ਤਾਜਾ ਖ਼ਬਰਾਂ


ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਵਿਖੇ ਚੱਲੀਆਂ ਗੋਲੀਆਂ, ਇਲਾਕੇ ’ਚ ਦਹਿਸ਼ਤ ਦਾ ਮਾਹੌਲ
. . .  1 day ago
ਸੁਲਤਾਨਵਿੰਡ ,5 ਜੁਲਾਈ (ਗੁਰਨਾਮ ਸਿੰਘ ਬੁੱਟਰ)- ਥਾਣਾ ਬੀ. ਡਵੀਜ਼ਨ ਦੇ ਇਲਾਕੇ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਵਿਖੇ ਗੋਲੀਆਂ ਚੱਲਣ ਨਾਲ ਦਹਿਸ਼ਤ ਦਾ ਮਾਹੌਲ ਹੈ । ਮੌਕੇ ’ਤੇ ਪਹੁੰਚੇ ਥਾਣਾ ਬੀ. ਡਵੀਜ਼ਨ ...
ਜੱਜ ਬਣਨਾ ਚਾਹੁੰਦੀ ਜ਼ਿਲ੍ਹੇ ਵਿਚੋਂ 10ਵੀਂ ਦੀ ਪ੍ਰੀਖਿਆ ਵਿਚ ਦੂਜੇ ਸਥਾਨ 'ਤੇ ਰਹੀ ਪ੍ਰਭਜੋਤ ਕੌਰ
. . .  1 day ago
ਕਪੂਰਥਲਾ/ਢਿਲਵਾਂ, 5 ਜੁਲਾਈ (ਅਮਰਜੀਤ ਕੋਮਲ, ਗੋਬਿੰਦ ਸੁਖੀਜਾ)-ਜ਼ਿਲ੍ਹੇ ਵਿਚੋਂ 10ਵੀਂ ਦੀ ਪ੍ਰੀਖਿਆ ਵਿਚ 96.92 ਪ੍ਰਤੀਸ਼ਤ ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ 237ਵੇਂ ਸਥਾਨ 'ਤੇ ਆਪਣਾ ...
ਆਈ.ਟੀ. ਸੈਕਟਰ ਵਿਚ ਜਾਣ ਦਾ ਚਾਹਵਾਨ ਹੈ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ 'ਤੇ ਰਿਹਾ ਮੁਹੰਮਦ ਆਰਿਫ਼ ਸੋਨੀ
. . .  1 day ago
ਕਪੂਰਥਲਾ/ਢਿਲਵਾਂ, 5 ਜੁਲਾਈ (ਅਮਰਜੀਤ ਕੋਮਲ, ਗੋਬਿੰਦ ਸੁਖੀਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿਚ ਜ਼ਿਲ੍ਹਾ ਕਪੂਰਥਲਾ ਵਿਚੋਂ 97.85 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲੇ ਸਥਾਨ ਤੇ ...
ਬਿਹਾਰ :ਈ.ਡੀ. ਦੀ ਪਟਨਾ ਵਿਚ 9 ਤੋਂ 9 ਮਾਲ ’ਚ ਵੀਵੋ ਦੇ ਦਫ਼ਤਰ ਦੀ ਤਲਾਸ਼ੀ ਜਾਰੀ , 44 ਥਾਵਾਂ 'ਤੇ ਛਾਪੇਮਾਰੀ
. . .  1 day ago
ਚੰਡੀਗੜ੍ਹ : 3 ਆਈ.ਏ.ਐਸ. ਅਫਸਰਾਂ ਦੇ ਹੋਏ ਤਬਾਦਲੇ
. . .  1 day ago
ਅਤੁਲ ਸੋਨੀ ਹੋਣਗੇ ਜਲਾਲਾਬਾਦ ਦੇ ਡੀ.ਐੱਸ.ਪੀ.
. . .  1 day ago
ਮੰਡੀ ਘੁਬਾਇਆ,5 ਜੁਲਾਈ (ਅਮਨ ਬਵੇਜਾ ) - ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਸੂਚੀ ਤਹਿਤ ਸਬ ਡਵੀਜ਼ਨ ਜਲਾਲਾਬਾਦ ਦੇ ਨਵੇਂ ਡੀ.ਐੱਸ.ਪੀ. ਅਤੁਲ ਸੋਨੀ ਹੋਣਗੇ । ਇਸ ਤੋਂ ਪਹਿਲਾ ਡੀ.ਐੱਸ.ਪੀ. ਸੁਬੇਗ਼ ਸਿੰਘ ਐਡੀਸ਼ਨਲ ...
ਵੱਡੀ ਖ਼ਬਰ: ਪੰਜਾਬ ਦੇ ਮੁੱਖ ਸਕੱਤਰ ਦਾ ਤਬਾਦਲਾ, ਵਿਜੇ ਕੁਮਾਰ ਜੰਜੂਆ ਹੋਣਗੇ ਮੁੱਖ ਸਕੱਤਰ
. . .  1 day ago
10ਵੀਂ ਦੇ ਨਤੀਜੇ 'ਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ 'ਚ ਕਰਵਾਇਆ ਨਾਂਅ ਦਰਜ
. . .  1 day ago
ਸਰਦੂਲਗੜ੍ਹ, 5 ਜੁਲਾਈ (ਜੀ.ਐਮ.ਅਰੋੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਤਿੰਨ ਸਕੂਲਾ ਦੇ ਚਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸਕੂਲ ਅਤੇ ਮਾਪਿਆ ਦਾ ਨਾਂਅ ਰੌਸ਼ਨ ਕੀਤਾ ਹੈ। ਬੋਰਡ...
ਨਵਨੀਤ ਕੌਰ ਗਿੱਲ ਹੋਣਗੇ ਸਬ ਡਿਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ.
. . .  1 day ago
ਤਪਾ ਮੰਡੀ 5 ਜੁਲਾਈ (ਵਿਜੇ ਸ਼ਰਮਾ) - ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੇ ਤਹਿਤ ਸਬ ਡਵੀਜ਼ਨ ਤਪਾ ਦੇ ਨਵੇਂ ਡੀ.ਐੱਸ.ਪੀ. ਨਵਨੀਤ ਕੌਰ ਗਿੱਲ ਹੋਣਗੇ। ਇਸ ਤੋਂ ਪਹਿਲਾਂ ਡੀ.ਐੱਸ.ਪੀ ਗੁਰਵਿੰਦਰ ਸਿੰਘ ਦੀ ਬਦਲੀ ਲੁਧਿਆਣਾ ਦੀ ਹੋ ਗਈ...
ਨੇਵੀ ਅਫ਼ਸਰ ਬਣ ਸਮਾਜ ਦੀ ਸੇਵਾ ਕਰਨੀ ਚਾਹੁੰਦੀ ਹੈ - ਤਮੰਨਾ ਸਿੰਗਲਾ
. . .  1 day ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ ਥਿੰਦ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ, ਜਿਸ ਵਿਚ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 99.19% ਰਿਹਾ ਅਤੇ ਜ਼ਿਲ੍ਹਿਆਂ ਅਨੁਸਾਰ ਮਲੇਰਕੋਟਲਾ ਜ਼ਿਲ੍ਹੇ ਦਾ ਨਤੀਜਾ 10ਵੇਂ ਸਥਾਨ 'ਤੇ ਰਿਹਾ। ਇਸ ਸੰਬੰਧੀ...
ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ
. . .  1 day ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ 25 ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਵਿਦਿਆਰਥੀ ਨੇ ਜ਼ਿਲ੍ਹੇ 'ਚੋ ਪ੍ਰਾਪਤ ਕੀਤਾ ਪਹਿਲਾ ਸਥਾਨ
. . .  1 day ago
ਮਹਿਲ ਕਲਾਂ,5 ਜੁਲਾਈ (ਅਵਤਾਰ ਸਿੰਘ ਅਣਖੀ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਛਾਪਾ (ਬਰਨਾਲਾ) ਦੇ ਹੋਣਹਾਰ ਵਿਦਿਆਰਥੀ ਗੁਰਸੇਵਕ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਮਿੱਠੇਵਾਲ...
ਦਵਿੰਦਰ ਅੱਤਰੀ ਨਾਭਾ ਦੇ ਨਵੇਂ ਡੀ.ਐੱਸ.ਪੀ. ਨਿਯੁਕਤ
. . .  1 day ago
ਨਾਭਾ, 5 ਜੁਲਾਈ (ਕਰਮਜੀਤ ਸਿੰਘ) - ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐੱਸ.ਪੀ. ਨਾਭਾ...
ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ 'ਚ - ਅਸ਼ਵਨੀ ਵੈਸ਼ਨਵ
. . .  1 day ago
ਨਵੀਂ ਦਿੱਲੀ, 5 ਜੁਲਾਈ - ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਭਾਰਤ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦੀ ਪ੍ਰਕਿਰਿਆ...
ਸਰਕਾਰੀ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਜ਼ਿਲ੍ਹਾ ਹੁਸ਼ਿਆਰਪੁਰ 'ਚੋਂ ਅੱਵਲ
. . .  1 day ago
ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫ਼ਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਹੁਸੈਨਪੁਰ ਗੁਰੂ ਕਾ ਨੇ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਪਹਿਲਾ...
ਜੌੜਕੀਆਂ ਦੀ ਵਿਦਿਆਰਥਣ ਨੇ 10ਵੀਂ ਦੇ ਨਤੀਜੇ 'ਚ ਚਮਕਾਇਆ ਮਾਨਸਾ ਦਾ ਨਾਂਅ
. . .  1 day ago
ਸਰਦੂਲਗੜ੍ਹ, 5 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) - ਸਰਦੂਲਗੜ੍ਹ ਦੇ ਪਿੰਡ ਜੌੜਕੀਆਂ ਦੇ ਨਿੱਜੀ ਸਕੂਲ ਦੀ ਵਿਦਿਆਰਥਣ ਮਹਿਕ ਰਾਣੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ 'ਚ 630/650 ਅੰਕ ਹਾਸਲ ਕਰਕੇ ਮੈਰਿਟ...
ਮਲੇਰਕੋਟਲਾ ਦੇ ਯਾਸਿਰ ਸਈਦ ਨੇ ਦਸਵੀਂ ਸ਼੍ਰੇਣੀ ਦੀ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  1 day ago
ਮਲੇਰਕੋਟਲਾ, 5 ਜੁਲਾਈ (ਮੁਹੰਮਦ ਹਨੀਫ਼ ਥਿੰਦ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ 10ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਮਲੇਰਕੋਟਲਾ ਦੇ ਸਥਾਨਕ ਸਕੂਲ...
ਨਾਭਾ ਦੀਆਂ ਤਿੰਨ ਵਿਦਿਆਰਥਣਾਂ ਨੇ ਮੈਰਿਟ ਸੂਚੀ 'ਚ ਕਰਵਾਇਆ ਨਾਂਅ ਦਰਜ
. . .  1 day ago
ਨਾਭਾ, 5 ਜੁਲਾਈ -(ਕਰਮਜੀਤ ਸਿੰਘ) - ਨਾਭਾ ਦੇ ਸਥਾਨਕ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਕੋਸ਼ਿਕਾ, ਕੋਮਾਕਸ਼ੀ ਬਾਂਸਲ ਅਤੇ ਖੁਸ਼ੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ...
ਪੰਜਵੇਂ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ ਨਾਲ ਹਰਾਇਆ ਭਾਰਤ
. . .  1 day ago
ਬਰਮਿੰਘਮ, 5 ਜੁਲਾਈ - ਭਾਰਤ ਅਤੇ ਇੰਗਲੈਂਡ ਵਿਚਕਾਰ 5ਵੇਂ ਟੈਸਟ ਮੈਚ ਦੇ 5ਵੇਂ ਦਿਨ ਇੰਗਲੈਂਡ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਵਲੋਂ ਮਿਲੇ 378 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ 3 ਵਿਕਟਾਂ ਦੇ ਨੁਕਸਾਨ 'ਤੇ ਹਾਸਿਲ...
ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, 334 ਡੀ.ਐਸ.ਪੀਜ਼. ਦੇ ਤਬਾਦਲੇ
. . .  1 day ago
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ) - ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅੱਜ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿਚ ਵੱਡਾ ਫੇਰਬਦਲ ਕਰਦਿਆਂ 334 ਡੀ.ਐੱਸ.ਪੀ. ਪੱਧਰ ਦੇ ਅਧਿਕਾਰੀਆਂ...
ਨਸਰਾਲਾ ਦੇ 2 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਕਰਵਾਇਆ ਨਾਂਅ ਦਰਜ
. . .  1 day ago
ਨਸਰਾਲਾ, 5 ਜੁਲਾਈ (ਸਤਵੰਤ ਸਿੰਘ ਥਿਆੜਾ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏੇ 10ਵੀਂ ਦੇ ਨਤੀਜ਼ਿਆਂ ਵਿੱਚ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ਦੇ ਦੋ ਦਿਆਰਥੀਆਂ ਨੇ ਚੰਗੇ ਅੰਕ ਲੈ ਕੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ। ਇਸ ਮੌਕੇ ਸਕੂਲ...
ਪਾਸਲਾ 'ਚ ਮੇਲੇ ਦੌਰਾਨ ਗੋਲੀਬਾਰੀ, ਪਿੱਛੇ ਨੂੰ ਭਜਾਈ ਕਾਰ ਵਲੋਂ ਦਰੜੇ ਜਾਣ 'ਤੇ 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਥਾਣਾ ਨੂਰਮਹਿਲ ਅਧੀਨ ਆਉਂਦੇ ਪਿੰਡ ਪਾਸਲਾ ਵਿਚ ਦੇਰ ਰਾਤ ਇਕ ਮੇਲੇ ਦੌਰਾਨ ਦੋ ਧੜਿਆਂ ਵਿਚਕਾਰ ਗੋਲੀਬਾਰੀ ਦੌਰਾਨ ਭਜਾਈ ਕਾਰ ਵਲੋਂ ਦੋ ਪ੍ਰਵਾਸੀ ਮਜ਼ਦੂਰਾਂ ਨੂੰ ਦਰੜੇ ਜਾਣ...
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਇਲਾਜ ਲਈ ਪੀਜੀਆਈ ਚੰਡੀਗੜ੍ਹ ਰੈਫਰ
. . .  1 day ago
ਅੰਮ੍ਰਿਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)- ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਵਿਚ ਜ਼ੇਰੇ ਇਲਾਜ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਿਹਤ ਵਿਭਾਗ ਵਲੋਂ ਦਿਲ ਦੇ ਬਾਈਪਾਸ ਆਪ੍ਰੇਸ਼ਨ...
ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਬਣਨਾ ਚਾਹੁੰਦੀ ਹੈ ਡਾਕਟਰ
. . .  1 day ago
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਤੀਜਾ ਸਥਾਨ ਹਾਸਿਲ...
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋਂ ਕਲਾਂ ਦੀਆਂ ਚਾਰ ਵਿਦਿਆਰਥਣਾਂ ਆਈਆਂ ਮੈਰਿਟ 'ਚ
. . .  1 day ago
ਬਰਨਾਲਾ/ਰੂੜੇਕੇ ਕਲਾਂ, 5 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੀਆਂ ਤਿੰਨ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੀ ਮੈਰਿਟ ਲਿਸਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 30 ਪੋਹ ਸੰਮਤ 553

ਬਠਿੰਡਾ

ਬਠਿੰਡਾ ਵਿਖੇ ਪਰਮਵੀਰ ਚੱਕਰ ਜੇਤੂ ਫਲਾਇੰਗ ਅਧਿਕਾਰੀ ਨਿਰਮਲਜੀਤ ਸਿੰਘ ਸੇਖੋਂ ਦਾ ਆਦਮ-ਕੱਦ ਬੁੱਤ ਸਥਾਪਤ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲਾਣ)-ਭਾਰਤ-ਪਾਕਿਸਤਾਨ ਜੰਗ ਦੌਰਾਨ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਫਲਾਇੰਗ ਅਧਿਕਾਰੀ ਪਰਮਵੀਰ ਚੱਕਰ ਜੇਤੂ ਨਿਰਮਲਜੀਤ ਸਿੰਘ ਸੇਖੋਂ ਦਾ ਅੱਜ ਬਠਿੰਡਾ ਦੇ ਭਾਈ ਘਨੱਈਆ ਚੌਕ ਵਿਖੇ ਆਦਮ-ਕੱਦ ਬੁੱਤ ਸਥਾਪਤ ਕੀਤਾ ਗਿਆ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਦੇ ਬੁੱਤ ਅੱਗੇ ਨਤਮਸਤਕ ਹੁੰਦੇ ਹੋਏ ਉਨ੍ਹਾਂ ਨੂੰ ਸਿਜਦਾ ਕਰਦੇ ਕਿਹਾ ਕਿ ਦੇਸ਼ ਦੇ ਮਹਾਨ ਸਪੂਤਾਂ ਤੇ ਉਨ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਂਦਾ ਰਹੇਗਾ | ਜ਼ਿਕਰਯੋਗ ਹੈ ਕਿ ਪਿੰਡ ਈਸੇਵਾਲ (ਲੁਧਿਆਣਾ) ਦੇ ਜੰਮਪਲ ਫਲਾਇੰਗ ਅਧਿਕਾਰੀ ਨਿਰਮਲਜੀਤ ਸਿੰਘ ਸੇਖੋਂ 1971 ਦੀ ਭਾਰਤ-ਪਾਕਿਸਤਾਨ ਜੰਗ ਸਮੇਂ ਸ਼੍ਰੀਨਗਰ ਸਥਿੱਤ ਫੋਲੈਂਡ ਗਨੈੱਟ ਲੜਾਕੂ ਨੂੰ ਉਡਾਉਂਦੇ ਹੋਏ ਭਾਰਤੀ ਵਾਈ ਸੈਨਾ ਦੇ ਨੰਬਰ 18 ਸਕੂਐਡਰਨ 'ਦਾ ਫਲਾਇੰਗ ਬੁਲੇਟਸ' ਨਾਲ ਡਿਊਟੀ 'ਤੇ ਤਾਇਨਾਤ ਸਨ | 14 ਦਸੰਬਰ 1971 ਨੂੰ ਸ਼੍ਰੀਨਗਰ ਏਅਰ-ਫੀਲਡ ਉੱਤੇ ਪਾਕਿਸਤਾਨ ਏਅਰ ਫੋਰਸ ਦੇ ਬੇਸ ਪਿਸ਼ਾਵਰ ਤੋਂ 26 ਸੈਕੂਅਡਰਨ ਦੇ ਛੇ ਪਾਕਿਸਤਾਨੀ ਹਵਾਈ ਸੈਨਾ ਦੇ ਜੈੱਟਾਂ ਵਲੋਂ ਹਮਲਾ ਕੀਤਾ ਗਿਆ | ਉਸ ਸਮੇਂ ਡਿਊਟੀ 'ਤੇ ਤਾਇਨਾਤ ਸ. ਸੇਖੋਂ ਨੇ ਹਮਲੇ ਦੌਰਾਨ ਉਡਾਣ ਭਰਨ ਦੀ ਕੋਸ਼ਿਸ਼ ਦੇ ਘਾਤਕ ਖ਼ਤਰੇ ਦੇ ਬਾਵਜੂਦ ਹਮਲਾਵਰ ਸਾਬਰ ਇੱਕ ਜੋੜੀ ਨੂੰ ਤੁਰੰਤ ਉਤਾਰਿਆ ਤੇ ਦੂਸਰੀ ਲੜਾਈ ਦੌਰਾਨ ਉਨ੍ਹਾਂ ਇਕ ਜਹਾਜ਼ 'ਤੇ ਸਿੱਧਾ ਹਮਲਾ ਕੀਤਾ ਤੇ ਦੂਸਰੇ ਜਹਾਜ਼ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਗ ਲਗਾ ਦਿੱਤੀ | ਉਨ੍ਹਾਂ ਚਾਰ-ਇਕ ਦੇ ਮੁਕਾਬਲੇ ਤਹਿਤ ਦੁਸ਼ਮਣ ਨਾਲ ਅਸਮਾਨ ਵਿਚ ਲੜਾਈ 'ਚ ਹਿੱਸਾ ਲਿਆ | ਇਸ ਦੌਰਾਨ ਉਨ੍ਹਾਂ ਦੇ ਜਹਾਜ਼ ਨੂੰ ਇਕ ਸਾਬਰ ਦੀ ਗੋਲੀ ਨਾਲ ਮਾਰ ਦਿੱਤਾ ਗਿਆ ਸੀ ਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ | ਉਹ ਭਾਰਤੀ ਹਵਾਈ ਸੈਨਾਂ ਦੀਆਂ ਪ੍ਰੰਪਰਾਵਾਂ ਵਿਚ ਉਚਾਈਆਂ ਦੇ ਪਹਿਲੇ ਅਧਿਕਾਰੀ ਸਨ, ਜਿਨ੍ਹਾਂ ਨੂੰ ਸ਼ਹੀਦੀ ਪ੍ਰਾਪਤ ਹੋਣ ਉਪਰੰਤ ਦੇਸ਼ ਦੇ ਸਰਵ-ਉੱਚ ਬਹਾਦਰੀ ਪੁਰਸਕਾਰ 'ਪਰਮਵੀਰ ਚੱਕਰ' ਨਾਲ ਸਨਮਾਨਿਆ ਗਿਆ | ਉਨ੍ਹਾਂ ਦੀ ਲਾਸਾਨੀ ਬਹਾਦਰੀ ਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਲਈ ਅੱਜ ਬਠਿੰਡਾ ਵਿਚ ਉਨ੍ਹਾਂ ਦਾ ਉਕਤ ਕਾਦਮ-ਕੱਦ ਬੁੱਤ ਸਥਾਪਤ ਕੀਤਾ ਗਿਆ ਹੈ |

ਅਕਾਲੀ ਬਸਪਾ ਸਰਕਾਰ ਬਣਨ 'ਤੇ ਢਾਣੀਆਂ 'ਚ ਰਹਿੰਦੇ ਲੋਕਾਂ ਨੂੰ ਪਿੰਡਾਂ ਵਾਂਗ ਦੇਵਾਂਗੇ ਸਹੂਲਤ-ਸਿੱਧੂ

ਤਲਵੰਡੀ ਸਾਬੋ, 12 ਜਨਵਰੀ (ਰਵਜੋਤ ਸਿੰਘ ਰਾਹੀ)-ਸੂਬੇ ਦੇ ਲੋਕ ਇਹ ਗੱਲ ਭਲੀਭਾਂਤ ਜਾਣ ਚੁੱਕੇ ਹਨ ਕਿ ਸੂਬੇ ਦਾ ਵਿਕਾਸ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਅਕਾਲੀ ਦੀ ਸਰਕਾਰ ਸਮੇਂ ਹੀ ਹੁੰਦਾ ਰਿਹਾ ਹੈ ਇਸ ਲਈ ਉਹ ਇਸ ਵਾਰ ਵੀ ਅਕਾਲੀ ਬਸਪਾ ਗੱਠਜੋੜ ਦੇ ਹੱਕ ਵਿਚ ਫ਼ਤਵਾ ...

ਪੂਰੀ ਖ਼ਬਰ »

ਸੇਲਬਰਾਹ ਦੇ 63 ਪਰਿਵਾਰਾਂ ਵਲੋਂ ਅਕਾਲੀ ਦਲ 'ਚ ਸ਼ਮੂਲੀਅਤ ਦਾ ਐਲਾਨ

ਭਾਈਰੂਪਾ, 12 ਜਨਵਰੀ (ਵਰਿੰਦਰ ਲੱਕੀ)-ਹਲਕਾ ਰਾਮਪੁਰਾ ਫੂਲ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਉਸ ਮੌਕੇ ਵੱਡਾ ਝਟਕਾ ਲੱਗਿਆ ਜਦ ਪਿੰਡ ਸੇਲਬਰਾਹ ਤੋਂ ਸਵਰਗੀ ਸਰਪੰਚ ਹਰੀ ਸਿੰਘ ਦੇ ਪਰਿਵਾਰ ਦੇ ਨਾਲ 63 ਪਰਿਵਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ...

ਪੂਰੀ ਖ਼ਬਰ »

ਡੇਰਾ ਸਲਾਬਤਪੁਰਾ ਵਿਖੇ ਜਾਣ ਵਾਲੇ ਸਿਆਸੀ ਆਗੂਆਂ ਵਿਰੁੱਧ ਮਤੇ ਪਾਸ

ਬਠਿੰਡਾ, 12 ਜਨਵਰੀ (ਸੱਤਪਾਲ ਸਿੰਘ ਸਿਵੀਆਂ)-ਡੇਰਾ ਸਿਰਸਾ ਨਾਲ ਸਬੰਧਿਤ ਡੇਰਾ ਸਲਾਬਤਪੁਰਾ ਵਿਖੇ ਹਾਜ਼ਰੀ ਭਰਨ ਵਾਲੇ ਸਿਆਸੀ ਆਗੂਆਂ ਖ਼ਿਲਾਫ਼ ਅੱਜ ਖ਼ਾਲਸਾ ਦੀਵਾਨ ਸ਼੍ਰੀ ਗੁਰੂ ਸਿੰਘ ਸਭਾ ਤੇ ਸਿੱਖ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਗੁਰਦੁਆਰਾ ਸਿੰਘ ...

ਪੂਰੀ ਖ਼ਬਰ »

ਭੁੱਚੋ ਮੰਡੀ ਦੇ ਸਮਾਜ ਸੇਵੀ ਜੌੜਾ ਪਰਿਵਾਰ ਨੂੰ ਮਹਾਸ਼ਾ ਅਮਰ ਚੰਦ ਮੈਮੋਰੀਅਲ ਐਵਾਰਡ ਨਾਲ ਸਨਮਾਨਿਆ

ਬਠਿੰਡਾ, 12 ਜਨਵਰੀ (ਅਵਤਾਰ ਸਿੰਘ)-ਭੁੱਚੋ ਮੰਡੀ ਦੇ ਸਮਾਜ ਸੇਵੀ ਜੌੜਾ ਪਰਿਵਾਰ ਨੂੰ ਮਹਾਸ਼ਾ ਅਮਰ ਚੰਦ ਮਿੱਤਲ ਮੈਮੋਰੀਅਲ ਐਵਾਰਡ ਨਾਲ ਸਨਮਾਨਿਆ ਗਿਆ ਹੈ | ਦਿ੍ਸ਼ਟੀ ਆਈ ਡੋਨੇਸ਼ਨ ਸੁਸਾਇਟੀ ਤੇ ਨੀਲ ਕੰਠ ਮੰਦਰ ਕਮੇਟੀ ਭੁੱਚੋ ਮੰਡੀ ਵਲੋਂ ਕਰਵਾਏ ਗਏ ਭਰਵੇਂ ਸਮਾਗਮ ...

ਪੂਰੀ ਖ਼ਬਰ »

ਮਿਸ ਲਿਟਲ ਪੰਜਾਬਣ ਲੋਹੜੀ ਧੀਆਂ ਦੀ ਭਾਗ 5ਵਾਂ ਹੋਇਆ ਸੰਪੂਰਨ

ਬਠਿੰਡਾ, 12 ਜਨਵਰੀ (ਅਵਤਾਰ ਸਿੰਘ)-ਬੀਤੇ ਦਿਨ ਸ਼ਹਿਰ ਬਠਿੰਡਾ ਵਿਚ ਮਿਸ ਲਿਟਲ ਪੰਜਾਬਣ ਲੋਹੜੀ ਧੀਆਂ ਦੀ ਭਾਗ ਪੰਜਵਾਂ ਜੋ ਸਾਈਨ ਡਾਂਸ ਪਲਾਨਟ ਅਤੇ ਰਿੱਚ ਹੈਰੀਟੇਜ ਕਲਚਰ ਅਤੇ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਇਆ ਗਿਆ ਸੀ | ਜਿਸ ਵਿਚ ਮਾਨਸਾ, ਬਠਿੰਡਾ ,ਫ਼ਰੀਦਕੋਟ, ...

ਪੂਰੀ ਖ਼ਬਰ »

ਬਠਿੰਡਾ ਜ਼ਿਲੇ੍ਹ 'ਚ ਕੋਰੋਨਾ ਦਾ ਕਹਿਰ ਜਾਰੀ

ਬਠਿੰਡਾ, 12 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਜ਼ਿਲੇ੍ਹ 'ਚ ਕਰੋਨਾ ਮਹਾਂਮਾਰੀ ਦੇ ਪ੍ਰਕੋਪ 'ਚ ਵਾਧਾ ਹੋਣ ਕਾਰਨ 172 ਨਵੇਂ ਕੇਸ ਸਾਹਮਣੇ ਆਏ ਹਨ | ਜਿਨ੍ਹਾਂ 'ਚ ਮਾਡਲ ਟਾਊਨ, ਸੈਂਟਰਲ ਯੂਨੀਵਰਸਿਟੀ ਘੱੁਦਾ ਤੇ ਬਠਿੰਡਾ ਆਰਮੀ ਕੈਂਟ ਤੋਂ ਵੀ ਵੱਧ ਕੇਸ ਦੇਖਣ ਨੂੰ ...

ਪੂਰੀ ਖ਼ਬਰ »

ਬੰਗੀ ਰੋਡ 'ਤੇ ਦੋ ਮੋਟਰਸਾਈਕਲਾਂ ਦੀ ਹੋਈ ਆਪਸ 'ਚ ਟੱਕਰ

ਰਾਮਾਂ ਮੰਡੀ, 12 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)- ਸ਼ਹਿਰ ਦੇ ਬੰਗੀ ਰੋਡ 'ਤੇ ਦੋ ਮੋਟਰ-ਸਾਈਕਲਾਂ ਦੀ ਆਪਸ ਵਿਚ ਟੱਕਰ ਹੋਣ ਨਾਲ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ | ਇਸ ਦੀ ਸੂਚਨਾ ਮਿਲਣ 'ਤੇ ਤੁਰੰਤ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬੌਬੀ ਲਹਿਰੀ ਅਤੇ ...

ਪੂਰੀ ਖ਼ਬਰ »

ਸਫ਼ਰ ਜ਼ਿੰਦਗੀ ਫਾਊਾਡੇਸ਼ਨ ਨੇ ਪਿੰਡ ਗੁੰਮਟੀ ਕਲਾਂ ਵਿਖੇ ਲੜਕੀਆਂ ਦੀ ਲੋਹੜੀ ਮਨਾਈ

ਭਾਈਰੂਪਾ, 12 ਜਨਵਰੀ (ਵਰਿੰਦਰ ਲੱਕੀ)-ਸਫਰ ਜ਼ਿੰਦਗੀ ਫਾੳਾੂਡੇਸ਼ਨ ਗੁੰਮਟੀ ਕਲਾਂ ਵਲੋਂ ਸਮੂਹ ਨਗਰ ਨਿਵਾਸੀ, ਪਿੰਡ ਦੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲ ਪਿੰਡ ਅੰਦਰ 2021 'ਚ ਜਨਮੀਆਂ ਲੜਕੀਆਂ ਦੀ ਲੋਹੜੀ ਸ਼ਾਨਦਾਰ ਢੰਗ ਨਾਲ ਪਿੰਡ ਦੇ ਸਰਕਾਰੀ ਸਕੂਲ 'ਚ ਮਨਾਈ ...

ਪੂਰੀ ਖ਼ਬਰ »

ਐੱਨ.ਐੱਸ.ਐੱਸ. ਵਿਭਾਗ ਵਲੋਂ ਨੈਸ਼ਨਲ ਯੂਥ ਡੇ ਮਨਾਇਆ

ਬਠਿੰਡਾ, 12 ਜਨਵਰੀ (ਅਵਤਾਰ ਸਿੰਘ)-ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਪਿ੍ੰਸੀਪਲ ਡਾ. ਸੁਰਜੀਤ ਸਿੰਘ ਦੇ ਅਗਵਾਈ ਹੇਠ ਪ੍ਰੋਗਰਾਮ ਅਫ਼ਸਰ ਪ੍ਰੋ.ਬਲਵੀਰ ਕੌਰ ਗਿੱਲ, ਪ੍ਰੋ. ਗੁਰਸ਼ਰਨ ਕੌਰ ਚੀਮਾ ਅਤੇ ਪ੍ਰੋ.ਨਰਿੰਦਰ ਸਿੰਘ ਵਲੋਂ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਚੋਣਾਂ ਦੌਰਾਨ ਬੈਂਕ ਖਾਤਿਆਂ ਵਿਚ ਸ਼ੱਕੀ ਲੈਣ-ਦੇਣ ਸਬੰਧੀ ਦਿੱਤੀਆਂ ਹਦਾਇਤਾਂ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ...

ਪੂਰੀ ਖ਼ਬਰ »

ਬੱਲੂਆਣਾ ਵਿਖੇ ਪਹਿਲੀ ਕਬੱਡੀ ਲੀਗ ਕਰਵਾਈ

ਬੱਲੂਆਣਾ, 12 ਜਨਵਰੀ (ਗੁਰਨੈਬ ਸਾਜਨ)-ਬਠਿੰਡਾ ਦੇ ਪਿੰਡ ਬੱਲੂਆਣਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਹਿਲੀ ਕਬੱਡੀ ਲੀਗ ਕਰਵਾਈ ਗਈ | ਭਾਈ ਬਹਿਲੋ ਫਿਜ਼ੀਕਲ ਟਰੇਨਿੰਗ ਸੈਂਟਰ ਗੋਨਿਆਣਾ, ਪਿੰਡ ਦੀ ਨਗਰ ਪੰਚਾਇਤ, ਕਿਸਾਨ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਟਿਕਾਣਾ ਭਾਈ ਜਗਤਾ ਜੀ ਸਾਹਿਬ ਵਿਖੇ ਨਹੀਂ ਹੋਵੇਗਾ ਸਾਲਾਨਾ ਸਮਾਗਮ

ਗੋਨਿਆਣਾ, 12 ਜਨਵਰੀ (ਲਛਮਣ ਦਾਸ ਗਰਗ)-ਕੋਰੋਨਾ ਮਹਾਂਮਾਰੀ ਨੇ ਮੁੜ ਫਿਰ ਪੂਰੇ ਦੇਸ਼ ਵਿਚ ਆਪਣਾ ਜਾਲ ਫੈਲਾ ਲਿਆ ਹੈ | ਦਿਨੋਂ ਦਿਨ ਦੇਸ਼ ਅੰਦਰ ਕੋਰੋਨਾ ਦੇ ਮਰੀਜ਼ਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੇਕਰ ਸਿਹਤ ਮਾਹਿਰਾਂ ਦੀ ਮੰਨੀਏ ਤਾਂ ਕੋਰੋਨਾ ਮਹਾਂਮਾਰੀ ਦੀ ਇਹ ...

ਪੂਰੀ ਖ਼ਬਰ »

ਨਾਥੀਆਣਾ ਤੋਂ 7 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ

ਮਹਿਮਾ ਸਰਜਾ, 12 ਜਨਵਰੀ (ਰਾਮਜੀਤ ਸ਼ਰਮਾ)-ਕਾਂਗਰਸ ਨੂੰ ਉਸ ਸਮੇਂ ਧੱਕਾ ਲੱਗਾ ਜਦੋਂ 7 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਹਨ | ਕੋਠੇ ਨਾਥੀਆਣਾ ਤੋਂ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਨਹਿਰੂ ਦੀ ਅਗਵਾਈ ਹੇਠ ਗੁਰਤੇਜ ਸਿੰਘ, ਕੁਲਵੰਤ ਸਿੰਘ, ਨਾਇਬ ...

ਪੂਰੀ ਖ਼ਬਰ »

ਕੋਵਿਡ-19 ਦੇ ਚੱਲਦਿਆਂ ਸਰਕਾਰੀ ਪ੍ਰਾਈਵੇਟ ਅਦਾਰਿਆਂ ਵਿਚ 50 ਫ਼ੀਸਦੀ ਮੁਲਾਜ਼ਮਾਂ ਨੂੰ ਬੁਲਾਇਆ ਜਾਵੇ- ਜ਼ਿਲ੍ਹਾ ਪ੍ਰਧਾਨ ਮਾਨ

ਬਠਿੰਡਾ, 12 ਜਨਵਰੀ (ਅਵਤਾਰ ਸਿੰਘ)- ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਬਠਿੰਡਾ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਨੇ ਪੰਜਾਬ ਸਰਕਾਰ ਅਤੇ ਚੀਫ਼ ਇਲੈੱਕਸ਼ਨ ਕਮਿਸ਼ਨ ਪੰਜਾਬ ਤੋਂ ਮੰਗ ਕੀਤੀ ਕਿ ਕੋਵਿਡ 19 ਦੀ ਬਿਮਾਰੀ ਨੂੰ ਮੁੱਖ ਰੱਖਦਿਆਂ ਪੰਜਾਬ ...

ਪੂਰੀ ਖ਼ਬਰ »

ਅਮਿਤ ਰਤਨ ਕੋਟਫੱਤਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ

ਕੋਟਫੱਤਾ, 12 ਜਨਵਰੀ (ਰਣਜੀਤ ਸਿੰਘ ਬੁੱਟਰ)-ਬਠਿੰਡਾ ਦਿਹਾਤੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਰਹੇ ਅਮਿਤ ਰਤਨ ਕੋਟਫੱਤਾ ਬਠਿੰਡਾ ਦਿਹਾਤੀ ਹਲਕੇ ਦੇ ਪਿੰਡਾਂ ਵਿਚ ਵੋਟ ਮੰਗਣ ਗਏ ਜਿੱਥੇ ਵੋਟਰਾਂ ਨੇ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੱਤਾ | ਵੋਟਰਾਂ ...

ਪੂਰੀ ਖ਼ਬਰ »

ਪੰਜਾਬ ਵਿਚ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ- ਵਿਧਾਇਕਾ ਬਲਜਿੰਦਰ ਕੌਰ

ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ)-ਸੂਬੇ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਦੀ ਉੱਤਰ ਕਾਟੋ ਮੈਂ ਚੜਾਂ ਦੀ ਨੀਤੀ ਤਹਿਤ ਰਾਜਸੱਤਾ ਦੀ ਭਾਗੀਦਾਰੀ ਤੋਂ ਚੰਗੀ ਤਰ੍ਹਾਂ ਜਾਣੂੰ ਹੋ ਚੁੱਕੇ ਹਨ ਅਤੇ ਉਹ ਸਮਝਦੇ ਹਨ ਕਿ ਸੂਬੇ ਹਿਤਾਂ ਲਈ ਆਮ ਆਦਮੀ ਪਾਰਟੀ ਦਾ ਸੱਤਾ ...

ਪੂਰੀ ਖ਼ਬਰ »

ਜੱਗਾ ਕਲਿਆਣ ਨੂੰ ਅਕਾਲੀ ਦਲ ਬਾਦਲ ਵਲੋਂ ਮੀਤ ਪ੍ਰਧਾਨ ਬਣਾਏ ਜਾਣ 'ਤੇ ਭਰਵਾਂ ਸਵਾਗਤ

ਲਹਿਰਾ ਮੁਹੱਬਤ, 12 ਜਨਵਰੀ ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਤੋਂ ਸ਼ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਨਿਗਰਾਨ ਜਗਸੀਰ ਸਿੰਘ ਜੱਗਾ ਕਲਿਆਣ ਨੂੰ ਸੂਬਾ ਮੀਤ ਪ੍ਰਧਾਨ ਬਣਾਏ ਜਾਣ 'ਤੇ ਪਾਰਟੀ ਵਰਕਰਾਂ ਤੇ ਆਗੂਆਂ ਵਲੋਂ ਹਾਈਕਮਾਂਡ ਦਾ ਧੰਨਵਾਦ ...

ਪੂਰੀ ਖ਼ਬਰ »

ਸਮੁੱਚੇ ਚੋਣ ਪ੍ਰਬੰਧ ਪੂਰੀ ਤਰ੍ਹਾਂ ਪਾਰਦਰਸ਼ੀ ਤੇ ਨਿਰਪੱਖ
ਐੱਸ.ਡੀ.ਐੱਮ. ਬਠਿੰਡਾ ਨੇ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਰਿਟਰਨਿੰਗ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਬਠਿੰਡਾ ਨੇ ਚੋਣ ਪ੍ਰਬੰਧਾਂ ਦਾ ਲਿਆ ਜਾਇਜ਼ਾ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਰਿਟਰਨਿੰਗ ...

ਪੂਰੀ ਖ਼ਬਰ »

ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਵਲੋਂ ਵਰਕਰਾਂ ਨਾਲ ਨੁੱਕੜ ਮੀਟਿੰਗ

ਰਾਮਾਂ ਮੰਡੀ, 12 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)-ਕਾਂਗਰਸ ਪਾਰਟੀ ਦੇ ਹਲਕਾ ਤਲਵੰਡੀ ਸਾਬੋ ਤੋਂ ਸੰਭਾਵੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਸਾਬਕਾ ਮੰਤਰੀ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵਰਕਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਇਸੇ ਤਹਿਤ ਅੱਜ ...

ਪੂਰੀ ਖ਼ਬਰ »

ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ 'ਤੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਾਂਗੇ- ਅਸੀਜਾ

ਰਾਮਾਂ ਮੰਡੀ, 12 ਜਨਵਰੀ (ਗੁਰਪ੍ਰੀਤ ਸਿੰਘ ਅਰੋੜਾ)- ਹਲਕਾ ਤਲਵੰਡੀ ਸਾਬੋ ਅੰਦਰ ਵੱਡੇ-ਵੱਡੇ ਵਿਕਾਸ ਦੇ ਦਾਅਵੇ ਕਰਨ ਵਾਲੀ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦੌਰਾਨ 5 ਸਾਲਾਂ ਵਿਚ ਸ਼ਹਿਰ ਦੇ ਲੋਕਾਂ ਦੇ ਲੰਮੇ ਸਮੇਂ ਤੋਂ ਸੀਵਰੇਜ ਸਿਸਟਮ ਅਤੇ ਪੀਣ ਨੂੰ ਸਾਫ਼ ਪਾਣੀ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਦੇ ਦਾਰਾ ਬੇਗਾ ਨੂੰ ਯੂਥ ਵਿੰਗ ਦੇ ਸੂਬਾ ਜਰਨਲ ਸਕੱਤਰ ਨਿਯੁਕਤ ਕਰਨ 'ਤੇ ਭਰਵਾਂ ਸਵਾਗਤ

ਲਹਿਰਾ ਮੁਹੱਬਤ, 12 ਜਨਵਰੀ (ਸੁਖਪਾਲ ਸਿੰਘ ਸੁੱਖੀ)-ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡ ਲਹਿਰਾ ਬੇਗਾ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਦਰਬਾਰਾ ਸਿੰਘ ਦਾਰਾ ਬੇਗਾ ਨੂੰ ਸੂਬਾ ਜਰਨਲ ਸਕੱਤਰ ਯੂਥ ਵਿੰਗ ਨਿਯੁਕਤ ਕਰਨ 'ਤੇ ਹਲਕਾ ਆਗੂਆਂ ਤੇ ਵਰਕਰਾਂ ਨੇ ਭਰਵਾਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਸਿਮਰਨਜੋਤ ਸਿੰਘ ਖ਼ਾਲਸਾ ਨੂੰ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਐਲਾਨਿਆ

ਬਠਿੰਡਾ, 12 ਜਨਵਰੀ (ਸੱਤਪਾਲ ਸਿੰਘ ਸਿਵੀਆਂ)- ਪੰਜਾਬ ਵਿਧਾਨ ਸਭਾ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਨੇ ਵੀ ਕਮਰ-ਕੱਸ ਲਈ ਹੈ ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ | ਅੱਜ ਦਲ ਦੇ ...

ਪੂਰੀ ਖ਼ਬਰ »

ਘਰ-ਘਰ ਪੁੱਜ ਕੇ ਕੀਤਾ ਪ੍ਰਚਾਰ
ਅਕਾਲੀ ਬਸਪਾ ਉਮੀਦਵਾਰ ਦੇ ਹੱਕ ਵਿਚ ਮਹਿਲਾਵਾਂ ਨੇ ਸੰਭਾਲਿਆ ਮੋਰਚਾ

ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ)-15 ਜਨਵਰੀ ਤੱਕ ਚੋਣ ਕਮਿਸ਼ਨ ਵਲੋਂ ਜਨਤਕ ਰੈਲੀਆਂ ਤੇ ਲਗਾਈ ਪਾਬੰਦੀ ਉਪਰੰਤ ਹੁਣ ਸਿਆਸੀ ਪਾਰਟੀਆਂ ਦੇ ਕਾਰਕੁੰਨ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਹਨ | ਇਸੇ ਲੜੀ ਵਿਚ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ...

ਪੂਰੀ ਖ਼ਬਰ »

ਅਕਾਲੀ ਬਸਪਾ ਉਮੀਦਵਾਰ ਦੇ ਹੱਕ ਵਿਚ ਮਹਿਲਾਵਾਂ ਨੇ ਸੰਭਾਲਿਆ ਮੋਰਚਾ

ਤਲਵੰਡੀ ਸਾਬੋ, 12 ਜਨਵਰੀ (ਰਣਜੀਤ ਸਿੰਘ ਰਾਜੂ)-15 ਜਨਵਰੀ ਤੱਕ ਚੋਣ ਕਮਿਸ਼ਨ ਵਲੋਂ ਜਨਤਕ ਰੈਲੀਆਂ ਤੇ ਲਗਾਈ ਪਾਬੰਦੀ ਉਪਰੰਤ ਹੁਣ ਸਿਆਸੀ ਪਾਰਟੀਆਂ ਦੇ ਕਾਰਕੁੰਨ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਰਹੇ ਹਨ | ਇਸੇ ਲੜੀ ਵਿਚ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ...

ਪੂਰੀ ਖ਼ਬਰ »

ਜਗਸੀਰ ਸਿੰਘ ਕਲਿਆਣ ਦੀ ਨਿਯੁਕਤੀ ਦਾ ਸਵਾਗਤ

ਨਥਾਣਾ, 12 ਜਨਵਰੀ (ਗੁਰਦਰਸ਼ਨ ਲੁੱਧੜ)-ਸੀਨੀਅਰ ਅਕਾਲੀ ਆਗੂ ਜਗਸੀਰ ਸਿੰਘ ਕਲਿਆਣ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਨਿਯੁਕਤ ਕਰਨ ਉਪਰੰਤ ਸਰਕਲ ਨਥਾਣਾ ਦੇ ਅਕਾਲੀ ਆਗੂਆਂ ਵਿਚ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ...

ਪੂਰੀ ਖ਼ਬਰ »

ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀ ਬੀ.ਐੱਡ ਦੇ ਨਤੀਜਿਆਂ ਵਿਚ ਫਿਰ ਰਹੀ ਝੰਡੀ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿੱਦਿਆ ਦੇ ਖੇਤਰ ਵਿਚ ਪ੍ਰਮੁੱਖ ਸੰਸਥਾ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪਿਛਲੇ ਦਿਨੀਂ ਐਲਾਨੇ ਬੀ.ਐੱਡ ਸੈਕਿੰਡ ਸਮੈਸਟਰ ਦੇ ਨਤੀਜਿਆਂ ਵਿਚੋਂ ...

ਪੂਰੀ ਖ਼ਬਰ »

ਦੇਸ਼ ਦੇ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਵਿਵੇਕਾਨੰਦ ਜੀ- ਵੀਨੂੰ ਗੋਇਲ

ਬਠਿੰਡਾ, 12 ਜਨਵਰੀ (ਅਵਤਾਰ ਸਿੰਘ)-ਸਮਾਜ ਸੇਵੀ ਤੇ ਉੱਘੀ ਭਾਜਪਾ ਵਰਕਰ ਵੀਨੂੰ ਗੋਇਲ ਵਲੋਂ ਆਪਣੀ ਟੀਮ ਸਮੇਤ ਰਾਸ਼ਟਰੀ ਯੂਥ ਦਿਵਸ ਮੌਕੇ ਸਵਾਮੀ ਵਿਵੇਕਾਨੰਦ ਜੀ ਦਾ ਜਨਮ ਦਿਵਸ ਰੋਜ ਗਾਰਡਨ ਵਿਚ ਸਵਾਮੀ ਵਿਵੇਕਾਨੰਦ ਜੀ ਦੇ ਲੱਗੀ ਮੂਰਤ 'ਤੇ ਫੁੱਲ ਮਾਲਾ ਭੇਟ ਕਰਕੇ ...

ਪੂਰੀ ਖ਼ਬਰ »

ਛੋਲਿਆਂ ਦੀ ਫ਼ਸਲ 'ਤੇ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ

ਬਠਿੰਡਾ, 12 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਡਾ. ਅਮਨਜੀਤ ਸਿੰਘ ਨੇ ਛੋਲਿਆਂ ਦੀ ਫ਼ਸਲ ਨੂੰ ਸੁੰਡੀ ਤੋਂ ਬਚਾਅ ਸਬੰਧੀ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਸੁੰਡੀ ਛੋਲਿਆਂ ਦੇ ਪੱਤੇ, ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਨ-ਲਾਈਨ ਮਨਾਇਆ ਰਾਸ਼ਟਰੀ ਯੁਵਾ ਦਿਵਸ

ਤਲਵੰਡੀ ਸਾਬੋ, 12 ਜਨਵਰੀ (ਰਵਜੋਤ ਸਿੰਘ ਰਾਹੀ)-ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼ ਦੇ ਇਤਿਹਾਸ ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦਾ ਜਨਮ ਦਿਹਾੜਾ ਰਾਸ਼ਟਰੀ ਯੁਵਾ ਦਿਵਸ ਦੇ ਰੂਪ ਵਿਚ ਡਾ. ਨੀਲਮ ਗਰੇਵਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX