ਮੁਕੇਰੀਆਂ, 15 ਜਨਵਰੀ (ਰਾਮਗੜ੍ਹੀਆ) - ਕਾਂਗਰਸ ਹਾਈ ਕਮਾਨ ਵਲੋਂ ਹਲਕਾ ਮੁਕੇਰੀਆਂ ਦੀ ਵਿਵਾਦਾਂ ਵਿਚ ਘਿਰੀ ਕਾਂਗਰਸ ਦੀ ਸੀਟ 'ਤੇ ਮੌਜੂਦਾ ਵਿਧਾਇਕਾ ਮੈਡਮ ਇੰਦੂ ਬਾਲਾ ਨੂੰ ਉਮੀਦਵਾਰ ਬਣਾਏ ਜਾਣ ਦਾ ਟਿਕਟ ਦੇ ਕਰੀਬ ਅੱਧੀ ਦਰਜਨ ਤੋਂ ਵੱਧ ਦਾਅਵੇਦਾਰਾਂ ਵਲੋਂ ਅੱਜ ਸ਼ਾਮ ਇਕ ਮੀਟਿੰਗ ਕਰਕੇ ਜਿਥੇ ਤਿੱਖਾ ਵਿਰੋਧ ਕੀਤਾ ਹੈ, ਉਥੇ ਹੀ ਕਾਂਗਰਸ ਹਾਈ ਕਮਾਨ ਨੂੰ ਪੰਜਾਬ ਦੇ 35 ਲੱਖ ਰਾਜਪੂਤ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਅਤੇ ਧੋਖਾ ਕਰਨ ਦਾ ਦੋਸ਼ ਵੀ ਲਗਾਇਆ ਹੈ | ਉਕਤ ਨੇਤਾਵਾਂ ਵਲੋਂ ਕਾਂਗਰਸੀ ਹਾਈ ਕਮਾਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਇਸ ਟਿਕਟ ਨੂੰ ਤੁਰੰਤ ਰੱਦ ਕਰਨ ਦੀ ਜਿਥੇ ਮੰਗ ਕੀਤੀ ਹੈ, ਉਥੇ ਹੀ ਅਗਲੇ 24 ਘੰਟਿਆਂ ਦੌਰਾਨ ਇਲਾਕੇ ਦੇ ਲੋਕਾਂ ਦਾ ਇਕੱਠ ਕਰਕੇ ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦੀ ਵੀ ਚਿਤਾਵਨੀ ਦੇ ਦਿੱਤੀ ਹੈ | ਇਸ ਸੰਬੰਧੀ ਅੱਜ ਮੁਕੇਰੀਆਂ ਵਿਖੇ ਟਕਸਾਲੀ ਕਾਂਗਰਸੀਆਂ ਦੀ ਹੋਈ ਮੀਟਿੰਗ ਦੌਰਾਨ ਪਹੁੰਚੇ ਹੋਏ ਟਿਕਟ ਦੇ ਦਾਅਵੇਦਾਰ ਸੀਨੀਅਰ ਨੇਤਾਵਾਂ ਸ. ਜਸਵੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ/ਸੈਕਟਰੀ ਪੰਜਾਬ ਕਾਂਗਰਸ, ਤਰਸੇਮ ਮਿਨਹਾਸ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸੁਮਿਤ ਡਡਵਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ/ਮੈਂਬਰ ਪੰਜਾਬ ਕਾਂਗਰਸ, ਡਾ. ਬਹਾਦਰ ਸਿੰਘ ਮਾਨਸਰ ਸਾਬਕਾ ਸੰਮਤੀ ਮੈਂਬਰ, ਕੁਲਭੂਸ਼ਣ ਸੋਹਲ ਬਲਾਕ ਪ੍ਰਧਾਨ ਸੰਮਤੀ ਮੈਂਬਰ ਹਾਜੀਪੁਰ, ਰਣਜੋਧ ਸਿੰਘ ਕੁੱਕੂ ਕੌਂਸਲਰ, ਸੰਦੀਪ ਸਿੰਘ ਟਿੰਮਾ ਸਾਬਕਾ ਡਾਇਰੈਕਟਰ ਸਮਾਲ ਸਕੇਲ ਇੰਡਸਟਰੀ ਆਦਿ ਨੇ ਪੱਤਰਕਾਰਾਂ ਨੂੰ ਇਕ ਪੈ੍ਰੱਸ ਕਾਨਫ਼ਰੰਸ ਦੌਰਾਨ ਮੌਜੂਦਾ ਵਿਧਾਇਕਾ ਦੇ ਪਰਿਵਾਰ 'ਤੇ ਭਿ੍ਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਕਹਿਣ 'ਤੇ ਟਿਕਟ ਸਾਡੀ ਕੱਟ ਕੇ ਦੁਬਾਰਾ ਉਸੇ ਪਰਿਵਾਰ ਨੂੰ ਦੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸੰਗਤ ਸਿੰਘ ਗਿਲਜੀਆਂ ਆਪਣਾ ਹਲਕਾ ਛੱਡ ਕੇ ਮੁਕੇਰੀਆਂ ਹਲਕੇ ਅੰਦਰ ਲਗਾਤਾਰ ਦਖ਼ਲ ਅੰਦਾਜ਼ੀ ਕਰ ਰਹੇ ਹਨ ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਤੇ ਮੁਕੇਰੀਆਂ ਹਲਕੇ ਤੋਂ ਇਲਾਵਾ ਟਾਂਡਾ ਹਲਕੇ ਵਿਚ ਜਾ ਕੇ ਇਨ੍ਹਾਂ ਚੋਣਾਂ ਦੌਰਾਨ ਉਨ੍ਹਾਂ ਦੇ ਖ਼ਿਲਾਫ਼ ਪ੍ਰਚਾਰ ਕਰਾਂਗੇ | ਇਸ ਸਮੇਂ ਜਸਵੰਤ ਸਿੰਘ ਰੰਧਾਵਾ ਨੇ ਕਿਹਾ ਕਿ ਅੱਧੀ ਦਰਜਨ ਤੋਂ ਵੱਧ ਟਕਸਾਲੀ ਕਾਂਗਰਸੀਆਂ ਵਲੋਂ ਹਾਈ ਕਮਾਨ ਨੂੰ ਪਹਿਲਾਂ ਹੀ ਕਿਹਾ ਗਿਆ ਸੀ ਕਿ ਇਸ ਪਰਿਵਾਰ ਨੂੰ ਟਿਕਟ ਨਾ ਦਿੱਤੀ ਜਾਵੇ ਅਤੇ ਸਾਡੇ 'ਚੋਂ ਭਾਵੇਂ ਕਿਸੇ ਇਕ ਨੂੰ ਵੀ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਉਮੀਦਵਾਰ ਬਣਾਇਆ ਜਾਵੇ, ਪਰੰਤੂ ਇਸ ਦੇ ਬਾਵਜੂਦ ਸਾਫ਼ ਸੁਥਰੀ ਛਵੀ ਵਾਲੇ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਵਾਅਦਾ ਇਕ ਵਾਰ ਫਿਰ ਤੋਂ ਕਾਂਗਰਸ ਹਾਈ ਕਮਾਨ ਨੇ ਤੋੜਿਆ ਹੈ | ਇਸ ਸਮੇਂ ਸ. ਰਣਜੋਧ ਸਿੰਘ ਕੁੱਕੂ ਨੇ ਕਿਹਾ ਕਿ ਕੱਲ੍ਹ ਮਿਤੀ 16 ਜਨਵਰੀ ਨੂੰ ਹਲਕੇ ਦੇ ਲੋਕਾਂ ਦੀ ਸਹਿਮਤੀ ਨਾਲ ਇਨ੍ਹਾਂ 'ਚੋਂ ਕਿਸੇ ਇਕ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰੇ ਜਾਣ ਦਾ ਐਲਾਨ ਕੀਤਾ ਜਾਵੇਗਾ ਅਤੇ ਕਾਂਗਰਸ ਦੇ ਉਮੀਦਵਾਰ ਇੱਥੋਂ ਹਰਾਇਆ ਜਾਵੇਗਾ | ਠਾਕੁਰ ਸੁਮਿਤ ਡਡਵਾਲ ਨੇ ਕਿਹਾ ਕਿ ਪੂਰੇ ਪੰਜਾਬ 'ਚ ਰਾਜਪੂਤ ਭਾਈਚਾਰੇ ਦੀ ਕਰੀਬ 35 ਲੱਖ ਵੋਟ ਹੈ ਪਰੰਤੂ ਕਾਂਗਰਸ ਵਲੋਂ ਹਮੇਸ਼ਾ ਰਾਜਪੂਤ ਬਰਾਦਰੀ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ | ਠਾਕੁਰ ਤਰਸੇਮ ਮਿਨਹਾਸ ਨੇ ਆਖਿਆ ਕਿ ਕਾਂਗਰਸ ਹਾਈ ਕਮਾਨ ਨੇ ਮੁਕੇਰੀਆਂ ਦੀ ਟਿਕਟ ਨਾ ਬਦਲ ਕੇ ਅੱਜ ਹੀ ਆਪਣੀ ਹਾਰ ਨਿਸ਼ਚਿਤ ਕਰ ਲਈ ਹੈ ਕਿਉਂਕਿ ਹਲਕੇ ਦੇ ਲੋਕਾਂ ਦੀ ਮੰਗ ਸੀ ਕਿ ਸਾਫ਼ ਸੁਥਰੀ ਛਵੀ ਵਾਲਾ ਉਮੀਦਵਾਰ ਚੋਣ ਮੈਦਾਨ ਵਿਚ ਕਾਂਗਰਸ ਪਾਰਟੀ ਵਲੋਂ ਉਤਾਰਿਆ ਜਾਵੇ | ਇਸ ਸਮੇਂ ਕੁਲਭੂਸ਼ਣ ਸੋਹਲ ਹਾਜੀਪੁਰ ਨੇ ਆਖਿਆ ਕਿ ਕੱਲ੍ਹ ਦੀ ਹੋਣ ਵਾਲੀ ਮੀਟਿੰਗ ਵਿਚ ਕਾਂਗਰਸ ਦੇ ਅਹੁਦੇਦਾਰ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਹਾਈਕਮਾਨ ਨੂੰ ਭੇਜਣਗੇ ਅਤੇ ਜੇਕਰ ਇਕ ਦੋ ਦਿਨਾਂ ਵਿਚ ਕਾਂਗਰਸ ਹਾਈਕਮਾਨ ਨੇ ਟਿਕਟ ਬਦਲਣ ਦਾ ਫ਼ੈਸਲਾ ਨਾ ਕੀਤਾ ਤਾਂ ਹਲਕਾ ਮੁਕੇਰੀਆਂ ਦੀ ਕਾਂਗਰਸ ਪਾਰਟੀ ਦੀ ਉਮੀਦਵਾਰ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਨੂੰ ਜਿਤਾਇਆ ਜਾਵੇਗਾ | ਇਸ ਸਮੇਂ ਹੋਰਨਾਂ ਤੋਂ ਇਲਾਵਾ ਪਿ੍ੰਸੀਪਲ ਤਰਲੋਕ ਸਿੰਘ, ਇੰਦਰਜੀਤ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਬਿੰਦਾ, ਠਾਕੁਰ ਬੱਲੀ ਮਿਨਹਾਸ, ਮਨਜੀਤ ਸਿੰਘ, ਜਸਵੰਤ ਸਿੰਘ ਪੋਤਾ, ਕਸ਼ਮੀਰ ਸਿੰਘ, ਨਰਿੰਦਰ ਸਿੰਘ, ਸਰਪੰਚ ਦਿਲਬਾਗ ਸਿੰਘ ਸਮੇਤ ਹੋਰ ਵਰਕਰ ਹਾਜ਼ਰ ਸਨ |
ਗੜ੍ਹਸ਼ੰਕਰ, 15 ਜਨਵਰੀ (ਧਾਲੀਵਾਲ)- ਅਰੋੜਾ ਇਮੀਗ੍ਰੇਸ਼ਨ ਐਂਡ ਐਜ਼ੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ਗੜ੍ਹਸ਼ੰਕਰ ਦੇ ਰਿਜ਼ਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਦੱਸਿਆ ਕਿ ਅਰੋੜਾ ਇਮੀਗ੍ਰੇਸ਼ਨ ਵਲੋਂ ਕੰਪਨੀ ਦੇ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫ਼ਤਰ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਸਾਂਝੀ ਰਸੋਈ ਅਜਿਹੇ ਲੋਕਾਂ ਦੀ ਭੁੱਖ ਮਿਟਾ?ਣ 'ਚ ਮਦਦ ਕਰ ਰਹੀ ਹੈ ਜਿਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਲਈ ਸਖ਼ਤ ਭੱਜ-ਦੌੜ ਕਰਨੀ ਪੈਂਦੀ ਹੈ¢ ਇਹ ਪ੍ਰਗਟਾਵਾ ਯੂਥ ਡਿਵੈਲਪਮੈਂਟ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ...
ਟਾਂਡਾ ਉੜਮੁੜ, 15 ਜਨਵਰੀ (ਭਗਵਾਨ ਸਿੰਘ ਸੈਣੀ) - ਸਿਲਵਰ ਓਕ ਇੰਟਰਨੈਸ਼ਨਲ ਸੀਨੀਅਰ ਸਕੈਡਰੀ ਸਕੂਲ, ਸ਼ਾਹਬਾਜ਼ਪੁਰ ਵਿਖੇ ਸੰਸਥਾ ਦੇ ਚੇਅਰਮੈਨ ਅਤੇ ਉਘੇ ਸਮਾਜ ਸੇਵੀ ਸ. ਤਰਲੋਚਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੜੇ ਮਾਣ ਅਤੇ ਸ਼ਰਧਾ ਨਾਲ 74ਵਾਂ ਸੈਨਾ ਦਿਵਸ ...
ਦਸੂਹਾ, 15 ਜਨਵਰੀ (ਭੁੱਲਰ) - ਅੱਜ ਧਰਮ ਪ੍ਰਚਾਰ ਕਮੇਟੀ ਵਲੋਂ ਗਤਕੇ ਦੇ ਸ਼ਸਤਰ ਦੀਆਂ ਤਿੰਨ ਕਿੱਟਾਂ ਮੀਰੀ-ਪੀਰੀ ਸੇਵਾ ਸੁਸਾਇਟੀ ਨੂੰ ਭੇਟ ਕੀਤੀਆਂ ਗਈਆਂ | ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਗਤਕਾ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - 1158 ਸਹਾਇਕ ਪ੍ਰੋਫ਼ੈਸਰ ਫ਼ਰੰਟ ਪੰਜਾਬ ਦੇ ਵਫ਼ਦ ਨੇ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਰਵਜੋਤ ਸਿੰਘ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ¢ ਵਫ਼ਦ 'ਚ ਸ਼ਾਮਿਲ ਯੋਗੇਸ਼ ਕੁਮਾਰ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਭਾਰਤੀਆ ਆਮ ਜਨਤਾ ਪਾਰਟੀ ਅਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੂੰ ਅੱਗੇ ਪਾਉਣ ਸਬੰਧੀ ਪੁਲਿਸ ਅਧਿਕਾਰੀਆਂ ਰਾਹੀਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੂੰ ਸੌਂਪਿਆ ਗਿਆ | ਇਸ ...
ਗੜ੍ਹਦੀਵਾਲਾ, 15 ਜਨਵਰੀ (ਚੱਗਰ)- ਪੰਜਾਬ ਅੰਦਰ ਹੁਣ ਕਾਂਗਰਸ, 'ਆਪ' ਤੇ ਬਾਦਲ ਦਲ ਦਾ ਖਾਤਮਾ ਹੋਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਵੱਡੀ ਗਿਣਤੀ 'ਚ ਲੋਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਪਲੜਾ ਫੜ੍ਹ ਰਹੇ ਹਨ | ਮਨਜੀਤ ਸਿੰਘ ਦਸੂਹਾ ਨੇ ਇਹ ਪ੍ਰਗਟਾਵਾ ਅਕਾਲੀ ਦਲ ਬਾਦਲ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਪਰਮਿੰਦਰ ਕੌਰ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2645 ਨਵੇਂ ਸੈਪਲ ਲੈਣ ਨਾਲ ਤੇ 2600 ਸੈਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਨਾਲ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਜਿੱਥੇ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਲੜਾਈ ਲੜ ਰਿਹਾ ਹੈ, ਉਥੇ ਇਸ ਲੜਾਈ 'ਚ ਸਮਾਜ ਦੀਆਂ ਕਈ ਸੰਸਥਾਵਾਂ ਆਪਣਾ ਸਹਿਯੋਗ ਦੇ ਰਹੀਆਂ ਹਨ | ਇਸ ਲੜੀ 'ਚ ਭਾਈ ਘਨੱਈਆ ਜੀ ਚੈਰੀਟੇਬਲ ਬਲੱਡ ਬੈਂਕ ਤੇ ਹਸਪਤਾਲ ਵਲੋਂ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੁੰਦਰ ਸਾਮ ਅਰੋੜਾ ਨੂੰ ਹੁਸ਼ਿਆਰਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦਾ ਐਲਾਨ ਹੁੰਦਿਆਂ ਹੀ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਕਾਂਗਰਸੀ ਆਗੂ ਰਜਿੰਦਰ ਸਿੰਘ ਪਰਮਾਰ, ...
ਭੰਗਾਲਾ, 15 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ) - ਪੁਲਿਸ ਚੌਕੀ ਭੰਗਾਲਾ ਵਲੋਂ 6750 ਐਮ.ਐਲ. ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ | ਚੌਕੀ ਇੰਚਾਰਜ ਏ.ਐੱਸ.ਆਈ. ਬਲਵੰਤ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਵਰਿੰਦਰ ਸਿੰਘ ਪੁਲਿਸ ਪਾਰਟੀ ...
ਭੰਗਾਲਾ, 15 ਜਨਵਰੀ (ਬਲਵਿੰਦਰਜੀਤ ਸਿੰਘ ਸੈਣੀ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਭੰਗਾਲਾ ਦੇ ਨਾਲ ਲੱਗਦੇ ਪਿੰਡ ਗੁਰਦਾਸਪੁਰ ਮੋੜ ਭੰਗਾਲਾ ਵਿਖੇ ਟਰੈਕਟਰ ਅਤੇ ਸਾਇਕਲ ਸਵਾਰ ਦੀ ਟੱਕਰ ਹੋ ਜਾਣ ਕਾਰਨ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਜਾਣਾ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਮਾਮੂਲੀ ਬਹਿਸ ਤੋਂ ਬਾਅਦ ਹਵਾਈ ਫਾਇਰ ਕਰਨ ਵਾਲੇ ਮਾਮਲੇ 'ਚ ਥਾਣਾ ਮਾਡਲ ਟਾਊਨ ਪੁਲਿਸ ਨੇ ਪਤੀ ਪਤਨੀ ਤੇ ਉਨ੍ਹਾਂ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਜਾਣਕਾਰੀ ਅਨੁਸਾਰ ਭਗਤ ਨਗਰ ਦੇ ਵਾਸੀ ਹਿਮਾਂਸ਼ੂ ਪੁੱਤਰ ...
ਦਸੂਹਾ, 15 ਜਨਵਰੀ (ਭੁੱਲਰ) - ਵਿਧਾਨ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਦਸੂਹਾ ਤੋਂ ਸ੍ਰੀ ਅਰੁਣ ਕੁਮਾਰ ਕੁਮਾਰ ਮਿੱਕੀ ਡੋਗਰਾ ਨੂੰ ਕਾਂਗਰਸ ਹਾਈ ਕਮਾਂਡ ਵਲੋਂ ਟਿਕਟ ਦਿੱਤੇ ਜਾਣ ਤੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ | ਇਸ ਮੌਕੇ ...
ਬੁੱਲ੍ਹੋਵਾਲ, 15 ਜਨਵਰੀ (ਲੁਗਾਣਾ) - ਸੈਣੀਬਾਰ ਕਾਲਜ ਬੁੱਲ੍ਹੋਵਾਲ ਦੀ ਰੈਡ ਰੀਬਨ ਕਲੱਬ ਵਲੋ੍ਹਾ ਪਿੰ੍ਰ. ਡਾ. ਸੁਖਵਿੰਦਰ ਕੌਰ ਦੀ ਅਗਵਾਈ ਹੇਠ ਸਵਾਮੀ ਵਿਵੇਕਾਨੰਦ ਦਾ ਜਨਮ ਦਿਨ ਰਾਸ਼ਟਰੀ ਯੁਵਕ ਦਿਵਸ ਦੇ ਤੌਰ 'ਤੇ ਮਨਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਦੇ ਆਨਲਾਈਨ ...
ਦਸੂਹਾ, 15 ਜਨਵਰੀ (ਕੌਸ਼ਲ) - ਕਿਸਾਨ ਜਥੇਬੰਦੀਆਂ ਵਲੋਂ ਸਹਿਯੋਗੀ ਜਥੇਬੰਦੀਆਂ ਦੇ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਦੀ ਦਸੂਹਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦਸੂਹਾ ਦੇ ਮੈਂਬਰਾਂ ਪ੍ਰਧਾਨ ਜਗਦੀਸ਼ ਸਿੰਘ ਸੋਹੀ, ਕੈਸ਼ੀਅਰ ਮਦਨ ਮੋਹਨ, ਜੁਆਇੰਟ ...
ਬੀਣੇਵਾਲ, 15 ਜਨਵਰੀ (ਬੈਜ ਚੌਧਰੀ) - ਕਾਂਗਰਸ ਪਾਰਟੀ ਵਲੋਂ ਯੂਥ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਨੂੰ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਤੋਂ ਉਮੀਦਵਾਰ ਐਲਾਨਣ 'ਤੇ ਕਾਂਗਰਸੀ ਹਲਕਿਆਂ 'ਚ ਖੁਸ਼ੀ ਦੀ ਲਹਿਰ ਦੌੜ ...
ਹਰਿਆਣਾ, 15 ਜਨਵਰੀ (ਹਰਮੇਲ ਸਿੰਘ ਖੱਖ) - ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਸਰਗਰਮੀਆਂ ਤੇਜ ਹੋ ਗਈਆਂ ਹਨ | ਇਸੇ ਤਹਿਤ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਸੂਬਾ ਪ੍ਰਧਾਨ ਐਸ.ਸੀ ਵਿੰਗ ਸ਼ੋ੍ਰਮਣੀ ਅਕਾਲੀ ਦਲ (ਸ) ਦੇਸ ਰਾਜ ਸਿੰਘ ਧੁੱਗਾ ਵਲੋਂ ਹਲਕਾ ...
ਮੁਕੇਰੀਆਂ, 15 ਜਨਵਰੀ (ਰਾਮਗੜ੍ਹੀਆ) - ਕਾਂਗਰਸ ਹਾਈ ਕਮਾਨ ਵਲੋਂ ਮੁਕੇਰੀਆਂ ਵਿਧਾਨ ਸਭਾ ਹਲਕੇ ਦੀ ਮੌਜੂਦਾ ਵਿਧਾਇਕਾ ਮੈਡਮ ਇੰਦੂ ਬਾਲਾ ਨੂੰ ਕਾਂਗਰਸ ਦੀ ਟਿਕਟ ਦੇ ਕੇ ਆਪਣਾ ਉਮੀਦਵਾਰ ਬਣਾਇਆ ਹੈ ਜਿਸ ਕਾਰਨ ਹਲਕਾ ਮੁਕੇਰੀਆਂ ਦੇ ਲੋਕਾਂ ਵਿਚ ਭਾਰੀ ਖ਼ੁਸ਼ੀ ਪਾਈ ਜਾ ...
ਦਸੂਹਾ, 15 ਜਨਵਰੀ (ਕੌਸ਼ਲ)- ਆਮ ਆਦਮੀ ਪਾਰਟੀ ਨੂੰ ਦਸੂਹਾ ਸ਼ਹਿਰ ਵਿਚ ਹੋਰ ਮਜ਼ਬੂਤੀ ਮਿਲੀ ਜਦੋਂ ਵਾਰਡ ਨੰਬਰ 13 ਦੇ ਵਸਨੀਕ ਅਤੇ ਯੂਥ ਆਗੂ ਵਿਕੀ ਭੱਟੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਹਲਕਾ ਦਸੂਹਾ ਦੇ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ) - ਕਾਂਗਰਸ ਪਾਰਟੀ ਦੁਆਰਾ ਆਪਣੀ ਪਹਿਲੀ ਉਮੀਦਵਾਰਾਂ ਦੀ ਜਾਰੀ ਲਿਸਟ ਵਿੱਚ ਹਲਕਾ ਚੱਬੇਵਾਲ ਦੇ ਮੌਜੂਦਾ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦਾ ਨਾਂ ਸ਼ਾਮਿਲ ਹੋਣ ਤੇ ਉਹਨਾਂ ਦੇ ਸਮਰਥਕਾਂ ਕਾਂਗਰਸੀ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਕਾਂਗਰਸ ਹਾਈਕਮਾਂਡ ਵਲੋਂ ਹਲਕਾ ਹੁਸ਼ਿਆਰਪੁਰ ਤੋਂ ਮੌਜੂਦਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੂੰ ਵਿਧਾਨ ਸਭਾ ਚੋਣਾਂ 'ਚ ਮੁੜ ਉਮੀਦਵਾਰ ਐਲਾਨੇ ਜਾਣ ਦੀ ਖ਼ੁਸ਼ੀ 'ਚ ਵਿਧਾਇਕ ਅਰੋੜਾ ਵਲੋਂ ਮਾਂ ਭਗਵਤੀ ਦੀ ਤਸਵੀਰ 'ਤੇ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਮੁੱਖ ਚੋਣ ਅਫਸਰ ਕੇ. ਰਾਜੂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਰੀਕ ਇਕ ਹਫਤਾ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ | ਇਸ ਸਬੰਧੀ ਵਿਧਾਇਕ ਅਰੋੜਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ...
ਦਸੂਹਾ, 15 ਜਨਵਰੀ (ਭੁੱਲਰ, ਕੌਸ਼ਲ)- ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਐੱਸ.ਡੀ.ਐੱਮ. ਦਸੂਹਾ ਰਣਦੀਪ ਸਿੰਘ ਹੀਰ ਦੀ ਅਗਵਾਈ ਹੇਠ ਦਸੂਹਾ ਪੁਲਿਸ ਵਲੋਂ ਫਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਡੀ.ਐੱਸ.ਪੀ .ਰਣਜੀਤ ਸਿੰਘ ਬੰਦੇਸ਼ਾ ਤੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਦੀ ...
ਮੁਕੇਰੀਆਂ, 15 ਜਨਵਰੀ (ਰਾਮਗੜ੍ਹੀਆ) - ਅਕਾਲੀ ਦਲ ਦੀਆਂ ਸਮੇਂ-ਸਮੇਂ ਬਣਨ ਵਾਲੀਆਂ ਸਰਕਾਰਾਂ ਵਲੋਂ ਜਿੱਥੇ ਪੰਜਾਬ ਦੇ ਹੋਰ ਵਰਗਾਂ ਨੂੰ ਬਰਾਬਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਰਹੀਆਂ ਉਥੇ ਹੀ ਮੁਲਾਜ਼ਮ ਵਰਗ ਦਾ ਖ਼ਾਸ ਖ਼ਿਆਲ ਰੱਖਿਆ ਗਿਆ ਤੇ ਹੁਣ ਆਉਣ ਵਾਲੇ ...
ਮਿਆਣੀ, 15 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ) - ਅਕਾਲੀ-ਬਸਪਾ ਆਗੂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਉੜਮੁੜ ਟਾਂਡਾ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਨੂੰ ਜਿਤਾਉਣ ਲਈ ਜਿੱਥੇ ਦਿਨ-ਰਾਤ ਇੱਕ ਕਰਾਂਗੇ ਉਥੇ ਵਿਰੋਧੀਆਂ ਦੀਆਂ ਜ਼ਮਾਨਤਾਂ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚ ਰਿਟਰਨਿੰਗ ਅਫ਼ਸਰਾਂ ਤੇ ਪੁਲਿਸ ਅਫ਼ਸਰਾਂ ਦੀ ਮੌਜੂਦਗੀ ਵਿਚ ਫਲੈਗ ਮਾਰਚ ਕੱਢੇ ਗਏ ਤਾਂ ਜੋ ਲੋਕਾਂ ਵਿਚ ਅਮਨ-ਕਾਨੂੰਨ ...
ਪੋਜੇਵਾਲ ਸਰਾਂ, 15 ਜਨਵਰੀ (ਨਵਾਂਗਰਾਈਾ) - ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਵਲੋਂ ਅੱਜ ਸਰਕਾਰੀ ਹਾਈ ਸਕੂਲ ਪੋਜੇਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਸਿੱਖਿਆ ਵਿਭਾਗ ਵਲੋਂ ਚਲਾਈ ਮਿਸ਼ਨ ਸੱਤ ਪ੍ਰਤੀਸ਼ਤ ਮੁਹਿੰਮ ਅਤੇ ਦਾਖਲਾ ਮੁਹਿੰਮ ਸਬੰਧੀ ...
ਜਾਡਲਾ, 15 ਜਨਵਰੀ (ਬੱਲੀ) - ਲਾਗਲੇ ਪਿੰਡ ਭਾਨਮਜਾਰਾ ਵਿਖੇ ਸਮੂਹ ਸੰਗਤ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਤੇ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਨਗਰ ਕੀਰਤਨ ਸਜਾਏ ਗਏ | ਸੰਗਤਾਂ ਵਲੋਂ ਨਗਰ ਕੀਰਤਨ ਉੱਤੇ ਫੁੱਲਾਂ ...
ਸੰਧਵਾਂ, 15 ਜਨਵਰੀ (ਪ੍ਰੇਮੀ ਸੰਧਵਾਂ) - ਪੰਚਾਇਤੀ ਰਾਜ ਵਿਭਾਗ ਦੇ ਅਧੀਨ ਆਉਂਦੇ ਸੂੰਢ-ਮਕਸੂਦਪੁਰ ਸਿਹਤ ਕੇਂਦਰ ਵਿਖੇ ਸਿਹਤ ਕਰਮਚਾਰੀ ਦਰਬਾਰਾ ਸਿੰਘ ਥਿੰਦ ਕੰਗਰੌੜ ਤੇ ਏ. ਐਨ. ਐਮ ਨਵਨੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਓਮੀਕਰੋਨ ਦੀ ਤੀਜੀ ਲਹਿਰ ਤੋਂ ਡਰਨ ਦੀ ...
ਬਲਾਚੌਰ, 15 ਜਨਵਰੀ (ਸ਼ਾਮ ਸੁੰਦਰ ਮੀਲੂ) - ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਉਮੀਦਵਾਰ ਬੀਬੀ ਸੁਨੀਤਾ ਚੌਧਰੀ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਸ਼ੁਰੂ ਕੀਤੀ ਡੋਰ-ਟੂ-ਡੋਰ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ | ...
ਹਾਜੀਪੁਰ, 15 ਜਨਵਰੀ (ਜੋਗਿੰਦਰ ਸਿੰਘ)- ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਇੱਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਏ.ਐੱਸ.ਆਈ. ਰਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਭਵਨਾਲ ਦੀ ...
ਤਲਵਾੜਾ, 15 ਜਨਵਰੀ (ਅ. ਪ) - ਤਲਵਾੜਾ ਨਗਰ ਕੌਂਸਲ ਦੇ 9 ਕੌਂਸਲਰਾਂ ਨੇ ਕੌਂਸਲ ਦਫ਼ਤਰ ਵਿਚ ਮੀਟਿੰਗ ਕਰਕੇ ਮੌਜੂਦਾ ਪ੍ਰਧਾਨ ਮੋਨਿਕਾ ਸ਼ਰਮਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ | ਇਸ ਮੌਕੇ ਹਲਕਾ ਦਸੂਹਾ ਵਿਧਾਇਕ ਅਰੁਣ ਡੋਗਰਾ ਵੀ ਹਾਜ਼ਰ ਸਨ | ਮੀਟਿੰਗ ...
ਹੁਸ਼ਿਆਰਪੁਰ, 15 ਜਨਵਰੀ (ਹਰਪ੍ਰੀਤ ਕੌਰ) - ਸੀਮਾ ਸੁਰੱਖਿਆ ਬਲ ਖੜਕਾਂ ਕੈਂਪ ਵਿਖੇ ਬੀਤੇ ਦਿਨੀਂ 'ਜਲ ਬਚਾਓ' ਵਿਸ਼ੇ 'ਤੇ ਲੇਖ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿਚ ਬੀ.ਐਸ.ਐਫ਼ ਦੇ ਅਧਿਕਾਰੀਆਂ, ਜਵਾਨਾਂ ਅਤੇ ਬੀ.ਐਸ.ਐਫ਼ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਸਥਾਨਕ ਮਾਡਲ ਟਾਊਨ ਸਥਿਤ ਬਸਪਾ ਦੇ ਦਫਤਰ ਵਿਖੇ ਬਸਪਾ ਸੁਪਰੀਮੋ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਜਿਲ੍ਹੇ ਦੀ ਬਸਪਾ ਲੀਡਰਿਸ਼ਪ ਵੱਲੋਂ ਬਸਪਾ ਦੇ ਜਨਰਲ ਸਕੱਤਰ ਪੰਜਾਬ ਭਗਵਾਨ ਸਿੰਘ ਚੌਹਾਨ ਦੀ ਅਗਵਾਈ 'ਚ ਮਨਾਇਆ ਗਿਆ | ...
ਹੁਸ਼ਿਆਰਪੁਰ, 15 ਜਨਵਰੀ (ਬਲਜਿੰਦਰਪਾਲ ਸਿੰਘ) - ਕੋਵਿਡ ਦੇ ਵੱਧ ਰਹੇ ਫੈਲਾਅ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਥੇ ਟੈਸਟਿੰਗ ਨੁੰ ਵਧਾਇਆ ਗਿਆ ਹੈ, ਉਥੇ ਕੋਵਿਡ ਬਚਾਅ ਸਬੰਧੀ ਟੀਕਾਕਰਨ ਮੁਹਿੰਮ ਨੂੰ ਪਹਿਲਾਂ ਤੋਂ ਜ਼ਿਆਦਾ ਤੇਜ਼ ਕੀਤਾ ਗਿਆ ਹੈ | ਡਿਪਟੀ ...
ਗੜ੍ਹਸ਼ੰਕਰ , 15 ਜਨਵਰੀ (ਧਾਲੀਵਾਲ) - ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਰਿਹਾਇਸ਼ 'ਤੇ ਅਕਾਲੀ-ਬਸਪਾ ਗੱਠਜੋੜ ਦੇ ਆਗੂਆਂ ਵਲੋਂ ਬਸਪਾ ਦੀ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦਾ ...
ਟਾਂਡਾ ਉੜਮੁੜ, 15 ਜਨਵਰੀ (ਕੁਲਬੀਰ ਸਿੰਘ ਗੁਰਾਇਆ) - ਉੱਘੇ ਸਮਾਜ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਮਨਜੀਤ ਸਿੰਘ ਦਸੂਹਾ ਨੂੰ ਉਸ ਸਮੇਂ ਭਾਰੀ ਮਜ਼ਬੂਤੀ ਮਿਲੀ ਜਦੋਂ ਪਿੰਡ ਰਾਂਦੀਆਂ ਦੇ ਅਨੇਕਾਂ ਪਰਿਵਾਰ ਹਲਕੇ ਵਿੱਚ ਮਨਜੀਤ ਸਿੰਘ ਦਸੂਹਾ ਦੀ ...
ਨੰਗਲ ਬਿਹਾਲਾਂ, 15 ਜਨਵਰੀ (ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਖ਼ਿਜ਼ਰਪੁਰ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸਰਪੰਚ ਦਰਸ਼ਨ ਸਿੰਘ ਅਤੇ ਚੌਧਰੀ ਸਤਿੰਦਰ ...
ਦਸੂਹਾ, 15 ਜਨਵਰੀ (ਕੌਸ਼ਲ) - ਸੂਬੇ ਅੰਦਰ ਵਿਧਾਨ ਸਭਾ ਚੋਣਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਪ੍ਰਤੀ ਇਕਜੁੱਟਤਾ ਵੱਡੀ ਜਿੱਤ ਦਾ ਪ੍ਰਤੀਕ ਦੱਸ ਰਹੀ ਹੈ | ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਨਰਿੰਦਰ ਮੋਦੀ ਵਲੋਂ ਸਦਾ ਦੇਸ਼ ਹਿੱਤ ਲਈ, ਲੋਕ ਹਿੱਤ ਲਈ ਹੀ ਕਾਰਜ ਕੀਤੇ ਗਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX