ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਐਨ.ਆਈ.ਸੀ. ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪੋਲਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜੇਸ਼ਨ ਹੋਈ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੰਦੀਪ ਸਿੰਘ ਵੀ ਹਾਜ਼ਰ ਸਨ | ਪੋਲਿੰਗ ਸਟਾਫ਼ ਦੀ ਰੈਂਡਮਾਈਜੇਸ਼ਨ ਨੂੰ ਅੰਤਿਮ ਰੂਪ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੀਆਂ ਡਿਊਟੀਆਂ ਸਬੰਧੀ ਹੁਕਮ 15 ਜਨਵਰੀ ਨੂੰ ਸਬੰਧਿਤ ਵਿਭਾਗਾਂ ਦੇ ਮੁਖੀਆਂ ਨੂੰ ਸੌਂਪ ਦਿੱਤੇ ਜਾਣਗੇ | ਉਨ੍ਹਾਂ ਹਦਾਇਤ ਕੀਤੀ ਕਿ ਜਿਨ੍ਹਾਂ ਦੀ ਡਿਊਟੀ ਚੋਣਾਂ ਵਿਚ ਲੱਗੀ ਹੋਈ ਹੈ, ਉਹ ਸਬੰਧਿਤ ਦਫ਼ਤਰ ਤੋਂ ਆਪਣੀ ਡਿਊਟੀ ਦੇ ਹੁਕਮ ਪ੍ਰਾਪਤ ਕਰਨ ਕਰ ਲੈਣ | ਉਨ੍ਹਾਂ ਨਿਯੁਕਤ ਕੀਤੇ ਗਏ ਪੋਲਿੰਗ ਸਟਾਫ਼ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ | ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੇ 1563 ਪੋਲਿੰਗ ਬੂਥਾਂ ਲਈ 12600 ਸਰਕਾਰੀ ਸਟਾਫ਼ ਦਾ ਡਾਟਾ ਮਿਲਾ ਕੇ ਸੱਤ ਵਿਧਾਨ ਸਭਾ ਹਲਕਿਆਂ ਲਈ 8144 ਪੋਲਿੰਗ ਸਟਾਫ਼ ਦੀ ਡਿਊਟੀ ਲਗਾਈ ਗਈ ਹੈ ਅਤੇ ਲੋੜ ਪੈਣ 'ਤੇ ਉਪਰੋਕਤ ਸਟਾਫ਼ ਤੋਂ ਇਲਾਵਾ ਰਿਜ਼ਰਵ ਸਟਾਫ਼ ਅਤੇ ਹੋਰ ਮੁਲਾਜ਼ਮ ਵੀ ਨਿਯੁਕਤ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ 18 ਜਨਵਰੀ ਨੂੰ ਕਰਵਾਈ ਜਾ ਰਹੀ ਹੈ, ਜਿਸ ਲਈ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਵਿਚ ਵੋਟਿੰਗ ਲਈ ਨੋਟੀਫ਼ਿਕੇਸ਼ਨ 21 ਜਨਵਰੀ, 2022 ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ ਮਿਤੀ 28 ਜਨਵਰੀ, 2022 ਹੋਵੇਗੀ | ਨਾਮਜ਼ਦਗੀਆਂ ਦੀ ਪੜਤਾਲ 29 ਜਨਵਰੀ ਨੂੰ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਮਿਤੀ 31 ਜਨਵਰੀ 2022 ਹੈ | ਉਨ੍ਹਾਂ ਦੱਸਿਆ ਕਿ ਵੋਟਾਂ 14 ਫਰਵਰੀ 2022 ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ | ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਅਮਨਪਾਲ ਸਿੰਘ, ਡੀ.ਆਈ.ਓ. ਪ੍ਰਦੀਪ ਸਿੰਘ, ਏ.ਡੀ.ਆਈ.ਓ. ਰੁਪਿੰਦਰ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ |
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵਿਧਾਨ ਸਭਾ ਚੋਣਾਂ ਦੌਰਾਨ ਪੇਡ ਨਿਊਜ਼ 'ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪੱਧਰੀ ਮੀਡੀਆ ...
ਐਮਾਂ ਮਾਂਗਟ, 14 ਜਨਵਰੀ (ਗੁਰਾਇਆ) - ਬੀਤੀ ਦੇਰ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਅਲੀਪੁਰ ਵਾਲੇ ਫਾਟਕ ਦੇ ਨਜ਼ਦੀਕ ਪੈਂਦੇ ਲਾਡੀ ਗੁਰਦਾਸਪੁਰੀਆਂ ਦੇ ਢਾਬੇ ਦੇ ਸਾਹਮਣੇ ਇਕ ਪਾਰਸਲ ਵਾਲੀ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਸਮਾਚਾਰ ਪ੍ਰਾਪਤ ਹੋਇਆ ਹੈ | ...
ਚੱਬੇਵਾਲ, 14 ਜਨਵਰੀ (ਥਿਆੜਾ) - ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖ ਦਫ਼ਤਰ ਅਤੇ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਵਿਖੇ ਚਾਲੀ ਮੁਕਤਿਆਂ ਦਾ ਸ਼ਹੀਦੀ ਦਿਹਾੜਾ ਮਾਘੀ ...
ਖੁੱਡਾ, 14 ਜਨਵਰੀ (ਸਰਬਜੀਤ ਸਿੰਘ) - ਡੇਰਾ ਗੁਰੂਸਰ ਖੁੱਡਾ ਵਿਖੇ ਮਾਘੀ ਦੇ ਪਵਿੱਤਰ ਤਿਉਹਾਰ ਅਤੇ ਚਾਲੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ | ਮੁੱਖ ਸੇਵਾਦਾਰ ਮਹੰਤ ਤੇਜਾ ਸਿੰਘ ਜੀ ਦੀ ਅਗਵਾਈ ਵਿਚ ਤੇ ਸੇਵਾਦਾਰ ਸੁਖਜੀਤ ਸਿੰਘ ਦੀ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ)- ਥਾਣਾ ਮਾਡਲ ਟਾਊਨ ਪੁਲਿਸ ਨੇ ਲਕਸ਼ਮੀ ਸਿਨੇਮਾ ਨੇੜੇ ਦੜੇ-ਸੱਟੇ ਦਾ ਕੰਮ ਕਰਦੇ ਇੱਕ ਵਿਆਕਤੀ ਨੂੰ ਕਾਬੂ ਕਰਕੇ ਊੁਸ ਤੋਂ 21 ਹਜ਼ਾਰ 790 ਰੁਪਏ ਦੀ ਨਗਦੀ ਤੇ ਦੜੇ-ਸੱਟੇ ਦੀਆਂ ਪਰਚੀਆਂ ਬਰਾਮਦ ਕੀਤੀਆਂ | ਕਥਿਤ ਦੋਸ਼ੀ ਦੀ ...
ਹੁਸ਼ਿਆਰਪੁਰ, 14 ਜਨਵਰੀ (ਹਰਪ੍ਰੀਤ ਕੌਰ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ (ਪ.ਸ.ਸ.ਫ) ਦੇ ਜ਼ਿਲ੍ਹਾ ਪ੍ਰਧਾਨ ਰਾਮਜੀ ਦਾਸ ਚੌਹਾਨ, ਜਨਰਲ ਸਕੱਤਰ ਇੰਦਰਜੀਤ ਵਿਰਦੀ ਅਤੇ ਵਿੱਤ ਸਕੱਤਰ ਮੱਖਣ ਸਿੰਘ ਲੰਗੇਰੀ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਸਰਕਾਰ ਨੇ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਜ਼ਿਲ੍ਹੇ 'ਚ 462 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 30737, ਜਦਕਿ 2 ਮਰੀਜ਼ ਦੀ ਮੌਤ ਹੋ ਜਾਣ ਨਾਲ ਕੁੱਲ ਮੌਤਾਂ ਦੀ ਗਿਣਤੀ 1005 ਹੋ ਗਈ ਹੈ | ਇਸ ...
ਹੁਸ਼ਿਆਰਪੁਰ, 14 ਜਨਵਰੀ (ਨਰਿੰਦਰ ਸਿੰਘ ਬੱਡਲਾ) - ਗੁਰਦੁਆਰਾ ਬਾਬਾ ਰੂਪ ਦੇਵ ਪਿੰਡ ਮੇਘੋਵਾਲ ਵਿਖੇ ਮਾਘੀ ਦੇ ਦਿਹਾੜੇ ਮੌਕੇ ਗੁਰਮਤਿ ਸਮਾਗਮ ਮੁੱਖ ਸੇਵਾਦਾਰ ਬਾਬਾ ਅਜੀਤ ਸਿੰਘ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ...
ਦਸੂਹਾ, 14 ਜਨਵਰੀ (ਭੁੱਲਰ) - ਅੱਜ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਮਾਘ ਮਹੀਨੇ ਦੀ ਸੰਗਰਾਂਦ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਢਾਡੀ ਜਥਾ ਭਾਈ ਸੁਖਰਾਜ ਸਿੰਘ, ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਦੇ ...
ਗੜ੍ਹਸ਼ੰਕਰ, 14 ਜਨਵਰੀ (ਧਾਲੀਵਾਲ)- ਨਜ਼ਦੀਕੀ ਪਿੰਡ ਕਿੱਤਣਾ ਵਿਖੇ ਸਕਾਰਪੀਓ ਗੱਡੀ ਦੀ ਫੇਟ ਵੱਜਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਗੜ੍ਹਸ਼ੰਕਰ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਹਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੀਵਨਪੁਰ ਗੁੱਜਰਾਂ ਨੇ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ) - ਬੀਤੇ ਦਿਨੀਂ ਨੰਦਾਚੌਰ ਸੈਂਟਰ ਦੇ ਡਿਪੂ ਹੋਲਡਰ ਵਲੋਂ ਕਥਿਤ ਤੌਰ 'ਤੇ ਸੈਂਟਰ ਅਧੀਨ ਆਉਂਦੇ ਕੁੱਝ ਪਿੰਡਾਂ 'ਚ ਨੀਲੇ ਕਾਰਡ ਧਾਰਕਾਂ ਨੂੰ ਕੰਡੇ ਦੀ ਬਜਾਏ ਪੀਪਿਆਂ ਨਾਲ ਸਰਕਾਰੀ ਕਣਕ ਘੱਟ ਮਾਤਰਾ 'ਚ ਦੇਣ ਅਤੇ ...
ਹੁਸ਼ਿਆਰਪੁਰ, 14 ਜਨਵਰੀ (ਹਰਪ੍ਰੀਤ ਕੌਰ) - ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਇਕਾਈ ਵਲੋਂ ਲੋਹੜੀ ਮੌਕੇ ਵੱਖ-ਵੱਖ ਸਕੂਲਾਂ ਦੇ ਗੇਟਾਂ ਦੇ ਬਾਹਰ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਵਿਰੁੱਧ ਸਰਕਾਰੀ ਲਾਅਰਿਆਂ ਦੀ ...
ਹੁਸ਼ਿਆਰਪੁਰ, 14 ਜਨਵਰੀ (ਹਰਪ੍ਰੀਤ ਕੌਰ) - ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕੋਵਿਡ ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਲਗਾਈਆਂ ਗਈਆਂ ਪਾਬੰਦੀਆਂ ਵਿਚ ਕੱੁਝ ਜ਼ਰੂਰੀ ਸੇਵਾਵਾਂ ਨੂੰ ਛੋਟ ਦੇ ਹੁਕਮ ਜਾਰੀ ਕੀਤੇ ਹਨ | ਜਾਰੀ ਹੁਕਮਾਂ ਵਿਚ ...
ਮਾਹਿਲਪੁਰ, 14 ਜਨਵਰੀ (ਰਜਿੰਦਰ ਸਿੰਘ)- ਅਣਪਛਾਤਿਆਂ ਚੋਰਾਂ ਵਲੋਂ ਦੁਕਾਨ ਤੋਂ ਸਮਾਨ ਲੈਣ ਗਏ ਇੱਕ ਵਿਅਕਤੀ ਦਾ ਮੋਟਰ ਸਾਇਕਲ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਸ਼ਿਵ ਕੁਮਾਰ ਪੁੱਤਰ ਲੇਟ ਰਾਮ ਕਿਸ਼ਨ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ) - ਕਾਂਗਰਸ ਤੇ ਭਾਜਪਾ ਦੇ ਆਗੂਆਂ ਨੂੰ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਵੱਲੋਂ ਵਾਰ-ਵਾਰ ਅਜਮਾਇਆ ਜਾ ਚੁੱਕਾ ਹੈ ਤੇ ਹਰ ਵਾਰ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਲੋਕਾਂ ਨੂੰ ਨਿਰਾਸ਼ ਹੀ ਕੀਤਾ ਹੈ | ਇਹ ਪ੍ਰਗਟਾਵਾ ਗੱਠਜੋੜ ...
ਅੱਡਾ ਸਰਾਂ, 14 ਜਨਵਰੀ (ਹਰਜਿੰਦਰ ਸਿੰਘ ਮਸੀਤੀ) - ਪੰਜਾਬ ਦੇ ਲੋਕ ਸੂਬੇ 'ਚ ਬਦਲਾਅ ਚਾਹੁੰਦੇ ਹਨ ਤੇ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ | ਇਹ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਹਲਕਾ ਉੜਮੁੜ ਟਾਂਡਾ ਤੋਂ ਸਾਂਝੇ ਉਮੀਦਵਾਰ ...
ਭੰਗਾਲਾ, 14 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ) - ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸੂਬੇ 'ਚ ਸਰਕਾਰ ਬਣਾਉਣ ਲਈ ਸੂਬੇ ਦੇ ਲੋਕ ਬਹੁਤ ਉਤਾਵਲੇ ਹਨ | ਪੰਜਾਬ ਅੰਦਰ ਗੱਠਜੋੜ ਦੀ ਸਰਕਾਰ ਬਣਨ 'ਤੇ ਸੂਬੇ ਨੂੰ ਮੋਹਰੀ ਰਾਜਾਂ ਦੀ ਸੂਚੀ ਵਿਚ ਲਿਆਂਦਾ ਜਾਵੇਗਾ | ਇਹ ...
ਦਸੂਹਾ, 14 ਜਨਵਰੀ (ਭੁੱਲਰ)- ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦਿਆਂ ਜ਼ੂਮ ਐਪ ਤੋਂ ਇਲਾਵਾ ਹੋਰ ਸਾਧਨਾਂ ਰਾਹੀਂ ਆਨਲਾਈਨ ਜਮਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ...
ਟਾਂਡਾ ਉੜਮੁੜ, 14 ਜਨਵਰੀ (ਦੀਪਕ ਬਹਿਲ) - ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਵਿਲੱਖਣ ਅਸਥਾਨ ਰੱਖਣ ਵਾਲੇ ਸੱਚਖੰਡ ਵਾਸੀ ਬਾਬਾ ਬਲਵੰਤ ਸਿੰਘ ਦਾ ਜਨਮ ਦਿਨ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਗੁਰਮਤਿ ਮਰਿਆਦਾ ਅਨੁਸਾਰ ਸ੍ਰੀ ...
ਹੁਸ਼ਿਆਰਪੁਰ, 14 ਜਨਵਰੀ (ਹਰਪ੍ਰੀਤ ਕੌਰ) - ਨਗਰ ਨਿਗਮ ਦੇ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕਰਨ ਲਈ ਨਿਗਮ ਦਫ਼ਤਰ ਵਿਖੇ ਕਮਰਾ ਨੰਬਰ-12 ਵਿਚ ਸ਼ਿਕਾਇਤ ਸੈਲ ਸਥਾਪਿਤ ਕੀਤਾ ਗਿਆ ਹੈ ਜਿੱਥੇ ਕੋਈ ਵੀ ਵਿਅਕਤੀ ...
ਗੜ੍ਹਦੀਵਾਲਾ, 14 ਜਨਵਰੀ (ਚੱਗਰ) - ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਵਿਚ ਅਕਾਲੀ ਦਲ (ਬ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕੁੱਝ ਸਮਾਂ ਪਹਿਲਾਂ ਹੀ ਅਕਾਲੀ ਦਲ ਸੰਯੁਕਤ ਵਿਚ ਸ਼ਾਮਿਲ ਹੋਏ ਸਿਮਰਜੀਤ ਸਿੰਘ ਅਟਵਾਲ, ਸੁਖਪਾਲ ਸਿੰਘ ਢੱਟ, ਸੂਬੇਦਾਰ ਸੰਜੀਵ ...
ਟਾਂਡਾ ਉੜਮੁੜ, 14 ਜਨਵਰੀ (ਦੀਪਕ ਬਹਿਲ) - ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਇੰਚਾਰਜ ਮਨਜੀਤ ਸਿੰਘ ਸਹੋਤਾ ਅਤੇ ਵਾਈਸ ਪ੍ਰਧਾਨ ਜਸਵਿੰਦਰ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਲੋਕ ਸਭਾ ਇੰਚਾਰਜ ਬਹੁਜਨ ...
ਨੰਗਲ ਬਿਹਾਲਾਂ, 14 ਜਨਵਰੀ (ਵਿਨੋਦ ਮਹਾਜਨ) - ਵਿਧਾਨ ਸਭਾ ਚੋਣਾਂ ਵਿੱਚ ਹਲਕਾ ਮੁਕੇਰੀਆਂ ਤੋਂ ਹਰਮਨ ਪਿਆਰੇ, ਇਮਾਨਦਾਰ ਅਤੇ ਬੇਦਾਗ ਨੌਜਵਾਨ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸਰਬਜੋਤ ਸਿੰਘ ਸਾਬੀ ਦੀ ਜਿੱਤ ਯਕੀਨੀ ਹੈ | ਉਕਤ ਗੱਲਾਂ ਦਾ ਪ੍ਰਗਟਾਵਾ ਜਥੇਦਾਰ ...
ਗੜ੍ਹਸ਼ੰਕਰ, 14 ਜਨਵਰੀ (ਧਾਲੀਵਾਲ) - ਵਿਧਾਨ ਸਭਾ ਹਲਕਾ ਗੜ੍ਹਸ਼ੰਕਰ 'ਚ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਤੇ ਵੱਖ-ਵੱਖ ਕਾਂਗਰਸੀ ਧਿਰਾਂ ਦੇ ਸਮਰਥਕਾਂ ਵਲੋਂ ਆਪੋ-ਆਪਣੇ ਆਗੂ ਨੂੰ ਟਿਕਟ ਮਿਲਣ ਦੇ ਸੋਸ਼ਲ ਮੀਡੀਆ 'ਤੇ ...
ਮੁਕੇਰੀਆਂ, 14 ਜਨਵਰੀ (ਰਾਮਗੜ੍ਹੀਆ) - ਵਿਧਾਨ ਸਭਾ ਹਲਕਾ ਮੁਕੇਰੀਆਂ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਰਾਹ 'ਤੇ ਭਾਜਪਾ ਵੀ ਤੁਰੀ ਹੋਈ ਹੈ ਅਤੇ ਅੱਜ ਤੱਕ ਉਮੀਦਵਾਰ ਦਾ ਐਲਾਨ ਨਾ ਹੋਣ ਕਾਰਨ ਜਿਥੇ ਟਿਕਟ ਦੇ ਚਾਹਵਾਨਾਂ ਵਿਚ ਬੇਚੈਨੀ ਵਧਦੀ ਜਾ ਰਹੀ ਹੈ ਉਥੇ ...
ਟਾਂਡਾ ਉੜਮੁੜ, 14 ਜਨਵਰੀ (ਕੁਲਬੀਰ ਸਿੰਘ ਗੁਰਾਇਆ)- ਕਾਂਗਰਸ ਦੇ ਲਾਰਿਆਂ ਤੇ ਧੱਕੇਸ਼ਾਹੀ ਦੇ ਸਤਾਏ ਹੋਏ ਵੱਖ-ਵੱਖ ਪਿੰਡਾਂ ਦੇ ਨੌਜਵਾਨ ਆਪ ਮੂਹਰੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿਚ ਸ਼ਾਮਿਲ ਹੋਣ ਵਿਚ ਮਾਣ ਮਹਿਸੂਸ ਕਰ ਰਹੇ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਅੱਜ ਧੀਆਂ ਹਰ ਪੱਖ ਤੋਂ ਪੁੱਤਰਾਂ ਦੇ ਬਰਾਬਰ ਹਨ ਤੇ ਇਨ੍ਹਾਂ ਨੂੰ ਵੀ ਪੁੱਤਰਾਂ ਦੇ ਬਰਾਬਰ ਸਨਮਾਨ ਮਿਲਣਾ ਚਾਹੀਦਾ ਹੈ | ਇਹ ਵਿਚਾਰ ਵਿਧਾਇਕ ਡਾ. ਰਾਜ ਕੁਮਾਰ ਨੇ ਹਲਕਾ ਚੱਬੇਵਾਲ 'ਚ ਧੀਆਂ ਦੀ ਲੋਹੜੀ ...
ਪੱਸੀ ਕੰਢੀ, 14 ਜਨਵਰੀ (ਜਗਤਾਰ ਸਿੰਘ ਰਜਪਾਲਮਾ)- ਇਸਤਰੀ ਅਕਾਲੀ ਦਲ ਦੀ ਸੀਨੀਅਰ ਆਗੂ ਰੇਖਾ ਰਾਣੀ ਨੂੰ ਇਸਤਰੀ ਅਕਾਲੀ ਦਲ ਕੰਢੀ ਏਰੀਏ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ | ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਉੜਮੁੜ ਟਾਂਡਾ ਤੋਂ ਸਾਂਝੇ ...
ਸ਼ਾਮਚੁਰਾਸੀ, 14 ਜਨਵਰੀ (ਗੁਰਮੀਤ ਸਿੰਘ ਖ਼ਾਨਪੁਰੀ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪਿੰਡ ਖ਼ਾਨਪੁਰ 'ਚ ਨਗਰ ਕੀਰਤਨ ਸਜਾਇਆ ਗਿਆ ਜਿਸ 'ਚ ਸੰਗਤਾਂ ਨੇ ਸ਼ਾਮਿਲ ਹੋ ਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਮਾਣ ਦਿੱਤਾ | ਪੰਜ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ) - ਸਚਦੇਵਾ ਸਟਾੱਕਸ ਦੇ ਐਮ.ਡੀ. ਪਰਮਜੀਤ ਸਿੰਘ ਸਚਦੇਵਾ ਦੀ ਬਾਇਓਗ੍ਰਾਫ਼ੀ ਰਿਕਾਰਡ ਕਰਨ ਦੇ ਉਦੇਸ਼ ਨਾਲ ਟ੍ਰੇਲਬਲੇਜ਼ਰ ਸ਼ੋਅ ਦੇ ਨਿਰਮਾਤਾ ਤੇ ਨਿਰਦੇਸ਼ਕ ਅਜੇ ਚਿਟਨਿਸ ਵਲੋਂ ਸਚਦੇਵਾ ਨਾਲ ਹੁਸ਼ਿਆਰਪੁਰ ਵਿਖੇ ...
ਮਾਹਿਲਪੁਰ, 14 ਜਨਵਰੀ (ਰਜਿੰਦਰ ਸਿੰਘ)- ਦੋਆਬਾ ਸਪੋਰਟਿੰਗ ਕਲੱਬ ਖੇੜਾ (ਮਾਹਿਲਪੁਰ) ਦੀ ਮੀਟਿੰਗ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ 'ਚ ਹੋਈ ਜਿਸ ਵਿੱਚ ਸਮੂਹ ਕਲੱਬ ਮੈਂਬਰ ਨੇ ਭਾਗ ਲਿਆ | ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਇਕਬਾਲ ...
ਹੁਸ਼ਿਆਰਪੁਰ, 14 ਜਨਵਰੀ (ਨਰਿੰਦਰ ਸਿੰਘ ਬੱਡਲਾ) - ਗਜਟਿਡ ਅਤੇ ਨਾਨ ਗਜਟਿਡ ਐਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਨੇ ਆਪਣੀਆਂ ਸਿਸਟਰਜ਼ ਆਰਗੇਨਾਈਜੇਸ਼ਨਜ਼ ਅੰਬੇਡਕਰ ਮਿਸ਼ਨ ਕਲੱਬ ਅਤੇ ਐੱਸ.ਸੀ./ਬੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ...
ਹੁਸ਼ਿਆਰਪੁਰ, 14 ਜਨਵਰੀ (ਹਰਪ੍ਰੀਤ ਕੌਰ) - ਚਾਈਨਾ ਡੋਰ ਦੀ ਬਜ਼ਾਰ 'ਚ ਖੁੱਲ੍ਹੇਆਮ ਹੋ ਰਹੀ ਵਿਕਰੀ 'ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਦੀ ਮੰਗ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕੁਰੇ ਦਾ ਇਕ ਵਫ਼ਦ ਜ਼ਿਲ੍ਹਾ ਕਨਵੀਨਰ ਜਾਵੇਦ ਖਾਨ ਦੀ ਅਗਵਾਈ ਹੇਠ ਅੱਜ ਐਸ.ਐਸ.ਪੀ ਕੁਲਵੰਤ ...
ਮੁਕੇਰੀਆਂ, 14 ਜਨਵਰੀ (ਰਾਮਗੜ੍ਹੀਆ) - ਅੱਜ ਹਲਕਾ ਮੁਕੇਰੀਆਂ ਵਿਖੇ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਜੀ ਐਸ ਮੁਲਤਾਨੀ ਨੇ ਆਪਣੇ ਸਾਥੀਆਂ ਸਮੇਤ ਸ਼ਹਿਰ ਦੀਆਂ ਦੁਕਾਨਾਂ 'ਤੇ ਜਾ ਕੇ ਇੱਕ ਇੱਕ ਦੁਕਾਨਦਾਰ ...
ਮਾਹਿਲਪੁਰ, 14 ਜਨਵਰੀ (ਰਜਿੰਦਰ ਸਿੰਘ) - ਇਤਿਹਾਸਕ ਗੁਰਦੁਆਰਾ ਸ਼ਹੀਦਾਂ ਲੱਧੇਵਾਲ (ਮਾਹਿਲਪੁਰ) ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ 'ਤੇ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ...
ਦਸੂਹਾ, 14 ਜਨਵਰੀ (ਕੌਸ਼ਲ) - ਗੁਰੂੁ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ 14 ਜਨਵਰੀ 2022 ਨੂੰ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਅਧੀਨ ਚੱਲ ਰਹੀਆਂ ਚਾਰੇ ਵਿੱਦਿਅਕ ਸੰਸਥਾਵਾਂ, ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ, ...
ਗੜ੍ਹਸ਼ੰਕਰ, 14 ਜਨਵਰੀ (ਧਾਲੀਵਾਲ)- ਗੁਰਦੁਆਰਾ ਫ਼ਲਾਹੀ ਸਾਹਿਬ ਸ਼ਹੀਦਾਂ ਪਿੰਡ ਮਹਿਤਾਬਪੁਰ ਵਿਖੇ ਮਾਘੀ ਦਾ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਬਖਸ਼ੀਸ਼ ਸਿੰਘ ਦੇ ਜਥੇ ਨੇ ਕਥਾ ਕੀਰਤਨ ਕਰਦਿਆਂ ਮਾਘੀ ਦੇ ਦਿਹਾੜੇ ਦੇ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ) - ਦੋਆਬੇ ਦੇ ਉੱਘੇ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਵਿਖੇ ਹਰਸੇਵਾ ਮੈਡੀਕਲ ਟਰੱਸਟ ਵਲੋਂ ਬੀਬੀ ਮਨਜੀਤ ਕੌਰ ਮੋਰਾਂਵਾਲੀ ਦੀ ਅਗਵਾਈ 'ਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ...
ਦਸੂਹਾ, 14 ਜਨਵਰੀ (ਕੌਸ਼ਲ) - ਬੀਤੇ ਦਿਨੀਂ ਹਰਪ੍ਰੀਤ ਸਿੰਘ ਭਾਰਜ ਨੂੰ ਯੂਥ ਅਕਾਲੀ ਦਲ ਸਰਕਲ ਪ੍ਰਧਾਨ ਸ਼ਹਿਰੀ ਥਾਪਿਆ ਗਿਆ ਸੀ | ਉਨ੍ਹਾਂ ਦੀਆਂ ਪਾਰਟੀ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ ਗੁਰਵਿੰਦਰ ਸਿੰਘ ...
ਦਸੂਹਾ, 14 ਜਨਵਰੀ (ਭੁੱਲਰ) - ਅੱਜ ਮਾਘੀ ਦੀ ਸੰਗਰਾਂਦ ਮੌਕੇ 53 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ ਤੇ ਗੁਰੂ ਵਾਲੇ ਬਣੇ | ਇਸ ਮੌਕੇ ਮੈਨੇਜਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਰਤਨ ਸਿੰਘ ਜਹੂਰਾ ਨੇ ਅੰਮਿ੍ਤਪਾਨ ਕਰਨ ਵਾਲੇ ਪ੍ਰਾਣੀਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ...
ਮੁਕੇਰੀਆਂ, 14 ਜਨਵਰੀ (ਰਾਮਗੜ੍ਹੀਆ) - ਦੀ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਲਿਮ. ਮੁੱਖ ਦਫ਼ਤਰ ਹੁਸ਼ਿਆਰਪੁਰ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਅਤੇ ਜਿਲ੍ਹਾ ਮੈਨੇਜਰ ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਨੌਸ਼ਹਿਰਾ ਪੱਤਣ ...
ਦਸੂਹਾ, 14 ਜਨਵਰੀ (ਕੌਸ਼ਲ) - ਨਰਸਿੰਗ ਸਟਾਫ਼ ਵਲੋਂ ਲੰਮੇ ਸਮੇਂ ਤੋਂ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾ ਰਿਹਾ ਸੀ, ਉਸ ਸੰਘਰਸ਼ ਦਾ ਚੋਣ ਜ਼ਾਬਤਾ ਲੱਗਣ 'ਤੇ ਵਿਰਾਮ ਦਿੱਤਾ ਗਿਆ ਹੈ | ਨਰਸਿੰਗ ਸਟਾਫ਼ ਦੇ ਆਗੂਆਂ ਨੇ ਦੱਸਿਆ ਕਿ ਸਟਾਫ਼ ਨੇ ਕਰੋਨਾ ਦੇ ਚੱਲਦਿਆਂ ਲੋਕ ਹਿਤ ...
ਮਾਹਿਲਪੁਰ, 14 ਜਨਵਰੀ (ਰਜਿੰਦਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਬ 'ਤੇ ਗੁਰਦੁਆਰਾ ਧਰਮਸ਼ਾਲਾ ਕਮੇਟੀ ਮਾਹਿਲਪੁਰ ਵਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਦੇ ਪਾਏ ਭੋਗ ਉਪਰੰਤ ਸਜਾਏ ਮੌਕੇ ਭਾਈ ਗੁਰਚਰਨ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਹੁਸ਼ਿਆਰਪੁਰ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰ: ਗਗਨਦੀਪ ਸਿੰਘ ਦੀ ਅਗਵਾਈ 'ਚ ਸਮੂਹ ਸਟਾਫ਼ ਨੇ ਸ੍ਰੀ ਗੁਰੂ ...
ਹੁਸ਼ਿਆਰਪੁਰ, 14 ਜਨਵਰੀ (ਨਰਿੰਦਰ ਸਿੰਘ ਬੱਡਲਾ) - ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਸਲਾਮਾਬਾਦ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ...
ਦਸੂਹਾ, 14 ਜਨਵਰੀ (ਭੁੱਲਰ) - ਮਾਲ ਵਿਭਾਗ ਦੇ ਸੁਪਰਡੈਂਟ ਨਿਰਮਲ ਸਿੰਘ ਕੰਗ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਸਟੈਂਪ ਵੈਂਡਰਾ ਲਈ ਪ੍ਰੀਖਿਆ ਤੇ ਉਨ੍ਹਾਂ ਦੀ ਚੋਣ ਪ੍ਰਕਿਰਿਆ ਵਿਚ ਨਿਭਾਈਆਂ ...
ਅੱਡਾ ਸਰਾਂ, 14 ਜਨਵਰੀ (ਹਰਜਿੰਦਰ ਸਿੰਘ ਮਸੀਤੀ) - ਸੈਂਟਰਲ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਦੇ ਐਮ.ਡੀ ਅਮਨਪ੍ਰੀਤ ਸਿੰਘ ਬਰਾੜ ਤੇ ਜਿਲ੍ਹਾ ਮੈਨੇਜਰ ਲਖਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਮਾਣਕ ਢੇਰੀ, ਬੀਰਮਪੁਰ ਤੇ ਹੇਜਮਾਂ 'ਚ ਵਿੱਤੀ ਸਾਖਰਤਾ ਕੈਂਪ ...
ਹੁਸ਼ਿਆਰਪੁਰ, 14 ਜਨਵਰੀ (ਬਲਜਿੰਦਰਪਾਲ ਸਿੰਘ) - ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਕੋਵਿਡ-19 ਦੇ ਵੱਧ ਰਹੇ ਖਤਰੇ ਦੇ ਮੱਦੇਨਜ਼ਰ ਧਾਰਾ 144 ਅਧੀਨ ਜਾਰੀ ਹੁਕਮਾਂ ਤਹਿਤ ਜ਼ਿਲ੍ਹੇ 'ਚ ਲਗਾਈਆਂ ਗਈਆਂ ਪਾਬੰਦੀਆਂ 'ਚ ਕੁਝ ਜ਼ਰੂਰੀ ਸੇਵਾਵਾਂ ਨੂੰ ਛੋਟ ਦੇ ਹੁਕਮ ਜਾਰੀ ...
ਗੜ੍ਹਦੀਵਾਲਾ, 14 ਜਨਵਰੀ (ਚੱਗਰ)-ਖ਼ਾਲਸਾ ਕਾਲਜ ਗੜ੍ਹਦੀਵਾਲਾ ਦੇ ਐਨ.ਐੱਸ.ਐੱਸ. ਵਿਭਾਗ ਵਲੋਂ ਕੇਂਦਰੀ ਯੁਵਕ ਮੰਤਰਾਲੇ ਅਤੇ ਯੂਥ ਸੇਵਾ ਪੰਜਾਬ ਐਨ.ਐੱਸ.ਐੱਸ. ਦੇ ਨਿਰਦੇਸ਼ਾਂ ਅਨੁਸਾਰ ਕੌਮੀ ਯੁਵਕ ਦਿਹਾੜੇ ਮੌਕੇ ਆਨ-ਲਾਈਨ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ...
ਟਾਂਡਾ ਉੜਮੁੜ, 14 ਜਨਵਰੀ (ਭਗਵਾਨ ਸਿੰਘ ਸੈਣੀ) - ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਾਹਬਾਜ਼ਪੁਰ ਟਾਂਡਾ ਵਿਖੇ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਸਰਕਾਰੀ ਹਦਾਇਤਾਂ ਅਨੁਸਾਰ 15 ਤੋਂ 18 ਸਾਲ ਦੇ ਬੱਚਿਆਂ ਲਈ ਐੱਸ.ਐਮ.ਓ. ਟਾਂਡਾ ਡਾ. ਪ੍ਰੀਤ ...
ਖੁੱਡਾ, 14 ਜਨਵਰੀ (ਸਰਬਜੀਤ ਸਿੰਘ) - ਹਲਕਾ ਟਾਂਡਾ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਆਖਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਤੇ ਰੁਜ਼ਗਾਰ ਵਰਗੀਆਂ ਸਹੂਲਤਾਂ ਦੇਣੀਆਂ ਹੀ ਉਨ੍ਹਾਂ ਦੀ ਪਹਿਲ ਹੋਵੇਗੀ, ਕਿਉਂਕਿ ਲੋਕਾਂ ...
ਮੁਕੇਰੀਆਂ, 14 ਜਨਵਰੀ (ਰਾਮਗੜ੍ਹੀਆ) - ਮੁੱਖ ਮੰਤਰੀ ਅਤੇ ਪਾਵਰਕਾਮ ਦੇ ਮੁਖੀ ਬਣੇ ਚਰਨਜੀਤ ਸਿੰਘ ਚੰਨੀ ਨੇ ਪਾਵਰਕਾਮ ਦਾ ਚੇਅਰਮੈਨ ਅਤੇ ਡਾਇਰੈਕਟਰ ਬਦਲਦਿਆਂ ਦਾਅਵਾ ਕੀਤਾ ਸੀ ਕਿ ਪਾਵਰਕਾਮ ਅੰਦਰ ਭਿ੍ਸ਼ਟਾਚਾਰ ਖ਼ਤਮ ਕਰਕੇ ਦਫ਼ਤਰੀ ਕੰਮਕਾਜ 'ਚ ਪਾਰਦਰਸ਼ਤਾ ...
ਟਾਂਡਾ ਉੜਮੁੜ, 14 ਜਨਵਰੀ (ਕੁਲਬੀਰ ਸਿੰਘ ਗੁਰਾਇਆ) - ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਵਲੋਂ ਸ਼ਿਮਲਾ ਪਹਾੜੀ ਪਾਰਕ ਵਿਖੇ ਰਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਸ਼ਹਿਰ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ ਗਈ | ਇਸ ਮੌਕੇ ...
ਬੀਣੇਵਾਲ, 14 ਜਨਵਰੀ (ਬੈਜ ਚੌਧਰੀ) - ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ: ਐਸ.ਪੀ. ਸਿੰਘ ਓਬਰਾਏ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ | ਇਸ ਮੌਕੇ ਨਤਮਸਤਕ ਹੋਣ ਤੋਂ ...
ਮਿਆਣੀ, 14 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ) - ਮੈਰੀਲੈਂਡ ਇੰਟਰਨੈਸ਼ਨਲ ਪਬਲਿਕ ਸਕੂਲ ਆਲਮਪੁਰ ਵਿਖੇ ਸਕੂਲ ਪ੍ਰਬੰਧਕ ਸ਼੍ਰੀ ਕਮਲ ਘੋਤੜਾ ਅਤੇ ਸ੍ਰੀਮਤੀ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਇਆ ਗਿਆ | ਇਸ ਦੌਰਾਨ ਸਾਰੇ ਸਟਾਫ਼ ਅਤੇ ...
ਦਸੂਹਾ, 14 ਜਨਵਰੀ (ਭੁੱਲਰ) - ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿੱਤ ਸਭਾ ਵਲੋਂ ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਦੀ ਯੋਗ ਅਗਵਾਈ ਹੇਠ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾ ਦੀ ਪਾਲਨਾ ਕਰਦਿਆਂ ਲੋਹੜੀ ਦਾ ਤਿਉਹਾਰ ਬਹੁਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX