ਭੈਣੀ ਮੀਆਂ ਖਾਂ, 14 ਜਨਵਰੀ (ਜਸਬੀਰ ਸਿੰਘ ਬਾਜਵਾ)-ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਧਾਵੇ ਦੇ 2 ਨÏਜਵਾਨਾਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ, ਜਦਕਿ ਇਕ ਹੋਰ ਦੇ ਗੰਭੀਰ ਸੱਟਾਂ ਲੱਗੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਧਾਵੇ ਦੇ 3 ਕਿਸਾਨ ਇਕਬਾਲ ਸਿੰਘ ਸੋਨੰੂ ਪੁੱਤਰ ਸਰਦਾਰ ਸਿੰਘ, ਰਾਕੇਸ਼ ਕੁਮਾਰ ਪੁੱਤਰ ਸੇਵਾ ਰਾਮ ਅਤੇ ਬਿਕਰਮਜੀਤ ਸਿੰਘ ਪੁੱਤਰ ਬਚਨ ਸਿੰਘ ਟਰੈਕਟਰ-ਟਰਾਲੀ 'ਤੇ ਗੰਨਾ ਲੈ ਕੇ ਮੁਕੇਰੀਆਂ ਮਿੱਲ ਨੂੰ ਜਾ ਰਹੇ ਸਨ, ਜਦੋਂ ਉਹ ਆਪਣੇ ਘਰ ਤੋਂ ਥੋੜ੍ਹੀ ਦੂਰ ਦਰਿਆ ਬਿਆਸ ਕੋਲ ਪਹੁੰਚੇ ਤਾਂ ਉੱਥੇ ਇਕ ਮੋੜ ਤੋਂ ਉਨ੍ਹਾਂ ਦਾ ਟਰੈਕਟਰ ਅਚਾਨਕ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਟਰੈਕਟਰ 'ਤੇ ਬੈਠੇ ਤਿੰਨੇ ਨÏਜਵਾਨ ਗੰਨੇ ਦੇ ਢੇਰ ਹੇਠ ਆ ਗਏ | ਇਸ ਦÏਰਾਨ ਇਕਬਾਲ ਸਿੰਘ ਅਤੇ ਰਾਕੇਸ਼ ਕੁਮਾਰ ਦੀ ਮÏਤ ਹੋ ਗਈ ਅਤੇ ਤੀਸਰਾ ਨੌਜਵਾਨ ਬਿਕਰਮਜੀਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਮਿ੍ਤਕ ਦੇ ਵਾਰਸਾਂ ਅਤੇ ਇਲਾਕੇ ਦੇ ਕਿਸਾਨ ਆਗੂ ਸੋਹਣ ਸਿੰਘ ਗਿੱਲ ਅਤੇ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ ਦੇ ਸਮੇਂ ਜੱਦੋ-ਜਹਿਦ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਪਲਟੀ ਟਰਾਲੀ ਦੇ ਗੰਨੇ ਦੇ ਢੇਰ ਹੇਠੋਂ ਕੱਢਿਆ ਗਿਆ, ਪਰ ਉਂਦੋਂ ਤੱਕ 2 ਨੌਜਵਾਨਾਂ ਦੀ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਉਹ ਮੁਕੇਰੀਆਂ ਖੰਡ ਮਿੱਲ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹਨ ਕਿ ਇਨ੍ਹਾਂ ਪੀੜਤਾਂ ਦੇ ਪਰਿਵਾਰਾਂ ਨੂੰ ਬਣਦੀ ਮਾਲੀ ਸਹਾਇਤਾ ਦਿੱਤੀ ਜਾਵੇ | 2 ਨÏਜਵਾਨਾਂ ਦੀ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ |
ਫਤਹਿਗੜ੍ਹ ਚੂੜੀਆਂ, 14 ਜਨਵਰੀ (ਧਰਮਿੰਦਰ ਸਿੰਘ ਬਾਠ)-ਪਿਛਲੇ ਤਿੰਨ ਦਿਨਾਂ ਤੋਂ ਫਤਹਿਗੜ੍ਹ ਚੂੜੀਆਂ 'ਚ ਸਫ਼ਾਈ ਸੇਵਕ ਯੂਨੀਅਨ ਦੇ ਮੈਂਬਰਾਂ ਨੇ ਠੇਕਦਾਰ ਵਲੋਂ ਉਨ੍ਹਾਂ ਨੂੰ ਤਨਖਾਹਾਂ ਨਾ ਦੇਣ ਦੇ ਰੋਸ ਵਜੋਂ ਨਗਰ ਕੌਂਸਲ ਦਫਤਰ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ ...
ਬਟਾਲਾ, 14 ਜਨਵਰੀ (ਕਾਹਲੋਂ)-ਮਜ਼ਦੂਰ ਟਰੇਡ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਮਜ਼ਦੂਰ ਯੂਨੀਅਨ ਦੇ ਆਗੂਆਂ ਦੀ ਇਕ ਸਾਂਝੀ ਬੈਠਕ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹੋਈ, ਜਿਸ ਦੀ ਪ੍ਰਧਾਨਗੀ ਕਾ. ਕਪਤਾਨ ਸਿੰਘ ਬਾਸਰਪੁਰ, ਕਾਮਰੇਡ ਪਰਮਜੀਤ ...
ਨੌਸ਼ਹਿਰਾ ਮੱਝਾ ਸਿੰਘ, 14 ਜਨਵਰੀ (ਤਰਸੇਮ ਸਿੰਘ ਤਰਾਨਾ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਜ਼ਦੀਕੀ ਗੁਰਦੁਆਰਾ ਸਿੰਘ ਸਭਾ ਛੀਨਾ ਰੇਲ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ...
ਬਟਾਲਾ, 14 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦਾ ਗ੍ਰਾਫ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿੱਤ ਯਕੀਨੀ ਹੈ | ...
ਗੁਰਦਾਸਪੁਰ, 14 ਜਨਵਰੀ (ਆਰਿਫ਼)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਰਾਜਸੀ ਪਾਰਟੀਆਂ ਅਤੇ ਆਨ ਨਾਗਰਕਿਾਂ ਦੀ ਸਹੂਲਤ ਲਈ ...
ਗੁਰਦਾਸਪੁਰ, 14 ਜਨਵਰੀ (ਆਰਿਫ਼)-ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਨਗਰ ਸੁਧਾਰ ਟਰੱਸਟ ਸਕੀਮ ਨੰਬਰ-7 ਵਿਚ ਰੱਖਿਆ ਧਰਨਾ ਅੱਜ 5ਵੇਂ ਦਿਨ ਵੀ ਜਾਰੀ ਰਿਹਾ | ਅੱਜ ਦੇ ਧਰਨੇ ਦੀ ਅਗਵਾਈ ਗੁਰਦਿਆਲ ਸਿੰਘ ਸੋਹਲ, ਚਰਨਜੀਤ ਸਿੰਘ ਲੱਖੋਵਾਲ, ...
ਬਟਾਲਾ, 14 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਮਾਘੀ ਦੇ ਦਿਹਾੜੇ ਮÏਕੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਨਤਮਸਤਕ ਹੋਏ | ਇਸ ਮÏਕੇ ਸੰਤ ਤਿਰਲੋਚਨ ਦਰਸ਼ਨ ਦਾਸ ...
ਬਟਾਲਾ, 14 ਜਨਵਰੀ (ਕਾਹਲੋਂ)-ਵਿਧਾਨ ਸਭਾ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀ ਅਗਵਾਈ 'ਚ ਪਿੰਡ ਦਾਰਾਪੁਰ ਦੇ 10 ਕਾਂਗਰਸੀ ਪਰਿਵਾਰਾਂ ਨੇ ਆਪ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ...
ਬਟਾਲਾ, 14 ਜਨਵਰੀ (ਕਾਹਲੋਂ)-ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਮਨੋਰੰਜਕ ਤਰੀਕੇ ਨਾਲ ਲੋਹੜੀ ਦਾ ਤਿਉਹਾਰ ਮਨਾਇਆ¢ਗਿਆ | ਇਸ ਮÏਕੇ ਸਰਕਾਰ ਦੁਆਰਾ ਦਿੱਤੇ ਕੋਵਿਡ-19 ਦੇ ਨਿਯਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਨਲਾਈਨ ਪ੍ਰੋਗਰਾਮ ਕੀਤਾ ਗਿਆ, ਜਿਸ ...
ਧਾਰੀਵਾਲ, 14 ਜਨਵਰੀ (ਸਵਰਨ ਸਿੰਘ)-ਕੈਥੋਲਿਕ ਮਿਸ਼ਨ ਡਾਇਓਸਿਸ ਆਫ ਜਲੰਧਰ ਦੇ ਬਿਸ਼ਪ ਡਾ: ਫਰੈਂਕੋ ਮੁਲੱਕਲ ਦਾ ਮਾਣਯੋਗ ਅਦਾਲਤ 'ਚ ਬਰੀ ਹੋਣ ਨਾਲ ਕੈਥੋਲਿਕ ਭਾਈਚਾਰੇ ਅੰਦਰ ਖੁਸ਼ੀ ਦੀ ਲਹਿਰ ਫੈਲ ਗਈ ਹੈ | ਇਸ ਗੱਲ ਦਾ ਪ੍ਰਗਟਾਵਾ ਜੌਹਨ ਮਸੀਹ ਰਣੀਆਂ ਨੇ ਕੀਤਾ | ...
ਕਿਲ੍ਹਾ ਲਾਲ ਸਿੰਘ, 14 ਜਨਵਰੀ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਪੰਨੂੰ ਨੇ ਰਣਜੀਤ ਸਿੰਘ ਦੇ ਗ੍ਰਹਿ ਨਵਾਂ ਪਿੰਡ ਮਿਲਖੀਵਾਲ ਵਿਖੇ ਪਾਰਟੀ ਵਰਕਰਾਂ ਨਾਲ ਘਰ-ਘਰ ਜਾ ਕੇ ਪ੍ਰਚਾਰ ਕੀਤਾ | ਇਸ ਮੌਕੇ ਬਲਬੀਰ ਸਿੰਘ ...
ਗੁਰਦਾਸਪੁਰ, 14 ਜਨਵਰੀ (ਆਰਿਫ਼)-ਕਾਂਗਰਸ ਹਾਈ ਕਮਾਂਡ ਵਲੋਂ ਗੁਰਦਾਸਪੁਰ ਹਲਕੇ ਨਾਲ ਸਬੰਧਿਤ ਮੈਡਮ ਅਮਨਦੀਪ ਕੌਰ ਰੰਧਾਵਾ ਨੰੂ ਦੂਜੀ ਵਾਰ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਪਣੀ ਇਸ ਨਿਯੁਕਤੀ 'ਤੇ ਮੈਡਮ ਅਮਨਦੀਪ ਕੌਰ ਰੰਧਾਵਾ ਨੇ ...
ਗੁਰਦਾਸਪੁਰ, 14 ਜਨਵਰੀ (ਆਰਿਫ਼)-ਕਾਂਗਰਸ ਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਹਲਕੇ ਦੇ ਪਿੰਡ ਨਵਾਂ ਪਿੰਡ ਹੁੰਦਲ ਦੀਆਂ ਦੋ ਮੌਜੂਦਾ ਪੰਚਾਇਤ ਮੈਂਬਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿਚ ਸ਼ਾਮਿਲ ਹੋ ਗਈਆਂ | ...
ਵਡਾਲਾ ਗ੍ਰੰਥੀਆਂ, 14 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਕਿਸਾਨੀ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਅਤੇ ਸ਼ਖ਼ਸੀਅਤਾਂ ਦਾ ਸਨਮਾਨ ਪਿੰਡ ਮਸਾਣੀਆਂ ਦੇ ਗੁਰਦੁਆਰਾ ਸਾਹਿਬ 'ਚ ਕੀਤਾ ਗਿਆ | ਇਸ ਮÏਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ...
ਬਹਿਰਾਮਪੁਰ, 14 ਜਨਵਰੀ (ਬਲਬੀਰ ਸਿੰਘ ਕੋਲਾ)-ਸ਼ੋ੍ਰਮਣੀ ਅਕਾਲੀ ਦਲ ਹਾਈ ਕਮਾਂਡ ਵਲੋਂ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਣਥੱਕ ਅਕਾਲੀ ਵਰਕਰ ਤੇ ਪਿੰਡ ਮੱਲ੍ਹੀਆਂ ਦੇ ਸਾਬਕਾ ਸਰਪੰਚ ਕਪੂਰ ਸਿੰਘ ਮੱਲ੍ਹੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੰੂ ਮੁੱਖ ਰੱਖਦਿਆਂ ...
ਬਟਾਲਾ, 14 ਜਨਵਰੀ (ਹਰਦੇਵ ਸਿੰਘ ਸੰਧੂ)-ਕਾਂਗਰਸ ਦੇ ਆਲ ਇੰਡੀਆ ਰਾਹੁਲ ਗਾਂਧੀ ਬ੍ਰਗੇਡ ਪੰਜਾਬ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੇ ਅਸਤੀਫ਼ਾ ਦੇ ਦਿੱਤਾ ਹੈ | ਅਸਤੀਫ਼ਾ ਵਿਚ ਉਨ੍ਹਾਂ ਲਿਖਿਆ ਹੈ ਕਿ ਕਾਂਗਰਸ ਪਾਰਟੀ ਵਿਚ ਭਾਈ-ਭਤੀਜਾਵਾਦ ਨੂੰ ...
ਅਲੀਵਾਲ, 14 ਜਨਵਰੀ (ਸੁੱਚਾ ਸਿੰਘ ਬੱੁਲੋਵਾਲ)-ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਅਕਾਲੀ ਦਲ ਬਾਦਲ ਪਾਰਟੀ ਦੇ ਵਰਕਰਾਂ ਨੇ ਹਲਕਾ ਫਤਹਿਗੜ੍ਹ ਚੂੜੀਆਂ 'ਚ ਪਿੰਡ ਲੰਗਰਵਾਲ ਵਿਚ ਗੁਰਦੇਵ ਸਿੰਘ ਮਾਨ ਦੇ ਘਰ ਵਿਚ ਇਕ ਅਹਿਮ ਕੀਤੀ, ਜਿਸ ਦੀ ਅਗਵਾਈ ਕੌਮੀ ਮੀਤ ਪ੍ਰਧਾਨ ...
ਪੁਰਾਣਾ ਸ਼ਾਲਾ, 14 ਜਨਵਰੀ (ਅਸ਼ੋਕ ਸ਼ਰਮਾ)-ਲੋਕ ਭਾਜਪਾ ਦੀਆਂ ਨੀਤੀਆਂ ਤੋਂ ਖ਼ੁਸ਼ ਹੋ ਕੇ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪਾਰਟੀ 'ਤੇ ਮੋਹਰ ਲਗਾਉਣ ਲਈ ਉਤਾਵਲੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਤੇ ਸੀਨੀਅਰ ਸਿਟੀਜ਼ਨ ਚੌਧਰੀ ...
ਗੁਰਦਾਸਪੁਰ, 14 ਜਨਵਰੀ (ਆਰਿਫ਼)-ਜ਼ਿਲ੍ਹਾ ਗੁਰਦਾਸਪੁਰ 'ਚੋਂ ਨਿਕਲਦੇ ਕਿਰਨ ਨਾਲੇ ਦੀ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਪਾਰਟੀ ਵਲੋਂ ਇਕ ਵਾਰ ਵੀ ਸਫ਼ਾਈ ਨਹੀਂ ਕਰਵਾਈ ਗਈ | ਜਿਸ ਦੇ ਚੱਲਦੇ ਪਿਛਲੇ ਦਿਨੀਂ ਪਏ ਮੀਂਹ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਹ ...
ਧਾਰੀਵਾਲ, 14 ਜਨਵਰੀ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਛੋਟੇਪੁਰ ਵਿਖੇ ਸਥਿਤ ਗੁਰਦੁਆਰਾ ਅੰਗੀਠਾ ਸਾਹਿਬ ਬਾਬਾ ਲਾਲ ਸਿੰਘ ਕੁੱਲੀ ਵਾਲਿਆਂ ਵਿਖੇ ਸੁੱਚਾ ਸਿੰਘ ਛੋਟੇਪੁਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ...
ਬਟਾਲਾ, 14 ਜਨਵਰੀ (ਕਾਹਲੋਂ)-ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਬੂਟਾ ਸਿੰਘ ਬਾਜਵਾ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮਲਕਪੁਰ ਵਿਖੇ ਪਾਏ ਗਏ ...
ਕੋਟਲੀ ਸੂਰਤ ਮੱਲ੍ਹੀ, 14 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ 'ਚ ਅੱਜ ਕਸਬਾ ਕੋਟਲੀ ਸੂਰਤ ਮੱਲ੍ਹੀ ਵਿਖੇ ਸੀਨੀਅਰ ਆਗੂ ਇੰਦਰਜੀਤ ਸਿੰਘ ਰੰਧਾਵਾ ਵਲੋਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ | ਇਸ ਮੌਕੇ 'ਤੇ ਸ: ...
ਘੁਮਾਣ, 14 ਜਨਵਰੀ (ਬੰਮਰਾਹ)-ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਪਿੰਡ ਪੱਡੇ ਦੇ ਕਾਂਗਰਸੀ ਸਰਪੰਚ-ਪੰਚ ਅਤੇ ਪਿੰਡ ਪੇਜੋਚੱਕ ਦੇ ਮÏਜੂਦਾ ਮੈਂਬਰ ਪੰਚਾਇਤ ...
ਕਲਾਨੌਰ, 14 ਜਨਵਰੀ (ਪੁਰੇਵਾਲ/ਕਾਹਲੋਂ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਵਲੋਂ ਸਥਾਨਕ ਦਫਤਰ 'ਚ ਵਰਕਰਾਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਰਵੀਕਰਨ ਸਿੰਘ ਕਾਹਲੋਂ ਵਲੋਂ ਵਰਕਰਾਂ ...
ਦੋਰਾਂਗਲਾ, 14 ਜਨਵਰੀ (ਚੱਕਰਾਜਾ)-ਇਲਾਕੇ ਭਰ ਦੀਆਂ ਲੜਕੀਆਂ ਵਲੋਂ ਫਿਜ਼ੀਕਲ ਫਿਟਨੈੱਸ ਲਈ ਬਣਾਈ ਗਈ ਰਨਿੰਗ ਟੀਮ ਵਲੋਂ ਸੇਵਾ ਮੁਕਤ ਕੈਪਟਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ | ਇਸ ਮੌਕੇ ਰਨਿੰਗ ਟੀਮ ਵਲੋਂ ਗਿੱਧਾ, ਭੰਗੜਾ, ਸਕਿੱਟਾਂ ਆਦਿ ...
ਗੁਰਦਾਸਪੁਰ, 14 ਜਨਵਰੀ (ਭਾਗਦੀਪ ਸਿੰਘ ਗੋਰਾਇਆ)-ਪੈਟਰੋਲ-ਡੀਜ਼ਲ ਦੇ ਰੇਟਾਂ ਵਿਚ ਹੋ ਰਹੇ ਬੇਤਹਾਸ਼ਾ ਵਾਧੇ ਨੰੂ ਦੇਖਦੇ ਹੋਏ ਆਟੋ ਮੋਬਾਈਲ ਕੰਪਨੀਆਂ ਵਲੋਂ ਬੈਟਰੀ ਨਾਲ ਚੱਲਣ ਵਾਲੇ ਵਾਹਨ ਬਣਾਉਣ ਨੰੂ ਤਰਜ਼ੀਹ ਦੇਣੀ ਸ਼ੁਰੂ ਕਰ ਦਿੱਤੀ ਹੈ | ਜਿਸ ਦੇ ਚੱਲਦਿਆਂ ਕੁਝ ...
ਦੀਨਾਨਗਰ, 14 ਜਨਵਰੀ (ਸੰਧੂ/ਸੋਢੀ)-ਕਰਨੀ ਸੈਨਾ ਦੇ ਅਹੁਦੇਦਾਰਾਂ ਦੀ ਮੀਟਿੰਗ ਦੀਨਾਨਗਰ ਵਿਖੇ ਕਰਨੀ ਸੈਨਾ ਦੇ ਰਾਸ਼ਟਰੀ ਉਪ ਪ੍ਰਧਾਨ ਐਡਵੋਕੇਟ ਨਰੇਸ਼ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਕਰਨੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਮਹਿਲਾ ਸ਼ਕਤੀ ਰਾਖੀ ਗਰਗ, ...
ਹਰਚੋਵਾਲ, 14 ਜਨਵਰੀ (ਢਿੱਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼ੋ੍ਰਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਰਾਜਨਬੀਰ ਸਿੰਘ ਘੁਮਾਣ ਨੂੰ ਹਲਕੇ ਦੇ ਸਮੂਹ ਵਰਕਰ ਭਾਰੀ ਬਹੁਮਤ ਨਾਲ ਜਿਤਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਮੂੜ ...
ਘੁਮਾਣ, 14 ਜਨਵਰੀ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਦੇ 672ਵੇਂ ਜੋਤੀ ਜੋਤ ਪੁਰਬ ਅਤੇ ਜੋੜ ਮੇਲਾ ਮਾਘੀ ਮÏਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਘੁਮਾਣ ਵਿਖੇ ਸਥਿਤ ਸ੍ਰੀ ਨਾਮਦੇਵ ਦਰਬਾਰ, ਗੁਰਦੁਆਰਾ ਤਪਿਆਣਾ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ 'ਤੇ ਨਤਮਸਤਕ ਹੋਏ | ...
ਦੋਰਾਂਗਲਾ, 14 ਜਨਵਰੀ (ਚੱਕਰਾਜਾ)-ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਕਮਲਜੀਤ ਚਾਵਲਾ ਵਲੋਂ ਅੱਜ ਹਲਕੇ ਦੇ ਪਿੰਡ ਮਗਰਮੂਧੀਆਂ ਵਿਖੇ ਘਰ ਘਰ ਜਾ ਕੇ ਵੋਟਾਂ ਮੰਗੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਸਿਰਫ਼ ਅਕਾਲੀ ਬਸਪਾ ਗੱਠਜੋੜ ...
ਵਡਾਲਾ ਗ੍ਰੰਥੀਆਂ, 14 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਅੱਜ ਮਾਘੀ ਦੇ ਦਿਹਾੜੇ ਮÏਕੇ ਨਜ਼ਦੀਕੀ ਪਿੰਡ ਤਲਵੰਡੀ ਝੁੰਗਲਾਂ ਤੋਂ 40 ਮੁਕਤਿਆਂ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ...
ਘੁਮਾਣ, 14 ਜਨਵਰੀ (ਬੰਮਰਾਹ)-ਸ਼੍ਰੋਮਣੀ ਭਗਤ ਨਾਮਦੇਵ ਦੇ 672ਵੇਂ ਜੋਤੀ ਜੋਤ ਪੁਰਬ ਤੇ ਸਾਲਾਨਾ ਜੋੜ ਮੇਲਾ ਮਾਘੀ ਮÏਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋ ਰਹੀਆਂ ਹਨ | ਇਸ ਮÏਕੇ ਦੇਸ਼-ਵਿਦੇਸ਼ਾਂ ਤੋਂ ਪਹੁੰਚੀਆਂ ਸੰਗਤਾਂ ਭਗਤ ਨਾਮਦੇਵ ਦੀ ਚਰਨ ਛੋਹ ਪ੍ਰਾਪਤ ਧਰਤੀ ...
ਬਟਾਲਾ, 14 ਜਨਵਰੀ (ਹਰਦੇਵ ਸਿੰਘ ਰੰਧਾਵਾ)-ਜੋਬਨ ਰੁੱਤੇ ਟੁੱਟੇ ਫੁੱਲ ਕਾਕਾ ਅਮਰਬੀਰ ਸਿੰਘ ਲਾਲੀ ਵਿੰਝਵਾਂ ਦੀ 8ਵੀਂ ਬਰਸੀ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਅਮਨਬੀਰ ਸਿੰਘ ਲਾਲੀ ਵਿੰਝਵਾਂ ਦੀ ਯਾਦ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਿੰਡ ...
ਪੁਰਾਣਾ ਸ਼ਾਲਾ, 14 ਜਨਵਰੀ (ਅਸ਼ੋਕ ਸ਼ਰਮਾ)-ਪਿਛਲੇ ਦਿਨੀਂ ਪਏ ਭਾਰੀ ਮੀਂਹ ਨਾਲ ਬੇਟ ਇਲਾਕੇ ਦੀ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸੁਖਜਿੰਦਰ ਸਿੰਘ ਬੁੱਟਰ ਨੇ ਦੱਸਿਆ ...
ਹਰਚੋਵਾਲ, 14 ਜਨਵਰੀ (ਢਿੱਲੋਂ)-ਪਿੰਡ ਢੰਡੇ ਵਿਚ ਸਰਕਾਰ ਦੀ ਸਕੀਮ ਅਧੀਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਪਾਣੀ ਵਾਲੀ ਟੈਂਕੀ ਦਾ ਪ੍ਰਾਜੈਕਟ ਮਨਜੂਰ ਕੀਤਾ ਗਿਆ, ਪਰ ਅਫ਼ਸੋਸ ਹੈ ਕਿ ਪਿੰਡ ਵਾਸੀਆਂ ਵਲੋਂ ਜੋ ਰਕਮ (ਹਿੱਸਾ ਰਕਮ) ਬਣਦੀ ਸੀ, ਉਹ ਵੀ ਰਕਮ 21 ਜੂਨ 2021 ...
ਗੁਰਦਾਸਪੁਰ, 14 ਜਨਵਰੀ (ਪੰਕਜ ਸ਼ਰਮਾ)-ਬੀਤੇ ਦਿਨ ਚੋਣ ਕਮਿਸ਼ਨ ਵਲੋਂ ਸੂਬਾਈ ਵਿਧਾਨ ਸਭਾ ਚੋਣਾਂ ਲਈ ਐਲਾਨੀਆਂ ਤਾਰੀਖ਼ਾਂ ਦਾ ਸਵਾਗਤ ਕਰਦੇ ਹੋਏ ਸਾਬਕਾ ਚੇਅਰਮੈਨ ਅਤੇ ਘੱਟ ਗਿਣਤੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਥੋਮਸ ਮਸੀਹ ਨੇ ਕਿਹਾ ਕਿ ਪੰਜਾਬ ਅੰਦਰ ਭਾਜਪਾ ...
ਫਤਹਗਿੜ੍ਹ ਚੂੜੀਆਂ, 14 ਜਨਵਰੀ (ਐਮ.ਐਸ. ਫੁੱਲ)-ਸ੍ਰੀ ਬਾਵਾ ਲਾਲ ਦਿਆਲ ਸੇਵਕ ਸਭਾ ਫਤਹਿਗੜ੍ਹ ਚੂੜੀਆਂ ਵਲੋਂ 31ਵਾਂ ਸਾਲਾਨਾ ਲੰਗਰ ਭੰਡਾਰਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਧਿਆਨਪੁਰ ਧਾਮ ਵਿਖੇ ਦੂਜ ਮÏਕੇ ਲਗਾਇਆ ਗਿਆ | ਇਸ ਮÏਕੇ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ...
ਧਾਰੀਵਾਲ, 14 ਜਨਵਰੀ (ਰਮੇਸ਼ ਨੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਵੈਲਫੇਅਰ ਫਾਊਾਡੇਸ਼ਨ ਧਾਰੀਵਾਲ ਵਲੋਂ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ | ਸੰਸਥਾ ਦੇ ਆਗੂ ਪੰਕਜ ਲੇਹਲ ਅਤੇ ...
ਘੁਮਾਣ, 14 ਜਨਵਰੀ (ਬੰਮਰਾਹ)-ਪਿੰਡ ਭੋਮਾ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ 'ਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਏ ਗਏ ਨਗਰ ...
ਕਲਾਨੌਰ, 14 ਜਨਵਰੀ (ਪੁਰੇਵਾਲ)-ਹੈੱਲਥ ਕੇਅਰ, ਫਰੰਟ ਲਾਈਨ ਵਰਕਰ, ਸੀਨੀਅਰ ਸਿਟੀਜ਼ਨ ਨੂੰ ਕੋਰੋਨਾ ਤੋਂ ਬਚਾਓ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ 'ਚ ਕੋਰੋਨਾ ਦਾ ਤੀਸਰਾ ਟੀਕਾਕਰਨ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਇਸ ਦੌਰਾਨ ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ...
ਕਾਦੀਆਂ, 14 ਜਨਵਰੀ (ਯਾਦਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਤੁਗਲਵਾਲਾ ਵਿਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਆਪਣੇ ਸਾਥੀਆਂ ਨਾਲ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮÏਕੇ ਪ੍ਰਤਾਪ ਸਿੰਘ ਬਾਜਵਾ ਨੇ ...
ਕਿਲ੍ਹਾ ਲਾਲ ਸਿੰਘ, 14 ਜਨਵਰੀ (ਬਲਬੀਰ ਸਿੰਘ)-ਪਿੰਡ ਭਾਗੋਵਾਲ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਿੰਘ ਸਾਹਿਬ ਪ੍ਰਬੰਧਕ ਕਮੇਟੀ ਪੱਤੀ ਬਾਜ਼ਾਰ ਅਤੇ ਸਮੂਹ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ...
ਨੌਸ਼ਹਿਰਾ ਮੱਝਾ ਸਿੰਘ, 14 ਜਨਵਰੀ (ਤਰਸੇਮ ਸਿੰਘ ਤਰਾਨਾ)-ਹੁਸ਼ਿਆਰਪੁਰ ਤੋਂ ਪਦਉੱਨਤ ਹੋ ਕੇ ਆਏ ਤਹਿਸੀਲਦਾਰ ਸਰਵੇਸ਼ ਰਾਜਨ ਨੇ ਅੱਜ ਸਥਾਨਕ ਸਬ-ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਦਾ ਕਾਰਜ ਭਾਗ ਸੰਭਾਲਿਆ | ਇਸ ਮੌਕੇ ਕਾਨੂੰਗੋ ਹਰਪ੍ਰੀਤ ਸਿੰਘ ਸਮੇਤ ਮਾਲ ਵਿਭਾਗ ...
ਦੀਨਾਨਗਰ, 14 ਜਨਵਰੀ (ਸੋਢੀ/ਸੰਧੂ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਰੀਨਾ ਤਲਵਾਰ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਰੀਨਾ ਤਲਵਾਰ ਤੇ ਪੰਜਾਬੀ ਵਿਭਾਗ ਦੀ ਮੁਖੀ ਡਾ: ਕੁਲਵਿੰਦਰ ਕੌਰ ਛੀਨਾ ਨੇ ਲੋਹੜੀ ਨਾਲ ...
ਤਿੱਬੜ, 14 ਜਨਵਰੀ (ਭੁਪਿੰਦਰ ਸਿੰਘ ਬੋਪਾਰਾਏ)-ਪਿੰਡ ਅਲਾਵਲਪੁਰ ਦੀ ਬਿਲੀਵਰਸ ਈਸਟਨ ਚਰਚ ਵਿਖੇ ਹਰੇਕ ਸਾਲ ਵਾਂਗ ਇਸ ਵਾਰ ਵੀ ਹੋਪ ਫ਼ਾਰ ਚਿਲਡਰਨ ਪ੍ਰੋਜੈਕਟ ਤਹਿਤ ਲੋੜਵੰਦ ਤੇ ਗ਼ਰੀਬ ਬੱਚਿਆਂ ਨੂੰ ਰੋਜ਼ਾਨਾ ਦੀ ਵਰਤੋਂ ਦਾ ਸਮਾਨ ਭੇਟ ਕੀਤਾ ਗਿਆ | ਇਸ ਮੌਕੇ ਫਾਦਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX