ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ 'ਚ ਹਰ ਸਾਲ ਲੱਗਣ ਵਾਲੇ ਪਵਿੱਤਰ ਤੇ ਇਤਿਹਾਸਕ ਮੇਲਾ ਮਾਘੀ ਮੌਕੇ ਭਾਰੀ ਤਾਦਾਦ ਵਿਚ ਸ਼ਰਧਾਲੂ, ਸਿਆਸੀ ਹਸਤੀਆਂ, ਉੱਚ ਅਫ਼ਸਰ, ਨੌਜਵਾਨ ਤੇ ਸਮਾਜ ਦੇ ਹਰ ਵਰਗ ਦੇ ਲੋਕ ਆਪਣੀ ਹਾਜ਼ਰੀ ਲਵਾਉਣ ਲਈ ਇਸ ਮੇਲੇ ਦਾ ਹਿੱਸਾ ਬਣਦੇ ਹਨ | ਮੇਲੇ ਦੀ ਮਹੱਤਤਾ ਨੂੰ ਦੇਖਦੇ ਹੋਏ ਟ੍ਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਜ਼ਿਲ੍ਹਾ ਪੁਲਿਸ ਵਲੋਂ ਇਕ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਸਰਬਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਇਸ ਪਵਿੱਤਰ ਤਿਉਹਾਰ 'ਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ 7 ਆਰਜ਼ੀ ਬੱਸ ਸਟੈਂਡ ਤਿਆਰ ਕੀਤੇ ਗਏ ਹਨ | ਇਸ ਤਹਿਤ ਫ਼ਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਸਾਹਮਣੇ 220 ਕੇ.ਵੀ. ਸਬ ਸਟੇਸ਼ਨ ਨੇੜੇ ਬਿਜਲੀ ਘਰ ਫ਼ਿਰੋਜ਼ਪੁਰ ਰੋਡ, ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ, ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ, ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ, ਗੁਰੂਹਰਸਹਾਏ ਰੋਡ ਤੋਂ ਆਉਣ ਵਾਲੀਆ ਬੱਸਾਂ ਦੀ ਪਾਰਕਿੰਗ ਯਾਦਗਾਰੀ ਗੇਟ ਗੁਰੂਹਰਸਹਾਏ ਰੋਡ, ਕੋਟਕਪੂਰਾ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ, ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ ਅਤੇ ਡੀ.ਏ.ਵੀ. ਸਕੂਲ ਕੋਟਕਪੂਰਾ ਰੋਡ, ਅਬੋਹਰ/ਪੰਨੀਵਾਲਾ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਅਬੋਹਰ ਰੋਡ ਬਾਈਪਾਸ ਚੌਕ 'ਤੇ ਹੋਵੇਗੀ ਅਤੇ ਕਿਸੇ ਵੀ ਬੱਸ ਨੂੰ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ | ਸ: ਸਰਬਜੀਤ ਸਿੰਘ ਨੇ ਦੱਸਿਆ ਕਿ ਮੇਲੇ ਵਾਲੇ ਦਿਨ ਸ਼ਹਿਰ ਵਿਚ ਭਾਰੀ ਵਾਹਨਾਂ ਨੂੰ ਆਉਣ ਦੀ ਮਨਾਹੀ ਹੋਵੇਗੀ ਤੇ ਇਸ ਦੇ ਨਾਲ ਹੀ ਫ਼ਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਵਾਲੀ ਸਾਈਡ ਤੋਂ ਆਉਣ ਵਾਲੇ ਭਾਰੀ ਵਾਹਨਾਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਇਸ ਪ੍ਰਕਾਰ ਆਮ ਲੋਕਾਂ ਅਤੇ ਸ਼ਰਧਾਲੂਆਂ ਦੀਆਂ ਨਿੱਜੀ ਗੱਡੀਆਂ ਲਈ ਪਾਰਕਿੰਗ ਵਾਸਤੇ 17 ਪਾਰਕਿੰਗ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਦੁਸਹਿਰਾ ਗਰਾੳਾੂਡ/ਪਸ਼ੂ ਮੇਲਾ ਨੇੜੇ ਡਾ: ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ, ਸਾਹਮਣੇ ਮੀਨਾਰ-ਏ-ਮੁਕਤੇ ਨੇੜੇ ਡੀ.ਸੀ. ਦਫ਼ਤਰ, ਦਫ਼ਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ, ਹਰਿਆਲੀ ਪੈਟਰੋਲ ਪੰਪ ਦੇ ਸਾਹਮਣੇ, ਸਾਹਮਣੇ ਖੇਤੀਬਾੜੀ ਦਫ਼ਤਰ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ, ਬੈਕ ਸਾਈਡ ਬਾਬਾ ਦੀਪ ਸਿੰਘ ਹੈਲਥ ਕਲੱਬ ਨੇੜੇ ਨਹਿਰੀ ਕਾਲੋਨੀ ਬਠਿੰਡਾ ਬਾਈਪਾਸ, ਗਿਰਧਰ ਧਰਮ ਕੰਡਾ ਮਲੋਟ ਰੋਡ ਦੇ ਨਾਲ ਸ਼ਹਿਰ ਵਾਲੇ ਪਾਸੇ, ਦੀਪ ਹਾਂਡਾ ਕਾਰ ਏਜੰਸੀ ਦੇ ਸਾਹਮਣੇ ਅਤੇ ਬਿਜਲੀ ਘਰ ਦੇ ਨਾਲ ਮਲੋਟ ਰੋਡ, ਦੀਪ ਹਾਂਡਾ ਕਾਰ ਏਜੰਸੀ ਦੇ ਨਾਲ ਅਤੇ ਬਿਜਲੀ ਘਰ ਦੇ ਸਾਹਮਣੇ ਮਲੋਟ ਰੋਡ, ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ, ਟੋਆਇਟਾ ਮੋਟਰਜ਼ ਅਤੇ ਸੇਤੀਆ ਹਾਂਡਾ ਮੋਟਰ ਸਾਈਕਲ ਏਜੰਸੀ ਦੇ ਵਿਚਕਾਰ ਮਲੋਟ ਰੋਡ, ਟੋਯੋਟਾ ਮੋਟਰਜ਼ ਦੇ ਸਾਹਮਣੇ ਮਲੋਟ ਰੋਡ, ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ, ਰੈੱਡ ਕਰਾਸ ਭਵਨ ਨੇੜੇ ਗੁਰੂ ਗੋਬਿੰਦ ਸਿੰਘ ਪਾਰਕ/ਨੇੜੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਮਾਈ ਭਾਗੋ ਕਾਲਜ ਦੇ ਸਾਹਮਣੇ ਕਾਲੋਨੀ ਵਿਚ, ਤਿਕੋਣੀ ਮਲੋਟ ਰੋਡ ਦੇ ਨਾਲ ਸ਼੍ਰੋਮਣੀ ਕਮੇਟੀ ਦੀ ਜਗ੍ਹਾ ਦੇ ਪਿਛਲੇ ਪਾਸੇ ਡਾ: ਜੈ ਦੇਵ ਵਾਲੀ ਗਲੀ, ਕਾਲੋਨੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ | ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵਲੋਂ 7 ਐਮਰਜੈਂਸੀ ਪੁਲਿਸ ਸਹਾਇਤਾ ਕੇਂਦਰ ਬਣਾਏ ਗਏ ਹਨ, ਜਿੱਥੋਂ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਆਉਣ 'ਤੇ ਆਮ ਲੋਕ ਬੜੀ ਆਸਾਨੀ ਨਾਲ ਇਨ੍ਹਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ | ਬਣਾਏ ਗਏ ਪੁਲਿਸ ਸਹਾਇਤਾ ਕੇਂਦਰਾਂ 'ਚ ਬਠਿੰਡਾ ਰੋਡ 'ਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਦਫ਼ਤਰ ਦੇ ਨਾਲ, ਮੇਲਾ ਗਰਾਊਾਡ ਮੁੱਖ ਗੇਟ ਦੇ ਨਜ਼ਦੀਕ ਮਲੋਟ ਰੋਡ, ਡੇਰਾ ਭਾਈ ਮਸਤਾਨ ਸਿੰਘ ਸਕੂਲ ਮਲੋਟ ਰੋਡ ਮੰਗੇ ਦੇ ਪੈਟਰੋਲ ਪੰਪ ਪਿੱਛੇ, ਅਬੋਹਰ ਰੋਡ ਬਾਈਪਾਸ ਚੌਕ, ਨੇੜੇ ਗੁਰੂ ਨਾਨਕ ਕਾਲਜ ਟਿੱਬੀ ਸਾਹਿਬ ਰੋਡ, ਗੁਰੂਹਰਸਹਾਏ ਰੋਡ ਪਿੰਡ ਲੰਬੀ ਢਾਬ (ਪਸ਼ੂ ਮੇਲਾ) ਤੇ ਕੋਟਕਪੂਰਾ ਰੋਡ ਨੇੜੇ ਕੋਠੀ ਡਾ: ਕੇਹਰ ਸਿੰਘ ਸ਼ਾਮਿਲ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਮਨ ਕਾਨੂੰਨ ਤੇ ਸੁਰੱਖਿਆ ਕਾਇਮ ਰੱਖਣ ਲਈ ਸ਼ਹਿਰ ਦੇ ਅੰਦਰੂਨੀ ਭਾਗਾਂ ਵਿਚ 32 ਸਥਾਨਾਂ 'ਤੇ ਨਾਕੇ ਲਾਏ ਗਏ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਬਾਹਰੀ ਰਸਤਿਆਂ 'ਤੇ ਕੁੱਲ 26 ਸਥਾਨਾਂ 'ਤੇ ਨਾਕੇ ਲਾਏ ਗਏ ਹਨ | ਮੇਲਾ ਮਾਘੀ ਮੌਕੇ ਆਵਾਜਾਈ ਵਿਵਸਥਾ ਨੂੰ ਨਿਯਮਬੱਧ ਤਰੀਕੇ ਨਾਲ ਚਲਾਉਣ ਲਈ ਵੱਖ-ਵੱਖ ਸਥਾਨਾਂ 'ਤੇ ਕੁੱਲ 49 ਟ੍ਰੈਫ਼ਿਕ ਪੁਆਇੰਟਾਂ ਦੀ ਪਹਿਚਾਣ ਕਰਕੇ ਉਨ੍ਹਾਂ 'ਤੇ ਜ਼ਰੂਰਤ ਅਨੁਸਾਰ ਟ੍ਰੈਫ਼ਿਕ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ | ਇਸੇ ਪ੍ਰਕਾਰ ਆਮ ਲੋਕਾਂ ਤੇ ਮੇਲਾ ਵੇਖਣ ਆ ਰਹੀ ਸੰਗਤ ਦੇ ਮਨਾਂ 'ਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਸਮਾਜ ਵਿਰੋਧੀ ਅਨਸਰਾਂ 'ਤੇ ਤਿੱਖੀ ਨਜ਼ਰ ਬਣਾਈ ਰੱਖਣ ਦੇ ਮਕਸਦ ਨਾਲ 14 ਮੋਟਰਸਾਈਕਲ ਗਸ਼ਤਾਂ, 5 ਘੋੜ ਸਵਾਰ ਗਸ਼ਤਾਂ ਤੇ 11 ਪੈਦਲ ਗਸ਼ਤਾਂ ਸ਼ੁਰੂ ਕੀਤੀਆਂ ਗਈਆਂ ਹਨ | ਭੀੜ ਭੜੱਕੇ ਅਤੇ ਭਗਦੜ ਤੋਂ ਬਚਾਅ ਲਈ 12 ਸਥਾਨਾਂ 'ਤੇ ਪੁਲਿਸ ਟਾਵਰ ਸਥਾਪਤ ਕਰਕੇ ਉਨ੍ਹਾਂ 'ਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ | ਸਮੁੱਚੇ ਮੇਲੇ ਨੂੰ ਕੁੱਲ ਸੱਤ ਸੈਕਟਰਾਂ ਵਿਚ ਵੰਡ ਕੇ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਹਰੇਕ ਸੈਕਟਰ ਦਾ ਇੰਚਾਰਜ ਇਕ ਸੀਨੀਅਰ ਗਜ਼ਟਿਡ ਪੁਲਿਸ ਅਫ਼ਸਰ ਲਾਇਆ ਗਿਆ ਹੈ, ਜਦੋਂ ਕਿ ਮੇਲਾ ਮਾਘੀ ਸੁਰੱਖਿਆ ਸਬੰਧੀ ਸਮੁੱਚੀ ਕਮਾਂਡ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਕਤਸਰ ਸਾਹਿਬ ਦੇ ਹੱਥਾਂ ਵਿਚ ਸਿੱਧੇ ਤੌਰ 'ਤੇ ਰਹੇਗੀ |
ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਅਪੀਲ
ਜ਼ਿਲ੍ਹਾ ਪੁਲਿਸ ਵਲੋਂ ਮਾਘੀ ਮੇਲੇ ਮੌਕੇ ਆਉਣ ਵਾਲੀ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਮੇਲੇ ਵਿਚ ਆਪਣੇ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦਾ ਖ਼ਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਾਮਾਨ ਦੀ ਪੂਰੀ ਚੌਕਸੀ ਨਾਲ ਸੰਭਾਲ ਕਰਨ | ਇਸ ਤੋਂ ਇਲਾਵਾ ਕਿਸੇ ਵੀ ਅਫ਼ਵਾਹਾਂ 'ਤੇ ਯਕੀਨ ਨਾ ਕੀਤਾ ਜਾਵੇ ਅਤੇ ਸ਼ਰਾਰਤੀ ਅਨਸਰਾਂ ਤੋਂ ਦੂਰ ਰਿਹਾ ਜਾਵੇ | ਉਨ੍ਹਾਂ ਮੇਲਾ ਵੇਖਣ ਆ ਰਹੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਾ ਕਰਨ, ਹੁੱਲੜਬਾਜ਼ੀ ਨਾ ਕਰਨ ਤੇ ਅਮਨ ਕਾਨੂੰਨ ਦੀ ਪਾਲਣਾ ਯਕੀਨੀ ਬਣਾਉਣ ਲਈ ਅਪੀਲ ਕੀਤੀ | ਉਨ੍ਹਾਂ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਦਾ ਸਮੁੱਚਾ ਪੁਲਿਸ ਪ੍ਰਸ਼ਾਸਨ ਆਮ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ 'ਤੇ 01633-263622, 80543-70100, 85560-12400, 112, ਐਂਬੂਲੈਂਸ 108, ਚਾਈਲਡ ਹੈਲਪ ਲਾਇਨ ਨੰਬਰ 1098, ਫਾਇਰ ਹੈਲਪ ਲਾਈਨ ਨੰਬਰ 101, ਬਿਜਲੀ ਬੋਰਡ ਹੈਲਪ ਲਾਇਨ ਨੰਬਰ 1912 'ਤੇ ਸੰਪਰਕ ਕਰ ਸਕਦੇ ਹਨ | ਇਹ ਜਾਣਕਾਰੀ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਜਗਸੀਰ ਸਿੰਘ ਵਲੋਂ ਦਿੱਤੀ ਗਈ |
ਗਿੱਦੜਬਾਹਾ, 12 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)- ਅੱਜ ਸਵੇਰੇ ਸੰਘਣੀ ਧੁੰਦ ਦੇ ਚੱਲਦਿਆਂ ਗਿੱਦੜਬਾਹਾ ਬਠਿੰਡਾ ਰੋਡ ਤੇ ਸਥਿਤ ਨਿਹਾਲ ਦੇ ਢਾਬੇ ਸਾਹਮਣੇ 2 ਕਾਰਾਂ ਆਪਸ ਵਿਚ ਟਕਰਾ ਗਈਆਂ, ਜਿਸ ਦੇ ਨਤੀਜੇ ਵਜੋਂ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ, ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਚੋਣਾਂ ਦੇ ਦਿਨ ਜਿਵੇਂ-ਜਿਵੇਂ ਨੇੜੇ ਆ ਰਹੇ ਹਨ, ਉਵੇਂ-ਉਵੇਂ ਰਵਾਇਤੀ ਪਾਰਟੀਆਂ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ ਹਨ | ਅੱਜ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਖ਼ਾਲਸਾ ਤੇ ਜਸਵਿੰਦਰ ਸਿੰਘ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ ਨੂੰ ਲੈ ਕੇ ਸ਼ਹਿਰ ਵਿਚ ਲੋਕਾਂ ਦੀ ਆਮਦ ਵਧ ਗਈ ਹੈ ਜਿਸ ਕਾਰਨ ਸ਼ਹਿਰ ਵਿਚ ਹੁਣ ਤੋਂ ਹੀ ਰੌਣਕਾਂ ਨਜ਼ਰ ਆਉਣ ਲੱਗੀਆਂ ਹਨ | ਦੂਰ-ਦੁਰਾਡੇ ਤੋਂ ਆਏ ਦੁਕਾਨਦਾਰਾਂ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਰਹੂੜਿਆਂਵਾਲੀ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਹੇਅਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਜਗਤਾਰ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ, ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਵਲੋਂ ਨਵੀਂਆਂ ਕੀਤੀਆਂ ਗਈਆਂ ਨਿਯੁਕਤੀਆਂ ਵਿਚ ਸੁਖਵੰਤ ਸਿੰਘ ਪੱਕਾ ਨੂੰ 'ਆਪ' ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦਾ ਪ੍ਰਧਾਨ ਅਤੇ ਜਸਵੀਰ ਸਿੰਘ ਬਰਾੜ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ...
ਰੁਪਾਣਾ, 12 ਜਨਵਰੀ (ਜਗਜੀਤ ਸਿੰਘ)- ਪਿੰਡ ਰੁਪਾਣਾ ਤੋਂ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡੀ ਸਫ਼ਲਤਾ ਪ੍ਰਾਪਤ ਹੋਈ, ਜਦ ਰਵਿੰਦਰ ਸਿੰਘ ਹੁੰਦਲ, ਜਵੰਦ ਸਿੰਘ ਖੋਸਾ ਅਤੇ ਮੇਜਰ ਸਿੰਘ ਖੋਸਾ ਦੀ ਮਿਹਨਤ ਸਦਕਾ ਕਰੀਬ ਇਕ ਦਰਜਨ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ...
ਫ਼ਰੀਦਕੋਟ, 12 ਜਨਵਰੀ (ਚਰਨਜੀਤ ਸਿੰਘ ਗੋਂਦਾਰਾ)- ਮਾਘ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ 14 ਜਨਵਰੀ ਨੂੰ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਅਕਾਲਗੜ੍ਹ ਸਾਹਿਬ ਮੁਹੱਲਾ ਬਾਠਾਂ ਫ਼ਰੀਦਕੋਟ 'ਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮੇਲਾ ਮਾਘੀ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ: ਰੰਜੂ ਸਿੰਗਲਾ ਵਲੋਂ ਹਲਵਾਈ ਯੂਨੀਅਨ, ਦੋਧੀ ਯੂਨੀਅਨ, ਕਰਿਆਨਾ ਯੂਨੀਅਨ, ਡੇਅਰੀ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਦਫ਼ਤਰ ਸਿਵਲ ਸਰਜਨ ਸ੍ਰੀ ਮੁਕਤਸਰ ...
ਮੰਡੀ ਕਿੱਲਿਆਂਵਾਲੀ, 12 ਜਨਵਰੀ (ਇਕਬਾਲ ਸਿੰਘ ਸ਼ਾਂਤ)- 'ਇੱਕ ਰੁੱਖ-ਸੌ ਸੁੱਖ' ਵਾਲੀ ਕਹਾਵਤ 'ਵਿਕਾਸ' ਸ਼ਬਦ ਦੇ ਮੂਹਰੇ 'ਜ਼ੀਰੋ' ਤੇ ਸ਼ਬਦੀਹੀਣ ਹੋ ਜਾਂਦੀ ਹੈ | ਭਾਰਤ ਮਾਲਾ ਪ੍ਰਾਜੈਕਟ ਤਹਿਤ ਡੱਬਵਾਲੀ-ਮਲੋਟ ਐਨ.ਐਚ-9 'ਤੇ ਚਹੁੰ ਮਾਰਗੀਕਰਨ ਲਈ 32296 ਰੁੱਖਾਂ ਦਾ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਪੁਰਾਣੀ ਦਾਣਾ ਮੰਡੀ ਵਿਖੇ ਸਥਿਤ ਕਰਿਆਨਾ ਦੁਕਾਨ ਤੇ ਰਾਤ ਚੋਰਾਂ ਨੇ ਲਗਪਗ ਇਕ ਲੱਖ 80 ਹਜ਼ਾਰ ਰੁਪਏ ਕੀਮਤ ਦਾ ਕਰਿਆਨਾ ਸਮਾਨ ਚੋਰੀ ਕਰ ਲਿਆ | ਪੁਲਿਸ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ...
ਰੁਪਾਣਾ, 12 ਜਨਵਰੀ (ਜਗਜੀਤ ਸਿੰਘ)- ਹਲਕਾ ਮਲੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ: ਬਲਜੀਤ ਕੌਰ ਨੇ ਹਲਕੇ ਅਧੀਨ ਪੈਂਦੇ ਪਿੰਡ ਸੋਥਾ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਨਵੇਂ ਪੰਜਾਬ ਦੀ ਸਿਰਜਣਾ ਲਈ ਆਮ ਆਦਮੀ ਪਾਰਟੀ ਦੇ ਹੱਥ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਕੌਮੀ ਪੱਧਰ ਦੀ ਮਾਨਤਾ ਪ੍ਰਾਪਤ ਸਮਾਜ ਸੇਵੀ ਸੰਸਥਾ 'ਚਲੋ ਕੁਝ ਨਿਆਰਾ ਕਰਤੇ ਹੈ' ਦੀ ਗਵਰਨਿੰਗ ਬੋਰਡ ਦੇ 11 ਮੈਂਬਰਾਂ ਦੀ ਜਾਰੀ ਹੋਈ ਸੂਚੀ ਦੌਰਾਨ ਐੱਨ.ਐੱਸ.ਐੱਸ. ਵਲੰਟੀਅਰ ਅਤੇ ਪੰਜਾਬ ਯੂਨੀਵਰਸਿਟੀ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਜੈ ਬਾਬਾ ਖੇਤਰਪਾਲ ਸੁਸਾਇਟੀ ਪਿੰਡ ਤਾਮਕੋਟ ਤੇ ਸਮੂਹ ਗ੍ਰਾਮ ਪੰਚਾਇਤ ਵਲੋਂ 8ਵਾਂ ਸੱਭਿਆਚਾਰਕ ਮੇਲਾ ਅਤੇ ਧੀਆਂ ਦੀ ਲੋਹੜੀ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਈ ਗਈ | ਇਸ ਮੌਕੇ ਜਿੱਥੇ ਨਵਜੰਮੀਆਂ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ਤਹਿਤ ਮਾਣ-ਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮ ਮੋਰਚੇ ਦੀ ਅਗਵਾਈ ਵਿਚ ਅੱਜ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਕੱਚੇ ਮੁਲਾਜ਼ਮਾਂ ...
ਮੰਡੀ ਬਰੀਵਾਲਾ, 12 ਜਨਵਰੀ (ਨਿਰਭੋਲ ਸਿੰਘ)-ਪਿੰਡ ਖੋਖਰ ਵਿਚ ਨੌਜਵਾਨ ਸਪੋਰਟਸ ਕਲੱਬ ਖੋਖਰ ਵਲੋਂ ਖੇਡ ਗਰਾਊਾਡ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਦੌਰਾਨ ਜਾਨ ਕੁਰਬਾਨ ਕਰ ਗਏ ਯੋਧਿਆਂ ਨੂੰ ਸਮਰਪਿਤ ਨਾਟਕ ਮੇਲਾ ਕਰਵਾਇਆ ਗਿਆ | ਇਸ ਸਮੇਂ ...
ਗਿੱਦੜਬਾਹਾ, 12 ਜਨਵਰੀ (ਪਰਮਜੀਤ ਸਿੰਘ ਥੇੜ੍ਹੀ)- ਅੱਜ ਸਰਕੂਲਰ ਰੋਡ 'ਤੇ ਸਥਿਤ ਡਿਜ਼ੀਟਲ ਗਰੱੁਪ ਆਫ਼ ਇੰਸਟੀਚਿਊਟ ਵਿਖੇ ਐੱਮ.ਡੀ. ਮੁਕੇਸ਼ ਗੋਇਲ ਦੀ ਅਗਵਾਈ ਹੇਠ ਵੈਕਸੀਨੇਸ਼ਨ ਕੈਂਪ ਲਾਇਆ ਗਿਆ | ਮੁਕੇਸ਼ ਗੋਇਲ ਨੇ ਦੱਸਿਆ ਕਿ ਸਿਹਤ ਦੀ ਟੀਮ ਵਲੋਂ ਇਸ ਕੈਂਪ ਵਿਚ 15 ...
ਦੋਦਾ, 12 ਜਨਵਰੀ (ਰਵੀਪਾਲ)- ਜੇ.ਕੇ. ਲਕਸ਼ਮੀ ਸੀਮਿੰਟ ਕੰਪਨੀ ਵਲੋਂ ਪਿੰਡ ਦੋਦਾ ਵਿਖੇ ਸਚਦੇਵਾ ਸੀਮਿੰਟ ਸਟੋਰ ਡੀਲਰ ਦੇ ਯਤਨਾਂ ਸਦਕਾ ਸਿਹਤ ਜਾਂਚ ਕੈਂਪ ਲਾਇਆ ਗਿਆ, ਜਿਸ 'ਚ ਡਾ:ਸੁਖਵਿੰਦਰ ਸਿੰਘ, ਡਾ:ਸੁਖਚੈਨ ਸਿੰਘ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ 90 ਵਿਅਕਤੀਆਂ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਰੂਰਲ ਡਿਵੈਲਪਮੈਂਟ ਫਾਊਾਡੇਸ਼ਨ ਵਲੋਂ ਊਸ਼ਾ ਇੰਟਰਨੈਸ਼ਨਲ ਲਿਮਟਿਡ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੀਆਂ 10 ਲੋੜਵੰਦ ਔਰਤਾਂ ਨੂੰ ਸਿਲਾਈ-ਕਢਾਈ ਦੀ ਐਡਵਾਂਸ ਸਿਖਲਾਈ ਦੇਣ ਲਈ ਜ਼ਿਲ੍ਹਾ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਸਵਰਨਜੀਤ ਕੌਰ ਐੱਸ.ਡੀ.ਐਮ.-ਕਮ-ਰਿਟਰਨਿੰਗ ਅਫ਼ਸਰ-086 ਸ੍ਰੀ ਮੁਕਤਸਰ ਸਾਹਿਬ ਨੇ ਵਿਧਾਨ ਸਭਾ ਹਲਕਾ-086 ਨਾਲ ਸਬੰਧਿਤ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧਾਂ ਅਤੇ ਪਿ੍ੰਟਿੰਗ ਪੈੱ੍ਰਸ, ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਹਰਮਹਿੰਦਰ ਪਾਲ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਮੈਡੀਕਲ, ਪੜ੍ਹਾਈ ਨਾਲ ਸਬੰਧਿਤ ਤੇ ਹੋਰ ਘਰੇਲੂ ਲੋੜਾਂ ਦੀ ਪੂਰਤੀ ਲਈ 25000 ਰੁਪਏ ਦੀ ਮਹੀਨਾਵਾਰ ਸਹਾਇਤਾ ਰਾਸ਼ੀ ਗੁਰਮੀਤ ਸਿੰਘ, ਬਲਜੀਤ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਸਥਾਨਕ ਜੇ.ਡੀ. ਕਾਲਜ ਆਫ਼ ਐਜੂਕੇਸ਼ਨ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਕਾਲਜ ਚੇਅਰਮੈਨ ਡਾ: ਐੱਸ.ਕੇ. ਗਾਵੜੀ ਅਤੇ ਵਾਈਸ ਚੇਅਰਪਰਸਨ ਡਾ: ਸਰਵੇਸ਼ ਗਾਵੜੀ ਮੁੱਖ ਮਹਿਮਾਨ ...
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)- ਮੇਲਾ ਮਾਘੀ ਨੂੰ ਮੁੱਖ ਰੱਖਦੇ ਹੋਏ ਮੇਲਾ ਵੇਖਣ ਵਾਲਿਆਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਅਤੇ ਲੋਕ ਹਿੱਤ ਦੇ ਮੱਦੇਨਜ਼ਰ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਜ਼ਿਲੇ੍ਹ ਦੇ ਸਹਾਇਕ ਕਮਿਸ਼ਨਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX