ਫਗਵਾੜਾ, 12 ਜਨਵਰੀ (ਹਰਜੋਤ ਸਿੰਘ ਚਾਨਾ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਭਾਵੇਂ ਹੋ ਚੁੱਕਾ ਹੈ ਪਰ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰਾਂ 'ਚ ਅਜੇ ਸੁੰਨ ਹੀ ਛਾਈ ਹੋਈ ਹੈ | ਕਿਉਂਕਿ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕੋਈ ਵੀ ਉਮੀਦਵਾਰ ਡਟ ਕੇ ਦਾਅਵਾ ਕਰਨ ਨੂੰ ਤਿਆਰ ਨਹੀਂ ਸਾਰੇ ਉਮੀਦਵਾਰ ਇਹੋ ਕਹਿ ਰਹੇ ਹਨ ਕਿ ਜੇ ਪਾਰਟੀ ਸੇਵਾ ਬਖ਼ਸ਼ੇਗੀ ਤਾਂ ਜ਼ਰੂਰ ਕਰਾਂਗੇ | ਕਾਂਗਰਸ ਦੇ ਪ੍ਰਮੁੱਖ ਉਮੀਦਵਾਰਾਂ 'ਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਬੰਗਾ ਦੇ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂੰਢ, ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ, ਬਲਬੀਰ ਰਾਣੀ ਸੋਢੀ, ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਸੰਤੋਸ਼ ਚੌਧਰੀ ਦੀ ਧੀ ਨਮਿਤਾ ਚੌਧਰੀ, ਸੋਹਣ ਲਾਲ ਬੰਗਾ, ਜਗਜੀਵਨ ਖਲਵਾੜਾ ਦੌੜ 'ਚ ਸ਼ਾਮਿਲ ਹਨ | ਵਿਧਾਇਕ ਧਾਲੀਵਾਲ ਤਾਂ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਦੇ ਦਾਅਵੇ ਕਰਕੇ ਟਿਕਟ ਮੰਗ ਰਹੇ ਹਨ ਜਦਕਿ ਬਲਬੀਰ ਰਾਣੀ ਸੋਢੀ ਕਈ ਸਾਲ ਤੋਂ ਪਾਰਟੀ ਲਈ ਕੰਮ ਕਰ ਰਹੀ ਹੈ ਤੇ ਅੱਜ ਕੱਲ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਹੋਣ ਨਾਤੇ ਤੇ ਔਰਤਾਂ ਦੇ ਰਾਖਵਾਂਕਰਨ ਦੇ ਆਧਾਰ 'ਤੇ ਮੰਗ ਕਰ ਰਹੇ ਹਨ | ਜਦਕਿ ਜੋਗਿੰਦਰ ਸਿੰਘ ਮਾਨ ਵੀ ਸੀਨੀਅਰ ਕਾਂਗਰਸੀ ਆਗੂ ਹੋਣ ਨਾਤੇ ਟਿਕਟ ਦੇ ਪ੍ਰਮੁੱਖ ਤੌਰ 'ਤੇ ਦਾਅਵਾ ਠੋਕ ਰਹੇ ਹਨ | ਜਗਜੀਵਨ ਖਲਵਾੜਾ ਜੋ ਕਿ ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਹਨ ਤੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ | ਹੁਣ ਜੋਗਿੰਦਰ ਸਿੰਘ ਮਾਨ ਪਾਰਟੀ ਤੋਂ ਬਹੁਤੇ ਖ਼ੁਸ਼ ਨਹੀਂ ਹਨ ਤੇ ਖ਼ੁਸ਼ ਨਾ ਹੋਣ ਕਰਕੇ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇੱਥੇ ਧਾਲੀਵਾਲ ਦੇ ਹੱਕ 'ਚ ਕੀਤੀ ਰੈਲੀ ਦਾ ਤਿੱਖਾ ਵਿਰੋਧ ਕੀਤਾ ਸੀ ਤੇ ਲੱਗਦਾ ਹੈ ਕਿ ਜੇ ਮਾਨ ਨੂੰ ਟਿਕਟ ਨਾ ਦਿੱਤੀ ਗਈ ਤਾਂ ਉਹ ਕਿਸੇ ਹੋਰ ਪਾਰਟੀ 'ਚ ਜਾਣ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਤੋਂ ਪਿੱਛੇ ਨਹੀਂ ਰਹਿਣਗੇ | ਜੇਕਰ ਮਾਨ ਬਾਗੀ ਹੋ ਕੇ ਚੋਣ ਲੜਨਗੇ ਤਾਂ ਕਾਂਗਰਸ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ | ਤਰਲੋਚਨ ਸੂੰਢ ਸਾਬਕਾ ਮਰਹੂਮ ਮੰਤਰੀ ਚੌਧਰੀ ਜਗਤ ਰਾਮ ਦੇ ਪੁੱਤਰ ਹਨ ਤੇ ਫਗਵਾੜਾ ਨਾਲ ਪੁਰਾਣਾ ਸੰਬੰਧ ਹੈ ਤੇ ਇੱਥੇ ਹੀ ਖੇੜਾ ਰੋਡ ਵਿਖੇ ਉਨ੍ਹਾਂ ਦਾ ਆਪਣਾ ਪੁਰਾਣਾ ਘਰ ਹੈ | ਬੰਗਾ ਤੋਂ ਇਕ ਆਈ.ਏ.ਐਸ. ਅਫ਼ਸਰ ਦੇ ਚੋਣ ਮੈਦਾਨ 'ਚ ਉਤਰਨ ਦੇ ਚਰਚੇ ਕਾਰਨ ਸ਼੍ਰੀ ਸੂੰਢ ਇਸ ਖੇਤਰ 'ਚ ਉਪਰੋਂ ਝੰਡੀ ਮਿਲਣ ਕਾਰਨ ਸਰਗਰਮ ਹੋਏ ਹਨ | ਪਾਰਟੀ ਇੱਥੋਂ ਦੇ ਕਾਂਗਰਸੀਆਂ ਦਾ ਝਗੜਾ ਨਿਬੇੜਨ ਲਈ ਤਰਲੋਚਨ ਸੂੰਢ ਨੂੰ ਵੀ ਟਿਕਟ ਦੇ ਕੇ ਨਿਵਾਜ ਸਕਦੀ ਹੈ ਪਰ ਪਾਰਟੀ ਫਗਵਾੜਾ ਦੇ ਕਾਂਗਰਸ ਦਾ ਕਾਟੋ ਕਲੇਸ਼ ਨਿਬੇੜਨ ਲਈ ਹੁਣ ਕੀ ਫ਼ਾਰਮੂਲਾ ਅਪਣਾਏਗੀ ਇਹ ਆਉਣ ਵਾਲਾ ਸਮੇਂ ਹੀ ਦੱਸੇਗਾ | ਅਕਾਲੀ-ਬਸਪਾ ਨੇ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਉਮੀਦਵਾਰ ਐਲਾਨਿਆ ਹੈ ਜੋ ਆਪਣੇ ਪ੍ਰਚਾਰ 'ਚ ਜੁਟੇ ਹੋਏ ਹਨ ਤੇ ਲਗਾਤਾਰ ਪਿੰਡਾਂ ਤੇ ਸ਼ਹਿਰ 'ਚ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ | ਅਜੇ ਭਾਜਪਾ ਵਲੋਂ ਵੀ ਕੋਈ ਉਮੀਦਵਾਰ ਐਲਾਨਿਆ ਨਹੀਂ ਗਿਆ | ਜਦਕਿ 'ਆਪ' ਆਮ ਆਦਮੀ ਪਾਰਟੀ ਨੂੰ ਫਗਵਾੜਾ ਤੋਂ ਕੋਈ ਠੋਸ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ ਲਈ ਨਹੀਂ ਮਿਲ ਰਿਹਾ ਤੇ ਲੋਕ ਆਪ ਦੇ ਉਮੀਦਵਾਰ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ | ਜਦਕਿ ਭਾਜਪਾ ਕੋਲ ਅਨੀਤਾ ਸੋਮ ਪ੍ਰਕਾਸ਼, ਰਜੇਸ਼ ਬਾਘਾ ਵਰਗੇ ਉਮੀਦਵਾਰ ਉਤਾਰਨ ਦੀ ਸੰਭਾਵਨਾ ਹੈ | ਭਾਰਤ ਦੇ ਚੋਣ ਕਮਿਸ਼ਨ ਵਲੋਂ 15 ਜਨਵਰੀ ਤੱਕ ਰੈਲੀਆਂ 'ਤੇ ਰੋਕ ਲਗਾਉਣ ਦੇ ਕਾਰਨ ਅਜੇ ਕੋਈ ਚੋਣ ਵਰਗਾ ਮਾਹੌਲ ਨਹੀਂ ਜਾਪ ਰਿਹਾ | ਧਾਰਮਿਕ ਆਗੂ ਸਾਈ ਮੋਹਨ ਸਿੰਘ ਨੇ ਚੋਣ ਕਮਿਸ਼ਨ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ ਤੇ ਹੁਣ ਸੰਭਾਵੀ ਉਮੀਦਵਾਰ ਘਰੋ-ਘਰੀ ਪਹੁੰਚ ਕਰ ਰਹੇ ਹਨ | ਕਿਸਾਨ ਯੂਨੀਅਨ ਨਹੀਂ ਉਤਾਰੇਗੀ ਆਪਣਾ ਉਮੀਦਵਾਰ: ਇਸ ਖੇਤਰ 'ਚ ਕਿਸਾਨਾਂ ਦੀ ਸਰਗਰਮ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦੋਆਬਾ ਇਸ ਖੇਤਰ 'ਚੋਂ ਆਪਣਾ ਉਮੀਦਵਾਰ ਨਹੀਂ ਉਤਾਰੇਗੀ | ਪਾਰਟੀ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਸਾਡਾ ਉਮੀਦਵਾਰ ਉਤਾਰਨ ਦਾ ਕੋਈ ਇਰਾਦਾ ਨਹੀਂ ਹੈ ਫਿਰ ਵੀ ਅਸੀਂ ਉਮੀਦਵਾਰਾਂ ਦੇ ਐਲਾਨ ਹੋਣ ਤੋਂ ਬਾਅਦ ਕਿਸੇ ਚੰਗੇ ਉਮੀਦਵਾਰ ਦੀ ਹਮਾਇਤ ਬਾਰੇ ਜਥੇਬੰਦੀ ਫ਼ੈਸਲਾ ਲਵੇਗੀ |
ਸੁਲਤਾਨਪੁਰ ਲੋਧੀ, 12 ਜਨਵਰੀ (ਥਿੰਦ, ਹੈਪੀ)-ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਤੋਂ ਬਾਅਦ ਹੁਣ ਖੇਤਾਂ ਵਿਚ ਜਮ੍ਹਾਂ ਹੋਇਆ ਪਾਣੀ ਕਿਸਾਨਾਂ ਲਈ ਵੱਡੀ ਸਿਰਦਰਦੀ ਬਣ ਗਿਆ ਹੈ | ਪਾਣੀ ਦੀ ਨਿਕਾਸੀ ਅਤੇ ਕਣਕ, ਆਲੂ, ਗੋਭੀ ਅਤੇ ਮਟਰਾਂ ਸਮੇਤ ਹੋਰ ਫ਼ਸਲਾਂ ਨੂੰ ਬਚਾਉਣ ਲਈ ...
ਫਗਵਾੜਾ, 12 ਜਨਵਰੀ (ਹਰਜੋਤ ਸਿੰਘ ਚਾਨਾ)-ਕਮਲਾ ਨਹਿਰੂ ਮਹਿਲਾ ਕਾਲਜ ਦੇ ਐਨ.ਐਸ.ਐਸ ਵਿੰਗ ਵਲੋਂ ਸੁਆਮੀ ਵਿਵੇਕਾਨੰਦ ਦੀ ਜਨਮ ਜੈਯੰਤੀ ਮੌਕੇ ਆਨਲਾਈਨ ਰਾਸ਼ਟਰੀ ਯੁਵਾ ਦਿਵਸ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾ: ਪਿ੍ਅੰਕਾ ਏਰੀ ਨੇ ਵਿਦਿਆਰਥੀਆਂ ਨੂੰ ਇਸ ਸੰਬੰਧੀ ...
ਕਪੂਰਥਲਾ, 12 ਜਨਵਰੀ (ਸਡਾਨਾ)-ਇਕ ਪਾਸੇ ਜਿੱਥੇ ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਸੰਬੰਧੀ ਜਾਗਰੂਕ ਕਰ ਰਿਹਾ ਹੈ, ਉੱਥੇ ਦੂਸਰੇ ਪਾਸੇ ਟਰੈਫਿਕ ਪੁਲਿਸ ਵਲੋਂ ਬਾਜ਼ਾਰਾਂ ਵਿਚ ਰਿਕਸ਼ਾ ਤੇ ਰੇਹੜੀ ਚਾਲਕਾਂ ਨੂੰ ਤੇ ਹੋਰ ਰਾਹਗੀਰ ਜੋ ਬਿਨ੍ਹਾਂ ਮਾਸਕ ਤੋਂ ...
ਕਪੂਰਥਲਾ, 12 ਜਨਵਰੀ (ਸਡਾਨਾ)-ਥਾਣਾ ਕੋਤਵਾਲੀ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਵੇਰਵੇ ਅਨੁਸਾਰ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਪਿੰਡ ਬੂਟਾਂ ਨੇੜੇ ਗਸ਼ਤ ਦੌਰਾਨ ਕਥਿਤ ਦੋਸ਼ੀ ਹਰਜਿੰਦਰ ਸਿੰਘ ਵਾਸੀ ਬੂਟਾਂ ਨੂੰ ...
ਸੁਲਤਾਨਪੁਰ ਲੋਧੀ, 12 ਜਨਵਰੀ (ਥਿੰਦ, ਹੈਪੀ)-ਪੰਜਾਬ ਵਿਧਾਨ ਸਭਾ ਦੀਆਂ 2022 ਵਿਚ ਹੋ ਰਹੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ, ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ...
ਕਪੂਰਥਲਾ, 12 ਜਨਵਰੀ (ਸਡਾਨਾ) -ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਅੱਜ 172 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 798 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ | ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਵਿਚ ਸੈਨਿਕ ਸਕੂਲ, ਬਾਵਾ ਲਾਲਵਾਨੀ ਸਕੂਲ, ਸਿਵਲ ਹਸਪਤਾਲ, ਮੁਹੱਬਤ ਨਗਰ, ...
ਫਗਵਾੜਾ, 12 ਜਨਵਰੀ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਿੰਡ ਚਾਚੋਕੀ ਦੇ ਇਕ ਏ.ਟੀ.ਐਮ ਤੋਂ ਆਪਣੀ ਦਵਾਈ ਲਈ ਪੈਸੇ ਕਢਵਾਉਣ ਗਏ ਮਰੀਜ਼ ਕੋਲੋਂ ਉਸ ਦਾ ਕਾਰਡ ਬਦਲ ਕੇ ਦੂਸਰਾ ਕਾਰਡ ਦੇ ਕੇ ਠੱਗ ਉਸ ਦੇ ਖਾਤੇ 'ਚੋਂ 50 ਹਜ਼ਾਰ ਰੁਪਏ ਦੀ ਰਾਸ਼ੀ ਕਢਵਾ ਕੇ ਤੁਰਦਾ ਬਣਿਆ | ਪੀੜਤ ...
ਕਪੂਰਥਲਾ, 12 ਜਨਵਰੀ (ਅਮਰਜੀਤ ਕੋਮਲ)-ਪੰਜਾਬ ਵਿਧਾਨ ਸਭਾ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਤੇ ਆਮ ਆਦਮੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਪ੍ਰੰਤੂ ਭਾਜਪਾ ਤੇ ...
ਕਪੂਰਥਲਾ, 12 ਜਨਵਰੀ (ਵਿ. ਪ੍ਰ.)-ਸ਼ਹਿਰ ਦੇ ਵਾਰਡ ਨੰਬਰ 48 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਸ਼ੰਮੀ, ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਜਥੇ: ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਬਸਪਾ ਦੇ ਜ਼ਿਲ੍ਹਾ ਇੰਚਾਰਜ ਹਰਿੰਦਰ ਸ਼ੀਤਲ, ...
ਡਡਵਿੰਡੀ, 12 ਜਨਵਰੀ (ਦਿਲਬਾਗ ਸਿੰਘ ਝੰਡ)-ਹਲਕਾ ਸੁਲਤਾਨਪੁਰ ਲੋਧੀ ਅੰਦਰ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਹਲਕੇ ਦੇ ਪਿੰਡ ਅੱਲਾ ਦਿੱਤਾ ਦੀ ਸਮੁੱਚੀ ਪੰਚਾਇਤ ਸਰਪੰਚ ਮਨਦੀਪ ਸਿੰਘ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਈ | ...
ਫਗਵਾੜਾ, 12 ਜਨਵਰੀ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਰਾਮਗੜ੍ਹੀਆਂ ਕਾਲਜ ਆਫ਼ ਐਜੂਕੇਸ਼ਨ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਧੂਣੀ ਲੱਗਾ ਕੇ ਸਟਾਫ਼ ਤੇ ਬੱਚਿਆਂ ਨੂੰ ਮੰੂਗਫਲੀ ਤੇ ਮਿਠਾਈਆਂ ਦਿੱਤੀਆਂ | ਰਾਮਗੜ੍ਹੀਆ ਐਜੂਕੇਸ਼ਨਲ ...
ਕਪੂਰਥਲਾ, 12 ਜਨਵਰੀ (ਵਿ. ਪ੍ਰ.)-ਸਮਾਜ ਸੇਵੀ ਹੈਲਪ ਲਾਈਨ ਐਂਟੀ ਕਰੱਪਸ਼ਨ ਦੀ ਮੀਟਿੰਗ ਸੰਸਥਾ ਦੇ ਚੇਅਰਮੈਨ ਬਲਵਿੰਦਰ ਸਿੰਘ ਗ੍ਰਹਿ ਵਿਖੇ ਹੋਈ | ਮੀਟਿੰਗ 'ਚ ਕੁਲਵਿੰਦਰ ਸਿੰਘ ਕਿੰਦਾ ਨੂੰ ਉਨ੍ਹਾਂ ਦੀ ਸੰਸਥਾ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਜ਼ਿਲ੍ਹਾ ਕਪੂਰਥਲਾ ...
ਕਪੂਰਥਲਾ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਰਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਜਥੇ: ਦਵਿੰਦਰ ਸਿੰਘ ਢੱਪਈ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਔਜਲਾ ਜੋਗੀ ਦੇ ਅਕਾਲੀ ਆਗੂ ਸਤਵਿੰਦਰ ਸਿੰਘ ਤੇ ...
ਨਡਾਲਾ, 12 ਜਨਵਰੀ (ਮਾਨ)-ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਰਾਣਾ ਵਲੋਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਰਗਰਮੀਆਂ ਪੂਰੇ ਜ਼ੋਰਾਂ 'ਤੇ ਹਨ | ਇਸ ਲੜੀ ਤਹਿਤ ਨਡਾਲਾ ਸਿਟੀ ਪ੍ਰਧਾਨ ਮਹਿੰਦਰ ਸਿੰਘ ਸਾਜਨ ਦੀ ਪੇ੍ਰਰਨਾ ਨਾਲ ਰਣਜੀਤ ਸਿੰਘ ਰਾਣਾ ...
ਖਲਵਾੜਾ, 12 ਜਨਵਰੀ (ਮਨਦੀਪ ਸਿੰਘ ਸੰਧੂ)-ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਲੱਖਪੁਰ ਵਿਖੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ...
ਕਪੂਰਥਲਾ, 12 ਜਨਵਰੀ (ਵਿ. ਪ੍ਰ.) -ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪਨੂੰ ਵਲੋਂ ਗਣਤੰਤਰ ਦਿਵਸ 'ਤੇ ਦੇਸ਼ ਵਿਚ ਵੱਖ-ਵੱਖ ਥਾਵਾਂ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਸੰਬੰਧੀ ਦਿੱਤੇ ਬਿਆਨ ਤੋਂ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ...
ਫਗਵਾੜਾ, 12 ਜਨਵਰੀ (ਤਰਨਜੀਤ ਸਿੰਘ ਕਿੰਨੜਾ)-ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ 'ਤੇ ਐਸ.ਐਮ.ਓ. ਡਾ: ਲਹਿੰਬਰ ਰਾਮ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਹਿਸੀਲ ਕੰਪਲੈਕਸ ਫਗਵਾੜਾ ਵਿਖੇ ਕੋਵਿਡ-19 ਕੋਰੋਨਾ ਤੋਂ ਰੋਕਥਾਮ ਲਈ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਇਸ ਦੌਰਾਨ ...
ਫਗਵਾੜਾ, 12 ਜਨਵਰੀ (ਕਿੰਨੜਾ) -ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਚਾਹਲ ਨਗਰ ਫਗਵਾੜਾ ਵਿਖੇ ਗੁਰਮਤਿ ਸਮਾਗਮ 14 ਜਨਵਰੀ ਦਿਨ ਸ਼ੁੱਕਰਵਾਰ ਨੂੰ ਸ਼ਾਮ 5.00 ਵਜੇ ਤੋਂ ਰਾਤ 8.30 ਵਜੇ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਇਕਬਾਲ ਸਿੰਘ ਮੈਨੇਜਰ ਗੁਰਦੁਆਰਾ ਭਾਈ ਘਨੱਈਆ ਜੀ ...
ਫਗਵਾੜਾ, 12 ਜਨਵਰੀ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਪ੍ਰਤੀ ਨਰਮਾਈ ਦੇ ਪੰਜਾਬ ਮੰਤਰੀ ਮੰਡਲ ਦੇ ਫ਼ੈਸਲੇ ਨੂੰ ...
ਬੇਗੋਵਾਲ, 12 ਜਨਵਰੀ (ਸੁਖਜਿੰਦਰ ਸਿੰਘ)-ਲਾਇਨ ਕਲੱਬ ਬੇਗੋਵਾਲ ਰਾਇਲ ਬੰਦਗੀ ਵਲੋਂ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਅਗਾਂਹ ਤੋਰਦਿਆਂ ਪ੍ਰਧਾਨ ਹਰਵਿੰਦਰ ਸਿੰਘ ਜੈਦ ਦੀ ਅਗਵਾਈ ਹੇਠ ਪਿੰਡ ਮੁੰਡੀਰੋੜ ਦੇ ਇਕ ਗ਼ਰੀਬ ਪਰਿਵਾਰ ਦੇ ਵਿਅਕਤੀ ਜੋ ਇਕ ਐਕਸੀਡੈਂਟ ...
ਸੁਲਤਾਨਪੁਰ ਲੋਧੀ, 12 ਜਨਵਰੀ (ਨਰੇਸ਼ ਹੈਪੀ, ਥਿੰਦ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਆਫੀਸ਼ੀਏਟਿੰਗ ਪਿ੍ੰਸੀਪਲ ਹਰਬੰਸ ਸਿੰਘ ਦੀ ਦੇਖ ਰੇਖ ਹੇਠ ਸਮੂਹ ਸਟਾਫ਼ ਵਲੋਂ ਮਿਲ ਕੇ ਲੋਹੜੀ ਸਮਾਗਮ ਆਯੋਜਿਤ ਕੀਤਾ ਗਿਆ | ਇਸ ਮੌਕੇ ਕਾਲਜ ਕੰਪਲੈਕਸ ਵਿਚ ਲੋਹੜੀ ਬਾਲੀ ...
ਭੁਲੱਥ, 12 ਜਨਵਰੀ (ਮਨਜੀਤ ਸਿੰਘ ਰਤਨ)-ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਚਾਰੇ ਸਾਹਿਬਜ਼ਾਦਿਆਂ ਤੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 13ਵਾਂ ਮਹਾਨ ਸ਼ਹੀਦੀ ਸਮਾਗਮ 23 ਜਨਵਰੀ ਦਿਨ ਐਤਵਾਰ ਨੂੰ ਪਿੰਡ ...
ਖਲਵਾੜਾ, 12 ਜਨਵਰੀ (ਮਨਦੀਪ ਸਿੰਘ ਸੰਧੂ)-ਭਾਰਤੀ ਚੋਣ ਕਮਿਸ਼ਨ ਵਲੋਂ ਬੇਸ਼ੱਕ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ ਪਰ ਦੇਖਣ ਵਿਚ ਆਇਆ ਹੈ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਤੋਂ ਜਿੱਥੇ ਸਿਆਸੀ ਧਿਰਾਂ ਬੇਪ੍ਰਵਾਹ ਹਨ ਉੱਥੇ ਹੀ ...
ਖਲਵਾੜਾ, 12 ਜਨਵਰੀ (ਮਨਦੀਪ ਸਿੰਘ ਸੰਧੂ)-ਫਗਵਾੜਾ ਨਗਰ ਨਿਗਮ ਪ੍ਰਸ਼ਾਸਨ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਹਮੇਸ਼ਾ ਹੀ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਰਹਿੰਦਾ ਹੈ, ਪਰ ਇਸ ਸਮੇਂ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋਣ ਕਰਕੇ ਸ਼ਾਇਦ ਕਾਰਪੋਰੇਸ਼ਨ ਦੀਆਂ ...
ਕਪੂਰਥਲਾ, 12 ਜਨਵਰੀ (ਵਿ.ਪ੍ਰ.)-ਸਥਾਨਕ ਬਾਵਾ ਲਾਲਵਾਨੀ ਪਬਲਿਕ ਸਕੂਲ 'ਚ ਕੌਮੀ ਨੌਜਵਾਨ ਦਿਵਸ ਸੰਬੰਧੀ ਇਕ ਆਨਲਾਈਨ ਸਮਾਗਮ ਕਰਵਾਇਆ ਗਿਆ | ਸਕੂਲ ਦੀ ਪਿ੍ੰਸੀਪਲ ਡਾ: ਏਕਤਾ ਧਵਨ ਨੇ ਦੱਸਿਆ ਕਿ ਸਵਾਮੀ ਵਿਵੇਕਾ ਨੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਨੌਜਵਾਨ ਦਿਵਸ ਦੇ ਰੂਪ ...
ਸੁਲਤਾਨਪੁਰ ਲੋਧੀ, 12 ਜਨਵਰੀ (ਨਰੇਸ਼ ਹੈਪੀ, ਥਿੰਦ)-ਜੱਬੋਵਾਲ ਪਿੰਡ ਵਿਖੇ ਮੋਟਰ 'ਤੇ ਬਣੀ ਇਕ ਤੇਰਾ-ਤੇਰਾ ਲਾਇਬ੍ਰੇਰੀ ਤੇ ਉਸ ਦੇ ਸੰਚਾਲਕ ਮਨਦੀਪ ਸਿੰਘ ਨੂੰ ਪਿੰਡ ਫ਼ਰੀਦ ਸਰਾਏ ਤੋਂ ਨਾਮਵਰ ਕਵਿੱਤਰੀ ਲਾਡੀ ਸੁਖਜਿੰਦਰ ਕੌਰ ਭੁੱਲਰ ਨੇ ਆਪਣੀਆਂ ਹੱਥ ਲਿਖਤ ...
ਫਗਵਾੜਾ, 12 ਜਨਵਰੀ (ਕਿੰਨੜਾ) -ਅੱਜ ਜੀ.ਡੀ.ਆਰ.ਡੇ. ਬੋਰਡਿੰਗ ਪਬਲਿਕ ਸਕੂਲ ਤੇ ਕਿਡੀਜ਼ ਵਰਲਡ ਆਦਰਸ਼ ਨਗਰ ਫਗਵਾੜਾ ਵਿਖੇ ਲੋਹੜੀ ਤੇ ਮਕਰਸੰਕ੍ਰਾਂਤੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਲੋਹੜੀ ਦੇ ਇਤਿਹਾਸਕ ਮਹੱਤਵ ਬਾਰੇ ...
ਖਲਵਾੜਾ, 12 ਜਨਵਰੀ (ਮਨਦੀਪ ਸਿੰਘ ਸੰਧੂ)-ਦਰਬਾਰ ਬਾਬਾ ਇੱਛਾਧਾਰੀ (ਬਰਮੀ ਵਾਲੇ) ਸੰਗਤਪੁਰ ਰੋਡ ਪਿੰਡ ਅਕਾਲਗੜ੍ਹ ਵਿਖੇ ਸਾਲਾਨਾ ਭੰਡਾਰਾ ਮੁੱਖ ਸੇਵਾਦਾਰ ਬਾਬਾ ਸੁਰਜੀਤ ਕੌਰ ਦੀ ਅਗਵਾਈ ਹੇਠ ਹਰਜੋਤ ਗਰੇਵਾਲ ਦੇ ਸਮੁੱਚੇ ਪਰਿਵਾਰ ਅਤੇ ਇਲਾਕੇ ਦੀਆਂ ਸੰਗਤਾਂ ਦੇ ...
ਕਪੂਰਥਲਾ, 12 ਜਨਵਰੀ (ਵਿ.ਪ੍ਰ.)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਦੇ ਰੈੱਡ ਰੀਬਨ ਕਲੱਬ ਵਲੋਂ ਸਵਾਮੀ ਵਿਵੇਕਾ ਨੰਦ ਦੇ ਜਨਮ ਦਿਵਸ ਨੂੰ ਕੌਮੀ ਯੁਵਾ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਵਿਦਿਆਰਥੀਆਂ ਵਿਚ ਨਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX