਨੂੰ ਠੀਕ ਕਰਨ ਲਈ ਤਿਆਰ ਹੋ ਗਏ ਹਨ | ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਤੇ ਹੋਰ ਲੋਕਾਂ ਨੇ ਕੁੱਝ ਸਮਾਂ ਪਹਿਲਾਂ ਬਣੀ ਇਸ ਸੜਕ ਦੀ ਬਜਰੀ ਉੱਖੜ ਜਾਣ ਦੀ ਸ਼ਿਕਾਇਤ ਕੀਤੀ ਸੀ ਜਿਸ ਕਰਕੇ ਪੁੱਡਾ ਦੀ ਕਾਫੀ ਖਿਚਾਈ ਹੋਈ ਸੀ ਕਿ ਘਟੀਆ ਤਰੀਕੇ ਨਾਲ ਬਣਾਈ ਗਈ ਸੜਕ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਨਿਗਮ ਦੀ ਬੀ. ਐਂਡ. ਆਰ. ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ ਮੌਕੇ ਦਾ ਦੌਰਾ ਕਰਕੇ ਖ਼ਰਾਬ ਹੋਈ ਸੜਕ ਦਾ ਮਸਲਾ ਉਠਾਇਆ ਸੀ | ਇਸ ਸੜਕ ਨੂੰ ਬਣਾਉਣ ਵਾਲੇ ਠੇਕੇਦਾਰ ਵਲੋਂ ਪੁੱਡਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਖ਼ਰਾਬ ਹੋਈ ਸੜਕ ਦੀ ਬਜਰੀ ਇਕੱਠੀ ਕਰਵਾ ਕੇ ਦੁਬਾਰਾ ਇਸ ਸੜਕ ਨੂੰ ਚੰਗੇ ਤਰੀਕੇ ਨਾਲ ਬਣਾ ਦੇਣਗੇ |
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਰਵਾਏ ਜਾਣ ਵਾਲੇ ਜ਼ਿਲਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਵਲੋਂ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ)-ਭਾਰਗੋ ਕੈਂਪ ਅੱਡੇ 'ਤੇ ਚੱਲ ਰਹੀ ਬਿੱਟੂ ਬੇਕਰੀ 'ਚੋਂ ਬੀਤੀ ਰਾਤ ਕਿਸੇ ਨੇ ਲੱਖਾਂ ਰੁਪਏ ਦੇ ਗਹਿਣੇ ਤੇ 35 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਹੈ | ਬੇਕਰੀ ਦੇ ਮਾਲਕ ਲੇਖਰਾਜ ਵਾਸੀ ਪ੍ਰਤਾਪ ਨਗਰ ਨੇ ਜਾਣਾਕਰੀ ਦਿੱਤੀ ਕਿ ਅੱਜ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ)-ਸਥਾਨਕ 'ਅਜੀਤ ਚੌਕ' ਨੇੜੇ ਲਾਡੋਵਾਲੀ ਰੋਡ 'ਤੇ ਚੱਲ ਰਹੀ ਕਾਰ ਡੈਂਟਿੰਗ ਪੇਟਿੰਗ ਦੀ ਵਰਕਸ਼ਾਪ 'ਚ ਭੇਦਭਰੀ ਹਾਲਤ 'ਚ ਅੱਗ ਲੱਗ ਜਾਣ ਕਰਕੇ ਭਾਰੀ ਨੁਕਸਾਨ ਹੋ ਗਿਆ ਹੈ | ਐਸ.ਐਮ. ਮੋਟਰਜ਼ ਵਰਕਸ਼ਾਪ ਦੇ ਮਾਲਕ ਲਖਵੀਰ ਉਰਫ਼ ਸੋਨੂੰ ਨੇ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ)-ਬੀ.ਐਮ.ਸੀ. ਚੌਕ ਪੁਲ 'ਤੇ ਅੱਜ ਸਵੇਰੇ ਕਰੀਬ 7 ਵਜੇ ਰੇਤਾ ਦਾ ਭਰਿਆ ਇਕ ਟਰੱਕ ਖ਼ਰਾਬ ਹੋ ਗਿਆ, ਟਰੱਕ ਦੀ ਮੁਰੰਮਤ ਕੀਤੇ ਜਾਣ ਤੋਂ ਇਲਾਵਾ ਉਸ ਨੂੰ ਹਟਾਏ ਜਾਣ ਦਾ ਕੋਈ ਹੀਲਾ ਨਾ ਹੋਣ ਕਰਕੇ, ਸ਼ਹਿਰ ਅੰਦਰ ਦਾਖ਼ਲ ਹੋਣ ਵਾਲੀ ਸੜਕ ਬੰਦ ਹੋ ...
ਜਲੰਧਰ, 11 ਜਨਵਰੀ (ਸ਼ਿਵ)-ਇਕ ਨਿੱਜੀ ਠੇਕੇਦਾਰ ਨੂੰ ਗੱਡੀਆਂ ਨੂੰ ਟੋਅ ਕਰਨ ਦਾ ਕੰਮ ਦੇਣ ਦੀ ਸ਼ਿਕਾਇਤ ਮਾਮਲੇ 'ਚ ਪੰਜਾਬ ਦੇ ਏ. ਡੀ. ਜੀ. ਪੀ. ਟ੍ਰੈਫਿਕ ਨੇ ਪੁਲਿਸ ਕਮਿਸ਼ਨਰ ਕੋਲ ਸਮੁੱਚੇ ਮਾਮਲੇ 'ਚ ਇਕ ਹਫ਼ਤੇ ਵਿਚ ਰਿਪੋਰਟ ਮੰਗੀ ਹੈ | ਇਸ ਬਾਰੇ ਏ. ਡੀ. ਜੀ. ਪੀ. ਨੇ ਪੁਲਿਸ ...
ਜਲੰਧਰ, 11 ਜਨਵਰੀ (ਐੱਮ. ਐੱਸ. ਲੋਹੀਆ)-ਯੂ.ਕੇ. ਤੋਂ ਆਏ 52 ਸਾਲਾ ਇਕ ਵਿਅਕਤੀ ਦੀ ਓਮੀਕਰੋਨ ਵਾਇਰਸ ਜਾਂਚ ਕੀਤੇ ਜਾਣ 'ਤੇ ਉਸ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ, ਜਿਸ ਨਾਲ ਹੁਣ ਤੱਕ ਜ਼ਿਲ੍ਹੇ 'ਚ ਓਮੀਕਰੋਨ ਪ੍ਰਭਾਵਿਤ 6 ਵਿਅਕਤੀ ਰਿਪੋਰਟ ਹੋਏ ਹਨ | ਇਸ ਸਬੰਧੀ ਜਾਣਕਾਰੀ ...
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-ਬ੍ਰਹਮ ਗਿਆਨੀ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲੀਆਂ ਦੀ ਤੀਸਰੀ ਬਰਸੀ ਗੁਰਦੁਆਰਾ ਡੇਰਾ ਸੰਤ ਗੜ੍ਹ ਕਪੂਰਥਲਾ ਰੋਡ ਜਲੰਧਰ ਵਿਖੇ ਸ਼ਰਧਾ ਨਾਲ ਮਨਾਈ ਗਈ | ਜਿਸ 'ਚ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ...
ਜਲੰਧਰ, 11 ਜਨਵਰੀ(ਸ਼ਿਵ ਸ਼ਰਮਾ)-ਭਾਜਪਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਾ ਹੋਣ ਕਰਕੇ ਅਜੇ ਤੱਕ ਵਰਕਰਾਂ ਵਿਚ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ ਕਿਉਂਕਿ ਕਾਂਗਰਸ ਦੀ ਤਰ੍ਹਾਂ ਭਾਜਪਾ ਦੇ ਉਮੀਦਵਾਰਾਂ ਦਾ ਅਜੇ ਤੱਕ ਐਲਾਨ ਨਹੀਂ ਕੀਤਾ ਗਿਆ ਹੈ | ਅਜੇ ਤੱਕ ਆਮ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)- ਠੰਢ ਦੇ ਮੌਸਮ 'ਚ ਵੀ ਵਿਧਾਨ ਸਭਾ ਹਲਕਾ ਜਲੰਧਰ ਕੇਂਦਰੀ ਦਾ ਸਿਆਸੀ ਪਾਰਾ ਸਿਖਰ 'ਤੇ ਹੈ | ਕਾਂਗਰਸ ਦੀ ਟਿਕਟ ਲਈ ਅੱਧੀ ਦਰਜਨ ਤੋਂ ਵੱਧ ਉਮੀਦਵਾਰਾਂ ਵਲੋਂ ਦਾਅਵੇਦਾਰੀ ਪੇਸ਼ ਕੀਤੇ ਜਾਣ ਕਾਰਨ ਪਾਰਟੀ ਹਾਈਕਮਾਨ ਲਈ ਸਥਿਤੀ ਇਕ ਅਨਾਰ ਸੌ ...
ਚੁਗਿੱਟੀ/ਜੰਡੂਸਿੰਘਾ, 11 ਜਨਵਰੀ (ਨਰਿੰਦਰ ਲਾਗੂ)-ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਵਲੋਂ ਬੈਠਕ ਮੰਗਲਵਾਰ ਨੂੰ ਲੰਮਾ ਪਿੰਡ ਖੇਤਰ 'ਚ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪਾਰਟੀ ਦੇ ਜ਼ਿਲ੍ਹਾ ਜਲੰਧਰ ਤੋਂ ਪ੍ਰਧਾਨ ਜਸਵੀਰ ਸਿੰਘ ਬੱਗਾ ਵਲੋਂ ਕੀਤੀ ਗਈ | ਇਸ ਮੌਕੇ ਬੱਗਾ ਨੇ ...
ਜਲੰਧਰ, 11 ਜਨਵਰੀ (ਸ਼ਿਵ)-ਉੱਤਰੀ ਵਿਧਾਨ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਪਾਰਟੀ ਆਗੂ ਨਿਸ਼ਾ ਭਗਤ ਆਪਣੇ ਸਮਰਥਕਾਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋ ਗਈ | ਨਿਸ਼ਾ ਭਗਤ ਨੇ ਦੋਸ਼ ਲਗਾਇਆ ਕਿ ਆਪ ਵਲੋਂ ਟਿਕਟਾਂ ਵੇਚੀਆਂ ਜਾ ਰਹੀਆਂ ਹਨ ਜਿਸ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ ਦੀ ਸੂਬੇ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਪਾਰਟੀ ਦਫ਼ਤਰ ਜਲੰਧਰ ਵਿਖੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ...
ਜਲੰਧਰ ਛਾਉਣੀ, 11 ਜਨਵਰੀ (ਪਵਨ ਖਰਬੰਦਾ)-ਬੀਤੇ 4 ਦਿਨ ਲਗਾਤਾਰ ਮੀਂਹ ਪੈਣ ਨਾਲ ਦਿਹਾਤੀ ਖੇਤਰਾਂ 'ਚ ਇਸ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਕਿਸਾਨਾਂ ਦੀ ਇਸ ਸੀਜਨ ਦੀ ਆਲੂਆਂ ਦੀ ਫਸਲ ਖੇਤਾਂ 'ਚ ਪਾਣੀ ਖੜ੍ਹਾ ਹੋਣ ਕਾਰਨ ਪੂਰੀ ਤਰ੍ਹਾਂ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਯੂਥ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਚੰਡੀਗੜ੍ਹ ਦਫ਼ਤਰ ਪਹੁੰਚਣ 'ਤੇ ਸਵਾਗਤ ਕਰਦੇ ਹੋਏ ...
ਚੁਗਿੱਟੀ/ਜੰਡੂਸਿੰਘਾ, 11 ਜਨਵਰੀ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ 'ਚ ਤੇ ਇਸ ਦੇ ਆਸ-ਪਾਸ ਦੇ ਮੁਹੱਲਿਆਂ 'ਚ ਸਰਗਰਮ ਚੋਰਾ-ਲੁਟੇਰਿਆਂ ਦੀ ਫੈਲੀ ਹੋਈ ਦਹਿਸ਼ਤ ਨੂੰ ਖ਼ਤਮ ਕਰਨ ਲਈ ਇਲਾਕਾ ਵਸਨੀਕਾਂ ਵਲੋਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਉੱਚ ਪੁਲਿਸ ...
ਜਲੰਧਰ/ਮਕਸੂਦਾਂ, 11 ਜਨਵਰੀ (ਸਤਿੰਦਰ ਪਾਲ ਸਿੰਘ)- ਮੁਹੱਲਾ ਸੰਤੋਖਪੁਰਾ ਵਿਖੇ ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਜਲੰਧਰ ਨੌਰਥ ਤੋਂ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਹੋਈ | ਜਿਸ 'ਚ ਸੰਤੋਖ਼ਪੁਰਾ ਦੇ ਵੋਟਰਾਂ ...
ਜਲੰਧਰ, 11 ਜਨਵਰੀ (ਸ਼ਿਵ)-ਵੈਸਟ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਉਨ੍ਹਾਂ ਦੇ ਸੀਨੀਅਰ ਤੇ ਪੁਰਾਣੇ ਆਗੂ ਦਰਸ਼ਨ ਭਗਤ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਤੇ ਉਹ ਵਾਪਸ ਭਾਜਪਾ 'ਚ ਸ਼ਾਮਿਲ ਹੋ ਗਏ | ਦਰਸ਼ਨ ਲਾਲ ਭਗਤ ਕਾਫ਼ੀ ਸਮਾਂ ਪਹਿਲਾਂ ...
ਜਲੰਧਰ, 11 ਜਨਵਰੀ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਮੰਡੀ ਫੈਨਟਣਗੰਜ ਦੇ ਹਨੂਮਾਨ ਮੰਦਰ 'ਚ ਨਤਮਸਤਕ ਹੋਏ | ਉਨ੍ਹਾਂ ਦੇ ਪਹੁੰਚਣ 'ਤੇ ਸ੍ਰੀ ਬੰਸੀ ਦਾਸ ਨੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਬਾਵਾ ਹੈਨਰੀ ਨੇ ਕਿਹਾ ...
ਜਲੰਧਰ, 11 ਜਨਵਰੀ (ਸ਼ਿਵ)-ਭਾਜਪਾ ਦੇ ਬੁਲਾਰੇ ਐਡਵੋਕੇਟ ਅਰਜਨ ਖੁਰਾਨਾ ਨੇ ਆਪਣਾ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਹਿਰ 'ਚ ਸੜਕਾਂ ਦਾ ਬੁਰਾ ਹਾਲ ਹੈ ਤੇ ਹਰ ਪਾਸੇ ਟੋਏ ਦੇਖਣ ਨੂੰ ਮਿਲ ਰਹੇ ਹਨ | ਪੰਜਾਬ ਸਰਕਾਰ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ | ਉਹ ...
ਜਲੰਧਰ, 11 ਜਨਵਰੀ (ਜਸਪਾਲ ਸਿੰਘ)-ਕਾਂਗਰਸ ਹਾਈਕਮਾਨ ਵਲੋਂ ਪਾਰਟੀ ਦੇ ਚੋਣ ਪ੍ਰਚਾਰ ਲਈ ਗਠਿਤ ਕੀਤੀ ਗਈ ਚੋਣ ਪ੍ਰਚਾਰ ਕਮੇਟੀ 'ਚ ਜਨਰਲ ਵਰਗ ਕਮਿਸ਼ਨ ਦੇ ਨਵ-ਨਿਯੁਕਤ ਚੇਅਰਮੈਨ ਡਾ. ਨਵਜੋਤ ਸਿੰਘ ਦਾਹੀਆ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੀ ...
ਜਲੰਧਰ, 11 ਜਨਵਰੀ (ਚੰਦੀਪ ਭੱਲਾ)-ਵਿਧਾਨ ਸਭਾ ਚੋਣਾਂ ਦੌਰਾਨ ਬੈਂਕਾਂ ਪਾਸੋਂ ਸ਼ੱਕੀ ਟਰਾਂਸਜ਼ੈਕਸ਼ਨ ਸਬੰਧੀ ਸੂਚਨਾ ਇਕੱਤਰ ਕਰਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਨੇ ਅੱਜ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਚੋਣਾਂ ...
ਜਲੰਧਰ, 11 ਜਨਵਰੀ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਸਕੂਲ ਰਾਮਾ ਮੰਡੀ ਵਿਖੇ ਪਿ੍ੰਸੀਪਲ ਸੰਗੀਤਾ ਨਿਸ਼ਤੰਦਰਾ ਦੀ ਅਗਵਾਈ 'ਚ ਸਿਵਲ ਹਸਪਤਾਲ ਤੇ ਡਾ. ਵਰਦਾਨ ਚੈਰੀਟੇਬਲ ਟਰੱਸਟ ਲੱਧੇਵਾਲੀ ਦੇ ਸਹਿਯੋਗ ਨਾਲ 15 ਤੋਂ 18 ਸਾਲ ਦੇ ਵਿਦਿਆਰਥੀਆਂ ਲਈ ਮੁਫ਼ਤ ਟੀਕਾਕਰਨ ਕੈਂਪ ...
ਚੁਗਿੱਟੀ/ਜੰਡੂਸਿੰਘਾ, 11 ਜਨਵਰੀ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਮੀਰੀ-ਪੀਰੀ ਨੌਜਵਾਨ ਸਭਾ ਵਲੋਂ 14 ਜਨਵਰੀ ਨੂੰ ਕਰਵਾਏ ਜਾਣ ਵਾਲੇ 52ਵੇਂ ਮਹੀਨਾਵਾਰੀ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਲਈ ਪ੍ਰਬੰਧਕਾਂ ਵਲੋਂ ...
ਜਲੰਧਰ/ਮਕਸੂਦਾਂ, 11 ਜਨਵਰੀ (ਸਤਿੰਦਰ ਪਾਲ ਸਿੰਘ)- ਥਾਣਾ ਡਵੀਜ਼ਨ ਨੰ. 1 ਦੀ ਪੁਲਿਸ ਨੇ ਜਬਰ ਜਨਾਹ ਮਾਮਲੇ 'ਚ ਭਗੌੜੇ ਵਿਅਕਤੀ ਨੂੰ ਪੋ੍ਰਡਕਸ਼ਨ ਵਾਰੰਟ 'ਤੇ ਲਿਆਂਦਾ ਹੈ | ਇਸ ਸਬੰਧੀ ਥਾਣਾ ਮੁਖੀ ਗੁਰਮੀਤ ਸਿੰਘ ਮੱਲੀ ਨੇ ਦੱਸਿਆ ਕਿ ਜਬਰ ਜਨਾਹ ਮਾਮਲੇ 'ਚ ਜੂਨ 2017 ਤੋਂ ...
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-ਕਲਾਕਾਰਾਂ ਦੇ ਸਮੂਹ ਕਾਲਾਕਾਰ ਸੰਘ ਪੰਜਾਬ ਵਲੋਂ ਦੋ ਰੋਜਾ ਕਲਾ ਪ੍ਰਦਰਸ਼ਨੀ ਜਲੰਧਰ ਦੇ ਵਿਰਸਾ ਵਿਹਾਰ ਵਿਖੇ ਲਗਾਈ ਗਈ, ਦਾ ਉਦਘਾਟਨ ਉੱਘੇ ਸਮਾਜ ਸੇਵਕ ਰਾਜੇਸ਼ ਵਿਜ ਅਤੇ ਏ.ਡੀ.ਸੀ.ਪੀ. ਗਗਨੇਸ਼ ਕੁਮਾਰ ਨੇ ਕੀਤਾ | ਇਸ ...
ਜਲੰਧਰ, 11 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੰਜਾਬ ਪ੍ਰੈੱਸ ਕਲੱਬ ਅੰਦਰ ਬੀਤੇ ਦਿਨੀਂ 7 ਜਨਵਰੀ ਨੂੰ ਆਮ ਆਦਮੀ ਪਾਰਟੀ ਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ | ਜਿਸ ਨੂੰ ਸੰਬੋਧਨ ਕਰਨ ਲਈ ਪਾਰਟੀ ਵਲੋਂ ਰਾਘਵ ਚੱਡਾ, ਦਿਨੇਸ਼ ਢੱਲ, ਸ਼ੀਤਲ ਅੰਗੂਰਾਲ ਤੇ ਹੋਰ ਵੀ ਕਈ ...
ਜਲੰਧਰ, 11 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਹੈਰੋਇਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਉਸ ਵੇਲੇ ਕਸਟਮ ਵਿਭਾਗ, ਰੇਲਵੇ ਸਟੇਸ਼ਨ ਅਟਾਰੀ, ਅੰਮਿ੍ਤਸਰ ਵਿਖੇ ਤਾਇਨਾਤ ਗੁਰਦੇਵ ਸਿੰਘ ਨੂੰ ਬਰੀ ਕੀਤੇ ...
ਜਲੰਧਰ, 12 ਜਨਵਰੀ (ਹਰਵਿੰਦਰ ਸਿੰਘ ਫੁੱਲ)-ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਵਿਖੇ ਲੋਹੜੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਰਵਾਏ ਗਏ ਸਮਾਗਮ 'ਚ ਨਾਰੀ ਨਿਕੇਤਨ ਟਰੱਸਟ ਦੇ ਟਰੱਸਟੀ ਤੇ ਜਨਰਲ ਸਕੱਤਰ ਸ੍ਰੀਮਤੀ ਗੁਰਜੋਤ ਕੌਰ ਸੀਨੀਅਰ ...
ਜਲੰਧਰ, 11 ਜਨਵਰੀ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਅਤੇ ਜਬਰ ਜਨਾਹ ਦੀ ਕੋਸ਼ਿਸ਼ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਕੇਸ਼ਵ ਦਾਸ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ ਨੂੰ ਬਰੀ ...
ਜਲੰਧਰ, 11 ਜਨਵਰੀ (ਚੰਦੀਪ ਭੱਲਾ)-ਜ਼ਿਲ੍ਹਾ ਜਲੰਧਰ 'ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਤੇ ਸੁਰੱਖਿਆ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਜਲੰਧਰ ਅਮਰਜੀਤ ਬੈਂਸ ਵਲੋਂ ਫੌਜਦਾਰੀ ਜ਼ਾਬਤਾ ਸੰਘਤਾ, 1973 (1974 ਦਾ ਐਕਟ ਨੰ.2) ਦੀ ਧਾਰਾ 144 ਅਧੀਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX